Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ

ਚੰਡੀਗੜ੍ਹ: ਭਾਰਤ ਵਿੱਚ ਨਵੇਂ ਆਈਫੋਨ ਤੇ ਐਪਲ ਆਈਫੋਨ XS ਮੈਕਸ ਦੀ ਮੰਗ ਘੱਟ ਹੋ ਗਈ ਹੈ। ਇਸ ਗੱਲ ਨੂੰ ਦੇਸ਼ ਦੇ ਰਿਟੇਲਰਜ਼ ਨੇ ਵੀ ਸਵੀਕਾਰਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪਹਿਲੇ ਹਫ਼ਤੇ ਦੀ ਵਿਕਰੀ ਬਾਅਦ ਅੱਧ ਤੋਂ ਵੱਧ ਫੋਨ ਨਹੀਂ ਵਿਕੇ। ਇਸ ਤੋਂ ਪਹਿਲਾਂ ਦੀ ਜੇ ਗੱਲ ਕੀਤੀ ਜਾਏ ਤਾਂ ਐਪਲ ਆਈਫੋਨ ਲੈਣ ਲਈ ਲੋਕ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਸਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ। ਐਪਲ ਨੇ ਕਈ ਲੱਖ ਯੂਨਿਟ ਭਾਰਤ ਵਿੱਚ ਵੇਚਣ ਲਈ ਭੇਜੇ ਤਾਂ ਕਿ ਵਿਕਰੀ ਦੌਰਾਨ ਫੋਨ ਦੀ ਕਮੀ ਨਾ ਆਏ ਪਰ ਇਸ ਵਾਰ ਤਾਂ ਨਾ ਫੋਨ ਵਿਕੇ ਤੇ ਨਾ ਹੀ ਸੇਲ ਵਧੀ। ਪੂਰੇ ਦੇਸ਼ ਵਿੱਚ ਐਪਲ ਪ੍ਰੀਮੀਅਮ ਰਿਸੇਲਰ ਚੇਨ ਦੇ ਤਕਰੀਬਨ 1500 ਸਟੋਰ ਹਨ। ਕੰਪਨੀ ਦੀ ਸੀਨੀਅਰ ਅਧਿਕਾਰੀਆਂ ਮੁਤਾਬਕ ਕੰਪਨੀ ਦੇ 40 ਤੋਂ 50 ਸਟਾਕ ਵਿਕੇ ਹੀ ਨਹੀਂ। ਪਿਛਲੇ ਸਾਲ ਲਾਂਚ ਹੋਏ ਆਈਫੋਨ 8 ਦੀ ਡਿਮਾਂਡ ਇਸ ਸਾਲ ਦੇ ਮਾਡਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ। ਭਾਰਤ ਵਿੱਚ ਇਸ ਵਾਰ ਆਈਫੋਨ XS ਤੇ XS ਮੈਕਸ ਦੀ ਸਿਰਫ 50 ਤੋਂ 60 ਫੀਸਦੀ ਹੀ ਵਿਕਰੀ ਹੋਈ। ਏਨੀ ਸੇਲ ਤਾ ਪਿਛਲੇ ਸਾਲ ਸਿਰਫ ਤਿੰਨ ਦਿਨਾਂ ਅੰਦਰ ਹੋ ਗਈ ਸੀ। ਜ਼ਿਆਦਾਤਰ ਆਈਫੋਨ XS ਮੈਕਸ ਦੀ ਡਿਮਾਂਡ ਹੈ ਜੋ 256 GB ਮਾਡਲ ਨਾਲ ਆਉਂਦਾ ਹੈ। ਫੋਨ ਦੀ ਕੀਮਤ 1,24,900 ਰੁਪਏ ਹੈ। ਪਿਛਲੇ ਸ਼ੁੱਕਰਵਾਰ ਐਪਲ ਨੇ ਭਾਰਤ ਵਿੱਚ ਐਪਲ ਆਈਫੋਨ XS ਤੇ XS ਮੈਕਸ ਨੂੰ 99, 900 ਰੁਪਏ ਤੋਂ 1,44,900 ਰੁਪਏ ਦੀ ਕੀਮਤ 'ਤੇ ਵੇਚਣਾ ਸ਼ੁਰੂ ਕੀਤਾ ਸੀ। ਪਿਛਲੇ ਸਾਲ ਆਈਫੋਨ X ਦੀ ਕੀਮਤ 89,000 ਤੋਂ 1.02 ਲੱਖ ਤੱਕ ਸੀ।

ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ

ਨਵੀਂ ਦਿੱਲੀ: ਆਈਫੋਨਸ 12 ਦੇ ਅਪਡੇਟ ਤੋਂ ਬਾਅਦ ਕਈ ਸਾਰੇ ਆਈਫੋਨ ਡਿਵਾਇਸਸ ‘ਚ ਚਾਰਜਿੰਗ ਦੀ ਸਮੱਸਿਆ ਸਾਹਮਣੇ ਆਉਣ ਲੱਗੀ ਹੈ। ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਦਿੱਕਤ ਨਵੇਂ ਆਈਫੋਨ XS ਮੈਕਸ ‘ਚ ਹੈ। ਇੱਕ ਆਈਫੋਨ XS ਮੈਕਸ ਯੂਜ਼ਰ ਨੇ ਕਿਹਾ ਕਿ ਇਹ ਦਿੱਕਤ ਉਦੋਂ ਸਾਹਮਣੇ ਆ ਰਹੀ ਹੈ ਜਦੋਂ ਲਾਇਟਨਿੰਗ ਕੇਬਲ ਨੂੰ ਚਾਰਜ ਪੋਰਟ ਨਾਲ ਕੌਮਨ ਵਾਲ ਚਾਰਜਰ ਦੀ ਮਦਦ ਨਾਲ ਕਨੈਕਟ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਵਾਰ ਆਈਫੋਨ ਨਾਰਮਲ ਫੰਕਸ਼ਨ ਕਰ ਰਿਹਾ ਹੈ ਤੇ ਡਿਵਾਇਸ ਨੂੰ ਚਾਰਜ ਕਰਨਾ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਫੋਨ ਚਾਰਜ ਲਾਉਣ ਤੋਂ ਬਾਅਦ ਚਾਰਜਿੰਗ ਦਾ ਸਾਈਨ ਨਹੀਂ ਦਿਖਾਈ ਦੇ ਰਿਹਾ। ਇੱਕ ਯੂਜ਼ਰ ਨੇ ਕਿਹਾ ਕਿ 10-15 ਸੈਕਿੰਡ ਤੱਕ ਡਿਵਾਇਸ ਨੂੰ ਰੱਖਣ ਤੋਂ ਬਾਅਦ ਚਾਰਜਿੰਗ ਸਾਈਨ ਦਿਖਾਈ ਦਿੰਦਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਜਦੋਂ ਫੋਨ ਚਾਰਜਿੰਗ ਲਾਉਣ ‘ਤੇ ਹੈਂਗ ਹੋ ਜਾਂਦਾ ਹੈ ਤੇ ਫੋਨ ਚਾਰਜਿੰਗ ਤੋਂ ਹਟਾਉਣ ਤੋਂ ਬਾਅਦ ਠੀਕ ਹੁੰਦਾ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਚਾਰਜਿੰਗ ਦੀ ਦਿੱਕਤ ਨਵੇਂ ਆਈਫੋਨ XS ਮੈਕਸ ‘ਚ ਹੋ ਰਹੀ ਹੈ। ਐਪਲਇੰਸਾਇਡਰ ਦੀ ਇੱਕ ਰਿਪੋਰਟ ਮੁਤਾਬਕ ਇਹ ਦਿੱਕਤ ਆਈਫੋਨ 7 ਤੇ 12.9 ਇੰਚ ਵਾਲੇ ਪਹਿਲੇ ਜੈਨਰੇਸ਼ਨ ਆਈਪੈਡ ਪ੍ਰੋ ‘ਚ ਵੀ ਹੋ ਰਹੀ ਹੈ। ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਇਹ ਦਿੱਕਤ ਯੂਐਸਬੀ ਨਾਲ ਹੋ ਸਕਦੀ ਹੈ। ਇਸ ਨੂੰ ਐਪਲ ਨੇ ਆਈਫੋਨ ਦੇ ਡਾਟਾ ਸਿਕਿਓਰ ਲਈ ਬਣਾਇਆ ਹੈ ਤਾਂ ਕਿ ਕਿਸੇ ਦੇ ਫੋਨ ਦੇ ਡਾਟਾ ਨੂੰ ਚੋਰੀ ਨਾ ਕੀਤਾ ਜਾ ਸਕੇ।

ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ

ਨਵੀਂ ਦਿੱਲੀ: ਕਾਲ ਡਰੌਪ ਕਰਕੇ ਆਮ ਆਦਮੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੱਕ ਪ੍ਰੇਸ਼ਾਨ ਹਨ। ਅਜਿਹੇ ‘ਚ ਕਾਲ ਡਰੌਪ ਸਮੱਸਿਆ ਰੋਕਣ ਲਈ ਟ੍ਰਾਈ ਯਾਨੀ ਟੈਲੀਕੌਮ ਰੈਗੂਲੇਟਰੀ ਆਫ ਇੰਡੀਆ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਜਾਵੇਗਾ। ਇਸ ਤਹਿਤ ਹੁਣ ਕੰਪਨੀਆਂ ਨੂੰ ਕਾਲ ਡਰੌਪ ਹੋਣ ‘ਤੇ ਟੈਲੀਕੌਮ ਆਪਰੇਟਰਸ ਨੂੰ ਭਰੀ ਜ਼ੁਰਮਾਨਾ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਬੁੱਧਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਰਿਹਾਇਸ਼ ਤੱਕ ਪਹੁੰਚਣ ਦੌਰਾਨ ਕਾਲ ਡਰੌਪ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਨੂੰ ਖੁਦ ਇਸ ਦੀ ਸ਼ਿਕਾਇਤ ਕਰਨੀ ਪਈ। ਪ੍ਰਧਾਨ ਮੰਤਰੀ ਦੀ ਸਿੱਧੀ ਸ਼ਿਕਾਇਤ ਤੋਂ ਬਾਅਦ ਦੂਰਸੰਚਾਰ ਵਿਭਾਗ ਨੇ ਅਕਤੂਬਰ ਦੇ ਪਹਿਲੇ ਹਫਤੇ ‘ਚ ਟੈਲੀਕੌਮ ਕੰਪਨੀਆਂ ਦੀ ਬੈਠਕ ਬੁਲਾ ਲਈ ਹੈ। ਟਰਾਈ ਨੇ ਕਿਹਾ ਕਿ ਹੁਣ ਨੈੱਟਵਰਕ ਗਾਇਬ ਹੋਣ ਨੂੰ ਹੀ ਕਾਲ ਡਰੌਪ ਨਹੀਂ ਮੰਨਿਆ ਜਾਵੇਗਾ ਬਲਕਿ ਗੱਲਬਾਤ ਦੌਰਾਨ ਆਵਾਜ਼ ਸੁਣਾਈ ਨਾ ਦੇਣਾ, ਆਵਾਜ਼ ਅਟਕਣਾ ਜਾਂ ਨੈੱਟਵਰਕ ਕਮਜ਼ੋਰ ਹੋਣ ਜਿਹੀਆਂ ਸਮੱਸਿਆਵਾਂ ਵੀ ਇਸ ‘ਚ ਸ਼ਾਮਲ ਕੀਤੀਆਂ ਜਾਣਗੀਆਂ। ਅੱਜ ਤੋਂ ਲਾਗੂ ਨਵੇਂ ਕਾਨੂੰਨ ਮੁਤਾਬਕ ਹੁਣ ਹਰ ਮੋਬਾਈਲ ਟਾਵਰ ਨਾਲ ਜੁੜੇ ਨੈੱਟਵਰਕ ਦੀ ਹਰ ਦਿਨ ਦੀ ਸਰਵਿਸ ਦੇਖੀ ਜਾਵੇਗੀ। ਕਾਲ ਡਰੌਪ ਹੋਣ ‘ਤੇ 5 ਲੱਖ ਰੁਪਏ ਜ਼ੁਰਮਾਨਾ ਲੱਗੇਗਾ। ਹਰ ਮਹੀਨੇ ਦੋ ਫੀਸਦੀ ਤੋਂ ਘੱਟ ਕਾਲ ਡਰੌਪ ਹੀ ਤਕਨੀਕੀ ਦਾਇਰੇ ‘ਚ ਆਏਗੀ ਤੇ ਬਾਕੀ ‘ਤੇ ਕੰਪਨੀਆਂ ਨੂੰ ਜ਼ੁਰਮਾਨਾ ਦੇਣਾ ਪਵੇਗਾ। ਡਾਟਾ ਦੀ ਵਜ੍ਹਾ ਨਾਲ ਕਾਲ ਡਰੌਪ ਦੀ ਸਮੱਸਿਆ: ਕਾਲ ਟਰੌਪ ਦੀ ਸਮੱਸਿਆ ਸਬੰਧੀ ਟੈਲੀਕੌਮ ਕੰਪਨੀਆਂ ਨੇ ਆਪਣੀ ਰਾਏ ਰੱਖੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਾਲ ਡਰੌਪ ਦੀ ਸਭ ਤੋਂ ਜ਼ਿ

ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ

ਨਵੀਂ ਦਿੱਲੀ: ਸਮਾਰਟਫ਼ੋਨ ਅਜਿਹਾ ਗੈਜੇਟ ਹੈ, ਜੋ ਅੱਜਕੱਲ੍ਹ ਕਿਸੇ ਕੋਲ ਨਾ ਹੋਵੇ ਤਾਂ ਜੀਵਨ ਅਧੂਰਾ ਜਿਹਾ ਲੱਗਦਾ ਹੈ। ਸਮਾਰਟਫ਼ੋਨ ਦੀ ਵਰਤੋਂ ਤੇ ਇਸ 'ਤੇ ਨਿਰਭਰਤਾ ਵਧਣ ਕਾਰਨ ਸ਼ਾਇਦ ਅਸੀਂ ਇਸ ਨੂੰ ਹਟਾਉਣਾ ਨਹੀਂ ਚਾਹੁੰਦੇ। ਹੁਣ ਸਮਾਰਟਫ਼ੋਨ ਤੁਹਾਡੇ ਲਈ ਖ਼ਤਰਨਾਕ ਬਣਦਾ ਜਾ ਰਿਹਾ ਹੈ। ਬੇਸ਼ੱਕ ਹੀ ਅਸੀਂ ਇਸ ਗੱਲ ਤੋਂ ਅਣਜਾਣ ਹੋਈਏ ਪਰ ਸਾਡੇ ਅੰਦਰ ਦਾ ਸਿਸਟਮ ਕੁਝ ਅਜਿਹਾ ਹੈ ਕਿ ਸਮਾਰਟਫ਼ੋਨ ਤੁਹਾਡੀ ਜਾਨ ਵੀ ਲੈ ਸਕਦਾ ਹੈ। ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਕਾਰਨ ਰਾਤ ਭਰ ਨੀਂਦ ਨਾ ਆਉਣਾ, ਗੈਜੇਟ ਅਡਿਕਸ਼ਨ ਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਹੁਣ ਅਜਿਹਾ ਦਾਅਵਾ ਕੀਤਾ ਰਿਹਾ ਹੈ ਕਿ ਸਮਾਰਟਫ਼ੋਨ ਨੂੰ ਕੰਨ 'ਤੇ ਲਾ ਕੇ ਅੱਧਾ ਘੰਟਾ ਤਕ ਗੱਲ ਕਰਨ ਨਾਲ 10 ਸਾਲ ਬਾਅਦ ਬ੍ਰੇਨ ਟਿਊਮਰ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਆਈਆਈਟੀ ਮੁੰਬਈ ਦੇ ਪ੍ਰੋਫੈਸਲ ਗਿਰੀਸ਼ ਕੁਮਾਰ ਨੇ ਹਾਲ ਹੀ ਦੇ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਕਈ ਦੇਸ਼ਾਂ ਦੇ ਈਐਨਟੀ (ਕੰਨ, ਨੱਕ ਤੇ ਗਲ਼ਾ) ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਿਪੋਰਟ ਪ੍ਰਕਾਸ਼ਤ ਕੀਤੀ ਹੈ। ਉਨ੍ਹਾਂ ਦੀ ਖੋਜ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬੋਲ਼ਾਪਨ ਤੇ ਦਿਮਾਗ ਦੀ ਰਸੌਲੀ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਤਾਜ਼ਾ ਸਰਵੇਖਣ ਵਿੱਚ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ ਦੇਰ ਤਕ ਮੋਬਾਈਲ 'ਤੇ ਗੱਲ ਕਰਨ 'ਤੇ ਕੰਨ ਗਰਮ ਦੋ ਜਾਂਦੇ ਹਨ। 20 ਤੋਂ 30 ਮਿੰਟ ਤਕ ਮੋਬਾਈਲ 'ਤੇ ਗੱਲ ਕਰਨ ਨਾਲ ਮਾਈਕ੍ਰੋਵੇਵ ਰੇਡੀਏਸ਼ਨ ਸਰੀਰ ਅੰਦਰ ਦਾਖ਼ਲ ਹੋ ਜਾਂਦੀਆਂ ਹਨ, ਜਿਸ ਨਾਲ ਈਅਰ ਲੋਬ (ਕੰਨ ਦਾ ਬਾਹਰੀ ਹਿੱਸਾ) ਦਾ ਖ਼ੂਨ ਗਰਮ ਹੋ ਜਾਂਦਾ ਹੈ। ਖ਼ੂਨ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਤਕ ਵਧ ਜਾਂਦਾ ਹੈ। ਅਧਿਐਨ ਮੁਤਾਬਕ ਫ਼ੋਨ 'ਤੇ ਅੱਧਾ ਘੰਟਾ ਲਗਾ

ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ

ਨਵੀਂ ਦਿੱਲੀ: ਨੋਕੀਆ 5.1 ਪਲੱਸ ਅੱਜ ਪਹਿਲੀ ਵਾਰ ਭਾਰਤ ਵਿੱਚ ਵਿਕਰੀ ਲਈ ਉਪਲਬਧ ਹੋ ਗਿਆ ਹੈ। ਫ਼ੋਨ ਨੂੰ ਫਲਿੱਪਕਾਰਟ ਤੋਂ ਸੋਮਵਾਰ ਦੁਪਹਿਰ 12 ਵਜੇ ਖਰੀਦਿਆ ਜਾ ਸਕਦਾ ਹੈ। ਨੋਕੀਆ 5.1 ਪਲੱਸ ਨੂੰ ਪਿਛਲੇ ਮਹੀਨੇ ਹੀ ਭਾਰਤ ਵਿੱਚ 10,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਸੇਨ ਪੇਜ ਮੁਤਾਬਕ ਏਅਰਟੈੱਲ ਪ੍ਰੀਪੇਡ ਗਾਹਕਾਂ ਨੂੰ ਇਸ ਫ਼ੋਨ ਦੀ ਖ਼ਰੀਦ 'ਤੇ 1800 ਰੁਪਏ ਦਾ ਕੈਸ਼ਬੈਕ ਮਿਲੇਗਾ ਤੇ ਨਾਲ ਹੀ 120 ਜੀਬੀ ਡੇਟਾ ਵੀ ਦਿੱਤਾ ਜਾਵੇਗਾ। ਯੂਜ਼ਰਜ਼ ਨੂੰ ਇਹ ਆਫ਼ਰ ਉਦੋਂ ਹੀ ਮਿਲ ਸਕੇਗਾ ਜਦ ਉਹ 199, 298 ਤੇ 448 ਰੁਪਏ ਦਾ ਰੀਚਾਰਜ ਕਰਵਾਉਣਗੇ। ਫਲਿੱਪਕਾਰਟ ਵੀ ਇਸ ਬਜਟ ਸਮਾਰਟਫ਼ੋਨ 'ਤੇ ਕਈ ਆਫ਼ਰ ਦੇਣ ਜਾ ਰਿਹਾ ਹੈ। ਫ਼ੋਨ ਵਿੱਚ 5.86 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ, ਜੋ 19:9 ਦੇ ਆਸਪੈਕਟ ਰੇਸ਼ੋ ਨਾਲ ਆਉਂਦਾ ਹੈ। ਨੋਕੀਆ 5.1 ਵਿੱਚ ਨੌਚ ਡਿਸਪਲੇਅ ਦੀ ਸੁਵਿਧਾ ਦਿੱਤੀ ਜਾਵੇਗੀ ਜੋ 2.5 ਡੀ ਕਵਰਡ ਗਲਾਸ ਨਾਲ ਦਿੱਤੀ ਗਈ ਹੈ। ਫ਼ੋਨ ਵਿੱਚ ਐਂਡ੍ਰੌਇਡ ਓਰੀਓ 'ਤੇ ਆਧਾਰਤ ਫ਼ੋਨ ਮੀਡੀਆਟੈੱਕ ਹੇਲੀਓ ਪੀ60 ਐਸਓਸੀ 'ਤੇ ਕੰਮ ਕਰਦਾ ਹੈ। ਫ਼ੋਨ ਵਿੱਚ 3060mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨੋਕੀਆ 5.1 ਪਲੱਸ ਵਿੱਚ ਤਿੰਨ ਜੀਬੀ ਰੈਮ ਤੇ 32 ਜੀਬੀ ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ 400 ਜੀਬੀ ਤਕ ਵਧਾਇਆ ਜਾ ਸਕਦਾ ਹੈ। ਫ਼ੋਨ ਵਿੱਚ ਪਿਛਲੇ ਪਾਸੇ ਫਿੰਗਰਪ੍ਰਿਟ ਸੈਂਸਰ ਵੀ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਫ਼ੋਨ ਵਿੱਚ ਡਬਲ ਰੀਅਰ ਕੈਮਰਾ ਵੀ ਦਿੱਤਾ ਗਿਆ ਹੈ, ਜੋ PDAF ਆਟੋਫ਼ੋਕਸ ਨਾਲ ਆਉਂਦਾ ਹੈ। ਸਮਾਰਟਫ਼ੋਨ ਵਿੱਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਨੋਕੀਆ 5.1 ਪਲੱਸ 4ਜੀ VoLTE, ਵਾਈਫ਼ਾਈ, ਬਲੂਟੁੱਥ, ਯੂਐਸਬੀ ਸੀ ਟਾਈਪ ਪੋਰਟ ਤੇ 3.5 ਐਮਐਮ ਹੈੱਡਫ਼ੋਨ ਜੈਕ ਦਿੱਤਾ

ਏਡਜ਼ ਖਿਲਾਫ ਆਈਫੋਨ 8 ਦੀ RED ਜੰਗ

ਨਵੀਂ ਦਿੱਲੀ: ਐਪਲ ਅੱਜ ਆਈਫੋਨ 8 ਤੇ ਆਈਫੋਨ 8 ਪਲੱਸ ਦਾ ਰੈੱਡ ਐਡੀਸ਼ਨ ਲਾਂਚ ਕਰ ਸਕਦਾ ਹੈ। ਇਹ ਕਲਰ ਵੈਰੀਐਂਟ (RED) ਸੰਗਠਨ ਦੀ ਮਦਦ ਨਾਲ ਲਾਂਚ ਕੀਤਾ ਜਾਵੇਗਾ। ਇਹ ਸੰਗਠਨ ਅਫਰੀਕਾ ਵਿੱਚ HIV-ਖਿਲਾਫ ਲੋਕਾਂ ਨੂੰ ਜਾਗਰੂਕ ਕਰਦਾ ਹੈ। ਐਪਲ ਇਸ ਰਾਹੀਂ ਸੰਗਠਨ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਹੈ। MacRumors ਦੀ ਰਿਪੋਰਟ ਮੁਤਾਬਕ ਵਰਜਨ ਮੋਬਾਈਲ ਦੇ ਕਰਮਚਾਰੀਆਂ ਨੂੰ ਇੱਕ ਮੈਮੋ ਦਿੱਤਾ ਗਿਆ ਹੈ ਜਿਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ 8 ਤੇ 8 ਪਲੱਸ ਦਾ ਲਾਲ ਰੰਗ ਦਾ ਵੈਰੀਐਂਟ ਸੋਮਵਾਰ ਮਤਲਬ 9 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਆਈਫੋਨ ਐਕਸ ਨੂੰ ਲੈ ਕੇ ਮੈਮੋ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਆਈਫੋਨ 7 ਤੇ 7 ਪਲੱਸ ਦਾ ਰੈਡ ਵੈਰੀਐਂਟ ਐਪਲ ਨੇ ਸਾਲ 2017 ਵਿੱਚ ਲਾਂਚ ਕੀਤਾ ਸੀ। ਸਾਲ 2006 ਵਿੱਚ (RED) ਸੰਗਠਨ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਸੰਗਠਨ ਏਡਜ਼ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦਾ ਹੈ। ਇਹ ਅਫਰੀਕੀ ਮੁਲਕ ਘਾਨਾ, ਕੀਨੀਆ, ਲਸੋਥੋ, ਰਵਾਂਡਾ, ਸਾਉਥ ਅਫਰੀਕਾ, ਸਵਿਟਜ਼ਰਲੈਂਡ, ਤਨਜਾਨੀਆ, ਜਾਂਬੀਆ ਵਿੱਚ ਕੰਮ ਕਰਦਾ ਹੈ। ਐਪਲ ਇਸ ਸੰਗਠਨ ਦੀ ਮਦਦ ਲਈ ਆਈਪੌਡ, ਆਈਪੈਡ, ਕਈ ਫੋਨ ਕਵਰ ਤੇ ਆਈਫੋਨ ਸੀਰੀਜ਼ ਦਾ (RED) ਐਡੀਸ਼ਨ ਲਾਂਚ ਕਰ ਚੁੱਕਿਆ ਹੈ।

ਫੇਸਬੁਕ ਹੀ ਨਹੀਂ ਵਟਸਐਪ ਡੇਟਾ ਵੀ ਲੀਕ !

ਨਵੀਂ ਦਿੱਲੀ: ਡੇਟਾ ਸਿਕਿਉਰਿਟੀ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਹੇ ਫੇਸਬੁਕ ਤੋਂ ਬਾਅਦ ਹੁਣ ਵਟਸਐਪ ਦੀ ਯੂਜ਼ਰ ਪ੍ਰਾਈਵੇਸੀ ਨੂੰ ਲੈ ਕੇ ਸ਼ੱਕ ਸ਼ੁਰੂ ਹੋ ਗਿਆ ਹੈ। 200 ਮਿਲੀਅਨ ਤੋਂ ਵੱਧ ਐਕਟਿਵ ਗਾਹਕਾਂ ਵਾਲੇ ਇਸ ਐਪ ਨੂੰ ਲੈ ਕੇ ਐਕਸਪਰਟ ਦਾ ਦਾਅਵਾ ਹੈ ਕਿ ਇਸ ਵਿੱਚ ਲੋਕਾਂ ਦਾ ਡੇਟਾ ਓਨਾ ਸੁਰੱਖਿਅਤ ਨਹੀਂ ਜਿੰਨਾ ਦਾਅਵਾ ਕੀਤਾ ਜਾ ਰਿਹਾ ਹੈ। ਵਟਸਐਪ ਦੀਆਂ ਕੁਝ ਅਜਿਹੀਆਂ ਸ਼ਰਤਾਂ ਹਨ ਜਿਨ੍ਹਾਂ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਇਸ ਨਾਲ ਗਾਹਕਾਂ ਦੇ ਡਾਟਾ ਨੂੰ ਖਤਰਾ ਹੈ। ਇਸ ਡਾਟਾ ਸਿਕਿਉਰਿਟੀ ਦੀ ਖਬਰ ਵਿਚਾਲੇ ਵਟਸਐਪ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਗਾਹਕਾਂ ਦੀ ਸਿਕਿਉਰਿਟੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਵਟਸਐਪ ਡਾਟਾ ਦੀ ਛੋਟੀ ਜਾਣਕਾਰੀ ਹੀ ਆਪਣੇ ਕੋਲ ਰੱਖਦਾ ਹੈ। ਵਟਸਐਪ ਨੇ ਕਿਹਾ ਕਿ ਇਹ ਸੱਚ ਹੈ ਕਿ ਗਰੁੱਪ ਵਿੱਚ ਲਿੰਕ ਰਾਹੀਂ ਇਨਵਾਈਟ ਦਾ ਫੀਚਰ ਸੀ ਪਰ ਇਸ ਨੂੰ ਲੋਕਾਂ ਵਾਸਤੇ ਹੀ ਰੱਖਿਆ ਗਿਆ ਹੈ। ਗਰੁੱਪ ਵਿੱਚ ਜਦ ਵੀ ਕੋਈ ਨਵਾਂ ਮੈਂਬਰ ਜੁੜਦਾ ਹੈ ਤਾਂ ਸਾਰਿਆਂ ਨੂੰ ਇੱਕ ਨੋਟੀਫਿਕੇਸ਼ਨ ਜਾਂਦਾ ਹੈ। ਜੇਕਰ ਐਡਮਿਨ ਚਾਹੁੰਦਾ ਹੈ ਤਾਂ ਉਸ ਨਵੇਂ ਮੈਂਬਰ ਨੂੰ ਗਰੁੱਪ ਵਿੱਚੋਂ ਬਾਹਰ ਵੀ ਕਰ ਸਕਦਾ ਹੈ। ਵਟਸਐਪ ਨੂੰ ਸਾਲ 2014 ਵਿੱਚ ਫੇਸਬੁਕ ਨੇ ਖਰੀਦ ਲਿਆ ਸੀ। ਫੇਸਬੁਕ ਡੇਟਾ ਚੋਰੀ ਵਿਵਾਦ ਤੋਂ ਬਾਅਦ ਫੇਸਬੁਕ ਦੇ ਮਾਲਕ ਜ਼ਕਰਬਰਗ ਨੇ ਗਲਤੀ ਸੁਧਾਰਨ ਲਈ ਇੱਕ ਹੋਰ ਮੌਕਾ ਦਿੱਤੇ ਜਾਣ ਦੀ ਗੱਲ ਆਖੀ ਹੈ।

ਫੇਸਬੁੱਕ ਦੇ ਮਾਲਕ ਤੋਂ ਹੋਈ ਗ਼ਲਤੀ, ਮੰਗ ਰਿਹਾ ਇੱਕ ਹੋ ਮੌਕਾ

ਵਾਸ਼ਿੰਗਟਨ: ਡੇਟਾ ਲੀਕ ਅਤੇ ਯੂਜ਼ਰਜ਼ ਦੀ ਪ੍ਰਾਈਵੇਸੀ ਬਾਰੇ ਪ੍ਰੇਸ਼ਾਨੀ ਵਿੱਚ ਘਿਰੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਕੰਪਨੀ ਦੇ ਆਪ੍ਰੇਸ਼ਨ ਦੇ ਮਾਮਲੇ ਵਿੱਚ ਇੱਕ ਹੋਰ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਕੰਪਨੀ ਨੇ ਆਪਣੇ ਗਾਹਕਾਂ ਦੀ ਸੂਚਨਾ ਤੀਜੀ ਥਾਂ ‘ਤੇ ਸਾਂਝੀ ਕਰ ਕੇ ਗਲਤੀ ਕੀਤੀ ਹੈ। ਫੇਸਬੁੱਕ ਨੇ ਕਿਹਾ ਕਿ ਕਰੀਬ 8.7 ਕਰੋੜ ਲੋਕਾਂ ਦੇ ਅੰਕੜੇ ਲੰਦਨ ਸਥਿਤ ਰਾਜਨੀਤੀ ਐਡਵਾਇਜ਼ਰੀ ਕੰਪਨੀ ਕੈਂਬ੍ਰਿਜ ਐਨਾਲਿਟੀਕਾ ਦੇ ਨਾਲ ਗ਼ਲਤ ਤਰੀਕੇ ਨਾਲ ਸਾਂਝਾ ਕੀਤੇ ਗਏ। ਸਾਲ 2004 ਵਿੱਚ ਫੇਸਬੁੱਕ ਸ਼ੁਰੂ ਕਰਨ ਵਾਲੇ ਜ਼ਕਰਬਰਗ ਨੇ ਫਿਰ ਤੋਂ ਗਲਤੀ ਮੰਨੀ ਅਤੇ ਇੱਕ ਮੌਕਾ ਹੋਰ ਦੇਣ ਦੀ ਗੱਲ ਆਖੀ। ਉਨ੍ਹਾਂ ਕਾਨਫਰੰਸ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ- ਮੈਨੂੰ ਇੱਕ ਹੋਰ ਮੌਕਾ ਦਿਓ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੁਣ ਵੀ ਕੰਪਨੀ ਨੂੰ ਚੰਗੀ ਤਰ੍ਹਾਂ ਲੀਡ ਕਰ ਸਕਦੇ ਹਨ ਤਾਂ ਉਨ੍ਹਾਂ ਹਾਂ ਵਿੱਚ ਜਵਾਬ ਦਿੱਤਾ। ਫੇਸਬੁੱਕ ਮੈਸੰਜਰ ਦੇ ਬੁਲਾਰੇ ਨੇ ਕਿਹਾ ਕਿ ਮੈਸੰਜਰ ‘ਤੇ ਜਦੋਂ ਤੁਸੀਂ ਕੋਈ ਫੋਟੋ ਭੇਜਦੇ ਹੋ ਤਾਂ ਅਸੀਂ ਬਿਨਾ ਚੈਕ ਉਸ ਨੂੰ ਅੱਗੇ ਨਹੀਂ ਭੇਜਦੇ। ਇਸ ਤੋਂ ਬਾਅਦ ਲੋਕਾਂ ਵਿੱਚ ਫੇਸਬੁੱਕ ਪ੍ਰਤੀ ਕਾਫੀ ਗੁੱਸਾ ਤੇ ਬੇਵਸਾਹੀ ਪਾਈ ਜਾ ਰਹੀ ਹੈ।

Oneplus ਦੇ ਦੀਵਾਨਿਆਂ ਲਈ ਚੰਗੀ ਖਬਰ, iPhone X ਦਾ ਇਹ ਫੀਚਰ ਹੋਵੇਗਾ ਸ਼ਾਮਲ

ਨਵੀਂ ਦਿੱਲੀ: ਵਨਪਲਸ ਆਪਣੇ ਅਗਲੇ ਸਮਾਰਟਫੋਨ ਵਿੱਚ ਉਹ ਸਾਰੇ ਫੀਚਰ ਦੇਣਾ ਚਾਹੁੰਦੀ ਹੈ ਜਿਸ ਨਾਲ ਕੰਪਨੀ ਵੱਧ ਤੋਂ ਵੱਧ ਮੋਬਾਇਲ ਵੇਚ ਸਕੇ। ਕੰਪਨੀ ਰੋਜ਼ਾਨਾ ਵਨਪਲੱਸ 6 ਨੂੰ ਲੈ ਕੇ ਨਵੀਆਂ-ਨਵੀਆਂ ਜਾਣਕਾਰੀਆਂ ਦੇ ਰਹੀ ਹੈ। ਪਹਿਲਾਂ ਨਾਂ ਤੇ ਪ੍ਰੋਸੈਸਰ ਦਾ ਖੁਲਾਸਾ ਕੀਤਾ ਹੁਣ ਕੰਪਨੀ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਆਈਫੋਨ ਐਕਸ ਵਾਂਗ ਜੈਸਚਰ ਕੰਟਰੋਲ ਵਾਲਾ ਫੀਚਰ ਵੀ ਦੇਣ ਜਾ ਰਹੀ ਹੈ। ਕੰਪਨੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦੱਸਿਆ ਕਿ ਸਮਾਰਟਫੋਨ ਦੇ ਨਵੇਂ ਟੀਜ਼ਰ ਨੂੰ ਪੋਸਟ ਕੀਤਾ ਗਿਆ ਹੈ। ਸਿਰਫ 6 ਸੈਕੰਡ ਦੇ ਇਸ ਵੀਡੀਓ ਵਿੱਚ ਨੰਬਰ 6 ਅਤੇ ਕਈ ਤਰਾਂ ਦੇ ਸਵਾਇਪ ਜੈਸਚਰ ਐਕਸ਼ਨ ਵਿਖਾਏ ਗਏ ਹਨ। ਟਵੀਟ ਵਿੱਚ ਲਿੱਖਿਆ ਗਿਆ ਹੈ ਕਿ ਇਸ਼ਾਰਿਆਂ ਨਾਲ ਚੰਗਾ ਕੰਮ ਕਰੋ। ਕੰਪਨੀ ਵਨਪਲਸ-6 ਵਿੱਚ ਇਸ ਮਾਡਲ ਨੂੰ ਲਾਂਚ ਕਰ ਸਕਦੀ ਹੈ। ਵਨਪਲਸ ਦੇ ਸੀਈਓ ਪੀਟ ਲਾਓ ਨੇ ਇਸ ਫੀਚਰ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ। ਲਾਓ ਨੇ ਕੰਪਨੀ ਦੇ ਫੋਰਮ ‘ਤੇ ਲਿੱਖਿਆ ਕਿ ਵਨਪਲੱਸ 6 ਇੱਕ ਵਧੀਆ ਮੋਡ ਦੇ ਨਾਲ ਲਾਂਚ ਹੋਵੇਗਾ। ਲੈਂਡਸਕੈਪ ਮੋਡ ਵਿੱਚ ਨੌਚ ਦੀ ਸਾਇਡ ਨੂੰ ਲੁਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਵਨਪਲੱਸ 6 ਦੇ ਲਾਂਚ ਦੇ ਨਾਲ ਕੰਪਨੀ ਵਾਇਰਲੈਸ ਬੁਲੇਟ ਹੈਡਫੋਨ ਵੀ ਲਾਂਚ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਆਈਫੋਨ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਜਾ ਰਿਹਾ ਹੈ।

ਸਾਵਧਾਨ! ਫੇਸਬੁੱਕ ਰੱਖ ਰਿਹੈ ਤੁਹਾਡੇ ਮੈਸੇਜ ਤੇ ਫ਼ੋਟੋਆਂ ’ਤੇ ਨਜ਼ਰ

ਨਵੀਂ ਦਿੱਲੀ: ਜੇ ਤੁਹਾਨੂੰ ਲੱਗਦਾ ਹੈ ਕਿ ਮੈਸੇਂਜਰ ’ਤੇ ਕਿਸੇ ਨੂੰ ਭੇਜਿਆ ਤੁਹਾਡਾ ਨਿਜੀ ਡੇਟਾ ਜਾਂ ਸੁਨੇਹੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਤਾਂ ਤੁਸੀਂ ਗ਼ਲਤ ਹੋ। ਲੰਘੇ ਵੀਰਵਾਰ ਫੇਸਬੁਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਸੇਂਜਰ ’ਤੇ ਭੇਜੇ ਗਏ ਸੁਨੇਹੇ ਤੇ ਤਸਵੀਰਾਂ ਨੂੰ ਉਨ੍ਹਾਂ ਦੀ ਟੀਮ ਪਹਿਲਾਂ ਸਕੈਨ ਕਰਦੀ ਹੈ ਤੇ ਕੰਪਨੀ ਦੇ ਨਿਯਮਾਂ ਮੁਤਾਬਕ ਹੋਣ ’ਤੇ ਹੀ ਉਹ ਡੇਟਾ ਅੱਗੇ ਭੇਜਿਆ ਜਾਂਦਾ ਹੈ। ਕੰਪਨੀ ਦਾ ਸੰਚਾਲਕ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸੁਨੇਹੇ ਦੀ ਸਮੀਖਿਆ ਕਰ ਸਕਦਾ ਹੈ। ਫੇਸਬੁਕ ਦੇ ‘ਭਾਈਚਾਰੇ ਦੇ ਮਿਆਰ’ (ਕਮਿਊਨਿਟੀ ਸਟੈਂਡਰਜ਼) ਦੇ ਮੁਤਾਬਕ ਨਾ ਹੋਣ ਵਾਲੇ ਸੁਨੇਹਿਆਂ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ। ਫੇਸਬੁਕ ਯੂਜ਼ਰਜ਼ ਦਾ ਨਿੱਜੀ ਡੇਟਾ ਲੀਕ ਹੋਣ ਪਿੱਛੋਂ ਕੰਪਨੀ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਕੰਪਨੀ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਵਾਕਸ ਸੰਪਾਦਕ, ਏਜਰਾ ਕਲੇਨ ਨਾਲ ਹੋਈ ਇੰਟਰਵਿਊ ’ਚ ਕੀਤੀ। ਉਸ ਨੇ ਕਿਹਾ ਕਿ ਫੇਸਬੁਕ ਨੇ ਮਿਆਂਮਾਰ ਵਿੱਚ ਨਸਲੀ ਸਫਾਈ ਵਾਲੇ ਮੈਲੇਜ ਨੂੰ ਰੋਕ ਦਿੱਤਾ ਸੀ। ਫੇਸਬੁੱਕ ਦਾ ਦਾਅਵਾ ਹੈ ਕਿ ਕੰਪਨੀ ਵੱਲੋਂ ਯੂਜ਼ਰਜ਼ ਦੇ ਡੇਟਾ ਨੂੰ ਇਸ਼ਤਿਹਾਰ ਜਾਂ ਕਿਸੀ ਹੋਰ ਵਰਤੋਂ ਲਈ ਸਕੈਨ ਨਹੀਂ ਕੀਤਾ ਜਾਂਦਾ ਬਲਕਿ ਅਜਿਹਾ ਬਾਲ ਸੋਸ਼ਣ, ਯੂਜ਼ਰ ਵੱਲੋਂ ਭੇਜਿਆ ਕੋਈ ਗ਼ਲਤ ਲਿੰਕ ਜਾਂ ਮਾਲਵੇਅਰ ਆਦਿ ਦਾ ਪਤਾ ਲਾਉਣ ਲਈ ਕੀਤਾ ਜਾਂਦਾ ਹੈ। ਕੈਂਬ੍ਰਿਜ ਐਨਾਲਿਟੀਕਾ ਤੋਂ 8 ਕਰੋੜ 70 ਲੱਖ ਫੇਸਬੁੱਕ ਯੂਜ਼ਰਜ਼ ਦਾ ਡੇਟਾ ਸਾਂਝਾ ਕੀਤਾ ਦਾ ਚੁੱਕਿਆ ਹੈ। ਫੇਸਬੁੱਕ ਦੇ ਮੁੱਖ ਤਕਨੀਕੀ ਅਫ਼ਸਰ ਮਾਈਕ ਸਕ੍ਰੋਫਰ ਨੇ ਕਿਹਾ ਕਿ ਸੋਸ਼ਲ ਨੈਟਵਰਕਿੰਗ ਸਾਈਟ ’ਤੇ ਲੋਕਾਂ ਦਾ ਡੇਟਾ ਸੁਰੱਖਿਅਤ ਰੱਖਣ ਲਈ ਨਵਾਂ ਪ੍ਰਾਇਵੇਸੀ ਟੂਲ ਜਾਰੀ ਕੀਤਾ ਗਿਆ ਹੈ।

ਫੇਸਬੁੱਕ ਨੇ ਲਾਂਚ ਕੀਤਾ ਨਵਾਂ ਫੀਚਰ

ਸੈਨ ਫਰਾਂਸਿਸਕੋ (ਏਜੰਸੀ) : ਫੇਸਬੁੱਕ ਨੇ ਮੈਸੇਜਿੰਗ ਚੈਟ ਐਪ ‘ਚ ਦੋਸਤਾਂ ਨਾਲ ਗੇਮ ਖੇਡਣ ਲਈ ਇਕ ਨਵੇਂ ਪਲੇਟਫਾਰਮ ‘ਇੰਸਟੈਂਟ ਗੇਮਜ਼’ ਨੂੰ ਲਾਂਚ ਕਰਨ ਦੇ ਇਕ ਸਾਲ ਬਾਅਦ ਗੇਮਰਸ ਲਈ ਫੇਸਬੁੱਕ ਲਾਈਵ ਰਾਹੀਂ ਲਾਈਵ ਸਟ੍ਰੀਮਿੰਗ ਅਤੇ ਵੀਡੀਓ ਚੈਟਿੰਗ ਦੀ ਸਹੂਲਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਇਕ ਬਲਾਗ ਪੋਸਟ ‘ਚ ਕਿਹਾ, ‘ਪਹਿਲਾਂ ਅਸੀਂ ਲਾਈਵ ਸਟ੍ਰੀਮਿੰਗ ਲਾਂਚ ਕਰਨ ਜਾ ਰਹੇ ਹਾਂ, ਜਿਸ ਨੂੰ ਅੱਜ ਤੋਂ ਜਾਰੀ ਕਰ ਦਿੱਤਾ ਗਿਆ ਹੈ, ਤਾਂਕਿ ਗੇਮਰਸ ਆਪਸ ‘ਚ ਇਕ-ਦੂਸਰੇ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਵੀ ਕਰਾ ਸਕਣ ਅਤੇ ਛੋਟੀ-ਮੋਟੀ ਗੱਲਬਾਤ ਵੀ ਕਰ ਸਕਣ।’ ਫੇਸਬੁੱਕ ਨੇ ਕਿਹਾ ਕਿ ਯੂਜ਼ਰਸ ਇਸ ਲਾਈਵ ਨੂੰ ਰਿਕਾਰਡ ਵੀ ਕਰ ਸਕਣਗੇ ਤਾਂਕਿ ਬਾਅਦ ‘ਚ ਉਸ ਨੂੰ ਆਪਣੇ ਪ੍ਰੋਫਾਈਲ ‘ਤੇ ਸਾਂਝਾ ਵੀ ਕਰ ਸਕਣ। ਕੰਪਨੀ ਨੇ ਕਿਹਾ, ‘ਮੈਸੇਂਜਰ ‘ਤੇ ਹਰ ਮਹੀਨੇ ਲਗਪਗ 24.5 ਕਰੋੜ ਲੋਕ ਵੀਡੀਓ ਚੈਟ ਕਰਦੇ ਹਨ। ਅਸੀਂ ਛੇਤੀ ਹੀ ਇਸ ਦਾ ਪ੍ਰੀਖਣ ਕਰਨ ਲਈ ਉਤਸੁਕ ਹਾਂ ਕਿ ਲੋਕ ਇਕ ਦੂਸਰੇ ਨਾਲ ਵੀਡੀਓ ਗੇਮ ਖੇਡਦੇ ਹੋਏ ਵੀਡੀਓ ਚੈਟਿੰਗ ਵੀ ਕਰ ਸਕਣ।’ ਇਸ ਦੌਰਾਨ ਸੋਸ਼ਲ ਮੀਡੀਆ ਦਿੱਗਜ਼ ਨੇ ਕਈ ਸਾਰੇ ਮੋਬਾਈਲ ਗੇਮਜ਼ ਨੂੰ ‘ਇੰਸਟੈਂਟ ਗੇਮਜ਼’ ‘ਤੇ ਲਾਂਚ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਇਸ ਪਲੇਟਫਾਰਮ ਦੇ ਹਿਸਾਬ ਨਾਲ ਦੁਬਾਰਾ ਬਣਾਇਆ ਜਾਵੇਗਾ।

ਅੱਲ੍ਹੜਾਂ ਲਈ ਸਮਾਰਟਫੋਨ ਬੇਹੱਦ ਘਾਤਕ, ਨਵੀਂ ਖੋਜ 'ਚ ਖੁਲਾਸਾ

ਚੰਡੀਗੜ੍ਹ: ਸਮਾਰਟਫੋਨ ਦਾ ਲੰਬੇ ਸਮੇਂ ਤਕ ਇਸਤੇਮਾਲ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਨਵੇਂ ਅਧਿਐਨ ‘ਚ ਸਾਵਧਾਨ ਕੀਤਾ ਗਿਆ ਹੈ ਕਿ ਅਜਿਹੀ ਆਦਤ ਨਾਲ ਅੱਲ੍ਹੜਾਂ ‘ਚ ਤਣਾਅ, ਕਾਹਲੇਪਣ ਤੇ ਅਨੀਂਦਰਾ ਦਾ ਖ਼ਤਰਾ ਵਧ ਸਕਦਾ ਹੈ। ਦੱਖਣੀ ਕੋਰੀਆ ਦੀ ਕੋਰੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਸਮਾਰਟਫੋਨ ਤੇ ਇੰਟਰਨੈੱਟ ਦੇ ਆਦੀ ਹੋ ਚੁੱਕੇ ਅੱਲ੍ਹੜ ਉਮਰ ਦੇ ਬੱਚਿਆਂ ਦੇ ਦਿਮਾਗ਼ ਦੀ ਪ੍ਰਕਿਰਿਆ ਅਸੰਤੁਲਿਤ ਪਾਈ। ਅਜਿਹੇ ਅੱਲ੍ਹੜਾਂ ਦੇ ਦਿਮਾਗ਼ ‘ਚ ਝਾਂਕਣ ਲਈ ਉਨ੍ਹਾਂ ਮੈਗਨੈਟਿਕ ਰਿਸਪਾਂਸ ਸਪੈਕਟ੍ਰੋਸਕੋਪੀ (ਐਮਆਰਐਸ) ਦੀ ਵਰਤੋਂ ਕੀਤੀ। ਇਹ ਐਮਆਰਐਸ ਇਕ ਤਰ੍ਹਾਂ ਦਾ ਐਮਆਰਆਈ ਹੈ ਜੋ ਦਿਮਾਗ਼ ‘ਚ ਰਸਾਇਣਕ ਸੰਯੋਜਨ ‘ਤੇ ਗ਼ੌਰ ਕਰਦਾ ਹੈ। ਇਹ ਨਤੀਜਾ ਇੰਟਰਨੈੱਟ ਜਾਂ ਸਮਾਰਟਫੋਨ ਦੇ ਆਦੀ ਹੋ ਚੁੱਕੇ 19 ਅੱਲ੍ਹੜਾਂ ‘ਤੇ ਕੀਤੇ ਗਏ ਅਧਿਐਨ ਦੇ ਆਧਾਰ ‘ਤੇ ਕੱਢਿਆ ਗਿਆ ਹੈ।

ਕਦੋਂ ਤੱਕ ਕਿੱਥੇ-ਕਿੱਥੇ ਅਧਾਰ ਲਿੰਕ ਕਰਨਾ ਜ਼ਰੂਰੀ ਹੈ? ਜਾਣੋ ਡੈੱਡਲਾਈਨ

ਨਵੀਂ ਦਿੱਲੀ: ਜੇਕਰ ਤੁਸੀਂ ਆਪਣੇ ਫੋਨ ਨੰਬਰ, ਬੈਂਕ ਅਕਾਉਂਟ ਤੇ ਪੈਨ ਨੂੰ ਹੁਣ ਤੱਕ ਅਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਖਬਰ ਬੜੀ ਜ਼ਰੂਰੀ ਹੈ ਕਿਉਂਕਿ ਸਰਕਾਰ ਨੇ ਇਨ੍ਹਾਂ ਨੂੰ ਅਧਾਰ ਨਾਲ ਲਿੰਕ ਕਰਨ ਦਾ ਹੁਕਮ ਜਾਰੀ ਕਰ ਰੱਖਿਆ ਹੈ। ਇਸ ਦੀ ਡੈਡਲਾਈਨ ਵੀ ਤੈਅ ਹੈ। ਜੇਕਰ ਤੁਸੀਂ ਤੈਅ ਤਰੀਕ ਤੱਕ ਲਿੰਕ ਨਹੀਂ ਕਰਦੇ ਤਾਂ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫੋਨ ਨੰਬਰ ਨਾਲ ਅਧਾਰ ਲਿੰਕ ਕਰਨ ਦੀ ਆਖਰੀ ਤਾਰੀਕ 6 ਫਰਵਰੀ 2018 ਹੈ। ਜੇਕਰ ਤੁਸੀਂ ਇਸ ਤਰੀਕ ਤੱਕ ਲਿੰਕ ਨਾ ਕੀਤਾ ਤਾਂ ਫੋਨ ਨੰਬਰ ਡੀਐਕਟਿਵੇਟ ਕਰ ਦਿੱਤਾ ਜਾਵੇਗਾ। ਪੈਨ ਕਾਰਡ ਨੂੰ ਅਧਾਰ ਨਾਲ ਲਿੰਕ ਕਰਨ ਦੀ ਤਰੀਕ 31 ਦਸੰਬਰ 2017 ਹੈ। ਇਸ ਤੋਂ ਬਾਅਦ ਰਿਟਰਨ ਭਰਨ ‘ਚ ਦਿੱਕਤ ਆ ਸਕਦੀ ਹੈ। ਪਹਿਲਾਂ ਇਹ ਤਰੀਕ 31 ਅਗਸਤ ਸੀ ਪਰ ਸਰਕਾਰ ਨੇ ਇਸ ਨੂੰ 31 ਦਸੰਬਰ ਤੱਕ ਵਧਾ ਦਿੱਤਾ ਹੈ। ਬੈਂਕ ਅਕਾਉਂਟ ਨਾਲ ਵੀ ਅਧਾਰ ਲਿੰਕ ਕਰਨ ਦੀ ਤਰੀਕ 31 ਦਸੰਬਰ ਹੀ ਹੈ। ਇਸ ਤੋਂ ਬਾਅਦ ਅਕਾਉਂਟ ਬੰਦ ਕੀਤਾ ਜਾ ਸਕਦਾ ਹੈ। ਮਿਊਚਲ ਫੰਡ ਤੇ ਸਟੌਕ ਤੋਂ ਇਲਾਵਾ ਇੰਸ਼ੋਰੈਂਸ ਪਾਲਿਸੀ ਨੂੰ ਵੀ ਅਧਾਰ ਨਾਲ ਲਿੰਕ ਕਰਨ ਦੀ ਤਰੀਕ 31 ਹੀ ਹੈ। ਪੋਸਟ ਆਫਿਸ ਦੀਆਂ ਸਕੀਮਾਂ ਤੇ ਐਲਪੀਜੀ ਨਾਲ ਅਧਾਰ ਲਿੰਕ ਕਰਨ ਦੀ ਤਰੀਕ 31 ਮਾਰਚ 2018 ਹੈ।

ਜੀਓ ਦਾ ਧਮਾਕੇਦਾਰ ਆਫਰ, ਰੋਜ਼ਾਨਾ 2 ਜੀਬੀ ਜਾਂ 3 ਜੀਬੀ ਮਿਲੇਗਾ ਹਾਈ ਸਪੀਡ ਡਾਟਾ

ਨਵੀਂ ਦਿੱਲੀ: ਟੈਲੀਕਾਮ ਸੈਕਟਰ ‘ਚ ਧਮਾਕੇਦਾਰ ਆਫਰਾਂ ਨਾਲ ਐਂਟਰੀ ਕਰਨ ਵਾਲੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਪ੍ਰੀਪੇਡ ਗਾਹਕਾਂ ਲਈ ਜਲਦ ਹੀ ਨਵਾਂ ਆਫਰ ਲਿਆਉਣ ਵਾਲੀ ਹੈ। ਲਾਂਚ ਤੋਂ ਬਾਅਦ ਸ਼ੁਰੂਆਤੀ ਦਿਨਾਂ ‘ਚ ਮੁਫਤ ਇੰਟਰਨੈਟ ਸੇਵਾ ਦੇ ਕੇ ਇੱਕੋ ਝਟਕੇ ‘ਚ ਲੱਖਾਂ ਗਾਹਕਾਂ ਨੂੰ ਆਪਣੇ ਨਾਲ ਜੋੜਨ ਵਾਲੀ ਜੀਓ ਨੇ ਵਧਦੇ ਇੰਟਰਨੈੱਟ ਦੇ ਇਸਤੇਮਾਲ ਨੂੰ ਦੇਖਦੇ ਹੋਏ ਨਵੇਂ ਆਫਰ ਦਾ ਐਲਾਨ ਕੀਤਾ ਹੈ। ਰਿਲਾਇੰਸ ਜੀਓ ਦੀ ਵੈੱਬਸਾਈਟ ਮੁਤਾਬਕ ਗਾਹਕਾਂ ਦੀ ਅਲੱਗ-ਅਲੱਗ ਡਾਟਾ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਨੇ ਨਵੇਂ ਪਲਾਨ ਲਾਂਚ ਕੀਤੇ ਹਨ। ਜੀਓ ਦੀ ਡਾਟਾ ਕ੍ਰਾਂਤੀ ਤੋਂ ਬਾਅਦ ਟੈਲੀਕਾਮ ਸੈਕਟਰ ਦੀਆਂ ਦੂਜੀਆਂ ਕੰਪਨੀਆਂ ਵੀ ਲਗਾਤਾਰ ਨਵੇਂ ਆਫਰ ਲਿਆ ਕੇ ਜੀਓ ਨੂੰ ਟੱਕਰ ਦੇ ਰਹੀਆਂ ਹਨ। ਇਸ ਨੂੰ ਵੇਖਦੇ ਹੋਏ ਜੀਓ ਆਪਣੇ ਗਾਹਕਾਂ ਲਈ ਹਾਈ ਸਪੀਡ ਵਾਲਾ ਨਵਾਂ ਪਲਾਨ ਲਿਆਉਣ ਲਈ ਮਜਬੂਰ ਹੈ। ਜੀਓ ਦੀ ਵੈੱਬਸਾਈਟ ਮੁਤਾਬਕ 2 ਜੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਦੇ ਨਾਲ ਜੀਓ ਦਾ ਪਹਿਲਾ ਪਲਾਨ 509 ਰੁਪਏ ਦਾ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ ਫਰੀ ਅਨਲਿਮਟਿਡ ਲੋਕਲ ਤੇ ਐਸਟੀਡੀ ਕਾਲ, ਮੈਸੇਜ ਤੇ ਫਰੀ ਰੋਮਿੰਗ ਦੀ ਸੁਵਿਧਾ ਮਿਲੇਗੀ। ਇਸ ਪਲਾਨ ‘ਚ 98 ਜੀਬੀ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੋ ਜੀਬੀ ਤੱਕ ਹਾਈ ਸਪੀਡ ਡਾਟਾ ਇਸਤੇਮਾਲ ਕਰਨ ਤੋਂ ਬਾਅਦ ਡਾਟਾ ਸਪੀਡ ਘੱਟ ਹੋ ਕੇ 64 ਕੇਬੀਪੀਐਸ ਰਹਿ ਜਾਵੇਗੀ। ਇਸ ਦੀ ਵੈਲੀਡਿਟੀ 49 ਦਿਨ ਹੋਵੇਗੀ। ਜੀਓ ਮੁਤਾਬਕ ਦੂਜਾ ਪਲਾਨ 3 ਜੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਦੇ ਨਾਲ 799 ਰੁਪਏ ਦਾ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ 3 ਜੀਬੀ ਡਾਟਾ ਦੇ ਨਾਲ ਫਰੀ ਅਨਲਿਮਟਿਡ ਲੋਕਲ-ਐਸਟੀਡੀ ਕਾਲ, ਮੈਸੇਜ ਤੇ ਫਰੀ ਰੋਮਿੰਗ ਮਿਲੇਗੀ। ਇਸ ਪਲਾਨ ਦੀ ਕੀਮਤ 799 ਰੁਪਏ ਹੈ ਤੇ 84 ਜ

BSNL: 187 'ਚ ਅਣਲਿਮਟਿਡ ਕਾਲਿੰਗ, ਰੋਮਿੰਗ ਵੀ ਫਰੀ

ਨਵੀਂ ਦਿੱਲੀ: ਰਿਲਾਇੰਸ ਜੀਓ ਤੋਂ ਬਾਅਦ ਬਾਜ਼ਾਰ ‘ਚ ਟੈਲੀਕਾਮ ਕੰਪਨੀਆਂ ਦੀ ਜੰਗ ਜਾਰੀ ਹੈ। ਕੰਪਨੀਆਂ ਨਿੱਤ ਦਿਨ ਆਪਣੇ ਪਲਾਨ ਨੂੰ ਮਾਰਕੀਟ ਦੇ ਹਿਸਾਬ ਨਾਲ ਰਿਵਾਇਜ਼ ਕਰ ਰਹੀਆਂ ਹਨ। ਏਅਰਟੈੱਲ ਤੇ ਵੋਡਾਫੋਨ ਵਰਗੀਆਂ ਕੰਪਨੀਆਂ ਆਪਣੇ ਪਲਾਨ ਰਿਵਾਇਜ਼ ਕਰ ਚੁੱਕੀਆਂ ਹਨ। ਹੁਣ ਪਬਲਿਕ ਸੈਕਟਰ ਦੀ ਸਰਵਿਸ ਪ੍ਰੋਵਾਇਡਰ ਬੀਐਸਐਨਐਲ ਨੇ ਰੇਟ ਘਟਾਏ ਹਨ। ਪਿਛੇ ਜਿਹੇ ਲਾਂਚ ਬੀਐਸਐਨਐਲ ਦੇ 187 ਰੁਪਏ ਵਾਲੇ ਪਲਾਨ ‘ਚ ਹੁਣ ਅਣਲਿਮਟਿਡ ਕਾਲਿੰਗ ਦੇ ਨਾਲ ਇੱਕ ਜੀਬੀ ਡਾਟਾ ਵੀ ਦਿੱਤਾ ਜਾ ਰਿਹਾ ਹੈ। ਇਸ ਦੀ ਵੈਲੀਡਿਟੀ 28 ਦਿਨਾਂ ਤੱਕ ਹੋਵੇਗੀ। ਹੁਣ ਕੰਪਨੀ ਨੇ ਇਸ ਪਲਾਨ ‘ਚ ਨੈਸ਼ਨਲ ਰੋਮਿੰਗ ਨੂੰ ਵੀ ਐਡ ਕਰ ਦਿੱਤਾ ਹੈ। ਹੁਣੇ ਜਿਹੇ ਏਅਰਟੈਲ ਨੇ 198 ਰੁਪਏ ਦੇ ਪਲਾਨ ਤੇ ਵੋਡਾਫੋਨ ਨੇ 199 ਰੁਪਏ ਦੇ ਪਲਾਨ ‘ਚ ਆਪਣੇ ਪ੍ਰੀਪੇਡ ਗਾਹਕਾਂ ਲਈ ਅਣਲਿਮਟਿਡ ਕਾਲਿੰਗ ਦੀ ਆਫਰ ਸ਼ੁਰੂ ਕੀਤੀ ਹੈ। ਇਸ ਦੇ ਜੁਆਬ ‘ਚ ਬੀਐਸਐਨਐਲ ਨੇ ਹੁਣ ਆਪਣੇ ਗਾਹਕਾਂ ਲਈ 187 ਰੁਪਏ ‘ਚ ਕਾਲਿੰਗ ਤੇ ਰੋਮਿੰਗ ਵੀ ਫਰੀ ਕਰ ਦਿੱਤੀ ਹੈ।

ਬੰਦ ਹੋਏਗੀ ਸਭ ਤੋਂ ਸਸਤੀ ਨੈਨੋ ਕਾਰ ?

ਨਵੀਂ ਦਿੱਲੀ: ਟਾਟਾ ਮੋਟਰਜ਼ ਦੀ ਸਭ ਤੋਂ ਸਸਤੀ ਕਾਰ ਨੈਨੋ ਹੁਣ ਬੰਦ ਹੋਣ ਕਿਨਾਰੇ ਖੜ੍ਹੀ ਹੈ। ਇਸ ਦੀ ਮੰਗ ਲਗਾਤਾਰ ਘਟਦੀ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਕੰਪਨੀ ਇਸ ਨੂੰ ਬੰਦ ਕਰਨ ਦਾ ਫੈਸਲਾ ਲੈ ਸਕਦੀ ਹੈ। ਦੇਸ਼ ‘ਚ ਟਾਟਾ ਦੀ ਜ਼ਿਆਦਾਤਰ ਡੀਲਰਸ਼ਿਪ ‘ਤੇ ਇਹ ਕਾਰ ਨਜ਼ਰ ਨਹੀਂ ਆ ਰਹੀ। ਇੰਨਾ ਹੀ ਨਹੀਂ, ਜ਼ਿਆਦਾਤਰ ਡੀਲਰਾਂ ਨੇ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਇਸ ਕਾਰ ਦੇ ਆਰਡਰ ਲੈਣਾ ਵੀ ਬੰਦ ਕਰ ਦਿੱਤਾ ਹੈ। ਇਨ੍ਹਾਂ ਸ਼ੋਅਰੂਮਾਂ ‘ਚ ਜ਼ਿਆਦਾਤਰ ਟਾਟਾ ਟਿਆਗੋ, ਟਿਗੋਰ, ਹੈਕਸਾ ਤੇ ਨੈਕਸਾਨ ਦੀਆਂ ਗੱਡੀਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨੈਨੋ ਉਨ੍ਹਾਂ ਮਾਡਲਾਂ ‘ਚ ਸ਼ੁਮਾਰ ਹੈ ਜਿਸ ਦਾ ਪ੍ਰੋਡਕਸ਼ਨ ਸਭ ਤੋਂ ਘਟ ਰਿਹਾ ਹੈ। ਇਸ ਕਾਰ ਨੂੰ ਸ਼ੁਰੂ ‘ਚ ਇੱਕ ਲੱਖ ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ ਜੋ ਵਧਦਾ ਹੀ ਗਿਆ। ਫਿਲਹਾਲ ਟਾਟਾ ਨੈਨੋ ਦਿੱਲੀ ‘ਚ 2.25 ਲੱਖ ਰੁਪਏ ਤੋਂ ਲੈ ਕੇ 3.20 ਲੱਖ ਰੁਪਏ ਤੱਕ ਵਿਕ ਰਹੀ ਹੈ। ਟਾਟਾ ਮੋਟਰਜ਼ ਨੇ ਅਗਸਤ ‘ਚ 630 ਆਉਟਲੇਟਸ ‘ਤੇ 180 ਨੈਨੋ ਕਾਰਾਂ ਡਿਸਪੈਚ ਕੀਤੀਆਂ ਸਨ। ਸਤੰਬਰ ‘ਚ ਇਹ ਗਿਣਤੀ ਸਿਰਫ 124 ਰਹਿ ਗਈ ਤੇ ਅਕਤੂਬਰ ‘ਚ ਸਿਰਫ 57 ‘ਤੇ ਗਿਣਤੀ ਆ ਪੁੱਜੀ। ਸੂਤਰਾਂ ਮੁਤਾਬਕ ਕੰਪਨੀ ਇਸ ਕਾਰ ਨੂੰ ਜਲਦ ਬੰਦ ਕਰ ਸਕਦੀ ਹੈ। 28 ਨਵੰਬਰ ਨੂੰ ਟਾਟਾ ਮੋਟਰਜ਼ ਨੈਨੋ ਦਾ ਇਲੈਕਟ੍ਰਿਕ ਵਰਜ਼ਨ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਕਾਰਾਂ ਦਾ ਪਹਿਲਾ ਬੈਚ ਜਲਦ ਡਿਲੀਵਰ ਕੀਤਾ ਜਾਵੇਗਾ।

ਜੀਓ, ਏਅਰਟੈੱਲ ਤੇ ਵੋਡਾਫੋਨ ਦੇ ਸਸਤੇ ਪਲਾਨ

ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਵਿਚਾਲੇ ਸਸਤੇ ਪਲਾਨ ਦੀ ਜੰਗ ਜਾਰੀ ਹੈ। ਹਰ ਦਿਨ ਕੰਪਨੀਆਂ ਗਾਹਕਾਂ ਲਈ ਕੁਝ ਨਾ ਕੁਝ ਨਵਾਂ ਪਲਾਨ ਲੈ ਕੇ ਆ ਰਹੀਆਂ ਹਨ। ਹੁਣ ਸਾਰੀਆਂ ਕੰਪਨੀਆਂ ਇੱਕ-ਦੂਜੇ ਨੂੰ ਵੱਡੀ ਟੱਕਰ ਦੇਣ ਦੇ ਮੂਡ ‘ਚ ਹਨ। ਸਸਤੇ ਟੈਰਿਫ ਪਲਾਨ ‘ਚ ਜੀਓ ਦੇ 149 ਰੁਪਏ ਵਾਲੇ ਦੀ ਸਭ ਤੋਂ ਵੱਧ ਚਰਚਾ ਹੈ। ਇਸ ਨੂੰ ਵੇਖਦੇ ਹੋਏ ਏਅਰਟੈੱਲ ਤੇ ਵੋਡਾਫੋਨ ਨੇ ਵੀ 198 ਰੁਪਏ ਤੇ 199 ਰੁਪਏ ਦਾ ਟੈਰਿਫ ਲਾਂਚ ਕੀਤਾ ਹੈ। ਜੀਓ, ਵੋਡਾਫੋਨ ਤੇ ਏਅਰਟੈਲ ਦੇ ਇਸ ਪਲਾਨ ‘ਚ ਕਾਫੀ ਕੁਝ ਹੈ। ਜੀਓ: 149 ਰੁਪਏ ‘ਚ 4.2 ਜੀਬੀ ਡਾਟਾ ਤੇ ਅਣਲਿਮਟਿਡ ਕਾਲਿੰਗ ਮਿਲੇਗੀ। ਖਾਸ ਗੱਲ ਇਹ ਹੈ ਕਿ ਕੰਪਨੀ 300 ਮੈਸੇਜ ਵੀ ਦੇ ਰਹੀ ਹੈ। ਰੋਜ਼ਾਨਾ 150 ਐਮਬੀ ਡਾਟਾ ਮਿਲੇਗਾ। ਇਸ ਤੋਂ ਬਾਅਦ ਸਪੀਡ ਘੱਟ ਜਾਵੇਗੀ ਪਰ ਇੰਟਰਨੈਟ ਚੱਲਦਾ ਰਵੇਗਾ। ਇਹ ਪਲਾਨ ਲੈਣ ਲਈ ਪ੍ਰਾਈਮ ਮੈਂਬਰਸ਼ਿਪ ਲੈਣੀ ਪਵੇਗੀ। ਏਅਰਟੈਲ: 198 ਰੁਪਏ ‘ਚ ਹਰ ਦਿਨ ਇਕ ਜੀਬੀ 4ਜੀ-3ਜੀ ਡਾਟਾ ਦੇ ਰਿਹਾ ਹੈ। ਇਹ 28 ਦਿਨਾਂ ਲਈ ਵੈਲਿਡ ਹੋਵੇਗਾ। ਏਅਰਟੈਲ ਦਾ ਇਹ ਨਵਾਂ ਪਲਾਨ ਡਾਟਾ ਗਾਹਕਾਂ ਵਾਸਤੇ ਹੈ। ਇਸ ‘ਚ ਰੋਜ਼ਾਨਾ ਇੱਕ ਜੀਬੀ ਡਾਟਾ 28 ਦਿਨਾਂ ਤੱਕ ਚੱਲੇਗਾ। ਇਸ ‘ਚ ਕਾਲਿੰਗ ਨਹੀਂ ਹੋ ਸਕਦੀ। ਇਸ ਦਾ ਮਤਲਬ ਇਹ ਹੈ ਕਿ ਏਅਰਟੈਲ ਦਾ ਇਹ ਪਲਾਨ ਸਿਰਫ ਡਾਟਾ ਦਿੰਦਾ ਹੈ ਕਾਲਿੰਗ ਨਹੀਂ। ਵੋਡਾਫੋਨ: 199 ਰੁਪਏ ‘ਚ ਰੋਜ਼ਾਨਾ ਇੱਕ ਜੀਬੀ ਡਾਟਾ ਤੇ ਕਾਲਿੰਗ ਮਿਲੇਗੀ। ਰੋਜ਼ਾਨਾ 250 ਮਿੰਟ ਲੋਕਲ ਤੇ ਐਸਟੀਡੀ ਕਾਲ ਵੀ ਕੀਤੀ ਜਾ ਸਕਦੀ ਹੈ। ਹਫਤੇ ‘ਚ 1000 ਮਿੰਟ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਚਾਰਜ ਲੱਗੇਗਾ। ਇਹ ਪਲਾਨ 28 ਦਿਨ ਤੱਕ ਵੈਲਿਡ ਹੋਵੇਗਾ।

ਦੋ ਦਿਨ ਦੀ ਬੈਟਰੀ ਵਾਲਾ Nokia 2 ਲਾਂਚ, ਕੀਮਤ ਸਿਰਫ 6999 ਰੁਪਏ

ਨਵੀਂ ਦਿੱਲੀ: ਨੋਕੀਆ ਨੇ ਆਪਣੇ ਨਵੇਂ ਸਮਾਰਟਫੋਨ ਨੋਕੀਆ 2 ਦੀ ਕੀਮਤ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਲਾਂਚ ਹੋਏ ਇਸ ਨੋਕੀਆ ਫੋਨ ਦੀ ਭਾਰਤ ‘ਚ ਕੀਮਤ ਕੀ ਹੋਵੇਗੀ, ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ ਭਾਰਤ ‘ਚ ਇਸ ਦੀ ਕੀਮਤ ਸਾਹਮਣੇ ਆ ਗਈ ਹੈ। ਭਾਰਤ ‘ਚ ਨੋਕੀਆ 2 ਦੀ ਕੀਮਤ ਸਿਰਫ 6999 ਰੁਪਏ ਹੈ। ਇਸ ਕੀਮਤ ਦੇ ਨਾਲ ਇਸ ਦੀ ਸਿੱਧੀ ਟੱਕਰ ਰੇਡਮੀ 4-ਏ ਤੇ ਮੋਟੋ ਸੀ-ਪਲੱਸ ਨਾਲ ਮੰਨੀ ਜਾ ਰਹੀ ਹੈ। ਅੱਜ ਰਾਤ ਤੋਂ ਇਹ ਫੋਨ ਆਫਲਾਈਨ ਬਾਜ਼ਾਰ ‘ਚ ਵਿਕਰੀ ਲਈ ਮੌਜੂਦ ਹੋਵੇਗਾ। ਨੋਕੀਆ 2 ਮੈਟਲ ਫ੍ਰੇਮ ਤੇ ਕਰਨਿੰਗ ਗੋਰਿੱਲਾ ਗਲਾਸ 3 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਸ ਵੇਲੇ ਇਹ ਸਮਾਰਟਫੋਨ ਐਂਡ੍ਰਾਇਡ 7.1 ਨੌਗਟ ਓਐਸ ਨਾਲ ਆਉਂਦਾ ਹੈ। ਇਹ ਐਂਡ੍ਰਾਇਡ 8.0 ਓਰੀਓ ‘ਚ ਅਪਗ੍ਰੇਡੇਬਲ ਹੋਵੇਗਾ। ਨੋਕੀਆ 2 ‘ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ਿਯੂਲੇਸ਼ਨ 720×1280 ਪਿਕਸਲ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦਾ ਬੈਟਰੀ ਬੈਕਅਪ ਹੈ। ਇਸ ‘ਚ 4100 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਐਚਐਮਡੀ ਗਲੋਬਲ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕਰਨ ‘ਤੇ ਇਸ ਦੀ ਬੈਟਰੀ 2 ਦਿਨ ਤੱਕ ਚਲ ਸਕਦੀ ਹੈ। ਇਸ ‘ਚ ਸਨੈਪਡ੍ਰੈਗਨ 212 ਪ੍ਰੋਸੈਸਰ ਤੇ ਇੱਕ ਜੀਬੀ ਰੈਮ ਦਿੱਤੀ ਗਈ ਹੈ। 8 ਜੀਬੀ ਇੰਟਰਨਲ ਮੈਮੋਰੀ ਵਾਲੇ ਇਸ ਸਮਾਰਟਫੋਨ ਦੀ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕੀਮਤ ‘ਚ ਨੋਕੀਆ 2 ਪਹਿਲਾ ਸਮਾਰਟਫੋਨ ਹੈ ਜਿਹੜਾ ਗੂਗਲ ਅਸਿਸਟੈਂਟ ਨਾਲ ਆਉਂਦਾ ਹੈ। ਗੱਲ ਫੋਟੋਗ੍ਰਾਫੀ ਫ੍ਰੰਟ ਦੀ ਕਰੀਏ ਤਾਂ ਇਸ ‘ਚ ਐਲਈਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ‘ਚ

ਫਲਿਪਕਾਰਟ ਦੀ ਸਮਾਰਟਫੋਨ ਬਾਜ਼ਾਰ 'ਚ ਐਂਟਰੀ, ਡੂਅਲ ਕੈਮਰਾ ਬਿਲੀਅਨ ਕੈਪਚਰ ਪਲੱਸ ਲਾਂਚ

ਨਵੀਂ ਦਿੱਲੀ: ਈ-ਕਮਰਸ ਕੰਪਨੀ ਫਲਿਪਕਾਰਟ ਨੇ ਸਮਾਰਟਫੋਨ ਬਾਜ਼ਾਰ ਵਿੱਚ ਐਂਟਰੀ ਮਾਰੀ ਹੈ। ਫਲਿਪਕਾਰਟ ਨੇ ਆਪਣਾ ਨਵਾਂ ਸਮਾਰਟਫੋਨ ਬਿਲੀਅਨ ਕੈਪਚਰ ਪਲੱਸ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਮੇਡ ਫਾਰ ਇੰਡੀਆ ਸਮਾਰਟਫੋਨ ਹੈ ਜਿਸ ਨੂੰ ਭਾਰਚ ਵਿੱਚ ਡਿਜ਼ਾਇਨ ਕੀਤਾ ਤੇ ਬਣਾਇਆ ਗਿਆ ਹੈ। 15 ਨਵੰਬਰ ਨੂੰ ਇਹ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋਏਗਾ। ਇਹ ਸੇਲ ਫਲਿਪਕਾਰਟ ਐਕਸਲਿਊਸਿਵ ਹੋਏਗੀ। ਬਿਲੀਅਨ ਕੈਪਚਰ ਪਲੱਸ ਦੇ ਦੋ ਵੈਰੀਐਂਟ ਲਾਂਚ ਕੀਤੇ ਗਏ ਹਨ। ਇਸ ਦੇ 3 ਜੀਬੀ ਰੈਮ ਤੇ 32 ਜੀਬੀ ਮੈਮਰੀ ਮਾਡਲ ਦੀ ਕੀਮਤ 10,999 ਰੁਪਏ ਹੈ। ਇਸੇ ਤਰ੍ਹਾਂ 4 ਜੀਬੀ ਰੈਮ ਤੇ 64 ਜੀਬੀ ਮੈਮਰੀ ਵੈਰੀਐਂਟ ਦੀ ਕੀਮਤ 12,999 ਰਿੱਖੀ ਗਈ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਮੈਟਲ ਬਾਡੀ ਹੈ। ਇਸ ਵਿੱਚ 5.5 ਇੰਚ ਸਕਰੀਨ ਦਿੱਤੀ ਗਈ ਹੈ ਜੋ ਫੁੱਲ ਐਚਡੀ ਹੈ। ਬਿਲੀਅਨ ਕੈਪਚਰ ਪਲੱਸ ਐਂਡਰਾਈਡ ਨਾਗਟ 7.1 ਓ.ਐਸ ‘ਤੇ ਚੱਲਦਾ ਹੈ। ਫੋਨ ‘ਚ 13 ਮੈਗਾਪਿਕਸਲ ਦਾ ਡੂਅਲ ਕੈਮਰਾ ਦਿੱਤਾ ਗਿਆ ਹੈ।

ਭਾਰਤ 'ਚ ਟੁੱਟਿਆ ਸੋਨੇ ਦਾ ਦਮ, 24 ਫੀਸਦੀ ਮੰਗ ਘਟੀ

ਚੰਡੀਗੜ੍ਹ: ਤੀਜੀ ਤਿਮਾਹੀ ਜੁਲਾਈ-ਸਤੰਬਰ ‘ਚ ਭਾਰਤ ‘ਚ ਸੋਨੇ ਦੀ ਮੰਗ ਘਟੀ ਹੈ। ਸੋਨੇ ਦੀ ਮੰਗ 145.9 ਟਨ ਰਹਿ ਗਈ ਹੈ। ਵਰਲਡ ਗੋਲਡ ਕੌਂਸਲ ਨੇ ਜੀਐਸਟੀ ਤੇ ਐਂਟੀ ਮਨੀ ਲਾਊਂਡਰਿੰਗ ਕਾਨੂੰਨ ਨੂੰ ਸੋਨੇ ‘ਚ ਗਿਰਾਵਟ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਵਰਲਡ ਗੋਲਡ ਕੌਂਸਲ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਆਲਮੀ ਪੱਧਰ ‘ਤੇ ਸਭ ਤੋਂ ਵੱਡੇ ਸੋਨੇ ਦੇ ਉਪੋਭੋਗਤਾ ਭਾਰਤ ‘ਚ ਸੋਨੇ ਦੀ ਮੰਗ ‘ਚ ਕਮੀ ਆਈ ਹੈ। ਮੁੱਖ ਪ੍ਰਬੰਧਕੀ ਨਿਰਦੇਸ਼ਕ ਨੇ ਦੱਸਿਆ ਕਿ 2017 ‘ਚ ਦੀ ਤਿਮਾਹੀ ‘ਚ ਭਾਰਤ ‘ਚ ਸੋਨੇ ਦੀ 24 ਫੀਸਦੀ ਮੰਗ ਘਟੀ ਹੈ। ਇਹ ਹੁਣ 146 ਟਨ ਰਹਿ ਗਈ ਹੈ। ਜੀਐਸਟੀ ਤੇ ਮਨੀ ਲਾਂਡਰਿੰਗ ਦੇ ਮੁੱਖ ਕਾਰਨ ਹਨ। ਉਨ੍ਹਾਂ ਦੱਸਿਆ ਕਿ ਬਾਅਦ ‘ਚ ਕਾਨੂੰਨ ਦੇ ਦਾਇਰੇ ‘ਚ ਜੇਮਜ਼ ਜਵੈਲਰੀ ਸੈਕਟਰ ਨੂੰ ਬਾਹਰ ਕੀਤਾ ਗਿਆ ਹੈ। ਇਸ ਲਈ ਹੁਣ ਅੱਗੇ ਇਸ ਦੀ ਵਿੱਕਰੀ ਵਧ ਸਕਦੀ ਹੈ। ਜੀਐਸਟੀ ਦਾ ਸੋਨੇ ‘ਤੇ ਕਾਫੀ ਟੈਕਸ ਲੱਗਿਆ ਸੀ ਤੇ ਲੋਕਾਂ ਨੇ ਵੈਸੇ ਵੀ ਜੀਐਸਟੀ ਤੋਂ ਬਾਅਦ ਖਰੀਦੋ ਫਰੋਖ਼ਤ ਘਟਾ ਦਿੱਤੀ ਹੈ ਤੇ ਹੁਣ ਇਹ ਹੌਲੀ ਹੌਲੀ ਲੀਹ ‘ਤੇ ਚੜ੍ਹ ਰਹੀ ਹੈ।

ਕਾਰ ਤੇ ਮੋਟਰਸਾਈਕਲ ਬਾਜ਼ਾਰ ਨੂੰ ਝਟਕਾ, ਵਿਕਰੀ 'ਤੇ ਬਰੇਕ

ਨਵੀਂ ਦਿੱਲੀ: ਤਿਉਹਾਰਾਂ ਦਾ ਸਮਾਂ ਹੋਣ ਦੇ ਬਾਵਜੂਦ ਘਰੇਲੂ ਬਾਜ਼ਾਰ ਵਿੱਚ ਮੁਸਾਫਰ ਵਾਹਨਾਂ ਦੀ ਵਿਕਰੀ ਇਸ ਮਹੀਨੇ ਘਟ ਕੇ 2,79,837 ਵਾਹਨਾਂ ‘ਤੇ ਆ ਗਈ। ਇੱਕ ਸਾਲ ਪਹਿਲਾਂ, ਅਕਤੂਬਰ ਵਿੱਚ 2,80,677 ਯਾਤਰੀ ਗੱਡੀਆਂ ਵਿਕੀਆਂ ਸਨ। ਭਾਰਤੀ ਆਟੋਮੋਬਾਈਲ ਨਿਰਮਾਤਾ ਸੁਸਾਇਟੀ (ਸਿਆਮ) ਵੱਲੋਂ ਜਾਰੀ ਡੇਟਾ ਮੁਤਾਬਕ ਪਿਛਲੇ ਮਹੀਨੇ ਕਾਰਾਂ ਦੀ ਵਿਕਰੀ 5.32 ਫ਼ੀਸਦੀ ਘਟੀ ਹੈ। ਇਸ ਵਾਰ 1,84,666 ਕਾਰਾਂ ਹੀ ਵਿਕੀਆਂ ਹਨ। ਇੱਕ ਸਾਲ ਪਹਿਲਾਂ, ਇਸੇ ਮਹੀਨੇ 1,95,036 ਕਾਰਾਂ ਵੇਚੀਆਂ ਗਈਆਂ ਸਨ। ਅਕਤੂਬਰ ਵਿੱਚ ਮੋਟਰਸਾਈਕਲ ਦੀ ਵਿਕਰੀ ਵੀ 3.50 ਫ਼ੀਸਦੀ ਘਟ ਕੇ 11,04,498 ਇਕਾਈਆਂ ਹੀ ਰਹਿ ਗਈ। ਬੀਤੇ ਸਾਲ ਅਕਤੂਬਰ ਵਿੱਚ 11,44,512 ਮੋਟਰਸਾਈਕਲ ਵੇਚੇ ਗਏ ਸਨ। ਦੁਪਹੀਆ ਵਾਹਨਾਂ ਦੀ ਕੁੱਲ ਵਿਕਰੀ ਵੀ 2.76 ਫ਼ੀਸਦੀ ਘੱਟ ਕੇ 17,50,966 ਇਕਾਈਆਂ ਰਹਿ ਗਈ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ 18,00,668 ਵਾਹਨਾਂ ਦੀ ਸੀ। ਹਾਲਾਂਕਿ, ਇਸੇ ਸਮੇਂ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ 6.44 ਫ਼ੀਸਦੀ ਵੱਧ ਕੇ 69,793 ਇਕਾਈਆਂ ਹੋ ਗਈ। ਕੁੱਲ ਮਿਲਾ ਕੇ, ਅਕਤੂਬਰ ਵਿਚ ਦੋ-ਪਹੀਆ, ਤਿੰਨ-ਪਹੀਆ, ਕਾਰ, ਮੁਸਾਫਰ ਤੇ ਵਪਾਰਕ ਵਾਹਨਾਂ ਦੀ ਵਿਕਰੀ 1.79 ਫ਼ੀਸਦੀ ਘਟ ਕੇ 2,162,164 ਇਕਾਈਆਂ ਰਹਿ ਗਈ ਹੈ। ਇੱਕ ਸਾਲ ਪਹਿਲਾਂ ਅਕਤੂਬਰ ਵਿੱਚ ਕੁੱਲ 22,01,489 ਵਾਹਨ ਵੇਚੇ ਗਏ ਸਨ।

ਟਵਿੱਟਰ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਿਊਯਾਰਕ: ਟਵਿੱਟਰ ਨੇ ਸਾਰੇ ਲੋਕਾਂ ਲਈ ਅੱਖਰਾਂ ਦੀ ਸੀਮਾ ਵਧਾ ਦਿੱਤੀ ਹੈ। ਹੁਣ ਲੋਕ 140 ਨਹੀਂ 280 ਅੱਖਰ ਟਵੀਟ ਕਰ ਸਕਦੇ ਹਨ। ਟਵਿੱਟਰ ਨੇ ਆਪਣੇ ਯੂਜਰਜ਼ ਦੀ ਮੰਗ ਤੋਂ ਬਾਅਦ ਅਜਿਹਾ ਫੈਸਲਾ ਲਿਆ ਹੈ। ਹਾਲਾਂਕਿ ਚੀਨੀ, ਜਾਪਾਨੀ ਤੇ ਕੋਰਿਆਈ ਭਾਸ਼ਾ ‘ਚ ਲਿਖਣ ਵਾਲੇ ਲੋਕਾਂ ਲਈ ਅੱਖਰਾਂ ਦੀ ਸੀਮਾ ਅਜੇ ਵੀ 140 ਰਹੇਗੀ ਕਿਉਂਕਿ ਇਨ੍ਹਾਂ ਭਸ਼ਾਵਾਂ ‘ਚ ਲਿਖਣ ਦੇ ਬੇਹੱਦ ਘੱਟ ਅੱਖਰਾਂ ਦੀ ਜ਼ਰੂਰਤ ਪਵੇਗੀ। ਇਨ੍ਹਾਂ ਭਸ਼ਾਵਾਂ ਤੋਂ ਇਲਾਵਾ ਸਾਰੀਆਂ ਭਸ਼ਾਵਾਂ ਲਈ 280 ਅੱਖਰਾਂ ਦੀ ਵਰਤੋਂ ਕੀਤੀ ਜਾਵੇਗੀ। ਟਵਿੱਟਰ ਪ੍ਰੋਜੈਕਟ ਹੈੱਡ ਐਲਿਜਾ ਰੋਜ਼ਨ ਨੇ ਕਿਹਾ ਹੈ ਕਿ ਸਾਨੂੰ ਇਹ ਦੱਸਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਸ਼ਬਦਾਂ ਦੀ ਸੀਮਾ ਵਧਾ ਦਿੱਤੀ ਹੈ। ਅਸੀਂ ਸਤੰਬਰ ਮਹੀਨੇ ‘ਚ 140 ਅੱਖਰਾਂ ਦੀ ਸੀਮਾ ਵਧਾਉਣ ਦਾ ਟੈਸਟ ਕੀਤਾ ਸੀ ਤੇ ਇਸ ਪਾਸ ਹੋਇਆ। ਹੁਣ ਅਸੀਂ ਇਸ ਨੂੰ ਲਾਗੂ ਕੀਤਾ ਹੈ।

ਜੁਲਾਈ 2019 ਤੋਂ ਕਾਰਾਂ ਦੀ ਕਾਇਆ-ਕਲਪ, ਇਹ ਚੀਜ਼ਾਂ ਹੋਣਗੀਆਂ ਲਾਜ਼ਮੀ

ਨਵੀਂ ਦਿੱਲੀ: ਜੁਲਾਈ 2019 ਤੋਂ ਬਣਨ ਵਾਲੀਆਂ ਸਾਰੀਆਂ ਕਾਰਾਂ ਵਿੱਚ ਏਅਰਬੈਗਜ਼, ਸੀਟ ਬੈਲਟ ਯਾਦ ਦਿਵਾਉਣ ਵਾਲੀ ਸੁਵਿਧਾ, 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਫਤਾਰ ‘ਤੇ ਚੌਕਸ ਕਰਨ ਵਾਲੀ ਸੁਵਿਧਾ, ਪਿੱਛੇ ਜਾਣ ਲਈ ਪਾਰਕਿੰਗ ਸੂਚਕ, ਮੈਨੂਅਲ ਓਵਰ-ਰਾਈਡ ਸਿਸਟਮ ਆਦਿ ਸੁਵਿਧਾਵਾਂ ਲਾਜ਼ਮੀ ਕਰ ਦਿੱਤੀਆਂ ਜਾਣਗੀਆਂ। ਸੜਕ ਤੇ ਆਵਾਜਾਈ ਮੰਤਰਾਲਾ ਨੇ ਇਸ ‘ਤੇ ਮੁਹਰ ਲਾ ਦਿੱਤੀ ਹੈ। ਫਿਲਹਾਲ, ਮਹਿੰਗੀ ਤੇ ਲਗਜ਼ਰੀ ਕਾਰਾਂ ਵਿੱਚ ਹੀ ਸੁਰੱਖਿਆ ਸਬੰਧੀ ਉਕਤ ਮਾਪਦੰਡਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਾਰਤ ਵਿੱਤ ਹੋ ਰਹੇ ਸੜਕ ਹਾਦਸਿਆਂ ਨੂੰ ਘੱਟ ਕਰਨ ਹਿਤੁ ਇਹ ਫੈਸਲਾ ਲਿਆ ਹੈ। ਦੱਸ ਦਈਏ ਕਿ 2016 ਤੋਂ ਬਾਅਦ ਹਰ ਮਹੀਨੇ ਮਰਨ ਵਾਲੇ 1.5 ਲੱਖ ਲੋਕਾਂ ਵਿੱਚੋਂ ਤਕਰੀਬਨ ਅੱਧੇ ਯਾਨੀ 74,000 ਲੋਕ ਸੜਕ ਹਾਦਸਿਆਂ ਵਿੱਚ ਹੀ ਮਾਰੇ ਜਾਂਦੇ ਹਨ। ਇਹ ਮੌਤਾਂ ਤੇਜ਼ ਰਫਤਾਰ ਦੀ ਭੇਟ ਚੜ੍ਹ ਗਈ। ਆਵਾਜਾਈ ਮੰਤਰਾਲਾ ਦੇ ਇੱਕ ਸੂਤਰ ਮੁਤਾਬਕ ਨਵੀਆਂ ਕਾਰਾਂ ਵਿੱਚ ਅਜਿਹਾ ਸਿਸਟਮ ਲਾਇਆ ਜਾਵੇਗਾ ਕਿ ਜਦੋਂ ਵਾਹਨ ਦੀ ਰਫਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ ਲੱਗੇਗੀ ਤਾਂ ਆਵਾਜ਼ ਦੇ ਰੂਪ ਵਿੱਚ ਚੌਕਸ ਕਰੇਗਾ। ਜਦੋਂ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ ‘ਤੇ ਇਹ ਆਵਾਜ਼ ਤੇਜ਼ ਹੋ ਜਾਵੇਗੀ। 120 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਰਫਤਾਰ ਹੋਣ ਤੋਂ ਬਾਅਦ ਇਹ ਆਵਾਜ਼ ਲਗਾਤਾਰ ਵਜਦੀ ਰਹੇਗੀ।

ਮਾਰੂਤੀ ਸੁਜ਼ੂਕੀ ਦਾ ਹੈਰਾਨੀਜਨਕ ਖੁਲਾਸਾ

ਨਵੀਂ ਦਿੱਲੀ: ਪੂਰੇ ਮੁਲਕ ਨੂੰ ਇੱਕ ਬਾਜ਼ਾਰ ਬਣਾਉਣ ਵਾਲੇ ਕਰ ਪ੍ਰਬੰਧ ਜੀ.ਐਸ.ਟੀ. ਨੇ ਸਾਰੇ ਕਾਰੋਬਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਇਸ ਦਾ ਕਾਰਾਂ ਦੀ ਸੇਲ ‘ਤੇ ਕੁਝ ਅਸਰ ਵਿਖਾਈ ਨਹੀਂ ਦੇ ਰਿਹਾ। ਘੱਟੋ-ਘੱਟ ਮਾਰੂਤੀ ਸੁਜ਼ੂਕੀ ਦੇ ਤਾਜ਼ਾ ਅੰਕੜੇ ਤਾਂ ਇਹੋ ਦੱਸਦੇ ਹਨ। ਦੇਸ਼ ‘ਚ ਵਿਕਣ ਵਾਲੀਆਂ ਹਰ ਦੋ ‘ਚੋਂ ਇੱਕ ਕਾਰ ਮਾਰੂਤੀ ਸੁਜ਼ੂਕੀ ਦੀ ਹੈ। ਕੰਪਨੀ ਮੁਤਾਬਕ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਜੁਲਾਈ ਤੋਂ ਸਤੰਬਰ ਦੌਰਾਨ ਉਸ ਨੇ ਘਰੇਲੂ ਬਾਜ਼ਾਰ ‘ਚ 4.57 ਲੱਖ ਤੋਂ ਜ਼ਿਆਦਾ ਗੱਡੀਆਂ ਵੇਚੀਆਂ ਹਨ। ਪਿਛਲੇ ਸਾਲ ਇਸੇ ਤਿੰਨ ਮਹੀਨਿਆਂ ਤੋਂ ਇਹ 19 ਫੀਸਦੀ ਜ਼ਿਆਦਾ ਹੈ। ਕੰਪਨੀ ਦੇ ਚੇਅਰਮੈਨ ਆਰ.ਸੀ. ਭਾਰਗਵ ਮੁਤਾਬਕ ਪੂਰੇ ਕਾਰ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਸੇਲ 13 ਫੀਸਦੀ ਵਧੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਬਾਜ਼ਾਰ ‘ਚ ਡਿਮਾਂਡ ਵਧੀ ਹੈ। ਭਾਰਗਵ ਨੇ ਅਰਥਵਿਵਸਥਾ ‘ਚ ਮੰਦੀ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਮਾਰੂਤੀ ਦੇ ਇੱਕ ਅੰਕੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੇ ਕੁਝ ਦਿਨਾਂ ਬਾਅਦ ਆਏ ਹਨ ਜਿਸ ‘ਚ ਉਨ੍ਹਾਂ ਆਰਥਿਕ ਵਿਕਾਸ ਨੂੰ ਲੈ ਕੇ ਹੋ ਰਹੀ ਆਲੋਚਨਾਵਾਂ ਦਾ ਜੁਆਬ ਦਿੰਦੇ ਹੋਏ ਕਿਹਾ ਸੀ ਕਿ ਦੇਸ਼ ‘ਚ ਗੱਡੀਆਂ ਦੀ ਸੇਲ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਬਤੌਰ ਮੋਦੀ ਇਹ ਚੰਗੇ ਸੰਕੇਤ ਹਨ ਕਿ ਲੋਕ ਗੱਡੀਆਂ ਖਰੀਦ ਰਹੇ ਹਨ। ਕੰਪਨੀ ਨੂੰ ਕਾਰੋਬਾਰੀ ਸਾਲ 2017-18 ਦੀ ਦੂਜੀ ਤਿਮਾਹੀ ‘ਚ 2484 ਕਰੋੜ ਰੁਪਏ ਮੁਨਾਫਾ ਹੋਇਆ ਸੀ ਜੋ ਬੀਤੇ ਸਾਲ 2402 ਕਰੋੜ ਮੁਕਾਬਲੇ 3.41 ਫੀਸਦੀ ਵੱਧ ਹੈ।

BMW ਦੀ ਨਵੀਂ ਕਾਰ, ਜਾਣੋ ਕਾਰ ਦੀ ਖਾਸੀਅਤ

BMW ਜਲਦ ਹੀ ਆਪਣੀ ਨਵੀਂ ਐੱਸ. ਯੂ. ਵੀ. ਐਕਸ 2 ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਕਾਰ ਨੂੰ ਸਪੋਰਟਸ ਐਕਟੀਵਿਟੀ ਵ੍ਹੀਕਲ ਦਾ ਨਾਮ ਦਿੱਤਾ ਹੈ ਅਤੇ ਐਕਸ 2 ਦੀ ਸਟਾਇਲ ਅਤੇ ਫਾਸਟਬੈਕ ਰੂਫਲਾਈਨ ਕੰਪਨੀ ਦੀ ਹੀ ਬਾਕੀ ਕਾਰਾਂ ਵਰਗੀ ਹੈ। BMW ਐਕਸ2 'ਚ ਵੱਡੀ ਗਰਿਲ ਦੇ ਨਾਲ ਐੱਲ. ਈ. ਡੀ ਹੈੱਡਲਾਈਟਸ ਦਿੱਤੇ ਗਏ ਹਨ। ਕੰਪਨੀ ਨੇ ਇਸ ਕਾਰ 'ਚ ਨਵੇਂ ਡਿਜ਼ਾਇਨ ਦਾ ਬੰਪਰ ਲਗਾਇਆ ਹੈ ਜੋ ਵੱਡੇ ਏਅਰ ਇੰਟੈਕਸ ਦੇ ਨਾਲ ਆਉਂਦਾ ਹੈ। ਕਾਰ ਦੇ ਰਿਅਰ ਹਿੱਸੇ 'ਚ ਐਲ. ਈ. ਡੀ ਟੇਲਲੈਂਪਸ ਦੇ ਨਾਲ ਡਿਫਿਊਜ਼ਰ ਅਤੇ ਟਵਿਨ ਐਗਜ਼ਹਾਸਟ ਦਿੱਤੇ ਗਏ ਹਨ। BMW ਐਕਸ2 'ਚ 18-ਇੰਚ ਅਲੌਏ ਵ੍ਹੀਲਸ ਦਿੱਤੇ ਗਏ ਹਨ ਅਤੇ ਗਾਹਕਾਂ ਲਈ ਇਸ ਕਾਰ 'ਚ 19-ਇੰਚ ਅਲੌਏ ਵ੍ਹੀਲਸ ਦਾ ਵੀ ਆਪਸ਼ਨ ਉਪਲੱਬਧ ਹੈ। ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਕਾਰ 'ਚ 8.8-ਇੰਚ ਦਾ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ। ਇਹ ਇੰਫੋਟੇਨਮੇਂਟ ਸਿਸਟਮ ਆਈ. ਡਰਾਇਵ ਜਿਹੇ ਵੱਡੇ ਫੀਚਰਸ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਫੁੱਲ ਹੈੱਡ-ਡਿਸਪਲੇਅ ਆਪਸ਼ਨ ਦੇ ਤੌਰ 'ਤੇ ਉਪਲੱਬਧ ਕਰਾਇਆ ਗਿਆ ਹੈ। ਇਸ ਐੱਸ. ਯੂ. ਵੀ 'ਚ ਕੰਪਨੀ ਨੇ ਵਾਈ-ਫਾਈ ਹਾਟਸਪਾਟ ਅਤੇ ਐਪਲ ਕਾਰ ਪਲੇਅ ਜਿਹੇ ਫੀਚਰਸ 'ਤੇ ਹਨ ਅਤੇ ਫਿਲਹਾਲ ਕੰਪਨੀ ਨੇ ਇਸ ਕਾਰ 'ਚ ਐਂਡ੍ਰਾਇਡ ਆਟੋ ਨਹੀਂ ਦਿੱਤਾ ਹੈ। ਸੇਫਟੀ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਲੇਨ ਡਿਪਾਰਚਰ ਵਾਰਨਿੰਗ, ਸਪੀਡ ਲਿਮਿਟ ਵਾਰਨਿੰਗ, ਆਟੋਮੈਟਿਕ ਹਾਈ ਬੀਮ ਅਤੇ ਪੈਦਲ ਮੁਸਾਫਰਾਂ ਤੋਂ ਟਕਰਾਓਣ ਦੇ ਹਾਲਤ 'ਚ ਵਾਰਨਿੰਗ ਦਿੱਤੀ ਗਈ ਹੈ। ਕਾਰ 'ਚ ਆਪਸ਼ਨਲ ਆਟੋਮੈਟਿਕ ਕਰੂਜ਼ ਕੰਟਰੋਲ ਫੀਚਰ ਦਿੱਤਾ ਗਿਆ ਹੈ। BMW ਨੇ ਇਹ ਕਾਰ ਸ਼ਹਿਰੀ ਗਾਹਕਾਂ ਨੂੰ ਟਾਰਗੇਟ ਕਰਕੇ ਬਣਾਈ ਹੈ ਅਤੇ ਟੂ- ਵ੍ਹੀਲ ਡਰਾਇਵ ਦੇ ਨਾਲ ਇਸ ਕਾਰ 'ਚ ਆਪਸ਼ਨ

ਹੋ ਜਾਓ ਤਿਆਰ! ਅਗਲੇ ਮਹੀਨੇ ਫਰਿੱਜ਼, ਏਸੀ, ਵਾਸ਼ਿੰਗ ਤੇ ਹੋਰ ਸਾਮਾਨ ਮਹਿੰਗੇ

ਨਵੀਂ ਦਿੱਲੀ: ਫਰਿੱਜ਼, ਏਸੀ ਤੇ ਵਾਸ਼ਿੰਗ ਮਸ਼ੀਨ ਜਿਹੇ ਇਲੈਕਟ੍ਰੋਨਿਕਸ ਆਈਟਮਜ਼ ਅਗਲੇ ਮਹੀਨੇ 3 ਤੋਂ 5 ਫੀਸਦੀ ਮਹਿੰਗੇ ਹੋ ਸਕਦੇ ਹਨ। ਵਧੀਆਂ ਕੀਮਤਾਂ ਦਾ ਅਸਰ ਦਸੰਬਰ ਮਹੀਨੇ ਦੇਖਣ ਨੂੰ ਮਿਲ ਸਕਦਾ ਹੈ। ਇਹ ਇਸ ਲਈ ਕਿਉਂਕਿ ਰਿਟੇਲ ‘ਚ ਅਜੇ ਦੀਵਾਲੀ ‘ਚ ਸਾਮਾਨ ਨਹੀਂ ਵਿਕਿਆ ਤੇ ਉਦੋਂ ਤੱਕ ਕੀਮਤਾਂ ਘੱਟ ਹੀ ਰਹਿਣਗੀਆਂ। ਦੱਸ ਦਈਏ ਕਿ ਇਸ ਸਾਲ ਜਨਵਰੀ ‘ਚ ਬਾਜ਼ਾਰ ‘ਚ ਪ੍ਰੋਡਕਟਸ ਦੀਆਂ ਕੀਮਤਾਂ ਦਾ ਉਛਾਲ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਤੱਕ ਵਾਈਟ ਗੁਡਜ਼ ਦੀ ਇਨਪੁਟਸ ਕੌਸਟ ‘ਚ 50 ਫੀਸਦੀ ਤੱਕ ਵਾਧਾ ਹੋਇਆ ਹੈ। ਸਟੀਲ ਦੀਆਂ ਕੀਮਤਾਂ ‘ਚ ਪਿਛਲੇ ਸਮੇਂ 40 ਫੀਸਦੀ ਵਾਧਾ ਹੋਇਆ ਹੈ। ਕਾਪਰ ਦੀਆਂ ਕੀਮਤਾਂ ਵੀ 50 ਫੀਸਦੀ ਵਧੀਆਂ ਹਨ। ਗੋਦਰੇਜ਼ ਅਪਲਾਂਈਸੇਜ਼ ਦੇ ਬਿਜ਼ਨੈਸ ਹੈੱਡ ਕਮਲ ਨੰਦੀ ਨੇ ਕਿਹਾ ਕਿ ਹਰ ਚੀਜ਼ ਦੀ ਇਨਪੁਟ ਕੌਸਟ ਵੱਡੇ ਪੱਧਰ ‘ਤੇ ਵਧ ਰਹੀ ਹੈ। ਇਸੇ ਲਈ ਹੀ ਚੀਜ਼ਾਂ ਦੇ ਰੇਟ 5-6 ਫੀਸਦੀ ਵਧਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਇਹ ਕੀਮਤਾਂ ਵਧਣੀਆਂ ਸ਼ੁਰੂ ਹੋਣਗੀਆਂ।

ਜੀਓ ਨੇ ਲਾਇਆ ਏਅਰਟੈਲ ਨੂੰ ਰਗੜਾ, ਤਾਜ਼ਾ ਰਿਪੋਰਟ 'ਚ ਵੱਡਾ ਖੁਲਾਸਾ

ਨਵੀਂ ਦਿੱਲੀ: ਟੈਲੀਕਾਮ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਭਾਰਤੀ ਏਅਰਟੈੱਲ ਦਾ ਮੁਨਾਫ਼ਾ 76 ਫ਼ੀਸਦੀ ਘਟ ਗਿਆ ਹੈ। ਸਾਲ 2018 ਦੇ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿੱਚ ਕੰਪਨੀ ਨੂੰ ਸਿਰਫ਼ 343 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ। ਇਸ ਵਿੱਚ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ ਕੰਪਨੀ ਨੂੰ 1,461 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ। ਟੈਲੀਕਾਮ ਸੈਕਟਰ ਵਿੱਚ ਵਧਦਾ ਮੁਕਾਬਲਾ ਤੇ ਰਿਲਾਇੰਸ ਜੀਓ ਕਰਕੇ ਬਾਜ਼ਾਰ ਵਿੱਚ ਦਰਾਂ ਵਿਗੜਨ ਦੀ ਵਜ੍ਹਾ ਨਾਲ ਏਅਰਟੈੱਲ ਨੂੰ ਸਖ਼ਤ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਮਾਹੀ ਦੌਰਾਨ ਏਅਰਟੈੱਲ ਦੀ ਕੁੱਲ ਆਮਦਨੀ 11.7 ਫ਼ੀਸਦੀ ਘਟ ਕੇ 21,777 ਕਰੋੜ ਰੁਪਏ ਉੱਤੇ ਆ ਗਈ। ਜਿਹੜੀ ਇਸ ਤੋਂ ਪਹਿਲਾਂ ਵਿੱਤੀ ਸਾਲ ਦੇ ਸਮਾਨ ਤਿਮਾਹੀ ਵਿੱਚ 24,651.50 ਕਰੋੜ ਰੁਪਏ ਰਹੀ ਸੀ। ਭਾਰਤੀ ਏਅਰਟੈੱਲ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ ਤੇ ਦੱਖਣ ਏਸ਼ੀਆ) ਗੋਪਾਲ ਵਿਟੁਲ ਨੇ ਬਿਆਨ ਵਿੱਚ ਕਿਹਾ ਹੈ ਕਿ ਆਮਦਨੀ ਵਿੱਚ ਗਿਰਾਵਟ ਦੀ ਵਜ੍ਹਾ ਨਾਲ ਉਦਯੋਗ ਵਿੱਤੀ ਦਬਾਅ ਝੱਲ ਰਿਹਾ ਹੈ। ਇੰਟਰ ਕਨੈੱਕਟ ਐਕਸਪਰਟ ਫ਼ੀਸ (ਆਈਯੂਸੀ) ਵਿੱਚ ਕਟੌਤੀ ਤੋਂ ਅਲੱਗ ਤਿਮਾਹੀ ਵਿੱਚ ਇਹ ਹੋਰ ਵੀ ਘੱਟ ਸਕਦਾ ਹੈ। ਵਿਟੁਲ ਨੇ ਕਿਹਾ ਕਿ ਇਸ ਵਿੱਚ ਦੂਰਸੰਚਾਰ ਖੇਤਰ ਵਿੱਚ ਏਕੀਕਰਨ ਦੇਖਣ ਨੂੰ ਮਿਲੇਗਾ। ਕਈ ਅਪਰੇਟਰ ਬਾਜ਼ਾਰ ਤੋਂ ਬਾਹਰ ਹੋ ਜਾਣਗੇ ਜਿਵੇਂ ਪਹਿਲਾਂ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਏਅਰਟੈੱਲ ਇਸ ਮੁਕਾਬਲੇ ਵਾਲੇ ਬਾਜ਼ਾਰ ਵਿੱਚ ਆਪਣੀ ਵਿੱਤੀ ਹਿੱਸੇਦਾਰੀ ਵਧਾਉਣ ਲਈ ਪ੍ਰਤੀਬੱਧ ਹੈ। ਉਹ ਗਾਹਕਾਂ ਨੂੰ ਜ਼ਿਆਦਾ ਬਿਹਤਰ ਅਨੁਭਵ ਕਰਾਉਣਗੇ ਤੇ ਡੇਟਾ ਸਮਰੱਥਾ ਦੇ ਵਿਸਥਾਰ ਉੱਤੇ ਰਣਨੀਤੀ ਨਿਵੇਸ਼ ਕਰਨਗੇ।

ਜੇਕਰ ਕਿਸੇ ਪਿਆਰੇ ਨੇ ਕਰ ਦਿੱਤਾ WhatsApp ਤੋਂ ਬਲੌਕ ਤਾਂ ਵਰਤੋ ਇਹ ਟ੍ਰਿਕ

ਤੁਰਤ-ਫੁਰਤ ਸੰਦੇਸ਼ ਰਾਹੀਂ ਗੱਲਬਾਤ ਕਰਵਾਉਣ ਵਾਲੀ ਐਪ ਵ੍ਹੱਟਸਐਪ ਬਹੁਤ ਮਸ਼ਹੂਰ ਹੈ। ਇਸ ਐਪ ਦੇ ਮਸ਼ਹੂਰ ਹੋਣ ਦਾ ਵੱਡਾ ਕਾਰਨ ਹੈ ਕਿ ਤੁਹਾਨੂੰ ਇੱਥੇ ਕਈ ਸਾਰੇ ਫੀਚਰਜ਼ ਮਿਲਦੇ ਹਨ, ਜੋ ਹੋਰਨਾਂ ਐਪ ‘ਤੇ ਨਹੀਂ ਮਿਲਦੇ। ਵ੍ਹੱਟਸਐਪ ਦੇ ਅਜਿਹੇ ਹੀ ਇੱਕ ਫੀਚਰ ਵਿੱਚ ਤੁਸੀਂ ਕਿਸੇ ਵਿਅਕਤੀ ਦੇ ਸੰਦੇਸ਼ਾਂ ਨੂੰ ਠੱਪ ਯਾਨੀ ਬਲੌਕ ਵੀ ਕਰ ਸਕਦੇ ਹੋ। ਹਾਲਾਂਕਿ, ਹਰ ਫੀਚਰ ਨਾਲ ਟਰਿੱਕ ਜ਼ਰੂਰ ਹੁੰਦੀ ਹੈ, ਜੋ ਹੱਲ ਵਜੋਂ ਕੰਮ ਕਰਦੀ ਹੈ। ਜੇਕਰ ਤੁਹਾਡੇ ਕਿਸੇ ਸੰਪਰਕ ਵਾਲੇ ਵਿਅਕਤੀ ਨੇ ਤੁਹਾਨੂੰ ਵ੍ਹੱਟਸਐਪ ਤੋਂ ਬਲੌਕ ਕਰ ਦਿੱਤਾ ਹੋਇਆ ਹੈ ਤੇ ਤੁਸੀਂ ਆਪਣੇ ਆਪ ਨੂੰ ਅਨਬਲੌਕ ਕਰਨਾ ਚਾਹੁੰਦੇ ਹੋ, ਤਾਂ ਅਜਿਹਾ ਸੌਖਿਆਂ ਹੀ ਕੀਤਾ ਜਾ ਸਕਦਾ ਹੈ। ਆਓ ਦੱਸਦੇ ਹਾਂ ਕਿਵੇਂ… 1. ਸਭ ਤੋਂ ਪਹਿਲਾਂ WhatsApp ਖੋਲ੍ਹੋ ਤੇ ਇਸ ਦੀਆਂ ਸੈਟਿੰਗ ਵਿੱਚ ਜਾਓ। ਅੱਗੇ ਅਕਾਊਂਟ ਵਿੱਚ ਜਾਓ ਤੇ ਡਿਲੀਟ ਮਾਈ ਅਕਾਊਂਟ ਨੂੰ ਚੁਣੋ। 2. ਇੱਥੇ ਟੈਪ ਕਰਨ ਤੋਂ ਬਾਅਦ ਐਪ ਜਿਵੇਂ ਕਰਨ ਨੂੰ ਕਹਿੰਦੀ ਹੈ, ਉਵੇਂ ਕਰੋ, ਨੰਬਰ ਵਗੈਰ੍ਹਾ ਭਰਨਾ ਆਦਿ ਤੇ ਆਪਣਾ ਖਾਤਾ ਡਿਲੀਟ ਕਰ ਦਿਓ। 3. ਇਸ ਤੋਂ ਬਾਅਦ ਆਪਣੇ ਮੋਬਾਈਲ ਤੋਂ WhatsApp ਨੂੰ ਹਟਾ ਦਿਓ ਭਾਵ ਅਨ-ਇੰਸਟਾਲ ਕਰ ਦਿਓ ਤੇ ਆਪਣਾ ਮੋਬਾਈਲ ਬੰਦ ਕਰ ਕੇ ਦੁਬਾਰਾ ਚਾਲੂ ਕਰੋ। 4. ਹੁਣ ਆਪਣੇ ਮੋਬਾਈਲ ਦੇ ਹਿਸਾਬ ਨਾਲ ਵ੍ਹੱਟਸਐਪ ਨੂੰ ਮੁੜ ਤੋਂ ਇੰਸਟਾਲ ਕਰ ਕੇ ਆਪਣਾ ਖਾਤਾ ਨਵੇਂ ਸਿਰੇ ਤੋਂ ਬਣਾ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਿਨ੍ਹਾਂ ਨੇ ਵੀ ਬਲੌਕ ਕੀਤਾ ਹੋਵੇਗਾ, ਉਨ੍ਹਾਂ ਵੱਲੋਂ ਤੁਸੀਂ ਆਪਣੇ-ਆਪ ਅਨਬਲੌਕ ਹੋ ਜਾਓਂਗੇ।


Visitors :1124258