Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ

ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਦੀਵਾਲੀ ਤੋਂ ਦੋ ਦਿਨ ਪਹਿਲਾਂ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਇਸ ਮੌਸਮ ਦੇ ਸਭ ਤੋਂ ਖਰਾਬ ਪੱਧਰ 'ਤੇ ਪੁੱਜ ਗਈ | ਹਵਾ ਦੀ ਰਫ਼ਤਾਰ ਹੌਲੀ ਹੋਣ ਕਾਰਨ ਪ੍ਰਦੂਸ਼ਣ ਦਾ ਜਮ੍ਹਾਂ ਹੋਣਾ ਆਸਾਨ ਹੋ ਗਿਆ | ਇਸ ਕਾਰਨ ਈ. ਪੀ. ਸੀ. ਏ. ਨੇ ਅੱਜ ਕਿਹਾ ਕਿ ਦਿੱਲੀ ਤੇ ਨੇੜੇ-ਤੇੜੇ ਦੇ ਉਪ ਨਗਰੀ ਸ਼ਹਿਰਾਂ 'ਚ 26 ਅਕਤੂਬਰ ਤੋਂ 30 ਅਕਤੂਬਰ ਤੱਕ ਸ਼ਾਮ ਛੇ ਵਜੇ ਤੋਂ ਸਵੇਰ ਛੇ ਵਜੇ ਤੱਕ ਭਵਨ ਨਿਰਮਾਣ ਦੇ ਕਾਰਜਾਂ 'ਤੇ ਪਾਬੰਦੀ ਰਹੇਗੀ | ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਵਾਤਾਵਰਨ ਪ੍ਰਦੂਸ਼ਣ ਅਥਾਰਿਟੀ ਦੇ ਚੇਅਰਮੈਨ ਭੂਰੇ ਲਾਲ ਨੇ ਇਸ ਦੌਰਾਨ ਫ਼ਰੀਦਾਬਾਦ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਸੋਨੀਪਤ ਅਤੇ ਬਹਾਦਰਗੜ੍ਹ 'ਚ ਕੋਲਾ ਆਧਾਰਿਤ ਉਦਯੋਗਾਂ, ਬਿਜਲੀ ਪਲਾਂਟਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਇਹ ਪਾਬੰਦੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਾਰਗਵ ਦੀ ਅਗਵਾਈ 'ਚ 10 ਮੈਂਬਰੀ ਪ੍ਰਦੂਸ਼ਣ ਰੋਕੂ ਕਾਰਜ ਬਲ ਤੋਂ ਮਿਲੀ ਸਿਫ਼ਾਰਿਸ਼ ਦੇ ਆਧਾਰ 'ਤੇ ਲਗਾਇਆ ਗਿਆ ਹੈ | ਈ. ਪੀ. ਸੀ. ਏ. ਦੇ ਚੇਅਰਮੈਨ ਨੇ ਨਿਰਦੇਸ਼ ਦਿੱਤਾ ਕਿ ਦਿੱਲੀ 'ਚ ਅਜਿਹੇ ਉਦਯੋਗ, ਜਿਨ੍ਹਾਂ ਨੇ ਹੁਣ ਤੱਕ ਪਾਈਪ ਅਧਾਰਿਤ ਕੁਦਰਤੀ ਗੈਸ ਨੂੰ ਨਹੀਂ ਅਪਣਾਇਆ, ਉਹ 26 ਅਕਤੂਬਰ ਤੋਂ 30 ਅਕਤੂਬਰ ਤੱਕ ਬੰਦ ਰਹਿਣਗੇ | ਉਨ੍ਹਾਂ ਨੇ ਸਾਰੀਆਂ ਨਿਰਦੇਸ਼ ਲਾਗੂ ਕਰਵਾਉੁਣ ਵਾਲੀਆਂ ਏਜੰਸੀਆਂ ਨੂੰ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ 'ਤੇ ਰੋਕ ਲਈ ਸਖ਼ਤ ਕਾਰਵਾਈ ਕਰਨ ਤੇ ਪਟਾਕਿਆਂ ਅਤੇ ਪ੍ਰਦੂਸ਼ਣ ਫ਼ੈਲਾਉਣ ਵਾਲੇ ਵਾਹਨਾਂ ਨੂੰ ਚਲਦੇ ਦੇਖਣ 'ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿ

ਡਾਕ ਵਿਭਾਗ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ

ਲੁਧਿਆਣਾ, 25 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਡਾਕ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਸੁਪਰਡੈਂਟ ਡਾ: ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਡਾਕ ਵਿਭਾਗ ਭਾਰਤ ਸਰਕਾਰ ਵਲੋਂ ਪੰਜਾਬ ਦੀਆਂ ਛੋਟੀਆਂ ਸਨਅਤਾਂ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ 5 ਗਰਾਮ ਅਤੇ 10 ਗਰਾਮ ਦੇ 24 ਕੈਰਟ ਸ਼ੁੱਧਤਾ ਵਾਲੇ ਸਿੱਕੇ ਅਤੇ 50 ਗਰਾਮ ਦੇ ਚਾਂਦੀ ਦੇ 999 ਸ਼ੁੱਧਤਾ ਵਾਲੇ ਹਨ | ਉਨ੍ਹਾਂ ਦੱਸਿਆ ਕਿ 5 ਗਰਾਮ ਵਾਲਾ ਸੋਨੇ ਦਾ ਸਿੱਕਾ 22500 ਰੁਪਏ, 10 ਗਰਾਮ ਵਾਲਾ ਸੋਨੇ ਦਾ ਸਿੱਕਾ 45 ਹਜ਼ਾਰ ਅਤੇ 50 ਗਰਾਮ ਚਾਂਦੀ ਵਾਲਾ ਸਿੱਕਾ 3300 ਰੁਪਏ ਵਿਚ ਉਪਲੱਬਧ ਹੈ |

ਧਾਰਾ 370 ਖ਼ਤਮ ਹੋਣ ਦੇ 3 ਮਹੀਨੇ ਪੂਰੇ-ਸੁਰੱਖਿਆ ਦੇ ਸਖ਼ਤ ਪ੍ਰਬੰਧ

ਸ੍ਰੀਨਗਰ, 25 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਧਾਰਾ 370 ਹਟਾਉਣ ਦੇ 3 ਮਹੀਨੇ ਪੂਰੇ ਹੋਣ ਮੌਕੇ ਵਾਦੀ ਕਸ਼ਮੀਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ | ਰਾਜ ਦੀ ਤਕਸੀਮ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਦਾ ਐਲਾਨ ਹੋਣ ਦੇ ਮੱਦੇਨਜ਼ਰ ਰਾਜ ਵਿਸ਼ੇਸ਼ ਕਰ ਵਾਦੀ ਕਸ਼ਮੀਰ 'ਚ ਕਿਸੇ ਤਰ੍ਹਾਂ ਦੀ ਸੰਭਾਵਿਤ ਗੜਬੜ, ਹਿੰਸਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ | ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਕਸ਼ਮੀਰ 'ਚ ਬਹਾਲ ਹੋਈ ਪੋਸਟ ਪੇਡ ਮੋਬਾਈਲ ਸੇਵਾ ਅਗਲੇ ਕੁਝ ਦਿਨ ਮੁੜ ਮੁਅੱਤਲ ਰਹਿਣ ਦੀ ਸੰਭਾਵਨਾ ਹੈ | ਸਰਕਾਰੀ ਸੂਤਰਾਂ ਅਨੁਸਾਰ 27 ਅਕਤੂਬਰ ਤੋਂ ਵਾਦੀ 'ਚ ਧਾਰਾ 144 ਤਹਿਤ ਪਾਬੰਦੀਆਂ ਲਾਗੂ ਰਹਿਣਗੀਆਂ | ਭਾਰਤੀ ਜਨਤਾ ਪਾਰਟੀ ਨੇ ਧਾਰਾ 370 ਅਤੇ ਆਰਟੀਕਲ 35-ਏ ਦੇ ਬਾਜ਼ਬਤਾ ਐਲਾਨ ਹੋਣ ਮੌਕੇ ਰਾਜ ਭਰ 'ਚ ਜਸ਼ਨ ਮਨਾਉਣ ਦੇ ਸਬੰਧ 'ਚ ਕਈ ਪ੍ਰੋਗਰਾਮ ਉਲੀਕੇ ਹਨ | ਜੰਮੂ-ਕਸ਼ਮੀਰ ਨੂੰ ਰਾਜ ਦੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਲੱਦਾਖ ਖੇਤਰਾਂ ਨੂੰ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ 31 ਅਕਤੂਬਰ ਨੂੰ ਐਲਾਨ ਦੇ ਮੱਦੇਨਜ਼ਰ ਵਾਦੀ ਕਸ਼ਮੀਰ 'ਚ ਕਿਸੇ ਤਰ੍ਹਾਂ ਦੀ ਸੰਭਾਵਿਤ ਗੜਬੜ ਰੋਕਣ ਲਈ ਪੁਲਿਸ ਅਤੇ ਵਾਦੀ 'ਚ ਤਾਇਨਾਤ ਨੀਮ ਬਲਾਂ ਨੂੰ ਚੌਕਸ ਰਹਿਣ ਦੇ ਨਾਲ ਸ਼ਰਾਰਤੀ ਤੱਤਾਂ 'ਤੇ ਨਿਗ੍ਹਾ ਰੱਖਣ ਦੇ ਨਾਲ ਸਰਕਾਰੀ ਇਮਾਰਤਾਂ ਅਤੇ ਦਫਤਰਾਂ ਦੀ ਸੁਰੱਖਿਆ ਵਧਾ ਦਿੱਤੀ |

ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਨਨਕਾਣਾ ਸਾਹਿਬ 'ਚ ਟੈਂਟ ਸਿਟੀ ਦਾ ਨਿਰਮਾਣ ਸ਼ੁਰੂ

ਅੰਮਿ੍ਤਸਰ, 25 ਅਕਤੂਬਰ -ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਦੀ ਅਸਥਾਈ ਰਿਹਾਇਸ਼ ਲਈ ਟੈਂਟ ਸਿਟੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ | ਉਕਤ ਟੈਂਟ ਸਿਟੀ 'ਚ 6-6 ਕਨਾਲ ਭੂਮੀ 'ਤੇ ਤਿੰਨ ਵਿਸ਼ਾਲ ਟੈਂਟ ਲਗਾਏ ਜਾ ਰਹੇ ਹਨ | ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਇਹ ਟੈਂਟ ਸਿਟੀ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਬਿਲਕੁਲ ਨਾਲ ਬਣਾਈ ਜਾ ਰਹੀ ਹੈ, ਜਿਸ 'ਚ ਭਾਰਤ ਤੋਂ ਗਏ ਯਾਤਰੂਆਂ ਦੇ ਨਾਲ-ਨਾਲ ਸੂਬਾ ਸਿੰਧ, ਖ਼ੈਬਰ ਪਖਤੂਨਖਵਾ ਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚੋਂ ਪਹੁੰਚੀ ਸੰਗਤ ਦੀ ਅਸਥਾਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਣਾ ਹੈ | ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਹੈੱਡ ਗ੍ਰੰਥੀ ਮਦਨ ਸਿੰਘ, ਜਗਬੀਰ ਸਿੰਘ ਤੇ ਬਾਬਰ ਜਲੰਧਰੀ ਨੇ ਦੱਸਿਆ ਕਿ ਗੁਰਦੁਆਰਾ ਬਾਲ ਲੀਲਾ ਦੇ ਪਿਛਲੇ ਪਾਸੇ ਤੇ ਡਿਸਟਿ੍ਕਟ ਹੈੱਡਕੁਆਰਟਰ ਹਸਪਤਾਲ ਦੇ ਨਜ਼ਦੀਕ ਸਾਹੀਵਾਲ ਰੋਡ 'ਤੇ ਚੁੰਗੀ ਨੰ. 5 ਵਿਖੇ ਤਿੰਨ ਵਿਸ਼ਾਲ ਟੈਂਟ ਲਗਾਏ ਗਏ ਹਨ | ਇਨ੍ਹਾਂ ਦੇ ਨਜ਼ਦੀਕ ਹੀ ਅਸਥਾਈ ਬਾਥਰੂਮ ਵੀ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਟੈਂਟ ਬਣਾਉਣ ਦੀ ਸੇਵਾ 'ਚ ਰਾਜਵੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਸ਼ੇਸ਼ ਯੋਗਦਾਨ ਦੇਣ ਦੇ ਨਾਲ-ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਟ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬਿਲਕੁਲ ਨਜ਼ਦੀਕ ਬਣਾਏ ਗਏ ਹਨ ਤਾਂ ਕਿ ਇੱਥੋਂ ਸਿਰਫ਼ 4-5

ਸ਼ਿਵ ਸੈਨਾ ਮਹਾਰਾਸ਼ਟਰ 'ਚ 50-50 ਫ਼ਾਰਮੂਲੇ 'ਤੇ ਅੜੀ

ਆਦਿੱਤਿਆ ਠਾਕਰੇ ਨੂੰ ਦੱਸਿਆ ਭਵਿੱਖ ਦਾ ਮੁੱਖ ਮੰਤਰੀ ਮੁੰਬਈ, 25 ਅਕਤੂਬਰ (ਏਜੰਸੀ)-ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਭਾਵੇਂ ਭਾਜਪਾ-ਸ਼ਿਵਸੈਨਾ ਗੱਠਜੋੜ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ ਪਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ | ਇਸ ਦੌਰਾਨ ਉਧਵ ਠਾਕਰੇ ਨੇ ਭਾਜਪਾ ਸਾਹਮਣੇ 50-50 ਫ਼ਾਰਮੂਲੇ ਦੀ ਸ਼ਰਤ ਰੱਖ ਦਿੱਤੀ ਹੈ | ਸ਼ਿਵ ਸੈਨਾ ਪਹਿਲਾਂ ਇਸ ਫ਼ਾਰਮੂਲੇ ਨੂੰ ਫਾਈਨਲ ਕਰਨਾ ਚਾਹੁੰਦੀ ਹੈ ਅਤੇ ਉਸ ਦੇ ਬਾਅਦ ਹੀ ਨਵੀਂ ਸਰਕਾਰ ਦੇ ਗਠਨ 'ਤੇ ਚਰਚਾ ਹੋਵੇਗੀ | ਉਧਵ ਠਾਕਰੇ ਦੀ ਸ਼ਰਤ ਮੁਤਾਬਿਕ 50-50 ਫ਼ਾਰਮੂਲੇ ਦਾ ਮਤਲਬ ਪੰਜ ਸਾਲ ਦੇ ਕਾਰਜਕਾਲ 'ਚ ਢਾਈ ਸਾਲ ਤੱਕ ਮੁੱਖ ਮੰਤਰੀ ਦੀ ਕੁਰਸੀ ਸ਼ਿਵ ਸੈਨਾ ਦੇ ਕੋਲ ਹੋਣੀ ਚਾਹੀਦੀ ਹੈ | ਦੀਵਾਲੀ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋਵੇਗਾ | ਸੂਤਰਾਂ ਮੁਤਾਬਿਕ ਸ਼ਿਵ ਸੈਨਾ ਹੁਣ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਬਲਕਿ ਮੁੱਖ ਮੰਤਰੀ ਦੀ ਕੁਰਸੀ ਚਾਹੁੰਦੀ ਹੈ | ਮੰਨਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਆਦਿੱਤਿਆ ਠਾਕਰੇ ਨੂੰ ਢਾਈ ਸਾਲ ਬਾਅਦ ਮੁੱਖ ਮੰਤਰੀ ਦਾ ਅਹੁਦਾ ਦੇਣ 'ਤੇ ਸਮਝੌਤਾ ਕਰ ਸਕਦੀ ਹੈ | ਇਸ ਦੇ ਇਲਾਵਾ ਉਹ ਵਿਧਾਨ ਸਭਾ ਸਪੀਕਰ ਦਾ ਅਹੁਦਾ ਵੀ ਪਾਰਟੀ ਨੂੰ ਦੇਣ ਲਈ ਕਹਿ ਸਕਦੀ ਹੈ | ਸ਼ਿਵ ਸੈਨਾ ਦੇ ਨਵਨਿਯੁਕਤ ਵਿਧਾਇਕਾਂ ਦੀ ਸਨਿਚਰਵਾਰ ਨੂੰ ਮੀਟਿੰਗ ਹੋਵੇਗੀ | ਉਸ ਤੋਂ ਪਹਿਲਾਂ ਕਈ ਵਿਧਾਇਕਾਂ ਨੇ ਕਿਹਾ ਕਿ ਪਹਿਲੀ ਵਾਰ ਵਰਲੀ ਤੋਂ ਵਿਧਾਇਕ ਬਣੇ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ | 50-50 ਫ਼ਾਰਮੂਲੇ ਤਹਿਤ ਸ਼ਿਵ ਸੈਨਾ ਨੇ ਭਾਜਪਾ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੇ ਸ਼ੁੱਕਰਵਾਰ ਨੂੰ ਇਕ ਪੋਸਟਰ ਜਾਰੀ ਕੀਤਾ, ਜਿਸ 'ਚ ਆਦਿੱਤਿਆ ਠਾਕਰੇ ਨੂੰ ਭਵਿੱਖ ਦਾ ਮੁੱਖ ਮੰਤਰੀ ਦੱਸਿਆ ਗਿਆ

ਹਰਿਆਣਾ 'ਚ ਭਾਜਪਾ ਅਤੇ ਜੇ.ਜੇ.ਪੀ. ਮਿਲ ਕੇ ਬਣਾਉਣਗੇ ਸਰਕਾਰ-ਅਮਿਤ ਸ਼ਾਹ

• ਖੱਟਰ ਹੋਣਗੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦਾ ਅਹੁਦਾ ਜੇ.ਜੇ.ਪੀ. ਨੂੰ ਮਿਲੇਗਾ • ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਐਲਾਨ ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨਾਲ ਮਿਲ ਕੇ ਭਾਜਪਾ ਸਰਕਾਰ ਬਣਾਏਗੀ | ਇਸ ਸਰਕਾਰ 'ਚ ਭਾਜਪਾ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਜੇ. ਜੇ. ਪੀ. ਦੇ ਹੋਣਗੇ | ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਸਾਰੇ ਆਜ਼ਾਦ ਵਿਧਾਇਕਾਂ ਨੇ ਵੀ ਇਸ ਗੱਠਜੋੜ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਨਿਚਰਵਾਰ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੇ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ | ਅੱਜ ਰਾਤ ਜੇ. ਪੀ. ਪੀ. ਪ੍ਰਧਾਨ ਦੁਸ਼ਯੰਤ ਚੌਟਾਲਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਉਨ੍ਹਾਂ ਦੇ ਨਿਵਾਸ 'ਤੇ ਪੁੱਜੇ | ਜਿਸ ਦੇ ਬਾਅਦ ਗੱਠਜੋੜ ਸਰਕਾਰ ਬਣਾਉਣ ਦਾ ਐਲਾਨ ਕੀਤਾ ਗਿਆ | ਗੱਠਜੋੜ ਦਾ ਐਲਾਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਹਰਿਆਣਾ 'ਚ ਭਾਜਪਾ ਤੇ ਜੇ. ਜੇ. ਪੀ. ਮਿਲ ਕੇ ਸਰਕਾਰ ਬਣਾਉਣਗੀਆਂ | ਉਨ੍ਹਾਂ ਦੱਸਿਆ ਕਿ ਸਰਕਾਰ 'ਚ ਭਾਜਪਾ ਦੇ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹੋਣਗੇ ਅਤੇ ਜੇ. ਜੇ. ਪੀ. ਦੇ ਦੁਸ਼ਯੰਤ ਚੌਟਾਲਾ ਉੱਪ ਮੁੱਖ ਮੰਤਰੀ ਹੋਣਗੇ | ਅਮਿਤ ਸ਼ਾਹ ਦੇ ਐਲਾਨ ਦੇ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ 'ਚ ਜੇ. ਜੇ. ਪੀ. ਨਾਲ ਮਿਲ ਕੇ ਸਰਕਾਰ ਬਣਾ ਰਹੇ ਹਾਂ | ਇਸ ਤੋਂ ਪਹਿਲਾਂ ਵੀ ਅਸੀਂ ਇਕ ਦੂਸਰੇ ਦੀ ਮਦਦ ਕਰਦੇ ਰਹੇ ਹਾਂ | ਪ੍ਰੈੱਸ ਕਾਨਫਰੰਸ 'ਚ ਮੌਜੂਦ ਜੇ. ਜੇ. ਪੀ. ਦੇ ਪ੍ਰਧਾਨ ਦੁਸ਼ਯੰਤ ਚੌਟਾ

ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ

ਵਾਸ਼ਿੰਗਟਨ: ਅਮਰੀਕਾ ਵਿੱਚ ਬੇਹੱਦ ਡਰਾਉਣੀ ਖ਼ਬਰ ਆਈ ਹੈ। ਇੱਥੇ ਚਾਰ ਸਾਲ ਦੇ ਬੱਚੇ ਨੇ ਆਪਣੀ ਗਰਭਵਤੀ ਮਾਂ ਨੂੰ ਗੋਲ਼ੀ ਮਾਰ ਦਿੱਤੀ। ਬੱਚੇ ਨੇ ਬਿਸਤਰੇ ਦੇ ਹੇਠ ਭਰੀ ਹੋਈ ਬੰਦੂਕ ਮਿਲੀ, ਜਿਸ ਨਾਲ ਉਸ ਨੇ ਆਪਣੀ ਮਾਂ ਦੇ ਹੀ ਚਿਹਰੇ 'ਤੇ ਗੋਲ਼ੀ ਮਾਰ ਦਿੱਤੀ। ਹਾਲਾਂਕਿ, ਔਰਤ ਦੀ ਜਾਨ ਬਚ ਗਈ ਪਰ ਹਾਲਤ ਨਾਜ਼ੁਕ ਹੈ। ਕਿੰਗ ਕਾਊਂਟੀ ਸ਼ੈਰਿਫ ਦਫ਼ਤਰ ਦੇ ਬੁਲਾਰੇ ਰਾਇਨ ਏਬੋਟ ਨੇ ਦੱਸਿਆ ਕਿ ਘਟਨਾ ਦੌਰਾਨ 27 ਸਾਲ ਦੀ ਔਰਤ ਤੇ ਉਸ ਦਾ ਪ੍ਰੇਮੀ ਬੈੱਡ 'ਤੇ ਟੀਵੀ ਦੇਖ ਰਹੇ ਸਨ। ਇਸੇ ਦੌਰਾਨ ਬੱਚੇ ਨੂੰ ਬੰਦੂਕ ਮਿਲੀ ਤੇ ਉਸ ਨੇ ਗੋਲ਼ੀ ਚਲਾ ਦਿੱਤੀ। ਬੱਚੇ ਤੋਂ ਗੋਲ਼ੀ ਅਣਜਾਣੇ ਵਿੱਚ ਚੱਲੀ, ਜਿਸ ਕਾਰਨ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਰਾਇਨ ਨੇ ਦੱਸਿਆ ਕਿ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਸੁਰੱਖਿਆ ਦੇ ਲਿਹਾਜ਼ ਨਾਲ ਇਹ ਬੰਦੂਕ ਕਿਸੇ ਤੋਂ ਮੰਗ ਕੇ ਲੈਕੇ ਆਇਆ ਸੀ, ਜਿਸ ਦਾ ਲਾਇਸੰਸ ਗ਼ਾਇਬ ਹੈ। ਔਰਤ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ। ਅਮਰੀਕਾ ਵਿੱਚ ਹਥਿਆਰ ਆਮ ਹਨ, ਜਿਸ ਕਰਕੇ ਆਏ ਦਿਨ ਗੋਲ਼ੀਬਾਰੀ ਜਾਂ ਅਣਜਾਣੇ ਵਿੱਚ ਗੋਲ਼ੀ ਚੱਲਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਰਾਇਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਹਥਿਆਰ ਨੂੰ ਸੁਰੱਖਿਆ ਲਈ ਵਰਤਿਆ ਜਾਵੇ ਤੇ ਸੰਭਾਲ ਕੇ ਲੌਕ ਕਰਕੇ ਰੱਖਿਆ ਜਾਵੇ ਤਾਂ ਜੋ ਬੱਚੇ ਇਸ ਨੂੰ ਖਿਡੌਣਾ ਨਾ ਸਮਝਣ।

ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ

ਆਬੂਧਾਬੀ: ਇੱਕ ਪ੍ਰਵਾਸੀ ਭਾਰਤੀ ਨੇ ਆਬੂਧਾਬੀ ਵਿੱਚ ਐਤਵਾਰ ਨੂੰ ਲਾਟਰੀ ਵਿੱਚ ਇੱਕ ਕਰੋੜ ਦੇਰਾਮ (27 ਲੱਖ ਡਾਲਰ, 19,35,49,500 ਰੁਪਏ) ਦੀ ਰਕਮ ਜਿੱਤੀ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਪੰਡਾਰਾਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦੀ ਸੀ। ਇਸੇ ਲਾਟਰੀ ਵਿੱਚ ਇੱਕ ਹੋਰ ਭਾਰਤੀ ਨੇ ਵੀ 100,000 ਦੇਰਾਮ ਦਾ ਦੂਜਾ ਇਨਾਮ ਜਿੱਤਿਆ। ਟੌਪ 10 ਜੇਤੂਆਂ ਦੀ ਲਿਸਟ ਵਿੱਚ ਛੇ ਭਾਰਤੀ ਸ਼ਾਮਲ ਹਨ। ਬੀਤੇ ਮਹੀਨੇ ਸ਼ਾਰਜਾਹ ਸਥਿਤ ਇੱਕ ਭਾਰਤੀ ਪ੍ਰਵਾਸੀ ਅਭਿਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫ੍ਰੀ ਲਾਟਰੀ ਵਿੱਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ। ਬੀਤੇ ਮਹੀਨੇ ਇੱਕ ਹੋਰ ਲੱਕੀ ਡ੍ਰਾਅ ਵਿੱਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਆਬੂਧਾਬੀ ਇੰਟਰਨੈਸ਼ਨਲ ’ਤੇ 1,5 ਕਰੋੜ ਦੇਰਾਮ ਦਾ ਜੇਤੂ ਐਲਾਨਿਆ ਗਿਆ ਸੀ। ਇਸ ਦੇ ਨਾਲ ਹੀ ਗਲਫ ਨਿਊਜ਼ ਦੀ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ 45 ਸਾਲ ਦੇ ਭਾਰਤੀ ਪ੍ਰਵਾਸੀ ਨੇ ਇੱਥੇ ਪਿਛਲੇ ਸਾਲ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੇਨੀਅਰ ਡ੍ਰਾਅ ਵਿੱਚ 10 ਲੱਖ ਡਾਲਰ (36 ਲੱਖ ਧੀਰਮ ਯਾਨੀ 7,31,65,000 ਰੁਪਏ) ਦਾ ਜੈਕਪਾਟ ਜਿੱਤਿਆ ਸੀ। ਸੌਰਭ ਡੇ ਨੇ ਪਹਿਲੀ ਵਾਰ ਲਾਟਰੀ ਦੀ ਟਿਕਟ ਖ੍ਰੀਦੀ ਸੀ।

9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ

ਲੰਡਨ: 9000 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਬ੍ਰਿਟੇਨ ਬੈਠੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਖਰ ਬ੍ਰਿਟੇਨ ਸਰਕਾਰ ਨੇ ਮਾਲਿਆ ਨੂੰ ਭਾਰਤ ਭੇਜਣ ਦਾ ਹੁਕਮ ਦਿੱਤਾ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਦੱਸਿਆ ਕਿ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬ੍ਰਿਟਿਸ਼ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ। ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮਾਲਿਆ ਕੋਲ ਹੁਣ ਬ੍ਰਿਟਿਸ਼ ਹਾਈਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ ਬਾਅਦ ਮਾਲਿਆ ਨੇ ਕਿਹਾ ਕ

ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ

ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਿਦੇਸ਼ ਤੋਂ ਵਾਪਸ ਆ ਚੁੱਕੀ ਹੈ। ਜਲਦੀ ਹੀ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲੇਗੀ। ਵਿਦੇਸ਼ ਤੋਂ ਆਉਂਦੇ ਹੀ ਪ੍ਰਿਅੰਕਾ ਗਾਂਧੀ ਨੇ ਸਭ ਤੋਂ ਪਹਿਲਾਂ ਤੁਗਲਕ ਰੋਡ ‘ਤੇ ਸਥਿਤ ਰਾਹੁਲ ਗਾਂਧੀ ਦੇ ਨਿਵਾਸ ਪਹੁੰਚ ਉਸ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਸਿਰਫ ਯੂਪੀ ਦੀ ਹੀ ਨਹੀਂ ਸਗੋਂ ਅੱਗੇ ਚੱਲ ਕੇ ਦੇਸ਼ ਦੀ ਜ਼ਿੰਮੇਦਾਰੀ ਵੀ ਸੰਭਾਲ ਸਕਦੀ ਹੈ। ਰਾਹੁਲ ਨੇ ਕਿਹਾ, “ਜਨਰਲ ਸਕੱਤਰ ਨੈਸ਼ਨਲ ਜ਼ਿੰਮੇਵਾਰੀ ਹੁੰਦੀ ਹੈ। ਮੈਂ ਜ਼ਿੰਮੇਵਾਰੀ ਦਿੰਦਾ ਹਾਂ ਤੇ ਜੋ ਜ਼ਿੰਮੇਵਾਰੀ ਦਿੰਦਾ ਹਾਂ ਉਸ ‘ਚ ਕਾਮਯਾਬ ਹੋਣ ਤੋਂ ਬਾਅਦ ਦੂਜੀ ਜ਼ਿੰਮੇਵਾਰੀ ਦਿੰਦਾ ਹਾਂ।” ਰਾਹੁਲ ਗਾਂਧੀ ਨੇ ਇੱਕ ਇੰਟਰਵਿਊ ‘ਚ ਕਿਹਾ, “ਵਿਰੋਧੀ ਧਿਰਾਂ ਇਕੱਠੀਆਂ ਹਨ, ਭਾਜਪਾ ‘ਚ ਪਾੜ ਹੈ, ਜਿੱਥੇ ਸੀਨੀਅਰ ਨੇਤਾ ਮੋਦੀ ਨਾਲੋਂ ਘੱਟ ਅਹਿਮੀਅਤ ਮਿਲਣ ‘ਤੇ ਨਾਖੁਸ਼ ਹਨ।” ਰਾਹੁਲ ਨੇ ਕਿਹਾ ਕਿ ਜੇਕਰ ਉਹ ਅੱਜ ਨਿਤਿਨ, ਸੁਸ਼ਮਾ, ਰਾਜਨਾਥ ਜਿਹੇ ਨੇਤਾਵਾਂ ਨਾਲ ਗੱਲ ਕਰਨਗੇ ਤਾਂ ਉਹ ਇਹ ਜਾਣ ਕੇ ਹੈਰਾਨ ਨਹੀਂ ਹੋਣਗੇ ਕਿ ਇਹ ਸਭ ਮੰਤਰੀ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਨ ਜਿਸ ਕਰਕੇ ਭਾਜਪਾ ‘ਚ ਪਾੜ ਪਈ ਹੈ। ਅਯੋਧਿਆ ‘ਚ ਰਾਮ ਮੰਦਰ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਨੇ ਕਿਹਾ ਕਿ ਮਾਮਲਾ ਸੁਪਰੀਮ ਕੋਰਟ ‘ਚ ਹੈ ਤੇ ਇਸ ‘ਤੇ ਮੈਂ ਕੁਝ ਕਹਾਂ ਇਹ ਸਹੀ ਨਹੀਂ ਹੋਵੇਗਾ। ਕੋਰਟ ਦਾ ਜੋ ਵੀ ਫੈਸਲਾ ਹੋਵੇਗਾ, ਕਾਂਗਰਸ ਸਰਕਾਰ ਉਸ ਨੂੰ ਸਵੀਕਾਰ ਕਰੇਗੀ। ਉਨ੍ਹਾਂ ਨੇ ਸੰਸਥਾਵਾਂ ‘ਤੇ ਹੋ ਰਹੇ ਹਮਲੇ ਬਾਰੇ ਗੱਲ ਕਰਦਿਆਂ ਕਿਹਾ, “ਦੇਸ਼ ‘ਚ ਜਮਹੂਰੀ ਸੰਸਥਾਵਾਂ ਮੋਦੀ ਦੇ ਤਾਨਾਸ਼ਾਹੀ ਰਵੱਈਏ ਕਰਕੇ ਖ਼ਤਰੇ ‘ਚ ਹਨ। ਮੋਦੀ ਨੂੰ ਲੱਗਦਾ ਹੈ ਕਿ ਉਹ ਦੇਸ਼ ਦੇ ਰੱਬ ਹਨ।

ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ

ਨਵੀਂ ਦਿੱਲੀ: ਪੱਬਜੀ ਦੀ ਦੀਵਾਨਗੀ ਲੋਕਾਂ ‘ਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਹ ਇੱਕ ਅਜਿਹੀ ਗੇਮ ਹੈ ਜਿਸ ਦੀ ਆਦਤ ਹਰ ਕਿਸੇ ਨੂੰ ਲੱਗ ਰਹੀ ਹੈ ਤੇ ਇਸ ਤੋਂ ਪਿੱਛਾ ਛੁਡਾੳਣਾ ਥੋੜ੍ਹਾ ਔਖਾ ਹੈ। ਜਿੱਥੇ ਗੇਮ ਦੀ ਆਦਤ ਬੱਚਿਆਂ ‘ਚ ਫੈਲ ਰਹੀ ਹੈ, ਉੱਥੇ ਹੀ ਕੁਝ ਮਹੀਨੇ ਪਹਿਲਾਂ ਇੱਕ ਬੱਚਾ ਗੇਮ ਦੇ ਚੱਕਰ ‘ਚ ਖੁਦਕੁਸ਼ੀ ਕਰ ਚੁੱਕਿਆ ਹੈ। ਹੁਣ ਇੱਕ ਵਾਰ ਫੇਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁੰਬਈ ਦੇ ਇੱਕ ਪਰਿਵਾਰ ਨੇ ਆਪਣੇ 18 ਸਾਲਾ ਬੇਟੇ ਨੂੰ ਪੱਬਜੀ ਖੇਡਣ ਲਈ 37,000 ਰੁਪਏ ਦਾ ਫੋਨ ਨਾ ਲੈ ਕੇ ਦਿੱਤਾ ਤਾਂ ਉਸ ਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ। ਇਹ ਮਾਮਲਾ ਮੁੰਬਈ ਦੇ ਕੁਰਲਾ ਇਲਾਕੇ ਦੇ ਨਹਿਰੂ ਨਗਰ ਦਾ ਹੈ ਜਿੱਥੇ 18 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਘਰਦਿਆਂ ਤੋਂ ਪੱਬਜੀ ਗੇਮ ਖੇਡਣ ਲਈ 37 ਹਜ਼ਾਰ ਦੇ ਫੋਨ ਦੀ ਮੰਗ ਕੀਤੀ। ਘਰ ਦੇ ਸਿਰਫ 20 ਹਜ਼ਾਰ ਰੁਪਏ ਹੀ ਦੇਣ ਨੂੰ ਰਾਜੀ ਹੋਏ ਜਿਸ ਤੋਂ ਬਾਅਦ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਹਾਲ ਹੀ ‘ਚ ਇੱਕ 11 ਸਾਲਾ ਬੱਚਾ ਪੱਬਜੀ ‘ਤੇ ਦੇਸ਼ ਭਰ ‘ਚ ਬੈਨ ਲਾਉਣ ਦੀ ਅਪੀਲ ਬੰਬੇ ਹਾਈਕੋਰਟ ‘ਚ ਕਰ ਚੁੱਕਿਆ ਹੈ।

‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

ਨਵੀਂ ਦਿੱਲੀ: ‘ਪਾਂਡਿਆ-ਰਾਹੁਲ’ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ‘ਚ ਮੰਗਲਵਾਰ ਯਾਨੀ 5 ਫਰਵਰੀ ਨੂੰ ਹੋਣੀ ਹੈ। ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਇੰਨ੍ਹਾਂ ਦਿਨੀਂ ਮੁਅੱਤਲ ਕੀਤੇ ਹੋਏ ਹਨ। 24 ਜਨਵਰੀ ਨੂੰ ਸੀਓਏ ਨੇ ਫੈਸਲਾ ਲਿਆ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਵੇਂ ਖਿਡਾਰੀ ਟੀਮ ਨਾਲਬ ਜੁੜ ਸਕਣਗੇ। ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਚ ਔਰਤਾਂ ਬਾਰੇ ਟਿਪੱਣੀ ਕਰਨ ਤੋਂ ਬਾਅਦ ਦੋਵਾਂ ਨੂੰ ਮੁਅੱਲਤ ਕੀਤਾ ਗਿਆ ਸੀ। 25 ਸਾਲਾਂ ਦੇ ਹਾਰਦਿਕ ਪਾਂਡਿਆ ਫਿਲਹਾਲ ਟੀਮ ਇੰਡੀਆ ਨਾਲ ਨਿਊਜ਼ੀਲੈਂਡ ‘ਚ ਹਨ, ਜਿੱਥੇ ਵਨਡੇ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਟੀ-20 ਮੈਚਾਂ ਦੀ ਸੀਰੀਜ਼ ਬੁਧਵਾਰ ਨੂੰ ਸ਼ੁਰੂ ਹੋਣੀ ਹੈ। ਪਾਂਡਿਆ ਵੀ ਭਾਰਤੀ ਟੀਮ ‘ਚ ਸ਼ਾਮਲ ਹਨ। ਬੈਨ ਤੋਂ ਬਾਅਦ ਵੀ ਪਾਂਡਿਆ ਨੇ ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਹਿੱਸਾ ਲੈ ਚੁੱਕੇ ਹਨ। ਦੂਜੇ ਪਾਸੇ 26 ਸਾਲਾਂ ਕੇਐਲ ਰਾਹੁਲ ਦੇਸ਼ ‘ਚ ਹੀ ਹਨ, ਜਿੱਥੇ ਉਸ ਨੇ ਇੰਗਲੈਂਡ ਲਾਇਨਸ ਖਿਲਾਫ ਤਿਰੁਵਨੰਤਪੁਰਮ ਚ’ ਤਿੰਨ ਲਿਸਟ-ਏ ਮੁਕਾਬਲੇ ‘ਚ ਇੰਡੀਆ-ਏ ਟੀਮ ਨੂੰ ਲੀਡ ਕੀਤਾ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨੇ ਕੁਝ ਖਾਸ ਕਮਾਲ ਤਾਂ ਨਹੀਂ ਕੀਤਾ ਪਰ ਪਾਂਡਿਆ ਨੇ ਸੀਰੀਜ਼ ‘ਚ ਆਲ-ਰਾਉਂਡ ਪ੍ਰਦਰਸ਼ਨ ਕਰਦੇ ਹੋਏ 4 ਵਿਕਟ ਝਟਕੇ ਅਤੇ 13,42, 0 ਦੌੜਾਂ ਬਣਾਇਆਂ। ਖਿੜਾਰੀਆਂ ‘ਤੇ ਲੱਗੇ ਬੈਨ ਹਟਾਏ ਜਾਣ ਦੇ ਲਈ ਬੀਸੀਸੀਆਈ ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਪਹਿਲ ਕੀਤੀ ਸੀ। ਉਨ੍ਹਾਂ ਨੇ ਸੀਓਏ ਨੂੰ ਚਿੱਠੀ ਲਿੱਖ ਜਾਂਚ ਦੌਰਾਨ ਖਿੜਾਰੀਆਂ ਤੋਂ ਬੈਨ ਹਟਾਏ ਜਾਣ ਦੀ ਗੱਲ ਕੀਤੀ ਸੀ।

ਕਿਸਾਨਾਂ ਦੇ ਰੋਹ ਤੋਂ ਡਰੇ ਹੋਟਲ ਵਾਲੇ, 5 ਸਟਾਰ ਹੋਟਲ 'ਚ ਖਾਧਾ ਮੁਫਤ ਖਾਣਾ

ਨਵੀਂ ਦਿੱਲੀ: ਕ੍ਰਾਂਤੀ ਯਾਤਰਾ ਤਹਿਤ ਦਿੱਲੀ 'ਚ ਦਾਖਲ ਹੋਣ ਆਏ ਕਿਸਾਨਾਂ ਦੇ ਰੋਹ ਅੱਗੇ 5 ਤਾਰਾ ਹੋਟਲ ਦੇ ਕਰਮਚਾਰੀਆਂ ਨੂੰ ਵੀ ਝੁਕਣਾ ਪੈ ਗਿਆ। ਦਰਅਸਲ ਦਿੱਲੀ ਰਾਜਘਾਟ 'ਤੇ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਨੇ ਕੱਲ੍ਹ ਗਾਜ਼ੀਆਬਾਦ 'ਚ ਹੋਟਲ ਸਾਹਮਣੇ ਪ੍ਰਦਰਸ਼ਨ ਕਰਦਿਆਂ ਉੱਥੇ ਹੀ ਖਾਣਾ ਖਾਣ ਦੀ ਮੰਗ ਰੱਖੀ। ਕਿਸਾਨਾਂ ਨੇ ਕ੍ਰਾਂਤੀ ਯਾਤਰਾ ਦੌਰਾਨ 5 ਸਟਾਰ ਹੋਟਲ ਕੰਟਰੀ ਇਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਹੋਟਲ 'ਚ ਨਾਸ਼ਤਾ 'ਤੇ ਖਾਣਾ ਖਵਾਇਆ ਜਾਵੇ। ਕਿਸਾਨਾਂ ਦੇ ਜੋਸ਼ ਅੱਗੇ ਹੋਟਲ ਕਰਮਚਾਰੀ ਝੁਕ ਗਏ ਤੇ ਉਨ੍ਹਾਂ ਨੂੰ ਕਿਸਾਨਾਂ ਦੀ ਮੰਗ ਮੰਨਣ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਬਾਅਦ ਕਿਸਾਨਾਂ ਨੇ 5 ਸਟਾਰ ਹੋਟਲ 'ਚ ਖਾਣਾ ਖਾਧਾ। ਕਿਸਾਨਾਂ ਨੂੰ ਅੱਜ ਯੂਪੀ-ਦਿੱਲੀ ਬਾਰਡਰ 'ਤੇ ਹੀ ਰੋਕ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਤੇ ਐਸਐਸਪੀ ਨੇ ਕਰੀਬ ਇਕ ਘੰਟਾ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਦਿੱਲੀ ਜਾਣ ਲਈ ਅੜੇ ਰਹੇ। ਅੱਜ ਕਿਸਾਨਾਂ ਤੇ ਸੁਰੱਖਿਆ ਬਲਾਂ ਵਿਚਾਲੇ ਤਿੱਖਾ ਸੰਘਰਸ਼ ਚੱਲ ਰਿਹਾ ਹੈ।

ਕਿਸਾਨਾਂ 'ਤੇ ਸਖਤੀ ਤੋਂ ਭੜਕੇ ਕੇਜਰੀਵਾਲ, ਵਿਰੋਧੀਆਂ ਦੇ ਨਿਸ਼ਾਨੇ 'ਤੇ ਮੋਦੀ ਸਰਕਾਰ

ਨਵੀਂ ਦਿੱਲੀ: ਦਿੱਲੀ-ਯੂਪੀ ਬਾਰਡਰ 'ਤੇ ਗਾਜ਼ੀਪੁਰ 'ਚ ਕਿਸਾਨਾਂ ਤੇ ਸੁਰੱਖਿਆ ਬਲਾਂ ਵਿਚਾਲੇ ਤਿੱਖਾ ਸੰਘਰਸ਼ ਹੋ ਰਿਹਾ ਹੈ। ਹਜ਼ਾਰਾਂ ਕਿਸਾਨਾਂ ਦਾ ਕਾਫਲਾ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ 'ਚ ਹੈ। ਦੂਜੇ ਪਾਸੇ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਲਈ ਹਰ ਹੀਲਾ ਵਰਤ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਕਿਸਾਨਾਂ ਦੇ ਦਿੱਲੀ 'ਚ ਦਾਖਲੇ 'ਤੇ ਰੋਕ ਲਾਉਣ 'ਤੇ ਬੀਜੇਪੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਰੋਕਿਆ ਜਾਣਾ ਗਲਤ ਹੈ। ਕੇਜਰੀਵਾਲ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਗਏ। ਇਸੇ ਕਾਰਨ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਵੀ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਾਅਦਾਖਿਲਾਫੀ ਤੋਂ ਅੱਕੇ ਹਜ਼ਾਰਾਂ ਕਿਸਾਨ ਹਰਿਦੁਆਰ ਤੋਂ ਚੱਲ ਕੇ ਗਾਂਧੀ ਜਯੰਤੀ ਮੌਕੇ ਰਾਜਘਾਟ ਜਾਣਾ ਚਾਹੁੰਦੇ ਹਨ। ਬੀਜੇਪੀ ਦਾ ਉਨ੍ਹਾਂ ਨੂੰ ਰੋਕਣਾ ਗਲਤ ਹੈ। ਜ਼ਿਕਰਯੋਗ ਹੈ ਕਿ ਕਿਸਾਨ ਕਰਜ਼ ਮੁਆਫੀ ਸਮੇਤ ਕਈ ਮੰਗਾਂ ਲੈ ਕੇ ਦਿੱਲੀ ਦੇ ਰਾਜਘਾਟ 'ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਕਿਸਾਨ 'ਭਾਰਤੀ ਕਿਸਾਨ ਕ੍ਰਾਂਤੀ ਯਾਤਰਾ' ਤਹਿਤ ਨੌਂ ਦਿਨ ਪਹਿਲਾਂ ਹਰਿਦੁਆਰ ਤੋਂ ਸੈਂਕੜੇ ਦੀ ਗਿਣਤੀ 'ਚ ਦਿੱਲੀ ਲਈ ਰਵਾਨਾ ਹੋਏ ਸਨ।

ਕਿਸਾਨਾਂ ਦੇ ਜੋਸ਼ੀਲੇ ਕਾਫਲੇ ਤੋਂ ਡਰੀ ਮੋਦੀ ਸਰਕਾਰ, ਰਾਹ 'ਚ ਹੀ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਅੱਜ ਕਿਸਾਨ ਕ੍ਰਾਂਤੀ ਯਾਤਰਾ ਦਿੱਲੀ ਦੀ ਹੱਦ 'ਤੇ ਪਹੁੰਚ ਚੁੱਕੀ ਹੈ। ਦਿੱਲੀ ਪੁਲਿਸ ਕਿਸਾਨਾਂ ਨੂੰ ਬਾਰਡਰ 'ਤੇ ਹੀ ਰੋਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਪੁਲਿਸ ਨੇ ਕਿਸਾਨਾਂ 'ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਦੀ ਯਾਤਰਾ ਉੱਤਰਾਖੰਡ ਦੇ ਹਰਿਦੁਆਰ ਤੋਂ ਸ਼ੁਰੂ ਹੋਈ ਸੀ। ਦਿੱਲੀ ਕੋਲ ਯੂਪੀ ਬਾਰਡਰ 'ਤੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਹਨ। ਕਿਸਾਨਾਂ ਨੇ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਯੂਪੀ ਦੀ ਸੀਮਾ ਨੇੜੇ ਪੂਰਬੀ ਦਿੱਲੀ 'ਚ ਧਾਰਾ 144 ਲਾ ਦਿੱਤੀ ਗਈ ਹੈ। ਇਸ ਦਰਮਿਆਨ ਖ਼ਬਰ ਹੈ ਕਿ ਲਖਨਊ ਤੋਂ ਯੂਪੀ ਦੇ ਦੋ ਸੀਨੀਅਰ ਆਈਏਐਸ ਹੈਲੀਕਾਪਟਰ ਰਾਹੀਂ ਗਾਜ਼ੀਆਬਾਦ ਭੇਜੇ ਗਏ ਹਨ। ਦੂਜੇ ਪਾਸੇ ਕਿਸਾਨ ਨੇਤਾ ਨਰੇਸ਼ ਟਿਕੈਤ ਸੁਰੱਖਿਆ ਇੰਤਜ਼ਾਮਾਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਕਿਸਾਨ ਅੱਤਵਾਦੀ ਹਨ? ਜਿਹੜੇ ਕਿਸਾਨਾਂ ਨੂੰ ਵੈਸ਼ਾਲੀ ਕੋਲ ਰੋਕ ਦਿੱਤਾ ਗਿਆ ਸੀ, ਉਨ੍ਹਾਂ 'ਚੋਂ ਵੱਡੀ ਗਿਣਤੀ ਕਿਸਾਨ ਹੌਲੀ-ਹੌਲੀ ਦਿੱਲੀ ਯੂਪੀ ਬਾਰਡਰ ਤੱਕ ਪਹੁੰਚ ਗਏ ਹਨ। ਕਿਸਾਨਾਂ ਦੇ ਕਾਫਲੇ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਆਰਏਐਫ, ਪੈਰ ਮਿਲਟਰੀ ਫੋਰਸ ਤੇ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੰਗਾ ਕਾਬੂ ਵਾਹਨ, ਅੱਗ ਬਝਾਊ ਦਸਤੇ ਦੀਆਂ ਗੱਡੀਆਂ ਵੀ ਮੌਕੇ 'ਤੇ ਮੌਜੂਦ ਹਨ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਕਿਸਾਨਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕਿਆ ਜਾਵੇ ਕਿਉਂਕਿ ਦਿੱਲੀ 'ਚ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੰਸਦ ਭਵਨ 'ਤੇ ਰਾਜਘਾਟ ਦੇ ਆਸਪਾਸ ਵੀ ਸੁਰੱਖਿਆ ਵਿਵਸਥਾ ਬੇਹੱਦ ਸਖ਼ਤ ਕਰ ਦਿੱਤੀ ਗ

ਬੀਐਸਐਫ ਜਵਾਨ ਵੱਲੋਂ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ

ਗਾਜ਼ੀਆਬਾਦ: ਯੂਪੀ ਦੇ ਗਾਜ਼ੀਆਬਾਦ 'ਚ ਇਕ ਬੀਐਸਐਫ ਜਵਾਨ ਵੱਲੋਂ ਆਪਣੇ ਹੀ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਦੀ ਖ਼ਬਰ ਹੈ। ਜਨਪਦ ਦੇ ਬ੍ਰਜ ਵਿਹਾਰ ਕਾਲੋਨੀ 'ਚ ਮਾਮੂਲੀ ਬਹਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੇ ਕਾਂਸਟੇਬਲ ਨੇ ਗੁੱਸੇ 'ਚ ਆ ਕੇ ਆਪਣੇ ਸਾਥੀ ਦੇ ਗੋਲੀ ਮਾਰ ਦਿੱਤੀ। ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੀਐਸਐਫ ਜਵਾਨ ਜਗਪ੍ਰੀਤ ਸਿੰਘ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਗਪ੍ਰੀਤ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਬੋਈ ਦਾ ਰਹਿਣ ਵਾਲਾ ਸੀ। ਗੋਲੀ ਚਲਾਉਣ ਵਾਲੇ ਕਾਂਸਟੇਬਲ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਪੰਜਾਬ ਦੇ ਪਠਾਨਕੋਟ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਜਗਪ੍ਰੀਤ ਦੇ ਸਿਰ ਅਤੇ ਪੱਟ ਸਮੇਤ ਸਰੀਰ 'ਤੇ ਕਈ ਗੋਲੀਆਂ ਲੱਗੀਆਂ ਹਨ। ਐਸਐਸਪੀ ਨੇ ਕਿਹਾ ਕਿ ਘਟਨਾ ਦੀ ਸੂਚਨਾ ਨਵੀਂ ਦਿੱਲੀ ਸਥਿਤ ਬੀਐਸਐਫ ਹੈੱਡਕੁਆਰਟਰ ਦੇ ਦਿੱਤੀ ਗਈ ਹੈ। ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ 'ਚ ਪੈਟਰੋਲ 90 ਤੋਂ ਪਾਰ, ਵਾਧਾ ਲਗਾਤਾਰ ਜਾਰੀ

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ 12 ਪੈਸੇ ਤੇ ਡੀਜ਼ਲ ਦੀ ਕੀਮਤ 'ਚ 16 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ। ਵਾਧੇ ਤੋਂ ਬਾਅਦ ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ 90 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈਆਂ ਹਨ। ਜਦਕਿ ਦਿੱਲੀ 'ਚ ਪੈਟਰੋਲ ਦੀ 83 ਰੁਪਏ 12 ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ 75 ਰੁਪਏ 25 ਪੈਸੇ ਪ੍ਰਤੀ ਲੀਟਰ ਦੀ ਦਰ 'ਤੇ ਪਹੁੰਚ ਗਿਆ। ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਕੀਮਤਾਂ ਮੁਤਾਬਕ ਪੈਟਰੋਲ ਪਠਾਨਕੋਟ 'ਚ ਸਭ ਤੋਂ ਵੱਧ 90 ਰੁਪਏ 12 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁਹਾਲੀ 'ਚ 90 ਰੁਪਏ ਪ੍ਰਤੀ ਲੀਟਰ ਤੇ ਲੁਧਿਆਣੇ 'ਚ 89 ਰੁਪਏ 71 ਪੈਸੇ ਪ੍ਰਤੀ ਲੀਟਰ। ਡੀਜ਼ਲ ਦੀਆਂ ਕੀਮਤਾਂ 'ਚ ਵੀ ਵਾਧਾ ਦਰਜ ਕੀਤਾ ਗਿਆ। ਪੰਜਾਬ 'ਚ ਡੀਜ਼ਲ ਪਠਾਨਕੋਟ 'ਚ 75 ਰੁਪਏ 77 ਪੈਸੇ ਪ੍ਰਤੀ ਲੀਟਰ ਜਦਕਿ ਲੁਧਿਆਣੇ 'ਚ 75 ਰੁਪਏ 39 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੂਜੇ ਪਾਸੇ ਮੁੰਬਈ 'ਚ ਤੇਲ ਦੀਆਂ ਕੀਮਤਾਂ ਅਸਮਾਨੀਂ ਪਹੁੰਚੀਆਂ ਹੋਈਆਂ ਹਨ। ਇੱਥੇ ਪੈਟਰੋਲ 91 ਰੁਪਏ 20 ਪੈਸੇ ਤੇ ਡੀਜ਼ਲ 79 ਰੁਪਏ 89 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਹਰ ਰੋਜ਼ ਵਧ ਰਹੀਆਂ ਕੀਮਤਾਂ ਤੋਂ ਫਿਲਹਾਲ ਰਾਹਤ ਦੀ ਕੋਈ ਉਮੀਦ ਨਹੀਂ ਹੈ। ਕੱਲ੍ਹ ਪੈਟਰੋਲੀਅਮ ਮੰਤਰੀ ਨੂੰ ਤੇਲ ਦੀਆਂ ਵਧ ਰਹੀਆਂ ਕੀਮਤਾਂ 'ਤੇ ਜਦੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਜਵਾਬ ਦੇਣ ਦੀ ਬਜਾਇ ਚੁੱਪ ਵੱਟ ਰੱਖੀ।

ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ

ਨਵੀਂ ਦਿੱਲੀ: ਰਾਜਨੀਤੀ ਦੇ ਅਪਰਾਧੀਕਰਨ ਨੂੰ ਸੜਨ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਰਾਜਨੀਤਕ ਪਾਰਟੀਆਂ ਨੂੰ ਇਹ ਕਹਿਣ ਦਾ ਨਿਰਦੇਸ਼ ਦੇਣ 'ਤੇ ਵਿਚਾਰ ਕਰ ਸਕਦਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਖਿਲਾਫ ਦਰਜ ਅਪਰਾਧਕ ਮਾਮਾਲਿਆਂ ਦਾ ਖੁਲਾਸਾ ਕਰਨ ਤਾਂ ਕਿ ਵੋਟਰ ਜਾਣ ਸਕਣ ਕਿ ਕਿਹੜੀ ਰਾਜਨੀਤਕ ਪਾਰਟੀ 'ਚ ਕਿੰਨੇ ਅਪਰਾਧਕ ਮਾਮਲਿਆਂ ਵਾਲੇ ਉਮੀਦਵਾਰ ਹਨ। ਮੁੱਖ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਕੇਂਦਰ ਸਰਕਾਰ ਨੇ ਦੱਸਿਆ ਕਿ ਬੈਂਲੇਸ ਆਫ ਪਾਵਰ ਦੇ ਸੰਕਲਪ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਨੂੰ ਆਯੋਗ ਕਰਾਰ ਦੇਣ ਦਾ ਮਾਮਲਾ ਸੰਸਦ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਸੰਵਿਧਾਨਕ ਬੈਂਚ ਨੇ ਕਿਹਾ ਕਿ ਇਹ ਹਰ ਕੋਈ ਸਮਝਦਾ ਹੈ ਕਿ ਸੰਸਦ ਨੂੰ ਕੋਈ ਕਾਨੂੰਨ ਬਣਾਉਣ ਦਾ ਨਿਰਦੇਸ਼ ਨਹੀਂ ਦੇ ਸਕਦਾ ਪਰ ਸਵਾਲ ਇਹ ਹੈ ਕਿ ਇਸ ਪ੍ਰਵਿਰਤੀ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ। ਰਾਜਨੀਤੀ 'ਚ ਅਪਰਾਧੀਆਂ ਦੇ ਦਾਖਲੇ ਤੋਂ ਰੋਕ ਲਾਉਣ ਦੇ ਯਤਨ: ਗੰਭੀਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਜਨੀਤੀ 'ਚ ਆਉਣ ਦੀ ਇਜਾਜ਼ਤ ਨਾ ਦੇਣ ਦੀ ਮੰਗ ਕਰਨ ਵਾਲੀਆਂ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਬੈਂਚ ਨੇ ਸੀਨੀਅਰ ਵਕੀਲ ਕ੍ਰਿਸ਼ਣਨ ਵੇਨੂਗੋਪਾਲ ਦੇ ਸੁਝਾਅ 'ਤੇ ਗੌਰ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤ ਚੋਣ ਕਮਿਸ਼ਨ ਨੂੰ ਕਹਿ ਸਕਦੀ ਹੈ ਕਿ ਉਹ ਰਾਜਨੀਤਕ ਪਾਰਟੀਆਂ ਨੂੰ ਨਿਰਦੇਸ਼ ਦੇਣ ਕਿ ਉਹ ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਉਮੀਦਵਾਰਾਂ ਨੂੰ ਨਾ ਟਿਕਟ ਦੇਣ ਤੇ ਨਾ ਹੀ ਅਜਿਹੇ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਲੈਣ। ਬੈਂਚ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਨਿਰੇਦਸ਼ ਦੇ ਸਕਦੇ ਹਾਂ ਕਿ ਰਾਜਨੀਤਕ ਪਾਰ

ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ

ਚੰਡੀਗੜ੍ਹ: ਘਾਹ ਕੱਟਣ ਤੋਂ ਬਾਅਦ ਹੋਏ ਤਕਰਾਰ ਮਾਮਲੇ 'ਚ ਬਿਲਾਸਪੁਰ ਪੁਲਿਸ ਵੱਲੋਂ ਪੀੜਤ ਨੌਜਵਾਨ ਦੇ ਘਰ ਪਹੁੰਚ ਕੇ ਉਸ ਨਾਲ ਦੁਰ-ਵਿਵਹਾਰ ਕਰਦਿਆਂ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪਿੰਡ ਵਾਲਿਆਂ ਦੇ ਇਕੱਠੋ ਹੋਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਛੱਡ ਦਿੱਤਾ। ਪਿੰਡ ਵਾਲਿਆਂ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦੀ ਬਣਾਈ ਵੀਡੀਓ ਨੂੰ ਵਾਇਰਲ ਕਰ ਦਿੱਤਾ। ਪੀੜਤ ਨੌਜਵਾਨ ਸੁਰੇਸ਼ ਕੁਮਾਰ ਨੇ ਉਪਰੋਕਤ ਘਟਨਾ ਦੀ ਸ਼ਿਕਾਇਤ ਬਿਲਾਸਪੁਰ ਦੇ ਐਸਪੀ ਕੋਲ ਕੀਤੀ ਹੈ। ਨੌਜਵਾਨ ਨੇ ਦੱਸਿਆ ਕਿ ਬੀਤੀ 18 ਅਗਸਤ ਨੂੰ ਘਾਹ ਕੱਟਣ ਤੋਂ ਉਸ ਦੀ ਕਿਸੇ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਦੇ ਏਐਸਆਈ ਤੇ ਇੱਕ ਮਹਿਲਾ ਪੁਲਿਸ ਕਰਮੀ ਸਮੇਤ ਇੱਕ ਹੋਰ ਪੁਲਿਸ ਕਰਮੀ ਉਨ੍ਹਾਂ ਦੇ ਘਰ ਆਏ ਤੇ ਉਸਨੂੰ ਮੁਰਗਾ ਬਣਾ ਉਸ ਦੇ ਬਾਪ ਨਾਲ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਐਸਪੀ ਨੇ ਕਿਹਾ ਕਿ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਇਆ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।

ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼

ਨਵੀਂ ਦਿੱਲੀ: ਕੇਰਲ 'ਚ ਹੜ੍ਹਾਂ ਕਾਰਨ ਮੱਚੀ ਭਾਰੀ ਤਬਾਹੀ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਕਈ ਦੇਸ਼ਾਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਜਿਹੇ 'ਚ ਖ਼ਬਰ ਆ ਰਹੀ ਹੈ ਕਿ ਕੇਂਦਰ ਸਰਕਾਰ ਮਦਦ ਪੇਸ਼ਕਸ਼ ਲਈ ਮਨ੍ਹਾ ਕਰ ਸਕਦੀ ਹੈ। ਦਰਅਸਲ ਬੀਤੇ 15 ਸਾਲਾਂ ਤੋਂ ਇਹ ਨੀਤੀ ਰਹੀ ਹੈ ਕਿ ਘਰੇਲੂ ਆਫਤਾਂ ਨਾਲ ਸਰਕਾਰ ਸਵੈ-ਸਾਧਨਾਂ ਨਾਲ ਹੀ ਨਜਿੱਠਦੀ ਹੈ। ਇਸ ਨੀਤੀ ਤਹਿਤ ਕੇੰਦਰ ਨੇ ਕੇਰਲ ਸਰਕਾਰ ਨੂੰ ਕਿਹਾ ਕਿ ਉਹ ਵਿਦੇਸ਼ਾਂ ਤੋਂ ਆ ਰਹੀ ਸਹਾਇਤਾ ਨੂੰ ਨਿਮਰਤਾ ਸਹਿਤ ਇਨਕਾਰ ਕਰ ਦੇਣ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ UAE ਨੇ ਕੇਰਲ ਲਈ ਰਾਹਤ ਵਜੋਂ 700 ਕਰੋੜ ਰੁਪਏ ਸਹਾਇਤਾ ਰਾਸ਼ੀ ਦੀ ਪੇਸ਼ਕਸ਼ ਕੀਤੀ ਸੀ। ਸੋਮਵਾਰ ਤੱਕ ਮੁੱਖ ਮੰਤਰੀ ਰਾਹਤ ਕੋਸ਼ 'ਚ ਕੁੱਲ ਯੋਗਦਾਨ 210 ਕਰੋੜ ਰੁਪਏ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 600 ਕਰੋੜ ਰੁਪਏ ਰਾਹਤ ਫੰਡ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕੇਰਲ 'ਚ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਲਈ ਕੇਰਲ ਨੇ ਕੇਂਦਰ ਸਰਕਾਰ ਤੋਂ ਕੁੱਲ 2600 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਰੱਖੀ ਹੈ। ਜ਼ਿਕਰਯੋਗ ਹੈ ਕਿ ਕੇਰਲ 'ਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 14 ਲੱਖ ਲੋਕ ਬੇਘਰ ਹੋ ਗਏ ਹਨ।

ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ

ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਦੇਰ ਸ਼ਾਮ ਦੇਸ਼ ਦੇ ਪੰਜ ਸੂਬਿਆਂ ਲਈ ਨਵੇਂ ਰਾਜਪਾਲ ਅਤੇ ਅੰਡੇਮਾਨ ਤੇ ਨਿਕੋਬਾਰ ਲਈ ਲੈਫ਼ਟੀਨੈਂਟ ਗਵਰਨਰ ਨਿਯੁਕਤ ਕਰ ਦਿੱਤੇ ਹਨ ਅਤੇ ਕਈਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਹਾਲਾਂਕਿ, ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੇ ਦੇਹਾਂਤ ਤੋਂ ਬਾਅਦ ਸੂਬੇ ਨੂੰ ਨਵਾਂ ਗਵਰਨਰ ਹਾਲੇ ਨਹੀਂ ਮਿਲਿਆ। ਨਵੀਆਂ ਨਿਯੁਕਤੀਆਂ ਤਹਿਤ ਬ੍ਰਿਗੇਡੀਅਰ ਡਾ. ਬੀਡੀ ਮਿਸ਼ਰਾ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬਿਹਾਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੂੰ ਹੁਣ ਜੰਮੂ ਤੇ ਕਸ਼ਮੀਰ ਦਾ ਰਾਜਪਾਲ ਲਾਇਆ ਗਿਆ ਹੈ। ਉਨ੍ਹਾਂ ਦੀ ਥਾਂ ਭਾਜਪਾ ਦੇ ਸੀਨੀਅਰ ਲੀਡਰ ਲਾਲ ਜੀ ਟੰਡਨ ਨੂੰ ਬਿਹਾਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉੱਤਰਾਖੰਡ ਨੂੰ ਬੇਬੀ ਰਾਣੀ ਮੌਰਿਆ ਰਾਜਪਾਲ ਵਜੋਂ ਮਿਲੇ ਹਨ, ਜਦਕਿ ਤ੍ਰਿਪੁਰਾ ਦੇ ਰਾਜਪਾਲ ਤਾਥਗਤਾ ਰੌਇ ਨੂੰ ਮੇਘਾਲਿਆ ਦਾ ਰਾਜਪਾਲ ਲਾਇਆ ਗਿਆ ਹੈ, ਜਦਕਿ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਤ੍ਰਿਪੁਰਾ ਭੇਜ ਦਿੱਤਾ ਗਿਆ ਹੈ। ਉੱਧਰ ਮੇਘਾਲਿਆ ਦੇ ਰਾਜਪਾਲ ਰਹਿ ਚੁੱਕੇ ਗੰਗਾ ਪ੍ਰਸਾਦ ਨੂੰ ਸਿੱਕਿਮ ਦਾ ਗਵਰਨਰ ਥਾਪਿਆ ਗਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦਾ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰਾ ਦੇ ਰਾਜਪਾਲ ਨੂੰ ਵੀ ਤਾਮਿਲਨਾਡੂ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ, ਪਰ ਇੱਕ ਸਾਲ ਬਾਅਦ ਸੂਬੇ ਨੂੰ ਨਵਾਂ ਗਵਰਨਰ ਮਿਲ ਗਿਆ ਹੈ। ਅਸਾਮ ਦੇ ਰਾਜਪਾਲ ਵਜੋਂ ਜਗਦੀਸ਼ ਮੁਖੀ ਦੀ ਨਿਯੁਕਤੀ ਕੀਤੀ ਗਈ ਹੈ। ਐਡਮਿਰਲ ਦੇਵੇਂਦਰ ਕੁਮਾਰ ਜੋਸ਼ੀ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਲੈਫ਼ਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ।

ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ

ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲ ਮਿਲਣ ਤੋਂ ਬਾਅਦ ਆਏ ਸਿਆਸੀ ਭੂਚਾਲ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਤੇ ਅਕਾਲੀ ਲੀਡਰ ਮਨਜਿੰਦਰ ਸਿਰਸਾ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਜੱਫੀ ਪਿੱਛੇ ਸਿੱਧੂ ਦੇ ਤਰਕ ਨੂੰ ਝੂਠ ਕਰਾਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਭਾਰਤੀ ਫ਼ੌਜੀਆਂ ਨੂੰ ਸ਼ਹੀਦ ਕਰਨ ਵਾਲੇ ਬਾਜਵਾ ਨਾਲ ਜੱਫੀ ਪਾਉਣ ਬਦਲੇ ਸਿੱਧੂ ਵੱਲੋਂ ਦਿੱਤੀ ਗਈ ਦਲੀਲ ਝੂਠੀ ਹੈ। ਸਿਰਸਾ ਨੇ ਦੋਸ਼ ਲਾਇਆ ਹੈ ਕਿ ਸਿੱਧੂ ਸਿਆਸੀ ਲਾਭ ਲਈ 'ਗਿਰ' ਜਾਂਦੇ ਹਨ, ਇਸ ਗੱਲ ਤੋਂ ਉਹ ਚੰਗੀ ਤਰ੍ਹਾਂ ਵਾਕਫ ਹਨ। ਅਕਾਲੀ ਲੀਡਰ ਨੇ ਕਿਹਾ ਕਿ ਸਿੱਧੂ ਵੱਲੋਂ ਪਾਲਾ ਬਦਲਣਾ ਇੱਕ ਸਰਦਾਰ ਨੂੰ ਸੋਭਾ ਨਹੀਂ ਦਿੰਦਾ। ਸਿਰਸਾ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸ ਗੱਲ ਨੂੰ ਨਹੀਂ ਮੰਨਿਆ ਤਾਂ ਫ਼ੌਜ ਮੁਖੀ ਵੱਲੋਂ ਕੀਤਾ ਦਾਅਵਾ ਕਿਵੇਂ ਸਹੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੀ 18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਪਈ ਜੱਫੀ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਸਾਰੇ ਆਲੋਚਨਾ ਕਰਨ ਵਾਲਿਆਂ ਸਖ਼ਤ ਜਵਾਬ ਦਿੱਤੇ ਤੇ ਨਾਲ ਹੀ ਉਨ੍ਹਾਂ ਦੇ ਸਾਥੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਦੀ ਕਰਾਰਾ ਜਵਾਬ ਦਿੱਤਾ।

ਅਮਰੀਕੀਆਂ ਦੀ ਹੋਣ ਜਾ ਰਹੀ Flipkart

ਨਵੀਂ ਦਿੱਲੀ: ਰਿਟੇਲ ਸੈਕਟਰ ਦੀ ਵੱਡੀ ਅਮਰੀਕੀ ਕੰਪਨੀ ਵਾਲਮਾਰਟ ਨੇ ਭਾਰਤ ਦੀ ਵੱਡੀ ਕੰਪਨੀ ਫਲਿੱਪਕਾਰਟ ਨੂੰ ਖਰੀਦ ਲਿਆ ਹੈ। ਜਲਦ ਹੀ ਸੌਦੇ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਇਹ ਸੌਦਾ ਕਰੀਬ-ਕਰੀਬ 12-15 ਅਰਬ ਡਾਲਰ ਵਿੱਚ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਅਗਲੇ ਹਫਤੇ ਇਸ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਵਾਲਮਾਰਟ ਇਸ ਭਾਰਤੀ ਕੰਪਨੀ ਵਿੱਚ 72-73 ਫ਼ੀ ਸਦੀ ਦੀ ਹਿੱਸੇਦਾਰੀ ਖਰੀਦ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੌਦੇ ਨੂੰ ਅੰਤਮ ਰੂਪ ਦਿੱਤਾ ਜਾ ਚੁੱਕਿਆ ਹੈ। ਇਨ੍ਹਾਂ ਦੋਹਾਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮਨਜ਼ੂਰੀ ਮਿਲ ਗਈ ਹੈ। ਇੱਕ ਬਿਜ਼ਨੈਸ ਚੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਲਿੱਪਕਾਰਟ ਆਨਲਾਇਨ ਸਰਵਿਸ ਵਿੱਚ ਆਪਣੀ 75 ਫ਼ੀ ਸਦੀ ਹਿੱਸੇਦਾਰੀ ਵਾਲਮਾਰਟ ਦੀ ਲੀਡਰਸ਼ਿਪ ਵਾਲੇ ਗਰੁੱਪ ਨੂੰ ਵੇਚ ਦੇਵੇਗਾ। ਇਹ ਸੌਦਾ 15 ਅਰਬ ਡਾਲਰ ਵਿੱਚ ਫਾਇਨਲ ਹੋ ਚੁੱਕਿਆ ਹੈ। ਖਾਸ ਗੱਲ ਇਹ ਹੈ ਕਿ ਜੇਕਰ ਇਹ ਡੀਲ ਹੁੰਦੀ ਹੈ ਤਾਂ ਦੁਨੀਆ ਦੇ ਤਿੰਨ ਰਿਟੇਲਰ ਭਾਰਤੀ ਬਾਜ਼ਾਰ ਵਿੱਚ ਇੱਕ-ਦੂਜੇ ਖਿਲਾਫ ਜੰਗ ਲੜਣਗੇ। ਇਸ ਵਿੱਚ ਅਮਰੀਕੀ ਅਮੇਜ਼ਨ ਤੋਂ ਇਲਾਵਾ ਚੀਨ ਦੀ ਕੰਪਨੀ ਅਲੀਬਾਬਾ ਵੀ ਭਾਰਤ ਵਿੱਚ ਬਿਜ਼ਨੇਸ ਕਰ ਰਹੀ ਹੈ।

ਬੀਜੇਪੀ ਲੀਡਰ ਦੀ ਫਿਸਲੀ ਜ਼ੁਬਾਨ! ਕੁੜੀਆਂ ਦਾ 18 ਸਾਲ ਦੀ ਉਮਰ 'ਚ ਵਿਆਹ ਸਾਰੇ ਪੁਆੜੇ ਦੀ ਜੜ੍ਹ

ਭੁਪਾਲ: ਮੱਧ ਪ੍ਰਦੇਸ਼ ਦੇ ਆਗਰ-ਮਾਲਵਾ ਖੇਤਰ ਦੇ ਬੀਜੇਪੀ ਵਿਧਾਇਕ ਗੋਪਾਲ ਪਰਮਾਰ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਜਦ ਤੋਂ ਸਰਕਾਰ ਨੇ ਲੜਕੀਆਂ ਦੀ ਵਿਆਹ ਦੀ ਉਮਰ 18 ਸਾਲ ਤੈਅ ਕੀਤੀ ਹੈ, ਉਦੋਂ ਤੋਂ ਕੁੜੀਆਂ ਨੇ ਘਰ ਤੋਂ ਭੱਜ ਕੇ ਵਿਆਹ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਦੇਸ਼ ਵਿੱਚ ਲਵ ਜ਼ੇਹਾਦ ਸ਼ੁਰੂ ਹੋਇਆ ਹੈ। ਉਸ ਨੇ ਨਾਲ ਹੀ 18 ਸਾਲ ਵਿਆਹ ਦੀ ਉਮਰ ਨੂੰ ਬਿਮਾਰੀ ਦੱਸਿਆ ਹੈ। ਇੱਕ ਜਨ ਸਭਾ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਨੇ ਕਿਹਾ ਕਿ ਪਹਿਲਾਂ ਬਚਪਨ ‘ਚ ਵਿਆਹ ਹੋਣ ਨਾਲ ਵਿਅਕਤੀ ਦੀ ਮਾਨਸਿਕਤਾ ਸਾਫ਼ ਹੋ ਜਾਂਦੀ ਸੀ ਪਰ ਅੱਜ ਸਹੀ ਸਮੇਂ ‘ਤੇ ਵਿਆਹ ਨਾ ਹੋਣ ਕਾਰਨ ਮਨ ਬਹਿਕ ਜਾਂਦਾ ਹੈ ਤੇ ਫੇਰ ਲਵ ਜ਼ੇਹਾਦ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਇੰਨਾ ਹੀ ਨਹੀਂ ਗੋਪਾਲ ਪਰਮਾਰ ਨੇ ਕਿਹਾ ਕਿ ਸਾਨੂੰ ਘਰ ਵਿੱਚ ਧਿਆਨ ਹੀ ਨਹੀਂ ਹੁੰਦਾ ਕਿ ਸਾਡੀ ਲੜਕੀ ਕੀ ਕਰ ਰਹੀ ਹੈ। ਉਹ ਸਾਨੂੰ ਕਹਿ ਕੇ ਜਾ ਰਹੀ ਹੈ ਕਿ ਮੈਂ ਕੋਚਿੰਗ ਜਾ ਰਹੀਂ ਹਾਂ ਪਰ ਜੇਕਰ ਉਹ ਕਿਸੇ ਲੜਕੇ ਨਾਲ ਭੱਜ ਗਈ ਤਾਂ ਸਾਡੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਣਗੀਆਂ। ਬੀਜੇਪੀ ਵਿਧਾਇਕ ਨੇ ਕਿਹਾ ਕਿ ਬੇਟੀਆਂ ਸਭ ਤੋਂ ਵੱਧ ਆਪਣੀ ਮਾਂ ਦੀ ਗੱਲ ਮੰਨਦੀਆਂ ਨੇ ਤੇ ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਲਵ ਜ਼ੇਹਾਦ ਦੇ ਬੁਖ਼ਾਰ ਪ੍ਰਤੀ ਸਾਨੂੰ ਸਾਰਿਆਂ ਨੂੰ ਸਖਤੀ ਵਰਤਣ ਦੀ ਲੋੜ ਹੈ।

ਬੀਜੇਪੀ ਦਾ ਤੁਲਗਕੀ ਫਰਮਾਨ! ਲੋਕਾਂ ਦੇ ਹੱਥ-ਪੈਰ ਬੰਨ੍ਹ ਕੇ ਵੋਟਾਂ ਪਵਾਓ

ਬੇਲਾਗਾਵੀ: ਕਰਨਾਟਕ ਵਿੱਚ ਬੀਜੇਪੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਮ ਯੇਦਯੁਰੱਪਾ ਨੇ ਬੇਲਾਗਾਵੀ ਦੀ ਚੋਣ ਸਭਾ ਵਿੱਚ ਵੋਟ ਪਾਉਣ ਨਾ ਆਉਣ ਵਾਲਿਆਂ ਨੂੰ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਲਿਆਉਣ ਤੇ ਜ਼ਬਰਦਸਤੀ ਭਾਜਪਾ ਦੇ ਉਮੀਦਵਾਰ ਮਹੰਤੇਸ਼ ਡੋਡਾਗੌੜ ਦੇ ਹੱਕ ’ਚ ਵੋਟ ਪਵਾਉਣ ਦਾ ਐਲਾਨ ਕਰ ਦਿੱਤਾ। ਘਰ ਜਾ ਕੇ ਲੋਕਾਂ ਦੇ ਹੱਥ-ਪੈਰ ਬੰਨ੍ਹ ਕੇ ਲਿਆਉਣ ਲਈ ਕਿਹਾ ਸਾਬਕਾ ਮੁੱਖ ਮੰਤਰੀ ਯੇਦਯੁਰੱਪਾ ਨੇ ਕਿਹਾ ਕੇ ਹੁਣ ਆਰਾਮ ਨਾ ਕਰੋ। ਜੋ ਤੁਹਾਨੂੰ ਲੱਗਦਾ ਹੈ ਕਿ ਕੋਈ ਵੋਟ ਪਾਉਣ ਨਹੀਂ ਆ ਰਿਹਾ ਤਾਂ ਉਸ ਦੇ ਘਰ ਜਾਓ ਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਬੀਜੇਪੀ ਉਮੀਦਵਾਰ ਮਹੰਤੇਸ਼ ਲਈ ਵੋਟਾਂ ਪਵਾਓ। ਕਾਂਗਰਸ ਨੂੰ ਕਿਹਾ ਡੁੱਬਦਾ ਜਹਾਜ਼ ਕਾਂਗਰਸ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਚਾਮੁੰਡੇਸ਼ਵਰੀ ਤੇ ਬਾਦਾਮੀ ਦੋਵੇਂ ਵਿਧਾਨ ਸਭਾ ਸਾਟ ਤੋਂ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਡੁੱਬਦਾ ਹੋਇਆ ਜਹਾਜ਼ ਹੈ, ਇਸ ਲਈ ਤੁਹਾਨੂੰ ਬੀਜੇਪੀ ਦੇ ਹੱਕ ’ਚ ਵੋਟਾਂ ਪਾਉਣ ਲਈ ਕਿਹਾ ਹੈ। 12 ਮਈ ਨੂੰ ਪੈਣਗੀਆਂ ਵੋਟਾਂ ਕਰਨਾਟਕ ਵਿੱਚ 224 ਸੀਟਾਂ ’ਤੇ 12 ਮਈ ਨੂੰ ਵੋਟਾਂ ਪੈਣਗੀਆਂ। 15 ਮਈ ਨੂੰ ਨਤੀਜੇ ਐਲਾਨੇ ਜਾਣਗੇ। ਭਾਜਪਾ ਆਪਣੀ ਵਾਪਸੀ ਲਈ ਪੂਰੀ ਵਾਹ ਲਾ ਰਹੀ ਹੈ, ਪ੍ਰਧਾਨ ਮੰਤਰੀ ਨੇ ਜਿੱਥੇ 15 ਸਭਾਵਾਂ ਕਰਨੀਆਂ ਸੀ, ਹੁਣ ਵਧਾ ਕੇ 21 ਕਰ ਦਿੱਤੀਆਂ ਹਨ।

ਮੁਕਾਬਲੇ 'ਚ ਅਸਿਸਟੈਂਟ ਪ੍ਰੋਫੈਸਰ ਸਣੇ ਪੰਜ ਅੱਤਵਾਦੀ ਢੇਰ

ਜੰਮੂ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਨੇ ਬਾਦੀਪੁਰਾ ਪਿੰਡ ਦੇ ਹਿਜ਼ਬੁਲ ਮਿਜ਼ਾਹਿਦੀਨ ਦੇ ਕਰੀਬ ਪੰਜ ਅੱਤਵਾਦੀਆਂ ਦਾ ਸਫ਼ਾਇਆ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਕਸ਼ਮੀਰ ਯੂਨੀਵਰਸਿਟੀ ਦਾ ਅਸਿਸਟੈਂਟ ਪ੍ਰੋਫੈਸਰ ਮੁਹੰਮਦ ਰਫੀ ਭੱਟ ਵਾਸੀ ਗੰਦਰਬਲ ਵੀ ਸ਼ਾਮਲ ਹੈ ਜੋ ਸੋਸ਼ਿਓਲੋਜੀ ਵਿਭਾਗ ਵਿੱਚ ਪੜ੍ਹਾਉਂਦਾ ਸੀ। ਉਹ ਸ਼ੁੱਕਰਵਾਰ ਤੋਂ ਹੀ ਗ਼ਾਇਬ ਸੀ। ਕਿਹਾ ਜਾ ਰਿਹਾ ਹੈ ਕਿ ਅੱਜ ਉਸ ਨੇ ਹਿਜ਼ਬੁਲ ਸੰਗਠਨ ਵਿੱਚ ਸ਼ਾਮਲ ਹੋਣਾ ਸੀ। ਇਸ ਤੋਂ ਇਲਾਵਾ ਹਿਜ਼ਬੁਲ ਮੁਜ਼ਾਹਿਦੀਨ ਦਾ ਕਮਾਂਡਰ ਸੱਦਾਮ ਪੱਦਾਰ ਵੀ ਮਾਰਿਆ ਗਿਆ ਹੈ। ਸੱਦਾਮ ਬੁਰਹਾਨ ਵਾਨੀ ਤੇ ਆਦਿਲ ਮਲਿਕ ਦੇ ਕਰੀਬੀ ਸੀ। ਮੁਕਾਬਲੇ ਵਿੱਚ ਪੁਲਿਸ ਤੇ ਫੌਜ ਦਾ ਇੱਕ-ਇੱਕ ਜਵਾਨ ਵੀ ਜ਼ਖ਼ਮੀ ਹੋਇਆ ਹੈ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਦੱਖਣ ਕਸ਼ਮੀਰ ਵਿੱਚ ਮੋਬਾਈਲ ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਮੁਤਾਬਕ ਫੌਜ ਨੂੰ ਸ਼ੋਪੀਆਂ ਦੇ ਜੈਨਾਪੁਰਾ ਇਲਾਕੇ ਦੇ ਪਿੰਡ ਬੜੀਗਾਮ ਵਿੱਚ ਅੱਤਵਾਦੀਆਂ ਦੀ ਸੂਹ ਮਿਲੀ ਸੀ। ਜਾਣਕਾਰੀ ਦੇ ਆਧਾਰ ’ਤੇ ਫੌਜ ਨੇ ਅੱਜ ਸਵੇਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਅਭਿਆਨ ਚਲਾਇਆ। ਅਧਿਕਾਰੀ ਨੇ ਦੱਸਿਆ ਕਿ ਲੁਕੇ ਹੋਏ ਅੱਤਵਾਦੀਆਂ ਨੇ ਫੌਜ ’ਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਇਹ ਅਭਿਆਨ ਝੜਪ ਮੁਕਾਬਲੇ ਵਿੱਚ ਬਦਲ ਗਿਆ। ਫੌਜ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ।

ਫੌਜ ਨੇ ਹਿਜ਼ਬੁਲ ਕਮਾਂਡਰ ਘੇਰਿਆ, ਮੁਕਾਬਲਾ ਜਾਰੀ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਹੋ ਗਈ। ਪੁਲਿਸ ਅਧਿਕਾਰੀ ਮੁਤਾਬਕ ਫੌਜ ਨੂੰ ਸ਼ੋਪੀਆਂ ਦੇ ਜੈਨਾਪੁਰਾ ਇਲਾਕੇ ਦੇ ਪਿੰਡ ਬੜੀਗਾਮ ਵਿੱਚ ਅੱਤਵਾਦੀਆਂ ਦੀ ਸੂਹ ਮਿਲੀ ਸੀ। ਜਾਣਕਾਰੀ ਮੁਤਾਬਕ ਫੌਜ ਨੇ ਬੁਰਹਾਨ ਵਾਨੀ ਦੇ ਕਰੀਬੀ ਹਿਜ਼ਬੁਲ ਕਮਾਂਡਰ ਸੱਦਾਮ ਪੇਡਾਰ ਨੂੰ ਘੇਰ ਲਿਆ ਹੈ। ਮੌਕੇ ’ਤੇ 3 ਤੋਂ 5 ਅੱਤਵਾਦੀਆਂ ਦੇ ਹੋਣ ਦਾ ਖ਼ਦਸ਼ਾ ਹੈ। ਸੂਹ ਦੇ ਆਧਾਰ ’ਤੇ ਫੌਜ ਨੇ ਅੱਜ ਸਵੇਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਅਭਿਆਨ ਚਲਾਇਆ। ਅਧਿਕਾਰੀ ਨੇ ਦੱਸਿਆ ਕਿ ਲੁਕੇ ਹੋਏ ਅੱਤਵਾਦੀਆਂ ਨੇ ਫੌਜ ’ਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਇਹ ਅਭਿਆਨ ਝੜਪ ਮੁਕਾਬਲੇ ਵਿੱਚ ਬਦਲ ਗਿਆ। ਫੌਜ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ। ਅਧਿਕਾਰੀ ਮੁਤਾਬਕ ਦੋਵਾਂ ਧਿਰਾਂ ਵਿੱਚ ਫਾਇਰਿੰਗ ਅਜੇ ਜਾਰੀ ਹੈ। ਜਾਣਕਾਰੀ ਮੁਤਾਬਕ ਖੋਜ ਅਭਿਆਨ ਵਿੱਚ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ-ਇੱਕ ਜਵਾਨ ਜ਼ਖ਼ਮੀ ਹੋਏ ਹਨ।

ਬੀਜੇਪੀ ਦੇ ਦਲਿਤ ਲੀਡਰਾਂ ਦੀ ਬਗਾਵਤ, ਮੋਦੀ ਨੂੰ ਮਿਲੇ ਯੋਗੀ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮੁਲਾਕਾਤ ਅਜਿਹੇ ਵੇਲੇ ਹੋਈ ਜਦ ਉੱਤਰ ਪ੍ਰਦੇਸ਼ ਤੋਂ ਪਾਰਟੀ ਦੇ ਹੀ ਦਲਿਤ ਲੀਡਰਾਂ ਨੇ ਆਪਣੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਇਸ ਮੁਲਾਕਾਤ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਸਰਕਾਰ ਤੇ ਪਾਰਟੀ ਵਿੱਚ ਵੱਡੇ ਫੇਰਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਆਦਿੱਤਿਆ ਨਾਥ ਨੇ ਸੂਬੇ ਵਿੱਚ ਅੰਬੇਡਕਰ ਜਯੰਤੀ ਮੌਕੇ 14 ਅਪ੍ਰੈਲ ਨੂੰ ਹੋਣ ਵਾਲੇ ਪ੍ਰੋਗਰਾਮ ਦੇ ਵਿਸ਼ੇ ਵਿੱਚ ਚਰਚਾ ਕੀਤੀ। ਇਸ ਤੋਂ ਇਲਾਵਾ 14 ਅਪ੍ਰੈਲ ਤੋਂ 5 ਮਈ ਵਿਚਾਲੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਯੋਗੀ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਯੋਗੀ ਨੇ ਦਿੱਲੀ ਤੋਂ ਬਾਅਦ ਗੁਜਰਾਤ ਵਿੱਚ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਹੈ। ਮੁੱਖ ਮੰਤਰੀ ਤੋਂ ਇਲਾਵਾ ਸੂਬੇ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਆਪਣੀ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਬੀਜੇਪੀ ਐਮਪੀ ਸਾਬਿਤ੍ਰੀ ਬਾਈ ਫੁਲੇ, ਛੋਟੇ ਲਾਲ, ਡਾ. ਯਸ਼ਵੰਤ ਸਿੰਘ, ਅਸ਼ੋਕ ਦੋਹਰੇ ਸ਼ਾਮਲ ਹਨ। ਸੰਸਦ ਮੈਂਬਰ ਛੋਟੇ ਲਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਯੋਗੀ ਦੀ ਸ਼ਿਕਾਇਤ ਕੀਤੀ ਹੈ।

ਕਿਸਾਨਾਂ ਨੂੰ ਚੇਤਾਵਨੀ! ਅਗਲੇ ਪੰਜ ਦਿਨ ਮੌਸਮ ਖ਼ਰਾਬ

ਨਵੀਂ ਦਿੱਲੀ: ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਬੀਤੀ ਸ਼ਾਮ ਤੇਜ਼ ਹਵਾ ਤੇ ਮੀਂਹ ਪੈਣ ਨਾਲ ਕਿਸਾਨਾਂ ਦੇ ਰੰਗ ਉੱਡ ਗਏ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 11 ਅਪ੍ਰੈਲ ਤਕ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਤੂਫ਼ਨ ਤੇ ਮੀਂਹ ਪੈਣ ਦੇ ਆਸਾਰ ਨਾਲ ਖ਼ਰਾਬ ਮੌਸਮ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਅੱਜ ਪੱਛਮ ਬੰਗਾਲ ਤੇ ਸਿੱਕਿਮ ਦੇ ਉਪ ਹਿਮਾਲਿਆ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਬਿਹਾਰ, ਉੱਤਰ ਪ੍ਰਦੇਸ਼ ਦੇ ਉੱਤਰੀ ਇਲਾਕੇ, ਪੰਜਾਬ, ਉੱਤਰਾਖੰਡ ਤੇ ਉੜੀਸਾ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ। ਉੱਤਰ ਵੱਲ ਤੇਜ਼ ਹਵਾਵਾਂ ਤੋਂ ਬਾਅਦ 9 ਤੇ 10 ਅਪ੍ਰੈਲ ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਦਿੱਲੀ ’ਚ ਮੀਂਹ ਪੈਣ ਦੀ ਚੇਤਾਵਨੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨ ਤਕ ਮੌਸਮ ਖ਼ਰਾਬ ਰਹੇਗਾ। ਅੱਜ ਮੇਘਾਲਿਆ ਵਿੱਚ ਭਾਰੀ ਮੀਂਹ ਤੇ ਪੱਛਮ ਬੰਗਾਲ, ਉੜੀਸਾ, ਅਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਝੱਖੜ ਨਾਲ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਕਰਨਾਟਕਾ ਦੇ ਅੰਦਰਲੇ ਹਿੱਸੇ, ਉੱਤਰ ਤੱਟੀ ਆਂਦਰਾ ਪ੍ਰਦੇਸ਼, ਤੇਲੰਗਨਾ, ਵਿਦਰਭ, ਛੱਤੀਸਗੜ੍ਹ, ਮੱਧ ਮਹਾਂਰਾਸ਼ਟਰ ਤੇ ਮਰਾਠਵਾੜਾ ਖੇਤਰਾਂ ’ਚ ਵੀ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਹਾਰਦਿਕ ਪਟੇਲ ਦੇ ਮੂੰਹ 'ਤੇ ਸਿਆਹੀ ਸੁੱਟੀ, ਬੀਜੇਪੀ 'ਤੇ ਇਲਜ਼ਾਮ

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਪਾਟੀਦਾਰ ਲੀਡਰ ਹਾਰਦਿਕ ਪਟੇਲ ਦੇ ਮੂੰਹ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲਿੰਦ ਗੁਰਜਰ ਨਾਂ ਦੇ ਮੁੰਡੇ ਨੇ ਹਾਰਦਿਕ ਦੇ ਮੂੰਹ ‘ਤੇ ਸਿਆਹੀ ਸੁੱਟੀ। ਇਸ ਤੋਂ ਬਾਅਦ ਹਾਰਦਿਕ ਪਟੇਲ ਦੇ ਸਮਰਥਕਾਂ ਨੇ ਮਿਲਿੰਦ ਨੂੰ ਕੁੱਟਿਆ। ਇਸ ਮਗਰੋਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਿਲਿੰਦ ਹਾਰਦਿਕ ਦੇ ਮੱਧ ਪ੍ਰਦੇਸ਼ ਦੌਰੇ ਤੋਂ ਨਾਰਾਜ਼ ਸੀ। ਹਾਰਦਿਕ ਨੇ ਇਸ ਤੋਂ ਬਾਅਦ ਟਵੀਟ ਕੀਤਾ, “ਮੇਰੇ ‘ਤੇ ਸਿਆਹੀ ਸੁੱਟ ਕੇ ਬੀਜੇਪੀ ਦੇ ਵਰਕਰਾਂ ਨੇ ਉਜੈਨ ਵਿੱਚ ਮੇਰਾ ਸਵਾਗਤ ਕੀਤਾ। ਸਿਆਹੀ ਸੁੱਟਣ ਵਾਲੇ ਨੂੰ ਮੈਂ ਮੁਆਫ ਕਰ ਦਿੱਤਾ ਹੈ। ਸਾਡੀ ਲੜਾਈ ਜਾਰੀ ਰਹੇਗੀ। ਮੈਂ ਗੋਲੀਆਂ ਤੋਂ ਨਹੀਂ ਡਰਦਾ ਤਾਂ ਸਿਆਹੀ ਤੋਂ ਕਿਵੇਂ ਡਰਾਂਗਾ?” ਹਾਰਦਿਕ ਨੇ ਲਿਖਿਆ, “ਮੇਰੇ ਨਾਲ ਵਾਈ ਸਿਕਿਉਰਿਟੀ ਚਲਦੀ ਹੈ। ਜੇਕਰ ਮੇਰੇ ਵਰਗਾ ਬੰਦਾ ਸਲਾਮਤ ਨਹੀਂ ਤਾਂ ਆਮ ਬੰਦਿਆਂ ਦਾ ਕੀ ਹੁੰਦਾ ਹੋਵੇਗਾ।” ਹਾਰਦਿਕ ਦੇ ਇਨ੍ਹਾਂ ਇਲਜ਼ਾਮਾਂ ‘ਤੇ ਫਿਲਹਾਲ ਬੀਜੇਪੀ ਦੇ ਕਿਸੇ ਬੁਲਾਰੇ ਨੇ ਸਫਾਈ ਨਹੀਂ ਦਿੱਤੀ।

ਭਾਰਤ ਦੀ ਝੋਲੀ ਚੌਥਾ ਸੋਨ ਤਗ਼ਮਾ

ਨਵੀਂ ਦਿੱਲੀ: ਕਾਮਨਵੈਲਥ ਖੇਡਾਂ ਦੇ ਤੀਜੇ ਦਿਨ ਵੀ ਭਾਰਤ ਦਾ ਸੁਨਿਹਰੀ ਦੌਰ ਜਾਰੀ ਰਿਹਾ। ਸਤੀਸ਼ ਕੁਮਾਰ ਸ਼ਿਵਾਲਿੰਗਮ ਤੋਂ ਬਾਅਦ ਆਰ ਵੈਂਕਟ ਰਾਹੁਲ ਨੇ ਵੇਟਲਿਫਟਿੰਗ ਮੁਕਾਬਲੇ ਵਿੱਚ ਦਿਨ ਦਾ ਦੂਜਾ ਸੋਨ ਤਗ਼ਮਾ ਜਿੱਤਿਆ। ਸਤੀਸ਼ ਨੇ 77 ਕਿੱਲੋ ਭਾਰ ਸ਼੍ਰੇਣੀ ਅਤੇ ਵੈਂਕਟ ਨੇ 85 ਕਿੱਲੋ ਸ਼੍ਰਣੀ ਵਿੱਚ ਭਾਰਤ ਨੂੰ ਸੋਨ ਤਗ਼ਮੇ ਦਿਵਾਏ। ਭਾਰਤ ਦੇ ਖ਼ਾਤੇ ਹੁਣ ਤਕ 4 ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦੇ ਤਗ਼ਮੇ ਸਮੇਤ ਕੁੱਲ 6 ਤਗ਼ਮੇ ਆਏ ਹਨ ਤੇ ਟੈਲੀ ਵਿੱਚ ਭਾਰਤ ਚੌਥੇ ਸਥਾਨ ’ਤੇ ਹੈ। 21 ਸਾਲਾ ਰਾਹੁਲ ਨੇ ਕੁੱਲ 338 ਕਿੱਲੋ ਵਜ਼ਨ ਚੁੱਕ ਕੇ ਸੋਨਾ ਜਿੱਤਿਆ। ਉਸ ਦਾ ਮੁਕਾਬਲਾ ਸਮੋਆ ਦੇ ਡਾਨ ਓਪੇਲੋਜ ਨਾਲ ਸੀ ਜਿਸ ਨੇ ਕੁੱਲ 331 ਕਿੱਲੋ ਵਜ਼ਨ ਚੁੱਕਿਆ। ਦੋਵਾਂ ਨੇ ‘ਕਲੀਨ ਐਂਡ ਜਰਕ’ ’ਚ ਆਪਣੇ ਆਖ਼ਰੀ ਯਤਨ ਵਿੱਚ 191 ਕਿੱਲੋ ਵਜ਼ਨ ਚੁੱਕਣ ਦਾ ਫੈਸਲਾ ਕੀਤਾ ਸੀ ਪਰ ਦੋਵੇਂ ਜਣੇ ਅਸਫਲ ਰਹੇ। ਇਸ ਪਿੱਛੋਂ ਸਮੋਆ ਦਾ ਵੇਟਲਿਫਟਰ ਦੀ 188 ਕਿੱਲੋ ਵਜ਼ਨ ਚੁੱਕਣ ਦੇ ਦੂਜੇ ਯਤਨ ਦੀ ਅਸਫਲਤਾ ਨੇ ਰਾਹੁਲ ਨੂੰ ਜਿੱਤ ਦਵਾਈ। ਪਿਛਲੇ ਸਾਲ ਹੋਈ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਰਾਹੁਲ ਨੇ ਕੁੱਲ 351 ਕਿੱਲੋ (156 ਕਿੱਲੋ ਅਤੇ 195 ਕਿੱਲੋ) ਵਜ਼ਨ ਚੁੱਕਿਆ ਸੀ।

ਜੋਧਪੁਰ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ ਮਿਲੀ ਹੈ। ਅਦਾਲਤ ਨੇ ਸਲਮਾਨ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਹੈ ਤੇ ਨਾਲ ਹੀ ਉਨ੍ਹਾਂ ਦੀ ਸਜ਼ਾ ‘ਤੇ ਵੀ ਰੋਕ ਲੱਗ ਗਈ ਹੈ। ਬਾਲੀਵੁੱਡ ਸੁਪਰਸਟਾਰ ਨੂੰ 50,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਸਲਮਾਨ ਖ਼ਾਨ ਅੱਜ ਹੀ ਜੇਲ੍ਹ ਵਿੱਚੋਂ ਰਿਹਾ ਹੋ ਸਕਦੇ ਹਨ। ਸਲਮਾਨ ਦੀ ਜ਼ਮਾਨਤ ਵਿਰੁੱਧ ਬਿਸ਼ਨੋੋਈ ਸਮਾਜ ਨੇ ਹਾਈਕੋਰਟ ਜਾਣ ਦਾ ਐਲਾਨ ਵੀ ਕਰ ਦਿੱਤਾ ਹੈ। ਸਲਮਾਨ ਨੂੰ ਜ਼ਮਾਨਤ ਮਿਲਣ ‘ਤੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ। ਸਲਮਾਨ ਖ਼ਾਨ ਨਾਲ ਜ਼ਮਾਨਤ ਮਿਲਣ ਬਾਰੇ ਬਿਲਕੁਲ ਫ਼ਿਲਮਾਂ ਵਾਂਗ ਹੀ ਹੋ ਰਿਹਾ ਸੀ, ਕਿਉਂਕਿ ਬੀਤੇ ਕੱਲ੍ਹ ਸਲਮਾਨ ਦੀ ਜ਼ਮਾਨਤ ਬਾਰੇ ਫ਼ੈਸਲਾ ਲੈਣ ਵਾਲੇ ਜੱਜ ਰਵਿੰਦਰ ਜੋਸ਼ੀ ਦਾ ਦੇਰ ਰਾਤ ਤਬਾਦਲਾ ਹੋ ਗਿਆ ਸੀ। ਇਸ ਤੋਂ ਪਹਿਲਾਂ ਸਲਮਾਨ ਦੇ ਵਕੀਲ ਨੂੰ ਕੇਸ ਤੋਂ ਹਟਣ ਦੀਆਂ ਧਮਕੀ ਵੀ ਮਿਲੀ ਸੀ। ਹੁਣ ਸਲਮਾਨ ਦੀ ਜ਼ਮਾਨਤ ‘ਤੇ ਸੁਣਵਾਈ ਜ਼ਿਲ੍ਹਾ ਜੱਜ ਚੰਦਰ ਕੁਮਾਰ ਸੋਨਗਰਾ ਕਰ ਰਹੇ ਸਨ। ਸ਼ਨੀਵਾਰ ਸਵੇਰੇ ਸਾਢੇ ਕੁ ਦਸ ਵਜੇ ਸਲਮਾਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੋਈ ਸੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਸਲਮਾਨ ਨੂੰ ਜ਼ਮਾਨਤ ਦੇਣ ਦਾ ਜ਼ਬਰਦਸਤ ਵਿਰੋਧ ਕੀਤਾ, ਜਦਕਿ ਸਲਮਾਨ ਦੇ ਵਕੀਲ ਮਹੇਸ਼ ਬੋੜਾ ਨੇ ਦਲੀਲ ਦਿੱਤੀ ਕਿ ਸਲਮਾਨ ਨੂੰ ਬਾਕੀ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲਦੀ ਰਹੀ ਹੈ। ਸਲਮਾਨ ਦੇ ਵਕੀਲ ਨੇ ਆਪਣੇ ਮੁਵੱਕਿਲ ਦੇ ਪੱਖ ਵਿੱਚ ਕਾਫੀ ਦਲੀਲਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਲਮਾਨ ਨੇ ਅਦਾਲਤ ਦਾ ਹਮੇਸ਼ਾ ਸਹਿਯੋਗ ਕੀਤਾ ਹੈ ਤੇ ਉਹ ਭਗੌੜਾ ਨਹੀਂ ਹੈ। ਹਾਲਾਂਕਿ ਸਰਕਾਰੀ ਵਕੀਲ ਨੇ ਸਲਮਾਨ ਵਿਰੁੱਧ ਸਬੂਤਾਂ ਦੀ ਗੱਲ ਕਰਦਿਆਂ ਜ਼ਮਾਨਤ ਦਾ ਵਿਰੋਧ ਕੀਤਾ। ਸਲਮਾਨ ਨੂੰ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਪੰਜ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ, ਜਿਸ ‘ਤੇ ਅੱਜ ਸੈਸ਼ਨ ਕੋਰਟ ਨੇ ਰੋਕ ਲਾ ਦਿੱਤੀ ਹੈ। ਸਲਮਾਨ ਪਰਸੋਂ ਤੋਂ ਜੇਲ੍ਹ ਵਿੱਚ ਬੰਦ ਹਨ ।

ਦਿੱਲੀ: ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮੁਲਾਜ਼ਮ ਆਸਾਰਾਮ ਸਬੰਧੀ 25 ਅਪ੍ਰੈਲ ਨੂੰ ਅਦਾਲਤ ਫੈਸਲਾ ਸੁਣਾਏਗੀ। ਪਿਛਲੇ ਸਮੇਂ ਆਸਾ ਰਾਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ। ਉਸ ਨੂੰ ਜੋਧਪੁਰ ਜੇਲ੍ਹ ਵਿੱਚ ਰਹਿਣਾ ਪਵੇਗਾ। ਆਸਾ ਰਾਮ ਨੇ ਰਾਜਸਥਾਨ ਹਾਈ ਕੋਰਟ ਤੋਂ ਜ਼ਮਾਨਤ ਪਟੀਸ਼ਨ ਰੱਦ ਹੋਣ ਪਿੱਛੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਆਸਾ ਰਾਮ ਦੇ ਵਕੀਲ ਨੇ ਪੀੜਤਾ ਦੇ ਨਾਬਾਲਗ ਹੋਣ ‘ਤੇ ਸਵਾਲ ਉਠਾਉਂਦੇ ਹੋਏ ਕਥਾਵਾਚਕ ‘ਤੇ ਪਾਸਕੋ ਦੇ ਤਹਿਤ ਲੱਗੇ ਦੋਸ਼ ਹਟਾਉਣ ਦੀ ਮੰਗ ਕੀਤੀ। ਵਕੀਲ ਨੇ ਕਿਹਾ ਸੀ ਕਿ ਪੀੜਤਾ ਦੇ ਸਕੂਲ ਛੱਡਣ ਦੇ ਸਰਟੀਫਿਕੇਟ ਤੇ ਪਲੇਅ ਸਕੂਲ ਵਿੱਚ ਉਸ ਦੀ ਜਨਮ ਤਰੀਕ 1995 ਹੈ, ਜਦ ਕਿ ਦਸਵੀਂ ਦੇ ਸਰਟੀਫਿਕੇਟ ਵਿੱਚ ਉਸ ਦੀ ਉਮਰ 1997 ਦਿੱਤੀ ਗਈ ਹੈ। ਅਸਲ ਵਿੱਚ ਪੀੜਤਾ ਦੀ ਜਨਮ ਤਰੀਕ 1995 ਹੈ ਅਤੇ ਇਸ ਹਿਸਾਬ ਨਾਲ ਉਹ ਘਟਨਾ ਸਮੇਂ ਨਾਬਾਲਗ ਨਹੀਂ ਸੀ। ਬੈਂਚ ਨੇ ਇਨ੍ਹਾਂ ਦਲੀਲਾਂ ‘ਤੇ ਵਕੀਲ ਤੋਂ ਪੁੱਛਿਆ ਸੀ ਕਿ ਜੋ ਦਸਤਾਵੇਜ਼ ਉਹ ਸੁਪਰੀਮ ਕੋਰਟ ਵਿੱਚ ਪੇਸ਼ ਕਰ ਰਹੇ ਹਨ, ਕੀ ਉਹ ਦਸਤਾਵੇਜ਼ ਉਨ੍ਹਾਂ ਨੇ ਹਾਈ ਕੋਰਟ ਅੱਗੇ ਰੱਖੇ ਸਨ? ਵਕੀਲ ਨੇ ਕਿਹਾ ਸੀ ਕਿ ਹਾਈ ਕੋਰਟ ਵਿੱਚ ਬਹਿਸ ਏਥੋਂ ਤੱਕ ਨਹੀਂ ਪਹੁੰਚੀ ਸੀ। ਜਦ ਉਮਰ ਤੈਅ ਕਰਨ ਦੇ ਮਾਮਲੇ ਵਿੱਚ ਜੁਵੇਨਾਈਲ ਜਸਟਿਸ ਐਕਟ ਦੇ ਨਿਯਮਾਂ ਦੀ ਚਰਚਾ ਹੋਈ ਤਾਂ ਵਕੀਲ ਨੇ ਕਿਹਾ ਸੀ ਕਿ ਦਸਵੀਂ ਦੇ ਸਰਟੀਫਿਕੇਟ ਦੇ ਆਧਾਰ ‘ਤੇ ਉਮਰ ਤੈਅ ਕਰਨ ਦਾ ਨਿਯਮ ਜੇ ਜੇ ਐਸ ਵਿੱਚ ਦੋਸ਼ੀ ਲਈ ਦਿੱਤਾ ਗਿਆ ਹੈ, ਇਥੇ ਗੱਲ ਪੀੜਤਾ ਦੀ ਉਮਰ ਦੀ ਹੁੰਦੀ ਹੈ, ਇਸ ਲਈ ਇਹ ਨਿਯਮ ਲਾਗੂ ਨਹੀਂ ਹੋਵੇਗਾ।

ਸਲਮਾਨ ਖ਼ਾਨ ਨੂੰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ

ਜੋਧਪੁਰ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ ਮਿਲੀ ਹੈ। ਅਦਾਲਤ ਨੇ ਸਲਮਾਨ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਹੈ ਤੇ ਨਾਲ ਹੀ ਉਨ੍ਹਾਂ ਦੀ ਸਜ਼ਾ ‘ਤੇ ਵੀ ਰੋਕ ਲੱਗ ਗਈ ਹੈ। ਬਾਲੀਵੁੱਡ ਸੁਪਰਸਟਾਰ ਨੂੰ 50,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਸਲਮਾਨ ਖ਼ਾਨ ਅੱਜ ਹੀ ਜੇਲ੍ਹ ਵਿੱਚੋਂ ਰਿਹਾ ਹੋ ਸਕਦੇ ਹਨ। ਸਲਮਾਨ ਦੀ ਜ਼ਮਾਨਤ ਵਿਰੁੱਧ ਬਿਸ਼ਨੋੋਈ ਸਮਾਜ ਨੇ ਹਾਈਕੋਰਟ ਜਾਣ ਦਾ ਐਲਾਨ ਵੀ ਕਰ ਦਿੱਤਾ ਹੈ। ਸਲਮਾਨ ਨੂੰ ਜ਼ਮਾਨਤ ਮਿਲਣ ‘ਤੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ। ਸਲਮਾਨ ਖ਼ਾਨ ਨਾਲ ਜ਼ਮਾਨਤ ਮਿਲਣ ਬਾਰੇ ਬਿਲਕੁਲ ਫ਼ਿਲਮਾਂ ਵਾਂਗ ਹੀ ਹੋ ਰਿਹਾ ਸੀ, ਕਿਉਂਕਿ ਬੀਤੇ ਕੱਲ੍ਹ ਸਲਮਾਨ ਦੀ ਜ਼ਮਾਨਤ ਬਾਰੇ ਫ਼ੈਸਲਾ ਲੈਣ ਵਾਲੇ ਜੱਜ ਰਵਿੰਦਰ ਜੋਸ਼ੀ ਦਾ ਦੇਰ ਰਾਤ ਤਬਾਦਲਾ ਹੋ ਗਿਆ ਸੀ। ਇਸ ਤੋਂ ਪਹਿਲਾਂ ਸਲਮਾਨ ਦੇ ਵਕੀਲ ਨੂੰ ਕੇਸ ਤੋਂ ਹਟਣ ਦੀਆਂ ਧਮਕੀ ਵੀ ਮਿਲੀ ਸੀ। ਹੁਣ ਸਲਮਾਨ ਦੀ ਜ਼ਮਾਨਤ ‘ਤੇ ਸੁਣਵਾਈ ਜ਼ਿਲ੍ਹਾ ਜੱਜ ਚੰਦਰ ਕੁਮਾਰ ਸੋਨਗਰਾ ਕਰ ਰਹੇ ਸਨ। ਸ਼ਨੀਵਾਰ ਸਵੇਰੇ ਸਾਢੇ ਕੁ ਦਸ ਵਜੇ ਸਲਮਾਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੋਈ ਸੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਸਲਮਾਨ ਨੂੰ ਜ਼ਮਾਨਤ ਦੇਣ ਦਾ ਜ਼ਬਰਦਸਤ ਵਿਰੋਧ ਕੀਤਾ, ਜਦਕਿ ਸਲਮਾਨ ਦੇ ਵਕੀਲ ਮਹੇਸ਼ ਬੋੜਾ ਨੇ ਦਲੀਲ ਦਿੱਤੀ ਕਿ ਸਲਮਾਨ ਨੂੰ ਬਾਕੀ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲਦੀ ਰਹੀ ਹੈ। ਸਲਮਾਨ ਦੇ ਵਕੀਲ ਨੇ ਆਪਣੇ ਮੁਵੱਕਿਲ ਦੇ ਪੱਖ ਵਿੱਚ ਕਾਫੀ ਦਲੀਲਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਲਮਾਨ ਨੇ ਅਦਾਲਤ ਦਾ ਹਮੇਸ਼ਾ ਸਹਿਯੋਗ ਕੀਤਾ ਹੈ ਤੇ ਉਹ ਭਗੌੜਾ ਨਹੀਂ ਹੈ। ਹਾਲਾਂਕਿ ਸਰਕਾਰੀ ਵਕੀਲ ਨੇ ਸਲਮਾਨ ਵਿਰੁੱਧ ਸਬੂਤਾਂ ਦੀ ਗੱਲ ਕਰਦਿਆਂ ਜ਼ਮਾਨਤ ਦਾ ਵਿਰ

ਜਾਅਲੀ ਬਾਬਿਆਂ ਦੀ ਸੂਚੀ ਜਾਰੀ, ਜਾਣੋ ਕਿਸ-ਕਿਸ ਦਾ ਨਾਂ !

ਇਲਾਹਾਬਾਦ: ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਅੱਜ ਆਪਣੀ ਬੈਠਕ ਦੌਰਾਨ ਫਰਜ਼ੀ ਬਾਬਿਆਂ ਦੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਦਿੱਲੀ ਦੇ ਵਿਰੇਂਦਰ ਦੀਕਸ਼ਿਤ ਕਾਲਨੇਮੀ, ਬਸਤੀ ਦੇ ਸਚਿਦਾਨੰਦ ਸਰਸਵਤੀ ਤੇ ਇਲਾਹਾਬਾਦ ਦੇ ਤ੍ਰਿਕਾਲ ਭਵੰਤਾ ਦੇ ਨਾਂ ਵੀ ਸ਼ਾਮਲ ਹਨ। ਪ੍ਰੀਸ਼ਦ ਦੇ ਮੁਖੀ ਮਹੰਤ ਨਰੇਂਦਰ ਗਿਰੀ ਦੀ ਅਗਵਾਈ ਦੀ ਬੈਠਕ ਵਿੱਚ ਸਾਰੇ 13 ਅਖਾੜਿਆਂ ਦੇ ਮੁਖੀ ਸ਼ਾਮਲ ਹੋਏ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਮੁਖੀ ਨਰੇਂਦਰ ਗਿਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਬਾਬਿਆਂ ਤੋਂ ਸਾਵਧਾਨ ਰਹਿਣ ਜੋ ਕਿਸੇ ਪ੍ਰੰਪਰਾ ਜਾਂ ਸੰਪ੍ਰਦਾਇ ਨਾਲ ਸਬੰਧਤ ਨਹੀਂ ਹਨ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਜਾਅਲੀ ਬਾਬਿਆਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 14 ਨਾਂ ਸ਼ਾਮਲ ਸਨ। ਇਸ ਵਿੱਚ ਆਸਾਰਾਮ ਬਾਪੂ, ਗੁਰਮੀਤ ਰਾਮ ਰਹੀਮ, ਸੁਖਵਿੰਦਰ ਕੌਰ ਉਰਫ ਰਾਧੇ ਮਾਂ, ਸੱਚਿਦਾਨੰਦ ਗਿਰੀ, ਓਮਬਾਬਾ ਉਰਫ ਵਿਵੇਕਾਨੰਦ ਝਾਅ, ਨਿਰਮਲ ਬਾਬਾ, ਇੱਛਾਧਾਰੀ ਭੀਮਾਨੰਦ ਉਰਫ ਸ਼ਿਵਮੂਰਤੀ ਦਵਿਵੇਦੀ, ਸਵਾਮੀ ਅਸੀਮਾਨੰਦ, ਓਮ ਨਮੋ ਸ਼ਿਵਾਏ ਬਾਬਾ, ਨਾਰਾਇਣ ਸਾਈਂ, ਰਾਮਪਾਲ, ਕੁਸ਼ ਮੁਨੀ, ਮਲਖਾਨ ਗਿਰੀ ਤੇ ਬ੍ਰਹਿਸਪਤੀ ਗਿਰੀ ਸ਼ਾਮਲ ਸਨ। ਅਖਾੜਾ ਪ੍ਰੀਸ਼ਦ ਦੇ ਮੁਖੀ ਨੇ ਬੈਠਕ ਵਿੱਚ ਮਾਘ ਮੇਲੇ ਤੇ ਕੁੰਭ ਮੇਲਿਆਂ ਦੇ ਕਾਰਜਾਂ ‘ਤੇ ਨਿਗਰਾਨੀ ਰੱਖਣ ਲਈ ਅਖਾੜਿਆਂ ਦੀ ਇੱਕ ਕਮੇਟੀ ਬਣਾਏ ਜਾਣ ਦੀ ਮੰਗ ਵੀ ਰੱਖੀ। ਦੱਸ ਦੇਈਏ ਕਿ ਇਸ ਸਮੇਂ ਸਰਕਾਰ ਇਨ੍ਹਾਂ ਮੇਲਿਆਂ ਦੇ ਪ੍ਰਬੰਧਨ ਵਿੱਚ ਅਖਾੜਾ ਪ੍ਰੀਸ਼ਦ ਨੂੰ ਸ਼ਾਮਲ ਨਹੀਂ ਕਰਦੀ।

ਹੁਣ ਦੇਸ਼ 'ਚ ਨਹੀਂ ਰਹੇਗਾ ਮਾਨਵ ਰਹਿਤ ਫਾਟਕ

ਨਵੀਂ ਦਿੱਲੀ: ਹੁਣ ਦੇਸ਼ ਵਿੱਚ ਮਾਨਵ ਰਹਿਤ ਫਾਟਕ ਨਹੀਂ ਰਹਿਣਗੇ। ਰੇਲ ਮੰਤਰੀ ਪਿਉਸ਼ ਗੋਇਲ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਇਸ ਬਾਰੇ ਨੀਤੀਗਤ ਫੈਸਲਾ ਕੀਤਾ ਗਿਆ ਹੈ ਕਿ ਅਗਲੇ ਸਾਲ ਗਨੇਸ਼ ਚਤੁਰਥੀ ਤੱਖ ਸਾਰੇ ਮਾਨਵ ਰਹਿਤ ਫਾਟਕਾਂ ਨੂੰ ਖਤਮ ਕਰ ਦਿੱਤਾ ਜਾਏਗਾ। ਰਾਜ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਸੁਰੱਖਿਆ ਨਾਲ ਜੁੜੇ ਅਹੁਦਿਆਂ ਨੂੰ ਤੁਰੰਤ ਭਰਨ ਦਾ ਫੈਸਲਾ ਕੀਤਾ ਹੈ। ਕਾਬਲੇਗੌਰ ਹੈ ਕਿ ਦੇਸ਼ ਵਿੱਚ 7700 ਮਾਨਵ ਰਹਿਤ ਫਾਟਕ ਹਨ। ਇਨ੍ਹਾਂ ਫਾਟਕਾਂ ‘ਤੇ ਸਾਲ 2015-16 ਵਿੱਚ 29 ਹਾਦਸੇ ਹੋਏ। ਇਨ੍ਹਾਂ ਹਾਦਸਿਆਂ ਵਿੱਚ 58 ਲੋਕਾਂ ਦੀ ਮੌਤ ਹੋਈ ਜਦੋਂਕਿ 40 ਜ਼ਖ਼ਮੀ ਹੋਏ।

ਆਧਾਰ ਕਾਰਡ ਨੇ ਲਈ ਕਾਰਗਿਲ ਸ਼ਹੀਦ ਦੀ ਪਤਨੀ ਦੀ ਜਾਨ !

ਸੋਨੀਪਤ: ਦੇਸ਼ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ ਰੁਕਣ ਦਾ ਨਾਂ ਨਹੀਂ ਲੈ ਰਹੀ। ਤਾਜ਼ਾ ਮਾਮਲਾ ਸੋਨੀਪਤ ਤੋਂ ਆਇਆ ਹੈ ਜਿੱਥੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਾਰਗਿਲ ਜੰਗ ਦੇ ਸ਼ਹੀਦ ਦੀ ਪਤਨੀ ਦੀ ਮੌਤ ਹੋ ਗਈ। ਸੋਨੀਪਤ ਦੇ ਪਿੰਡ ਮਹਿਲਾਣਾ ਦੇ ਫ਼ੌਜੀ ਜਵਾਨ ਲਕਮਣ ਦਾਸ ਦੀ ਦੀ ਪਤਨੀ ਸ਼ਕੁੰਤਲਾ ਕੈਂਸਰ ਨਾਲ ਪੀੜਤ ਸੀ। ਸ਼ਹੀਦ ਦੇ ਪੁੱਤਰ ਪਵਨ ਨੇ ਟਿਉਲਿਪ ਹਸਪਤਾਲ ‘ਤੇ ਆਧਾਰ ਕਾਰਡ ਨਾ ਹੋਣ ਕਾਰਨ ਉਸ ਦੀ ਮਾਂ ਨੂੰ ਦਾਖਲ ਨਾ ਕਰਨ ਦਾ ਇਲਜ਼ਾਮ ਲਾਇਆ। ਉਸ ਨੇ ਕਿਹਾ ਕਿ ਜੇਕਰ ਉਸ ਦੀ ਮਾਂ ਸਮੇਂ ਸਿਰ ਹਸਪਤਾਲ ਵਿੱਚ ਦਾਖਲ ਹੋ ਜਾਂਦੀ ਤਾਂ ਉਹ ਬਚ ਸਕਦੀ ਸੀ। ਪਵਨ ਨੇ ਦੱਸਿਆ ਕਿ ਹਸਪਤਾਲ ਦੇ ਇਸ ਰਵੱਈਏ ਕਾਰਨ ਉਹ ਆਪਣੀ ਮਾਂ ਨੂੰ ਉੱਥੋਂ ਲੈ ਕੇ ਚਲਾ ਇਲਾਜ ਲਈ ਕਿਤੇ ਹੋਰ ਲੈ ਗਿਆ, ਪਰ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਹਾਲਾਂਕਿ, ਟਿਊਲਿਪ ਹਸਪਤਾਲ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਹਸਪਤਾਲ ਦੇ ਡਾਕਟਰ ਅਭਿਮੰਨਿਊ ਨੇ ਕਿਹਾ ਕਿ ਹਸਪਤਾਲ ਦੇ ਕੁਝ ਨਿਯਮ ਕਾਨੂੰਨ ਹਨ, ਜਿਨ੍ਹਾਂ ਨੂੰ ਮੰਨਣਾ ਪੈਂਦਾ ਹੈ। ਡਾਕਟਰ ਮੁਤਾਬਕ ਮਰੀਜ਼ ਨੂੰ ਐਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ, ਪਰ ਉੱਥੋਂ ਉਸ ਦੇ ਵਾਰਸ ਆਪਣੀ ਮਰਜ਼ੀ ਨਾਲ ਹੀ ਚੁੱਕ ਕੇ ਲੈ ਗਏ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸੇ ਨੂੰ ਇਲਾਜ ਤੋਂ ਮਨ੍ਹਾ ਨਹੀਂ ਕਰਦੇ, ਜੇਕਰ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋਵੇ ਤਾਂ ਇਲਾਜ ਤੁਰੰਤ ਸ਼ੁਰੂ ਹੋ ਜਾਂਦਾ ਹੈ। ਇਲਾਜ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਜਾਂਦੀ।

ਮੁੱਖ ਮੰਤਰੀ ਦੀ ਬੱਲੇ-ਬੱਲੇ ਲਈ ਨੌਂ ਮਹੀਨਿਆਂ 'ਚ 10 ਕਰੋੜ ਖਰਚੇ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੇ ਪ੍ਰਚਾਰ ਵਿੱਚ ਕੋਈ ਘਾਟ ਨਹੀਂ ਛੱਡੀ। ਆਰਟੀਆਈ ਤਹਿਤ ਇਹ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਆਪਣੀ ਸਰਕਾਰ ਦੇ ਅਖੀਰਲੇ ਸਾਲ ਵਿੱਚ ਅਖਿਲੇਸ਼ ਸਰਕਾਰ ਨੇ 85 ਕਰੋੜ ਰੁਪਏ ਤੋਂ ਜ਼ਿਆਦਾ ਐਲਈਡੀ ਨਾਲ ਪ੍ਰਚਾਰ ‘ਤੇ ਖਰਚ ਕੀਤਾ। ਯੋਗੀ ਨੇ ਸੱਤਾ ਸਾਂਭਣ ਤੋਂ ਬਾਅਦ ਹੁਣ ਤੱਕ ਕਰੀਬ 10 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਸੋਸ਼ਲ ਵਰਕਰ ਸੰਜੇ ਸ਼ਰਮਾ ਨੇ ਬੀਤੀ 23 ਮਈ ਨੂੰ ਯੂਪੀ ਦੇ ਜਨ ਸੰਪਰਕ ਦਫਤਰ ਵਿੱਚ ਆਰਟੀਆਈ ਦਾਖਲ ਕਰ ਕੇ 2016-17 ਤੇ ਮੌਜੂਦਾ ਵਿੱਤੀ ਸਾਲ ਵਿੱਚ ਯੂਪੀ ਸਰਕਾਰ ਵੱਲੋਂ ਐਲਈਡੀ ਨਾਲ ਮਸ਼ਹੂਰੀ ‘ਤੇ ਹੋਏ ਖਰਚ ਦਾ ਰਿਕਾਰਡ ਮੰਗਿਆ ਸੀ। ਮੁੱਖ ਮੰਤਰੀ ਯੋਗੀ ਨੇ ਐਲਈਡੀ ਵੈਨ ਨਾਲ ਪ੍ਰਚਾਰ ਕਰਾਉਣ ਵਿੱਚ ਵਿੱਤੀ ਸਾਲ 2017-18 ਦੇ ਸ਼ੁਰੂਆਤੀ ਸੱਤ ਮਹੀਨਿਆਂ ਵਿੱਚ 9 ਕਰੋੜ 92 ਲੱਖ 68,792 ਰੁਪਏ ਖਰਚ ਕੀਤੇ ਹਨ। ਸੂਚਨਾ ਮੁਤਾਬਕ ਵਿਭਾਗ ਨੇ ਠੇਕੇ ਦੇ ਕੇ ਆਪਣੀ ਮਸ਼ਹੂਰੀ ਕਰਵਾਈ।

ਮੋਦੀ ਰਾਜ 'ਚ ਰੇਲ ਗੱਡੀਆਂ ਦਾ ਇਹ ਹਾਲ, ਕੈਗ ਨੇ ਕੀਤਾ ਖੁਲਾਸਾ

ਨਵੀਂ ਦਿੱਲੀ: ਕੰਟਰੋਲਰ ਤੇ ਔਡੀਟਰ ਜਨਰਲ (ਕੈਗ) ਨੇ ਕਿਹਾ ਕਿ ਰੇਲ ਗੱਡੀਆਂ ਵਿੱਚ ਲੱਗੇ ਬਾਇਓਟੌਇਲੈਟ ਬਾਰੇ 2016-17 ਦੌਰਾਨ ਟੌਇਲੈਟਸ ਦੇ ਕੰਮ ਨਾ ਕਰਨ, ਬਦਬੂ ਤੇ ਦਮ ਘੁੱਟਣ ਦੀਆਂ ਕਰੀਬ ਦੋ ਲੱਖ ਸ਼ਿਕਾਇਤਾਂ ਲੋਕਾਂ ਨੇ ਦਿੱਤੀਆਂ ਹਨ। ਕੈਗ ਨੇ ‘ਭਾਰਤੀ ਰੇਲ ਦੇ ਯਾਤਰੀ ਡੱਬਿਆਂ ਵਿੱਚ ਬਾਇਓਟੌਇਲੈਟ ਦੀ ਸ਼ੁਰੂਆਤ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਵੱਲੋਂ ਔਡਿਟ ਕੀਤੇ ਗਏ 32 ਕੋਚ ਡਿਪੂਆਂ ਵਿੱਚ ਕੁੱਲ 613 ਰੇਲ ਗੱਡੀਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ 163 ਰੇਲ ਗੱਡੀਆਂ ਵਿੱਚ ਬਾਇਓਟੌਇਲੈਟ ਨਹੀਂ ਹਨ। ਬਾਕੀ ਦੀਆਂ 453 ਰੇਲਾਂ ਵਿੱਚ 25,080 ਬਾਇਓਟੌਇਲੈਟ ਹਨ, ਇਸ ਬਾਰੇ 1,99,689 ਸ਼ਿਕਾਇਤਾਂ ਮਿਲੀਆਂ ਹਨ। ਕੈਗ ਨੇ ਅੱਗੇ ਕਿਹਾ ਕਿ ਇਸ ਵਿੱਚ ਸਭ ਤੋਂ ਵੱਧ 1,02,792 ਸ਼ਿਕਾਇਤਾਂ ਦਮ ਘੁੱਟਣ ਦੀਆਂ ਮਿਲੀਆਂ ਹਨ। ਇਸ ਤੋਂ ਬਾਅਦ ਬਦਬੂ ਦੀਆਂ 16,375, ਟੌਇਲੈਟ ਕੰਮ ਨਹੀਂ ਕਰਨ ਦੀਆਂ 11462, ਕੂੜੇਦਾਨ ਨਾ ਹੋਣ ਦੀਆਂ 21181, ਮੱਗ ਗਾਇਬ ਹੋਣ ਦੀਆਂ 22899 ਤੇ ਵਾਲਵ ਖਰਾਬ ਹੋਣ ਜਾਂ ਕਈ ਹੋਰ ਤਰਾਂ ਦੀਆਂ 24980 ਸ਼ਿਕਾਇਤਾਂ ਮਿਲੀਆਂ ਹਨ। ਮੰਤਰਾਲੇ ਨੇ ਕੈਗ ਨੂੰ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਸੁਲਝਾ ਰਿਹਾ ਹੈ। ਉਸ ਨੇ ਕਿਹਾ ਕਿ ਘੁਟਣ ਦੇ ਮਾਮਲੇ ਲੋਕਾਂ ਵੱਲੋਂ ਦੁਰਵਰਤੋਂ ਕਰਨ ਕਰਕੇ ਹੁੰਦੇ ਹਨ। ਇਸਪਾਤ ਦੇ ਕੂੜੇਦਾਨ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਚੋਰੀ ਹੋ ਜਾਣ ਦਾ ਖ਼ਤਰਾ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰੇਲ ਵਿਭਾਗ ਮੌਜੂਦਾ ਬਾਇਓਟੌਇਲੈਟ ਨੂੰ ਜਲਦ ਹੀ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੇਂ ਟੌਇਲੈਟ ਬਦਬੂ ਤੋਂ ਮੁਕਤ ਹੋਣਗੇ ਤੇ ਪਾਣੀ ਦੀ ਖਪਤ ਵਿੱਚ ਵੀ 5 ਫੀਸਦੀ ਦੀ ਕਟੌਤੀ ਹੋਵੇਗੀ। ਇਸ ਦਾ ਜਾਮ ਹੋਣ ਵਿੱਚ ਵੀ ਕਮੀ ਆਵੇਗੀ।

ਤੁਹਾਡੇ ਪੈਸੇ ਨਹੀਂ ਸੁਰੱਖਿਅਤ! ਬੈਂਕਾਂ 'ਤੇ ਮੰਡਰਾ ਰਿਹਾ ਹੈਕਿੰਗ ਦਾ ਖਤਰਾ

ਨਵੀਂ ਦਿੱਲੀ: ਮੰਨੀ ਪ੍ਰਮੰਨੀ ਪੇਮੈਂਟ ਸਿਕਿਊਰਟੀ ਸਪੈਸ਼ਲਿਸਟ ਕੰਪਨੀ ਸੀਸਾ ਨੇ ਭਾਰਤੀ ਭੁਗਤਾਨ ਵਿਵਸਥਾ ਵਿੱਚ ਹੈਕਿੰਗ ਦੇ ਖ਼ਤਰੇ ਬਾਰੇ ਚਿੰਤਾ ਪ੍ਰਗਟਾਈ ਹੈ। ਜੇਕਰ ਹੈਕਰਜ਼ ਕਾਮਯਾਬ ਹੋ ਗਏ ਤਾਂ ਭਾਰਤੀ ਕਾਰਡ ਦੀ ਦੁਰਵਰਤੋਂ ਕਰਕੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਏਟੀਐਮ ਤੋਂ ਪੈਸਾ ਕੱਢਿਆ ਜਾ ਸਕਦਾ ਹੈ। ਸੀਸਾ ਮੁਤਾਬਕ, ਹੈਕਰਜ਼ ਦੇ ਨਿਸ਼ਾਨੇ ‘ਤੇ ਨਾ ਸਿਰਫ ਸਰਕਾਰੀ ਬਲਕਿ ਪ੍ਰਾਈਵੇਟ ਬੈਂਕ, ਪੇਮੈਂਟ ਪ੍ਰੋਸੈਸਰ ਤੇ ਪੇਮੈਂਟ ਅਗਰੀਗੇਟਰ ਹਨ। ਫਰਮ ਦੀ ਪੇਮੈਂਟ ਫੋਰੈਂਸਿਕ ਟੀਮ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਬੈਂਕਾਂ ਨੂੰ ਪੇਮੈਂਟ ਵਿੱਚ ਸਿਸਟਮ ਮਲਿਸ਼ਸ ਸਕ੍ਰਿਪਟ (ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਇੱਕ ਤਰ੍ਹਾਂ ਦਾ ਵਾਇਰਸ ਵੀ ਕਿਹਾ ਜਾ ਸਕਦਾ ਹੈ ਜਦਕਿ ਤਕਨੀਕੀ ਭਾਸ਼ਾ ਵਿੱਚ ਮਾਲਵੇਅਰ) ਪਾਏ ਜਾ ਰਹੇ ਹਨ। ਹੁਣ ਇਸ ਨਾਲ ਹੋਵੇਗਾ ਇਹ ਕਿ ਬੈਂਕ ਤੇ ਪੇਮੈਂਟ ਸਿਸਟਮ ਦੇ ਦਰਮਿਆਨ ਜਾਣਕਾਰੀਆਂ ਦੇ ਲੈਣ-ਦੇਣ ਵਿੱਚ ਭਰਮ ਦੀ ਸਥਿਤੀ ਬਣੇਗੀ। ਬੈਂਕ ਇਹ ਇਹ ਤੈਅ ਨਹੀਂ ਕਰ ਸਕੇਗਾ ਕਿ ਕਿਹੜੀ ਜਾਣਕਾਰੀ ਸਹੀ ਹੈ ਤੇ ਕਿਹੜੀ ਗ਼ਲਤ। ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ, ਕਈ ਵਾਰ ਅਜਿਹਾ ਹੁੰਦਾ ਹੈ ਕਿ ਅਚਾਨਕ ਕਿਸੇ ਹੋਰ ਖਾਤੇ ਵਿੱਚ ਭਾਰੀ ਰਕਮ ਆ ਜਾਂਦੀ ਹੈ ਤੇ ਖਾਤਾਧਾਰਕ ਉਸ ਤੁਰੰਤ ਕਢਵਾ ਲੈਂਦਾ ਹੈ। ਹੁਣ ਨੁਕਸਾਨ ਤਾਂ ਬੈਂਕ ਦਾ ਹੀ ਹੁੰਦਾ ਹੈ। ਹੁਣ ਦੇਖੋ, ਜੇਕਰ ਅਚਾਨਕ ਕਿਸੇ ਬੈਂਕ ਦੇ ਏਟੀਐਮ ‘ਤੇ ਇੱਕ ਲੱਖ ਰੁਪਏ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਦੀ ਕਮਾਂਡ ਆਈ ਤੇ ਜੇਕਰ ਬੈਂਕ ਦੇ ਪੇਮੈਂਟ ਸਿਸਟਮ ਵਿੱਚ ਮਾਲਵੇਅਰ ਮੌਜੂਦ ਹੈ ਤਾਂ ਉਸ ਨੂੰ ਬੈਂਕ ਤੇ ਪੇਮੈਂਟ ਸਿਸਟਮ ਸਮਝ ਨਹੀਂ ਸਕਣਗੇ ਕਿ ਕਮਾਂਡ ਸਹੀ ਹੈ ਜਾਂ ਗ਼ਲਤ। ਇਸ ਨਾਲ ਇਹ ਹੋਵੇਗਾ ਕਿ ਨਤੀਜਨ ਪੈਸਾ ਕਿਸੇ ਵਿੱਚ ਜਮ੍ਹਾਂ ਹੋ ਜਾਵੇਗਾ ਜਾਂ

ਪਤਨੀ ਦੇ ਵਾਰ-ਵਾਰ ਪੇਕੇ ਜਾਣ ਤੋਂ ਅੱਕੇ ਪਤੀ ਨੇ ਮੰਗਿਆ ਤਲਾਕ, ਹਾਈਕੋਰਟ ਦਾ ਜਵਾਬ

ਨਵੀਂ ਦਿੱਲੀ: ਪਤਨੀ ਦੇ ਵਾਰ-ਵਾਰ ਆਪਣੇ ਮੰਮੀ-ਡੈਡੀ ਦੇ ਘਰ ਜਾਣ ਤੋਂ ਪ੍ਰੇਸ਼ਾਨ ਪਤੀ ਨੇ ਇਸੇ ਅਧਾਰ ‘ਤੇ ਤਲਾਕ ਮੰਗਿਆ ਪਰ ਦਿੱਲੀ ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਔਰਤ ਨੂੰ ਆਪਣੇ ਪਰਿਵਾਰ ਵਾਲਿਆਂ ਕੋਲ ਜਾਣ ਦਾ ਅਧਿਕਾਰ ਹੈ। ਪਤੀ ਕੋਲ ਇਸ ਦੀ ਸ਼ਿਕਾਇਤ ਕਰਨ ਦਾ ਕੋਈ ਅਧਾਰ ਨਹੀਂ। ਪਤੀ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਉਸ ਨੂੰ ਦੱਸੇ ਬਗੈਰ ਵਾਰ-ਵਾਰ ਆਪਣੇ ਪੇਕੇ ਚਲੀ ਜਾਂਦੀ ਹੈ। ਇਸ ਕਰਕੇ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ। ਉਸ ਨੇ ਪਤਨੀ ‘ਤੇ ਕਈ ਹੋਰ ਇਲਜ਼ਾਮ ਵੀ ਲਾਏ। ਜਸਟਿਸ ਹਿਮਾ ਕੋਹਲੀ ਤੇ ਜਸਟਿਸ ਦੀਪਾ ਸ਼ਰਮਾ ਦੀ ਬੈਂਚ ਨੇ ਦਾਅਵੇ ਨੂੰ ਖਰਾਜ ਕਰਦੇ ਹੋਏ ਕਿਹਾ ਕਿ ਪਤਨੀ ਨੂੰ ਆਪਣੇ ਮੰਮੀ-ਡੈਡੀ ਦੇ ਘਰ ਜਾਣ ਦਾ ਅਧਿਕਾਰ ਹੈ। ਪਤੀ ਲਈ ਇਹ ਸ਼ਿਕਾਇਤ ਦਾ ਕੋਈ ਕਾਰਨ ਨਹੀਂ ਬਣਦਾ। ਹੇਠਲੀ ਕੋਰਟ ਵੱਲੋਂ ਤਲਾਕ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਵਿਅਕਤੀ ਨੇ ਹਾਈਕੋਰਟ ਵਿੱਚ ਇਸ ਨੂੰ ਚੁਣੌਤੀ ਦਿੱਤੀ ਸੀ।

ਨਕਸਲੀਆਂ ਦਾ ਫਿਰ ਵੱਡਾ ਹਮਲਾ, ਰੇਲਵੇ ਸਟੇਸ਼ਨ ਫੂਕਿਆ

ਲੱਖੀ ਸਰਾਏ: ਬਿਹਾਰ ਦੇ ਲਖੀ ਸਰਾਏ ਜ਼ਿਲ੍ਹੇ ਦੇ ਮਸੂਦਨ ਰੇਲਵੇ ਸਟੇਸ਼ਨ ‘ਤੇ ਨਕਸਲੀਆਂ ਨੇ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਦੋ ਰੇਲਵੇ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਤੇ ਸਿਗਨਲ ਪੈਨਲ ਵੀ ਫੂਕ ਦਿੱਤਾ। ਘਟਨਾ ਤੋਂ ਬਾਅਦ ਕੁਝ ਦੇਰ ਲਈ ਰੇਲਵੇ ਆਵਾਜਾਈ ਨੂੰ ਰੋਕ ਦਿੱਤਾ ਗਿਆ। ਪੁਲਿਸ ਮੁਤਾਬਕ ਹਥਿਆਰਬੰਦ ਨਕਸਲੀਆਂ ਨੇ ਮੰਗਲਵਾਰ ਦੇਰ ਰਾਤ ਕਰੀਬ 12 ਵਜੇ ਸਟੇਸ਼ਨ ਉੱਪਰ ਧਾਵਾ ਬੋਲਿਆ ਤੇ ਉੱਥੇ ਸਿਗਨਲ ਪੈਨਲ ਵਿੱਚ ਅੱਗ ਲਾ ਦਿੱਤੀ। ਇਸ ਨਾਲ ਰੇਲਵੇ ਟੈਲੀਫੋਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ। ਘਟਨਾ ਤੋਂ ਬਾਅਦ ਭਾਗਲਪੁਰ-ਕਿਊਲ ਰੇਲਖੰਡ ‘ਤੇ ਰੇਲਾਂ ਦੀ ਆਵਾਜਾਈ ਥੋੜ੍ਹੀ ਦੇਰ ਲਈ ਪ੍ਰਭਾਵਿਤ ਰਹੀ। ਹਾਲਾਂਕਿ ਬਾਅਦ ਵਿੱਚ ਸਿਗਨਲਿੰਗ ਪੈਨਲ ਨੂੰ ਠੀਕ ਕਰ ਲਿਆ ਗਿਆ ਤੇ ਰੇਲਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀ ਸਹਾਇਕ ਸਟੇਸ਼ਨ ਮਾਸਟਰ ਮੁਕੇਸ਼ ਕੁਮਾਰ ਤੇ ਪੋਟਰਨ ਨਰਿੰਦਰ ਮੰਡਲ ਨੂੰ ਆਪਣੇ ਨਾਲ ਲੈ ਗਏ। ਜਮਾਲਪੁਰ ਰੇਲ ਪੁਲਿਸ ਮੁਖੀ ਸ਼ੰਕਰ ਝਾਅ ਨੇ ਬੁੱਧਵਾਰ ਨੂੰ ਦੱਸਿਆ ਕਿ ਨਕਸਲੀ ਹਮਲੇ ਦੀ ਖ਼ਬਰ ਮਿਲਦੀਆਂ ਹੀ ਰੇਲ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਅਗਵਾ ਕੀਤੇ ਗਏ ਮੁਲਾਜ਼ਮਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ 20 ਦਸੰਬਰ ਨੂੰ ਅਪ੍ਰੇਸ਼ਨ ਗ੍ਰੀਨ ਹੰਟ ਤੇ ਮਿਸ਼ਨ-2017 ਤਹਿਤ ਸੁਰੱਖਿਆ ਬਲਾਂ ਵੱਲੋਂ ਚਲਾਏ ਜਾ ਰਹੇ ਨਕਸਲ ਵਿਰੋਧੀ ਅਭਿਆਨ ਖਿਲਾਫ ਬਿਹਾਰ ਤੇ ਝਾਰਖੰਡ ਬੰਦ ਦਾ ਐਲਾਨ ਕੀਤਾ ਹੈ।

ਟੈਂਪੋ ਟ੍ਰੈਵਲਰ ਖੱਡ 'ਚ ਡਿੱਗੀ, ਪੰਜ ਮੌਤਾਂ

ਮੰਡੀ: ਮਨਾਲੀ ਤੋਂ ਚੰਡੀਗੜ੍ਹ ਆ ਰਹੀ ਟੈਂਪੋ ਟ੍ਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਪੰਜ ਵਿਅਕਤੀਆਂ ਦੀ ਮੌਤ ਤੇ ਕਰੀਬ 10 ਜਾਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸੇ ਦੇ ਸ਼ਿਕਾਰ ਵਿਅਕਤੀ ਪੰਜਾਬ ਦੇ ਦੱਸੇ ਜਾ ਰਹੇ ਹਨ। ਇਹ ਦੁਰਘਟਨਾ ਨੈਸ਼ਨਲ ਹਾਈਵੇਅ (ਐਨਐਚ) 21 ‘ਤੇ ਹੋਈ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਸੁੰਦਰਨਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਹਿਮਾਚਲ 'ਚ ਕਾਰ 'ਤੇ ਡਿੱਗੀ ਚਟਾਨ, 6 ਲੋਕਾਂ ਦੀ ਮੌਤ

ਸ਼ਿਮਲਾ: ਹਿਮਾਚਲ ਦੇ ਰਾਮਪੁਰ ਬੁਸ਼ਹਿਰ ਵਿੱਚ ਪਹਾੜ ਤੋਂ ਚਟਾਨਾਂ ਡਿੱਗਣ ਨਾਲ ਇੱਕ ਕਾਰ ਦੇ ਚਪੇਟ ਵਿੱਚ ਆਉਣ ‘ਤੇ 6 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਰਾਮਪੁਰ ਕੋਲ ਨਿਰਮੰਡ ਰੋੜ ਉੱਤੇ ਸਤੁਲਜ ਨਦੀ ਦੇ ਸੱਜੇ ਪਾਸੇ ਹੋਇਆ ਹੈ। ਸਾਰੇ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮਰਨ ਵਾਲਿਆਂ ਵਿੱਚ ਇੱਕ ਮਹਿਲਾ ਤੇ ਇੱਕ ਬੱਚਾ ਵੀ ਸ਼ਾਮਲ ਹੈ। ਇਹ ਹਾਦਸਾ ਰਾਮਪੁਰ ਬੁਸ਼ਹਿਰ ਦੇ ਬਜੀਰ-ਬਾਵੜੀ ਪੁਲ ਕੋਲ ਹੋਇਆ। ਇਹ ਖੇਤਰ ਕੁੱਲੂ ਜ਼ਿਲ੍ਹੇ ਵਿੱਚ ਪੈਂਦਾ ਹੈ।

ਬਰਾਤੀਆਂ ਦੀ ਬੱਸ ਖੱਡ ਚ ਡਿੱਗੀ, ਪੰਜ ਦੀ ਮੌਤ, ਵੀਹ ਜ਼ਖ਼ਮੀ

ਜੰਮੂ-ਬਰਾਤੀਆਂ ਨੂੰ ਲਿਜਾ ਰਹੀ ਇਕ ਮਿੰਨੀ ਬੱਸ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਤੋਂ ਸਤੁੰਲਨ ਵਿਗੜ ਜਾਣ ਕਾਰਨ ਖ਼ੱਡ ‘ਚ ਡਿੱਗ ਪਈ ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਿੰਨੀ ਬੱਸ, ਜੋ ਕਿ ਬਰਾਤੀਆਂ ਨੂੰ ਕੁਡ ਤੋਂ ਚੇਨਾਨੀ ਲੈ ਕੇ ਜਾ ਰਹੀ ਸੀ, ਇਥੋਂ 90 ਕਿਲੋਮੀਟਰ ਦੂਰ ਘਰੀਆਂ ਧਨਾਸ ਵਿਖੇ ਹਾਈਵੇਅ ਦੇ ਨਾਲ ਲੱਗਦੀ ਖੱਡ ‘ਚ ਡਿੱਗ ਪਈ। ਉਨ੍ਹਾਂ ਕਿਹਾ ਕਿ ਬਚਾਅ ਕਰਮੀਂ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਮਿ੍ਤਕਾਂ ਦੀਆਂ ਲਾਸ਼ਾਂ ਕੱਢੀਆਂ। 20 ਹੋਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਿਨ੍ਹਾਂ ‘ਚੋਂ ਤਿੰਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸ਼ਿਓਮੀ ਨੇ ਘਟਾਈ ਡਬਲ ਕੈਮਰੇ ਵਾਲੇ ਫੋਨ ਦੀ ਕੀਮਤ

ਨਵੀਂ ਦਿੱਲੀ: ਜੇਕਰ ਤੁਹਾਨੂੰ ਵੀ ਸ਼ਿਓਮੀ ਦੇ ਸਮਾਰਟਫੋਨ ਪਸੰਦ ਹਨ ਤੇ ਤੁਸੀਂ ਕੰਪਨੀ ਦੇ ਫੋਨ ਸਸਤੇ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਸ਼ਿਓਮੀ ਨੇ ਹਮੇਸ਼ਾ ਲਈ ਆਪਣੇ ਸਮਾਰਟਫੋਨ ਦੀ ਕੀਮਤ ਇੱਕ ਹਜ਼ਾਰ ਰੁਪਏ ਘਟਾ ਦਿੱਤੀ ਹੈ। ਦੱਸ ਦਈਏ ਕਿ ਹੁਣੇ 7 ਤੋਂ 9 ਦਸੰਬਰ ਵਿਚਾਲੇ ਫਲਿਪਕਾਰਟ ‘ਤੇ ਲੱਗੀ ਸੇਲ ‘ਚ ਸ਼ਿਓਮੀ ਐਮਆਈ ਏ-1 ‘ਤੇ ਦੋ ਹਜ਼ਾਰ ਰੁਪਏ ਘਟਾਏ ਸਨ। ਫੋਨ ਦੀ ਕੀਮਤ ‘ਚ ਕਟੌਤੀ ਦਾ ਐਲਾਨ ਸ਼ਿਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੂੰ ਕੁਮਾਰ ਜੈਨ ਨੇ ਟਵੀਟ ਕਰਕੇ ਦਿੱਤੀ ਸੀ। ਇਸ ਫੋਨ ਨੂੰ ਕੰਪਨੀ ਦੀ ਵੈੱਬਸਾਈਟ ਤੇ ਫਲਿਪਕਾਰਟ ‘ਤੇ ਖਰੀਦਿਆ ਜਾ ਸਕਦਾ ਹੈ। ਹੁਣ ਇਸ ਫੋਨ ਨੂੰ ਹੋਰ ਸਸਤਾ ਕੀਤਾ ਗਿਆ ਹੈ। ਐਮਆਈ ਏ-1 ‘ਚ 5.5 ਇੰਚ ਦੀ ਫੁਲ ਐਚਡੀ ਡਿਸਪਲੇ, ਕੌਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਹੈ। ਫੋਨ ਦੇ ਪਿਛਲੇ ਪਾਸੇ ਫ੍ਰਿੰਗਰਪ੍ਰਿੰਟ ਸੈਂਸਰ ਹੈ। ਡਬਲ ਕੈਮਰੇ ਹਨ ਤੇ ਦੋਵੇਂ ਹੀ 12 ਮੈਗਾਪਿਕਸਲ ਦੇ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਕਦੇ ਗਰਮ ਨਹੀਂ ਹੁੰਦਾ। ਫੋਨ ਦੀ ਕੀਮਤ 14,999 ਰੁਪਏ ਸੀ ਪਰ ਹੁਣ ਇਸ ਫੋਨ ਦੀ ਕੀਮਤ 13,999 ਰੁਪਏ ਹੋ ਗਈ ਹੈ।

'ਦੰਗਲ' ਫੇਮ ਜ਼ਾਇਰਾ ਨਾਲ ਛੇੜਖਾਨੀ ਕਰਨ ਵਾਲਾ ਗ੍ਰਿਫਤਾਰ

ਨਵੀਂ ਦਿੱਲੀ: ਫਿਲਮ ‘ਦੰਗਲ’ ਦੀ ਅਦਾਕਾਰਾ ਜ਼ਾਇਰਾ ਵਸੀਮ ਨਾਲ ਜਹਾਜ਼ ਵਿੱਚ ਛੇੜਖਾਨੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਮੁੰਬਈ ਪੁਲਿਸ ਨੇ ਐਤਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ। ਉਸ ਦੀ ਪਛਾਣ 39 ਸਾਲਾ ਵਿਕਾਸ ਸੱਚਦੇਵਾ ਵਜੋਂ ਹੋਈ ਹੈ। ਜ਼ਾਇਰਾ ਵਸੀਮ ਨੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਲਾਈਵ ਵੀਡੀਓ ਸ਼ੇਅਰ ਕਰਕੇ ਕੀਤਾ ਸੀ। ਦੱਸ ਦਈਏ ਕਿ ਉਨ੍ਹਾਂ ਨੇ ਫਿਲਮ ‘ਦੰਗਲ’ ਵਿੱਚ ਰੈਸਲਰ ਗੀਤਾ ਫੋਗਟ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਬੀਤੇ ਦਿਨ ਹੀ ਮੁੰਬਈ ਪੁਲਿਸ ਨੇ ਧਾਰਾ 354 (ਛੇੜਛਾੜ) ਤੇ ਪੋਕਸੋ ਐਕਟ ਤਹਿਤ ਸ਼ਿਕਾਇਤ ਦਰਜ ਕੀਤੀ ਸੀ। ਇਸ ਐਕਟ ਤਹਿਤ ਉਮਰਕੈਦ ਦੀ ਸਜ਼ਾ ਵੀ ਹੋ ਸਕਦੀ ਹੈ।

ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦੇ ਦੀ ਲਾਸ਼ ਨਹਿਰ ਵਿੱਚੋਂ ਮਿਲੀ

ਅਹਿਮਦਾਬਾਦ- ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਸੰਤੋਖ ਸਿੰਘ ਬੁਮਰਾਹ ਦੀ ਲਾਸ਼ ਅੱਜ ਗੁਜਰਾਤ ਦੀ ਸਾਬਰਮਤੀ ਨਦੀ ਵਿੱਚ ਮਿਲੀ ਹੈ। 84 ਸਾਲ ਦੇ ਸੰਤੋਖ ਸਿੰਘ ਬੁਮਰਾਹ ਉੱਤਰਾਖੰਡ ਤੋਂ ਅਹਿਮਦਾਬਾਦ ਆਪਣੇ ਪੋਤੇ ਜਸਪ੍ਰੀਤ ਨੂੰ ਮਿਲਣ ਗਏ ਸਨ, ਪਰ ਜਸਪ੍ਰੀਤ ਬੁਮਰਾਹ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ। ਉਹ ਕਾਫੀ ਸਮਾਂ ਬੀਤਣ ਦੇ ਬਾਅਦ ਵੀ ਘਰ ਨਹੀਂ ਪਹੁੰਚੇ ਸਨ ਤੇ ਇਸ ਤੋਂ ਬਾਅਦ ਪੁਲਸ ਕੋਲ ਉਨ੍ਹਾਂ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਮਿਲ ਸਕੀ ਜਾਣਕਾਰੀ ਮੁਤਾਬਕ ਅਹਿਮਦਾਬਾਦ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਮੁਲਾਜ਼ਮਾਂ ਨੇ ਸਾਬਰਮਤੀ ਨਦੀ ਵਿੱਚ ਗਾਂਧੀ ਬ੍ਰਿਜ ਅਤੇ ਦਧੀਚੀ ਬ੍ਰਿਜ ਦੇ ਵਿਚਾਲੇ ਸੰਤੋਖ ਸਿੰਘ ਦੀ ਲਾਸ਼ ਨੂੰ ਕੱਢਿਆ ਹੈ। ਜਸਪ੍ਰੀਤ ਬੁਮਰਾਹ ਦਾ ਪਰਿਵਾਰ ਆਪਣੇ ਦਾਦਾ ਤੋਂ ਵੱਖ ਰਹਿੰਦਾ ਹੈ। ਪਤਾ ਲੱਗਾ ਹੈ ਕਿ ਜਦੋਂ ਸੰਤੋਖ ਸਿੰਘ ਆਪਣੇ ਪੋਤੇ ਨੂੰ ਜਸਪ੍ਰੀਤ ਬੁਮਰਾਹ ਨੂੰ ਮਿਲਣ ਲਈ ਅਹਿਮਦਾਬਾਦ ਪਹੁੰਚੇ ਤਾਂ ਉੱਥੇ ਨਾ ਕਿਸੇ ਨੇ ਉਨ੍ਹਾਂ ਨਾਲ ਗੱਲ ਕੀਤੀ ਤੇ ਨਾ ਮੁਲਾਕਾਤ ਕੀਤੀ। ਸੰਤੋਖ ਸਿਘ ਬੁਮਰਾਹ ਦੀ ਧੀ ਰਜਿੰਦਰ ਕੌਰ ਬੁਮਰਾਹ ਦੇ ਮੁਤਾਬਕ ਉਨ੍ਹਾਂ ਦੇ ਪਿਤਾ ਬੀਤੇ ਸ਼ੁੱਕਰਵਾਰ ਤੋਂ ਲਾਪਤਾ ਹਨ। ਇਸ ਪਿੱਛੋਂ ਅਹਿਮਦਾਬਾਦ ਦੇ ਵਸਤਰਪੁਰ ਥਾਣੇ ਵਿੱਚ ਉਨ੍ਹਾਂ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਦਿੱਤੀ ਗਈ ਸੀ। ਅਹਿਮਦਾਬਾਦ ਵਿੱਚ ਰਹਿੰਦੀ ਰਜਿੰਦਰ ਕੌਰ ਦੇ ਮੁਤਾਬਕ ਜਦੋਂ ਉਹ ਆਪਣੇ ਪਿਤਾ ਨਾਲ ਜਸਪ੍ਰੀਤ ਦੀ ਮਾਂ ਦਲਜੀਤ ਕੌਰ ਨੂੰ ਮਿਲਣ ਲਈ ਸ਼ਹਿਰ ਦੇ ਇਕ ਸਿਟੀ ਸਕੂਲ ਵਿੱਚ ਪਹੁੰਚੀ ਤਾਂ ਦਲਜੀਤ ਕੌਰ ਨੇ ਉਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਜਸਪ੍ਰੀਤ ਦਾ ਫੋਨ ਨੰਬਰ ਦੇਣ ਤੋਂ ਵੀ ਮਨ੍ਹਾਂ ਕਰ ਦਿੱਤਾ। ਰਜਿੰਦਰ

12 ਸਾਲ ਦੇ ਲੜਕੇ ਵਲੋਂ 5 ਸਾਲ ਦੀ ਲੜਕੀ ਨਾਲ ਜਬਰ ਜਨਾਹ

ਸ਼ਿਮਲਾ- ਸ਼ਿਮਲਾ ਸ਼ਹਿਰ ਦੇ ਬਾਹਰਵਾਰ ਪੈਂਦੇ ਢੱਲੀ ਕਸਬੇ ‘ਚ ਇਕ 12 ਸਾਲ ਦੇ ਲੜਕੇ ਵਲੋਂ 5 ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰਨ ਦੀ ਖਬਰ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਸੀ ਤੇ ਲੜਕੀ ਦੇ ਘਰ ਵਾਲਿਆਂ ਨੇ ਬੀਤੇ ਦਿਨ ਇਸ ਸਬੰਧੀ ਮਾਮਲਾ ਦਰਜ ਕਰਵਾਇਆ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਜਦੋਂ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਦੋਸ਼ੀ ਉਸ ਨੂੰ ਭਰਮਾ ਕੇ ਆਪਣੇ ਨਾਲ ਲੈ ਗਿਆ ਤੇ ਕਥਿਤ ਤੌਰ ‘ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਿਸ ਨੇ ਦੱਸਿਆ ਕਿ ਲੜਕੀ ਨਿਪਾਲੀ ਮਜ਼ਦੂਰਾਂ ਦੀ ਬੇਟੀ ਹੈ ਜਦਕਿ ਦੋਸ਼ੀ ਲੜਕਾ ਜ਼ਮੀਂਦਾਰ ਦਾ ਬੇਟਾ ਹੈ। ਪੀੜਤ ਲੜਕੀ ਦੇ ਪਰਿਵਾਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਦੀ ਮੈਡੀਕਲ ਜਾਂਚ ਕੀਤੀ ਗਈ ਹੈ ਤੇ ਮੈਡੀਕਲ ਰਿਪੋਰਟ ਆਉਣ ਤੱਕ ਮਾਮਲੇ ਦੀ ਜਾਂਚ ਜਾਰੀ ਹੈ।

ਅਯੋਧਿਆ ਕੇਸ ਦੀ ਸੁਣਵਾਈ ਸ਼ੁਰੂ, ਅਗਲੀ ਤਾਰੀਖ 8 ਫਰਵਰੀ

ਨਵੀ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਅਯੋਧਿਆ ਮੰਦਰ ਦੇ ਮਾਮਲੇ ਦੀ ਸੁਣਵਾਈ 8 ਫਰਵਰੀ, 2018 ਤੱਕ ਟਾਲ ਦਿੱਤੀ ਹੈ। ਕੋਰਟ ਨੇ ਕਿਹਾ ਕਿ ਸਾਰੇ ਪੱਖਾਂ ਵੱਲੋਂ ਦਿੱਤੇ ਗਏ 19,950 ਪੇਜ਼ਾਂ ਦੇ ਦਸਤਾਵੇਜ਼ ਨੂੰ ਜਲਦ ਤੋਂ ਜਲਦ ਜਮ੍ਹਾਂ ਕਰਾਇਆ ਜਾਵੇ। ਸੁੰਨੀ ਵਕਫ ਬੋਰਡ ਦੇ ਵਕੀਲ ਕਪਿਲ ਸਿੱਬਲ ਸਣੇ ਤਿੰਨ ਵਕੀਲਾਂ ਨੇ ਕੇਸ ਦੀ ਸੁਣਵਾਈ ਦੀ ਤਰੀਕ ਜੁਲਾਈ 2019 ਤੋਂ ਬਾਅਦ ਪਾਉਣ ਦੀ ਮੰਗ ਕੀਤੀ। ਇਸ ‘ਤੇ ਅਦਾਲਤ ਨੇ ਸਿੱਬਲ ਨੂੰ ਪੁੱਛਿਆ ਕਿ ਅਦਾਲਤ ਇਸ ਬਿਆਨ ਨੂੰ ਰਿਕਾਰਡ ਕਰ ਸਕਦੀ ਹੈ ਪਰ ਕਪਿਲ ਸਿੱਬਲ ਨੇ ਇਸ ਬਿਆਨ ਨੂੰ ਰਿਕਾਰਡ ‘ਤੇ ਲੈਣ ਤੋਂ ਮਨ੍ਹਾਂ ਕਰ ਦਿੱਤਾ। ਕਪਿਲ ਸਿੱਬਲ ਨੇ ਕਿਹਾ ਕਿ ਆਖਰ ਇਸ ਮਾਮਲੇ ਨੂੰ ਸੁਣਨਾ ਇੰਨਾ ਜਲਦੀ ਕਿਉਂ ਹੈ। ਇਸ ਨੂੰ ਟਾਲਿਆ ਨਹੀਂ ਜਾ ਸਕਦਾ? ਇਸ ‘ਤੇ ਅਦਾਲਤ ਨੇ ਜਵਾਬ ਦਿੱਤਾ ਕਿ ਆਖ਼ਰ ਕਿਤੋਂ ਤਾਂ ਸ਼ੁਰੂਆਤ ਕਰਨੀ ਪਵੇਗੀ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਮੌਜੂਦਾ 3 ਜੱਜਾਂ ਦੀ ਬੈਂਚ ਵਿੱਚ ਸੁਣਵਾਈ ਦੀ ਪੈਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 145 ਤਹਿਤ ਸੁਣਵਾਈ ਦੀ ਪ੍ਰਕਿਰਿਆ ਮੁਤਾਬਕ ਕੋਰਟ ਕੋਲ ਸੁਣਵਾਈ ਦੀ ਤਰੀਕ ਤੈਅ ਕਰਨ ਦਾ ਅਧਿਕਾਰ ਹੈ। ਕਪਿਲ ਸਿੱਬਲ ਨੇ ਕਿਹਾ ਕਿ ਇਹ ਮਾਮਲਾ ਧਰਮ ਨਿਰਪੱਖਤਾ ਨਾਲ ਸਬੰਧਤ ਹੈ, ਜੋ ਸੰਵਿਧਾਨ ਦਾ ਇੱਕ ਬੁਨਿਆਦੀ ਤੱਤ ਹੈ। ਇਸ ਲਈ ਮਾਮਲੇ ਨੂੰ ਸੰਵਿਧਾਨਕ ਬੈਂਚ ਕੋਲ ਜਾਣਾ ਚਾਹੀਦਾ ਹੈ। ਅਦਾਲਤ ਨੇ ਮਾਮਲਾ ਵੱਡਾ ਬੈਂਚ ‘ਤੇ ਭੇਜਣ ਲਈ ਮਾਮਲੇ ‘ਤੇ ਕੁਝ ਨਹੀਂ ਕਿਹਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਅਬਦੁਲ ਨਜ਼ੀਰ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੇ ਹਨ।

ਬਗੈਰ ਲੜੇ ਹੀ ਰਾਹੁਲ ਗਾਂਧੀ ਦੀ ਜਿੱਤ !

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਂ ‘ਤੇ ਮੋਹਰ ਲਾਉਣਾ ਹੁਣ ਸਿਰਫ ਇੱਕ ਰਸਮ ਹੀ ਰਹਿ ਗਈ ਹੈ। ਪਾਰਟੀ ਦੇ ਰਿਟਰਨਿੰਗ ਅਫਸਰ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਚੋਣ ਲਈ ਇੱਕੋ ਇੱਕ ਉਮੀਦਵਾਰ ਹਨ। ਇਸ ਸਬੰਧੀ ਰਾਹੁਲ ਗਾਂਧੀ ਦੇ ਨਿਰਵਿਰੋਧ ਚੋਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕੱਲ੍ਹ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਫਾਰਮ ਭਰਿਆ ਸੀ। ਰਾਹੁਲ ਗਾਂਧੀ ਦੇ ਸਮਰਥਨ ਵਿੱਚ ਕੁੱਲ 89 ਨਾਮਜ਼ਦਗੀ ਪੱਤਰ ਦਰਜ ਹੋਏ ਸਨ। ਸਾਰੇ ਕਾਗਜ਼ ਦੇ ਸੈੱਟਾਂ ਵਿੱਚ 10 ਮਤੇ ਸ਼ਾਮਲ ਸਨ। ਹੁਣ ਰਾਹੁਲ ਗਾਂਧੀ ਦੇ ਨਾਂ ਦਾ ਐਲਾਨ ਰਹਿ ਗਿਆ ਹੈ। ਪੂਨਵਾਲਾ ਨੇ ਮੁੜ ਹਮਲਾ ਬੋਲਿਆ ਕਾਂਗਰਸ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਰਾਹੁਲ ਗਾਂਧੀ ਦੀ ਚੋਣ ‘ਤੇ ਫਿਰ ਹਮਲਾ ਬੋਲਿਆ ਹੈ। ਪੂਨਵਾਲਾ ਨੇ ਟਵੀਟ ਕੀਤਾ, “ਹੈਰਾਨੀ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੱਕਮਾਤਰ ਉਮੀਦਵਾਰ ਹਨ। ਉਹ ਅੱਗੇ ਲਿਖਦੇ ਹਨ, “ਵਿਚਾਰਾ ਗਾਂਧੀ ਪਰਿਵਾਰ ਇੱਕ ਡੰਮੀ ਉਮੀਦਵਾਰ ਵੀ ਨਹੀਂ ਖੜ੍ਹਾ ਕਰ ਸਕਿਆ ਕਿਉਕਿ ਮੈਂ ਉਨ੍ਹਾਂ ਨੂੰ ਬੇਨਕਾਬ ਕਰ ਦਿੱਤਾ ਹੈ। ਮੈਂ ਸਹੀ ਸਾਬਤ ਨਹੀਂ ਕੀਤਾ, ਇਹ ਚੋਣ ਹੈ ਚੋਣਾਂ ਨਹੀਂ” ਸ਼ਹਿਜ਼ਾਦ ਪਹਿਲਾਂ ਵੀ ਰਾਹੁਲ ਗਾਂਧੀ ਦੀ ਚੋਣ ਨੂੰ ਇਲੈਕਸ਼ਨ ਨਹੀਂ ਸਿਲੈਕਸ਼ਨ ਕਹਿੰਦੇ ਸਨ। ਰਾਹੁਲ ਗਾਂਧੀ ਦੇ ਚੋਣ ਨਾਲ ਜੁੜੀਆਂ ਜ਼ਰੂਰੀ ਗੱਲਾਂ ਰਾਹੁਲ ਗਾਂਧੀ ਕਾਂਗਰਸ ਪਰਿਵਾਰ ਦੇ ਛੇਵੇਂ ਮੈਂਬਰ ਹਨ ਜੋ 132 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਦੀ ਕੁਰਸੀ ‘ਤੇ ਬੈਠਣ ਜਾ ਰਹੇ ਹਨ। ਰਾਹੁਲ ਗਾਂਧੀ ਤੋਂ ਪਹਿਲਾਂ, ਮੋਤੀਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਪਾਰਟੀ ਦੀ ਵਾਗਡੋਰ ਸੰਭਾਲ ਚੁੱਕੇ ਹਨ।

ਸਤਲੁਜ 'ਚ ਡਿੱਗੀ ਕੁੜੀ, ਸਹੇਲੀ ਨੂੰ ਬਚਾਉਣ ਲਈ ਦੂਜੀ ਨੇ ਮਾਰੀ ਛਾਲ

ਸ਼ਿਮਲਾ: ਇੱਥੋਂ ਦੇ ਸੁੰਨੀ ਇਲਾਕੇ ‘ਚ ਸਤਲੁਜ ਦਰਿਆ ਵਿੱਚ ਦੋ ਨਾਬਾਲਗ਼ ਕੁੜੀਆਂ ਦੇ ਡੁੱਬ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਇੱਕ ਕੁੜੀ ਨੂੰ ਬਚਾ ਲਿਆ ਗਿਆ ਹੈ ਜਦਕਿ ਦੂਜੀ ਦੀ ਭਾਲ ਜਾਰੀ ਹੈ। ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਬੀਤੀ ਸ਼ਾਮ ਸਤਲੁਜ ਦਰਿਆ ਦੇ ਪੁਲ ‘ਤੇ ਖੜ੍ਹੀਆਂ ਸਨ। ਇਸ ਦੌਰਾਨ ਇੱਕ ਲੜਕੀ ਆਪਣਾ ਸੰਤੁਲਨ ਗਵਾ ਬੈਠੀ ਤੇ ਦਰਿਆ ਵਿੱਚ ਜਾ ਡਿੱਗੀ। ਆਪਣੀ ਸਹੇਲੀ ਨੂੰ ਦਰਿਆ ਵਿੱਚ ਡਿੱਗਦਾ ਵੇਖ ਦੂਜੀ ਕੁੜੀ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਉਸ ਨੂੰ ਬਚਾਅ ਲਿਆ ਗਿਆ ਪਰ ਦੂਜੀ ਲੜਕੀ ਦਾ ਹਾਲੇ ਤਕ ਕੁਝ ਪਤਾ ਨਹੀਂ ਲੱਗਾ। ਇਹ ਵੀ ਚਰਚਾ ਹੈ ਕਿ ਕੁੜੀਆਂ ਉੱਥੇ ਸੈਲਫੀ ਲੈ ਰਹੀਆਂ ਸਨ ਪਰ ਬਚਾਈ ਗਈ ਲੜਕੀ ਨੇ ਇਸ ਤੋਂ ਇਨਕਾਰ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਮੁਤਾਬਕ ਇਹ ਘਟਨਾ ਉੱਥੇ ਵਾਪਰੀ ਜਿੱਥੇ ਸਤਲੁਜ ਦਰਿਆ ਦਾ ਪਾਣੀ ਸੁੰਨੀ ਦੇ ‘ਕੋਲ ਡੈਮ’ ਲਈ ਠੱਲ੍ਹਿਆ ਗਿਆ ਹੈ। 560 ਮਿਲੀਅਮ ਕਿਊਬਿਕ ਮੀਟਰ ਪਾਣੀ ਦੀ ਸਮਰੱਥਾ ਵਾਲੇ ਇਸ ਬੰਨ੍ਹ ਵਿੱਚੋਂ ਅਧਿਕਾਰੀਆਂ ਨੂੰ ਦੂਜੀ ਲੜਕੀ ਦੇ ਜ਼ਿੰਦਾ ਮਿਲਣ ਦੀ ਆਸ ਬਹੁਤ ਘੱਟ ਹੋ ਗਈ ਹੈ।

ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ 'ਤੇ ਕੀਤਾ ਆਤਮਦਾਹ, ਲੋਕ ਬਣਾਉਂਦੇ ਰਹੇ ਵੀਡੀਓ

ਨਵੀਂ ਦਿੱਲੀ: ਨਿੱਤ ਦਿਨ ਮਰਦੀ ਜਾਂਦੀ ਇਨਸਾਨੀਅਤ ਦਾ ਇੱਕ ਉਦਾਹਰਨ ਸਾਹਮਣੇ ਆਇਆ ਹੈ। ਘਟਨਾ ਬੀਤੇ ਸ਼ਨੀਵਾਰ ਦੀ ਹੈ ਜਦੋਂ ਦਿੱਲੀ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ‘ਤੇ ਸਿੱਖ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਲਈ। ਸਟੇਸ਼ਨ ‘ਤੇ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਸਮੇਤ ਹੋਰ ਵੀ ਅਨੇਕਾਂ ਲੋਕ ਹਾਜ਼ਰ ਸਨ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਦੁਰਘਟਨਾ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕਰਨ ਵਿੱਚ ਰੁੱਝ ਗਏ। ਬੀਤੇ ਸ਼ਨੀਵਾਰ ਨੂੰ ਸ਼ਾਮ ਤਕਰੀਬਨ 6 ਵਜੇ ਇੱਕ ਅਣਪਛਾਤਾ ਪਗੜੀਧਾਰੀ ਸਿੱਖ ਨੌਜਵਾਨ ਖ਼ੁਦ ਨੂੰ ਅੱਗ ਲਾਉਣ ਤੋਂ ਬਾਅਦ ਰੇਲਵੇ ਲਾਈਨ ਕੋਲ਼ ਪਿਆ 10 ਮਿੰਟ ਤਕ ਤੜਫਦਾ ਰਿਹਾ ਤੇ ਚੀਕਦਾ ਰਿਹਾ, ਪਰ ਕਿਸੇ ਨੇ ਉਸ ਨੂੰ ਰਾਹਤ ਦੇਣ ਲਈ ਕੁਝ ਨਾ ਕੀਤਾ। ਇਹ ਘਟਨਾ ਸ਼ਕੂਰ ਬਸਤੀ ਰੇਲਵੇ ਸਟੇਸ਼ਨ ਕੋਲ ਵਾਪਰੀ। ਇਸ ਤੋਂ ਬਾਅਦ ਦਿੱਲੀ ਪੁਲਿਸ ਤੇ ਰੇਲਵੇ ਪੁਲਿਸ ਵਿਚਕਾਰ ਵਿਵਾਦ ਛਿੜ ਗਿਆ ਕਿ ਕਿਸ ਦੇ ਅਧਿਕਾਰ ਖੇਤਰ ਹੇਠ ਇਹ ਮਾਮਲਾ ਆਉਂਦਾ ਹੈ। ਉੱਤਰ-ਪੱਛਮੀ ਦਿੱਲੀ ਦੇ ਉਪ ਪੁਲਿਸ ਕਮਿਸ਼ਨਰ ਅਸਲਮ ਖ਼ਾਨ ਦਾ ਕਹਿਣਾ ਹੈ ਕਿ ਘਟਨਾ ਰੇਲਵੇ ਪਟੜੀਆਂ ‘ਤੇ ਵਾਪਰੀ ਹੈ ਤਾਂ ਇਸ ਕਰਕੇ ਮਾਮਲਾ ਜੀ.ਆਰ.ਪੀ. ਦਾ ਬਣਦਾ ਹੈ। ਉਨ੍ਹਾਂ ਦੇ ਉਲਟ ਡੀ.ਸੀ.ਪੀ. ਰੇਲਵੇ ਪਰਵੇਜ਼ ਅਹਿਮਦ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਰੇਲਵੇ ਲਾਈਨਾਂ ਤੋਂ ਬਰਾਮਦ ਨਹੀਂ ਕੀਤਾ ਗਿਆ ਤਾਂ ਕਰਕੇ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਹਾਲਾਂਕਿ, ਸੜ ਚੁੱਕੇ ਨੌਜਵਾਨ ਨੂੰ ਜੀ.ਆਰ.ਪੀ. ਨੇ ਹੀ ਮੁਰਦਾਘਰ ਪਹੁੰਚਾਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤਕ ਲਾਸ਼ ਦੀ ਸ਼ਨਾਖ਼ਤ ਨਹੀਂ ਕੀਤੀ ਗਈ ਹੈ ਤੇ ਨਾ ਹੀ ਨੌਜਵਾਨ ਦਾ ਕੋਈ ਵਾਰਿਸ ਸਾਹਮਣੇ ਆਇਆ ਹੈ।

ਰਾਮ ਮੰਦਰ ਵਿਵਾਦ: ਆਖਰ 6 ਦਸੰਬਰ, 1992 ਨੂੰ ਅਯੋਧਿਆ 'ਚ ਕੀ ਹੋਇਆ ਸੀ ?

ਨਵੀਂ ਦਿੱਲੀ: ਅਯੋਧਿਆ ਦੇ ਰਾਮ ਜਨਮਭੂਮੀ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਅੱਜ 5 ਦਸੰਬਰ ਤੋਂ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ, ਅਸ਼ੋਕ ਭੂਸ਼ਣਅਤੇ ਅਬਦੁੱਲ ਨਜ਼ੀਰ ਦੀ ਬੈਂਚ ਸੁਣਵਾਈ ਸ਼ੁਰੂ ਕਰ ਰਹੀ ਹੈ। ਕੋਰਟ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਵਿਵਾਦਤ ਢਾਂਚਾ ਕਿਸੇ ਹਿੰਦੂ ਢਾਂਚੇ ਨੂੰ ਤੋੜ ਕੇ ਬਣਾਇਆ ਗਿਆ ਸੀ? ਆਓ ਜਾਣਦੇ ਹਾਂ ਕਿਵੇਂ ਹੋਈ ਅਯੋਧਿਆ ਮਾਮਲੇ ਦੀ ਸ਼ੁਰੂਆਤ? ਅਯੋਧਿਆ ਦੇ ਰਾਮ ਮੰਦਰ ਵਿਵਾਦ ਨੇ ਉਸ ਵੇਲੇ ਵੱਡਾ ਮੋੜ ਲੈ ਲਿਆ ਸੀ ਜਦ 6 ਦਸੰਬਰ 1992 ਨੂੰ ਲੱਖਾਂ ਕਾਰ ਸੇਵਕਾਂ ਦੀ ਭੀੜ ਨੇ ਵਿਵਾਦਤ ਢਾਂਚਾ ਡੇਗ ਦਿੱਤਾ ਸੀ। ਉਸ ਵੇਲੇ ਉੱਤਰ ਪ੍ਰਦੇਸ਼ ‘ਚ ਬੀਜੇਪੀ ਦੀ ਸਰਕਾਰ ਸੀ ਤੇ ਕਲਿਆਣ ਸਿੰਘ ਮੁੱਖ ਮੰਤਰੀ ਸਨ। ਦਰਅਸਲ 6 ਦਸੰਬਰ, 1992 ਨੂੰ ਜੋ ਹੋਇਆ, ਉਸ ਦੀ ਨੀਂਹ 1990 ‘ਚ ਅਡਵਾਨੀ ਦੀ ਰੱਥ ਯਾਤਰਾ ਤੋਂ ਹੀ ਰੱਖੀ ਗਈ ਸੀ। ਉਸ ਵੇਲੇ ਇਹ ਨਾਅਰਾ ਦਿੱਤਾ ਗਿਆ ਸੀ ਕਿ ‘ਕਸਮ ਰਾਮ ਕੀ ਖਾਤੇ ਹੈਂ, ਮੰਦਿਰ ਵਹੀਂ ਬਣਾਏਂਗੇ’। ਮਤਲਬ ਬਾਬਰੀ ਮਸਜਿਦ ਦਾ ਢਾਂਚਾ ਜਿੱਥੇ ਸੀ, ਉੱਥੇ ਹੀ ਮੰਦਰ ਬਣੇਗਾ। 5 ਦਸੰਬਰ, 1992 ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਇੱਕ ਬਿਆਨ ਨੇ ਹਵਾ ਦਾ ਰੁਖ ਬਦਲ ਦਿੱਤਾ। ਉਨ੍ਹਾਂ ਕਿਹਾ ਸੀ ਕਿ ਉਸ ਥਾਂ ਨੂੰ ਸਮਤਲ ਕਰਨਾ ਪਵੇਗਾ। ਵਾਜਪੇਈ ਦੇ ਇਸ ਭਾਸ਼ਣ ਦੇ ਅਗਲੇ ਦਿਨ ਅਯੋਧਿਆ ‘ਚ ਲੱਖਾਂ ਕਾਰ ਸੇਵਕਾਂ ਦੀ ਭੀੜ ਇਕੱਠੀ ਹੋ ਚੁੱਕੀ ਸੀ। ਇਸ ਭੀੜ ਦੇ ਨਾਲ-ਨਾਲ ਬੀਜੇਪੀ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵੱਡੇ ਲੀਡਰ ਢਾਂਚੇ ਦੇ ਮੰਚ ‘ਤੇ ਮੌਜੂਦ ਸਨ। ਉਸ ਦਿਨ ਸਵੇਰੇ ਕਰੀਬ 11 ਵਜੇ ਕੁਝ ਕਾਰ ਸੇਵਕ ਢਾਂਚੇ ਦੇ ਅੰਦਰ ਰੇਲਿੰਗ ਟੱਪ ਕੇ ਚਲੇ ਗਏ। ਅੰਦਰ ਤਾਇਨਾਤ ਪੀਏਸੀ ਦੇ ਜਵਾਨਾਂ ਨੇ ਰੋਕਿਆ ਤਾਂ ਲੋਕਾਂ ਨੇ ਪੱਥਰ ਚਲਾਏ। ਵੇਖਦੇ ਹੀ ਵੇਖ

ਮੈਕਸ ਹਸਪਤਾਲ ਦਾ ਕਾਰਾ: ਜੁੜਵਾ ਜ਼ਿੰਦਾ ਬੱਚੇ ਮ੍ਰਿਤਕ ਕਰਾਰ, ਡਾਕਟਰਾਂ 'ਤੇ ਸ਼ਿਕੰਜਾ

ਨਵੀਂ ਦਿੱਲੀ: ਮੈਕਸ ਹੈਲਥਕੇਅਰ ਦੀ ਨੌਕਰੀ ਤੋਂ ਕੱਢੇ ਗਏ ਦੋ ਡਾਕਟਰਾਂ ਤੋਂ ਪੁਲਿਸ ਨੇ ਵਕਤ ਤੋਂ ਪਹਿਲਾਂ ਪੈਦਾ ਹੋਏ ਜੁੜਵਾ ਬੱਚਿਆਂ ਨੂੰ ਮ੍ਰਿਤਕ ਦੱਸਣ ਦੇ ਮਾਮਲੇ ‘ਚ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ। ਪੁਲਿਸ ਅਧਿਕਾਰੀ ਅਸਲਮ ਖਾਨ ਨੇ ਦੱਸਿਆ ਕਿ ਮੈਕਸ ਹਸਪਤਾਲ ਨੇ ਜਿਨ੍ਹਾਂ ਦੋ ਡਾਕਟਰਾਂ, ਐਮਪੀ ਮਹਿਤਾ ਤੇ ਵਿਸ਼ਾਲ ਗੁਪਤਾ ਨੂੰ ਨੌਕਰੀ ਤੋਂ ਕੱਢਿਆ ਸੀ, ਦੋਵੇਂ ਜਾਂਚ ‘ਚ ਸ਼ਾਮਲ ਹੋ ਗਏ ਹਨ। ਡੀਸੀਪੀ ਨੇ ਪੁੱਛਗਿੱਛ ਦੀ ਹੋਰ ਡਿਟੇਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਜਾਂਚ ਟੀਮ ‘ਚ ਸ਼ਾਮਲ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੀਆਂ ਦੋ ਨਰਸਾਂ ਤੋਂ ਵੀ ਪੁੱਛਗਿਛ ਹੋਈ। ਪੁਲਿਸ ਨੇ ਹਸਪਤਾਲ ਤੋਂ ਡਾਕਟਰਾਂ ਦਾ ਡਿਊਟੀ ਚਾਰਟ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ‘ਚ ਮਾਹਰਾਂ ਦੇ ਵਿਚਾਰ ਵੀ ਲੈ ਰਹੀ ਹੈ। ਹਸਪਤਾਲ ਤੋਂ ਸੀਸੀਟੀਵੀ ਫੁਟੇਜ ਵੀ ਮੰਗੀ ਗਈ ਹੈ। ਮਾਮਲਾ ਜੁੜਵਾ ਬੱਚਿਆਂ ਨਾਲ ਜੁੜਿਆ ਹੈ। ਇਹ ਮਾਮਲਾ ਬੀਤੀ 30 ਨਵੰਬਰ ਦਾ ਹੈ। ਦੋਵੇਂ ਹੀ ਬੱਚਿਆਂ ਨੂੰ ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ ਨੇ ਕਥਿਤ ਤੌਰ ‘ਤੇ ਮ੍ਰਿਤਕ ਐਲਾਨ ਕਰ ਦਿੱਤਾ ਸੀ। ਬਾਅਦ ਵਿੱਚ ਪਰਿਵਾਰ ਨੂੰ ਪਤਾ ਲੱਗਿਆ ਕਿ ਇੱਕ ਬੱਚਾ ਜ਼ਿੰਦਾ ਹੈ। ਪੁਲਿਸ ਨੇ ਇਸ ਸਬੰਧੀ ਦੋ ਡਾਕਟਰਾਂ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਸੀ ਕਿ ਜੇਕਰ ਇਲਜ਼ਾਮ ਸਹੀ ਹੋਏ ਤਾਂ ਹਸਪਤਾਲ ਦਾ ਲਾਇਸੰਸ ਵੀ ਰੱਦ ਕਰ ਸਕਦੇ ਹਾਂ।

ਜੱਜ ਰਿਸ਼ਵਤ ਮਾਮਲਾ: ਪ੍ਰਸ਼ਾਂਤ ਭੂਸ਼ਣ ਦੇ ਐਨਜੀਓ 'ਤੇ 25 ਲੱਖ ਜੁਰਮਾਨਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੈਡੀਕਲ ਕੌਂਸਲ ਰਿਸ਼ਵਤ ਕੇਸ ‘ਚ ਸੀਨੀਅਰ ਵਕੀਲ ਤੇ ਸਮਾਜਕ ਅੰਦੋਲਨ ਚਲਾਉਣ ਵਾਲੇ ਐਨਜੀਓ ਕੰਪੇਨ ਫਾਰ ਜ਼ਿਊਡੀਸ਼ੀਅਲ ਅਕਾਉਂਟਬਿਲਟੀ ਐਂਡ ਰਿਫਾਰਮਸ ਵੱਲੋਂ ਸਪੈਸ਼ਲ ਇਨਵੈਟੀਗੇਸ਼ਨ ਟੀਮ ਤੋਂ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਨ ਦੇ ਐਨਜੀਓ ‘ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਜਸਟਿਸ ਆਰ.ਕੇ. ਅਗਰਵਾਲ ਦੀ ਪ੍ਰਧਾਨਗੀ ‘ਚ ਮਾਮਲੇ ਦੀ ਸੁਣਵਾਈ ਕਰ ਰਹੀ ਤਿੰਨ ਜੱਜਾਂ ਦੀ ਬੈਂਚ ਨੇ ਜੁਰਮਾਨੇ ਦੀ ਰਕਮ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਫੰਡ ‘ਚ ਦੇਣ ਦੀ ਗੱਲ ਆਖੀ ਹੈ। ਮਾਮਲਾ ਮੈਡੀਕਲ ਕਾਲਜਾਂ ਨੂੰ ਮਾਨਤਾ ਦੇਣ ਲਈ ਹੋਏ ਕਥਿਤ ਭ੍ਰਿਸ਼ਟਾਚਾਰ ਦਾ ਹੈ। ਸੀਬੀਆਈ ਨੇ ਇਸ ਬਾਰੇ ਕੇਸ ਦਰਜ ਕਰ ਰੱਖਿਆ ਹੈ। ਇਲਜ਼ਾਮ ਹੈ ਕਿ ਮੈਡੀਕਲ ਕਾਲਜਾਂ ਨਾਲ ਜੁੜੇ ਇੱਕ ਮਾਮਲੇ ਦਾ ਫੈਸਲਾ ਕਾਲਜ ਦੇ ਹੱਕ ‘ਚ ਕਰਵਾਉਣ ਲਈ ਦਲਾਲ ਨੇ ਪੈਸੇ ਲਏ। ਪਟੀਸ਼ਨ ਕਰਨ ਵਾਲਿਆਂ ਦੀ ਮੰਗ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ‘ਤੇ ਇਲਜ਼ਾਮ ਲੱਗ ਰਹੇ ਹਨ। ਇਸ ਲਈ ਸਾਬਕਾ ਜਸਟਿਸ ਦੀ ਨਿਗਰਾਨੀ ‘ਚ ਇਸ ਮਾਮਲੇ ਦੀ ਐਸਆਈਟੀ ਤੋਂ ਜਾਂਚ ਹੋਣੀ ਚਾਹੀਦੀ ਹੈ। ਪ੍ਰਸ਼ਾਂਤ ਭੂਸ਼ਨ ਦੇ ਐਨਜੀਓ ਕੰਪੇਨ ਫਾਰ ਜਿਊਡੀਸ਼ੀਅਸਲ ਅਕਾਉਂਟਬਿਲਟੀ ਐਂਡ ਰਿਮਾਫਰਮ (ਸੀਜੇਆਰ) ਵੱਲੋਂ ਇਸ ਮਾਮਲੇ ਦੀ ਪਟੀਸ਼ਨ ਦਾਖਲ ਕੀਤੀ ਗਈ ਸੀ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਆਪਣੀ ਪ੍ਰਸ਼ਾਸਨਕ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ ਇਸ ਨੂੰ ਜਸਟਿਸ ਏਕੇ ਸੀਕਰੀ ਤੇ ਅਸ਼ੋਕ ਭੂਸ਼ਨ ਦੀ ਬੈਂਚ ਕੋਲ ਭੇਜ ਦਿੱਤਾ ਸੀ। ਇਸ ਤੋਂ ਅਗਲੇ ਦਿਨ ਇਕ ਹੋਰ ਪਟੀਸ਼ਨ ਦਾਖਲ ਕੀਤੀ ਗਈ। ਦੂਜੀ ਪਟੀਸ਼ਨ ਵਕੀਲ ਕਾਮਿਨੀ ਜਾਇਸਵਾਲ ਨੇ ਦਾਖਲ ਕੀਤੀ ਸੀ।

ਚੱਕਰਵਾਤ ਤੂਫਾਨ ਦੀ ਤਬਾਹੀ, ਸਕੂਲ-ਕਾਲਜ ਬੰਦ

ਚੇਨਈ: ਦੱਖਣੀ ਭਾਰਤ ਵਿੱਚ ਚੱਕਰਵਾਤ ਤੂਫਾਨ ਤੇ ਨਾਲ ਹੀ ਬਾਰਸ਼ ਨੇ ਤਬਾਹੀ ਮਚਾਈ ਹੈ। ਇਹ ਚੱਕਰਵਾਤ ਹੋਰ ਤੇਜ਼ ਹੋ ਕੇ ਚਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ ਹੈ। ਇਹ ਸ਼ੁੱਕਰਵਾਰ ਨੂੰ ਅਰਬ ਸਾਗਰ ਵੱਲ ਚਲਾ ਗਿਆ ਹੈ। ਦੂਜੇ ਪਾਸੇ, ਜਲ ਸੈਨਾ ਨੇ 8 ਮਛੇਰਿਆਂ ਨੂੰ ਇਸ ਤੂਫ਼ਾਨ ਤੋਂ ਬਚਾ ਲਿਆ ਹੈ, ਉੱਥੇ ਹੀ ਲਾਪਤਾ 30 ਮਛੇਰਿਆਂ ਦੀ ਤਲਾਸ਼ ਹੋਰ ਤੇਜ਼ ਕਰ ਦਿੱਤੀ ਹੈ। ਤਾਮਿਲਨਾਡੂ ਤੇ ਕੇਰਲਾ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਤੇਜ਼ ਬਾਰਸ਼ ਹੋ ਰਹੀ ਹੈ। ਇਸ ਬਾਰਸ਼ ਕਾਰਨ ਤਾਮਿਲਨਾਡੂ ਤੇ ਕੇਰਲਾ ਵਿੱਚ ਕੱਲ੍ਹ ਚਾਰ-ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਿਸ਼ਤੀ ਵਿਚ ਚਾਰ ਲੋਕ ਲਾਪਤਾ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਕੇਰਲਾ ਵਿੱਚ 13 ਕਿਸ਼ਤੀਆ ਵਿੱਚ ਸਵਾਰ 38 ਲੋਕ ਜਦਕਿ ਤਾਮਿਲਨਾਡੂ ਵਿੱਚ ਇੱਕ ਕਿਸ਼ਤੀ ਵਿੱਚ ਚਾਰ ਸਵਾਰ ਲਾਪਤਾ ਹਨ। ਨੇਵੀ ਦੇ ਜਹਾਜ਼ ਨੇ ਇਨ੍ਹਾਂ ਵਿੱਚੋਂ ਅੱਠ ਲੋਕਾਂ ਨੂੰ ਬਚਾ ਲਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤਾਮਿਲਨਾਡੂ ਦੇ ਕੰਨਿਆਕੁਮਾਰੀ, ਨਿਰਦੇਸ਼ਿਕਾ ਤੇ ਤਿਰੂਨੇਲਵੇਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਬਾਰਸ਼ ਹੋਈ। ਚੱਕਰਵਾਤ ਤੇਜ਼ ਹੋ ਕੇ ਤੀਬਰ ਚੱਕਰਵਾਤ ਵਿੱਚ ਬਦਲਿਆ ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਸਵੇਰੇ ਬੁਲੇਟਨ ਜਾਰੀ ਕੀਤਾ ਕਿ ਚੱਕਰਵਾਤ ਤੇਜ਼ੀ ਹੋਣ ਤੋਂ ਬਾਅਦ ਤੀਬਰ ਚੱਕਰਵਾਤ ਵਿੱਚ ਬਾਦਲ ਜਾਂਦਾ ਹੈ। ਇਹ 110 ਕਿਲੋਮੀਟਰ ਉੱਤਰ-ਪੂਰਬ ਮਿਨੀਕੋਈ ਟਾਪੂ ਵਿੱਚ ਸਥਿਤ ਹੈ। ਇਸ ਟਾਪੂ ਵਿੱਚ ਅਗਲੇ 24 ਘੰਟੇ ਦੌਰਾਨ ਇਹ ਲਕਸ਼ਦੀਪ ਨੂੰ ਪਾਰ ਕਰਨ ਦੀ ਉਮੀਦ ਹੈ। ਹਵਾ ਸਪੀਡ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਰਹੀ ਹੈ। ਅਗਲੇ 24 ਘੰਟੇ ‘ਚ ਇਹ 130 ਕਿਲੋਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਕੂਲਾਂ-ਕਾਲਜਾਂ ਵਿੱਚ

ਗੁਜਰਾਤ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਮਿਲੀ ਵੱਡੀ ਰਾਹਤ

ਨਵੀਂ ਦਿੱਲੀ: ਗੁਜਰਾਤ ਚੋਣਾਂ ਤੋਂ ਪਹਿਲਾਂ, ਮੋਦੀ ਸਰਕਾਰ ਲਈ ਆਰਥਿਕ ਮੋਰਚੇ ਤੋਂ ਰਾਹਤ ਦੀ ਖ਼ਬਰ ਆਈ ਹੈ। ਦੇਸ਼ ਦੀ ਜੀਡੀਪੀ 5.7 ਤੋਂ ਵਧ ਕੇ 6.3 ਪ੍ਰਤੀਸ਼ਤ ਹੋ ਗਈ ਹੈ। ਪਹਿਲੀ ਤਿਮਾਹੀ ਵਿੱਚ ਜੀਡੀਪੀ 5.7 ਫੀਸਦੀ ਸੀ ਤੇ ਦੂਜੀ ਤਿਮਾਹੀ ਵਿੱਚ ਇਹ 6.3 ਫੀਸਦੀ ਹੋ ਗਈ। ਇਹ ਅੰਕੜਾ ਜੁਲਾਈ ਤੇ ਸਤੰਬਰ ਦੇ ਵਿਚਕਾਰ ਦਾ ਹੈ। ਜੀਐਸਟੀ ਜੁਲਾਈ ਵਿੱਚ ਲਾਗੂ ਕੀਤਾ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਦਾ ਜੀਡੀਪੀ ‘ਤੇ ਪ੍ਰਭਾਵ ਦੇਖਣ ਨੂੰ ਮਿਲੇਗਾ। ਪੰਜ ਗੁਣਾ ਦੀ ਗਿਰਾਵਟ ਤੋਂ ਬਾਅਦ, ਜੀਡੀਪੀ ਵਿੱਚ ਸੁਧਾਰ ਹੋਇਆ ਹੈ। 2017 ਦੀ ਦੂਜੀ ਤਿਮਾਹੀ ਵਿੱਚ ਵਾਧਾ ਹੋਇਆ ਹੈ ਤੇ ਇਹ ਜੀਐਸਟੀ ਲਾਗੂ ਹੋਣ ਵਾਲੀ ਤਿਮਾਹੀ ਦੇ ਅੰਕੜੇ ਹਨ। ਕਾਂਗਰਸ ਆਰਥਿਕ ਮੋਰਚੇ ‘ਤੇ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ‘ਚ ਇਹ ਅੰਕੜੇ ਮੋਦੀ ਲਈ ਰਾਹਤ ਹਨ। ਸਰਕਾਰ ਵੱਲੋਂ ਬੁਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, 30 ਸਤੰਬਰ ਤੱਕ ਖਤਮ ਹੋਈ ਦੂਸਰੀ ਤਿਮਾਹੀ ਵਿੱਚ ਦੇਸ਼ ਦੀ ਜੀਡੀਪੀ 6.3 ਫੀਸਦੀ ਦੇ ਵਾਧੇ ਨਾਲ 31,66 ਲੱਖ ਕਰੋੜ ਦਰਜ ਕੀਤੀ ਗਈ ਹੈ। ਸੀਐਸਓ ਦੇ ਅੰਦਾਜ਼ੇ ਅਨੁਸਾਰ, ਮੌਜੂਦਾ ਵਿੱਤੀ ਸਾਲ (2017-18) ਦਾ ਵਾਧਾ ਛੇ ਫੀਸਦੀ ਤੋਂ ਵੱਧ ਰਹਿਣ ਦਾ ਮੁੱਖ ਕਾਰਨ ਨਿਰਮਾਣ, ਬਿਜਲੀ, ਗੈਸ, ਪਾਣੀ ਤੇ ਹੋਰ ਸਹੂਲਤ ਸੇਵਾ, ਵਪਾਰ, ਹੋਟਲ, ਆਵਾਜਾਈ ਤੇ ਸੰਚਾਰ ਤੇ ਪ੍ਰਸਾਰਣ ਸੇਵਾਵਾਂ ਦੇ ਖੇਤਰ ਵਿੱਚ ਤੇਜ਼ੀ ਹੈ। ਖੇਤੀਬਾੜੀ, ਜੰਗਲਾਤ, ਖੁਦਾਈ, ਨਿਰਮਾਣ, ਵਿੱਤ, ਬੀਮਾ, ਰੀਅਲ ਅਸਟੇਟ ਤੇ ਪੇਸ਼ੇਵਰ ਸੇਵਾ ਤੇ ਜਨਤਕ ਪ੍ਰਸ਼ਾਸਨ, ਰੱਖਿਆ ਤੇ ਹੋਰ ਸੇਵਾ ਇਸ ਸਾਲ ਦੀ ਦੂਜੀ ਤਿਮਾਹੀ ਆਰਥਿਕ ਵਿਕਾਸ 1.7 ਫੀਸਦੀ, 5.5 ਫੀਸਦੀ, 2.6 ਪ੍ਰਤੀਸ਼ਤ, 5.7 ਪ੍ਰਤੀਸ਼ਤ ਤੇ 6 ਪ੍ਰਤੀਸ਼ਤ ਰਿਕਾਰਡ ਕੀਤੇ ਗਏ ਹਨ। ਸਾਬਕਾ ਵਿ

ਜੰਮ ਗਿਆ ਕਸ਼ਮੀਰ, ਪਾਰਾ ਜ਼ੀਰੋ ਤੋਂ ਵੀ 9.4 ਡਿਗਰੀ ਹੇਠਾਂ ਪੁੱਜਾ

ਸ਼੍ਰੀਨਗਰ: ਠੰਢ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ‘ਚ ਵਾਦੀ ਦੇ ਬਰਫ ‘ਚ ਤਬਦੀਲ ਹੋਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਲਗਾਤਾਰ ਘਾਟੀ ਤੇ ਲੱਦਾਖ ਖੇਤਰ ‘ਚ ਪਾਰੇ ‘ਚ ਗਿਰਾਵਟ ਵੇਖੀ ਜਾ ਰਹੀ ਹੈ। ਬੀਤੀ ਰਾਤ ਸੂਬੇ ਦੇ ਲੇਹ ‘ਚ ਸਭ ਤੋਂ ਵੱਧ ਠੰਢ ਦਰਜ ਕੀਤੀ ਗਈ। ਇੱਥੇ ਤਾਪਮਾਨ ਜ਼ੀਰੋ ਤੋਂ 9.4 ਡਿਗਰੀ ਥੱਲੇ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਲੇਹ ਦਾ ਘੱਟੋ-ਘੱਟ ਤਾਪਮਾਨ ਡਿੱਗ ਕੇ ਜ਼ੀਰੋ ਤੋਂ 9.4 ਡਿਗਰੀ ਥੱਲੇ ਦਰਜ ਕੀਤਾ ਗਿਆ। ਨਜ਼ਦੀਕੀ ਕਾਰਗਿਲ ਸ਼ਹਿਰ ਦਾ ਪਾਰਾ ਜ਼ੀਰੋ ਤੋਂ ਸੱਤ ਡਿਗਰੀ ਥੱਲੇ ਸੀ। ਵੀਰਵਾਰ ਰਾਤ ਦੇ ਮੁਕਾਬਲੇ ਇਸ ‘ਚ ਤਿੰਨ ਡਿਗਰੀ ਦਾ ਸੁਧਾਰ ਹੋਇਆ ਹੈ। ਸੋਮਵਾਰ ਨੂੰ ਇਹ ਇਲਾਕਾ ਜੰਮੂ-ਕਸ਼ਮੀਰ ਦਾ ਸਭ ਤੋਂ ਠੰਢਾ ਇਲਾਕਾ ਸੀ। ਸੂਬੇ ਦੀ ਰਾਜਧਾਨੀ ਸ਼੍ਰੀਨਗਰ ‘ਚ ਪਾਰਾ ਤਿੰਨ ਡਿਗਰੀ ਡਿੱਗਿਆ ਤੇ ਇੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਥੱਲੇ ਮਨਫੀ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕਾਜੀਗੁੰਡ ਤੇ ਕੋਕਰਨਾਗ ਦਾ ਤਾਪਮਾਨ ਜ਼ੀਰੋ ਤੋਂ ਥੱਲੇ 1.2 ਡਿਗਰੀ ਤੇ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉੱਤਰੀ ਕੋਰੀਆ ਦੇ ਮਿਜ਼ਾਈਲ ਦਾਗਣ ਮਗਰੋਂ ਅਮਰੀਕਾ 'ਚ ਹਿੱਲਜੁੱਲ, ਕੋਰੀਆ ਨੂੰ ਤਬਾਹ ਕਰਨ ਦੀ ਧਮਕੀ

ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਮਾਹੌਲ ਗਰਮ ਹੋ ਗਿਆ ਹੈ। ਅਮਰੀਕਾ ਨੇ ਯੂ.ਐਨ. ਦੀ ਐਮਰਜੈਂਸੀ ਬੈਠਕ ਵਿੱਚ ਕਿਹਾ ਕਿ ਜੇਕਰ ਸਾਡੇ ‘ਤੇ ਯੁੱਧ ਥੋਪਿਆ ਗਿਆ ਤਾਂ ਅਸੀਂ ਉੱਤਰੀ ਕੋਰੀਆ ਨੂੰ ਤਬਾਹ ਕਰ ਦਿਆਂਗੇ। ਇਸ ਦੇ ਨਾਲ ਹੀ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉੱਤਰੀ ਕੋਰੀਆ ਨਾਲ ਹਰ ਤਰ੍ਹਾਂ ਦੇ ਰਿਸ਼ਤੇ ਖ਼ਤਮ ਕਰ ਦੇਣ। ਇਸ ਤੋਂ ਇਲਾਵਾ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਵੀ ਗੱਲ ਕਰਕੇ ਉੱਤਰੀ ਕੋਰੀਆ ਨੂੰ ਤੇਲ ਸਪਲਾਈ ਬੰਦ ਕਰ ਦੇਣ ਲਈ ਕਿਹਾ। ਫਰਵਰੀ 2017 ਤੋਂ ਹੁਣ ਤੱਕ 23 ਮਿਜ਼ਾਈਲਾਂ ਦਾ ਪ੍ਰੀਖਣ ਕਰਵਾ ਚੁੱਕੇ ਕਿਮ ਜੌਂਗ ਨੇ ਇੱਕ ਵਾਰ ਫਿਰ ਆਪਣੇ ਖ਼ਤਰਨਾਕ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਇਸ ਵਾਰ ਜਿਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਉਹ ਹੁਵਾਸਾਂਗ 15 ਹੈ। ਹੁਵਾਸਾਂਗ 15 ਲੰਬੀ ਦੂਰੀ ਦੀ ਮਿਸਾਇਲ ਹੈ। ਦਾਅਵਾ ਹੈ ਕਿ ਇਹ ਮਿਸਾਇਲ 50 ਮਿੰਟ ਤੱਕ ਅਸਮਾਨ ਵਿੱਚ ਰਹੀ ਤੇ ਕਰੀਬ 4500 ਕਿਲੋਮੀਟਰ ਦੀ ਉਚਾਈ ਤੱਕ ਗਈ। ਉਸ ਤੋਂ ਬਾਅਦ ਇਹ ਮਿਸਾਇਲ ‘ਸੀ ਆਫ਼ ਜਾਪਾਨ’ ਵਿੱਚ ਜਾ ਕੇ ਡਿੱਗੀ। ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਹੁਵਾਸਾਂਗ 15 ਦੀ ਰੇਂਜ ਵਿੱਚ ਪੂਰਾ ਅਮਰੀਕਾ ਆ ਗਿਆ ਹੈ। ਅਮਰੀਕਾ ਤੇ ਉੱਤਰ ਕੋਰੀਆ ਦੇ ਦਰਮਿਆਨ ਦੂਰੀ 11000 ਕਿਲੋਮੀਟਰ ਹੈ ਜਦਕਿ ਇਹ ਮਿਸਾਇਲ 13,000 ਕਿਲੋਮੀਟਰ ਦੂਰ ਮਾਰ ਕਰ ਸਕਦੀ ਹੈ। ਟੈਸਟ ਦੇ ਕੁਝ ਘੰਟਿਆਂ ਬਾਅਦ ਹੀ ਦੱਖਣੀ ਕੋਰੀਆ ਨੇ ਸਿਓਲ ਤੋਂ ਕਰੀਬ 40 ਕਿਲੋਮੀਟਰ ਦੂਰ ਯਾਂਗਪਿਓਂਗ ਮਿਲਟਰੀ ਬੇਸ ‘ਤੇ ਆਪਣੀ ਤਾਕਤ ਦਾ ਨਮੂਨਾ ਦਿਖਾਉਂਦਿਆਂ ਸਟੀਕ ਨਿਸ਼ਾਨੇ ਵਾਲੀਆਂ ਤਿੰਨ ਮਿਸਾਇਲਾਂ ਦਾ ਪ੍ਰੀਖਣ ਕੀਤਾ। ਜਾਪਾਨ, ਅਮਰੀਕਾ, ਦੱਖਣੀ ਕੋਰੀਆ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਨੇ ਉੱਤਰੀ ਕੋਰੀਆ ਦੇ ਮਿਸਾਇਲ ਪ੍ਰੀਖਣ ਦਾ ਵਿ

ਹਾਰਦਿਕ ਪਟੇਲ ਨੇ ਅਮਿੱਤ ਸ਼ਾਹ ਨੂੰ ‘ਜਨਰਲ ਡਾਇਰ’ ਕਿਹਾ

ਅਹਿਮਦਾਬਾਦ- ਗੁਜਰਾਤ ਵਿੱਚ ਸਿਖਰਾਂ ‘ਤੇ ਪੁੱਜੀ ਹੋਈ ਚੋਣ ਮੁਹਿੰਮ ਦੌਰਾਨ ‘ਕਰੋ ਜਾਂ ਮਰੋ’ ਵਾਲੀ ਹਾਲਤ ਵਿੱਚ ਨਜ਼ਰ ਆ ਰਹੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਸਮਿਤੀ (ਪਾਸ) ਦੇ ਨੇਤਾ ਹਾਰਦਿਕ ਪਟੇਲ ਨੇ ਸੱਤਾਧਾਰੀ ਭਾਜਪਾ ਵਿਰੁੱਧ ਹਮਲਾ ਹੋਰ ਤਿੱਖਾ ਕਰਦਿਆਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਤੁਲਨਾ ਜਲਿਆਂਵਾਲਾ ਬਾਗ ਕਾਂਡ ਦੇ ਖਲਨਾਇਕ ਜਨਰਲ ਡਾਇਰ ਨਾਲ ਕਰ ਦਿੱਤੀ। ਕਾਂਗਰਸ ਨੂੰ ਆਪਣੀ ਹਮਾਇਤ ਦੇ ਰਹੇ ਹਾਰਦਿਕ ਪਟੇਲ ਨੇ ਇਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਜਨਰਲ ਡਾਇਰ ਕਹਿ ਕੇ ਬੁਲਾਉਂਦਾ ਹਾਂ। ਅਜਿਹਾ ਇਸ ਲਈ ਕਿ ਉਨ੍ਹਾਂ ਨੇ 14 ਬੱਚਿਆਂ ਨੂੰ ਮਾਰ ਦਿੱਤਾ ਸੀ। ਹਾਰਦਿਕ ਪਟੇਲ ਦਾ ਇਸ਼ਾਰਾ 2015 ਵਿੱਚ ਪਾਟੀਦਾਰ ਰਿਜ਼ਰੇਸ਼ਨ ਅੰਦੋਲਨ ਦੌਰਾਨ ਮਾਰੇ ਗਏ 14 ਵਿਅਕਤੀਆਂ ਵੱਲ ਸੀ। ਹਾਰਦਿਕ ਪਟੇਲ ਨੇ ਕਿਹਾ ਕਿ ਇਹ ਸਾਰੇ 14 ਵਿਅਕਤੀ ਅਮਿਤ ਸ਼ਾਹ ਦੇ ਕਾਰਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਮੇਰੇ ਉੱਤੇ ਜਾਤੀਵਾਦੀ ਹੋਣ ਦਾ ਦੋਸ਼ ਲਾ ਰਹੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਇਹ ਸਰਕਾਰ ਬਦਲਣ ਉਤੇ ਫਿਰਕੂ ਆਧਾਰ ਵਾਲਾ ਡਰ ਵਿਖਾ ਰਹੇ ਹਨ। ਗੁਜਰਾਤ ‘ਚ ਵਿਕਾਸ ਕੋਈ ਜ਼ਮੀਨੀ ਹਕੀਕਤ ਨਹੀਂ। ਇਥੇ 50 ਲੱਖ ਬੇਰੋਜ਼ਗਾਰ ਹਨ। ਪਟਵਾਰੀਆਂ ਦੀਆਂ 4000 ਅਸਾਮੀਆਂ ਲਈ 14 ਲੱਖ ਅਰਜ਼ੀਆਂ ਆਉਂਦੀਆਂ ਹਨ। ਗੁਜਰਾਤ ਦੀ ਸੱਚਾਈ ਪਿੰਡਾਂ ਵਿੱਚ ਜਾਣ ਉੱਤੇ ਹੀ ਪਤਾ ਲੱਗੇਗੀ, ਬਰਗਰ ਤੇ ਸੈਂਡਵਿਚ ਖਾਣ ਨਾਲ ਨਹੀਂ। ਗੁਜਰਾਤ ‘ਚ ਅਮੀਰ ਹੋਰ ਅਮੀਰ ਹੋਏ ਹਨ ਅਤੇ ਗਰੀਬ ਹੋਰ ਗਰੀਬ ਹੋਏ ਹਨ। ਸਹੀ ਗੱਲ ਕਹਿਣ ‘ਤੋਂ ਅਮੀਰ ਵੀ ਡਰਦੇ ਹਨ ਅਤੇ ਉਹ ਵੀ ਈ ਡੀ ਆਈ ਟੀ ਅਤੇ ਪੁਲਸ ਦੇ ਡਰ ਕਾਰਨ ਨਹੀਂ ਬੋਲਦੇ।

ਅਨਾਥ ਆਸ਼ਰਮ ਦੀ ਜ਼ਮੀਨ 'ਤੇ ਅੰਬਾਨੀ ਨੇ ਉਸਾਰਿਆ 11 ਹਜ਼ਾਰ ਕਰੋੜ ਦਾ ਮਹਿਲ, ਅਦਾਲਤ 'ਚ ਪਹੁੰਚਿਆ ਕੇਸ

ਬੰਬੇ: ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਦਾ 11 ਹਜ਼ਾਰ ਕਰੋੜ ਦਾ ਆਲੀਸ਼ਾਨ ਘਰ ਐਂਟੀਲੀਆ ਬਾਰੇ ਨਵਾਂ ਖ਼ੁਲਾਸਾ ਹੋਇਆ ਹੈ। ਇਹ ਘਰ ਜਿਸ ਜ਼ਮੀਨ ‘ਤੇ ਬਣਿਆ ਹੈ, ਉਹ ਅਨਾਥ ਆਸ਼ਰਮ ਦੀ ਹੈ। ਅੰਬਾਨੀ ਨੇ ਇਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਹਥਿਆਇਆ ਹੈ। ਇਹ ਦਾਅਵਾ ਮਹਾਰਾਸ਼ਟਰ ਦੇ ਵਕਫ਼ ਬੋਰਡ ਨੇ ਕੀਤਾ ਹੈ। ਅਖ਼ਬਾਰ ‘ਜਨਸੱਤਾ’ ਦੀ ਰਿਪੋਰਟ ਮੁਤਾਬਕ ਬੰਬੇ ਹਾਈ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਸੀਈਓ ਨੇ ਕਿਹਾ ਹੈ ਕਿ 9 ਮਾਰਚ, 2005 ਨੂੰ ਤਤਕਾਲੀਨ ਚੇਅਰਮੈਨ ਤੇ ਸੀਈਓ ਵੱਲ਼ੋਂ ਜ਼ਮੀਨ ਦੀ ਵਿਕਰੀ ਨੂੰ ਮਨਜ਼ੂਰੀ ਦੇਣਾ ਗ਼ਲਤ ਸੀ। 21 ਜੁਲਾਈ, 2017 ਨੂੰ ਇੱਕ ਹੁਕਮ ਵਿੱਚ ਚੀਫ਼ ਜਸਟਿਸ ਮੰਜੁਲਾ ਚੈਲਰ ਦੀ ਪ੍ਰਧਾਨਗੀ ਵਾਲੇ ਬੰਬੇ ਹਾਈਕੋਰਟ ਦੇ ਬੈਂਚ ਨੇ ਰਾਜ ਵਕਫ਼ ਬੋਰਡ ਨੂੰ ਅਨਾਥ ਆਸ਼ਰਮ ਦੀ ਜ਼ਮੀਨ ਦੀ ਵਿੱਕਰੀ ਉੱਤੇ ਚੈਰਿਟੀ ਕਮਿਸ਼ਨਰ ਨੂੰ ਰੁਖ ਸਾਫ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਕਾਨੂੰਨ ਮੁਤਾਬਕ ਘੱਟ ਗਿਣਤੀ ਵਿਕਾਸ ਵਿਭਾਗ ਦੇ ਸੰਯੁਕਤ ਸਕੱਤਰ ਤੇ ਰਾਜ ਵਕਫ਼ ਬੋਰਡ ਦੇ ਕਾਰਜਕਾਰੀ ਸੀਈਓ ਸੰਦੇਸ਼ ਸੀ ਤਦਵੀ ਨੇ ਹਲਫ਼ਨਾਮਾ ਦਾਇਰ ਕੀਤਾ ਸੀ। ਇਸ ਮੁਤਾਬਕ ਦੁਨੀਆ ਦਾ ਸਭ ਤੋਂ ਮਹਿੰਗਾ ਘਰ ਐਂਟੀਲੀਆ ਜਿਸ ਜ਼ਮੀਨ ਉੱਤੇ ਬਣਿਆ ਹੈ, ਉਹ ਅਸਲ ਵਿੱਚ ਕਰੀਬ ਭਾਈ ਇਬਰਾਹੀਮ ਖ਼ੋਜਾ ਯਤੀਮਖ਼ਾਨਾ ਦੀ ਹੈ। ਜਿਸ ਜ਼ਮੀਨ ਉੱਤੇ ਮਫਿਨ-ਐਂਟੀਲੀਆ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਬਣਾਈ ਗਈ ਹੈ, ਉਸ ਨੂੰ ਟਰੱਸਟ ਤੋਂ ਸਾਲ 2005 ਵਿੱਚ ਖ਼ਰੀਦਿਆ ਗਿਆ ਸੀ। ਇਸ ਟਰੱਸਟ ਨੂੰ ਅਨਾਥ ਬੱਚਿਆਂ ਦੀ ਦੇਖਭਾਲ ਲਈ ਬਣਾਇਆ ਗਿਆ ਸੀ। ਉਸ ਨੇ ਕਰੀਬ 4,532 ਸਕਵੇਅਰ ਜ਼ਮੀਨ ਐਂਟੀਲੀਆ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਨੂੰ ਜੁਲਾਈ 2002 ਵਿੱਚ ਸਿਰਫ਼ 210.5 ਮਿਲੀਅਨ ਵਿੱਚ ਵੇਚੀ ਸੀ ਜਦੋਂਕਿ ਉਸ ਸਮੇਂ ਇਸ ਦੀ ਮਾਰਕੀਟ ਵੈਲਿਊ ਕਰੀਬ 1.5 ਬਿਲੀਅਨ ਰੁਪਏ ਸੀ।

ਮੋਦੀ ਨੇ ਮੰਨਿਆ ਨੋਟੀਬੰਦੀ ਤੇ ਜੀਐਸਟੀ ਦੀ ਵੱਡੀ ਕੀਮਤ ਤਾਰਨੀ ਪਊ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕਤਾ ਵਿੱਚ ਹੋਏ ਬਦਲਾਵਾਂ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਕਦਮਾਂ ਦੇ ਰਾਜਨੀਤਕ ਮੁੱਲ ਚੁਕਾਉਣਾ ਪਏਗਾ ਪਰ ਉਹ ਵਾਪਸ ਨਹੀਂ ਪਰਤਣਗੇ। ਬਦਲਾਅ ਲਈ ਚੰਗੀ ਕੀਮਤ ਅਦਾ ਕਰਨੀ ਪਾਊਗੀ- ਦਿੱਲੀ ਵਿੱਚ ਇੱਕ ਅਖ਼ਬਾਰ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਜਾਣਦਾ ਹਾਂ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਜੋ ਕਦਮ ਉਠਾ ਰਿਹਾ ਹਾਂ, ਜਿਸ ਰਸਤੇ ‘ਤੇ ਮੈਂ ਚੱਲਿਆ ਹਾਂ, ਤੇ ਦੇਸ਼ ਨੂੰ ਮੰਜ਼ਲ ਤਕ ਪਹੁੰਚਣ ਦੇ ਉਦੇਸ਼ ਨਾਲ ਲੈ ਨਿਕਲਿਆ ਹਾਂ, ਮੈਨੂੰ ਇਸ ਗੱਲ ਦੀ ਚੰਗੀ ਸਮਝ ਹੈ ਕਿ ਮੈਨੂੰ ਇਸ ਲਈ ਕਿੰਨਾ ਭੁਗਤਾਨ ਕਰਨਾ ਪਏਗਾ।” ਭ੍ਰਿਸ਼ਟਾਚਾਰ ਡਿਜੀਟਲ ਟ੍ਰਾਂਜੈਕਸ਼ਨ ਨਾਲ ਖਤਮ ਹੋਵੇਗਾ: ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਇੱਕ ਪ੍ਰਣਾਲੀ ਵੱਲ ਵਧ ਰਹੇ ਹਾਂ ਜਿਸ ਵਿੱਚ ਕਾਲੇ ਧਨ ਦੀ ਕਮੀ ਤੇ ਸਿਸਟਮ ਦੀ ਘਾਟ ਕਾਰਨ ਭ੍ਰਿਸ਼ਟਾਚਾਰ ਨੂੰ ਘਟਾਉਣ ਦੀ ਸੰਭਾਵਨਾ ਘੱਟ ਰਹੀ ਹੈ।” ਜਿਸ ਦਿਨ ਇਹ ਖਰੀਦੋ- ਫਰੋਖਤ ਡਿਜ਼ੀਟਲ ਕਨੈਕਸ਼ਨ ਬਣ ਗਿਆ, ਭ੍ਰਿਸ਼ਟਾਚਾਰ ਉੱਥੇ ਬਹੁਤ ਘੱਟ ਜਾਵੇਗਾ।” ਨੋਟਬੰਦੀ ਤੇ ਜੀਐਸਟੀ ਤੇ ਵਿਰੋਧੀ ਧਿਰ ਹਮਲਾ ਕਰਦੀ ਹੈ ਗੁਜਰਾਤ ਵਿੱਚ ਚੋਣ ਮਾਹੌਲ ਵਿੱਚ, ਵਿਰੋਧੀ ਧਿਰ ਨੋਟਬੰਦੀ ਤੇ ਜੀਐਸਟੀ ਵਰਗੇ ਵੱਡੇ ਕਦਮਾਂ ਬਾਰੇ ਸਰਕਾਰ ਦੀ ਆਲੋਚਨਾ ਕਰ ਰਿਹਾ ਹੈ। ਜਿੱਥੇ ਜੀਐਸਐਸਟੀ ਗੱਬਰ ਸਿੰਘ ਟੈਕਸ ਤੇ ਗ੍ਰੇਟ ਸਟੂਪਿਡ ਟੈਕਸ ਨਾਂ ਦਿੱਤਾ ਗਿਆ ਸੀ। ਫਿਰ ਨੋਟਬੰਦੀ ਤੇ ਦੋਸ਼ ਲਾਇਆ ਕਿ ਸਰਕਾਰ ਨੇ ਦੇਸ਼ ਨੂੰ ਲਾਈਨ ਵਿੱਚ ਦਿੱਤਾ ਹੈ।

ਸੋਨੀਆ ਦੇ ਖਾਸ-ਮ-ਖਾਸ ਪਟੇਲ ਦੇ ਕਰੀਬੀਆਂ 'ਤੇ ਈ.ਡੀ. ਦੇ ਛਾਪੇ

ਨਵੀਂ ਦਿੱਲੀ: ਦਿੱਲੀ ਦੇ ਸੰਦੇਸਾਰਾ ਗਰੁੱਪ ਦੇ ਟਿਕਾਣੇ ‘ਤੇ 5500 ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਹੈ। ਇਸ ਮਾਮਲੇ ਵਿੱਚ ਵੱਡੀ ਗੱਲ ਇਹ ਹੈ ਕਿ ਛਾਪੇਮਾਰੀ ਕੁਝ ਅਜਿਹੇ ਲੋਕਾਂ ਦੇ ਟਿਕਾਣਿਆਂ ‘ਤੇ ਵੀ ਕੀਤੀ ਗਈ ਹੈ ਜੋ ਕੰਮ ਤਾਂ ਅਹਿਮਦ ਪਟੇਲ ਲਈ ਕਰਦੇ ਸਨ ਪਰ ਉਨ੍ਹਾਂ ਦੀ ਤਨਖ਼ਾਹ ਸੰਦੇਸਾਰਾ ਗਰੁੱਪ ਵੱਲੋਂ ਦਿੱਤੀ ਜਾਂਦੀ ਸੀ। ਇਸ ਬਾਰੇ ਹੁਣ ਈ.ਡੀ. ਨੇ ਪੜਤਾਲ ਆਰੰਭ ਦਿੱਤੀ ਹੈ। ਇਸ ਪੂਰੇ ਮਾਮਲੇ ‘ਤੇ ਏ.ਬੀ.ਪੀ. ਨਿਊਜ਼ ‘ਤੇ ਅਹਿਮਦ ਪਟੇਲ ਨੇ ਕਿਹਾ, “ਜਿਨ੍ਹਾਂ ਤਿੰਨਾਂ ਵਿਅਕਤੀਆਂ (ਘਨਸ਼ਿਆਮ ਪਾਂਡੇ, ਸੰਜੀਵ ਮਹਾਜਨ ਤੇ ਲਕਸ਼ਮੀਚੰਦ ਸ਼ਰਮਾ) ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ਵਿੱਚੋਂ ਸੰਜੀਵ ਉਨ੍ਹਾਂ ਦੇ ਘਰ ਆਉਂਦੇ ਹਨ। ਇਸ ਤੋਂ ਇਲਾਵਾ ਪਟੇਲ ਨੇ ਕੋਈ ਪ੍ਰਤੀਕਿਰਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।” ਇਸ ਮਾਮਲੇ ਵਿੱਚ ਈ.ਡੀ. ਗਗਨ ਧਵਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਚੁੱਕਾ ਹੈ। ਈ.ਡੀ. ਬੈਂਕ ਤੋਂ 5500 ਕਰੋੜ ਰੁਪਏ ਦਾ ਕਰਜ਼ ਦਿਵਾਉਣ ਤੇ ਇਸ ਪੈਸੇ ਨੂੰ ਟਿਕਾਣੇ ਲਾਉਣ ਲਈ ਅਹਿਮਦ ਪਟੇਲ ਦੀ ਭੂਮਿਕਾ ਦੀ ਜਾਂਚ ਕਰ ਰਿਹਾ ਹੈ। ਦਿੱਲੀ ਵਿੱਚ ਕੁੱਲ 7 ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਈ.ਡੀ. ਹੱਥ ਕਾਫੀ ਅਹਿਮ ਦਸਤਾਵੇਜ਼ ਲੱਗੇ ਹਨ। ਕੌਣ ਹੈ ਅਹਿਮਦ ਪਟੇਲ? ਅਹਿਮਦ ਪਟੇਲ ਗੁਜਰਾਤ ਤੋਂ ਰਾਜ ਸਭਾ ਦੇ ਮੈਂਬਰ ਹਨ ਤੇ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਹਨ। ਕਾਂਗਰਸ ਪਾਰਟੀ ਵਿੱਚ ਅਹਿਮਦ ਪਟੇਲ ਦੀ ਅਹਿਮ ਭੂਮਿਕਾ ਹੈ। ਕਿਹਾ ਜਾਂਦਾ ਹੈ ਕਿ ਸੋਨੀਆ ਗਾਂਧੀ ਦੇ ਹਰ ਫੈਸਲੇ ਪਿੱਛੇ ਗੁਜਰਾਤ ਦੇ ਭਰੂਚ ਵਿੱਚ ਰਹਿਣ ਵਾਲੇ ਅਹਿਮਦ ਪਟੇਲ ਦਾ ਹੀ ਦਿਮਾਗ ਹੁੰਦਾ ਹੈ।

ਹੁਣ ਘਰ ਬੈਠੇ ਹੀ ਜਾਣੋ ਅਦਾਲਤੀ ਕੇਸਾਂ ਦਾ ਸਟੇਟਸ..

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਕੇਸ ਨਾਲ ਸਬੰਧਤ ਧਿਰਾਂ ਨੂੰ ਉਨ੍ਹਾਂ ਦੇ ਘਰ ਉਸ ਦੇ ਕੇਸ ਦਾ ਸਟੇਟਸ ਦੇਣ ਲਈ ਪੂਰੇ ਜ਼ੋਰ ਨਾਲ ਕੰਮ ਕਰ ਰਿਹਾ ਹੈ। ਇਸ ਬਾਰੇ ਹਾਈ ਕੋਰਟ ਨੇ ਹਾਈ ਕੋਰਟ ਸਮੇਤ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਜ਼ਿਲਾ ਅਦਾਲਤਾਂ ਨੂੰ ਪੂਰਨ ਰੂਪ ਵਿੱਚ ਡਿਜੀਟਲ ਕਰ ਦਿੱਤਾ ਹੈ। ਇਸ ਦੇ ਸਕਾਰਾਤਮਕ ਸਿੱਟੇ ਵੀ ਸਾਹਮਣੇ ਆਉਣ ਲੱਗੇ ਹਨ। ਇਹ ਜਾਣਕਾਰੀ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਤੇ ਹਾਈ ਕੋਰਟ ਕੰਪਿਊਟਰ ਕਮੇਟੀ ਦੇ ਚੇਅਰਮੈਨ ਜਸਟਿਸ ਰਾਜੇਸ਼ ਬਿੰਦਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਜ਼ਿਲਾ ਅਦਾਲਤਾਂ ਵਿੱਚ ਪਿਛਲੇ ਹਫਤੇ ਤੱਕ ਕੇਸ ਦਾ ਸਟੇਟਸ ਜਾਨਣ ਲਈ 66.50 ਲੱਖ ਐਸ ਐਮ ਐਸ ਆ ਚੁੱਕੇ ਹਨ। ਹਾਈ ਕੋਰਟ ਨੇ ਕੋਰਟ ਦਸਤਾਵੇਜ਼ ਨੂੰ ਡਿਜੀਟਲ ਸਕੈਨ ਕਰਨ ‘ਤੇ ਵੀ ਕਾਫੀ ਕੰਮ ਕੀਤਾ ਹੈ। ਹਾਲੇ ਤੱਕ ਅਦਾਲਤ ਦੇ 14.42 ਕਰੋੜ ਪੇਜ ਸਕੈਨ ਕੀਤੇ ਗਏ ਹਨ। ਇਸ ਤੋਂ ਇਲਾਵਾ 1.15 ਕਰੋੜ ਪ੍ਰਸ਼ਾਸਨਿਕ ਪੇਜ ਵੀ ਸਕੈਨ ਕੀਤੇ ਗਏ ਹਨ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜ਼ਿਲਾ ਅਦਾਲਤਾਂ ਦੇ 2.98 ਆਦੇਸ਼ ਵੀ ਵੈਬਸਾਈਟ ‘ਤੇ ਅਪਲੋਡ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਨੂੰ ਪੂਰੇ ਦੇਸ਼ ਦੀਆਂ ਅਦਾਲਤਾਂ ਵਿੱਚ ਫਾਇਵ ਸਟਾਰ ਮਿਲੇ ਹਨ। ਇਸ ਵੈਬਸਾਈਟ ‘ਤੇ ਲਗਭਗ 30 ਲੱਖ ਫੈਸਲੇ ਅਪਲੋਡ ਹਨ। ਵੱਖ-ਵੱਖ ਰਾਜਾਂ ਦੀਆਂ ਹਾਈ ਕੋਰਟ ਹੁਣ ਇਸ ਸਿਸਟਮ ਨੂੰ ਸਿੱਖਣ ਦੀ ਕੋਸ਼ਿਸ਼ ਕਰਨਗੀਆਂ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਪਣਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਰੀਆਂ ਅਦਾਲਤਾਂ ਵਿੱਚ ਚਾਰ ਪੜਾਵਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ। ਹਾਲੇ ਤੱਕ

ਅਕਸ਼ੈ ਕਾਰਨ ਅਮਿਤਾਭ ਬੱਚਨ ਹੋਏ ਸ਼ਰਮਿੰਦਾ, ਟਵਿੱਟਰ 'ਤੇ ਖੁਲਾਸਾ

ਨਵੀਂ ਦਿੱਲੀ: ਗੋਆ ‘ਚ ਹੋਏ 48ਵੇਂ ਭਾਰਤੀ ਕੌਮਾਂਤਰੀ ਫਿਲਮ ਉਤਸਵ (ਆਈ.ਐਫ.ਐਫ.ਆਈ.) ਦੀ ਕਲੋਜ਼ਿੰਗ ਸੈਰੇਮਨੀ ‘ਚ ਅਮਿਤਾਭ ਬੱਚਨ, ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਵਰਗੀਆਂ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਸਾਰੇ ਸਿਤਾਰਿਆਂ ਨੇ ਖੂਬ ਮਸਤੀ ਕੀਤੀ ਪਰ ਅਕਸ਼ੈ ਕੁਮਾਰ ਨੇ ਬਿੱਗ ਬੱਚਨ ਨਾਲ ਕੁਝ ਅਜਿਹਾ ਕਰ ਦਿੱਤਾ ਜਿਸ ਬਾਰੇ ਉਨ੍ਹਾਂ ਟਵੀਟ ਕਰਕੇ ਲੋਕਾਂ ਨੂੰ ਦੱਸਿਆ। ਅਕਸ਼ੇ ਕੁਮਾਰ ਕਾਰਨ ਬਿੱਗ ਬੀ ਕਾਫੀ ਸ਼ਰਮਿੰਦਾ ਹੋ ਗਏ ਸਨ। ਦਰਅਸਲ ਅਕਸ਼ੇ ਕੁਮਾਰ ਨੇ ਫੈਸਟੀਵਲ ਦੌਰਾਨ ਬਿੱਗ ਬੀ ਦੇ ਪੈਰੀਂ ਹੱਥ ਲਾਇਆ। ਅਕਸ਼ੈ ਦੇ ਅਜਿਹਾ ਕਰਦੇ ਹੀ ਬਿੱਗ ਬੀ ਨੇ ਉਨ੍ਹਾਂ ਨੂੰ ਗਲੇ ਨਾਲ ਲਾ ਲਿਆ। ਸੋਸ਼ਲ ਮੀਡੀਆ ‘ਤੇ ਫੈਨਸ ਨੇ ਇਨ੍ਹਾਂ ਨੂੰ ਟਵੀਟ ਕੀਤਾ। ਅਜਿਹੇ ਹੀ ਇੱਕ ਟਵੀਟ ‘ਤੇ ਅਮਿਤਾਭ ਬੱਚਨ ਨੇ ਲਿੱਖਿਆ, “ਮੈਂ ਸ਼ਰਮਿੰਦਾ ਹਾਂ ਕਿ ਅਕਸ਼ੇ ਨੇ ਅਜਿਹਾ ਕੀਤਾ, ਅਜਿਹਾ ਨਹੀਂ ਕਰਨਾ ਚਾਹੀਦਾ। ਖੈਰ ਇਹ ਖੂਬਸੂਰਤ ਪਲ ਕੈਮਰੇ ‘ਚ ਕੈਦ ਹੋਏ।”

ਕੋਪਾਰਡੀ ਬਲਾਤਕਾਰ ਤੇ ਹੱਤਿਆ ਮਾਮਲੇ 'ਚ ਤਿੰਨ ਨੂੰ ਸਜ਼ਾ-ਏ-ਮੌਤ

ਨਵੀਂ ਦਿੱਲੀ: ਮਹਾਰਾਸ਼ਟਰ ਦੇ ਚਰਚਿਤ ਕੋਪਾਰਡੀ ਬਲਾਤਕਾਰ ਤੇ ਹੱਤਿਆ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਬਾਬੂ ਲਾਲ ਸ਼ਿੰਦੇ, ਸੰਤੋਸ਼ ਗੌਰਵ ਭਾਵਲ ਤੇ ਨਿਤਿਨ ਗੋਪੀਨਾਥ ਭਾਈਲੁਮੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕੋਪਾਰਡੀ ਪਿੰਡ ਵਿੱਚ ਪਿਛਲੇ ਸਾਲ 15 ਸਾਲਾ ਲੜਕੀ ਨਾਲ ਬਲਾਤਕਾਰ ਤੇ ਉਸ ਦੀ ਹੱਤਿਆ ਮਾਮਲੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਬਲਾਤਕਾਰ, ਹੱਤਿਆ ਤੇ ਆਪਾਧਿਕ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਸੀ। ਸਰਕਾਰੀ ਵਕੀਲ ਉੱਜਲ ਨਿਕਮ ਨੇ ਇਸ ਨੂੰ ਵਿਲੱਖਣ ਮਾਮਲਾ ਦੱਸਦੇ ਹੋਏ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਮਰਾਠਾ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੀ ਪੀੜਤਾ ਦੀ ਦੇਹ 13 ਜੁਲਾਈ, 2016 ਦੇ ਅਹਿਮਦ ਨਗਰ ਜ਼ਿਲ੍ਹੇ ਪਿੰਡ ਵਿੱਚ ਮਿਲੀ ਸੀ।

ਡੇਰਾ ਪ੍ਰੇਮੀ ਨਹੀਂ ਕਰਵਾ ਰਹੇ ਹਥਿਆਰ ਜਮ੍ਹਾਂ, ਨੋਟਿਸ ਜਾਰੀ

ਸਿਰਸਾ: ਡੇਰਾ ਸਿਰਸਾ ਦੇ 68 ਵਿੱਚੋਂ 33 ਪ੍ਰੇਮੀਆਂ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ। ਇਸ ਸਬੰਧੀ ਸਿਰਸਾ ਸਦਰ ਦੇ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਹਥਿਆਰ ਜਮ੍ਹਾਂ ਨਾ ਕਰਾਉਣ ਲਈ ਉਪਰੋਕਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਨੋਟਿਸ ਦੇ ਬਾਵਜੂਦ ਹਥਿਆਰ ਜਮ੍ਹਾਂ ਨਾ ਕਰਾਉਣ ਦੀ ਸੂਰਤ ਵਿੱਚ ਇੱਕ ਨੋਟਿਸ ਹੋਰ ਭੇਜਿਆ ਜਾਵੇਗਾ। ਜੇਕਰ ਫਿਰ ਵੀ ਹਥਿਆਰ ਨਹੀਂ ਜਮ੍ਹਾਂ ਕਰਾਉਂਦੇ ਤਾਂ ਉਚਿੱਤ ਕਾਰਵਾਈ ਕੀਤੀ ਜਾਵੇਗੀ। ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਡੇਰਾ ਦੇ ਨਜ਼ਦੀਕ ਸੀਵਰ ਤੋਂ ਬਰਾਮਦ ਕਾਰਤੂਸਾਂ ਬਾਰੇ ਜਾਂਚ ਚੱਲ ਰਹੀ ਹੈ।

ਤਿੰਨ ਸਾਲਾਂ ਪਸ਼ੂ ਪਾਲਕਾਂ ਦੀ ਆਮਦਨ 24 ਫ਼ੀਸਦੀ ਵਧੀ-ਖੇਤੀਬਾੜੀ ਮੰਤਰੀ

ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਰਾਧਾ ਮੋਹਨ ਨੇ ਰਾਸ਼ਟਰੀ ਦੁੱਧ ਦਿਵਸ ‘ਤੇ ਇਕ ਪ੍ਰੋਗਰਾਮ ‘ਚ ਕਿਹਾ ਕਿ ਸਰਕਾਰ ਨੇ ਦੁੱਧ ਖੇਤਰ ‘ਚ ਉਤਪਾਦਨ ਵਧਾਉਣ ਲਈ ਪਿਛਲੇ ਤਿੰਨ ਸਾਲਾਂ ਤੋਂ ਕਈ ਸਾਰਥਕ ਕਦਮ ਚੁੱਕੇ ਹਨ ਜਿਸ ਨਾਲ ਦੁੱਧ ਉਤਪਾਦਨ 18.81 ਫ਼ੀਸਦੀ ਤੇ ਦੁਧਾਰੂ ਪਸ਼ੂਆਂ ਨੂੰ ਪਾਲਣ ਵਾਲੇ ਕਿਸਾਨਾਂ ਦੀ ਆਮਦਨ 23.77 ਫ਼ੀਸਦੀ ਵਧੀ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਦੁੱਧ ਦਾ ਉਤਪਾਦਨ ਵਧਾਉਣ ਤੇ 2022 ਤਕ ਕਿਸਾਨਾਂ ਦੀ ਆਮਦਨ ਦੋ ਗੁਣਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਰਾਸ਼ਟਰੀ ਕਾਰਜ ਯੋਜਨਾ-2022 ਜਲਦੀ ਹੀ ਪੇਸ਼ ਕੀਤਾ ਜਾਵੇਗਾ। ਇਸ ‘ਚ ਦੁੱਧ ਦੇ ਕਾਰੋਬਾਰ ਦੀ ਮੁੱਢਲੀ ਸਮਰੱਥਾ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਰਾਸ਼ਟਰੀ ਦੁੱਧ ਦਿਵਸ ‘ਤੇ ਭਾਰਤ ‘ਚ ਸਫੈਦ ਕ੍ਰਾਂਤੀ ਦੇ ਜਨਕ ਡਾ. ਵਰਗੀਜ਼ ਕੁਰੀਅਨ ਦੇ ਜਨਮ ਦਿਨ ਮੌਕੇ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਮੌਕੇ ‘ਤੇ ਸਿੰਘ ਨੇ ਕਿਹਾ ਕਿ ਸਾਡਾ ਦੁੱਧ ਉਤਪਾਦਨ 2013-14 ‘ਚ 13.77 ਕਰੋੜ ਟਨ ਸੀ ਜੋ ਕਿ 2016-17 ‘ਚ 16.36 ਕਰੋੜ ਟਨ ਤਕ ਪੁੱਜ ਗਿਆ। ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਪੈਦਾ ਕਰਨ ਵਾਲਾ ਦੇਸ਼ ਹੈ। ਤਿੰਨ ਸਾਲ ‘ਚ ਦੁੱਧ ਉਤਪਾਦਨ ‘ਚ ਸਾਲਾਨਾ 6 ਫ਼ੀਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਜਦਕਿ ਉਸ ਤੋਂ ਪਹਿਲਾਂ ਇਸ ਦੀ ਵਾਧਾ ਦਰ ਤਿੰਨ ਤੋਂ ਚਾਰ ਫ਼ੀਸਦੀ ਸੀ। ਮੰਤਰੀ ਨੇ ਕਿਹਾ ਕਿ 2011-12 ਦੇ ਮੁਕਾਬਲੇ 2014-17 ‘ਚ ਪਸ਼ੂ ਪਾਲਕਾਂ ਕਿਸਾਨਾਂ ਦੀ ਆਮਦਨ 23.77 ਫ਼ੀਸਦੀ ਵਧੀ ਹੈ। ਇਸ ਖੇਤਰ ਦੀ ਆਮਦਨ ਵਧਾਉਣ ਲਈ ਦੁੱਧ ਪ੍ਰੋਸੈਸਿੰਗ ਖੇਤਰ ‘ਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੇ ਸਿਰਫ 20 ਫ਼ੀਸਦੀ ਦੁੱਧ ਨੂੰ ਹੀ ਹੋਰ ਉਤਪਾਦ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਵਧਾ ਕੇ 30 ਫ਼ੀਸਦੀ ਕੀ

ਧੂੰਆਂਧਾਰ ਗੇਂਦਬਾਜ਼ੀ ਨਾਲ ਅਸ਼ਵਿਨ ਨੇ ਸਿਰਜਿਆ ਨਵਾਂ ਵਿਸ਼ਵ ਰਿਕਾਰਡ

ਨਾਗਪੁਰ: ਭਾਰਤ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਵਿਸ਼ਵ ਦਾ ਸਭ ਤੋਂ ਤੇਜ਼ 300 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ 54 ਮੈਚਾਂ ਵਿੱਚ ਇਹ ਮੁਕਾਮ ਹਾਸਲ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਡੈਨਿਸ ਲਿੱਲੀ ਦੇ ਨਾਂ ਸੀ। ਉਸ ਨੇ 56 ਟੈਸਟ ਮੈਚਾਂ ਦੌਰਾਨ 300 ਵਿਕਟਾਂ ਹਾਸਲ ਕੀਤੀਆਂ ਸਨ ਪਰ ਹੁਣ ਇਹ ਮਾਅਰਕਾ ਭਾਰਤ ਦੇ ਅਸ਼ਵਿਨ ਨੇ 54 ਟੈਸਟ ਮੈਚਾਂ ਵਿੱਚ ਹਾਸਲ ਕਰ ਲਿਆ ਹੈ। ਅਸ਼ਵਿਨ ਨੇ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡੇ ਜਾ ਰਹੀ 3 ਮੈਚਾਂ ਦੀ ਟੈਸਟ ਲੜੀ ਦੇ ਨਾਗਪੁਰ ਵਿੱਚ ਦੂਜੇ ਮੁਕਾਬਲੇ ਦੌਰਾਨ ਸ੍ਰੀਲੰਕਾ ਦੇ ਖਿਡਾਰੀ ਲਹਿਰੂ ਗਮਾਗੇ ਨੂੰ ਆਊਟ ਕਰਕੇ ਆਪਣੀਆਂ 300ਵੀਂ ਵਿਕਟ ਹਾਸਲ ਕੀਤੀ।

ਕੇਜਰੀਵਾਲ ਨੇ ਜੋੜਿਆ BJP ਦਾ ਪਾਕਿ ਏਜੰਸੀ ISI ਨਾਲ ਕੁਨੈਕਸ਼ਨ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ ‘ਚ ਸੱਤਾਧਾਰੀ ਪਾਰਟੀ ‘ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਮੁਲਕ ਨੂੰ ਵੰਡ ਕੇ ਪਾਕਿਸਤਾਨ ਦਾ ਸਾਥ ਦੇ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਨੇ ਪਾਰਟੀ ਦੇ ਸਥਾਪਨਾ ਦਿਵਸ ਪ੍ਰੋਗਰਾਮ ‘ਚ ਭਾਸ਼ਣ ਦਿੰਦੇ ਹੋਏ ਬੀਜੇਪੀ ਦੀ ਤੁਲਨਾ ਪਾਕਿਤਸਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਕੀਤੀ। ਕੇਜਰੀਵਾਲ ਨੇ ਕਿਹਾ ਕਿ 70 ਸਾਲ ‘ਚ ਆਈਐਸਆਈ ਦੇਸ਼ ਨੂੰ ਵੰਡ ਨਹੀਂ ਸਕੀ ਪਰ ਬੀਜੇਪੀ ਨੇ 3 ਸਾਲ ‘ਚ ਇਹ ਕਰ ਦਿੱਤਾ। ਕੇਜਰੀਵਾਲ ਨੇ ਪੰਜਵੇਂ ਸਥਾਪਨਾ ਦਿਵਸ ਸਮਾਰੋਹ ‘ਚ ਦੇਸ਼ ਭਰ ਤੋਂ ਇਕੱਠਾ ਹੋਏ ਵਰਕਰਾਂ ਨੂੰ ਕਿਹਾ ਕਿ ਦੇਸ਼ ਬੇਹੱਦ ਨਾਜ਼ੁਕ ਦੌਰ ‘ਚੋਂ ਗੁਜ਼ਰ ਰਿਹਾ ਹੈ, ਜਦਕਿ ਹਿੰਦੂ-ਮੁਸਲਮਾਨ ਨੂੰ ਆਪਸ ‘ਚ ਲੜਾ ਕੇ ਮੁਲਕ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਇਹੀ ਮਕਸਦ ਪਾਕਿਸਤਾਨ ਦਾ ਹੈ ਜੋ ਬੀਜੇਪੀ ਪੂਰਾ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਜਿਹੜੇ ਲੋਕ ਦੇਸ਼ ਦੇ ਹਿੰਦੂ-ਮੁਸਲਮਾਨਾਂ ਨੂੰ ਵੰਡ ਰਹੇ ਹਨ, ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਹਨ। ਉਹ ਰਾਸ਼ਟਰ ਭਗਤੀ ਦਾ ਚੋਲਾ ਪਾ ਕੇ ਦੇਸ਼ਧ੍ਰੋਹੀ ਹਨ। ਕੇਜਰੀਵਾਲ ਨੇ ਕਿਹਾ ਕਿ ਮੁਲਕ ਨੂੰ ਤੋੜਨ ਦਾ ਜਿਹੜਾ ਕੰਮ ਆਈਐਸਆਈ 70 ਸਾਲ ‘ਚ ਨਹੀਂ ਕਰ ਸਕੀ, ਉਹ ਬੀਜੇਪੀ ਨੇ ਤਿੰਨ ਸਾਲ ‘ਚ ਕਰ ਦਿੱਤਾ ਹੈ।

ਬੀਜੇਪੀ ਨੂੰ ਝਟਕਾ: ਲੱਖ ਮਨਾਉਣ 'ਤੇ ਚੋਣ ਲੜਨ ਲਈ ਨਾ ਮੰਨੀ ਸਾਬਕਾ ਮੁੱਖ ਮੰਤਰੀ

ਨਵੀਂ ਦਿੱਲੀ/ਅਹਿਮਦਾਬਾਦ: ਬੀਜੇਪੀ ਦੇ ਕਈ ਵੱਡੇ ਨੇਤਾਵਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਇਸ ਵਾਰ ਚੋਣ ਨਹੀਂ ਲੜਣ ਜਾ ਰਹੇ। ਬੀਜੇਪੀ ਦੀ 6ਵੀਂ ਤੇ ਆਖਰੀ ਲਿਸਟ ‘ਚ ਉਨ੍ਹਾਂ ਦਾ ਨਾਂ ਨਹੀਂ ਹੈ। ਉਨ੍ਹਾਂ ਦੀ ਥਾਂ ਉਨ੍ਹਾਂ ਦੇ ਕਰੀਬੀ ਭੁਪਿੰਦਰ ਪਟੇਲ ਨੂੰ ਟਿਕਟ ਦਿੱਤਾ ਗਿਆ ਹੈ। ਇਸ ਵੇਲੇ ਆਨੰਦੀਬੇਨ ਪਟੇਲ ਘਟਲੋਡਿਆ ਸੀਟ ਤੋਂ ਐਮਐਲਏ ਹਨ। ਕੱਲ੍ਹ ਅਜਿਹੀਆਂ ਖਬਰਾਂ ਆਈਆਂ ਸੀ ਕਿ ਆਨੰਦੀਬੇਨ ਪਟੇਲ ਵਿਧਾਨ ਸਭਾ ਦਾ ਚੋਣ ਲੜਣਗੇ, ਕਿਉਂਕਿ ਉਨ੍ਹਾਂ ਕਿਹਾ ਸੀ ਕਿ ਪਾਰਟੀ ਜੋ ਕਹੇਗੀ, ਉਹ ਮਨਜ਼ੂਰ ਹੋਵੇਗਾ। ਬੀਜੇਪੀ ਨੇ ਆਨੰਦੀਬੇਨ ਨੂੰ ਮਨਾਉਣ ਦੀ ਜ਼ਿੰਮੇਵਾਰੀ ਓਮ ਮਾਥੁਰ ਤੇ ਰਾਸ਼ਟਰੀ ਸੰਗਠਨ ਮੰਤਰੀ ਰਾਮਲਾਲ ਦਿੱਤੀ ਸੀ। ਬੀਜੇਪੀ ਦੀ ਆਖਰੀ ਲਿਸਟ ‘ਚ 34 ਉਮੀਦਵਾਰਾਂ ਦੇ ਨਾਂ ਹਨ। ਅਮਿਤ ਸ਼ਾਹ ਦੀ ਸੀਟ ਨਾਰਾਇਣਪੁਰ ਤੋਂ ਕੌਸ਼ਿਕ ਭਾਈ ਪਟੇਲ ਨੂੰ ਟਿਕਟ ਦਿੱਤੀ ਗਈ ਹੈ। ਇਸ ਲਿਸਟ ‘ਚ 12 ਵਿਧਾਇਕਾਂ ਨੂੰ ਟਿਕਟ ਮਿਲੀ ਹੈ। ਗੁਜਰਾਤ ‘ਚ 9 ਤੇ 14 ਦਸੰਬਰ ਨੂੰ ਵੋਟਿੰਗ ਹੋਵੇਗੀ। ਸਾਲ 2014 ‘ਚ ਜਦ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭੀ ਤਾਂ ਆਨੰਦੀਬੇਨ ਨੂੰ ਗੁਜਰਾਤ ਦਾ ਸੀਐਮ ਬਣਾਇਆ ਗਿਆ ਸੀ। ਪਾਟੀਦਾਰਾਂ ਦੇ ਗੁੱਸੇ ਤੋਂ ਬਾਅਦ ਉਨ੍ਹਾਂ ਨੂੰ ਕੁਰਸੀ ਛੱਡਣੀ ਪਈ ਸੀ। ਉਹ 22 ਮਈ, 2014 ਤੋਂ 7 ਅਗਸਤ, 2016 ਤੱਕ ਗੁਜਰਾਤ ਦੀ ਮੁੱਖ ਮੰਤਰੀ ਰਹੇ। ਉਸ ਤੋਂ ਬਾਅਦ ਵਿਜੇ ਰੁਪਾਣੀ ਨੂੰ ਸੱਤਾ ਦਿੱਤੀ ਗਈ। ਆਨੰਦੀਬੇਨ ਦਾ ਚੋਣ ਜੰਗ ਤੋਂ ਬਾਹਰ ਹੋਣਾ ਬੀਜੇਪੀ ਲਈ ਬੁਰੀ ਖਬਰ ਹੈ। ਇਸ ਵੇਲੇ ਸੂਬੇ ਦੇ ਪਟੇਲ ਵੀ ਬੀਜੇਪੀ ਤੋਂ ਖਾਸੇ ਨਰਾਜ਼ ਹਨ। ਇਸ ਦਾ ਖਾਮਿਆਜ਼ਾ ਬੀਜੇਪੀ ਨੂੰ ਚੁੱਕਣਾ ਪੈ ਸਕਦਾ ਹੈ।

ਅਮਰੀਕੀਆਂ ਨੂੰ ਰੋਬੋਟ ਤੋਂ ਖਤਰਾ, 2020 ਤੱਕ ਘਟੇਗ ਰੁਜ਼ਗਾਰ !

ਨਵੀਂ ਦਿੱਲੀ: ਦੁਨੀਆ ਭਰ ‘ਚ ਰੁਜ਼ਗਾਰ ਦਾ ਭਵਿੱਖ ਹੁਣ ਰੋਬੋਟ ‘ਤੇ ਤੈਅ ਹੋਣ ਜਾ ਰਿਹਾ ਹੈ। ਜ਼ਿਆਦਾਤਰ ਖੇਤਰਾਂ ‘ਚ ਲੋਕਾਂ ਵੱਲੋਂ ਕੀਤਾ ਜਾਣ ਵਾਲਾ ਕੰਮ ਰੋਬੋਟ ਨੂੰ ਦਿੱਤੇ ਜਾਣ ਦੀ ਤਿਆਰੀ ਹੈ। ਇਸ ਕਾਰਨ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਦੁਨੀਆ ‘ਚ ਰੁਜ਼ਗਾਰ ਦਾ ਗ੍ਰਾਫ ਥੱਲੇ ਆਉਣ ਵਾਲਾ ਹੈ। ਸਾਲ 2020 ਤੱਕ ਕਈ ਰੁਜ਼ਗਾਰ ਅਜਿਹੇ ਹੋਣਗੇ ਜਿਹੜੇ ਆਟੋਮੇਸ਼ਨ ਦਾ ਸ਼ਿਕਾਰ ਹੋ ਜਾਣਗੇ। ਕੁਝ ਕੰਮਾਂ ‘ਤੇ ਸਿਰਫ ਰੋਬੋਟ ਹੀ ਕੰਮ ਕਰਨਗੇ। ਇਨ੍ਹਾਂ ਗੱਲਾਂ ਤੋਂ ਸਭ ਤੋਂ ਜ਼ਿਆਦਾ ਖਤਰਾ ਅਮਰੀਕਾ ਦੇ ਲੋਕਾਂ ਨੂੰ ਲੱਗ ਰਿਹਾ ਹੈ। ਅਮਰੀਕੀਆਂ ਨੂੰ ਹੁਣ ਡਰ ਹੈ ਕਿ ਰੋਬੋਟ ਉਨ੍ਹਾਂ ਦੀ ਨੌਕਰੀ ‘ਚ ਵੱਡੀ ਕਟੌਤੀ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਅਮਰੀਕੀ ਆਟੋਮੈਟਿਕ ਕਾਰ ਤੇ ਰੋਬੋਟ ਦੇ ਇਸਤੇਮਾਲ ਤੋਂ ਡਰ ਰਹੇ ਹਨ। ਇੱਕ ਰਿਪੋਰਟ ਮੁਤਾਬਕ ਅਮਰੀਕਾ ‘ਚ ਜਿਸ ਤਰ੍ਹਾਂ ਡਰਾਈਵਰਲੈਸ ਕਾਰ ਦਾ ਦਾਇਰਾ ਵਧ ਰਿਹਾ ਹੈ, ਉਸ ਨਾਲ ਲੱਗਦਾ ਹੈ ਕਿ ਬਹੁਤ ਜਲਦ ਅਮਰੀਕਾ ਦੀਆਂ ਸੜਕਾਂ ‘ਤੇ ਡਰਾਈਵਰਲੈਸ ਕਾਰਾਂ ਹੀ ਨਜ਼ਰ ਆਉਣਗੀਆਂ। ਜੇਕਰ ਇਹ ਬਦਲਾਅ ਆਇਆ ਤਾਂ ਟੈਕਸੀ ਡਰਾਈਵਰਾਂ ਤੇ ਕਾਰ ਚਲਾਉਣ ਵਾਲਿਆਂ ਦੀ ਨੌਕਰੀ ਦੇ ਸੰਕਟ ਖੜ੍ਹਾ ਹੋ ਜਾਵੇਗਾ। ਰਿਪੋਰਟ ਮੁਤਾਬਕ ਅਮਰੀਕਾ ਦੇ 56 ਫੀਸਦੀ ਲੋਕ ਇਹ ਮੰਨਦੇ ਹਨ ਕਿ 10 ਤੋਂ 50 ਸਾਲ ਦੇ ਅੰਦਰ ਪੂਰੇ ਅਮਰੀਕਾ ‘ਚ ਡਰਾਈਵਰਲੈਸ ਕਾਰਾਂ ਹੀ ਚੱਲਣਗੀਆਂ ਜਦਕਿ ਨੌਂ ਫੀਸਦੀ ਅਮਰੀਕੀਆਂ ਨੂੰ ਲੱਗਦਾ ਹੈ ਕਿ ਅਗਲੇ 10 ਸਾਲ ਦੇ ਅੰਦਰ ਡਰਾਈਵਰਲੈਸ ਕਾਰਾਂ ਨਾਲ ਸੜਕਾਂ ਭਰ ਜਾਣਗੀਆਂ।

ਮੋਦੀ ਖਿਲਾਫ ਫੇਸਬੁੱਕ ਪੋਸਟ ਪਾ ਫਸਿਆ ਵਿਦਿਆਰਥੀ, 17 ਘੰਟੇ ਪੁੱਛਗਿਛ

ਨਵੀਂ ਦਿੱਲੀ: ਹੈਰਦਰਾਬਾਦ ਦੇ ਇੱਕ ਸਟੂਡੈਂਟ ਨੂੰ ਪੀਐਮ ਮੋਦੀ ਖਿਲਾਫ ਫੇਸਬੁੱਕ ਪੋਸਟ ਸ਼ੇਅਰ ਕਰਨਾ ਬਹੁਤਾ ਹੀ ਮਹਿੰਗਾ ਪੈ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ 21 ਸਾਲ ਦੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਟੂਡੈਂਟ ਨੂੰ ਹਿਰਾਸਤ ‘ਚ ਲੈ ਲਿਆ ਤੇ ਉਸ ਤੋਂ 17 ਘੰਟੇ ਪੁੱਛਗਿੱਛ ਕੀਤੀ। ਸਟੂਡੈਂਟ ਆਰਿਫ ਮੁਹੰਮਦ ਦੀ ਇਹ ਪੋਸਟ ਪ੍ਰਧਾਨ ਮੰਤਰੀ ਖਿਲਾਫ ਸੀ। ਖਬਰਾਂ ਮੁਤਾਬਕ ਪੁਲਿਸ ਹਿਰਾਸਤ ‘ਚ ਲਏ ਗਏ ਸਟੂਡੈਂਟ ਕਾਨੂੰਨ ਦੀ ਪੜ੍ਹਾਈ ਦੇ ਕੋਰਸ ਦੇ ਚੌਥੇ ਸਾਲ ‘ਚ ਹੈ। ਉਹ ਇੱਕ ਪ੍ਰੋਗਰਾਮ ‘ਚ ਗਿਆ ਸੀ, ਉਸੇ ਵੇਲੇ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਆਰਿਫ ਨੇ ਰਾਮ ਸੁਬਰਾਮਨੀਅਮ ਦੀ ਫੇਸਬੁੱਕ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ ‘ਚ ਪ੍ਰਧਾਨ ਮੰਤਰੀ ਮੋਦੀ ਲਈ ਗਲਤ ਸ਼ਬਤਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਪੋਸਟ ‘ਚ ਲਿਖਿਆ ਗਿਆ ਸੀ ਕਿ ਜਿਹੜਾ ਪ੍ਰਧਾਨ ਮੰਤਰੀ ‘ਤੇ ਬੂਟ ਸੁੱਟੇਗਾ, ਉਸ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਇਹ ਪੋਸਟ ਭਾਜਪਾ ਨੇਤਾਵਾਂ ਵੱਲੋਂ ਉਨ੍ਹਾਂ ਦੇ ਬਿਆਨਾਂ ਦੇ ਰੋਸ ਵਜੋਂ ਕੀਤੀ ਗਈ ਸੀ। ਬੀਜੇਪੀ ਨੇਤਾਵਾਂ ਨੇ ਦੀਪਿਕਾ ਤੇ ਭੰਸਾਲੀ ਦਾ ਸਿਰ ਵੱਢਣ ‘ਤੇ ਇਨਾਮ ਦਾ ਐਲਾਨ ਕੀਤਾ ਸੀ, ਇਹ ਉਸ ਤੋਂ ਪ੍ਰੇਸ਼ਾਨ ਸੀ।

ਫਲਾਈਟ ਅੰਦਰ ਭਰਿਆ ਧੂੰਆਂ, ਨਾਗਪੁਰ 'ਚ ਐਮਰਜੈਂਸੀ ਲੈਂਡਿੰਗ

ਸਪਾਈਸ ਜੈੱਟ ਏਅਰਲਾਈਨਜ਼ ਦੀ ਹੈਦਰਾਬਾਦ ਤੋਂ ਜਬਲਪੁਰ ਜਾ ਰਹੀ ਉਡਾਣ ਦੀ ਨਾਗਪੁਰ ਵਿੱਚ ਹੰਗਾਮੀ ਲੈਂਡਿੰਗ ਕਰਵਾਈ ਗਈ। ਮੁਢਲੇ ਕਾਰਨਾਂ ਤੋਂ ਇਹ ਜਾਪਦਾ ਹੈ ਕਿ ਸ਼ਾਰਟ ਸਰਕਟ ਹੋਣ ਕਾਰਨ ਮੁਸਾਫਰਾਂ ਦੇ ਬੈਠਣ ਵਾਲੀ ਥਾਂ ਤੇ ਕੌਕਪਿਟ ਵਿੱਚ ਧੂੰਆਂ ਭਰ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਤੋਂ ਬਾਅਦ ਕੋਈ ਵੱਡਾ ਹਾਦਸੇ ਵੀ ਹੋ ਸਕਦਾ ਸੀ। ਪਰ ਐਮਰਜੈਂਸੀ ਲੈਂਡਿੰਗ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇਸ ਧੂੰਏਂ ਕਾਰਨ ਯਾਤਰੀਆਂ ਨੂੰ ਸਾਹ ਲੈਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਉਡਾਣ ਦੁਪਿਹਰ 1:20 ਵਜੇ ਹੈਦਰਬਾਦ ਤੋਂ ਉੱਡੀ ਸੀ। ਉਡਾਣ ਹਾਲੇ ਅਧਵਾਟੇ ਹੀ ਸੀ ਕਿ ਜਹਾਜ਼ ਵਿੱਚ ਧੂੰਆਂ ਭਰਨਾ ਸ਼ੁਰੂ ਹੋ ਗਿਆ। ਮੁਸਾਫਰਾਂ ਨੂੰ ਏਅਰਲਾਈਨ ‘ਤੇ ਕਾਫੀ ਗੁੱਸਾ ਹੈ ਕਿਉਂਕਿ ਹੰਗਾਮੀ ਲੈਂਡਿੰਗ ਤੋਂ ਬਾਅਦ ਉਹ 4 ਘੰਟੇ ਹਵਾਈ ਅੱਡੇ ‘ਤੇ ਖੱਜਲ-ਖੁਆਰ ਹੁੰਦੇ ਰਹੇ ਪਰ ਕੰਪਨੀ ਨੇ ਉਨ੍ਹਾਂ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ।

ਆਖਰ ਭਾਰਤ 'ਚ ਕਿਉਂ ਨਹੀਂ ਰੁਕ ਰਹੇ ਰੇਲ ਹਾਦਸੇ ?

ਨਵੀਂ ਦਿੱਲੀ: ਦੇਸ਼ ‘ਚ ਟ੍ਰੇਨ ਹਾਦਸਿਆਂ ‘ਚ ਇਨਸਾਨਾਂ ਦੀਆਂ ਜਾਨਾਂ ਜਾਣਾ ਇੱਕ ਆਮ ਖਬਰ ਹੋ ਗਈ ਹੈ। ਰੇਲ ‘ਚ ਸਫਰ ਕਰਨ ਵਾਲਿਆਂ ਦੀ ਸੁਰੱਖਿਆ ਦੀ ਉਮੀਦ ਬੇਹੱਦ ਘੱਟ ਹੈ। ਰੇਲ ਹਾਦਸਿਆਂ ਨੂੰ ਲੈ ਕੇ ਸਰਕਾਰ ਕੁਝ ਸਖਤੀ ਕਰ ਨਹੀਂ ਰਹੀ ਹੈ। ਅੱਜ ਸਵੇਰੇ ਵੀ ਉੱਤਰ ਪ੍ਰਦੇਸ਼ ਦੇ ਚਿਤਰਕੂਟ ਕੋਲ ਰੇਲ ਹਾਦਸਾ ਹੋਇਆ। ਸਵੇਰੇ ਕਰੀਬ ਸਵਾ ਚਾਰ ਵਜੇ ਪਟਨਾ ਜਾ ਰਹੀ ਵਾਸਕੋ ਡੀ ਗਾਮਾ ਐਕਸਪ੍ਰੈਸ ਦੇ 13 ਡੱਬੇ ਪਟਰੀ ਤੋਂ ਉੱਤਰ ਗਏ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ ਹਨ ਜਿਨ੍ਹਾਂ ਤਿੰਨ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ‘ਚ ਦੋ ਬਿਹਾਰ ਦੇ ਰਹਿਣ ਵਾਲੇ ਪਿਓ-ਪੁੱਤ ਹਨ। ਤੀਜੇ ਦੀ ਪਛਾਣ ਨਹੀਂ ਹੋ ਸਕੀ ਹੈ। ਰੇਲ ਹਾਦਸੇ ਨਾਲ ਜੁੜੇ ਅੰਕੜੇ ‘ਤੇ ਨਜ਼ਰ ਪਾਈਏ ਤਾਂ ਇੱਕ ਜਨਵਰੀ, 2017 ਤੋਂ 24 ਨਵੰਬਰ, 2017 ਵਿਚਾਲੇ ਟੋਟਲ 35 ਰੇਲ ਹਾਦਸੇ ਹੋਏ ਜਿਸ ‘ਚ 82 ਲੋਕਾਂ ਦੀ ਜਾਣ ਗਈ। ਇਸ ਸਾਲ ਦੋ ਵੱਡੇ ਰੇਲ ਹਾਦਸੇ ਹੋਏ ਜਿਸ ‘ਚ 61 ਲੋਕਾਂ ਦੀ ਮੌਤ ਹੋ ਗਈ। ਪਹਿਲਾ ਵੱਡਾ ਰੇਲ ਹਾਦਸਾ 22 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇ ਨਗਰ ਜ਼ਿਲ੍ਹੇ ‘ਚ ਹੋਇਆ ਸੀ। ਇਸ ‘ਚ 39 ਲੋਕਾਂ ਦੀ ਜਾਨ ਗਈ ਸੀ। ਸਾਲ ਦਾ ਦੂਜਾ ਵੱਡਾ ਹਾਦਸਾ 19 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਹੋਇਆ। ਇਸ ‘ਚ 22 ਲੋਕਾਂ ਦੀ ਜਾਨ ਗਈ ਸੀ ਤੇ 156 ਤੋਂ ਵੱਧ ਜ਼ਖਮੀ ਹੋ ਗਏ ਸਨ। ਮੋਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 367 ਛੋਟੇ-ਵੱਡੇ ਹਾਦਸੇ ਹੋ ਚੁੱਕੇ ਹਨ। ਸੁਰੇਸ਼ ਪ੍ਰਭੂ ਨੂੰ ਰੇਲ ਹਾਦਸਿਆਂ ਕਾਰਨ ਮੰਤਰੀ ਦਾ ਅਹੁਦਾ ਵੀ ਛੱਡਣਾ ਪਿਆ ਸੀ। ਸੁਰੇਸ਼ ਪ੍ਰਭੂ ਤੋਂ ਬਾਅਦ ਪ੍ਰਧਾਨਮੰਤਰੀ ਨੇ ਪੀਯੂਸ਼ ਗੋਇਲ ਨੂੰ ਰੇਲਵੇ ਦੀ ਜ਼ਿੰਮੇਵਾਰੀ ਦਿੱਤੀ ਪਰ ਹਾਲਾਤ ਹੁਣ ਵੀ ਨਹੀਂ ਬਦਲੇ ਹਨ। ਪਿਯੂਸ਼ ਤਿੰਨ ਸਤੰਬਰ ਨੂੰ ਰੇਲ ਮੰਤਰ

ਮੋਦੀ ਦੀ ਸਖ਼ਤੀ ! ਹੁਣ ਦੀਵਾਲੀਆ ਹੋ ਕੇ ਵੀ ਨਹੀਂ ਸਰਨਾ

ਨਵੀਂ ਦਿੱਲੀ: ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਹੁਣ ਦੀਵਾਲੀਆ ਕਾਨੂੰਨ ਦਾ ਫਾਇਦਾ ਨਹੀਂ ਲੈ ਸਕਣਗੇ। ਇਸ ਬਾਬਤ ਕੇਂਦਰੀ ਮੰਤਰੀ ਮੰਡਲ ਨੇ ਦੀਵਾਲੀਆ ਕਾਨੂੰਨ (Insolvency and Bankruptcy Code ਯਾਨੀ IBC) ‘ਚ ਬਦਲਾਅ ਕਰਨ ਲਈ ਡਰਾਫਟ ਲਿਆਉਣ ਦਾ ਮਤਾ ਪਾਸ ਕੀਤਾ ਹੈ। ਰਾਸ਼ਟਰਪਤੀ ਦੇ ਹਸਤਾਖਰ ਤੋਂ ਬਾਅਦ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਜਾਵੇਗਾ। ਮੌਜੂਦਾ ਹਾਲਾਤ ‘ਚ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਯਾਨੀ ਐਨਸੀਐਲਟੀ ਕਰਜ਼ ਦੇਣ ਵਾਲਿਆਂ ਦੇ ਕਹਿਣ ‘ਤੇ ਤੈਅ ਕਰਦੀ ਹੈ ਕਿ ਕੰਪਨੀ ਨੂੰ ਦੀਵਾਲੀਆ ਐਲਾਣਨਾ ਹੈ ਕਿ ਨਹੀਂ। ਇਨ੍ਹਾਂ ਹਲਾਤਾਂ ‘ਚ ਕੰਪਨੀ ਦੇ ਬੋਰਡ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਤੇ ਅਬਜ਼ਰਵਰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਇਹ ਪ੍ਰੋਫੈਸ਼ਨਲ, ਕੰਪਨੀ ਪ੍ਰਬੰਧਨ ਤੇ ਬੈਂਕਾਂ ਦੇ ਨਾਲ ਮਿਲ ਕੇ ਕੰਪਨੀ ਦੇ ਵਿੱਤੀ ਹਲਾਤ ਸੁਧਰਾਨ ਦੀ ਕੋਸ਼ਿਸ਼ ਕਰਦਾ ਹੈ। ਸਭ ਤੋਂ ਪਹਿਲਾਂ ਕੋਸ਼ਿਸ਼ ਹੁੰਦੀ ਹੈ ਕਿ ਬੈਂਕ ਕਰਜ਼ੇ ‘ਚ ਡਿਸਕਾਉਂਟ ਦੇ ਕੇ ਬਕਾਇਆ ਰਕਮ ਲੈਣ ਲਈ ਤਿਆਰ ਹੋ ਜਾਵੇ। ਤਕਨੀਕੀ ਭਾਸ਼ਾ ‘ਚ ਇਸ ‘ਚ ‘ਹੇਅਰਕਟ’ ਕਹਿੰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਬੈਂਕ ਦਾ ਬਕਾਇਆ ਜੇਕਰ 100 ਕਰੋੜ ਰੁਪਏ ਹੈ ਤਾਂ ਉਹ 50 ਜਾਂ 60 ਕਰੋੜ ਰੁਪਏ ਕਰਜ਼ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਦਾ ਫਾਇਦਾ ਚੁੱਕ ਕੇ ਕਈ ਬੰਦੇ ਜਾਣਬੁੱਝ ਕੇ ਕਰਜ਼ਾ ਨਹੀਂ ਮੋੜਦੇ। ਹੁਣ ਜਿਹੜਾ ਨਵਾਂ ਕਾਨੂੰਨ ਲਿਆਇਆ ਜਾ ਰਿਹਾ ਹੈ, ਉਸ ‘ਚ ਅਜਿਹਾ ਕੁਝ ਨਹੀਂ ਹੋ ਸਕੇਗਾ। ਹੁਣ ਨਵੇਂ ਕਾਨੂੰਨ ਤਹਿਤ ਜਿਨ੍ਹਾਂ ਦੀ ਕੰਪਨੀ ਦੀਵਾਲੀਆ ਹੋਈ ਹੈ ਉਹ ਆਪ ਬੋਲੀ ਨਹੀਂ ਲਾ ਸਕਣਗੇ।

'ਪਦਮਾਵਤੀ' ਵਿਵਾਦ: ਨਾਰਾਇਣਗੜ੍ਹ ਕਿਲੇ 'ਚ ਮਿਲੀ ਨੌਜਵਾਨ ਦੀ ਲਟਕਦੀ ਲਾਸ਼

ਨਵੀਂ ਦਿੱਲੀ: ਜੈਪੁਰ ਦੇ ਨਾਰਾਇਣਗੜ੍ਹ ਕਿਲੇ ਵਿੱਚ ਇੱਕ ਨੌਜਵਾਨ ਦੀ ਲਟਕਦੀ ਲਾਸ਼ ਮਿਲੀ ਹੈ। ਲਾਸ਼ ਕੋਲ ਇੱਕ ਪੱਥਰ ‘ਤੇ ਲਿਖਿਆ ਗਿਆ ਸੀ, ਪਦਮਾਵਤੀ ਦਾ ਵਿਰੋਧ, ਅਸੀਂ ਪੁਤਲੇ ਨਹੀਂ ਸਾੜਦੇ, ਲਾਟਕਾਉਂਦੇ ਹਾਂ।” ਜੈਪੁਰ ਪੁਲਿਸ ਨੂੰ ਸਵੇਰੇ ਲਾਸ਼ ਲਟਕੇ ਹੋਣ ਦੀ ਸੂਚਨਾ ਮਿਲੀ ਸੀ ਪਰ ਕਾਫੀ ਸਮਾਂ ਲਾਸ਼ ਨੂੰ ਉਤਾਰਿਆ ਨਹੀਂ ਗਿਆ। ਸਿਵਲ ਡਿਫੈਂਸ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਹੱਤਿਆ ਤੇ ਖ਼ੁਦਕੁਸ਼ੀ ਦੋਹਾਂ ਐਂਗਲਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਮਿਲਣ ‘ਤੇ ਕਰਨੀ ਸੈਨਾ ਦੇ ਮੁਖੀ ਲੋਕੇਂਦਰ ਲਵਲੀ ਨੇ ‘ਏਬੀਪੀ ਨਿਊਜ਼’ ਨੂੰ ਕਿਹਾ,”ਜੋ ਕੁਝ ਹੋਇਆ, ਉਹ ਬਹੁਤ ਗ਼ਲਤ ਹੈ। ਲੋਕ ਜਿਸ ਤਰ੍ਹਾਂ ਗੁੱਸੇ ਵਿੱਚ ਹਨ, ਉਹ ਜੋਸ਼ ਵਿੱਚ ਹੋਸ਼ ਗਵਾ ਰਹੇ ਹਨ। ਇਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਅਸੀਂ ਇਸ ਦਾ ਕਿਸੇ ਵੀ ਤਰ੍ਹਾਂ ਨਾਲ ਸਮਰਥਨ ਨਹੀਂ ਕਰਦੇ। ਅਜਿਹਾ ਵਿਰੋਧ ਬਿਲਕੁਲ ਗ਼ਲਤ ਹੈ।” ਲੋਕੇਂਦਰ ਲਵਲੀ ਨੇ ਕਿਹਾ, ”ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਕਰਨੀ ਸੈਨਾ ਦੇ ਲੋਕ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਫਿਲਮ ਵਿੱਚ ਪਦਮਾਵਤੀ ਦੀ ਛਵੀ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ।” ਨਾਰਾਇਣਗੜ੍ਹ ਕਿਲੇ ਵਿੱਚ ਜਿਸ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲੀ ਹੈ, ਉਸ ਕੋਲ ਪੱਥਰ ‘ਤੇ ਤਾਂਤਰਿਕ ਚੇਤਨ ਰਾਘਵ ਲਿਖਿਆ ਹੋਇਆ ਹੈ। ਮਲਿਕ ਮੁਹੰਮਦ ਜਾਇਸੀ ਦੇ ਮਹਾਂਕਾਵ ਪਦਮਾਵਤੀ ਵਿੱਚ ਵੀ ਤਾਂਤਰਿਕ ਚੇਤਨ ਦਾ ਜ਼ਿਕਰ ਹੈ। ਤਾਂਤਰਿਕ ਚੇਤਨ ਰਾਘਵ ਚਿਤੌੜਗੜ੍ਹ ਦੇ ਰਾਜੇ ਰਤਨਸੇਨ ਦੇ ਦਰਬਾਰ ਵਿੱਚ ਹੁੰਦਾ ਸੀ। ਇੱਕ ਵਾਰ ਉਸ ਦੀ ਤੰਤਰ ਵਿੱਦਿਆ ਤੋਂ ਦੁਖੀ ਹੋ ਕੇ ਰਾਜੇ ਨੇ ਉਸ ਨੂੰ ਦਰਬਾਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਦੇਸ਼ ਨਿਕਾਲਾ ਦੇ ਦਿੱਤਾ ਸੀ। ਤਾਂਤਰਿਕ ਨੇ ਪੂਰਨਮਾਸ਼ੀ ਦੀ ਰਾਤ ਤੋਂ ਪਹਿਲਾਂ ਹੀ ਤੰਤਰ ਵਿੱਦਿਆ ਨਾਲ

ਡੈਬਿਟ-ਕ੍ਰੈਡਿਟ ਕਾਰਡ ਵਰਤਣ ਵਾਲਿਆਂ ਨੂੰ ਮਿਲੇਗੀ ਰਾਹਤ !

ਨਵੀਂ ਦਿੱਲੀ: ਲੋਕਾਂ ਨੂੰ ਰਾਹਤ ਦੇਣ ਲਈ ਡਿਜੀਟਲ ਲੈਣ-ਦੇਣ ‘ਤੇ ਲੱਗਣ ਵਾਲੇ ਟੈਕਸ ਨੂੰ ਜਲਦ ਘਟਾਇਆ ਜਾਵੇਗਾ। ਸਰਕਾਰ ਨਵੀਂ ਸਕੀਮ ਤਹਿਤ ਡੈਬਿਟ ਕਾਰਡ ਤੋਂ ਹਜ਼ਾਰ ਰੁਪਏ ਤੱਕ ਦੇ ਲੈਣ-ਦੇਣ ਨੂੰ ਫਰੀ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ‘ਤੇ ਵੱਧ ਤੋਂ ਵੱਧ ਇੱਕ ਤੋਂ ਡੇਢ ਫੀਸਦੀ ਟੈਕਸ ਲੱਗੇਗਾ। ਡੈਬਿਟ ਕਾਰਡ ਤੋਂ ਦੋ ਹਜ਼ਾਰ ਰੁਪਏ ਤੱਕ ਦੇ ਭੁਗਤਾਨ ਕਰਨ ‘ਤੇ 0.25 ਫੀਸਦੀ ਤੇ ਪੰਜ ਹਜ਼ਾਰ ਰੁਪਏ ਤੱਕ ਦਾ ਭੁਗਤਾਨ ਕਰਨ ‘ਤੇ 0.50 ਫੀਸਦੀ ਟੈਕਸ ਦੇਣਾ ਪਵੇਗਾ। ਇਸ ਤੋਂ ਉਪਰ ਲੈਣ-ਦੇਣ ਕਰਨ ਵਾਲਿਆਂ ਤੋਂ ਇਕ ਫੀਸਦੀ ਤੋਂ ਵੀ ਘੱਟ ਰਕਮ ਵਸੂਲੀ ਜਾਵੇਗੀ। ਨੋਟਬੰਦੀ ਦੌਰਾਨ ਆਰਬੀਆਈ ਨੇ ਹਜ਼ਾਰ ਰੁਪਏ ਤੱਕ ਦੇ ਭੁਗਤਾਨ ‘ਤੇ 0.25 ਫੀਸਦੀ ਤੇ ਇਕ ਹਜ਼ਾਰ ਤੋਂ 2 ਹਜ਼ਾਰ ਰੁਪਏ ਤੱਕ ਦੇ ਲੈਣ-ਦੇਣ ‘ਤੇ 0.50 ਫੀਸਦੀ ਮਰਚੈਂਟ ਡਿਸਕਾਉਂਟ ਰੇਟ (ਐਮਡੀਆਰ) ਤੈਅ ਕੀਤਾ ਸੀ। ਜਦਕਿ ਕ੍ਰੈਡਿਟ ਕਾਰਡ ਨਾਲ ਭੁਗਤਾਨ ਕੀਤੇ ਜਾਣ ਵਾਲੇ ਐਮਡੀਆਰ ਦੀ ਕੋਈ ਅਮਾਉਂਟ ਤੈਅ ਨਹੀਂ ਕੀਤੀ ਸੀ। ਕ੍ਰੈਡਿਟ ਕਾਰਡ ਵਾਲਿਆਂ ਨੂੰ ਰਾਹਤ ਦਿੰਦਿਆਂ ਭੁਗਤਾਨ ‘ਤੇ ਵੱਧ ਤੋਂ ਵੱਧ ਇਕ ਤੋਂ ਡੇਢ ਫੀਸਦੀ ਐਮਡੀਆਰ ਲੱਗਿਆ ਕਰੇਗਾ। ਇਸ ‘ਚ ਇਕ ਹਜ਼ਾਰ ਤੱਕ ਦੇ ਲੈਣ-ਦੇਣ ‘ਤੇ 0.50 ਫੀਸਦੀ ਤੇ ਦੋ ਹਜ਼ਾਰ ਰੁਪਏ ਤੱਕ 0.75 ਫੀਸਦੀ ਖਰਚਾ ਲੱਗੇਗਾ। ਚੈਕ ਬੁੱਕ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਸਰਕਾਰ ਨੇ ਸਾਫ ਕੀਤਾ ਹੈ ਕਿ ਚੈਕ ਬੁੱਕ ਨੂੰ ਖਤਮ ਕੀਤੇ ਜਾਣ ਦਾ ਕੋਈ ਇਰਾਦਾ ਨਹੀਂ। ਇਸ ਤਰ੍ਹਾਂ ਦੇ ਮਤੇ ‘ਤੇ ਗੱਲ ਨਹੀਂ ਚਲ ਰਹੀ। ਵਿੱਤ ਮੰਤਰਾਲੇ ਨੇ ਮੀਡੀਆ ‘ਚ ਚੱਲ ਰਹੀਆਂ ਅਜੀਹੀਆਂ ਖਬਰਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਸਾਡਾ ਕੋਈ ਇਰਾਦਾ ਨਹੀਂ। ਮੀਡੀਆ ਦੇ ਕੁਝ ਹਿੱਸਿਆਂ ‘ਚ ਖਬਰਾਂ ਚੱਲ ਰਹੀਆਂ ਸਨ ਕਿ ਕੇਂਦਰ

ਰਾਮ ਮੰਦਰ 'ਤੇ ਮੋਹਨ ਭਾਗਵਤ ਦੇ ਬਿਆਨ ਦੇ ਕੀ ਅਰਥ ?

ਉਡੂਪੀ: ਰਾਮ ਮੰਦਰ ਮੁੱਦੇ ‘ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਵੱਡਾ ਬਿਆਨ ਦਿੱਤਾ ਹੈ। ਕਰਨਾਟਕ ਦੇ ਉਡੁਪੀ ‘ਚ ਚੱਲ ਰਹੀ ਧਰਮ ਸੰਸਦ ਦੌਰਾਨ ਮੋਹਨ ਭਾਗਵਤ ਨੇ ਕਿਹਾ ਕਿ ਰਾਮ ਜਨਮਭੂਮੀ ‘ਤੇ ਸਿਰਫ ਰਾਮ ਮੰਦਰ ਹੀ ਬਣਨਾ ਚਾਹੀਦਾ ਹੈ। ਸੁਪਰੀਮ ਕੋਰਟ ‘ਚ 5 ਦਸੰਬਰ ਤੋਂ ਅਯੋਧਿਆ ਮਾਮਲੇ ‘ਤੇ ਆਖਰੀ ਸੁਣਵਾਈ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਭਾਗਵਤ ਦੇ ਇਸ ਬਿਆਨ ਦੇ ਵੱਖ-ਵੱਖ ਮਤਲਬ ਕੱਢੇ ਜਾ ਰਹੇ ਹਨ। ਖਬਰਾਂ ਮੁਤਾਬਕ ਧਰਮ ਸੰਸਦ ‘ਚ ਆਰ.ਆਰ.ਐਸ. ਮੁਖੀ ਨੇ ਕਿਹਾ ਕਿ ਰਾਮ ਮੰਦਰ ਦੇ ਉਪਰ ਭਗਵਾ ਝੰਡਾ ਬਹੁਤ ਜਲਦ ਲਹਿਰਾਇਆ ਜਾਵੇਗਾ। ਰਾਮ ਜਨਮ ਭੂਮੀ ‘ਤੇ ਹੋਰ ਕੁਝ ਨਹੀਂ ਬਣਾਇਆ ਜਾ ਸਕਦਾ। ਭਾਗਵਤ ਨੇ ਕਿਹਾ ਕਿ ਰਾਮ ਜਨਮਭੂਮੀ ‘ਤੇ ਹੀ ਰਾਮ ਮੰਦਰ ਬਣੇਗਾ ਤੇ ਉਸੇ ਪੱਥਰਾਂ ਨਾਲ ਬਣੇਗਾ। ਇਸ ਦੇ ਨਾਲ ਹੀ ਮੋਹਨ ਭਾਗਵਤ ਨੇ ਗੌ ਰੱਖਿਅਕਾਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਸਾਨੂੰ ਗਾਂਵਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਜੇਕਰ ਗੌ ਹੱਤਿਆ ‘ਤੇ ਬੈਨ ਨਹੀਂ ਲੱਗਦਾ ਤਾਂ ਅਸੀਂ ਸ਼ਾਂਤੀ ਨਾਲ ਨਹੀਂ ਜੀ ਸਕਾਂਗੇ। ਪਿੱਛੇ ਜਿਹੇ ਆਰਟ ਆਫ ਲੀਵਿੰਗ ਮੁਖੀ ਸ਼੍ਰੀ ਸ਼੍ਰੀ ਰਵਿਸ਼ੰਕਰ ਦੀ ਪਹਿਲ ‘ਤੇ ਗੱਲਬਾਤ ਸ਼ੁਰੂ ਹੋਈ ਸੀ। ਇਸ ਤੋਂ ਇਲਾਵਾ ਸ਼ਿਆ ਵਕਫ ਬੋਰਡ ਨੇ ਵੀ ਅਯੋਧਿਆ ‘ਚ ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ਦੇ ਹਲ ਲਈ ਇੱਕ ਮਤਾ ਪੇਸ਼ ਕੀਤਾ ਹੈ। ਸ਼ੀਆ ਵਕਫ ਬੋਰਡ ਨੇ ਜਿਹੜਾ ਮਤਾ ਦਿੱਤਾ ਹੈ, ਉਸ ਮੁਤਾਬਕ ਅਯੋਧਿਆ ‘ਚ ਰਾਮ ਮੰਦਰ ਬਣਾਇਆ ਜਾਵੇ ਤੇ ਲਖਨਊ ‘ਚ ਮਸਜਿਦ ਬਣੇ। ਬੋਰਡ ਨੇ ਸੁਝਾਅ ਦਿੱਤਾ ਹੈ ਕਿ ਇਸ ਮਸਜਿਦ ਦਾ ਨਾਂ ਕਿਸੇ ਸਾਸ਼ਕ ‘ਤੇ ਰੱਖੇ ਜਾਣ ਦੀ ਬਜਾਏ ਇਸ ਦਾ ਨਾਂ ਮਸਜਿਦ-ਏ-ਅਮਨ ਰੱਖਿਆ ਜਾਵੇ।

ਭਿਆਨਕ ਰੇਲ ਹਾਦਸਾ, 13 ਡੱਬੇ ਪਟਰੀ ਤੋਂ ਉੱਤਰੇ

ਨਵੀਂ ਦਿੱਲੀ- ਬਾਲੀਵੁੱਡ ਫ਼ਿਲਮਾਂ 'ਚ ਅਕਸਰ ਅਦਾਕਾਰ ਸੜਕਾਂ ਵਿਚਕਾਰ ਡਾਂਸ ਕਰਦੇ ਜਾਂ ਬੱਸਾਂ, ਕਾਰਾਂ 'ਤੇ ਸਟੰਟ ਕਰਦੇ ਨਜ਼ਰ ਆਉਂਦੇ ਹਨ, ਪਰ ਵਰੁਣ ਧਵਨ ਨੇ ਆਪਣੀ ਇਕ ਪ੍ਰਸੰਸਕ ਲਈ ਕੁੱਝ ਅਜਿਹਾ ਹੀ ਕਰਨ ਦੀ ਗਲਤੀ ਕੀ ਕੀਤੀ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਘਰ ਈ-ਚਲਾਣ ਭੇਜ ਦਿੱਤਾ। ਹਾਲਾਂਕਿ ਮੁੰਬਈ ਪੁਲਿਸ ਦੀ ਇਸ ਫਟਕਾਰ ਤੋਂ ਬਾਅਦ ਧਵਨ ਨੇ ਮੁਆਫ਼ੀ ਮੰਗਣ 'ਚ ਵੀ ਦੇਰ ਨਹੀਂ ਲਗਾਈ । ਦਰਅਸਲ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦ ਵਰੁਣ ਧਵਨ ਆਪਣੇ ਪ੍ਰਸੰਸਕਾਂ ਦੇ ਨਾਲ ਮੁੰਬਈ ਦੇ ਕਾਫ਼ੀ ਆਵਾਜਾਈ ਵਾਲੀ ਇਕ ਸੜਕ 'ਤੇ ਸੈਲਫ਼ੀ ਲੈਣ ਲੱਗੇ। ਆਟੋ 'ਚ ਬੈਠੀ ਇਹ ਪ੍ਰਸੰਸਕ ਵਰੁਣ ਨੂੰ ਦੇਖ ਕੇ ਕਾਫ਼ੀ ਉਤਸ਼ਾਹਿਤ ਹੋ ਗਈ ਤੇ ਉਹ ਸੈਲਫ਼ੀ ਲੈਣਾ ਚਾਹੁੰਦੀ ਸੀ | ਅਜਿਹੇ 'ਚ ਵਰੁਣ ਨੇ ਉਸ ਦਾ ਮੋਬਾਈਲ ਫੜ ਕੇ ਉਸ ਨਾਲ ਸੈਲਫ਼ੀ ਲੈ ਲਈ ਤੇ ਇਹ ਤਸਵੀਰ ਸਥਾਨਕ ਅਖ਼ਬਾਰ 'ਚ ਛਪ ਗਈ ।ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਖ਼ਬਾਰ 'ਚ ਇਹ ਤਸਵੀਰ ਦੇਖ ਕੇ ਟਵੀਟ ਕਰਦਿਆਂ ਵਰੁਣ ਨੂੰ ਕਾਫ਼ੀ ਫਟਕਾਰ ਲਗਾਈ ਤੇ ਉਨ੍ਹਾਂ ਦੇ ਘਰ ਇਕ ਈ-ਚਾਲਾਣ ਵੀ ਭੇਜ ਦਿੱਤਾ। ਮੁੰਬਈ ਪੁਲਿਸ ਨੇ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਫਿਰ ਦੁਹਰਾਇਆ ਗਿਆ ਉਹ ਹੋਰ ਸਖ਼ਤੀ ਦਿਖਾਉਣਗੇ | ਵਰੁਣ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਉਸ ਸਮੇਂ ਉਹ ਲਾਲ ਬੱਤੀਆਂ ਕਾਰਨ ਰੁਕੇ ਹੋਏ ਸਨ | ਉਨ੍ਹਾਂ ਇਸ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਅਗਲੀ ਵਾਰ ਉਹ ਸੁਰੱਖਿਆ ਦਾ ਪੂਰਾ ਧਿਆਨ ਰੱਖੇਗਾ।

ਵਰੁਣ ਦੀ ਸੈਲਫੀ ਨੇ ਪੁਆਏ ਪੁਆੜੇ...

ਨਵੀਂ ਦਿੱਲੀ- ਬਾਲੀਵੁੱਡ ਫ਼ਿਲਮਾਂ 'ਚ ਅਕਸਰ ਅਦਾਕਾਰ ਸੜਕਾਂ ਵਿਚਕਾਰ ਡਾਂਸ ਕਰਦੇ ਜਾਂ ਬੱਸਾਂ, ਕਾਰਾਂ 'ਤੇ ਸਟੰਟ ਕਰਦੇ ਨਜ਼ਰ ਆਉਂਦੇ ਹਨ, ਪਰ ਵਰੁਣ ਧਵਨ ਨੇ ਆਪਣੀ ਇਕ ਪ੍ਰਸੰਸਕ ਲਈ ਕੁੱਝ ਅਜਿਹਾ ਹੀ ਕਰਨ ਦੀ ਗਲਤੀ ਕੀ ਕੀਤੀ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਘਰ ਈ-ਚਲਾਣ ਭੇਜ ਦਿੱਤਾ। ਹਾਲਾਂਕਿ ਮੁੰਬਈ ਪੁਲਿਸ ਦੀ ਇਸ ਫਟਕਾਰ ਤੋਂ ਬਾਅਦ ਧਵਨ ਨੇ ਮੁਆਫ਼ੀ ਮੰਗਣ 'ਚ ਵੀ ਦੇਰ ਨਹੀਂ ਲਗਾਈ । ਦਰਅਸਲ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦ ਵਰੁਣ ਧਵਨ ਆਪਣੇ ਪ੍ਰਸੰਸਕਾਂ ਦੇ ਨਾਲ ਮੁੰਬਈ ਦੇ ਕਾਫ਼ੀ ਆਵਾਜਾਈ ਵਾਲੀ ਇਕ ਸੜਕ 'ਤੇ ਸੈਲਫ਼ੀ ਲੈਣ ਲੱਗੇ। ਆਟੋ 'ਚ ਬੈਠੀ ਇਹ ਪ੍ਰਸੰਸਕ ਵਰੁਣ ਨੂੰ ਦੇਖ ਕੇ ਕਾਫ਼ੀ ਉਤਸ਼ਾਹਿਤ ਹੋ ਗਈ ਤੇ ਉਹ ਸੈਲਫ਼ੀ ਲੈਣਾ ਚਾਹੁੰਦੀ ਸੀ | ਅਜਿਹੇ 'ਚ ਵਰੁਣ ਨੇ ਉਸ ਦਾ ਮੋਬਾਈਲ ਫੜ ਕੇ ਉਸ ਨਾਲ ਸੈਲਫ਼ੀ ਲੈ ਲਈ ਤੇ ਇਹ ਤਸਵੀਰ ਸਥਾਨਕ ਅਖ਼ਬਾਰ 'ਚ ਛਪ ਗਈ ।ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਖ਼ਬਾਰ 'ਚ ਇਹ ਤਸਵੀਰ ਦੇਖ ਕੇ ਟਵੀਟ ਕਰਦਿਆਂ ਵਰੁਣ ਨੂੰ ਕਾਫ਼ੀ ਫਟਕਾਰ ਲਗਾਈ ਤੇ ਉਨ੍ਹਾਂ ਦੇ ਘਰ ਇਕ ਈ-ਚਾਲਾਣ ਵੀ ਭੇਜ ਦਿੱਤਾ। ਮੁੰਬਈ ਪੁਲਿਸ ਨੇ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਫਿਰ ਦੁਹਰਾਇਆ ਗਿਆ ਉਹ ਹੋਰ ਸਖ਼ਤੀ ਦਿਖਾਉਣਗੇ | ਵਰੁਣ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਉਸ ਸਮੇਂ ਉਹ ਲਾਲ ਬੱਤੀਆਂ ਕਾਰਨ ਰੁਕੇ ਹੋਏ ਸਨ | ਉਨ੍ਹਾਂ ਇਸ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਅਗਲੀ ਵਾਰ ਉਹ ਸੁਰੱਖਿਆ ਦਾ ਪੂਰਾ ਧਿਆਨ ਰੱਖੇਗਾ।

ਪ੍ਰਦਿਊਮਨ ਕਤਲ ਕਾਂਡ: 76 ਦਿਨ ਬਾਅਦ ਘਰ ਪੁੱਜੇ ਬੱਸ ਕੰਡਕਟਰ ਨੇ ਪੁਲਿਸ 'ਤੇ ਲਾਏ ਤਸ਼ੱਦਦ ਦੇ ਇਲਜ਼ਾਮ

ਨਵੀਂ ਦਿੱਲੀ: ਰਿਆਨ ਇੰਟਰਨੈਸ਼ਨਲ ਸਕੂਲ ਦੇ ਸਟੂਡੈਂਟ ਪ੍ਰਦਿਊਮਨ ਕਤਲ ਮਾਮਲੇ ‘ਚ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ। ਜੇਲ੍ਹ ‘ਚ 76 ਦਿਨ ਕੱਟਣ ਤੋਂ ਬਾਅਦ ਬੁੱਧਵਾਰ ਨੂੰ ਘਰ ਪੁੱਜੇ ਅਸ਼ੋਕ ਨੇ ਕਈ ਖੁਲਾਸੇ ਕੀਤੇ। ਅਸ਼ੋਕ ਨੇ ਦੱਸਿਆ ਕਿ ਉਸ ਨੇ ਜੇਲ ‘ਚ ਕਾਫੀ ਤਸ਼ੱਦਦ ਝੱਲਿਆ। ਜੁਰਮ ਕਬੂਲ ਕਰਨ ਲਈ ਪੁਲਿਸ ਨੇ ਉਸ ਨੂੰ ਬਹੁਤ ਥਰਡ ਡਿਗਰੀ ਟਾਰਚਰ ਦਿੱਤਾ। ਅਸ਼ੋਕ ਦੀ ਪਤਨੀ ਨੇ ਦੱਸਿਆ ਕਿ ਪੁਲਿਸ ਅਸ਼ੋਕ ਨੂੰ ਬਹੁਤ ਕੁੱਟਦੀ ਸੀ। ਉਲਟਾ ਟੰਗ ਕੇ ਉਸ ਨੇ ਕੁੱਟਿਆ ਅਤੇ ਜ਼ਬਰਦਸਤੀ ਜੁਰਮ ਕਬੂਲ ਕਰਵਾਇਆ। ਤੁਹਾਨੂੰ ਦੱਸ ਦੇਈਏ ਕਿ 8 ਸਤੰਬਰ ਨੂੰ ਪ੍ਰਦਿਉਮਨ ਦੇ ਕਤਲ ਤੋਂ ਬਾਅਦ ਬਸ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਉਸ ਵੇਲੇ ਇਹ ਦਾਅਵਾ ਕੀਤਾ ਸੀ ਕਿ ਅਸ਼ੋਕ ਨੇ ਜੁਰਮ ਕਬੂਲ ਕਰ ਲਿਆ ਹੈ। ਸੀ.ਬੀ.ਆਈ. ਦੀ ਜਾਂਚ ‘ਚ ਅਸ਼ੋਕ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਅਤੇ ਸੀ.ਬੀ.ਆਈ. ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ। ਹੁਣ ਕੋਰਟ ਨੇ 50 ਹਜ਼ਾਰ ਦੇ ਮੁਲਚਲਕੇ ‘ਤੇ ਅਸ਼ੋਕ ਨੂੰ ਰਿਹਾ ਕਰ ਦਿੱਤਾ ਹੈ। ਸਕੂਲ ਸਟਾਫ ਦੇ ਦੋ ਮੈਂਬਰ ਅਤੇ ਅਸ਼ੋਕ ਦੇ ਪਰਿਵਾਰ ਦਾ ਦਾਅਵਾ ਹੈ ਕਿ ਗ਼ਰੀਬ ਪਰਿਵਾਰ ਹੋਣ ਕਾਰਨ ਅਸ਼ੋਕ ਨੂੰ ਬਲੀ ਦਾ ਬਕਰਾ ਬਣਾਇਆ ਗਿਆ। ਅਮੀਰ ਚੰਦ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਜੁਰਮ ਕਬੂਲ ਕਰਨ ਲਈ ਨਸ਼ੀਲਾ ਪਦਾਰਥ ਖੁਵਾਇਆ ਗਿਆ ਅਤੇ ਉਸ ‘ਤੇ ਬੇਰਹਿਮੀ ਨਾਲ ਤਸ਼ਦੱਦ ਕੀਤਾ ਗਿਆ। ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਸੀ.ਬੀ.ਆਈ. ਨੇ ਉਸੇ ਸਕੂਲ ਦੇ 11ਵੀਂ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ. ਮੁਤਾਬਕ ਉਕਤ ਵਿਦਿਆਰਥੀ ਨੇ ਪ੍ਰਦਿਊਮਨ ਨੂੰ ਇਸੇ ਲਈ ਮਾਰ ਦਿੱਤਾ ਸੀ ਤਾਂ ਜੋ ਉਹ ਪੀ.ਟੀ.ਐਮ. ਅਤੇ ਇਮਤਿਹਾਨ ਟਾ

ਮੋਦੀ ਦੇ ਮੰਤਰੀ ਦਾ ਬਿਆਨ: "ਕੈਂਸਰ ਪਿਛਲੇ ਜਨਮ ਦੇ ਕਰਮਾਂ ਦਾ ਫਲ"

ਗੁਹਾਟੀ: ਅਸਾਮ ਦੇ ਸਿਹਤ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਕੈਂਸਰ ਬਾਰੇ ਅਜੀਬੋ ਗਰੀਬ ਬਿਆਨ ਦਿੱਤਾ ਹੈ ਜਿਸ ਕਰ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਗੁਹਾਟੀ ‘ਚ ਇੱਕ ਸਮਾਗਮ ਵਿੱਚ ਹੇਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਕੈਂਸਰ ਪਾਪ ਦਾ ਫਲ ਹੈ। ਉਨ੍ਹਾਂ ਕਿਹਾ,”ਕੈਂਸਰ ਹੋਣਾ, ਐਕਸੀਡੈਂਟ ਹੋਣਾ ਇਹ ਸਭ ਪਿਛਲੇ ਜਨਮ ਦੇ ਕਰਮਾਂ ਦਾ ਹੀ ਨਤੀਜਾ ਹੈ, ਇਹ ਈਸ਼ਵਰ ਦਾ ਫੈਸਲਾ ਹੈ ਇਸ ਤੋਂ ਕੋਈ ਬਚ ਨਹੀਂ ਸਕਦਾ।” ਗੁਹਾਟੀ ਵਿੱਚ ਇੱਕ ਸਮਾਗਮ ਦੌਰਾਨ ਹੇਮੰਤ ਬਿਸਵ ਸ਼ਰਮਾ ਨੇ ਕਿਹਾ ਕਿ ਜਰੂਰੀ ਨਹੀਂ ਕਿ ਗ਼ਲਤੀ ਅਸੀਂ ਹੀ ਕਰੀਏ, ਕਈ ਵਾਰ ਮਾਤਾ-ਪਿਤਾ ਵੀ ਗ਼ਲਤੀ ਕਰ ਦਿੰਦੇ ਹਨ ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਕੈਂਸਰ ਵਰਗੀ ਖ਼ਰਨਾਕ ਬਿਮਾਰੀ ਤੇ ਅਜਿਹਾ ਅਜੀਬੋਗਰੀਬ ਬਿਆਨ ਦੇ ਕੇ ਹੇਮੰਤ ਬਿਸਵ ਸ਼ਰਮਾ ਸਭ ਦੇ ਨਿਸ਼ਾਨੇ ‘ਤੇ ਆ ਗਏ ਹਨ। ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਟਵੀਟ ਕਰ ਲਿਖਿਆ ਹੈ,”ਅਸਾਮ ਦੇ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਕਿਹਾ-ਕੈਂਸਰ ਪਿਛਲੇ ਜਨਮ ਦੇ ਪਾਪ ਦਾ ਫਲ ਹੈ। ਇੱਕ ਆਜ਼ਮੀ ‘ਤੇ ਪਾਰਟੀ ਬਦਲਣ ਦਾ ਕੀ ਇਹ ਅਸਰ ਹੁੰਦਾ ਹੈ।” ਤੁਹਾਨੂੰ ਦੱਸ ਦੇਈਏ ਕਿ ਹੇਮੰਤ ਬਿਸਵ ਸ਼ਰਮਾ ਦੀ ਗਿਣਤੀ ਅਸਾਮ ਦੇ ਵੱਡੇ ਕਾਂਗਰਸ ਨੇਤਾਵਾਂ ਵਿੱਚ ਹੁੰਦੀ ਸੀ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਚਲੇ ਗਏ ਸਨ। ਚਿਦਾਂਬਰਮ ਨੂੰ ਜਵਾਬ ਦਿੰਦਿਆਂ ਹੇਮੰਤ ਬਿਸਵ ਸਰਮਾ ਨੇ ਲਿਖਿਆ,”ਸਰ ਪਲੀਜ਼, ਬਿਆਨ ਨੂੰ ਨਾਂ ਤੋੜੋ-ਮਰੋੜੋ। ਹਿੰਦੂ ਧਰਮ ਕਰਮ ਦੇ ਅਧਾਰ ‘ਤੇ ਫਲ ‘ਤੇ ਯਕੀਨ ਕਰਦਾ ਹੈ ਅਤੇ ਮਨੁੱਖ ਨੂੰ ਦੁੱਖ ਉਨ੍ਹਾਂ ਕਰਮਾਂ ਦੇ ਕਾਰਨ ਹੀ ਮਿਲਦਾ ਹੈ ਜੋ ਉਸ ਨੇ ਪਿਛਲੇ ਜਨਮ ਵਿੱਚ ਕੀਤਾ। ਕੀ ਤੁਸੀਂ ਇਸ ਤੇ ਯਕੀਨ ਨਹੀਂ ਕਰਦੇ? ਮੈਨੂੰ ਨਹੀਂ ਪਤਾ ਤੁਹਾਡੀ ਪਾਰਟੀ ਵਿੱਚ ਹਿੰਦੂ ਦਰਸ਼ਨ ‘ਤੇ ਚਰਚਾ ਹੁੰਦੀ ਵੀ

ਅੱਕੇ ਕਿਸਾਨਾਂ ਨੇ ਦਿੱਲੀ 'ਚ ਆਪਣੀ ਵੱਖਰੀ ਕਿਸਾਨ ਪਾਰਲੀਮੈੇਂਟ ਕੀਤੀ..

ਨਵੀਂ ਦਿੱਲੀ- ਸਾਰੇ ਭਾਰਤ ਵਿੱਚੋਂ ਏਥੇ ਆਏ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇੱਕ ਵਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਉੱਤੇ ਲੀਕ ਫੇਰ ਦਿੱਤੀ ਜਾਵੇ ਅਤੇ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ। ਆਪਣੇ ‘ਕਿਸਾਨ ਮੁਕਤੀ ਪਾਰਲੀਮੈਂਟ’ ਸਮਾਗਮ ਵਿੱਚ ਕਰਜ਼ਾ ਮੁਆਫ਼ੀ ਤੇ ਫਸਲਾਂ ਦੇ ਲਾਹੇਵੰਦ ਭਾਅ ਬਾਰੇ ਉਨ੍ਹਾਂ ਨੇ ਦੋ ‘ਬਿੱਲ’ ਪਾਸ ਕੀਤੇ। ਇਹ ਬੈਠਕ ਭਾਰਤ ਦੇ 180 ਕਿਸਾਨ ਸੰਗਠਨਾਂ ਦੀ ਸ਼ਮੂਲੀਅਤ ਵਾਲੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਕੀਤੀ ਗਈ ਸੀ। ਆਪਣੀ ਕਿਸਮ ਦੇ ਇਸ ਪ੍ਰਦਰਸ਼ਨ ਦੇ ਦੌਰਾਨ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਸ ਕੀਤੇ ਇਹ ‘ਬਿੱਲ’ ਸਵਾਭਿਮਾਨੀ ਪਕਸ਼ਾ ਦੇ ਲੋਕ ਸਭਾ ਮੈਂਬਰ ਰਾਜੂ ਸ਼ੈਟੀ ਅਤੇ ਸੀ ਪੀ ਆਈ(ਐਮ) ਦੇ ਰਾਜ ਸਭਾ ਮੈਂਬਰ ਕੇ ਕੇ ਰਾਗੇਸ਼ ਵੱਲੋਂ ਪਾਰਲੀਮੈਂਟ ਵਿੱਚ ਪ੍ਰਾਈਵੇਟ ਮੈਂਬਰ ਦੇ ਬਿੱਲ ਵਜੋਂ ਪੇਸ਼ ਕੀਤੇ ਜਾਣਗੇ। ਆਲ ਇੰਡੀਆ ਕਿਸਾਨ ਸਭਾ ਦੇ ਆਗੂ ਅਸ਼ੋਕ ਧਾਵਲੇ ਨੇ ਕਿਹਾ, ‘ਪਾਰਲੀਮੈਂਟ ਵਿੱਚ ਇਨ੍ਹਾਂ ਪ੍ਰਾਈਵੇਟ ਬਿੱਲਾਂ ਦਾ ਪਾਸ ਕਰਵਾਏ ਜਾਣਾ ਯਕੀਨੀ ਬਣਾਉਣ ਲਈ ਅਸੀਂ ਹੋਰ ਰਾਜਸੀ ਧਿਰਾਂ ਤੋਂ ਵੀ ਸਮਰਥਨ ਮੰਗਾਂਗੇ।’ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਦੱਸਣ ਮੁਤਾਬਕ ਫ਼ਸਲਾਂ ਉੱਤੇ ਤੇਲ, ਕੀਟਨਾਸ਼ਕਾਂ, ਖਾਦਾਂ ਅਤੇ ਇਥੋਂ ਤਕ ਕਿ ਪਾਣੀ ਦੇ ਲਾਗਤ ਖ਼ਰਚ ਵਧਣ ਤੇ ਸਰਕਾਰ ਵੱਲੋਂ ਸਬਸਿਡੀਆਂ ਦੀ ਕਟੌਤੀ ਨਾਲ ਕਿਸਾਨਾਂ ਦੀ ਆਮਦਨ ਤੇ ਖਰਚ ਵਿੱਚ ਵੱਡਾ ਪਾੜਾ ਪੈ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਭਾਜਪਾ ਨੇ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਤੋਂ ਸਿਵਾਏ ਕਿਸਾਨਾਂ ਲਈ ਕੁਝ ਨਹੀਂ ਕੀਤਾ। ਪ੍ਰਦਰਸ਼ਨ ਮੌਕੇ ਸੀ ਪੀ ਆਈ ਆਗੂ ਅਤੁਲ ਅਨਜਾਨ ਨੇ ਕਿਹਾ, ‘ਪ੍ਰਧਾਨ ਮੰਤਰੀ ਪਹਿਲਾਂ ਕ

ਕੇਜਰੀਵਾਲ ਵੱਲੋਂ ਬੱਸਾਂ 'ਚ ਮੁਫਤ ਸਫਰ ਦਾ ਐਲਾਨ

ਨਵੀਂ ਦਿੱਲੀ: ਦਿੱਲੀ ਦੇ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਲਈ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਨੇ ਪੰਜ ਦਿਨਾਂ ਤੱਕ ਓਡ ਈਵਨ ਫਾਰਮੂਲਾ ਲਾਗੂ ਕੀਤਾ ਸੀ। ਹੁਣ ਉਸ ਨੂੰ ਕਾਮਯਾਬ ਬਣਾਉਣ ਲਈ ਸਰਕਾਰ ਨੇ ਡੀਸੀਟੀ ਬੱਸਾਂ ‘ਚ ਮੁਫਤ ਸਫ਼ਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਮਤਲਬ ਇਹ ਹੈ ਕਿ ਤੁਸੀਂ ਦਿੱਲੀ ‘ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬੱਸ ਦਾ ਸਫਰ ਮੁਫਤ ਕਰ ਸਕਦੇ ਹੋ। ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਇਸ ਹਾਲਤ ਤੱਕ ਪੁੱਜ ਚੁੱਕਿਆ ਹੈ ਕਿ ਲੋਕ ਕਾਫੀ ਪ੍ਰੇਸ਼ਾਨ ਹਨ। ਦਿੱਲੀ ਵਿੱਚ ਜ਼ਹਿਰੀਲੀ ਹਵਾ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਲੋਕਾਂ ਨੂੰ ਥੋੜ੍ਹੇ ਸਮੇਂ ਲਈ ਖੁੱਲ੍ਹ ਕੇ ਸਾਹ ਲੈਣਾ ਨਸੀਬ ਨਹੀਂ ਹੋ ਰਿਹਾ ਤੇ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੈ। ਸਮੌਗ ਦੇ ਇਸ ਹਮਲੇ ਤੋਂ ਬਾਅਦ ਸ਼ਹਿਰ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਤੇ ਕਿਸੇ ਵੀ ਕਿਸਮ ਦੇ ਨਿਰਮਾਣ ‘ਤੇ ਰੋਕ ਲਾ ਦਿੱਤੀ ਹੈ। ਦਿੱਲੀ ਵਿੱਚ ਜ਼ਹਿਰੀਲੀ ਹਵਾ ਤੋਂ ਪ੍ਰੇਸ਼ਾਨੀ ਦਾ ਮਾਮਲਾ ਕਿੰਨਾ ਸੰਗੀਨ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਤੇ ਦਿੱਲੀ ਉੱਚ ਅਦਾਲਤ ਨੇ ਵੱਖ-ਵੱਖ ਸਰਕਾਰਾਂ ਤੇ ਸੰਸਥਾਵਾਂ ਨੂੰ ਖੂਬ ਝਾੜ ਪਾਈ ਹੈ।

ਮੁਲਾਜ਼ਮਾਂ ਇਸ ਮਹੀਨੇ ਲੱਗੇਗਾ ਵੱਡਾ ਝਟਕਾ !

ਨਵੀਂ ਦਿੱਲੀ: ਜੇ ਤੁਹਾਡਾ ਪ੍ਰੌਵੀਡੈਂਟ ਫੰਡ (ਪੀਐਫ) ਦਾ ਖ਼ਾਤਾ ਹੈ ਤਾਂ ਇਸ ਮਹੀਨੇ ਦੇ ਅੰਤ ਤੱਕ ਤੁਹਾਡੇ ਲਈ ਬੁਰੀ ਖ਼ਬਰ ਆ ਰਹੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਜਲਦ ਹੀ ਪੀਐਫ ਖਾਤਾਧਰਾਕਾਂ ਲਈ ਵੱਡਾ ਫੈਸਲਾ ਲੈ ਸਕਦਾਹੈ ਜਿਸ ਨਾਲ ਉਨ੍ਹਾਂ ਨੂੰ ਮਿਲਣ ਵਾਲੇ ਵਿਆਜ਼ ‘ਤੇ ਜ਼ਿਆਦਾ ਅਸਰ ਪਵੇਗਾ। ਇਸ ਮਾਮਲੇ ‘ਤੇ ਇਸੇ ਮਹੀਨੇ ਬੈਠਕ ਹੋਣ ਜਾ ਰਹੀ ਹੈ। ਇਸ ‘ਚ ਵਿਆਜ 7.65 ਫੀਸਦੀ ਤੋਂ ਘਟਾ ਕੇ 7.50 ਫੀਸਦੀ ਕੀਤਾ ਜਾ ਸਕਦਾ ਹੈ। ਇਸ ਦਾ ਮਲਤਬ ਇਹ ਹੈ ਕਿ ਅਗਲੇ ਮਹੀਨੇ ਤੋਂ ਤੁਹਾਨੂੰ ਪੀਐਫ ਦੇ ਅਕਾਊਂਟ ‘ਚ ਜਮ੍ਹਾਂ ਪੈਸਾ ਘੱਟ ਮਿਲੇਗਾ। ਵੈਸੇ ਈਪੀਐਫਓ ਇਸ ਮਹੀਨੇ ਇੱਕ ਅਜਿਹੀ ਸੌਗਾਤ ਦੇਣ ਜਾ ਰਿਹਾ ਹੈ ਜਿਸ ਦੇ ਜ਼ਰੀਏ ਹਰ ਵਿਅਕਤੀ ਦੇ ਅਕਾਊਂਟ ਬੈਲੈਂਸ ‘ਚ 15 ਫੀਸਦੀ ਦਾ ਵਾਧਾ ਹੋਵੇਗਾ। ਈਪੀਐਫਓ ‘ਚ 5 ਕਰੋੜ ਤੋਂ ਵੱਧ ਲੋਕ ਜੁੜੇ ਹੋਏ ਹਨ। ਇਹ ਪੈਸਾ ਈਟੀਐਫ ਜ਼ਰੀਏ ਅਕਾਊਂਟ ‘ਚ ਜਮ੍ਹਾ ਕਰਵਾਇਆ ਜਾਵੇਗਾ। ਈਟੀਐਫ ਇੱਕ ਪ੍ਰਕਾਰ ਦਾ ਸਟਾਕ ਐਕਸਚੇਂਜ਼ ਹੈ ਜੋ ਬੌਂਡ ਦੇ ਜ਼ਰੀਏ ਕੀਤਾ ਜਾਂਦਾ ਹੈ। ਕੈਗ ਨੇ ਇਸ ਲਈ ਈਪੀਐਫਓ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ‘ਚ ਇਹ ਹੋਣ ਜਾ ਰਿਹਾ ਹੈ।

ਪਾਇਲਟ ਨੇ ਕੀਤਾ ਜਹਾਜ਼ ਉਡਾਉਣ ਤੋਂ ਇਨਕਾਰ, ਯਾਤਰੀ ਸੜਕ ਰਸਤੇ ਪਹੁੰਚੇ ਦਿੱਲੀ

ਨਵੀਂ ਦਿੱਲੀ: ਏਅਰ ਇੰਡੀਆ ਦੀ ਸਹਾਇਕ ਕੰਪਨੀ ਇਲਾਇੰਸ ਏਅਰ ‘ਚ ਰਾਤ ਨੂੰ ਸਫ਼ਰ ਦੀ ਚਾਹ ਰੱਖਣ ਵਾਲੇ ਮੁਸਾਫਰਾਂ ਦਾ ਇਹ ਤਜਰਬਾ ਹਮੇਸ਼ਾਂ ਦਰਦ ਨਾਲ ਉਨ੍ਹਾਂ ਦਾ ਸਾਥੀ ਬਣਿਆ ਰਹੇਗਾ। ਫਲਾਈਟ ਜੈਪੁਰ ਪੈਸੰਜ਼ਰ ਹਵਾਈ ਅੱਡੇ ‘ਤੇ ਹਾਜ਼ਰ ਸੀ। ਪਾਇਲਟ ਨੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਪਾਇਲਟ ਦਾ ਕਹਿਣਾ ਸੀ ਕਿ ਉਸ ਦੀ ਡਿਊਟੀ ਖ਼ਤਮ ਹੋ ਗਈ ਹੈ। ਉਹ ਹੁਣ ਉਡਾਣ ਨਹੀਂ ਭਰੇਗਾ। ਡੀਜੀਸੀਏ ਦਾ ਨਿਯਮ ਵੀ ਉਸ ਦੇ ਪੱਖ ‘ਚ ਜਾ ਰਿਹਾ ਸੀ। ਇਸ ਤਰ੍ਹਾਂ ਫਲਾਈਟ ਰੱਦ ਕਰ ਦਿੱਤੀ ਗਈ। ਕਈ ਮੁਸਾਫਰਾਂ ਦਾ ਦਿੱਲੀ ਜਾਣਾ ਜ਼ਰੂਰੀ ਸੀ। ਇਸੇ ਲਈ ਕੰਪਨੀ ਨੇ ਕੁਝ ਪੈਸੰਜ਼ਰਾਂ ਨੂੰ ਸੜਕ ਦੇ ਰਸਤੇ ਦਿੱਲੀ ਪਹੁੰਚਾਇਆ। ਕੁਝ ਨੂੰ ਹੋਟਲ ‘ਚ ਠਹਿਰਾਇਆ ਤੇ ਉਹ ਸਵੇਰ ਦੀ ਫਲ਼ਾਈਟ ਲਈ ਦਿੱਲੀ ਰਵਾਨਾ ਹੋਏ। ਇਸ ਮਾਮਲੇ ‘ਤੇ ਜੈਪੁਰ ਹਵਾਈ ਅੱਡੇ ਦੇ ਨਿਰਦੇਸ਼ਕ ਜੇ.ਐਸ. ਬਹਲਾਰਾ ਨੇ ਕਿਹਾ ਕਿ ਪਾਇਲਟ ਦੀ ਡਿਊਟੀ ਖ਼ਤਮ ਹੋ ਗਈ। ਉਸ ਨੇ ਉਡਾਣ ਭਰਨ ਤੋਂ ਮਨ੍ਹਾ ਕਰ ਦਿੱਤਾ। ਇਸ ‘ਤੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਨਿਯਮ ਉਸ ਦੇ ਪੱਖ ‘ਚ ਸਨ।

GST 'ਤੇ ਅੱਜ ਹੋਣਗੇ ਅਹਿਮ ਫੈਸਲੇ

ਗੁਹਾਟੀ: ਜੀਐੱਸਟੀ ਕੌਂਸਲ ਦੀ ਗੁਹਾਟੀ ਵਿੱਚ 23ਵੀਂ ਬੈਠਕ ਹੋ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਹੋਣ ਵਾਲੀ ਇਸ ਮੀਟਿੰਗ ਵਿੱਚ ਵਪਾਰੀਆਂ ਤੇ ਮੱਧ ਵਰਗ ਨੂੰ ਰਾਹਤ ਮਿਲਣ ਦੀ ਪੂਰੀ ਸੰਭਾਵਨਾ ਹੈ। ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤਾਂ, ਪਲਾਸਟਿਕ ਉਤਪਾਦਾਂ ਤੇ ਹੱਥ ਨਾਲ ਬਣਨ ਵਾਲੇ ਫਰਨੀਚਰ ਸਮੇਤ 200 ਚੀਜ਼ਾਂ ‘ਤੇ ਜੀਐਸਟੀ ਦੀ ਦਰ ਨੂੰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਜੀਐਸਟੀ ‘ਚ ਥੋੜ੍ਹੀ ਰਾਹਤ ਦਿੱਤੀ ਸੀ ਪਰ ਉਸ ਦੇ ਬਾਵਜੂਦ ਲੋਕ ਦੁਖੀ ਹਨ। ਜੇਤਲੀ ਨੇ ਕਿਹਾ ਸੀ ਕਿ ਜਿਣਸਾਂ ‘ਤੇ 28 ਫੀਸਦੀ ਦਰ ਪਹਿਲਾਂ ਹੀ ਨਹੀਂ ਹੋਣੀ ਚਾਹੀਦੀ ਸੀ। ਇਸੇ ਦੇ ਬਾਵਜੂਦ ਇਹ ਲਾਗੂ ਹੋਇਆ ਸੀ। ਮੰਤਰੀ ਨੇ ਕਿਹਾ ਹੈ ਕਿ 28 ਤੋਂ ਘਟਾ ਕੇ 18 ਫੀਸਦੀ ਤੇ 18 ਫੀਸਦੀ ਘਟਾ ਕੇ 12 ਫੀਸਦੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਹੇਠਾਂ ਨੂੰ ਲਿਆ ਰਹੇ ਹਾਂ। ਦੱਸਣਯੋਗ ਹੈ ਕਿ ਚੋਣਾਂ ਦੇ ਦੌਰਾਨ ਇਸ ‘ਤੇ ਜ਼ਿਆਦਾ ਚਰਚਾ ਹੋ ਰਹੀ ਹੈ। ਇਸੇ ਕਰਕੇ ਹੀ ਸਰਕਾਰ ‘ਤੇ ਟੈਕਸ ਘਟਾਉਣ ਦਾ ਦਬਾਅ ਹੈ।

ਹਵਾ ਬਣੀ ਜ਼ਹਿਰਲੀ, ਸਾਹ ਲੈਣਾ ਔਖਾ, ਸਰਕਾਰ ਵੱਲੋਂ ਸਖ਼ਤ ਨਿਰਦੇਸ਼

ਨਵੀਂ ਦਿੱਲੀ: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਹਾਲਾਤ ਨੂੰ ਵੇਖਦਿਆਂ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਐਤਵਾਰ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਨਿਰਮਾਣ ਕਾਰਜਾਂ ਤੇ ਸ਼ਹਿਰ ਵਿੱਚ ਟਰੱਕਾਂ ਦੇ ਦਾਖ਼ਲੇ ‘ਤੇ ਰੋਕ ਲਾ ਦਿੱਤੀ ਗਈ ਹੈ। ਪ੍ਰਦੂਸ਼ਣ ਤੋਂ ਬਚਣ ਲਈ ਲੋਕ ਲਗਾਤਾਰ ਧੂੰਏਂ ਨਾਲ ਦੋ ਹੱਥ ਕਰ ਰਹੇ ਹਨ। ਉਪ ਰਾਜਪਾਲ ਅਨਿਲ ਬੈਜਲ ਨੇ ਵਿਗੜੇ ਹੋਏ ਹਾਲਾਤ ਦੇ ਮੱਦੇਨਜ਼ਰ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਤੇ ਕੰਟਰੋਲ ਅਥਾਰਟੀ (ਏ.ਪੀ.ਸੀ.ਏ.) ਦੇ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪ ਰਾਜਪਾਲ ਵੱਲੋਂ ਰੱਖੀ ਗਈ ਬੈਠਕ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ। ਰਾਜਪਾਲ ਨੇ ਦਿੱਤੇ ਨਿਰਦੇਸ਼- ਪਾਣੀ ਦਾ ਛਿੜਕਾਅ (ਸਪਰੇਅ) ਕੀਤਾ ਜਾਵੇਗਾ ਜਿਸ ਨਾਲ ਕੱਕਾ ਰੇਤਾ ਤੇ ਧੂੜ ਨਹੀਂ ਉੱਡੇਗੀ। ਐਲ.ਜੀ. ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਤੇ ਦੁਕਾਨਾਂ ਦੇ ਬਾਹਰ ਪਾਣੀ ਛਿੜਕਣ। ਕਿਸੇ ਵੀ ਤਰ੍ਹਾਂ ਦੇ ਆਮ ਉਸਾਰੀ (ਸਿਵਲ ਕੰਸਟ੍ਰਕਸ਼ਨ) ਜਿਵੇਂ ਕਿ ਮਕਾਨ-ਦੁਕਾਨ ਦੀ ਉਸਾਰੀ ‘ਤੇ ਰੋਕ ਲਾ ਦਿੱਤੀ ਗਈ ਹੈ। ਜੇਕਰ ਤੁਸੀਂ ਦਿੱਲੀ ਵਿੱਚ ਕਿਤੇ ਕਿਸੇ ਇਮਾਰਤ ਵਿੱਚ ਉਸਾਰੀ ਹੁੰਦਿਆਂ ਵੇਖੋ ਤਾਂ ਤੁਰੰਤ ਇਸ ਦੀ ਸੂਚਨਾ ਇਲਾਕੇ ਦੇ ਥਾਣਾ ਮੁਖੀ ਨੂੰ ਦਿਓ। ਖੁੱਲ੍ਹੇ ਵਿੱਚ ਕੂੜਾ ਸਾੜਨ ‘ਤੇ ਪਹਿਲਾਂ ਤੋਂ ਹੀ ਕਾਨੂੰਨ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਹਜ਼ਾਰ ਰੁਪਏ ਤੇ ਜੇਲ੍ਹ ਹੋ ਸਕਦੀ ਹੈ ਪਰ ਹੁਣ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਹਿਰ ਵਿੱਚ ਬਿਜਲੀ ਜਨਰੇਟਰ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਹੈ। ਨਿੱਜੀ ਗੱਡੀਆਂ ਦੀ ਵਰਤੋਂ ਨੂੰ ਘੱਟ ਕਰਨ ਲਈ ਪਾਰਕਿੰਗ ਫੀਸ ਵਧਾ ਦਿੱਤੀ ਹੈ। ਉਪ ਰਾਜਪਾਲ ਨੇ ਨਗ

ਜ਼ਹਿਰੀਲੇ ਧੁੰਏਂ ਮਗਰੋਂ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਦਰਮਿਆਨ ਧੁੰਦ ਦੀ ਚਾਦਰ ‘ਚ ਲਿਪਟੇ ਜਾਣ ਤੋਂ ਬਾਅਦ ਸ਼ਹਿਰ ਨੂੰ ਜ਼ਹਿਰੀਲੀ ਹਵਾ ਤੋਂ ਨਿਜਾਤ ਦਿਵਾਉਣ ਲਈ ਦਿੱਲੀ ਸਰਕਾਰ ਨੇ ਅਗਲੇ ਸੋਮਵਾਰ ਤੋਂ ਸ਼ੁੱਕਰਵਾਰ ਯਾਨੀ 13 ਤੋਂ 17 ਤਕ ਪੰਜ ਦਿਨਾਂ ਲਈ ਪੁਰਾਣੀ ਔਡ-ਈਵਨ (ਕਲੀ-ਜੋਟਾ) ਸਕੀਮ ਲਾਗੂ ਕਰੇਗੀ। ਹਾਲੇ ਇਸ ਬਾਰੇ ਰਸਮੀ ਐਲਾਨ ਹੋਣਾ ਬਾਕੀ ਹੈ। ਦਿੱਲੀ ਵਿੱਚ ਜ਼ਹਿਰੀਲੀ ਹਵਾ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਲੋਕਾਂ ਨੂੰ ਥੋੜ੍ਹੇ ਸਮੇਂ ਲਈ ਖੁੱਲ੍ਹ ਕੇ ਸਾਹ ਲੈਣਾ ਨਸੀਬ ਨਹੀਂ ਹੋ ਰਿਹਾ ਤੇ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੈ। ਸਮੌਗ ਦੇ ਇਸ ਹਮਲੇ ਤੋਂ ਬਾਅਦ ਸ਼ਹਿਰ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਤੇ ਕਿਸੇ ਵੀ ਕਿਸਮ ਦੇ ਨਿਰਮਾਣ ‘ਤੇ ਰੋਕ ਲਾ ਦਿੱਤੀ ਹੈ। ਦਿੱਲੀ ਵਿੱਚ ਜ਼ਹਿਰੀਲੀ ਹਵਾ ਤੋਂ ਪ੍ਰੇਸ਼ਾਨੀ ਦਾ ਮਾਮਲਾ ਕਿੰਨਾ ਸੰਗੀਨ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਤੇ ਦਿੱਲੀ ਉੱਚ ਅਦਾਲਤ ਨੇ ਵੱਖ-ਵੱਖ ਸਰਕਾਰਾਂ ਤੇ ਸੰਸਥਾਵਾਂ ਨੂੰ ਖੂਬ ਝਾੜ ਪਾਈ। ਐਨ.ਜੀ.ਟੀ. ਨੇ ਹੈਲੀਕਾਪਟਰ ਰਾਹੀਂ ਪਾਣੀ ਦੇ ਛਿੜਕਾਅ ਕਰਨ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ, ਉੱਥੇ ਹੀ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਕਲੀ-ਜੋਟਾ ਸਕੀਮ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਹਾਲੇ ਤਕ ਮਿਲੀ ਜਾਣਕਾਰੀ ਮੁਤਾਬਕ ਇਸ ਔਡ-ਈਵਨ ਫਾਰਮੂਲੇ ‘ਚੋਂ ਦੋ ਪਹੀਆ ਵਾਹਨਾਂ ਨੂੰ ਵੱਖਰਾ ਰੱਖਿਆ ਜਾਵੇਗਾ।

ਨੋਟਬੰਦੀ ਰਾਹੀਂ ਕਿਵੇਂ ਹੋਇਆ ਕਾਲਾ ਧਨ ਸਫੈਦ ? ਈ.ਡੀ. ਨੇ ਕੀਤਾ ਵੱਡਾ ਖ਼ੁਲਾਸਾ

ਨਵੀਂ ਦਿੱਲੀ: ਨੋਟਬੰਦੀ ਦੌਰਾਨ ਈ.ਡੀ. ਨੇ ਜੋ ਛਾਪੇਮਾਰੀ ਕੀਤੀ ਸੀ, ਉਸ ਤੋਂ ‘ਕਾਗ਼ਜ਼ੀ’ ਕੰਪਨੀਆਂ ਤੇ ਬੇਨਾਮੀ ਸੰਪਤੀ ਦੇ ਗੱਠਜੋੜ ਦਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਮਨੀ ਲਾਂਡਰਿੰਗ ਤਹਿਤ ਕਾਲੇ ਧਨ ਨੂੰ ਟਿਕਾਣੇ ਲਾਉਣ ਵਿੱਚ ਅਜਿਹੀਆਂ ਕੰਪਨੀਆਂ ਦੀ ਭੂਮਿਕਾ 48 ਫ਼ੀਸਦੀ ਰਹੀ ਜਦਕਿ ਰੀਅਲ ਅਸਟੇਟ ਦੀ 35 ਤੇ ਸੋਨਾ-ਚਾਂਦੀ ਦੀ ਭੂਮਿਕਾ 7 ਫ਼ੀਸਦੀ ਹੈ। ਕਾਲੇ ਧਨ ਨਾਲ ਬਣੀਆਂ ਹੋਈਆਂ ਅਨੇਕਾਂ ਕੰਪਨੀਆਂ ਦੀ ਜਾਂਚ ਦਾ ਕੰਮ ਹਾਲੇ ਵੀ ਜਾਰੀ ਹੈ। ਇਸ ਦੇ ਨਾਲ ਹੀ ਕਈ ਨੇਤਾਵਾਂ ਤੇ ਹੋਰ ਪ੍ਰਸਿੱਧ ਵਿਅਕਤੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਈ.ਡੀ. ਹੁਣ ਤਕ ਤਕਰੀਬਨ 1000 ਤੋਂ ਜ਼ਿਆਦਾ ਕਾਗ਼ਜ਼ੀ ਕੰਪਨੀਆਂ ਵਿਰੁੱਧ ਕਾਰਵਾਈ ਕਰ ਚੁੱਕਾ ਹੈ। ਈ.ਡੀ. ਨੂੰ ਤਕਰੀਬਨ 1660 ਕਰੋੜ ਦੀ ਮਨੀ ਲਾਂਡਰਿੰਗ ਦਾ ਪਤਾ ਲੱਗਾ ਹੈ। ਨੌ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਸੰਪਤੀ ਹੁਣ ਤਕ ਈ.ਡੀ. ਵੱਲੋਂ ਜ਼ਬਤ ਕੀਤੀ ਜਾ ਚੁੱਕੀ ਹੈ। ਜਾਂਚ ਦੌਰਾਨ ਜਿੰਨੇ ਵੀ ਕਾਲੇ ਧਨ ਦਾ ਖੁਲਾਸਾ ਹੋਵੇਗਾ, ਉਸ ਨੂੰ ਵੀ ਅਟੈਚ ਕਰ ਦਿੱਤਾ ਜਾਵੇਗਾ। ਈ.ਡੀ. ਨੂੰ ਕੋਲਕਾਤਾ ਦੇ ਇੱਕ ਅਜਿਹੇ ਸੀ.ਏ. ਬਾਰੇ ਲੱਗਾ ਹੈ ਜੋ ਅਜਿਹੀਆਂ 800 ਤੋਂ ਵੀ ਜ਼ਿਆਦਾ ਕੰਪਨੀਆਂ ਦੀਆਂ ਬੈਲੇਂਸ ਸ਼ੀਟਾਂ ‘ਤੇ ਦਸਤਖ਼ਤ ਕਰਦਾ ਸੀ। ਦਿੱਲੀ ਦੇ ਸਭ ਤੋਂ ਰਈਸ ਇਲਾਕੇ ਲਿਊਟੀਅਨ ਜ਼ੋਨ ਸਮੇਤ ਅਨੇਕ ਅਹਿਮ ਥਾਵਾਂ ‘ਤੇ ਸੰਪੱਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨੋਟਬੰਦੀ ਤੋਂ ਬਾਅਦ ਹੁਣ ਤਕ ਫੇਮਾ ਤੇ ਮਨੀ ਲਾਂਡਰਿੰਗ ਦੇ 3700 ਤੋਂ ਜ਼ਿਆਦਾ ਮੁਕੱਦਮੇ ਦਰਜ ਕੀਤੇ ਗਏ ਹਨ।

ਕੋਕਾ ਕੋਲਾ ਦੀ ਇੱਕ ਘੁੱਟ 'ਚ ਛੁਪਿਆ ਕੁੜੀ ਦੇ ਆਤਮਵਿਸ਼ਵਾਸ ਦੀ 'ਰਾਜ਼'

ਨਵੀਂ ਦਿੱਲੀ: ਦਰਅਸਲ ਇਹ ਇਸ਼ਤਿਹਾਰ ਸਾਊਦੀ ਅਰਬ ‘ਚ ਇੱਕ ਵੱਡੀ ਗੱਲ ‘ਤੇ ਆਧਾਰਤ ਹੈ। ਪਿੱਛੇ ਜਿਹੇ ਸਊਦੀ ਅਰਬ ‘ਚ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਮਤਲਬ ਹੁਣ ਉੱਥੇ ਵੀ ਔਰਤਾਂ ਅਗਲੇ ਸਾਲ ਜੂਨ ਤੋਂ ਕਾਰ ਚਲਾ ਸਕਦੀਆਂ ਹਨ। ਇਨ੍ਹਾਂ ਨਾਲ ਜੁੜਿਆ ਕੋਲਾ-ਕੋਲਾ ਦਾ ਇਹ ਇਸ਼ਤਿਹਾਰ ਸਾਹਮਣੇ ਆਇਆ ਹੈ ਜਿਸ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਤੇ ਲੱਖਾਂ ਵਾਰ ਇਸ ਨੂੰ ਵੇਖਿਆ ਜਾ ਚੁੱਕਿਆ ਹੈ। ਇਸ ਇਸ਼ਤਿਹਾਰ ਦੀ ਗੱਲ ਕਰੀਏ ਤਾਂ ਇਸ ‘ਚ ਦੋ ਕੈਰੇਕਟਰ ਹਨ। ਇੱਕ ਪਿਤਾ ਬਣਿਆ ਹੈ ਤੇ ਇੱਕ ਬੇਟੀ। ਇਸ਼ਤਿਹਾਰ ‘ਚ ਪਿਉ ਆਪਣੀ ਧੀ ਨੂੰ ਕਾਰ ਚਲਾਉਣਾ ਸਿਖਾ ਰਿਹਾ ਹੈ ਪਰ ਕੁੜੀ ਜਿਵੇਂ ਹੀ ਕਾਰ ਸਟਾਰਟ ਕਰਦੀ ਹੈ, ਉਹ ਬੰਦ ਹੋ ਜਾਂਦੀ ਹੈ। ਅਜਿਹਾ ਕਈ ਵਾਰ ਹੁੰਦਾ ਹੈ ਫਿਰ ਜਾ ਕੇ ਪਿਓ ਨੂੰ ਇੱਕ ਤਰੀਕਾ ਸਮਝ ਆਉਂਦਾ ਹੈ। ਉਹ ਕਾਰ ਦੀ ਡੈਸ਼ਬੋਰਡ ‘ਤੇ ਕੋਕਾ-ਕੋਲਾ ਦੀ ਬੋਤਲ ਕੱਢ ਕੇ ਰੱਖ ਦਿੰਦਾ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਕੁੜੀ ਕਾਰ ਸਟਾਰਟ ਕਰਦੀ ਹੈ ਪਰ ਕਾਮਯਾਬ ਨਹੀਂ ਹੁੰਦੀ। ਅਖੀਰ ‘ਚ ਉਹ ਕੋਕਾ ਕੋਲਾ ਦੀ ਬੋਤਲ ਚੁੱਕ ਕੇ ਪੀ ਲੈਂਦੀ ਹੈ। ਇਸ਼ਤਿਹਾਰ ‘ਚ ਇਹ ਵਿਖਾਇਆ ਗਿਆ ਹੈ ਕਿ ਜਿਵੇਂ ਹੀ ਕੁੜੀ ਕੋਕਾ-ਕੋਲਾ ਪੀਂਦੀ ਹੈ, ਉਹ ਕਾਰ ਚਲਾਉਣ ਲੱਗ ਪੈਂਦੀ ਹੈ। ਇਹ ਵੇਖ ਪਿਓ ਹੱਸ ਪੈਂਦਾ ਹੈ। ਇਹ ਮੁਸਕਾਨ ਆਪਣੇ ਆਪ ‘ਚ ਕਈ ਕਹਾਣੀਆਂ ਕਹਿ ਦਿੰਦੀ ਹੈ। ਮਤਲਬ ਇਸ਼ਤਿਹਾਰ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਕਾ-ਕੋਲਾ ਪੀਣ ਨਾਲ ਕੁੜੀਆਂ ‘ਚ ਆਤਮਵਿਸ਼ਵਾਸ਼ ਵਧ ਜਾਂਦਾ ਹੈ।

ਸੁਪਰੀਮ ਕੋਰਟ ਵੱਲੋਂ ਹਿੰਦੂਆਂ ਨੂੰ ਘੱਟਗਿਣਤੀ ਕਰਾਰ ਦੇਣ ਤੋਂ ਇਨਕਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ‘ਚ ਅੱਠ ਸੂਬਿਆਂ ਦੇ ਹਿੰਦੂਆਂ ਨੂੰ ਘੱਟਗਿਣਤੀ ਭਾਈਚਾਰੇ ਦਾ ਰੁਤਬਾ ਦੇਣ ਦੀ ਮੰਗ ਕੀਤੀ ਗਈ ਸੀ। ਜਸਟਿਸ ਰੰਜਨ ਗਗੋਈ ਨੇ ਕਿਹਾ ਹੈ ਕਿ ਇਸ ਬਾਰੇ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਕੀਤੀ ਜਾਚੇ ਤੇ ਪਟੀਸ਼ਨ ਵੀ ਉੱਥੇ ਹੀ ਪਾਈ ਜਾਵੇ। ਦਰਅਸਲ ਸੁਪਰੀਮ ਕੋਰਟ ‘ਚ ਇੱਕ ਜਨ ਹਿੱਤ ਪਟੀਸ਼ਨ ਦਾਖ਼ਲ ਹੋਈ ਸੀ ਜਿਸ ‘ਚ ਜੰਮੂ ਕਸ਼ਮੀਰ, ਪੰਜਾਬ, ਲਕਸ਼ਦੀਪ, ਮਿਜੋਰਮ,ਨਾਗਾਲੈਂਡ, ਮੈਘਾਲਿਆ, ਅਰੁਣਨਾਚਨ ਪ੍ਰਦੇਸ਼ ਤੇ ਮਨੀਪੁਰ ਆਦਿ ਰਾਜਾਂ ‘ਚ ਹਿੰਦੂ ਭਾਈਚਾਰੇ ਲਈ ਘੱਟਗਿਣਤੀ ਸਟੇਟਸ ਮੰਗਿਆ ਗਿਆ ਹੈ। ਇਸ ਪਟੀਸ਼ਨ ਨੂੰ ਫਾਈਲ ਕਰਨ ਵਾਲੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਨੇ ਕਿਹਾ ਹੈ ਕਿ ਘੱਟ ਗਿਣਤੀ ਹੋਣ ਕਾਰਨ ਹਿੰਦੂਆਂ ਨੂੰ ਮੌਕੇ ਮਿਲਣੇ ਚਾਹੀਦੇ ਹਨ ਤਾਂ ਕਿ ਉਹ ਅੱਗੇ ਵਧ ਸਕਣ। 1993 ‘ਚ ਕੇਂਦਰ ਸਰਕਾਰ ਵੱਲੋਂ ਜਾਰੀ ਹੋਏ ਨੋਟੀਫਿਕੇਸ਼ਨ ‘ਚ ਮੁਲਸਮਾਨਾਂ, ਇਸਾਈਆਂ, ਸਿੱਖਾਂ ਬੋਧੀਆਂ ਤੇ ਪਾਰਸੀਜ਼ ਨੂੰ ਘੱਟਗਿਣਤੀ ਦੀ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਸੀ। ਸਾਲ 2014 ‘ਚ ਜੈਨ ਭਾਈਚਾਰੇ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਤੋਂ ਉਨ੍ਹਾਂ ਨੂੰ ਉਮੀਦ ਹੈ ਤੇ ਹਿੰਦੂਆਂ ਨੂੰ ਵੀ ਆਪਣੇ ਹੱਕ ਮਿਲਣੇ ਚਾਹੀਦੇ ਹਨ। 2011 ਦੀ ਮਰਦਮ ਸ਼ੁਮਾਰੀ ਅਨੁਸਾਰ ਲਕਸ਼ਦੀਪ ‘ਚ 2.5%, ਮਿਜੋਰਮ 2.75%, ਨਾਗਾਲੈਂਡ ‘ਚ 8.75%, ਮੇਘਾਲਿਆ ‘ਚ 11.53%, ਪੰਜਾਬ ‘ਚ 38.4%, ਜੰਮੂ-ਕਸ਼ਮੀਰ ‘ਚ 28.44%, ਅਰੁਣਾਚਲ ਪ੍ਰਦੇਸ਼ ‘ਚ 29%, ਮਣੀਪੁਰ ‘ਚ 31.39% ਹਿੰਦੂ ਹਨ। ਇਨ੍ਹਾਂ ਰਾਜਾਂ ਨੂੰ ਘੱਟ ਗਿਣਤੀ ਦਾ ਦਰਜਾ ਨਾ ਮਿਲਣ ਕਾਰਨ ਸੁਵਿਧਾਵਾਂ ਨਹੀਂ ਮਿਲ ਰਹੀਆਂ।

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਨੂੰ ਹਰੀ ਝੰਡੀ

ਮੁੰਬਈ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਅਦਾਲਤ ਨੇ ਬਾਲੀਵੁੱਡ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੂੰ ਵੱਡੀ ਰਾਹਤ ਦਿੰਦਿਆਂ ਫਿਲਮ ‘ਪਦਮਾਵਤੀ’ ਦੇ ਰਿਲੀਜ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਖਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੈਂਸਰ ਬੋਰਡ ਫਿਲਮ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਵੇਲੇ ਸਭ ਕੁਝ ਵੇਖਦਾ ਹੈ। ਇਸ ਲਈ ਕੋਰਟ ਨੂੰ ਉਸ ਦੇ ਅਧਿਕਾਰ ਖੇਤਰ ‘ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਹ ਕਹਿੰਦਿਆਂ ਅਦਾਵਲਤ ਨੇ ਸਿੱਧਰਾਜ ਸਿੰਘ ਐਮ ਚੂਹੜਸਾਮਾ ਤੇ 11 ਹੋਰਾਂ ਵੱਲੋਂ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ।

ਪਰਵਾਸੀ ਭਾਰਤੀਆਂ ਲਈ ਖੁਸ਼ਖਬਰੀ, ਮਿਲੇਗਾ ਵੋਟ ਦਾ ਅਧਿਕਾਰ!

ਨਵੀਂ ਦਿੱਲੀ: ਐਨਆਰਆਈ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ। ਆਉਣ ਵਾਲੇ ਸੰਸਦ ਦੇ ਸੈਸ਼ਨ ‘ਚ ਪਰਵਾਸੀ ਭਾਰਤੀਆਂ ਦੀਆਂ ਵੋਟਾਂ ਨਾਲ ਜੁੜਿਆ ਇੱਕ ਅਜਿਹਾ ਬਿੱਲ ਪੇਸ਼ ਹੋਣ ਜਾ ਰਿਹਾ ਹੈ ਜਿਸ ਨਾਲ ਉਹ ਵਿਦੇਸ਼ ਬੈਠੇ ਹੀ ਆਪਣੀ ਵੋਟ ਭਾਰਤ ‘ਚ ਪਾ ਸਕਣਗੇ। ਇਸ ਲਈ ਸਰਕਾਰ ਈ-ਬੈਲਟ ਜਾਂ ਪੋਸਟਲ ਬੈਲਟ ਦੀ ਵਰਤੋਂ ਕਰੇਗੀ। ਅੱਜ ਕੇਂਦਰ ਸਰਕਾਰ ਨੇ ਇਸ ਮਾਮਲੇ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਦਿੱਤੀ ਹੈ ਕਿਉਂਕਿ ਇਸ ਸਬੰਧੀ ਕੋਰਟ ‘ਚ ਕੇਸ ਚੱਲ ਰਿਹਾ ਸੀ। ਅਟਾਰਨੀ ਜਨਰਲ ਕੇਕੇ ਵੇਨੂਗੋਪਾਲ ਨੇ ਕਿਹਾ ਸੀ ਕਿ ਐਨਆਰਆਈਜ਼ ਨੂੰ ਮੌਜੂਦਾ ਐਕਟ ਤਹਿਤ ਵੋਟ ਦਾ ਇਸ ਤਰ੍ਹਾਂ ਵਿਦੇਸ਼ ਬੈਠੇ ਹੱਕ ਨਹੀਂ ਦਿੱਤਾ ਜਾ ਸਕਦਾ। ਸਰਕਾਰ ਇਸ ਲਈ ਵੱਖਰੇ ਪੱਧਰ ‘ਤੇ ਬਿੱਲ ਲਿਆਉਣ ਲੱਗੀ ਹੈ। ਇਹ ਬਿੱਲ ਸਰਦ ਰੁੱਤ ਸੈਸ਼ਨ ਦੌਰਾਨ ਲਿਆਂਦਾ ਜਾਵੇਗਾ। ਇਸ ਕਾਨੂੰਨ ਤਹਿਤ ਦੁਨੀਆ ਭਰ ‘ਚ ਬੈਠੇ ਐਨਆਰਆਈ ਲਈ ਭਾਰਤ ਦੀਆਂ ਸਾਰੀਆਂ ਚੋਣਾਂ ‘ਚ ਵੋਟ ਪਾਉਣ ਦੇ ਹੱਕਦਾਰ ਹੋ ਜਾਣਗੇ। ਇਸ ਤੋਂ ਪਹਿਲਾਂ ਅਜਿਹਾ ਹੱਕ ਸਿਰਫ਼ ਭਾਰਤ ‘ਚ ਰਹਿੰਦੇ ਸਰਕਾਰੀ ਮੁਲਾਜ਼ਮਾਂ ਨੂੰ ਸੀ। ਇਸ ਮਸਲੇ ‘ਤੇ ਅਦਾਲਤ ‘ਚ ਕਾਫੀ ਸਮੇਂ ਤੋਂ ਕੇਸ ਚੱਲ ਰਿਹਾ ਹੈ। ਐਨਆਰਆਈ ਭਾਰਤ ਦੀ ਸਿਆਸਤ ‘ਚ ਬਹੁਤ ਰੁਚੀ ਰੱਖਦੇ ਹਨ। ਉਹ ਚਾਹੁੰਦੇ ਹਨ ਕਿ ਉਹ ਵੀ ਭਾਰਤ ਦੀ ਸਿਆਸਤ ਦਾ ਭਵਿੱਖ ਤੈਅ ਕਰਨ ‘ਚ ਹਿਸੇਦਾਰ ਹੋਣ। ਅਜਿਹਾ ‘ਚ ਹੀ ਹੁਣ ਉਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਇਹ ਹੱਕ ਮਿਲੇਗਾ। ਦੱਸਣਯੋਗ ਹੈ ਕਿ ਹੁਣ ਵੀ ਉਹ ਭਾਰਤ ‘ਚ ਆ ਕੇ ਵੋਟ ਪਾ ਸਕਦੇ ਹਨ ਪਰ ਇਸ ਤੋਂ ਬਾਅਦ ਉਹ ਉੱਥੋਂ ਹੀ ਵੋਟ ਪਾ ਸਕਣਗੇ।

ਜਬਰਦਸਤ ਵਿਰੋਧ ਮਗਰੋਂ ਝੁਕੀ ਮੋਦੀ ਸਰਕਾਰ, ਜੀਐਸਟੀ 'ਚ ਵੱਡੀ ਰਾਹਤ

ਗੁਹਾਟੀ: ਦੇਸ਼ ਭਰ ਵਿੱਚ ਜਬਰਦਸਤ ਵਿਰੋਧ ਮਗਰੋਂ ਮੋਦੀ ਸਰਕਾਰ ਨੇ ਜੀਐਸਟੀ ‘ਤੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਗੁਹਾਟੀ ‘ਚ ਚੱਲ ਰਹੀ ਜੀਐਸਟੀ ਕੌਂਸਲ ਦੀ ਬੈਠਕ ‘ਚ ਰਾਹਤ ਦਿੰਦੇ ਹੋਏ 177 ਚੀਜ਼ਾਂ ‘ਤੇ ਜੀਐਸਟੀ ਦੀਆਂ ਦਰਾਂ ‘ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ 177 ਚੀਜ਼ਾਂ ‘ਤੇ ਜੀਐਸਟੀ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਹੋ ਗਈ ਜਾਵੇਗੀ। ਹਾਲਾਂਕਿ ਇਸ ਬਾਰੇ ਅਧਿਕਾਰਤ ਐਲਾਨ ਸ਼ਾਮ ਤੱਕ ਹੋਵੇਗਾ। ਗੁਹਾਟੀ ‘ਚ ਅਜੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਜੀਐਸਟੀ ਕੌਂਸਲ ਦੀ ਬੈਠਕ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਰੀਅਲ ਅਸਟੇਟ ਨੂੰ ਵੀ ਜੀਐਸਟੀ ਦੇ ਦਾਇਰੇ ‘ਚ ਲਿਆਂਦਾ ਜਾ ਸਕਦਾ ਹੈ। ਹੁਣ ਤੱਕ 277 ਚੀਜ਼ਾਂ ‘ਤੇ 28 ਫੀਸਦੀ ਟੈਕਸ ਲੱਗਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੀਐਸਟੀ ਦੀ 23ਵੀਂ ਬੈਠਕ ‘ਚ 177 ਚੀਜ਼ਾਂ ‘ਚ ਜੀਐਸਟੀ ਨੂੰ 28 ਫੀਸਦੀ ਤੋਂ ਘਟਾ ਕਟ 18 ਫੀਸਦੀ ਕੀਤਾ ਗਿਆ ਹੈ। ਇਨ੍ਹਾਂ ‘ਚ ਸੈਨੇਟਰੀ ਆਈਟਮ, ਕਾਸਮੈਟਿਕਸ, ਪ੍ਰੀ ਆਫਰ ਸ਼ੈਵਿੰਗ ਸਾਮਾਨ, ਹੱਥ ਨਾਲ ਬਣਿਆ ਫਰਚੀਨਰ, ਪਲਾਸਟਿਕ ਆਈਟਮ, ਏਸੀ ਰੈਸਟੋਰੈਂਟ ‘ਚ ਖਾਣਾ, ਵਾਲਪੇਪਰ, ਸਟੇਸ਼ਨਰੀ, ਘੜੀਆਂ, ਖੇਡਾਂ ਦਾ ਸਾਮਾਨ, ਪੱਖੇ, ਡਿਟਰਜੈਂਟ, ਸ਼ੈਪੂ, ਐਲਪੀਜੀ ਸੋਟਵ ਜਿਹੇ ਉਤਾਪਦਾਂ ਤੋਂ ਜੀਐਸਟੀ ਘਟਾਇਆ ਗਿਆ ਹੈ।

ਸਮੋਗ 'ਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਆਹਮੋ-ਸਾਹਮਣੇ

ਨਵੀਂ ਦਿੱਲੀ: ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧੁਆਂਖੀ ਧੁੰਦ ‘ਤੇ ਕਾਬੂ ਪਾਉਣ ਲਈ ਯੋਜਨਾ ਟਵੀਟ ਕੀਤੀ ਹੈ। ਪਾਕਿਸਤਾਨੀ ਪੰਜਾਬ ਸਰਕਾਰ ਨੇ ਟਵਿੱਟਰ ‘ਤੇ ਕੈਪਟਨ ਨੂੰ ਕਿਹਾ ਹੈ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿਠਣ ਲਈ ਉਨ੍ਹਾਂ ਦੇ ਕਦਮ ਨਾਕਾਫ਼ੀ ਹਨ। ਕੈਪਟਨ ਨੂੰ ਉਨ੍ਹਾਂ ਦੀ ਸਰਕਾਰ (ਲਹਿੰਦਾ ਪੰਜਾਬ) ਵਾਂਗ ਸਮੋਗ ਨਾਲ ਨਜਿੱਠਣ ਲਈ ਐਕਸ਼ਨ ਪਲਾਨ ਵਰਗੇ ਯਤਨ ਕਰਨੇ ਚਾਹੀਦੇ ਹਨ। ਪਾਕਿ ਪੰਜਾਬ ਸਰਕਾਰ ਨੇ ਕਿਹਾ ਕਿ ਆਪਣੇ ਲੋਕਾਂ ਲਈ ਵਾਤਾਵਰਨ ਖ਼ਤਰਾ ਬਣਿਆ ਹੋਇਆ ਹੈ। ਇਸ ‘ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਯਤਨ ਕਰਨੇ ਚਾਹੀਦੇ ਹਨ। ਨਾਸਾ ਨੇ ਸੱਤ ਨਵੰਬਰ ਨੂੰ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਵਿੱਚ ਜਿੱਥੇ ਪਾਕਿਸਤਾਨ ਦਿਖ ਰਿਹਾ ਹੈ, ਉੱਥੇ ਕੋਹਰਾ ਹੈ ਪਰ ਭਾਰਤ ਵਿੱਚ ਪ੍ਰਦੂਸ਼ਣ ਦੀ ਧੁੰਦ ਦਾ ਅਸਰ ਦਿੱਖਣ ਲੱਗਦਾ ਹੈ। ਨਾਸਾ ਨੇ ਸੱਤ ਨਵੰਬਰ ਨੂੰ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਲਾਹੌਰ ਤੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਵਿੱਚ ਜਿੱਥੇ ਪਾਕਿਸਤਾਨ ਦਿਖ ਰਿਹਾ ਹੈ, ਉੱਥੇ ਕੋਹਰਾ ਹੈ ਪਰ ਭਾਰਤ ਵਿੱਚ ਪ੍ਰਦੂਸ਼ਣ ਦੀ ਧੁੰਦ ਦਾ ਅਸਰ ਦਿੱਖਣ ਲੱਗਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਧ ਧੁੰਦ ਦਾ ਅਸਰ ਦਿੱਲੀ ਵਿੱਚ ਦਿਖਾਈ ਦੇ ਰਿਹਾ ਹੈ।

ਓਡ-ਈਵਨ 'ਤੇ ਕੇਜਰੀਵਾਲ ਨੂੰ ਐਨਜੀਟੀ ਤੇ ਬੀਜੇਪੀ ਦਾ ਘੇਰਾ

ਨਵੀਂ ਦਿੱਲੀ: ਓਡ ਈਵਨ ‘ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਦਿੱਲੀ ਸਰਕਾਰ ਤੋਂ ਪੁੱਛਿਆ ਹੈ ਕਿ ਇਹ ਫੈਸਲਾ ਕਿਸ ਅਧਾਰ ‘ਤੇ ਲਿਆ ਹੈ। ਹੁਣ ਦਿੱਲੀ ਸਰਕਾਰ ਇਸ ‘ਤੇ ਜਵਾਬ ਦਾਖ਼ਲ ਕਰੇਗੀ। ਦਿੱਲੀ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਓਡ-ਈਵਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ‘ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਪਹੁੰਚ ਚੁੱਕਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਾਸੀ ਬੇਹੱਦ ਖਰਾਬ ਤਰੀਕੇ ਨਾਲ ਰਹਿਣ ਤੇ ਜਿਉਣ ਲਈ ਮਜ਼ਬੂਰ ਹਨ। ਬਹੁਤ ਸਾਰੀਆਂ ਰਿਪੋਰਟਜ਼ ਵੀ ਇਸ ਦਾ ਖੁਲਾਸਾ ਕਰ ਰਹੀਆਂ ਹਨ। ਇਸ ਮਸਲੇ ‘ਤੇ ਐਨਜੀਟੀ ਨੇ ਕੇਂਦਰ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਹੈ। ਕੇਂਦਰੀ ਵਾਤਾਵਰਨ ਮੰਤਰੀ ਮਹੇਸ਼ ਸ਼ਰਮਾ ਨੇ ਇਸ ਨੂੰ ਤੁਗਲਕੀ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿਨਾਂ ਤਿਆਰੀ ਤੋਂ ਕਦਮ ਚੁੱਕਿਆ ਹੈ ਕਿਉਂਕਿ ਲੋਕ ਲਈ ਕੋਈ ਬਦਲਵੀਂ ਸੁਵਿਧਾ ਨਹੀਂ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ‘ਚ ਪੰਜ ਦਿਨਾਂ ਲਈ ਓਡ ਈਵਨ ਲਾਗੂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਦਿੱਲੀ ਸਰਕਾਰ ਨੇ ਓਡ ਈਵਨ ਲਾਗੂ ਕੀਤਾ ਸੀ ਤੇ ਇਸ ਦੇ ਕੋਈ ਬਹੁਤੇ ਵਧੀਆ ਨਤੀਜੇ ਦੇਖਣ ਨੂੰ ਨਹੀਂ ਮਿਲੇ ਸਨ। ਇਸੇ ਕਰਕੇ ਹੀ ਇਸ ‘ਤੇ ਇਸ ਵਾਰ ਸਵਾਲ ਖੜ੍ਹੇ ਹੋ ਰਹੇ ਹਨ।

ਪ੍ਰਦੁਮਣ ਹੱਤਿਆ ਕਾਂਡ ਨੇ ਲਿਆ ਨਵਾਂ ਮੋੜ, 11ਵੀਂ ਦਾ ਵਿਦਿਆਰਥੀ ਗ੍ਰਿਫਤਾਰ, ਪੁਲਿਸ ਕਾਰਗੁਜ਼ਾਰੀ 'ਤੇ ਵੱਡਾ ਸਵਾਲ

ਨਵੀਂ ਦਿੱਲੀ: ਗੁਰਗ੍ਰਾਮ ਦੇ ਪ੍ਰਦੁਮਣ ਹੱਤਿਆ ਕਾਂਡ ਮਾਮਲੇ ਵਿੱਚ ਸੀਬੀਆਈ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਦਿਆਰਥੀ ਦੇ ਪਿਤਾ ਨੇ ‘ਏਬੀਪੀ ਨਿਊਜ਼’ ਕੋਲ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੇ ਬੇਟੇ ਨੂੰ ਬੇਗੁਨਾਹ ਦੱਸਿਆ ਹੈ। ਪਿਤਾ ਨੇ ‘ਏਬੀਪੀ ਨਿਊਜ਼’ ਨੂੰ ਦੱਸਿਆ ਕਿ ਪਹਿਲੇ ਦਿਨ ਤੋਂ ਉਹ ਸੀਬੀਆਈ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਦੇ ਬੇਟੇ ਨੇ ਕਿਸੇ ਦਾ ਕਤਲ ਨਹੀਂ ਕੀਤਾ ਬਲਕਿ ਮਦਦ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਸ ਨੇ ਪ੍ਰਦੁਮਣ ਨਾਲ ਓਰਲ ਸੈਕਸ ਦੀ ਕੋਸ਼ਿਸ਼ ਕੀਤੀ ਸੀ ਤੇ ਅਸਫਲ ਰਹਿਣ ਉੱਤੇ ਪ੍ਰਦੁਮਣ ਦਾ ਕਤਲ ਕਰ ਦਿੱਤਾ। ਹੱਤਿਆ ਕਾਂਡ ਮਗਰੋਂ ਬੱਸ ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਨੇ ਗੱਲਬਾਤ ਵਿੱਚ ਕਿਹਾ ਕਿ ਸਕੂਲ ਦੇ ਜਿਸ ਟਾਇਲਟ ਵਿੱਚ ਪ੍ਰਦੁਮਣ ਦੀ ਹੱਤਿਆ ਹੋਈ ਸੀ, ਉੱਥੇ ਕੋਈ ਹੋਰ ਵੀ ਸੀ। ਮੁਲਜ਼ਮ ਵਿਦਿਆਰਥੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤੇ ਦਵਾਈ ਵੀ ਚੱਲ ਰਹੀ ਸੀ। ਮੁਲਜ਼ਮ ਵਿਦਿਆਰਥੀ ਚਾਕੂ ਲੈ ਕੇ ਸਕੂਲ ਜਾਂਦਾ ਸੀ। ਸੀਬੀਆਈ ਨੇ ਦੱਸਿਆ ਕਿ ਪੀਟੀਐਮ ਤੇ ਪ੍ਰੀਖਿਆ ਟਾਲ਼ਣ ਲਈ ਬੱਚੇ ਦਾ ਕਤਲ ਕੀਤਾ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਖ਼ੁਲਾਸਾ: ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਪ੍ਰਦੁਮਣ ਦੇ ਗਲੇ ਉੱਤੇ ਪਹਿਲਾ 18 ਸੀਐਮ ਤੇ 2 ਸੀਐਮ ਨਿਸ਼ਾਨ ਸੀ। ਜਦੋਂਕਿ ਦੂਸਰਾ ਵਾਰ ਪਹਿਲੇ ਵਾਰ ਦੇ ਠੀਕ 2 ਸੀਐਮ ਹੇਠ ਕੀਤਾ ਗਿਆ, ਜਿਹੜਾ 12 ਸੀਐਮ ਲੰਬਾ ਤੇ 2 ਸੀਐਮ ਗਹਿਰਾ ਸੀ। ਪ੍ਰਦੁਮਣ ਦੇ ਗਲੇ ਉੱਤੇ ਦੋ ਵਾਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਵਾਰ ਇੰਨੇ ਗਹਿਰੇ ਸੀ ਕਿ ਉਸ ਨੇ ਗਲੇ ਦੇ ਕਈ ਟਿਸ਼ੂ, ਮਾਸਪੇਸ਼ੀਆਂ, ਸਾਹ ਦੀ ਗਲੀ, ਖਾਣ ਦੀ ਨਲੀ ਤੇ ਕੰਨ ਨੂੰ ਪੂਰੀ ਤਰ੍ਹਾਂ ਜ਼ਖ਼ਮੀ ਕਰ ਦਿੱਤ

ਨੋਟਬੰਦੀ 'ਤੇ ਜੰਗ: ਇੱਕ ਹੰਝੂ ਵੀ ਹਕੂਮਤ ਲਈ ਖਤਰਾ !

ਨਵੀਂ ਦਿੱਲੀ: ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ‘ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਟਵੀਟ ਕਰਕੇ ਤਨਜ਼ ਕੱਸਿਆ ਹੈ। ਰਾਹੁਲ ਨੇ ਟਵੀਟ ‘ਚ ਨੋਟਬੰਦੀ ਨੂੰ ਤ੍ਰਾਸਦੀ ਦੱਸਿਆ ਹੈ। ਰਾਹੁਲ ਲਿਖਦੇ ਹਨ, “ਅਸੀਂ ਉਨ੍ਹਾਂ ਕਰੋੜਾਂ ਇਮਾਨਦਾਰ ਲੋਕਾਂ ਦੇ ਨਾਲ ਹਾਂ ਜਿਨ੍ਹਾਂ ਦੀ ਜ਼ਿੰਦਗੀ ਪੀ.ਐਮ. ਮੋਦੀ ਦੇ ਬਿਨਾ ਸੋਚੇ-ਸਮਝੇ ਲਏ ਗਏ ਫੈਸਲੇ ਕਾਰਨ ਬਰਬਾਦ ਹੋ ਗਈ।” ਅੱਜਕੱਲ੍ਹ ਟਵਿੱਟਰ ‘ਤੇ ਵੀ ਰਾਹੁਲ ਗਾਂਧੀ ਕਾਫੀ ਸਰਗਰਮ ਤੇ ਹਮਲਾਵਰ ਨਜ਼ਰ ਆ ਰਹੇ ਹਨ। ਆਪਣੇ ਵਿਰੋਧੀਆਂ ‘ਤੇ ਹਮਲਾ ਕਰਨ ਲਈ ਉਹ ਵਿਅੰਗ ਦੇ ਨਾਲ-ਨਾਲ ਸ਼ੇਅਰ-ਓ-ਸ਼ਾਇਰੀ ਦਾ ਵੀ ਇਸਤੇਮਾਲ ਕਰਨ ਲੱਗੇ ਹਨ। ਨੋਟਬੰਦੀ ‘ਤੇ ਮੋਦੀ ਸਰਕਾਰ ਨੂੰ ਘੇਰਨ ਲਈ ਉਨ੍ਹਾਂ ਨੇ ਸ਼ਾਇਰ ਮੁਨੱਵਰ ਰਾਣਾ ਦਾ ਇੱਕ ਸ਼ੇਅਰ ਟਵੀਟ ਕੀਤਾ ਤੇ ਜਨਤਾ ਦਾ ਦਰਦ ਬਿਆਨ ਕੀਤਾ। ਉਨ੍ਹਾਂ ਟਵੀਟ ਕੀਤਾ, “ਏਕ ਆਂਸੂ ਵੀ ਹਕੂਮਤ ਕੇ ਲੀਏ ਖਤਰਾ ਹੈ, ਤੁਮਨੇ ਦੇਖਾ ਨਹੀਂ ਆਂਖੋ ਕਾ ਸਮੰਦਰ ਹੋਣਾ।’ ਇਸ ਨਾਲ ਉਨ੍ਹਾਂ ਦਾ ਮਤਲਬ ਹੈ ਕਿ ਮੋਦੀ ਸਰਕਾਰ ਨੂੰ ਲੋਕਾਂ ਦੇ ਹੰਝੂਆਂ ਦੀ ਕੀਮਤ ਚੁਕਾਉਣੀ ਪਵੇਗੀ। ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ‘ਤੇ ਰਾਹੁਲ ਗਾਂਧੀ ਅੱਜ ਸੂਰਤ ‘ਚ ਕੈਂਡਲ ਮਾਰਚ ਕੱਢਣਗੇ। ਰਾਹੁਲ ਅੱਜ ਪੂਰੇ ਦਿਨ ਕਾਰੋਬਾਰੀਆਂ ਨਾਲ ਬੈਠਕ ਕਰਨਗੇ। ਦੱਸਦੇ ਚਲੀਏ ਕਿ ਨੋਟਬੰਦੀ ਦਾ ਇੱਕ ਸਾਲ ਪੂਰਾ ਹੋਣ ‘ਤੇ ਵਿਰੋਧੀ ਧਿਰ ਅੱਜ ਕਾਲਾ ਦਿਨ ਮਨਾ ਰਹੀ ਹੈ। ਕਾਂਗਰਸ ਦੇਸ਼ ਭਰ ‘ਚ ਰਾਤ 8 ਵਜੇ ਕੈਂਡਲ ਮਾਰਚ ਕੱਢੇਗੀ। ਉੱਥੇ ਦਿੱਲੀ ‘ਚ ਹਿਊਮਨ ਚੇਨ ਬਣਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਯੂਥ ਕਾਂਗਰਸ ਨੇ ਦਿੱਲੀ ਦੇ ਆਰਬੀਆਈ ਦਫਤਰ ਬਾਹਰ ਪ੍ਰਦਰਸ਼ਨ ਵੀ ਕੀਤਾ। ਆਮ ਆਦਮੀ ਪਾਰਟੀ ਅੱਜ ਧੋਖਾ ਦਿਹਾੜਾ ਮਨਾਵੇਗੀ। ਨੋਟਬੰਦੀ ਨੂੰ ਮੋਦੀ ਸਰਕਾਰ ਦੀ ਨਾਕਾਮ ਪਹਿਲ ਦੱਸਦ

ਰਾਹੁਲ ਨੇ ਦੱਸੀ ਨੋਟਬੰਦੀ ਵਾਂਗ ਜੀ.ਐਸ.ਟੀ. 'ਚ ਵੀ ਵੱਡੀ ਗੜਬੜੀ

ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 5 ਸਲੈਬ ਵਾਲਾ ਜੀ.ਐਸ.ਟੀ ਕਾਮਯਾਬ ਨਹੀਂ। ਇਸ ਲਈ ਸਰਕਾਰ ਨੂੰ ਵੱਧ ਤੋਂ ਵੱਧ 18% ਸਲੈਬ ਵਾਲਾ ਜੀ.ਐਸ.ਟੀ. ਕਰਨ ਲਈ ਕਿਹਾ ਗਿਆ ਹੈ, ਪਰ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਦੀ ਤਰ੍ਹਾਂ ਹੀ ਜੀ.ਐਸ.ਟੀ. ਨੂੰ ਇੱਕ ਅਸਮਰੱਥ ਤੇ ਅਸੰਵੇਦਨਸ਼ੀਲ ਸਰਕਾਰ ਵੱਲੋਂ ਸੰਸਥਾਗਤ ਤਿਆਰੀ ਦੇ ਬਗੈਰ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ‘ਚ ਇਸ ਤਰ੍ਹਾਂ ਦੇ ਜੀ.ਐਸ.ਟੀ. ਨੂੰ ਲਿਆਏ ਜਾਣ ਦੀ ਜ਼ਰੂਰਤ ਹੈ, ਜੋ ਕਰੋੜਾਂ ਨਾਗਰਿਕਾਂ, ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਇੰਨੀਂ ਚਿੰਤਾ ‘ਚ ਨਾ ਪਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਜੀ.ਐਸ.ਟੀ. ਦਾ ਵਿਰੋਧ ਨਹੀਂ ਕਰਦੀ, ਕਿਉਂਕਿ ਇਹ ਉਸ ਦੀ ਸੰਕਲਪਨਾ ਦਾ ਨਤੀਜਾ ਹੈ, ਪਰ ਇਸ ਨੂੰ ਲੈ ਕੇ ਜੋ ਗੜਬੜ ਹੈ, ਪਾਰਟੀ ਨੂੰ ਉਸ ‘ਤੇ ਇਤਰਾਜ਼ ਹੈ। ਦੱਸਣਯੋਗ ਹੈ ਕਾਂਗਰਸ ਵੱਲੋਂ ਜੀ.ਐਸ.ਟੀ ਦੇ ਮਿਡਨਾਈਟ ਸੈਸ਼ਨ ਦਾ ਵੀ ਬਾਈਕਾਟ ਕੀਤਾ ਗਿਆ ਸੀ। ਕਾਂਗਰਸ ਨੇ ਇਹ ਐਲਾਨ ਕੀਤਾ ਸੀ ਕਿ ਉਹ ਇਸ ਅੱਧੀ ਰਾਤ ਦੇ ਸੈਸ਼ਨ ਵਿੱਚ ਹਿੱਸਾ ਨਹੀਂ ਲਵੇਗੀ।

ਨੋਟਬੰਦੀ ਨੇ ਰੀਅਲ ਅਸਟੇਟ ਨੂੰ ਝੰਬਿਆ, ਕਾਰੋਬਾਰ 'ਚ 60 ਫੀਸਦੀ ਮੰਦੀ, ਜ਼ਮੀਨਾਂ ਦੇ ਰੇਟ ਘਟੇ

ਨਵੀਂ ਦਿੱਲੀ: ਨੋਟਬੰਦੀ ਨੂੰ ਇੱਕ ਸਾਲ ਹੋ ਗਿਆ ਹੈ। ਨੋਟਬੰਦੀ ਦੀ ਮਾਰ ਜਿਨ੍ਹਾਂ ਸੈਕਟਰਾਂ ‘ਤੇ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲੀ ਹੈ, ਉਨ੍ਹਾਂ ‘ਚ ਰਿਅਲ ਅਸਟੇਟ ਵੀ ਸ਼ਾਮਲ ਹੈ। ਇੱਕ ਸਾਲ ‘ਚ 6 ਤੋਂ 8 ਮਹੀਨੇ ਇਸ ਸੈਕਟਰ ਲਈ ਸਭ ਤੋਂ ਬੁਰੇ ਰਹੇ। ਇਸ ਦੌਰਾਨ ਰਿਅਲ ਅਸਟੇਟ ਸੈਕਟਰ ਦੀ ਰਫਤਾਰ 60 ਫੀਸਦੀ ਤੱਕ ਘਟੀ। ਇਸ ਦਾ ਵੱਡਾ ਕਾਰਨ ਰਿਹਾ ਟ੍ਰਾਂਸਜੈਕਸ਼ਨ ਦਾ ਖਤਮ ਹੋ ਜਾਣਾ। ਇਸ ਨਾਲ ਜ਼ਮੀਨਾਂ ਦੇ ਰੇਟ ਵੀ ਘਟੇ ਹਨ। ਸਰਕਾਰ ਦਾ ਦਾਅਵਾ ਹੈ ਕਿ ਨੋਟਬੰਦੀ ਤੋਂ ਬਾਅਦ ਇਸ ਸੈਕਟਰ ਨੂੰ ਕਈ ਫਾਇਦੇ ਵੀ ਹੋਣਗੇ ਜਿਸ ਦਾ ਅਸਰ ਲੰਮੇ ਸਮੇਂ ਤੱਕ ਨਜ਼ਰ ਆ ਸਕਦਾ ਹੈ। ਨੋਟਬੰਦੀ ਦੇ ਇੱਕ ਸਾਲ ਬਾਅਦ ਹੁਣ ਤੱਕ ਰੇਰਾ ਤੇ ਜੀਐਸਟੀ ਵੀ ਰੀਅਲ ਅਸਟੇਟ ਸੈਕਟਰ ਨੂੰ ਪ੍ਰਭਾਵਤ ਕਰਨ ‘ਚ ਵੱਡਾ ਕਾਰਨ ਰਹੇ ਹਨ। ਹੁਣ ਇਹ ਸੈਕਟਰ ਅਰਥਵਿਵਸਥਾ ਤੇ ਰੁਜ਼ਗਾਰ ‘ਚ ਸੁਧਾਰ ਤੋਂ ਬਾਅਦ ਹੀ ਉੱਪਰ ਵੱਲ ਜਾਵੇਗਾ। ਨੋਟਬੰਦੀ ਤੋਂ ਸ਼ੁਰੂਆਤੀ ਅਸਰ ਤਾਂ ਵਿਖਾਈ ਦਿੱਤਾ ਪਰ ਹੁਣ ਇਹ ਸੈਕਟਰ ਆਪਣੇ ਸਿੱਧੇ ਰਸਤੇ ਪਰਤ ਆਇਆ ਹੈ। ਅਜਿਹਾ ਨਹੀਂ ਕਿ ਨੋਟਬੰਦੀ ਤੋਂ ਸੈਕਟਰ ਨੂੰ ਸਿਰਫ ਨੁਕਸਾਨ ਹੀ ਝੱਲਣਾ ਪਿਆ ਹੈ। ਨੋਟਬੰਦੀ ਨੇ ਰੀਅਲ ਅਸਟੇਟ ਸੈਕਟਰ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਸੈਕਟਰ ‘ਚ 80 ਫੀਸਦੀ ਤੱਕ ਮਨੀ ਵਾਇਟ ਹੋ ਗਈ ਹੈ। ਨੋਟਬੰਦੀ ਨਾਲ ਇਸ ਸੈਕਟਰ ਨੂੰ ਤਿੰਨ ਫਾਇਦੇ ਹੋਏ ਜਿਨ੍ਹਾਂ ਨੂੰ ਅਸੀਂ ਵੱਡੇ ਬਦਲਾਅ ਦੇ ਤੌਰ ‘ਤੇ ਵੇਖ ਸਕਦੇ ਹਾਂ। ਇਹ ਬਦਲਾਅ ‘ਚ ਸਿਸਟਮ ‘ਚ ਪਾਰਦਰਸ਼ਤਾ, ਕੈਸ਼ ਦਾ ਕੰਮ ਖਤਮ ਤੇ ਕਾਰੋਬਾਰੀਆਂ ਦੇ ਕੰਮ ਕਰਨਾ ਦਾ ਤਰੀਕਾ ਬਦਲਿਆ ਹੈ। ਦੇਸ਼ ਦੇ 33 ਫੀਸਦੀ ਗੈਰ ਸਰਕਾਰੀ ਜਥੇਬੰਦੀਆਂ ਵੱਲੋਂ ਕੀਤੇ ਸਰਵੇਖਣ ‘ਚ ਦਾਅਵਾ ਕੀਤਾ ਗਿਆ ਹੈ ਕਿ 55 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਨੋਟਬੰਦੀ ਨਾਲ ਕਾਲੇ ਧਨ ਦਾ ਸਫਾਇਆ ਨਹੀਂ ਹੋਇ

ਹੁਣ ਮੀਡੀਆ ਨਾਲ ਗੱਲਬਾਤ ਕਰਨ ਲਈ ਵੀ ਉੱਪਰੋਂ ਲੈਣੀ ਹੋਵੇਗੀ ਇਜਾਜ਼ਤ

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਇਸ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਿਨਾਂ ਇਜਾਜ਼ਤ ਮੀਡੀਆ ਨਾਲ ਗੱਲਬਾਤ ਨਾ ਕਰਨ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੂੰ ਮੀਡੀਆ ਨਾਲ ਸੰਪਰਕ ਸਾਧਨ ਲਈ ਸਮਰੱਥ ਅਧਿਕਾਰੀ ਤੋਂ ਇਜਾਜ਼ਤ ਲੈਣ ਨੂੰ ਕਿਹਾ ਗਿਆ ਹੈ। ਮੰਤਰਾਲੇ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਦੇ ਧਿਆਨ ਵਿਚ ਆਇਆ ਹੈ ਕਿ ਇਸ ਮੰਤਰਾਲੇ/ਮੀਡੀਆ ਇਕਾਈ ਦੇ ਕੁਝ ਅਧਿਕਾਰੀ ਸਮਰੱਥ ਅਧਿਕਾਰੀ ਤੋਂ ਇਜਾਜ਼ਤ ਲਈ ਬਿਨਾਂ ਮੀਡੀਆ ਨਾਲ ਗੱਲਬਾਤ ਕਰਦੇ ਹਨ। ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਪੱਤਰ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਹੈ। ਪੱਤਰ ‘ਚ ਸੂਚਨਾ ਦਫ਼ਤਰ (ਪੀਆਈਬੀ) ਦੇ ਮੈਨੂਅਲ ਦਾ ਜ਼ਿਕਰ ਕੀਤਾ ਗਿਆ ਹੈ। ਮੈਨੂਅਲ ‘ਚ ਸਰਕਾਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੇਵਲ ਮੰਤਰੀ, ਸਕੱਤਰ ਅਤੇ ਹੋਰ ਵਿਸ਼ੇਸ਼ ਰੂਪ ਨਾਲ ਅਧਿਕਾਰਤ ਅਧਿਕਾਰੀ ਹੀ ਸੂਚਨਾ ਦੇ ਸਕਦੇ ਹਨ ਜਾਂ ਮੀਡੀਆ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰ ਸਕਦੇ ਹਨ।

ਵਿਦਿਆਰਥੀਆਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਤਾਂ ਟੀਚਰਾਂ ਨੂੰ ਹੋਵੇਗਾ ਜੁਰਮਾਨਾ

ਮੁੰਬਈ- ਮਿਊਂਸਪਲ ਸਕੂਲਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਬੀ ਐੱਮ ਸੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖ ਕੇ ਟੀਚਰਾਂ ਨੂੰ ਇਨਾਮ ਦੇਵੇਗੀ ਜਾਂ ਜੁਰਮਾਨਾ ਲਗਾਵੇਗੀ। ਜੇ ਸੂਬੇ ਵੱਲੋਂ ਮਿਥੇ ਗਏ ਪੱਧਰ ਨੂੰ ਵਿਦਿਆਰਥੀ ਪੂਰਾ ਨਹੀਂ ਕਰਦੇ ਤਾਂ ਟੀਚਰਾਂ ਨੂੰ 2000 ਰੁਪਏ ਜੁਰਮਾਨਾ ਅਦਾ ਕਰਨਾ ਹੋਵੇਗਾ ਜਾਂ ਉਨ੍ਹਾਂ ਦੀਆਂ ਸਾਲਾਨਾ ਤਰੱਕੀਆਂ ਨਹੀਂ ਲਗਾਈਆਂ ਜਾਣਗੀਆਂ। ਹਾਲ ਹੀ ਵਿੱਚ ਬੀ ਐੱਮ ਸੀ (ਮੁੰਬਈ ਮਿਉਂਸਪਲ ਕਾਰਪੋਰੇਸ਼ਨ) ਦੇ ਸਿਖਿਆ ਵਿਭਾਗ ਦੇ ਜਾਰੀ ਕੀਤੇ ਸਰਕੂਲਰ ਮੁਤਾਬਕ ਪ੍ਰਾਇਮਰੀ ਸੈਕਸ਼ਨ (ਕਲਾਸ ਇੱਕ ਤੋਂ 8ਵੀਂ ਤੱਕ) ਦੇ ਟੀਚਰਾਂ ਨੂੰ ‘ਸ਼ਾਲਾ ਸਿੱਧੀ ਪ੍ਰੋਗਰਾਮ’ ਹੇਠ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਵਿਦਿਆਰਥੀ 25 ਮੈਰਾਮੀਟਰ ਪੂਰਾ ਕਰਦੇ ਹਨ, ਜਿਨ੍ਹਾਂ ਵਿੱਚ ਕਲਾਸ ਦੀ ਹਾਜ਼ਰੀ, ਮੈਥ ‘ਚ ਸਕਿੱਲ ਭਾਸ਼ਾਵਾਂ ਅਤੇ ਸਕੂਲ ਦੇ ਇਨਫਰਾਸਟ੍ਰਕਚਰ ਆਦਿ ਸ਼ਾਮਲ ਹਨ। ਜੇ ਇੱਕ ਵਿਦਿਆਰਥੀ ਸਾਰੇ ਪੈਰਾਮੀਟਰਜ਼ ਪੂਰਾ ਕਰਦਾ ਹੈ ਉਸ ਨੂੰ ਏ ਗ੍ਰੇਡ ਮਿਲਦਾ ਹੈ। ਇਸੇ ਤਰ੍ਹਾਂ ਸੈਕੰਡਰੀ ਸੈਕਸ਼ਨ (ਕਲਾਸ 9ਵੀਂ ਅਤੇ 10ਵੀਂ) ਦੇ ਟੀਚਰਾਂ ਨੂੰ ਕਲਾਸ ਦੀ ਸਫਲਤਾ ਦਰ ‘ਤੇ ਇਨਾਮ ਦਿੱਤਾ ਜਾਵੇਗਾ ਜਾਂ ਜੁਰਮਾਨਾ ਲਾਇਆ ਜਾਵੇਗਾ। ਜੇ ਵਿਦਿਆਰਥੀ ਘੱਟੋ ਘੱਟ 20 ਪੈਰਾਮੀਟਰਜ਼ ਪੂਰੇ ਕਰਦੇ ਹਨ ਜਾਂ ਸਫਲਤਾ ਦਰ ਨੱਬੇ ਫੀਸਦੀ ਹਾਸਲ ਕਰਦੇ ਹਨ ਤਾਂ ਬੀ ਐੱਮ ਸੀ ਦੇ ਮੇਅਰ ਵੱਲੋਂ ਸਰਟੀਫਿਕੇਟ ਅਤੇ ਕਾਰਗੁਜ਼ਾਰੀ ਦੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।

ਕੈਪਟਨ ਅਮਰਿੰਦਰ ਨੂੰ ਮਿਲਣਗੇ ਕੇਜਰੀਵਾਲ, ਉਠਾਉਣਗੇ ਅਹਿਮ ਮੁੱਦਾ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਦੂਸ਼ਣ ਦੇ ਮਸਲੇ ਸਬੰਧੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਮਿਲਣਾ ਚਾਹੁੰਦੇ ਹਨ। ਦਰਅਸਲ ਦਿੱਲੀ ‘ਚ ਪਿਛਲੇ ਦਿਨਾਂ ‘ਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਿਆ ਹੈ ਤੇ ਦਿੱਲੀ ਦੇ ਲੋਕ ਇਸ ਤੋਂ ਬੇਹੱਦ ਪ੍ਰਭਾਵਿਤ ਹਨ। ਇਸ ਨੂੰ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣਗੇ ਤੇ ਪ੍ਰਦੂਸ਼ਣ ਦੇ ਮਸਲੇ ਦੇ ਹੱਲ ਲਈ ਗੱਲਬਾਤ ਕਰਨਗੇ। ਦਿੱਲੀ ਨੂੰ ਅੱਜਕਲ੍ਹ ਗੈਸ ਚੈਂਬਰ ਜਿਹੀ ਪ੍ਰੀਭਾਸ਼ਾ ਮਿਲੀ ਹੋਈ ਹੈ। ਸਰਕਾਰੀ ਅਧਿਆਕਾਰੀਆਂ ਨੇ ਮੰਨਣਾ ਹੈ ਕਿ ਇਸ ਦਾ ਮੁੱਖ ਕਾਰਨ ਪੰਜਾਬ ਤੇ ਹਰਿਆਣਾ ‘ਚ ਪਰਾਲੀ ਨੂੰ ਸਾੜਨਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਮਿਲਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਸਕੂਲਾਂ ਨੂੰ ਬੱਚਿਆਂ ‘ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ ਤਾਂ ਕਿ ਉਹ ਬੀਮਾਰ ਨਾ ਹੋਣ। ਦਿੱਲੀ ਸਰਕਾਰ ਨੇ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਬਜ਼ੁਰਗ ਤੇ ਬੀਮਾਰ ਲੋਕਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦਿੱਲੀ ਦੇ ਨਾਲ ਲੱਗਦੇ ਹੋਰ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਉਨ੍ਹਾਂ ਦੀ ਮੱਦਦ ਕਰਨ।

ਆਧਾਰ ਨਾਲ ਜੋੜੋ ਮੋਬਾਈਲ ਨੰਬਰ ਨਹੀਂ ਤਾਂ ਹੋ ਜਾਣਗੇ ਬੰਦ !

ਨਵੀਂ ਦਿੱਲੀ: ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਬਿਨਾ ਕਿਸੇ ਰੁਕਾਵਟ ਦੇ ਇਸਤੇਮਾਲ ਕਰਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਨੂੰ ਤੁਰੰਤ ਆਧਾਰ ਨਾਲ ਲਿੰਕ ਕਰਵਾ ਲਵੋ ਨਹੀਂ ਤਾਂ ਤੁਹਾਡੇ ਮੋਬਾਈਲ ਦੀਆਂ ਸੇਵਾਵਾਂ ਬੰਦ ਹੋ ਸਕਦੀਆਂ ਹਨ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰ ਮੋਬਾਈਲਧਾਰਕਾਂ ਨੂੰ ਛੇ ਫਰਵਰੀ ਤੱਕ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਜੋੜਨ ਲਈ ਕਿਹਾ ਹੈ। ਸਰਕਾਰ ਨੇ ਕੋਰਟ ‘ਚ ਕਿਹਾ ਕਿ ਸਾਰੇ ਮੋਬਾਈਲ ਫੋਨ ਨੰਬਰ ਨੂੰ ਈ-ਕੇਵਾਈਸੀ ਵੈਰੀਫਿਕੇਸ਼ਨ ਤਹਿਤ ਆਧਾਰ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਨਵੇਂ ਬੈਂਕ ਖਾਤੇ ਖੁੱਲ੍ਹਵਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ ਹੈ। ਛੇ ਫਰਵਰੀ ਤੱਕ ਸਾਰੇ ਯੂਜ਼ਰ ਅਜਿਹਾ ਕਰਨ। ਛੇ ਫਰਵਰੀ, 2017 ਨੂੰ ਸੁਪਰੀਮ ਕੋਰਟ ਨੇ ਐਟਾਰਨੀ ਜਨਰਲ ਦੇ ਬਿਆਨ ਤੇ ਸਰਕਾਰ ਦੇ ਹਲਫਨਾਮੇ ਦੇ ਆਧਾਰ ‘ਤੇ ਮੋਬਾਈਲ ਨੰਬਰ ਵੈਰੀਫਿਕੇਸ਼ਨ ਵਾਲੇ ਮਾਮਲੇ ਦਾ ਹਲ ਕੀਤਾ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕੀਤੇ ਜਾਣ ਖਿਲਾਫ ਦਾਇਰ ਪਟੀਸ਼ਨ ‘ਤੇ ਸਰਕਾਰ ਤੇ ਮੋਬਾਈਲ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਸਰਕਾਰ ਨੇ 12 ਨੰਬਰਾਂ ਦੇ ਆਧਾਰ ਨੰਬਰ ਨੂੰ ਮੋਬਾਈਲ ਨੰਬਰ ਨਾਲ ਜੋੜਣ ਲਈ ਵਨ ਟਾਈਮ ਪਾਸਵਰਡ (ਓਟੀਪੀ) ਸਣੇ ਤਿੰਨ ਨਵੇਂ ਤਰੀਕੇ ਪੇਸ਼ ਕੀਤੇ ਹਨ। ਵਨ ਟਾਇਮ ਪਾਸਵਰਡ, ਐਪ ਆਧਾਰਿਤ ਤੇ ਇੰਟਰੈਕਟਿਵ ਵਾਇਸ ਰਿਸਪਾਂਸ (ਆਈਵੀਆਰਐਸ)। ਇਨ੍ਹਾਂ ਤਿੰਨਾਂ ਤਰੀਕਿਆਂ ਨਾਲ ਆਪਣੇ ਆਧਾਰ ਨੰਬਰ ਨੂੰ ਮੋਬਾਈਲ ਨੰਬਰ ਨਾਲ ਜੋੜਿਆ ਜਾ ਸਕਦਾ ਹੈ। ਸਿਰਫ ਆਪਣਾ ਆਧਾਰ ਨੰਬਰ ਲੈ ਕੇ ਨਜ਼ਦੀਕੀ ਸਟੋਰ ਤੱਕ ਜਾਣਾ ਹੋਵੇਗਾ। ਵੈਰੀਫਾਈ ਹੋਣ ਤੋਂ ਬਾਅਦ ਇਸ ਨੂੰ ਐਡ ਕਰ ਦਿੱਤਾ ਜਾਵੇਗਾ।

ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦਾ ਬੀਮਾ ਅੱਜ ਤੋਂ ਮਹਿੰਗਾ

ਨਵੀਂ ਦਿੱਲੀ-ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦਾ ਬੀਮਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਆਈ. ਆਰ. ਡੀ. ਏ. ਨੇ ਬੀਮਾ ਏਜੰਟਾਂ ਨੂੰ ਮਿਲਣ ਵਾਲੇ ਕਮੀਸ਼ਨ ਨੂੰ ਵਧਾਉਣ ਦੀ ਮਨਜੂਰੀ ਦੇ ਦਿੱਤੀ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ । ਅਜੇ ਤੱਕ ਦੋ ਪਹੀਆ ਗੱਡੀਆਂ ਦਾ ਕਮੀਸ਼ਨ ਘੱਟ ਹੋਣ ਦੇ ਚਲਦਿਆਂ ਬੀਮਾ ਏਜੰਟ ਬੀਮਾ ਕਰਵਾਉਣ ‘ਚ ਜ਼ਿਆਦਾ ਉਤਸ਼ਾਹ ਨਹੀਂ ਦਿਖਾਉਂਦੇ ਸਨ। ਇਸ ਲਈ ਉਹ ਕਾਫ਼ੀ ਸਮੇਂ ਤੋਂ ਕਮੀਸ਼ਨ ਵਧਾਉਣ ਦੀ ਮੰਗ ਕਰਦੇ ਆ ਰਹੇ ਸਨ। ਚਾਰ ਪਹੀਆ ਵਾਹਨਾਂ ਦੇ ਮਾਮਲੇ ‘ਚ ਏਜੰਟ ਦਾ ਕਮੀਸ਼ਨ ਵਧਾ ਕੇ 15 ਫ਼ੀਸਦੀ ਤੋਂ 17.5 ਫ਼ੀਸਦੀ ਤੇ ਦੋ ਪਹੀਆ ਵਾਹਨਾਂ ਦੇ ਮਾਮਲੇ ‘ਚ ਇਹ ਕਮੀਸ਼ਨ 10 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਹੋ ਗਿਆ ਹੈ।

ਆਈਫੋਨ X ਦੀ ਵਿਕਰੀ ਸ਼ੁਰੂ, ਕਈ ਆਫਰਾਂ ਦੀ ਝੜੀ

ਨਵੀਂ ਦਿੱਲੀ: ਐਪਲ ਦੇ ਫਲੈਗਸ਼ਿਪ ਸਮਾਰਟਫੋਨ ਆਈਫੋਨ X ਦੀ ਵਿਕਰੀ ਇੰਡੀਆ ‘ਚ 3 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਐਪਲ ਨੇ ਕੁਝ ਦਿਨ ਪਹਿਲਾਂ ਇਸ ਫੋਨ ਨੂੰ ਪ੍ਰੀ-ਆਰਡਰ ਲਈ ਓਪਨ ਕੀਤਾ ਸੀ। ਇਸ ਤੋਂ ਬਾਅਦ ਅੱਜ ਤੋਂ ਇਹ ਵਿਕਰੀ ਲਈ ਮੌਜੂਦ ਰਹੇਗਾ। ਇੰਡੀਆ ‘ਚ ਅੱਜ ਤੋਂ ਇਸ ਫੋਨ ਨੂੰ ਫਲਿਪਕਾਰਟ, ਅਮੇਜ਼ਨ, ਏਅਰਟੈਲ ਤੇ ਐਪਲ ਦੇ ਸਟੋਰ ਤੇ ਰਿਲਾਇੰਸ ਡਿਜ਼ੀਟਲ ਤੋਂ ਖਰੀਦਿਆ ਜਾ ਸਕਦਾ ਹੈ। ਇਸ ਫੋਨ ਫਲਿਪਕਾਰਟ, ਅਮੇਜ਼ਨ ਤੋਂ ਇਲਾਵਾ ਏਅਰਟੈਲ ਤੇ ਜੀਓ ਵੀ ਕਈ ਆਫਰ ਦੇ ਰਹੇ ਹਨ। ਪੜ੍ਹੋ ਕਿੱਥੋਂ ਕੀ ਡਿਸਕਾਉਂਟ ਮਿਲ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਈਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋਈ ਸੀ। ਕੁਝ ਹੀ ਮਿੰਟਾਂ ‘ਚ ਇਹ ਫੋਨ ਆਉਟ ਆਫ ਸਟਾਕ ਹੋ ਗਿਆ। ਅੱਜ ਇਸ ਫੋਨ ਨੂੰ ਸਿਰਫ ਉਹੀ ਗਾਹਕ ਖਰੀਦ ਸਕਦੇ ਹਨ ਜਿਨ੍ਹਾਂ ਨੇ ਇਸ ਨੂੰ ਪਹਿਲਾਂ ਬੁੱਕ ਕਰਵਾਇਆ ਹੈ। ਜੇਕਰ ਤੁਸੀਂ ਆਈਫੋਨ X ਦੀ ਪ੍ਰੀ-ਬੁਕਿੰਗ ਨਹੀਂ ਕਰਵਾਈ ਤਾਂ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਆਈਫੋਨ X ਨੂੰ ਏਅਰਟੈਲ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਤੁਸੀਂ ਏਅਰਟੈਲ ਟੈਲੀਕਾਮ ਸਰਵਿਸ ਦੇ ਕਸਟਮਰ ਹੋਣੇ ਚਾਹੀਦੇ ਹੋ। ਏਅਰਟੈਲ ਆਨਲਾਈਨ ਸਟੋਰ ‘ਤੇ ਇਸ ਫੋਨ ਦੀ ਸੇਲ 3 ਨਵੰਬਰ ਸ਼ਾਮ 6 ਵਜੇ ਤੋਂ 4 ਨਵੰਬਰ ਸਵੇਰੇ 7 ਵਜੇ ਤੱਕ ਹੋਵੇਗੀ। ਏਅਰਟੈਲ 10 ਹਜ਼ਾਰ ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਸਿਟੀ ਬੈਂਕ ਦਾ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਜੀਓ ਇਸ ਫੋਨ ‘ਤੇ 70 ਫੀਸਦੀ ਦਾ ਬਾਈਬੈਕ ਆਫਰ ਦੇ ਰਿਹਾ ਹੈ। ਜੇਕਰ ਤੁਸੀਂ ਇੱਕ ਸਾਲ ਦੇ ਅੰਦਰ ਫੋਨ ਵਾਪਸ ਕਰਦੇ ਹੋ ਤਾਂ ਤੁਹਾਨੂੰ 70 ਫੀਸਦੀ ਕੀਮਤ ਵਾਪਸ ਮਿਲ ਜਾਵੇਗੀ। ਇਹ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਕ ਸਾਲ ਤੱਕ 799 ਰੁਪਏ ਦਾ ਰੀਚਾਰਜ ਕਰਵਾਉਂਦੇ

ਹਿੰਦੂਆਂ ਨੇ ਮੰਗਿਆ 8 ਰਾਜਾਂ 'ਚ ਘੱਟ ਗਿਣਤੀ ਦਾ ਦਰਜਾ, ਸੁਪਰੀਮ ਕੋਰਟ 'ਚ ਪਟੀਸ਼ਨ

ਨਵੀਂ ਦਿੱਲੀ: ਹਿੰਦੂਆਂ ਨੂੰ ਦੇਸ਼ ਦੇ ਅੱਠ ਰਾਜਾਂ ‘ਚ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨ ‘ਚ ਕਿਹਾ ਗਿਆ ਕਿ ਕਾਨੂੰਨ, 1992 ਤਹਿਤ ਇਨ੍ਹਾਂ ਰਾਜਾਂ ‘ਚ ਹਿੰਦੂ ਭਾਈਚਾਰੇ ਦੀ ਸੰਖਿਆ ਘੱਟ ਹੋਣ ਬਾਵਜੂਦ ਉਨ੍ਹਾਂ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਜ਼ਬਰਦਸਤੀ ਇਸ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ। ਸੁਪਰੀਮ ਕੋਰਟ ‘ਚ ਦਾਖਲ ਪਟੀਸ਼ਨ ‘ਚ ਨਾਗਾਲੈਂਡ, ਪੰਜਾਬ, ਲਕਸ਼ਦੀਪ, ਮਿਜੋਰਮ, ਮੇਘਾਲਿਆ, ਜੰਮੂ ਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਮਣੀਪੁਰ ‘ਚ ਹਿੰਦੂਆਂ ਨੂੰ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ। ਦਿੱਲੀ ਦੇ ਬੀਜੇਪੀ ਨੇਤਾ ਤੇ ਵਕੀਲ ਅਸ਼ਵਨੀ ਕੁਮਾਰ ਉਪਧਿਆਏ ਵੱਲੋਂ ਪਾਈ ਪਟੀਸ਼ਨ ‘ਚ 1993 ਦੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਵੀ ਅਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੁਪਰੀਮ ਕੋਰਟ ‘ਚ ਕਿਹਾ ਕਿ 23 ਅਕਤੂਬਰ, 1993 ‘ਚ ਨੋਟੀਫਿਕੇਸ਼ਨ ਜਾਰੀ ਕਰ ਮੁਸਲਿਮ ਸਮੇਤ ਹੋਰ ਭਾਈਚਾਰੇ ਦੇ ਲੋਕਾਂ ਨੂੰ ਘੱਟ ਗਿਣਤੀ ਦਾ ਦਰਜਾ ਦਿੱਤਾ ਗਿਆ ਸੀ। 2011 ਦੀ ਜਨਗਣਨਾ ਦੇ ਅੰਕੜਿਆਂ ਦੀ ਮੰਨੀਏ ਤਾਂ ਇਨ੍ਹਾਂ ਅੱਠ ਰਾਜਾਂ ‘ਚ ਹਿੰਦੂ ਘੱਟ ਗਿਣਤੀ ਹਨ ਪਰ ਇਨ੍ਹਾਂ ਨੂੰ ਇਹ ਦਰਜਾ ਹੁਣ ਤੱਕ ਨਹੀਂ ਮਿਲਿਆ ਹੈ। 2011 ਦੀ ਮਰਦਮ ਸ਼ੁਮਾਰੀ ਅਨੁਸਾਰ ਲਕਸ਼ਦੀਪ ‘ਚ 2.5%, ਮਿਜੋਰਮ 2.75%, ਨਾਗਾਲੈਂਡ ‘ਚ 8.75%, ਮੇਘਾਲਿਆ ‘ਚ 11.53%, ਪੰਜਾਬ ‘ਚ 38.4%, ਜੰਮੂ-ਕਸ਼ਮੀਰ ‘ਚ 28.44%, ਅਰੁਣਾਚਲ ਪ੍ਰਦੇਸ਼ ‘ਚ 29%, ਮਣੀਪੁਰ ‘ਚ 31.39% ਹਿੰਦੂ ਹਨ। ਇਨ੍ਹਾਂ ਰਾਜਾਂ ਨੂੰ ਘੱਟ ਗਿਣਤੀ ਦਾ ਦਰਜਾ ਨਾ ਮਿਲਣ ਕਾਰਨ ਸੁਵਿਧਾਵਾਂ ਨਹੀਂ ਮਿਲ ਰਹੀਆਂ।

ਵੱਡਾ ਕਾਰਨਾਮਾ! ਇਹ ਕਿਸਾਨ ਉਗਾਉਂਦਾ 165 ਕਿਸਮਾਂ ਦੀ ਜੀਰੀ

ਮਨੀਪੁਰ: ਮਨੀਪੁਰ ਦੇ ਕਿਸਾਨ ਪੀ ਦੇਵਕਾਂਤ ਨੇ ਜੀਰੀ ਦੀਆਂ ਇੱਕ ਸੌ ਤੋਂ ਵਧ ਕਿਸਮਾਂ ਦੀ ਆਰਗੈਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ ਕਰਦੇ ਸਗੋਂ ਅਜਿਹੀਆਂ ਕਿਸਮਾਂ ਦੀ ਪੈਦਾਵਾਰ ਵੀ ਕਰਦੇ ਹਨ ਜਿਨ੍ਹਾਂ ਬਾਰੇ ਹੁਣ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਰਹੀ। ਅਜਿਹੀ ਹੀ ਇੱਕ ਕਿਸਮ ਹੈ ‘ਚਖਾਓ ਪੋਰਟਨ’। ਇਹ ਚੌਲ ਕਾਲੇ ਰੰਗ ਦੇ ਹੁੰਦੇ ਹਨ ਤੇ ਇਨ੍ਹਾਂ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਦੀ ਭਰਪੂਰ ਤਾਕਤ ਹੈ। ਇਸ ਕਿਸਮ ਦੇ ਚੌਲ ਬੁਖ਼ਾਰ ਤੋਂ ਲੈ ਕੇ ਡੇਂਗੂ ਤੇ ਕੈਂਸਰ ਜਿਹੀ ਬਿਮਾਰੀ ਨੂੰ ਵੀ ਠੀਕ ਕਰ ਸਕਦੇ ਹਨ। ਪੀ ਦੇਵਕਾਂਤ ਨੇ ਇੰਫਾਲ ‘ਚ ਆਪਣੇ ਜਨੂੰਨ ਨਾਲ 165 ਕਿਸਮ ਦੀ ਜੀਰੀ ਦੀ ਪੈਦਾਵਾਰ ਕੀਤੀ ਹੈ। ਪੰਜ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਚਾਰ ਤਰ੍ਹਾਂ ਦੀਆਂ ਕਿਸਮਾਂ ਨਾਲ ਕੰਮ ਸ਼ੁਰੂ ਕੀਤਾ ਸੀ। ਉਹ ਮਨੀਪੁਰ ਦੇ ਹਰ ਇਲਾਕੇ ਵਿੱਚ ਜਾ ਕੇ ਜੀਰੀ ਦੀ ਕਿਸਮਾਂ ਲੱਭ ਕੇ ਲਿਆਉਂਦੇ ਹਨ। ਪਿੱਛੇ ਜਿਹੇ ਹੋਏ ਨੈਸ਼ਨਲ ਸੀਡ ਡਾਈ ਵਰਸਿਟੀ ਫ਼ੈਸਟੀਵਲ ਵਿੱਚ ਦੇਵਕਾਂਤ ਨੇ ਆਪਣਾ ਕਮਾਲ ਵਿਖਾਇਆ। ਉਨ੍ਹਾਂ ਦੱਸਿਆ ਕੇ ਇਨ੍ਹਾਂ ਕਿਸਮਾਂ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ। ਕਈ ਕਿਸਮਾਂ ਤਾਂ ਖ਼ਤਮ ਹੋ ਗਈਆਂ ਮੰਨੀਆਂ ਜਾਂਦੀਆਂ ਸਨ। ਕਈ ਕਿਸਾਨਾਂ ਕੋਲ ਕਈ ਦੁਰਲੱਭ ਕਿਸਮਾਂ ਲੱਭ ਗਈਆਂ। ਇਨ੍ਹਾਂ ਕਿਸਮਾਂ ਨੂੰ ਮੁੜ ਕੇ ਫ਼ਸਲ ਦੇ ਤੌਰ ‘ਤੇ ਤਿਆਰ ਕਰਨਾ ਵੀ ਇੱਕ ਚੁਨੌਤੀ ਸੀ। ਦੇਵਕਾਂਤ ਨੂੰ 2012 ਪੀਪੀਵੀਏਐਫ ਦਾ ਸਨਮਾਨ ਵੀ ਮਿਲ ਚੁੱਕਾ ਹੈ।

ਵੱਟਸਐਪ ਲਈ ਖ਼ਤਰਾ...ਪੇਟੀਐਮ ਨੇ ਲਾਂਚ ਕੀਤਾ ਨਵਾਂ ਫੀਚਰ

ਨਵੀਂ ਦਿੱਲੀ: ਪੇਟੀਐਮ ਖੁਦ ਨੂੰ ਪੱਕੇ ਪੈਰੀ ਕਰਨ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਹੁਣ ਪੇਟੀਐਮ ਅਜਿਹਾ ਫੀਚਰ ਲੈ ਕੇ ਆਇਆ ਹੈ ਜਿਸ ਨਾਲ ਉਪਭੋਗਤਾ ਆਪਸ ‘ਚ ਚੈਟ ਕਰ ਸਕਦੇ ਹਨ। ਪੈਟੀਐਮ ਨੇ ਆਫੀਸ਼ੀਅਲ ਮੈਸੇਜਿੰਗ ਸਰਵਿਸ ਲਾਂਚ ਕਰ ਦਿੱਤੀ ਹੈ। ਇਸ ਫੀਚਰ ਨੂੰ ਕੰਪਨੀ ਨੇ Paytm Inbox ਦਾ ਨਾਮ ਦਿੱਤਾ ਹੈ। ਵੱਟਸਐਪ ਦੀ ਤਰ੍ਹਾਂ ਹੀ ਇਸ ਐਪ ਰਾਹੀਂ ਮੈਸੇਜ, ਫੋਟੋ, ਵੀਡੀਓ ਆਦਿ ਉਪਭੋਗਤਾ ਸਾਂਝੇ ਕਰ ਸਕਦੇ ਹਨ। ਇਸ ਫੀਚਰ ਦਾ ਇੱਕ ਹੋਰ ਵੱਡਾ ਲਾਭ ਹੈ ਕਿ ਰੁਪਏ ਵੀ ਅਸਾਨੀ ਨਾਲ ਭੇਜੇ ਜਾ ਸਕਣਗੇ। ਇਸ ਲਈ ਤੁਹਾਨੂੰ ਪੇਟੀਐਮ ਵਾਲੇਟ ਦਾ ਇਸਤੇਮਾਲ ਕਰਨਾ ਹੋਵੇਗਾ। ਇਹ ਸੇਵਾ ਦੁਨੀਆ ਭਰ ‘ਚ ਪ੍ਰਸਿੱਧ ਵੱਟਸਐਪ ਲਈ ਇੱਕ ਵੱਡਾ ਖ਼ਤਰਾ ਬਣ ਸਕਦੀ ਹੈ। ਇਸ ਐਪ ਜ਼ਰੀਏ ਗਰੁੱਪ ਚੈਟ ਵੀ ਕੀਤਾ ਜਾ ਸਕੇਗੀ ਤੇ ਪੇਟੀਐਮ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਜ਼ਰੀਏ ਨਿੱਜੀ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਹਨ। ਇੰਨਾ ਹੀ ਨਹੀਂ ਇਹ ਐਪ ਬਿਲਟ ਇਨ ਕੈਮਰਾ ਦੇ ਨਾਲ ਆਉਂਦੀ ਹੈ ਜਿਸ ਜ਼ਰੀਏ ਤੁਸੀਂ ਫੋਟ ਤੇ ਵੀਡੀਓ ਕੈਪਚਰ ਕਰ ਕੇ ਸਾਂਝੀ ਕਰ ਸਕੋਗੇ। ਵੱਟਸਐਪ ਦਾ ਨਵਾਂ ਲਾਈਵ ਲੋਕੇਸ਼ਨ ਸ਼ੇਅਰਿੰਗ ਜਿਹਾ ਹੀ ਫੀਚਰ ਇਸ ਐਪ ‘ਚ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਲਾਈਵ ਲੋਕੇਸ਼ਨ ਨੂੰ ਸਾਂਝਾ ਕਰ ਸਕਦੇ ਹੋ। ਇਸ ਐਪ ਦੀ ਇਕ ਖੂਬੀ ਹੋਰ ਜੋ ਹੈ ਕਿ ‘Recall message’ ਦਾ ਸ਼ਾਨਦਾਰ ਫੀਚਰ ਵੀ ਹੈ, ਜਿਸ ਦੀ ਮੱਦਦ ਨਾਲ ਗਲਤੀ ਨਾਲ ਭੇਜੇ ਮੈਸੇਜ ਨੂੰ ਡਲੀਟ ਕੀਤਾ ਜਾ ਸਕੇਗਾ।

ਦੁਨੀਆ ਭਰ 'ਚ ਵੱਟਸਐਪ ਕ੍ਰੈਸ਼, ਲੋਕ ਹੋਏ ਬੇਹਾਲ

ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਵੱਟਸਐਪ ਦੇ ਦੁਨੀਆ ਭਰ ਦੇ ਯੂਜ਼ਰਾਂ ਨੂੰ ਮੈਸੇਜ ਭੇਜਣ ਤੇ ਰਿਸੀਵ ਨਾ ਕਰ ਪਾਉਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਐਪ ਕ੍ਰੈਸ਼ ਹੋ ਗਈ ਤੇ ਦੁਨੀਆ ਭਰ ‘ਚ ਯੂਜ਼ਰ ਇਸ ਨੂੰ ਕੁਝ ਸਮਾਂ ਇਸਤੇਮਾਲ ਨਹੀਂ ਕਰ ਸਕੇ। ਹਾਲਾਂਕਿ ਭਾਰਤ ‘ਚ ਵੱਟਸਐਪ ਕੰਮ ਕਰਨ ਲੱਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 180 ਦੇਸ਼ਾਂ ‘ਚ ਵੱਟਸਐਪ ਕ੍ਰੈਸ਼ ਹੋ ਗਿਆ ਜਿਸ ‘ਚ ਭਾਰਤ, ਆਇਰਲੈਂਡ, ਰੂਸ, ਮਲੇਸ਼ੀਆ, ਚੈਕ ਰਿਪਬਲਿਕ, ਸਪੇਨ, ਇਜ਼ਰਾਇਲ ਜਿਹੇ ਦੇਸ਼ ਸ਼ਾਮਲ ਸਨ। ਇਸ ਤੋਂ ਪਹਿਲਾਂ ਵੀ ਇਸੇ ਸਾਨ ਮਈ ਮਹੀਨੇ ‘ਚ ਵੱਟਸਐਪ ਕੁਝ ਘੰਟਿਆਂ ਲਈ ਕ੍ਰੈਸ਼ ਹੋਇਆ ਸੀ। ਇਸ ਸਾਲ ਤੀਜੀ ਵਾਰ ਹੈ ਜਦੋਂ ਵੱਟਸਐਪ ਇੰਨੇ ਵੱਡੇ ਪੈਮਾਨੇ ‘ਤੇ ਡਾਊਨ ਹੋਇਆ ਹੈ। ਮਈ ਮਹੀਨੇ ‘ਚ ਦੋ ਵਾਰ ਵੱਟਸਐਪ ਡਾਊਨ ਹੋਇਆ ਸੀ।

500 ਤੇ 1000 ਦੇ ਪੁਰਾਣੇ ਨੋਟ ਰੱਖਣ ਵਾਲਿਆਂ ਨੂੰ ਵੱਡੀ ਰਾਹਤ

ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ 500 ਤੇ 1000 ਰੁਪਏ ਦੇ ਬੈਨ ਨੋਟਾਂ ਨੂੰ ਲੈ ਕੇ ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ। ਅਪਣੀ ਪਟੀਸ਼ਨ ‘ਚ ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਪੁਰਾਣੇ ਨੋਟਾਂ ਨੂੰ ਜਮ੍ਹਾਂ ਕਰਾਉਣ ਲਈ ਇੱਕ ਹੋਰ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਸਾਫ ਕਿਹਾ ਹੈ ਕਿ ਪੁਰਾਣੇ ਨੋਟ ਜਮ੍ਹਾਂ ਨਹੀਂ ਕੀਤੇ ਜਾਣਗੇ। ਸੁਪਰੀਮ ਕੋਰਟ ਨੇ ਪੁਰਾਣੇ ਨੋਟਾਂ ‘ਤੇ ਕਿਸੇ ਵੀ ਤਰ੍ਹਾਂ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ‘ਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ 500 ਤੇ 1000 ਰੁਪਏ ਦੇ ਪੁਰਾਣੇ ਨੋਟ ਰੱਖਣ ਵਾਲਿਆਂ ਖਿਲਾਫ ਕੋਈ ਕ੍ਰਿਮੀਨਲ ਐਕਸ਼ਨ ਨਹੀਂ ਲਿਆ ਜਾਵੇਗਾ। ਸੁਪਰੀਮ ਕੋਰਟ ‘ਚ ਪਟੀਸ਼ਨਕਰਤਾ ਸੁਧਾ ਮਿਸ਼ਰਾ ਸਣੇ ਕੁਝ ਹੋਰਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਸੀ ਜਿਸ ‘ਚ ਉਨ੍ਹਾਂ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਰ ਦੇ ਪੁਰਾਣੇ ਨੋਟਾਂ ਨੂੰ ਲੈ ਕੇ ਹੁਕਮ ਦੇਣ ਦੀ ਅਪੀਲ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨੋਟ ਜਮ੍ਹਾਂ ਨਹੀਂ ਕੀਤੇ ਜਾਣਗੇ। ਇਸ ਮਾਮਲੇ ‘ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਜਿਨ੍ਹਾਂ ਕੋਲ ਪੁਰਾਣੇ ਨੋਟ ਨੇ ਉਨ੍ਹਾਂ ‘ਤੇ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ।

ਸੋਸ਼ਲ ਮੀਡੀਆ 'ਤੇ ਖੂਬ ਪੱਕੀ ਹਰਸਿਮਰਤ ਬਾਦਲ ਦੀ ਖਿੱਚੜੀ, ਆਖਰ ਸੱਚ ਆਇਆ ਸਾਹਮਣੇ

ਨਵੀਂ ਦਿੱਲੀ: ਖਿੱਚੜੀ ਭਾਰਤ ਦਾ ਕੌਮੀ ਭੋਜਨ ਨਹੀਂ ਬਣੇਗੀ। ਇਸ ਸਬੰਧੀ ਸਰਕਾਰ ਵੱਲੋਂ ਸਫਾਈ ਦਿੱਤੀ ਗਈ ਹੈ। ਕੇਂਦਰੀ ਫੂਡ ਮੰਤਰੀ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਸਾਫ ਕੀਤਾ ਹੈ ਕਿ ਖਿੱਚੜੀ ਨੂੰ ਕੌਮੀ ਭੋਜਨ ਨਹੀਂ ਬਣਾਇਆ ਜਾਵੇਗਾ। Enough Khichdi cooked up on a fictitious ‘National Dish’. It has only been put for a record entry in #WorldFoodIndia. — Harsimrat Kaur Badal (@HarsimratBadal_) November 1, 2017 ਦਰਅਸਲ ਮਾਮਲਾ ਇਹ ਹੈ ਕਿ ਵਰਲਡ ਫੂਡ ਫੈਸਟੀਵਲ ਦੇ ਦਰਮਿਆਨ ਇਹ ਖ਼ਬਰ ਚਰਚਾ ‘ਚ ਆਈ ਸੀ ਕਿ ਖਿੱਚੜੀ ਨੂੰ ਕੌਮੀ ਭੋਜਨ ਬਣਾਉਣ ਦੀ ਤਿਆਰੀ ਹੈ ਪਰ ਹਰਸਿਮਰਤ ਬਾਦਲ ਨੇ ਇਸ ਤੋਂ ਇਨਾਕਰ ਕੀਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਲਈ ਇਸ ਨੂੰ ਭਾਰਤ ਵੱਲੋਂ ਐਂਟਰੀ ਦਿੱਤੀ ਗਈ ਹੈ। ਵਰਲਡ ਫੂਡ ਫੈਸਟੀਵਲ ‘ਚ ਵੱਡੀ ਪੱਧਰ ‘ਤੇ ਇਸ ਦੀ ਚਰਚਾ ਹੋਈ ਹੈ ਤੇ ਦਿੱਲੀ ‘ਚ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਮੰਨੇ ਪ੍ਰਮੰਨੇ ਸ਼ੈਫ ਸੰਜੀਵ ਕਪੂਰ ਫੂਡ ਫੈਸਟੀਵਲ ‘ਚ 800 ਕਿਲੋ ਖਿਚੜੀ ਬਣਾ ਰਹੇ ਹਨ। ਖਿਚੜੀ ਬਣਾਉਣ ਲਈ 1000 ਲੀਟਰ ਤੇ ਹਜ਼ਾਰ ਫੁੱਟ ਚੌੜੀ ਸਮਰੱਥਾ ਵਾਲੀ ਕਹਾੜੀ ਦੀ ਵਰਤੋਂ ਕੀਤੀ ਜਾਏਗੀ। ਦੱਸਣਯੋਗ ਹੈ ਕਿ ਖਿਚੜੀ ਨੂੰ ਕੌਮੀ ਭੋਜਨ ਬਣਾਉਣ ਨੂੰ ਲੈ ਕੇ ਚਰਚਾ ਇਸ ਕਰਕੇ ਭਖ਼ੀ ਕਿਉਂਕਿ ਬੀਜੇਪੀ ਦੀ ਸਰਕਾਰ ‘ਚ ਹੋਰ ਮਸਲਿਆਂ ‘ਤੇ ਇਸ ਤਰ੍ਹਾਂ ਦਾ ਰੁਖ ਅਪਣਾਇਆ ਜਾਂਦਾ ਰਿਹਾ ਹੈ। ਜਾਣੋ ਸੋਸ਼ਲ ਮੀਡੀਆ ‘ਤੇ ਕਿਵੇਂ ਪੱਕੀ ਖਿੱਚੜੀ? Which is more important? 1. Making sure all Indians are getting food? OR 2. Announcing Khichdi as our National Food?#Khichdi pic.twitter.com/mPR

ਸੈਲਫੀ ਸ਼ੌਕੀਨਾਂ ਲਈ ਸ਼ਿਓਮੀ ਧਮਾਕਾ, 16MP ਫਰੰਟ ਕੈਮਰਾ, ਕੀਮਤ ਜਾਣ ਕੇ ਹੋ ਜਾਓਗੇ ਖੁਸ਼

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਨਵੀਂ ਸੈਲਫੀ ਫੋਕਸਡ ਸਮਾਰਟਫੋਨ ਸੀਰੀਜ਼ ਲਾਂਚ ਕਰ ਦਿੱਤੀ ਹੈ। ਆਪਣੀ ਨਵੀਂ Y ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਰੇਡਮੀ Y1 ਤੇ ਰੇਡਮੀ Y1 ਲਾਈਟ ਅੱਜ ਲਾਂਚ ਕੀਤੇ। ਰੇਡਮੀ Y1 ਦੇ 3 ਜੀਬੀ ਤੇ 32 ਜੀਬੀ ਮਾਡਲ ਦੀ ਕੀਮਤ 8,999 ਰੁਪਏ ਤੇ 4 ਜੀਬੀ ਤੇ 64 ਜੀਬੀ ਮਾਡਲ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਦੂਜੇ ਪਾਸੇ ਲਾਂਚ ਸਮਾਰਟਫੋਨ ਰੈਡਮੀ Y1 ਲਾਈਟ ਦੀ ਕੀਮਤ 6,999 ਰੁਪਏ ਹੈ। ਇਹ ਦੋਵੇਂ ਹੀ ਸਮਾਰਟਫੋਨ 8 ਨਵੰਬਰ ਤੋਂ mi.com ਤੇ ਅਮੇਜ਼ਨ ‘ਤੇ ਸੇਲ ਲਈ ਮੌਜੂਦ ਹੋਣਗੇ। ਇਸ ਤੋਂ ਇਲਾਵਾ ਇਹ ਆਫਲਾਈਨ ਰਿਟੇਲ ਸਟੋਰ ‘ਤੇ ਵੀ ਵਿਕਣਗੇ। ਸ਼ਿਓਮੀ ਰੇਡਮੀ Y1 ਦੀ ਗੱਲ ਕਰੀਏ ਤਾਂ ਇਸ ‘ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲਿਊਸ਼ਨ 720×1280 ਪਿਕਸਲ ਰੱਖੀ ਗਈ ਹੈ। ਇਸ ਤੋਂ ਇਲਾਵਾ ਇਸ ਦੀ ਸਕਰੀਨ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ‘ਚ ਆਕਟੋਕੋਰ ਕਵਾਲਕੋਮ ਸਨੈਪਡ੍ਰੈਗਨ 435 ਤੇ 3ਜੀਬੀ-4ਜੀਬੀ ਰੈਮ ਨਾਲ ਦਿੱਤਾ ਗਿਆ ਹੈ। ਇੰਟਰਨਲ ਸਟੋਰੇਜ਼ ਦੇ ਮਾਮਲੇ ‘ਚ ਇਸ ‘ਚ 32 ਜੀਬੀ ਤੇ 64 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਹ ਖਾਸ ਹੈ। ਇਸ ‘ਚ 16 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪਿਛਲਾ ਕੈਮਰਾ 13 ਮੈਗਾਪਿਕਸਲ ਦਾ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਫਿੰਗਰਪ੍ਰਿੰਟ ਸੈਂਸਰ ਹੈ। ਸਮਾਰਟਫੋਨ ‘ਚ 3080 ਬੈਟਰੀ ਦਿੱਤੀ ਗਈ ਹੈ ਜੋ 10 ਦਿਨ ਦਾ ਸਟੈਂਡਬਾਈ ਦਿੰਦੀ ਹੈ।

ਕਮਲ ਹਾਸਨ ਨੇ ਮਚਾਇਆ ਤਹਿਲਕਾ, ਕਿਹਾ ਹਿੰਦੂ ਕੱਟੜਪੰਥੀ ਅੱਤਵਾਦ 'ਚ ਸ਼ਾਮਲ!

ਮੁੰਬਈ: ਫ਼ਿਲਮ ਜਗਤ ਦੇ ਵੱਡੇ ਅਦਾਕਾਰ ਕਮਲ ਹਾਸਨ ਨੇ ਵੱਡਾ ਬਿਆਨ ਦੇ ਕੇ ਭਾਰਤੀ ਸਿਆਸਤ ‘ਚ ਹਲਚਲ ਮਚਾ ਦਿੱਤੀ ਹੈ। ਕਮਲ ਹਾਸਨ ਨੇ ਇਲਜ਼ਾਮ ਲਾਇਆ ਕਿ ਹਿੰਦੂ ਕੱਟੜਪੰਥੀ ਅੱਤਵਾਦ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਗੱਲਬਾਤ ਵਿੱਚ ਯਕੀਨ ਕਰਦੇ ਸੀ ਪਰ ਹੁਣ ਉਹ ਹਿੰਸਾ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਇਹ ਬਿਆਨ ਦੇਸ਼ ਵਿੱਚ ਨਵੀਂ ਸਿਆਸੀ ਜੰਗ ਦਾ ਆਗ਼ਾਜ਼ ਕਰ ਸਕਦਾ ਹੈ। ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਮਲ ਹਾਸਨ ਦੇ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਨੈਤਿਕ ਤੌਰ ‘ਤੇ ਭ੍ਰਿਸ਼ਟਾਚਾਰੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹਿੰਦੂ ਅੱਤਵਾਦ ਦੇ ਕੋਈ ਸਬੂਤ ਨਹੀਂ ਮਿਲੇ। ਦਰਅਸਲ ਕਮਲ ਹਾਸਨ ਨੇ ਤਮਿਲ ਹਫ਼ਤਾਵਰੀ ਰਸਾਲੇ ਆਨੰਦਾ ਵਿਕਟਨ ਵਿੱਚ ਲਿਖੇ ਲੇਖ ਰਾਹੀਂ ਹਿੰਦੂ ਕੱਟੜਪੰਥੀਆਂ ‘ਤੇ ਅੱਤਵਾਦ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ। ਉਨ੍ਹਾਂ ਲਿਖਿਆ, “ਕੋਈ ਨਹੀਂ ਕਹਿ ਸਕਦਾ ਕਿ ਹਿੰਦੂ ਅੱਤਵਾਦ ਦਾ ਵਜ਼ੂਦ ਨਹੀਂ। ਹਿੰਦੂ ਕੱਟੜਪੰਥੀ ਪਹਿਲਾਂ ਗੱਲਬਾਤ ਵਿੱਚ ਯਕੀਨ ਰੱਖਦੇ ਸੀ ਪਰ ਹੁਣ ਇਹ ਹਿੰਸਾ ਵਿੱਚ ਸ਼ਾਮਲ ਹਨ। ਲੋਕਾਂ ਦੀ ਸਤਿਆਮੇਵ ਜਯਤੇ ਵਿੱਚ ਆਸਥਾ ਖ਼ਤਮ ਹੋ ਚੁੱਕੀ ਹੈ। ਰਾਈਟ ਵਿੰਗ ਨੇ ਹੁਣ ਮਸਲ ਪਾਵਰ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ। ਹਿੰਦੂ ਕੈਂਪਾਂ ਵਿੱਚ ਅੱਤਵਾਦ ਵੜ ਚੁੱਕਾ ਹੈ।” ਦਰਅਸਲ ਕਮਲ ਹਾਸਨ ਵੱਲੋਂ ਰਾਜਨੀਤਕ ਦਲ ਦੇ ਗਠਨ ਦੀ ਕਾਫੀ ਚਰਚਾ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਤੇ ਕੇਰਲ ਦੀ ਕਮਿਊਨਿਸਟ ਪਾਰਟੀ ਨਾਲ ਵੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਪਰ ਉਨ੍ਹਾਂ ਦੇ ਹਾਲੀਆ ਬਿਆਨ ਤੋਂ ਇਹ ਸਪਸ਼ਟ ਹੈ ਕਿ ਉਨ੍ਹਾਂ ਦੀ ਭਾਜਪਾ ਵਿੱਚ ਜਾਣ ਲਈ ਬਿਲਕੁਲ ਵੀ ਇੱਛਾ ਨਹੀਂ ਹੈ। ਹਾਲ ਹੀ ਵਿੱਚ ਉਨ੍ਹਾ

ਜਦੋਂ ATM ਹੋਇਆ 'ਪਾਗਲ', ਆਪੇ ਹੀ ਨਿਕਲਣ ਲੱਗੇ ਪੈਸੇ, ਲੋਕਾਂ ਨੇ ਭਰੀਆਂ ਝੋਲੀਆਂ

ਬਸਤੀ: ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿੱਚ ਲੋਕ ਜਦੋਂ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਵਿੱਚੋਂ ਰੁਪਏ ਕਢਵਾਉਣ ਲਈ ਪਹੁੰਚੇ ਤਾਂ ਜਿਵੇਂ ਚਮਤਕਾਰ ਹੀ ਹੋ ਗਿਆ। 500 ਤੋਂ ਘੱਟ ਰੁਪਏ ਕਢਵਾਉਣ ਵਾਲਿਆਂ ਨੂੰ ਵੀ 500 ਤੇ 2000 ਦੇ ਨੋਟ ਮਿਲਣ ਲੱਗੇ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪੀ.ਐਨ.ਬੀ. ਦੇ ਏ.ਟੀ.ਐਮ. ਤੋਂ ਪੈਸਾ ਕਢਵਾਉਣ ਪਹੁੰਚੇ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਏ.ਟੀ.ਐਮ. ਵਿੱਚ ਕਿਸੇ ਖ਼ਰਾਬੀ ਕਾਰਨ ਉਹ ਵਾਧੂ ਪੈਸੇ ਦੇਣ ਲੱਗਾ। ਕਈ ਲੋਕਾਂ ਨੇ ਇਸ ਮੌਕੇ ਦਾ ਖ਼ੂਬ ਲਾਹਾ ਲਿਆ ਤੇ ਜੰਮ ਕੇ ਪੈਸੇ ਕਢਵਾ ਲਏ। ਇਹ ਗੱਲ ਬਾਹਰ ਨਿਕਲੀ ਤਾਂ ਦੂਰ-ਦੂਰ ਤਕ ਫੈਲ ਗਈ ਤੇ ਹੋਰ ਲੋਕ ਪੈਸੇ ਕਢਵਾਉਣ ਲਈ ਪਹੁੰਚਣ ਲੱਗੇ। ਜਦੋਂ ਬੈਂਕ ਵਿੱਚ ਇਹ ਖ਼ਬਰ ਪਹੁੰਚੀ ਤਾਂ ਉੱਥੇ ਭੁਚਾਲ ਹੀ ਆ ਗਿਆ। ਸ਼ਾਖ ਪ੍ਰਬੰਧਕ ਨੇ ਮੌਕੇ ‘ਤੇ ਪਹੁੰਚ ਕੇ ਏ.ਟੀ.ਐਮ. ਬੰਦ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੈਨੇਜਰ ਨੇ ਦੱਸਿਆ ਕਿ ਏ.ਟੀ.ਐਮ. ਦੇ ਕੈਸੇਟ ਵਿੱਚ ਕੋਈ ਗੜਬੜੀ ਹੋਈ ਹੈ। ਉਨ੍ਹਾਂ ਦੱਸਿਆ ਕਿ 100 ਦੀ ਥਾਂ ‘ਤੇ 500 ਤੇ 2000 ਦੇ ਨੋਟ ਪਾ ਦਿੱਤੇ ਗਏ। ਇਹ ਗ਼ਲਤੀ ਪੈਸੇ ਪਾਉਣ ਵਾਲਿਆਂ ਤੋਂ ਹੋਈ ਹੈ। ਫ਼ਿਲਹਾਲ ਏ.ਟੀ.ਐਮ. ਤੋਂ ਕਿੰਨੇ ਪੈਸੇ ਨਿਕਲੇ ਹਨ, ਇਸ ਦੀ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਪੈਸਾ ਕਢਵਾਉਣ ਵਾਲਿਆਂ ਤੋਂ ਵਸੂਲੀ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ਵਿੱਚ ਏ.ਟੀ.ਐਮ. ਤੋਂ 1.5 ਲੱਖ ਰੁਪਏ ਤੋਂ ਜ਼ਿਆਦਾ ਕਢਵਾਉਣ ਦੀ ਗੱਲ ਸਾਹਮਣੇ ਆਈ ਹੈ।

ਆਈਫੋਨ ਵਰਤਣ ਵਾਲੀਆਂ ਕੁੜੀਆਂ ਖਬਰਦਾਰ ! ਇੰਝ ਹੁੰਦੀਆਂ ਤਸਵੀਰਾਂ ਲੀਕ

ਨਵੀਂ ਦਿੱਲੀ: ਆਈਫੋਨ ਚਲਾਉਣ ਵਾਲਿਆਂ ‘ਚ ਖਾਸਕਰ ਕੁੜੀਆਂ ਲਈ ਥੋੜ੍ਹੀ ਪ੍ਰੇਸ਼ਾਨੀ ਵਾਲੀ ਖਬਰ ਹੈ। ਆਈਫੋਨ ਤੁਹਾਡੀ ਸੈਮੀ-ਨਿਊਡ, ਬਿਕਨੀ ਤੇ ਅੰਡਰਗਾਰਮੈਂਟਸ ਵਾਲੀਆਂ ਤਸਵੀਰਾਂ ਨੂੰ ਸਟੋਰ ਕਰ ਰਿਹਾ ਹੈ। ਇਹ ਤਸਵੀਰਾਂ ਬ੍ਰੇਸੀਅਰ ਨਾਂ ਦੇ ਫੋਲਡਰ ‘ਚ ਸਟੋਰ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਆਈਫੋਨ ਦੇ ਫੋਟੋ ਐਪ ਦੇ ਸਰਚ ਬਾਰ ‘ਚ ਜਾ ਕੇ ਬ੍ਰੇਸੀਅਰ ਟਾਇਪ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਅਜਿਹਾ ਫੋਲਡਰ ਖੁੱਲ੍ਹੇਗਾ ਜਿਸ ‘ਚ ਤੁਹਾਡੀਆਂ ਤਸਵੀਰਾਂ ਸੇਵ ਹੋ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਐਲਬਮ ‘ਚ ਵੇਖੋਗੇ ਤਾਂ ਅਜਿਹਾ ਕੋਈ ਫੋਲਡਰ ਨਜ਼ਰ ਨਹੀਂ ਆਵੇਗਾ। ਸਰਚ ‘ਚ ਹੀ ਇਹ ਫੋਲਡਰ ਦਿਖਾਈ ਦਿੰਦਾ ਹੈ। ਐਪਲ ਨੇ ਇਸ ਨੂੰ ਸੀਕ੍ਰੇਟ ਫੋਲਡਰ ਵਾਂਗ ਰੱਖਿਆ ਹੈ। 30 ਅਕਤੂਬਰ ਨੂੰ ਇੱਕ ਟਵਿਟਰ ਹੈਂਡਲ ਨੇ ਇਸ ਫੀਚਰ ਨੂੰ ਸਮਝਿਆ ਤੇ ਕੁੜੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਵਾਲ ਵੀ ਚੁੱਕਿਆ ਕਿ ਐਪਲ ਅਜਿਹਾ ਕਿਉਂ ਕਰ ਰਿਹਾ ਹੈ। ਐਪਲ ਦੇ ਫੋਟੋ ਐਪ ‘ਚ ਫੋਲਡਰ ਕਾਫੀ ਪੁਰਾਣਾ ਫੀਚਰ ਹੈ। ਆਈਫੋਨ ‘ਚ ਤਸਵੀਰਾਂ ਅਲੱਗ-ਅਲਗ ਫੋਲਡਰ ‘ਚ ਸਟੋਰ ਹੁੰਦੀਆਂ ਹਨ। ਇਸ ਨਾਲ ਯੂਜ਼ਰ ਨੂੰ ਤਸਵੀਰਾਂ ਲੱਭਣ ‘ਚ ਅਸਾਨੀ ਹੁੰਦੀ ਹੈ। ਇਸ ਗੱਲ ਸਾਹਮਣੇ ਆਉਣ ‘ਤੇ ਕੁੜੀਆਂ ਦੇ ਹੋਸ਼ ਉੱਡ ਗਏ। ਜੇਕਰ ਤੁਸੀਂ ਵੀ ਆਈਫੋਨ ਇਸਤੇਮਾਲ ਕਰ ਰਹੇ ਹੋ ਤਾਂ ਫੋਟੋ ਐਪ ‘ਚ ਜਾ ਕੇ ਬ੍ਰੇਸੀਅਰ ਟਾਇਪ ਕਰੋ ਤੇ ਆਪਣੀ ਸੁਰੱਖਿਆ ਲਈ ਇਸ ਫੋਲਡਰ ਨੂੰ ਡਿਲੀਟ ਕਰ ਦਿਓ।

ਖੁਸ਼ਖਬਰੀ! ਸਟੇਟ ਬੈਂਕ ਆਫ ਇੰਡੀਆ ਨੇ ਘਟਾਈਆਂ ਵਿਆਜ਼ ਦਰਾਂ

ਮੰਬਈ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੀਆਂ ਵਿਆਜ਼ ਦਰਾਂ ਵਿੱਚ 0.05 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਜਨਵਰੀ ਨੂੰ ਦਰਾਂ ਵਿੱਚ ਕਟੌਤੀ ਕੀਤੀ ਸੀ। ਹੁਣ ਕਈ ਹੋਰ ਬੈਂਕ ਵੀ ਐਸ.ਬੀ.ਆਈ. ਦੇ ਇਸ ਕਦਮ ਵਾਂਗ ਫੈਸਲੇ ਲੈ ਸਕਦੇ ਹਨ। ਐਸ.ਬੀ.ਆਈ. ਦੇ ਇਸ ਐਲਾਨ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਹੋਮ ਲੋਨ ਦੀ ਵਿਆਜ ਦਰ ਘੱਟੋ-ਘੱਟ 8.30 ਫ਼ੀਸਦੀ ਹੋ ਗਈ ਹੈ, ਜੋ ਪਹਿਲਾਂ 8.35 ਫ਼ੀਸਦੀ ਹੋ ਗਈ ਹੈ। ਇਸੇ ਤਰ੍ਹਾਂ ਆਟੋ ਲੋਨ ਦੀ ਘੱਟੋ-ਘੱਟ ਵਿਆਜ ਦਰ ‘ਤੇ 8.70 ਫ਼ੀਸਦੀ ਹੋ ਗਈ ਹੈ, ਜੋ ਹੁਣ 8.75 ਫ਼ੀਸਦੀ ਸੀ। ਨਵੀਆਂ ਦਰਾਂ 1 ਨਵੰਬਰ, 2017 ਨਾਲ ਲਾਗੂ ਹੋਣਗੀਆਂ। ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ ਮੁਤਾਬਕ ਇਸ ਕਟੌਤੀ ਤੋਂ ਬਾਅਦ ਇੱਕ ਸਾਲ ਕਰਜ਼ ‘ਤੇ ਐਮ.ਸੀ.ਐਲ.ਆਰ. 7.95 ‘ਤੇ ਆ ਗਈ ਹੈ ਜੋ ਪਹਿਲਾਂ ਅੱਠ ਫ਼ੀਸਦੀ ਸੀ। ਇਸ ਦੌਰਾਨ ਇਲਾਹਾਬਾਦ ਬੈਂਕ ਨੇ ਵੀ ਐਮ.ਸੀ.ਏ.ਐਲ.ਆਰ. ਵਿੱਚ 0.15 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤੀ। ਇਸ ਕਟੌਤੀ ਤੋਂ ਬਾਅਦ ਇੱਕ ਸਾਲ ਦੀ ਮਿਆਦ ਦੇ ਕਰਜ਼ ‘ਤੇ ਐਮ.ਸੀ.ਐਲ.ਆਰ. 8.30 ਫ਼ੀਸਦੀ ਹੋਵੇਗੀ, ਜੋ ਪਹਿਲਾਂ 8.45 ਫ਼ੀਸਦੀ ਸੀ।

ਪ੍ਰਿਅੰਕਾ ਚੋਪੜਾ ਦੁਨੀਆ ਦੀਆਂ 100 ਤਾਕਤਵਰ ਔਰਤਾਂ 'ਚ ਸ਼ੁਮਾਰ

ਨਵੀਂ ਦਿੱਲੀ: ਸੁਪਰਸਟਾਰ ਪ੍ਰਿਅੰਕਾ ਚੋਪੜਾ ਫੋਰਬਸ ਦੀ ਦੁਨੀਆ ਦੀਆਂ 100 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਲਿਸਟ ‘ਚ ਸ਼ਾਮਲ ਹੋ ਗਈ ਹੈ। ਫੋਰਬਸ ਨੇ ਪ੍ਰਿਅੰਕਾ ਨੂੰ ਮਨੋਰੰਜਨ ਤੇ ਮੀਡੀਆ ਦੇ ਖੇਤਰ ‘ਚ ਤਾਕਤਵਰ ਔਰਤਾਂ ਦੀ ਲਿਸਟ ‘ਚ 15ਵੇਂ ਨੰਬਰ ‘ਤੇ ਰੱਖਿਆ ਹੈ। ਇਸ ਸੂਚੀ ‘ਚ ਪੌਪ ਕਵੀਨ ਬਿਓਂਸ ਚੌਥੇ ਨੰਬਰ ‘ਤੇ ਹੈ। ਗਾਇਕ ਟੇਲਰ ਸਵਿਫਟ 12ਵੇਂ ਤੇ ਹੈਰੀ ਪੌਟਰ ਦੀ ਲੇਖਕ ਜੇਕੇ ਰੋਲਿੰਗ 13ਵੇਂ ਨੰਬਰ ‘ਤੇ ਹੈ। ਉੱਥੇ ਪ੍ਰਿਅੰਕਾ ਫੋਰਬਸ ਦੀ ਸਾਰੀਆਂ ਸ਼੍ਰੇਣੀਆਂ ‘ਚ 97ਵੇਂ ਨੰਬਰ ‘ਤੇ ਹੈ। ਇਸ ‘ਚ ਜਰਮਨੀ ਦੀ ਚਾਂਸਲਰ ਪਹਿਲੇ ਨੰਬਰ ‘ਤੇ ਹੈ। ਬਿਉਂਸ 50ਵੇਂ ਤੇ ਟੇਲਰ 85ਵੇਂ ਨੰਬਰ ‘ਤੇ ਹੈ। ਖਾਸ ਗੱਲ ਇਹ ਹੈ ਕਿ ਪ੍ਰਿਅੰਕਾ ਦੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁੜੀ ਇਵਾਂਕਾ ਟਰੰਪ ਨੇ ਵੀ ਫੋਰਬਸ ਦੀ 100 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਲਿਸਟ ‘ਚ ਐਂਟਰੀ ਮਾਰੀ ਹੈ। ਆਪਣੀ ਅਦਾਕਾਰੀ ਤੋਂ ਇਲਾਵਾ ਪ੍ਰਿਅੰਕਾ ਯੂਨੀਸੈਫ ਦੀ ਗੁਡਵਿੱਲ ਅੰਬੈਸਡਰ ਦੇ ਰੂਪ ‘ਚ ਯੋਗਦਾਨ ਲਈ ਜਾਣਾ ਜਾਂਦੀ ਹੈ। ਪ੍ਰਿਅੰਕਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁਡ ‘ਚ ਵੀ ਆਪਣੀ ਪਛਾਣ ਬਣਾਈ ਹੈ। ਫੋਰਬਸ ਨੇ ਆਪਣੇ ਨਵੇਂ ਪਰਚੇ ‘ਚ ਪ੍ਰਿਅੰਕਾ ਦੇ ਅਮਰੀਕੀ ਟੈਲੀਵਿਜ਼ਨ ਸ਼ੋਅ ‘ਕਵਾਂਟਿਕੋ’ ਦੀ ਬੜੀ ਤਾਰੀਫ ਕੀਤੀ। ਫੋਰਬਸ ਨੇ ਲਿਖਿਆ, “ਪ੍ਰਿਅੰਕਾ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਪੁੱਜਣ ਵਾਲੀ ਇੱਕ ਕਾਮਯਾਬ ਹੈਰੋਇਨ ਹੈ। ਪ੍ਰਿਅੰਕਾ ਕਿਸੇ ਅਮਰੀਕੀ ਟੈਲੀਵਿਜ਼ਨ ‘ਚ ਕੰਮ ਕਰਨ ਵਾਲੀ ਪਹਿਲੀ ਭਾਰਤੀ ਹੈਰੋਇਨ ਵੀ ਹੈ। ਪ੍ਰਿਅੰਕਾ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟੀਵੀ ਹੈਰੋਇਨਾਂ ਦੀ ਲਿਸਟ ‘ਚ 8ਵੇਂ ਨੰਬਰ ‘ਤੇ ਪੁੱਜ ਗਈ ਹੈ। ਪਿਛਲੇ ਸਾਲ ਪ੍ਰਿਅੰਕਾ ਇਸ ਲਿਸਟ ‘ਚ 10ਵੇਂ ਨੰਬਰ ‘ਤੇ ਸੀ।

ਤੁਹਾਡੀਆਂ ਨਿੱਜੀ ਜਾਣਕਾਰੀਆਂ ਇੰਜ ਲੀਕ ਕਰਦੈ ਸਮਾਰਟਫੋਨ!

ਨਵੀਂ ਦਿੱਲੀ: ਜੇਕਰ ਤੁਸੀਂ ਸਮਾਰਟਫੋਨ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਵੀ ਆਪਣੇ ਫੋਨ ‘ਚ ਕਾਫੀ ਡੇਟਾ ਸਟੋਰ ਕੀਤਾ ਹੀ ਹੋਵੇਗਾ। ਇਸ ‘ਚ ਕੁਝ ਬੇਹੱਦ ਨਿੱਜੀ ਵੀ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਫੋਨ ਹਰ ਵੇਲੇ ਗੂਗਲ ਦੀ ਨਜ਼ਰ ‘ਚ ਰਹਿੰਦਾ ਹੈ। ਮਤਲਬ ਤੁਸੀਂ ਫੋਨ ‘ਤੇ ਕੀ ਕਰ ਰਹੇ ਹੋ, ਇਹ ਗੂਗਲ ਨੂੰ ਹਰ ਵੇਲੇ ਪਤਾ ਲੱਗਦਾ ਰਹਿੰਦਾ ਹੈ। ਦਰਅਸਲ ਤੁਸੀਂ ਜਿਸ ਵੀ ਐਂਡ੍ਰਾਇਡ ਫੋਨ ਦਾ ਇਸਤੇਮਾਲ ਕਰਦੇ ਹੋ, ਉਸ ‘ਚ ਕਈ ਸੈਂਸਰ ਲੱਗੇ ਹੁੰਦੇ ਹਨ। ਇਨ੍ਹਾਂ ਸੈਂਸਰਾਂ ਨਾਲ ਨਿਕਲਣ ਵਾਲੇ ਸਿਗਨਲ ਤੁਹਾਡੀ ਐਕਟੀਵਿਟੀ ਨੂੰ ਮੌਨੀਟਰ ਕਰਦੇ ਹਨ। ਜਦ ਤੁਹਾਡਾ ਸਮਾਰਟਫੋਨ ਗੂਗਲ ਨੂੰ ਐਕਟੀਵਿਟੀ ਟ੍ਰੇਸ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਗੂਗਲ ਨੂੰ ਸਭ ਪਤਾ ਲੱਗਦਾ ਰਹਿੰਦਾ ਹੈ। ਇਹ ਐਕਟਿਵਿਟੀ ਆਪਣੇ ਆਪ ਹੀ ਸੈਂਸਰ ਦੇ ਡਾਟਾ ਨੂੰ ਪੜ੍ਹ ਕੇ ਯੂਜ਼ਰ ਦੀ ਐਕਟੀਵਿਟੀ ਡਿਟੈਕਟ ਕਰ ਲੈਂਦਾ ਹੈ। ਇਨ੍ਹਾਂ ਸੈਂਸਰਾਂ ਜ਼ਰੀਏ ਹਰ ਐਕਟੀਵਿਟੀ ਨੂੰ ਟ੍ਰੇਸ ਕੀਤਾ ਜਾਂਦਾ ਹੈ। ਫੋਨ ਹੀ ਨਹੀਂ, ਬਲਕਿ ਤੁਸੀਂ ਕੀ ਕਰ ਰਹੇ ਹੋ, ਇਹ ਵੀ ਪਤਾ ਲੱਗਦਾ ਰਹਿੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੁਦ ਗੂਗਲ ਇਹ ਮੰਨ ਚੁੱਕਿਆ ਹੈ ਕਿ ਐਕਟੀਵਿਟੀ ਰਿਕਗਿਨਿਸ਼ਨ ਸੈਂਸਰ ਐਂਡ੍ਰਾਇਡ ਡਿਵਾਇਸ ਦੇ ਟੌਪ ‘ਤੇ ਲੱਗਾ ਹੁੰਦਾ ਹੈ। ਇਨ੍ਹਾਂ ਰਾਹੀਂ ਹੀ ਤੁਹਾਡਾ ਸਮਾਰਟਫੋਨ ਗੂਗਲ ਨੂੰ ਤੁਹਾਡੀਆਂ ਜਾਣਕਾਰੀਆਂ ਭੇਜਦਾ ਹੈ। ਕਿਹਾ ਜਾਂਦਾ ਰਿਹਾ ਹੈ ਕਿ ਗੂਗਲ ਇਸ ਤਰ੍ਹਾਂ ਦੇ ਡੇਟਾ ਦਾ ਇਸਤੇਮਾਲ ਰਿਸਰਚ ਲਈ ਕਰਦਾ ਹੈ। ਇਸ ਦੇ ਨਾਲ ਹੀ ਗੂਗਲ ਵੱਲੋਂ ਲੋਕਾਂ ਦੀ ਜ਼ਿੰਦਗੀ ‘ਚ ਨਜ਼ਰ ਰੱਖਣ ਵੱਲੋਂ ਅਲੋਚਨਾ ਵੀ ਹੁੰਦੀ ਰਹਿੰਦੀ ਹੈ।

ਪ੍ਰਕਾਸ਼ ਪੁਰਬ ਸਮਾਗਮਾਂ ਲਈ ਬਿਹਾਰ ਸਰਕਾਰ ਵੱਲੋਂ ਵੱਡਾ ਐਲਾਨ..

ਪਟਨਾ : ਬਿਹਾਰ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ‘ਤੇ ਹੋਣ ਵਾਲੇ ਸਮਾਗਮ ਲਈ ਪਟਨਾ ਵਿਚ ਦੋ ਥਾਵਾਂ ਕੰਗਣਘਾਟ ਅਤੇ ਬਾਈਪਾਸ ਦੇ ਨੇੜੇ ਅਸਥਾਈ ਟੈਂਟ ਸਿਟੀ ਦੇ ਨਿਰਮਾਣ ਲਈ 52 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਰਾਸ਼ੀ ਵਿਚੋਂ ਚਾਰ ਕਰੋੜ ਰੁਪਏ ਕਿਸਾਨਾਂ ਨੂੰ ਫ਼ਸਲ ਹਾਨੀ ਪੂਰਤੀ ਦੇ ਰੂਪ ਵਿਚ ਦਿੱਤੇ ਜਾਣਗੇ ਜਿਨ੍ਹਾਂ ਦੀ ਜ਼ਮੀਨ ‘ਤੇ ਟੈਂਟ ਸਿਟੀ ਦਾ ਨਿਰਮਾਣ ਹੋਵੇਗਾ।

ਬਾਬਰੀ ਮਸਜਿਦ ਦਾ ਮਾਲਕ ਆਇਆ ਸਾਹਮਣੇ !

ਲਖਨਊ- ਆਪਣੇ ਆਪ ਨੂੰ ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ ਵੰਸ਼ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਿੰਸ ਯਾਕੂਬ ਹਬੀਬੁਦੀਨ ‘ਤੁਸੀ’ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਉਤੇ ਕੱਲ੍ਹ ਆਪਣਾ ਮਾਲਕੀ ਹੱਕ ਦੱਸਦੇ ਹੋਏ ਖੁਦ ਨੂੰ ਵਿਵਾਦ ਪੂਰਨ ਸਥਾਨ ਦਾ ਮੁਤਵੱਲੀ ਬਣਾਏ ਜਾਣ ਦੀ ਮੰਗ ਕੀਤੀ ਹੈ। ਯਾਕੂਬ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਬਾਬਰੀ ਮਸਜਿਦ ਮੁਗਲ ਬਾਦਸ਼ਾਹ ਬਾਬਰ ਨੇ ਬਣਾਈ ਸੀ। ਉਨ੍ਹਾਂ ਕਿਹਾ, ਕਿਉਂਕਿ ਮੈਂ ਮੁਗਲਾਂ ਦੇ ਖਾਨਦਾਨ ਵਿੱਚੋਂ ਹਾਂ, ਇਸ ਲਈਂ ਬਾਬਰੀ ਮਸਜਿਦ ਦਾ ਮਾਲਕ ਹਾਂ। ਉਨ੍ਹਾਂ ਨੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਆਪਣੀ ਡੀ ਐੱਨ ਏ ਰਿਪੋਰਟ ਵੀ ਦਿਖਾਈ। ਇਸ ਡੀ ਐੱਨ ਏ ਰਿਪੋਰਟ ਦਾ ਮਿਲਾਨ ਕਿਸ ਨਾਲ ਹੋਇਆ ਤੇ ਇਹ ਸਹੀ ਹੈ ਜਾਂ ਨਹੀਂ, ਇਸ ਦੀ ਕੋਈ ਪੁਸ਼ਟੀ ਨਹੀਂ ਹੋਈ। ਯਾਕੂਬ ਨੇ ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਵੱਲੋਂ ਖੁਦ ਨੂੰ ਮੁਤਵੱਲੀ ਬਣਾਏ ਜਾਣ ਦੀ ਮੰਗ ਕਰਦੇ ਹੋਏ ਸ਼ੀਆ ਵਕਫ ਬੋਰਡ ਦੇ ਕਿਸੇ ਵੀ ਤਰ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕੱਲ੍ਹ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਚੌਧਰੀ ਲਕਸ਼ਮੀ ਨਾਰਾਇਣ ਨਾਲ ਮੁਲਾਕਾਤ ਕਰ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਉਤੇ ਮੰਤਰੀ ਨੇ ਉਨ੍ਹਾਂ ਨੂੰ ਸੁੰਨੀ ਵਕਫ ਬੋਰਡ ਨੂੰ ਬੇਨਤੀ ਪੱਤਰ ਦੇਣ ਦੀ ਸਲਾਹ ਨਾਲ ਕਿਹਾ। ਯਾਕੂਬ ਨੇ ਕਿਹਾ ਕਿ ਜੇ ਸੁੰਨੀ ਵਕਫ ਬੋਰਡ ਉਨ੍ਹਾਂ ਨੂੰ ਮੁਤਵੱਲੀ ਨਹੀਂ ਬਣਾਉਂਦਾ ਤਾਂ ਉਹ ਕੋਰਟ ਜਾਣਗੇ ਅਤੇ ਉਥੋਂ ਆਪਣਾ ਇਹ ਦਾਅਵਾ ਜਿੱਤਣ ਦੇ ਬਾਅਦ ਅਯੁੱਧਿਆ ਵਿਵਾਦ ਦਾ ਗੱਲਬਾਤ ਜ਼ਰੀਏ ਹੱਲ ਕੱਢਣ ਲਈ ਜ਼ੋਰ ਦੇਣਗੇ। ਇਸ ਦੌਰਾਨ ਅਯੁੱਧਿਆ-ਬਾਬਰੀ ਮਸਜਿਦ ਵਿਵਾਦ ਦਾ ਹੱਲ ਕੋਰਟ ਤੋਂ ਬਾਹਰ ਸਭਨਾਂ ਧਿਰਾਂ ਦੀ ਸਹਿਮਤੀ ਨਾਲ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਸ੍ਰੀ ਸ੍ਰੀ ਰਵੀਸ਼ੰਕਰ

ਯੂਪੀ ਵਿੱਚ 'ਚ ਬੁਆਇਲਰ ਫਟਿਆ, 22 ਦੀ ਮੌਤ,117 ਤੋਂ ਵੱਧ ਜ਼ਖ਼ਮੀ

ਰਾਏਬਰੇਲੀ :ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਥਿਤ ਊਂਚਾਹਾਰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਦੀ ਛੇਵੀਂ ਯੂਨਿਟ 'ਚ ਬੁੱਧਵਾਰ ਦੁਪਹਿਰ ਬਾਅਦ ਬੁਆਇਲਰ ਦੀ ਐਸ਼ ਪਾਈਪ 'ਚ ਧਮਾਕਾ ਹੋਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਲਗਪਗ 200 ਤੋਂ ਵੱਧ ਅਧਿਕਾਰੀ, ਮੁਲਾਜ਼ਮ ਅਤੇ ਮਜ਼ਦੂਰ ਸੜਦੀ ਸੁਆਹ ਦੀ ਲਪੇਟ 'ਚ ਆ ਗਏ। 117 ਤੋਂ ਵੱਧ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ ਹੈ। ਹੁਣ ਵੀ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੇ ਸੁਆਹ 'ਚ ਦੱਬੇ ਹੋਣ ਦੀ ਸੂਚਨਾ ਹੈ। ਐੱਨਟੀਪੀਸੀ ਊਂਚਾਹਾਰ ਪ੍ਰਾਜੈਕਟ ਦੇ ਪਲਾਂਟ ਖੇਤਰ 'ਚ ਨਵੀਂ ਬਣੀ ਪੰਜ ਸੌ ਮੈਗਾਵਾਟ ਸਮਰੱਥਾ ਦੀ ਛੇਵੀਂ ਇਕਾਈ 'ਚ ਬਿਜਲੀ ਉਤਪਾਦਨ ਦਾ ਕੰਮ ਚੱਲ ਰਿਹਾ ਸੀ। ਬੁੱਧਵਾਰ ਦੁਪਹਿਰ ਬਾਅਦ ਚਾਰ ਵਜੇ ਬੁਆਇਲਰ ਦੀ ਐਸ਼ ਪਾਈਪ 'ਚ ਅਚਾਨਕ ਧਮਾਕਾ ਹੋ ਗਿਆ। ਲਗਪਗ 90 ਫੀਟ ਦੀ ਉੱਚਾਈ 'ਤੇ ਧਮਾਕਾ ਹੋਇਆ ਅਤੇ ਪਲਾਂਟ ਦੇ ਚਾਰੋ ਪਾਸੇ ਗਰਮ ਰਾਖ ਫੈਲ ਗਈ। ਬੁਆਇਲਰ ਦੇ ਆਸਪਾਸ ਦੋ ਸੌ ਤੋਂ ਵੱਧ ਐੱਨਟੀਪੀਸੀ ਦੇ ਮੁਲਾਜ਼ਮ, ਅਧਿਕਾਰੀ ਅਤੇ ਨਿੱਜੀ ਕੰਪਨੀ ਦੇ ਮਜ਼ਦੂਰ ਕੰਮ 'ਚ ਲੱਗੇ ਸਨ। ਇਹ ਸਾਰੇ ਸੁਆਹ ਦੀ ਲਪੇਟ 'ਚ ਆ ਗਏ। ਪ੍ਰਮੁੱਖ ਸਕੱਤਰ ਗ੍ਰਹਿ ਮੁਤਾਬਿਕ ਰਾਹਤ ਕਾਰਜ ਲਈ ਐੱਨਡੀਆਰ ਦੀ ਟੀਮ ਊਂਚਾਹਾਰ ਭੇਜੀ ਗਈ ਹੈ। ਹਾਦਸੇ ਦੇ ਬਾਅਦ ਹੁਣ ਤਕ 16 ਲੋਕਾਂ ਦੇ ਮਰਨ ਅਤੇ 90 ਤੋਂ 100 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਹਾਦਸੇ ਦੀ ਸੂਚਨਾ 'ਤੇ ਐੱਨਟੀਪੀਸੀ ਮੈਨੇਜਮੈਂਟ ਸਰਗਰਮ ਹੋਈ। ਗਰਮ ਸੁਆਹ ਨੂੰ ਹਟਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਜ਼ਖ਼ਮੀਆਂ ਨੂੰ ਐੱਨਟੀਪੀਸੀ ਹਸਪਤਾਲ ਲਿਆਂਦਾ ਗਿਆ। ਫਿਰ ਇੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਾਏਬਰੇਲੀ ਅਤੇ ਲਖਨਊ ਰੈਫਰ ਕੀਤਾ ਜਾਣ ਲੱਗਾ। ਸ਼ਾਮ ਸੱਤ ਵਜੇ ਤ

ਤਸ਼ੱਦਦ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ...

ਨਵੀਂ ਦਿੱਲੀ,- ਭਾਰਤ ਦੇ ਕਾਨੂੰਨ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ ਸੌਂਪੀ ਰਿਪੋਰਟ ਵਿੱਚ ਤਸ਼ੱਦਦ ਲਈ ਦੋਸ਼ੀ ਠਹਿਰਾਏ ਸਰਕਾਰੀ ਅਫਸਰਾਂ ਲਈ ਉਮਰ ਕੈਦ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਮੰਤਰਾਲੇ ਨੂੰ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਜਾ ਬੈਠੇ ਅਪਰਾਧੀਆਂ ਨੂੰ ਵਾਪਸ ਲਿਆਉਣ ਵਿੱਚ ਆਉਂਦੀਆਂ ਕਾਨੂੰਨੀ ਦਿੱਕਤਾਂ ਦੂਰ ਕਰਨ ਲਈ ਯੂ ਐਨ ਕਨਵੈਨਸ਼ਨ ਵੱਲੋਂ ਸੁਝਾਏ ਢੰਗ ਤਰੀਕਿਆਂ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ। ਇਸ ਤਾਜ਼ਾ ਰਿਪੋਰਟ ਦੇ ਮੁਤਾਬਕ ਜੇ ਸਰਕਾਰ ਤਸ਼ੱਦਦ ਨਾਲ ਸਬੰਧਤ ਕੇਸਾਂ ਤੇ ਹੋਰ ਗੈਰ ਮਨੁੱਖੀ ਅਤੇ ਅਪਮਾਨ ਜਨਕ ਵਰਤਾਰੇ ਜਾਂ ਸਜ਼ਾਵਾਂ ਦੇ ਕੇਸ ਵਿੱਚ ਯੂ ਐਨ ਕਨਵੈਨਸ਼ਨ ਨੂੰ ਯਕੀਨੀ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਇਸ ਦੇ ਲਈ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤਾ ਜਾਵੇ ਤਾਂ ਕਿ ਸਰਕਾਰੀ ਅਫਸਰਾਂ ਵੱਲੋਂ ਕੀਤੇ ਜਾਂਦੇ ਤਸ਼ੱਦਦ ਨੂੰ ਰੋਕਣ ਲਈ ਵੱਖ-ਵੱਖ ਕਾਨੂੰਨਾਂ ਵਿੱਚ ਸੋਧ ਕੀਤੀ ਜਾ ਸਕੇ। ‘ਪ੍ਰੀਵੈਨਸ਼ਨ ਆਫ ਟਾਰਚਰ ਬਿੱਲ 2017’ ਦਾ ਖਰੜਾ ਤਸ਼ੱਦਦ ਦੀ ਬੁਰਾਈ ਉੱਤੇ ਕਾਬੂ ਪਾਉਣ ਲਈ ਦੋਸ਼ੀਆਂ ਲਈ ਸਖਤ ਸਜ਼ਾ ਦੀ ਤਜਵੀਜ਼ ਕਰਦਾ ਹੈ। ਇਸ ਸਜ਼ਾ ਨੂੰ ਜੁਰਮਾਨੇ ਸਮੇਤ ਉਮਰ ਕੈਦ ਤੱਕ ਵਧਾਇਆ ਜਾ ਸਕਦਾ ਹੈ। ਕਾਨੂੰਨ ਮੰਤਰਾਲੇ ਨੂੰ ਸੌਂਪੀ ਰਿਪੋਰਟ ਮੁਤਾਬਕ ਕ੍ਰਿਮੀਨਲ ਪ੍ਰੋਸੀਜ਼ਰ ਕੋਡ 1973 ਤੇ ਇੰਡੀਅਨ ਐਵੀਡੈਂਸ ਐਕਟ 1872 ਵਿੱਚ ਮੁਆਵਜ਼ੇ ਅਤੇ ਸਬੂਤ ਦੇ ਭਾਰ ਨਾਲ ਸਬੰਧਤ ਪ੍ਰਬੰਧ ਨੂੰ ਠੀਕ ਕਰਨ ਲਈ ਸੋਧ ਦੀ ਲੋੜ ਹੈ। ਰਿਪੋਰਟ ਵਿੱਚ ਧਾਰਾ 357ਬੀ ਵਿੱਚ ਸੋਧ ਦੀ ਸਿਫਾਰਸ਼ ਕੀਤੀ ਗਈ ਹੈ। ਸਰਕਾਰ ਕੋਲ ਪੁੱਜੀ ਰਿਪੋਰਟ ਮੁਤਾਬਕ ਭਾਰਤੀ ਐਵੀਡੈਂਸ ਐਕਟ ਵਿੱਚ ਨਵੀਂ ਧਾਰਾ 114ਬੀ ਸ਼ਾਮਲ ਕੀਤੇ ਜਾਣ ਦੀ ਲੋੜ ਹੈ। ਇਸ ਰਿਪੋਰਟ ਮੁਤਾਬਕ ‘ਜੇ ਕਿਸੇ ਵਿਅਕਤੀ ਨੂੰ ਪੁਲਸ ਹਿਰਾਸਤ ਦੌਰਾਨ ਸੱਟਾਂ ਲੱਗਦੀਆਂ ਹਨ ਤਾਂ ਨਵੀਂ ਧ

ਮੋਦੀ ਸਰਕਾਰ ਦਾ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ

ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ ਨੇ ਰਸੋਈ ਗੈਸ ਦੇ ਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ 93 ਰੁਪਏ ਪ੍ਰਤੀ ਸਿਲੰਡਰ ਦੀ ਭਾਰੀ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਸਬਸਿਡੀ ਵਾਲਾ ਸਿਲੰਡਰ ਵੀ 4.56 ਰੁਪਏ ਮਹਿੰਗਾ ਕਰ ਦਿੱਤਾ ਹੈ। ਚਾਰ ਮਹੀਨੇ ਵਿੱਚ ਸਿਲੰਡਰ ਦੇ ਰੇਟ ਵਿੱਚ ਚਾਰ ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਪਰ ਹੁਣ ਇਸ ਵਿੱਚ ਇੱਕਦਮ 93.50 ਰੁਪਏ ਦਾ ਵੱਡਾ ਇਜ਼ਾਫਾ ਕਰ ਦਿੱਤਾ ਗਿਆ ਹੈ। ਇਸ ਵਿੱਚ ਗੈਸ ਸਿਲੰਡਰ ਦੀ ਕੀਮਤ ਵੱਧ ਕੇ ਕਰੀਬ 752 ਰੁਪਏ ਹੋ ਗਈ। ਕੀਮਤਾਂ ਵਿੱਚ ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਕੀਮਤਾਂ ਦਾ ਅਸਰ ਨਿਮਨ ਤੇ ਮੱਧ ਵਰਗੀ ਪਰਿਵਾਰਾਂ ਉੱਤੇ ਜ਼ਿਆਦਾ ਪਵੇਗਾ। ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਬਿਨਾ ਸਬਸਿਡੀ ਵਾਲੇ 14.2 ਕਿੱਲੋ ਦਾ ਗੈਸ ਸਿਲੰਡਰ ਦਿੱਲੀ ਵਿੱਚ ਹੁਣ 742 ਰੁਪਏ ਵਿੱਚ ਮਿਲੇਗਾ, ਉੱਥੇ ਮੁੰਬਈ ਵਿੱਚ ਇਸ ਦੀ ਕੀਮਤ 718 ਰੁਪਏ ਹੋਵੇਗੀ। ਜਦੋਕਿ 19 ਕਿੱਲੋ ਵਾਲੇ ਸਿਲੰਡਰ ਦੀ ਕੀਮਤ 1268 ਰੁਪਏ ਹੋ ਜਾਵੇਗੀ।

ਦਾਗੀ ਲੀਡਰਾਂ ਦੇ ਚੋਣ ਲੜਨ 'ਤੇ ਲੱਗੇ ਜ਼ਿੰਦਗੀ ਭਰ ਬੈਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਸੁਪਰੀਮ ਕੋਰਟ ‘ਚ ਅਪਰਾਧਕ ਮਾਮਲੇ ‘ਚ ਦੋਸ਼ੀ ਸਾਂਸਦਾਂ ਤੇ ਵਿਧਾਇਕਾਂ ਦੇ ਚੋਣ ਲੜਨ ‘ਤੇ ਜ਼ਿੰਦਗੀ ਭਰ ਲਈ ਪਾਬੰਦੀ ਲਾਉਣ ਦੀ ਵਕਾਲਤ ਕੀਤੀ ਹੈ। ਇੱਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਇਹ ਮੰਗ ਕਰਦੇ ਹੋਏ ਕਿਹਾ ਕਿ ਦਾਗੀ ਨੇਤਾਵਾਂ ਦੇ ਕੇਸ ਦੀ ਸੁਣਵਾਈ ਲਈ ਸਪੈਸ਼ਲ ਕੋਰਟ ਬਣਨੀ ਚਾਹੀਦੀ ਹੈ। ਇਸ ‘ਚ ਕਿੰਨਾ ਸਮਾਂ ਤੇ ਫੰਡ ਲੱਗੇਗਾ, ਇਸ ਬਾਰੇ 6 ਹਫਤਿਆਂ ‘ਚ ਜਵਾਬ ਦਿਓ। ਕਮਿਸ਼ਨ ਨੇ ਕਿਹਾ ਕਿ ਉਸ ਨੇ ਆਪਣੀ ਇਹ ਮੰਗ ਸਰਕਾਰ ਦੇ ਸਾਹਮਣੇ ਵੀ ਰੱਖੀ ਹੈ। ਉਹ ਇਸ ਬਾਰੇ ਕਾਨੂੰਨ ‘ਚ ਸੋਧ ਕਰਨ ਲਈ ਸਰਕਾਰ ਨੂੰ ਲਿਖ ਚੁੱਕੇ ਹਨ। ਕਮਿਸ਼ਨ ਦੀ ਇਸ ਗੱਲ ‘ਤੇ ਸੁਪਰੀਮ ਕੋਰਟ ਨੇ ਇਸ ਗੱਲ ਦਾ ਸਬੂਤ ਮੰਗਦੇ ਹੋਏ ਕਿਹਾ ਕਿ ਕਦੋਂ ਲਿਖਿਆ ਹੈ, ਸਰਕਾਰ ਨੂੰ ਵਿਖਾਓ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਆਪਰਾਧਿਕ ਮਾਮਲਿਆਂ ‘ਚ ਸਜ਼ਾਯਾਫਤਾ ਲੀਡਰਾਂ ਦੇ ਚੋਣ ਲੜਨ ‘ਤੇ ਜ਼ਿੰਦਗੀ ਭਰ ਦੀ ਪਾਬੰਦੀ ਲਾਉਣ ਵਾਲੀ ਪੀਆਈਐਲ ‘ਤੇ ਸੁਣਵਾਈ ਦੌਰਾਨ ਦਾਗੀ ਨੇਤਾਵਾਂ ਖਿਲਾਫ ਪੈਂਡਿੰਗ ਮਾਮਲਿਆਂ ਦੀ ਜਾਣਕਾਰੀ ਮੰਗੀ ਗਈ ਸੀ। ਕੋਰਟ ਨੇ ਕਿਹਾ ਸੀ ਕਿ ਕੀ ਪਟੀਸ਼ਨਕਰਤਾ ਦੇ ਕੋਲ ਇਸ ਦਾ ਕੋਈ ਡੇਟਾ ਹੈ। ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਸੀ ਕਿ ਤੁਸੀਂ ਸਜ਼ਾ ਹੋਣ ਤੋਂ ਬਾਅਦ 6 ਸਾਲ ਦੀ ਰੋਕ ‘ਤੇ ਬਹਿਸ ਕਰ ਰਹੇ ਹੋ ਪਰ ਕੋਰਟ ‘ਚ ਕੇਸ 20-20 ਸਾਲ ਰਹਿੰਦਾ ਹੈ ਤੇ 4 ਸੈਸ਼ਨ ਬੀਤ ਜਾਂਦੇ ਹਨ। ਇਸ ਤੋਂ ਬਾਅਦ ਛੇ ਸਾਲ ਦੀ ਰੋਕ ਦਾ ਕੀ ਮਤਲਬ ਹੈ। ਕੋਰਟ ਨੇ ਕਿਹਾ ਕਿ 20-20 ਸਾਲ ਕੇਸ ਪੈਂਡਿੰਗ ਰਹਿੰਦੇ ਹਨ ਜਦਕਿ ਕੋਰਟ ਦਾ ਹੁਕਮ ਹੈ ਕਿ ਅਜਿਹੇ ਮਾਮਲਿਆਂ ‘ਚ 6 ਮਹੀਨੇ ਤੋਂ ਜ਼ਿਆਦਾ ਸਟੇਅ ਨਹੀਂ ਦਿੱਤਾ ਜਾਵੇਗਾ।

ਰਾਮ ਰਾਹੀਮ ਦੇ ਬੇਟੇ ਵੱਲੋਂ ਡੇਰਾ ਮੁਖੀ ਬਣਨ ਤੋਂ ਸਾਫ ਇਨਕਾਰ

ਸਿਰਸਾ: ਬਲਾਤਕਾਰੀ ਬਾਬੇ ਰਾਮ ਰਾਹੀਮ ਦੇ ਬੇਟੇ ਜਸਮੀਤ ਇੰਸਾ ਨੇ ਡੇਰੇ ਦਾ ਉੱਤਰਾਅਧਿਕਾਰੀ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਸਮੀਤ ਨੇ ਕਿਹਾ ਹੈ ਕਿ ਉਹ ਗੁਰੂ ਦੀ ਗੱਦੀ ਬਾਰੇ ਸੋਚ ਵੀ ਨਹੀਂ ਸਕਦਾ। ਦਰਅਸਲ ਇਹ ਬਿਆਨ ਇਸ ਲਈ ਜਾਰੀ ਕੀਤਾ ਗਿਆ ਹੈ ਕਿ ਕਿਉਂਕਿ ਕਈ ਥਾਈਂ ਇਹ ਖ਼ਬਰ ਛਪੀ ਸੀ ਕਿ ਰਾਮ ਰਾਹੀਮ ਦੇ ਬੇਟੇ ਨੇ ਗੱਦੀ ਸੰਭਾਲ ਲਈ ਹੈ। ਡੇਰੇ ਵੱਲੋਂ ਬਿਆਨ ਜਾਰੀ ਕਰਕੇ ਜਸਮੀਤ ਇੰਸਾ ਨੇ ਕਿਹਾ ਹੈ ਕਿ ਮੈਂ ਗੱਦੀ ‘ਤੇ ਬੈਠਣ ਦਾ ਇੱਛੁਕ ਨਹੀਂ ਤੇ ਫਿਲਹਾਲ ਮੈਂ ਆਪਣਾ ਕੰਮ ਜਾਰੀ ਰੱਖਾਂਗਾ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਹੀ ਡੇਰਾ ਮੁਖੀ ਹਨ ਤੇ ਉਹ ਹੀ ਰਹਿਣਗੇ। ਉਨ੍ਹਾਂ ਕਿਹਾ ਕਿ 25 ਅਗਸਤ ਦੀ ਘਟਨਾ ਬਹੁਤ ਦੁਖਦਾਈ ਸੀ ਤੇ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ। ਉਸ ਨੇ ਕਿਹਾ ਹੈ ਕਿ ਮੈਂ ਪਰਿਵਾਰਾਂ ਦੇ ਨਾਲ ਖੜ੍ਹਾ ਹਾਂ ਤੇ ਸੰਗਤ ਵੀ ਪੂਰੀ ਤਰ੍ਹਾਂ ਡੇਰੇ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨਿਰਦੋਸ਼ ਹਨ ਤੇ ਮੈਨੂੰ ਉਮੀਦ ਹੈ ਕਿ ਜਲਦ ਹੀ ਉਨ੍ਹਾਂ ਨੂੰ ਇਨਸਾਫ ਮਿਲੇਗਾ।


Visitors :1124249