Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਡਰੱਗ ਮਾਮਲੇ 'ਚ ਖਹਿਰਾ ਨੂੰ ਨੋਟਿਸ ਦੇਣ ਵਾਲੇ ਜੱਜ ਖਿਲਾਫ ਬੈਂਸ ਬਰਦਰਜ਼ ਨੇ ਕੀਤੀ ਸ਼ਿਕਾਇਤ

ਜਲੰਧਰ— ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਬੈਂਸ ਬਰਦਰਜ਼ ਨੇ ਸੁਖਪਾਲ ਖਹਿਰਾ ਖਿਲਾਫ ਡਰੱਗ ਮਾਮਲੇ 'ਚ ਨੋਟਿਸ ਦੇਣ ਵਾਲੇ ਜੱਜ ਖਿਲਾਫ ਸੀਨੀਅਰ ਸੁਪਰਡੈਂਟ ਆਫ ਪੁਲਸ ਕਪੂਰਥਲਾ ਨੂੰ ਸ਼ਿਕਾਇਤ ਦਿੱਤੀ ਹੈ। ਬੈਂਸ ਬਰਦਰਜ਼ ਦਾ ਦੋਸ਼ ਹੈ ਕਿ ਮਾਣਯੋਗ ਜੱਜ ਸੰਦੀਪ ਸਿੰਘ ਜੋਸਨ ਨੇ ਆਪਣੀ ਬੇਟੀ ਦੇ ਜਨਮ ਸਰਟੀਫਿਕੇਟ ਨਾਲ ਛੇੜਛਾੜ ਕੀਤੀ ਹੈ ਅਤੇ ਫਰਜ਼ੀ ਸਰਟੀਫਿਕੇਟ ਬਣਵਾਏ ਹਨ। ਫਰਜ਼ੀ ਸਰਟੀਫਿਕੇਟ ਬਣਵਾਉਣ ਦੇ ਦੋਸ਼ 'ਚ ਜੋਸਨ ਖਿਲਾਫ ਬੈਂਸ ਬਰਦਰਜ਼ ਨੇ ਪੁਲਸ 'ਚ ਸ਼ਿਕਾਇਤ ਦਿੱਤੀ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪੁਲਸ ਨੇ ਉਨ੍ਹਾਂ ਖਿਲਾਫ ਕੋਈ ਐਕਸ਼ਨ ਨਾ ਲਿਆ ਤਾਂ ਉਹ ਹਾਈਕੋਰਟ ਤੱਕ ਜਾਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਅਦਾਲਤਾਂ ਦਾ ਸਨਮਾਨ ਉਂਝ ਹੀ ਕਰਦੇ ਹਨ ਜਿਵੇਂ ਮੰਦਿਰਾਂ ਅਤੇ ਗੁਰਦੁਆਰਿਆਂ ਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਜੋ ਪਹਿਲਾਂ ਪਾਸਪੋਰਟ ਬਣਿਆ ਸੀ, ਉਸ 'ਚ ਜਨਮ ਤਰੀਕ ਕੋਈ ਹੋਰ ਸੀ ਅਤੇ ਬਾਅਦ 'ਚ ਬਣਾਏ ਗਏ ਪਾਸਪੋਰਟ 'ਚ ਕੋਈ ਹੋਰ ਜਨਮ ਤਰੀਕ ਸੀ। ਇੰਨਾ ਹੀ ਉਨ੍ਹਾਂ ਦੀ ਬੇਟੀ ਦਾ ਤੀਜੀ ਦਾ ਸਰਟੀਫਿਕੇਟ ਵੀ ਨਕਲੀ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਬਾਅਦ ਕਾਰਵਾਈ ਦੀ ਮੰਗ ਕੀਤੀ ਹੈ।

2 ਭਰਾਵਾਂ 'ਚ ਜ਼ਮੀਨੀ ਵਿਵਾਦ ਕਾਰਨ ਹੋਇਆ ਟਕਰਾਅ

ਜਲੰਧਰ — ਕੱਚਾ ਮੁਹੱਲਾ ਦੀਪ ਨਗਰ 'ਚ 2 ਭਰਾਵਾਂ 'ਚ ਚੱਲ ਰਹੇ ਜ਼ਮੀਨੀ ਝਗੜੇ ਸਬੰਧੀ ਹੋਏ ਟਕਰਾਅ 'ਚ 2 ਪੱਖਾਂ ਦੇ ਲੋਕ ਜ਼ਖਮੀ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੀ ਪੁਲਸ ਚੌਕੀ ਪਰਾਗਪੁਰ ਦੇ ਇੰਚਾਰਜ ਏ. ਐੱਸ. ਆਈ. ਸਰਵਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਕ ਪੱਖ ਦੇ ਜ਼ਿਆਦਾ ਸੱਟਾਂ ਲੱਗਣ ਦੀ ਗੱਲ ਕਹੀ ਹੈ। ਪੁਲਸ ਨੇ ਦੇਵ ਰਾਜ ਉਰਫ ਬੱਬੂ ਪੁੱਤਰ ਪ੍ਰਕਾਸ਼ ਸਿੰਘ ਦੇ ਬਿਆਨਾਂ 'ਤੇ ਦੇਵ ਰਾਜ ਦੇ ਭਰਾ ਦੀ ਪਤਨੀ ਅਤੇ 2 ਬੱਚਿਆਂ 'ਤੇ ਧਾਰਾ 323, 324, 506 ਅਤੇ 34 ਆਈ. ਪੀ. ਸੀ. ਤਹਿਤ ਥਾਣਾ ਸਦਰ 'ਚ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ 'ਚ ਪੁਲਸ ਵੱਲੋਂ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਦਿਖਾਈ ਗਈ। ਦੇਵ ਪ੍ਰਕਾਸ਼ ਦਾ ਭਰਾ ਖੰਨਾ 'ਚ ਰਹਿੰਦਾ ਸੀ, ਜੋ ਕਿ ਬਾਅਦ 'ਚ ਇਥੇ ਆ ਕੇ ਰਹਿਣ ਲੱਗ ਪਿਆ।

ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਰੇਲਵੇ ਸਟੇਸ਼ਨ 'ਤੇ ਚੜ੍ਹਿਆ ਪੁਲਸ ਅੜਿੱਕੇ

ਜਲੰਧਰ — ਸਿਟੀ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਨੇ ਇਕ ਨੌਜਵਾਨ ਨੂੰ ਭਾਰੀ ਗਿਣਤੀ 'ਚ ਨਸ਼ੇ ਵਾਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸੰਤੋਸ਼ ਕੁਮਾਰ ਉਰਫ ਸਾਗਰ ਪੁੱਤਰ ਸਵ. ਰਮਤਾ ਸਿੰਘ ਵਾਸੀ ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਥਾਣੇ ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਅਤੇ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਰੁੜਕੀ ਤੋਂ ਆਇਆ ਨੌਜਵਾਨ ਪਲੇਟਫਾਰਮ ਨੰਬਰ 1 'ਤੇ ਬੈਠਾ ਸੀ। ਸ਼ੱਕ ਦੇ ਆਧਾਰ 'ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਘਬਰਾ ਗਿਆ। ਉਸ ਕੋਲ ਰੁੜਕੀ ਦੀ ਆਉਣ-ਜਾਣ ਦੀ ਟਿਕਟ ਵੀ ਸੀ। ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ 'ਚ ਮੁਲਜ਼ਮ ਨੇ ਕਿਹਾ ਕਿ ਉਹ ਸ਼ੇਖਾਂ ਬਾਜ਼ਾਰ 'ਚ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ ਪਰ ਕੁਝ ਮਹੀਨੇ ਪਹਿਲਾਂ ਹੀ ਉਸ ਨੇ ਕੰਮ ਛੱਡ ਦਿੱਤਾ। ਨਸ਼ੇ ਵਾਲੀਆਂ ਦਵਾਈਆਂ ਬਾਰੇ ਉਸ ਨੇ ਕਿਹਾ ਕਿ ਉਹ ਟਰੇਨ ਵਿਚ ਰੁੜਕੀ ਤੋਂ ਆ ਰਿਹਾ ਸੀ ਕਿ ਕਿਸੇ ਨੇ ਉਸ ਨੂੰ ਇਹ ਬੈਗ ਫੜਾ ਕੇ ਜਲੰਧਰ ਸਟੇਸ਼ਨ 'ਤੇ ਦੇਣ ਲਈ ਕਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਪੁਲਸ ਨੇ ਉਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ।

ਮਹਾਨਗਰ 'ਚ ਵੱਧਦਾ ਜਾ ਰਿਹੈ ਕ੍ਰਾਈਮ ਗ੍ਰਾਫ, 100 ਦਿਨਾਂ 'ਚ ਦਰਜ ਹੋਈਆਂ 854 ਐੱਫ. ਆਈ. ਆਰ.

ਜਲੰਧਰ — ਮਹਾਨਗਰ 'ਚ ਲਗਾਤਾਰ ਕ੍ਰਾਈਮ ਗ੍ਰਾਫ ਵੱਧਦਾ ਜਾ ਰਿਹਾ ਹੈ। ਪਿਛਲੇ 100 ਦਿਨਾਂ (1 ਜਨਵਰੀ ਤੋਂ ਲੈ ਕੇ ) 'ਚ ਕਮਿਸ਼ਨਰੇਟ ਪੁਲਸ ਦੇ ਅਧੀਨ ਆਉਂਦੇ 14 ਥਾਣਿਆਂ 'ਚ ਤਕਰੀਬਨ 854 ਐੱਫ . ਆਈ. ਆਰ. ਦਰਜ ਹੋਈਆਂ ਹਨ। ਜਿਨ੍ਹਾਂ 'ਚ ਜ਼ਿਆਦਾਤਰ ਚੋਰੀ, ਸਨੈਚਿੰਗ ਅਤੇ ਸ਼ਰਾਬ ਸਮੱਗਲਿੰਗ, ਦੜਾ-ਸੱਟਾ ਅਤੇ ਸੜਕ ਹਾਦਸਿਆਂ ਦੇ ਕੇਸ ਸ਼ਾਮਲ ਹਨ। ਥਾਣਾ ਬਸਤੀ ਬਾਵਾ ਖੇਲ 'ਚ 2, ਥਾਣਾ-5 ਅਤੇ ਥਾਣਾ-1 'ਚ ਹੱਤਿਆ ਦੇ ਕੇਸ ਵੀ ਦਰਜ ਹੋਏ ਹਨ। ਸਭ ਤੋਂ ਜ਼ਿਆਦਾ ਐੱਫ. ਆਈ. ਆਰ. ਥਾਣਾ 8 'ਚ ਅਤੇ ਸਭ ਤੋਂ ਘੱਟ ਥਾਣਾ ਕੈਂਟ 'ਚ ਦਰਜ ਹੋਈਆਂ ਹਨ। ਥਾਣਾ ਬਸਤੀ ਬਾਵਾ ਖੇਲ 'ਚ ਦਰਜ ਹੋਏ ਬਠਿੰਡਾ ਸਿੰਘ ਮਿੱਠੂ ਬਸਤੀ ਅਤੇ ਸਰਜੀਕਲ ਕੰਪਲੈਕਸ 'ਚ ਸਾੜੀ ਗਈ ਦੀਪ ਨਗਰ ਨਿਵਾਸੀ ਲੜਕੀ ਦੀ ਹੱਤਿਆ ਨੂੰ ਪੁਲਸ ਟ੍ਰੇਸ ਕਰ ਚੁੱਕੀ ਹੈ। ਇਸ ਤਰ੍ਹਾਂ ਥਾਣਾ 5 'ਚ ਜਗਦੀਸ਼ ਚੰਦਰ ਦੀ ਹੱਤਿਆ ਦਾ ਮਾਮਲਾ ਵੀ ਪੁਲਸ ਨੇ ਸੁਲਝਾਅ ਲਿਆ ਸੀ ਜਦਕਿ ਥਾਣਾ 1 'ਚ ਕਰੀਬ ਇਕ ਮਹੀਨਾ ਪਹਿਲਾਂ ਰੋਹਿਤ ਕੁਮਾਰ ਨਾਂ ਦੇ 12-13 ਸਾਲ ਦੇ ਬੱਚੇ ਦੀ ਹੱਤਿਆ ਦਾ ਮਾਮਲਾ ਪੁਲਸ ਹੁਣ ਤੱਕ ਹੱਲ ਨਹੀਂ ਕਰ ਸਕੀ, ਜਿਸ ਸਮੇਂ ਵਾਰਦਾਤ ਹੋਈ ਸੀ, ਉਸ ਸਮੇਂ ਥਾਣੇ ਦੀ ਕਮਾਨ ਇੰਪੈਕਟਰ ਰਛਮਿੰਦਰ ਸਿੰਘ ਕੋਲ ਸੀ ਜਦਕਿ ਹੁਣ ਪਿਛਲੇ 15 ਦਿਨਾਂ ਤੋਂ ਥਾਣੇ 'ਚ ਕਰਨਾਟਕਾ ਦੀ ਸਾਲ 2016 ਦੀ ਆਈ. ਪੀ. ਐੱਸ. ਮਹਿਲਾ ਅਧਿਕਾਰੀ ਅਸ਼ਵਨੀ ਗੁਟਿਆਲ ਥਾਣਾ ਮੁਖੀ ਦਾ ਕੰਮਕਾਜ ਦੇਖ ਰਹੀ ਹੈ। ਉਨ੍ਹਾਂ ਦੀ ਪੰਜਾਬ 'ਚ ਇਹ ਪਹਿਲੀ ਪੋਸਟਿੰਗ ਹੈ। ਰੋਹਿਤ ਦੀ ਹੱਤਿਆ ਦਾ ਕੇਸ ਟ੍ਰੇਸ ਹੋਣਾ ਤਾਂ ਦੂਰ ਦੀ ਗੱਲ ਹੈ ਪਰ ਹੁਣ ਤੱਕ ਤਾਂ ਪੁਲਸ ਦੇ ਹੱਥ ਹਤਿਆਰਿਆਂ ਦਾ ਵੀ ਕੋਈ ਸੁਰਾਗ ਨਹੀਂ ਲੱਗਾ ਹੈ। ਪ੍ਰਵਾਸੀ ਮਜ਼ਦੂਰ ਦਾ ਪੁੱਤਰ ਰੋਹਿਤ ਤੋਬੜੀ ਮੁਹੱਲੇ 'ਚ ਰਹਿੰਦਾ ਸੀ ਅਤੇ ਇਕ ਬੁੱਕ ਡਿਪੋ 'ਤੇ ਬੁੱ

ਆਰਤੀ ਕਰਦੇ ਪੁਜਾਰੀ 'ਤੇ ਅੰਨ੍ਹੇਵਾਹ ਫਾਇਰਿੰਗ

ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੋਸੀਕਲਾਂ ਥਾਣੇ ‘ਚ ਗਣੇਸ਼ ਮੰਦਰ ਦੇ ਪੁਜਾਰੀ ‘ਤੇ ਆਰਤੀ ਕਰਨ ਵੇਲੇ ਅਣਪਛਾਤੇ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਪੁਜਾਰੀ ਗੰਭੀਰ ਜ਼ਖਮੀ ਹੋ ਗਿਆ। ਐਸਐਸਪੀ ਸਵਪਨਿਲ ਮਮਗਾਈ ਨੇ ਕਿਹਾ ਕਿ ਇਹ ਮਾਮਲਾ ਕੋਕਿਲਾਵਨ ਧਾਮ ਦੇ ਗਣੇਸ਼ ਮੰਦਰ ਦੇ ਪੁਜਾਰੀ ਲਾਡਲੀ ਦਾਸ ਨਾਲ ਸਬੰਧਤ ਹੈ। ਇੱਥੇ ਗਣੇਸ਼ ਜੀ ਦੀ ਆਰਤੀ ਵੇਲੇ ਬਾਇਕ ‘ਤੇ ਸਵਾਰ ਦੋ ਮੁੰਡਿਆਂ ਨੇ ਉਨ੍ਹਾਂ ਦੇ ਗੋਲੀਆਂ ਚਲਾਈਆਂ। ਹਰ ਸ਼ਨੀਵਾਰ ਪੂਜਾ-ਅਰਚਨਾ ਲਈ ਇੱਥੇ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ‘ਚ ਪੁਜਾਰੀ ਲਾਡਰੀ ਦਾਸ ਦੇ ਹੱਥ ਤੇ ਪੈਰ ‘ਚ ਗੋਲੀਆਂ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ। ਪੁਜਾਰੀ ਦੇ ਭਰਾ ਮਹੇਂਦਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਹੈ। ਐਸਐਸਪੀ ਨੇ ਕਿਹਾ ਕਿ ਮਹੇਂਦਰ ਸਿੰਘ ਦੀ ਸ਼ਿਕਾਇਤ ਮੁਤਾਬਕ ਦੋ ਲੋਕਾਂ ਖਿਲਾਫ ਕੇਸ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ। ਮਾਮਲਾ ਇੱਕ ਪੁਰਾਣੀ ਵਾਰਦਾਤ ਨੂੰ ਲੈ ਕੇ ਹੈ ਜਿਸ ‘ਚ ਇੱਕ ਪੱਖ ਪੁਜਾਰੀ ਨੂੰ ਜ਼ਬਰਦਸਤੀ ਆਪਣੇ ਪੱਖ ‘ਚ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਪੁਜਾਰੀ ਨੇ ਉਨ੍ਹਾਂ ਦੇ ਪੱਖ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਉਸ ਦੀ ਜਾਣ ਲੈਣ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਹੈ।

ਜਿਸਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਵਿਦੇਸ਼ੀਆਂ ਲੜਕੀਆਂ ਗ੍ਰਿਫ਼ਤਾਰ

ਚੰਡੀਗੜ੍ਹ : ਖਰੜ ਵਿਖੇ ਜਮਫੋਰਸੀ ਦਾ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਸਲੂਨ ਵਿੱਚ ਵਿਦੇਸ਼ੀ ਲੜਕੀਆਂ ਤੋਂ ਜਿਸਫਰੋਸ਼ੀ ਦਾ ਧੰਦਾ ਕਰਾਉਣ ਦਾ ਪਰਦਾਫਾਸ਼ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐੱਸਐੱਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਸੰਨੀ ਇਨਕਲੇਵ ਦੀ ਪਿੱਛੇ ਵਾਲੀ ਮਾਰਕੀਟ ਵਿਚ ਯੂਨੀਕ ਯੂਨੀਸੈਕਸ ਨਾਂ ਦੇ ਇਕ ਸੈਲੂਨ ਅੰਦਰ ਬਾਡੀ ਮਸਾਜ ਦੇ ਨਾਂ ‘ਤੇ ਵਿਦੇਸ਼ੀ ਲੜਕੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ ਜਿਸ ‘ਤੇ ਕਾਰਵਾਈ ਕਰਦਿਆਂ ਸਿਟੀ ਪੁਲਿਸ ਵੱਲੋਂ ਉਕਤ ਸੈਲੂਨ ‘ਤੇ ਛਾਪਾ ਮਾਰਿਆ ਗਿਆ ਅਤੇ ਇਸ ਦੌਰਾਨ ਕਰੀਨਾ, ਮੋਹਿਰਾ ਅਤੇ ਨਸੀਬਾ ਨਾਂ ਦੀਆਂ ਤਿੰਨ ਵਿਦੇਸ਼ੀ ਲੜਕੀਆਂ ਕਾਬੂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਰੂਸ ਅਤੇ ਇਕ ਯੂਕਰੇਨ ਦੇਸ਼ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਸੈਲੂਨ ਦੇ ਮਾਲਕ ਬੌਬੀ ਚੌਹਾਨ ਅਤੇ ਮਕਬੂਲ ਨਾਂ ਦੇ ਇਕ ਗਾਹਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਵੱਲੋਂ ਉਕਤ ਕਥਿਤ ਦੋਸ਼ੀਆਂ ਖਿਲਾਫ਼ ਇਮੋਰਲ ਹਿਊਮਨ ਟ੍ਰੈਫਿਕਿੰਗ ਦੀ ਧਾਰਾ 3/4/5 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੀਰਵਾਰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ : ਸਿਟੀ ਪੁਲਿਸ ਵੱਲੋਂ ਯੂਨੀਕ ਯੂਨੀਸੈਕਸ ਨਾਂ ਦੇ ਜਿਸ ਸੈਲੂਨ ‘ਤੇ ਛਾਪੇਮਾਰੀ ਕਰ ਕੇ ਜਿਸਮਫ਼ਰੋਸ਼ੀ ਦੇ ਕਾਰੋਬਾਰ ਦਾ ਪਰਦਾਫ਼ਾਸ਼ ਕੀਤਾ ਗਿਆ ਹੈ, ਉਹ ਸੈਲੂਨ ਥਾਣਾ ਸਿਟੀ ਦੇ ਅਧਿਕਾਰ ਖ਼ੇਤਰ ਵਿਚ ਨਾ ਹੋ ਕੇ ਥਾਣਾ ਸਦਰ ਦੇ ਅਧਿਕਾਰ ਖ਼ੇਤਰ ਵਿਚ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਪੰਜ ਮਹੀਨੇ ਤੋਂ ਇਸ ਸੈਲੂਨ ਅੰਦਰ ਵਿਦੇਸ਼ੀ ਲੜਕੀਆਂ ਤੋਂ ਜਿਸਮਫ਼ਰੋਸ਼ੀ ਕਰਵਾਈ ਜਾ ਰਹੀ ਸੀ ਪਰ ਸਦਰ ਪੁਲਿਸ ਵੱਲੋਂ ਉਕਤ ਸੈਲ

ਦੋਸਤ ਦਾ ਰਾਜ਼ੀਨਾਮਾ ਕਰਾਉਣ ਗਏ ਫੌਜੀ ਦਾ ਕਤਲ

ਬਰਨਾਲਾ: ਪਿੰਡ ਛੀਨੀਵਾਲ ਖ਼ੁਰਦ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਨਾਲ ਭਾਰਤੀ ਫ਼ੌਜ ਦੇ ਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਫ਼ੌਜੀ ਉਤਰਾਂਚਲ ਵਿੱਚ ਤਾਇਨਾਤ ਸੀ। ਬਰਨਾਲਾ ਪੁਲਿਸ ਦੇ ਐਸ.ਪੀ.(ਐਚ) ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਸੈਨਾ ਵਿੱਚ ਤਾਇਨਾਤ ਸਰਬਜੀਤ ਸਿੰਘ ਪੁੱਤਰ ਹਰਪਾਲ ਸਿੰਘ ਕਲਾਲ ਮਾਜਰਾ 15 ਦਿਨ ਦੀ ਛੁੱਟੀ ‘ਤੇ ਘਰ ਆਇਆ ਹੋਇਆ ਸੀ। ਫ਼ੌਜੀ ਦੇ ਦੋਸਤ ਰੇਸ਼ਮ ਸਿੰਘ ਪੁੱਤਰ ਜੀਤ ਸਿੰਘ ਨਿਵਾਸੀ ਛੀਨੀਵਾਲ ਖ਼ੁਰਦ ਦਾ ਆਪਣੇ ਪਿਤਾ ਜੀਤ ਸਿੰਘ ਨਾਲ ਜ਼ਮੀਨੀ ਵੰਡ ਨੂੰ ਲੈ ਕੇ ਵਿਵਾਦ ਸੀ। ਸਰਬਜੀਤ ਸਿੰਘ ਆਪਣੇ ਦੋਸਤ ਰੇਸ਼ਮ ਸਿੰਘ ਨਾਲ ਉਸ ਦੇ ਪਿਤਾ ਜੀਤ ਸਿੰਘ ਕੋਲ ਜ਼ਮੀਨੀ ਵਿਵਾਦ ਸੁਲਝਾਉਣ ਗਿਆ ਸੀ। ਜੀਤ ਸਿੰਘ ਨੇ ਸਰਬਜੀਤ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਿੰਦੂ ਲੀਡਰ ਦੇ ਕਤਲ ਕੇਸ 'ਚ ਦੋ ਗ੍ਰਿਫਤਾਰ

ਅੰਮ੍ਰਿਤਸਰ: 30 ਅਕਤੂਬਰ ਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਵਿੱਚ ਹੋਏ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਮਾਮਲੇ ਵਿੱਚ ਸ਼ਾਮਲ ਮੁਲਜ਼ਮ ਵਿਸ਼ਾਲ ਨੂੰ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਜਦੋਂ ਵਿਪਨ ਸ਼ਰਮਾ ਦਾ ਕਤਲ ਹੋਇਆ ਸੀ, ਉਸ ਵੇਲੇ ਵਿਸ਼ਾਲ ਸ਼ਰਮਾ ਵੀ ਉੱਥੇ ਇੱਕ ਮੋਟਰਸਾਈਕਲ ‘ਤੇ ਮੌਜੂਦ ਸੀ। ਉਸ ਨੇ ਕਾਤਲਾਂ ਨੂੰ ਉੱਥੋਂ ਭਜਾਉਣ ਵਿੱਚ ਮਦਦ ਕੀਤੀ ਸੀ। ਦੂਜੇ ਗ੍ਰਿਫ਼ਤਾਰ ਮੁਲਜ਼ਮ ਕੁੰਵਰਬੀਰ ਸਿੰਘ ਉਰਫ ਕੈਮੀ ‘ਤੇ ਇਲਜ਼ਾਮ ਹੈ ਕਿ ਉਸ ਨੇ ਕਤਲ ਦੀ ਘਟਨਾ ਤੋਂ ਬਾਅਦ ਸ਼ੁਭਮ, ਸਾਰਜ ਤੇ ਗਿਫ਼ਟੀ ਨੂੰ ਪੰਜਾਬ ਤੋਂ ਬਾਹਰ ਭੇਜਣ ਵਿੱਚ ਮਦਦ ਕੀਤੀ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਨੇ ਅੱਜ ਇਸ ਬਾਰੇ ਦੱਸਿਆ ਕਿ ਹਿੰਦੂ ਨੇਤਾ ਦੇ ਕਤਲ ਨੂੰ ਕੁੱਲ ਚਾਰ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਵਿਸ਼ਾਲ ਵੀ ਸ਼ਾਮਲ ਸੀ। ਦੱਸਣਯੋਗ ਹੈ ਕੇ ਜਦੋਂ ਵਿਪਨ ਸ਼ਰਮਾ ਦਾ ਕਤਲ ਹੋਇਆ ਤਾਂ ਸੀਸੀਟੀਵੀ ਵਿੱਚ ਕੈਦ ਦੋ ਨੌਜਵਾਨ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸਨ। ਉਨ੍ਹਾਂ ਦੋਹਾਂ ਮੁਲਜ਼ਮਾਂ ਦੇ ਨਾਮ ਸ਼ੁਭਮ ਤੇ ਸਾਰਜ ਮਿੰਟੂ ਹਨ। ਪੁਲਿਸ ਮੁਤਾਬਕ ਦੋ ਮੋਟਰਸਾਈਕਲਾਂ ‘ਤੇ ਚਾਰ ਨੌਜਵਾਨ ਵਿਪਨ ਦਾ ਕਤਲ ਕਰਨ ਲਈ ਪਹੁੰਚੇ ਸਨ। ਇੱਕ ਮੋਟਰਸਾਈਕਲ ਵਿਸ਼ਾਲ ਚਲਾ ਰਿਹਾ ਸੀ ਤੇ ਦੂਜਾ ਗਿਫ਼ਟੀ। ਜਦੋਂ ਸਾਰਜ ਤੇ ਸ਼ੁਭਮ ਵਿਪਨ ਦਾ ਕਤਲ ਕਰਨ ਲਈ ਅੱਗੇ ਗਏ ਤਾਂ ਗਿਫ਼ਟੀ ਤੇ ਵਿਸ਼ਾਲ ਨੇ ਮੋਟਰਸਾਈਕਲ ਸਟਾਰਟ ਰੱਖੇ ਤੇ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਹਾਂ ਮੁਲਜ਼ਮਾਂ ਨੂੰ ਉੱਥੋਂ ਲੈ ਕੇ ਫਰਾਰ ਹੋ ਗਏ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸ਼ੁਭਮ ਸ਼ਰਮਾ ਇੱਕ ਗੈਂਗਸਟਰ ਹੈ ਤੇ ਉਹ ਕੁਝ ਮਹੀਨੇ ਪਹਿਲਾਂ ਪੇਸ਼ੀ ‘ਤੇ ਆਉਣ ਸਮੇਂ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ ਸੀ

ਜਦੋ ਖੁਸ਼ੀਆਂ ਵਾਲਾ ਮਾਹੌਲ ਮਾਤਮ 'ਚ ਬਦਲਿਆ, ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

ਜੰਡਿਆਲਾ ਗੁਰੂ (ਵਰਿੰਦਰ ਸਿੰਘ) :- ਅੱਜ ਸਵੇਰੇ ਪਿੰਡ ਛਾਪਾਰਾਮ ਸਿੰਘ ਦੇ ਬਾਹਰਵਾਰ ਦੋ ਨੌਜਵਾਨਾਂ ਦੀਆਂ ਬੇਰਹਿਮੀ ਨਾਲ ਵੱਢ ਟੁਕ ਕੀਤੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ । ਸਵੇਰੇ ਪਤਾ ਲੱਗਣ ਤੇ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ, ਐਸ ਪੀ ਡੀ ਹਰਪਾਲ ਸਿੰਘ, ਦੀ ਐਸ ਪੀ ਡੀ ਹਰਪ੍ਰੀਤ ਸਿੰਘ, ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ ਐਚ ਉ ਜੰਡਿਆਲਾ ਹਰਪਾਲ ਸਿੰਘ, ਐਸ ਐਚ ਉ ਕਿਰਨਦੀਪ ਸਿੰਘ ਸੰਧੂ, ਐਸ ਐਚ ਉ ਅਮਨਦੀਪ ਸਿੰਘ, ਸੁਖਵੰਤ ਸਿੰਘ ਚੌਂਕੀ ਇੰਚਾਰਜ ਅਤੇ ਹੋਰ ਭਾਰੀ ਮਾਤਰਾ ਵਿਚ ਪੁਲਿਸ ਪਹੁੰਚ ਗਈ ਸੀ । ਮੌਕੇ ਤੋਂ ਇਕੱਤਰ ਕੀਤੀ ਅਤੇ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਿਰਤਕ ਗੁਰਪ੍ਰੀਤ ਸਿੰਘ ਗੋਪੀ ਅਤੇ ਮਨਦੀਪ ਸਿੰਘ ਨਿੱਕਾ ਦੋਨੋ ਦੋਸਤ ਜੋ ਗਲੀ ਨੰਬਰ 5 ਮਕਬੂਲਪੁਰਾ ਅੰਮ੍ਰਿਤਸਰ ਦੇ ਵਸਨੀਕ ਸਨ । ਮਿਰਤਕਾ ਦੇ ਮੌਕੇ ਤੇ ਪਹੁੰਚੇ ਵਾਰਸਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਸਾਲੇ ਦਾ ਅੱਜ ਸ਼ਗਨ ਅਤੇ ਕਲ ਬਰਾਤ ਰਵਾਨਾ ਹੋਣੀ ਸੀ ਜਿਸ ਕਰਕੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ ਪਰ ਇਹ ਹਾਦਸਾ ਵਾਪਰਨ ਤੇ ਘਰ ਵਿਚ ਮਾਤਮ ਛਾ ਗਿਆ । ਪਰਿਵਾਰਿਕ ਮੈਂਬਰਾਂ ਨੇ ਦਰਦਨਾਕ ਦਾਸਤਾਨ ਸੁਣਾਉਂਦੇ ਦੱਸਿਆ ਕਿ ਦੋਨੋ ਦੋਸਤ ਕੱਲ੍ਹ ਘਰ ਤੋਂ ਨਵੇਂ ਕੱਪੜੇ ਖਰੀਦਣ ਲਈ ਮੋਟਰਸਾਈਕਲ ਤੇ ਗਏ ਸਨ ਪਰ ਪਤਾ ਨਹੀਂ ਲੱਗ ਰਿਹਾ ਕਿ ਇਹ ਦੋਨੋ ਪਿੰਡ ਛਾਪਾਰਾਮ ਸਿੰਘ ਵਲ ਕਿਸ ਤਰ੍ਹਾਂ ਪਹੁੰਚ ਗਏ । ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ । ਇਸ ਖੌਫਨਾਕ ਘਟਨਾ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਮੌਕੇ ਤੇ ਪਹੁੰਚੇ ਪੁਲਿਸ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਸਟੇਸ਼ਨ ਜਾੰੰਡਿਆਲਾ

ਵਿਆਹ ਤੋਂ ਮਨ੍ਹਾਂ ਕਰਨ 'ਤੇ ਦੁਬਈ ਤੋਂ ਆ ਕੇ ਕੀਤਾ ਕੁੜੀ ਦੀ ਮਾਂ ਦਾ ਕਤਲ

ਜਲੰਧਰ: ਲੱਧੇਵਾਲੀ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਹੋਏ ਵਿਧਵਾ ਦੇ ਕਤਲ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਦੁਬਈ ਤੋਂ ਵਾਪਸ ਆਇਆ ਸਰਬਜੀਤ ਸਿੰਘ ਸ਼ਰਨਜੀਤ ਕੌਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਕੈਨੇਡਾ ਰਹਿੰਦੀ ਕੁੜੀ ਤੇ ਪਰਿਵਾਰ ਨੇ ਜਦੋਂ ਮਨ੍ਹਾਂ ਕੀਤਾ ਤਾਂ ਉਹ ਦੁਬਈ ਤੋਂ ਆ ਕੇ ਲੜਕੀ ਦੇ ਭਰਾ ਦਾ ਕਤਲ ਕਰਨਾ ਚਾਹੁੰਦਾ ਸੀ ਪਰ ਉਸ ਨੇ ਗਲਤੀ ਨਾਲ ਮਾਂ ਸ਼ਰਨਜੀਤ ਕੌਰ ਦੇ ਚਾਕੂ ਮਾਰ ਦਿੱਤੇ ਸਨ। 42 ਸਾਲ ਦੀ ਸ਼ਰਨਜੀਤ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰ ‘ਚ ਆਪਣੇ ਬੇਟੇ ਨਾਲ ਰਹਿੰਦੀ ਸੀ। ਉਸ ਦੇ ਪਤੀ ਦੀ ਇੱਕ ਸਾਲ ਪਹਿਲਾਂ ਹਾਦਸੇ ‘ਚ ਮੌਤ ਹੋ ਗਈ ਸੀ। ਬੇਟੀ ਛੇ ਮਹੀਨੇ ਪਹਿਲਾਂ ਪੜ੍ਹਨ ਲਈ ਕੈਨੇਡਾ ਗਈ ਹੈ। ਇਲਾਕੇ ‘ਚ ਲੱਗੇ ਸੀਸੀਟੀਵੀ ‘ਚ ਉਸ ਦਾ ਕਾਤਲ ਕੈਦ ਹੋ ਗਿਆ ਸੀ। ਜਾਂਚ ‘ਚ ਪਤਾ ਲੱਗਾ ਕਿ ਮੁਲਜ਼ਮ ਸਰਬਜੀਤ ਸਿੰਘ ਸ਼ਰਨਜੀਤ ਦੀ ਕੁੜੀ ਦਾ ਫੇਸਬੁਕ ਫਰੈਂਡ ਸੀ। ਉਹ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮਨ੍ਹਾਂ ਕਰਨ ‘ਤੇ ਉਸ ਨਾਲ ਉਸ ਦੇ ਭਰਾ ਦੀ ਬਹਿਸ ਹੋ ਗਈ। ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਪਰ ਉਸ ਨੇ ਗਲਤੀ ਨਾਲ ਸ਼ਰਨਜੀਤ ਨੂੰ ਮਾਰ ਦਿੱਤਾ। ਮੁਲਜ਼ਮ ਸਰਬਜੀਤ ਦੁਬਈ ‘ਚ ਰਹਿ ਰਿਹਾ ਸੀ। 24 ਨਵੰਬਰ ਨੂੰ ਜਲੰਧਰ ਆਇਆ। ਸ਼ਾਮ ਨੂੰ ਦੋਸਤ ਦਾ ਮੋਟਰਸਾਈਕਲ ਲੈ ਕੇ ਲੱਧੇਵਾਲੀ ਗਿਆ ਤੇ ਔਰਤ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਬੱਸ ਫੜ੍ਹ ਕੇ ਚੰਡੀਗੜ੍ਹ ਚਲਾ ਗਿਆ, ਫਿਰ ਦਿੱਲੀ ਤੇ ਫਿਰ ਅੰਮ੍ਰਿਤਸਰ। ਵਾਪਸ ਜਲੰਧਰ ਆਉਣ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਆਸਟ੍ਰੇਲੀਆ ਔਰਤ ਨੂੰ 14 ਸਾਲਾ ਲੜਕੇ ਦਾ ਯੌਨ ਸੋਸ਼ਣ ਕਰਨ ਦੇ ਦੋਸ਼ ਵਿਚ 4 ਸਾਲ ਜੇਲ

ਸਿਡਨੀ- ਆਸਟ੍ਰੇਲੀਆ ਵਿਚ ਰਹਿਣ ਵਾਲੀ ਇਕ ਔਰਤ ਨੂੰ 14 ਸਾਲਾ ਲੜਕੇ ਦਾ ਯੌਨ ਸੋਸ਼ਣ ਕਰਨ ਦੇ ਦੋਸ਼ ਵਿਚ 4 ਸਾਲ ਜੇਲ ਦੀ ਸਜ਼ਾ ਹੋ ਗਈ ਹੈ। ਉਸ ਉੱਤੇ ਦੋਸ਼ ਹੈ ਕਿ ਉਸ ਨੇ ਆਪਣੀ 14 ਸਾਲਾ ਬੇਟੀ ਦੇ ਦੋਸਤ ਨਾਲ ਸੰਬੰਧ ਬਣਾਏ ਅਤੇ ਗਰਭਵਤੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਔਰਤ ਨੇ ਸਾਲ 2014 ਵਿਚ ਪਹਿਲੀ ਵਾਰੀ ਲੜਕੇ ਨਾਲ ਸੰਬੰਧ ਬਣਾਏ ਸਨ। ਪੁਲਿਸ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਔਰਤ ਤੋਂ ਪੁੱਛਗਿੱਛ ਕੀਤੀ। ਔਰਤ ਨੇ ਪਹਿਲਾਂ ਕਿਹਾ ਕਿ ਉਸ ਦੇ ਪੇਟ ਵਿਚ ਪਲ ਰਿਹਾ ਬੱਚਾ ਉਸ ਦੇ ਪਤੀ ਦਾ ਹੈ ਪਰ ਜਦੋਂ ਪੁਲਿਸ ਨੇ ਔਰਤ ਦੇ ਬੱਚੇ ਦਾ ਡੀ ਐੱਨ ਏ ਟੈਸਟ ਕਰਵਾਇਆ ਤਾਂ ਹੈਰਾਨ ਕਰ ਦੇਣ ਵਾਲੇ ਸੱਚ ਦਾ ਖੁਲਾਸਾ ਹੋਇਆ। ਇਸ ਰਿਪੋਰਟ ਮਗਰੋਂ ਔਰਤ ਨੂੰ 14 ਸਾਲਾ ਲੜਕੇ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ। ਦੱਸਿਆ ਗਿਆ ਹੈ ਕਿ ਔਰਤ ਜਦੋਂ ਪਹਿਲੀ ਵਾਰ ਆਪਣੀ ਧੀ ਦੇ ਦੋਸਤ ਨਾਲ ਸੰਪਰਕ ਵਿਚ ਆਈ, ਉਦੋਂ ਉਸ ਦੀ ਉਮਰ 33 ਸਾਲ ਸੀ। ਇਸ ਦੌਰਾਨ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਦੋਵੇਂ ਤਲਾਕ ਲੈਣਾ ਚਾਹੁੰਦੇ ਸਨ। ਅਦਾਲਤ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਪਾਇਆ ਕਿ ਔਰਤ ਨੇ ਲੜਕੇ ਨੂੰ ਆਪਣੇ ਘਰ ਬੁਲਾ ਕੇ ਪਹਿਲਾਂ ਸ਼ਰਾਬ ਪਿਲਾਈ ਤੇ ਫਿਰ ਨਸ਼ੇ ਦੀਆਂ ਗੋਲੀਆਂ ਦਿੱਤੀਆਂ। ਇਸ ਮਗਰੋਂ ਉਸ ਨਾਲ ਸੰਬੰਧ ਬਣਾਏ। ਉਸ ਨੇ ਕੁੱਲ ਤਿੰਨ ਵਾਰੀ ਲੜਕੇ ਨਾਲ ਸੰਬੰਧ ਬਣਾਏ। ਅਦਾਲਤ ਨੇ ਪਾਇਆ ਕਿ ਔਰਤ ਲੜਕੇ ਨੂੰ ਆਪਣੀਆਂ ਅਸ਼ਲੀਲ ਤਸਵੀਰਾਂ ਵੀ ਭੇਜਦੀ ਸੀ, ਜੋ ਕਿਸੇ ਨਾਬਾਲਗ ਨਾਲ ਜ਼ਬਰਦਸਤੀ ਕਰਨ ਦੇ ਘੇਰੇ ਵਿਚ ਆਉਂਦਾ ਹੈ। ਅਦਾਲਤ ਨੇ ਕਿਹਾ ਕਿ ਔਰਤ ਨੇ ਲੜਕੇ ਦਾ ਜੀਵਨ ਬਰਬਾਦ ਕੀਤਾ ਹੈ, ਇਸ ਲਈ ਉਸ ਨੂੰ ਸਖਤ ਸਜ਼ਾ ਮਿਲੇਗੀ। ਅਦਾਲਤ ਨੇ ਔਰਤ ਨੂੰ ਚਾਰ ਸਾਲ ਜੇਲ ਦੀ ਸਜ਼ਾ ਸੁਣਾਈ, ਜਿਸ ਵਿਚ ਦੋ ਸਾਲ

ਸਾਢੇ ਚਾਰ ਦੇ ਬੱਚੇ 'ਤੇ ਰੇਪ ਕੇਸ, ਚਾਰ ਦੀ ਬੱਚੀ ਵੱਲੋਂ ਇਲਜ਼ਾਮ

ਨਵੀਂ ਦਿੱਲੀ: ਪੁਲਿਸ ਨੇ ਸਾਢੇ ਚਾਰ ਸਾਲ ਦੇ ਇੱਕ ਬੱਚੇ ‘ਤੇ ਬਲਾਤਕਾਰ ਦੀ ਐਫ.ਆਈ.ਆਰ. ਦਰਜ ਕੀਤੀ ਹੈ। ਬੱਚੇ ਨੂੰ ਰੇਪ ਦਾ ਮੁਲਜ਼ਮ ਦੱਸਿਆ ਗਿਆ ਹੈ। ਦਵਾਰਕਾ ਦੇ ਇੱਕ ਵੱਡੇ ਸਕੂਲ ‘ਚ ਪੜ੍ਹਣ ਵਾਲੇ ਬੱਚੇ ‘ਤੇ ਇਹ ਇਲਜ਼ਾਮ ਉਸ ਦੀ ਕਲਾਸ ਦੀ ਸਾਥਣ ਨੇ ਲਾਏ ਹਨ। ਪਰਿਵਾਰ ਦੀ ਸ਼ਿਕਾਇਤ ‘ਤੇ ਦਵਾਰਕਾ ਸਾਉਥ ਪੁਲਿਸ ਨੇ ਇਸ ‘ਤੇ ਐਕਸ਼ਨ ਲੈਂਦਿਆਂ ਦੁਸ਼ਕਰਮ ਅਤੇ ਪਾਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬੱਚੀ ਦੀ ਕਾਊਂਸਲਿੰਗ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦਵਾਰਕਾ ਦੇ ਇਕ ਨਿੱਜੀ ਸਕੂਲ ‘ਚ ਪੜ੍ਹਣ ਵਾਲੀ ਚਾਰ ਸਾਲ ਦੀ ਬੱਚੀ ਜਦ 10 ਨਵੰਬਰ ਨੂੰ ਛੁੱਟੀ ਤੋਂ ਬਾਅਦ ਘਰ ਪੁੱਜੀ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਪ੍ਰਾਈਵੇਟ ਪਾਰਟ ‘ਚ ਦਰਦ ਹੋ ਰਹੀ ਹੈ। ਮਾਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਗਲੇ ਦਿਨ ਰਾਤ ਨੂੰ ਬੱਚੀ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਮਾਂ ਵਲੋਂ ਪੁੱਛੇ ਜਾਣ ‘ਤੇ ਉਸ ਨੇ ਪੂਰੀ ਘਟਨਾ ਬਾਰੇ ਦੱਸਿਆ। ਉਸ ਨੇ ਮਾਂ ਨੂੰ ਦੱਸਿਆ ਕਿ ਨਾਲ ਪੜ੍ਹਣ ਵਾਲੇ ਇੱਕ ਬੱਚੇ ਨੇ ਉਸ ਨਾਲ ਗ਼ਲਤ ਹਰਕਤ ਕੀਤੀ ਹੈ। ਇਹ ਸੁਣਨ ਤੋਂ ਬਾਅਦ ਮਾਂ ਦੇ ਹੋਸ਼ ਉੱਡ ਗਏ। ਉਹ ਉਸ ਨੂੰ ਡਾਕਟਰ ਕੋਲ ਲੈ ਗਈ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕੀਤੀ ਗਈ ਹੈ। ਅਗਲੇ ਦਿਨ ਮਾਂ ਨੇ ਸਕੂਲ ਜਾ ਕੇ ਦੱਸਿਆ ਤਾਂ ਪ੍ਰਿੰਸੀਪਲ ਨੇ ਧਿਆਨ ਨਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

ਚੰਡੀਗੜ੍ਹ 'ਚ ਹੋਏ ਗੈਂਗਰੇਪ ਪੀੜਤਾ ਨੇ ਦੱਸੀ ਆਪ ਬੀਤੀ..

ਚੰਡੀਗੜ੍ਹ : ਬੀਤੇ ਸ਼ੁਕਰਵਾਰ ਨੂੰ ਚੰਡੀਗੜ੍ਹ ਵਿੱਚ ਆਟੋ ਰਿਕਸ਼ਾ ਚਾਲਕ ਤੇ ਤਿੰਨ ਵਿਅਕਤੀਆਂ ਵੱਲੋਂ ਕੀਤੇ ਗੈਂਗਰੇਪ ਮਾਮਲੇ ਵਿੱਚ ਪੀੜਤ ਲੜਕੀ ਨੇ ਕੋਰਟ ਵਿੱਚ ਬਿਆਨ ਦਰਜ ਕਰਵਾਏ। ਪੀੜਤਾ ਦੇ 164 ਤਹਿਤ ਬਿਆਨ ਜੱਜ ਤੇ ਪੀੜਤਾ ਵਿਚਾਲੇ ਦਰਜ ਕੀਤੇ ਗਏ। ਇਸ ਦੌਰਾਨ ਪੀੜਤਾ ਨੇ ਆਪਬੀਤੀ ਬਿਆਂ ਕੀਤੀ। ਮੀਡੀਆ ਰਿਪੋਰਟ ਮੁਤਾਬਕ ਪੀੜਤਾ ਨੇ ਆਪਣੇ ਬਿਆਨ ਵਿਚ ਐੱਫਆਈਆਰ ਵਿਚ ਦਰਜ ਪੀੜਾ ਸੁਣਾਈ ਹੈ। ਪੀੜਤਾ ਮੁਤਾਬਕ ਸੈਕਟਰ 37 ਦੇ ਕੋਚਿੰਗ ਸੈਂਟਰ ਤੋਂ ਕਲਾਸ ਲਗਾ ਕੇ ਸ਼ਾਮ 7 ਵਜੇ ਦੇ ਕਰੀਬ ਬਾਹਰ ਆਈ। ਸੈਕਟਰ-37 ਦੀ ਮਾਰਕੀਟ ਤੋਂ ਨਿਕਲ ਕੇ ਸੈਕਟਰ 36-37 ਲਾਈਟ ਪੁਆਇੰਟ ‘ਤੇ ਪੁੱਜੀ। ਇਸ ਦੌਰਾਨ ਸਿਨੇਮਾ ਚੌਕ ਵੱਲੋਂ ਆਏ ਆਟੋ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਆਟੋ ਵਿਚ ਡਰਾਈਵਰ ਸਣੇ ਤਿੰਨ ਸਵਾਰ ਸਨ। ਮੈਂ ਮੋਹਾਲੀ ਜਾਣ ਦੀ ਗੱਲ 20 ਰੁਪਏ ਵਿਚ ਤੈਅ ਕਰ ਲਈ ਤੇ ਆਟੋ ਵਿਚ ਬੈਠ ਗਈ। ਆਟੋ ਸੈਕਟਰ 42 ਪੁੱਜਾ ਤਾਂ ਅਚਾਨਕ ਪੈਟਰੋਲ ਖਤਮ ਹੋ ਗਿਆ। ਜਿਸ ਮਗਰੋਂ ਆਟੋ ਵਿਚ ਬੈਠੇ ਦੋਵੇਂ ਨੌਜਵਾਨ ਧੱਕਾ ਲਗਾ ਕੇ ਸੈਕਟਰ 42 ਦੇ ਪੈਟਰੋਲ ਪੰਪ ‘ਤੇ ਲੈ ਗਏ। ਜਿੱਥੇ ਉਨ੍ਹਾਂ ਨੇ ਪੈਟਰੋਲ ਪਵਾਇਆ। ਇਸ ਦੌਰਾਨ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਆਟੋ ਚਾਲਕ ਕੈਦ ਹੋ ਗਿਆ। ਤੇਲ ਭਰਵਾਉਣ ਮਗਰੋਂ ਚਾਲਕ ਨੇ ਆਟੋ ਨੂੰ ਸੈਕਟਰ 42, 53 ਦੇ ਚੌਕ ਵੱਲ ਚਲਾ ਲਿਆ। ਪੁੱਛਣ ‘ਤੇ ਚਾਲਕ ਨੇ ਕਿਹਾ ਕਿ ਇਹ ਸ਼ਾਰਟਕੱਟ ਰਸਤਾ ਹੈ। ਸੈਕਟਰ 53 ਸਥਿਤ ਸਲਿਪ ਰੋਡ ਨਾਲ ਲੱਗਦੇ ਜੰਗਲ ਕੋਲ ਪੁੱਜਣ ‘ਤੇ ਆਟੋ ਚਾਲਕ ਪੀੜਤਾ ਨੂੰ ਕਿਹਾ ਕਿ ਆਟੋ ਖ਼ਰਾਬ ਹੋ ਗਿਆ ਹੈ। ਇੰਨੇ ਨੂੰ ਪੀੜਤਾ ਨੇ ਕਿਹਾ ਕਿ ਕਿਰਾਏ ਦੇ 20 ਰੁਪਏ ਲੈ ਲਓ, ਮੈਂ ਕਿਸੇ ਹੋਰ ਆਟੋ ਵਿਚ ਚਲੀ ਜਾਵਾਂਗੀ ਪਰ ਆਟੋ ਚਾਲਕ ਨੇ ਕਿਹਾ ਕਿ ਮੇਰੀ ਬੱਚੀ ਬਿਮਾਰ ਹੈ ਜਿਸ ਦਾ ਪ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ ਵੱਢਣ ‘ਤੇ ਰੱਖੇ ਪੰਜ ਕਰੋੜ ਤੋਂ ਬਾਅਦ ਹੁਣ ਉਸਨੂੰ ਜ਼ਿੰਦਾ ਸਾੜਨ ਤੇ ਇੱਕ ਕਰੋੜ ਦਾ ਇਨਾਮ ਰੱਖ ਦਿੱਤਾ ਹੈ। ‘ਆਉਟਲੁੱਕ’ ਦੀ ਵੈੱਬਸਾਈਡ ਮੁਤਾਬਕ ਅਖਿਲ ਭਾਰਤੀ ਕਸ਼ਤਰੀਆ ਮਹਾਂਸਭਾ ਦੇ ਯੂਥ ਵਿੰਗ ਦੇ ਲੀਡਰ ਭੁਵਨੇਸ਼ਵਰ ਸਿੰਘ ਨੇ ਕਿਹਾ ਹੈ ਕਿ ਜੋ ਵੀ ਦੀਪਿਕਾ ਪਾਦੁਕੋਣ ਨੂੰ ਜ਼ਿੰਦਾ ਸਾੜੇਗਾ ਉਸ ਨੂੰ ਇੱਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਇਸ ਦਰਮਿਆਨ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਅੱਜ ਕਿਹਾ ਕਿ ਫ਼ਿਲਮ ਵਿਚੋਂ ਜਦੋਂ ਤਕ ਵਿਵਾਦਿਤ ਅੰਸ਼ ਨਹੀਂ ਹਟਾਏ ਜਾਣਗੇ ਉਦੋਂ ਤਕ ਇਸ ਫ਼ਿਲਮ ਨੂੰ ਸੂਬੇ ਵਿਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰਾਸ਼ਟਰਵਾਦੀ ਪ੍ਰਤਾਪ ਸੈਨਾ ਅਤੇ ਕਸ਼ਤਰੀਆ ਮਹਾਂਸਭਾ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਹੈ ਕਿ ਦੀਪਿਕਾ ਪਾਦੁਕੋਣ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਰਿਲੀਜ਼ ਹੋਈ ਤਾਂ ਬੁਰਾ ਹਸ਼ਰ ਹੋਵੇਗਾ।

ਦੇਸ਼ 'ਚ ਰੋਜ਼ਾਨਾ 40 ਬੱਚਿਆਂ ਨਾਲ ਬਲਾਤਕਾਰ, ਹਰ 6 ਮਿੰਟਾਂ 'ਚ 1 ਬੱਚਾ ਅਗ਼ਵਾ

ਨਵੀਂ ਦਿੱਲੀ: ਅੱਜਕੱਲ੍ਹ ਬੱਚੇ ਨਾ ਬਾਹਰ ਸੁਰੱਖਿਅਤ ਹਨ, ਨਾ ਸਕੂਲ ਵਿੱਚ ਤੇ ਨਾ ਹੀ ਘਰ ਵਿੱਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੈ। ਬਾਲ ਜਿਣਸੀ ਸ਼ੋਸ਼ਣ ਭਾਰਤ ਵਿੱਚ ਮਹਾਮਾਰੀ ਵਾਂਗ ਫੈਲ ਚੁੱਕਿਆ ਹੈ। ਅੰਕੜਿਆਂ ‘ਤੇ ਨਜ਼ਰਸਾਨੀ ਕਰੀਏ ਤਾਂ ਹਰ ਸਾਲ 4 ਵਿੱਚੋਂ 1 ਲੜਕੀ ਤੇ 6 ਵਿੱਚੋਂ 1 ਲੜਕਾ 18 ਸਾਲ ਦਾ ਹੋਣ ਤੋਂ ਪਹਿਲਾਂ ਹੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਖੋਜਾਂ ਦੱਸਦੀਆਂ ਹਨ ਕਿ ਬੱਚਿਆਂ ਨਾਲ ਮਾੜਾ ਵਤੀਰਾ ਕਰਨ ਵਾਲੇ 90 ਫ਼ੀਸਦੀ ਲੋਕ ਪਰਿਵਾਰ ਦੇ ਹੀ ਲੋਕ ਹੁੰਦੇ ਹਨ। ਉੱਥੇ ਭਾਰਤ ਵਿੱਚ ਹਰ ਦਿਨ 40 ਬੱਚਿਆਂ ਨਾਲ ਬਲਾਤਕਾਰ ਦੀ ਘਟਨਾਵਾਂ ਹੁੰਦੀਆਂ ਹਨ, ਜਦਕਿ 48 ਬੱਚੇ ਬੁਰੇ ਵਤੀਰੇ ਜਾਂ ਛੇੜਖਾਨੀ ਦਾ ਸ਼ਿਕਾਰ ਹੁੰਦੇ ਹਨ। ਇਸ ਕੜੀ ਵਿੱਚ ਹੀ 10 ਬੱਚੇ ਟ੍ਰੈਫਿਕਿੰਗ ਯਾਨੀ ਮਨੁੱਖੀ ਤਸਕਰੀ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਬੱਚਿਆਂ ਨੂੰ ਵੇਸਵਾਪੁਣੇ ਜਾਂ ਬਾਲ ਮਜ਼ਦੂਰੀ ਵੱਲ ਧੱਕ ਦਿੱਤਾ ਜਾਂਦਾ ਹੈ। ਹਰ ਛੇ ਮਿੰਟ ਵਿੱਚ ਕਿਸੇ ਕੋਨੇ ਵਿੱਚੋਂ ਇੱਕ ਬੱਚਾ ਗ਼ਾਇਬ ਹੋ ਜਾਂਦਾ ਹੈ। ਬੱਚਿਆਂ ਨੂੰ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅਣਜਾਣ ਵਿਅਕਤੀ ਦੀ ਹਾਜ਼ਰੀ ਵਿੱਚ ਇਕੱਲੇ ਨਾ ਛੱਡੋ ਤੇ ਇਹ ਵੀ ਖ਼ਿਆਲ ਰੱਖੋ ਕਿ ਕੀ ਕਿਸੇ ਗੁਆਂਢੀ ਜਾਂ ਰਿਸ਼ਤੇਦਾਰ ਦੇ ਘਰ ਆਉਣ ‘ਤੇ ਬੱਚਾ ਘਬਰਾ ਤਾਂ ਨਹੀਂ ਰਿਹਾ। ਜੇਕਰ ਅਜਿਹਾ ਹੈ ਤਾਂ ਤੁਸੀਂ ਆਪਣੇ ਬੱਚੇ ਦੀ ਹਿਮਾਕਤ ਵਿੱਚ ਖੜ੍ਹੇ ਹੋ ਜਾਓ। ਬੱਚਿਆਂ ਦੇ ਨਾਲ ਘਰ, ਪਾਰਕ, ਸਕੂਲ ਵਿੱਚ ਅਲਰਟ ਰਹੋ, ਜ਼ਿਆਦਾਤਰ ਹੈਵਾਨ ਇਨ੍ਹਾਂ ਥਾਵਾਂ ‘ਤੇ ਹੀ ਬੱਚਿਆਂ ‘ਤੇ ਨਜ਼ਰ ਰੱਖਦੇ ਹਨ ਤੇ ਆਪਣਾ ਸ਼ਿਕਾਰ ਬਣਾਉਂਦੇ ਹਨ। ਬੱਚਿਆਂ ਦੀ ਖਾਮੋਸ਼ੀ ਤੇ ਵਿਹਾਰ ਨੂੰ ਲਗਾਤਾਰ ਵਾਚਦੇ ਰਹੋ, ਜੇਕਰ ਕੁਝ ਬਦਲਾਅ ਵਿਖਾਈ ਦੇਵੇ ਤਾਂ ਇਸ ਨੂੰ ਨਜ਼ਰਅੰ

ਚਰਿੱਤਰ 'ਤੇ ਸ਼ੱਕ ਕਾਰਨ ਪਤਨੀ ਦਾ ਕਤਲ

ਜਲੰਧਰ: ਇੱਥੋਂ ਦੇ ਛਾਉਣੀ ਇਲਾਕੇ ਵਿੱਚ ਇੱਕ ਆਟੋ ਰਿਕਸ਼ਾ ਚਾਲਕ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਕਤਲ ਤੋਂ ਬਾਅਦ ਮੁਲਜ਼ਮ ਆਪੇ ਹੀ ਥਾਣੇ ਚਲਾ ਗਿਆ ਤੇ ਸਮਰਪਣ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੀ ਵੱਡੀ ਧੀ ਵੀ ਜ਼ਖ਼ਮੀ ਹੋਈ ਹੈ। ਸੰਜੇ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਉਸ ਦਾ ਚਰਿੱਤਰ ਸਹੀ ਨਹੀਂ। ਉਸ ਦੀ 40 ਸਾਲਾ ਪਤਨੀ ਲੋਕਾਂ ਦੇ ਘਰਾਂ ਵਿੱਚ ਘਰੇਲੂ ਕੰਮ ਕਰਦੀ ਸੀ। ਜ਼ਿਕਰਯੋਗ ਹੈ ਕਿ ਸੰਜੇ ਦੀਆਂ ਤਿੰਨ ਕੁੜੀਆਂ ਹਨ। ਜਿਸ ਸਮੇਂ ਸੰਜੇ ਨੇ ਆਪਣੀ ਪਤਨੀ ‘ਤੇ ਹਮਲਾ ਕੀਤਾ ਉਸ ਸਮੇਂ ਉਸ ਦੀ ਵੱਡੀ ਧੀ ਨੂੰ ਪਤਾ ਲੱਗ ਗਿਆ। ਉਹ ਆਪਣੀ ਮਾਂ ਦੇ ਬਚਾਅ ਲਈ ਅੱਗੇ ਆਈ। ਇਸ ਕਾਰਨ ਉਹ ਵੀ ਆਪਣੇ ਪਿਤਾ ਵੱਲੋਂ ਕੀਤੇ ਜਾ ਰਹੇ ਵਾਰ ਜਾ ਸ਼ਿਕਾਰ ਹੋ ਗਈ। ਉਸ ਦੀ ਉਂਗਲੀਆਂ ‘ਤੇ ਸੱਟ ਲੱਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਚਪੜਾਸੀ ਦੀ ਜਾਂਚ ਮਗਰੋਂ ਬਲਾਤਕਾਰ ਪੀੜਤ ਵਿਦਿਆਰਥਣਾਂ ਨੂੰ ਸਕੂਲ 'ਚੋਂ ਹੀ ਕੱਢਿਆ

ਯਮੁਨਾਨਗਰ: ਇੱਥੋਂ ਦੇ ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨਾਲ ਹੋਏ ਬਲਾਤਕਾਰ ਦਾ ਇਨਸਾਫ ਤਾਂ ਕੀ ਮਿਲਣਾ ਸੀ ਸਗੋਂ ਉਲਟਾ ਪ੍ਰਸ਼ਾਸਨ ਨੇ ਸਕੂਲ ਵਿੱਚੋਂ ਹੀ ਕੱਢ ਦਿੱਤਾ। ਸਕੂਲ ਪ੍ਰਸ਼ਾਸਨ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਬਜਾਏ ਖੁਦ ਹੀ ਮਾਮਲੇ ਦੀ ਜਾਂਚ ਕਰਨ ਲੱਗਿਆ ਤੇ ਨੌਵੀਂ ਦੀਆਂ ਦੋਵੇਂ ਵਿਦਿਆਰਥਣਾਂ ਨੂੰ ਸਕੂਲ ਤੋਂ ਕੱਢ ਦਿੱਤਾ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕਿਸੇ ਨੇ ਗੁਪਤ ਸ਼ਿਕਾਇਤ ਬਾਲ ਸੁਰੱਖਿਆ ਕਮਿਸ਼ਨ ਪੰਚਕੁਲਾ ਨੂੰ ਕਰ ਦਿੱਤੀ। ਫਿਲਹਾਲ ਟੀਮ ਰੇਡ ਕਰਨ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਗੱਲ ਕਹਿ ਰਹੇ ਹਨ ਤੇ ਸਕੂਲ ਪ੍ਰਸ਼ਾਸਨ ‘ਤੇ ਵੀ ਜਾਂਚ ਕਰ ਰਹੇ ਹਨ। ਦਰਅਸਲ ਤਕਰੀਬਨ 15 ਦਿਨ ਪਹਿਲਾਂ ਯਮੁਨਾਨਗਰ ਦੇ ਸਰਕਰੀ ਸਕੂਲ ਕੈਂਪ ਦੀਆਂ ਦੋ ਨੌਂਵੀਂ ਜਮਾਤ ਦੀਆਂ ਵਿਦਿਆਰਥਣਾਂ ਗਾਇਬ ਹੋ ਗਈਆਂ ਸਨ ਪਰ ਬਾਅਦ ‘ਚ ਪਤਾ ਚੱਲਿਆ ਕਿ ਉਨ੍ਹਾਂ ਨਾਲ ਬਲਾਤਕਾਰ ਦੀ ਵਾਰਦਾਤ ਵਾਪਰੀ ਹੈ। ਵਾਰਦਾਤ ਨੂੰ ਦੋ ਲੜਕਿਆਂ ਨੇ ਅੰਜਾਮ ਦਿੱਤਾ। ਦੋਵੇਂ ਵਿਦਿਆਰਥਣਾਂ ਨਾਬਾਲਿਗ ਸੀ। ਜਦੋਂ ਸਕੂਲ ਪ੍ਰਿੰਸੀਪਲ ਤੱਕ ਪੂਰੀ ਗੱਲ ਪਹੁੰਚੀ ਤਾਂ ਉਸ ਨੇ ਜਾਂਚ ਦਾ ਜਿੰਮਾ ਸਕੂਲ ਦੇ ਚਪੜਾਸੀ ਨੂੰ ਦੇ ਦਿੱਤਾ। ਉਸ ਨੇ ਸਾਰੀ ਪੜਤਾਲ ਕਰਨ ਉਪਰੰਤ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ। ਉਲਟਾ ਸਕੂਲ ਪ੍ਰਸਾਸ਼ਨ ਨੇ ਦੋਨੋਂ ਵਿਦਿਆਰਥਣਾਂ ਨੂੰ ਸਕੂਲ ਤੋਂ ਕੱਢ ਦਿੱਤਾ। ਲੜਕੀਆਂ ਦੇ ਪਰਿਵਾਰਕ ਮੈਂਬਰ ਕਈ ਵਾਰ ਆਏ ਪਰ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਜਦੋਂ ਸ਼ਿਕਾਇਤ ਹਰਿਆਣਾ ਰਾਜ ਬਾਲ ਵਿਕਾਸ ਸੁਰੱਖਿਆ ਕਮਿਸ਼ਨ ਨੂੰ ਮਿਲੀ ਤਾਂ ਉਨ੍ਹਾਂ ਮਹਿਲਾ ਪੁਲਿਸ ਨਾਲ ਸਕੂਲ ‘ਚ ਦਸਤਕ ਦਿੱਤੀ ਤੇ ਪੂਰੇ ਮਾਮਲੇ ਦੀ ਜਾਂਚ ‘ਚ ਜੁਟ ਗਈ। ਦੂਜੇ ਪਾਸੇ ਜਾਂਚ ਕਰਨ ਪਹੁੰਚੀ ਟੀਮ ਅੱਗੇ ਸਕੂਲ ਪ੍ਰਿੰਸੀਪਲ ਤੇ ਚਪੜਾਸੀ ਨੇ ਗੋਲ ਮੋਲ ਜ

ਸੰਮਨ ਖਿਲਾਫ ਸੁਖਪਾਲ ਖਹਿਰਾ ਪਹੁੰਚੇ ਅਦਾਲਤ

ਫਾਜ਼ਿਲਕਾ: ਡਰੱਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਕੀਤੇ ਜਾਣ ਖਿਲਾਫ ਉਨ੍ਹਾਂ ਨੇ ਵਕੀਲ ਨੇ ਫਾਜ਼ਿਲਕਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਖਹਿਰਾ ਖਿਲਾਫ ਜਾਰੀ ਗੈਰ ਜ਼ਮਾਨਤੀ ਵਾਰੰਟ ਵਾਪਸ ਲੈਣ ਦੀ ਮੰਗ ਕੀਤੀ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 6 ਨਵੰਬਰ ‘ਤੇ ਪਾ ਦਿੱਤੀ ਹੈ। ਫਾਜ਼ਿਲਕਾ ਦੀ ਸੈਸ਼ਨ ਕੋਰਟ ਵਿੱਚ ਸੁਖਪਾਲ ਖਹਿਰਾ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸੁਖਪਾਲ ਖਹਿਰਾ ਨੂੰ ਰਾਹਤ ਦਿੱਤੀ ਜਾਵੇ। ਕਾਬਲੇਗੌਰ ਹੈ ਕਿ ਅਦਾਲਤ ਨੇ ਡਰੱਗ ਤਸਕਰੀ ਕੇਸ ਵਿੱਚ ਖਹਿਰਾ ਨੂੰ 30 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ।

ਅੰਮ੍ਰਿਤਸਰ ਦੇ ਹਿੰਦੂ ਲੀਡਰ ਦੀ ਹੱਤਿਆ ਬਾਰੇ ਵੱਡਾ ਖੁਲਾਸਾ

ਅੰਮ੍ਰਿਤਸਰ: ਇੱਥੇ ਬਟਾਲਾ ਮਾਰਗ ‘ਤੇ ਹਿੰਦੂ ਸੰਘਰਸ਼ ਸੈਨਾ ਦੇ ਮੁਖੀ ਵਿਪਨ ਸ਼ਰਮਾ ਦੇ ਕਤਲ ਪਿੱਛੇ ਅੱਤਵਾਦੀਆਂ ਦਾ ਕੋਈ ਹੱਥ ਨਹੀਂ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਜਾਂਚ ਕਰ ਰਹੀ ਏ.ਟੀ.ਐਸ (ਐਂਟੀ ਟੈਰੋਰਿਸਟ ਸਕਵਾਇਡ) ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਹੱਤਿਆ ਕਾਂਡ ਪਿੱਛੇ ਗੈਂਗਸਟਰਾਂ ਦਾ ਹੱਥ ਦੱਸਿਆ ਤੇ ਇਸ ਨੂੰ ਰੰਜਿਸ਼ ਦਾ ਨਤੀਜਾ ਕਰਾਰ ਦਿੱਤਾ। ਪੁਲਿਸ ਨੇ ਦੋ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਸ ਬਾਰੇ ਅਜੇ ਪੁਲਿਸ ਪੁਸ਼ਟੀ ਨਹੀਂ ਕਰ ਰਹੀ। ਹੱਤਿਆ ਕਾਂਡ ‘ਚ ਪੁਲਿਸ ਜਿੱਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਸਾਰਜ ਉਰਫ਼ ਮਿੰਟੂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੂਜੇ ਪਾਸੇ ਖੁਫੀਆ ਵਿਭਾਗ ਨੇ ਵੀਰਵਾਰ ਨੂੰ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਬੌਬੀ ਮਲਹੋਤਰਾ ਤੇ ਲੱਡਾ ਦਾ ਪ੍ਰੋਡਕਸ਼ਨ ਵਾਰੰਟ ਲਿਆ ਗਿਆ। ਇਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇੱਕ ਮਹੀਨਾ ਪਹਿਲਾਂ ਗੈਂਗਸਟਰਾਂ ਨੇ ਕਾਲੂ ਪੁਲਸੀਆ ਨੂੰ ਗੋਲੀਆਂ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਸੀ। ਉਸ ਦੇ ਪੁੱਤਰ ਗੈਂਗਸਟਰ ਸ਼ੁਭਮ ਦੀ ਇਸ ਮਾਮਲੇ ‘ਚ ਸ਼ਮੂਲੀਅਤ ਨਜ਼ਰ ਆ ਰਹੀ ਹੈ। ਇਸ ਕੇਸ ਸਬੰਧੀ ਰਿਪੋਰਟ ਵੀ ਗ੍ਰਹਿ ਵਿਭਾਗ ਨੂੰ ਸੌਂਪੀ ਜਾ ਰਹੀ ਹੈ। ਇਸ ਕਤਲ ਕਾਂਡ ਦਾ ਖੁਲਾਸਾ ਪੁਲਿਸ ਵੱਲੋਂ ਜਲਦ ਕੀਤੇ ਜਾਣ ਦੀ ਉਮੀਦ ਹੈ।


Visitors :1126178