Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ

ਸਿਆਟਲ, 25 ਅਕਤੂਬਰ - ਬੀਤੇ ਦਿਨ ਲਾਸ ਏਾਜਲਸ ਵਿਖੇ ਹੋਏ 'ਜਾਗਰੂਕਤਾ ਫ਼ਿਲਮ ਫ਼ੈਸਟੀਵਲ' 'ਚ ਅਮਰੀਕਾ ਵਿਖੇ ਨੈਸ਼ਨਲ ਸਿੱਖ ਕੰਪੇਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਸਿੱਖਿਆਵਾਂ 'ਤੇ ਬਣਾਈ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਫ਼ੈਸਟੀਵਲ 'ਚ ਫ਼ਿਲਮ ਦੇ ਨਿਰਦੇਸ਼ਕ ਨੂੰ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ ਮਿਲਿਆ ਹੈ | ਨੈਸ਼ਨਲ ਸਿੱਖ ਕੰਪੇਨ ਦੇ ਪ੍ਰਮੁੱਖ ਡਾ: ਰਾਜਵੰਤ ਸਿੰਘ ਨੇ ਦੱਸਿਆ ਕਿ ਇਸ ਫ਼ੈਸਟੀਵਲ 'ਚ 40 ਤੋਂ ਵੱਧ ਵੱਖ-ਵੱਖ ਵਿਸ਼ਿਆਂ 'ਤੇ ਫ਼ਿਲਮਾਂ ਸ਼ਾਮਿਲ ਸਨ, ਜਿਨ੍ਹਾਂ 'ਚੋਂ ਸਾਡੀ ਇਸ ਧਾਰਮਿਕ ਫ਼ਿਲਮ 'ਗੁਰੂ ਨਾਨਕ ਦ ਫਾਊਾਡੇਸ਼ਨ ਆਫ਼ ਸਿੱਖਇਜ਼ਮ' ਨੂੰ ਸਰਬੋਤਮ ਨਿਰਦੇਸ਼ਨ ਦਾ ਿਖ਼ਤਾਬ ਮਿਲਿਆ | ਉਨ੍ਹਾਂ ਕਿਹਾ ਕਿ ਹਾਲੀਵੁੱਡ ਫ਼ਿਲਮਾਂ ਦੇ ਨਿਰਦੇਸ਼ਕ ਜ਼ੈਰੀ ਕਰੇਲ ਨੇ ਪਹਿਲਾਂ ਵੀ ਬਹੁਤ ਸਾਰੇ ਪੁਰਸਕਾਰ ਜਿੱਤੇ ਹੋਏ ਹਨ | ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਫ਼ਿਲਮ ਦਾ ਪਹਿਲਾ ਪ੍ਰੀਮੀਅਰ ਇਸ ਫ਼ੈਸਟੀਵਲ 'ਚ ਹੋਇਆ ਸੀ ਅਤੇ ਹੁਣ 9 ਨਵੰਬਰ ਨੂੰ ਨਿਊਯਾਰਕ ਤੇ 20 ਨਵੰਬਰ ਨੂੰ ਡੀ. ਸੀ. ਵਾਸ਼ਿੰਗਟਨ ਵਿਖੇ ਇਸ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਹੋਣਗੇ, ਜਿਸ 'ਚ ਅਮਰੀਕਾ ਦੀਆਂ ਨਾਮਵਰ ਗ਼ੈਰ-ਸਿੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ | ਫ਼ਿਲਮ ਦੇ ਨਿਰਦੇਸ਼ਕ ਜ਼ੈਰੀ ਕਰੇਲ ਨੇ ਦੁਨੀਆ ਭਰ 'ਚ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਦੇਸ਼ਾਂ 'ਚ ਗ਼ੈਰ-ਸਿੱਖਾਂ ਨੂੰ ਇਸ ਦਾ ਸ਼ੋਅ ਜ਼ਰੂਰ ਦਿਖਾਉਣ ਤਾਂ ਕਿ ਗੁਰੂ ਨਾਨਕ ਦੇਵ ਜੀ ਬਾਰੇ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ | ਉਨ੍ਹਾਂ ਫ਼ਿਲਮ ਫ਼ੈਸਟੀਵਲ ਦੇ ਪ੍ਰਬੰਧਕਾਂ ਦਾ ਐਵਾਰਡ ਦੇਣ ਲਈ ਧੰਨਵਾਦ ਕੀਤਾ | ਇਸ ਫ਼ਿਲਮ ਨੂੰ ਜਲਦੀ ਹੀ ਅਮਰੀਕਾ ਦੇ 200 ਟੀ.

ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ

ਵਾਸ਼ਿੰਗਟਨ, 25 ਅਕਤੂਬਰ (ਏਜੰਸੀ)-ਅਮਰੀਕੀ ਪ੍ਰਸ਼ਾਸਨ ਨੇ ਅੱਜ ਕਿਹਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਚਾਹੁੰਣ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮਸਲੇ 'ਤੇ ਦੋਵੇਂ ਦੇਸ਼ਾਂ ਵਿਚਾਲੇ ਵਿਚੋਲਗੀ ਕਰਨ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਸ਼ਾਂਤੀ ਗੱਲਬਾਤ 'ਚ ਅੱਤਵਾਦੀਆਂ ਿਖ਼ਲਾਫ਼ ਕਾਰਵਾਈ ਦੇ ਮਾਮਲੇ ਵਿਚ ਪਾਕਿਸਤਾਨ ਲਗਾਤਾਰ ਝੂਠ ਬੋਲ ਰਿਹਾ ਹੈ | ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਵਿਚੋਲਗੀ ਦੇ ਇੱਛੁਕ ਹਨ ਤਾਂ ਅਮਰੀਕਾ ਇਸ ਦੀ ਪਹਿਲ ਕਰ ਸਕਦਾ ਹੈ | ਟਰੰਪ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਇਮਰਾਨ ਖ਼ਾਨ ਨਾਲ ਬੈਠਕਾਂ 'ਚ ਕਸ਼ਮੀਰ 'ਤੇ ਚਰਚਾ ਕੀਤੀ ਹੈ ਹਾਲਾਂਕਿ ਭਾਰਤ ਇਸ ਮਸਲੇ 'ਚ ਕਿਸੇ ਵੀ ਬਾਹਰੀ ਵਿਚੋਲਗੀ ਦੇ ਿਖ਼ਲਾਫ਼ ਰਿਹਾ ਹੈ | ਜ਼ਿਕਰਯੋਗ ਹੈ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਤੋਂ ਭਾਰਤ-ਪਾਕਿਸਤਾਨ ਵਿਚਾਲੇ ਮਾਹੌਲ ਤਣਾਅਪੂਰਨ ਹੈ | ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਜੈਸ਼-ਏ-ਮੁਹੰਮਦ ਦੇ ਇਕ ਹਮਲੇ ਵਿਚ ਸੀ. ਆਰ. ਪੀ. ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ | ਜੈਸ਼ ਦੇ ਅੱਤਵਾਦੀ ਨੇ ਧਮਾਕਾਖ਼ੇਜ਼ ਨਾਲ ਲੱਦੇ ਟਰੱਕ ਨਾਲ ਸੀ. ਆਰ. ਪੀ. ਐਫ਼. ਜਵਾਨਾਂ ਨੂੰ ਲੈ ਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ | ਗੱਲਬਾਤ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਵਿਚਾਲੇ ਚੰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਉਸਾਰੂ ਗੱਲਬਾਤ ਹੋ ਸਕੇ | ਨਾਲ ਹੀ

ਅਮਰੀਕਾ ਵਲੋਂ ਅੱਤਵਾਦ ਦੇ ਮੁੱਦੇ 'ਤੇ ਪਾਕਿ ਨੂੰ ਚਿਤਾਵਨੀ

ਭਾਰਤ ਤੋਂ ਮੰਗਿਆ ਕਸ਼ਮੀਰ ਦੇ ਹਾਲਾਤ ਬਾਰੇ ਖਾਕਾ ਵਾਸ਼ਿੰਗਟਨ, 25 ਅਕਤੂਬਰ (ਏਜੰਸੀ)-ਅਮਰੀਕਾ ਨੇ ਭਾਰਤ ਤੋਂ ਕਸ਼ਮੀਰ 'ਚ ਰਾਜਨੀਤਕ ਤੇ ਆਰਥਿਕ ਸਥਿਤੀ ਆਮ ਕਰਨ ਦਾ ਖ਼ਾਕਾ ਪੇਸ਼ ਕਰਨ ਤੇ ਜਲਦ ਰਾਜਨੀਤਕ ਬੰਦੀਆਂ ਨੂੰ ਰਿਹਾਅ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ | ਅਮਰੀਕਾ ਨੇ ਨਾਲ ਹੀ ਪਾਕਿਸਤਾਨ ਨੂੰ ਵੀ ਉਸ ਦੇ ਖੇਤਰ 'ਚ ਅੱਤਵਾਦੀਆਂ ਿਖ਼ਲਾਫ਼ ਲਗਾਤਾਰ ਸਥਿਰ ਕਦਮ ਚੁੱਕਣ ਲਈ ਕਿਹਾ ਹੈ | ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਕੇ ਇੱਥੋਂ ਦੇ ਵੱਖਵਾਦੀ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਸੀ | ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਏਲਿਸ ਜੀ ਵੇਲਸ ਨੇ ਕਿਹਾ ਕਿ ਅਸੀਂ ਰੋਜ਼ਮਰਾ ਦੀਆਂ ਸੇਵਾਵਾਂ ਦੇ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਲਗਾਤਾਰ ਦਬਾਅ ਬਣਾਉਣਾ ਜਾਰੀ ਰੱਖਾਂਗੇ ਪਰ ਸਭ ਤੋਂ ਵੱਧ ਜ਼ਰੂਰੀ ਰਾਜਨੀਤਕ ਤੇ ਆਰਥਿਕ ਸਥਿਤੀ ਠੀਕ ਕਰਨ ਲਈ ਖ਼ਾਕਾ ਤਿਆਰ ਕਰਨਾ ਹੈ | ਵਿਦੇਸ਼ ਮੰਤਰਾਲੇ ਦੇ ਫਾਗੀ ਬਾਟਮ ਦਫ਼ਤਰ 'ਚ ਵੇਲਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਵਾਦੀ ਦੀ ਸਥਿਤੀ ਨੂੰ ਲੈ ਕੇ ਬੇਹੱਦ ਚਿੰਤਤ ਹੈ ਜਿੱਥੇ ਕਰੀਬ 80 ਲੱਖ ਸਥਾਨਕ ਲੋਕਾਂ ਦਾ ਜੀਵਨ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੇ ਰਾਜਨੀਤਕ ਆਗੂਆਂ ਨੂੰ ਬਿਨਾਂ ਕਾਰਨ ਹਿਰਾਸਤ 'ਚ ਲੈਣ ਤੇ ਸੰਚਾਰ ਪਾਬੰਦੀਆਂ ਕਾਰਨ ਪ੍ਰਭਾਵਿਤ ਹੈ | ਉਨ੍ਹਾਂ ਹਾਲਾਂਕਿ ਕਿਹਾ ਕਿ ਅਸੀਂ ਹਾਲਾਤ 'ਚ ਥੋੜ੍ਹਾ ਸੁਧਾਰ ਵੀ ਦੇਖਿਆ ਹੈ | ਵੇਲਸ ਨੇ ਕਿਹਾ ਕਿ ਲਸ਼ਕਰ, ਜੈਸ਼ ਤੇ ਹਿਜ਼ਬੁਲ ਵਰਗੇ ਅੱਤਵਾਦੀ ਸੰਗਠਨ ਯਕੀਨੀ ਤੌਰ 'ਤੇ ਪ੍ਰੇਸ਼ਾਨੀ ਦਾ ਕਾਰਨ ਹਨ | ਉਨ੍ਹਾਂ ਕਿਹਾ ਕਿ ਇਸ ਸਿਲਸਿਲੇ 'ਚ ਅਸੀਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਤੰਬਰ 'ਚ ਆਏ

ਨਵਾਜ਼ ਸ਼ਰੀਫ਼ ਦੀ ਜ਼ਮਾਨਤ ਅਰਜ਼ੀ ਮਨਜ਼ੂਰ

ਮਰੀਅਮ ਨੂੰ ਪਿਤਾ ਨਾਲ ਰਹਿਣ ਦੀ ਇਜਾਜ਼ਤ ਅੰਮਿ੍ਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤ ਦੇ ਦਿੱਤੀ | ਸ਼ਰੀਫ਼ ਦੇ ਪਲੇਟਨੇਟ ਕਾਊਾਟ 'ਚ ਭਾਰੀ ਗਿਰਾਵਟ ਦੇ ਬਾਅਦ ਸੋਮਵਾਰ ਦੇਰ ਰਾਤ ਉਨ੍ਹਾਂ ਨੂੰ ਲਾਹੌਰ ਦੇ ਸਰਵਿਸਿਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਕੌਮੀ ਜਵਾਬਦੇਹ ਬਿਊਰੋ ਵਲੋਂ ਹਿਰਾਸਤ 'ਚ ਲਏ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੈਡੀਕਲ ਆਧਾਰ 'ਤੇ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ | ਜਿਸ 'ਤੇ ਜੱਜ ਬਕਰ ਨਜ਼ਫੀ ਦੀ ਪ੍ਰਧਾਨਗੀ ਵਾਲੀ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਸੁਣਵਾਈ ਦੌਰਾਨ ਉਕਤ ਅਪੀਲ ਮਨਜ਼ੂਰ ਕਰਦਿਆਂ ਨਵਾਜ਼ ਸ਼ਰੀਫ਼ ਨੂੰ ਜ਼ਮਾਨਤ ਦੇ ਦਿੱਤੀ | ਇਸੇ ਦੌਰਾਨ ਵਿਰੋਧੀ ਧਿਰ ਦੀ ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੂੰ ਉਸ ਦੇ ਪਿਤਾ ਨਾਲ ਰਹਿਣ ਦੀ ਮਨਜ਼ੂਰੀ ਦਿੱਤੀ ਜਾਵੇ | ਲਹਿੰਦੇ ਪੰਜਾਬ ਦੇ ਰਾਜਪਾਲ ਮੁਹੰਮਦ ਸਰਵਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਮਰੀਅਮ ਅਤੇ ਸ਼ਰੀਫ਼ ਦੀ ਸਿਹਤ ਬਾਰੇ ਜਾਣਕਾਰੀ ਮੰਗੀ ਸੀ | ਜਿਸ ਦੇ ਬਾਅਦ ਉਨ੍ਹਾਂ ਨੇ ਮਰੀਅਮ ਵਲੋਂ ਸ਼ਰੀਫ਼ ਨਾਲ ਹਸਪਤਾਲ 'ਚ ਰਹਿਣ ਦੀ ਕੀਤੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ |

ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ

ਕੈਨਬਰਾ: ਉੱਤਰ ਪੱਛਮ ਆਸਟ੍ਰੇਲੀਆ ਵਿੱਚ ਜ਼ਬਰਦਸਤ ਹੜ੍ਹ ਆਇਆ ਹੋਇਆ ਹੈ। ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ ਹੈ। 20 ਹਜ਼ਾਰ ਘਰ ਖ਼ਤਰੇ ਵਿੱਚ ਦੱਸੇ ਜਾ ਰਹੇ ਹਨ। ਰੌਸ ਰਿਵਰ ਡੈਮ ਤੋਂ ਪ੍ਰਤੀ ਸੈਕਿੰਡ 1900 ਕਿਊਬਿਕ ਮੀਟਰ ਪਾਣੀ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਤਕ ਹਾਲਾਤ ਹੋਰ ਖ਼ਰਾਬ ਹੋਣ ਦੀ ਗੱਲ ਆਖੀ ਹੈ। ਹੜ੍ਹ ਦੇ ਪਾਣੀ ਵਿੱਚ ਵਹਿ ਕੇ ਮਗਰਮੱਛ ਤੇ ਸੱਪ ਸੜਕਾਂ ’ਤੇ ਆ ਗਏ ਹਨ। ਪ੍ਰਸ਼ਾਸਨ ਨੇ ਇਨ੍ਹਾਂ ਦੇ ਘਰਾਂ ਵਿੱਚ ਵੜਨ ਦੀ ਚੇਤਾਵਨੀ ਜਾਰੀ ਕੀਤੀ ਹੈ। ਕਵੀਂਸਲੈਂਡ ਸੂਬੇ ਦੇ ਸ਼ਹਿਰ ਟਾਊਂਸਵਿਲ ਵਿੱਚ ਹਰ ਥਾਂ ਪਾਣੀ ਭਰ ਗਿਆ ਹੈ। ਸ਼ਹਿਰ ਵਿੱਚ ਬਿਜਲੀ ਵੀ ਨਹੀਂ ਹੈ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਹਿ ਰਹੇ ਹਨ। ਸ਼ਹਿਰ ਦਾ ਬਾਕੀ ਇਲਾਕਿਆਂ ਤੋਂ ਸੰਪਰਕ ਕੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਵਿੱਚ ਇਹ ਪਹਿਲੀ ਵਾਰ ਨਹੀਂ ਬਲਕਿ 100 ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਘਟਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਂਕੜੇ ਘਰ ਖ਼ਾਲੀ ਕਰ ਦਿੱਤੇ ਗਏ ਹਨ। 10 ਤੋਂ 20 ਹਜ਼ਾਰ ਘਰਾਂ ਨੂੰ ਖ਼ਤਰਾ ਹੈ। ਮਿਲਟ੍ਰੀ ਨੇ ਸਥਾਨਕ ਲੋਕਾਂ ਨੂੰ ਰੇਤ ਦੀਆਂ ਬੋਰੀਆਂ ਵੰਡੀਆਂ ਹਨ ਤਾਂ ਕਿ ਉਨ੍ਹਾਂ ਦਾ ਪਾਣੀ ਤੋਂ ਬਚਾਅ ਹੋ ਸਕੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਕਦੀ ਅਜਿਹਾ ਨਹੀਂ ਵੇਖਿਆ। ਚੁਫੇਰੇ ਪਾਣੀ ਹੀ ਪਾਣੀ ਦਿਸ ਰਿਹਾ ਹੈ। ਘਰਾਂ ’ਚ ਇੱਕ ਮੀਟਰ ਤੋਂ ਜ਼ਿਆਦਾ ਪਾਣੀ ਵੜ ਆਇਆ ਹੈ। ਪੌੜੀਆਂ ਡੁੱਬ ਚੁੱਕੀਆਂ ਹਨ। ਫਰਿੱਜ ਤੋਂ ਲੈ ਕੇ ਬਾਕੀ ਸਾਮਾਨ ਪਾਣੀ ਵਿੱਚ ਤੈਰ ਰਹੇ ਹਨ।

ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ

ਬੀਜਿੰਗ: ਮਹਿੰਗੇ ਵਿਆਹ ਪੂਰੀ ਦੁਨੀਆ ਲਈ ਸਮੱਸਿਆ ਹਨ। ਗੁਆਂਢੀ ਮੁਲਕ ਚੀਨ 'ਚ ਮਹਿੰਗੇ ਵਿਆਹ ਕਰਨਾ ਲੋਕਾਂ ਲਈ ਨਹੀਂ ਸਗੋਂ ਪ੍ਰਸਾਸ਼ਨ ਲਈ ਸਿਰਦਰਦ ਬਣ ਗਿਆ ਹੈ। ਇਸ ਨਾਲ ਨਜਿੱਠਣ ਲਈ ਮੱਧ ਹੇਨਾਨ ਖੇਤਰ ਦੇ ਪਿਯੁਆਂਗ ਪ੍ਰਸਾਸ਼ਨ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਵਿਆਹ ਦੇ ਤੋਹਫੇ, ਮਹਿਮਾਨਾਂ ਦੀ ਗਿਣਤੀ ਤੇ ਰਿਸੈਪਸ਼ਨ ‘ਤੇ ਹੋਣ ਵਾਲਾ ਖ਼ਰਚ ਤੈਅ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਨੂੰ ਤੋੜਨ ਵਾਲੇ ‘ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ। ਚੀਨ ‘ਚ ਲਗਾਤਾਰ ਵਧ ਰਹੇ ਲਿੰਗ ਅਨੁਪਾਤ ਕਰਕੇ ਮਹਿੰਗੇ ਵਿਆਹ ਹੋ ਰਹੇ ਹਨ। ਉੱਥੇ 100 ਮਹਿਲਾਵਾਂ ਪਿੱਛੇ 115 ਮਰਦ ਹਨ। ਇਸ ਕਰਕੇ ਮੁੰਡਿਆਂ ਨੂੰ ਆਪਣੀ ਜੀਵਨ ਸਾਥੀ ਮਿਲਣ ‘ਚ ਮੁਸ਼ਕਲ ਹੋ ਰਹੀ ਹੈ। ਵਿਆਹ ਲਈ ਦੁਲਹਨਾਂ ਮਹਿੰਗੇ ਤੋਹਫੇ ਦੀ ਤਰ੍ਹਾਂ ਖਰੀਦਣੀਆਂ ਪੈ ਰਹੀਆਂ ਹਨ ਜਿਸ ਕਰਕੇ ਖ਼ਰਚਾ ਵਧ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਮਕਸਦ ਦਹੇਜ ‘ਤੇ ਰੋਕ ਲਾਉਣਾ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰੀਤਾਂ ‘ਚ ਬਦਲਾਅ ਕਰਨਾ ਹੈ। ਇੱਕ ਨਿਊਜ਼ ਵੈੱਬਸਾਈਟ ਮੁਤਾਬਕ ਇੱਕ ਵਿਆਹ ‘ਤੇ 1.48 ਕਰੋੜ ਤੋਂ ਜ਼ਿਆਦਾ ਦਾ ਖ਼ਰਚ ਆਉਂਦਾ ਹੈ ਜੋ ਲੱਖਾਂ ਲੋਕਾਂ ਲਈ ਮੁਸ਼ਕਲ ਹੈ। ਤੈਅ ਕੀਤੇ ਨਿਯਮਾਂ ਮੁਤਾਬਕ, ਹੁਣ ਪੇਂਡੂ ਖੇਤਰਾਂ ‘ਦ ਦੁਲ੍ਹੇ ਦੇ ਪਰਿਵਾਰ ਨੂੰ ਮਿਲਣ ਵਾਲੀ ਰਕਮ 60,000 ਯੁਆਨ ਯਾਨੀ 6,35,680 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸ਼ਹਿਰਾਂ ‘ਚ ਇਹ ਰਕਮ 50 ਹਜ਼ਾਰ ਯੁਆਨ ਯਾਨੀ ਕਰੀਬ 52 ਲੱਖ ਰੁਪਏ ਹੈ। ਵਿਆਹ ਦੀ ਰਿਸੈਪਸ਼ਨ ‘ਚ ਵੀ 15 ਤੋਂ ਜ਼ਿਆਦਾ ਖਾਣੇ ਦੇ ਟੇਬਲ ਨਾ ਲਾਉਣ ਦੀ ਹਦਾਇਤ ਦਿੱਤੀ ਗਈ ਹੈ। ਖਾਣੇ ਦੀ ਲਾਗਤ 3178 ਰੁਪਏ ਪ੍ਰਤੀ ਟੇਬਲ ਤੈਅ ਕੀਤੀ ਗਈ ਹੈ ਜਦਕਿ ਸ਼ਹਿਰੀ ਖੇਤਰਾਂ ‘ਚ ਇਹ ਰਕਮ 6356

ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਐਮਰਜੈਂਸੀ ਦਾ ਐਲਾਨ ਕਰਨ ਵਾਲੇ ਹਨ। ਉਹ ਇਹ ਐਲਾਨ ਇਸ ਲਈ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਮੈਕਸਿਕੋ ਨਾਲ ਲੱਗੀ ਦੱਖਣੀ ਹੱਦ ’ਤੇ ਕੰਧ ਬਣਾਉਣ ਲਈ ਸਰਕਾਰੀ ਖ਼ਜ਼ਾਨੇ ਤੋਂ ਪੈਸੇ ਚਾਹੀਦੇ ਹਨ। ਦਰਅਸਲ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਦੌਰਾਨ ਮੈਕਸਿਕੋ ਤੋਂ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਇਕ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਯੂਐਸ ਪਾਰਲੀਮੈਂਟ ਤੋਂ ਪੈਸੇ ਨਹੀਂ ਲੈ ਪਾ ਰਹੇ। ਪਰ ਜੇ ਟਰੰਪ ਐਮਰਜੈਂਸੀ ਐਲਾਨ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਸ ਕੰਧ ਲਈ ਲੋੜੀਂਦੇ ਪੈਸਿਆਂ ਲਈ ਅਮਰੀਕੀ ਕਾਂਗਰਸ ਤੋਂ ਇਜਾਜ਼ਤ ਦੀ ਲੋੜ ਨਹੀਂ ਪਵੇਗੀ। ਐਮਰਜੈਂਸੀ ਐਲਾਨਣ ਦੇ ਬਾਅਦ ਟਰੰਪ ਨੂੰ ਉਹ ਕਾਰਜਕਾਰੀ ਸ਼ਕਤੀ ਮਿਲ ਜਾਏਗੀ, ਜਿਸ ਰਾਹੀਂ ਉਹ ਰੈਸ਼ਟਰੀ ਆਫਤ ਰਾਹਤ ਫੰਡ ਦੀ ਵਰਤੋਂ ਕਰਕੇ ਦੱਖਣੀ ਮੈਕਸਿਕੋ ਦੀ ਸਰਹੱਦ ’ਤੇ ਕੰਧ ਬਣਾ ਸਕਦੇ ਹਨ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਕੰਧ ਨੂੰ ਬਣਵਾ ਕੇ ਹੀ ਦਮ ਲੈਣਗੇ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।

ਦਹਿਸ਼ਤ ਰੋਕਣ ਦੇ ਨਾਂ 'ਤੇ ਛਾਪਿਆਂ ਤੋਂ ਅੱਕੇ ਸੈਂਕੜੇ ਸਿੱਖ ਬਰਮਿੰਘਮ ਦੀਆਂ ਸੜਕਾਂ 'ਤੇ ਡਟੇ

ਲੰਡਨ: ਬਰਮਿੰਘਮ ਵਿੱਚ ਸੈਂਕੜੇ ਬ੍ਰਿਟਿਸ਼ ਸਿੱਖਾਂ ਨੇ ਐਂਟੀ ਟੈਰਰ ਪੁਲਿਸ ਰੇਡਜ਼ ਦੇ ਵਿਰੋਧ ਵਿੱਚ ਐਤਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਵਿੱਚ ਪ੍ਰਦਰਸ਼ਨ ਕੀਤਾ। ਬਰਤਾਨਵੀ ਸਿੱਖ ਤੰਗ ਹਨ ਕਿ ਭਾਰਤ ਵਿੱਚ ਵੱਖਰੇ ਸਿੱਖ ਰਾਜ ਦੀ ਮੰਗ ਕਰ ਰਹੇ ਕੁਝ ਗਰਮਖਿਆਲੀਆਂ ਕਰਕੇ ਇੱਥੋਂ ਦੀ ਪੁਲਿਸ ਉਨ੍ਹਾਂ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਆਜ਼ਾਦੀ ਦੀ ਹਮਾਇਤ ਕਰਨ ਵਾਲੇ ਸਿੱਖ ਫੈਡਰੇਸ਼ਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਅਜਿਹਾ ਭਾਰਤ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਕੀਤਾ ਜਾ ਰਿਹਾ ਹੈ। ਛਾਪੇਮਾਰੀ ਦਾ ਸਾਹਮਣਾ ਕਰਨ ਵਾਲੀ ਇੱਕ ਮਾਂ ਨੇ ਦੋਸ਼ ਲਾਇਆ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਬੱਚਿਆਂ ਦੀਆਂ ਨਿੱਕੀਆਂ ਗੁੱਲਕਾਂ ਤੋੜ ਕੇ ਤੇ ਸਕੂਲ ਲਿਜਾਣ ਵਾਲੇ ਟਿਫ਼ਿਨਾਂ ਤਕ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਵੈਸਟ ਮਿਡਲੈਂਡਜ਼ ਕਾਊਂਟਰ ਟੈਰੇਰਿਜ਼ਮ ਯੂਨਿਟ ਨੇ ਸਫ਼ਾਈ ਦਿੱਤੀ ਸੀ ਕਿ ਉਹ ਕਾਲ਼ੇ ਧਨ ਤੇ ਗਰਮਖਿਆਲੀਆਂ ਦੀਆਂ ਸਰਗਰਮੀਆਂ ਦੀ ਜਾਂਚ ਲਈ ਛਾਪੇਮਾਰੀ ਕਰ ਰਹੀ ਸੀ। ਬਾਅਦ ਵਿੱਚ ਏਜੰਸੀ ਨੇ ਸਫ਼ਾਈ ਦਿੱਤੀ ਕਿ ਬਰਮਿੰਘਮ, ਕੋਵੈਂਟਰੀ, ਲੰਡਨ ਤੇ ਲੈਸਟਰ ਵਿੱਚ ਪਿਛਲੇ ਹਫ਼ਤੇ ਮਾਰੇ ਗਏ ਛਾਪਿਆਂ ਪਿੱਛੇ ਕੋਈ ਬਾਹਰੀ ਤਾਕਤ ਦਾ ਹੱਥ ਨਹੀਂ, ਸਗੋਂ ਇਹ ਇੰਗਲੈਂਡ ਦੀ ਖ਼ੁਫੀਆ ਜਾਣਕਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਟਰੰਪ ਨੇ ਆਪਣੇ ਕਾਰਜਕਾਲ ਦਾ ਚੌਥਾ ਹਿੱਸਾ ਲਾਇਆ ਗੌਲਫ ਲੇਖੇ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਤੱਕ ਦੇ ਆਪਣੇ ਕਾਰਜਕਾਲ ਦਾ ਇੱਕ ਚੌਥਾਈ ਯਾਨੀ 25.32% ਸਮਾਂ ਗੋਲਫ ਖੇਡਦਿਆਂ ਬਿਤਾਇਆ। ਟਰੰਪ 20 ਜਨਵਰੀ, 2017 ਨੂੰ ਅਹੁਦੇ ‘ਤੇ ਬਿਰਾਜਮਾਨ ਹੋਏ ਸਨ। ਉਦੋਂ ਤੋਂ ਹੁਣ ਤੱਕ 616 ਦਿਨਾਂ ‘ਚ ਟਰੰਪ 156 ਵਾਰ ਗੋਲਫ ਮੈਦਾਨ ਗਏ। ਇਹ ਅਮਰੀਕਾ ਦੇ ਪਿਛਲੇ ਤਿੰਨ ਰਾਸ਼ਟਰਪਤੀਆਂ ਬਿੱਲ ਕਲਿੰਟਨ, ਜਾਰਜ ਡਬਲਯੂ ਬੁਸ਼ ਤੇ ਬਰਾਕ ਓਬਾਮਾ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। 2016 ‘ਚ ਟਰੰਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਪ੍ਰਚਾਰ ਕਰ ਰਹੇ ਸਨ। ਉਸ ਸਮੇਂ ਤਤਕਾਲੀ ਰਾਸ਼ਟਰਪਤੀ ਓਬਾਮਾ ਬਾਰੇ ਟਰੰਪ ਨੇ ਵਰਜੀਨੀਆ ਰੈਲੀ ‘ਚ ਕਿਹਾ ਸੀ ਕਿ ਇੱਕ ਰਾਸ਼ਟਰਪਤੀ ਨੂੰ ਗੌਲਫ ਖੇਡਣ ‘ਚ ਸਮਾਂ ਨਹੀਂ ਬਿਤਾਉਣਾ ਚਾਹੀਦਾ। ਮੈਂ ਤੁਹਾਡੇ ਲਈ ਕੰਮ ਕਰਾਂਗਾ, ਮੇਰੇ ਕੋਲ ਗੌਲਫ ਖੇਡਣ ਦਾ ਸਮਾਂ ਨਹੀਂ ਹੋਵੇਗਾ। ਹਾਲਾਂਕਿ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ‘ਚ ਹੀ ਉਨ੍ਹਾਂ 19 ਵਾਰ ਗੌਲਫ ਕੋਰਸ ਦਾ ਦੌਰਾ ਕੀਤਾ। ਉਨ੍ਹਾਂ ਦੇ ਮੁਕਾਬਲੇ ਸ਼ੁਰੂਆਤੀ 100 ਦਿਨਾਂ ‘ਚ ਓਬਾਮਾ ਸਿਰਫ ਇੱਕ ਦਿਨ ਤੇ ਕਲਿੰਟਨ ਪੰਜ ਦਿਨ ਗੌਲਫ ਕੋਰਸ ਗਏ ਸੀ। ਬੁਸ਼ ਤਾਂ ਇੱਕ ਦਿਨ ਵੀ ਗੌਲਫ ਕੋਰਸ ਨਹੀਂ ਗਏ ਸੀ। ਟਰੰਪ ਆਮ ਤੌਰ ‘ਤੇ ਵੀਕੈਂਡਸ ‘ਚ ਆਪਣੇ ਗੋਲਫ ਕੋਰਸ ‘ਚ ਖੇਡਦੇ ਦਿਖਾਈ ਦਿੰਦੇ ਹਨ। ਹਾਲਾਂਕਿ ਵਾਈਟ ਹਾਊਸ ਵੱਲੋਂ ਇਸ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਜਾਂਦਾ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੀਆਂ ਚੋਣ ਰੈਲੀਆਂ ‘ਚ ਓਬਾਮਾ ਦੇ ਗੌਲਫ ਦੇ ਸ਼ੌਕ ਨੂੰ ਹਥਿਆਰ ਬਣਾਇਆ ਸੀ। ਚਾਰ ਸਾਲ ਪਹਿਲਾਂ ਵੀ ਉਨ੍ਹਾਂ ਓਬਾਮਾ ਦੇ ਗੌਲਫ ਖੇਡਣ ‘ਤੇ ਨਿਸ਼ਾਨਾ ਸਾਧਿਆ ਸੀ। 14 ਅਕਤੂਬਰ, 2014 ਦੇ ਟਵੀਟ ‘ਚ ਟਰੰਪ ਨੇ ਕਿਹਾ ਸੀ ਤੁਸੀਂ ਮੰਨ ਸਕਦੇ ਹੋ ਕਿ ਜਦੋਂ ਅਮਰੀਕਾ ਇੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ

ਪਾਕਿਸਤਾਨ ਦੇ ਮੀਡੀਆ ਵੱਲੋਂ ਦੇਸ਼-ਵਿਆਪੀ ਹੜਤਾਲ !

ਇਸਲਾਮਾਬਾਦ: ਪਾਕਿਸਤਾਨ ‘ਚ ਪੱਤਰਕਾਰਾਂ ਨੇ ਦੇਸ਼ ਵਿਆਪੀ ਹੜਤਾਲ ਦਾ ਫੈਸਲਾ ਕੀਤਾ ਹੈ। ਨੌਕਰੀ ਤੋਂ ਕੱਢੇ ਜਾਣ, ਤਨਖਾਹ ਦੇ ਮੁੱਦੇ, ਅਣਚਾਹੀ ਸੈਂਸਰਸ਼ਿਪ ਤੇ ਮੀਡੀਆ ਖਿਲਾਫ ਦੇਸ਼ਦ੍ਰੋਹ ਦੇ ਮਾਮਲਿਆਂ ਖਿਲਾਫ ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟਸ (ਪੀਐਫਯੂਜੇ) ਨੇ ਨੌਂ ਅਕਤੂਬਰ ਨੂੰ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਦੀ ਮੰਗ ਕੀਤੀ ਹੈ। ਦੇਸ਼ ਦੇ ਦਿੱਗਜ਼ ਅੰਗਰੇਜ਼ੀ ਅਖ਼ਬਾਰ ‘ਦ ਡਾਨ’ ਮੁਤਾਬਕ, ਪੀਐਫਯੂਜੇ ਨੇ ਐਬਟਾਬਾਦ ਪ੍ਰੈਸ ਕਲੱਬ ‘ਚ ਸੰਘ ਕਾਰਜਕਾਰੀ ਪਰਿਸ਼ਦ (ਐਫਈਸੀ) ਦੀ ਬੈਠਕ ਦੌਰਾਨ ਸ਼ਨੀਵਾਰ ਨੂੰ ਇਹ ਫੈਸਲਾ ਲਿਆ। ਐਫਈਸੀ ਬੈਠਕ ‘ਚ ਦੇਸ਼ਭਰ ਤੋਂ ਪੱਤਰਕਾਰਾਂ ਦੇ ਪ੍ਰਤੀਨਿਧੀਆਂ ਨੇ ਨਾ ਕੇਵਲ ਮੀਡੀਆ ਕਰਮੀਆਂ ਦੇ ਆਰਥਿਕ ਅਧਿਕਾਰਾਂ ਲਈ ਬਲਕਿ ਸੰਵਿਧਾਨ ਵੱਲੋਂ ਦਿੱਤੇ ਗਏ ਵਿਚਾਰਾਂ ਦੀ ਆਜ਼ਾਦੀ ਦੀ ਸੁਤੰਤਰਤਾ ਦੀ ਰੱਖਿਆ ਲਈ ਵੀ ਇਕ ਲੰਮਾ ਸੰਘਰਸ਼ ਸ਼ੁਰੂ ਕਰਨ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਹੈ। ਐਫਈਸੀ ਨੇ ਇਕ ਬਿਆਨ ‘ਚ ਕਿਹਾ ਕਿ ਰਾਜ ਸੰਸਥਾ ਆਪਣੇ ਵਿਗਿਆਪਨਾਂ ਨੂੰ ਘੱਟ ਕਰਨ, ਅਖ਼ਬਾਰਾਂ ਦੀ ਵੰਡ ‘ਚ ਰੁਕਵਾਟ ਪਾਉਣ ਤੇ ਉਨ੍ਹਾਂ ਟੈਲੀਵਿਜ਼ਨ ਚੈਨਲਾਂ ਨੂੰ ਬੰਦ ਕਰਨ ਦੇ ਮੰਤਵ ਨਾਲ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਨ੍ਹਾਂ ਮੁਤਾਬਕ ਨਹੀਂ ਚੱਲਦੇ। ਬਿਆਨ ‘ਚ ਕਿਹਾ ਗਿਆ ਹੈ ਕਿ ਹਕੂਮਤ ਚਲਾਉਣ ਵਾਲੇ ਇਹ ਲੋਕ ਪੱਤਰਕਾਰਾਂ ਖਿਲਾਫ ਦੇਸ਼-ਦ੍ਰੋਹ ਦੇ ਮਾਮਲੇ ਸ਼ੁਰੂ ਕਰਨ ਜਾਂ ਅੱਤਵਾਦ ਵਿਰੋਧੀ ਐਕਟ ਤਹਿਤ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਾਉਣ ਦੀ ਧਮਕੀ ਦੇਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੀਐਫਯੂਜੇ ਨੇ ਅਜਿਹੇ ਲੋਕਾਂ ਖਿਲਾਫ ਸੰਘਰਸ਼ ਵਿੱਢਣ ਅਤੇ ਉਨ੍ਹਾਂ ਤੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਇਕ ਸੰਯੁਕਤ ਕਾਰਜਸਮਿਤੀ ਬਣਾਉਣ ਦਾ ਫੈ

ਟਰੰਪ ਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਨ ਨਾਲ ਹੋਇਆ ਪਿਆਰ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਇਕ ਦੂਜੇ ਦੇ ਪ੍ਰੇਮ 'ਚ ਪੈ ਗਏ ਹਨ। ਉੱਤਰੀ ਕੋਰੀਆ ਦੇ ਨੇਤਾ ਵੱਲੋਂ ਮਿਲੇ ਖੂਬਸੂਰਤ ਪੱਤਰਾਂ ਨਾਲ ਉਨ੍ਹਾਂ ਦਰਮਿਆਨ ਗਹਿਰੀ ਦੋਸਤੀ ਹੋਈ ਹੈ। ਯਾਦ ਰਹੇ ਕੁਝ ਸਮਾਂ ਪਹਿਲਾਂ ਕਿਮ ਜੋਂਗ ਉਨ ਤੇ ਟਰੰਪ ਸਭ ਤੋਂ ਵੱਡੇ ਦੁਸ਼ਮਨ ਸੀ। ਰਿਪਬਲਿਕਨ ਪਾਰਟੀ ਦੇ ਇਕ ਸਥਾਨਕ ਉਮੀਦਵਾਰ ਦੇ ਸਮਰਥਨ 'ਚ ਪੱਛਮ ਵਰਜੀਨੀਆ 'ਚ ਹੋਈ ਇਕ ਰੈਲੀ 'ਚ ਟਰੰਪ ਨੇ ਸ਼ਨੀਵਾਰ ਉੱਤਰੀ ਕੋਰੀਆ ਦੇ ਨੇਤਾ ਦੀ ਕਾਫੀ ਤਾਰੀਫ ਕੀਤੀ। ਟਰੰਪ ਨੇ ਰੈਲੀ 'ਚ ਕਿਹਾ ਅਸੀਂ ਪਿਆਰ 'ਚ ਪੈ ਗਏ-ਓਕੇ? ਉਨ੍ਹਾਂ ਮੈਨੂੰ ਬੇਹੱਦ ਖੂਬਸੂਰਤ ਪੱਤਰ ਲਿਖੇ ਜੋ ਕਾਫੀ ਚੰਗੇ ਹਨ। ਟਰੰਪ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ 'ਚ ਉੱਤਰ ਕੋਰੀਆ ਦੇ ਨੇਤਾ ਦੀ ਤਾਰੀਫ ਕੀਤੀ। ਸੰਯੁਕਤ ਰਾਸ਼ਟਰ ਤੇ ਕਈ ਦੂਜੇ ਦੇਸ਼ ਕਿਮ ਜੋਂਗ ਉਨ 'ਤੇ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰ ਉਲੰਘਨ ਦੇ ਦੋਸ਼ ਲਾਉਂਦੇ ਰਹੇ ਹਨ। ਟਰੰਪ ਨੇ ਇਕ ਸਾਲ ਪਹਿਲਾਂ ਇਸ ਮੰਚ 'ਤੇ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ।

ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ

ਸਸਕੈਚਵਿਨ: ਛੇ ਅਪ੍ਰੈਲ, 2018 ਨੂੰ ਸੈਮੀ (ਟਰੱਕ) ਤੇ ਬੱਸ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਤੇ 13 ਦੇ ਜ਼ਖ਼ਮੀ ਹੋ ਜਾਣ ਦੇ ਮਾਮਲੇ ਵਿੱਚ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਦੀ ਅਦਾਲਤੀ ਪੇਸ਼ੀ ਮੁਲਤਵੀ ਹੋ ਗਈ ਹੈ। ਹੰਬੋਲਟ ਬ੍ਰੌਨਕੋਸ ਬੱਸ ਦੁਰਘਟਨਾ ਦੇ ਮਾਮਲੇ ਵਿੱਚ 21 ਅਗਸਤ ਨੂੰ ਜਸਕੀਰਤ ਸਿੱਧੂ ਦੀ ਪੇਸ਼ੀ ਸੀ, ਪਰ ਕੋਰਟ ਨੇ ਇਸ ਪੇਸ਼ੀ ਨੂੰ ਮੁਲਤਵੀ ਕਰ ਦਿੱਤਾ। ਬੱਸ ਹਾਦਸੇ ਦੇ ਇਸ ਮਾਮਲੇ ਵਿੱਚ 29 ਸਾਲਾ ਜਸਕੀਰਤ ਸਿੱਧੂ ਸਿਰ ਖ਼ਤਰਨਾਕ ਡਰਾਈਵਿੰਗ ਸਬੰਧੀ 29 ਇਲਜ਼ਾਮ ਹਨ। ਸਿੱਧੂ ਨੂੰ ਬੀਤੀ ਛੇ ਜੁਲਾਈ ਦੀ ਸਵੇਰ ਉਸ ਦੇ ਕੈਲਗਿਰੀ ਸਥਿਤ ਘਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਕੀਰਤ ਸਿੱਧੂ ਨੇ ਸਸਕੈਚਵਿਨ ਦੇ ਕੋਰਟਰੂਮ ਵਿੱਚ ਹਾਜ਼ਰ ਹੋਣਾ ਸੀ, ਪਰ ਸਿੱਧੂ ਦੇ ਵਕੀਲ ਨੇ ਫੋਨ ਕਰਕੇ ਆਖਿਆ ਕਿ ਉਸ ਨੂੰ ਕਾਫੀ ਤਫ਼ਸੀਲ ਭਰੇ ਦਸਤਾਵੇਜ਼ ਤੇ ਜਾਣਕਾਰੀਆਂ ਮਿਲੀਆਂ ਹਨ। ਇਸ ਲਈ ਵਕੀਲ ਨੇ ਇਨ੍ਹਾਂ ਦੀ ਵਿਸਥਾਰ 'ਚ ਪੜਤਾਲ ਕਰਨ ਲਈ ਕੁਝ ਸਮੇਂ ਦੀ ਮੰਗ ਕੀਤੀ। ਸਿੱਧੂ ਉੱਪਰ ਮੌਤ ਦਾ ਕਾਰਨ ਬਣੀ ਖਤਰਨਾਕ ਡਰਾਈਵਿੰਗ ਦੇ ਕੁਲ 16 ਇਲਜ਼ਾਮ ਲੱਗੇ ਹਨ ਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੀ ਖਤਰਨਾਕ ਡਰਾਈਵਿੰਗ ਦੇ 13 ਇਲਜ਼ਾਮ ਲੱਗੇ ਹਨ। ਸਿੱਧੂ ਦੀ ਅਗਲੀ ਪੇਸ਼ੀ 2 ਅਕਤੂਬਰ ਨੂੰ ਮੈਲਫੋਰਟ ਪ੍ਰੋਵਿੰਸ਼ੀਅਲ ਕੋਰਟ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਬ੍ਰੌਨਕੋਸ ਨਿਪਾਵਿਨ ਵੱਲ ਜਾ ਰਹੇ ਸਨ ਤੇ ਅਪ੍ਰੈਲ 6 ਨੂੰ ਉਨ੍ਹਾਂ ਇੱਕ ਪਲੇਅਆਫ ਗੇਮ ਖੇਡਣੀ ਸੀ, ਪਰ ਰਸਤੇ ਵਿੱਚ ਪੂਰਬੀ ਸਸਕੈਚਵਿਨ ਕੋਲ ਤਿੰਨ ਕੋਣੀ ਸੜਕ 'ਤੇ ਬੱਸ ਤੇ ਸੈਮੀ (ਟਰੱਕ) ਦੀ ਟੱਕਰ ਹੋ ਗਈ ਸੀ। ਇਸ ਟੱਕਰ ਵਿੱਚ ਸਸਕੈਚਵਿਨ ਜੂਨੀਅਰ ਹਾਕੀ ਲੀਗ ਟੀਮ ਦੇ ਖਿਡਾਰੀ ਤੇ ਸਟਾਫ ਮੈਂਬਰ ਸਣੇ 16 ਲੋਕਾਂ ਦੀ ਜਾਨ ਚਲੀ ਗਈ ਸੀ ਤੇ 13 ਲੋਕ ਜ

ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ

ਚੰਡੀਗੜ੍ਹ: ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਸਮੂਹ ਨੇ ਫਰਜ਼ੀ ਕਾਲ ਘਪਲੇ ਵਿੱਚ ਪੀੜਤ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਵਿਦਿਆਰਥੀ ਸੰਗਠਨ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (INSA), ਯੂਕੇ ਨੇ ਘਪਲੇ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਕਰਨ ਲਈ ਲੰਦਨ ਵਿੱਚ ਕਰਾਈ ਆਪਣੀ ਕਾਰਜਕਾਰਨੀ ਦੀ ਸਾਲਾਨਾ ਬੈਠਕ ਵਿੱਚ ਇਹ ਮੁੱਦਾ ਉਠਾਇਆ ਹੈ। ਵੇਸਟਮਿੰਸਟਰ ਯੂਨੀਵਰਸਿਟੀ ਦੇ ਹਾਰਦਿਕ ਸੋਮਾਨੀ ਦੇ ਮਾਮਲੇ ਨੂੰ ਕੇਸ ਸਟੱਡੀ ਦੇ ਰੂਪ ਵਿੱਚ ਰੱਖਿਆ ਗਿਆ ਹੈ। ਸੋਮਾਨੀ ਨੂੰ ‘ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫਤਰ’ ਦੇ ਹਵਾਲੇ ਫਰਜ਼ੀ ਫੋਨ ਕਰਕੇ ਜ਼ੁਰਮਾਨੇ ਦਾ ਭੁਗਤਾਨ ਕਰਨ ਜਾਂ ਨੰਗਾ ਹੋਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਸੀ। ਸੋਮਾਨੀ ਨੂੰ ਕਾਗਜ਼ੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ’ਤੇ ਨੰਗਾ ਕਰਨ ਤੇ 10 ਸਾਲਾਂ ਲਈ ਬ੍ਰਿਟੇਨ ਤੋਂ ਪਾਬੰਧਤ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਚਣ ਲਈ ਉਸ ਨੂੰ 6,500 ਪਾਊਂਡ ਦੀ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਸੰਗਠਨ ਦੀ ਪ੍ਰਧਾਨ ਸ਼ਵੇਤਾ ਕੁਲਕਰਨੀ ਨੇ ਕਿਹਾ ਕਿ INSA ਦੀ ਸਥਾਪਨਾ ਭਾਰਤੀ ਵਿਦਿਆਰਥੀਆਂ ਦਾ ਪੱਖ ਰੱਖਣ ਲਈ ਕੀਤੀ ਗਈ ਸੀ ਤੇ ਉਹ ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਦੇ ਫਰਜ਼ੀ ਕਾਲ ਮਾਮਲੇ ਤੇ ਵੀਜ਼ਾ ਨਾਲ ਸਬੰਧਤ ਮੁਸ਼ਕਲਾਂ ਦੂਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ ਨਾਲ ਧੋਖੇਬਾਜ਼ਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਕਿਹਾ ਕਿ ਵਿਭਾਗ ਦੇ ਅਧਿਕਾਰੀ ਕਦੀ ਕਿਸੇ ਨੂੰ ਫੋਨ ’ਤੇ ਵੀਜ਼ਾ ਫੀਸ ਤਾਂ ਜ਼ੁਰਮਾਨੇ ਦਾ ਭੁਗਤਾਨ ਕਰਨ ਲਈ ਸੰਪਰਕ ਨਹੀਂ ਕਰਦੇ।

ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਅਮਰੀਕਾ ਵਿੱਚ ਹੋਏ ਹਮਲੇ ਦੀ ਅਕਾਲੀ ਦਲ ਨੇ ਸਖ਼ਤ ਨਿੰਦਾ ਕੀਤੀ ਹੈ। ਅਕਾਲੀ ਦਲ ਨੇ ਜੀਕੇ ਦੇ ਵਿਰੋਧ ਤੇ ਉਸ ਦੀ ਕਾਰ 'ਤੇ ਹੋਏ ਹਮਲੇ ਬਾਰੇ ਅਮਰੀਕਾ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ ਵਿੱਚ ਗੁਰਦੁਆਰੇ ਦੇ ਅੰਦਰ ਮਨਜੀਤ ਸਿੰਘ ਜੀਕੇ ਤੇ ਹਮਲਾ ਇੱਕ ਸ਼ਰਮਨਾਕ ਹਰਕਤ ਹੈ। ਅਮਰੀਕਾ ਦੀ ਸਰਕਾਰ ਨੂੰ ਗਰੇਵਾਲ ਨੇ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਡਰ ਕੇ ਅਕਾਲੀ ਦਲ ਆਪਣੇ ਸਿਆਸੀ ਪ੍ਰੋਗਰਾਮ ਨਹੀਂ ਬੰਦ ਕਰੇਗਾ। ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੀਕੇ 'ਤੇ ਗੁਰਦੁਆਰੇ ਵਿੱਚ ਹੋਏ ਹਮਲੇ ਦੇ ਦੌਰਾਨ ਔਰਤਾਂ ਨੂੰ ਨਾਲ ਬਦਸਲੂਕੀ ਸਿੱਖ ਕੌਮ ਨੂੰ ਸ਼ੋਭਾ ਨਹੀਂ ਦਿੰਦੀ। ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਗੁਰਦੁਆਰੇ ਜਾ ਰਹੇ ਸੀ ਤਾਂ ਉੱਥੇ ਪੁੱਜਣ ਤੋਂ ਪਹਿਲਾਂ ਹੀ ਜੀਕੇ ਦੀ ਕਾਰ ਨੂੰ ਰੋਕਿਆ ਗਿਆ ਤੇ ਕਾਰ 'ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟਾਇਆ ਗਿਆ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਦੋਵਾਂ ਧਿਰਾਂ ਦਰਮਿਆਨ ਕਾਫੀ ਬਹਿਸਬਾਜ਼ੀ ਤੇ ਹੱਥੋਪਾਈ ਵੀ ਹੋਈ। ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਇਸ ਘਟਨਾ ਪਿੱਛੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਜ਼ਿੰਮੇਵਾਰ ਠਹਿਰਾਇਆ।

ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ

ਚੰਡੀਗੜ੍ਹ: ਪਾਕਿਸਾਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਦੋਸਤ ਤੇ ਸਾਥੀ ਖਿਡਾਰੀ ਰਹਿ ਚੁੱਕੇ ਚੜ੍ਹਦੇ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਦੀ ਪਿੱਠ 'ਤੇ ਆ ਖੜ੍ਹੇ ਹਨ। ਸਿੱਧੂ ਨੂੰ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲਵੱਕੜੀ ਪਾਉਣ 'ਤੇ ਚੁਫੇਰਿਓਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਇਮਰਾਨ ਖ਼ਾਨ ਨੇ ਸਿੱਧੂ ਨੂੰ ਸ਼ਾਂਤੀ ਦੂਤ ਕਰਾਰ ਦੇ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨ ਆਉਣ 'ਤੇ ਧੰਨਵਾਦ ਕੀਤਾ ਤੇ ਉਨ੍ਹਾਂ ਸ਼ਾਂਤੀ ਦਾ ਦੂਤ ਕਰਾਰ ਦਿੱਤਾ ਤੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਤੇ ਸਤਿਕਾਰ ਦਿੱਤਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜੋ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਦੇ ਖਿਲਾਫ਼ ਹਨ ਤੇ ਉਹ ਨਹੀਂ ਚਾਹੁੰਦੇ ਕਿ ਪਾਕਿਸਤਾਨ ਤੇ ਭਾਰਤ ਦੇ ਲੋਕ ਤਰੱਕੀ ਕਰਨ।

ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ

ਵਾਸ਼ਿੰਗਟਨ: ਅਮਰੀਕਾ ਹੁਣ ਅਜਿਹਾ ਕਾਨੂੰਨ ਲਿਆਉਣ ਜਾ ਰਿਹਾ ਹੈ, ਜਿਸ ਨਾਲ ਐਚ-1ਬੀ ਵੀਜ਼ਾ ਧਾਰਕ ਕਾਰਨ ਕਿਸੇ ਅਮਰੀਕੀ ਨੂੰ ਨੌਕਰੀ ਤੋਂ ਨਹੀਂ ਹਟਾਇਆ ਜਾਵੇਗਾ। ਅਮਰੀਕਾ ਦੇ ਨਾਗਰਿਕਤਾ ਤੇ ਗ਼ੈਰ ਪ੍ਰਵਾਸੀ ਸੇਵਾ (ਯੂਸਿਕਸ) ਦੇ ਨਿਰਦੇਸ਼ਕ ਫ੍ਰਾਂਸਿਸ ਸਿਸਨਾ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਐਚ-1ਬੀ ਵੀਜ਼ਾ ਧਾਰਕਾਂ ਕੋਲ ਜਾਣ ਤੋਂ ਬਚਾਉਂਦਾ ਹੈ, ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਇਸ ਕਾਨੂੰਨ ਦੇ ਡ੍ਰਾਫ਼ਟ 'ਤੇ ਕੰਮ ਕਰ ਰਹੇ ਹਨ। ਸਿਸਨਾ ਨੇ ਇਹ ਬਿਆਨ ਵਾਸ਼ਿੰਗਟ ਸੈਂਟਰ ਫਾਰ ਇੰਮੀਗ੍ਰੇਸ਼ਨ ਸਟੱਡੀਜ਼ ਦੇ 15 ਅਗਸਤ ਨੂੰ ਰੱਖੇ ਗਏ ਸਮਾਗਮ ਵਿੱਚ ਦਿੱਤਾ। ਫ੍ਰਾਂਸਿਸ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਐਚ-1ਬੀ ਵੀਜ਼ਾ ਨੂੰ ਹਾਸਲ ਕਰਨਾ ਤੇ ਇਸ ਦੀ ਮਿਆਦ ਵਧਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ। ਬਿਨੈਕਾਰਾਂ ਨੂੰ ਸਖ਼ਤ ਪ੍ਰਕਿਰਿਆ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਜੇਕਰ ਐਪਲੀਕੇਸ਼ਨ ਵਿੱਚ ਕੋਈ ਕਮੀ ਹੋਵੇ ਤਾਂ ਤੁਰੰਤ ਰੱਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੀ 11 ਸਤੰਬਰ ਤੋਂ ਬਾਅਦ ਯੂਸਿਕਸ ਅਫ਼ਸਰਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਬਿਨੈ ਪੱਤਰ ਸਿੱਧੇ ਹੀ ਖਾਰਜ ਕਰਨ ਦਾ ਅਧਿਕਾਰ ਮਿਲ ਜਾਵੇਗਾ। ਯੂਐਸਸੀਸੀਆਈਐਸ ਦੀ ਰਿਪੋਰਟ ਮੁਤਾਬਕ, ਵਿੱਤੀ ਵਰ੍ਹੇ 2017 ਵਿੱਚ ਕੁੱਲ 3.65 ਲੋਕਾਂ ਨੂੰ ਨੂੰ ਐਚ-1ਬੀ ਵੀਜ਼ਾ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ 75.6% ਭਾਰਤੀ ਹਨ। ਕੁਝ ਮਹੀਨਿਆਂ ਵਿੱਚ ਹੋਰ ਰਿਪੋਰਟ ਆਈ ਜਿਸ ਵਿੱਚ ਕਿਹਾ ਗਿਆ ਕਿ 2007 ਤੋਂ ਜੂਨ 2017 ਤਕ ਯੂਸਿਕਸ ਨੂੰ ਐਚ-1ਬੀ ਵੀਜ਼ਾ ਦੇ 34 ਲੱਖ ਬਿਨੈ ਪੱਤਰ ਮਿਲੇ, ਜਿਨ੍ਹਾਂ ਵਿੱਚੋਂ 21 ਲੱਖ ਭਾਰਤੀਆਂ ਨੇ ਭੇਜੇ ਸਨ। ਇਸ ਦੌਰਾਨ ਕੁੱਲ 26 ਲੱਖ ਲੋਕਾਂ ਨੂੰ ਐਚ-1ਬੀ ਵੀਜ਼

ਅਮਰੀਕਾ 'ਚ ਜਵਾਲਾਮੁਖੀ ਫਟਣ ਮਗਰੋਂ ਜ਼ਹਿਰੀਲੀਆਂ ਗੈਸਾਂ ਦਾ ਕਹਿਰ

ਹਵਾਈ: ਅਮਰੀਕਾ ਦੇ ਹਵਾਈ ਵਿੱਚ 6.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਸਥਾਨਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਸੀਐਨਐਨ ਮੁਤਾਬਕ ਝਟਕੇ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਲੋਲਾਨੀ ਅਸਟੇਟ ਦੇ 16 ਕਿਲੋਮੀਟਰ ਦੱਖਣ-ਪੱਛਮ ਵਿੱਚ ਮਹਿਸੂਸ ਕੀਤੇ ਗਏ। ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਕਿਲਾਉਏ ਦੇ ਫਟਣ ਪਿੱਛੋਂ ਦੇਸ਼ ਵਿੱਚ 110 ਤੋਂ ਵੱਧ ਭੂਚਾਲ ਆ ਚੁੱਕੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਵਿਗਿਆਨੀ ਜੈਨਾ ਪਰਸਲੇ ਨੇ ਕਿਹਾ ਕਿ ਬੀਤੇ ਵੀਰਵਾਰ ਦੀ ਦੁਪਹਿਰ ਤੋਂ ਇੱਥੇ 119 ਭੂਚਾਲ ਆ ਚੁੱਕੇ ਹਨ। ਯੂਐਸਜੀਐਸ ਮੁਤਾਬਕ ਸ਼ੁੱਕਰਵਾਰ ਆਇਆ 6.9 ਤੀਬਰਤਾ ਵਾਲਾ ਭੂਚਾਲ 1975 ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਭੂਚਾਲ ਤੋਂ ਤੁਰੰਤ ਬਾਅਦ ਲਗਪਗ 14 ਘਰਾਂ ਦੀ ਬਿਜਲੀ ਠੱਪ ਹੋ ਗਈ ਸੀ। ਜਨਤਕ ਸੁਰੱਖਿਆ ਪ੍ਰਸ਼ਾਸਕ (Public Safety Administrator) ਤਾਲਮੇਜ ਮਾਗਨੋ ਨੇ ਦੱਸਿਆ ਕਿ ਸਥਿਤੀ ਠੀਕ ਨਹੀਂ ਹੋ ਰਹੀ। ਸੀਐਨਐਨ ਨੇ ਮਾਗਨੋ ਦੇ ਹਵਾਲੇ ਨਾਲ ਦੱਸਿਆ ਕਿ ਸੁਰੱਖਿਆ ਤੇ ਬਚਾਅ ਕਾਰਜ ਅਜੇ ਜਾਰੀ ਹਨ। ਅਧਿਕਾਰੀਆਂ ਮੁਤਾਬਕ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਪਰ ਕਈ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਵਾਈ ਕਾਊਂਟੀ ਦੇ ਮੇਅਰ ਹੈਰੀ ਕਿਮ ਨੇ ਕਿਹਾ ਕਿ ਸਰਕਾਰ ਸਾਰੇ ਨਾਗਰਿਕਾਂ ਦੀ ਮਦਦ ਕਰੇਗੀ ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਕੁਝ ਸਾਮਾਨ ਲੈਣ ਲਈ ਆਪਣੇ ਘਰ ਜਾਣਾ ਚਾਹੁੰਦੇ ਹਨ। ਹਵਾਈ ਦੀ ਸਿਵਲ ਡਿਫੈਂਸ ਅਕੈਡਮੀ ਨੇ ਹਵਾ ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਿ ਸਲਫ਼ਰ ਡਾਇਆਕਸਾਈਡ ਦੀ ਮਾਤਰਾ ਵਧ ਜਾਣ ਕਾਰਨ ਖਤਰੇ ਦਾ ਨਿਸ਼ਾਨ ਦੱਸਦਿਆਂ ਲੋਕਾਂ ਨੂੰ ਜਿੰਨ੍ਹਾ ਛੇਤੀ ਹੇ ਸਕੇ ਉਥੋਂ ਜਾਣ ਲਈ ਕਿਹਾ। ਜ਼ਿਕਰਯੋਗ ਹੈ ਕਿ ਹਵ

ਭਾਰਤੀ ਇੰਜਨੀਅਰ ਦੇ ਅਮਰੀਕੀ ਹਤਿਆਰੇ ਨੂੰ 78 ਸਾਲ ਦੀ ਕੈਦ

ਵਾਸ਼ਿੰਗਟਨ: ਇੱਕ ਅਮਰੀਕੀ ਅਦਾਲਤ ਨੇ ਸਾਬਕਾ ਨੇਵੀ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੈਨਸਾਸ ਵਿੱਚ ਫੈਡਰਲ ਜੱਜ ਨੇ ਦੋਸ਼ੀ ਐਡਮ ਪੁਰਿੰਟਨ ਨੂੰ ਕਰੀਬ 78 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਹ 100 ਦੀ ਉਮਰ ਤੱਕ ਪੈਰੋਲ ਹਾਸਲ ਨਹੀਂ ਕਰ ਸਕੇਗਾ। ਲੰਘੇ ਮਾਰਚ ਮਹੀਨੇ 52 ਸਾਲਾ ਪੁਰਿੰਟਨ ਨੇ ਕੁਚੀਭੋਤਲਾ ਦੀ ਹੱਤਿਆ ਦੇ ਦੋਸ਼ ਕਬੂਲ ਕਰ ਲਏ ਸਨ। ਪਿਛਲੇ ਸਾਲ 22 ਫਰਵਰੀ ਨੂੰ ਓਲੈਥ ਸਿਟੀ ਦੀ ਆਸਟਿਨ’ਜ਼ ਬਾਰ ਐਂਡ ਗਰਿੱਲ ਵਿੱਚ ਪੁਰਿੰਟਨ ਨੇ ਦੋ ਭਾਰਤੀਆਂ ਦੇਖ ਕੇ ਕਿਹਾ ਸੀ ‘ਸਾਡੇ ਦੇਸ਼ ’ਚੋਂ ਦਫ਼ਾ ਹੋ ਜਾਓ’ ਤੇ ਉਸ ਨੇ 32 ਸਾਲਾ ਕੁਚੀਭੋਤਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਨਾਲ ਖੜ੍ਹੇ ਉਸ ਦੇ ਦੋਸਤ ਅਲੋਕ ਮਡਸਾਨੀ ਨੂੰ ਫੱਟੜ ਕਰ ਦਿੱਤਾ ਸੀ। ਇਨ੍ਹਾਂ ਤੋਂ ਇਲਾਵਾ ਪੁਰਿੰਟਨ ਨੂੰ ਫੈਡਰਲ ਕੋਰਟ ਵਿੱਚ ਵੀ ਇਸਤਗਾਸਾ ਵੱਲੋਂ ਲਾਏ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨਸਾਸ ਵਿੱਚ ਅਮਰੀਕੀ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਪਿਛਲੇ ਸਾਲ ਜੂਨ ਮਹੀਨੇ ਉਸ ਦੇ ਖ਼ਿਲਾਫ਼ ਨਫ਼ਰਤੀ ਹਮਲੇ ਦੇ ਦੋਸ਼ ਆਇਦ ਕੀਤੇ ਸਨ। ਇਸ ਕੇਸ ਦੀ 21 ਮਈ ਨੂੰ ਸੁਣਵਾਈ ਹੋਵੇਗੀ। ਹੈਦਰਾਬਾਦ ਵਾਸੀ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਨੇ ਇਕ ਬਿਆਨ ਵਿੱਚ ਕਿਹਾ ‘‘ ਅੱਜ ਆਇਆ ਇਹ ਫ਼ੈਸਲਾ ਮੇਰੇ ਪਤੀ ਨੂੰ ਵਾਪਸ ਤਾਂ ਨਹੀਂ ਲਿਆ ਸਕੇਗਾ ਪਰ ਇਕ ਸਖ਼ਤ ਸੰਦੇਸ਼ ਜ਼ਰੂਰ ਦੇਵੇਗਾ ਕਿ ਨਫ਼ਰਤ ਸਵੀਕਾਰ ਨਹੀਂ ਕੀਤੀ ਜਾ ਸਕਦੀ। ਮੈਂ ਜ਼ਿਲਾ ਅਟਾਰਨੀ ਦੇ ਦਫ਼ਤਰ ਅਤੇ ਓਲੈਥ ਪੁਲੀਸ ਦੇ ਯਤਨਾਂ ਬਦਲੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।’’

ਮਨ-ਭੇਦ ਮਿਟਾਉਣ ਤੋਂ ਬਾਅਦ ਉੱਤਰੀ ਤੇ ਦੱਖਣੀ ਕੋਰੀਆ ਨੇ ਖ਼ਤਮ ਕੀਤਾ ਟਾਈਮ ਜ਼ੋਨ ਦਾ ਫ਼ਰਕ

ਸਿਓਲ: ਉੱਤਰ ਕੋਰੀਆ ਨੇ ਆਪਣੇ ਬਦਲੇ ਹੋਏ ਰੁਖ਼ ਦਾ ਮੁਜ਼ਾਹਰਾ ਕਰਦੇ ਹੋਏ ਘੜੀਆਂ ਦੇ ਟਾਇਮ ਨੂੰ ਅੱਧਾ ਘੰਟਾ ਅੱਗੇ ਕਰਦੇ ਹੋਏ ਦੱਖਣੀ ਕੋਰੀਆ ਦੇ ਟਾਇਮ ਜ਼ੋਨ ਦੇ ਬਰਾਬਰ ਕਰ ਲਿਆ ਹੈ। ਉੱਤਰ ਕੋਰੀਆ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਦੋਵੇਂ ਕੋਰੀਆਈ ਮੁਲਕਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਉੱਤਰ ਕੋਰੀਆ ਨੇ ਇਹ ਕਦਮ ਚੁੱਕਿਆ ਹੈ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐਨਏ ਨੇ ਕਿਹਾ- ਇਤਿਹਾਸਿਕ, ਉੱਤਰ-ਦੱਖਣੀ ਕੋਰੀਆ ਸ਼ਿਖਰ ਬੈਠਕ ਤੋਂ ਬਾਅਦ ਟਾਇਮ ਬਰਾਬਰ ਕਰਨਾ ਪਹਿਲਾ ਕਦਮ ਹੈ। ਇਸ ਤੋਂ ਬਾਅਦ ਹੋਰ ਚੀਜ਼ਾਂ ਨੂੰ ਵੀ ਬਰਾਬਰ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਿਹਾ ਹੈ ਕਿ ਉੱਤਰ ਕੋਰੀਆਈ ਰਾਸ਼ਟਰਪਤੀ ਕਿਮ ਜੋਂਗ ਉਨ ਦੇ ਨਾਲ ਉਨ੍ਹਾਂ ਦੀ ਇਤਿਹਾਸਕ ਸ਼ਿਖਰ ਮੀਟਿੰਗ ਦੀ ਤਰੀਕ ਅਤੇ ਸਮਾਂ ਤੈਅ ਹੋ ਗਿਆ ਹੈ। ਵਾਇਟ ਹਾਉਸ ਨੇ ਕਿਹਾ ਸੀ ਕਿ ਟ੍ਰੰਪ ਮਈ ਤੱਕ ਕਿਮ ਦੇ ਨਾਲ ਮੁਲਾਕਾਤ ਕਰਨ ਲਈ ਤਿਆਰ ਹੋਏ ਸਨ ਪਰ ਉਸ ਵੇਲੇ ਸਥਾਨ ਤੈਅ ਨਹੀਂ ਹੋਈ ਸੀ। ਟਰੰਪ ਨੇ ਕਿਹਾ ਕਿ ਜਲਦ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ ਕਿ ਕਿਮ ਜੋਂਗ ਉਨ ਨਾਲ ਮੁਲਾਕਾਤ ਕਦੋਂ ਅਤੇ ਕਿੱਥੇ ਹੋਣੀ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਨਹੀਂ ਦਿੱਤਾ ਜਾਏਗਾ ਨੋਬਲ ਪੁਰਸਕਾਰ, ਜਾਣੋ ਕਿਉਂ..!

ਦੁਨੀਆ ‘ਚ ਬੇਹੱਦ ਸਨਮਾਨਿਤ ਨੋਬਲ ਪੁਰਸਕਾਰ ‘ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੋਕ ਲਾਈ ਗਈ ਹੈ। ਇਸ ਤੋਂ ਪਹਿਲਾਂ 1943 ਚ ਵਿਸ਼ਵ ਯੁੱਧ ਦੀ ਵਜ੍ਹਾ ਨਾਲ ਇਸਤੇ ਰੋਕ ਲਾਈ ਗਈ ਸੀ ਪਰ ਇਸ ਵਾਰ ਨੋਬਲ ਅਕੈਡਮੀ ਨੇ ਸੈਕਸ ਸਕੈਂਡਲ ਵਿਵਾਦ ਦੇ ਚੱਲਦਿਆਂ ਸਾਹਿਤ ਦੇ ਖੇਤਰ ‘ਚ ਇਹ ਸਨਮਾਨ ਨਾ ਦੇਣ ਦਾ ਫੈਸਲਾ ਲਿਆ ਹੈ। ਕੀ ਹੈ ਪੂਰਾ ਮਾਮਲਾ? ਇਹ ਵਿਵਾਦ #MeToo ਕੈਂਪੇਨ ਤੋਂ ਸ਼ੁਰੂ ਹੋਇਆ ਸੀ। ਇਸ ਕੈਂਪੇਨ ਦਾ ਹਿੱਸਾ ਬਣਦਿਆਂ ਸਾਲ 2017 ਦੇ ਨਵੰਬਰ ‘ਚ 18 ਮਹਿਲਾਵਾਂ ਨੇ ਸੰਸਥਾ ਦੀ ਮੈਂਬਰ ਕਟਰੀਨਾ ਫ੍ਰੋਸਟੇਨਸਨ ਦੇ ਪਤੀ ਤੇ ਕਲਾ ਜਗਤ ਦੇ ਦਿਗਜ਼ ਜੀਨ ਕਲਾਊਡੇ ਅਰਨਾਲਟ ਤੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਇਆ ਸੀ। ਇਲਜ਼ਾਮ ਸੀ ਕਿ ਅਰਨਾਲਟ ਨੇ ਕਲਾ ਨਾਲ ਬਣੀ ਆਪਣੀ ਪਹੁੰਚ ਦਾ ਇਸਤੇਮਾਲ ਮਹਿਲਾਵਾਂ ਨਾਲ ਯੌਨ ਸੋਸ਼ਣ ਕਰਨ ਲਈ ਕੀਤਾ ਹੈ। ਹਾਲਾਕਿ ਅਰਨਾਲਟ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਇਸ ਨਾਲ ਨੋਬਲ ਅਕੈਡਮੀ ‘ਚ ਇੱਕ ਵਿਵਾਦ ਛਿੜ ਗਿਆ ਹੈ। ਅਕੈਡਮੀ ਨੇ ਅਰਨਾਲਟ ਦੀ ਪਤਨੀ ਕਟਰੀਨਾ ਫ੍ਰੋਸਟੇਨਸਨ ਨੂੰ 18 ਮੈਂਬਰੀ ਕਮੇਟੀ ਤੋਂ ਕੱਢਣ ਲਈ ਵੋਟ ਵੀ ਕੀਤਾ। ਇਸ ਤੋਂ ਅਗਲੇ ਦਿਨ ਅਕੈਡਮੀ ਦੀ ਸਥਾਈ ਮੈਂਬਰ ਸਾਰਾ ਡੇਨੀਅਸ ਨੇ ਕਿਹਾ ਕਿ ਸੰਸਥਾ ਨੇ ਕਥਿਤ ਇਲਜ਼ਾਮਾਂ ਤੋਂ ਬਾਅਦ ਅਰਨਾਲਟ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਹੈ। ਇਸੇ ਵਿਵਾਦ ਕਾਰਨ ਹੀ ਇਸ ਸਾਲ ਦੇ ਨੋਬਲ ਪੁਰਸਕਾਰ ਰੋਕ ਦਿੱਤੇ ਗਏ ਹਨ। ਕਦੋਂ ਦਿੱਤਾ ਜਾਵੇਗਾ 2018 ਦਾ ਸਾਹਿਤ ਪੁਰਸਕਾਰ ? ਅਕੈਡਮੀ ਨੇ ਕਿਹਾ ਕਿ 2018 ਦਾ ਸਾਹਿਤ ਪੁਰਸਕਾਰ ਅਗਲੇ ਸਾਲ 2019 ਵਿੱਚ ਦਿੱਤਾ ਜਾਵੇਗਾ, ਯਾਨੀ ਕਿ ਅਗਲੇ ਸਾਲ ਦੋ ਵਿਜੇਤਾ ਚੁਣੇ ਜਾਣਗੇ। ਨਾਲ ਹੀ ਇਹ ਵੀ ਕਿਹਾ ਕਿ ਬਾਕੀ ਦੇ ਨੋਬਲ ਪੁਰਸਕਾਰਾਂ ਤੇ ਇਸ ਦਾ ਕੋਈ ਅਸਰ ਨਹੀਂ ਪਏਗਾ। ਇਸ

ਕੈਨੇਡਾ ਦੀ ਹਾਕੀ ਟੀਮ ਦੀ ਬੱਸ ਦੀ ਟੱਕਰ ਨਾਲ 14 ਮੌਤਾਂ

ਚੰਡੀਗੜ੍ਹ: ਇਕ ਬੱਸ ਜਿਸ ਵਿਚ ਜੂਨੀਅਰ ਆਈਸ ਹਾਕੀ ਟੀਮ ਬੈਠੀ ਹੋਈ ਸੀ, ਦੀ ਇਕ ਸੈਮੀ ਟਰੇਲਰ ਟਰੱਕ ਨਾਲ ਟੱਕਰ ਹੋਣ ਦੇ ਚੱਲਦਿਆਂ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਸਕੈਚਵਨ ਪ੍ਰਾਂਤ ਦੇ ਟਿਸਡੇਲ ਦੇ ਉਤਰ ‘ਚ ਹਾਈਵੇ 35 ‘ਤੇ ਵਾਪਰਿਆ ਹੈ। ਸਥਾਨਕ ਪੁਲਿਸ ਮੁਤਾਬਿਕ ਬੱਸ ‘ਚ 28 ਲੋਕ ਸਵਾਰ ਸਨ, ਜਿਸ ਵਿਚ 14 ਲੋਕਾਂ ਦੀ ਮੌਤ ਹੋਈ ਹੈ ਤੇ 14 ਲੋਕ ਜ਼ਖਮੀ ਹਨ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕਰਕੇ ਲਿਖਿਆ ਹੈ ਕਿ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਸ ਵਕਤ ਉਨ੍ਹਾਂ ਦੇ ਮਾਤਾ ਪਿਤਾ ‘ਤੇ ਕੀ ਬੀਤ ਰਹੀ ਹੋਵੇਗੀ।

ਟਰੰਪ ਨੇ ਪੌਰਨ ਸਟਾਰ ਨਾਲ ਸਬੰਧਾਂ 'ਤੇ ਚੁੱਪੀ ਤੋੜੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪੌਰਨ ਸਟਾਰ ਨਾਲ ਸਬੰਧ ਹੋਣ ਦੇ ਇਲਜ਼ਾਮਾਂ ‘ਤੇ ਅੱਜ ਦੋ ਮਹੀਨੇ ਬਾਅਦ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਅਦਾਕਾਰਾ ਨੂੰ 130,000 ਡਾਲਰ (84,48,050 ਰੁਪਏ) ਨਹੀਂ ਦਿੱਤੇ ਸੀ। ਟਰੰਪ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ 2016 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਵਕੀਲ ਵੱਲੋਂ ਕੀਤੇ ਗਏ ਭੁਗਤਾਨ ਬਾਰੇ ਜਾਣਦੇ ਹਨ, ਤਾਂ ਉਨ੍ਹਾਂ ਇਸ ‘ਤੇ ‘ਨਾ’ ਵਿੱਚ ਜਵਾਬ ਦਿੱਤਾ। ਐਡਲਟ ਸਟਾਰ ਸਟੈਫਨੀ ਕਲਿਫੋਰਡ ਨੇ ਦਾਅਵਾ ਕੀਤਾ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਟਰੰਪ ਨਾਲ ਸਬੰਧਾਂ ਨੂੰ ਲੁਕੋਣ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਗਏ ਸਨ। ਲੰਮੇ ਸਮੇਂ ਤੋਂ ਟਰੰਪ ਦੇ ਵਕੀਲ ਰਹੇ ਮਾਈਕਲ ਕੋਹੇਨ ਨੇ ਕਲਿਫੋਰਡ ਨੂੰ ਪੈਸੇ ਦੇਣ ਦੀ ਗੱਲ ਸਵੀਕਾਰੀ ਸੀ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਭੁਗਤਾਨ ਕਿਸ ਲਈ ਕੀਤਾ ਗਿਆ। ਉਨ੍ਹਾਂ ਕਲਿਫੋਰਡ ‘ਤੇ ਖੁਲਾਸਾ ਨਾ ਕਰਨ ਵਾਲੇ ਇੱਕ ਸਮਝੌਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਵੀ ਲਾਇਆ। ਟਰੰਪ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਕੋਹੇਨ ਨੇ ਪੈਸੇ ਕਿਉਂ ਦਿੱਤੇ। ਉਨ੍ਹਾਂ ਕਿਹਾ ਕਿ ਤੁਹਾਨੂੰ ਮਾਈਕਲ ਕੋਹੇਨ ਤੋਂ ਪੁੱਛਣਾ ਚਾਹੀਦਾ ਹੈ। ਮਾਈਕਲ ਮੇਰੇ ਵਕੀਲ ਹਨ। ਤੁਹਾਨੂੰ ਮਾਈਕਲ ਤੋਂ ਪੁੱਛਚਣਾ ਚਾਹੀਦਾ ਹੈ। ਇਹ ਪੁੱਛਣ ‘ਤੇ ਕਿ ਕੀ ਉਹ ਜਾਣਦੇ ਹਨ ਕਿ ਇਹ ਰਾਸ਼ੀ ਕਿੱਥੋਂ ਆਈ, ਤਾਂ ਟਰੰਪ ਨੇ ਕਿਹਾ ਕਿ ਨਹੀਂ, ਮੈਂ ਨਹੀਂ ਜਾਣਦਾ। ਹਾਲਾਂਕਿ, ਅਦਾਕਾਰਾ ਦੇ ਵਕੀਲ ਨੇ ਤੁਰੰਤ ਹੀ ਦਾਅਵੇ ਨੂੰ ਖਾਰਜ ਕਰ ਦਿੱਤਾ।

ਸਲਮਾਨ ਦੀ ਕੈਦ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ- 'ਮੁਸਲਮਾਨ ਹੋਣ ਦੀ ਸਜ਼ਾ ਮਿਲੀ'

ਇਸਲਾਮਾਬਾਦ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਸਜ਼ਾ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਅਜੀਬੋ ਗਰੀਬ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜ਼ਾ ਆਸਿਫ਼ ਨੇ ਕਿਹਾ ਕਿ ਸਲਮਾਨ ਖ਼ਾਨ ਨੂੰ ਮੁਸਲਮਾਨ ਹੋਣ ਦੀ ਸਜ਼ਾ ਮਿਲੀ ਹੈ। ਖ਼ਵਾਜ਼ਾ ਆਸਿਫ਼ ਨੇ ਸਲਮਾਨ ਬਾਰੇ ਇਹ ਬਿਆਨ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਦਿੱਤਾ ਹੈ। ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਮੁਸਲਮਾਨ-ਦਲਿਤਾਂ ਦਾ ਕੋਈ ਮੇਲ ਨਹੀਂ ਹੈ। ਖ਼ਵਾਜ਼ਾ ਨੇ ਕਿਹਾ ਕਿ ਜੇਕਰ ਜਾਨਵਰਾਂ ਦਾ ਕੋਈ ਧਰਮ ਹੁੰਦਾ ਤੇ ਸਲਮਾਨ ਨੇ ਜਿਸ ਕਾਲੇ ਹਿਰਣ ਨੂੰ ਮਾਰਿਆ ਉਹ ਮੁਸਲਮਾਨ ਹੁੰਦਾ ਤਾਂ ਉਸ ਨੂੰ ਇਨਸਾਫ਼ ਨਹੀਂ ਸੀ ਮਿਲਣਾ। ਉਨ੍ਹਾਂ ਅੱਗੇ ਕਿਹਾ ਕਿ ਸਲਮਾਨ ਇੱਕ ਹਰਮਪਿਆਰੇ ਵਿਅਕਤੀ ਹਨ, ਪਰ ਉਨ੍ਹਾਂ ਦੀ ਇਹੋ ਹਾਰ ਹੈ ਕਿ ਉਨ੍ਹਾਂ ਇੱਕ ਹਿਰਣ ਨੂੰ ਮਾਰਿਆ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਮੁਸਲਮਾਨਾਂ, ਦਲਿਤਾਂ ਤੇ ਘੱਟਗਿਣਤੀਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਕੀ ਹੈ ਪੂਰਾ ਮਾਮਲਾ: ਸਲਮਾਨ ਖ਼ਾਨ ਨੂੰ 1998 ਵਿੱਚ ਜੋਧਪੁਰ ਦੇ ਕਾਂਕੋਣੀ ਪਿੰਡ ਵਿੱਚ ਦੋ ਕਾਲ਼ੇ ਹਿਰਣਾਂ ਦੇ ਸ਼ਿਕਾਰ ਵਿੱਚ ਦੋਸ਼ੀ ਪਾਉਂਦਿਆਂ ਬੀਤੇ ਕੱਲ੍ਹ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਪੰਜ ਸਾਲ ਦੀ ਕੈਦ ਤੇ 10,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਸਲਮਾਨ ਨੂੰ ਅਦਾਲਤ ਵਿੱਚੋਂ ਹੀ ਜੇਲ੍ਹ ਲਿਜਾਇਆ ਗਿਆ ਤੇ ਉਹ ਹੁਣ ਕੇਂਦਰੀ ਜੇਲ੍ਹ ਜੋਧਪੁਰ ਵਿੱਚ ਬਤੌਰ ਕੈਦੀ ਨੰਬਰ 106, ਬੈਰਕ ਨੰਬਰ ਦੋ ਵਿੱਚ ਬਲਾਤਕਾਰੀ ਬਾਪੂ ਆਸਾਰਾਮ ਨਾਲ ਕੈਦ ਹਨ।

ਫੇਸਬੁੱਕ 'ਤੇ 8 ਕਰੋੜ 70 ਲੱਖ ਲੋਕਾਂ ਦਾ ਡੇਟਾ ਲੀਕ

ਵਾਸ਼ਿੰਗਟਨ: ਤੁਹਾਡਾ ਨਿਜੀ ਡੇਟਾ ਸੁਰੱਖਿਅਤ ਹੈ? ਇਸ ਸਵਾਲ ‘ਤੇ ਜਾਰੀ ਬਹਿਸ ਵਿੱਚ ਫੇਸਬੁੱਕ ਨੇ ਦੱਸਿਆ ਹੈ ਕਿ ਬ੍ਰਿਟੇਨ ਦੀ ਸਿਆਸੀ ਡੇਟਾ ਵਿਸ਼ਲੇਸ਼ਣ ਕੰਪਨੀ ਕੈਂਬ੍ਰਿਜ ਐਨਾਲਿਟਿਕਾ (ਸੀਏ) ਨਾਲ ਅੱਠ ਕਰੋੜ 70 ਲੱਖ ਯੂਜ਼ਰਜ਼ ਦਾ ਡੇਟਾ ਸਾਂਝਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਅਮਰੀਕਨ ਹਨ। ਕੈਂਬ੍ਰਿਜ ਐਨਾਲਿਟਿਕਾ ‘ਤੇ ਇਲਜ਼ਾਮ ਹੈ ਕਿ ਉਸ ਨੇ ਫੇਸਬੁੱਕ ਯੂਜ਼ਰਜ਼ ਦਾ ਨਿਜੀ ਡੇਟਾ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾ ਵਿੱਚ ਸੀਏ ਦੀਆਂ ਸੇਵਾਵਾਂ ਲਈਆਂ ਸਨ। ਫੇਸਬੁੱਕ ਦੇ ਤਕਨੀਕੀ ਅਧਿਕਾਰੀ ਮਾਈਕ ਸਕ੍ਰੋਫਰ ਨੇ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਦੱਸਿਆ ਕਿ ਆਪਣੇ ਯੂਜ਼ਰਜ਼ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਫੇਸਬੁੱਕ ਸਰਚ ਵਿੱਚ ਫ਼ੋਨ ਨੰਬਰ ਜਾਂ ਈ-ਮੇਲ ਰਾਹੀਂ ਕਿਸੇ ਦੀ ਸਹੀ ਲੋਕੇਸ਼ਨ ਦਾ ਪਤਾ ਨਹੀਂ ਲਾਇਆ ਜਾ ਸਕੇਗਾ। ਪਿਛਲੇ ਮਹੀਨੇ ਕੈਂਬ੍ਰਿਜ ਐਨਾਲਿਟਿਕਾ ‘ਤੇ ਫੇਸਬੁੱਕ ਤੋਂ ਡੇਟਾ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਸੀ। ਫੇਸਬੁੱਕ ਇਸ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਦੇ ਮੁਖੀ ਮਾਰਕ ਜ਼ਕਰਬਰਗ ਅਗਲੇ ਹਫ਼ਤੇ ਸੰਸਦੀ ਕਮੇਟੀ ਅੱਗੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ। ਉੱਧਰ ਭਾਜਪਾ ਨੇ ਕਾਂਗਰਸ ‘ਤੇ ਕੈਂਬ੍ਰਿਜ ਐਨਾਲਿਟਿਕਾ ਦਾ ਕਲਾਇੰਟ ਹੋਣ ਦਾ ਇਲਜ਼ਾਮ ਲਾਇਆ ਸੀ, ਜਦਕਿ ਕਾਂਗਰਸ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਕਾਂਗਰਸ ਨੇ ਕਿਹਾ ਕਿ ਬੀ.ਜੇ.ਪੀ. ਤੇ ਉਸ ਦੀ ਸਹਿਯੋਗੀ ਜੇ.ਡੀ.ਯੂ. ਪਹਿਲਾਂ ਤੋਂ ਹੀ ਕੈਂਬ੍ਰਿਜ ਐਨਾਲਿਟਿਕਾ ਕੰਪਨੀ ਤੋਂ ਮਦਦ ਲੈਂਦੀ ਆਈ ਹੈ।

ਗੁਰੂ ਨਾਨਕ ਗੁਰਦੁਆਰਾ ਯੂਕੇ ਦੇ 10 ਅਹਿਮ ਸਥਾਨਾਂ 'ਚ ਸ਼ੁਮਾਰ

ਲੰਡਨ: ਸੱਤ ਸਮੁੰਦਰੋਂ ਪਾਰ ਸਿੱਖ ਭਾਈਚਾਰਾ ਜਿੱਥੇ ਆਰਥਿਕ ਤੇ ਰਾਜਨੀਤੀ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਧਾਰਮਿਕ ਖੇਤਰ ਵਿੱਚ ਵਿਲੱਖਣ ਪਛਾਣ ਬਣਾ ਰਿਹਾ ਹੈ। ਇੰਗਲੈਂਡ ਦੇ ਸਿਖਰਲੇ 10 ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਲਿਸਟ ਵਿੱਚ ਯੂਕੇ ਸਥਿਤ ਸਭ ਤੋਂ ਵੱਡੇ ਗੁਰਦੁਆਰੇ ਨੂੰ ਸ਼ਾਮਲ ਕੀਤਾ ਗਿਆ ਹੈ। ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਪਛਾਣ ਦੇ ਮੁੱਦਾ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਜਾਣਕਾਰੀ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ ਸਮਿਥਵਿਕ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰੇ ਨੂੰ ਸਟੋਨਹੈਂਜ ਤੇ ਕੈਂਟਰਬਰੀ ਕੈਥੇਡਰਲ ਜਿਹੇ ਸਥਲਾਂ ਨਾਲ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ‘ਏ ਹਿਸਟਰੀ ਆਫ਼ ਇੰਗਲੈਂਡ ਇਨ 100 ਪਲੇਸਿਜ਼’ ਵਿੱਚ ਪੇਸ਼ ਕੀਤਾ ਗਿਆ ਸੀ ਜੋ ‘ਹਿਸਟੌਰਿਕ ਇੰਗਲੈਂਡ’ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਗੁਰਦੁਆਰੇ ਦਾ ਨਿਰਮਾਣ 1990 ਦੇ ਦਹਾਕੇ ਵਿੱਚ ਹੋਇਆ ਸੀ ਜੋ ਯੂਰਪ ’ਚ ਸਭ ਤੋਂ ਵੱਡਾ ਹੈ।

ਐਪਲ ਦੇ ਸੀਈਓ ਟਿਮ ਕੁੱਕ ਦੀ ਤਨਖਾਹ 82 ਕਰੋੜ !

ਨਵੀਂ ਦਿੱਲੀ: ਐਪਲ ਦੇ ਸੀਈਓ ਟਿਮ ਕੁੱਕ ਲਈ ਸਾਲ 2017 ਵਧੀਆ ਸਾਬਤ ਹੋਇਆ। ਕੁੱਕ ਦੀ ਤਨਖਾਹ 2017 ਤੱਕ 47% ਵਧ ਕੇ 13 ਮਿਲੀਅਨ ਡਾਲਰ (ਤਕਰੀਬਨ 82 ਕਰੋੜ) ਵਧ ਗਈ ਹੈ। ਹੁਣ ਟਿਮ ਕੁੱਕ ਨਿੱਜੀ ਸਫ਼ਰ ਲਈ ਪ੍ਰਾਈਵੇਟ ਹਵਾਈ ਜਹਾਜ਼ਾਂ ਦੀ ਵਰਤੋਂ ਕਰਨਗੇ। ਹਾਲਾਂਕਿ, ਇਸ ਪਿੱਛੇ ਸੁਰੱਖਿਆ ਮੁੱਖ ਕਾਰਨ ਹੈ। ਐਪਲ ਵੱਲੋਂ ਜਾਰੀ ਕੀਤੇ ਨਵੇਂ ਸ਼ੇਅਰਧਾਰਕ ਪ੍ਰੌਕਸੀ ਸਟੇਟਮੈਂਟ ਅਨੁਸਾਰ ਬੋਰਡ ਆਫ ਡਾਇਰੈਕਟਰਜ਼ ਨੇ ਟਿਮ ਕੁੱਕ ਨੂੰ ਪ੍ਰਾਈਵੇਟ ਏਅਰਕ੍ਰਾਫਟ ਦੀ ਯਾਤਰਾ ਦੀ ਮਨਜੂਰੀ ਦਿੱਤੀ ਹੈ। ਹੁਣ ਟਿਮ ਕੁੱਕ ਆਪਣੇ ਪ੍ਰਾਈਵੇਟ ਏਅਰਕ੍ਰਾਫਟ ਨਾਲ ਬਿਜਨਸ ਜਾਂ ਨਿੱਜੀ ਯਾਤਰਾ ਕਰ ਸਕਣਗੇ। ਟੈਲੀਗ੍ਰਾਫ ਯੂ.ਕੇ. ਅਨੁਸਾਰ, ਕੁੱਕ ਨੂੰ 2017 ਵਿੱਚ 12.8 ਮਿਲੀਅਨ ਡਾਲਰ (82,022,4000 ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ ਜਿਸ ਵਿੱਚੋਂ 3.06 ਮਿਲੀਅਨ ਡਾਲਰ ਤਨਖਾਹ ਦੇ ਰੂਪ ਵਿੱਚ ਮਿਲਿਆ, 9.3 ਮਿਲੀਅਨ ਟਿਮ ਕੁੱਕ ਨੂੰ ਨਕਦ ਬੋਨਸ ਦਿੱਤਾ ਗਿਆ ਤੇ ਬਾਕੀ ਨੂੰ ਹੋਰ ਭੱਤੇ ਵਜੋਂ ਅਦਾ ਕੀਤਾ ਗਿਆ।

ਠੰਢ ਨੇ ਕੈਨੇਡੀਅਨਾਂ ਦੇ ਕੱਢੇ ਵੱਟ, ਤਾਪਮਾਨ ਜ਼ੀਰੋ ਤੋਂ ਵੀ 40 ਡਿਗਰੀ ਹੇਠਾਂ

ਕੈਲਗਰੀ: ਇਨ੍ਹਾਂ ਦਿਨਾਂ ਵਿੱਚ ਕਨੈਡਾ ਦੇ ਕੈਲਗਰੀ ਸਮੇਤ ਸਮੁੱਚੇ ਅਲਬਰਟਾ ਰਾਜ ਵਿੱਚ ਠੰਢ ਨਾਲ ਲੋਕਾਂ ਦੇ ਵੱਟ ਨਿਕਲ ਰਹੇ ਹਨ। ਕੈਲਗਰੀ ਵਿੱਚ ਸਵੇਰ ਦਾ ਤਾਪਮਾਨ ਮਨਫ਼ੀ 40 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਹਾਲਤ ਇਹ ਹੈ ਕਿ ਛੁੱਟੀਆਂ ਵਿੱਚ ਲੋਕ ਕੜਾਕੇ ਦੀ ਠੰਢ ਤੋਂ ਬਚਣ ਲਈ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਹਨ। ਸੜਕੀ ਆਵਾਜਾਈ ਵੀ ਬਹੁਤ ਘਟ ਗਈ ਹੈ, ਜਿਸ ਕਾਰਨ ਜ਼ਰੂਰੀ ਵਸਤਾਂ ਤੇ ਹੋਰ ਸਾਮਾਨ ਦੀ ਢੋਆ-ਢੁਆਈ ਉਪਰ ਅਸਰ ਪਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ। ਅਗਲੇ ਸਾਲ ਦੇ ਸ਼ੁਰੂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਮਾਹਿਰ ਹੀਥਰ ਪਿਮਸੀਕਰਨ ਨੇ ਕਿਹਾ ਹੈ ਕਿ ਕੈਲਗਰੀ ਵਿੱਚ ਅਗਲੇ ਕੁਝ ਦਿਨਾ ਦੌਰਾਨ ਘੱਟੋ-ਘੱਟ ਤਾਪਮਾਨ ਮਨਫ਼ੀ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਪਰ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਮਨਫ਼ੀ 30 ਤੋਂ ਮਨਫ਼ੀ 40 ਡਿਗਰੀ ਤੱਕ ਤੱਕ ਮਹਿਸੂਸ ਹੋਵੇਗਾ।

ਬਰਤਾਨੀਆ 'ਚ ਸਟੂਡੈਂਟ ਵੀਜ਼ਾ 'ਤੇ ਜਾਣ ਵਾਲਿਆਂ ਲਈ ਖੁਸ਼ਖਬਰੀ !

ਲੰਡਨ: ਬਰਤਾਨੀਆ ਵਿੱਚ ਵਿਦਿਆਰਥੀ ਵੀਜ਼ਾ ‘ਤੇ ਪੜ੍ਹਾਈ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਹੁਣ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਹੋਣ ਉੱਤੇ ਵਰਕ ਵੀਜ਼ਾ ਲਈ ਲੰਮਾ ਇੰਤਜ਼ਾਰ ਨਹੀਂ ਕਰਨ ਪਵੇਗਾ। ਯੂ.ਕੇ. ਨੇ ਨਵੇਂ ਨਿਯਮ ਬਣਾਏ ਹਨ ਜਿਨ੍ਹਾਂ ਤਹਿਤ ਕੰਮ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਵਿਦਿਆਰਥੀ ਵੀਜ਼ਾ ਨੂੰ ਵਰਕ ਵੀਜ਼ਾ ਵਿੱਚ ਬਦਲਣ ਦੀ ਸੁਵਿਧਾ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਗ੍ਰਹਿ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਯੂ.ਕੇ. ਵਿੱਚ ਟਾਇਰ-4 ਵੀਜ਼ਾ ਲੈ ਕੇ ਪੜ੍ਹਾਈ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਹ ਫਾਇਰ-2 ਵੀਜ਼ਾ ਲਈ ਅਰਜ਼ੀ ਦੇ ਕੇ (ਮਾਹਿਰ ਕੰਮਕਾਜ ਵੀਜ਼ਾ) ਵਿੱਚ ਤਬਦੀਲ ਕਰਨਗੇ। ਇਸੇ ਤਰ੍ਹਾਂ ਟਾਇਰ-4 ਵੀਜ਼ਾ 12 ਮਹੀਨਿਆਂ ਤੋਂ ਜ਼ਿਆਦਾ ਸਮਾਂ ਵਾਲੇ ਕੋਰਸਾਂ ‘ਤੇ ਲਾਗੂ ਹੁੰਦਾ ਹੈ। ਕੋਰਸ ਮੁਕੰਮਲ ਹੋਣ ਬਾਅਦ 4 ਮਹੀਨੇ ਦਾ ਵਾਧੂ ਸਮਾਂ ਮਿਲਦਾ ਹੈ, ਜਿਸ ਨਾਲ ਵਿਦਿਆਰਥੀ ਆਪਣੇ ਲਈ ਨੌਕਰੀ ਲੱਭ ਸਕਦਾ ਹੈ। ਮਿਆਦ ਖ਼ਤਮ ਹੋਣ ਤੋਂ ਪਹਿਲਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਮੁੜਨਾ ਜ਼ਰੂਰੀ ਹੁੰਦਾ ਹੈ।

ਪਾਕਿਸਤਾਨ ਦੀ ਫੌਜ ਰਾਵਲਪਿੰਡੀ ਤੋਂ ਰਾਜਧਾਨੀ ਇਸਲਾਮਾਬਾਦ ਵੱਲ ਤਬਦੀਲ

ਇਸਲਾਮਾਬਾਦ : ਪਾਕਿਸਤਾਨ ਨੇ ਆਪਣੇ ਫੌਜ ਦੇ ਹੈੱਡਕੁਆਟਰ ਬਾਰੇ ਵੱਡਾ ਫੈਸਲਾ ਕੀਤਾ ਹੈ। ਇਹ ਹੈੱਡਕੁਆਟਰ ਹੁਣ ਰਾਵਲਪਿੰਡੀ ਤੋਂ ਰਾਜਧਾਨੀ ਇਸਲਾਮਾਬਾਦ ਵਿਚ ਤਬਦੀਲ ਹੋਵੇਗਾ। ਫ਼ੌਜ ਦੀ ਇਸਲਾਮਾਬਾਦ ਵਿਚ ਇਕ ਹਜ਼ਾਰ ਏਕੜ ਤੋਂ ਜ਼ਿਆਦਾ ਜ਼ਮੀਨ ‘ਤੇ ਨਵਾਂ ਹੈੱਡਕੁਆਰਟਰ ਬਣਾਉਣ ਦੀ ਯੋਜਨਾ ਹੈ। ‘ਡਾਨ’ ਨਿਊਜ਼ ਅਨੁਸਾਰ ਤੱਤਕਾਲੀ ਫ਼ੌਜ ਮੁਖੀ ਜਨਰਲ ਅਸਫਾਕ ਪਰਵੇਜ਼ ਕਿਆਨੀ ਦੇ ਆਦੇਸ਼ ‘ਤੇ ਸਾਲ 2008-09 ਵਿਚ ਫ਼ੌਜੀ ਹੈੱਡਕੁਆਰਟਰ ਨੂੰ ਤਬਦੀਲ ਕਰਨ ਦੀ ਯੋਜਨਾ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਸੀ। ਇਸ ਦਾ ਕਾਰਨ ਪੈਸੇ ਦੀ ਕਮੀ ਦੱਸਿਆ ਗਿਆ ਸੀ। ਹੁਣ ਫ਼ੌਜ ਚਾਹੁੰਦੀ ਹੈ ਕਿ ਉਸ ਨੂੰ ਛੇਤੀ ਜ਼ਮੀਨ ‘ਤੇ ਕਬਜ਼ਾ ਮਿਲ ਜਾਵੇ ਤਾਕਿ ਨਿਰਮਾਣ ਕੰਮ ਸ਼ੁਰੂ ਹੋ ਸਕਣ ਅਤੇ ਹੈੱਡਕੁਆਰਟਰ ਨੂੰ ਰਾਜਧਾਨੀ ਵਿਚ ਤਬਦੀਲ ਕੀਤਾ ਜਾ ਸਕੇ। ਇਸ ਸਬੰਧ ਵਿਚ 19 ਦਸੰਬਰ ਨੂੰ ਅਸਟੇਟ ਆਫ ਕੈਪੀਟਲ ਡਿਵੈਲਪਮੈਂਟ ਅਥਾਰਟੀ (ਸੀਡੀਏ) ਅਤੇ ਡਿਫੈਂਸ ਕੰਪਲੈਕਸ ਇਸਲਾਮਾਬਾਦ (ਡੀਸੀਆਈ) ਦੇ ਅਧਿਕਾਰੀਆਂ ਵਿਚਕਾਰ ਉੱਚ ਪੱਧਰੀ ਬੈਠਕ ਹੋਈ ਸੀ। ਸੀਡੀਏ ਰਾਜਧਾਨੀ ਖੇਤਰ ਵਿਚ ਨਿਗਮ ਸੇਵਾਵਾਂ ਮੁਹੱਈਆ ਕਰਾਉਂਦਾ ਹੈ। ਸੀਡੀਏ ਦੇ ਮੈਂਬਰ ਖੁਸ਼ਲ ਖਾਨ ਨੇ ਕਿਹਾ ਕਿ ਨਿਗਮ ਏਜੰਸੀ ਅਤੇ ਫ਼ੌਜ ਵਿਚਕਾਰ ਸਾਰੇ ਮਾਮਲਿਆਂ ਨੂੰ ਹੱਲ ਕਰ ਲਿਆ ਗਿਆ ਹੈ। ਜ਼ਮੀਨ ਵੰਡ ਕਰਨ ਦਾ ਪੱਤਰ ਛੇਤੀ ਜਾਰੀ ਕਰ ਦਿੱਤਾ ਜਾਵੇਗਾ। ਮੀਟਿੰਗ ਦੌਰਾਨ 138 ਏਕੜ ਵਿਚ ਦਫ਼ਤਰ ਦੇ ਨਿਰਮਾਣ ਦੇ ਬਾਰੇ ਵਿਚ ਚਰਚਾ ਹੋਈ।

ਪੰਜਾਬੀ ਬੱਚੀ ਨੇ ਦਵਾਈ ਸੈਂਕੜੇ ਭਾਰਤੀਆਂ ਨੂੰ ਯੂ.ਕੇ. ਦੀ ਇੰਮੀਗ੍ਰੇਸ਼ਨ

ਲੰਡਨ: ਮੀਡੀਆ ਵਿੱਚ ਐਮ.ਕੇ. ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਮਨਰੀਤ ਕੌਰ ਅੱਜ ਬਰਤਾਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਬੱਚੀ ਸਦਕਾ ਹਜ਼ਾਰਾਂ ਭਾਰਤੀ ਯੂ.ਕੇ. ‘ਚ ਪੱਕੇ ਹੋ ਰਹੇ ਹਨ। ਅਸਲ ਵਿੱਚ ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਨੇ ਸਭ ਤੋਂ ਪਹਿਲਾਂ ਕੇਸ ਜਿੱਤਿਆ। ਅਦਾਲਤ ਵੱਲੋਂ ਨਾਗਰਿਕਤਾ ਦੇਣ ਤੋਂ ਬਾਅਦ ਰਸਮੀ ਤੌਰ ‘ਤੇ ਉਸ ਨੂੰ ਨਾਗਰਿਕਤਾ ਸਰਟੀਫ਼ਿਕੇਟ 18 ਦਸੰਬਰ ਨੂੰ ਡਾਕ ਰਾਹੀਂ ਪ੍ਰਾਪਤ ਹੋਇਆ। ਅਸਲ ਵਿੱਚ ਮਨਰੀਤ ਦੇ ਪਿਤਾ 2004 ‘ਚ ਪਟਿਆਲਾ ਦੇ ਸਮਾਣਾ ਮੰਡੀ ਤੋਂ ਯੂ.ਕੇ. ਆਏ ਸਨ। ਯੂ.ਕੇ. ‘ਚ ਹੀ ਮਨਰੀਤ ਕੌਰ ਦਾ ਜਨਮ ਹੋਇਆ। ਇਸ ਕਾਰਨ ਜੇਕਰ ਮਾਪਿਆਂ ਨੂੰ ਨਾਗਰਿਕਤਾ ਨਾ ਮਿਲੇ ਤਾਂ ਅਜਿਹੇ ਬੱਚਿਆਂ ਨੂੰ ਸਟੇਟਲੈੱਸ ਕਿਹਾ ਜਾਂਦਾ ਹੈ। ਇਸ ਬੱਚੀ ਨੂੰ ਅਧਾਰ ਬਣਾ ਕੇ ਹੀ ਮਾਪਿਆਂ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ। ਇੰਮੀਗ੍ਰੇਸ਼ਨ ਦੇ ਵਕੀਲ ਗੁਰਪਾਲ ਸਿੰਘ ਉੱਪਲ ਮੁਤਾਬਕ ਮਨਰੀਤ ਕੌਰ ਦੂਜੀ ਕਲਾਸ ‘ਚ ਪੜ੍ਹਦੀ ਹੈ। ਅਜਿਹੇ ਬੱਚਿਆਂ ਦੇ ਕੇਸਾਂ ਦੇ ਬਿਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲ ਸਕਦਾ ਹੈ ਕਿਉਂਕਿ ਕੇਸ ਦੌਰਾਨ ਗ੍ਰਹਿ ਵਿਭਾਗ ਦੇ ਵਕੀਲ ਨੇ ਕਿਹਾ ਸੀ ਕਿ ਬੱਚੀ ਦੇ ਮਾਪਿਆਂ ਨੂੰ ਵਾਪਸ ਭੇਜ ਦਿੰਦੇ ਹਾਂ, ਤਾਂ ਜੱਜ ਨੇ ਜਵਾਬ ਦਿੱਤਾ ਸੀ ਕਿ ਮਾਸੂਮ ਬੱਚੀ ਕਿਸ ਕੋਲ ਰਹੇਗੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲੇਗਾ। ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਹੈ, ਜਿਸ ਨੂੰ ਮੀਡੀਆ ‘ਚ ਐਮ.ਕੇ. ਦੇ ਨਾਂ ਨਾਲ ਜਾਣਿਆ ਗਿਆ ਹੈ। ਉੱਪਲ ਵੱਲੋਂ

ਮਰਦ-ਔਰਤ ਦਾ ਪਾੜਾ ਘਟਾਉਣ ਲਈ ਬਣਾਈ 13 ਘੰਟੇ ਦਾ ਸਮਾਂ ਦੱਸ਼ਣ ਵਾਲੀ ਘੜੀ !

ਆਕਲੈਂਡ: ਹੁਣ ਅਜਿਹੀ ਘੜੀ ਬਣਾਈ ਗਈ ਹੈ ਜਿਹੜੀ 13 ਘੰਟੇ ਦਾ ਸਮਾਂ ਦੱਸਦੀ ਹੈ। ਜੀ ਹਾਂ, ਨਿਊਜ਼ੀਲੈਂਡ ਵਿੱਚ ਔਰਤਾਂ ਤੇ ਮਰਦਾਂ ਦੀ ਤਨਖਾਹ ਵਿਚਲੇ ਫਰਕ ਦਾ ਵਿਰੋਧ ਕਰਨ ਲਈ ਪਬਲਿਕ ਸਰਵਿਸ ਐਸੋਸੀਏਸ਼ਨ (ਪੀਐਸਏ) ਨੇ ਵੱਖਰੀ ਤਰ੍ਹਾਂ ਦੀ ਘੜੀ ਬਣਾਈ ਹੈ। ਐਸੋਸੀਏਸ਼ਨ ਮੁਤਾਬਕ ਕਈ ਖੇਤਰਾਂ ਵਿੱਚ ਔਰਤ ਤੇ ਮਰਦ ਦੇ ਮਿਹਨਤਾਨੇ ਵਿੱਚ ਫਰਕ ਨਹੀਂ ਚਾਹੀਦਾ, ਜਦਕਿ ਦੋਵੇਂ ਇੱਕੋ ਜਿਹੀ ਨੌਕਰੀ ਕਰਦੇ ਹਨ। ਜਿੰਨੇ ਪੈਸੇ ਮਰਦ 12 ਘੰਟੇ ‘ਚ ਕਮਾਉਂਦਾ ਹੈ, ਓਨੇ ਪੈਸੇ ਲਈ ਮਹਿਲਾ ਨੂੰ 13 ਘੰਟੇ ਕੰਮ ਕਰਨਾ ਪੈਂਦਾ ਹੈ। ਇਸੇ ਸੋਚ ਹੇਠ ਪੀਐਸਏ ਨੇ 13 ਘੰਟੇ ਵਾਲੀ ਘੜੀ ਬਣਾ ਦਿੱਤੀ ਤਾਂ ਕਿ ਸਰਕਾਰ ਨੂੰ ਇਸ ਤਰ੍ਹਾਂ ਵਿਜ਼ੂਅਲ ਤਰੀਕੇ ਨਾਲ ਸ਼ਰਮਸਾਰ ਕੀਤਾ ਜਾ ਸਕੇ। ਪੂਰੇ ਸਾਲ ਲਈ 13 ਮਹੀਨਿਆਂ ਦਾ ਸਮਾਂ ਬਣਾਇਆ ਗਿਆ ਹੈ। ਅਜਿਹੀਆਂ ਕਿੱਟਾਂ ਬਣਾ ਕੇ ਵੱਖ-ਵੱਖ ਅਹੁਦੇਦਾਰ ਔਰਤਾਂ ਨੂੰ ਭੇਜੀਆਂ ਗਈਆਂ ਹਨ ਤਾਂ ਕਿ ਇਸ ਪਾੜੇ ਵਿਰੁੱਧ ਆਵਾਜ਼ ਹੋਰ ਉਠਾਈ ਜਾ ਸਕੇ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ‘ਚ ਔਰਤ ਤੇ ਮਰਦ ਦੀ ਤਨਖਾਹ ਵਿੱਚ ਕਾਫੀ ਪਾੜਾ ਦੱਸਿਆ ਜਾਂਦਾ ਹੈ। ਮਿਓਰੀ ਮਹਿਲਾਵਾਂ ਤੇ ਮਰਦਾਂ ਦੀ ਆਮਦਨੀ ਪਾੜਾ 23 ਫੀਸਦੀ ਤੱਕ ਹੈ ਜਦ ਕਿ ਪੈਸੇਫਿਕ ਲੋਕਾਂ ‘ਚ ਇਹ ਪਾੜਾ 27.9 ਫੀਸਦੀ ਤੱਕ ਹੈ।

ਜਗਮੀਤ ਸਿੰਘ ਦੀ ਮੰਗਣੀ ਬਾਰੇ ਨਵਾਂ ਖੁਲਾਸਾ...

ਟੋਰਾਂਟੋ-ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਧਾਲੀਵਾਲ ਦੀ ਮੰਗਣੀ ਬਾਰੇ ਨਵਾਂ ਖੁਲਾਸਾ ਹੋਇਆ ਹੈ। ਜਗਮੀਤ ਦੇ ਪ੍ਰੈੱਸ ਸਕੱਤਰ ਜੇਮਜ਼ ਸਮਿੱਥ ਨੇ ਦੱਸਿਆ ਕਿ ਨਾ ਮੰਗਣੀ ਅਤੇ ਨਾ ਵਿਆਹ ਦੀ ਰਸਮ ਹੋਈ ਹੈ। ਇਹ ਤਾਂ ਸਿਰਫ ਦੋਵਾਂ ਪਰਿਵਾਰਾਂ ਦੇ ਪਹਿਲੀ ਵਾਰ ਰਸਮੀ ਤੌਰ ‘ਤੇ ਮਿਲ-ਬੈਠਣ ਦੇ ਮੌਕੇ ਦੀਆਂ ਤਸਵੀਰਾਂ ਹਨ। ਇਹ ਵੀ ਕਿ ਦੋਵੇਂ ਪਰਿਵਾਰ ਇਸ ਨੂੰ ‘ਰੋਕਾ’ ਦਾ ਨਾਂਅ ਨਹੀਂ ਦੇਣਾ ਚਾਹੁੰਦੇ ਪਰ ਅੱਗੇ ਚੱਲ ਕੇ ਅਜਿਹਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਸਮਿੱਥ ਨੇ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਖਬਰਾਂ ਨੂੰ ਸੱਚ ਨਾ ਮੰਨਿਆ ਜਾਵੇ, ਕਿਉਂਕਿ ਜਗਮੀਤ ਅਤੇ ਉਨ੍ਹਾਂ ਦਾ ਪਰਿਵਾਰ ਲੋਕਾਂ ਨੂੰ ਦਰੁੱਸਤ ਜਾਣਕਾਰੀ ਦੇਣ ਵਿਚ ਵਿਸ਼ਵਾਸ ਕਰਦੇ ਹਨ। ਜਿਕਰਯੋਗ ਹੈ ਕਿ ਜਗਮੀਤ ਸਿੰਘ ਧਾਲੀਵਾਲ (38) ਦੀ ਬਰੈਂਪਟਨ ਵਿੱਖੇ ਗੁਰਕਿਰਨ ਕੌਰ ਸਿੱਧੂ (27) ਨਾਲ ‘ਰੋਕਾ’ ਭਾਵ ਮੰਗਣੀ ਦੀਆਂ ਤਸਵੀਰਾਂ ਬੀਤੇ ਐਤਵਾਰ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਹਨ। ਉਨ੍ਹਾਂ ਨੂੰ ਦੁਨੀਆ ਭਰ ਤੋਂ ਸ਼ੁਭ ਚਿੰਤਕ ਵਧਾਈ ਸੰਦੇਸ਼ ਭੇਜ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਸਪੱਸ਼ਟ ਨਹੀਂ ਹੋ ਰਿਹਾ ਕਿ ਉਸ ਜੋੜੀ ਦਾ ਵਿਆਹ ਹੋਇਆ ਹੈ ਜਾਂ ਮੰਗਣੀ ਕੀਤੀ ਹੈ।

ਪੁਲਿਸ ਵਾਲੇ ਦੇ ਮੂੰਹ 'ਤੇ ਥੁੱਕਣ ਵਾਲੀ ਔਰਤ ਨੂੰ ਮਿਲੀ ਸਜ਼ਾ

ਹਿਊਸਟਨ- ਇਕ ਦੁਕਾਨ ਉੱਤੇ ਸਾਮਾਨ ਚੋਰੀ ਕਰਦੀ ਔਰਤ ਨੂੰ ਪੁਲਿਸ ਮੁਲਾਜ਼ਮ ਵਲੋਂ ਰੋਕਿਆ ਤਾਂ ਉਸ ਨੇ ਬਦਤਮੀਜ਼ੀ ਕੀਤੀ ਅਤੇ ਉਸ ਪੁਲਿਸ ਮੁਲਾਜ਼ਮ ਦੇ ਮੂੰਹ ਉੱਤੇ ਥੁੱਕ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਹਿਊਸਟਨ ਦੇ ਪੁਲਸ ਮੁਖੀ ਦੇ ਚਿਹਰੇ ਉੱਤੇ ਥੁੱਕਣਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਉਸ ਔਰਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਔਰਤ ਉੱਤੇ ਡਰੱਗ ਸਟੋਰ ਤੋਂ ਚੀਜ਼ਾਂ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਡੈਨੀਏਲੇ ਪੈਰਿਸ (40) ਨਾਂਅ ਦੀ ਔਰਤ ਨੂੰ ਸੋਮਵਾਰ ਨੂੰ ਜੇਲ ਭੇਜ ਦਿੱਤਾ ਗਿਆ। ਉਸ ਉੱਤੇ ਪੁਲਿਸ ਮੁਲਾਜ਼ਮ ਨਾਲ ਬਦਤਮੀਜ਼ੀ ਕਰਨ ਤੇ ਉਸ ਦੇ ਮੂੰਹ ਉੱਤੇ ਥੁੱਕਣ ਦਾ ਦੋਸ਼ ਲਾਇਆ ਗਿਆ ਹੈ। ਅਦਾਲਤ ਵਿਚ ਵਕੀਲ ਨੇ ਕਿਹਾ ਕਿ ਐਸੇਵੇਡੋ ਉਸ ਵੇਲੇ ਡਿਊਟੀ ਉੱਤੇ ਨਹੀਂ ਸੀ ਅਤੇ ਉਹ ਇਕ ਦੁਕਾਨ ਵਿਚੋਂ ਖਰੀਦਦਾਰੀ ਕਰ ਰਿਹਾ ਸੀ। ਉਸ ਨੇ ਪੈਰਿਸ ਨੂੰ ਉਥੋਂ ਕੁਝ ਸਾਮਾਨ ਚੋਰੀ ਕਰਦੇ ਵੇਖਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਐਸੇਵੇਡੋ ਨੇ ਪੈਰਿਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਈ ਵਾਰ ਉਸ ਉੱਤੇ ਥੁੱਕਿਆ। ਕੋਰਟ ਦੇ ਰਿਕਾਰਡ ਅਨੁਸਾਰ ਪਿਛਲੇ ਮਹੀਨੇ ਪੈਰਿਸ ਨੂੰ ਇਕ ਹੋਰ ਅਧਿਕਾਰੀ ਉੱਤੇ ਥੁੱਕਣ ਲਈ ਗ੍ਰਿਫਤਾਰ ਕੀਤਾ ਗਿਆ ਸੀ।

ਅਜੇ ਦੇਵਗਨ ਦੇ ਨਾਂ 'ਤੇ ਕਰੋੜ ਦੀ ਠੱਗੀ ਮਾਰ ਅਨਾਰਾ ਗੁਪਤਾ ਫਰਾਰ

ਇਲਾਹਾਬਾਦ: ਜਾਅਲੀ ਫਿਲਮ ਪ੍ਰੋਡਕਸ਼ਨ ਕੰਪਨੀ ਖੋਲ੍ਹ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਕੇਸ ਵਿੱਚ ਮਿਸ ਜੰਮੂ ਤੇ ਫਿਲਮ ਸਟਾਰ ਅਨਾਰਾ ਗੁਪਤਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਲਾਹਾਬਾਦ ਪੁਲਿਸ ਨੇ ਅਨਾਰਾ ਗੁਪਤਾ ਤੇ ਉਸ ਦੇ ਸਾਥੀਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਕੇ ਸਾਰੇ ਹਵਾਈ ਅੱਡਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਦੀ ਜਾਣਕਾਰੀ ਮੁਤਾਬਕ ਇਲਾਹਾਬਾਦ ਤੇ ਲਖਨਊ ਵਿੱਚ ਪਰਚੇ ਦਰਜ ਹੋਣ ਤੋਂ ਬਾਅਦ, ਅਨਾਰਾ ਗੁਪਤਾ ਤੇ ਉਸ ਦੇ ਸਾਥੀ ਨਾ ਸਿਰਫ ਫਰਾਰ ਹਨ ਬਲਕਿ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਅਨਾਰਾ ਤੇ ਉਸ ਦੇ ਸਾਥੀ ਭਾਰਤ ਤੋਂ ਬਾਹਰ ਵੀ ਭੱਜ ਸਕਦੇ ਹਨ। ਇਸ ਕਰਕੇ ਉਨ੍ਹਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਾਰੇ ਏਅਰਪੋਰਟਾਂ ਨੂੰ ਅਲਰਟ ਕਰ ਦਿੱਤਾ ਹੈ। 12 ਸਾਲ ਪਹਿਲਾਂ ਸੁਰਖੀਆਂ ਵਿੱਚ 12 ਸਾਲ ਪਹਿਲਾਂ ਸੈਕਸ ਸੀਡੀ ਕਰਕੇ ਸੁਰਖੀਆਂ ਵਿੱਚ ਰਹੀ ਮਿਸ ਜੰਮੂ ਅਨਾਰਾ ਗੁਪਤਾ ਜੋ ਕਈ ਛੋਟੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ, ਹੁਣ ਉਸ ਤੇ ਉਸ ਦੇ ਸਾਥੀਆਂ ਖਿਲਾਫ ਕਾਨੂੰਨੀ ਖਿਕੰਜਾ ਕੱਸਿਆ ਜਾ ਰਿਹਾ ਹੈ। ਦੋ ਸਾਥੀਆਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਇਲਾਹਾਬਾਦ ਪੁਲਿਸ ਅਨਾਰਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮਯਾਬ ਰਹੀ ਤੇ ਹੁਣ ਸ਼ੱਕ ਜਾਹਰ ਕੀਤਾ ਹੈ ਕਿ ਉਹ ਦੇਸ਼ ਛੱਡ ਕੇ ਜਾ ਸਕਦੀ ਹੈ। ਇਹ ਕੇਸ ਹੈ ਪੁਲਿਸ ਅਫਸਰਾਂ ਮੁਤਾਬਕ, ਅਨਾਰਾ ਗੁਪਤਾ ਤੇ ਉਸ ਦੇ ਸਾਥੀਆਂ ਦਾ ਠੱਗੀ ਵਾਲਾ ਜਾਲ ਕਈ ਜਗ੍ਹਾ ‘ਤੇ ਫੈਲਿਆ ਹੋਇਆ ਸੀ। ਅਨਾਰਾ ਗੁਪਤਾ ਨੇ ਓਮ ਪ੍ਰਕਾਸ਼ ਨਾਲ ਮਿਲਕੇ ਪ੍ਰੋਡਕਸ਼ਨ ਕੰਪਨੀ ਬਣਾਈ ਤੇ ਇਹ ਪ੍ਰਚਾਰ ਕੀਤਾ ਕਿ ਉਹ ਯੂਪੀ ਵਿੱਚ ਅਜੇ ਦੇਵਗਨ ਦੀ ਫਿਲਮ ਦਿਲਵਾਲੇ ਦਾ ਦੂਜਾ ਭਾਗ ਬਣਾਉਣਗੇ ਤੇ ਇਸ ਦਾ ਦਾ ਖਰਚਾ

ਅਮਰੀਕਾ ਦੀ ਪਾਕਿਸਤਾਨ 'ਤੇ ਅੱਖ, ਮੌਜੂਦਾ ਹਾਲਤ ਤੋਂ ਫਿਕਰਮੰਦ

ਵਾਸ਼ਿੰਗਟਨ: ਅਮਰੀਕੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਟਰੰਪ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਫਿਕਰਮੰਦ ਹੈ ਕਿ ਪਾਕਿਸਤਾਨ ਵਿੱਚ ਜਿਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਖ਼ਤਮ ਹੋਏ ਹਨ, ਉਸ ਨਾਲ ਕੱਟੜਪੰਥੀਆਂ ਦਾ ਹੌਸਲਾ ਵਧਿਆ ਹੈ। ਅਮਰੀਕਾ ਹਾਲਾਤ ਦੇ ਨਾਲ-ਨਾਲ ਖਾਸ ਤੌਰ ‘ਤੇ ਸੈਨਾ ਦੀ ਭੂਮਿਕਾ ‘ਤੇ ਵੀ ਨਜ਼ਰ ਰੱਖ ਰਿਹਾ ਹੈ। ਅਧਿਕਾਰੀ ਨੇ ਪੀਟੀਆਈ ਨੂੰ ਕਿਹਾ ਕਿ ਅਸੀਂ ਸੈਨਾ ਤੇ ਕੁਝ ਕੱਟੜ ਇਸਲਾਮਿਕ ਸਮੂਹਾਂ ਦਰਮਿਆਨ ਰਿਸ਼ਤੇ ਦੇਖ ਰਹੇ ਹਾਂ। ਇਸ ‘ਤੇ ਨਜ਼ਰ ਰੱਖ ਰਹੇ ਹਾਂ ਕਿ ਕੀ ਹੋ ਰਿਹਾ ਹੈ ਤੇ ਇਸ ਵਿੱਚ ਸੈਨਾ ਦੀ ਕੀ ਭੂਮਿਕਾ ਰਹੀ ਸੀ। ਚਿੰਤਾ ਇਸ ਗੱਲ ਦੀ ਹੈ ਕਿ ਜਿਸ ਤਰੀਕੇ ਨਾਲ ਇਹ ਪ੍ਰਦਰਸ਼ਨ ਖ਼ਤਮ ਹੋਏ, ਉਸ ਨਾਲ ਪਾਕਿਸਤਾਨ ਵਿੱਚ ਕੱਟੜਪੰਥੀਆਂ ਨੂੰ ਹੌਸਲਾ ਮਿਲਿਆ ਹੈ। ਅਧਿਕਾਰੀ ਮੁਤਾਬਕ ਹਾਲੇ ਸਰਕਾਰ ਬਹੁਤ ਕਮਜ਼ੋਰ ਹੈ। ਇਸ ਸਮੇਂ ਹੋਏ ਪ੍ਰਦਰਸ਼ਨ ਵਿੱਚ ਵੀ ਇਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪ੍ਰਦਰਸ਼ਨਾਂ ਨਾਲ ਨਜਿੱਠਿਆ ਗਿਆ। ਉਸ ਨਾਲ ਪਾਕਿਸਤਾਨ ਵਿੱਚ ਲੋਕਾਂ ਲਈ ਧਾਰਮਿਕ ਬੇਅਦਬੀ ਕਰਨਾ ਆਸਾਨ ਹੋ ਗਿਆ ਹੈ। ਪਾਕਿਸਤਾਨ ਵਿੱਚ ਦਰਜਨਾਂ ਲੋਕਾਂ ਨੂੰ ਜਨਤਕ ਤੌਰ ‘ਤੇ ਕਥਿਤ ਬੇਅਦਬੀ ਲਈ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਭਾਸ਼ਨ ਦੀ ਆਜ਼ਾਦੀ, ਧਰਮ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ਵਾਈਟ ਹਾਊਸ ਅਧਿਕਾਰੀ ਨੇ ਅੱਗੇ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਵਿੱਚ ਕਿਸੇ ਵੀ ਫੌਜੀ ਤੱਖਤਾ ਪਲਟ ਦਾ ਪ੍ਰਤੀਕਰਮ ਵੀ ਹੋ ਸਕਦਾ ਹੈ। ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀ ਤਾਨਾਸ਼ਾਹੀ ਦਾ ਇਤਿਹਾਸ ਰਿਹਾ ਹੈ। ਫੌਜੀ ਤਖਤਾ ਪਲਟ ਦੀ ਹਾਲਤ ਵਿੱਚ ਨਾ ਸਿਰਫ ਅਮਰੀਕਾ-ਪਾਕਿਸਤਾਨ ਸਬੰਧ ਖ਼ਰਾਬ ਹੋਣਗੇ ਬਲਕਿ ਉਸ ‘ਤੇ

ਯਮਨ ਨੇ ਦਾਗੀ ਸਾਊਦੀ ਅਰਫ 'ਤੇ ਮਜ਼ਾਈਲ

ਰਿਆਦ: ਸਾਊਦੀ ਅਰਬ ਤੇ ਯਮਨ ਦਰਮਿਆਨ ਚੱਲ ਰਹੀ ਜੰਗ ਹੋਰ ਤਿੱਖੀ ਹੋ ਗਈ ਹੈ। ਯਮਨ ਨੇ ਸ਼ੁੱਕਰਵਾਰ ਨੂੰ ਸਾਊਦੀ ਅਰਬ ‘ਤੇ ਮਜ਼ਾਈਲ ਨਾਲ ਹਮਲਾ ਕਰ ਦਿੱਤਾ। ਹਾਲਾਂਕਿ, ਸਾਊਦੀ ਅਰਬ ਨੇ ਬੈਲਿਸਟਿਕ ਮਿਜ਼ਾਈਲ ਨੂੰ ਤਬਾਹ ਕਰ ਦਿੱਤਾ। ਮਹੀਨੇ ਦੇ ਅੰਦਰ-ਅਦੰਰ ਇਹ ਦੂਜਾ ਹਮਲਾ ਹੈ। ਇਰਾਨ ਤੋਂ ਸਮਰਥਨ ਪ੍ਰਾਪਤ ਹੂਤੀ ਬਾਗ਼ੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸ਼ੀਆ ਬਾਗੀਆਂ ਨਾਲ ਸਾਊਦੀ ਦੀ ਅਗਵਾਈ ਵਿੱਚ ਲੜ ਰਹੇ ਫੌਜੀ ਗੱਠਜੋੜ ਦੇ ਬੁਲਾਰੇ ਨੇ ਕਿਹਾ ਕਿ ਸਾਊਦੀ ਅਰਬ ਦੇ ਖਾਮਿਸ ਮੁਸ਼ਤ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਦਾਗੀ ਗਈ ਸੀ। ਸਾਊਦੀ ਪ੍ਰੈੱਸ ਏਜੰਸੀ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਤੁਰਕੀ ਅਲ-ਮਾਲਿਕੀ ਦੇ ਹਵਾਲੇ ਨਾਲ ਕਿਹਾ, ”ਰਾਇਲ ਸਾਊਦੀ ਏਅਰ ਫੋਰਸ ਡਿਫੈਂਸ ਨੇ ਮਿਜ਼ਾਈਲ ਦਾ ਪਤਾ ਲਾਇਆ ਸੀ ਜੋ ਖਾਮਿਸ ਮੁਸ਼ਤ ਵੱਲ ਵਧ ਰਹੀ ਸੀ।” ਹੂਤੀ ਵੱਲੋਂ ਚਲਾਇਆ ਜਾ ਰਿਹਾ ਚੈਨਲ ਅਲ ਮਿਸਰਾ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮਿਜ਼ਾਈਲ ਨੇ ਸਾਊਦੀ ਅਰਬ ਵਿੱਚ ਇੱਕ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਪਰ ਸਾਊਦੀ ਨੇ ਇਸ ਨੂੰ ਖਾਰਜ ਕਰ ਦਿੱਤਾ। ਸਾਊਦੀ ਅਰਬ ਆਪਣੇ ਵਿਰੋਧੀ ਦੇਸ਼ ਇਰਾਨ ਉੱਪਰ ਯਮਨ ਦੇ ਹੂਤੀ ਬਾਗੀਆਂ ਨੂੰ ਸਮਰਥਨ ਦੇਣ ਦੇ ਦੋਸ਼ ਲਾਉਂਦਾ ਹੈ। ਸਾਊਦੀ ਅਰਬ ਦੇ ਸ਼ਕਤੀਸ਼ਾਲੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਇਸ ਨੂੰ ਜੰਗ ਦੀ ਕਾਰਵਾਈ ਮੰਨਿਆ ਜਾ ਸਕਦਾ ਹੈ। ਸਾਊਦੀ ਅਰਬ ਨੇ ਇਰਾਨ ਉੱਪਰ ਹੂਤੀ ਬਾਗ਼ੀਆਂ ਨੂੰ ਹਥਿਆਰਾਂ ਦੇਣ ਦਾ ਇਲਜ਼ਾਮ ਲਾਇਆ ਹੈ, ਪਰ ਇਰਾਨ ਨੇ ਇਸ ਦੋਸ਼ ਨੂੰ ਰੱਦ ਕੀਤਾ। ਗਵਾਹਾਂ ਤੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਸਲੇਹ ਸਮਰਥਕਾਂ ਨੂੰ ਬਾਗੀਆਂ ਦੇ ਕਬਜ਼ੇ ਵਾਲੇ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਸੀ। ਕੱਲ੍ਹ ਸਨਾ ਵਿੱਚ ਸਲੇਹ ਮਸਜਿਦ ਵਿੱਚ ਹੋ

ਸਿੱਖ ਟੈਕਸੀ ਡਰਾਈਵਰ ਬਣਿਆ ਅੰਗਰੇਜ਼ਾ ਦਾ ਹੀਰੋ, 13 ਸਾਲਾ ਕੁੜੀ ਨੂੰ ਬਲਾਤਕਾਰ ਤੋਂ ਬਚਾਇਆ

ਲੰਦਨ: ਸਿੱਖ ਟੈਕਸੀ ਚਾਲਕ ਨੇ ਬ੍ਰਿਟੇਨ ਵਿੱਚ 13 ਸਾਲ ਦੀ ਇੱਕ ਲੜਕੀ ਨੂੰ ਉਸ ਸ਼ਖ਼ਸ ਦੇ ਸ਼ਿਕੰਜੇ ਵਿੱਚੋਂ ਬਚਾਇਆ ਜੋ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਸੀ। ਟੈਕਸੀ ਚਲਾਕ ਦੀ ਇਸ ਬਹਾਦਰੀ ਤੋਂ ਬਾਅਦ ਉੱਥੋਂ ਦੇ ਲੋਕ ਉਸ ਨੂੰ ਹੀਰੋ ਦੱਸ ਰਹੇ ਹਨ। ‘ਮੈਟਰੋ ਕੋ ਯੂਕੇ’ ਦੀ ਖ਼ਬਰ ਮੁਤਾਬਕ ਇਸ ਸਾਲ 20 ਫਰਵਰੀ ਨੂੰ ਸਤਬੀਰ ਅਰੋੜਾ ਦੀ ਟੈਕਸੀ ਵਿੱਚ ਇੱਕ ਲੜਕੀ ਬੈਠੀ ਸੀ। ਲੜਕੀ ਨੇ ਆਕਸਫੋਰਡਸ਼ਾਇਰ ਸਥਿਤ ਆਪਣੇ ਘਰ ਤੋਂ ਗਲੂਸੈਸਟਰ ਟਰੇਨ ਸਟੇਸ਼ਨ ਜਾਣ ਲਈ ਟੈਕਸੀ ਬੁੱਕ ਕੀਤੀ ਸੀ ਤੇ ਉਹ ਸਕੂਲ ਦੀ ਵਰਦੀ ਵਿੱਚ ਸੀ। 24 ਸਾਲ ਦਾ ਸੈਮ ਹੈਵਿੰਗਸ ਨਾਬਲਿਕ ਲੜਕੀ ਦੇ ਟੈਕਸੀ ਤੋਂ ਉਤਰਨ ਤੋਂ ਤੁਰੰਤ ਬਾਅਦ ਉਸ ਨੂੰ ਅਗਵਾ ਕਰਨ ਲਈ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ। ਉਹ ਆਨਲਾਈਨ ਸਾਈਟਾਂ ਤੇ ਇੱਕ ਪੀੜਤ ਲੜਕੀ ਨੂੰ ਅਗਵਾ ਕਰਨ, ਉਸ ਨੂੰ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਰੇਪ ਕਰਨ ਦੇ ਤਰੀਕਿਆਂ ਤੇ ਸਰਚ ਕਰ ਚੁੱਕਾ ਸੀ। ਲੜਕੀ ਉਸ ਵਿਅਕਤੀ ਨੂੰ ਮਿਲਣ ਜਾ ਰਹੀ ਸੀ। ਲੜਕੀ ਨੂੰ ਟੈਕਸੀ ਚਾਲਕ ਨਾਲ ਦੇਖ ਕੇ ਉਹ ਅਪਰਾਧੀ ਉੱਥੇ ਨਹੀਂ ਪਹੁੰਚਿਆ। ਜਦ ਲੜਕੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਚਾਲਕ ਨੇ ਲੜਕੀ ਨੂੰ ਪੁੱਛਿਆ ਪਰ ਲੜਕੀ ਨੇ ਉਸ ਨੂੰ ਵਧੇਰੇ ਜਾਣਕਾਰੀ ਨਹੀਂ ਦਿੱਤੀ। ਲੜਕੀ ਦੇ ਮਾਤਾ-ਪਿਤਾ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ। ਚਾਲਕ ਨੇ ਇਹ ਗੱਲ ਪਤਾ ਲੱਗਣ ‘ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਲੜਕੀ ਨੂੰ ਅਪਰਾਧੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ। ਬਾਅਦ ਵਿੱਚ ਅਰੋੜਾ ਨੂੰ ਲੜਕੀ ਨੂੰ ਬਚਾਉਣ ਲਈ ਸਨਮਾਨਤ ਵੀ ਕੀਤਾ ਗਿਆ।

ਅਮਰੀਕਾ ਨੇ ਵੇਚੇ ਢਾਈ ਲੱਖ ਕਰੋੜ ਦੇ ਹਥਿਆਰ

ਵਾਸ਼ਿੰਗਟਨ : ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਸਾਲ ਅਮਰੀਕਾ 38 ਅਰਬ ਡਾਲਰ (ਲਗਪਗ 2.5 ਲੱਖ ਕਰੋੜ ਰੁਪਏ) ਦੇ ਹਥਿਆਰ ਅਤੇ ਫ਼ੌਜੀ ਸਾਜ਼ੋ-ਸਾਮਾਨ ਦੀ ਵਿਕਰੀ ਕਰ ਚੁੱਕਾ ਹੈ। ਪੈਂਟਾਗਨ ਨੇ ਹਾਲਾਂਕਿ ਇਸ ਬਾਰੇ ਵਿਚ ਕੋਈ ਵੇਰਵਾ ਨਹੀਂ ਦਿੱਤਾ ਕਿ ਕਿਸ ਦੇਸ਼ ਨੂੰ ਕਿੰਨੇ ਰੱਖਿਆ ਉਪਕਰਣ ਵੇਚੇ ਗਏ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਮੱਧ ਏਸ਼ੀਆ ਅਤੇ ਪੂਰਬੀ ਖੇਤਰ ਵਿਚ ਸਭ ਤੋਂ ਜ਼ਿਆਦਾ 22 ਅਰਬ ਡਾਲਰ ਦੇ ਫ਼ੌਜੀ ਸਾਜ਼ੋ-ਸਾਮਾਨ ਦੀ ਵਿਕਰੀ ਕੀਤੀ ਗਈ। ਇਸ ਪਿੱਛੋਂ ਹਿੰਦ-ਪ੍ਰਸ਼ਾਂਤ, ਯੂਰਪ, ਪੱਛਮੀ ਗੋਲਾਰਧ ਅਤੇ ਅਫਰੀਕਾ ਦਾ ਸਥਾਨ ਆਉਂਦਾ ਹੈ। ਇਨ੍ਹਾਂ ਅੰਕੜਿਆਂ ਤੋਂ ਪ੍ਰਸੰਨ ਡਿਫੈਂਸ ਸਕਿਉਰਿਟੀ ਐਂਡ ਕੋਆਪ੍ਰੇਸ਼ਨ ਏਜੰਸੀ (ਡੀਐੱਲਸੀਏ) ਨੇ ਕਿਹਾ ਕਿ ਇਸ ਵਿਕਰੀ ਤੋਂ ਜ਼ਾਹਿਰ ਹੁੰਦਾ ਹੈ ਕਿ ਅਮਰੀਕੀ ਉਤਪਾਦਾਂ ਅਤੇ ਸੇਵਾਵਾਂ ਦੀ ਖ਼ਾਸ ਤੌਰ ‘ਤੇ ਫਾਰੇਨ ਮਿਲਟਰੀ ਸੇਲਜ਼ (ਐੱਫਐੱਮਐੱਲ) ਰਾਹੀਂ ਖ਼ਾਸੀ ਮੰਗ ਹੈ। ਇਸ ਸਾਲ ਅਗਸਤ ਵਿਚ ਡੀਐੱਸਸੀਏ ਦੇ ਨਿਰਦੇਸ਼ਕ ਬਣੇ ਐੱਲਟੀਜੀ ਚਾਰਲਸ ਡਬਲਯੂ ਹੂਪਰ ਨੇ ਕਿਹਾ ਕਿ ਇਹ ਸਕਾਰਾਤਮਕ ਵਿਕਰੀ ਹੈਰਾਨ ਕਰਨ ਵਾਲੀ ਨਹੀਂ ਹੈ ਕਿਉਂਕਿ ਅਮਰੀਕਾ ਸੁਰੱਖਿਆ ਸਹਿਯੋਗ ਦੇ ਲਈ ਵਿਸ਼ਵ ਭਰ ‘ਚ ਪਸੰਦੀਦਾ ਦੇਸ਼ ਹੈ। ਅਸੀਂ ਆਪਣੇ ਭਾਈਵਾਲਾਂ ਨੂੰ ਨਾ ਸਿਰਫ਼ ਸਭ ਤੋਂ ਜ਼ਿਆਦਾ ਪ੍ਰਭਾਵੀ ਰੱਖਿਆ ਪ੍ਰਣਾਲੀ ਦੀ ਪੂਰਤੀ ਕਰਦੇ ਹਾਂ ਬਲਕਿ ਸਿਖਲਾਈ ਅਤੇ ਰਖ-ਰਖਾਅ ਸਮੇਤ ਪੂਰਾ ਪੈਕੇਜ ਨਿਸ਼ਚਿਤ ਕਰਦੇ ਹਾਂ।

ਮੈਂ ਲਸ਼ਕਰ ਦਾ ਸਭ ਤੋਂ ਵੱਡਾ ਸਮਰਥਕ ਹਾਂ-ਪਰਵੇਜ਼ ਮੁਸ਼ੱਰਫ

ਕਰਾਚੀ- ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਆਪਣੇ ਆਪ ਨੂੰ ਲਸ਼ਕਰ-ਏ-ਤੋਇਬਾ ਤੇ ਉਸ ਦੇ ਮੋਢੀ ਹਾਫਿਜ਼ ਸਈਦ ਦਾ ਸਭ ਤੋਂ ਵੱਡਾ ਸਮਰਥਕ ਦੱਸਿਆ ਹੈ। ਮੁੰਬਈ ਹਮਲਿਆਂ ਦੇ ਮੁੱਖ ਸਾਜਿ਼ਸ਼ੀਏ ਅੱਤਵਾਦੀ ਹਾਫਿਜ਼ ਸਈਦ ਬਾਰੇ ਬੋਲਦੇ ਹੋਏ ਉਸ ਨੇ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਹੈ। ਜਨਰਲ ਮੁਸ਼ੱਰਫ ਨੇ ਹਾਫਿਜ਼ ਸਈਦ ਬਾਰੇ ਇਹ ਵੀ ਕਿਹਾ ਕਿ ਨਾ ਸਿਰਫ ਮੈਂ ਉਸ ਨੂੰ ਪਸੰਦਾ ਕਰਦਾ ਹਾਂ, ਸਗੋਂ ਉਹ ਵੀ ਮੈਨੂੰ ਪਸੰਦ ਕਰਦਾ ਹੈ। ਸਈਦ ਦੀ ਨਜ਼ਰਬੰਦੀ ਤੋਂ ਰਿਹਾਈ ਦੇ ਕੁਝ ਹੀ ਦਿਨ ਬਾਅਦ ਮੁਸ਼ੱਰਫ ਨੇ ਇਹ ਟਿੱਪਣੀ ਕੀਤੀ ਹੈ। ਇਸ ਸਾਲ ਜਨਵਰੀ ਤੋਂ ਹੀ ਹਾਫਿਜ਼ ਸਈਦ ਆਪਣੇ ਘਰ ਵਿਚ ਨਜ਼ਰਬੰਦ ਸੀ। ਹਾਲ ਹੀ ਵਿੱਚ 23 ਸਿਆਸੀ ਦਲਾਂ ਦੇ ਮਹਾ ਗਠਜੋੜ ਦਾ ਐਲਾਨ ਕਰਨ ਵਾਲਾ ਜਨਰਲ ਮੁਸ਼ੱਰਫ ਹਮੇਸ਼ਾ ਤੋਂ ਜੰਮੂ-ਕਸ਼ਮੀਰ ਵਿੱਚ ਕਾਰਵਾਈ ਕਰਨ ਤੇ ਭਾਰਤੀ ਫੌਜ ਨੂੰ ਦਬਾਉਣ ਦੇ ਪੱਖ ਵਿਚ ਬੋਲਦਾ ਰਿਹਾ ਹੈ। ਉਸ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਸਭ ਤੋਂ ਵੱਡੀ ਤਾਕਤ ਹੈ। ਭਾਰਤ ਨੇ ਅਮਰੀਕਾ ਨਾਲ ਸਾਂਝ ਪਾਉਣ ਤੋਂ ਬਾਅਦ ਹਾਫਿਜ਼ ਨੂੰ ਅੱਤਵਾਦੀ ਐਲਾਨ ਕਰਵਾ ਦਿੱਤਾ। ਪਾਕਿਸਤਾਨ ਵਿਚ ਜਮਾਤ-ਉਦ-ਦਾਵਾ ਦਾ ਮੁਖੀ ਅੱਜ ਵੀ ਹਾਫਿਜ਼ ਸਈਦ ਹੈ। ਅੱਗ ਉਗਲਣਾ ਇੱਥੇ ਹੀ ਬੰਦ ਨਾ ਕਰਦੇ ਹੋਏ ਜਨਰਲ ਮੁਸ਼ੱਰਫ ਨੇ ਇਹ ਵੀ ਕਿਹਾ ਕਿ ਲਸ਼ਕਰ-ਏ-ਤੋਇਬਾ ਹੁਣ ਕਸ਼ਮੀਰ ਵਿਚ ਹੈ ਅਤੇ ਇਹ ਸਾਡਾ ਤੇ ਕਸ਼ਮੀਰ ਦਾ ਮਾਮਲਾ ਹੈ। ਮੁਸ਼ੱਰਫ ਨੇ ਕਿਹਾ ਕਿ ਸਾਲ 1990 ਦੇ ਦਹਾਕੇ ਵਿਚ ਕਸ਼ਮੀਰ ਵਿਚ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਸੀ, ਉਸ ਸਮੇਂ ਲਸ਼ਕਰ-ਏ-ਤੋਇਬਾ ਅਤੇ 12 ਹੋਰ ਸੰਗਠਨਾਂ ਦਾ ਗਠਨ ਹੋਇਆ ਸੀ। ਅਸੀਂ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਕੀਮਤ ਉੱਤੇ ਕਸ਼ਮੀਰ ਵਿੱਚ ਲੜ ਰਹੇ ਸਨ।

ਅਮਰੀਕੀ ਧਮਕੀਆਂ ਦੇ ਬਾਵਜੂਦ ਉੱਤਰੀ ਕੋਰੀਆ ਨੇ ਦਾਗੀ ਮਜ਼ਾਈਲ

ਨਵੀਂ ਦਿੱਲੀ: ਅਮਰੀਕਾ ਦੀਆਂ ਚੇਤਾਵਨੀਆਂ ਦੇ ਬਾਵਜੂਦ, ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਇੱਕ ਹੋਰ ਮਿਜ਼ਾਈਲ ਦਾ ਟੈਸਟ ਕਰ ਲਿਆ। ਜਾਪਾਨ ਵਿੱਚ ਇਸ ਮਿਜ਼ਾਈਲ ਦਾ ਧਮਾਕਾ ਦੂਰ-ਦੂਰ ਮਹਿਸੂਸ ਕੀਤਾ ਗਿਆ ਹੈ। ਇਹ ਟੈਸਟ ਉੱਤਰੀ ਕੋਰੀਆ ਵੱਲੋਂ ਅਮਰੀਕਾ ਨੂੰ ਸਿੱਧੀ ਚਿਤਾਵਨੀ ਦੇ ਰਿਹਾ ਹੈ। ਟਰੰਪ ਨੇ ਉੱਤਰੀ ਕੋਰੀਆ ਨੂੰ ‘ਵੇਖਣ’ ਦੀ ਧਮਕੀ ਦਿੱਤੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ‘ਤੇ ਪ੍ਰਤੀਕਰਮ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਨੂੰ ਦੇਖ ਲੈਣਗੇ। ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਉੱਤੇ, ਟ੍ਰੰਪ ਨੇ ਕਿਹਾ, “ਤੁਸੀਂ ਸੁਣਿਆ ਹੈ ਕਿ ਉੱਤਰੀ ਕੋਰੀਆ ਨੇ ਮਿਜ਼ਾਈਲ ਨੂੰ ਲਾਂਚ ਕੀਤਾ। ਮੈਂ ਸਿਰਫ਼ ਇਹੀ ਕਹਾਂਗਾ ਕਿ ਮੈਂ ਉੱਤਰੀ ਕੋਰੀਆ ਨੂੰ ਦੇਖਾਂਗਾ। ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਤੋਂ ਬਾਅਦ, ਅਸੀਂ ਬਹੁਤ ਚਰਚਾ ਕੀਤੀ ਹੈ, ਅਸੀਂ ਇਸ ਨਾਲ ਨਜਿੱਠਾਂਗੇ।” ਸਰਕਾਰ ਤੇ ਫੌਜ ਨੂੰ ਪੈਸੇ ਦੀ ਜਰੂਰਤ: ਟਰੰਪ ਟਰੰਪ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ, “ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਮਗਰੋਂ ਫੰਡਿੰਗ ਸਰਕਾਰ ਤੇ ਫੌਜ ਲਈ ਬਹੁਤ ਮਹੱਤਵਪੂਰਨ ਹੈ। ਮੈਂ ਗ਼ੈਰਕਾਨੂੰਨੀ ਘੁਸਪੈਠ ਦਾ ਮੁੱਦਾ ਚੁੱਕ ਕੇ ਵੱਡੀ ਜਿੱਤ ਹਾਸਲ ਕੀਤੀ ਹੈ।” ਛੇ ਮਿੰਟ ਬਾਅਦ ਦੱਖਣੀ ਕੋਰੀਆ ਨੇ ਵੀ ਟੈਸਟ ਕੀਤਾ ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਤੋਂ ਛੇ ਮਿੰਟ ਬਾਅਦ, ਦੱਖਣੀ ਕੋਰੀਆ ਨੇ ਵੀ ਸਮੁੰਦਰ ਵਿੱਚ ਮਿਜ਼ਾਈਲ ਫਾਇਰਿੰਗ ਤੇ ਗੋਲੀਬਾਰੀ ਦੀ ਜਾਂਚ ਕੀਤੀ। ਦੱਖਣੀ ਕੋਰੀਆ ਨੇ ਇੱਕ ਹਜ਼ਾਰ ਕਿਲੋਮੀਟਰ ਦੀ ਦੂਰੀ ਮਾਰ ਕਰਨ ਵਾਲਿਆਂ ਮਿਜ਼ਾਈਲਾਂ ਨੂੰ ਟੈਸਟ ਕੀਤਾ ਹੈ। ਦੱਖਣੀ ਕੋਰੀਆ ਨੇ ਸ਼ੱਕ ਜ਼ਾਹਰ ਕੀਤਾ ਦੋ ਦਿਨ ਪਹਿਲਾਂ, ਜਾਪਾਨ ਨੇ ਰੇਡੀਓ ਸਿਗਨਲ ਨਾਲ ਉੱਤਰੀ ਕੋਰੀਆ ਦੇ

ਇਹ ਸੁੰਦਰੀ ਬਣੀ 'ਮਿਸ ਯੂਨੀਵਰਸ'

ਲਾਸ ਵੇਗਾਸ : ਔਰਤਾਂ ਨੂੰ ਆਤਮਰੱਖਿਆ ਦੀ ਸਿਖਲਾਈ ਦੇਣ ਵਾਲੀ ਦੱਖਣੀ ਅਫ਼ਰੀਕਾ ਦੇ ਡੈਮੀ ਲੀਗ ਨੇਲ ਪੀਟਰਸ ਨੇ ਐਤਵਾਰ ਨੂੰ ਇੱਥੇ ਸਾਲ 2017 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂ ਕੀਤਾ। ਭਾਰਤ ਦੀ ਨੁਮਾਇੰਦਗੀ ਕਰ ਰਹੀ ਸ਼ਰਧਾ ਸ਼ਸ਼ੀਧਰ ਮੁਕਾਬਲੇ 'ਚ ਆਪਣਾ ਪ੍ਰਭਾਵ ਛੱਡਣ 'ਚ ਨਾਕਾਮ ਰਹੀ। ਉਹ ਆਖ਼ਰੀ 16 'ਚ ਵੀ ਥਾਂ ਨਹੀਂ ਬਣਾ ਸਕੀ। ਹਾਲੀਆ ਮਿਸ ਵਰਲਡ ਖ਼ਿਤਾਬ ਭਾਰਤ ਦੀ ਝੋਲੀ ਵਿਚ ਪਾਉਣ ਵਾਲੀ ਮਾਨੁਸ਼ੀ ਿਛੱਲਰ ਤੋਂ ਬਾਅਦ ਦੇਸ਼ ਨੂੰ ਸ਼ਰਧਾ ਤੋਂ ਵੀ ਕਾਫ਼ੀ ਉਮੀਦਾਂ ਸਨ। ਦੱਖਣੀ ਅਫਰੀਕਾ ਦੇ ਪੱਛਮੀ ਕੇਪ ਸੂਬੇ ਦੀ ਰਹਿਣ ਵਾਲੀ 22 ਸਾਲਾ ਡੇਮੀ ਨੂੰ ਪਿਛਲੇ ਸਾਲ ਦੀ ਮਿਸ ਫਰਾਂਸ ਦੀ ਆਇਰਿਸ ਮਿਤੇਨੇਅਰ ਨੇ ਤਾਜ ਪਾਇਆ। ਡੇਮੀ ਨੇ ਹਾਲੀਆ ਨਾਰਥ-ਵੈਸਟ ਯੂਨੀਵਰਸਿਟੀ ਤੋਂ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕੀਤੀ ਹੈ। ਮਿਸ ਕੋਲੰਬੀਆ ਲੌਰਾ ਗੋਜਾਲਵੇਜ਼ (22) ਦੂਜੇ ਅਤੇ ਮਿਸ ਜਮੈਕਾ ਡੈਵਿਨਾ ਬੈਨਟ (21) ਤੀਜੇ ਸਥਾਨ 'ਤੇ ਰਹੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਵੈਨੇਜ਼ੁਏਲਾ ਅਤੇ ਥਾਈਲੈਂਡ ਦੀ ਸੁੰਦਰੀਆਂ ਵੀ ਆਖ਼ਰੀ ਪੰਜ ਵਿਚ ਪਹੁੰਚੀਆਂ ਸਨ। ਮੁਕਾਬਲੇ 'ਚ ਡੈਮੀ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਕਿਸ ਗੁਣ 'ਤੇ ਸਭ ਤੋਂ ਫਖਰ ਕਰਦੀ ਹੈ ਅਤੇ ਆਪਣੀ ਇਸ ਖੂਬੀ ਨੂੰ ਉਹ ਮਿਸ ਯੂਨੀਵਰਸ ਦੇ ਰੂਪ ਵਿਚ ਕਿਸ ਤਰ੍ਹਾਂ ਇਸਤੇਮਾਲ ਕਰੇਗੀ? ਡੈਮੀ ਦਾ ਜਵਾਬ ਸੀ, 'ਮਿਸ ਯੂਨੀਵਰਸ ਵਾਂਗ ਤੁਹਾਨੂੰ ਖ਼ੁਦ 'ਤੇ ਭਰੋਸਾ ਹੋਣਾ ਚਾਹੀਦਾ ਹੈ। ਮਿਸ ਯੂਨੀਵਰਸ ਉਹ ਔਰਤ ਹੈ ਜਿਸਨੇ ਆਪਣੇ ਸਾਰੇ ਡਰ 'ਤੇ ਕਾਬੂ ਪਾ ਲਿਆ ਹੋਵੇ ਅਤੇ ਉਹ ਦੁਨੀਆ ਭਰ ਦੀਆਂ ਹੋਰਨਾਂ ਅੌਰਤਾਂ ਨੂੰ ਵੀ ਉਨ੍ਹਾਂ ਦੇ ਡਰ ਦਾ ਸਾਹਮਣਾ ਕਰਨ ਦੀ ਪ੍ਰੇਰਣਾ ਦੇਵੇ।' ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਹੋਏ ਇਸ ਮੁਕਾਬਲੇ 'ਚ ਦੁਨੀਆ ਭਰ ਦੀਆਂ 92 ਸੁੰਦਰੀਆਂ ਨੇ ਹਿੱਸਾ

ਪ੍ਰਿੰਸ ਹੈਰੀ ਅਗਲੇ ਸਾਲ ਕਰਨਗੇ ਅਮਰੀਕੀ ਅਦਾਕਾਰਾ ਮੇਘਾਨ ਨਾਲ ਵਿਆਹ

ਲੰਡਨ : ਬਰਤਾਨੀਆ ਦੇ ਪ੍ਰਿੰਸ ਹੈਰੀ ਅਗਲੇ ਸਾਲ ਅਮਰੀਕੀ ਅਦਾਕਾਰ ਮੇਘਾਨ ਮਾਰਕਲ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ। 33 ਸਾਲਾ ਹੈਰੀ ਬਰਤਾਨਵੀ ਰਾਜਗੱਦੀ ਦੇ ਪੰਜਵੇਂ ਨੰਬਰ ਦੇ ਵਾਰਿਸ ਹਨ। ਹੈਰੀ ਦੇ ਪਿਤਾ ਪਿ੍ਰੰਸ ਚਾਰਲਸ ਨੇ ਸੋਮਵਾਰ ਨੂੰ ਇਸ ਵਿਆਹ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਹੈਰੀ ਅਤੇ ਮੇਘਾਨ ਦੀ ਕੁੜਮਾਈ ਹੋ ਚੁੱਕੀ ਹੈ। 36 ਸਾਲ ਦੀ ਮੇਘਾਨ ਅਮਰੀਕਾ ਦੀ ਮਸ਼ਹੂਰ ਟੀਵੀ ਕਲਾਕਾਰ ਹਨ। 2011 'ਚ ਆਈ ਅਮਰੀਕੀ ਟੀਵੀ ਸੀਰੀਜ਼ 'ਸੂਟਸ' ਨਾਲ ਉਨ੍ਹਾਂ ਨੂੰ ਕਾਫੀ ਸ਼ੋਹਰਤ ਮਿਲੀ ਸੀ। ਪ੍ਰਿੰਸ ਚਾਰਲਸ ਦੀ ਸਰਕਾਰੀ ਰਿਹਾਇਸ਼ ਕਲੇਰੈਂਸ ਹਾਊਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਿ੍ਰੰਸ ਹੈਰੀ ਨੇ ਮਹਾਰਾਣੀ ਐਲਿਜ਼ਾਬੇਥ ਅਤੇ ਆਪਣੇ ਕਰੀਬੀ ਲੋਕਾਂ ਨੂੰ ਇਸ ਵਿਆਹ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਨੇ ਮੇਘਾਨ ਦੇ ਮਾਤਾ-ਪਿਤਾ ਤੋਂ ਵੀ ਇਸਦੀ ਇਜਾਜ਼ਤ ਅਤੇ ਆਸ਼ੀਰਵਾਦ ਲਿਆ ਹੈ। ਹੈਰੀ ਅਤੇ ਮੇਘਾਨ ਦੀ ਪਹਿਲੀ ਮੁਲਾਕਾਤ ਜੁਲਾਈ 2016 'ਚ ਉਨ੍ਹਾਂ ਦੇ ਕੁਝ ਦੋਸਤਾਂ ਦੀ ਪਹਿਲ 'ਤੇ ਹੋਈ ਸੀ। ਇਸਦੇ ਕਈ ਮਹੀਨਿਆਂ ਬਾਅਦ ਮੇਘਾਨ ਦੇ ਨਿੱਜੀ ਜੀਵਨ 'ਚ ਮੀਡੀਆ ਦੀ ਵਧਦੀ ਦਖ਼ਲਅੰਦਾਜ਼ੀ ਤੋਂ ਤੰਗ ਆ ਕੇ ਹੈਰੀ ਨੇ ਮੀਡੀਆ ਮੁਲਾਜ਼ਮਾਂ ਨਾਲ ਇਕ ਝੜਪ ਦੌਰਾਨ ਹੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਲਿਆ ਸੀ। ਸਤੰਬਰ 'ਚ ਪਹਿਲੀ ਵਾਰੀ ਦੋਨੋਂ ਇਕ ਖੇਡ ਮੁਕਾਬਲੇ 'ਚ ਇਕੱਠੇ ਦਿਖੇ ਸਨ। ਮੇਘਾਨ ਦੇ ਮਾਤਾ-ਪਿਤਾ ਥਾਮਸ ਮਾਰਕਲ ਅਤੇ ਡੋਰੀਓ ਰਾਗਲੈਂਡ ਨੇ ਕਿਹਾ ਹੈ ਕਿ ਅਸੀਂ ਦੋਨਾਂ ਲਈ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਚਾਹੁੰਦੇ ਹਾਂ। ਨਾਲ ਹੀ ਉਨ੍ਹਾਂ ਦੇ ਭਵਿੱਖ ਲਈ ਬਹੁਤ ਉਤਸ਼ਾਹਤ ਹਾਂ।

ਮੋਦੀ ਨਕਸ਼ੇ-ਕਦਮ 'ਤੇ ਚੱਲੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ

ਬੀਜਿੰਗ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਕਸ਼ੇ-ਕਦਮ ‘ਤੇ ਚੱਲਦੇ ਹੋਏ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਵੀ ਆਪਣੇ ਦੇਸ਼ ‘ਚ ਪਖਾਨਿਆਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਬਿਹਤਰ ਰੱਖਰਖਾਅ ‘ਤੇ ਜ਼ੋਰ ਦਿੱਤਾ ਹੈ। ਜ਼ਿਨਪਿੰਗ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ ‘ਚ ਕਿਹਾ, ‘ਦੇਸ਼ ਵਿਚ ਸੈਰ ਸਪਾਟਾ ਇੰਡਸਟਰੀ ਨੂੰ ਬੜਾਵਾ ਦੇਣ ਅਤੇ ਸ਼ਹਿਰਾਂ ਅਤੇ ਪਿੰਡਾਂ ਦੀ ਬਿਹਤਰੀ ਲਈ ਸਾਫ਼ ਪਖਾਨਿਆਂ ਦਾ ਨਿਰਮਾਣ ਕਰਨਾ ਬਹੁਤ ਮਹੱਤਵਪੂਰਣ ਹੈ। ਇਸਦੇ ਲਈ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਹੈ। ਇਸ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਸੁਧਰੇਗਾ।’ ਚੀਨ ਦੇ ਰਾਸ਼ਟਰੀ ਸੈਰ ਸਪਾਟਾ ਵਿਭਾਗ ਨੇ ਹਾਲੀਆ ਇਕ ਕਾਰਜ ਯੋਜਨਾ ‘ਤੇ ਅਮਲ ਸ਼ੁਰੂ ਕੀਤਾ ਹੈ। ਇਸਦੇ ਤਹਿਤ 2020 ਤਕ ਪੂਰੇ ਦੇਸ਼ ਵਿਚ ਸੈਰ ਸਪਾਟੇ ਵਾਲੀਆਂ ਥਾਵਾਂ ‘ਤੇ 64 ਹਜ਼ਾਰ ਪਖਾਨੇ ਬਣਾਏ ਜਾਣਗੇ ਅਤੇ ਪਹਿਲਾਂ ਤੋਂ ਮੌਜੂਦ ਪਖਾਨਿਆਂ ‘ਚ ਸੁਧਾਰ ਕੀਤਾ ਜਾਵੇਗਾ। ਚੀਨ ਨੇ 2015 ‘ਚ ‘ਪਖਾਨਾ ਯਾਂਤੀ’ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸਦੇ ਤਹਿਤ ਸੈਰ ਸਪਾਟਾ ਵਿਭਾਗ ਨੇ ਕਰੀਬ 68 ਹਜ਼ਾਰ ਪਖਾਨਿਆਂ ਦਾ ਨਵੀਨੀਕਰਨ ਕਰਾਇਆ ਹੈ। ਚੀਨ ‘ਚ ਪਿਛਲੇ ਸਾਲ 5.93 ਕਰੋੜ ਕੌਮਾਂਤਰੀ ਸੈਲਾਨੀ ਪਹੁੰਚੇ ਸਨ। ਚੀਨ ਉਨ੍ਹਾਂ ਪ੍ਰਮੁੱਖ ਦੇਸ਼ਾਂ ਵਿਚ ਸ਼ਾਮਿਲ ਹੈ ਜਿੱਥੇ ਸਭ ਤੋਂ ਵੱਧ ਵਿਦੇਸ਼ੀ ਸੈਲਾਨੀ ਪਹੁੰਚਦੇ ਹਨ। ਪਰ ਸੈਰ ਸਪਾਟੇ ਵਾਲੀਆਂ ਥਾਵਾਂ ‘ਤੇ ਪਖਾਨਿਆਂ ਦੀ ਕਮੀ ਅਤੇ ਗੰਦਗੀ ਨੂੰ ਲੈ ਕੇ ਸੈਲਾਨੀ ਨਾਖੁਸ਼ੀ ਪ੍ਰਗਟਾਉਂਦੇ ਰਹੇ ਹਨ।

ਛੱਪਰ ਪਾੜ ਕੇ ਮਿਲਣ ਦੀ ਬਜ਼ਾਏ ਛੱਤ ਪਾੜ ਕੇ ਖੁਦ ਲੈ ਗਏ 2 ਲੱਖ ਡਾਲਰ

ਔਕਲੈਂਡ-ਕ੍ਰਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) ਉਤੇ ਚੋਰਾਂ ਨੇ ਛੱਤ ਪਾੜ ਕੇ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ ਕਰ ਲਈਆਂ ਮਤਲਬ ਇਕ ਤਰ੍ਹਾਂ ਨਾਲ ਸਾਰੇ ਹੀ ਡੱਬੇ ਮੂੰਧੇ ਕਰ ਗਏ। ਲਗਦਾ ਇਨ੍ਹਾਂ ਚੋਰਾਂ ਨੇ ਰੱਬ ਵੱਲੋਂ ਛੱਪਰ ਮਾਰ ਕੇ ਮਿਲਣ ਦੀ ਉਡੀਕ ਕਰਨ ਨੂੰ ਕਿਨਾਰੇ ਕਰਦਿਆਂ ਖੁਦ ਹੀ ਛੱਪਰ (ਛੱਤ) ਪਾੜ ਲਈ ਅਤੇ ਦੋ ਲੱਖ ਡਾਲਰ ਬਣਾ ਕੇ ਰਾਤੋ-ਰਾਤ ਖਿਸਕ ਗਏ। ਇਹ ਸੁਨਿਆਰਾ ਤੁਰਕੀ ਦਾ ਸੀ ਅਤੇ ਉਸਨੇ ਬਹੁਤ ਕੀਮਤੀ ਨਗਾਂ ਵਾਲੀਆਂ ਮੁੰਦਰੀਆਂ ਰੱਖੀਆਂ ਹੋਈਆਂ ਸਨ। ਇਹ ਮੁੰਦਰੀਆਂ 50 ਡਾਲਰ ਤੋਂ ਲੈ ਕੇ 200 ਡਾਲਰ ਤੱਕ ਦੀਆਂ ਸਨ। ਚੋਰਾਂ ਨੇ ਛੱਤ ਵੀ ਪਾੜੀ ਅਤੇ ਇਕ ਕੰਧਦੇ ਵਿਚ ਵੀ ਮੋਰਾ ਕੀਤਾ। ਇਨ੍ਹਾਂ ਚੋਰਾਂ ਨੂੰ ਸਾਰਾ ਕੁਝ ਪਤਾ ਸੀ ਕਿ ਕਿੱਥੋਂ ਛੱਤ ਕੱਟਣੀ ਹੈ ਅਤੇ ਕਿੱਥੇ ਉਤਰਨਾ ਹੈ।

ਕਿਮ ਯੋਂਗ ਦੇ ਭਰਾ ਬਾਰੇ ਹੈਰਾਨੀਜਨਕ ਖ਼ੁਲਾਸੇ

ਪਿਅੋਂਗਯਾਂਗ- ਉੱਤਰੀ ਕੋਰੀਆ ਦੇ ਹਾਕਮ ਕਿਮ ਜੋਨਗ ਉਨ ਦੇ ਭਰਾ ਕਿਮ ਯੋਂਗ ਦੀ ਪੋਸਟ ਮਾਰਟਮ ਰਿਪੋਰਟ ਬਾਰੇ ਮਲੇਸ਼ੀਆ ਦੀ ਇਕ ਡਾਕਟਰ ਨੇ ਜਾਣਕਾਰੀ ਦਿੱਤੀ ਹੈ। ਉਸ ਮੁਤਾਬਕ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਯੋਂਗ ਨਾਮ ਦੀਆਂ ਅੱਖਾਂ ਦੀਆਂ ਪੁਤਲੀਆਂ ਸੁੰਗੜ ਗਈਆਂ ਅਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ ਮਲ ਤਿਆਗ ਕਾਰਨ ਗੰਦੇ ਹੋ ਚੁੱਕੇ ਸਨ। ਇਨ੍ਹਾਂ ਲੱਛਣਾਂ ਤੋਂ ਇਸ ਗੱਲ ਦਾ ਖਿਆਲ ਬਣਦਾ ਹੈ ਕਿ ਕਿਮ ਜੋਂਗ ਨਾਮ ਨੂੰ ਜ਼ਹਿਰ ਦਿੱਤਾ ਗਿਆ ਸੀ। ਸਰਕਾਰੀ ਡਾਕਟਰ ਨੂਰਲਿਜਾ ਅਬੱਦੁਲਾ, ਜਿਸ ਨੇ ਕਿਮ ਯੋਂਗ ਨਾਮ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਸੀ, ਨੇ ਕਿਮ ਯੋਂਗ ਉਨ ਦੇ ਮਤਰੇਏ ਭਰਾ ਦੇ ਕਤਲ ਦੀਆਂ ਦੋਸ਼ੀ ਦੋ ਔਰਤਾਂ ਵਿਰੁੱਧ ਇਕ ਮਾਮਲੇ ਦੀ ਸੁਣਵਾਈ ਵਿਚ ਗਵਾਹੀ ਵੇਲੇ ਇਹ ਗੱਲ ਕਹੀ। ਇੰਡੋਨੇਸ਼ੀਆ ਦੀ ਸਿਤੀ ਆਇਸੀਆ ਅਤੇ ਵੀਅਤਨਾਮ ਦੀ ਡੋਆਨ ਥੀ ਹਿਊਆਂਗ ਨੇ ਸੁਣਵਾਈ ਦੌਰਾਨ ਖੁਦ ਨੂੰ ਬੇਕਸੂਰ ਦੱਸਿਆ। ਦੋਵਾਂ ਔਰਤਾਂ ਉੱਤੇ 13 ਫਰਵਰੀ ਨੂੰ ਕੁਆਲਾਲੰਪੁਰ ਵਿਚ ਹਵਾਈ ਅੱਡਾ ਟਰਮੀਨਲ ਉੱਤੇ ਕਿਮ ਜੋਂਗ ਨਾਮ ਦੇ ਚਿਹਰੇ ਉੱਤੇ ਪਾਬੰਦੀ ਵਾਲਾ ਵੀ ਐਕਸ ਨਰਵ ਪਦਾਰਥ ਲਾਉਣ ਦਾ ਦੋਸ਼ ਹੈ, ਜਿਸ ਨੂੰ ਲਾ ਦੇਣ ਨਾਲ ਦੋ ਘੰਟਿਆਂ ਵਿੱਚ ਉਸ ਦੀ ਮੌਤ ਹੋ ਗਈ ਸੀ। ਡਾਕਟਰ ਨੇ ਕੋਰਟ ਨੂੰ ਦੱਸਿਆ ਕਿ ਅੱਖਾਂ ਦੀਆਂ ਪੁਤਲੀਆਂ ਦਾ ਸੁੰਗੜਨਾ ਅਤੇ ਕਿਮ ਦੇ ਅੰਦਰੂਨੀ ਕੱਪੜਿਆਂ ਵਿਚ ਵੱਡੀ ਮਾਤਰਾ ਵਿਚ ਮਿਲਿਆ ਮਲ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ

139 ਬਾਗ਼ੀ ਜਵਾਨਾਂ ਦੀ ਮੌਤ ਦੀ ਸਜ਼ਾ ਬਰਕਾਰ..

ਢਾਕਾ : ਬੰਗਲਾਦੇਸ਼ ਦੀ ਹਾਈ ਕੋਰਟ ਵੱਲੋਂ ਪੂਰਬ ਦੇ ਬੰਗਲਾਦੇਸ਼ ਰਾਈਫਲਜ਼ (ਬੀਡੀਆਰ) ਦੇ 139 ਜਵਾਨਾਂ ਦੀ ਮੌਤ ਦੀ ਸਜ਼ਾ ਅਤੇ 146 ਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਿਆ ਹੈ। ਇਹ ਸਾਰੇ ਸਾਲ 2009 ਵਿਚ ਹੋਏ ਵਿਦਰੋਹ ਦੌਰਾਨ 57 ਸੈਨਿਕ ਅਧਿਕਾਰੀਆਂ ਅਤੇ 74 ਆਮ ਨਾਗਰਿਕਾਂ ਦੀ ਹੱਤਿਆਵਾਂ ਕਰਨ ਦੇ ਦੋਸ਼ੀ ਹਨ। ਬੰਗਲਾਦੇਸ਼ ਦੇ ਅਟਾਰਨੀ ਜਨਰਲ ਮਹਬੂਬੇ ਆਲਮ ਨੇ ਦੱਸਿਆ ਕਿ ਜੱਜਾਂ ਤੇ ਤਿੰਨ ਮੈਂਬਰੀ ਪੈਨਲ ਨੇ ਇਹ ਫ਼ੈਸਲਾ ਸੁਣਾਇਆ ਹੈ। ਆਪਣੇ ਫ਼ੈਸਲੇ ‘ਚ ਪੈਨਲ ਨੇ ਕਿਹਾ ਕਿ ਬੀਡੀਆਰ ਵਿਦਰੋਹ ਸਵਾਰਥੀ ਕਿਸਮ ਦੇ ਲੋਕਾਂ ਵੱਲੋਂ ਕੀਤਾ ਗਿਆ ਸੀ, ਜੋ ਦੇਸ਼ ਦੀ ਸਥਿਰਤਾ ਅਤੇ ਸਾਮਾਜਿਕ, ਆਰਥਿਕ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਇਹ ਸਿੱਖਿਅਤ ਅਤੇ ਪੇਸ਼ੇਵਰ ਬਲ ਬੀਡੀਆਰ ਨੂੰ ਨਸ਼ਟ ਕਰਨ ਦੀ ਕੋਝੀ ਸਾਜ਼ਿਸ਼ ਸੀ। ਬੀਡੀਆਰ ਦਾ ਨਾਂ ਹੁਣ ਬਾਰਡਰ ਗਾਰਡਰ ਬੰਗਲਾਦੇਸ਼ (ਬੀਜੀਬੀ) ਰੱਖ ਦਿੱਤਾ ਗਿਆ ਹੈ। ਨਵੰਬਰ 2013 ਵਿਚ ਢਾਕਾ ਦੀ ਇਕ ਅਦਾਲਤ ਨੇ ਇਸ ਮਾਮਲੇ ਵਿਚ 152 ਸੈਨਿਕਾਂ ਨੂੰ ਮੌਤ ਦੀ ਸਜ਼ਾ ਅਤੇ 158 ਸੈਨਿਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ‘ਤੇ ਵਿਦਰੋਹ ਅਤੇ ਸਾਜ਼ਿਸ਼ ਰਚਣ, ਆਪਣੇ ਅਧਿਕਾਰੀਆਂ ਦੀ ਹੱਤਿਆ ਕਰਨ, ਉਨ੍ਹਾਂ ਦਾ ਸਾਮਾਨ ਲੁੱਟਣ ਅਤੇ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਬੰਧਕ ਬਣਾਉਣ ਜਿਹੇ ਇਲਜ਼ਾਮ ਲੱਗੇ ਸਨ। ਕਾਨੰੂਨੀ ਮਾਹਿਰ ਇਸ ਘਟਨਾ ਨੂੰ ਬੰਗਲਾਦੇਸ਼ ਦਾ ਸਭ ਤੋਂ ਵੱਡਾ ਅਪਰਾਧਿਕ ਮਾਮਲਾ ਮੰਨਦੇ ਹਨ। 25-26 ਫਰਵਰੀ 2009 ਨੂੰ ਬੀਡੀਆਰ ਨੇ ਵਿਦਰੋਹ ਕਰ ਦਿੱਤਾ ਸੀ। ਅਰਧ-ਸੈਨਿਕ ਬਲ ਦੇ ਕਰੀਬ 800 ਸਾਬਕਾ ਜਵਾਨਾਂ ‘ਤੇ 74 ਲੋਕਾਂ ਦੀ ਹੱਤਿਆ ਦਾ ਦੋਸ਼ ਲੱਗਾ ਸੀ। ਜਿਸ ਵਿਚ 57 ਸੈਨਾ ਦੇ ਅਧਿਕਾਰੀ ਵੀ ਸ਼ਾਮਿਲ ਸਨ, ਜੋ ਬੀਡੀਆਰ ਵਿਚ ਤਾਇਨਾਤ ਸਨ। ਵਿਦਰੋਹ ਦੌਰਾਨ 8

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ ਮੀਡੀਆ ਵਿੱਚ ਸੁਰਖੀਆਂ ਵਿੱਚ ਰਹਿੰਦੇ ਹਨ ਤੇ ਅਮਰੀਕੀ ਮੀਡੀਆ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਅਜਿਹਾ ਟ੍ਰੋਲ ਕਰਦਾ ਹੈ ਕਿ ਰਾਸ਼ਟਰਪਤੀ ਪਰੇਸ਼ਾਨ ਹੋ ਜਾਂਦੇ ਹਨ। ਅਜਿਹੀ ਇਕ ਘਟਨਾ ਓਦੋਂ ਵਾਪਰੀ, ਜਦੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡ੍ਰਨ ਅਤੇ ਅਮਰੀਕੀ ਡੋਨਾਲਡ ਟਰੰਪ ਵਿਚਾਲੇ ਕੁਝ ਅਜਿਹਾ ਹੋਇਆ, ਜਿਹੜਾ ਕਿਸੇ ਆਮ ਇਨਸਾਨ ਦੇ ਨਾਲ ਕਦੇ-ਕਦਾਈਂ ਹੋ ਸਕਦਾ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡ੍ਰਨ ਨੂੰ ਇਹ ਪਛਤਾਵਾ ਹੈ ਕਿ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਿਛਲੇ ਦਿਨੀਂ ਹੋਈ ਉਸ ਅਲੋਕਾਰ ਮੁਲਾਕਾਤ ਵਾਲਾ ਕਿੱਸਾ ਉਸ ਨੇ ਆਪਣੇ ਦੋਸਤਾਂ ਨਾਲ ਕਿਉਂ ਸ਼ੇਅਰ ਕੀਤਾ। ਮਿਲੀ ਜਾਣਕਾਰੀ ਅਨੁਸਾਰ ਇਸ ਮਹੀਨੇ ਏਸ਼ੀਆ-ਪੈਸਿਫਿਕ ਇਕੋਨਾਮਿਕ ਕੋ-ਅਪਰੇਸ਼ਨ ਦੀ ਵੀਅਤਨਾਮ ਵਿੱਚ ਹੋਈ ਬੈਠਕ ਵਿੱਚ ਨਿਊਜ਼ੀਲੈਨਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡ੍ਰਨ ਅਤੇ ਡੋਨਾਲਡ ਟਰੰਪ ਦੀ ਮੁਲਾਕਾਤ ਹੋ ਗਈ। ਇਸ ਬਾਰੇ ਇਸ ਐਤਵਾਰ ਨੂੰ ਨਿਊਜ਼ੀਲੈਂਡ ਦੇ ਇੱਕ ਕਾਮੇਡੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਨੇ ਓਥੇ ਜੈਸਿੰਡਾ ਆਰਡ੍ਰਨ ਨੂੰ ਗਲਤੀ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਦੀ ਪਤਨੀ ਸਮਝ ਲਿਆ। ਜੈਸਿੰਡਾ ਆਰਡ੍ਰਨ ਨੇ ਇਸ ਤਰ੍ਹਾਂ ਦੀ ਕੋਈ ਗੱਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿਰਫ ਉਸ ਮੀਟਿੰਗ ਤੋਂ ਬਾਅਦ ਦੇ ਬਾਰੇ ਗੱਲ ਕੀਤੀ ਸੀ, ਪਰ ਪ੍ਰਧਾਨ ਮੰਤਰੀ ਦੀ ਇਕ ਦੋਸਤ ਨੇ ਲੋਕਲ ਰੇਡੀਓ ਨਾਲ ਗੱਲਬਾਤ ਦੇ ਦੌਰਾਨ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਕਹਿਣਾ ਚਾਹੀਦਾ ਹੈ, ਪਰ ਉਸ ਨੇ ਮੈਨੂੰ ਦੱਸਿਆ ਕਿ ਟਰੰਪ ਕਾਫੀ ਦੇਰ ਤੱਕ ਉਨ੍ਹਾਂ ਨੂੰ ਜਸਿਟਨ ਟਰੂਡੋ ਦੀ ਪਤਨੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ ਨਾਲ ਧਰਤੀ ਨੇੜਲੇ ਗ੍ਰਹਿ ‘ਤੇ ਇਕ ਵਿਸਥਾਰਤ ਸੰਦੇਸ਼ ਭੇਜਿਆ ਹੈ ਤੇ ਛੇਤੀ ਹੀ ਹੋਰ ਭੇਜਣਗੇ। ਜੇ ਅਸਲ ਵਿੱਚ ਏਲੀਅਨਸ ਦੀ ਹੋਂਦ ਹੈ ਤਾਂ ਇਨ੍ਹਾਂ ਸੰਦੇਸ਼ਾਂ ਦਾ ਜਵਾਬ ਮਿਲਣ ਵਿੱਚ ਘੱਟੋ-ਘੱਟ 25 ਸਾਲ ਲੱਗਣਗੇ। ਇਸ ਪ੍ਰਾਜੈਕਟ ਦੀ ਅਗਵਾਈ ਸੋਨਾਰ ਆਰਗੇਨਾਈਜ਼ੇਸ਼ਨ ਕਰ ਰਿਹਾ ਹੈ। ਪ੍ਰਾਜੈਕਟ ਦਾ ਨਾਂ ‘ਸੋਨਾਰ ਕਾਲਿੰਗ ਜੀ ਜੇ 273 ਬੀ’ ਹੈ। ਇਸ ਆਰਗੇਨਾਈਜ਼ੇਸ਼ਨ ਨੇ ਇਸ ਪ੍ਰਾਜੈਕਟ ਵਿੱਚ ਐਮ ਈ ਟੀ ਆਈ ਇੰਟਰਨੈਸ਼ਨਲ ਅਤੇ ਦਿ ਇੰਸਟੀਚਿਊਟ ਆਫ ਸਪੇਨ ਸਟਡੀਜ਼ ਆਫ ਕੈਟਲੋਨੀਆ (ਆਈ ਈ ਈ ਸੀ) ਦੀ ਵੀ ਮਦਦ ਲਈ ਹੈ। ਇਸ ਸਾਲ 16, 17 ਅਤੇ 18 ਅਕਤੂਬਰ ਨੂੰ ਵਿਗਿਆਨਕਾਂ ਦੇ ਗਰੁੱਪ ਨੇ ਨਾਰਵੇ ਤੋਂ ਈ ਆਈ ਐਸ ਸੀ ਏ ਟੀ ਐਂਟੀਨਾ ਰਾਹੀਂ ਸੰਦੇਸ਼ ਟਰਾਂਸਮਿਟ ਕੀਤਾ ਸੀ। ਇਹ ਸੰਦੇਸ਼ ਐਕਸੋਪਲੈਨੇਟ ਜੀ ਜੇ 273 ਬੀ ਨੂੰ ਭੇਜੇ ਗਏ ਸਨ, ਜਿਸ ਦਾ ਆਕਾਰ ਧਰਤੀ ਤੋਂ 2.9 ਗੁਣਾ ਵੱਡਾ ਹੈ ਤੇ ਜੋ ਲੁਟਿਅਨਸ ਸਟਾਰ ਦੇ ਨੇੜੇ ਹੈ। ਲੁਟਿਅਨਸ ਸਟਾਰ ਧਰਤੀ ਤੋਂ 25 ਹਜ਼ਾਰ ਪ੍ਰਕਾਸ਼ ਸਾਲ ਦੂਰ ਹੈ। ਏਲੀਅਨਸ ਇਹ ਸੰਦੇਸ਼ 12 ਸਾਲ ਬਾਅਦ ਸੁਣਨਗੇ ਅਤੇ ਉਨ੍ਹਾਂ ਦਾ ਜਵਾਬ ਅਗਲੇ 12 ਸਾਲਾਂ ਵਿੱਚ ਧਰਤੀ ਤੱਕ ਪਹੁੰਚੇਗਾ। ਇਹ ਸੰਦੇਸ਼ 2018 ਸਪੇਨ ਦੇ ਸੋਨਾਰ ਫੈਸਟੀਵਲ ਦਾ ਹਿੱਸਾ ਹੈ। ਕਿਸੇ ਵੀ ਗ੍ਰਹਿ ਤੋਂ ਜਵਾਬ ਆਉਣ ਵਿੱਚ ਘੱਟੋ ਘੱਟ 50 ਹਜ਼ਾਰ ਸਾਲ ਲੱਗੇ ਹਨ, ਇਸ ਲਈ ਇਸ ਨਵੀਂ ਪਹਿਲ ਨਾਲ ਵਿਗਿਆਨਕਾਂ ਨੂੰ ਸੰਦੇਸ਼ ਦੇ ਆਦਾਨ ਪ੍ਰਦਾਨ ‘ਚ ਤੇਜ਼ੀ ਆਉਣ ਦੀ ਵੀ ਉਮੀਦ ਹੈ।

ਸਾਊਦੀ ਪ੍ਰਿੰਸਾਂ ਦੀ ਲੜਾਈ ਪੁੱਜੀ ਦੁਬਈ!

ਦੁਬਈ: ਸਾਊਦੀ ਅਰਬ ‘ਚ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਯੂਏਈ ਤੱਕ ਪਹੁੰਚ ਗਈ ਹੈ। ਯੂਏਈ ਦੇ ਕੇਂਦਰੀ ਬੈਂਕ ਨੇ ਸਾਰੀਆਂ ਬੈਂਕਾਂ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ 19 ਸਾਊਦੀ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ। ਇਨ੍ਹਾਂ ‘ਚ ਖਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਤੇ ਨੈਸ਼ਨਲ ਗਾਰਡ ਦੇ ਪ੍ਰਮੁੱਖ ਤੋਂ ਬਰਖ਼ਾਸਤ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਵੀ ਸ਼ਾਮਿਲ ਹਨ। ਹੁਣ ਦੁਬਈ ‘ਚ ਇਨ੍ਹਾਂ ਸਾਰਿਆਂ ਦੇ ਬੈਂਕ ਖਾਤੇ ਜ਼ਬਤ ਹੋ ਸਕਦੇ ਹਨ। ਯੂਏਈ ਦੇ ਅਧਿਕਾਰੀਆਂ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੇ ਜਾਣ ਦਾ ਕਾਰਨ ਨਹੀਂ ਦੱਸਿਆ। ਮੰਨਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਇਸ਼ਾਰੇ ‘ਤੇ ਅਜਿਹਾ ਕੀਤਾ ਜਾ ਰਿਹਾ ਹੈ। ਸਾਊਦੀ ਅਰਬ ਜਾਂਚ ਦੌਰਾਨ ਪਤਾ ਲੱਗੇ ਅਰਬਾਂ ਡਾਲਰ ਦੇ ਕਾਲੇ ਧਨ ਨੂੰ ਬਰਾਮਦ ਕਰਨਾ ਚਾਹੁੰਦਾ ਹੈ। ਉੱਥੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਤਹਿਤ ਕਰੀਬ 1700 ਬੈਂਕ ਖਾਤੇ ਜ਼ਬਤ ਕੀਤੇ ਗਏ ਹਨ। ਯੂਏਈ ਖ਼ਾਸ ਕਰਕੇ ਉੱਥੋਂ ਦੇ ਪ੍ਰਮੁੱਖ ਬਿਜ਼ਨਸ ਸੈਂਟਰ ਦੁਬਈ ‘ਚ ਧਨੀ ਸਾਊਦੀ ਲੋਕ ਪੈਸਾ ਰੱਖਦੇ ਹਨ। ਦੁਬਈ ‘ਚ ਬੈਂਕ ਖਾਤਿਆਂ ਤੋਂ ਇਲਾਵਾ ਉਨ੍ਹਾਂ ਦੇ ਲਗਜ਼ਰੀ ਅਪਾਰਟਮੈਂਟ ਤੇ ਕੋਠੀਆਂ ਹਨ। ਉਨ੍ਹਾਂ ਉੱਥੋਂ ਦੇ ਸ਼ੇਅਰ ਬਾਜ਼ਾਰ ‘ਚ ਵੀ ਨਿਵੇਸ਼ ਕੀਤੇ ਹਨ। ਰਿਆਧ ਉਦਯੋਗ ਸੰਘ ਦੇ ਅਧਿਕਾਰੀ ਦਾ ਮੰਨਣਾ ਹੈ ਕਿ ਬਹੁਤ ਵੱਡੀ ਧਨਰਾਸ਼ੀ ਦਾਅ ‘ਤੇ ਹੋ ਸਕਦੀ ਹੈ। ਸਾਊਦੀ ਅਰਬ ‘ਚ ਭਿ੫ਸ਼ਟਾਚਾਰ ਕਾਰਨ 800 ਅਰਬ ਡਾਲਰ ਦੇ ਸਰਕਾਰੀ ਮਾਲੀਆ ਨੂੰ ਚੂਨਾ ਲਗਾਏ ਜਾਣ ਦਾ ਅਨੁਮਾਨ ਹੈ। ਜ਼ਿਆਦਾਤਰ ਕਾਲਾ ਧਨ ਸਵਿਟਜ਼ਰਲੈਂਡ ਤੇ ਬਰਤਾਨੀਆ ਸਮੇਤ ਵਿਦੇਸ਼ ‘ਚ ਜਮ੍ਹਾ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ‘ਚ ਪਿਛਲੇ ਦਿਨੀਂ 11 ਪ੍ਰਿੰਸ ਸਮੇਤ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ

IS ਦੀ ਮੱਦਦ ਕਰਦੀ ਭਾਰਤੀ ਔਰਤ ਸਿੰਘਾਪੁਰ 'ਚ ਗ੍ਰਿਫਤਾਰ

ਸਿੰਗਾਪੁਰ: ਇਸਲਾਮਿਕ ਸਟੇਟ (ਆਈਐੱਸ) ਅਤੇ ਅੱਤਵਾਦ ਸਬੰਧੀ ਗਤੀਵਿਧੀਆਂ ਦਾ ਸਮੱਰਥਨ ਕਰਨ ਲਈ ਅੰਦਰੂਨੀ ਸੁਰੱਖਿਆ ਕਾਨੂੰਨ (ਆਈਐੱਸਏ) ਤਹਿਤ ਭਾਰਤਵੰਸ਼ੀ ਔਰਤ ਸਹਿਤ ਸਿੰਗਾਪੁਰ ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਤਿੰਨਾਂ ਵਿਚੋਂ ਅਦਜੁਲ ਅਜ਼ੀਜ਼ੀ ਬਿਨ ਬਜੂਰੀ ਨੂੰ ਰਿਸਟ੍ਰਿਕਸ਼ਨ ਆਰਡਰ (ਪਾਬੰਦੀ ਆਦੇਸ਼) ਜਾਰੀ ਕੀਤੇ ਗਏ ਹਨ ਜਦਕਿ ਅੱਬੂ ਥੱਲ੍ਹਾ ਬਿਨ ਸਮਦ ਅਤੇ ਮੁਨੱਵਰ ਬੇਗ ਅਮੀਨਾ ਬੇਗਮ ਲਈ ਡਿਟੈਂਸ਼ਨ ਆਰਡਰ ਦਿੱਤੇ ਗਏ ਹਨ। ਅਬੂ ਥੱਲ੍ਹਾ ਜੇਮਾਹ ਇਸਲਾਮੀਆ (ਜੇਆਈ) ਅੱਤਵਾਦੀ ਜਥੇਬੰਦੀ ਦਾ ਮੈਂਬਰ ਹੈ ਜਦਕਿ ਅਦਜੁਲ ਇਰਾਕ ਅਤੇ ਸੀਰੀਆ ਵਿਚ ਆਈਐੱਸ ਦਾ ਸਮੱਰਥਕ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਅਮੀਨਾ ਇਕ ਘਰੇਲੂ ਔਰਤ ਹੈ। ਉਹ ਮੂਲ ਰੂਪ ਤੋਂ ਭਾਰਤ ਦੀ ਰਹਿਣ ਵਾਲੀ ਹੈ ਪਰ ਹੁਣ ਸਿੰਗਾਪੁਰ ਦੀ ਨਾਗਰਿਕ ਹੈ। ਉਹ ਆਈਐੱਸ ਦੀ ਸਮੱਰਥਕ ਹੈ। ਆਈਐੱਸ ਵਿਚ ਸ਼ਾਮਿਲ ਹੋਣ ਲਈ ਉਹ ਉਸ ਦੇ ਲੋਕਾਂ ਨੂੰ ਸ਼ਰਨ ਦਿੰਦੀ ਹੈ। ਇੰਟਰਨੈੱਟ ਰਾਹੀਂ ਇਕ ਵਿਦੇਸ਼ੀ ਦੇ ਸੰਪਰਕ ਵਿਚ ਆ ਜਾਣ ਪਿੱਛੋਂ ਉਹ ਕੱਟੜਪੰਥੀ ਬਣੀ। ਉਸ ਸ਼ਖ਼ਸ ਨੇ ਅਮੀਨਾ ਨਾਲ ਆਈਐੱਸ ਸਮੱਰਥਕ ਸਮੱਗਰੀਆਂ ਸਾਂਝੀਆਂ ਕੀਤੀਆਂ। ਨਾਲ ਹੀ ਉਹ ਵਿਸ਼ਵਾਸ ਦਿਵਾਉਣ ਵਿਚ ਕਾਮਯਾਬ ਰਿਹਾ ਹੈ ਕਿ ਆਈਐੱਸ ਸੁੰਨੀਆਂ ਦੀ ਰੱਖਿਆ ਲਈ ਲੜ ਰਿਹਾ ਹੈ।

ਸਮੁੰਦਰ 'ਚੋਂ ਮਿਲੀਆਂ 26 ਨੌਜਵਾਨ ਕੁੜੀਆਂ ਦੀਆਂ ਲਾਸ਼ਾਂ

ਰੋਮ : ਭੂਮੱਧ ਸਾਗਰ ਵਿਚ 26 ਕੁੜੀਆਂ ਦੀਆਂ ਲਾਸ਼ਾਂ ਮਿਲਣ ਪਿੱਛੋਂ ਇਟਲੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕੁੜੀਆਂ ਦੀ ਉਮਰ 14 ਤੋਂ 18 ਸਾਲ ਦਰਮਿਆਨ ਸੀ ਤੇ ਇਹ ਨਾਈਜਰ ਜਾਂ ਨਾਈਜੀਰੀਆ ਦੀਆਂ ਸ਼ਰਨਾਰਥੀ ਜਾਪਦੀਆਂ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੀਬੀਆ ਤੋਂ ਯੂਰਪ ਜਾ ਰਹੀਆਂ ਸਨ। ਇਟਲੀ ਦੀ ਪੁਲਿਸ ਨੇ ਦੱਸਿਆ ਕਿ ਇਹ ਕੁੜੀਆਂ ਸਪੇਨ ਦੇ ਇਕ ਜਹਾਜ਼ ਰਾਹੀਂ ਜਾ ਰਹੀਆਂ ਸਨ ਤੇ ਰਸਤੇ ਵਿਚ ਇਨ੍ਹਾਂ ਨੂੰ ਰਬੜ ਦੀਆਂ ਕਿਸ਼ਤੀਆਂ ਰਾਹੀਂ ਵੱਖ-ਵੱਖ ਥਾਵਾਂ 'ਤੇ ਉਤਾਰ ਦਿੱਤਾ ਗਿਆ। ਪੁਲਿਸ ਨੇ ਇਸ ਸਬੰਧੀ ਦੋ ਆਦਮੀਆਂ ਨੂੰ ਮਨੁੱਖੀ ਸਮੱਗਲਿੰਗ ਦੇ ਦੋਸ਼ 'ਚ ਗਿਫ਼ਤਾਰ ਕੀਤਾ ਹੈ ਜੋ ਮਿਸਰ ਤੇ ਲੀਬੀਆ ਦੇ ਹਨ। ਇਸ ਸਾਲ ਵਿਚ ਹੁਣ ਤਕ 2,839 ਸ਼ਰਨਾਰਥੀਆਂ ਦੀ ਕੇਂਦਰੀ ਭੂਮੱਧਸਾਗਰ ਦੇ ਰਸਤੇ ਯੂਰਪ ਜਾਂਦਿਆਂ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ।

ਜਪਾਨ ਵਿੱਚ ਟਰੰਪ ਨੇ ਬਰਗਰ ਹੀ ਖਾਧਾ

ਟੋਕੀਓ- ਆਪਣੇ ਖਾਣ-ਪੀਣ ਬਾਰੇ ਜਾਪਾਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ, ਪਰ ਜਾਪਾਨੀ ਫੂਡ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਸੰਦ ਨਹੀਂ। ਏਸੇ ਲਈ ਜਾਪਾਨ ਦੌਰੇ ਉਤੇ ਗਏ ਟਰੰਪ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਵੱਲੋਂ ਪੇਸ਼ ਕੀਤੇ ਗਏ ਖਾਣਿਆਂ ਵਿੱਚ ਜਾਪਾਨ ਦੇ ਰਵਾਇਤੀ ਪਕਵਾਨ ਪਸੰਦ ਨਹੀਂ ਆਏ ਤੇ ਉਸ ਨੇ ਉਥੇ ਅਮਰੀਕਨ ਬੀਫ ਹੈਮ ਬਰਗਰ ਬੜੇ ਚਾਅ ਨਾਲ ਖਾਧਾ। ਡੋਨਾਲਡ ਟਰੰਪ ਨੂੰ ਜਾਪਾਨੀ ਖਾਣਾ ਪਹਿਲਾਂ ਤੋਂ ਹੀ ਪਸੰਦ ਨਹੀਂ ਹੈ। ਸਾਲ 1990 ਵਿੱਚ ਜਾਪਾਨ ਗਏ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਕੱਚੀ ਮੱਛੀ ਨਹੀਂ ਖਾਣਗੇ। ਇਸ ਗੱਲ ਦਾ ਜ਼ਿਕਰ ‘ਲਾਸਟ ਟਾਇਕੂਨ ਦਿ ਮੇਨੀ ਲਾਈਵਸ ਆਫ ਡੋਨਾਲਡ ਜੇ. ਟਰੰਪ’ ਨਾਂ ਦੀ ਕਿਤਾਬ ਵਿੱਚ ਮਿਲਦਾ ਹੈ। ਡੋਨਾਲਡ ਟਰੰਪ ਨੇ ਜਾਪਾਨ ਜਾ ਕੇ ਸ਼ਿੰਜ਼ੋ ਨਾਲ ਗੌਲਫ ਖੇਡਿਆ। ਦੋਹਾਂ ਨੇਤਾਵਾਂ ਨੇ ਵਪਾਰ ਤੇ ਰੱਖਿਆ ਸਮੇਤ ਕਈ ਮੁੱਦਿਆਂ ਉੱਤੇ ਆਪਸੀ ਸਹਿਮਤੀ ਲਈ ਚਰਚਾ ਕੀਤੀ। ਡੋਨਾਲਡ ਟਰੰਪ ਨੂੰ ਮੈਕਡੋਨਾਲਡ ਦਾ ਬਰਗਰ ਕਾਫੀ ਪਸੰਦ ਹੈ। ਏਸੇ ਲਈ ਗੌਲਫ ਜਿੱਤਣ ਤੋਂ ਬਾਅਦ ਆਪਣੀ ਖੁਸ਼ੀ ਮੈਕਡੋਨਾਲਡ ਮੀਲ ਖਾ ਕੇ ਜ਼ਾਹਰ ਕੀਤੀ ਅਤੇ ਇਸ ਦੀ ਫੋਟੋ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ। ਉਨ੍ਹਾਂ ਦੀ ਇਕ ਹੋਰ ਫੋਟੋ ਆਈ ਸੀ ਜਿਸ ਵਿੱਚ ਉਹ ਆਪਣੇ ਪ੍ਰਾਈਵੇਟ ਜਹਾਜ਼ ਵਿੱਚ ਬੈਠੇ ਕੇ ਐੱਫ ਸੀ ਫ੍ਰਾਈਡ ਚਿਕਨ ਦਾ ਮਜ਼ਾ ਲੈ ਰਹੇ ਹਨ।

ਮੁਹੰਮਦ ਅਲੀ ਜਿਨਾਹ ਦੀ ਧੀ ਦਾ ਦੇਹਾਂਤ

ਨਿਊਯਾਰਕ: ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਧੀ ਦੀਨਾ ਵਾਡੀਆ ਦਾ ਕੱਲ੍ਹ ਨਿਊਯਾਰਕ ਵਿੱਚ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪੁੱਤਰ ਤੇ ਵਾਡੀਆ ਗਰੁੱਪ ਦੇ ਚੇਅਰਮੈਨ ਨੁਸਲੀ ਐਨ ਵਾਡੀਆ, ਧੀ ਡਿਆਨਾ ਐਨ ਵਾਡੀਆ, ਪੋਤਰੇ ਨੈੱਸ ਅਤੇ ਜੇਹ ਵਾਡੀਆ ਹਨ।

ਅਮਰੀਕਾ 'ਚ ਅੱਜ ਫਿਰ ਹਮਲਾ, ਵਾਲਮਾਰਟ 'ਚ ਅੰਨ੍ਹੇਵਾਹ ਫਾਇਰਿੰਗ

ਕੋਲੋਰੈਡੋ: ਅਮਰੀਕਾ ਦੇ ਕੋਲੋਰੈਡੋ ਸ਼ਹਿਰ ਦੇ ਵਾਲਮਾਰਟ ਸਟੋਰ ਵਿੱਚ ਫਾਇਰਿੰਗ ਹੋਈ ਹੈ। ਇਸ ਹਮਲੇ ਵਿੱਚ ਦੋ ਲੋਕ ਮਾਰੇ ਜਾਣ ਦੀ ਖ਼ਬਰ ਹੈ। ਅਮਰੀਕਾ ਵਿੱਚ ਚੌਵੀ ਘੰਟਿਆਂ ਦਰਮਿਆਨ ਇਹ ਦੂਜਾ ਹਮਲਾ ਹੈ। ਇਨ੍ਹਾਂ ਘਟਨਾਵਾਂ ਨੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਅਮਰੀਕੀ ਸਮੇਂ ਮੁਤਾਬਕ ਇਹ ਹਮਲਾ ਸ਼ਾਮ ਤਕਰੀਬਨ 6.30 ਵਜੇ ਹੋਇਆ ਹੈ। ਪੁਲਿਸ ਨੇ ਸਟੋਰ ਖਾਲੀ ਕਰਵਾ ਲਿਆ ਹੈ। ਫਿਲਹਾਲ ਇਲਾਕੇ ਵਿੱਚ ਲੋਕਾਂ ਦੇ ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ। ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਹੈ। ਅਜੇ ਤੱਕ ਹਮਲੇ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੌਵੀ ਘੰਟਿਆਂ ਦਰਮਿਆਨ ਅਮਰੀਕਾ ਵਿੱਚ ਇਹ ਦੂਜੀ ਘਟਨਾ ਹੈ। ਕੱਲ੍ਹ ਮੈਨਹਟਨ ਸ਼ਹਿਰ ਵਿੱਚ ਇੱਕ ਸ਼ਖ਼ਸ ਨੇ ਰਾਹਗੀਰਾਂ ‘ਤੇ ਟਰੱਕ ਚੜ੍ਹਾ ਦਿੱਤਾ ਸੀ। ਇਸ ਹਮਲੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਤੇ 12 ਜ਼ਖ਼ਮੀ ਹੋ ਗਏ ਸੀ। ਹਮਲੇ ਤੋਂ ਪਹਿਲਾਂ ਅੱਤਵਾਦੀ ਨੇ ਅੱਲ੍ਹਾ ਹੂ ਅਕਬਰ ਦਾ ਨਾਅਰਾ ਲਾਇਆ ਸੀ। ਪੂਰੀ ਦੁਨੀਆ ਵਿੱਚ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ।

ਮਲੇਸ਼ੀਆ ਨੇ ਦਿੱਤੀ ਜ਼ਾਕਿਰ ਨਾਇਕ ਨੂੰ ਸ਼ਰਨ, ਭਾਰਤ 'ਚ ਜਾਂਚ ਤੋਂ ਅਣਜਾਣ !

ਕੁਆਲਾਲਮਪੁਰ: ਵਿਵਾਦਤ ਇਸਲਾਮਕ ਪ੍ਰਚਾਰਕ ਜਾਕਿਰ ਨਾਇਕ ਕਾਫੀ ਲੰਮੇ ਸਮੇਂ ਬਾਅਦ ਪਿਛਲੇ ਮਹੀਨੇ ਮਲੇਸ਼ੀਆ ਦੀ ਵੱਡੀ ਮਸਜਿਦ ‘ਚ ਨਜ਼ਰ ਆਇਆ। ਪ੍ਰਸ਼ੰਸਕਾਂ ਨੇ ਉਸ ਨਾਲ ਤਸਵੀਰਾਂ ਲਈਆਂ। ਆਪਣੇ ਬਾਡੀਗਾਰਡਾਂ ਨਾਲ ਨਾਇਕ ਜਿਸ ਮਸਜਿਦ ‘ਚ ਪੁੱਜਾ ਸੀ, ਉੱਥੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਸਣੇ ਕਈ ਵੱਡੇ ਮੰਤਰੀ ਨਮਾਜ਼ ਪੜ੍ਹਨ ਆਉਂਦੇ ਹਨ। ਇਹ ਸਾਰਾ ਕੁਝ ਅਜਿਹੇ ਵੇਲੇ ਹੋ ਰਿਹਾ ਹੈ ਜਦੋਂ ਨਾਇਕ ‘ਤੇ ਉਸ ਦੇ ਆਪਣੇ ਮੁਲਕ ‘ਚ ਜਾਂਚ ਚੱਲ ਰਹੀ ਹੈ। ਹਾਲ ਹੀ ‘ਚ ਮਨੀ ਲਾਂਡਰਿੰਗ ਤੇ ਟੈਰਰ ਫੰਡਿੰਗ ਮਾਮਲਿਆਂ ‘ਚ ਐਨਆਈਏ ਨੇ ਵਿਸ਼ੇਸ਼ ਅਦਾਲਤ ‘ਚ ਨਾਇਕ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਜ਼ਿਕਰਯੋਗ ਹੈ ਕਿ ਯੂਕੇ ਸਰਕਾਰ ਨੇ ਨਾਇਕ ‘ਤੇ ਬੈਨ ਲਾ ਰੱਖਿਆ ਹੈ ਜਦਕਿ ਮਲੇਸ਼ੀਆ ‘ਚ ਉਸ ਨੂੰ ਪੱਕਾ ਟਿਕਾਣਾ ਮਿਲ ਚੁੱਕਿਆ ਹੈ। ਇੱਥੋਂ ਦੇ ਟੌਪ ਸਰਕਾਰੀ ਅਧਿਕਾਰੀ ਵੀ ਉਸ ਨੂੰ ਕਾਫੀ ਅਹਿਮੀਅਤ ਦਿੰਦੇ ਹਨ। ਇਸ ਪਿੱਛੇ ਇੱਕ ਖਾਸ ਕਾਰਨ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਮਲੇਸ਼ੀਆ ‘ਚ ਨਾਇਕ ਦਾ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਦੇਸ਼ ‘ਚ ਕੱਟੜ ਇਸਲਾਮ ਨੂੰ ਉੱਚੇ ਦਰਜੇ ਦਾ ਸਮਰਥਨ ਮਿਲ ਰਿਹਾ ਹੈ। ਉੱਥੇ ਇਸਾਈ, ਹਿੰਦੂ ਤੇ ਬੁੱਧ ਨੂੰ ਮੰਨਣ ਵਾਲੇ ਘੱਟ ਗਿਣਤੀ ‘ਚ ਹਨ। ਦੇਸ਼ ਦੀ ਇਮੇਜ਼ ਉਦਾਰ ਇਸਲਾਮਕ ਹੈ। ਪੀਐਮ ਨਜੀਬ ਰਜ਼ਾਕ ਦੇ ਕਾਰਜਕਾਲ ਦੌਰਾਨ ਪਿਛਲੇ ਕੁਝ ਸਾਲਾਂ ‘ਚ ਮਲੇਸ਼ੀਆ ‘ਚ ਇਸਲਾਮ ਦੀ ਰਾਜਨੀਤੀ ਵਧੀ ਹੈ। 2013 ਚੋਣਾਂ ਦੌਰਾਨ ਜਦ ਰਜ਼ਾਕ ਨੇ ਵੋਟਾਂ ਗੁਆਈਆਂ ਤਾਂ ਇਸਲਾਮੀ ਵੋਟਾਂ ਨੇ ਉਸ ਨੂੰ ਸਾਂਭਿਆ ਸੀ। ਇਸ ਤੋਂ ਬਾਅਦ ਹੀ ਰਜ਼ਾਕ ਦੀ ਸੱਤਾਧਾਰੀ ਪਾਰਟੀ ਕੰਜ਼ਰਵੇਟਿਵ ਉੱਥੋਂ ਦੇ ਮਲਏ-ਮੁਸਲਿਮ ਲੋਕਾਂ ‘ਚ ਆਪਣਾ ਆਧਾਰ ਬਣਾਉਣ ਲਈ ਤੁਸ਼ਟੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ‘ਚ ਚੋਣਾਂ ਤੋਂ ਪਹਿਲਾਂ ਧਰਮ ਇਕ ਨਵੀਂ ਜੰਗ ਦਾ ਮੈਦਾ

ਵਿਸ਼ਵ ਪੱਧਰੀ ਅਲੋਚਨਾ ਮਗਰੋਂ ਰੋਹਿੰਗਿਆ ਦੇ ਇਲਾਕੇ 'ਚ ਪੁੱਜੀ ਸੂਚੀ

ਯੰਗੂਨ: ਮਿਆਂਮਾਰ ਦੀ ਨੇਤਾ ਤੇ ਨੋਬਲ ਸ਼ਾਂਤੀ ਐਵਾਰਡ ਜੇਤੂ ਆਂਗ ਸਾਨ ਸੂ ਚੀ ਪਹਿਲੀ ਵਾਰ ਅਸ਼ਾਂਤ ਤੇ ਸੰਘਰਸ਼ ਦਾ ਸਾਹਮਣਾ ਕਰ ਰਹੇ ਉੱਤਰੀ ਇਲਾਕੇ ਰਖਾਇਣ ਦੀ ਫੇਰੀ ‘ਤੇ ਪੁੱਜੀ ਹੈ। ਇੱਕ ਅਧਿਕਾਰੀ ਨੇ ਸੂ ਚੀ ਦੀ ਇਸ ਫੇਰੀ ਬਾਰੇ ਜਾਣਕਾਰੀ ਦਿੱਤੀ ਹੈ। ਬੌਧ ਆਬਾਦੀ ਵਾਲੇ ਮੁਲਕ ਮਿਆਂਮਾਰ ਦੇ ਰਖਾਇਨ ਇਲਾਕੇ ‘ਚ ਪਿਛਲੇ ਕੁਝ ਮਹੀਨਿਆਂ ਤੋਂ ਰੋਹਿੰਗਿਆ ਮੁਸਲਮਾਨਾਂ ਖਿਲਾਫ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇੱਥੇ ਫੌਜ ਵਲੋਂ ਚਲਾਏ ਜਾ ਰਹੇ ਅਭਿਆਨ ਕਾਰਨ ਵੱਡੀ ਗਿਣਤੀ ‘ਚ ਰੋਹਿੰਗਿਆ ਮੁਸਲਮਾਨ ਆਪਣਾ ਘਰ ਛੱਡ ਕੇ ਬੰਗਲਾਦੇਸ਼ ਜਾਣ ਲਈ ਮਜਬੂਰ ਹੋਏ ਹਨ। ਰੋਹਿੰਗਿਆ ਮੁਸਲਮਾਨਾਂ ‘ਤੇ ਹੋ ਰਹੀ ਜ਼ਿਆਦਤੀਆਂ ਖਿਲਾਫ ਲੋਕਤੰਤਰ ਸਮਰਥਕ ਪਾਰਟੀ ਦੀ ਮੁਖੀ ਸੂ ਚੀ ਦੇ ਨਾ ਬੋਲਣ ‘ਤੇ ਕੌਮਾਂਤਰੀ ਭਾਈਚਾਰੇ ਵੱਲੋਂ ਆਲੋਚਨਾ ਵੀ ਹੋ ਚੁੱਕੀ ਹੈ। ਰਖਾਇਣ ਇਲਾਕੇ ‘ਚ ਫੌਜੀ ਕਾਰਵਾਈ ਦੌਰਾਨ ਕਤਲ, ਬਲਾਤਕਾਰ ਤੇ ਅੱਗ ਲਾਉਣ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ 6 ਲੱਖ ਮੁਸਲਮਾਨ ਮੁਲਕ ਛੱਡ ਕੇ ਜਾ ਚੁੱਕੇ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਖਿਲਾਫ ਇਹ ਕਾਰਵਾਈ ਕਿਸੇ ਖਾਸ ਜਾਤ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਖਤਮ ਕਰਨਾ ਸੀ। ਸੰਯੁਕਤ ਰਾਸ਼ਟਰ ਸਣੇ ਕੌਮਾਂਤਰੀ ਭਾਈਚਾਰਾ ਲਗਾਤਾਰ ਮਿਆਂਮਾਰ ‘ਤੇ ਦਬਾਅ ਬਣਾ ਰਿਹਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਘਰ ਵਾਪਸ ਆਉਣ ਦਾ ਮੌਕਾ ਦੇਵੇ।

ਜਬਰ ਜਨਾਹ ਪਿੱਛੋਂ ਮਾਰ ਕੇ ਖਾ ਗਿਆ ਸਾਬਕਾ ਪ੍ਰੇਮਿਕਾ ਦੇ ਸਰੀਰ ਦੇ ਟੁਕੜੇ

ਇੰਡੀਆਨਾ : ਅਮਰੀਕਾ ਦੇ ਇੰਡੀਆਨਾ ਸੂਬੇ 'ਚ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਕਰਨ ਤੇ ਫਿਰ ਉਸਦੇ ਸਰੀਰ ਦੇ ਅੰਗ ਖਾਣ ਦੇ ਦੋਸ਼ੀ ਸ਼ਖ਼ਸ ਨੂੰ ਇਕ ਅਦਾਲਤ ਨੇ ਸੁਣਵਾਈ ਲਈ ਮਾਨਸਿਕ ਤੌਰ 'ਤੇ ਅਸਮਰੱਥ ਕਰਾਰ ਦਿੱਤਾ ਹੈ। ਲਾਰਕ ਕਾਉਂਟੀ ਕੋਰਟ ਦੇ ਜੱਜ ਵਿਕੀ ਕਾਰਮਾਈਕਲ ਨੇ 36 ਸਾਲਾ ਜੋਸਫ ਓਬੇਰਹਾਨਸਲੇ ਦੀ ਤਿੰਨ ਡਾਕਟਰਾਂ ਵੱਲੋਂ ਹੋਈ ਜਾਂਚ ਦੀ ਰਿਪੋਰਟ ਦੇਖਣ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ ਹੈ। ਇਸਤੇਗਾਸਾ ਪੱਖ ਦਾ ਦੋਸ਼ ਸੀ ਕਿ ਜੋਸਫ ਸਤੰਬਰ 2014 'ਚ ਆਪਣੀ 46 ਸਾਲਾ ਸਾਬਕਾ ਪ੍ਰੇਮਿਕਾ ਦੇ ਘਰ 'ਚ ਜ਼ਬਰੀ ਦਾਖ਼ਲ ਹੋਇਆ ਤੇ ਫਿਰ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਜੋਸਫ ਨੇ ਸਾਬਕਾ ਪ੍ਰੇਮਿਕਾ ਨੂੰ ਤੇਜ਼ਧਾਰ ਹਥਿਆ ਨਾਲ ਮਾਰਿਆ ਤੇ ਫਿਰ ਉਸਦੇ ਸਰੀਰ ਦੇ ਹਿੱਸੇ ਖਾਧੇ। ਅਦਾਲਤ ਨੇ ਇਸ ਮਾਮਲੇ 'ਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋਸਫ ਆਪਣੇ ਬਚਾਅ 'ਚ ਕੁਝ ਕਹਿਣ 'ਚ ਸਮਰੱਥ ਨਹੀਂ ਹੈ। ਇੱਥੋਂ ਤਕ ਕਿ ਉਨ੍ਹਾਂ ਨੂੰ ਅਦਾਲਤ ਦੀ ਪ੍ਰਕਿਰਿਆ ਤਕ ਪੂਰੀ ਸਮਝ ਨਹੀਂ ਆਈ। ਮਨੋਵਿਗਿਆਨੀਆਂ ਤੇ ਮਨੋਚਕਿਸਤਕਾਂ ਦੀ ਇਕ ਟੀਮ ਨੇ ਜੋਸਫ ਦੀ ਦਿਮਾਗ਼ੀ ਹਾਲਤ ਬਾਰੇ ਰਿਪੋਰਟ ਤਿਆਰ ਕੀਤੀ ਹੈ। ਇਕ ਸਥਾਨਕ ਟੀਵੀ ਮੁਤਾਬਕ ਜੋਸਫ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਗਏ ਹਨ। ਜੇਕਰ ਜੋਸਫ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।

ਧੂੰਆਨੋਸ਼ੀ ਛੱਡਣ ਵਾਲਿਆਂ ਨੂੰ ਵਾਧੂ ਛੁੱਟੀਆਂ

ਟੋਕੀਓ :ਜਾਪਾਨ ਦੀ ਇਕ ਕੰਪਨੀ ਨੇ ਧੂੰਆਂਨੋਸ਼ੀ ਕਰਨ ਵਾਲੇ ਆਪਣੇ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਛੁੱਟੀਆਂ ਦਾ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਅਜਿਹੇ ਲੋਕਾਂ ਨੂੰ ਸਾਲ ‘ਚ ਛੇ ਦਿਨਾਂ ਦੀ ਹੋਰ ਛੁੱਟੀ ਦੇਵੇਗੀ ਜੋ ਸਿਗਰਟ ਤੋਂ ਤੌਬਾ ਕਰ ਰਹੇ ਹਨ। ਟੋਕੀਓ ਦੀ ਆਨਲਾਈਨ ਕਾਮਰਸ ਕੌਂਸਲਿੰਗ ਅਤੇ ਮਾਰਕੀਟਿੰਗ ਕੰਪਨੀ ਪਿਆਲਾ ਨੇ ਪਿਛਲੇ ਸਤੰਬਰ ‘ਚ ਇਸ ਦਾ ਐਲਾਨ ਕੀਤਾ। ਇਸ ਕੰਪਨੀ ਦੇ ਕੁਝ ਮੁਲਾਜ਼ਮਾਂ ਨੇ ਉਨ੍ਹਾਂ ਸਾਥੀਆਂ ਕਾਰਨ ਸਮੇਂ ਦੀ ਬਰਬਾਦੀ ਦੀ ਸ਼ਿਕਾਇਤ ਕੀਤੀ ਸੀ ਜਿਹੜੇ ਧੂੰਆਂਨੋਸ਼ੀ ਕਰਨ ਲਈ ਅਕਸਰ ਗ਼ਾਇਬ ਹੋ ਜਾਂਦੇ ਹਨ। ਕੰਪਨੀ ਦੇ ਬੁਲਾਰੇ ਹਿਰੋਤਾਕਾ ਮਾਤਸੁਸ਼ਿਮਾ ਨੇ ਕਿਹਾ ਕਿ ਸਾਡਾ ਦਫ਼ਤਰ 29ਵੀਂ ਮੰਜ਼ਿਲ ‘ਤੇ ਸਥਿਤ ਹੈ। ਇਸ ਤਰ੍ਹਾਂ ਧੂੰਆਂਨੋਸ਼ੀ ਕਰਨ ਵਾਲਿਆਂ ਨੂੰ ਬੇਸਮੈਂਟ ‘ਚ ਬਣੇ ਸਮੋਕਿੰਗ ਰੂਮ ‘ਚ ਜਾਣ ਅਤੇ ਆਉਣ ‘ਚ ਘੱਟੋ ਘੱਟ ਦਸ ਮਿੰਟ ਦਾ ਸਮਾਂ ਲੱਗਦਾ ਹੈ। ਇਸ ਲਈ ਅਸੀਂ ਇਹ ਫ਼ੈਸਲਾ ਕੀਤਾ ਕਿ ਧੂੰਆਂਨੋਸ਼ੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਥਾਂ ਧੂੰਆਂਨੋਸ਼ੀ ਨਾ ਕਰਨ ਵਾਲਿਆਂ ਨੂੰ ਇਨਾਮ ਦੇਣਾ ਬਿਹਤਰ ਹੋਵੇਗਾ। ਇਕ ਸਤੰਬਰ ਤੋਂ ਇਸ ਯੋਜਨਾ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਸਿਗਰਟ ਪੀਣ ਵਾਲੀ ਕੰਪਨੀ ਦੇ 42 ਮੁਲਾਜ਼ਮਾਂ ‘ਚੋਂ ਚਾਰ ਨੇ ਇਸ ਦੀ ਆਦਤ ਛੱਡ ਦਿੱਤੀ। ਜਾਪਾਨ ਦੀਆਂ ਜ਼ਿਆਦਾਤਰ ਕੰਪਨੀਆਂ ਨੇ ਦਫ਼ਤਰ ‘ਚ ਧੂੰਆਂਨੋਸ਼ੀ ‘ਤੇ ਰੋਕ ਲਗਾਈ ਹੋਈ ਹੈ। ਧੂੰਆਂਨੋਸ਼ੀ ਕਰਨ ਵਾਲਿਆਂ ਲਈ ਸਮੋਕਿੰਗ ਰੂਮ ਬਣਾਏ ਗਏ ਹਨ।ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਿਕ ਜਾਪਾਨ ਦੇ 29 ਫ਼ੀਸਦੀ ਮਰਦ ਅਤੇ ਨੌਂ ਫ਼ੀਸਦੀ ਅੌਰਤਾਂ ਧੂੰਆਂਨੋਸ਼ੀ ਕਰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਭਾਰਤ ‘ਚ ਕਰੀਬ 12 ਕਰੋੜ ਲੋਕ ਧੂੰਆਂਨੋਸ਼ੀ ਕਰਦੇ ਹਨ। ਧੂੰਆਂਨੋਸ਼ੀ ਅਤੇ ਤੰਬਾਕੂ ਦੇ ਇਸਤੇਮਾਲ ਨਾਲ ਹਰ ਸਾ

ਦੱਖਣੀ ਕੋਰੀਆ ਦਾ ਵੱਡਾ ਐਲਾਨ, ਨਹੀਂ ਬਣਾਏਗਾ ਪਰਮਾਣੂ ਹਥਿਆਰ

ਸਿਓਲ :ਉੱਤਰੀ ਕੋਰੀਆ ਤੋਂ ਵੱਧਦੇ ਪਰਮਾਣੂ ਹਮਲੇ ਦੇ ਖ਼ਤਰੇ ਦਰਮਿਆਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਮਾਣੂ ਸੰਪੰਨ ਉੱਤਰੀ ਕੋਰੀਆ ਦੀਆਂ ਧਮਕੀਆਂ ਦੇ ਬਾਵਜੂਦ ਉਨ੍ਹਾਂ ਦਾ ਦੇਸ਼ ਪਰਮਾਣੂ ਹਥਿਆਰ ਨਹੀਂ ਬਣਾਏਗਾ। ਗੁਆਂਢੀ ਉੱਤਰੀ ਕੋਰੀਆ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਪਰਮਾਣੂ ਹਥਿਆਰਾਂ ਦਾ ਲਗਾਤਾਰ ਪ੍ਰੀਖਣ ਕਰ ਰਿਹਾ ਹੈ। ਉਸ ਨੇ ਸਤੰਬਰ ‘ਚ ਛੇਵੀਂ ਵਾਰੀ ਪਰਮਾਣੂ ਪ੍ਰੀਖਣ ਕੀਤਾ ਸੀ। ਮਾਹਿਰਾਂ ਦਾ ਅਨੁਮਾਨ ਹੈ ਕਿ ਉਸ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਮਰੀਕਾ ਤਕ ਮਾਰ ਕਰਨ ‘ਚ ਸਮਰੱਥ ਹੋ ਸਕਦੀਆਂ ਹਨ। ਇਸ ਨਾਲ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੱਖਣੀ ਕੋਰੀਆ ਦੀਆਂ ਸੁਰੱਖਿਆ ਚਿੰਤਾਵਾਂ ਵੱਧ ਗਈਆਂ ਹਨ। ਰਾਸ਼ਟਰਪਤੀ ਮੂਨ ਨੇ ਸੰਸਦ ‘ਚ ਕਿਹਾ ਕਿ ਉੱਤਰੀ ਕੋਰੀਆ ਦਾ ਪਰਮਾਣੂ ਸੰਪੰਨ ਦੇਸ਼ ਬਣਨ ਵੱਲ ਵਧਣਾ ਸਵੀਕਾਰ ਅਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਕੋਈ ਪਰਮਾਣੂ ਹਥਿਆਰ ਵਿਕਸਤ ਨਹੀਂ ਕਰਾਂਗੇ। ਉੱਤਰੀ ਕੋਰੀਆ ਦੇ ਛੇਵੇਂ ਪਰਮਾਣੂ ਪ੍ਰੀਖਣ ਦੇ ਬਾਅਦ ਦੱਖਣੀ ਕੋਰੀਆਈ ਮੀਡੀਆ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਅਮਰੀਕੀ ਪਰਮਾਣੂ ਹਥਿਆਰਾਂ ਦੀ ਮੰਗ ਕੀਤੀ ਹੈ। ਇਨ੍ਹਾਂ ਹਥਿਆਰਾਂ ਨੂੰ ਪਿਛਲੇ ਸਦੀ ਦੇ ਆਖਰੀ ਦਹਾਕੇ ‘ਚ ਕੋਰੀਆਈ ਪ੍ਰਾਇਦੀਪ ਤੋਂ ਹਟਾ ਲਿਆ ਗਿਆ ਸੀ। ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਇਸ ਦੇ ਲਈ ਜੇਕਰ ਅਮਰੀਕਾ ਰਾਜ਼ੀ ਨਹੀਂ ਹੁੰਦਾ ਤਾਂ ਦੱਖਣੀ ਕੋਰੀਆ ਨੂੰ ਖ਼ੁਦ ਪਰਮਾਣੂੁ ਸਮਰੱਥਾ ਦਾ ਵਿਕਾਸ ਕਰਨਾ ਚਾਹੀਦਾ ਹੈ। ਇਸ ‘ਤੇ ਰਾਸ਼ਟਰਪਤੀ ਮੂਨ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਕੋਸ਼ਿਸ਼ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਲਈ ਹੋਏ ਸਾਂਝੇ ਐਲਾਨ ‘ਤੇ ਆਧਾਰਤ ਹੋਵੇਗਾ। ਇਹ ਐਲਾਨ 1992

ਕੋਰੀਆ ਦਾ ਪ੍ਰਮਾਣੂ ਟਿਕਾਣਾ ਤਬਾਹ, 200 ਤੋਂ ਵੱਧ ਮੌਤਾਂ

ਸਿਓਲ: ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਕੇਂਦਰ ਦੀ ਇੱਕ ਸੁਰੰਗ ਦੇ ਦੱਬੇ ਜਾਣ ਕਾਰਨ ਉੱਥੇ 200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਬੀਤੇ ਮਹੀਨੇ ਉੱਤਰ ਕੋਰੀਆ ਨੇ ਇੱਥੇ ਹੀ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਸੀ। ਕੋਰੀਆਈ ਮੀਡੀਆ ਮੁਤਾਬਕ ਉੱਤਰ ਕੋਰੀਆ ਦੇ ਉੱਤਰ-ਪੂਰਬੀ ਹਿੱਸੇ ਦੇ ਪੁੰਗੇਈ-ਰੀ ਵਿੱਚ ਪ੍ਰਮਾਣੂ ਪ੍ਰੀਖਣ ਕੇਂਦਰ ਵਿੱਚ ਇੱਕ ਸੁਰੰਗ ਉਸਾਰੀ ਜਾ ਰਹੀ ਸੀ। ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਸ ਦੁਰਘਟਨਾ ਵਿੱਚ ਉੱਥੇ 100 ਤੋਂ ਜ਼ਿਆਦਾ ਕਾਮੇ ਮਾਰੇ ਗਏ ਹਨ ਪਰ ਬਾਅਦ ਵਿੱਚ ਜਾਰੀ ਬਚਾਅ ਮੁਹਿੰਮ ਵਿੱਚ ਇਹ ਗਿਣਤੀ 200 ਤਕ ਪੁੱਜ ਗਈ ਹੈ। ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਬੀਤੀ 3 ਸਤੰਬਰ ਨੂੰ ਕੋਰੀਆ ਵੱਲੋਂ ਕੀਤੇ ਗਏ ਹਾਈਡ੍ਰੋਜਨ ਬੰਬ ਦੇ ਪ੍ਰੀਖਣ ਤੋਂ ਬਾਅਦ ਜ਼ਮੀਨ ਪੋਲੀ ਸੀ, ਜੋ ਕਿ ਇਸ ਸੁਰੰਗ ਦੇ ਢਹਿਣ ਦਾ ਕਾਰਨ ਬਣੀ ਹੋ ਸਕਦੀ ਹੈ। ਦੱਸ ਦੇਈਏ ਕਿ ਇਹ ਬੰਬ 1945 ਵਿੱਚ ਅਮਰੀਕਾ ਵੱਲੋਂ ਜਾਪਾਨ ਦੇ ਹੀਰੋਸ਼ੀਮਾ ‘ਤੇ ਸੁੱਟੇ ਗਏ ਬੰਬ ਤੋਂ 7 ਗੁਣਾ ਵਧੇਰੇ ਤਾਕਤਵਰ ਸੀ। ਕੋਰੀਆ ਦੀਆਂ ਏਜੰਸੀਆਂ ਨੇ ਇਹ ਦੱਸਿਆ ਸੀ ਕਿ ਇਸ ਪ੍ਰੀਖਣ ਨਾਲ ਪਹਾੜੀ ਹੇਠ 60 ਮੀਟਰ ਤੋਂ ਲੈ ਕੇ 100 ਮੀਟਰ ਤਕ ਦਾ ਟੋਆ ਪੁੱਟ ਦਿੱਤਾ ਸੀ। ਏਜੰਸੀ ਨੇ ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਭਵਿੱਖ ਵਿੱਚ ਇਸ ਥਾਂ ਤੋਂ ਰੇਡੀਓ-ਐਕਟਿਵ ਪਦਾਰਥ ਵੀ ਰਿਸਦਾ ਰਹੇਗਾ। ਮਾਹਰਾਂ ਮੁਤਾਬਕ ਪੁੰਗੇਈ-ਰੀ ਇਲਾਕੇ ਦੇ ਪ੍ਰਮਾਣੂ ਪ੍ਰੀਖਣ ਕੇਂਦਰ ਤੋਂ ਕੁਝ ਹੀ ਦੂਰ ਸ਼ਕਤੀਸ਼ਾਲੀ ਪਿਛਲੇ 6 ਪ੍ਰਮਾਣੂ ਪ੍ਰੀਖਣਾਂ ਤੋਂ ਬਾਅਦ ਢਿਗਾਂ ਡਿੱਗਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਸਥਾਨ ਹੋਰ ਪ੍ਰੀਖਣ ਕਰਨ ਦੇ ਲਾਇਕ ਨਹੀਂ ਰਿਹਾ ਹੈ


Visitors :1124165