Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਲੱਸੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਸਾਡੇ ਆਲੇ-ਦੁਆਲੇ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸ ਨੂੰ ਲੱਸੀ ਦਾ ਸੁਆਦ ਪਸੰਦ ਨਾ ਹੋਵੇ। ਗਰਮੀਆਂ ਦੇ ਮੌਸਮ ਵਿਚ ਪੂਰੇ ਦੇਸ਼ ਵਿਚ ਇਸ ਤਰਲ ਪਦਾਰਥ ਨੂੰ ਲੋਕ ਕਾਫੀ ਸ਼ੌਂਕ ਨਾਲ ਪੀਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਲੱਸੀ ਸਿਰਫ ਸੁਆਦ ਵਿਚ ਹੀ ਬਿਹਤਰ ਨਹੀਂ ਹੈ ਬਲਕਿ ਇਹ ਬਹੁਤ ਫਾਇਦੇਮੰਦ ਵੀ ਹੈ। ਤਾਜ਼ੀ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਆਓ ਜਾਣਦੇ ਹਾਂ ਲੱਸੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ... 1. ਪਾਚਨ ਤੰਤਰ ਲਈ ਬਿਹਤਰ ਲੱਸੀ ਵਿਚ ਚੰਗੇ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਦੀ ਵਰਤੋਂ ਨਾਲ ਪੂਰਾ ਪਾਚਨ ਤੰਤਰ ਦਰੁਸਤ ਰਹਿੰਦਾ ਹੈ। ਜੇ ਤੁਹਾਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਕ ਗਲਾਸ ਲੱਸੀ ਪੀ ਲਓ ਕੁਝ ਦੇਰ ਵਿਚ ਹੀ ਤਕਲੀਫ ਦੂਰ ਹੋ ਜਾਵੇਗੀ। 2. ਐਸੀਡਿਟੀ ਤੋਂ ਰਾਹਤ ਜੋ ਲੋਕ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਲੱਸੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਵਜ੍ਹਾ ਨਾਲ ਹਾਰਟਬਰਨ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। 3. ਭਾਰ ਘੱਟ ਕਰਨ ਵਿਚ ਮਦਦਗਾਰ ਤੁਹਾਨੂੰ ਦੱਸ ਦੇਈਏ ਕਿ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ।ਜਿਸ ਵਜ੍ਹਾ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। 4. ਹੱਡੀਆਂ ਦੀ ਮਜ਼ਬੂਤੀ ਲੱਸੀ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਨੂੰ ਰੋਜ਼ਾਨਾ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਲੱਗਦੀਆਂ ਹਨ। ਇਕ ਕੱਪ ਲੱਸੀ ਵਿਚ 286 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ। ਜੋ ਕਿ ਰੋਜ਼ਾਨਾ ਦੇ ਲਈ ਜ਼ਰੂਰੀ ਕੈਲਸ਼ੀਅਮ

ਅੰਬ ਹੀ ਨਹੀਂ ਇਸ ਦੀ ਗਿਟਕ ਦੇ ਵੀ ਹਨ ਕਈ ਫਾਇਦੇ

ਨਵੀਂ ਦਿੱਲੀ— ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਅੰਬ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਨੂੰ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਫਲ ਸੁਆਦ 'ਚ ਬਹੁਤ ਹੀ ਰਸੀਲਾ ਹੁੰਦਾ ਹੈ। ਇਸ ਨੂੰ ਦੇਖਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਅੰਬ ਦਾ ਫਲ ਹੀ ਨਹੀਂ ਇਸ ਦੀ ਗਿਟਕ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਆਯੁਰਵੇਦ ਇਲਾਜ 'ਚ ਇਸ ਦੀ ਗਿਟਕ ਬਹੁਤ ਹੀ ਕੰਮ ਦੀ ਚੀਜ਼ ਹੈ। ਇਸ ਨਾਲ ਕਈ ਹੈਲਥ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੰਬ ਦੀ ਗਿਟਕ ਨੂੰ ਘਰੇਲੂ ਉਪਾਅ 'ਚ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਸ ਨੂੰ ਕਿ ਤੁਸੀਂ ਇਸ ਨੂੰ ਕਿਹੜੀ-ਕਿਹੜੀ ਬੀਮਾਰੀ 'ਚ ਅਤੇ ਕਿਵੇਂ ਵਰਤੋ ਕਰ ਸਕਦੇ ਹੋ। 1. ਵਾਰ-ਵਾਰ ਦਸਤ ਲੱਗਣਾ ਦਸਤ ਦੀ ਸਮੱਸਿਆ ਹੋਣ 'ਤੇ ਅੰਬ ਦੀ ਗਿਟਕ ਬਹੁਤ ਹੀ ਕੰਮ ਦੀ ਚੀਜ਼ ਹੈ। ਇਸ ਨੂੰ ਵਰਤੋਂ 'ਚ ਲਿਆਉਣ ਲਈ ਅੰਬ ਦੀ ਗਿਟਕ,ਬੀਲ, ਗਿਰੀ ਅਤੇ ਮਿਸ਼ਰੀ ਦੀ ਬਰਾਬਰ ਮਾਤਰਾ ਲੈ ਕੇ ਪੀਸ ਲਓ। ਦਿਨ 'ਚ ਇਸ ਦੇ ਦੋ-ਦੋ ਚੱਮਚ ਤਿੰਨ ਵਾਰ ਖਾਓ। ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਨੂੰ ਦਸਤ 'ਚ ਖੂਨ ਆ ਰਿਹਾ ਹੈ ਤਾਂ ਅੰਬ ਦੀ ਗਿਟਕ ਨੂੰ ਪੀਸ ਕੇ ਲੱਸੀ 'ਚ ਮਿਲਾ ਕੇ ਪੀਓ। 2. ਦੰਦਾਂ ਨੂੰ ਸਿਹਤਮੰਦ ਰੱਖੇ ਦੰਦਾਂ ਲਈ ਇਸ ਦੀ ਮੰਜਨ ਬਣਾਉਣ ਲਈ ਅੰਬ ਦੀ ਗਿਟਕ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ ਅੰਬ ਦੇ ਪੱਤਿਆਂ ਨੂੰ ਸੁੱਕਾ ਕੇ ਜਲਾਓ ਅਤੇ ਪੀਸ ਲਓ। ਫਿਰ ਇਸ ਨੂੰ ਗਿਟਕ ਦੇ ਪਾਊਡਰ 'ਚ ਮਿਲਾ ਕੇ ਛਾਣਨੀ ਨਾਲ ਛਾਣ ਲਓ। ਹਰ ਰੋਜ਼ ਇਸ ਮੰਜਨ ਦੀ ਵਰਤੋਂ ਨਾਲ ਦੰਦ ਸਫੈਦ ਅਤੇ ਮਜ਼ਬੂਤ ਹੁੰਦੇ ਹਨ। ਇਸ ਨਾਲ ਦੰਦਾਂ ਦੀਆਂ ਸਮੱਸਿਆਵਾਂ ਜਿਵੇਂ ਦੰਦਾਂ ਦਾ ਹਿਲਣਾ, ਦਰਦ ਹੋਣਾ ਅਤੇ ਮਸੂੜਿਆਂ 'ਚੋਂ ਖੂਨ ਨਿਕਲਣ ਆਦਿ ਤੋ

ਐਸ਼ਵਰਿਆ ਦੀ ਤਰ੍ਹਾਂ ਤੁਸੀਂ ਵੀ ਟ੍ਰਾਈ ਕਰੋ ਸਾੜ੍ਹੀ ਸਟਾਈਲ ਲਹਿੰਗਾ

ਨਵੀਂ ਦਿੱਲੀ— ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਹਾਲ ਹੀ 'ਚ ਹੀ ਪੁਣੇ 'ਚ ਇਕ ਇਵੈਂਟ ਕਰਨ ਪਹੁੰਚੀ ਹੈ। ਇਸ ਦੌਰਾਨ ਉਨ੍ਹਾਂ ਦਾ ਟ੍ਰੈਡੀਸ਼ਨਲ ਲੁੱਕ ਦੇਖਣ ਨੂੰ ਮਿਲਿਆ ਹੈ। ਐਸ਼ਵਰਿਆ ਨੇ ਹਾਉਸ ਆਫ ਮਸਾਬਾ ਦਾ ਪਿੰਕ ਸਾੜ੍ਹੀ ਸਟਾਈਲ ਲਹਿੰਗਾ ਪਹਿਣਿਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਊਲਰੀ ਦੀ ਗੱਲ ਕਰੀਏ ਤਾਂ ਐਸ਼ਵਰਿਆ ਨੇ ਹੱਥਾਂ 'ਚ ਹੈਵੀ ਕੰਗਨ ਪਹਿਣੇ ਸੀ। ਲਹਿੰਗੇ ਦੇ ਨਾਲ ਉਨ੍ਹਾਂ ਨੇ ਸਿੰਪਲ ਵਾਲਾਂ ਨੂੰ ਸਟ੍ਰੇਟ ਕੀਤਾ ਹੋਇਆ ਸੀ। ਮਿਨੀਮਮ ਮੇਕਅੱਪ ਅਤੇ ਮੱਥੇ 'ਤੇ ਲੱਗੀ ਗੋਲ ਬਿੰਦੀ ਐਸ਼ਵਰਿਆ ਦੇ ਟ੍ਰੈਡੀਸ਼ਨਲ ਲੁੱਕ ਨੂੰ ਪੂਰਾ ਕਰ ਰਹੀ ਸੀ। ਐਸ਼ਵਰਿਆ ਦਾ ਇਹ ਲੁੱਕ ਫੈਸਟੀਵਲ ਜਾਂ ਫਿਰ ਕਿਸੇ ਫੈਮਿਲੀ ਫੰਕਸ਼ਨ ਦੇ ਲਈ ਪਰਫੈਕਟ ਹੈ। ਜੇ ਤੁਸੀਂ ਵੀ ਲਹਿੰਗੇ ਨੂੰ ਸਾੜ੍ਹੀ ਦੀ ਤਰ੍ਹਾਂ ਕੈਰੀ ਕਰਨਾ ਚਾਹੁੰਦੀ ਹੋ ਤਾਂ ਐਸ਼ਵਰਿਆ ਦੇ ਇਸ ਲੁੱਕ ਨੂੰ ਫੋਲੋ ਕਰ ਸਕਦੀ ਹੋ।

ਕੀਮਾ ਪਰੌਂਠਾ

ਨਵੀਂ ਦਿੱਲੀ— ਜੇ ਤੁਸੀਂ ਨਾਨ-ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਚਿਕਨ ਕੀਮਾ ਸਬਜ਼ੀ ਨਹੀਂ ਕੀਮਾ ਪਰੌਂਠਾ ਬਣਾ ਕੇ ਖਾਓ। ਇਹ ਖਾਣ 'ਚ ਬਹੁਤ ਹੀ ਸੁਆਦ ਅਤੇ ਸਿਹਤ ਲਈ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ... ਸਮੱਗਰੀ (ਭਰਾਈ ਲਈ) - ਤੇਲ 1 ਚੱਮਚ - ਜੀਰਾ 1/2 ਚੱਮਚ - ਪਿਆਜ਼ 55 ਗ੍ਰਾਮ - ਹਰੀ ਮਿਰਚ 1 ਚੱਮਚ - ਅਦਰਕ-ਲਸਣ ਪੇਸਟ 1 ਚੱਮਚ - ਮਟਨ ਕੀਮਾ 500 ਗ੍ਰਾਮ - ਧਨੀਆ ਪਾਊਡਰ 1 ਚੱਮਚ - ਜੀਰਾ ਪਾਊਡਰ 1 ਚੱਮਚ - ਗਰਮ ਮਸਾਲਾ 1/4 ਚੱਮਚ - ਨਮਕ 1 ਚੱਮਚ - ਨਿੰਬੂ ਦਾ ਰਸ 1 ਚੱਮਚ - ਧਨੀਆ 2 ਚੱਮਚ (ਆਟੇ ਲਈ) - ਕਣਕ ਦਾ ਆਟਾ 275 ਗ੍ਰਾਮ - ਦਹੀਂ 55 ਗ੍ਰਾਮ - ਅਜਵਾਈਨ ਦੇ ਬੀਜ 1/2 ਚੱਮਚ - ਤੇਲ 140 ਮਿਲੀਲੀਟਰ - ਤੇਲ ਬਰੱਸ਼ ਕਰਨ ਲਈ ਬਣਾਉਣ ਦੀ ਵਿਧੀ (ਭਰਾਈ ਲਈ) 1. ਪੈਨ 'ਚ 1 ਚੱਮਚ ਤੇਲ ਗਰਮ ਕਰਕੇ, 1/2 ਚੱਮਚ ਜੀਰਾ, 55 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ। 2. ਫਿਰ 1 ਚੱਮਚ ਹਰੀ ਮਿਰਚ ਮਿਲਾ ਕੇ 1 ਚੱਮਚ ਅਦਰਕ-ਲਸਣ ਦੀ ਪੇਸਟ ਪਾਓ ਅਤੇ 2-3 ਮਿੰਟ ਤਕ ਭੁੰਨ ਲਓ। 3. ਫਿਰ 500 ਗ੍ਰਾਮ ਮਟਨ ਕੀਮਾ, 1 ਚੱਮਚ ਧਨੀਆ ਪਾਊਡਰ, 1 ਚੱਮਚ ਜੀਰਾ ਪਾਊਡਰ, 1/4 ਚੱਮਚ ਗਰਮ ਮਸਾਲਾ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਉਦੋਂ ਤਕ ਪਕਾਓ ਜਦੋਂ ਤਕ ਕਿ ਇਹ ਗਹਿਰੇ ਭੂਰੇ ਰੰਗ ਦਾ ਨਾ ਹੋ ਜਾਵੇ। 4. ਫਿਰ 1 ਚੱਮਚ ਨਿੰਬੂ ਦਾ ਰਸ, 2 ਚੱਮਚ ਧਨੀਆ ਮਿਲਾ ਕੇ ਇਕ ਸਾਈਡ ਰੱਖ ਦਿਓ। (ਆਟੇ ਲਈ) 5. ਬਾਊਲ 'ਚ ਸਾਰੀਆਂ ਸਮੱਗਰੀਆਂ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। (ਬਾਕੀ ਦੀ ਤਿਆਰੀ) 6. ਆਟੇ 'ਚ ਕੁਝ ਹਿੱਸਾ ਪਾ ਕੇ ਗੇਂਦ ਦੇ ਆਕਾਰ 'ਚ ਗੋਲ ਕਰ ਲਓ। (ਵੀਡਿਓ ਦੇਖੋ) 7. ਫਿਰ ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ ਅਤੇ ਇਸ

ਹੁਣ ਗਰਮੀਆਂ ਵਿੱਚ ਵੀ ਨਹੀਂ ਪਿਘਲੇਗੀ ਆਈਸਕ੍ਰੀਮ, ਇਹ ਹੈ ਰਾਜ਼

ਨਵੀਂ ਦਿੱਲੀ: ਆਈਸਕ੍ਰੀਮ ਗਰਮੀਆਂ ਵਿੱਚ ਬਹੁਤ ਜਲਦੀ ਪਿਘਲ ਜਾਂਦੀ ਹੈ। ਇਸ ਦੇ ਹੱਲ ਲਈ ਵਿਗਿਆਨੀਆਂ ਨੇ ਇੱਕ ਅਜਿਹੇ ਸੀਕ੍ਰੇਟ ਦਾ ਪਤਾ ਲਾਇਆ ਹੈ ਜਿਸ ਨਾਲ ਆਈਸਕ੍ਰੀਮ ਜਲਦੀ ਨਹੀਂ ਪਿਘਲੇਗੀ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਸੀਕ੍ਰੇਟ ਹੈ ਕੀ। ਕੋਲੰਬੀਆ ਯੂਨੀਵਰਸਿਟੀ ਦੇ ਕੈਨੇਡੀਅਨ ਰਿਸਰਚਰ ਨੇ ਇੱਕ ਅਜਿਹਾ ਤਰੀਕਾ ਲੱਭਿਆ ਹੈ ਜਿਸ ਨਾਲ ਆਈਸਕ੍ਰੀਮ ਹੌਲੀ-ਹੌਲੀ ਪਿਘਲੇਗੀ। ਰਿਸਰਚ ਵਿੱਚ ਪਤਾ ਲੱਗਿਆ ਕਿ ਕੇਲੇ ਦੇ ਪੇੜ ਵਿੱਚ ਮਿਲਣ ਵਾਲੇ ਵਾਲਰ ਸੈਲੂਲੋਜ਼ ਫਾਇਬਰ ਆਇਸਕ੍ਰੀਮ ਨੂੰ ਪਿਘਲਣ ਤੋਂ ਰੋਕ ਸਕਦਾ ਹੈ। ਇੰਨਾ ਹੀ ਨਹੀਂ ਇਹ ਆਈਸਕ੍ਰੀਮ ਨੂੰ ਖਰਾਬ ਹੋਣ ਤੋਂ ਵੀ ਬਚਾਉਂਦੀ ਹੈ। ਇਸ ਫਾਇਬਰ ਨਾਲ ਹੁਣ ਆਈਸਕ੍ਰੀਮ ਦੀ ਕ੍ਰੀਮ ਅਤੇ ਉਸ ਦੇ ਡਿਜ਼ਾਇਨ ਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ। ਰਿਸਰਚ ਦੇ ਮੁਖੀ ਰੌਬਿਨ ਗੈਲੇਗੋ ਦਾ ਕਹਿਣਾ ਹੈ ਕਿ ਇੱਕ ਕੇਲੇ ਦੇ ਪੇੜ ਤੋਂ ਨਿਕਲਣ ਵਾਲੇ ਸੈਲਯੂਲੋਜ਼ ਨੈਨੋ ਫਾਇਬਰਜ਼ ਨਾਲ ਭਰਿਆ ਹੁੰਦਾ ਹੈ। ਇਸ ਫਾਇਬਰ ਦਾ ਇਸਤੇਮਾਲ ਆਇਸਕ੍ਰੀਮ ਨੂੰ ਵਧੀਆ ਬਣਾਉਣ ਲਈ ਹੋ ਸਕਦਾ ਹੈ। ਇਸ ਦੀ ਮੋਟੀ ਪਰਤ ਆਇਸਕ੍ਰੀਮ ਨੂੰ ਹੋਰ ਸੁਆਦਲਾ ਬਣਾਉਂਦੀ ਹੈ। ਇਸ ਨਾਲ ਆਈਸਕ੍ਰੀਮ ਲੰਮੇ ਟਾਇਮ ਤੱਕ ਪਿਘਲੇਗੀ ਵੀ ਨਹੀਂ।

ਸਾਵਧਾਨ! ਫੇਸਬੁੱਕ ਰੱਖ ਰਿਹੈ ਤੁਹਾਡੇ ਮੈਸੇਜ ਤੇ ਫ਼ੋਟੋਆਂ ’ਤੇ ਨਜ਼ਰ

ਨਵੀਂ ਦਿੱਲੀ: ਜੇ ਤੁਹਾਨੂੰ ਲੱਗਦਾ ਹੈ ਕਿ ਮੈਸੇਂਜਰ ’ਤੇ ਕਿਸੇ ਨੂੰ ਭੇਜਿਆ ਤੁਹਾਡਾ ਨਿਜੀ ਡੇਟਾ ਜਾਂ ਸੁਨੇਹੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਤਾਂ ਤੁਸੀਂ ਗ਼ਲਤ ਹੋ। ਲੰਘੇ ਵੀਰਵਾਰ ਫੇਸਬੁਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਸੇਂਜਰ ’ਤੇ ਭੇਜੇ ਗਏ ਸੁਨੇਹੇ ਤੇ ਤਸਵੀਰਾਂ ਨੂੰ ਉਨ੍ਹਾਂ ਦੀ ਟੀਮ ਪਹਿਲਾਂ ਸਕੈਨ ਕਰਦੀ ਹੈ ਤੇ ਕੰਪਨੀ ਦੇ ਨਿਯਮਾਂ ਮੁਤਾਬਕ ਹੋਣ ’ਤੇ ਹੀ ਉਹ ਡੇਟਾ ਅੱਗੇ ਭੇਜਿਆ ਜਾਂਦਾ ਹੈ। ਕੰਪਨੀ ਦਾ ਸੰਚਾਲਕ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸੁਨੇਹੇ ਦੀ ਸਮੀਖਿਆ ਕਰ ਸਕਦਾ ਹੈ। ਫੇਸਬੁਕ ਦੇ ‘ਭਾਈਚਾਰੇ ਦੇ ਮਿਆਰ’ (ਕਮਿਊਨਿਟੀ ਸਟੈਂਡਰਜ਼) ਦੇ ਮੁਤਾਬਕ ਨਾ ਹੋਣ ਵਾਲੇ ਸੁਨੇਹਿਆਂ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ। ਫੇਸਬੁਕ ਯੂਜ਼ਰਜ਼ ਦਾ ਨਿੱਜੀ ਡੇਟਾ ਲੀਕ ਹੋਣ ਪਿੱਛੋਂ ਕੰਪਨੀ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਕੰਪਨੀ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਵਾਕਸ ਸੰਪਾਦਕ, ਏਜਰਾ ਕਲੇਨ ਨਾਲ ਹੋਈ ਇੰਟਰਵਿਊ ’ਚ ਕੀਤੀ। ਉਸ ਨੇ ਕਿਹਾ ਕਿ ਫੇਸਬੁਕ ਨੇ ਮਿਆਂਮਾਰ ਵਿੱਚ ਨਸਲੀ ਸਫਾਈ ਵਾਲੇ ਮੈਲੇਜ ਨੂੰ ਰੋਕ ਦਿੱਤਾ ਸੀ। ਫੇਸਬੁੱਕ ਦਾ ਦਾਅਵਾ ਹੈ ਕਿ ਕੰਪਨੀ ਵੱਲੋਂ ਯੂਜ਼ਰਜ਼ ਦੇ ਡੇਟਾ ਨੂੰ ਇਸ਼ਤਿਹਾਰ ਜਾਂ ਕਿਸੀ ਹੋਰ ਵਰਤੋਂ ਲਈ ਸਕੈਨ ਨਹੀਂ ਕੀਤਾ ਜਾਂਦਾ ਬਲਕਿ ਅਜਿਹਾ ਬਾਲ ਸੋਸ਼ਣ, ਯੂਜ਼ਰ ਵੱਲੋਂ ਭੇਜਿਆ ਕੋਈ ਗ਼ਲਤ ਲਿੰਕ ਜਾਂ ਮਾਲਵੇਅਰ ਆਦਿ ਦਾ ਪਤਾ ਲਾਉਣ ਲਈ ਕੀਤਾ ਜਾਂਦਾ ਹੈ। ਕੈਂਬ੍ਰਿਜ ਐਨਾਲਿਟੀਕਾ ਤੋਂ 8 ਕਰੋੜ 70 ਲੱਖ ਫੇਸਬੁੱਕ ਯੂਜ਼ਰਜ਼ ਦਾ ਡੇਟਾ ਸਾਂਝਾ ਕੀਤਾ ਦਾ ਚੁੱਕਿਆ ਹੈ। ਫੇਸਬੁੱਕ ਦੇ ਮੁੱਖ ਤਕਨੀਕੀ ਅਫ਼ਸਰ ਮਾਈਕ ਸਕ੍ਰੋਫਰ ਨੇ ਕਿਹਾ ਕਿ ਸੋਸ਼ਲ ਨੈਟਵਰਕਿੰਗ ਸਾਈਟ ’ਤੇ ਲੋਕਾਂ ਦਾ ਡੇਟਾ ਸੁਰੱਖਿਅਤ ਰੱਖਣ ਲਈ ਨਵਾਂ ਪ੍ਰਾਇਵੇਸੀ ਟੂਲ ਜਾਰੀ ਕੀਤਾ ਗਿਆ ਹੈ।

ਬੱਚਿਆਂ ਨੂੰ ਬਣਾਉਣਾ ਹੈ ਹੁਸ਼ਿਆਰ ਤਾਂ ਸਿਖਾਓ ਮਿਊਜ਼ਿਕ

ਨਵੀਂ ਦਿੱਲੀ: ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਪੜ੍ਹਾਈ ਵਿੱਚ ਕਮਜ਼ੋਰ ਹੋਣ ‘ਤੇ ਪ੍ਰੇਸ਼ਾਨ ਹੋ ਤਾਂ, ਇਹ ਖ਼ਬਰ ਤੁਹਾਡੇ ਲਈ ਹੈ। ਬੱਚਿਆਂ ਦੇ ਗ੍ਰੇਡਜ਼ ਸੁਧਾਰਨ ਲਈ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਟਿਊਸ਼ਨ ਦਿਵਾਉਣ ਦੀ ਥਾਂ ਉਨ੍ਹਾਂ ਨੂੰ ਸੰਗੀਤ ਸਿੱਖਣ ਲਈ ਭੇਜੋ। ਨਵੀਂ ਖੋਜ ਮੁਤਾਬਕ ਅਜਿਹਾ ਕਰਨ ਨਾਲ ਉਨ੍ਹਾਂ ਦੀ ਯਾਦਾਸ਼ਤ ਵਧਣ ਦੇ ਨਾਲ ਨਾਲ ਉਹ ਯੋਜਨਾ ਉਲੀਕਣ ਤੇ ਵਧੇਰੇ ਤਰਕ ਦੇਣ ਵਿੱਚ ਮਾਹਰ ਹੋ ਜਾਣਗੇ। ਰਿਸਰਚ ਮੁਤਾਬਕ ਜ਼ਿਆਦਾਤਰ ਲੋਕ ਸੰਗੀਤ ਸਿੱਖਣ ਨੂੰ ਸ਼ੌਕੀਆ ਜਾਂ ਵਿਹਲਾ ਕੰਮ ਮੰਨਦੇ ਹਨ। ਜਦਕਿ ਬੱਚਿਆਂ ਵਿੱਚ ਸੰਗੀਤ ਉਨ੍ਹਾਂ ਅੰਦਰ ਲਰਨਿੰਗ ਸਕਿੱਲ (ਸਿੱਖਣ ਦਾ ਹੁਨਰ) ਨੂੰ ਵਧਾਉਂਦਾ ਹੈ। ਖਾਸ ਤੌਰ ‘ਤੇ ਉਦੋਂ ਜਦੋਂ ਇਸ ਨੂੰ ਵਿੱਦਿਅਕ ਰੂਪ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ‘ਫਰੰਟੀਅਰ ਆਫ਼ ਨਿਊਰੋਸਾਇੰਸ’ ਵਿੱਚ ਪ੍ਰਕਾਸ਼ਿਤ ਹੋਈ ਇਸ ਖੋਜ ਨੂੰ ਕਰਨ ਲਈ ਖੋਜਕਰਤਾਵਾਂ ਨੇ ਡਚ ਸਕੂਲ ਦੇ 147 ਬੱਚਿਆਂ ‘ਤੇ ਅਧਿਐਨ ਕੀਤਾ। ਇਸ ਵਿੱਚ ਪਾਇਆ ਗਿਆ ਕਿ ਜੋ ਬੱਚੇ ਮਿਊਜ਼ਿਕ ਕਲਾਸ ਜਾਂਦੇ ਹਨ, ਉਹ ਦੂਜਿਆਂ ਦੀ ਤੁਲਨਾ ਵਿੱਚ ਵਧੇਰੇ ਤੇਜ਼ ਹਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਬਿਹਤਰ ਹੈ।

ਪੌਸਟਿਕ ਭੋਜਨ ਹੀ ਨਹੀਂ ਯਾਰੀ ਵੀ ਬਣਾਉਂਦੀ ਸਿਹਤਮੰਦ

ਨਵੀਂ ਦਿੱਲੀ: ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇੱਕ ਰਿਸਰਚ ਵਿੱਚ ਇਹ ਖੁਲਾਸਾ ਹੋਇਆ ਹੈ। ਬਚਪਨ ਦੀ ਦੋਸਤੀ ਤੁਹਾਡੀ ਸਿਹਤ ਲਈ ਹੋਰ ਚੰਗੀ ਹੋ ਸਕਦੀ ਹੈ। ਸਾਇੰਸ ਦੇ ਜਰਨਲ ਵਿੱਚ ਛਪੀ ਰਿਪੋਰਟ ਮੁਤਾਬਕ ਜਿਹੜੇ ਮੁੰਡੇ ਬਚਪਨ ਵਿੱਚ ਹੀ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ 30 ਸਾਲ ਦੀ ਉਮਰ ਵਿੱਚ ਵੀ ਠੀਕ-ਠਾਕ ਹੀ ਰਹਿੰਦਾ ਹੈ। ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਦੇ ਜੈਨੀ ਕੰਡਿਫ ਨੇ ਕਿਹਾ ਕਿ ਅਸੀਂ ਇਸ ਸਿੱਟੇ ‘ਤੇ ਪਹੁੰਚੇ ਹਾਂ ਕਿ ਸ਼ੁਰੂਆਤੀ ਜ਼ਿੰਦਗੀ ਦਾ ਸਾਡੀ ਜ਼ਿੰਦਗੀ ‘ਤੇ ਕਾਫੀ ਅਸਰ ਹੁੰਦਾ ਹੈ। ਬਚਪਨ ਦੇ ਦੋਸਤ ਸਾਡੀ ਵਧਦੀ ਉਮਰ ਵਿੱਚ ਵੀ ਕੰਮ ਆਉਂਦੇ ਹਨ। ਇਸ ਰਿਸਰਚ ਵਿੱਚ 267 ਲੋਕਾਂ ਨਾਲ ਸਬੰਧਤ ਡਾਟਾ ਨੂੰ ਪਰਖਿਆ ਗਿਆ। ਇਹ ਡਾਟਾ ਬੱਚੇ ਦੀ 6 ਸਾਲ ਦੀ ਉਮਰ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦਾ ਸੀ।

ਸਿਹਤਮੰਦ ਰੱਖਦੇ ਇਹ 6 ਮੋਬਾਈਲ ਐਪਸ

ਜਿੰਮ ਜਾਣਾ ਜਾਂ ਯੋਗ ਕਰਨਾ ਚੰਗੀ ਸਿਹਤ ਲਈ ਲੋੜੀਂਦਾ ਨਹੀਂ ਹੁੰਦਾ। ਵਧੀਆਂ ਸਿਹਤ ਲਈ ਓਨੀ ਹੀ ਨਿਰੋਈ ਖੁਰਾਕ ਦੀ ਲੋੜ ਹੁੰਦੀ ਹੈ। ਇਸ ਬਾਰੇ ਜਾਣਕਾਰੀ ਕਈ ਇੰਟਰਨੈੱਟ ਐਪਸ ਤੋਂ ਮਿਲ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੀ ਐਪ ਤੁਹਾਨੂੰ ਕਿਸ ਕਿਸਮ ਦੀ ਜਾਣਕਾਰੀ ਦੇਵੇਗੀ: ਫੈਟ ਬਰਨਰ- ਕਾਨਿਸਕਡੂ ਲਿਮਟਿਡ ਵੱਲੋਂ ਤਿਆਰ ਕੀਤੀ ਇਹ ਐਪ ਐਂਡ੍ਰੌਇਡ 'ਤੇ ਮੁਫ਼ਤ ਹੈ ਤੇ ਇਹ ਤੁਹਾਡੇ ਵਜ਼ਨ ਨੂੰ ਘੱਟ ਕਰਨ ਲਈ ਸਹਾਈ ਵੀ ਹੈ। ਇਸ ਤੁਹਾਨੂੰ ਜ਼ਰੂਰਤ ਮੁਕਾਬਲੇ ਖੁਰਾਕ ਵੀ ਦੱਸਦਾ ਹੈ। ਐਪ 'ਤੇ ਤੁਹਾਨੂੰ 7 ਦਿਨਾ ਦਾ ਡਾਈਟ ਪਲਾਨ ਸੁਝਾਇਆ ਜਾਂਦਾ ਹੈ। ਕੈਲੋਰੀ ਕਾਊਂਟਰ- ਇਸ ਐਪ ਵਿੱਚ ਬਹੁਤ ਸਾਰੇ ਭੋਜਨ ਪਦਾਰਥਾਂ ਦਾ ਡੇਟਾਬੇਸ ਹੁੰਦਾ ਹੈ। ਇੱਥੋਂ ਤਕ ਕਿ ਖਾਣੇ ਸਬੰਧੀ ਕੋਈ ਵੀ ਜਾਣਕਾਰੀ ਇਸ ਐਪ ਰਾਹੀਂ ਹਾਸਲ ਕਰ ਸਕਦੇ ਹੋ। ਇਹ ਐਪ ਤੁਹਾਨੂੰ ਕੈਲੋਰੀ, ਸ਼ੂਗਰ ਵਰਗੀਆਂ ਚੀਜ਼ਾਂ ਦੀ ਜਾਣਕਾਰੀ ਵੀ ਦੇ ਸਕਦਾ ਹੈ। ਮਾਈ ਡਾਈਟ ਕੋਚ- ਇਸ ਐਪਲੀਕੇਸ਼ਨ ਰਾਹੀਂ ਤੁਸੀਂ ਆਪਣੀ ਬਾਡੀ ਨੂੰ ਬਿਹਤਰ ਤਰੀਕੇ ਨਾਲ ਢਾਲ ਸਕਦੇ ਹੋ। ਇਸ ਐਪ ਰਾਹੀਂ ਇੱਕ ਟੀਚਾ ਮਿੱਥ ਸਕਦੇ ਹੋ ਤੇ ਉਸ ਮੁਤਾਬਕ ਆਪਣੀ ਖੁਰਾਕ ਲੈ ਸਕਦੇ ਹੋ। ਲੂਜ਼ ਇਟ!- ਫਿੱਟਨਾਵ ਵੱਲੋਂ ਤਿਆਰ ਕੀਤੀ ਇਹ ਐਪ ਵੀ ਫ੍ਰੀ ਐਂਡ੍ਰੌਇਡ ਐਪ ਹੈਹੋ। ਜੋ ਤੁਹਾਡੇ ਖਾਣ-ਪੀਣ ਦੀਆਂ ਚੀਜ਼ਾਂ ਤੇ ਕਸਰਤ 'ਤੇ ਨਿਗ੍ਹਾ ਰੱਖਦੀ ਹੈ। ਤੁਸੀਂ ਇਸ ਐਪ ਰਾਹੀਂ ਇੱਕ ਟੀਚਾ ਮਿੱਥ ਸਕਦੇ ਹੋ ਤੇ ਸਰ ਕਰਨ ਤੋਂ ਬਾਅਦ ਨਵਾਂ ਟੀਚਾ ਮਿੱਥ ਸਕਦੇ ਹੋ। ਤੁਸੀਂ ਇਸ ਵਿੱਚ ਬਦਲਾਅ ਵੀ ਕਰ ਸਕਦੇ ਡੇਅ ਫਿੱਟਨੈੱਸ ਚੈਲੇਂਜ- ਇਹ ਐਪ ਖਾਸਕਰ ਕੇ ਵਜ਼ਨ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਐਪ ਰਾਹੀਂ ਵੱਖ-ਵੱਖ ਕਸਰਤਾਂ ਨਾਲ ਵਜ਼ਨ ਘਟਾ ਸਕਦੇ ਹੋ। ਲਾਈਫਸਮ- ਇਸ ਐਪ ਰਾਹੀਂ ਤੁਹਾਨੂੰ ਤੁਹਾ

ਹੁਣ ਖੱਬੇ ਹੱਥ ਨਾਲ ਕੰਮ ਕਰਨ ਵਾਲਿਆਂ ਬਾਰੇ ਚੌਕਸ ਰਹੋ !

ਲੰਦਨ: ਅਗਲੀ ਵਾਰ ਜਦੋਂ ਤੁਸੀਂ ਕਿਸੇ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਇਨਸਾਨ ਨਾਲ ਮਿਲਦੇ ਹੋ ਤਾਂ ਤੁਹਾਨੂੰ ਉਸ ਦੇ ਗੁਣਾਂ ਬਾਰੇ ਥੋੜ੍ਹਾ ਅੰਦਾਜ਼ਾ ਹੋ ਸਕਦਾ ਹੈ। ਇੱਕ ਨਵੀਂ ਰਿਸਰਚ ਮੁਤਾਬਕ ਖੱਬੇ ਹੱਥ ਨਾਲ ਕੰਮ ਕਰਨ ਵਾਲਿਆਂ ਵਿੱਚ ਨਾਸਤਿਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਰੱਬ ਵਿੱਚ ਵਿਸ਼ਵਾਸ ਨਾ ਰੱਖਣ ਦਾ ਸਬੰਧ ਜੈਨੇਟਿਕਸ ਨਾਲ ਹੈ। ਇਸ ਕਰਕੇ ਖੱਬੇ ਹੱਥ ਨਾਲ ਕੰਮ ਕਰਨ ਜਾਂ ਔਟਿਜ਼ਮ ਵਰਗੀਆਂ ਗੱਲਾਂ ਵੇਖੀਆਂ ਗਈਆਂ ਹਨ। ਇਹ ਰਿਸਰਚ ਜਨਰਲ ਇਵੋਲਿਊਸ਼ਨਰੀ ਸਾਇਕਲੋਜੀਕਲ ਸਾਇੰਸ ਵਿੱਚ ਛਪੀ ਹੈ। ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਨਵੇਂ ਜ਼ਮਾਨੇ ਦੇ ਇਨਸਾਨ ਉਨ੍ਹਾਂ ਲੋਕਾਂ ਮੁਕਾਬਲੇ ਘੱਟ ਧਾਰਮਿਕ ਹਨ ਜਿਹੜੇ ਤਕਨੀਕੀ ਸਮੇਂ ਵਿੱਚ ਰੱਬ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਧਾਰਮਿਕ ਲੋਕਾਂ ਦੇ ਜੈਨੇਟਿਕਸ ਵਿੱਚ ਬਦਲਾਅ ਘੱਟ ਹੁੰਦਾ ਹੈ। ਫਿਨਲੈਂਡ ਵਿੱਚ ਹੋਈ ਰਿਸਰਚ ਵਿੱਚ ਪਤਾ ਲੱਗਿਆ ਕਿ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਲੋਕ ਧਰਮ ਨੂੰ ਜ਼ਿਆਦਾ ਨਹੀਂ ਮੰਨਦੇ।

ਇਸ ਮੁਲਕ 'ਚ ਖਤਰਨਾਕ ਹਥਿਆਰਾਂ ਨਾਲ ਖੇਡਦੀਆਂ ਔਰਤਾਂ

ਤਲ ਅਵੀਵ: ਇਜ਼ਰਾਈਲ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਵਿਅਕਤੀ ਲਈ ਫੌਜ ਜੁਆਇਨ ਕਰਨਾ ਲਾਜ਼ਮੀ ਹੈ। ਫਿਰ ਚਾਹੇ ਮਰਦ ਹੋਵੇ ਜਾਂ ਔਰਤ। ਇੱਥੇ 34 ਫ਼ੀਸਦੀ ਮਹਿਲਾ ਫੌਜੀ ਹਨ। ਬੀਚ ਤੋਂ ਲੈ ਕੇ ਪਾਰਟੀਆਂ ਤੱਕ ਹਰ ਸਮੇਂ ਮਹਿਲਾ ਫੌਜੀ ਨੂੰ ਹਥਿਆਰਾਂ ਨਾਲ ਲੈਸ ਰਹਿਣਾ ਪੈਂਦਾ ਹੈ। ਗੁਆਂਢੀ ਮੁਲਕ ਫ਼ਲਸਤੀਨ ਨਾਲ ਟਕਰਾਅ ਦੇ ਚੱਲਦੇ ਮਹਿਲਾ ਫੌਜੀ ਨੂੰ ਹਰ ਸਮੇਂ ਚੌਕਸ ਰਹਿਣਾ ਪੈਂਦਾ ਹੈ। ਮਹਿਲਾ ਫੌਜੀ ਬਿਨਾ ਆਰਮੀ ਡਰੈੱਸ ਦੇ ਵੀ ਲਾਇਸੰਸੀ ਹਥਿਆਰ ਆਪਣੇ ਨਾਲ ਰੱਖ ਸਕਦੀਆਂ ਹਨ। ਇਹ ਲੜਕੀਆਂ ਨੂੰ ਸਕੂਲੀ ਦਿਨਾਂ ਤੋਂ ਹੀ ਆਰਮੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਤਾਂ ਜੋ ਉਹ ਖ਼ੁਦ ਹੀ ਦੁਸ਼ਮਣ ਤੋਂ ਨਿਪਟ ਸਕਣ। ਇਜ਼ਰਾਈਲੀ ਦੀ ਆਬਾਦੀ ਤਕਰੀਬਨ 86ਲੱਖ (2016) ਦੇ ਕਰੀਬ ਹੈ। ਇਸ ਦੇਸ਼ ਦੀ ਵੈੱਬਸਾਈਟ jewishvirtuallibrary.org ਮੁਤਾਬਕ ਦੇਸ਼ ਵਿੱਚ ਮਹਿਲਾ ਫੌਜੀ ਦੀ ਸੰਖਿਆ 31 ਲੱਖ ਦੇ ਕਰੀਬ ਹੈ। ਇਸ ਵਿੱਚ ਪੁਰਸ਼ਾਂ ਦੀ ਗਿਣਤੀ 1,554,186 ਹੈ ਜਦਕਿ ਮਹਿਲਾ ਦੀ ਗਿਣਤੀ 1,514,063 ਹਨ। ਇਸ ਹਿਸਾਬ ਨਾਲ ਇਸਰਾਈਲ ਦੁਨੀਆ ਦਾ ਇੱਕ ਮਾਤਰ ਅਜਿਹਾ ਦੇਸ਼ ਹੈ ਜਿੱਥੇ ਫੌਜੀਆਂ ਦੀ ਗਿਣਤੀ ਦੇ ਹਿਸਾਬ ਨਾਲ ਆਰਮੀ ਵਿੱਚ ਮਹਿਲਾਵਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਆਰਮੀ ਟਰੇਨਿੰਗ ਵਿੱਚ ਵੀ ਮਹਿਲਾਵਾਂ-ਪੁਰਸ਼ਾਂ ਵਿੱਚ ਕੋਈ ਫਰਕ ਨਹੀਂ ਰੱਖਿਆ ਗਿਆ। ਜਿੰਨੀ ਹਾਈ ਟ੍ਰੇਨਿੰਗ ਪੁਰਸ਼ਾਂ ਦੀ ਹੈ, ਉਨ੍ਹੀਂ ਹੀ ਮਹਿਲਾਵਾਂ ਦੀ ਵੀ ਹੈ।

ਨੌਕਰੀ ਲਈ ਘਰੋਂ ਬਾਹਰ ਜਾਣ ਦਾ ਝੰਜਟ ਖ਼ਤਮ..!

ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਲਚੀਲੇ ਕਰੀਅਰ ਮੌਕਿਆਂ ‘ਤੇ ਗੌਰ ਕਰ ਰਹੇ ਹਨ। ਉਨ੍ਹਾਂ ਦਾ ਝੁਕਾਅ ‘ਵਰਕ ਫ੍ਰੌਮ ਹੋਮ’ ਦੇ ਵਿਕਲਪ ਵੱਲ ਜ਼ਿਆਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ, ਇਹ ਦਾਅਵਾ ਨਵੀਂ ਖੋਜ ਵਿੱਚ ਕੀਤਾ ਗਿਆ ਹੈ। ਕੀ ਕਹਿੰਦੀ ਹੈ ਖੋਜ- ਰੁਜ਼ਗਾਰ ਬਾਰੇ ਜਾਣਕਾਰੀ ਦੇਣ ਵਾਲੀ ਕੰਪਨੀ ‘ਇਨਡੀਡ’ ਦੇ ਸਾਲਾਨਾ ਅਧਿਐਨ ਮੁਤਾਬਕ ਨੌਕਰੀ ਤਲਾਸ਼ਦੇ ਸਮੇਂ ਭਾਰਤੀ ਲੋਕ ਕੰਮ ਵਿੱਚ ਲਚਕੀਲਾਪਨ ਹੋਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਤੇ ਉਹ ਘਰ ਤੋਂ ਹੀ ਕੰਮ ਕਰਨਾ ਪਸੰਦ ਕਰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ 2017 ਵਿੱਚ 111% ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਕਰਮਚਾਰੀ ਆਪਣੀ ਰੋਜ਼ੀ ਲਈ ਲਚੀਲੇਪਨ ਵਾਲੇ ਮੌਕਿਆਂ ਦੀ ਤਲਾਸ਼ ਕਰ ਰਹੇ ਹਨ ਜੋ ਉਨ੍ਹਾਂ ਨੂੰ ਵਿਅਕਤੀਗਤ ਸਮਰੱਥਾਵਾਂ ਨੂੰ ਵਧਾਉਣ ਲਈ ਸਮਾਂ ਦੇ ਸਕੇ। 2017 ਵਿੱਚ ਹੋਰਨਾਂ ਖੇਤਰਾਂ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ, ਸਰਕਾਰ ਤੇ ਤਕਨਾਲੋਜੀ ਸਬੰਧੀ ਰੁਜ਼ਗਾਰਾਂ ਵਿੱਚ ਜ਼ਿਕਰਯੋਗ ਵਾਧਾ ਵੀ ਹੋਵੇਗਾ। ਸਰਕਾਰ ਦੇ ਡਿਜੀਟਲੀਕਰਨ ‘ਤੇ ਜ਼ੋਰ ਨਾਲ ਸਥਾਨਕ ਕਿਰਤ ਬਾਜ਼ਾਰ ‘ਤੇ ਪ੍ਰਭਾਵ- ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਭਾਰਤ ਵਿੱਚ ਆਪਣੀ ਡਿਜੀਟਲ ਹਾਜ਼ਰੀ ਨੂੰ ਹੋਰ ਵਧਾਉਣਾ ਚਾਹੁੰਦੀਆਂ ਹਨ। ਅਜਿਹੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਡਿਜੀਟਲ ਮਾਰਕੀਟਿੰਗ ਖੇਤਰ ਵਿੱਚ ਰੁਜ਼ਗਾਰ ਤਲਾਸ਼ ਰਹੇ ਹਨ। ਇਸ ਰਿਪੋਰਟ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਮੈਡੀਕਲ ਖੇਤਰ ਵਿੱਚ ਰੋਜ਼ਗਾਰ ਭਾਲਣ ਵਾਲਿਆਂ ਦੀ ਗਿਣਤੀ ਵਿੱਚ 40 ਫ਼ੀਸਦੀ ਕਮੀ ਆਈ ਹੈ, ਜਦਕਿ ਆਯੁਰਵੈਦ ਖੇਤਰ ਵਿੱਚ ਨੌਕਰੀ ਕਰਨ ਲਈ ਇਛੁੱਕ ਲੋਕਾਂ ਦੀ ਗਿਣਤੀ ਵਿੱਚ 56 ਫ਼ੀਸਦੀ ਵਾਧਾ ਹੋਇਆ ਹੈ।

ਸਾਈਕਲ ਚਲਾਉਣ ਵਾਲੇ ਹਮੇਸ਼ਾ ਖ਼ੁਸ਼, ਜਾਣੋ ਵਿਗਿਆਨਕ ਕਾਰਨ

ਸਿਹਤਮੰਦ ਰਹਿਣ ਲਈ ਸਾਈਕਲ ਚਲਾਉਣਾ ਇੱਕ ਸਸਤਾ ਤੇ ਸੌਖਾ ਵਿਕਲਪ ਹੈ। ਇਹ ਤੁਹਾਡੇ ਵਜ਼ਨ ਨੂੰ ਕਾਬੂ ਵਿੱਚ ਰੱਖਦਾ ਹੈ। ਇਸ ਤੋਂ ਇਲਾਵਾ ਤੁਸੀਂ ਡਿਪ੍ਰੈਸ਼ਨ, ਤਣਾਅ ਤੇ ਚਿੰਤਾ ਤੋਂ ਵੀ ਮੁਕਤ ਹੋ ਜਾਂਦੇ ਹੋ। ਡਾਕਟਰਾਂ ਨੇ ਇਸ ਦੇ ਅਨੇਕਾਂ ਫਾਇਦੇ ਗਿਣਾਏ ਹਨ, ਕੁਝ ਬਾਰੇ ਤੁਸੀਂ ਵੀ ਜਾਣ ਲਵੋ- ਸਾਈਕਲਿੰਗ ਕਰਨਾ ਇੱਕ ਐਰੋਬਿਕ ਐਕਸਰਸਾਈਜ਼ ਹੈ, ਜਿਸ ਦੇ ਕਈ ਫਾਇਦੇ ਹਨ। ਇਸ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਘਟਦਾ ਹੈ। ਇਸ ਗਤੀਵਿਧੀ ਕਾਰਨ ਦਿਮਾਗ ਵਿੱਚ ਸਿਰੋਟੋਨਿਨ, ਡੋਪਾਮਾਈਨ ਤੇ ਫੇਨਿਲਇਥਿਲਾਮਿਨ ਆਦਿ ਰਾਸਾਇਣਾਂ ਦਾ ਸਿਰਜਣਾ ਹੁੰਦੀ ਹੈ। ਇਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਤਣਾਅ ਦੂਰ ਰਹਿੰਦਾ ਹੈ। ਲਗਾਤਾਰ ਸਾਈਕਲ ਚਲਾਉਣ ਨਾਲ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਗ੍ਰਸਤ ਲੋਕਾਂ ਨੂੰ ਖ਼ੂਬ ਲਾਭ ਮਿਲਦਾ ਹੈ। ਸ਼ੂਗਰ ਯਾਨੀ ਡਾਇਆਬਿਟੀਜ਼ ਦੇ ਰੋਗੀਆਂ ਨੂੰ ਸਾਈਕਲ ਚਲਾਉਣ ਤੋਂ ਪਹਿਲਾਂ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਜੇਕਰ ਸ਼੍ਰੇਣੀ 1 ਵਾਲੇ ਸ਼ੂਗਰ ਦੇ ਮਰੀਜ਼ ਸਾਈਕਲ ਚਲਾਉਂਦੇ ਹਨ ਤਾਂ ਸਵਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਥੋੜ੍ਹਾ ਕਾਰਬੋਹਾਈਡ੍ਰੇਟਸ ਖਾ ਲੈਣੇ ਚਾਹੀਦੇ ਹਨ। ਦੌੜਨ ਦੀ ਤੁਲਨਾ ਵਿੱਚ ਸਾਈਕਲ ਚਲਾਉਣ ਦੇ ਫਾਇਦੇ ਜ਼ਿਆਦਾ ਹਨ। ਦੌੜਨ ਸਮੇਂ ਗੋਡਿਆਂ 'ਤੇ ਜ਼ਿਆਦਾ ਦਬਾਅ ਰਹਿੰਦਾ ਹੈ ਪਰ ਸਾਈਕਲ ਚਲਾਉਣ ਸਮੇਂ ਪੈਰਾਂ ਦੀਆਂ ਮਾਂਸਪੇਸ਼ੀਆਂ ਦੀ ਕਸਰਤ ਵੀ ਹੁੰਦੀ ਰਹਿੰਦੀ ਹੈ।

ਸੈਲਫ਼ੀ ਲੈਣ 'ਤੇ ਮਿਸ ਇਰਾਕ ਨੂੰ ਮਿਲੀਆਂ ਧਮਕੀਆਂ, ਪਰਿਵਾਰ ਨੇ ਛੱਡਿਆ ਦੇਸ਼

ਬਗਦਾਦ-ਮਿਸ ਇਰਾਕ ਸਾਰਾਹ ਹਦੇਨ ਨੂੰ ਮਿਸ ਇਜ਼ਰਾਈਲ ਨਾਲ ਸੈਲਫ਼ੀ ਲੈਣਾ ਕਾਫ਼ੀ ਮਹਿੰਗਾ ਸਾਬਿਤ ਹੋਇਆ। ਸੈਲਫ਼ੀ ਲੈਣ ਦੇ ਬਾਅਦ ਤੋਂ ਹੀ ਉਹ ਮੁਸੀਬਤ ‘ਚ ਹੈ ਤੇ ਹੁਣ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ ਤੇ ਇਸ ਦੁੱਖੋ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਛੱਡਣਾ ਪੈ ਰਿਹਾ ਹੈ। ਸਾਰਾਹ ਨੇ ਪਿਛਲੇ ਮਹੀਨੇ ਟੋਕੀਓ ‘ਚ ਮਿਸ ਇਜ਼ਰਾਈਲ ਅਡਾਰ ਗੈਂਡੇਲਸਮੈਨ ਨਾਲ ਸੈਲਫ਼ੀ ਲਈ ਸੀ, ਜਿਸ ਦੇ ਜਨਤਕ ਹੋਣ ਦੇ ਬਾਅਦ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਗਈਆਂ। ਇਹ ਸੈਲਫ਼ੀ ਬੀਤੇ ਮਹੀਨੇ ਇਕ ਸੁੰਦਰਤਾ ਮੁਕਾਬਲੇ ਦੌਰਾਨ ਲਈ ਗਈ ਸੀ। ਸੋਸ਼ਲ ਮੀਡੀਆ ‘ਤੇ ਤਸਵੀਰ ਆਉਣ ਨਾਲ ਕਾਫ਼ੀ ਰੌਲਾ-ਰੱਪਾ ਪਿਆ ਸੀ, ਜਿਸ ਦੇ ਲਈ ਮਿਸ ਇਰਾਕ ਨੂੰ ਬਾਅਦ ‘ਚ ਮੁਆਫ਼ੀ ਵੀ ਮੰਗਣੀ ਪਈ ਸੀ। ਮਿਸ ਇਜ਼ਰਾਈਲ ਨੇ ਮਿਸ ਇਰਾਕ ਦੇ ਪਰਿਵਾਰਕ ਮੈਂਬਰਾਂ ਦੇ ਦੇਸ਼ ਛੱਡਣ ਦੇ ਬਾਰੇ ‘ਚ ਪੁਸ਼ਟੀ ਕੀਤੀ ਹੈ।

ਦੁਨੀਆ ਦੀ ਸਭ ਤੋਂ ਖੂਬਸੂਰਤ ਬੱਚੀ ਦੀ ਸੋਸ਼ਲ ਮੀਡੀਆ 'ਚ ਚਰਚਾ

ਮਾਸਕੋ: ਅਨਾਸਤਾਸਿਆ ਕਾਨੇਜੇਵਾ ਨਾਂ ਦੀ 6 ਸਾਲਾ ਲੜਕੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਲੜਕੀ ਨੂੰ ਵਿਸ਼ਵ ਦੀ ਸਭ ਤੋਂ ਸੁੰਦਰ ਲੜਕੀ ਦੱਸਿਆ ਜਾ ਰਿਹਾ ਹੈ। ਇਸ ਬੱਚੀ ਦੀਆਂ ਖੂਬਸੂਰਤ ਤਸਵੀਰਾਂ ਲੋਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਹਨ। ਅਨਾਸਤਾਸਿਆ ਨੂੰ ਐਨਾ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਇੰਸਟਾਗ੍ਰਾਮ ‘ਤੇ ਇਸ ਦੇ 6 ਲੱਖ ਪ੍ਰਸੰਸਕ ਹਨ। ਉਹ ਆਪਣੀ ਨੀਲੀਆਂ-ਹਰੀਆਂ ਅੱਖਾਂ ਤੇ ਗੁੱਡੀ ਵਰਗੇ ਚਿਹਰੇ ਕਾਰਨ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਹੈ। ਉਹ ਰੂਸ ‘ਚ ਸਫ਼ਲ ਮਾਡਲ ਹੈ ਤੇ ਕਈ ਇਸ਼ਤਿਹਾਰਾਂ ਦਾ ਹਿੱਸਾ ਵੀ ਬਣ ਚੁੱਕੀ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀ ਮਾਂ ਚਲਾਉਂਦੀ ਹੈ ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ।

ਸਾਲ 2018 'ਚ ਛੁੱਟੀਆਂ ਹੀ ਛੁੱਟੀਆਂ, ਮੁਲਾਜ਼ਮ ਬਾਗੋਬਾਗ!

ਨਵੀਂ ਦਿੱਲੀ: ਜੇਕਰ ਤੁਸੀਂ ਇਸ ਸਾਲ ਕਿਤੇ ਘੁੰਮਣ ਨਹੀਂ ਜਾ ਸਕੇ ਤਾਂ ਕੋਈ ਗੱਲ ਨਹੀਂ ਆਉਣ ਵਾਲੇ ਸਾਲ ਵਿੱਚ ਤੁਹਾਨੂੰ ਕਾਫੀ ਮੌਕੇ ਮਿਲਣਗੇ। ਅਗਲੇ ਸਾਲ 16 ਅਜਿਹੇ ਲੰਮੇ ਵੀਕੈਂਡ ਆਉਣਗੇ ਜਿਸ ਦੌਰਾਨ ਤੁਸੀਂ ਆਪਣੀਆਂ ਛੁੱਟੀਆਂ ਦੀ ਲੰਮੀ ਪਲਾਨਿੰਗ ਕਰ ਸਕਦੇ ਹੋ। ਯਾਦ ਰਹੇ ਕੁਝ ਛੁੱਟੀਆਂ ਪੰਜਾਬ ਵਿੱਚ ਨਹੀਂ ਹਨ। ਪੜ੍ਹੋ ਇਹ ਖਾਸ ਖਬਰ। ਜਨਵਰੀ- ਦੋ ਲੰਮੇ ਵੀਕੈਂਡ ਹੋਣਗੇ। ਤੀਜੇ ਹਫਤੇ ਵਿੱਚ ਤਿੰਨ ਛੁੱਟੀਆਂ ਹੋਣਗੀਆਂ। ਸ਼ਨੀਵਾਰ, ਐਤਵਾਰ ਤੇ ਬਸੰਤ ਪੰਚਮੀ ਇਕੱਠੀ। ਅਗਲੇ ਵੀਕੈਂਡ ਦੀ ਸ਼ੁਰੂਆਤ 26 ਜਨਵਰੀ ਗਣਤੰਤਰ ਦਿਵਸ ਤੋਂ ਹੋਵੇਗੀ। ਇਹ ਸ਼ੁੱਕਰਵਾਰ ਹੈ, ਫਿਰ 27 ਨੂੰ ਸ਼ਨੀਵਾਰ ਤੇ 28 ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਫਰਵਰੀ- ਇਸ ਮਹੀਨੇ ਵਿੱਚ ਜੇਕਰ ਤੁਸੀਂ ਇੱਕ ਛੁੱਟੀ ਲੈ ਲਵੋ ਤਾਂ 10 ਨੂੰ ਸ਼ਨੀਵਾਰ, 11 ਨੂੰ ਐਤਵਾਰ, 12 ਨੂੰ ਛੁੱਟੀ ਲੈ ਲਓ ਤਾਂ 13 ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਹੈ। ਮਤਲਬ ਚਾਰ ਦਿਨ ਇਕੱਠੀਆਂ ਛੁੱਟੀਆਂ। ਮਾਰਚ-ਇਸ ਮਹੀਨੇ ਵਿੱਚ ਦੋ ਲੰਮੀਆਂ ਛੁੱਟੀਆਂ ਆਉਣਗੀਆਂ। ਇੱਕ ਤਰੀਕ ਨੂੰ ਹੋਲੀ ਹੈ, 2 ਨੂੰ ਦੁਲਹੇਂਡੀ ਦੀ ਛੁੱਟੀ, 3 ਨੂੰ ਸ਼ਨੀਵਾਰ ਤੇ 4 ਨੂੰ ਐਤਵਾਰ ਦੀ ਛੁੱਟੀ। ਇਸੇ ਮਹੀਨੇ 29 ਨੂੰ ਮਹਾਵੀਰ ਜਯੰਤੀ ਤੇ 30 ਨੂੰ ਗੁੱਡਫ੍ਰਾਈਡੇ ਤੇ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਵੇਗੀ। ਅਪ੍ਰੈਲ- ਇਸ ਮਹੀਨੇ ਵੀ ਚਾਰ ਛੁੱਟੀਆਂ ਆਉਣਗੀਆਂ। 28 ਨੂੰ ਸ਼ਨੀਵਾਰ, 29 ਨੂੰ ਐਤਵਾਰ, 30 ਨੂੰ ਬੁੱਧ ਪੂਰਨਿਮਾ ਤੇ 1 ਮਈ ਨੂੰ ਮਜ਼ਦੂਰ ਦਿਵਸ ਹੋਵੇਗਾ। ਜੂਨ-ਇਸ ਮਹੀਨੇ 15 ਜੂਨ ਨੂੰ ਈਦ ਦੀ ਛੁੱਟੀ ਹੋਵੇਗੀ। ਫਿਰ ਸ਼ਨੀਵਾਰ ਤੇ ਐਤਵਾਰ ਦਾ ਦਿਨ ਵੀ ਛੁੱਟੀ ਵਿੱਚ ਲੰਘੇਗਾ। ਅਗਸਤ-ਸਭ ਤੋਂ ਪਹਿਲਾਂ 15 ਅਗਸਤ ਦੀ ਛੁੱਟੀ। ਜੇਕਰ ਤੁਸੀਂ 16 ਤੇ 17 ਦੀ ਛੁੱਟੀ ਲੈ ਲਵੋ ਤਾਂ ਫਿਰ ਸ਼ਨੀਵਾਰ ਤੇ

ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ ਖਰਚੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪੈਲੇਸ ਵਿੱਚ ਗੋਲੀਆਂ ਵੀ ਚੱਲੀਆਂ ਜਿਸ ਨਾਲ ਦੋ ਜਣੇ ਮਾਰੇ ਗਏ। ਅਜਿਹਾ ਅਕਸਰ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਹਰ ਸਾਲ ਫੌਕੀ ਵਿਖਾਵੇਬਾਜ਼ੀ ਤਹਿਤ ਵਿਆਹਾਂ ‘ਤੇ ਬੇਹੱਦ ਖਰਚਾ ਕੀਤਾ ਜਾਂਦਾ ਹੈ। ਫੌਕੀ ਟੌਹਰ ਜਾਂ ਫੁੱਕਰੇਪੁਣਾ ਦਿਖਾਉਣ ਲਈ ਪੈਲੇਸਾਂ ਵਿੱਚ ਬੰਦੂਕਾਂ ਤੇ ਰਿਵਾਲਵਰਾਂ ਨਾਲ ਆਸਮਾਨੀ ਗੋਲੀਆਂ ਵੀ ਚਲਾਈਆਂ ਜਾਂਦੀਆਂ ਹਨ। ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਇਸ ਸਭ ਤੋਂ ਹਟਕੇ ਪੰਜਾਬ ਦੇ ਇਸ ਇਲਾਕੇ ਵਿੱਚ ਵੱਖਰੀ ਤਰ੍ਹਾਂ ਦੇ ਵਿਆਹ ਦਾ ਰੁਝਾਨ ਸ਼ੁਰੂ ਹੋ ਹੋਇਆ ਹੈ। ਲੰਘੇ ਬੁੱਧਵਾਰ 13 ਦਸੰਬਰ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਸੁਹਾਲੀ ਵਿੱਚ ਬਿਨਾ ਦਾਜ-ਦਹੇਜ ਤੋਂ 11 ਬੰਦਿਆਂ ਦੀ ਬਾਰਾਤ ਨਾਲ ਵਿਆਹ ਹੋਇਆ। ਜ਼ਿਲ੍ਹੇ ਦੇ ਪਿੰਡ ਬਦਨਪੁਰ ਤੋਂ ਲਾੜੀ ਵਿਆਹੁਣ ਆਏ ਗੁਲਲੀਨ ਸਿੰਘ ਦੀ ਇਸ ਕਾਰਜ ਲਈ ਹਰ ਪਾਸੇ ਚਰਚਾ ਹੈ। ਅਸਲ ਵਿੱਚ ਲਾੜਾ ਗੁਰਲੀਨ ਸਿੰਘ ਤੇ ਲਾੜੀ ਜਸਪ੍ਰੀਤ ਕੌਰ ਦਾ ਪਰਿਵਾਰ ਇਲਾਕੇ ਦੀ ‘ਸੰਸਥਾ ਨਵੀਂ ਪੁਲਾਂਘ ਨਵੀਂ ਸੋਚ’ ਨਾਲ ਜੁੜਿਆ ਹੋਇਆ ਹੈ। ਜਿਹੜੀ ਸੰਸਥਾ ਕਰਜ਼ੇ ਵਿੱਚ ਡੁੱਬੀ ਪੇਂਡੂ ਆਰਥਿਕਤਾ ਨੂੰ ਬਚਾਉਣ ਲਈ ਸੁੱਖ-ਦੁੱਖ ਦੇ ਪ੍ਰੋਗਰਾਮਾਂ ਨੂੰ ਨਾ-ਮਾਤਰ ਖਰਚੇ ਕਰਕੇ ਕਰਾਉਂਦੀ ਹੈ। ਇਸ ਸੰਸਥਾ ਨਾਲ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਜੁੜੇ ਹੋਏ ਹਨ। ਲਾੜਾ ਗੁਰਲੀਨ ਸਿੰਘ ਇਲਾਕੇ ਦੇ ਸਭ ਤੋਂ ਵੱਧ ਪੜ੍ਹੇ-ਲਿਖਿਆਂ ਦੇ ਪਿੰਡ ਦਾ ਵਾਸੀ ਹੈ ਜਿਹੜਾ ਨਿਊਜ਼ੀਲੈਂਡ ਸੱਟਡੀ ਕਰਦਾ ਹੈ। ਉਸ ਦੀ ਸੋਚ ਹੈ ਕਿ ਉਸ ਨੇ ਜਿਹੜਾ ਖਰਚਾ ਵਿਆਹ ‘ਤੇ ਕਰਨਾ ਸੀ, ਉਹ ਆਪਣੇ ਬਿਜਨੈੱਸ ਵਿੱਚ ਕਰੇਗਾ। ਫਜੂਲ ਦੇ ਖਰਚਿ

ਵਿਗਿਆਨੀਆਂ ਨੇ ਬਣਾਇਆ ਨਕਲੀ ਬੁੱਧੀ ਵਾਲਾ ਲੀਡਰ, ਲੜੇਗਾ ਚੋਣਾਂ

ਮੈਲਬਰਨ: ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਨਕਲੀ ਬੁੱਧੀ ਵਾਲਾ ਸਿਆਸੀ ਲੀਡਰ ਵਿਕਸਤ ਕੀਤਾ ਹੈ ਜੋ ਰਿਹਾਇਸ਼, ਸਿੱਖਿਆ ਤੇ ਇੰਮੀਗ੍ਰੇਸ਼ਨ ਸਬੰਧੀ ਨੀਤੀਆਂ ਵਰਗੇ ਸਥਾਨਕ ਮੁੱਦਿਆਂ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਇੰਨਾ ਹੀ ਨਹੀਂ ਉਸ ਨੂੰ 2020 'ਚ ਨਿਊਜ਼ੀਲੈਂਡ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਉਮੀਦਵਾਰ ਬਣਾਉਣ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਇਸ ਰੋਬੋਟ ਦਾ ਨਾਂ 'ਸੈਮ' ਰੱਖਿਆ ਗਿਆ ਹੈ ਤੇ ਇਸ ਨੂੰ ਬਣਾਉਣ ਵਾਲੇ ਨਿਊਜ਼ੀਲੈਂਡ ਦੇ 49 ਸਾਲਾ ਨਿਕ ਗੇਰਿਟਸਨ ਹਨ।

BIG BOSS: ਘਰੋਂ ਨਿਕਲਣ ਮਗਰੋਂ ਸਪਨਾ ਚੌਧਰੀ ਨੇ ਕੀਤੇ ਵੱਡੇ ਖੁਲਾਸੇ

ਮੁੰਬਈ: ਬਿੱਗ ਬੌਸ ਦੇ ਘਰੋਂ ਇਸ ਵਾਰ ਸਪਨਾ ਚੌਧਰੀ ਬਾਹਰ ਹੋ ਗਈ। ਸਪਨਾ ਘਰ ਦੇ ਮਜ਼ਬੂਤ ਦਾਅਵੇਦਾਰਾਂ ‘ਚੋਂ ਇੱਕ ਮੰਨੀ ਜਾ ਰਹੀ ਸੀ। ਘਰੋਂ ਬਾਹਰ ਹੋਣ ਤੋਂ ਬਾਅਦ ਸਪਨਾ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਘਰੋਂ ਬਾਹਰ ਆ ਕੇ ਕਾਫੀ ਖੁਸ਼ ਹਾਂ। ਮੇਰੇ ਦਿਲ ‘ਚ ਕਿਸੇ ਖਿਲਾਫ ਕੁਝ ਨਹੀਂ ਹੈ। ਹਿਨਾ ਨੂੰ ਲੈ ਕੇ ਸਪਨਾ ਦਾ ਕਹਿਣਾ ਹੈ ਕਿ ਹਿਨਾ ਖਾਨ ਬਹੁਤ ਚੰਗੀ ਹੈ। ਉਸ ਬਾਰੇ ਲੋਕ ਗਲਤ ਸੋਚਦੇ ਹਨ। ਸਪਨਾ ਨੇ ਹਿਨਾ ਖਾਨ ਦੀ ਤਰੀਫ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਬਾਹਰ ਕੀ ਵਿਖਾਉਂਦੇ ਹਨ ਪਰ ਹਿਨਾ ਕੋਲ ਦਿਲ ਤੇ ਦਿਮਾਗ ਦੋਵੇਂ ਹਨ। ਸ਼ਿਲਪਾ ਨੂੰ ਲੈ ਕੇ ਸਪਨਾ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਦੱਸ ਸਕਦੇ। ਸ਼ਿਲਪਾ ਤੇ ਅਰਸ਼ੀ ਦੋਵੇਂ ਹੀ ਮਜ਼ਬੂਤ ਦਾਅਵੇਦਾਰ ਹਨ। ਇਸੇ ਲਈ ਸ਼ੋਅ ‘ਚ ਬਣੇ ਹਨ। ਸਪਨਾ ਨੇ ਵਿਕਾਸ ਨੂੰ ਵੱਡਾ ਗੇਮ ਪਲਾਨਰ ਦੱਸਿਆ। ਜਦ ਸਪਨਾ ਨੂੰ ਪੁੱਛਿਆ ਗਿਆ ਕਿ ਘਰ ‘ਚ ਕਿਹੜੇ ਤਿੰਨ ਕੰਟੈਸਟੰਟ ਲਾਸਟ ਤੱਕ ਪੁੱਜਣਗੇ ਤਾਂ ਸਪਨਾ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਰਿਸਕੀ ਹੁੰਦਾ ਹੈ ਸਾਇਲੰਟ ਕਿੱਲਰ। ਘਰ ‘ਚ ਹਿਤੇਨ ਸਾਇਲੰਟ ਕਿਲਰ ਹੈ ਪਰ ਉਹ ਨਿਉਟ੍ਰਲ ਹੈ। ਦੂਜੇ ਨੰਬਰ ‘ਤੇ ਹਿਨਾ ਹੋ ਸਕਦੀ ਹੈ ਤੇ ਤੀਜੇ ‘ਤੇ ਵਿਕਾਸ। ਸਪਨਾ ਨੇ ਸ਼ੋਅ ‘ਚ ਪੁਨੀਸ਼ ਤੇ ਬੰਦਗੀ ਦੀ ਸਪੀਡ ਨੂੰ ਸਲੋ ਦੱਸਿਆ। ਉਨ੍ਹਾਂ ਕਿਹਾ ਕਿ ਆਉਣ ਵੇਲੇ ਟਾਈਮ ‘ਚ ਇਨ੍ਹਾਂ ਨੂੰ ਵੀ ਘਰੋਂ ਬਾਹਰ ਹੋਣਾ ਪੈ ਸਕਦਾ ਹੈ।

ਨੌਜਵਾਨ ਨੇ ਸ਼ਕਲ ਬਦਲਣ ਲਈ ਖਰਚੇ 4 ਕਰੋੜ, ਸਾਰੇ ਸਰੀਰ ਦੀ ਸਰਜਰੀ

ਨਵੀਂ ਦਿੱਲੀ: ਕੁਝ ਲੋਕ ਦੁਨੀਆਂ ਦੀ ਪ੍ਰਵਾਹ ਕਰੇ ਬਿਨਾ ਕੁਝ ਵੀ ਕਰ ਲੈਂਦੇ ਹਨ। ਅਜਿਹਾ ਹੀ ਇੱਕ ਬ੍ਰਾਜੀਲ ਦਾ ਨੌਜਵਾਨ ਰੋਡਿਗੋ ਆਲਵਸ ਹੈ, ਜਿਸ ਨੇ ਆਪਣੀ ਦਿੱਖ ਨੂੰ ਬਦਲਣ ਲਈ ਚਾਰ ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਮੂਲ ਰੂਪ 'ਚ ਬ੍ਰਾਜ਼ੀਲ ਦੇ ਇਸ ਸ਼ੌਕੀਨ ਨੌਜਵਾਨ ਨੇ ਆਪਣੇ ਸਰੀਰ ਦਾ ਅਜਿਹਾ ਕੋਈ ਵੀ ਹਿੱਸਾ ਨਹੀਂ ਛੱਡਿਆ ਜਿੱਥੇ ਉਸ ਨੇ ਸਰਜਰੀ ਨਾ ਕਰਵਾਈ ਹੋਵੇ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ 'ਚ 'ਹਿਊਮਨ ਡਾਲ' ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਹੋ ਚੁੱਕਾ ਰੋਡਿਗੋ ਅਲਵਾਸ ਇਸ ਮੌਕੇ ਭਾਰਤ 'ਚ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਆਏ ਹੋਏ ਹਨ।

ਅੱਜ ਬਹੁਤੇ ਲੋਕ ਧੀਆਂ ਪੁਤਰਾਂ ਦੇ ਵਿਆਹ ਕਰਨ ਸਮੇਂ ਕਦਰਾਂ ਕੀਮਤਾਂ ਦੀ ਥਾਂ ਵਿਖਾਵੇ ਬਾਜੀ ਤੇ ਨੱਚਣ ਕੁੰਦਣ ਨੂੰ ਪਹਿਲ ਦੇ ਰਹੇ

ਚੌਂਕ ਮਹਿਤਾ- ਜੋਗਿੰਦਰ ਸਿੰਘ ਮਾਣਾ --ਪੰਜਾਬ ਅੰਦਰ ਬੀਤੇ ਸਮੇਂ ਤੋਂ ਅੱਜ ਤੱਕ ਬਹੁਤੇ ਲੋਕ ਧੀਆਂ ਪੁਤਰਾਂ ਦੇ ਵਿਆਹ ਕਰਨ ਸਮੇਂ ਕਦਰਾਂ ਕੀਮਤਾਂ ਦੀ ਥਾਂ ਵਿਖਾਵੇਬਾਜੀ ਨੂੰ ਪਹਿਲ ਦੇ ਰਹੇ ਨਜ਼ਰ ਆ ਰਹੇ,ਜਿਸ ਕਾਰਣ ਅਕਸਰ ਨਿੱਕੀ ਜਿਹੀ ਗੱਲ ਤੇ ਲੜਾਈ ਝਗੜੇ,ਤੂੰ ਤੂੰ ਮੈਂ ਮੈਂ,ਕਤਲ ਤੱਕ ਦੀ ਨੌਬਤ ਆ ਰਹੀ ਹੈ,ਕਿਉਂਕਿ ਅੱਜ ਦੇ ਬਹੁਤੇ ਮਾਪੇਂੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਸਮੇਂ ਗੁਣ ਅਗੁਣ ਦੀ ਥਾਂ ਪੈਸੇ ਨੂੰ ਦੇ ਰਹੇ ਨੇ,ਇਸੇ ਲਈ ਲੜਕੀ ਵਾਲੇ ਮਹਿੰਗੇ ਫਾਰਮ,ਦਹੇਜ਼ ਤੇ ਹੋਰ ਵਿਖਾਵੇ ਕਰਨ ਵਿੱਚ ਮਾਣ ਮਹਿਸ਼ੂਸ ਕਰਦੇ ਹਨ ਤੇ ਲੜਕੇ ਵਾਲੇ ਵੱਧ ਤੋਂ ਵੱਧ ਬਰਾਤ,ਕੰਨ ਪਾੜਵੇਂ ਡੀ ਜੇ ਏ,ਪਿਸਤੌਲਾਂ,ਰਫਲਾਂ ਨਾਲ ਲੈਂਸ ਹੋ ਕੇ ਆਉਂਦੇ ਹਨ ਜਿਵੇਂ ਕੋਈ ਜੰਗ ਜਿੱਤਣ ਜਾਣਾ ਹੋਵੇ,ਇਹ ਸਭ ਇੱਕ ਵਿਖਾਵੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੁੰਦਾ ਹੈ ਜਦੋਂ ਕਿ ਦੋਵਾਂ ਪਰਿਵਾਰਾਂ ਦੀ ਅਸਲ ਵਿੱਚ ਇੰਨੀ ਹੈਸੀਅਤ ਨਹੀਂ ਹੁੰਦੀ ਕਿ ਉਹ ਲੱਖਾਂ ਰੁਪਏ ਪਾਣੀ ਵਾਂਗ ਰੋੜ ਸਕਣ,ਵਿਆਹ ਦੀ ਰਸਮ ਅੱਜ ਖਾਣ ਪੀਣ ਦੀ ਰਸਮ ਬਣਕੇ ਰਹਿ ਰਹੀ ਹੈ,ਇਸ ਵਿੱਚੋਂ ਪਿਆਰ,ਸਤਿਕਾਰ ਤੇ ਹੋਰ ਕਦਰਾਂ ਕੀਮਤਾਂ ਆਲੋਪ ਹੋਣ ਕੰਢੇ ਹੁੰਦੀਆਂ ਹਨ,ਅਜਿਹੇ ਵਿਆਹਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਕਿਉਂਕਿ ਇਸ ਦੀ ਤਸਦੀਕ ਅੱਜ ਪੰਚਾਇਤਾਂ,ਮਹਿਲਾਂ ਮੰਡਲ,ਥਾਣੇ,ਕਚਹਿਰੀਆਂ ਆਪ ਕਰਦੀਆਂ ਨਜ਼ਰ ਆ ਰਹੀਆਂ ਹਨ,ਇਸ ਸਬੰਧੀ ਸਮਾਜ ਸੇਵੀ ਆਗੂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਅਯੋਕੇ ਬਹੁਤੇ ਵਿਆਹ ਵਾਲੇ ਦਿਨ ਲੜਕੀ ਪਰਿਵਾਰ ਵੱਲੋਂ ਜੋ ਰਸਮਾਂ ਵਿਖਾਵੇਬਾਜੀ ਵਿੱਚ ਕੀਤੀਆਂ ਜਾ ਰਹੀਆਂ ਹੁੰਦੀ ਤੇ ਵਿਖਾਵੇ ਦਾ ਅਸਲ ਜੀਵਨ ਨਾਲ ਕੋਈ ਸਬੰਧ ਨਹੀਂ ਹੁੰਦਾ,ਕਿਉਂਕਿ ਉਹ ਦਿਲੋਂ ਘੱਟ ਤੇ ਹਾਊਮੇਂ ਜਿਆਦਾ ਹੁੰਦੀ ਹੈ,ਵਿਆਹ ਇੱਕ ਪਵਿੱਤਰ ਰਸਮ ਦੀ ਥਾਂ ਦੋ ਪਰਿਵਾਰਾਂ ਦ

'ਮਿਸ ਵਰਲਡ' ਦੀ ਮੁਸਕਰਾਹਟ ਦਾ ਖੁੱਲਿਆ ਰਾਜ਼...

ਲੁਧਿਆਣਾ- ਸੰਸਾਰ ਭਰ ਦੀਆਂ 118 ਸੁੰਦਰੀਆਂ ਨੂੰ ਛੱਡ ਕੇ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਮਾਨੁਸ਼ੀ ਛਿੱਲਰ ਦੀ ਦਿਲਕਸ਼ ਮੁਸਕਰਾਹਟ ਪਿੱਛੇ ਮੁੰਬਈ ਦੇ ਸੈਲੀਬ੍ਰਿਟੀ ਡੈਂਟਿਸਟ ਡਾ. ਸੰਦੇਸ਼ ਮਯੇਕਰ ਦੀ ਮਹੱਤਵ ਪੂਰਨ ਭੂਮਿਕਾ ਹੈ। ਮਾਨੁਸ਼ੀ ਨੇ ਮਿਸ ਵਰਲਡ ਪ੍ਰਤੀਯੋਗਤਾ ਤੋਂ ਪਹਿਲਾਂ ਡਾ. ਸੰਦੇਸ਼ ਮਯੇਕਰ ਤੋਂ ਹੀ ਵਿਸ਼ੇਸ਼ ਇਲਾਜ ਕਰਵਾਇਆ ਸੀ। ਇਹ ਖੁਲਾਸਾ ਖੁਦ ਸੈਲੀਬ੍ਰਿਟੀ ਡੈਂਟਿਸਟ ਤੇ ਡਿਜ਼ਾਈਨਰ ਆਫ ਸਮਾਈਲ ਦੇ ਨਾਂ ਨਾਲ ਪ੍ਰਸਿੱਧ ਡਾ. ਸੰਦੇਸ਼ ਮਯੇਕਰ ਨੇ ਕੀਤਾ। ਡਾ. ਸੰਦੇਸ਼ ਮਯੇਕਰ ਕੱਲ੍ਹ ਇਸ ਸ਼ਹਿਰ ਵਿੱਚ ਇੰਡੀਅਨ ਡੈਂਟਲ ਐਸੋਸੀਏਸ਼ਨ ਲੁਧਿਆਣਾ ਬਰਾਂਚ ਵੱਲੋਂ ਕਰਵਾਈ ਤਿੰਨ ਦਿਨਾ ਪੰਜਾਬ ਸਟੇਟ ਡੈਂਟਲ ਕਾਨਫਰੰਸ ਦੇ ਅੰਤਿਮ ਦਿਨ ਪਹੁੰਚੇ ਸਨ। ਉਹ ਆਪਣੇ ਦੋਸਤ ਤੇ ਸ਼ਹਿਰ ਦੇ ਪ੍ਰਸਿੱਧ ਡੈਂਟਿਸਟ ਡਾ. ਵਿਵੇਕ ਸੱਗੜ ਕੋਲ ਰੁਕੇ ਹੋਏ ਸਨ। ਇਸ ਦੌਰਾਨ ਡਾ. ਸੰਦੇਸ਼ ਨੇ ਦੱਸਿਆ ਕਿ ਮਿਸ ਇੰਡੀਆ ਬਣਨ ਤੋਂ ਬਾਅਦ ਮਾਨੁਸ਼ੀ ਉਨ੍ਹਾਂ ਕੋਲ ਆਈ ਸੀ। ਉਸ ਨੇ ਮਿਸ ਵਰਲਡ ਪ੍ਰਤੀਯੋਗਤਾ ਵਿੱਚ ਭਾਗ ਲੈਣ ਬਾਰੇ ਦੱਸਿਆ। ਮਾਨੁਸ਼ੀ ਨੇ ਕਿਹਾ ਸੀ ਕਿ ਉਸ ਨੂੰ ਅਜਿਹੀ ਮੁਸਕਰਾਹਟ ਚਾਹੀਦੀ ਹੈ, ਜੋ ‘ਅੱਖਾਂ ਤੋਂ ਸਿੱਧੇ ਦਿਲ ਉਤੇ ਉਤਰ ਜਾਵੇ।’ ਇਸ ਤੋਂ ਬਾਅਦ ਉਨ੍ਹਾਂ ਨੇ ਮਾਨੁਸ਼ੀ ਦੇ ਚਿਹਰੇ ਨੂੰ ਪਰਖਿਆ ਤੇ ਉਸੇ ਦੇ ਆਧਾਰ ‘ਤੇ ਖੂਬਸੂਰਤ ਮੁਸਕਰਾਹਟ ਡਿਜ਼ਾਈਨ ਕੀਤੀ, ਜਿਸ ਵਿੱਚ ਦੋ ਮਹੀਨੇ ਲੱਗੇ। ਚਾਰ ਸਿਟਿੰਗਜ਼ ਵਿੱਚ ਉਨ੍ਹਾਂ ਦੀ ਮੁਸਕਰਾਹਟ ਨੂੰ ਖੂਬਸੂਰਤ ਬਣਾਉਣ ਲਈ ਮਸੂੜਿਆਂ ਅਤੇ ਦੰਦਾਂ ਦੀ ਸ਼ਕਲ ਬਦਲੀ ਗਈ। ਇਸ ਤੋਂ ਬਾਅਦ ਨਤੀਜਾ ਸਭ ਦੇ ਸਾਹਮਣੇ ਹੈ। ਡਾ. ਸੰਦੇਸ਼ ਦੇ ਮੁਤਾਬਕ ਮੁਸਕਰਾਹਟ ਨਾਲ ਹੌਸਲਾ ਵਧਦਾ ਅਤੇ ਟੀਚਾ ਸਰ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨੁਸ਼ੀ ਨੂੰ ਮਿਸ ਵਰਲਡ ਬਣਨ ਤੋਂ ਪਹਿਲਾਂ ਹੀ ਖੁ

ਸਾਵਧਾਨ..! ਫੇਸਬੁੱਕ 'ਤੇ ਕਰਦੇ ਦੋਸਤੀ, ਅਸ਼ਲੀਲ ਤਸਵੀਰਾਂ ਹਾਸਲ ਕਰਨ ਤੋਂ ਬਾਅਦ ਕਰਦੇ ਬਲੈਕਮੇਲ

ਚੰਡੀਗੜ੍ਹ: ਗੁਹਾਟੀ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਪੂਰਬ-ਉੱਤਰ ਦੀਆਂ ਅੱਠ ਔਰਤਾਂ ਦੀ ਤਲਾਸ਼ ਹੈ। ਇਹ ਔਰਤਾਂ ਅਫਰੀਕੀ ਨਾਗਰਿਕਾਂ ਵੱਲੋਂ ਚਲਾਏ ਜਾ ਰਹੇ ਧੋਖਾਧੜੀ ਦੇ ਰੈਕੇਟ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਸੋਸ਼ਲ ਮੀਡੀਆ ਸਾਈਟਾਂ ਜਾਂ ਨਵੀਂ ਦਿੱਲੀ ਵਿੱਚ ਪ੍ਰਾਰਥਨਾ ਸਭਾਵਾਂ ਦੌਰਾਨ ਅਫ਼ਰੀਕੀ ਨਾਗਰਿਕਾਂ ਦੀਆਂ ਦੋਸਤ ਬਣੀਆਂ ਤੇ ਹੌਲੀ-ਹੌਲੀ ਆਪਣੇ ਦੋਸਤਾਂ ਦੀਆਂ ਅਪਰਾਧਿਕ ਸਾਥਣਾਂ ਬਣ ਗਈਆਂ। ਹੁਣ ਇਹ ਔਰਤਾਂ ਆਪਣੇ ਸੂਬਿਆਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਅਖ਼ਬਾਰ ‘ਦ ਟੈਲੀਗ੍ਰਾਫ’ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਛਾਪੀ ਹੈ ਜਿਸ ਵਿੱਚ ਦਿੱਲੀ ਤੋਂ ਪੰਜ ਨਾਈਜੀਰੀਅਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕਾਂਡ ਦਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਇੱਕ ਸੂਤਰ ਤੋਂ ਪਤਾ ਲੱਗਾ ਹੈ ਕਿ ਇਹ ਅਪਰਾਧੀ ਗੈਂਗ ਫੇਸਬੁੱਕ ‘ਤੇ ਹੈਂਡਸਮ ਮੁੰਡਿਆਂ ਦੀਆਂ ਤਸਵੀਰਾਂ ਪਾਉਣ ਤੋਂ ਬਾਅਦ ਲੜਕੀਆਂ ਦੇ ਦੋਸਤ ਬਣਦੇ ਹਨ। ਕੁਝ ਹੀ ਹਫ਼ਤਿਆਂ ਤਕ ਚੈਟ ਕਰਦੇ ਹਨ। ਇੱਕ ਦੂਜੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ ਤੇ ਬਾਅਦ ਵਿੱਚ ਉਤੇਜਨਾ ਭਰਪੂਰ ਤਸਵੀਰਾਂ ਇੰਟਰਨੈੱਟ ‘ਤੇ ਫੈਲਾ ਦੇਣ ਦੀ ਧਮਕੀ ਦੇ ਕੇ ਬਲੈਕਮੇਲ ਕਰਦੇ ਹਨ ਤੇ ਲੜਕੀਆਂ ਤੋਂ ਪੈਸੇ ਮੰਗਦੇ ਹਨ। ਇਹ ਲੋਕ ਫੇਸਬੁੱਕ ਜਾਂ ਇੰਸਟਾਗ੍ਰਾਮ ਰਾਹੀਂ ਮਹਿੰਗੇ ਤੋਹਫੇ ਪੇਸ਼ ਕਰਦੇ ਹਨ ਤੇ ਕੁੜੀਆਂ ਨੂੰ ਕਲੀਅਰੈਂਸ ਫ਼ੀਸ ਦੇ ਰੂਪ ਵਿੱਚ ਪੈਸੇ ਜਮ੍ਹਾਂ ਕਰਵਾਉਣ ਨੂੰ ਕਹਿੰਦੇ ਹਨ। ਜਦੋਂ ਪੈਸਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਤਾਂ ਉਸ ਨੂੰ ਬਲਾਕ ਕਰ ਦਿੰਦੇ ਹਨ। ਬੈਸਟ ਲਾਟਰੀਜ਼ ਦੇ ਨਾਂ ਹੇਠ ਇਸ ਗੈਂਗ ਨੇ ਇਨਾਮ ਦੇ ਰੂਪ ਵਿੱਚ ਕਾਰਾਂ ਤੇ ਹੀਰਿਆਂ ਦੀ ਪੇਸ਼ਕਸ਼ ਕੀਤੀ ਹੈ। ਇਹ ਕੁੜੀਆਂ ਨੂੰ 50 ਹਜ਼ਾਰ ਤੋਂ

19 ਸਾਲ ਦੀ ਕੁੜੀ ਨਾਲ ਵਿਆਹ ਕਰਨ ਲਈ 63 ਸਾਲ ਦੀ ਪਤਨੀ ਨੂੰ ਦਿੱਤਾ ਤਲਾਕ

ਯਾਰਕਸ਼ਾਇਰ: ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਵਿੱਚ ਇੱਕ 19 ਸਾਲ ਦੀ ਕੁੜੀ ਇਕ 62 ਸਾਲ ਦੇ ਵਿਅਕਤੀ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਹਨ। 62 ਸਾਲ ਦਾ ਜੋਨ ਕਾਪੋਸੀ ਯਾਰਕਸ਼ਾਇਰ ਦਾ ਮੇਅਰ ਰਹਿ ਚੁੱਕਾ ਹੈ ਅਤੇ ਜਿਸ ਡੇਜ਼ੀ ਟੋਮਲਿੰਸਨ ਨਾਂ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ, ਉਹ ਉਸ ਦੇ ਖੇਤ ਵਿਚ ਕੰਮ ਕਰਦੀ ਸੀ। ਇਸ ਕੁੜੀ ਲਈ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਡੇਜ਼ੀ ਟੋਮਲਿੰਸਨ ਦਾ ਕਹਿਣਾ ਹੈ ਕਿ ਮੈਂ ਉਮਰ ਦੀ ਗੱਲ ਨਹੀਂ ਕਰ ਰਹੀ ਹਾਂ, ਮੈਂ ਤਾਂ ਜੋਨ ਨਾਲ ਪਿਆਰ ਕਰਦੀ ਹਾਂ। ਜੋਨ ਕਾਪੋਸੀ ਦਾ ਇਕ ਮੁੰਡਾ ਵੀ ਹੈ, ਜਿਸ ਦੀ ਉਮਰ 34 ਸਾਲ ਹੈ ਭਾਵ ਉਸ ਦੇ ਬੇਟੇ ਦੀ ਉਮਰ ਤੋਂ ਵੀ ਅੱਧੀ ਉਮਰ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ। ਜੋਨ ਦਾ 34 ਸਾਲ ਮੁੰਡਾ ਜੈਕੀ ਇਕ ਇਲੈਕਟਰੀਕਲ ਇੰਜੀਨੀਅਰ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਪਿਤਾ ਪਾਗਲ ਹੋ ਗਏ ਹਨ। ਉਹ ਇਕ 19 ਸਾਲ ਦੀ ਕੁੜੀ ਨਾਲ ਵਿਆਹ ਕਰ ਰਹੇ ਹਨ। ਉਥੇ ਹੀ ਜੈਕੀ ਦੇ ਪਿਤਾ ਜੋਨ ਕਾਪੋਸੀ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਡੇਜ਼ੀ ਦੇ ਪਿਤਾ ਨੂੰ ਵੀ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਸਾਡਾ ਜੁਆਈ ਸਾਡੀ ਧੀ ਦੀ ਉਮਰ ਤੋਂ ਤਿੰਨ ਗੁਣਾ ਵੱਡਾ ਹੈ ਪਰ ਅਸੀਂ ਕੀ ਕਰ ਸਕਦੇ ਹਾਂ, ਜਦੋਂ ਕਿ ਉਹ ਦੋਵੇਂ ਹੀ ਵਿਆਹ ਕਰਾਉਣਾ ਚਾਹੁੰਦੇ ਹਨ। ਜੋਨ ਦੇ ਮੁੰਡੇ ਜੈਕੀ ਦਾ ਕਹਿਣਾ ਹੈ ਕਿ ਮੈਂ ਡੇਜ਼ੀ ਨੂੰ ਕਫੀ ਸਮਝਾਇਆ ਕਿ ਉਹ ਉਸ ਦੇ ਪਿਤਾ ਨਾਲ ਵਿਆਹ ਨਾ ਕਰੇ, ਕਿਉਂਕੀ ਉਹ ਉਸ ਦੇ ਦਾਦੇ ਦੀ ਉਮਰ ਦੇ ਹਨ। ਇਹ ਟੀਨ-ਏਜ ਦਾ ਪਿਆਰ ਹੈ। ਕਿਉਂਕੀ

ਤੇਜ਼ਾਬ ਪੀੜਤਾ ਨੇ ਇਲਾਜ ਤੋਂ ਬਾਅਦ ਸ਼ੇਅਰ ਕੀਤੀਆਂ ਤਸਵੀਰਾਂ..

ਲੰਡਨ- ਲੰਡਨ 'ਚ ਰਹਿੰਦੀ ਪਾਕਿਸਤਾਨ ਮੂਲ ਦੀ ਮਾਡਲ ਰੇਸ਼ ਖ਼ਾਨ 4 ਮਹੀਨੇ ਪਹਿਲਾਂ ਸਾਇਪਰਸ 'ਚ ਤੇਜ਼ਾਬ ਹਮਲੇ ਦਾ ਸ਼ਿਕਾਰ ਹੋ ਗਈ ਸੀ। ਹੁਣ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਇਲਾਜ ਤੋਂ ਬਾਅਦ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਕਰੀਬ 20 ਹਜ਼ਾਰ ਲੋਕਾਂ ਨੇ ਉਸ ਦੀਆਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਉਸ ਦੀ ਸ਼ਲਾਘਾ ਕੀਤੀ ਹੈ। ਹਾਲਾਂਕਿ ਹਮਲਾਵਰ ਬਾਰੇ ਪਤਾ ਲਗਾਉਣ ਲਈ ਪੁਲਿਸ ਹੁਣ ਤੱਕ ਖ਼ਾਲੀ ਹੱਥ ਹੈ। ਹਸਪਤਾਲ 'ਚ ਭਰਤੀ ਰੇਸ਼ਮ ਨੇ ਤੇਜ਼ਾਬ ਹਮਲੇ ਵਾਲੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਹੋਏ ਲਿਖਿਆ ਸੀ, ਕਿ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਹੁਣ ਇਲਾਜ਼ ਤੋਂ ਬਾਅਦ ਸਾਂਝੀ ਕੀਤੀ ਤਸਵੀਰ ਰਾਹੀਂ ਉਸ ਨੇ ਸਾਰੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਰੇਸ਼ਮ ਨੇ ਇਲਾਜ਼ ਵਾਸਤੇ ਫ਼ੰਡ ਇਕੱਠਾ ਕਰਨ ਲਈ ਸੋਸ਼ਲ ਮੀਡੀਆ 'ਤੇ ਇਕ ਪੇਜ਼ ਵੀ ਬਣਾਇਆ ਸੀ।


Visitors :1124318