Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਸੂਬੇ ਵਿਚ ਆਏ ਦਿਨ ਪੈੈੈਦਾ ਹੋ ਰਹੇ ਫੋੋਕੀ ਟੋੋਹਰ ਦੇ ਮਾਲਕ ਗਾਇਕਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੂੰ ਢਾਅ ਤੋ ਬਚਾਉਣ ਲਈ ਸੈਂਸਰ ਬੋਰਡ ਬਣਾਉਣਾ ਜ਼ਰੂਰੀ

ਫਿਰੋਜ਼ਪੁਰ, ਗੁਰੂਹਰਸਹਾਏ ਤੋਂ (ਸੰਦੀਪ ਕੰਬੋਜ ਜਈਆ ਦੀ ਵਿਸ਼ੇਸ਼ ਰਿਪੋਰਟ) : ਪਿਛਲੇ ਲੰਮੇ ਸਮੇਂ ਤੋਂ ਸੂੂੂਬੇ ਦੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸਖਸ਼ੀਅਤਾ ਵੱਲੋਂ ਤੇ ਮੀਡੀਏ ਤੇ ਹੋਰ ਵੱਖ-ਵੱਖ ਸਾਧਨਾਂ ਰਾਹੀ ਸਮੇਂ- ਸਮੇਂ ਦੀਆਂ ਸਰਕਾਰਾਂ ਕੋਲ ਇੱਕ ਮੰਗ ਉਠਾਈ ਜਾ ਰਹੀ ਸੀ ਕਿ ਜੇਕਰ ਪੰਜਾਬ ਅੰਦਰ ਲੱਚਰ ਗਾਇਕੀ ਦਾ ਦਰਿਆ ਇਸੇ ਤਰ੍ਹਾਂ ਵਹਿੰਦਾ ਰਿਹਾ ਤਾਂ ਨੌਜਵਾਨ ਪੀੜ੍ਹੀ ਦੇ ਨਾਲ -ਨਾਲ ਸਾਡਾ ਪੁੰਗਰ ਰਿਹਾ ਬੀਜ ਵੀ ਤਬਾਹੀ ਦੇ ਨਿਸਾਨ ਛੱਡ ਰਿਹਾ ਨਜਰ ਆ ਰਿਹਾ ਹੈ। ਮੇਰਾ ਗਾਇਕੀ ਦੇ ਨਾਲ ਵਾਹ ਵਾਸਤਾ ਲਗਭਗ ਡੇਢ ਦਹਾਕੇ ਤੋਂ ਰਿਹੈ ਪਰ ਪਿਛਲੇ ਦਹਾਕੇ ਨੇ ਪੰਜਾਬੀ ਗਾਇਕੀ ਅੰਦਰ ਐਸਾ ਮੰਦਭਾਗਾ ਇਤਿਹਾਸ ਰਚ ਦਿੱਤਾ ਜਿਸ ਨੂੰ ਕੁਰੇਦ ਦਿਆ ਜਖਮ ਅੱਲੇ ਹੋ ਜਾਦੇ ਨੇ ਨੀਵੇ ਪੱਧਰ ਦੀ ਅਕਲ ਦੇ ਮਾਲਕ ਤੇ ਪੜ੍ਹਾਈ ਪੱਖੋਂ ਹੋਲੇ ਇੱਕ ਕਲਾਕਾਰ ਵਰਗ ਨੇ ਗਾਇਕੀ ਨੂੰ ਅਜਿਹਾ ਗ੍ਰਹਿਣ ਲਾਇਆ ਕਿ ਚਿੰਤਨ ਲੋਕ ਪੋਹ ਦੇ ਮਹੀਨੇ ਵਿੱਚ ਵੀ ਤਰੇਲੀਓ ਤਰੇਲੀ ਹੋ ਰੇ ਵਿਆਕੁਲਤਾ ਦੀ ਪੀੜ ਨਾਲ ਕਰਾਹੁਣ ਲੱਗੇ ਕਲਾਕਾਰਾਂ ਵਰਗ ਕਿਸਾਨੀ ਤੋਂ ਸ਼ੁਰੂ ਹੋ ਜੱਟ ਵਾਦ ਦੀ ਪੈੜ ਨਦੀ ਦੀ ਪੈੜ ਨੱਪਦਾ ਹੋਇਆ ਸਭਿੱਅਤਾ ਦੇ ਪਰਖਚੇ ਉੱਡਾ ਮਾਂ ਬੋਲੀ ਦੀ ਰੂਹ ਨਾਲ ਬਾਰ -ਬਾਰ ਬਲਾਤਕਾਰ ਕਰ ਸੱਚੇ ਤੇ ਸੁੱਚੇ ਰਿਸਤਿਆਂ ਨੂੰ ਵੀ ਲੀਰੋ ਲੀਰ ਕਰ ਗਿਆ ਚੌਂਕ ਚੁਰਾਹੇ ਕਾਲਜ ਸਕੂਲ ਤੇ ਸਿੱਖਿਆਂ ਦੇ ਮੰਦਰਾਂ ਦੀਆਂ ਕਨਟੀਨਾਂ ਨੂੰ ਵੀ ਆਸ਼ਕੀ ਦਾ ਅੱਡਾ ਬਣਾ ਧਰਿਆ ਕੁਝ ਘੱਟ ਦਿਮਾਗ ਦੇ ਕਲਾਕਾਰਾਂ ਦੀ ਬਦੌਲਤ ਮਾਂਵਾ ਆਪਣੀ ਢਿੱਡੋ ਜੰਮੀਆਂ ਨੂੰ ਸਕੂਲ ਤੇ ਕਾਲਜ ਤੋਰਨੋ ਵੀ ਕੰਨੀ ਕਤਰਾਉਣ ਲੱਗੀਆਂ ਨੇ। ਕਿਉਕਿ ਉਹ ਜੋ ਟੀ.ਵੀ ਉੱਤੇ ਦੇਖਦੀਆਂ ਹਨ ਉਹੀ ਉਹਨਾਂ ਤੇ ਜਹਿਨ ਤੇ ਤੈਰਨ ਲੱਗ ਜਾਦਾਂ ਹੈ ਖੇਤਾਂ ਵਿਚੱਲੇ ਮੋਟਰਾਂ ਦੇ ਕੋਠੇ ਯੂਨੀਵਰਸਿਟੀ ਤੇ ਪੀ

ਦੇਸ਼ ਨੂੰ ਵਿਗਿਆਨੀ ਚਾਹੀਦਾ ਹੈ, ਜੋਤਸ਼ੀ ਨਹੀਂ

ਹਾਲ ਦੀ ਦੋ ਵੱਡੀ ਖਬਰਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਉਂ ਦੁਨੀਆਂ ਭਰ ਵਿੱਚ ਸਿੱਖਿਆ ਸੰਸਥਾਨ ਘੱਟ ਰਹੇ ਹਨ ਅਤੇ ਸਮਾਜ ਵਿੱਚ ਅੰਧਵਿਸ਼ਵਾਸ਼ ਅਤੇ ਚਮਤਕਾਰਾਂ ਦੀ ਬਾੜ ਆ ਰਹੀ ਹੈ। ਇੱਕ ਖਬਰ ਇਹ ਹੈ ਕਿ ਮੱਧ-ਪ੍ਰਦੇਸ਼ ਵਿੱਚ ਹੁਣ ਜੋਤਸ਼ੀ,ਵਾਸਤੂ-ਸ਼ਾਸਤਰ ਦੀ ਸਿਖਿਆ ਸ਼ੁਰੂ ਹੋਣ ਲੱਗੀ ਹੈ। ਇੱਕ ਸਾਲ ਦੇ ਇਸ ਕੋਰਸ ਦੀ ਫੀਸ 20,000 ਰੁਪਏ ਹੈ। ਇਸਨੂੰ ਭੋਪਾਲ ਦੀ ਇੱਕ ਯੋਗ ਸੰਸਥਾ ਚਲਾਵੇਗੀ। ਇਸ ਵਿੱਚ ਜੋਤਸ਼ੀ ਦੇ ਹਸਥ-ਰੇਖਾ ਦੇਖਕੇ ਭਵਿੱਖਵਾਣੀ ਦੱਸਣ ਵਾਲਾ ਵਿਸ਼ਾ ਵੀ ਸ਼ਾਮਿਲ ਹਾਵੇਗਾ। ਦੂਸਰੀ ਖਬਰ ਇਹ ਹੈ , ਕਿ ਦਿੱਲੀ ਦੇ ਸਰਕਾਰੀ ਸਕੂਲ ਵਿੱਚ ਕੇਵਲ ਅੱਠ ਫ਼ੀਸਦੀ ਬੱਚੇ ਵਿਗਿਆਨ ਦਾ ਵਿਸ਼ਾ ਪੜ੍ਹ ਪਾਉਂਦੇ ਹਨ। ਇਸ ਦਾ ਕਾਰਨ ਲੈਬ ਤੇ ਸਿੱਖਿਆ ਵਿੱਚ ਕਮੀ ਹੈ। ਵਿਗਿਆਨ ਦੀ ਪੜ੍ਹਾਈ ਬਾਰੇ ਸਮਝ ਨਾ ਆਣਾ ਤਾਂ ਪਤਾ ਹੈ ਪਰ 21ਵੀਂ ਸਦੀ ਵਿੱਚ ਵਾਸਤੂ-ਸ਼ਾਸਤਰ ਤੇ ਜੋਤਸ਼ੀ ਦੀ ਸਿੱਖਿਆ? ਕਿ ਅਜਿਹੀ ਸਿੱਖਿਆ ਦੇ ਨਾਲ ਹੀ ਭਾਰਤ ਨੋਲੇਜ ਪਾਵਰ ਬਣੇਗਾ? ਦੇਸ਼ ਦੇ ਨੀਤੀ ਨਿਰਮਾਤਾ ਆਪ ਵਿਗਿਆਨ ਦੀ ਮਾਨਸਿਕਤਾ ਤੋਂ ਪੀੜਤ ਹੈ। ਜ਼ਿਆਦਾਤਰ ਨੌਕਰਸ਼ਾਹ ਜੋਤਸ਼ੀ ਤੇ ਵਾਤਸੂ- ਸ਼ਾਸਤਰ ਵਿੱਚ ਵਿਸ਼ਵਾਸ਼ ਰੱਖਦੇ ਹਨ। ਜਦੋਂ ਕਿਸੇ ਅਧਿਕਾਰੀ ਦੀ ਕੰਮ ਵਿੱਚ ਤਰੱਕੀ ਹੁੰਦੀ ਹੈ, ਤਾਂ ਆਪਣੇ ਕੰਮ ਬਾਰੇ ਜਾਨਣ ਲਈ ਆਪਣੇ ਚੈਂਬਰ ਦਾ ਮੁਆਇਨਾ ਕਰਵਾਉਂਦਾ ਹੈ। ਸੂਰਜ, ਚੰਦ ਦੀ ਦਿਸ਼ਾ ਕਿੱਧਰ ਹੈ, ਉਹ ਇਸਦਾ ਪਤਾ ਲਗਾਉਂਦਾ ਹੈ ਅਤੇ ਸਭ ਤੋਂ ਨੇੜੇ ਮੰਦਿਰ, ਚਰਚ ਕਿੱਧਰ ਹੈ,ਉਹ ਇਸਦਾ ਵੀ ਪਤਾ ਲਗਾਉਂਦਾ ਹੈ। ਖਿੜਕੀ ਦੀ ਦਿਸ਼ਾ ਕਿ ਹੈ, ਮੇਜ ਚ ਕਿੰਨੇ ਕੋਨੇ ਹਨ, ਇਹ ਵੀ ਪਤਾ ਲਗਾਉਂਦਾ ਹੈ।ਕਈ ਵਾਰ ਤਾਂ ਉਹ ਇਹ ਵੀ ਪਤਾ ਲਗਾਉਂਣਾ ਚਾਹੁੰਦਾ ਹੈ, ਕਿ ਇਸ ਸੰਸਦ ਦੇ ਨੇੜੇ ਸਭ ਤੋਂ ਨਜਦੀਕ ਇਸ ਭਵਨ ਦੇ ਨੀਚੇ ਕੋਈ ਸ਼ਮਸ਼ਾਨ ਤਾਂ ਨਹੀਂ ? ਰਾਤੋਂ ਰਾਤ ਲੱਖਾਂ ਰੁਪਏ ਖਰਚ

ਬੇਖੌਫ ਪ੍ਰਦੂਸ਼ਣ ਦਾ ਅਸਲ ਦੋਸ਼ੀ -- ਵਿਜੈ ਗਰਗ

ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਦਾ ਕਾਰਨ ਪਲਾਸਟਿਕ ਦਾ ਬਚਿਆ ਹਿਸਾ ਹੈ। ਪਲਾਸਟਿਕ ਦਾ ਜ਼ਿਆਦਾਤਰ ਹਿਸਾ ਸੜਦਾ ਨਹੀਂ। ਇਹ ਤਰਲ ਦੇ ਰੂਪ ਵਿੱਚ ਮਿੱਟੀ ਵਿੱਚ ਚਲਾ ਜਾਂਦਾ ਹੈ ਤੇ ਬਾਅਦ ਵਿੱਚ ਪਾਣੀ ਵਿੱਚ ਰੱਲ ਜਾਂਦਾ ਹੈ। ਜਿਸ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਉਸ ਪ੍ਰਦੂਸ਼ਿਤ ਮਿੱਟੀ ਵਿੱਚ ਉਗਣ ਵਾਲੀ ਫਸਲ ਸਾਡੇ ਪੇਟ ਵਿੱਚ ਜਾ ਕੇ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਰੰਗੀਨ ਟੀ.ਵੀ, ਮਾਈਕ੍ਰੋਵੇਵ, ਫੈਕਸ ਮਸ਼ੀਨ, ਟੈਬਲੇਟ,ਏਅਰ ਕੰਡੀਸ਼ਨਰ ਆਦਿ ਇਹਨਾਂ ਸਾਰੀਆਂ ਨੂੰ ਜੋੜ ਵੀ ਲਵਾਂਗੇ ਤਾਂ ਉਸ ਵਿੱਚੋਂ ਕਈ ਹਜ਼ਾਰ ਤਾਂ ਖਰਾਬ ਹੋਣ ਤੇ ਕਾਰਨ ਕਬਾੜ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹਨਾਂ ਉਪਕਰਨਾਂ ਵਿੱਚ ਅਜਿਹੇ ਰਸਾਇਣ ਹੁੰਦੇ ਹਨ, ਜੋ ਹਵਾ,ਜਮੀਨ,ਪਾਣੀ, ਮਨੁੱਖ ਤੇ ਵਾਤਾਵਰਣ ਨੂੰ ਇਸ ਤਰਾਂ ਨੁਕਸਾਨ ਪਹੁੰਚਾਉਂਦੇ ਹਨ, ਕਿ ਇਸ ਤੋਂ ਬਚਣਾ ਮੁਸ਼ਕਿਲ ਹੈ। ਅਜਿਹੇ ਨਵੇਂ ਉਪਕਰਨ ਖਰੀਦਣ ਦੇ ਦੌਰਾਨ ਪੈਕਿੰਗ ਜਾਂ ਉਸ ਉਪਕਰਨ ਦੀ ਸੁਰੱਖਿਆ ਦੇ ਨਾਮ ਤੇ ਬਹੁਤ ਸਾਰਾ ਥਰਮੋਕੋਲ ਤੇ ਪਲਾਸਟਿਕ ਪਾ ਦਿੱਤਾ ਜਾਂਦਾ ਹੈ। ਜੋ ਵਰਤੋਂ(ਖਪਤਕਾਰ) ਕਰਨ ਵਾਲੇ ਦੁਆਰਾ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕਿ ਇਹ ਜਰੂਰੀ ਨਹੀਂ ਕਿ ਕੰਪਨੀ ਦੁਵਾਰਾ ਉਸ ਵਿਅਕਤੀ ਤੋਂ ਪੈਕਿੰਗ ਦਾ ਸਮਾਨ ਵਾਪਿਸ ਲੈ ਲਿਆ ਜਾਵੇ। ਇਹਨਾਂ ਦਿਨਾਂ ਵਿੱਚ ਈ-ਰਿਕਸ਼ਾ ਨੂੰ ਵਾਤਾਵਰਣ ਦਾ ਦੋਸਤ ਬਣਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਈ-ਰਿਕਸ਼ਾ ਨੂੰ ਵਿਦੇਸ਼ ਤੋਂ ਮੰਗਵਾ ਕੇ ਉਸਨੂੰ ਵੇਚਣ ਦਾ ਤਾਕਤਵਰ ਨੇਤਾਵਾਂ ਦਾ ਬਹੁਤ ਵੱਡਾ ਹੱਤ ਹੈ। ਇਹ ਨਹੀਂ ਦੱਸਿਆ ਜਾਂਦਾ ਕਿ ਈ-ਰਿਕਸ਼ੇ ਦੀ ਬੈਟਰੀ ਜ਼ਮੀਨ ਨੂੰ ਬੰਜਰ ਕਰ ਰਹੀ ਹੈ। ਹਰ ਸਾਲ ਇੱਕ ਰਿਕਸ਼ੇ ਦੀ ਬੈਟਰੀ ਦੇ ਚੱਲਣ ਨਾਲ 2 ਲੀਟਰ ਤੇਜ਼ਾਬੀ ਪਾਣੀ ਜਾਂ ਤਾਂ ਜ਼ਮੀਨ ਵਿੱਚ ਜਾਂ ਨਾਲੀਆਂ ਵਿੱਚ ਰੱਲ ਕੇ ਨਹਿਰਾਂ ਵਿੱਚ ਜਾ

ਭਾਰਤ ਦੇ ਹਰੇਕ ਨਾਗਰਿਕ ਨੂੰ ਪਤਾ ਹੋਣੇ ਚਾਹੀਦੇ ਹਨ ਆਪਣੇ ਅਧਿਕਾਰ

(ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਣ ਕਾਰਨ ਹਰ ਖੇਤਰ ਵਿਚ ਜਵਾਬਦੇਹ ਹੁੰਦਾ ਹੈ ਇਨਸਾਨ) -ਮੌਜੂਦਾ ਸਮੇਂ ਦੋਰਾਨ ਦੋੜ ਭਰੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਹਰ ਭਾਰਤੀ ਨਾਗਰਿਕ ਦੇ ਅਜਿਹੇ ਕਈ ਅਧਿਕਾਰ ਹਨ ਜਿੰਨਾ ਤੋਂ ਅਨੇਕਾਂ ਲੋਕ ਬਿਲਕੁੱਲ ਅਣਜਾਣ ਹਨ ਅਤੇ ਇਸ ਕਾਰਨ ਅਨੇਕਾ ਚੁਸਤ ਤੇ ਚਲਾਕ ਲੋਕ ਚਾਹੇ ਉਹ ਕਿਸੇ ਸਰਕਾਰੀ ਜਾ ਪ੍ਰਾਈਵੇਟ ਮੁਲਾਜ਼ਮ ਹੋਣ, ਪੁਲਿਸ ਮੁਲਾਜ਼ਮ ਜਾ ਕਿਸੇ ਵੀ ਮਹਿਕਮੇ ਦੇ ਕਰਮਚਾਰੀ ਹੀ ਕਿਉ ਨਾ ਹੋਣ ਉਹਨਾ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਾ ਹੋਣ ਕਾਰਨ ਠੱਗੀ ਅਤੇ ਬੇਫਾਲਤੂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਬੇਇੱਜਤ ਹੋਣ ਤੋ ਬਚਣ ਲਈ ਆਪਣੇ ਅਧਿਕਾਰਾਂ ਦੀ ਜਾਣਕਾਰੀ ਰੱਖਦੇ ਹੋਏ ਤੁਸੀ ਹਰ ਖੇਤਰ ਵਿਚ ਆਪਣੇ ਆਪ ਨੂੰ ਚਲਾਕ ਸਮਝਣ ਵਾਲੇ ਲੋਕਾਂ ਨੂੰ ਮੋਕੇ ਤੇ ਜਵਾਬ ਦੇ ਕੇ ਉਸਦੀ ਬੋਲਤੀ ਬੰਦ ਕਰ ਸਕਦੇ ਹੋ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਵਿਦੇਸ਼ਾ ਦੀ ਰੀਸ ਕਰਦਿਆਂ ਡਿਜੀਟਲ ਇੰਡੀਆ ਬਣਾਉਣ ਦੀ ਤਰਕੀਬ ਤਾ ਠੀਕ ਹੈ ਪਰ ਇਹ ਵੀ ਤਾਂ ਸੱਚ ਹੈ ਕਿ ਭਾਰਤ ਵਿਚ 60 ਪ੍ਰਤੀਸ਼ਤ ਦੇ ਕਰੀਬ ਲੋੋਕ ਬਿਲਕੁੱਲ ਅਨਪੜਤਾ ਦਾ ਸ਼ਿਕਾਰ ਹਨ ਅਤੇੇ ਜਿਆਦਾਤਰ ਲੋਕਾਂ ਨੂੰ ਆਪਣੇ ਫੋਨ ਤੋ ਨੰੰਬਰ ਡਾਇਲ ਤੱਕ ਨਹੀਂ ਕਰਨਾ ਆਉਂਦਾ ਅਤੇ ਅਜਿਹੇ ਲੋੋਕਾਂ ਲਈ ਏਟੀਐਮ, ਡੇਬਿਟ, ਕਰੇਡਿਟ ਕਾਰਡ, ਆਨਲਾਈਨ ਪੇਮੈਂਟ ਕਰਨਾ ਇਸ ਤਰਾ ਹੈ ਜਿਵੇ ਕਿ ਸੁੱੱਤੇੇ ਹੋਏ ਵਿਦੇਸ਼ ਯਾਤਰਾ ਕਰਨਾ, ਫਿਰ ਅਜਿਹੇ ਦੇੇਸ਼ ਨੂੂੰ ਡਿਜੀਟਲ ਬਣਾਉਣ ਦੀ ਸੋਚ ਰੱਖਣਾ ਹਰ ਇਨਸਾਨ ਦੀ ਸਮਝ ਤੋ ਬਾਹਰ ਹੈ ਪਰ ਨਵੀ ਪੜੀ ਲਿਖੀ ਪੀੜੀ ਇਸਨੂੰ ਠੀਕ ਵੀ ਦੱਸ ਰਹੀ ਹੈ। ਚਲੋ ਛੱਡੋ ਮੋਦੀ ਸਾਹਿਬ ਨੇ ਜੋ ਵੀ ਸੋਚਿਆਂ ਪਰ ਵਰਤਮਾਨ ਸਮੇਂ ਦੋਰਾਨ ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਣਾ ਬਹੁਤ ਹੀ ਜਰੂਰੀ ਹੈ, ਜਿਵ

ਸਨਮਾਨ ਸਮਾਗਮਾਂ ਤੋਂ ਅਵਾਰਡ ਮੁਕਾਬਲੇ ਬਣਨਾ ਚਿੰਤਾ ਦਾ ਵਿਸ਼ਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਸਰਬ ਧਰਮਾਂ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਦਸਵੀਂ ਜੋਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਵਨ ਜਾਚ ਅਤੇ ਮਜਲੂਮਾਂ ਦੀ ਰਾਖੀ ਲਈ ਆਪਣਾ ਸਰਬੰਸ ਕੌਮ ਦੇ ਲੇਖੇ ਲਾਇਆ ਅਤੇ ਸਰਬ ਧਰਮਾਂ ਦੇ ਲੋਕਾਂ ਨੂੰ ”ਏਕ ਪਿਤਾ ਏਕਸ ਕੇ ਹਮ ਬਾਰਿਕ” ਅਤੇ ”ਕੁਦਰਤ ਕੇ ਸਭ ਬੰਦੇ” ਹੋਣ ਦਾ ਪ੍ਰਮਾਣ ਦਿੱਤਾ। ਧੰਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰਚਨਾ ਕਰ ਕੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਕੁੱਲ ਦੁਨੀਆ ਲਈ ਜੀਵਨ ਜਾਚ ਸੇਧ ਦੇਣ ਵਾਲੇ ਸਰਬ ਸਾਂਝਾਂ ਅਧਿਆਤਮਿਕ ਗੁਰੂ ਹੋਣ ਦਾ ਦਰਜਾ ਦਿੱਤਾ। ਗੁਰੂ ਸਾਹਿਬਨਾਂ ਨੇ ਮਨੁੱਖਤਾ ਦੀ ਭਲਾਈ ਲਈ ਸੇਵਾ ਅਤੇ ਭਾਣੇ ਵਿਚ ਨਾਮ ਸਿਮਰਨ ਦੇ ਅਭਿਆਸ ਦਾ ਸੰਦੇਸ਼ ਦਿੱਤਾ । ਇਸ ਤੋਂ ਇਲਾਵਾ ਉਨ•ਾਂ ਜ਼ੁਲਮ ਨਾਲ ਟਾਕਰਾ ਲੈਣ ਲਈ ਕਿਰਪਾਨ (ਹਥਿਆਰ) ਦੀ ਸਿਖਲਾਈ ਲਈ ਵੀ ਪ੍ਰੇਰਿਤ ਕੀਤਾ ਅਤੇ ਵੱਖਰੇ ਸਰਬ ਧਰਮਾਂ ਦੇ ਸਾਂਝੇ ਧਰਮ ਦੀ ਸਾਜਣਾ ਕੀਤੀ ਜਿਸ ਨੂੰ ਕੁਲ ਦੁਨੀਆ ਸਿੱਖ ਕੌਮ ਦੇ ਨਾਮ ਨਾਲ ਜਾਣਦੀ ਹੈ। ਪਰ ਅਫ਼ਸੋਸ ਅਜੋਕੀ ਸਿੱਖ ਕੌਮ ਤਾਂ ਖ਼ੁਦ ਜਾਤਾਂ ਪਾਤਾਂ, ਕਰਮ ਕਾਂਡਾਂ, ਵਹਿਮਾਂ ਭਰਮਾਂ ਵਿਚ ਉਲਝਦੀ ਜਾ ਰਹੀ ਹੈ। ਅਜੋਕੇ ਸਮੇਂ ਵਿਚ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਸੱਚ ਦੇ ਮਾਰਗ ਤੋਂ ਭਟਕ ਚੁੱਕੀ ਕੌਮ ਦੇ ਆਗੂਆਂ ਦੀ ਦਿਸ਼ਾ ਰਾਹੋਂ ਕੁਰਾਹੇ ਹੋ ਰਹੀ ਆ ਜਿਸ ਨਾਲ ਸਾਡੀ ਆਪਣੀ ਦਿਸ਼ਾ ਦਾ ਭਟਕਣਾ ਲਾਜ਼ਮੀ ਹੁੰਦਾ ਜਾ ਰਿਹਾ ਹੈ। ਆਪਣੇ ਆਪ ਵਿਚ ਹੀ ਵੈਰ ਵਿਰੋਧ ਦੀ ਸਥਿਤੀ ਨੇ ਕੌਮ ਨੂੰ ਦੁਫਾੜ ਕਰ ਦਿੱਤਾ ਹੈ। ਅਤੇ ਇਸ ਦੇ ਮੁੱਖ ਜ਼ਿੰਮੇਵਾਰ ਕੌਮ ਦੀ ਹੀ ਵਾਗਡੋਰ ਸੰਭਾਲਣ ਦਾ ਫੋਕਾ ਦਾਅਵਾ ਕਰਨ ਵਾਲੇ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਪਾਰਟੀਆਂ ਦੇ ਆਗੂ ਹਨ ਜੋ ਸਮੇਂ ਸਮੇਂ

ਪੰਜਾਬੀ ਭਾਸ਼ਾ ਦੇ ਨਾਂ ਤੇ ਕਰੋੜਾਂ ਰੁਪਏ ਦੀਆਂ ਗਰਾਂਟਾਂ ਖਾਣ ਵਾਲੇ ਲੋੜ ਵੇਲੇ ਕਿਥੇ ਗ਼ਾਇਬ ਹੋ ਜਾਂਦੇ ?

ਮਾਂ ਬੋਲੀ ਪੰਜਾਬੀ ਦਾ ਅਸਲ ਸਾਹਿੱਤਕਾਰ ਕੌਣ? ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਂ ਤੇ ਬੜੇ ਬੜੇ ਸਮਾਗਮਾਂ ਨੂੰ ਕਰਵਾਉਣ ਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਖ਼ਰਚ ਕਰ ਦਿੱਤੀਆਂ ਜਾਂਦੀਆਂ ਹਨ..... ਕਹਿਣ ਦੇਣਾ ਕੁੱਝ ਚੋਣਵੇਂ ਸਾਹਿੱਤਕਾਰ ਇਨ•ਾਂ ਗਰਾਂਟਾਂ ਦੇ ਸਦਕਾ ਦੇਸ਼ਾਂ ਵਿਦੇਸ਼ਾਂ ਦੀਆਂ ਯਾਤਰਾਵਾਂ ਕਰਦੇ ਥੋੜੇ• ਥੋੜੇ• ਸਮਿਆਂ ਬਾਅਦ ਆਮ ਨਜ਼ਰੀ ਪੈ ਹੀ ਜਾਂਦੇ ਹਨ। ਅਨੇਕਾਂ ਹੀ ਕਾਨਫ਼ਰੰਸਾਂ ਤੇ ਕਰੋੜਾਂ ਰੁਪਏ ਰੇਹੜੇ ਜਾ ਚੁੱਕੇ ਹਨ ਪਰ ਪੰਜਾਬ ਵਿਚ ਪੰਜਾਬੀ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਹ ਕਿਸੇ ਕੋਲੋਂ ਲੁਕੀ ਛਿਪੀ ਨਹੀਂ। ਪਹਿਲਾਂ ਆਜ਼ਾਦੀ ਲਈ ਪੰਜਾਬ ਦੀ ਜਵਾਨੀ ਨੇ ਸਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਫਿਰ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਨਾਲ ਕੌਮੀ ਯੋਧਿਆਂ ਦੀ ਜੰਗ ਤੋਂ ਬਾਅਦ ਹੋ ਰਹੀਆਂ ਸਹੀਦੀਆਂ ਤੋਂ ਹਰ ਕੋਈ ਵਾਕਫ਼ ਹੈ। ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅਜੇ ਵੀ ਮਾਂ ਬੋਲੀ ਪੰਜਾਬੀ ਨੂੰ ਹੀ ਬਣਦਾ ਅਹਿਮ ਅਸਥਾਨ ਪੰਜਾਬ ਵਿਚ ਹੀ ਨਹੀਂ ਦਿਵਾਇਆ ਜਾ ਸਕਿਆ। ਪ੍ਰਾਈਵੇਟ ਅਦਾਰਿਆਂ ਵਿਚ ਤਾਂ ਹੋਰ ਭਾਸ਼ਾਵਾਂ ਦਾ ਚਲਣ ਹੈ ਹੀ ਪੰਜਾਬ ਦੇ ਆਪਣੇ ਸਰਕਾਰੀ ਅਦਾਰਿਆਂ ਵਿਚ ਵੀ ਮਾਂ ਬੋਲੀ ਪੰਜਾਬੀ ਨੂੰ ਦਰੋਂ ਬਾਹਰ ਕੱਢ ਰੱਖਿਆ ਹੈ ਸਭ ਤੋਂ ਦੁੱਖ ਵਾਲੀ ਗੱਲ ਤਾਂ ਉਦੋਂ ਵਧਦੀ ਹੈ ਜਦੋਂ ਪੰਜਾਬੀ ਵਿਚ ਗੱਲ ਕਰ ਰਹੇ ਕਿਸੇ ਵੀਰ ਨੂੰ ( ਚਾਹੇ ਉਹ ਵੀਰ ਉੱਚ ਵਿੱਦਿਆ ਪ੍ਰਾਪਤ ਕਰ ਚੁੱਕਾ ਹੋਵੇ ਪਰ ਮਾਂ ਬੋਲੀ ਨਾਲ ਅਥਾਹ ਪਿਆਰ ਰੱਖਦਾ ਹੋਵੇ) ਪਰ ਇੰਨਾ ਸਰਕਾਰਾਂ ਦੇ ਹੀ ਪੜੇ ਲਿਖਿਆਂ ਅਧਿਕਾਰੀਆਂ ਵੱਲੋਂ ਅਨਪੜ• ਗਵਾਰ ਕਹਿ ਦਿੱਤਾ ਜਾਂਦਾ ਹੈ ਹੁਣ ਤਾਂ ਇਹ ਕਹਿਣ ਵਿਚ ਕੋਈ ਹਿਚਕਿਚਾਹਟ ਨਹੀਂ ਕਿ ਕੁੱਝ ਸਿਰਮੌਰ ਸਾਹਿਤਕਾਰਾਂ ਨੂੰ ਵੀ ਪੰਜਾਬੀ ਮਾਂ ਬੋਲੀ ਬੋਲ

"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ?

ਸਾਧਾਂ ਦੇ ਡੇਰਿਆਂ ਨਾਲ਼ੋਂ ਇਹ ਕਿਤੇ ਵਧੀਕ ਖ਼ਤਰਨਾਕ ਹਨ। ਸਰਬਜੀਤ ਸਿੰਘ ਧੂੰਦੇ ਦਾ ਅਤੇ ਧਰਮ ਦਾ ਓਨਾਂ ਹੀ ਰਿਸ਼ਤਾ ਹੈ ਜਿਨਾਂ ਨਾਸਤਿਕਤਾ ਦਾ ਅਤੇ ਵਿਸ਼ਵਾਸ ਦਾ। ਜਿਵੇਂ , ਜੇਕਰ ਸਰੀਰ ਵਿੱਚੋਂ ਪ੍ਰਮੇਸ਼ਵਰ ਦੀ ਚੇਤਨ ਸੱਤਾ ਭਾਵ ਪ੍ਰਾਣ ਭਾਵ ਆਤਮਾ ਕੱਢ ਲਈ ਜਾਵੇ ਤਾਂ ਸਰੀਰ ਮੁਰਦਾ ਸਮਝਿਆ ਜਾਂਦਾ ਹੈ ਭਾਵ ਤਾਕਤਹੀਣ ਹੋ ਜਾਂਦਾ ਹੈ, ਆਪਣੀ ਲੱਤ ਜਾਂ ਬਾਂਹ ਚੁੱਕਣ ਦੀ ਤਾਕਤ ਵੀ ਨਹੀਂ ਰਹਿੰਦੀ। ਇਸੇ ਤਰਾਂ ਜੇ ਧਰਮ ਵਿੱਚੋਂ ਜੇ ਵਿਸ਼ਵਾਸ ਨੂੰ ਕੱਢ ਦਿੱਤਾ ਜਾਵੇ ਤਾਂ ਨਾਸਤਿਕਤਾ ਦੀ ਮੁਰਦਾਹਿਣ ਮਨੁੱਖਤਾ ਨੂੰ ਬਦਬੂਦਾਰ ਬਣਾ ਦਿੰਦੀ ਹੈ। ਧੂੰਦਾ ਸਾਹਿਬ ਦੇ ਪ੍ਰਚਾਰ ਵਿੱਚ ਨਾਸਤਿਕਤਾ ਦੀ ਮੁਰਦਾਹਿਣ ਬਦਬੂ ਅਤੇ ਉਨ੍ਹਾਂ ਦੀ ਨਿਵਿਰਤੀ ਕਰਨ ਲਈ ਇਹ ਲੇਖ ਲਿਖਿਆ ਗਿਆ ਹੈ , ਚੰਗੀ ਸੋਚ ਅਧੀਨ ਸ਼ੁਰੂ ਕੀਤੇ ਯਤਨਾਂ ਵਿੱਚ ਮਿਸ਼ਨਰੀ ਕਾਲਜ ਦਿੱਲੀ ਇਕ ਵਧੀਆ ਉਪਰਾਲਾ ਸੀ ਪਰ ਸ਼ੋਂਕੀਆ ਤੋਰ ਤੇ ਕਿਤਾਬਾਂ ਪੜਨ ਦੇ ਸ਼ੌਕੀਨ , ਰਿਟਾਇਰ ਹੋ ਕੇ ਂਇਨ੍ਹਾਂ ਕਾਲਜਾਂ ਵਿੱਚ ਗੁਰਮਤ ਪੜਾਉਣ ਲੱਗ ਪਏ। ਇਹ ਂਅਧਪੜੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਜੋ ਗਰੰਥੀ ਅਤੇ ਪ੍ਰਚਾਰਕ ਪੈਦਾ ਕੀਤੇ , ਉਨ੍ਹਾਂ ਦੇ ਪ੍ਰਚਾਰ ਦੇ ਤੱਥ ਇਹ ਹਨ.. ਸਿਮਰਨ ਦੀ ਕੋਈ ਲੋੜ ਨਹੀਂ ਕਿਉਂਕਿ ਵਿਦਵਤਾ ਨਾਲ ਇਸ ਦਾ ਕੋਈ ਸੰਬੰਧ ਨਹੀਂ ਅਰਦਾਸ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਰੱਬ ਸਭ ਕੁਝ ਜਾਣਦਾ ਹੈ ਕਕਾਰ ਪਹਿਨਣ ਦੀ ਲੋੜ ਨਹੀਂ ਕਿਉਂਕਿ ਇਹ ਜਨੇਉ ਮਾਤਰ ਹਨ ਗੁਰਦੁਆਰੇ ਜਾਣਾ ਬੁੱਤ ਪੂਜਾ ਹੈ ਜਿਹੜਾ ਸਿੱਖ ਅੰਮ੍ਰਿਤ ਵੇਲੇ ਉਠ ਕੇ ਨਿੱਤਨੇਮ ਕਰਦਾ ਹੈ, ਉਹ ਹੰਕਾਰੀ ਹੋ ਜਾਂਦਾ ਹੈ ਕਿ ਬਾਕੀ ਕਿਉਂ ਨਹੀਂ ਕਰਦੇ , ਸੋ ਇਸ ਤੋਂ ਬਚੋ ਹੁਣ ਆਪਾਂ ਸੋਚੀਏ , ਂਇਨ੍ਹਾਂ ਪ੍ਰਚਾਰਕਾਂ ਮੁਤਾਬਕ ਸਿੱਖੀ ਦੀ ਪ੍ਰੀਭਾਸ਼ਾ ਕੀ ਂੰਹੋਈ? ਆਰੀਆ ਸਮਾਜੀਆਂ ਅਤੇ ਕਮਿਉਨਿਸ਼ਟਾਂ ਨੇ ਵੀ

ਔਰਤਾਂ ਤੇ ਹੁੰਦੀ ਹਿੰਸਾ

ਜ਼ਿੰਦਗੀ ਰੂਪੀ ਸਾਇਕਲ ਦੇ ਮਰਦ ਅਤੇ ਔਰਤ ਦੋ ਪਹੀਏ ਹਨ, ਜਿਹਨਾਂ ਚੋਂ ਇੱਕ ਦੀ ਅਣਹੋਂਦ ਹੋਣ ਤੇ ਮਨੁੱਖ ਦੇ ਭਵਿੱਖ ਦੀ ਕਲਪਨਾ ਕਰਨਾ ਅਸੰਭਵ ਹੈ। ਔਰਤਾਂ ਖਿਲਾਫ਼ ਹੁੰਦੇ ਅਪਰਾਧ ਦਾ ਗ੍ਰਾਫ਼ ਦਿਨ ਬ ਦਿਨ ਵਧਿਆ ਹੈ, ਔਰਤਾਂ ਖਿਲਾਫ਼ ਹਿੰਸਕ ਅਤੇ ਯੌਨ ਦੁਰਾਚਾਰ ਦੀਆਂ ਰੂੰਹ ਕੰਬਾਊ ਖਬਰਾਂ ਅਕਸਰ ਹੀ ਅਖਬਾਰਾਂ, ਨਿਊਜ਼ ਚੈੱਨਲਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਜੋ ਕਿ ਇੱਕ ਸੰਜੀਦਾ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਹੈ। ਪਿਛਲੇ ਕੁਝ ਦਿਨਾਂ ਤੋਂ ਦੁਨੀਆਂ ਭਰ ਦੀਆਂ ਔਰਤਾਂ ਆਪਣੇ ਖਿਲਾਫ਼ ਹੋਏ ਯੌਨ ਉਤਪੀੜਨ ਤੇ ਹੈਸ਼ਟੈਗ ਮੀ ਟੂ (#metoo) ਨਾਲ ਆਪ ਬੀਤੀ ਸਾਂਝੀਆਂ ਕਰ ਰਹੀਆਂ ਹਨ। ਇਸ ਹੈਸ਼ਟੈਗ ਕੰਪੇਨ ਦੀ ਸ਼ੁਰੂਆਤ ਹਾਲੀਵੁੱਡ ਅਦਾਕਾਰਾ ਐਲੀਸਾ ਮਿਲਾਨੋ ਤੋਂ ਸ਼ੁਰੂ ਹੋਈ। ਉਹਨਾਂ ਨੇ ਆਪਣੇ ਇੱਕ ਦੋਸਤ ਦੀ ਸਲਾਹ ਤੇ ਟਵੀਟ ਦੇ ਜ਼ਰੀਏ ਔਰਤਾਂ ਨੂੰ ਯੌਨ ਉਤਪੀੜਨ ਖਿਲਾਫ਼ ਆਵਾਜ਼ ਉਠਾਉਣ ਦਾ ਸੰਦੇਸ਼ ਦਿੱਤਾ ਸੀ। ਦੇਖਦੇ ਹੀ ਦੇਖਦੇ ਦੁਨੀਆਂ ਭਰ ਵਿੱਚੋਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਵਿੱਚ ਔਰਤਾਂ ਵੱਲੋਂ ਆਪਣੇ ਨਾਲ ਹੋਈਆਂ ਯੌਨ ਉਤਪੀੜਨ ਦੀਆਂ ਵਧੀਕੀਆਂ ਨੂੰ ਇੰਟਰਨੈੱਟ ਤੇ ਸੋਸ਼ਲ ਮੀਡੀਆ ਆਦਿ ਰਾਹੀਂ ਹੈਸ਼ਟੈਗ ਮੀ ਟੂ (#metoo) ਲਿਖ ਕੇ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਸਮਾਜ ਦਾ ਕਥਿਤ ਚੇਹਰਾ ਬੇਨਕਾਬ ਹੋ ਰਿਹਾ ਹੈ। ਇਸ ਕੰਪੇਨ ਦੁਆਰਾ ਸਾਂਝੀਆਂ ਕੀਤੀਆਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਔਰਤਾਂ ਨਾਲ ਹੋਈ ਯੌਨ ਹਿੰਸਾ ਜਾਂ ਉਤਪੀੜਨ ਉਹਨਾਂ ਦੀ ਗਲਤੀ ਨਹੀਂ ਸੀ। ਬੇਸ਼ੱਕ ਔਰਤਾਂ ਨੇ ਵੱਖੋ ਵੱਖਰੇ ਖੇਤਰਾਂ ਵਿੱਚ ਮਰਦਾਂ ਦੀ ਬਰਾਬਰੀ ਕੀਤੀ ਹੈ, ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧੀਆਂ ਹਨ, ਇਤਿਹਾਸ ਦੇ ਪੰਨਿਆਂ ਤੇ ਆਪਣੀਆਂ ਉਪਲੱਬਧੀਆਂ ਦੇ ਨਵੇਂ ਸਿਰਨਾਵੇਂ ਲਿਖੇ ਹਨ ਪਰੰਤੂ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਸਾਡੇ ਸਮਾਜ ਵਿੱਚ ਔ


Visitors :1128053