Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ

ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੀ ਮੰਗਣੀ ਮਗਰੋਂ ਸਭ ਨੂੰ ਇੰਤਜ਼ਾਰ ਹੈ ਇਸ ਜੋੜੇ ਦੇ ਵਿਆਹ ਦੀ ਤਾਰੀਖ ਦੇ ਐਲਾਨ ਦਾ। ਇਸ ਦੇ ਨਾਲ ਹੀ ਦੋਵੇਂ ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। ਹਾਲ ਹੀ ‘ਚ ਨਿੱਕ ਇੱਕ ਵਾਰ ਫੇਰ ਪੀਸੀ ਨਾਲ ਸਮਾਂ ਗੁਜ਼ਾਰਦੇ ਮੁੰਬਈ ‘ਚ ਨਜ਼ਰ ਆਏ। ਨਿੱਕ ਬਾਲੀਵੁੱਡ ਸਟਾਰਸ ਨਾਲ ਫੁਟਬਾਲ ਮੈਚ ਖੇਡਦੇ ਵੀ ਨਜ਼ਰ ਆਏ ਸੀ। ਸਿਰਫ ਇਹੀ ਨਹੀਂ ਨਿੱਕ ਲਈ ਪ੍ਰਿਅੰਕਾ ਨੇ ਡਿਨਰ ਪਾਰਟੀ ਵੀ ਹੋਸਟ ਕੀਤੀ ਸੀ ਜਿਸ ‘ਚ ਦੇਸੀ ਗਰਲ ਦੇ ਕੁਝ ਖਾਸ ਦੋਸਤਾਂ ਨੇ ਸ਼ਿਰਕਤ ਕੀਤੀ। ਹੁਣ ਖ਼ਬਰਾਂ ਤੇਜ਼ ਹੋ ਗਈਆਂ ਹਨ ਕਿ ਨਿੱਕ-ਪ੍ਰਿਅੰਕਾ ਦਾ ਵਿਆਹ ਵੀ ਜਲਦੀ ਹੀ ਹੋਣ ਵਾਾਲ ਹੈ। ਦੋਵਾਂ ਦਾ ਵਿਆਹ ਕੁਝ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਮੌਜੂਦਗੀ ‘ਚ ਹੋਏਗਾ। ਖ਼ਬਰਾਂ ਨੇ ਕਿ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਇਸ ਲਈ ਦੋਵਾਂ ਨੇ ਫੈਸਲਾ ਲਿਆ ਹੈ ਕਿ ਉਹ ਦੋਵੇਂ ਆਪਣੀਆਂ-ਆਪਣੀਆਂ ਰੀਤਾਂ ਮੁਤਾਬਕ ਵਿਆਹ ਕਰਨਗੇ। ਦੇਸੀ ਗਰਲ ਤੇ ਨਿੱਕ ਭਾਰਤੀ ਤੇ ਅਮਰੀਕੀ ਰੀਤਾਂ ਮੁਤਾਬਕ ਵਿਆਹ ਕਰਨਗੇ ਤੇ ਵਿਆਹ ਬੇਹੱਦ ਸਾਦਗੀ ਨਾਲ ਕੀਤਾ ਜਾਵੇਗਾ। ਨਿੱਕ-ਪ੍ਰਿਅੰਕਾ ਆਪਣੀ ਮੰਗਣੀ ਤੋਂ ਬਾਅਦ ਇੱਕ-ਦੂਜੇ ਨਾਲ ਕਾਫੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਇਹ ਕੱਪਲ ਆਪਣੇ ਸਾਰੇ ਕੰਮ ਵੀ ਖ਼ਤਮ ਕਰਨ ‘ਚ ਲੱਗਿਆ ਹੋਇਆ ਹੈ ਤਾਂ ਜੋ ਬਾਅਦ ‘ਚ ਇੱਕ ਦੂਜੇ ਨਾਲ ਸਮਾਂ ਬਿਤਾ ਸਕਣ।

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’

ਮੁੰਬਈ: ਤਨੂਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਦਾ ਨਾਂ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ 'ਚ ਛਾਇਆ ਹੋਇਆ ਹੈ। ਤਨੂ ਨੇ ਨਾਨਾ 'ਤੇ 10 ਸਾਲ ਪਹਿਲਾਂ ਫ਼ਿਲਮ ਦੇ ਸੈੱਟ ‘ਤੇ ਬਤਮੀਜ਼ੀ ਕਰਨ ਦਾ ਇਲਜ਼ਾਮ ਲਾਇਆ ਸੀ। ਇਹ ਮਾਮਲਾ ਇੱਕ ਵਾਰ ਫੇਰ ਤੂਲ ਫੜ੍ਹ ਰਿਹਾ ਹੈ। ਇਸ ਕਾਰਨ ਹੁਣ ਤਨੂ ਨੂੰ ਕਈ ਵੱਡੇ-ਛੋਟੇ ਸਟਾਰਸ ਦਾ ਸਾਥ ਵੀ ਮਿਲ ਰਿਹਾ ਹੈ। ਇਹੀ ਨਹੀਂ ਬੀਤੇ ਦਿਨੀਂ ਤਾਂ ਤਨੂ ਦੀ ਕਾਰ ‘ਤੇ ਹੋਏ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਸੀ। ਇਸ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਗਿਆ। ਇਸ ਸਭ ਤੋਂ ਬਾਅਦ ਨਾਨਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਤਨੂਸ਼੍ਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਦੋਂਕਿ ਤਨੂ ਦਾ ਕਹਿਣਾ ਹੈ ਕਿ ਉਸ ਨੂੰ ਤਾਂ ਅਜੇ ਤਕ ਕੋਈ ਨੋਟਿਸ ਨਹੀਂ ਮਿਲਿਆ। ਉਧਰ, ਨਾਨਾ ਪਾਟੇਕਰ ਆਪਣੀ ਅਗਲੀ ਫ਼ਿਲਮ ‘ਹਾਉਸਫੁਲ-4’ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਇਸ ਨੂੰ ਦੇਖ ਕੇ ਕਈ ਬਾਲੀਵੁੱਡ ਸਟਾਰਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਾਨਾ ਨਾਲ ਕੰਮ ਨਹੀਂ ਕਰਨਾ ਚਾਹੀਦਾ। ਨਾਨਾ ਇਸ ਸਮੇ ਜੈਸਲਮੇਰ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਬੀਤੇ ਦਿਨੀਂ ਤਾਂ ਖ਼ਬਰ ਇਹ ਵੀ ਆਈ ਸੀ ਕਿ ਫ਼ਿਲਮ ਦੇ ਸੈੱਟ ਤੋਂ ਨਾਨਾ ਅਚਾਨਕ ਕਿਤੇ ਗਾਇਬ ਹੋ ਗਏ ਸੀ। ਹੁਣ ਖ਼ਬਰ ਹੈ ਕਿ ਨਾਨਾ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਮੇਕਰਸ ਨੇ ਉਨ੍ਹਾਂ ਲਈ ਐਕਸਟ੍ਰਾ ਸ਼ੂਟਿੰਗ ਦਾ ਇੰਤਜ਼ਾਮ ਕੀਤਾ ਹੈ, ਜਿਸ ਦੇ ਨੇੜੇ ਕਾਫੀ ਕਰੜੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਫ਼ਿਲਮ ਦੇ ਸੈੱਟ ‘ਤੇ ਫੋਨ ਲੈ ਕੇ ਜਾਣ ਦੀ ਮਨਾਹੀ ਕੀਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਨਾਨਾ ਪਾਟੇਕਰ ਮੁੰਬਈ ਆ ਕੇ ਪ੍ਰੈੱਸ ਕਾਨਫਰੰਸ ਕਰਨਗੇ ਤੇ ਇਲਜ਼ਾਮਾਂ ਬਾਰੇ ਮੀਡੀਆ ਦੇ ਰੂ-ਬ-ਰੂ ਹੋਣਗੇ।

ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ

ਮੁੰਬਈ: ਕੰਗਨਾ ਰਨੌਤ ਦੀ ਫ਼ਿਲਮ 'ਮਣੀਕਰਨਿਕਾ' ਆਪਣੇ ਐਲਾਨ ਦੇ ਸਮੇਂ ਤੋਂ ਹੀ ਸੁਰਖੀਆਂ 'ਚ ਹੈ। ਫੇਰ ਚਾਹੇ ਉਹ ਫ਼ਿਲਮ ਦੀ ਸਟਾਰ ਕਾਸਟ ਕਰਕੇ ਹੋਵੇ ਤੇ ਚਾਹੇ ਕਿਸੇ ਵਿਵਾਦ ਕਾਰਨ। ਕਿਹਾ ਜਾ ਰਿਹਾ ਹੈ ਕਿ ਜਿੱਥੇ ਕੰਗਨਾ ਹੈ, ਉੱਥੇ ਕਿਸੇ ਵਿਵਾਦ ਦਾ ਹੋਣਾ ਤਾਂ ਲਾਜ਼ਮੀ ਹੀ ਹੈ। ਪਹਿਲਾਂ ਫ਼ਿਲਮ ਤੋਂ ਸੋਨੂ ਸੂਦ ਨੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਤੇ ਇਸ ਤੋਂ ਬਾਅਦ ਡਾਇਰੈਕਟਰ ਦੇ ਨਾਂ ਨੂੰ ਲੈ ਕੇ ਖੂਬ ਚਰਚਾ ਹੋਈ। ਉਂਝ ਸਮੇਂ-ਸਮੇਂ 'ਤੇ ਫ਼ਿਲਮ ਦੇ ਸੈੱਟ ਤੋਂ ਕੰਗਨਾ ਦੀ ਆਈਆਂ ਤਸਵੀਰਾਂ ਵੀ ਫੈਨਸ ਨੂੰ ਫ਼ਿਲਮ ਲਈ ਉਤਸ਼ਾਹਿਤ ਕਰ ਰਹੀਆਂ ਹਨ। ਹੁਣ ਫ਼ਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਹੋਰ ਵਧਾਉਣ ਲਈ ਫ਼ਿਲਮ ਦੇ ਮੇਕਰਸ ਨੇ ਇਸ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਦੋ ਮਿੰਟ ਦੇ ਇਸ ਟੀਜ਼ਰ ਦੀ ਸ਼ੁਰੂਆਤ ਅਮਿਤਾਭ ਬੱਚਨ ਦੀ ਆਵਾਜ਼ ਨਾਲ ਸ਼ੁਰੂ ਹੁੰਦੀ ਹੈ ਜੋ ਕਹਾਣੀ ਦਾ ਨਰੇਸ਼ਨ ਕਰ ਰਹੇ ਹਨ। ਟੀਜ਼ਰ 'ਚ 1875 'ਚ ਈਸਟ ਇੰਡੀਆ ਕੰਪਨੀ ਨੂੰ ਰਾਣੀ ਲਕਸ਼ਮੀਬਾਈ ਵੱਲੋਂ ਦਿੱਤੇ ਗਏ ਮੂੰਹ ਤੋੜ ਜਵਾਬ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਟੀਜ਼ਰ 'ਚ ਕੰਗਨਾ ਨੂੰ ਲਕਸ਼ਮੀਬਾਈ ਦੇ ਹਰ ਅੰਦਾਜ਼ 'ਚ ਦਿਖਾਇਆ ਗਿਆ ਹੈ। ਕੰਗਨਾ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਮਿਹਨਤ ਕੀਤੀ ਹੈ ਜੋ ਇਸ 'ਚ ਸਾਫ ਨਜ਼ਰ ਆ ਰਿਹਾ ਹੈ। ਟੀਜ਼ਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕੰਗਨਾ ਤੋਂ ਬਿਹਤਰ ਸ਼ਾਇਦ ਹੀ ਕੋਈ ਇਸ ਰੋਲ ਨੂੰ ਕਰ ਪਾਉਂਦਾ। ਕੰਗਨਾ ਹਰ ਸੀਨ ਨੂੰ ਅਸਲ 'ਚ ਜਿਉਂਦੀ ਦਿਖਾਈ ਗਈ ਹੈ। ਇਸ ਫ਼ਿਲਮ ਦਾ ਡਾਇਰੈਕਟਸ਼ਨ ਕ੍ਰਿਸ਼ ਨੇ ਕੀਤਾ ਹੈ ਤੇ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਣੀ ਹੈ। ਇਸ ਦੀ ਬਾਕਸਆਫਿਸ 'ਤੇ ਟੱਕਰ ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਨਾਲ ਹੋਣੀ ਹੈ। ਇਸ ਦੇ ਨਾਲ ਇਸੇ ਦਿਨ ਬਾਕਸਆਫਿਸ 'ਤੇ ਇਮਰਾਨ ਹਾਸ਼ਮੀ ਦੀ ਫ਼ਿਲਮ 'ਚੀਟ ਇੰਡੀਆ'

‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ

ਮੁੰਬਈ: ਨੀਲ ਨਿਤਿਨ ਮੁਕੇਸ਼ ਦੀ ਆਉਣ ਵਾਲੀ ਫ਼ਿਲਮ ‘ਦੁਸ਼ਹਿਰਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਨੀਲ ਲੰਬੇ ਸਮੇਂ ਬਾਅਦ ਸਿਲਵਰ ਸਕਰੀਨ ‘ਤੇ ਨਜ਼ਰ ਆ ਰਹੇ ਹਨ। ਫ਼ਿਲਮ ਦਾ ਕੁਝ ਦਿਨ ਪਹਿਲਾਂ ਹੀ ਪੋਸਟਰ ਰਿਲੀਜ਼ ਹੋਇਆ ਸੀ ਜਿਸ ‘ਚ ਨੀਲ ਦਾ ਗੁੱਸੇ ਵਾਲਾ ਅੰਦਾਜ਼ ਫੈਨਸ ਨੂੰ ਪਸੰਦ ਆਇਆ। ਮਨੀਸ਼ ਵਾਤਸਲਿਆ ਦੀ ਇਸ ਫ਼ਿਲਮ ‘ਚ ਨੀਲ ਪਹਿਲੀ ਵਾਰ ਆਪਣੇ 11 ਸਾਲ ਦੇ ਕਰੀਅਰ ‘ਚ ਪੁਲਿਸ ਵਾਲੇ ਦਾ ਰੋਲ ਅਦਾ ਕਰ ਰਹੇ ਹਨ। ਫ਼ਿਲਮ ‘ਚ ਟੀਨਾ ਦੇਸਾਈ ਤੇ ਗੋਵਿੰਦ ਨਾਮਦੇਵ ਦੀ ਮੁੱਖ ਭੂਮਿਕਾ ‘ਚ ਹਨ। ਫ਼ਿਲਮ ‘ਚ ਗੰਭੀਰ ਮੁੱਦਿਆਂ ਨੂੰ ਚੰਗੇ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੀ ਕਹਾਣੀ ਸੌਰਭ ਚੌਧਰੀ ਨੇ ਲਿਖੀ ਹੈ। ਨੀਲ ਦੀ ਫ਼ਿਲਮ ‘ਦੁਸ਼ਹਿਰਾ’ ਕ੍ਰਾਈਮ ਤੇ ਰਾਜਨੀਤੀ ਤੋਂ ਪ੍ਰਭਾਵਿਤ ਥ੍ਰਿਲਰ ਫ਼ਿਲਮ ਹੈ। ਇਸ ਦੀ ਕਹਾਣੀ ਹੋਸਟਲ ‘ਚ ਚਾਰ ਮੌਤਾਂ ਤੇ ਰਾਜਨੀਤੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਦਰਸ਼ਕਾਂ ਅੱਗੇ 26 ਅਕਤੂਬਰ ਨੂੰ ਆਵੇਗੀ। ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੰਬੇ ਸਮੇਂ ਬਾਅਦ ਨੀਲ ਨੂੰ ਪਹਿਲੀ ਵਾਰ ਕਿਸੇ ਪੁਲਿਸ ਵਾਲੇ ਦੇ ਅੰਦਾਜ਼ ‘ਚ ਦੇਖ ਕੇ ਫੈਨਸ ਨੂੰ ਕਿਵੇਂ ਦਾ ਲੱਗਿਆ।

ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ

ਮੁੰਬਈ: ਸਲਮਾਨ ਖ਼ਾਨ ਫਿਲਹਾਲ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝੇ ਹਨ ਪਰ ਇਸ ਦੇ ਨਾਲ ਹੀ ਬਾਲੀਵੁੱਡ ‘ਚ ਉਨ੍ਹਾਂ ਦੀ ਸੁਪਰਹਿੱਟ ਫ਼ਿਲਮ ਦੀ ਸੀਰੀਜ਼ ‘ਦਬੰਗ’ ਦੇ ਅਗਲੇ ਹਿੱਸੇ ਦੀ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਹ ਤਾਂ ਸਭ ਨੂੰ ਪਤਾ ਹੈ ਕਿ ਸਲਮਾਨ ਜਲਦੀ ਹੀ ਆਪਣੀ ਫ਼ਿਲਮ ‘ਦਬੰਗ’ ਦੇ ਤੀਜੇ ਪਾਰਟ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਖ਼ਬਰਾਂ ਤਾਂ ਇਹ ਵੀ ਨੇ ਕਿ ਸਲਮਾਨ ‘ਭਾਰਤ’ ਤੋਂ ਬਾਅਦ ‘ਦਬੰਗ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫ਼ਿਲਮ ਦੇ ਨਾਲ ਹੀ ਬਾਲੀਵੁੱਡ ‘ਚ ਸੋਨਾਕਸ਼ੀ ਸਿਨ੍ਹਾ ਨੇ ਡੈਬਿਊ ਕੀਤਾ ਸੀ। ਹੁਣ ਰੱਜੋ ਯਾਨੀ ਸੋਨਾਕਸ਼ੀ ਨੇ ‘ਦਬੰਗ-3’ ਬਾਰੇ ਕਈ ਖੁਲਾਸੇ ਕੀਤੇ ਹਨ। ਸੋਨਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਸਾਫ ਕਰ ਦਿੱਤਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ‘ਦਬੰਗ-3’ ਬਾਰੇ ਜਦੋਂ ਸੋਨਾਕਸ਼ੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਬਿਲਕੁਲ, 'ਦਬੰਗ-3' ਇਸੇ ਸਾਲ ਦੇ ਆਖਰ ‘ਚ ਫਲੋਰ ‘ਤੇ ਆ ਜਾਵੇਗੀ। ਇਸ ਨੂੰ ਪ੍ਰਭੁਦੇਵਾ ਡਾਇਰੈਕਟ ਕਰਨ ਵਾਲੇ ਹਨ। ਮੈਂ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਹਾਂ।" ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਚੁਲਬੁਲ ਰੱਜੋ ਤੋਂ ਬਿਨ੍ਹਾਂ ਅਧੂਰਾ ਹੈ ਤਾਂ ਮੈਂ ਵੀ ਇਸ ‘ਚ ਜ਼ਰੂਰ ਹਾਂ। ਇਸ ਤੋਂ ਪਹਿਲਾਂ ਦੋਵੇਂ ਫ਼ਿਲਮਾਂ ‘ਚ ਸੋਨਾਕਸ਼ੀ ਨੇ ਰੱਜੋ ਦਾ ਰੋਲ ਪਲੇਅ ਕੀਤਾ ਸੀ। ਖ਼ਬਰਾਂ ਨੇ ਕਿ ਇਸ ਫ਼ਿਲਮ ਦੀ ਸ਼ੂਟਿੰਗ ਸਲਮਾਨ ਆਪਣੀ ਫ਼ਿਲਮ ‘ਭਾਰਤ’ ਦੇ ਨਾਲ ਹੀ ਸਤੰਬਰ ‘ਚ ਹੀ ਸ਼ੁਰੂ ਕਰ ਦੇਣਗੇ। ‘ਦਬੰਗ-3’ ਦੀ ਸ਼ੂਟਿੰਗ ਯੂਪੀ ਦੇ ਗਾਜ਼ੀਆਬਾਦ ‘ਚ ਹੋਣੀ ਹੈ। ਫ਼ਿਲਮ ‘ਚ ਸ਼ਹਿਰ ਨੂੰ ਇੱਕ ਕਿਰਦਾਰ ਦੇ ਤੌਰ ‘ਤੇ ਦਿਖਾਇਆ ਜਾਵੇਗਾ।

ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ

ਚੰਡੀਗੜ੍ਹ: ਰੈਪਰ ਬਾਦਸ਼ਾਹ ਆਪਣੇ ਰੈਪ ਸਟਾਈਲ ਤੇ ਮਿਊਜ਼ਿਕ ਕਰਕੇ ਇੰਡਸਟਰੀ ‘ਚ ਕਾਫੀ ਫੇਮਸ ਹੈ। ਹਾਲ ਹੀ ‘ਚ ਬਾਦਸ਼ਾਹ ਦਾ ਨਵਾਂ ਗਾਣਾ ‘ਹਾਰਟਲੈਸ’ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਦਸ਼ਾਹ ਨੇ ਬਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਹਾਲ ਹੀ ‘ਚ ਬਾਦਸ਼ਾਹ ਨੇ ਇੰਟਰਵਿਊ ‘ਚ ਕਿਹਾ ਕਿ ਉਹ ਕਦੇ ਵੀ ਕਿਸੇ ਵੀ ਔਰਤ ਨੂੰ ਆਪਣੇ ਗਾਣਿਆਂ ‘ਚ ਚੀਜ਼ ਦੀ ਤਰ੍ਹਾਂ ਇਸਤੇਮਾਲ ਨਹੀਂ ਕਰਨਗੇ। ਉਸ ਨੇ ਕਿਹਾ, "ਉਹ ਅਪਾਣੇ ਗਾਣਿਆਂ ‘ਚ ਛੋਟ ਜ਼ਰੂਰ ਲੈਂਦੇ ਹਨ ਪਰ ਕਦੇ ਵੀ ਆਪਣੇ ਸੌਂਗਸ ਨਾਲ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਗੇ। ਕੁਝ ਲੋਕ ਕੁਝ ਚੀਜ਼ਾਂ ਨੂੰ ਪਸੰਦ ਕਰਦੇ ਹੋਣਗੇ ਤੇ ਕੁਝ ਨਹੀਂ। ਕਿਸੇ ਲਈ ਕੁਝ ਗਲਤ ਹੁੰਦਾ ਹੈ ਤੇ ਕਿਸੇ ਲਈ ਕੁਝ। ਪਰ ਮੈਂ ਅਜਿਹੇ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿੱਥੇ ਮੇਰੀ ਮਾਂ ਹੈ, ਭੈਣ ਹੈ, ਪਤਨੀ ਹੈ ਤੇ ਧੀ ਹੈ। ਮੈਂ ਕਦੇ ਵੀ ਅਜਿਹੇ ਇਨਸਾਨ ਨੂੰ ਇੱਕ ਵਸਤੂ ਵਜੋਂ ਆਪਣੇ ਗਾਣਿਆਂ ‘ਚ ਇਸਤੇਮਾਲ ਨਹੀਂ ਕਰਾਂਗਾ ਜੋ ਮੈਨੂੰ ਪਾਲਦਾ ਹੈ, ਮੇਰੀ ਰੱਖਿਆ ਕਰਦਾ ਹੈ ਤੇ ਮੈਨੂੰ ਪਿਆਰ ਕਰਦਾ ਹੈ।" ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਬਾਦਸ਼ਾਹ ਨੇ ਕਿਹਾ, "ਮੈਂ ਕਦੇ ਵੀ ਜਾਣਬੁੱਝ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ। ਹਾਂ ਮੈਂ, ਆਪਣੇ ਮਿਊਜ਼ਿਕ ‘ਚ ਥੋੜ੍ਹਾ ਬਹੁਤ ਮਜ਼ਾਕ ਜ਼ਰੂਰ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਤਰ੍ਹਾਂ ਦਾ ਪਰਿਵਾਰਕ ਰੈਪਰ ਹਾਂ।" ਬਾਦਸ਼ਾਹ ਨੇ ਕਸ਼ਮੀਰ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਵੀ ਥਾਂ 100 ਫੀਸਦੀ ਸੁੱਰਖਿਅਤ ਨਹੀ ਪਰ ਕਸ਼ਮੀਰ ਨੂੰ ਚੰਗੇ ਜਨ ਸੰਪਰਕ ਦੀ ਲੋੜ ਹੈ। ਉਸ ਨੇ ਕਿਹਾ, "ਕਸ਼ਮੀਰ ਬੇਹੱਦ ਖੂਬਸੂਰਤ ਥਾਂ ਹੈ, ਲੋਕ ਤੇ ਮਾਹੌਲ ਵੀ ਕਾਫੀ ਚੰਗਾ ਹੈ। ਲੋਕ ਕ

ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’

ਚੰਡੀਗੜ੍ਹ: ਜਲਦੀ ਹੀ ਪਾਲੀਵੁੱਡ ‘ਚ ਇੱਕ ਹੋਰ ਕਾਮੇਡੀ ਫ਼ਿਲਮ ‘ਮਰ ਗਏ ਓਏ ਲੋਕੋ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਹਾਲ ਹੀ ‘ਚ ਟ੍ਰੇਲਰ ਰਿਲੀਜ਼ ਹੋਇਆ ਹੈ ਜੋ ਰਿਲੀਜ਼ ਹੁੰਦੇ ਹੀ ਇੰਟਰਟਨੈਟ ‘ਤੇ ਛਾ ਗਿਆ । ਹੁਣ ਹਾਲ ਹੀ ‘ਚ ਫ਼ਿਲਮ ਦਾ ਇੱਕ ਗਾਣਾ ਰਿਲੀਜ਼ ਹੋਇਆ, ਜਿਸ ਦਾ ਟਾਈਟਲ ਹੈ ‘ਮਿੱਠੜੇ ਬੋਲ’। ਗਾਣੇ ਨੂੰ ਬੇਹੱਦ ਖੂਬਸੂਰਤੀ ਨਾਲ ਪੰਜਾਬੀ ਐਕਟਰ ਤੇ ਸਿੰਗਰ ਕਰਮਜੀਤ ਅਨਮੋਲ ਨੇ ਗਾਇਆ ਹੈ। ਇਸ ਗੀਤ ਨੂੰ ਲਿਖਿਆ ਕੁਲਦੀਪ ਕੰਡਿਆਰਾ ਨੇ ਹੈ ਜਦੋਂਕਿ ਇਸ ਖੂਬਸੁਰਤ ਗਾਣੇ ਨੂੰ ਮਿਊਜ਼ਿਕ ਨਾਲ ਸਜਾਇਆ ਹੈ ਗੁਰਮੀਤ ਸਿੰਘ ਨੇ। ਹੰਬਲ ਮਿਊਜ਼ਿਕ ਬੈਨਰ ਹੇਠ ਰਿਲੀਜ਼ ਇਸ ਗਾਣੇ ‘ਚ ਗਿੱਪੀ ਗਰੇਵਾਲ ਤੇ ਸਪਨਾ ਪੱਬੀ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ‘ਮਰ ਗਏ ਓਏ ਲੋਕੋ’ ‘ਚ ਗਿੱਪੀ ਗਰੇਵਾਲ ਨਾਲ ਸਪਨਾ ਪੱਬੀ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਬੀਐਨ ਸ਼ਰਮਾ, ਜਸਵਿੰਦਰ ਭੱਲਾ ਤੇ ਕਰਮਜੀਤ ਅਨਮੋਲ ਨਜ਼ਰ ਆਉਣਗੇ। ਫ਼ਿਲਮ 31 ਅਗਸਤ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ। ‘ਮਰ ਗਏ ਓਏ ਲੋਕੋ’ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਜਦੋਂਕਿ ਇਸ ਨੂੰ ਲਿਖਿਆ ਤੇ ਪ੍ਰੋਡਿਊਸ ਐਕਟਰ-ਸਿੰਗਰ ਗਿੱਪੀ ਗਰੇਵਾਲ ਨੇ ਕੀਤਾ ਹੈ।

ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ?

ਮੁੰਬਈ: ਟਾਈਗਰ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਮਾਲਟਾ ‘ਚ ਕਰ ਰਹੇ ਹਨ। ਉਹ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹਨ ਪਰ ਲਗਾਤਾਰ ਦੇਸ਼ ਦੀਆਂ ਖ਼ਬਰਾਂ ‘ਤੇ ਨਜ਼ਰ ਰੱਖੇ ਹੋਏ ਹਨ। ਹਾਲ ਹੀ ‘ਚ ਕੇਰਲ ‘ਚ ਆਏ ਹੜ੍ਹ ਕਾਰਨ ਕਈ ਬਾਲੀਵੁੱਡ ਸਟਾਰਸ ਨੇ ਮਦਦ ਲਈ ਹੱਥ ਅੱਗੇ ਵਧਾਇਆ। ਇਸ ‘ਤੇ ਸਲਮਾਨ ਖ਼ਾਨ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕੀਤਾ ਤੇ ਲਿਖਿਆ, "ਕੇਰਲ ‘ਚ ਆਈ ਇਸ ਕੁਦਰਤੀ ਮੁਸ਼ਕਲ ਕਾਰਨ ਮੈਂ ਅਜੇ ਵੀ ਸਦਮੇ ‘ਚ ਹਾਂ, ਮੇਰੀਆਂ ਦੁਆਵਾਂ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੇ ਨਾਲ ਹਨ, ਪਰ ਮਦਦ ਲਈ ਅੱਗੇ ਆਏ ਲੋਕਾਂ ਨੂੰ ਦੇਖ ਕੇ ਮੈਂ ਬੇਹੱਦ ਖੁਸ਼ ਹਾਂ।" ਇਸ ਦੇ ਨਾਲ ਹੀ ਸਲਮਾਨ ਨੇ 16 ਅਗਸਤ ਦੀ ਸ਼ਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਹਿਾਰੀ ਵਾਜਪਾਈ ਦੀ ਮੌਤ ‘ਤੇ ਵੀ ਦੁਖ ਜ਼ਾਹਿਰ ਕੀਤਾ ਤੇ ਲਿਖਿਆ, "ਇੱਕ ਮਹਾਨ ਨੇਤਾ, ਦਿੱਗਜ਼ ਰਾਜਨੇਤਾ ਤੇ ਵਧੀਆ ਇਨਸਾਨ ਅਟਲ ਬਿਹਾਰੀ ਵਾਜਪਾਈ ਜੀ ਦੀ ਮੌਤ ‘ਤੇ ਦੁਖੀ ਹਾਂ।" ਸਲਮਾਨ ਦਾ ਇਸ ਤਰ੍ਹਾਂ ਦੁਖ ਜਤਾਉਣ ਦੀ ਦੇਰ ਸੀ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਯੂਜਰਜ਼ ਦਾ ਕਹਿਣਾ ਹੈ ਕਿ ਸਲਮਾਨ ਨੂੰ ਇੰਨੇ ਦਿਨ ਬਾਅਦ ਇਸ ਗੱਲ ਦੀ ਯਾਦ ਆਈ। ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਕੋਈ ਸਟਾਰ ਟ੍ਰੋਲ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਸਲਮਾਨ ਨਾਲ ਕਈਨ ਸਟਾਰਸ ਟ੍ਰੋਲਿੰਗ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਸਲਮਾਨ ਇਸ ਦਾ ਕੋਈ ਜਵਾਬ ਦੇਣਗੇ ਕਿ ਨਹੀਂ ਇਹ ਦੇਖਣਾ ਖਾਸ ਹੋਵੇਗਾ।

ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ

ਮੁੰਬਈ: ਅਭਿਸ਼ੇਕ ਤੇ ਜੌਨ ਦੀ ‘ਦੋਸਤਾਨਾ’ ਦਾ ਸੀਕੁਅਲ ਬਣਾਉਣ ਦੀ ਕਾਫੀ ਦਿਨਾਂ ਤੋਂ ਤਿਆਰੀ ਚੱਲ ਰਹੀ ਹੈ। ਹੁਣ ਖ਼ਬਰ ਹੈ ਕਿ ਫ਼ਿਲਮ ਦੇ ਸੀਕੁਅਲ ਦੀ ਸਾਰੀ ਤਿਆਰੀ ਪੂਰੀ ਕਰ ਲਈ ਗਈ ਹੈ। ਇਸ ਦਾ ਜਲਦੀ ਹੀ ਐਲਾਨ ਹੋ ਜਾਵੇਗਾ। ਕੁਝ ਦਿਨ ਪਹਿਲਾਂ ਖ਼ਬਰ ਸੀ ਕਿ ਕਰਨ ਜੌਹਰ ਨੇ ਇਸ ਫ਼ਿਲਮ ਲਈ ਜਾਨ੍ਹਵੀ ਕਪੂਰ ਤੇ ਸਿਧਾਰਥ ਮਲਹੋਤਰਾ ਨੂੰ ਸਾਈਨ ਕਰ ਲਿਆ ਹੈ ਪਰ ਅਜਿਹਾ ਨਹੀਂ ਹੈ। ਇਸ ਦਾ ਖੁਲਾਸਾ ਖੁਦ ਕਰਨ ਜੌਹਰ ਨੇ ਟਵਿਟਰ ‘ਤੇ ਪੋਸਟ ਨਾਲ ਕੀਤਾ ਹੈ। ਕਰਨ ਨੇ ਹਾਲ ਹੀ ‘ਚ ਪੋਸਟ ਕੀਤਾ ਹੈ ਕਿ ‘ਦੋਸਤਾਨਾ-2’ ਲਈ ਅਜੇ ਤਕ ਕਿਸੇ ਨੂੰ ਵੀ ਫਾਈਨਲ ਨਹੀਂ ਕੀਤਾ ਗਿਆ। ਮੀਡੀਆ ‘ਚ ਜੋ ਵੀ ਖ਼ਬਰਾਂ ਆਈਆਂ, ਉਹ ਗਲਤ ਹਨ। ਫ਼ਿਲਮ ਨੂੰ ਲੈ ਕੇ ਜੋ ਵੀ ਗੱਲਾਂ ਹੋ ਰਹੀਆਂ ਹਨ, ਸਭ ਗਲਤ ਹਨ। ਉਨ੍ਹਾਂ ‘ਚ ਕੋਈ ਸਚਾਈ ਨਹੀਂ। ਕਰਨ ਦੇ ਟਵਿੱਟਰ ਵੱਲ ਧਿਆਨ ਦੇਣ ਵਾਲੀ ਗੱਲ ਹੈ ਕਿ ਫ਼ਿਲਮ ਦੀ ਕਾਸਟ ਬਾਰੇ ਅਜੇ ਕੁਝ ਫਾਈਨਲ ਨਹੀਂ ਪਰ ਫ਼ਿਲਮ ਬਣ ਰਹੀ ਹੈ ਇਹ ਖ਼ਬਰ ਪੱਕੀ ਹੈ। ਹੁਣ ਇਸ ਪੋਸਟ ਤੋਂ ਬਾਅਦ ਖ਼ਬਰ ਤਾਂ ਪੱਕੀ ਹੋ ਗਈ ਹੈ ਕਿ ਫ਼ਿਲਮ ਬਣ ਰਹੀ ਹੈ, ਬੱਸ ਇਸ ਦੀ ਕਾਸਟ ਬਾਰੇ ਐਲਾਨ ਹੋਣਾ ਰਹਿ ਗਿਆ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਕਰਨ ਨੂੰ ਫ਼ਿਲਮ ਲਈ ਸਹੀ ਸਕ੍ਰਿਪਟ ਵੀ ਮਿਲ ਗਈ ਹੈ। 'ਦੋਸਤਾਨਾ-2' ‘ਚ ਪਹਿਲੀ ਫ਼ਿਲਮ ਦੀ ਕਾਸਟ ਜੌਨ ਅਬ੍ਰਾਹਮ, ਪ੍ਰਿਅੰਕਾ ਚੋਪੜਾ ਤੇ ਅਭਿਸ਼ੇਕ ਬੱਚਨ ਨਹੀਂ ਹੋਣਗੇ। ਸਗੋਂ ਇਸ ਲਈ ਕਰਨ ਨਵੇਂ ਚਿਹਰਿਆਂ ਦੀ ਤਲਾਸ਼ ਕਰ ਰਹੇ ਹਨ।

ਬੇਟੀ ਸੁਹਾਨਾ ਨਾਲ ਮੈਚ ਜਤਾਉਣ ਪਹੁੰਚੇ ਕਿੰਗ ਖ਼ਾਨ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਕੱਲ੍ਹ ਕੋਲਕਾਤਾ ’ਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਹੌਸਲਾ ਅਫ਼ਜ਼ਾਈ ਕਰਨ ਪੁੱਜੇ। ਇਸ ਮੌਕੇ ਬੇਟੀ ਸੁਹਾਨਾ ਵੀ ਉਨ੍ਹਾਂ ਦੇ ਨਾਲ ਸੀ। ਮੈਚ ਦੌਰਾਨ ਸੁਹਾਨਾ ਤੇ ਸ਼ਾਹਰੁਖ਼ ਦੋਵੇਂ ਆਪਣੀ ਟੀਮ ਨੂੰ ਚੀਅਰ ਕਰਦੇ ਨਜ਼ਰ ਆਏ। ਪਿਤਾ ਸ਼ਾਹਰੁਖ਼ ਨਾਲ ਸੁਹਾਨਾ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਹਰੁਖ਼ ਖ਼ਾਨ ਕੇਕੇਆਰ ਟੀਮ ਦੇ ਮਾਲਕ ਹਨ ਤੇ ਅਕਸਰ ਮੈਚ ਦੌਰਾਨ ਨਜ਼ਰ ਆਉਂਦੇ ਹਨ। ਇਸ ਮੌਕੇ ਪੁੱਤਰ ਅਬਰਾਮ ਵੀ ਸ਼ਾਹਰੁਖ਼ ਦੇ ਨਾਲ ਸੀ। ਮੈਚ ਦੌਰਾਨ ਉਹ ਫੋਨ ’ਤੇ ਰੁੱਝਿਆ ਨਜ਼ਰ ਆਇਆ। ਕਿੰਗ ਖ਼ਾਨ ਮੈਚ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ ਮੈਦਾਨ ’ਚ ਪੁੱਜ ਗਏ ਸਨ। ਮੈਚ ਦੌਰਾਨ ਸ਼ਾਹਰੁਖ਼ ਤੇ ਸੁਹਾਨਾ ਦੇ ਹਾਵ-ਭਾਵ। ਉੱਥੇ ਗੌਰੀ ਖ਼ਾਨ ਵੀ ਮੌਜੂਦ ਸੀ। ਇਹ ਤਸਵੀਰ ਕੇਕੇਆਰ ਨੇ ਟਵਿੱਟਰ ’ਤੇ ਸਾਂਝੀ ਕੀਤੀ। ਕੇਕੇਆਰ ਦੇ ਕਪਤਾਨ ਦਿਨੇਸ਼ ਕਾਰਤਿਕ ਹਨ ਤੇ ਉਹ ਪਹਿਲੀ ਦਫ਼ਾ ਕਪਤਾਨੀ ਕਰ ਰਹੇ ਹਨ। ਇਸ ਦੌਰਾਨ ਸੰਜੇ ਕਪੂਰ ਵੀ ਨਜ਼ਰ ਆਏ। ਪ੍ਰਸਿੱਧੀ ਦੇ ਮਾਮਲੇ ’ਚ ਸ਼ਾਹਰੁਖ਼ ਦੀ ਟੀਮ ਨੂੰ ਵਿਰੋਧੀ ਟੀਮ ਨੇ ਸਖ਼ਤ ਟੱਕਰ ਦਿੱਤੀ ਕਿਉਂਕਿ ਸਟੇਡੀਅਮ ’ਚ ਮੌਜੂਦ ਅੱਧੇ ਲੋਕ ਆਰਸੀਬੀ ਦਾ ਪੱਖ ਪੂਰ ਰਹੇ ਸਨ। ਅਖ਼ੀਰ ਵਿੱਚ ਨਾਈਟਰਾਈਡਰਜ਼ ਦੀ ਜਿੱਤ ਹੋਈ। ਜਿੱਤ ਮਗਰੋਂ ਸ਼ਾਹਰੁਖ਼ ਕੁਝ ਇਸ ਅੰਦਾਜ਼ ’ਚ ਨਜ਼ਰ ਆਏ।

‘ਪਦਮਾਵਤ’ ਲਈ ਰਣਵੀਰ ਨੂੰ 'ਦਾਦਾ ਸਾਹਬ ਫਾਲਕੇ' ਐਵਾਰਡ

ਮੁੰਬਈ: 2018 ਐਕਟਰ ਰਣਵੀਰ ਸਿੰਘ ਲਈ ਕਾਫੀ ਚੰਗਾ ਰਿਹਾ। ਇਸੇ ਸਾਲ ਰਣਵੀਰ-ਦੀਪਿਕਾ ਸਟਾਰਰ ਫ਼ਿਲਮ ‘ਪਦਮਾਵਤ’ ਰਿਲੀਜ਼ ਹੋਈ, ਜਿਸ ਨੇ ਬਾਕਸ-ਆਫਿਸ ‘ਤੇ ਜੰਮ ਕੇ ਕਮਾਈ ਕੀਤੀ। ਫ਼ਿਲਮ ‘ਚ ਰਣਵੀਰ ਨੇ ਅਲਾਉੁਦੀਨ ਖਿਜਲੀ ਦਾ ਰੋਲ ਅਦਾ ਕੀਤਾ ਸੀ, ਜਿਸ ਨੂੰ ਸਭ ਨੇ ਖੂਬ ਪਸੰਦ ਕੀਤਾ ਤੇ ਰਣਵੀਰ ਦੀ ਐਕਟਿੰਗ ਨੂੰ ਵੀ ਬੇਹੱਦ ਪਸੰਦ ਕੀਤਾ। ਦਰਸ਼ਕਾਂ ਨੇ ਤਾਂ ਰਣਵੀਰ ਦੇ ਇਸ ਕਿਰਦਾਰ ਨੂੰ ਭਾਰਤੀ ਸਿਨੇਮਾ ਦੇ ਆਈਕਾਨਿਕ ਖਲਨਾਇਕਾਂ ‘ਚ ਥਾਂ ਦਿੱਤੀ। ਇਸ ਦੇ ਚੱਲਦਿਆਂ ਹੀ ਹੁਣ ਰਣਵੀਰ ਨੂੰ ‘ਪਦਮਾਵਤ’ ਲਈ ਦਾਦਾ ਸਾਹਬ ਫਾਲਕੇ ਐਕਸੀਲੈਂਸ ਐਵਾਰਡ 2018 ਦਿੱਤਾ ਜਾਵੇਗਾ। ਦਾਦਾ ਸਾਹਬ ਫਾਲਕੇ ਐਕਸੀਲੈਂਸ ਐਵਾਰਡ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਜਿਸ ‘ਚ ਕਿਹਾ ਹੈ ਕਿ ‘ਸਾਨੂੰ ਇਹ ਐਲਾਨ ਕਰਦੇ ਹੋਈ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ‘ਪਦਮਾਵਤ’ ‘ਚ ਰਣਵੀਰ ਦੀ ਐਕਟਿੰਗ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ‘ਪਦਮਾਵਤ’ ਨੂੰ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਸੀ। ਇਸ ‘ਚ ਰਣਵੀਰ ਦੇ ਨਾਲ-ਨਾਲ ਦੀਪਿਕਾ ਪਾਦੁਕੋਨ ਤੇ ਸ਼ਾਹਿਦ ਕਪੂਰ ਵੀ ਲੀਡ ਰੋਲ ‘ਚ ਸੀ। ਮੂਵੀ ‘ਚ ਜਿਮ ਸਰਭ ਤੇ ਰਜਾ ਮੁਰਾਦ ਨੇ ਵੀ ਮੁੱਖ ਰੋਲ ਕੀਤਾ ਹੈ। ਰਣਵੀਰ ਦੇ ਆਉਣ ਵਾਲੀਆ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਜੋਯਾ ਅਖ਼ਤਰ ਦੀ ‘ਗਲੀ ਬੁਆਏ’ ਦੀ ਸ਼ੁਟਿੰਗ ਕਰ ਰਹੇ ਹਨ, ਜਿਸ ‘ਚ ਉਨ੍ਹਾਂ ਨਾਲ ਆਲੀਆ ਭੱਟ ਨਜ਼ਰ ਆਵੇਗੀ। ਇਸ ਤੋਂ ਬਾਅਦ ਉਹ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ਦੀ ਸ਼ੁਟਿੰਗ ਕਰਨਗੇ ਤੇ ਇਸ ਤੋਂ ਬਾਅਦ ਰਣਵੀਰ ਕੋਲ ਕਬੀਰ ਖਾਨ ਦੀ ਵੀ ਇੱਕ ਫ਼ਿਲਮ ਹੈ।

ਸੋਨਮ ਦੇ ਵਿਆਹ ਦੀ ਜਲਦ ਵੱਜੇਗੀ ਸ਼ਹਿਨਾਈ

ਮੁੰਬਈ: ਬਾਲੀਵੁੱਡ ਦੀ ਸਟਾਈਲ ਡੀਵਾ ਸੋਨਮ ਕਪੂਰ ਆਪਣੇ ਬੁਆਏ-ਫ੍ਰੈਂਡ ਨਾਲ ਵਿਆਹ ਬੰਧਨ ‘ਚ ਬੰਨ੍ਹੇ ਜਾਣ ਲਈ ਤਿਆਰ ਹੈ। ਦੋਵਾਂ ਦੇ ਵਿਆਹ ਦੀ ਚਰਚਾ ਜ਼ੋਰਾਂ ‘ਤੇ ਹੈ। ਖ਼ਬਰ ਹੈ ਕਿ ਦੋਵੇਂ ਅਗਲੇ ਮਹੀਨੇ ਹੀ ਵਿਆਹ ਕਰਵਾ ਰਹੇ ਹਨ। ਜੀ ਹਾਂ ਸੋਨਮ ਕਪੂਰ ਤੇ ਆਨੰਦ ਅਹੁਜਾ ਅਗਲੇ ਮਹੀਨੇ ਸਵਿਟਜ਼ਰਲੈਂਡ ‘ਚ ਵਿਆਹ ਕਰਨਗੇ। ਵਿਆਹ ਦਾ ਜਸ਼ਨ ਪੂਰੇ 7 ਦਿਨ ਚੱਲੇਗਾ। ਸੋਨਮ ਕਪੂਰ ਦੀ ਫੈਮਿਲੀ ਤੇ ਖਾਸ ਦੋਸਤ ਫੰਕਸ਼ਨ ‘ਚ ਸ਼ਾਮਲ ਹੋਣ ਲਈ ਹਫਤੇ ਲਈ ਸਵਿਟਜ਼ਰਲੈਂਡ ਜਾਣਗੇ। ਵਿਆਹ ਦੀਆਂ ਰਸਮਾਂ ਦੋ ਦਿਨ ਚੱਲਣਗੀਆਂ ਤੇ ਦੋਵੇਂ ਉੱਥੇ ਹੀ ਵਿਆਹ ਤੋਂ ਪਹਿਲਾਂ ਸਗਾਈ ਵੀ ਕਰ ਲੈਣਗੇ। ਇਸ ਵਿਆਹ ‘ਚ ਸਿਰਫ ਸੋਨਮ ਦੇ ਕਰੀਬੀ ਹੀ ਸ਼ਾਮਲ ਹੋਣਗੇ। ਸੋਨਮ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੁਟਿੰਗ ਪੂਰੀ ਕਰ ਚੁੱਕੀ ਹੈ। ਹੁਣ ਉਹ ਵਿਆਹ ਦੀਆਂ ਤਿਆਰੀ ‘ਚ ਲੱਗੀ ਹੋਈ ਹੈ। ਪਹਿਲਾਂ ਖ਼ਬਰਾਂ ਸੀ ਕਿ ਸੋਨਮ ਦਾ ਵਿਆਹ ਰਾਜਸਥਾਨ ‘ਚ ਹੋਵੇਗਾ ਪਰ ਹੁਣ ਕੰਫਰਮ ਹੋ ਗਿਆ ਹੈ ਕਿ ਵਿਆਹ ਸਵਿਟਜ਼ਰਲੈਂਡ ‘ਚ ਹੀ ਹੋਵੇਗਾ।

‘ਰਾਜ਼ੀ’ ਦੇ ਪੋਸਟਰ ਰਿਲੀਜ਼, ਆਲੀਆ ਦੇ ਦਿਲਕਸ਼ ਅੰਦਾਜ

ਮੁੰਬਈ: ਬਿੱਗ-ਬੌਸ 11 ਦੇ ਘਰ ‘ਚ ਆਪਣੀ ਬਿਆਨਬਾਜ਼ੀ ਕਰਕੇ ਸਭ ਤੋਂ ਵੱਧ ਕੰਟਰੋਵਰਸੀ ‘ਚ ਰਹੀ ਐਕਟਰਸ ਹਿਨਾ ਖਾਨ ਇਕ ਵਾਰ ਫੇਰ ਲਾਈਮਲਾਈਟ ‘ਚ ਬਣ ਗਈ ਹੈ। ਬਿੱਗ-ਬਾਸ ਵਿੱਚੋਂ ਬਾਹਰ ਆਉਣ ਤੋਂ ਬਾਅਦ ਹਿਨਾ ਆਪਣੀ ਫੈਮਿਲੀ ਨਾਲ ਸਮਾਂ ਬਿਤਾ ਰਹੀ ਹੈ। ਹਿਨਾ ਨੂੰ ਕਈ ਵਾਰ ਆਪਣੇ ਬੁਆਏ-ਫ੍ਰੈਂਡ ਰਾਕੀ ਜਸਵਾਲ ਨਾਲ ਦੇਖਿਆ ਗਿਆ ਹੈ। ਪਿਛਲੇ ਦਿਨੀਂ ਹਿਨਾ ਰਾਕੀ ਨਾਲ ਕਿਸੇ ਪ੍ਰੋਜੈਕਟ ਦੇ ਚੱਲਦਿਆਂ ਦੁਬਈ ਗਈ ਸੀ ਜਿੱਥੋਂ ਦੀਆਂ ਤਸਵੀਰਾਂ ਵੀ ਕਾਫੀ ਵਾਈਰਲ ਹੋਈਆਂ। ਬੀਤੇ ਦਿਨੀਂ ਹਿਨਾ ਤੇ ਰਾਕੀ ਗੁੜਗਾਂਓ ‘ਚ ਇੱਕ ਇਵੈਂਟ ‘ਚ ਹਿੱਸਾ ਲੈਣ ਪਹੁੰਚੇ ਸੀ। ਇਸ ਇਵੈਂਟ ਦਾ ਵੀਡੀਓ ਇੰਟਰਨੈਟ ‘ਤੇ ਕਾਫੀ ਵਾਈਰਲ ਹੋ ਰਿਹਾ ਹੈ। ਵੀਡੀਓ ‘ਚ ਹਿਨਾ ਤੇ ਰਾਕੀ ‘ਏ ਮੇਰੇ ਜ਼ੌਹਰਾਜ਼ਬੀ’ ਗਾਣੇ ‘ਤੇ ਡਾਂਸ ਕਰ ਰਹੇ ਹਨ। ਇਸ ਡਾਂਸ ਵੀਡੀਓ ‘ਚ ਦੋਵਾਂ ਦੀ ਜੋੜੀ ਬੇਹੱਦ ਖੁਬਸੁਰਤ ਲੱਗ ਰਹੀ ਹੈ ਤੇ ਲੱਗ ਰਿਹਾ ਹੈ ਕਿ ਦੋਵਾਂ ਨੂੰ ‘ਨੱਚ ਬੱਲੀਏ’ ਦੇ ਅਗਲੇ ਸੀਜ਼ਨ ‘ਚ ਜ਼ਰੂਰ ਹਿਸਾ ਲੈਣਾ ਚਾਹੀਦਾ ਹੈ।

‘ਰਾਜ਼ੀ’ ਦੇ ਪੋਸਟਰ ਰਿਲੀਜ਼, ਆਲੀਆ ਦੇ ਦਿਲਕਸ਼ ਅੰਦਾਜ

ਮੁੰਬਈ: ਕੁਝ ਸਮਾਂ ਪਹਿਲਾਂ ਹੀ ਅਸੀਂ ਤੁਹਾਨੂੰ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਰਾਜ਼ੀ’ ਦਾ ਫਸਟ ਟੀਜ਼ਰ ਦਿਖਾਇਆ ਸੀ। ਹੁਣ ਆਲੀਆ ਨੇ ਆਪਣੀ ਇਸੇ ਫ਼ਿਲਮ ਦੇ 2 ਵੱਖ-ਵੱਖ ਪੋਸਟਰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਹਨ। ਮੂਵੀ ਦਾ ਪਹਿਲਾ ਟ੍ਰੇਲਰ ਅਜੇ 10 ਅਪ੍ਰੈਲ ਯਾਨੀ ਕੱਲ੍ਹ ਰਿਲੀਜ਼ ਹੋਣਾ ਹੈ। ਫ਼ਿਲਮ ਦੇ ਪ੍ਰੋਡਿਊਸਰ ਇੱਕ-ਇੱਕ ਕਰਕੇ ਸਸਪੈਂਸ ਖੋਲ੍ਹ ਰਹੇ ਹਨ, ਜਿਸ ਨਾਲ ਔਡੀਅੰਸ ‘ਚ ਮੂਵੀ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਲੱਗਦਾ ਹੈ ਇਸ ਵਾਰ ਵੀ ਆਲੀਆ ਦੀ ‘ਰਾਜ਼ੀ’ ਬਾਕਸ-ਆਫਿਸ ‘ਤੇ ਵੱਡਾ ਧਮਾਕਾ ਕਰੇਗੀ। ਜੇਕਰ ਰਿਲੀਜ਼ ਹੋਏ ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਵਾਂ ‘ਚ ਆਲੀਆ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ।ਪਹਿਲੇ ਪੋਸਟਰ ‘ਚ ਆਲੀਆ ਬੇਟੀ ਬਣੀ ਨਜ਼ਰ ਆ ਰਹੀ ਹੈ ਤੇ ਇੱਕ ਬਜ਼ੁਰਗ ਉਸ ਦਾ ਮੱਥਾ ਚੁੰਮ ਰਿਹਾ ਹੈ। ਉਥੇ ਹੀ ਦੂਜੇ ਪੋਸਟਰ ‘ਚ ਆਲੀਆ ਇੱਕ ਪਤਨੀ ਦੇ ਰੂਪ ‘ਚ ਨਜ਼ਰ ਆ ਰਹੀ ਹੈ। ਇਸ ‘ਚ ਆਲੀਆ ਨਾਲ ਉਸ ਦਾ ਸਾਥੀ ਵਿੱਕੀ ਕੌਸ਼ਲ ਵੀ ਨਜ਼ਰ ਆ ਰਿਹਾ ਹੈ। ‘ਰਾਜ਼ੀ’ ਇਸ ਸਾਲ ਆਲੀਆ ਦੀ ਪਹਿਲੀ ਫ਼ਿਲਮ ਹੈ, ਜਿਸ ਕਰਕੇ ਉਸ ਦੇ ਫੈਨਸ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੇਘਨਾ ਗੁਲਜਾਰ ਦੀ ਡਾਇਰੈਕਸ਼ਨ ‘ਚ ਬਣ ਰਹੀ ਇਸ ਫ਼ਿਲਮ ‘ਚ ਆਲੀਆ ਤੇ ਵਿੱਕੀ ਦੀ ਜੋੜੀ ਪਹਿਲੀ ਵਾਰ ਸਿਲਵਰ ਸਕਰੀਨ ‘ਤੇ ਨਜ਼ਰ ਆਵੇਗੀ। ਫ਼ਿਲਮ ਦੀ ਕਹਾਣੀ 1971 ਦੀ ਭਾਰਤ-ਪਾਕਿ ਲੜਾਈ ਦੇ ਨੇੜੇ ਘੁੰਮਦੀ ਹੈ, ਜਿਸ ‘ਚ ਆਲੀਆ ਨੇ ਇੱਕ ਕਸ਼ਮੀਰੀ ਜਾਸੂਸ ਦਾ ਰੋਲ ਅਦਾ ਕੀਤਾ ਹੈ, ਜੋ ਪਾਕਿਸਤਾਨੀ ਅਫਸਰ ਨਾਲ ਵਿਆਹ ਕਰਦੀ ਹੈ।

ਏਸ਼ੀਆ ਦੀ ਸਭ ਤੋਂ ਖੂਬਸੂਰਤ ਔਰਤ ਪ੍ਰਿਅੰਕਾ, ਕੈਟਰੀਨਾ ਨੂੰ 7ਵਾਂ ਸਥਾਨ

ਮੁੰਬਈ: ਬਾਲੀਵੁੱਡ ਦੀ ਦੇਸੀ ਕੁੜੀ ਪ੍ਰਿਯੰਕਾ ਚੋਪੜਾ ਨੇ ਦੇਸ਼-ਵਿਦੇਸ਼ ਵਿੱਚ ਆਪਣਾ ਹੁਨਰ ਦਿਖਾਇਆ ਹੈ, ਪਰ ਉਹ ਸੁੰਦਰਤਾ ਤੇ ਅਦਾਵਾਂ ਵਿੱਚ ਵੀ ਘੱਟ ਨਹੀਂ। ਇਸ ਦਾ ਸਬੂਤ ਉਸ ਨੇ 2017 ਦੀ ਖੂਬਸੂਰਤ ਔਰਤ ਚੁਣੇ ਜਾਣ ‘ਤੇ ਦਿੱਤਾ ਹੈ। ਲੰਡਨ ਦੇ ਅਖਬਾਰ ਦੇ ਓਮੀਨੀਅਨ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਿਯੰਕਾ ਏਸ਼ੀਆ ਦੀਆਂ 10 ਖੂਬਸੂਰਤ ਔਰਤਾਂ ਵਿੱਚੋਂ ਪਹਿਲੇ ਨੰਬਰ ਉੱਪਰ ਹੈ। ਪਿਛਲੇ ਸਾਲ ਦੀਪਿਕਾ ਪਾਦੂਕੋਣ ਨੂੰ ਪਹਿਲਾ ਸਥਾਨ ਮਿਲਿਆ ਸੀ, ਜਿਸ ਨੂੰ ਪ੍ਰਿਅੰਕਾ ਨੇ ਇਸ ਵਾਰ ਲੈ ਲਿਆ ਸੀ। ਦੀਪਿਕਾ ਤੀਜੇ ਸਥਾਨ ‘ਤੇ ਪੁੱਜੀ ਹੈ, ਕਿਉਂਕਿ ਛੋਟੀ ਸਕਰੀਨ ਦੇ ਗਲੈਮਰ ਅਦਾਕਾਰ ਨੇਹਾ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਆਲੀਆ ਭੱਟ ਨੂੰ ਚੌਥਾ ਤੇ ਪਾਕਿਸਤਾਨ ਦੀ ਮਾਹਿਰ ਖਾਨ ਨੂੰ ਪੰਜਵਾਂ ਸਥਾਨ ਮਿਲਿਆ ਹੈ। ਛੋਟੇ ਪਰਦੇ ਵਾਲੀ ਹਰਸ਼ ਧਾਮੀ ਛੇਵੇਂ, ਕੈਟਰੀਨਾ ਕੈਫ ਸੱਤਵਾਂ, ਸ਼ਰਧਾ ਕਪੂਰ ਅੱਠਵੇਂ, ਗੌਹਰ ਖਾਨ ਨੌਵੇਂ ਤੇ ਰੂਬੀਨਾ ਡੀਲੈਕ ਨੂੰ ਦਸਵਾਂ ਸਥਾਨ ਮਿਲਿਆ ਹੈ। ਸੈਕਸੀਐਸਟ ਏਸ਼ੀਆਈ ਦੀ ਸਭ ਤੋਂ ਘੱਟ ਉਮਰ ਵਾਲੀ ਕੁੜੀ 16 ਸਾਲ ਦੀ ਸ਼ਿਵਵੰਗੀ ਜੋਸ਼ੀ ਹੈ ਜਦਕਿ 49 ਸਾਲਾ ਸ਼੍ਰੀਦੇਵੀ ਸਭ ਤੋਂ ਵੱਧ ਉਮਰ ਦੀ ਹੈ। ਪ੍ਰਿਯੰਕਾ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਇਸ ਦਾ ਸਿਹਰਾ ਆਪਣੇ ਪਰਿਵਾਰ ਨੂੰ ਵੀ ਦਿੰਦੀ ਹੈ।

'ਫੁਕਰੇ ਰਿਟਰਨਜ਼' ਨੇ ਚੱਕਤੇ ਫੱਟੇ, ਬਾਕਸ ਆਫਿਸ 'ਤੇ ਮੋਟੀ ਕਮਾਈ

ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਫੁਕਰੇ ਰਿਟਰਨਜ਼’ ਨੇ ਬਾਕਸ ਆਫਿਸ ‘ਤੇ ਪਹਿਲੇ ਦਿਨ ਦੀ ਜ਼ਬਰਦਸਤ ਕਮਾਈ ਤੋਂ ਬਾਅਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ ਦੂਜੇ ਦਿਨ ਤਾਂ ਪਹਿਲੇ ਦਿਨ ਦਾ ਵੀ ਰਿਕਾਰਡ ਤੋੜ ਦਿੱਤਾ। ਇਸ ਫਿਲਮ ਨੇ ਪਹਿਲੇ ਦਿਨ ਧਮਾਕੇਦਾਰ ਓਪਨਿੰਗ ਕਰਦੇ ਹੋਏ 8.10 ਕਰੋੜ ਰੁਪਏ ਕਮਾਏ ਸਨ। ਫਿਲਮ ਦੀ ਸਮੀਖਿਆ ਵੀ ਵਧੀਆ ਰਹੀ। ਹੁਣ ਤੁਹਾਨੂੰ ਦੂਜੇ ਦਿਨ ਦੀ ਕਮਾਈ ਬਾਰੇ ਦੱਸਦੇ ਹਾਂ। ਫਿਲਮ ਨੇ ਸ਼ਨੀਵਾਰ ਮਤਲਬ ਦੂਜੇ ਦਿਨ 11.30 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ ਨੇ ਸਿਰਫ ਦੋ ਦਿਨ ਵਿੱਚ 19.40 ਕਰੋੜ ਰੁਪਏ ਕਮਾ ਲਏ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਫਿਲਮ ਰਿਲੀਜ਼ ਦੇ ਪਹਿਲੇ ਦਿਨ ਵੱਧ ਤੋਂ ਵੱਧ ਚਾਰ ਕਰੋੜ ਰੁਪਏ ਕਮਾਏਗੀ ਪਰ ਫਿਲਮ ਨੇ ਇਸ ਤੋਂ ਦੁੱਗਣੇ ਪੈਸੇ ਕਮਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਜਿਹੇ ਵਿੱਚ ਦੂਜੇ ਦਿਨ ਦੀ ਕਮਾਈ ‘ਤੇ ਵੀ ਸਾਰੀਆਂ ਨਜ਼ਰਾਂ ਟਿਕੀਆਂ ਸਨ। ਫਿਲਮ ਦੀ ਦੋ ਦਿਨ ਦੀ ਕਮਾਈ ਵੇਖਣ ਤੋਂ ਬਾਅਦ ਐਤਵਾਰ ਨੂੰ ਵੀ ਨਵਾਂ ਰਿਕਾਰਡ ਬਣਾਉਣ ਦੀ ਉਮੀਦ ਹੈ। ਫਿਲਮ ਦੇ ਬਜਟ ਦੇ ਹਿਸਾਬ ਨਾਲ ਕਮਾਈ ਦਾ ਇਹ ਰਿਕਾਰਡ ਕਾਫੀ ਚੰਗਾ ਹੈ। ਇਸ ਦੇ ਨਾਲ ਹੀ ਫਿਲਮ ਸਭ ਤੋਂ ਧਮਾਕੇਦਾਰ ਓਪਨਿੰਗ ਵਾਲੀ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ। ਛੋਟੇ ਬਜਟ ਦੀ ਇਹ ਫਿਲਮ ਹੁਣ ਕਮਾਈ ਕਰਨ ਵਾਲੀ ਵੱਡੀਆਂ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ।

ਬਾਲੀਵੁੱਡ ‘ਚ ਜਿਨਸੀ ਸ਼ੋਸ਼ਣ ਬਾਰੇ ਇਸ ਪੰਜਾਬਣ ਨੇ ਵੀ ਕੀਤਾ ਖੁਲਾਸਾ..

ਮੁੰਬਈ- ਫਿਲਮ ਐਕਟਰੈੱਸ ਰਿਚਾ ਚੱਢਾ ਨੇ ਕਿਹਾ ਹੈ ਕਿ ਬਾਲੀਵੁੱਡ ‘ਚ ਜਿਨਸੀ ਸ਼ੋਸ਼ਣ ਹੁੰਦਾ ਹੈ ਅਤੇ ਇਸ ਨੂੰ ਮੰਨਣਾ ਹਿੰਮਤ ਦੀ ਗੱਲ ਹੈ, ਪਰ ਅਜਿਹਾ ਕਰਨ ਵਾਲਿਆਂ ਦਾ ਨਾਂਅ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਉਸ ਤੋਂ ਬਾਅਦ ਕੰਮ ਮਿਲਣ ਦੀ ਗਾਰੰਟੀ ਨਹੀਂ ਹੁੰਦੀ। ਇਸ ਦੀ ਚਰਚਾ ਕਰਦਿਆਂ ਰਿਚਾ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਸਥਿਤੀ ਨਾਲ ਸੰਬੰਧਤ ਬਲਾਗ ਪੋਸਟ ਲਈ ਉਨ੍ਹਾਂ ‘ਤੇ ਨਿਸ਼ਾਨਾ ਲਾਇਆ ਗਿਆ ਸੀ, ਇਥੋਂ ਤੱਕ ਨਾਰੀਵਾਦੀ ਰੁਝਾਨ ਵਾਲਿਆਂ ਨੇ ਪੁੱਛਿਆ ਸੀ ਕਿ ਤੁਸੀਂ ਏਦਾਂ ਕਰਨ ਵਾਲੇ ਲੋਕਾਂ ਦਾ ਨਾਂਅ ਕਿਉਂ ਨਹੀਂ ਲੈ ਰਹੇ। ਰਿਚਾ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਜੇ ਤੁਸੀਂ ਮੈਨੂੰ ਸਾਰੀ ਜ਼ਿੰਦਗੀ ਪੈਨਸ਼ਨ ਦੇਵੋ, ਮੇਰੀ ਸੁਰੱਖਿਆ ਯਕੀਨੀ ਕਰੋ ਅਤੇ ਮੇਰੇ ਪਰਵਾਰ ਦਾ ਧਿਆਨ ਰੱਖੋ, ਇਹ ਯਕੀਨੀ ਕਰੋ ਕਿ ਮੈਨੂੰ ਫਿਲਮਾਂ ਅਤੇ ਟੀ ਵੀ ਵਿੱਚ ਕੰਮ ਮਿਲਦਾ ਰਹੇਗਾ ਜਾਂ ਮੈਂ ਜੋ ਵੀ ਕਰਨਾ ਚਾਹੁੰਦੀ ਹਾਂ, ਕਰਦੀ ਰਹਾਂ, ਮੇਰਾ ਕਰੀਅਰ ਬੇਰੋਕ ਵਧਦਾ ਰਹੇਗਾ ਤਾਂ ਮੈਂ ਹੁਣੇ ਨਾਂਅ ਦੱਸ ਦਿੰਦੀ ਹਾਂ।’ ਉਨ੍ਹਾਂ ਕਿਹਾ ਕਿ ਸਿਰਫ ਉਹ ਹੀ ਨਹੀਂ, ਹੋਰ ਲੋਕ ਵੀ ਅਜਿਹਾ ਕਰਨਗੇ, ਪਰ ਅਜਿਹੀ ਗਾਰੰਟੀ ਕਰੇਗਾ ਕੌਣ? ਉਸ ਦਾ ਮੰਨਣਾ ਹੈ ਕਿ ਫਿਲਮ ਉਦਯੋਗ ਵਿੱਚ ਇਹ ਵਿਵਸਥਾ ਨਹੀਂ ਕਿ ਪੀੜਤਾਂ ਨੂੰ ਸੁਰੱਖਿਆ ਮਿਲੇ, ਇਸ ਲਈ ਕੋਈ ਵੀ ਇਸ ਬਾਰੇ ਜ਼ਬਾਨ ਨਹੀਂ ਖੋਲ੍ਹੇਗਾ।

'ਪਦਮਾਵਤੀ' ਨੂੰ ਸਾਧਵੀ ਠਾਕੁਰ ਨੇ ਦਿੱਤੀ 'ਸੀਰੀਅਸ' ਧਮਕੀ, ਕਿਹਾ ਦੀਪਿਕਾ ਦੇ ਨਾਚ ਨੇ ਸਵੈਮਾਣ ਪਹੁੰਚਾਈ ਠੇਸ

ਕੈਥਲ: ਫ਼ਿਲਮ ‘ਪਦਮਾਵਤੀ’ ਨੂੰ ਹੱਦੋਂ ਵੱਡੀਆਂ ਧਮਕੀਆਂ ਦੇਣ ਵਾਲੀ ਹਰਿਆਣਵੀ ਸੰਸਥਾ ਕਰਣੀ ਸੈਨਾ ਦੇ ਸੂਬਾ ਮੁਖੀ ਭਵਾਨੀ ਠਾਕੁਰ ਨਾਲ ਪਹੁੰਚੀ ਸਾਧਵੀ ਦੇਵਾ ਠਾਕੁਰ ਨੇ ਪਦਮਾਵਤੀ ਦੀ ਰਿਲੀਜ਼ ਬਾਰੇ ਸਿਨੇਮਾ ਫੂਕਣ ਦੀ ਧਮਕੀ ਨੂੰ ਦੇਸ਼ ਵਿਆਪੀ ਪੁੱਠ ਚਾੜ੍ਹ ਦਿੱਤੀ। ਸਾਧਵੀ ਨੇ ਕਿਹਾ ਕਿ ਜੇਕਰ ‘ਪਦਮਾਵਤੀ’ ਦੇਸ਼ ਦੇ ਕਿਸੇ ਵੀ ਸਿਨੇਮਾ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਤਾਂ ਉਹ ਸਿਨੇਮਾ ਨੂੰ ਸਾੜ ਦਿੱਤਾ ਜਾਵੇਗਾ। ਆਪਣੀ ਇਸ ਗੱਲ ਦਾ ਅਸਰ ਮੌਜੂਦ ਪੱਤਰਕਾਰਾਂ ਦੇ ਚਿਹਰਿਆਂ ‘ਤੇ ਨਾ ਵੇਖ ਸਾਧਵੀ ਨੇ ਇਹ ਵੀ ਕਿਹਾ ਕਿ ਉਸ ਦੀ ਗੱਲ ਨੂੰ ‘ਸੀਰੀਅਸ’ ਲਿਆ ਜਾਵੇ ਕਿ ਦੇਸ਼ ਦਾ ਹਰ ਉਹ ਸਿਨੇਮਾ ਸਾੜਿਆ ਜਾਵੇਗਾ ਜਿੱਥੇ ‘ਪਦਮਾਵਤੀ’ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸਾਧਵੀ ਦੇਵਾ ਠਾਕੁਰ ਨੇ ‘ਪਦਮਾਵਤੀ’ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ‘ਰਾਖ਼ਸ਼’ ਕਹਿ ਦਿੱਤਾ। ਉਸ ਨੇ ਊਧਵ ਠਾਕਰੇ ਬਾਰੇ ਅਸਿੱਧੇ ਢੰਗ ਨਾਲ ਬੋਲਦਿਆਂ ਕਿਹਾ ਕਿ ਹਿੰਦੂਆਂ ਦੇ ਮਸਲੇ ਚੁੱਕਣ ਵਾਲੇ ਲੋਕ ਹੁਣ ਫ਼ਿਲਮ ‘ਪਦਮਾਵਤੀ’ ਬਾਰੇ ਚੁੱਪ ਕਿਉਂ ਹੈ? ਜਦੋਂ ਪੱਤਰਕਾਰਾਂ ਨੇ ਸਾਧਵੀ ਨੂੰ ਫ਼ਿਲਮ ਦਾ ਵਿਰੋਧ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੀਆਂ ਰਾਣੀਆਂ ‘ਘੂਮਰ’ (ਇੱਕ ਲੋਕ ਨਾਚ) ਨਹੀਂ ਸਨ ਕਰਦੀਆਂ, ਜੋ ਇਸ ਫ਼ਿਲਮ ਵਿੱਚ ਵਿਖਾਇਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਨਾਲ ਉਸ ਦੇ ਸਵੈਮਾਣ ਨੂੰ ਸੱਟ ਲੱਗੀ ਹੈ। ਜ਼ਿਕਰਯੋਗ ਹੈ ਕਿ ਸਾਧਵੀ ਦੇਵਾ ਠਾਕੁਰ ‘ਤੇ ਇੱਕ ਔਰਤ ਦੀ ਮੌਤ ਦਾ ਇਲਜ਼ਾਮ ਵੀ ਹੈ। ਬੀਤੇ ਸਾਲ ਨਵੰਬਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੇਵਾ ਠਾਕੁਰ ਤੇ ਉਸ ਦੇ ਸੰਗੀਆਂ ਨੇ ਫਾਇਰਿੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਪਿਸਤੌਲ ਜਾਮ ਹੋ ਗਿਆ, ਜਿਸ ਨੂੰ ਠੀਕ ਕਰਨ ਸਮੇਂ ਗੋਲ਼ੀ ਚੱਲੀ ਤੇ 50 ਸਾਲਾ

ਸਰਕਾਰੀ ਸਨਮਾਨਾਂ ਨਾਲ ਸ਼ਸ਼ੀ ਕਪੂਰ ਨੂੰ ਅੰਤਿਮ ਵਿਦਾਈ

ਨਵੀਂ ਦਿੱਲੀ: ਦਿੱਗਜ ਫ਼ਿਲਮ ਅਦਾਕਾਰ ਸ਼ਸ਼ੀ ਕਪੂਰ ਦਾ ਬੀਤੇ ਕੱਲ੍ਹ ਸਵਰਗਵਾਸ ਹੋ ਗਿਆ ਸੀ। ਇਹ ਖ਼ਬਰ ਸੁਣਦਿਆਂ ਹੀ ਫ਼ਿਲਮ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਸ਼ੀ ਕਪੂਰ 79 ਸਾਲ ਦੇ ਸਨ ਤੇ ਪਿਛਲੇ ਕਈ ਸਾਲਾਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਬੀਤੇ ਕੱਲ੍ਹ ਸ਼ਾਮ ਤਕਰੀਬਨ ਸਵਾ ਪੰਜ ਵਜੇ ਉਨ੍ਹਾਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ। ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਤੇ ਵਿਦਾਈ ਦਿੱਤੀ ਗਈ। ਪੁਲਿਸ ਨੇ ਸ਼ਸ਼ੀ ਕਪੂਰ ਨੂੰ ਸਰਕਾਰੀ ਰਿਵਾਇਤ ਮੁਤਾਬਕ ਸਲਾਮੀ ਵੀ ਦਿੱਤੀ। ਕਪੂਰ ਖ਼ਾਨਦਾਨ ਤੋਂ ਇਲਾਵਾ ਕਈ ਵੱਡੇ ਫ਼ਿਲਮ ਸਿਤਾਰਿਆਂ ਨੇ ਸ਼ਸ਼ੀ ਕਪੂਰ ਦੇ ਅੰਤਰਮ ਸੰਸਕਾਰ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਰਿਸ਼ੀ ਕਪੂਰ, ਰਣਧੀਰ ਕਪੂਰ ਤੋਂ ਇਲਾਵਾ ਆਪਣੀ ਪਤਨੀ ਰਤਨਾ ਸ਼ਾਹ ਸਮੇਤ ਨਸੀਰੂਦੀਨ ਸ਼ਾਹ ਦੇ ਨਾਲ-ਨਾਲ ਅਮਿਤਾਭ ਬੱਚਨ, ਸੰਜੇ ਦੱਤ, ਅਨਿਲ ਕਪੂਰ ਵਰਗੇ ਕਈ ਵੱਡੇ ਤੇ ਨਾਮਵਰ ਸਿਤਾਰੇ ਵੀ ਮੌਜੂਦ ਸਨ। ਦੱਸ ਦੇਈਏ ਕਿ ਮੁੰਬਈ ਵਿੱਚ ਬੀਤੇ ਕੱਲ੍ਹ ਤੋਂ ਲਗਾਤਾਰ ਭਾਰੀ ਵਰਖਾ ਹੋ ਰਹੀ ਹੈ ਤੇ ‘ਓਖੀ’ ਤੂਫਾਨ ਵੀ ਇੱਥੇ ਦਸਤਕ ਦੇ ਚੁੱਕਿਆ ਹੈ। ਇਸੇ ਦੌਰਾਨ ਸ਼ਸ਼ੀ ਕਪੂਰ ਦਾ ਅੰਤਮ ਸੰਸਕਾਰ ਕੀਤਾ ਗਿਆ। ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਨੂੰ ਪ੍ਰਿਥਵੀ ਹਾਊਸ ਵਿੱਚ ਸ਼ਰਧਾਂਜਲੀਆਂ ਲਈ ਰੱਖਿਆ ਗਿਆ। ਇੱਥੇ ਬੀਤੀ ਰਾਤ 8 ਵਜੇ ਤੋਂ ਸਵਰਗੀ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ, ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਕਰਿਸ਼ਮਾ ਕਪੂਰ, ਕਰੀਨਾ ਕਪੂਰ, ਸੈਫ ਅਲੀ ਖ਼ਾਨ, ਬਬੀਤਾ ਕਪੂਰ ਤੇ ਹੋਰ ਵੀ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਸ਼ੀ ਕਪੂਰ ਦੇ ਜੀਵਨ ਦੀ ਇੱਕ

ਫਿਲਮ '2.0' ਨੂੰ ਮਿਲੀ 'ਬਾਹੁਬਲੀ 2' ਦੀ ਰਿਲੀਜ਼ ਡੇਟ, ਇਤਿਹਾਸ ਰਚੇਗੀ ਰਜਨੀਕਾਂਤ ਦੀ ਇਹ ਫਿਲਮ ?

ਨਵੀਂ ਦਿੱਲੀ: ਬਾਲੀਵੁਡ ਸਟਾਰ ਅਕਸ਼ੇ ਕੁਮਾਰ ਤੇ ਸਾਉਥ ਦੇ ਸੁਪਰਸਟਾਰ ਰਜਨੀਕਾਂਤ ਦੀ ਇਸ ਸਾਲ ਸਭ ਤੋਂ ਚਰਚਾ ‘ਚ ਰਹਿਣ ਵਾਲੀ ਫਿਲਮ ‘2.0’ ਦਾ ਸਾਰਿਆਂ ਨੂੰ ਬੜਾ ਇੰਤਜ਼ਾਰ ਹੈ। ਅਜਿਹੇ ‘ਚ ਫਿਲਮ ਦੀ ਰਿਲੀਜ਼ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸ ਵਾਰ ਫਿਲਮ ਨੂੰ ਜਿਹੜੀ ਤਰੀਕ ਮਿਲੀ ਹੈ, ਉਹ ਕਾਫੀ ਦਿਲਚਸਪ ਹੈ ਕਿਉਂਕਿ ਪਿਛਲੇ ਸਾਲ ਇਹ ਤਰੀਕ ‘ਬਾਹੁਬਲੀ-2’ ਨੂੰ ਮਿਲੀ ਸੀ। ‘ਬਾਹੁਬਲੀ 2’ ਦੀ ਕਾਮਯਾਬੀ ਤੋਂ ਸਾਰੇ ਜਾਣੂ ਹਨ। ਹੁਣ ਰਜਨੀਕਾਂਤ ਦੀ ਫਿਲਮ ਨੂੰ 27 ਅਪ੍ਰੈਲ, 2018 ਦੀ ਤਰੀਕ ਮਿਲੀ ਹੈ। ਪਹਿਲਾਂ ਇਹ 26 ਜਨਵਰੀ ਫਿਕਸ ਕੀਤੀ ਗਈ ਸੀ। ‘ਬਾਹੁਬਲੀ’ ਵੀ 27 ਅਪ੍ਰੈਲ ਨੂੰ ਹੀ ਰਿਲੀਜ਼ ਕੀਤੀ ਗਈ ਸੀ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਰਜਨੀਕਾਂਤ ਦੀ ਫਿਲਮ ‘ਬਾਹੁਬਲੀ’ ਵਾਂਗ ਇਤਿਹਾਸ ਰਚਦੀ ਹੈ ਕਿ ਨਹੀਂ। ਰਜਨੀਕਾਂਤ ਦੀ ਇਸ ਫਿਲਮ ‘ਚ ਅਕਸ਼ੇ ਕੁਮਾਰ ਨੇ ਖਾਸ ਭੂਮਿਕਾ ਨਿਭਾਈ ਹੈ। ਇਸ ਫਿਲਮ ‘ਚ ਐਮੀ ਜੈਕਸਨ ਵੀ ਹੈ। ਅਕਸ਼ੇ ਦੀ ਦੂਜੀ ਫਿਲਮ ਪੈਡਮੈਨ ਨੂੰ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਪ੍ਰੋਡਿਊਸ ਕੀਤਾ ਹੈ। ਇਹ ਅਗਲੇ ਸਾਲ ਰਿਲੀਜ਼ ਹੋਵੇਗੀ।

ਦਿਲਜੀਤ ਬਣਨਗੇ ਹਾਕੀ ਖਿਡਾਰੀ ਸੰਦੀਪ !

ਨਵੀਂ ਦਿੱਲੀ: ਹਿੰਦੀ ਫਿਲਮ ਇੰਡਸਟਰੀ ‘ਚ ‘ਉੜਤਾ ਪੰਜਾਬ’ ਨਾਲ ਲੋਕਾਂ ਦੇ ਦਿਲਾਂ ‘ਚ ਥਾਂ ਬਣਾਉਣ ਵਾਲੇ ਪੰਜਾਬੀ ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਹੁਣ ਹਾਕੀ ਦੇ ਵੱਡੇ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ‘ਚ ਨਜ਼ਰ ਆਉਣਗੇ। ਦਿਲਜੀਤ ਨੇ ਇਸ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ‘ਚ ਅੱਧੀ ਫੋਟੋ ਦਲਜੀਤ ਦੀ ਤੇ ਅੱਧੀ ਸੰਦੀਪ ਸਿੰਘ ਦੀ ਨਜ਼ਰ ਆ ਰਹੀ ਹੈ। ਸੋਨੀ ਪਿਕਚਰਜ਼ ਨੈੱਟਵਰਕ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਹੈ। ਇਸ ਫਿਲਮ ਨੂੰ ਸ਼ਾਦ ਅਲੀ ਡਾਇਰੈਕਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸਾਲ 2016 ‘ਚ ਆਈ ਫਿਲਮ ਉਡਤਾ ਪੰਜਾਬ ‘ਚ ਦਿਲਜੀਤ ਦੇ ਕੰਮ ਦੀ ਖੂਬ ਵਾਹ-ਵਾਹੀ ਹੋਈ ਸੀ। ਇਸ ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਸ਼ਾਹਿਦ ਕਪੂਰ, ਕਰੀਨਾ ਕਪੂਰ ਤੇ ਆਲਿਆ ਭੱਟ ਵੀ ਮੁੱਖ ਭੂਮਿਕਾ ‘ਚ ਸਨ।

ਮਾਧੁਰੀ ਨਾਲ ਵਰੁਣ ਕਰਨਗੇ ਤੰਮਾ ਤੰਮਾ...

ਮੁੰਬਈ: ਇਸ ਸਾਲ ਮਾਰਚ ‘ਚ ਆਈ ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਵਿਚ ਵਰੁਣ ਧਵਨ ਨਾਲ ਆਲੀਆ ਭੱਟ ਨੇ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਦੀ ਫਿਲਮ ‘ਥਾਣੇਦਾਰ’ ਦੇ ਗੀਤ ‘ਤੰਮਾ ਤੰਮਾ’ ‘ਤੇ ਡਾਂਸ ਕੀਤਾ ਸੀ। ਇਸ ਵਾਰ ਵਰੁਣ ਨੂੰ ਮਾਧੁਰੀ ਦੇ ਨਾਲ ਇਸ ਗੀਤ ‘ਤੇ ਥਿਰਕਣ ਦਾ ਮੌਕਾ ਮਿਲਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਕ ਫਿਲਮ ਐਵਾਰਡ ਸਮਾਗਮ ਵਿਚ ਵਰੁਣ ਨੂੰ ਮਾਧੁਰੀ ਨਾਲ ਇਹ ਮੌਕਾ ਮਿਲੇਗਾ। ਵਰੁਣ ਇਸ ਨੂੰ ਵੱਡਾ ਮੌਕਾ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ, ‘ਮੈਂ ਮਾਧੁਰੀ ਜੀ ਦਾ ਬਹੁਤ ਵੱਡਾ ਫੈਨ ਰਿਹਾ ਹਾਂ। ਮੇਰੀ ਇਕ ਤਮੰਨਾ ਤਾਂ ਪੂਰੀ ਹੋ ਗਈ, ਜਦੋਂ ਮੈਂ ‘ਬਦਰੀਨਾਥ ਕੀ ਦੁਲਹਨੀਆ’ ਵਿਚ ਉਨ੍ਹਾਂ ਦੇ ਗੀਤ ‘ਤੇ ਡਾਂਸ ਕੀਤਾ ਅਤੇ ਮੇਰੀ ਦੂਜੀ ਤਮੰਨਾ ਹੁਣ ਪੂਰੀ ਹੋਣ ਜਾ ਰਹੀ ਹੈ, ਜਦੋਂ ਮੈਂ ਸਟੇਜ ‘ਤੇ ਉਨ੍ਹਾਂ ਨਾਲ ਪਰਫਾਰਮ ਕਰਾਂਗਾ।’ ਵਰੁਣ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਮਾਧੁਰੀ ਦੀਆਂ ਫਿਲਮਾਂ ਦੇ ਗੀਤਾਂ ‘ਤੇ ਡਾਂਸ ਕਰਦੇ ਸਨ। ਆਪਣੇ ਪਾਪਾ ਡੇਵਿਡ ਧਵਨ ਦੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿਚ ਮਾਧੁਰੀ ‘ਤੇ ਮਾਰੀਸ਼ਸ ਵਿਚ ਗੀਤ ‘ਮੇਰੇ ਪਿਆਰ ਕਾ ਰਸ’ ਦੀ ਸ਼ੂਟਿੰਗ ਹੋਈ ਸੀ, ਤਾਂ ਵਰੁਣ ਸੈੱਟ ‘ਤੇ ਹੀ ਸਨ। ਵਰੁਣ ਦੀ ਹੁਣ ਇੱਕੋ ਹੀ ਹਸਰਤ ਬਚੀ ਹੈ ਕਿ ਕਿਸੇ ਫਿਲਮ ਵਿਚ ਉਨ੍ਹਾਂ ਨੂੰ ਮਾਧੁਰੀ ਨਾਲ ਕੰਮ ਕਰਨ ਦਾ ਮੌਕਾ ਮਿਲੇ। ਉਨ੍ਹਾਂ ਦੀ ਇਹ ਤਮੰਨਾ ਕਦੋਂ ਤਕ ਪੂਰੀ ਹੋਵੇਗੀ, ਇਸ ਦੀ ਉਨ੍ਹਾਂ ਨੂੰ ਉਡੀਕ ਹੈ।

ਪਦਮਾਵਤੀ' ਦਾ ਨੁਕਸਾਨ ਹੋਣ 'ਤੇ ਮਿਲਣਗੇ 140 ਕਰੋੜ

ਨਵੀਂ ਦਿੱਲੀ: ਸਾਲ ਦੀ ਸਭ ਤੋਂ ਵੱਡੀ ਵਿਵਾਦਗ੍ਰਸਤ ਫ਼ਿਲਮ ਪਦਮਾਵਤੀ ਬਾਰੇ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਫ਼ਿਲਮ ਬਾਰੇ ਇਹ ਪਤਾ ਲੱਗਾ ਹੈ ਕਿ ਫ਼ਿਲਮ ਦਾ 140 ਕਰੋੜ ਦਾ ਬੀਮਾ ਕਰਵਾਇਆ ਗਿਆ ਹੈ। ਜੇਕਰ ਫ਼ਿਲਮ ਰਿਲੀਜ਼ ਹੁੰਦੀ ਹੈ ਤੇ ਕਿਸੇ ਵਿਵਾਦ ਕਾਰਨ ਮਾਲੀ ਨੁਕਸਾਨ ਝੱਲਦੀ ਹੈ ਤਾਂ ਇਸ ਨੂੰ ਵੰਡਣ ਵਾਲੇ ਯਾਨੀ ਡਿਸਟ੍ਰੀਬਿਊਟਰ ਬੀਮਾ ਕੰਪਨੀ ਨੂੰ 80 ਕਰੋੜ ਰੁਪਏ ਦਾ ਦਾਅਵਾ ਪੇਸ਼ ਕਰ ਸਕਦੇ ਹਨ। ਦੱਸ ਦੇਈਏ ਕਿ ਫ਼ਿਲਮ ‘ਤੇ ਪਹਿਲਾਂ ਹੀ ਹਿੰਦੁਸਤਾਨ ਦੇ 5 ਸੂਬਿਆਂ ਨੇ ਰੋਕ ਲਾ ਦਿੱਤੀ ਹੈ। ਜੇਕਰ ਫ਼ਿਲਮ ‘ਤੇ ਸਰਕਾਰ ਵੱਲੋਂ ਬੈਨ ਲਾਇਆ ਗਿਆ ਹੈ ਤਾਂ ਬੀਮੇ ਦੀ ਰਕਮ ਬਾਰੇ ਦਾਅਵਾ ਪੇਸ਼ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨੀਂ ਇਹ ਖੁਲਾਸਾ ਕੀਤਾ ਗਿਆ ਸੀ ਕਿ ਫ਼ਿਲਮ ਨੂੰ ਬਰਤਾਨੀਆ ਸਰਕਾਰ ਵੱਲੋਂ ਬਿਨਾ ਕਿਸੇ ਕਾਂਟ-ਛਾਂਟ ਦੇ ਰਿਲੀਜ਼ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ, ਪਰ ਹੁਣ ਨਿਰਮਾਤਾਵਾਂ ਨੇ ਪੈਰ ਪਿੱਛੇ ਖਿੱਚ ਲਏ ਹਨ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਫ਼ਿਲਮ ਭਾਰਤ ਵਿੱਚ ਜਾਰੀ ਨਹੀਂ ਕੀਤੀ ਜਾਂਦੀ ਓਨਾ ਚਿਰ ਕਿਤੇ ਹੋਰ ਵੀ ਨਹੀਂ ਵਿਖਾਈ ਜਾਵੇਗੀ।

ਇੱਥੇ ਇੱਕ ਦਸੰਬਰ ਨੂੰ ਹੀ ਹੋਵੇਗੀ ਰਿਲੀਜ਼ 'ਪਦਮਾਵਤੀ'

ਲੰਡਨ: ਇਨ੍ਹਾਂ ਦਿਨਾਂ ‘ਚ ਸੱਭ ਤੋਂ ਜ਼ਿਆਦਾ ਵਿਵਾਦਾਂ ‘ਚ ਘਿਰੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤੀ ਨੂੰ ਜਿੱਥੇ ਹਿੰਦੋਸਤਾਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਬ੍ਰਿਟਿਸ਼ ਸੈਂਸਰ ਬੋਰਡ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬ੍ਰਿਟੇਨ ‘ਚ ਇਸ ਫ਼ਿਲਮ ਨੂੰ ਬਿਨਾ ਕਿਸੇ ਕੱਟ ਤੋਂ ਰਿਲੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਬ੍ਰਿਟਿਸ਼ ਸੈਂਸਰ ਬੋਰਡ ਨੇ ਦੀਪਿਕਾ ਪਾਦੁਕੋਣ-ਰਣਬੀਰ ਸਿੰਘ ਦੀ ਇਸ ਫ਼ਿਲਮ ਨੂੰ 12-ਏ ਯਾਨੀ 12 ਸਾਲ ਅਤੇ ਉਸ ਤੋਂ ਉਪਰ ਦੀ ਉਮਰ ਦੇ ਬੱਚੇ ਅਤੇ ਨੌਜਵਾਨ ਵੇਖ ਸਕਣਗੇ। ਦੱਸ ਦੇਈਏ ਕਿ ਫ਼ਿਲਮ ਦੀ ਰਿਲੀਜ਼ ਦੀ ਤਰੀਕ ਪਹਿਲਾਂ ਇੱਕ ਦਸੰਬਰ ਸੀ। ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ‘ਚ ਫ਼ਿਲਮ ਇੱਕ ਦਸੰਬਰ ਨੂੰ ਹੀ ਰਿਲੀਜ਼ ਕੀਤੀ ਜਾ ਸਕਦੀ ਹੈ ਪਰ ਇੱਥੇ ਕਦੋਂ ਹੋਵੇਗੀ ਇਸ ਬਾਰੇ ਕੁਝ ਨਹੀਂ ਪਤਾ। ਇੱਥੇ ਫ਼ਿਲਮ ਪੁਆੜਾ ਇੰਨਾ ਪੈ ਚੁੱਕਿਆ ਹੈ ਕਿ ਕਰਣੀ ਸੈਣਾ ਨੇ ਦੀਪਿਕਾ ਪਾਦੁਕੋਣ ਦਾ ਨੱਕ ਵੱਢਣ ਤੋਂ ਇਲਾਵਾ ਦੀਪਿਕਾ ਤੇ ਰਣਵੀਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇੱਥੋਂ ਦੇ ਸੈਂਸਰ ਬੋਰਡ ਨੇ ਵੀ ਇਸ ਨੂੰ ਇਸ ਕਰਕੇ ਵਾਪਸ ਮੋੜ ਦਿੱਤਾ ਕਿਉਂਕਿ ਕਾਗਜ਼ੀ ਕਾਰਵਾਈ ਅਜੇ ਪੂਰੀ ਨਹੀਂ ਸੀ। ਕਈ ਸੂਬਿਆਂ ਨੇ ਬਿਨਾ ਫ਼ਿਲਮ ਵੇਖੇ ਹੀ ਇਸ ‘ਤੇ ਬੈਨ ਲਾ ਦਿੱਤਾ ਹੈ।

ਜੇ ਅਦਾਕਾਰਾ ਨਾ ਹੁੰਦੀ ਤਾਂ ਇਹ ਕੰਮ ਕਰਦੀ ਤਾਪਸੀ ਪੰਨੂ

ਮੁੰਬਈ: ‘ਪਿੰਕ’ ਤੇ ‘ਜੁੜਵਾ-2’ ਦੀ ਐਕਟ੍ਰੈਸ ਤਾਪਸੀ ਪੰਨੂੰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੇਡਣ ਨਾਲ ਇੰਨਾ ਪਿਆਰ ਹੈ ਕਿ ਜੇਕਰ ਉਹ ਅਦਾਕਾਰਾ ਨਾ ਹੁੰਦੀ ਤਾਂ ਖਿਡਾਰੀ ਹੁੰਦੀ। ਤਾਪਸੀ ਜਲਦ ਹੀ ਹਾਕੀ ਖਿਡਾਰੀ ਸੰਦੀਪ ਸਿੰਘ ‘ਤੇ ਆਧਾਰਤ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਫਿਲਮ ‘ਚ ਤਾਪਸੀ ਦਾ ਕਿਰਦਾਰ ਵੀ ਹਾਕੀ ਖਿਡਾਰੀ ਦੀ ਭੂਮਿਕਾ ਵਾਲਾ ਹੈ। ਤਾਪਸੀ ਨੇ ਕਿਹਾ, “ਮੈਂ ਖੇਡਾਂ ਨਾਲ ਪਿਆਰ ਕਰਦੀ ਹਾਂ ਤੇ ਹਮੇਸ਼ਾ ਮਹਿਸੂਸ ਕਰਦੀ ਹਾਂ ਕਿ ਜੇਕਰ ਅਦਾਕਾਰਾ ਨਾ ਹੁੰਦੀ ਤਾਂ ਖਿਡਾਰੀ ਬਣਨਾ ਚਾਹੁੰਦੀ। ਅਦਾਕਾਰਾ ਬਣਨਾ ਵੀ ਬੜਾ ਖਾਸ ਹੈ ਕਿਉਂਕਿ ਬਤੌਰ ਕਲਾਕਾਰ ਤੁਸੀਂ ਇਕ ਹੀ ਜ਼ਿੰਦਗੀ ‘ਚ ਕਈ ਸਾਰੇ ਕਿਰਦਾਰ ਜੀ ਸਕਦੇ ਹੋ ਤੇ ਆਖਰਕਾਰ ਮੈਨੂੰ ਆਪਣੀਆਂ ਦੋਵੇਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੌਕਾ ਮਿਲ ਗਿਆ ਹੈ।” ਉਨ੍ਹਾਂ ਇੱਕ ਬਿਆਨ ‘ਚ ਕਿਹਾ, “ਮੈਂ ਇਸ ਦੌਰਾਨ ਹਾਕੀ ਸਿੱਖਣ ਨੂੰ ਲੈ ਕੇ ਬੜੀ ਖੁਸ਼ ਹਾਂ। ਇਸ ਫਿਲਮ ਦਾ ਨਿਰਦੇਸ਼ਨ ‘ਗੁਰੂ’ ਤੇ ‘ਬੰਟੀ ਔਰ ਬਬਲੀ’ ਦੇ ਨਿਰਦੇਸ਼ਕ ਸ਼ਾਦ ਅਲੀ ਕਰਨਗੇ।

ਜਲੰਧਰ ਵਾਲੀ ਸਹੇਲੀ ਨਾਲ ਨਹੀਂ ਹੋਇਆ ਕਪਿਲ ਦਾ ਬ੍ਰੇਕਅਪ !

ਮੁੰਬਈ: ਸੁਨੀਲ ਗਰੋਵਰ ਦੇ ਨਾਲ ਪੰਗਾ ਪੈਣ ਤੋਂ ਬਾਅਦ ਕਪਿਲ ਸ਼ਰਮਾ ਨੇ ਇੱਕ ਵੱਡਾ ਡਾਊਨਫੌਲ ਵੇਖਿਆ ਹੈ। ਉਨ੍ਹਾਂ ਦੇ ਡਿਪ੍ਰੈਸ਼ਨ ‘ਚ ਜਾਣ ਤੋਂ ਬਾਅਦ ਉਨ੍ਹਾਂ ਦੇ ਸ਼ੋਅ ‘ਤੇ ਇਸ ਦਾ ਬੁਰਾ ਅਸਰ ਪਿਆ ਸੀ। ਇੱਥੋਂ ਤੱਕ ਕਿ ਸਹੇਲੀ ਗਿੰਨੀ ਚਤਰਥ ਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਦੋਵਾਂ ਦਾ ਬ੍ਰੇਕਅਪ ਹੋ ਚੁੱਕਿਆ ਹੈ। ਕਪਿਲ ਦੀਆਂ ਤਾਜ਼ਾ ਤਸਵੀਰਾਂ ਨੂੰ ਵੇਖਦੇ ਹੋਏ ਇਨ੍ਹਾਂ ਤਮਾਮ ਖਬਰਾਂ ‘ਤੇ ਬ੍ਰੇਕ ਲੱਗ ਗਈ ਹੈ। ਹਾਲ ਹੀ ‘ਚ ਕਪਿਲ ਆਪਣੀ ਫਿਲਮ ‘ਫਿਰੰਗੀ’ ਦੀ ਕਾਮਯਾਬੀ ਲਈ ਦੁਆ ਮੰਗਣ ਸ਼ਿਰਡੀ ਸਾਈਂ ਮੰਦਰ ਪੁੱਜੇ ਸਨ। ਇੱਥੇ ਉਨ੍ਹਾਂ ਦੇ ਨਾਲ ਫਿਲਮ ਡਾਇਰੈਕਟਰ ਰਾਜੀਵ ਢੀਂਗਰਾ ਤੇ ਗਿੰਨੀ ਵੀ ਸਨ। ਗਿੰਨੀ ਚਤਰਥ ਜਲੰਧਰ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਕਪਿਲ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਜੀਟੀਵੀ ਦੇ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਲਿਟਲ ਚੈਂਪਸ’ ਦੇ ਫਿਨਾਲੇ ‘ਚ ਵੀ ਪੁੱਜੇ। ਇੱਥੇ ਵੀ ਗਿੰਨੀ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ। ਜਦੋਂ ਤੋਂ ਫਿਰੰਗੀ ਦਾ ਟ੍ਰੇਲਰ ਲਾਂਚ ਹੋਇਆ ਹੈ ਕਪਿਲ ਹੌਲੀ-ਹੌਲੀ ਮਾਰਕੀਟ ‘ਚ ਆ ਰਹੇ ਹਨ।

ਬਿੱਗ ਬੌਸ 'ਚ ਅਰਸ਼ੀ ਖਾਨ ਦਾ ਸਾਹਮਣੇ ਆਇਆ ਸੈਕਸ ਸਕੈਂਡਲ ਵਿਵਾਦ

ਮੁੰਬਈ: ਰਿਐਲਟੀ ਸ਼ੋਅ ਬਿੱਗ ਬੌਸ ‘ਚ ਕੋਈ ਨਾ ਕੋਈ ਝਗੜਾ ਹੁੰਦਾ ਰਹਿੰਦਾ ਹੈ। ਬਿੱਗ ਬੌਸ ਦੇ ਘਰ ‘ਚ ਦੂਜੀ ਵਾਰ ਐਂਟਰੀ ਕਰਨ ਵਾਲੇ ਪ੍ਰਿਆਂਕ ਸ਼ਰਮਾ ਨੇ ਅਰਸ਼ੀ ਖਾਨ ‘ਤੇ ਆਪਣਾ ਨਿਸ਼ਾਨਾ ਸਾਧਿਆ। ਦੋਵਾਂ ਵਿਚਕਾਰ ਵਿਵਾਦ ਕੋਰਟ ਤੱਕ ਪਹੁੰਚ ਗਿਆ ਹੈ। ਦੋਵਾਂ ‘ਚ ਬਹਿਸ ਉਸ ਸਮੇਂ ਵਧ ਗਈ ਜਦੋਂ ਪ੍ਰਿਆਂਕ ਨੇ ਅਰਸ਼ੀ ਖਾਨ ਦੀ ਘਰੇਲੂ ਜ਼ਿੰਦਗੀ ਬਾਰੇ ਬੋਲ ਦਿੱਤਾ। ਪ੍ਰਿਆਂਕ ਨੇ ਅਰਸ਼ੀ ਦੇ ਗੋਆ ਤੇ ਪੁਣੇ ਸੈਕਸ ਸਕੈਂਡਲ ਨੂੰ ਲੈ ਕੇ ਗੱਲ ਕੀਤੀ, ਜਿਸ ਨੂੰ ਸੁਣ ਸਭ ਹੈਰਾਨ ਹੋ ਗਏ। ਪੁਣੇ ਮਿਰਰ ਦੀ ਖ਼ਬਰ ਮੁਤਾਬਕ ਸਾਲ 2016 ‘ਚ ਪੁਣੇ ਪੁਲਿਸ ਨੂੰ ਅਰਸ਼ੀ ਦੇ ਸੈਕਸ ਰੈਕਟ ਦਾ ਹਿੱਸਾ ਹੋਣ ਬਾਰੇ ਪਤਾ ਲੱਗਿਆ ਸੀ। ਇਸ ਪੂਰੇ ਮਾਮਲੇ ‘ਚ ਵਿਪੁਲ ਦਹਲ ਨਾਮ ਦੇ ਸਖ਼ਸ਼ ਨੂੰ ਏਜੰਟ ਦੱਸਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਬਰਾਂ ਮੁਤਾਬਕ ਵਿਪੁਲ ਤੇ ਅਰਸ਼ੀ ਦਾ ਇੱਕ ਆਡੀਓ ਕਲਿਪ ਵੀ ਸਾਹਮਣੇ ਆਇਆ ਸੀ, ਜਿਸ ‘ਚ ਦੋਵੇਂ ਕਲਾਇੰਟ ਬਾਰੇ ਗੱਲਬਾਤ ਕਰ ਰਹੇ ਸੀ। ਇਸ ਤੋਂ ਪਹਿਲਾਂ ਅਰਸ਼ੀ ਦਾ ਨਾਮ ਗੋਆ ਦੇ ਸੈਕਸ ਰੈਕੇਟ ‘ਚ ਆਇਆ ਸੀ। ਗੋਆ ਪੁਲਿਸ ਨੇ ਅਰਸ਼ੀ ਨੂੰ ਗ੍ਰਿਫ਼ਤਾਰ ਕੀਤਾ ਪਰ ਬਾਅਦ ‘ਚ ਅਰਸ਼ੀ ਰਿਹਾਅ ਹੋ ਗਈ ਸੀ। ਫਿਲਹਾਲ ਇਸ ਵਿਵਾਦ ਤੋਂ ਬਾਅਦ ਅਰਸ਼ੀ ਦੇ ਵਕੀਲ ਨੇ ਪ੍ਰਿਆਂਕ ਸ਼ਰਮਾ,ਸਪਨਾ ਚੌਧਰੀ,ਕਲਰਜ਼ ਟੀਵੀ ਤੇ ਪ੍ਰੋਡਕਸ਼ਨ ਹਾਊਸ ਨੂੰ ਨੋਟਿਸ ਭੇਜਣ ਦੀ ਗੱਲ ਕਹੀ ਹੈ।

ਕੁੜੀਆਂ ਖੁਦ ਕਰਦੀਆਂ ਕੰਮ ਬਦਲੇ ਦਾ ਜਿਸਮ ਦਾ ਆਫ਼ਰ, ਅਦਾਕਾਰਾ ਦਾ ਵੱਡਾ ਖੁਲਾਸਾ

ਮੁੰਬਈ: ਫਿਲਮ ‘ਲੱਲੂਰਾਮ’ ‘ਚ ਪੁਲਿਸ ਅਫ਼ਸਰ ਦਾ ਰੋਲ ਨਿਭਾਉਣ ਵਾਲੀ ਪਾਇਲ ਰਾਜਪੂਤ ਨੇ ਵੱਡਾ ਬਿਆਨ ਦਿੱਤਾ ਹੈ। ਫਿਲਮੀ ਦੁਨੀਆ ‘ਚ ਕਾਸਟਿੰਗ ਕਾਊਚ ਦੇ ਸਵਾਲ ‘ਤੇ ਪਾਇਲ ਨੇ ਕਿਹਾ, ਅੱਜਕੱਲ੍ਹ ਦੇ ਨੌਜਵਾਨ ਕੰਮ ਪਾਉਣ ਲਈ ਖੁਦ ਆਫ਼ਰ ਕਰ ਰਹੇ ਹਨ। ਹਾਵਭਾਵ ਤੋਂ ਸਮਝ ਆ ਜਾਂਦਾ ਹੈ ਕਿ ਕੌਣ ਕਿਹੋ ਜਿਹਾ ਹੈ ਤੇ ਉਸੇ ਹਿਸਾਬ ਨਾਲ ਆਫ਼ਰ ਕੀਤਾ ਜਾਂਦਾ ਹੈ। ਪਾਇਲ ਦਾ ਕਹਿਣਾ ਹੈ ਕਿ ਮੈਂ ਸ਼ੁਰੂ ‘ਚ ਸਖ਼ਤ ਰਹਿੰਦੀ ਸੀ। ਇਸ ਲਈ ਅੱਜ ਤੱਕ ਮੈਨੂੰ ਇਸ ਪ੍ਰੇਸ਼ਾਨੀ ਤੋਂ ਨਹੀਂ ਗੁਜ਼ਰਨਾ ਪਿਆ। ਪਾਇਲ ਰਾਜਪੂਤ ਨੇ ਪੌਰਨ ਅਦਾਕਾਰਾ ਦੇ ਭਾਰਤੀ ਫਿਲਮਾਂ ‘ਚ ਕੰਮ ਕਰਨ ਤੇ ਉਸ ਦੇ ਅਕਸਪੋਜ ਨੂੰ ਲੋਕਾਂ ਵੱਲੋਂ ਪਸੰਦ ਕਰਨ ‘ਤੇ ਕਿਹਾ ਕਿ ਲੋਕ ਉਸ ਕਲਾਕਰਾ ਨੂੰ ਪੌਰਨ ‘ਚ ਦੇਖ ਚੁੱਕੇ ਹਨ, ਪਰ ਫਿਰ ਵੀ ਭਾਰਤੀ ਤਰੀਕੇ ‘ਚ ਕੀਤਾ ਗਿਆ ਅਕਸਪੋਜ ਲੋਕਾਂ ਨੂੰ ਪਸੰਦ ਆਉਂਦਾ ਹੈ। ਸਾਡੇ ਇੱਥੇ ਅਕਸਪੋਜ ‘ਚ ਵੀ ਸੀਮਾਵਾਂ ਹੁੰਦੀਆਂ ਹਨ।

ਇੰਦਰਾ ਗਾਂਧੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾ ਕੇ ਫਸੀ ਪ੍ਰਿਯੰਕਾ ਚੋਪੜਾ

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਬੇਹੱਦ ਐਕਟਿਵ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਟ੍ਰੋਲ ਹੋ ਰਹੀ ਹੈ। ਦਰਅਸਲ ਪ੍ਰਿੰਯਕਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 33ਵੀਂ ਬਰਸੀ ‘ਤੇ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਜਿਸ ‘ਚ ਉਸ ਦੀ ਮਾਂ ਮਧੂ ਚੋਪੜਾ, ਮਾਸੀ ਤੇ ਨਾਨੀ ਇੰਦਰਾ ਗਾਂਧੀ ਨਾਲ ਮੁਲਾਕਾਤ ਕਰ ਰਹੇ ਸੀ। ਇਸ ਨੂੰ ਲੈ ਕੇ ਕਮੈਂਟ ‘ਚ ਪ੍ਰਿਯੰਕਾ ਨੂੰ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਗੱਲ ਕਰੀਏ ਫਿਲਮ ਦੀ ਤਾਂ ਪ੍ਰਿਯੰਕਾ ਇਨ੍ਹੀਂ ਦਿਨੀਂ ਆਪਣੀ ਹਾਲੀਵੁੱਡ ਫਿਲਮ (ਏ ਕਿੱਡ ਲਾਈਕ ਜੈਕ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਿਯੰਕਾ ਦੇ ਜਲਵੇ ‘ਕਵਾਂਟਿਕੋ’ ਦੇ ਅਗਲੇ ਸੀਜ਼ਨ ‘ਚ ਵੀ ਬਰਕਰਾਰ ਰਹਿਣਗੇ।

ਸ਼ਾਹਰੁਖ ਦੀ ਧੀ ਸੁਹਾਨਾ ਦੀ ਬਾਲੀਵੁੱਡ 'ਚ ਐਂਟਰੀ

ਮੁੰਬਈ: ਅੱਜਕੱਲ੍ਹ ਬਾਲੀਵੁੱਡ ਸਤਾਰਿਆਂ ਦੇ ਨਾਲ-ਨਾਲ ਸਟਾਰ ਕਿੱਡਜ਼ ਵੀ ਖੂਬ ਸੁਰਖ਼ੀਆਂ ਬਟੋਰ ਰਹੇ ਹਨ। ਇਨ੍ਹਾਂ ‘ਚ ਭਾਵੇਂ ਸਾਰਾ ਅਲੀ ਖਾਨ ਹੋਵੇ ਜਾਂ ਜਾਨਵੀ ਕਪੂਰ ਹੋਵੇ ਜਾਂ ਸੁਹਾਨਾ ਖਾਨ। ਸਾਰਾ ਨੇ ਪਹਿਲੀ ਫ਼ਿਲਮ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਸੁਹਾਨਾ ਤੇ ਜਾਨਵੀ ਨੇ ਬਾਲੀਵੁੱਡ ‘ਚ ਪੈਰ ਅਜੇ ਰੱਖਣਾ ਹੈ। ਸ਼ਾਹਰੁਖ ਖਾਨ ਦੀ ਧੀ ਸੁਹਾਨਾ ਬਾਰੇ ਖ਼ਬਰ ਹੈ ਕਿ ਉਹ ਇੱਕ ਆਡੀਸ਼ਨ ਦੇਣ ਸਟੂਡੀਓ ਪਹੁੰਚੀ ਪਰ ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਉਹ ਆਡੀਸ਼ਨ ਦੇਣ ਗਈ ਸੀ ਜਾਂ ਫਿਰ ਦੇਖਣ ਗਈ ਸੀ। ਖ਼ਬਰਾਂ ਦੀ ਮੰਨੀਏ ਤਾਂ ਸੁਹਾਨਾ ਆਪਣੇ ਪਿਤਾ ਦੀ ਤਰ੍ਹਾਂ ਹੀ ਬਾਲੀਵੁੱਡ ‘ਚ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ। ਪਿਛਲੇ ਮਹੀਨੇ ਸੁਹਾਨਾ ਦਾ ਮਾਂ ਗੌਰੀ ਖਾਨ ਵੱਲੋਂ ਰੱਖੀ ਪਾਰਟੀ ‘ਚ ਗਲੈਮਰਸ ਰੂਪ ਦੇਖਣ ਨੂੰ ਮਿਲਿਆ ਸੀ ਜਿੱਥੇ ਉਸ ਦੇ ਲੁੱਕ ਦੀ ਕਾਫ਼ੀ ਤਾਰੀਫ਼ ਹੋਈ ਸੀ। ਫਿਲਹਾਲ ਸੁਹਾਨਾ ਲੰਡਨ ‘ਚ ਪੜ੍ਹਾਈ ਕਰ ਹੀ ਹੈ ਤੇ ਛੁੱਟੀਆਂ ‘ਚ ਭਾਰਤ ਆਈ ਹੋਈ ਹੈ। ਪਿਤਾ ਸ਼ਾਹਰੁਖ ਖਾਨ ਨੇ ਤਾਂ ਬਾਲੀਵੁੱਡ ‘ਚ ਐਂਟਰੀ ਕਰਨ ਦੇ ਪਹਿਲਾਂ ਤੋਂ ਹੀ ਸੰਕੇਤ ਦਿੱਤੇ ਹੋਏ ਹਨ।


Visitors :1126130