Call us : 00000

Breaking News

* * ਮਾਂ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਨੇ ਕਰਵਾਇਆ 39ਵਾਂ ਰਾਸ਼ਨ ਵੰਡ ਸਮਾਗਮ * * * * ਕਾਂਗਰਸ ਦੀ ਇਕਜੁਟਤਾ ਨੇ ਤੈਅ ਕੀਤੀ ਜਿਮਨੀ ਚੋਣ ‘ਚ ਪਾਰਟੀ ਦੀ ਇਤਿਹਾਸਕ ਜਿੱਤ - ਦਲਜੀਤ ਰਾਜੂ * ਹਰ ਵਰਕਰ ਦਾ ਸਹਿਯੋਗ ਲਈ ਕੀਤਾ ਧੰਨਵਾਦ * * * * ਤ੍ਰਿਤੀਆ ਚਰਨ,ਸਵਰਨ ਪੰਖ ਸਕਾਊਟਿੰਗ ਕੈਂਪ ਸਮਾਰਟ ਰੁੜਕਾ ਕੁੜੀਆਂ ਵਿੱਚ ਹੋਇਆ ਸ਼ੁਰੂ *“ਸਕਾਊਟਿੰਗ ਚੰਗੇ ਇਨਸਾਨ ਤੇ ਨਾਗਰਿਕ ਪੈਦਾ ਕਰਦੀ ਹੈ:ਡੀ.ਈ.ਓ ਸ.ਰਾਮਪਾਲ ਸਿੰਘ” * * * * ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਫਗਵਾੜਾ ਦੇ ਬੈਂਕਾਂ ‘ਚ ਅੱਜ ਕੰਮਕਾਜ ਰਿਹਾ ਠੱਪ * * * * ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ * * * * ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ * * * * ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ? * * * * ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ * * * * ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ * * * * ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ * * * * ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ * * * * ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ * * * * ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ * * * * ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ * * * * 9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ * * * * ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ * * * * ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ * * * * ‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ * * * * ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ * * * * ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ * * * * ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ * * * * ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ * * * * ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ * * * * ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ! * * * * ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ * * * * ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ * * * * ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ * * * * ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’ * * * * ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ * * * * ‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ * *
 
ਮਾਂ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਨੇ ਕਰਵਾਇਆ 39ਵਾਂ ਰਾਸ਼ਨ ਵੰਡ ਸਮਾਗਮ

ਫਗਵਾੜਾ 22 ਅਕਤੂਬਰ (ਅਸ਼ੋਕ ਸ਼ਰਮਾ– ਸੁਸ਼ੀਲ ਸ਼ਰਮਾ) ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਦੀਵਾਲੀ ਨੂੰ ਸਮਰਪਿਤ ਕਰਕੇ ਮਾਂ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਗੁਰੁ ਨਾਨਕਪੁਰਾ ਫਗਵਾੜਾ ਵਲੋਂ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਜੋਸ਼ੀ ਦੀ ਅਗਵਾਈ ਹੇਠ 39ਵੇਂ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਮਨੀਸ਼ ਕਾਲੀਆ (ਮਾਈਕ੍ਰੋ ਬਾਇਓ) ਪੁਜਾਰੀ ਮਾਂ ਚਿੰਤਪੁਰਨੀ ਮੰਦਿਰ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਰਾਜਕੁਮਾਰ ਕਨੌਜੀਆ, ਸ਼ੀਤਲ ਕੋਹਲੀ, ਬ੍ਰਿਜ ਮੋਹਨ ਪੁਰੀ, ਨਰਿੰਦਰ ਸਿੰਘ ਸੈਣੀ, ਕਰਮਜੀਤ ਸਿੰਘ ਸੰਧੂ, ਤੁਲਸੀ ਰਾਮ ਖੋਸਲਾ, ਸ਼ਿੰਗਾਰਾ ਸਿੰਘ, ਤਾਰਾ ਚੰਦ ਚੁੰਬਰ, ਮਾਸਟਰ ਹਰਭਜਨ ਸਿੰਘ, ਦਲਜੀਤ ਸਿੰਘ ਚਾਨਾ, ਸਤੀਸ਼ ਬੱਗਾ, ਅੰਜੂ ਭਾਸਕਰ, ਕੁਲਵਿੰਦਰ ਕੌਰ, ਮੀਨਾ ਸ਼ਰਮਾ, ਚੰਦਰ ਸ਼ੇਖਰ ਖੁੱਲਰ ਜਿਲਾ ਪ੍ਰਧਾਨ ਆਲ ਇੰਡੀਆ ਐਂਟੀ ਕਰਪਸ਼ਨ ਫੋਰਮ, ਅਸ਼ਵਨੀ ਬਗਾਨੀਆ, ਮਲਕੀਤ ਸਿੰਘ ਰਘਬੋਤਰਾ ਸ਼ਾਮਲ ਹੋਏ। ਇਸ ਮੌਕੇ 21 ਲੋੜਵੰਦ ਪਰਿਵਾਰਾ ਨੂੰ ਇਕ ਮਹੀਨੇ ਦਾ ਰਾਸ਼ਨ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਇਕ ਲੋੜਵੰਦ ਪਰਿਵਾਰ ਨੂੰ 5 ਹਜਾਰ ਰੁਪਏ ਇਲਾਜ ਲਈ ਦਿੱਤੇ ਗਏ। ਮੁੱਖ ਮਹਿਮਾਨ ਮਨੀਸ਼ ਕਾਲੀਆ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗਰੀਬਾਂ ਅਤੇ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਸੁਸਾਇਟੀ ਵਲੋਂ ਇਸ ਫਰਜ਼ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਵੀ ਕੀਤਾ ਗਿਆ। ਦਵਿੰਦਰ ਜੋਸ਼ੀ ਨੇ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਵਲੋਂ ਕੀਤੇ ਜਾਂਦੇ ਲੋਕ ਭਲਾਈ ਕੰਮਾ ਬਾਰੇ ਵਿਸ਼ਥਾਰ ਨਾਲ ਦਸਿਆ ਅਤੇ ਸਮ

ਕਾਂਗਰਸ ਦੀ ਇਕਜੁਟਤਾ ਨੇ ਤੈਅ ਕੀਤੀ ਜਿਮਨੀ ਚੋਣ ‘ਚ ਪਾਰਟੀ ਦੀ ਇਤਿਹਾਸਕ ਜਿੱਤ - ਦਲਜੀਤ ਰਾਜੂ * ਹਰ ਵਰਕਰ ਦਾ ਸਹਿਯੋਗ ਲਈ ਕੀਤਾ ਧੰਨਵਾਦ

ਫਗਵਾੜਾ 22 ਅਕਤੂਬਰ (ਅਸ਼ੋਕ ਸ਼ਰਮਾ– ਸੁਸ਼ੀਲ ਸ਼ਰਮਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਲੋਂ ਫਗਵਾੜਾ ਵਿਧਾਨਸਭਾ ਹਲਕੇ ਦੀ ਜਿਮਨੀ ਚੋਣ ਲਈ ਚਲਾਈ ਗਈ ਪ੍ਰਚਾਰ ਮੁਹਿਮ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਸ਼ਲਾਘਾ ਕਰਦਿਆਂ ਹਰ ਵਰਕਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਦਲਜੀਤ ਰਾਜੂ ਨੇ ਕਿਹਾ ਕਿ ਜਿਸ ਤਰ੍ਹਾਂ ਦਿਹਾਤੀ ਕਾਂਗਰਸ ਦੇ ਸਾਰੇ ਬਲਾਕ ਸੰਮਤੀ ਅਤੇ ਜਿਲ੍ਹਾ ਪਰੀਸ਼ਦ ਮੈਂਬਰਾਂ, ਨੰਬਰਦਾਰਾਂ, ਸਰਪੰਚਾਂ, ਪੰਚਾ ਸਮੇਤ ਵਰਕਰਾਂ ਅਤੇ ਅਹੁਦੇਦਾਰਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਚੋਣ ਮੁਹਿਮ ਨੂੰ ਨੇਪਰੇ ਚਾੜ੍ਹਿਆ ਉਸ ਤੋਂ ਇਹ ਗੱਲ ਤੈਅ ਹੈ ਕਿ ਜਦੋਂ 24 ਅਕਤੂਬਰ ਨੂੰ ਜਿਮਨੀ ਚੋਣ ਦੇ ਨਤੀਜੇ ਐਲਾਨੇ ਜਾਣਗੇ ਤਾਂ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਭਾਰੀ ਅੰਤਰ ਨਾਲ ਜਿੱਥੇ ਵਿਰੋਧੀਆਂ ਨੂੰ ਸ਼ਿਕਸਤ ਦੇਣਗੇ ਉੱਥੇ ਹੀ ਲੰਬੇ ਅਰਸੇ ਬਾਅਦ ਫਗਵਾੜਾ ਦੇ ਸਿਆਸੀ ਕਿਲੇ ਤੇ ਕਾਂਗਰਸ ਪਾਰਟੀ ਦਾ ਮੁੜ ਕਬਜਾ ਹੋਵੇਗਾ। ਉਹਨਾਂ ਦਾਅਵਾ ਕੀਤਾ ਕਿ ਪਿੰਡਾਂ ਵਿਚੋਂ ਇਸ ਵਾਰ ਕਾਂਗਰਸ ਪਾਰਟੀ ਨੂੰ ਰਿਕਾਰਡ ਲੀਡ ਪ੍ਰਾਪਤ ਹੋਵੇਗੀ ਜਿਸ ਨਾਲ ਕਾਂਗਰਸ ਪਾਰਟੀ ਦੀ ਜਿੱਤ ਦਾ ਨਵਾਂ ਇਤਿਹਾਸ ਕਾਇਮ ਹੋਵੇਗਾ।

ਤ੍ਰਿਤੀਆ ਚਰਨ,ਸਵਰਨ ਪੰਖ ਸਕਾਊਟਿੰਗ ਕੈਂਪ ਸਮਾਰਟ ਰੁੜਕਾ ਕੁੜੀਆਂ ਵਿੱਚ ਹੋਇਆ ਸ਼ੁਰੂ *“ਸਕਾਊਟਿੰਗ ਚੰਗੇ ਇਨਸਾਨ ਤੇ ਨਾਗਰਿਕ ਪੈਦਾ ਕਰਦੀ ਹੈ:ਡੀ.ਈ.ਓ ਸ.ਰਾਮਪਾਲ ਸਿੰਘ”

ਫਗਵਾੜਾ 22 ਅਕਤੂਬਰ (ਅਸ਼ੋਕ ਸ਼ਰਮਾ – ਸੁਸ਼ੀਲ ਕੁਮਾਰ) ਪਿਛਲੇ ਸਾਲਾਂ ਵਾਂਗ ਹੀ ਇਸ ਸਾਲ ਵੀ ਸਮਾਰਟ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਸਕਾਊਟਿੰਗ ਦੇ ਤਹਿਤ ਬੱਚਿਆਂ ਦਾ ਤ੍ਰਿਤੀਆ ਚਰਨ,ਸਵਰਨ ਪੰਖ ਦੇ ਕੈਂਪ ਦਾ ਆਯੋਜਨ ਐਸ.ਓ.ਸੀ. ਪੰਜਾਬ ਸ. ਉਂਕਾਰ ਸਿੰਘ(ਸ) ਤੇ ਨੀਟਾ ਕਸ਼ਪਯ ਜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਹੋਇਆ ।ਇਸ ਕੈਂਪ ਵਿੱਚ ਸਰਕਾਰੀ ਪ੍ਰਾਇਮਰੀ ਰੁੜਕਾ ਕਲਾਂ ਕੁੜੀਆਂ,ਬੀੜ ਬੰਸੀਆਂ ਤੇ ਚਚਰਾੜੀ ਦੇ ਕੱਬ ਬੁਲਬੁਲਾਂ ਭਾਗ ਲੈ ਰਹੀਆਂ ਹਨ । ਇਸ ਕੈਂਪ ਦੀ ਨਿਗਰਾਨੀ ਸ਼੍ਰੀ.ਬੂਟਾ ਰਾਮ ਕੱਬ ਮਾਸਟਰ ਜੀ ਕਰ ਰਹੇ ਹਨ । ਅੱਜ ਸਵੇਰ ਤੋਂ ਹੀ ਬੱਚਿਆਂ ਵਿੱਚ ਇਸ ਕੇਂਪ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ।ਬੱਚੇ ਸਵੇਰ ਤੋਂ ਹੀ ਸਕਾਊਟਿੰਗ ਵਾਲੀ ਵਰਦੀ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਸਨ ।ਬਾਕੀ ਬੱਚੇ ਵੀ ਇਹਨਾਂ ਵੱਲ ਵੇਖ ਰਹੇ ਸਨ ।ਇਸ ਕੈਂਪ ਵਿੱਚ ਤਕਰੀਬਨ 45 ਬੱਚੇ ਭਾਗ ਲੈ ਰਹੇ ਹਨ ।ਜੋਕਿ ਲਗਾਤਾਰ ਚਾਰ ਦਿਨਾਂ ਤੱਕ ਸਕਾਊਟਿੰਗ ਗਤੀਵਿਧੀਆਂ ਨਾਲ ਰੁਬਰੂ ਹੋਣਗੇ । ਇਸ ਕੈਂਪ ਦੀ ਸ਼ੁਰੂਆਤ ਜਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਸ.ਰਾਮਪਾਲ ਸਿੰਘ ਜੀ ਨੇ ਆਪ ਕੀਤੀ ।ਉਹਨਾਂ ਦੇ ਨਾਲ ਜਿਲ੍ਹਾ ਜਲੰਧਰ ਤੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਦੇ ਮੈਂਬਰ ਸ਼੍ਰੀ ਪ੍ਰਦੀਪ ਜੀ,ਰਵਿੰਦਰ ਕੰਗ ਜੀ ਅਤੇ ਅਮਨਦੀਪ ਜੀ ਵੀ ਉਚੇਚਾ ਹਾਜ਼ਰ ਹੋਏ । ਸਕੂਲ ਪਹੁੰਚਣ ਤੇ ਇਹਨਾਂ ਸਭ ਮਹਿਮਾਨਾਂ ਦਾ ਕੈਂਪ ਵਿੱਚ ਹਾਜ਼ਰ ਕੱਬ ਬੁਲਬੁਲਾਂ ਨੇ ਸਕਾਊਟਿੰਗ ਦੇ ਤਰੀਕੇ ਨਾਲ ਸੁਆਗਤ ਕੀਤਾ ।ਡੀ.ਈ.ਓ.ਸ.ਰਾਮਪਾਲ ਸਿੰਘ ਜੀ ਇਹਨਾਂ ਦੀ ਗਤੀਵਿਧੀਆਂ ਤੇ ਕਾਰਜਾਂ ਨੂੰ ਵੇਖ ਬਹੁਤ ਖੁਸ਼ ਹੋਏ ।ਇਸ ਕੈਂਪ ਦਾ ਹਿੱਸਾ ਬਹੁਤੇ ਬੱਚੇ ਉਹ ਹਨ ਜਿਹਨਾਂ 41ਵੀੌਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਤਮਗੇ ਜਿੱਤੇ ਹਨ ।ਡੀ.ਈ.ਓ

ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਫਗਵਾੜਾ ਦੇ ਬੈਂਕਾਂ ‘ਚ ਅੱਜ ਕੰਮਕਾਜ ਰਿਹਾ ਠੱਪ

ਫਗਵਾੜਾ 22 ਅਕਤੂਬਰ (ਅਸ਼ੋਕ ਸ਼ਰਮਾ – ਸੁਸ਼ੀਲ ਸ਼ਰਮਾ) ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਆਲ ਇੰਡੀਆ ਬੈਂਕ ਇੰਪਲਾਇਜ਼ ਐਸੋਸੀਏਸ਼ਨ ਅਤੇ ਬੈਂਕ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਵਲੋਂ ਦਿੱਤੇ ਗਏ ਰਾਸ਼ਟਰ ਪੱਧਰੀ ਹੜਤਾਲ ਦੇ ਸਾਂਝੇ ਸੱਦੇ ਤੇ ਅੱਜ ਨੂੰ ਛੱਡ ਕੇ ਫਗਵਾੜਾ ਦੇ ਤਕਰੀਬਨ ਸਾਰੇ ਸਰਕਾਰੀ ਬੈਂਕਾਂ ਵਿਚ ਕੰਮਕਾਜ ਠੱਪ ਰਿਹਾ। ਇਸ ਮੌਕੇ ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ ਦੇ ਜੋਨਲ ਸਕੱਤਰ ਕਾਮਰੇਡ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਹੜਤਾਲ ਨੂੰ ਆਲ ਇੰਡੀਆ ਬੈਂਕ ਅਫਸਰ ਐਸੋਸੀਏਸ਼ਨ ਅਤੇ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨ ਦਾ ਸਹਿਯੋਗ ਪ੍ਰਾਪਤ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੈਂਕਾ ਦੇ ਰਲੇਵੇਂ ਨਾਲ ਗ੍ਰਾਹਕਾਂ ਦੀ ਖੱਜਲ ਖੁਆਰੀ ਵਧੇਗੀ। ਬੈਂਕਿੰਗ ਸੈਕਟਰ ਵਿਚ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਖਤਮ ਹੋ ਜਾਣਗੇ। ਉਹਨਾਂ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਵਿਚ ਬੈਂਕਾਂ ਦੇ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਅਤੇ ਬੈਡ ਲੋਨ ਦੀ ਰਿਕਵਰੀ ਕਰਵਾਈ ਜਾਵੇ। ਗ੍ਰਾਹਕਾਂ ਨੂੰ ਭਾਰੀ ਜੁਰਮਾਨੇ ਨਾਲ ਪਰੇਸ਼ਾਨ ਕਰਨਾ ਬੰਦ ਹੋਵੇ। ਸਰਵਿਸ ਚਾਰਜ ਨਾ ਵਧਾਏ ਜਾਣ ਅਤੇ ਡਿਪਾਜਿਟ ਦੇ ਵਿਆਜ ਦੀ ਦਰ ਵਧਾਈ ਜਾਵੇ। ਬੈਂਕਾਂ ਵਿਚ ਲੋੜÄਦੀ ਨਵÄ ਭਰਤੀ ਕੀਤੀ ਜਾਵੇ। ਉਹਨਾਂ ਬੈਂਕਾਂ ਦੇ ਰਲੇਵੇਂ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬੈਂਕ ਦੇ ਰੁਜਗਾਰ ਅਤੇ ਰੁਜਗਾਰ ਸੁਰੱਖਿਆ ਤੇ ਹਮਲਾ ਬਰਦਾਸ਼ਤ ਨਹÄ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਹਮ ਖਿਆਲੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ

ਫਗਵਾੜਾ, 22 ਅਕਤੂਬਰ (ਅਸ਼ੋਕ ਸ਼ਰਮਾ - ਸੁਸ਼ੀਲ ਸ਼ਰਮਾ)ਵਿਧਾਨ ਸਭਾ ਹਲਕਾ 29-ਫਗਵਾੜਾ ਦੀ ਜ਼ਿਮਨੀ ਚੋਣ ਲਈ ਮਤਦਾਨ ਦਾ ਕੰਮ ਅੱਜ ਅਮਨ-ਅਮਾਨ ਤੇ ਨਿਰਵਿਘਨਤਾ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਨੇ ਚੋਣ ਅਮਲ ਦੌਰਾਨ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਮੰਤਵ ਚੋਣਾਂ ਦੌਰਾਨ ਭਾਈਚਾਰਕ ਸਾਂਝ ਅਤੇ ਅਮਨ-ਕਾਨੂੰਨ ਬਹਾਲ ਰੱਖਣਾ ਸੀ, ਜਿਸ ਵਿਚ ਪੂਰਨ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਜੋ ਕਿ ਸ਼ਾਮ 6 ਵਜੇ ਤੱਕ ਚੱਲਿਆ। ਉਨ੍ਹਾਂ ਦੱਸਿਆ ਕਿ ਜਿਥੇ ਹਲਕੇ ਦੇ ਸਾਰੇ 220 ਬੂਥਾਂ ਵਿਚ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਡਿਪਟੀ ਕਮਿਸ਼ਨਰ ਨੇ ਚੋਣ ਅਮਲ ਨੂੰ ਨਿਰਵਿਘਨ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਸਮੇਤ ਚੋਣ ਅਮਲ ’ਚ ’ਚ ਸ਼ਾਮਿਲ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ, ਪੋÇਲੰਗ ਅਫ਼ਸਰਾਂ, ਮਾਈਕਰੋ ਆਬਜ਼ਰਵਰਾਂ, ਵੱਖ-ਵੱਖ ਟੀਮਾਂ, ਵੋਟਰਾਂ ਦੀ ਸਹਾਇਤਾ ਲਈ ਤਾਇਨਾਤ ਕੀਤੇ ਵਲੰਟੀਅਰਾਂ, ਸੁਰੱਖਿਆ ਦੇ ਇੰਤਜ਼ਾਮਾਂ ’ਚ ਤਾਇਨਾਤ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਉਚੇਚੇ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਹੀ ਚੋਣ ਅਮਲ ਨੂੰ ਸਮੇਂ ਸਿਰ ਸ਼ਾਂਤਮਈ

ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ

ਫਗਵਾੜਾ, 22 ਅਕਤੂਬਰ (ਅਸ਼ੋਕ ਸ਼ਰਮਾ - ਸੁਸ਼ੀਲ ਸ਼ਰਮਾ)ਵਿਧਾਨ ਸਭਾ ਹਲਕਾ 29-ਫਗਵਾੜਾ ਦੀ ਜ਼ਿਮਨੀ ਚੋਣ ਲਈ ਮਤਦਾਨ ਦਾ ਕੰਮ ਅੱਜ ਅਮਨ-ਅਮਾਨ ਤੇ ਨਿਰਵਿਘਨਤਾ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਨੇ ਚੋਣ ਅਮਲ ਦੌਰਾਨ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਮੰਤਵ ਚੋਣਾਂ ਦੌਰਾਨ ਭਾਈਚਾਰਕ ਸਾਂਝ ਅਤੇ ਅਮਨ-ਕਾਨੂੰਨ ਬਹਾਲ ਰੱਖਣਾ ਸੀ, ਜਿਸ ਵਿਚ ਪੂਰਨ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਜੋ ਕਿ ਸ਼ਾਮ 6 ਵਜੇ ਤੱਕ ਚੱਲਿਆ। ਉਨ੍ਹਾਂ ਦੱਸਿਆ ਕਿ ਜਿਥੇ ਹਲਕੇ ਦੇ ਸਾਰੇ 220 ਬੂਥਾਂ ਵਿਚ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਡਿਪਟੀ ਕਮਿਸ਼ਨਰ ਨੇ ਚੋਣ ਅਮਲ ਨੂੰ ਨਿਰਵਿਘਨ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਸਮੇਤ ਚੋਣ ਅਮਲ ’ਚ ’ਚ ਸ਼ਾਮਿਲ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ, ਪੋÇਲੰਗ ਅਫ਼ਸਰਾਂ, ਮਾਈਕਰੋ ਆਬਜ਼ਰਵਰਾਂ, ਵੱਖ-ਵੱਖ ਟੀਮਾਂ, ਵੋਟਰਾਂ ਦੀ ਸਹਾਇਤਾ ਲਈ ਤਾਇਨਾਤ ਕੀਤੇ ਵਲੰਟੀਅਰਾਂ, ਸੁਰੱਖਿਆ ਦੇ ਇੰਤਜ਼ਾਮਾਂ ’ਚ ਤਾਇਨਾਤ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਉਚੇਚੇ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਹੀ ਚੋਣ ਅਮਲ ਨੂੰ ਸਮੇਂ ਸਿਰ ਸ਼ਾਂਤਮਈ

ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ?

ਚੰਡੀਗੜ੍ਹ: ਪੰਜਾਬ ਦੇ ਪੁਲਿਸ ਮੁਖੀ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਵਿੱਚੋਂ ਕੋਈ ਇੱਕ ਹੋ ਸਕਦਾ ਹੈ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਇਨ੍ਹਾਂ ਤਿੰਨਾਂ ਅਫਸਰਾਂ ਦੀ ਚੋਣ ਕਰਕੇ ਪੰਜਾਬ ਸਰਕਾਰ ਕੋਲ ਸਿਫਾਰਸ਼ ਭੇਜ ਦਿੱਤੀ ਹੈ। ਇਸ ਬਾਰੇ ਆਖਰੀ ਫੈਸਲਾ ਕੈਪਟਨ ਸਰਕਾਰ ਨੇ ਕਰਨਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਮੰਤ ਗੋਇਲ ਬਾਜ਼ੀ ਮਾਰ ਸਕਦੇ ਹਨ ਕਿਉਂਕਿ ਉਹ ਤਿੰਨੇ ਅਫਸਰਾਂ ਵਿੱਚੋਂ ਸਭ ਤੋਂ ਸੀਨੀਅਰ ਹਨ। ਇਸ ਵੇਲੇ 1984 ਬੈਚ ਦੇ ਆਈਪੀਐਸ ਅਫ਼ਸਰ ਸਾਮੰਤ ਗੋਇਲ ਕੇਂਦਰੀ ਖੁਫੀਆ ਏਜੰਸੀ ਰਾਅ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ 1985 ਬੈਚ ਦੇ ਮੁਹੰਮਦ ਮੁਸਤਫ਼ਾ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਤੇ 1987 ਬੈਚ ਦੇ ਦਿਨਕਰ ਗੁਪਤਾ ਪੰਜਾਬ ਇੰਟੈਲੀਜੈਂਸ ਵਿੰਗ ਦੇ ਮੁਖੀ ਹਨ। ਇਸ ਵੇਲੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਹਨ। ਉਨ੍ਹਾਂ ਦਾ ਸੇਵਾਕਾਲ ਕੇਂਦਰ ਸਰਕਾਰ ਵੱਲੋਂ 30 ਸਤੰਬਰ ਤੱਕ ਵਧਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਸੇਵਾਮੁਕਤ ਹੋਣ ਦੀ ਇੱਛਾ ਜਤਾਈ ਹੈ। ਸਾਮੰਤ ਗੋਇਲ ਦਾ ਪਲੜਾ ਇਸ ਲਈ ਵੀ ਭਾਰੀ ਹੈ ਕਿਉਂਕਿ ਉਹ ਕੇਂਦਰੀ ਏਜੰਸੀ ਵਿੱਚ ਕੰਮ ਕਰ ਰਹੇ ਹਨ ਤੇ ਪੰਜਾਬ ਪੁਲਿਸ ਦੀ ਧੜੇਬੰਦੀ ਤੋਂ ਦੂਰ ਹਨ। ਇਸ ਵੇਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਲੀ ਧੜੇਬੰਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਅਫਸਰ ਇੱਕ-ਦੂਜੇ ਖਿਲਾਫ ਹਾਈਕੋਰਟ ਤੱਕ ਪਹੁੰਚੇ ਹੋਏ ਹਨ। ਇਸ ਦਾ ਅਸਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਪੈ ਰਿਹਾ ਹੈ। ਇਸ ਧੜੇਬੰਦੀ ਨੂੰ ਦੂਰ ਕਰਨ ਲਈ ਸਾਮੰਤ ਗੋਇਲ ਹੱਥ ਕਮਾਨ ਫੜਾਈ ਜਾ ਸਕਦੀ ਹੈ।

ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ

ਚੰਡੀਗੜ੍ਹ: ਆਨ-ਲਾਈਨ ਸ਼ੌਪਿੰਗ ਦੀ ਸਾਈਟ ਫਲਿੱਪਕਾਰਟ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਡੌਰ ਮੈਟ 'ਤੇ ਇਸਤੇਮਾਲ ਕੀਤਾ ਹੈ। ਜਿਸ ਕਾਰਨ ਸਿੱਖਾਂ 'ਚ ਭਾਰੀ ਰੋਸ਼ ਹੈ। ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਸਗੋਂ ਕੁਝ ਸਮਾਂ ਪਹਿਲਾਂ ਈ-ਸ਼ੌਪਿੰਗ ਐਮਜਾਨ ਵੀ ਅਜਿਹਾ ਕਰ ਵਿਵਾਦਾਂ 'ਚ ਆ ਚੁੱਕੀ ਹੈ। ਜਿਸ ਤੋਂ ਬਾਅਦ ਐਮਜਾਨ ਨੂੰ ਮਾਫ਼ੀ ਮੰਗਣੀ ਪਈ ਸੀ। ਫਿਲਹਾਲ ਇਸ ਮਾਮਲੇ 'ਤੇ ਅਜੇ ਫਲਿੱਪਕਾਰਟ ਵੱਲੋਂ ਕੋਈ ਪ੍ਰਤੀਕਿਰੀਆ ਸਾਹਮਣੇ ਨਹੀਂ ਆਈ ਹੈ।

ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਜੇ ਕੋਈ ਹੰਗਾਮੀ ਕਦਮ ਨਹੀਂ ਉਠਾਇਆ ਪਰ ਹੁਣ ਤੱਕ ਸਵਾਈਨ ਫਲੂ ਨਾਲ 30 ਮੌਤਾਂ ਹੋ ਚੁੱਕੀਆਂ ਹਨ ਜਦਕਿ 250 ਵਿਅਕਤੀ ਬਿਮਾਰੀ ਤੋਂ ਪੀੜਤ ਹਨ। ਇਹ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ। ਇਹ ਅੰਕੜਾ ਕੇਂਦਰ ਸਰਕਾਰ ਨੇ ਜਾਰੀ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਮੁਤਾਬਕ ਦੇਸ਼ ’ਚ ਸਵਾਈਨ ਫਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਸਾਲ ਦੇਸ਼ ਵਿੱਚ ਸਵਾਈਲ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 226 ਹੋ ਗਈ ਹੈ। ਪਿਛਲੇ ਹਫ਼ਤੇ ਐਚ1ਐਨ1 ਵਾਇਰਸ ਨਾਲ 31 ਮੌਤਾਂ ਹੋਈਆਂ ਸਨ। ਸਭ ਤੋਂ ਵੱਧ 34 ਫ਼ੀਸਦੀ ਕੇਸ ਰਾਜਸਥਾਨ ਤੋਂ ਹਨ। ਦਿੱਲੀ 1011 ਕੇਸਾਂ ਨਾਲ ਦੂਜੇ ਨੰਬਰ ’ਤੇ ਹੈ ਜਦਕਿ ਰਾਜਧਾਨੀ ਦੇ ਤਿੰਨ ਵੱਡੇ ਹਸਪਤਾਲਾਂ ’ਚ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਤਕ 6601 ਵਿਅਕਤੀ ਸਵਾਈਨ ਫਲੂ ਤੋਂ ਪੀੜਤ ਪਾਏ ਗਏ ਸਨ ਤੇ ਇਨ੍ਹਾਂ ’ਚੋਂ 2030 ਮਰੀਜ਼ ਪਿਛਲੇ ਸੱਤ ਦਿਨਾਂ ਦੌਰਾਨ ਪ੍ਰਭਾਵਤ ਹੋਏ ਹਨ। ਰਾਜਸਥਾਨ ’ਚ 85 ਤੇ ਗੁਜਰਾਤ ’ਚ 43 ਵਿਅਕਤੀਆਂ ਦੀ ਸਵਾਈਨ ਫਲੂ ਕਰਕੇ ਮੌਤਾਂ ਹੋ ਚੁੱਕੀਆਂ ਹਨ। ਸਵਾਈਨ ਫਲੂ ਦੇ ਫੈਲਣ ਕਰਕੇ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਰੋਗ ਦੀ ਛੇਤੀ ਪਛਾਣ ਦੇ ਪ੍ਰਬੰਧ ਕਰਕੇ ਉਸ ਦਾ ਇਲਾਜ ਕਰਨ ਤੇ ਹਸਪਤਾਲਾਂ ’ਚ ਬਿਸਤਰਿਆਂ ਦੀ ਤੋਟ ਨਾ ਆਵੇ। ਅਧਿਕਾਰੀ ਨੇ ਕਿਹਾ ਕਿ ਸੂਬਿਆਂ ਨੇ ਦਵਾਈਆਂ ਅਤੇ ਟੈਸਟ ਸਬੰਧੀ ਕਿੱਟਾਂ ਦੀ ਕੋਈ ਮੰਗ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇਸ਼ ’ਚ ਸਵਾਈਨ ਫਲੂ ਦੇ 14992 ਕੇਸ ਸਾਹਮਣੇ ਆਏ ਸਨ ਤੇ 1103 ਵਿਅਕਤੀਆਂ ਦੀ ਜਾਨ ਗਈ ਸੀ।

ਬਸਪਾ ਵਰਕਰ ਦੇ ਕਤਲ ਮਗਰੋਂ ਭਖਿਆ ਜਲੰਧਰ ਦਾ ਮਾਹੌਲ

ਜਲੰਧਰ: ਜਲੰਧਰ ਦੇ ਅੱਪਰਾ ਇਲਾਕੇ ਵਿੱਚ ਬਸਪਾ ਵਰਕਰ ਦੇ ਕਤਲ ਮਾਮਲੇ ਕਾਰਨ ਲੋਕਾਂ ਦਾ ਰੋਹ ਵਧ ਰਿਹਾ ਹੈ। ਪੰਜ ਦਿਨਾਂ ਬਾਅਦ ਵੀ ਪੁਲਿਸ ਮੁੱਖ ਮੁਲਜ਼ਮ ਨੂੰ ਕਾਬੂ ਨਹੀਂ ਕਰ ਸਕੀ। ਪਰਿਵਾਰ ਨੇ ਉਦੋਂ ਤੱਕ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਦੋਂ ਤੱਕ ਮੁੱਖ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਜਾਂਦਾ। ਅੱਜ ਲੋਕਾਂ ਨੇ ਇਲਾਕੇ ਦੇ ਐਮਪੀ ਚੌਧਰੀ ਸੰਤੋਖ ਦੇ ਘਰ ਬਾਹਰ ਧਰਨਾ ਦੇ ਕੇ ਮੁਲਜ਼ਮ ਦੀ ਤੁਰੰਤ ਗ੍ਰਿਫਤਾਰੀ ਮੰਗੀ। ਅੱਪਰਾ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਬਸਪਾ ਵਰਕਰ ਰਾਮ ਸਰੂਪ ਦਾ 25 ਸਤੰਬਰ ਨੂੰ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਸਰਬਜੀਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਤਲ ਦੀ ਜ਼ਿੰਮੇਵਾਰੀ ਲੈ ਲਈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਪੰਜ ਦਿਨ ਬਾਅਦ ਵੀ ਮੁੱਖ ਕਾਤਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਪਰਿਵਾਰ ਨੇ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮੁੱਖ ਮੁਲਜ਼ਮ ਸਰਬਜੀਤ ਨੇ ਜਦੋਂ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਪੋਸਟ ਕੀਤੀ ਤਾਂ ਉਸ ਦੇ ਗਲੇ ਵਿੱਚ ਕਾਂਗਰਸ ਦੇ ਨਿਸ਼ਾਨ ਵਾਲਾ ਪਰਨਾ ਪਾਇਆ ਹੋਇਆ ਸੀ। ਹੁਣ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਦਬਾਅ ਵਿੱਚ ਇਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਪਰਿਵਾਰ ਸਬਰਜੀਤ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਬਸਪਾ ਵਰਕਰਾਂ ਨੇ ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਦਾ ਇਲਜ਼ਾਮ ਲਾਉਂਦੇ ਹੋਏ ਫਿਲੌਰ ਵਿੱਚ ਰੋਸ ਮਾਰਚ ਕੱਢਿਆ ਅਤੇ ਐਮਪੀ ਚੌਧਰੀ ਸੰਤੋਖ ਸਿੰਘ ਦੇ ਘਰ ਦੇ ਬਾਹਰ ਧਰਨਾ ਦੇ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਤੁਰੰਤ ਮੰਗ ਕੀਤੀ। ਇੱਥੇ ਮੁੱਖ ਮੰਤਰੀ ਦੇ ਨਾਂ ਐਸਡੀਐਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਦੂਜੇ ਪਾਸੇ

ਸੁਰਜੀਤ ਗੱਗ ਖਿਲਾਫ ਕੇਸ ਦਰਜ, ਕਿਸੇ ਵੇਲੇ ਵੀ ਹੋ ਸਕਦੀ ਗ੍ਰਿਫਤਾਰੀ

ਆਨੰਦਪੁਰ ਸਾਹਿਬ: ਸਿੱਖ ਜਥੇਬੰਦੀਆਂ ਦੀ ਸ਼ਿਕਾਇਤ 'ਤੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗੱਗ 'ਤੇ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਲੱਗਾ ਸੀ। ਇਸ ਤੋਂ ਬਾਅਦ ਥਾਣਾ ਆਨੰਦਪੁਰ ਸਾਹਿਬ ਵਿਖੇ ਧਾਰਾ 295-ਏ ਤਹਿਤ ਗੱਗ ਖਿਲਾਫ ਕੇਸ ਦਰਜ ਕੀਤਾ ਗਿਆ। ਦੂਜੇ ਪਾਸੇ ਪਿਛਲੇ ਦਿਨੀਂ ਗੱਗ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਵੀ ਸੁਰਜੀਤ ਗੱਗ ਸਿੱਖ ਧਰਮ ਖ਼ਿਲਾਫ਼, ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਤੇ ਹੋਰ ਧਰਮਾਂ ਖ਼ਿਲਾਫ਼ ਆਪਣੀਆਂ ਕਵਿਤਾਵਾਂ ਲਿਖ ਕੇ ਫੇਸਬੁਕ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਗ ਦੀਆਂ ਇਨ੍ਹਾਂ ਹਰਕਤਾਂ ਕਾਰਨ ਸਿੱਖ ਭਾਈਚਾਰੇ 'ਚ ਉਸ ਖਿਲਾਫ ਤਿੱਖਾ ਰੋਸ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਗੱਗ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਹੌਲ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਗੱਗ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਗੱਗ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਸੂਤਰਾਂ ਮੁਤਾਬਕ ਗੱਗ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਹੋ ਸਕਦੀ ਹੈ। ਪੁਲਿਸ ਨੇ ਸੁਰਜੀਤ ਗੱਗ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਚ ਪੁਲਿਸ ਨੇ ਯਾਦਵ ਸਿੰਘ ਯਾਦੀ ਤੇ ਇੱਕ ਅਣਪਛਾਤੇ ਵਿਅਕਤੀ 'ਤੇ ਆਈਪੀਸੀ ਦੀ ਧ

ਰੇਪ ਕੇਸ 'ਚ ਏਆਈਜੀ ਉੱਪਲ ਦੀਆਂ ਵਧੀਆਂ ਮੁਸ਼ਕਲਾਂ, ਪੀੜਤਾ ਦੇ ਬਿਆਨ ਦਰਜ

ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਵਾਉਣ ਵਾਲੀ ਪੀੜਤਾ ਅੱਜ ਅੰਮ੍ਰਿਤਸਰ ਦੇ ਕੈਂਟ ਥਾਣੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੀ। ਏਸੀਪੀ ਰਿਚਾ ਅਗਨੀਹੋਤਰੀ ਦੀ ਅਗਵਾਈ ਵਿੱਚ ਬਣੀ ਸਿੱਟ ਨੇ ਉਸ ਦੇ ਬਿਆਨ ਦਰਜ ਕੀਤੇ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਪੀੜਤਾਂ ਨੂੰ ਮੈਡੀਕਲ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਭੇਜਿਆ ਜਿੱਥੇ ਡਾਕਟਰਾਂ ਦੇ ਬੋਰਡ ਨੇ ਉਸ ਦਾ ਮੈਡੀਕਲ ਕੀਤਾ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨਾਮਜ਼ਦ ਅਧਿਕਾਰੀ ਰਣਧੀਰ ਸਿੰਘ ਉੱਪਲ ਦਾ ਅਜੇ ਤੱਕ ਸੁਰਾਗ ਲਾਉਣ ਵਿਚ ਅਸਫਲ ਰਹੀ ਹੈ। ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਛੇਤੀ ਹੀ ਗ੍ਰਿਫ਼ਤਾਰ ਕੀਤੀ ਜਾਵੇਗੀ। ਪੁਲਿਸ ਨੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ ਲੁੱਕਆਊਟ ਨੋਟਿਸ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਲਾਅ ਦੀ ਵਿਦਿਆਰਥਣ ਨੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ਼ ਪਿਸਤੌਲ ਦੀ ਨੋਕ ‘ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਮਹਿਲਾ ਆਈਪੀਐਸ ਅਧਿਕਾਰੀ ਵਿਭੂ ਰਾਜ ਨੇ ਕੀਤੀ। ਉਨ੍ਹਾਂ ਰਣਧੀਰ ਸਿੰਘ ਉੱਪਲ ਖਿਲਾਫ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਕੈਂਟ ਥਾਣੇ ਵਿੱਚ ਏਆਈਜੀ ਰਣਧੀਰ ਸਿੰਘ ਖਿਲਾਫ ਬਲਾਤਕਾਰ ਸਮੇਤ ਹੋਰ ਕਈ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਕਲੇਸ਼ ਦੇ ਚੱਲਦਿਆਂ ਦੋਵਾਂ ਧਿਰਾਂ ਆਪੋ ਆਪਣੇ ਅਹੁਦੇਦਾਰ ਨਿਯੁਕਤ ਕਰੀ ਜਾ ਰਹੀਆਂ ਹਨ। ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਬਾਗੀ ਧੜੇ ਨਾ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਗਠਨ ਕਰ ਰਹੇ ਹਨ। ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੇ ਧੜੇ ਵੱਲੋਂ ਵੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਮੰਗਲਵਾਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੇ ਧੜੇ ਵੱਲੋਂ ਮਾਝਾ ਜ਼ੋਨ ਦੇ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਦੇ ਹੋਏ ਅਸ਼ੋਕ ਤਲਵਾਰ ਨੂੰ ਅੰਮ੍ਰਿਤਸਰ (ਸ਼ਹਿਰੀ) ਤੇ ਸੁਰਜੀਤ ਸਿੰਘ ਕੰਗ ਨੂੰ ਅੰਮ੍ਰਿਤਸਰ (ਦਿਹਾਤੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਰਜਿੰਦਰ ਪਲਾਹ ਨੂੰ ਅੰਮ੍ਰਿਤਸਰ ਸ਼ਹਿਰੀ ਦਾ ਸਹਿ-ਪ੍ਰਧਾਨ, ਗੁਰਭੇਜ ਸਿੰਘ ਗੁਪਾਲਪੁਰ ਨੂੰ ਵਿਧਾਨ ਸਭਾ ਹਲਕਾ ਮਜੀਠਾ ਦਾ ਪ੍ਰਧਾਨ ਤੇ ਹਲਕਾ ਫ਼ਤਿਹਗੜ੍ਹ ਚੂੜੀਆਂ ਦੀ ਨੁਮਾਇੰਦਗੀ ਲਈ ਪੀਟਰ ਚੀਦਾ ਤੇ ਕੁਲਵੰਤ ਸਿੰਘ ਉੱਤੇ ਆਧਾਰਤ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਝਾ ਜ਼ੋਨ ਦੇ 4 ਉਪ ਪ੍ਰਧਾਨ, 25 ਜਨਰਲ ਸਕੱਤਰ, 4 ਸੰਯੁਕਤ ਸਕੱਤਰ ਨਿਯੁਕਤ ਕੀਤੇ ਗਏ ਹਨ। ਮਾਝਾ ਜ਼ੋਨ ਦੇ ਉਪ ਪ੍ਰਧਾਨਾਂ ਦੀ ਸੂਚੀ ਵਿੱਚ ਇੰਦਰਬੀਰ ਸਿੰਘ ਬੱਲ, ਬਲਦੇਵ ਸਿੰਘ ਕੋਟ ਮੁਹੰਮਦ, ਬਿਕਰਮਜੀਤ ਸਿੰਘ ਸਰਹਾਲੀ ਤੇ ਪਰਮਜੀਤ ਸ਼ਰਮਾ (ਲਾਟੀ ਪਹਿਲਵਾਨ) ਦੇ ਨਾਮ ਸ਼ਾਮਲ ਹਨ। ਜਨਰਲ ਸਕੱਤਰਾਂ ਦੀ ਸੂਚੀ ਵਿੱਚ ਸ਼ਿਵਾਨੀ ਸ਼ਰਮਾ ਪਠਾਨਕੋਟ, ਸੁਭਾਸ਼ ਵਰਮਾ, ਕੁਲਦੀਪ ਸਿੰਘ ਮਥੇਰਵਾਲ, ਨਿਰਮਲ ਸਿੰਘ ਡਾਲਮ, ਸੁਨਾਕ ਸਿੰਘ, ਰਘਵੀਰ ਸਿੰਘ, ਡਾ. ਗੁਰਿੰਦਰਪਾਲ ਸਿੰਘ, ਭਾਰਤ ਭੂਸ਼ਨ ਸ਼ਰਮਾ, ਚਾਨਣ ਸਿੰਘ (ਚੰਨ ਖ਼ਾਲਸਾ), ਮਨਜੀਤ ਕੌਰ, ਇਕਬਾਲ ਸਿੰਘ ਭੁੱਲਰ, ਠਾਕੁਰ ਤਰਸੇਮ ਸਿੰਘ, ਡਾ. ਤਲਵਿੰਦਰ ਸਿੰਘ, ਬਲਜੀ

ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ

ਜਲੰਧਰ: ਨੇੜਲੇ ਪਿੰਡ ਕੰਦੋਲਾ ਦੇ ਤਸਕਰ ਰਾਜਾ ਕੰਦੋਲਾ ਨੂੰ ਜਲੰਧਰ ਦੇ ਸੈਸ਼ਨ ਜੱਜ ਨੇ ਗੜ੍ਹਸ਼ੰਕਰ ਦੇ ਆਇਸ ਤਸਕਰੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਰਾਜਾ ਕੰਦੋਲਾ ਦੇ ਵਕੀਲ ਮਨਦੀਪ ਸਿੰਘ ਸੱਚਦੇਵਾ ਨੇ ਦੱਸਿਆ ਕਿ ਪੁਲਿਸ ਨੇ ਰਾਜਾ 'ਤੇ ਚਾਰ-ਪੰਜ ਕੇਸ ਪਾਏ ਹਨ। ਮੰਗਲਵਾਰ ਨੂੰ ਗੜ੍ਹਸ਼ੰਕਰ ਥਾਣੇ ਵਿੱਚ 2 ਜੂਨ, 2012 ਨੂੰ ਦਰਜ ਹੋਏ ਕੇਸ ਦਾ ਫੈਸਲਾ ਜਲੰਧਰ ਵਿੱਚ ਸੁਣਾਇਆ ਗਿਆ। ਇਸ ਮਾਮਲੇ ਵਿੱਚ ਰਾਜਾ ਕੰਦੋਲਾ ਨੂੰ ਬਰੀ ਕਰ ਦਿੱਤਾ ਗਿਆ ਹੈ ਜਦਕਿ ਦੋ ਮੁਲਜ਼ਮਾਂ ਨੂੰ 2 ਸਾਲ ਤੇ 5 ਸਾਲ ਦੀ ਸਜ਼ਾ ਹੋਈ ਹੈ। ਐਡਵੋਕੇਟ ਸੱਚਦੇਵਾ ਮੁਤਾਬਕ ਪੁਲਿਸ ਨੇ ਕੇਸ ਵਿੱਚ 'ਆਇਸ' ਨਾਂ ਦੇ ਨਸ਼ੇ ਦੀ ਗੱਲ ਕੀਤੀ ਪਰ ਛੇ ਸਾਲ ਬਾਅਦ ਵੀ ਪੁਲਿਸ ਆਇਸ ਅਦਾਲਤ ਵਿੱਚ ਪੇਸ਼ ਨਾ ਕਰ ਸਕੀ। ਖਾਸ ਗੱਲ ਇਹ ਹੈ ਕਿ ਇਸ ਕੇਸ ਦਾ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਜੀਤ ਸੀ, ਜੋ ਖੁਦ ਹੀ ਨਸ਼ਾ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਸੱਚਦੇਵਾ ਮੁਤਾਬਕ ਪੁਲਿਸ ਨੇ ਰਾਜਾ ਕੰਦੋਲਾ ਨੂੰ ਝੂਠਾ ਫਸਾਇਆ ਹੈ। ਹੋਰ ਵੀ ਮਾਮਲਿਆਂ ਵਿੱਚ ਆਇਸ ਬਰਾਮਦ ਨਹੀਂ ਹੋਈ। ਹੈਰੋਇਨ ਬਰਾਮਦਗੀ ਦੇ ਦੂਜੇ ਕੇਸ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਣੀ ਹੈ। ਡਿਫੈਂਸ ਦੀ ਸਾਰੀ ਦਲੀਲ ਇਸੇ ਗੱਲ 'ਤੇ ਰਹੀ ਕਿ ਇੰਦਰਜੀਤ ਨੇ ਜਾਣਬੁੱਝ ਕੇ ਰਾਜਾ ਕੰਦੋਲਾ ਨੂੰ ਫਸਾਇਆ ਸੀ। ਜੱਜ ਨੇ ਸਬੂਤ ਨਾ ਹੋਣ 'ਤੇ ਰਾਜਾ ਨੂੰ ਬਰੀ ਕਰ ਦਿੱਤਾ।

ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵਫਾਦਾਰੀ ਦਾ ਇਨਾਮ ਦਿੰਦਿਆਂ ਪ੍ਰੋ, ਬਲਜਿੰਦਰ ਕੌਰ ਤੇ ਮੀਤ ਹੇਅਰ ਨੂੰ ਪਾਰਟੀ ਦੇ ਸੂਬਾਈ ਬੁਲਾਰੇ ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਮਹਿਲਾ ਵਿੰਗ ਪੰਜਾਬ ਦੇ ਵੀ ਆਬਜ਼ਰਵਰ ਹਨ ਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਯੂਥ ਵਿੰਗ ਪੰਜਾਬ ਦੇ ਇੰਚਾਰਜ ਹਨ। ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਤੇ ਹੋਰ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਦੱਸ ਦੇਈਏ ਕਿ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਇਕ ਪਾਸੇ ਖਹਿਰਾ ਧੜਾ ਸੀ ਜਦਕਿ ਦੂਜੇ ਪਾਸੇ ਪਾਰਟੀ ਹਾਈਕਮਾਨ ਨਾਲ ਖੜ੍ਹੇ ਵਿਧਾਇਕਾਂ 'ਚ ਮੀਤ ਹੇਅਰ ਤੇ ਪ੍ਰੋ.ਬਲਜਿੰਦਰ ਕੌਰ ਵੀ ਸ਼ਾਮਿਲ ਸਨ। ਇਸੇ ਤੋਂ ਇਲਾਵਾ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਭਗਵੰਤ ਮਾਨ ਤੇ ਡਾ. ਬਲਬੀਰ ਸਿੰਘ ਦੀ ਸਹਿਮਤੀ ਤੋਂ ਬਾਅਦ ਅਸ਼ੋਕ ਤਲਵਾਰ ਨੂੰ ਅੰਮ੍ਰਿਤਸਰ (ਸ਼ਹਿਰੀ) ਅਤੇ ਸੁਰਜੀਤ ਸਿੰਘ ਕੰਗ ਨੂੰ ਅੰਮ੍ਰਿਤਸਰ (ਦਿਹਾਤੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ।

ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੋਏ ਮੌੜ ਬੰਬ ਧਮਾਕੇ ਮਾਮਲੇ ਸਬੰਧੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਤਲਬ ਕੀਤਾ ਸੀ ਜਿਸ ਤੇ ਐਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਹਾਈਕੋਰਟ 'ਚ ਪੇਸ਼ ਹੋਏ। ਹਾਈਕੋਰਟ ਨੇ ਜਾਂਚ ਤੋਂ ਸੰਤੁਸ਼ਟ ਨਾ ਹੁੰਦਿਆਂ ਵਿਸ਼ੇਸ਼ ਜਾਂਚ ਟੀਮ ਦੀ ਖਿਚਾਈ ਕੀਤੀ। ਦਰਅਸਲ ਹਾਈ ਕੋਰਟ ਨੇ ਇਸ ਗੱਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਘਟਨਾ ਤੋਂ ਡੇਢ ਵਰ੍ਹਾ ਬੀਤ ਜਾਣ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ।ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਿੱਟ ਨੂੰ ਚਾਰ ਹਫ਼ਤਿਆਂ ਵਿੱਚ ਵਿਸਥਾਰਤ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੰਦਿਆਂ ਸੁਣਵਾਈ ਮੁਲਤਵੀ ਕਰ ਦਿੱਤੀ ਤੇ ਨਾਲ ਹੀ ਜਾਂਚ ਰਿਪੋਰਟ ਬੰਦ ਲਿਫਾਫੇ ਵਿੱਚ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 31 ਜਨਵਰੀ 2017 ਨੂੰ ਮੌੜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਕੀਤਾ ਗਿਆ ਸੀ, ਜਿਸ ਵਿੱਚ 7 ਜਣਿਆਂ ਦੀ ਮੌਤ ਹੋ ਗਈ ਸੀ ਅਤੇ 12 ਜਣੇ ਜ਼ਖ਼ਮੀ ਹੋ ਗਏ ਸਨ। ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ।

ਰੰਧਾਵਾ ਤੇ ਜਸਟਿਸ ਰਣਜੀਤ ਸਿੰਘ ਵਿਰੁੱਧ ਅਕਾਲੀ ਦਲ ਨੇ ਕੀਤੀ ਕਸੂਤੀ ਮੰਗ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪੰਜਾਬ ਕੈਬਨਿਟ ਵਿੱਚੋਂ ਬਰਖ਼ਾਸਤਗੀ ਤੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੂੰ ਜਾਂਚ ਕਮਿਸ਼ਨ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਹੈ। ਦਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਹਿੰਮਤ ਸਿੰਘ ਵੱਲੋਂ ਕੀਤੇ ਖੁਲਾਸਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਇੱਕ ਕਾਂਗਰਸੀ ਸਰਕਾਰੀ ਕਮਿਸ਼ਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਚਰਨ ਸਿੰਘ ਬੈਂਸ ਵੱਲੋਂ ਜਾਰੀ ਬਿਆਨ ਵਿੱਚ ਪਾਰਟੀ ਨੇ ਰੰਧਾਵਾ ਤੇ ਰਣਜੀਤ ਸਿੰਘ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਵੇਦਨਸ਼ੀਲ ਤੇ ਧਾਰਮਕ ਮੁੱਦੇ 'ਤੇ ਝੂਠੇ ਸਬੂਤ ਤਿਆਰ ਕਰਨ ਲਈ ਅਪਰਾਧਕ ਮਾਮਲੇ ਦਰਜ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਰਣਜੀਤ ਸਿੰਘ ਨੇ ਹਿੰਮਤ ਸਿੰਘ ਨੂੰ ਝੂਠੇ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਲਈ ਗੁੰਮਰਾਹ ਕੀਤਾ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਮਿਸ਼ਨ ਵੱਲੋਂ ਹਿੰਮਤ ਸਿੰਘ ਨੂੰ ਕਦੇ ਵੀ ਤਲਬ ਨਹੀਂ ਕੀਤਾ ਗਿਆ, ਸਗੋਂ ਉਸ ਨੂੰ ਰਣਜੀਤ ਸਿੰਘ ਅੱਗੇ ਪੇਸ਼ ਹੋਣ ਲਈ ਮਜਬੂਰ ਕੀਤਾ ਗਿਆ, ਜਿਸ ਨੇ ਪਹਿਲਾਂ ਤੋਂ ਅੰਗਰੇਜ਼ੀ ਵਿੱਚ ਤਿਆਰ ਕੀਤੇ ਝੂਠੇ ਦਸਤਾਵੇਜ਼ ਉੱਤੇ ਉਸ ਦੇ ਦਸਤਖ਼ਤ ਕਰਵਾ ਲਏ ਅਤੇ ਰੰਧਾਵਾ ਨੇ ਪੰਜਾਬੀ ਵਿੱਚ ਲਿਖੇ ਕੁਝ ਹੋਰ ਦਸਤਾਵੇਜ਼ਾਂ ਨੂੰ ਵੀ ਪੜ੍ਹਣ ਦਾ ਮੌਕਾ ਦਿੱਤੇ ਬਿਨਾਂ ਉਨ੍ਹਾਂ ’ਤੇ ਹਿੰਮਤ ਸਿੰਘ ਦੇ ਦਸਤਖ਼ਤ ਕਰਵਾ ਲਏ। ਕੋਰ ਕਮੇਟੀ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਕਮੇਟੀ ਨੇ ਕਿਹਾ ਕਿ ਇਸ ਜੱਜ ਨੇ ਆਪਣੀ ਰਿਪੋਰਟ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਸਿੱਧਾ ਹਮਲਾ ਕੀਤਾ ਹੈ,

ਕਾਂਗਰਸੀ ਉਮੀਦਵਾਰ 'ਤੇ ਕੇਸ ਤੇ ਥਾਣੇਦਾਰ ਦੇ ਅਸਤੀਫ਼ੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ

ਚੰਡੀਗੜ੍ਹ: ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਕੇਸ ਹੋਣ ਤੇ ਇਸ ਨੂੰ ਦਰਜ ਕਰਨ ਵਾਲੇ ਥਾਣੇਦਾਰ ਦੇ ਅਸਤੀਫਾ ਦੇਣ ਤੇ ਫਿਰ ਵਾਪਸ ਲੈਣ ਤੇ ਫਿਰ ਛੁੱਟੀ ‘ਤੇ ਜਾਣ ਵਾਲੇ ਨਾਟਕੀ ਘਟਨਾਕ੍ਰਮ ਬਾਰੇ ਚੋਣ ਕਮਿਸ਼ਨ ਨੇ ਰਿਟਰਨਿੰਗ ਅਫ਼ਸਰ ਤੋਂ ਰਿਪੋਰਟ ਮੰਗੀ ਹੈ। ਨਾਲ ਹੀ ਅਕਾਲੀ ਦਲ ਵੱਲੋਂ ਬਿਨਾ ਆਗਿਆ ਦੇ ਕੱਢੀ ਗਈ ਰੈਲੀ ਬਾਰੇ ਵੀ ਨੋਟਿਸ ਜਾਰੀ ਕੀਤਾ ਹੈ। ਵਿਰੋਧੀ ਧਿਰ ਨੇ ਚੁੱਕੀ SSP ‘ਤੇ ਉਂਗਲ- ਉੱਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਨਾਜਾਇਜ਼ ਮਾਈਨਿੰਗ ਦੇ ਮੁਲਜ਼ਮ ਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲਾਡੀ ਨੂੰ ਬਚਾਉਣ ਲਈ ਪੁਲਿਸ ‘ਤੇ ਦਬਾਈ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਹਿਰਾ ਨੇ ਇਲਜ਼ਾਮ ਲਾਇਆ ਕਿ ਲਾਡੀ ਵਿਰੁੱਧ ਦਰਜ ਕੀਤੀ ਐਫਆਈਆਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਜਲੰਧਰ ਦਿਹਾਤੀ ਦੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਦੀ ਬਦਲੀ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਅਕਾਲੀ ਦਲ ਨੇ ਕੀਤੀ ਲਾਡੀ ਨੂੰ ਗ੍ਰਿਫਤਾਰ ਕਰਨ ਦੀ ਮੰਗ- ਇਸੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੰਦਿਆਂ ਕਾਂਗਰਸੀ ਉਮੀਦਵਾਰ ਲਾਡੀ ਨੂੰ ਗ੍ਰਿਫ਼ਤਾਰ ਕਰਨ ਤੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਥਾਣੇਦਾਰ ਨੇ ਇਹ ਕਿਹਾ ਹੋਵੇ ਕਿ ਪੁਲਿਸ ‘ਤੇ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ

ਸਿਰਫ ਮੁਹਾਲੀ ਜ਼ਿਲ੍ਹੇ ਦੀਆਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾ ਕੇ ਲਹਿ ਸਕਦਾ ਪੰਜਾਬ ਦਾ ਸਾਰਾ ਕਰਜ਼

ਚੰਡੀਗੜ੍ਹ: ਜੇਕਰ ਇਕੱਲੇ ਮੁਹਾਲੀ ਜ਼ਿਲ੍ਹੇ ਦੀਆਂ ਸਰਕਾਰੀ ਜ਼ਮੀਨਾਂ ਤੋਂ ਲੀਡਰਾਂ ਤੇ ਵੱਡੇ ਅਫਸਰਾਂ ਦੇ ਕਬਜ਼ੇ ਛੁਡਾ ਲਏ ਜਾਣ ਤਾਂ ਪੰਜਾਬ ਦਾ ਸਾਰਾ ਕਰਜ਼ ਲਹਿ ਸਕਦਾ ਹੈ। ਇਹ ਹੈਰਾਨੀਜਨਕ ਖੁਲਾਸਾ ਸਰਕਾਰੀ ਰਿਪੋਰਟ ਵਿੱਚ ਹੀ ਹੋਇਆ ਹੈ। ਮੁਹਾਲੀ ਜ਼ਿਲ੍ਹੇ ਵਿੱਚ ਨਾਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਦੀ ਕੁੱਲ ਕੀਮਤ ਦੋ ਲੱਖ ਕਰੋੜ ਰੁਪਏ ਤੋਂ ਵੱਧ ਹੈ। ਪੰਜਾਬ ਸਿਰ ਏਨਾ ਹੀ ਕਰਜ਼ਾ ਚੜ੍ਹਿਆ ਹੋਇਆ ਹੈ। ਅਹਿਮ ਗੱਲ਼ ਇਹ ਹੈ ਕਿ ਜੇਕਰ ਮੁਹਾਲੀ ਜ਼ਿਲ੍ਹੇ ਵਿੱਚ ਇੰਨੀ ਜ਼ਮੀਨ ਕਬਜ਼ਾਈ ਹੈ ਤਾਂ ਪੂਰੇ ਪੰਜਾਬ ਦੀ ਨਾਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਦੀ ਕਿੰਨੀ ਕੀਮਤ ਹੋਵੇਗੀ। ਸਪਸ਼ਟ ਹੈ ਕਿ ਜੇਕਰ ਰਸੂਖ਼ਵਾਨਾਂ ਕੋਲੋਂ ਸਰਕਾਰੀ ਜ਼ਮੀਨ ਛੁਡਾ ਲਈ ਜਾਵੇ ਤਾਂ ਪੰਜਾਬ ਮੁੜ ਸੋਨੇ ਦੀ ਚਿੜੀ ਬਣ ਜਾਏਗਾ। ਦਰਅਸਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਕੈਬਨਿਟ ਸਬ ਕਮੇਟੀ ਨੇ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਐਸਐਸ ਸਾਰੋਂ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ ਹੈ। ਕਮੇਟੀ ਵਿੱਚ ਸੇਵਾ ਮੁਕਤ ਡੀਜੀਪੀ ਚੰਦਰ ਸ਼ੇਖਰ, ਸਥਾਨਕ ਸਰਕਾਰਾਂ, ਪੰਚਾਇਤਾਂ, ਮਾਲ, ਸਿੰਜਾਈ ਤੇ ਜੰਗਲਾਤ ਵਿਭਾਗਾਂ ਦੇ ਨੁਮਾਇੰਦਿਆਂ ਸਮੇਤ ਸਮੂਹ ਨਗਰ ਨਿਗਮਾਂ ਦੇ ਮੇਅਰ ਵੀ ਸ਼ਾਮਲ ਕੀਤੇ ਹਨ। ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦੌਰਾਨ ਚੰਦਰ ਸ਼ੇਖਰ ਨੇ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਸਰਕਾਰੀ ਵਿਭਾਗਾਂ ਦੀ 5 ਤੋਂ 6 ਲੱਖ ਏਕੜ ਜ਼ਮੀਨ ਉਤੇ ਸਿਆਸਤਦਾਨਾਂ ਤੇ ਆਈਏਐਸ-ਆਈਪੀਐਸ ਅਫ਼ਸਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਹੀ 2585 ਏਕੜ ਵਿੱਚੋਂ 2435 ਏਕੜ ਜ਼ਮੀਨ ਉਪਰ ਕਬਜ਼ੇ ਹਨ। ਮੀਟਿੰਗ ਵਿੱਚ ਸਿੱਧੂ ਸਮੇਤ ਪੇਂਡ

ਸੀਐਮਆਰ ਟੀਕਾ ਲੱਗਣ ਮਗਰੋਂ ਬੱਚੀ ਦੀ ਮੌਤ

ਬਠਿੰਡਾ: ਵਿਵਾਵਾਂ ਵਿੱਚ ਘਿਰਿਆ ਸੀਐਮਆਰ ਟੀਕਾ ਲੱਗਣ ਨਾਲ ਛੇ ਸਾਲਾ ਬੱਚੀ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਬੱਚੀ ਦੀ ਮੌਤ ਮਗਰੋਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਡਿਪਟੀ ਕਮਿਸ਼ਨਰ ਨੇ ਰਾਤ ਦੇ 12 ਵਜੇ ਸਿਵਲ ਸਰਜਨ, ਹਸਪਤਾਲ ਦੇ ਸਟਾਫ ਤੇ ਸਕੂਲ ਦੇ ਸਟਾਫ਼ ਨਾਲ ਹਸਪਤਾਲ ਵਿੱਚ ਮੀਟਿੰਗ ਕੀਤੀ ਤੇ ਮਾਮਲੇ ਦਾ ਜਾਇਜ਼ਾ ਲਿਆ। ਸਕੂਲ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਗੁਰਨੂਰ ਨੂੰ ਚਾਰ ਤਰੀਕ ਨੂੰ ਟੀਕਾ ਲੱਗਿਆ ਸੀ। ਉਹ ਪੰਜ ਤਾਰੀਕ ਨੂੰ ਸਕੂਲ ਆਈ ਸੀ ਪਰ ਉਸ ਦੀ ਸਿਹਤ ਖਰਾਬ ਰਹੀ। ਉਨ੍ਹਾਂ ਮੰਨਿਆ ਕਿ ਟੀਕੇ ਦੇ ਰਿਐਕਸ਼ਨ ਕਰਕੇ ਬੱਚੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਈ। ਯਾਦ ਰਹੇ ਇਸ ਟੀਕੇ ਬਾਰੇ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਬਹੁਤ ਅਫਵਾਹਾਂ ਫੈਲੀਆਂ ਹਨ। ਇਹ ਟੀਕੇ ਭਾਰਤ ਸਰਕਾਰ ਦੀ ਮਹਿੰਮ ਤਹਿਤ ਸਕੂਲਾਂ ਵਿੱਚ ਲਾਏ ਜਾ ਰਹੇ ਹਨ। ਇਸ ਕਰਕੇ ਬਹੁਤੇ ਲੋਕ ਇਹ ਟੀਕਾ ਲਵਾ ਹੀ ਨਹੀਂ ਰਹੇ। ਅਜਿਹੇ ਪਹਿਲਾਂ ਵੀ ਕੇਸ ਸਾਹਮਣੇ ਆਏ ਹਨ ਕਿ ਟੀਕਾ ਲੱਗਣ ਮਗਰੋਂ ਬੱਚਿਆਂ ਦੀ ਸਿਹਤ ਵਿਗੜੀ ਹੈ।

ਆੜਤੀਏ ਦੀ ਬਦਸਲੂਕੀ ਤੋਂ ਅੱਕ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ: ਪਿੰਡ ਅਠਵਾਲ ਦੇ ਕਿਸਾਨ ਨੇ ਆੜਤੀਏ ਵੱਲੋਂ ਦੁਰਵਿਵਹਾਰ ਕੀਤੇ ਜਾਣ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਆੜਤੀਏ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 45 ਸਾਲਾ ਕਿਸਾਨ ਮਲਕੀਤ ਸਿੰਘ ਨੇ ਆਪਣੇ ਹੀ ਪਿੰਡ ਦੇ ਆੜਤੀਏ ਕੋਲੋਂ 40000 ਰੁਪਏ ਕਰਜ਼ਾ ਲਿਆ ਸੀ ਤੇ ਫ਼ਸਲ ਪੱਕਣ ‘ਤੇ ਮੋੜਨ ਦਾ ਵਾਅਦਾ ਕੀਤਾ ਸੀ। ਮ੍ਰਿਤਕ ਦੀ ਪਤਨੀ ਨਰਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਅਚਾਨਕ ਕੁਝ ਪੈਸਿਆਂ ਦੀ ਲੋੜ ਪੈਣ ‘ਤੇ ਮਲਕੀਤ ਸਿੰਘ ਆੜਤੀਏ ਦੇ ਘਰ ਗਿਆ ਪਰ ਉਸ ਨੇ ਮਲਕੀਤ ਸਿੰਘ ਨਾਲ ਬੁਰਾ ਵਿਵਹਾਰ ਕਰਦਿਆਂ ਪਹਿਲਾਂ ਪਿਛਲੀ ਰਕਮ ਮੋੜਨ ਲਈ ਜ਼ੋਰ ਪਾਇਆ। ਇਥੋਂ ਤੱਕ ਕਿ ਆਪਣੀ ਫ਼ਸਲ ਕਿਤੇ ਹੋਰ ਵੇਚ ਕੇ ਉਸ ਦਾ ਕਰਜ਼ਾ ਮੋੜਨ ਲਈ ਕਿਹਾ। ਕੁਝ ਸਮੇਂ ਬਾਅਦ ਆੜਤੀਆ ਸਵਰਨ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਨਰਿੰਦਰ ਕੌਰ ਨਾਲ ਵੀ ਮਾੜਾ ਵਤੀਰਾ ਕੀਤਾ। ਇਸ ਗੱਲ ਤੋਂ ਪ੍ਰੇਸ਼ਾਨ ਮਲਕੀਤ ਸਿੰਘ ਨੇ ਘਰੋਂ ਬਾਹਰ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮਲਕੀਤ ਸਿੰਘ ਡੇਢ ਏਕੜ ਜ਼ਮੀਨ ਦਾ ਮਾਲਕ ਸੀ।

ਇਨ੍ਹਾਂ 7 ਇਤਿਹਾਸਿਕ ਸਥਾਨਾਂ ਦੀ ਜ਼ਿੰਮੇਵਾਰੀ ਤੋਂ ਭੱਜੀ ਕੈਪਟਨ ਸਰਕਾਰ

ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ ਲਾਲ ਕਿਲ੍ਹੇ ਦੇ ਰੱਖ-ਰਖਾਵ ਨੂੰ ਨਿੱਜੀ ਕੰਪਨੀ ਨੂੰ ਸੌਂਪੇ ਜਾਣ ਦਾ ਵਿਵਾਦ ਅਜੇ ਥੰਮ੍ਹਿਆ ਨਹੀਂ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੁਝ ਅਜਿਕਾ ਹੀ ਕਰਨ ਜਾ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਕੇਂਦਰੀ ਸੈਰ ਸਪਾਟਾ ਮੰਤਰਾਲੇ ਨੂੰ ਪੰਜਾਬ ਦੇ ਮੁੱਖ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਨੂੰ ਵੀ ‘ਅਡਾਪਟ ਹੈਰੀਟੇਜ’ ਸਕੀਮ ਵਿੱਚ ਸ਼ਾਮਲ ਕਰਨ ਬਾਰੇ ਚਿੱਠੀ ਲਿਖੀ ਹੈ। ਇਨ੍ਹਾਂ ਮੁੱਖ ਸਥਾਨਾਂ ਵਿੱਚ ਪੰਜਾਬ ਦਾ ਜਲ੍ਹਿਆਂਵਾਲਾ ਬਾਗ਼ ਅਤੇ ਗੁਰਦੁਆਰਾ ਆਨੰਦਪੁਰ ਸਾਹਿਬ ਸ਼ਾਮਲ ਹਨ। ਯਾਦ ਰਹੇ ਕਿ ਅਜੇ ਪਿਛਲੇ ਹਫ਼ਤੇ ਹੀ ਕਾਂਗਰਸ ਨੇ ਦਾਲਮੀਆ ਭਾਰਤ ਗਰੁੱਪ ਨਾਂ ਦੀ ਨਿੱਜੀ ਕੰਪਨੀ ਨੂੰ ਲਾਲ ਕਿਲ੍ਹਾ ਗੋਦ ਦਿੱਤੇ ਜਾਣ ’ਤੇ ਤਿੱਖਾ ਵਿਰੋਧ ਕੀਤਾ ਸੀ। ਕਾਂਗਰਸ ਦੀ ਦਲੀਲ ਸੀ ਕਿ ਲਾਲ ਕਿਲ੍ਹਾ ‘ਆਜ਼ਾਦੀ ਦੇ ਅੰਦੋਲਨ ਦਾ ਪ੍ਰਤੀਕ’ ਹੈ ਅਤੇ ਸਰਕਾਰ ਇਸੇ ਨੂੰ ਹੀ ਹੋਰਾਂ ਦੇ ਹੱਥਾਂ ਵਿੱਚ ਸੌਂਪ ਰਹੀ ਹੈ। ਪਾਰਟੀ ਨੇ ਇਹ ਵੀ ਕਿਹਾ ਸੀ ਕਿ ਮੁਲਕ ਦੀਆਂ ਪ੍ਰਮੁੱਖ ਯਾਦਗਾਰਾਂ ਕਾਰਪੋਰੇਟ ਦੇ ਹੱਥਾਂ ’ਚ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਗੋਦ ਦਿੱਤੇ ਜਾਣ ਵਾਲੇ ਇਤਿਹਾਸਿਕ ਸਥਾਨ ਫ਼ਰਵਰੀ 20, 2018 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੇਂਦਰ ਨੂੰ ਸੂਬੇ ਦੀਆਂ 7 ਮੁੱਖ ਯਾਦਗਾਰਾਂ ਨੂੰ ਗੋਦ ਦੇਣ ਦੀ ਮੰਗ ਕੀਤੀ ਹੈ ਜਿਨ੍ਹਾਂ ਵਿੱਚ ਜਲ੍ਹਿਆਂਵਾਲਾ ਬਾਗ਼, ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ (ਖਟਕੜ ਕਲਾਂ), ਕੌਮੀ ਸ਼ਹੀਦ ਯਾਦਗਾਰ (ਲੁਧਿਆਣਾ), ਤਖ਼ਤ-ਏ-ਅਕਬਰ (ਕਲਾਨੌਰ, ਗੁਰਦਾਸਪੁਰ), ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ, ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਸ਼ਾਮਲ ਹਨ। ਜਾਣੋ ਇਸ ਮੁੱਦੇ ਬਾਰੇ ਹੋਰ ਸਿਆਸਤਦਾਨਾਂ ਦੇ ਵਿ

ਕਾਂਗਰਸ ਦੀ ਟਾਈਟਲਰ ਤੇ ਸੱਜਣ ਨਾਲ ਯਾਰੀ ਤੋਂ ਅਕਾਲੀ ਦਲ ਖ਼ਫਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ ਕਿਹਾ ਹੈ ਕਿ ਚੁਰਾਸੀ ਕਤਲੇਆਮ ਦੇ ਮੁਲਜ਼ਮਾਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਤੋਂ ਖੁਦ ਨੂੰ ਵੱਖ ਕਰਨ ਦਾ ਸਿਆਸੀ ਡਰਾਮਾ ਨਾ ਕਰੇ ਸਗੋਂ ਦੋਵਾਂ ਨੂੰ ਤੁਰੰਤ ਪਾਰਟੀ ਵਿੱਚੋਂ ਬਾਹਰ ਕੱਢੇ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਰਾਹੁਲ ਗਾਂਧੀ ਦੇ ਧਰਨੇ ਵਾਲੀ ਥਾਂ ਤੋਂ ਟਾਈਟਲਰ ਤੇ ਸੱਜਣ ਕੁਮਾਰ ਨੂੰ ਚਲੇ ਜਾਣ ਲਈ ਦਿੱਤਾ ਗਿਆ ਹੁਕਮ ਕਾਂਗਰਸੀ ਪਾਖੰਡ ਦੀ ਮਿਸਾਲ ਹੈ। ਉਨ੍ਹਾਂ ਕਿਹਾ ਸੱਚਾਈ ਇਹ ਹੈ ਕਿ ਇਨ੍ਹਾਂ ਆਗੂਆਂ ਦਾ ਧਰਨੇ ਵਾਲੀ ਥਾਂ ਉੱਤੇ ਜਾਣਾ ਇਹ ਸਾਬਤ ਕਰਦਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਸਰਗਰਮ ਮੈਂਬਰ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਵੱਲੋਂ ਗੁਪਤ ਤੌਰ ‘ਤੇ ਇਨ੍ਹਾਂ ਦੀ ਪੁਸ਼ਤਪਨਾਹੀ ਜਾਰੀ ਹੈ। ਚੀਮਾ ਨੇ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਨੇ ਮਜ਼ਬੂਰੀਵੱਸ ਦੋਵੇਂ ਆਗੂਆਂ ਨੂੰ ਧਰਨੇ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਪਰ ਕਾਂਗਰਸ ਨੇ ਇਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ ਤੇ ਗਾਂਧੀ ਪਰਿਵਾਰ ਨੂੰ ਡਰ ਲੱਗਦਾ ਹੈ ਕਿ ਇਹ ਦੋਵੇਂ ਆਗੂ ਕੁਝ ਅਜਿਹੇ ਤੱਥ ਉਜਾਗਰ ਕਰ ਦੇਣਗੇ, ਜਿਸ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਗਾਂਧੀ ਪਰਿਵਾਰ 1984 ਕਤਲੇਆਮ ਦੇ ਕੇਸਾਂ ਵਿੱਚ ਲਪੇਟੇ ਜਾਣਗੇ।

ਨਾਨਕ ਸ਼ਾਹ ਫ਼ਕੀਰ 'ਤੇ ਵਿਵਾਦ 'ਚੋਂ ਉਪਜਿਆ ਸਿੱਖ ਸੈਂਸਰ ਬੋਰਡ !

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਰੋਕ ਲਾਉਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੈਂਸਰ ਬੋਰਡ ਦਾ ਗਠਨ ਕਰਨ ਦਾ ਐਲਾਨ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਇਸ ਬੋਰਡ ਵਿੱਚ ਐਸ.ਜੀ.ਪੀ.ਸੀ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਤਿਹਾਸਕਾਰ, ਬੁੱਧੀਜੀਵ, ਧਾਰਮਿਕ ਸਖ਼ਸ਼ੀਅਤਾਂ, ਸਿੱਖ ਸੰਪਰਦਾਵਾਂ, ਸੰਤ ਸਮਾਜ ਤੇ ਫ਼ਿਲਮਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਫ਼ਿਲਮ ਬਣਾਉਣ ਤੋਂ ਪਹਿਲਾਂ ਸਿੱਖ ਸੈਂਸਰ ਬੋਰਡ ਤੋਂ ਫ਼ਿਲਮ ਦੀ ਪਟਕਥਾ (ਸਕ੍ਰਿਪਟ) ਤਿਆਰ ਕਰਨ ਦੀ ਮਨਜ਼ੂਰੀ ਲੈਣੀ ਹੋਵੇਗੀ। ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਿਲਮ ਬਣਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਫ਼ਿਲਮ ‘ਤੇ ਰੋਕ ਲਾਉਣ ਲਈ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਾਨਕ ਸ਼ਾਹ ਫ਼ਕੀਰ ਫ਼ਿਲਮ ਨੂੰ ਰਿਲੀਜ਼ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਹੀ ਫ਼ਿਲਮ ਦਾ ਵਿਰੋਧ ਕਰਨ।

ਬਾਦਲ, ਮਜੀਠੀਆ ਤੇ ਕੈਪਟਨ ਦਾ ਅੰਦਰੂਨੀ ਸਮਝੌਤਾ: ਬੈਂਸ

ਜਲੰਧਰ: ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਬਾਦਲ, ਮਜੀਠੀਆ ਤੇ ਕੈਪਟਨ ਦਾ ਅੰਦਰੂਨੀ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕੁਝ ਨਹੀਂ ਕਰਨਾ ਤੇ ਇਸ ਦਾ ਨਿਤਾਰਾ ਜਨਤਾ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਕਰੇਗੀ। ਬੈਂਸ ਨੇ ਕਿਹਾ ਕਿ ਪੁਲਿਸ ਅਫਸਰਾਂ ਤੋਂ ਬਿਨਾ ਨਸ਼ੇ ਦਾ ਕਾਰੋਬਾਰ ਚੱਲ ਹੀ ਨਹੀਂ ਸਕਦਾ। ਪੁਲਿਸ, ਰਾਜਨੀਤੀਕ ਲੀਡਰ ਤੇ ਡਰੱਗ ਸਮਗਲਰ ਮਿਲੇ ਹੋਏ ਹਨ। ਇਸ ਲਈ ਕੈਪਟਨ ਕਦੇ ਵੀ ਬਾਦਲਾਂ ਤੇ ਮਜੀਠੀਆ ਵਿਰੁੱਧ ਨਹੀਂ ਜਾਣਗੇ ਤੇ ਉਹ ਡੀਜੀਪੀ ਦੇ ਰੌਲੇ ‘ਤੇ ਵੀ ਮਿੱਟੀ ਪਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਦਖਲ ਨਾਲ ਨਵੀਂ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਪੰਜਾਬ ਦਾ ਡਿਪਟੀ ਸੀਐਮ ਬਣੇਗਾ ਦਲਿਤ...?

ਚੰਡੀਗੜ੍ਹ: ਦੇਸ਼ ’ਚ ਦਲਿਤ ਮੁੱਦਾ ਭਖ਼ਿਆ ਹੋਇਆ ਹੈ ਤੇ ਰਾਹੁਲ ਗਾਂਧੀ ਦਲਿਤ ਭਾਈਚਾਰੇ ਲਈ ਭੁੱਖ ਹੜਤਾਲ ਕਰ ਰਹੇ ਹਨ। ਕਾਂਗਰਸ 2019 ‘ਚ ਦਿੱਲੀ ਦੀ ਸੱਤਾ ‘ਤੇ ਬੈਠਣ ਲਈ ਦਲਿਤ-ਮੁਸਲਮਾਨ ਹਰ ਸਿਆਸੀ ਪੱਤਾ ਖੇਡ ਰਹੀ ਹੈ ਤਾਂ ਕਿ ਸਾਰੇ ਦਾ ਸਾਰਾ ਦਲਿਤ ਤੇ ਮੁਸਲਮਾਨ ਭਾਈਚਾਰਾ ਕਾਂਗਰਸ ਦੇ ਪੱਖ ‘ਚ ਡੱਟ ਜਾਵੇ। ਚਰਚਾ ਹੈ ਕਿ ਕਾਂਗਰਸ ਪੰਜਾਬ ਦੇ ਕੈਬਨਿਟ ਵਿਸਥਾਰ ‘ਚ ਵੀ ਦਲਿਤ ਕਾਰਡ ਖੇਡਣ ਦੀ ਤਿਆਰੀ ‘ਚ ਹੈ। ਸੂਤਰਾਂ ਮੁਤਾਬਕ ਪੰਜਾਬ ਦਾ ਉੱਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਦੀ ਚਰਚਾ ਰਾਹੁਲ ਦਰਬਾਰ ’ਚ ਹੋਈ ਹੈ। ਰਾਹੁਲ ਚਾਹੁੰਦੇ ਹਨ ਕਿ ਪੰਜਾਬ ‘ਚ ਦਲਿਤ ਉੱਪ ਮੁੱਖ ਮੰਤਰੀ ਬਣਾ ਕੇ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਕਾਂਗਰਸ ਪਾਰਟੀ ਹੀ ਦਲਿਤਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਹੈ। ਕਾਂਗਰਸ ਦੇ ਸੀਨੀਅਰ ਲੀਡਰ ਮੁਤਾਬਕ ਇਸ ਮਸਲੇ ‘ਤੇ ਚਰਚਾ ਚੱਲ ਰਹੀ ਹੈ ਪਰ ਇਹ ਚਰਚਾ ਸਿਰੇ ਚੜ੍ਹਦੀ ਹੈ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਮਸਲੇ ‘ਤੇ ਅਜੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚਰਚਾ ਹੋਣੀ ਹੈ। ਦੱਸ ਦਈਏ ਕਿ ਦਲਿਤ ਵਿਧਾਇਕਾਂ ‘ਚ ਮੁੱਖ ਚਿਹਰੇ ਡਾ. ਰਾਜ ਕੁਮਾਰ ਵੇਰਕਾ, ਚਰਨਜੀਤ ਚੰਨੀ, ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੋਤ ਹਨ। ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ‘ਚ ਅਜਿਹੀ ਕੋਈ ਗੱਲਬਾਤ ਨਹੀਂ ਹੈ ਇਸ ਦੀ ਸੰਭਾਵਨਾ ਘੱਟ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਬਨਿਟ ਦੇ ਵਿਸਥਾਰ ਮੌਕੇ ਹੀ ਅਜਿਹੀ ਗੱਲਬਾਤ ਪਤਾ ਲੱਗ ਸਕਦੀ ਹੈ ਤੇ ਇਹ ਵਿਸਥਾਰ ਕਾਰਨਾਟਕ ਚੋਣਾਂ ਤੋਂ ਬਾਅਦ ਹੋ ਸਕਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣ

ਪੁਲਿਸ ਅਫਸਰਾਂ ਦੀ ਜੰਗ 'ਚ ਕੁੱਦੇ ਕੈਪਟਨ, ਸਖ਼ਤ ਚੇਤਾਵਨੀ

ਚੰਡੀਗੜ੍ਹ: ਪੰਜਾਬ ਦੇ ਤਿੰਨ ਡੀਜੀਪੀਜ਼ ਦੀ ਲੜਾਈ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਪਹੁੰਚ ਗਈ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਫੋਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਨੁਸਾਸ਼ਨਹੀਣਤਾ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਨੁਸਾਸ਼ਨਹੀਣਤਾ ਖਿਲਾਫ ਕਦਮ ਚੱਕਦੇ ਹੋਏ ਕੈਪਟਨ ਅਮਰਿੰਦਰ ਨੇ ਤਿੰਨ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਹੈ। ਗ੍ਰਹਿ ਸਕੱਤਰ ਐਨ.ਐਸ. ਕਲਸੀ, ਡੀਜੀਪੀ ਸੁਰੇਸ਼ ਅਰੋੜਾ ਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਇਸ ਮੁੱਦੇ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਸਬੰਧੀ ਲੋੜ ਪੈਣ ‘ਤੇ ਢੁੱਕਵੀਂ ਕਾਰਵਾਈ ਕਰਨ ਬਾਰੇ ਵੀ ਉਨ੍ਹਾਂ ਦੇ ਸੁਝਾਅ ਮੰਗੇ ਹਨ। ਹਾਲਾਂਕਿ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ, ਜੋ ਮੁੱਖ ਮੰਤਰੀ ਦੀ ਸੁਝਾਅ ਕਮੇਟੀ ‘ਚ ਹਨ, ਖਿਲਾਫ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਉਨ੍ਹਾਂ ਨੂੰ ਚੱਢਾ ਸੁਸਾਈਡ ਮਾਮਲੇ ‘ਚ ਫਸਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਹ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਪੁਲਿਸ ਫੋਰਸ ਦੇ ਕਿਸੇ ਵੀ ਮੈਂਬਰ ਦੀ ਕੋਈ ਸ਼ਿਕਾਇਤ ਹੈ ਤਾਂ ਸਥਾਪਤ ਪ੍ਰਸਾਸ਼ਕੀ ਢੰਗ ਤਰੀਕੇ ਤੇ ਚੈਨਲ ਰਾਹੀਂ ਆਪਣੀ ਗੱਲ ਰੱਖਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਯੂਨੀਫਾਰਮ ਫੋਰਸ ਦਾ ਸਾਬਕਾ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦਾ ਖਿਆਲ ਹੈ ਕਿ ਅਨੁਸਾਸ਼ਨਹੀਣਤਾ ਦੀ ਕੋਈ ਵੀ ਕਾਰਵਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਨੇ ਕਿਹ

ਮੁਸੀਬਤ 'ਚ ਰਣਜੀਤ ਬਾਵਾ, ਗਾਣਾ ਚੋਰੀ ਦਾ ਇਲਜ਼ਾਮ

ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਜਲਦੀ ਹੀ ਆਪਣੀ ਫ਼ਿਲਮ ‘ਖਿੱਦੋ ਖੂੰਡੀ’ ਲੈ ਕੇ ਆ ਰਹੇ ਹਨ ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਐਕਟਰ ਤੇ ਗਾਇਕ ‘ਤੇ ਇੱਕ ਗਾਣਾ ਚੋਰੀ ਕਰਨ ਦੇ ਇਲਜ਼ਾਮ ਵੀ ਗੱਲ ਗਏ। ਜੀ ਹਾਂ, ਤੁਸੀਂ ਸਹੀ ਸੁਣਿਆ ਰਣਜੀਤ ਬਾਵਾ ‘ਤੇ ਇਹ ਇਲਜ਼ਾਮ ਪੰਜਾਬ ਯੂਨੀਵਰਸਿਟੀ ਦੇ ਮਿਊਜ਼ਿਕ ਡਿਪਾਰਟਮੈਂਟ ‘ਚ ਪੀ.ਐਚ.ਡੀ ਰਿਸਰਚ ਸਕਾਲਰ ਜਾਗੀਰ ਨੇ ਲਾਏ ਹਨ। ਬਾਵਾ ਦੀ ਫ਼ਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਫ਼ਿਲਮ ‘ਚ ਇੱਕ ਗੀਤ ‘ਏ ਦਿਲਲਗੀ ਯਾਰੋ ਹੋ ਗਈ’ ਹੈ। ਇਹ ਉਹੀ ਗੀਤ ਹੈ ਜਿਸ ਨੂੰ ਚੋਰੀ ਕਰਨ ਦਾ ਇਲਜ਼ਾਮ ਰਣਜੀਤ ‘ਤੇ ਲੱਗਾ ਹੈ। ਸਕਾਲਰ ਜਾਗੀਰ ਨੇ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਦੋਂਕਿ ਦੂਜੇ ਪਾਸੇ ਰਣਜੀਤ ਨੇ ਸੋਸ਼ਲ ਮੀਡੀਆ ‘ਤੇ ਮੰਨਿਆ ਹੈ ਕਿ ਇਹ ਗੀਤ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਕਿਸੇ ਦੋਸਤ ਦਾ ਹੈ ਜਿਸ ਦਾ ਧੰਨਵਾਦ ਵੀ ਰਣਜੀਤ ਨੇ ਕੀਤਾ ਹੈ।

ਫ਼ੌਜ ਨੇ ਕਣਕ 'ਚ ਉਤਾਰਿਆ ਹੈਲੀਕਾਪਟਰ

ਪਟਿਆਲਾ: ਲਹਿਰਾਗਾਗਾ ਦੇ ਪਿੰਡ ਜਲੂਰ ਵਿੱਚ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤਕਨੀਕੀ ਖਰਾਬੀ ਨੂੰ ਵੇਖਦਿਆਂ ਪਾਇਲਟ ਨੇ ਤੁਰੰਤ ਕਣਕ ਦੇ ਖੇਤਾਂ ਵਿੱਚ ਖਾਲੀ ਥਾਂ ਵੇਖ ਕੇ ਐਮਰਜੈਂਸੀ ਲੈਂਡਿੰਗ ਕੀਤੀ। ਚੰਗੀ ਗੱਲ ਇਹ ਰਹੀ ਕਿ ਇਸ ਹੰਗਾਮੀ ਹਾਲਾਤ ਵਿੱਚ ਪਾਇਲਟ ਸੁਰੱਖਿਅਤ ਰਹੇ। ਦੇਖਦੇ ਹੀ ਦੇਖਦੇ ਲੋਕਾਂ ਦੀ ਹੈਲੀਕਾਪਟਰ ਦੇ ਦਰਸ਼ਨ ਕਰਨ ਲਈ ਭੀੜ ਇਕੱਠੀ ਹੋ ਗਈ। ਭੀੜ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਪੂਰੇ ਇੰਤਜ਼ਾਮ ਕੀਤੇ। ਫ਼ੌਜ ਦੀ ਤਕਨੀਕੀ ਟੀਮ ਥੋੜ੍ਹੇ ਸਮੇਂ ਵਿੱਚ ਹੀ ਹਲਵਾਰਾ ਤੋਂ ਦੂਜਾ ਹੈਲੀਕਾਪਟਰ ਲੈ ਕੇ ਉੱਥੇ ਪਹੁੰਚੀ। ਖਰਾਬੀ ਦੂਰ ਕਰਨ ਤੋਂ ਬਾਅਦ ਦੋਵੇਂ ਹੈਲੀਕਾਪਟਰ ਰਵਾਨਾ ਹੋ ਗਏ। ਇਹ ਸਭ ਪਿੰਡ ਵਾਲਿਆਂ ਲਈ ਕਿਸੇ ਫ਼ਿਲਮੀ ਸੀਨ ਤੋਂ ਘੱਟ ਨਹੀਂ ਰਿਹਾ।

ਦਲਿਤ ਮੁੱਦੇ 'ਤੇ ਮੋਦੀ ਨੂੰ ਘੇਰਨ ਲੱਗੇ ਅਕਾਲੀ !

ਜਲੰਧਰ: ਅਕਾਲੀ ਦਲ ਐੱਸ ਸੀ ਵਿੰਗ ਨੇ ਮੰਗ ਕੀਤੀ ਹੈ ਕਿ ਜੇਕਰ ਸੁਪਰੀਮ ਕੋਰਟ ਕੇਂਦਰ ਸਰਕਾਰ ਦੀ ਰੀਵਿਊ ਪਟੀਸ਼ਨ ਪ੍ਰਵਾਨ ਕਰਕੇ ਐੱਸ ਸੀ ਐੱਸ ਟੀ ਐਕਟ ਦੀਆਂ ਧਾਰਾਵਾਂ ਨਰਮ ਕਰਨ ਦੇ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਕੇਂਦਰ ਸਰਕਾਰ ਇਸ ਮਾਮਲੇ ‘ਤੇ ਪਾਰਲੀਮੈਂਟ ‘ਚ ਨਵਾਂ ਕਾਨੂੰਨ ਪਾਸ ਕਰੇ। ਐੱਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ , ਵਿਧਾਇਕ ਪਵਨ ਟੀਨੂੰ ,ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਅਤੇ ਸੇਵਾ ਮੁਕਤ ਜੱਜ ਨਿਰਮਲ ਸਿੰਘ ਨੇ ਮੰਗ ਕੀਤੀ ਹੈ ਕਿ 2 ਅਪ੍ਰੈਲ ਨੂੰ ਬੰਦ ਦੌਰਾਨ ਜਿਨ੍ਹਾਂ ਲੋਕਾਂ ‘ਤੇ ਮਾਮਲੇ ਦਰਜ ਹੋਏ ਹਨ ਉਹ ਵਾਪਸ ਲਏ ਜਾਣ । ਇਸ ਤੋਂ ਪਹਿਲਾਂ ਸਰਬਉੱਚ ਅਦਾਲਤ ਨੇ ਐਸ.ਸੀ./ਐਸ.ਟੀ. ਕਾਨੂੰਨ ਵਿੱਚ 20 ਮਾਰਚ ਨੂੰ ਕੀਤੇ ਬਦਲਾਅ ਵਾਲੇ ਫੈਸਲੇ ਨੂੰ ਮੁੜ ਪਹਿਲਾਂ ਵਾਂਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਬੀਤੇ ਦਿਨੀਂ ਮੁੜ ਵਿਚਾਰ ਕਰਨ ਦੀ ਪਟੀਸ਼ਨ ਪਾਈ ਸੀ, ਜਿਸ ਨੂੰ ਅਦਾਲਤ ਨੇ ਪੁਰਾਣੀ ਪਟੀਸ਼ਨਾਂ ਦੇ ਨਾਲ ਸੰਯੁਕਤ ਕਰ ਦਿੱਤਾ ਹੈ। ਸਰਕਾਰ ਵੱਲੋਂ ਦੇਸ਼ ਵਿੱਚ ਤਣਾਅ ਦੀ ਸਥਿਤੀ ਬਾਰੇ ਦੱਸਣ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਲੋਕ ਅੰਦੋਲਨ ਕਰ ਰਹੇ ਹਨ, ਨੇ ਸਹੀ ਤਰ੍ਹਾਂ ਫੈਸਲਾ ਨਹੀਂ ਸਮਝਿਆ ਅਤੇ ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਗਲਤ ਮਨਸੂਬਿਆਂ ਵਾਲੇ ਲੋਕਾਂ ਨੇ ਗੁੰਮਰਾਹ ਕੀਤਾ ਹੈ।

ਜਲੰਧਰ ਦੇ ਰੀਜਨਲ ਟਰਾਂਸਪੋਰਟ ਦਫਤਰ 'ਚ ਛਾਪਾ

ਜਲੰਧਰ: ਇੱਥੇ ਅੱਜ ਰੀਜਨਲ ਟਰਾਂਸਪੋਰਟ ਆਫਿਸ ਵਿੱਚ ਵਿਜੀਲੈਂਸ ਵਿਭਾਗ ਨੇ ਛਾਪਾ ਮਾਰਿਆ। ਵਿਜੀਲੈਂਸ ਵਿਭਾਗ ਦੀਆਂ ਕਈ ਟੀਮਾਂ ਨੇ ਜਲੰਧਰ ਦੇ ਰੀਜਨਲ ਟਰਾਂਸਪੋਰਟ ਆਫਿਸ ਵਿੱਚ ਰੇਡ ਕੀਤੀ। ਵਿਜੀਲੈਂਸ ਦੇ ਅਫਸਰ ਆਰਟੀਏ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ। ਡੀਐਸਪੀ ਵਿਜੀਲੈਂਸ ਚੌਧਰੀ ਸਤਪਾਲ ਨੇ ਆਰਟੀਏ ਦੇ ਮੁਲਾਜ਼ਮਾਂ ਤੋਂ ਪੁੱਛਗਿਛ ਕੀਤੀ। ਵਿਜੀਲੈਂਸ ਨੂੰ ਆਰਟੀਏ ਆਫਿਸ ਵਿੱਚ ਏਜੰਟਾਂ ਦਾ ਕਬਜ਼ਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਵਿਜੀਲੈਂਸ ਨੇ ਇਸ ਤੋਂ ਪਹਿਲਾਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਵਿੱਚ ਹੁਸ਼ਿਆਰਪੁਰ ਵਿੱਚ ਤਾਇਨਾਤ ਆਰਟੀਓ ਪਿਆਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਭ੍ਰਿਸ਼ਟਾਚਾਰ ਦੇ ਤਾਰ ਜਲੰਧਰ ਦਫਤਰ ਨਾਲ ਵੀ ਜੁੜੇ ਹਨ।

ਰਿਸ਼ਵਤ ਲੈਂਦੇ ਪੁਲਿਸ ਵਾਲੇ ਦੀ ਬਣੀ ਵੀਡੀਓ, ਮਾਮਲਾ SSP ਕੋਲ ਪੁੱਜਾ

ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਇੱਕ ਵਿਅਕਤੀ ਤੋਂ ਮੁਨਸ਼ੀ ਤੇ ਚੌਕੀ ਇੰਚਾਰਜ ਨੂੰ ਰਿਸ਼ਵਤ ਮੰਗਣੀ ਮਹਿੰਗੀ ਪੈ ਗਈ ਜਾਪਦੀ ਹੈ। ਵਾਹਿਗੁਰੂ ਸਿੰਘ ਨਾਂ ਦੇ ਵਿਅਕਤੀ ਨੇ ਫ਼ਰੀਦਕੋਟ ਦੇ ਪੁਲਿਸ ਕਪਤਾਨ ਕੋਲ ਥਾਣਾ ਸਦਰ ਦੇ ਮੁਨਸ਼ੀ ਤੇ ਗੋਲੇਵਾਲਾ ਚੌਕੀ ‘ਚ ਤਾਇਨਾਤ ਮੁਲਾਜ਼ਮ ਤੋਂ ਦੋ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵਾਹਿਗੁਰੂ ਸਿੰਘ ਮੁਤਾਬਕ ਉਸ ਦਾ ਮੋਟਰਸਾਈਕਲ ਕਿਸੇ ਮਾਮਲੇ ਤਹਿਤ ਪੁਲਿਸ ਕੋਲ ਜ਼ਬਤ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਦਾਲਤ ਤੋਂ ਰਿਲੀਜ਼ ਵਾਰੰਟ ਲਿਆ ਕੇ ਮੋਟਰਸਾਈਕਲ ਲਿਜਾਣਾ ਚਾਹਿਆ ਤਾਂ ਥਾਣਾ ਸਦਰ ਦੇ ਮੁੱਖ ਮੁਨਸ਼ੀ ਨੇ ਉਸ ਤੋਂ ਮੋਟਰਸਾਈਕਲ ਦੀ ਸਪੁਰਦਗੀ ਬਦਲੇ ਦੋ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਤਾਂ ਸੌਦਾ ਇੱਕ ਹਜ਼ਾਰ ਵਿੱਚ ਤੈਅ ਹੋ ਗਿਆ। ਵਾਹਿਗੁਰੂ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੋਲੇਵਾਲਾ ਚੌਕੀ ‘ਚੋਂ ਮੋਟਰਸਾਈਕਲ ਲੈਣ ਗਿਆ ਤਾਂ ਉੱਥੇ ਮੌਜੂਦ ਮੁਲਾਜ਼ਮ ਨੇ ਉਸ ਨੂੰ ਮੋਟਰਸਾਈਕਲ ਦੇ ਦਿੱਤਾ ਪਰ ਉਸ ਦੇ ਕਾਗ਼ਜ਼ਾਤ ਬਾਅਦ ਵਿੱਚ ਲਿਜਾਣ ਲਈ ਕਿਹਾ। ਕਿਉਂਕਿ ਵਾਹਿਗੁਰੂ ਕੋਲ ਸਿਰਫ 200 ਰੁਪਏ ਸਨ ਤੇ ਉਸ ਨੂੰ ਤੈਅ 1000 ਰੁਪਿਆਂ ਦੀ ਰਿਸ਼ਵਤ ਦਾ ਭੁਗਤਾਨ ਕਰਨਾ ਸੀ। ਉਸ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਲਈ ਤੇ ਫ਼ਰੀਦਕੋਟ ਦੇ ਪੁਲਿਸ ਕਪਤਾਨ ਨੂੰ ਸ਼ਿਕਾਇਤ ਕੀਤੀ। ਐਸ.ਐਸ.ਪੀ. ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਬਤ ਸ਼ਿਕਾਇਤ ਮਿਲੀ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਰਿਸ਼ਵਤ ਦੀ ਮੰਗ ਕੀਤੀ ਹੈ। ਉਹ ਇਸ ਬਾਰੇ ਪੜਤਾਲ ਕਰਵਾ ਰਹੇ ਹਨ। ਪੁਲਿਸ ਕਪਤਾਨ ਨੇ ਕਿਹਾ ਕਿ ਵੀਡੀਓ ਤੇ ਸਾਰੇ ਤੱਥ ਜਾਂਚਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਰਕਾਰੀ ਹਸਪਤਾਲਾਂ 'ਚ ਹੋਣਗੇ ਮੁਫਤ ਐਕਸ-ਰੇ

ਚੰਡੀਗੜ੍ਹ: ਪੰਜਾਬ ਵਿੱਚ ਟੀ.ਬੀ. ਨੂੰ 2025 ਤੱਕ ਖਤਮ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੇ ਮੁਫਤ ਐਕਸ-ਰੇ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਸਿਧਾਂਤਕ ਤੌਰ ‘ਤੇ ਫੈਸਲਾ ਲੈਦਿਆਂ ਮਲਟੀ ਡਰੱਗ ਰਜਿਸਟੈਂਟ ਮਰੀਜ਼ਾਂ ਨੂੰ ਮੁਫਤ ਪੋਸ਼ਟਿਕ ਆਹਾਰ ਮੁੱਹਇਆ ਕਰਵਾਉਣ ਦਾ ਅਹਿਮ ਫੈਸਲਾ ਵੀ ਲਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁਫਤ ਐਕਸ-ਰੇ ਦੀ ਸੁਵਿਧਾ ਸਬੰਧੀ ਹਦਾਇਤਾਂ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਸੇਵਾ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਟੀ.ਬੀ. ਦੇ ਮਲਟੀ ਡਰੱਗ ਰਜਿਸਟੇਂਟ ਮਰੀਜ਼ਾਂ ਨੂੰ ਮੁਫਤ ਪੋਸ਼ਟਿਕ ਆਹਾਰ ਮੁਹੱਈਆ ਕਰਵਾਉਣ ਦਾ ਵੀ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਟੀ.ਬੀ. ਦੇ ਐਮ.ਡੀ.ਆਰ. ਮਰੀਜ਼ਾਂ ਨੂੰ ਤਾਕਤ ਪ੍ਰਦਾਨ ਕਰਨ ਲਈ ਇਹ ਆਹਾਰ ਦਿੱਤਾ ਜਾਵੇਗਾ ਤੇ ਇਹ ਮਰੀਜ਼ ਆਟਾ-ਦਾਲ ਸਕੀਮ ਦੇ ਲਾਭ ਲੈਣ ਲਈ ਵੀ ਯੋਗ ਸਮਝੇ ਜਾਣਗੇ। ਇਨ੍ਹਾਂ ਟੀ.ਬੀ. ਦੇ ਐਮ.ਡੀ.ਆਰ. ਮਰੀਜ਼ਾਂ ਨੂੰ ਸਰਕਾਰ ਵੱਲੋਂ ਨੀਲੇ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਟੀ.ਬੀ. ਦੀ ਬਿਮਾਰੀ ਤੋਂ ਅਣਜਾਣ ਮਰੀਜ਼ਾਂ ਸਬੰਧੀ ਅੰਕੜੇ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 235929 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਤੇ ਜਿਨ੍ਹਾਂ ਵਿੱਚੋਂ 1407 ਵਿਅਕਤੀਆਂ ਦੇ ਥੁੱਕ ਦਾ ਟੈਸਟ ਕੀਤਾ ਗਿਆ ਤੇ 35 ਮਰੀਜ਼ ਟੀ.ਬੀ. ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ। ਸਿਹਤ ਮੰਤਰੀ ਨੇ ਸਕਰੀਨਿੰਗ ਪ੍ਰੋਗਰਾਮ ਦੇ ਅਗਲੇ ਪੜਾਵਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ, ਮਾਨਸਾ, ਫਾਜ਼ਿਲਕਾ, ਰੂਪਨਗਰ, ਤਰਨ ਤਾਰਨ ਤੇ ਹ

ਅਸ਼ਲੀਲ ਵੀਡੀਓ ਵਾਇਰਲ ਹੋਣ ਮਗਰੋਂ ਚਰਨਜੀਤ ਚੱਢਾ ਖਿਲਾਫ਼ ਕੇਸ ਦਰਜ

ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੱਢਾ ਖਿਲਾਫ਼ ਇੱਕ ਔਰਤ ਨਾਲ ਛੇੜਛਾੜ ਕਰਨ ਸਬੰਧੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਇਸੇ ਮਾਮਲੇ ‘ਚ ਬੀਤੇ ਦਿਨ ਪੀੜਤ ਮਹਿਲਾ ਵੱਲੋਂ ਬਿਆਨ ਦਰਜ ਕਰਵਾਏ ਗਏ ਸਨ। ਉਸ ਨੇ ਚਰਨਜੀਤ ਚੱਢਾ ‘ਤੇ ਜ਼ਬਰਦਸਤੀ ਕਰਨ ਦੇ ਇਲਜ਼ਾਮ ਲਾਏ ਸਨ। ਇਸ ਦੇ ਚੱਲਦਿਆਂ ਚੱਢਾ ‘ਤੇ ਯੌਨ ਸ਼ੋਸ਼ਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਚਰਨਜੀਤ ਚੱਢਾ ਦੇ ਮੁੰਡੇ ਇੰਦਰਬੀਰ ਚੱਢਾ ‘ਤੇ ਵੀ ਕੇਸ ਦਰਜ ਕੀਤਾ ਹੈ। ਚੱਢਾ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੀੜਤ ਔਰਤ ਨੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਕੀਤੀ ਸੀ। ਪੀੜਤ ਔਰਤ ਨੇ ਡੀਜੀਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਕਿਹਾ ਕਿ ਚੱਢਾ ਦਾ ਰਵੱਈਆ ਉਸ ਨਾਲ ਇੱਕਦਮ ਹੀ ਬਦਲ ਗਿਆ ਸੀ। ਚੱਢਾ ਉਸ ਨੂੰ ਮਾੜੀ ਨਜ਼ਰ ਨਾਲ ਦੇਖਣ ਲੱਗ ਗਿਆ ਸੀ। ਔਰਤ ਨੇ ਇਹ ਇਲਜ਼ਾਮ ਲਾਏ ਕਿ ਉਹ ਪੀੜਿਤ ਨੂੰ ਆਪਣੇ ਨਾਲ ਸਬੰਧ ਬਣਾਉਣ ਨਾਲ ਕਹਿੰਦਾ ਸੀ ਤੇ ਮਨ੍ਹਾ ਕਰਨ ਉਤੇ ਧਮਕੀਆਂ ਦਿੰਦਾ ਸੀ।

ਹਾਈ ਕੋਰਟ ਵੱਲੋਂ ਅਧਿਆਪਕ ਭਰਤੀ ਦੇ ਨਤੀਜੇ 'ਤੇ ਰੋਕ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਧਿਆਪਕ ਭਰਤੀ ਦੇ ਪ੍ਰੀਖਿਆ ਨਤੀਜੇ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਕਰਵਾਈ ਪ੍ਰੀਖਿਆ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਕਾਰਨ 8 ਦਸੰਬਰ ਨੂੰ ਪ੍ਰੀਖਿਆ ਲਈ ਨਾ ਪੁੱਜ ਪਾਉਣ ਵਾਲੇ ਉਮੀਦਵਾਰਾਂ ਨੇ ਦੁਬਾਰਾ ਪ੍ਰੀਖਿਆ ਲਈ ਹਾਈ ਕੋਰਟ ਵਿਚ ਪਟੀਸ਼ਨ ਕੀਤੀ ਸੀ। ਹਾਈ ਕੋਰਟ ਨੇ ਇਸ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਤੇ ਨਾਲ ਹੀ ਪਟੀਸ਼ਨ ਦੇ ਨਿਪਟਾਰੇ ਤਕ ਨਤੀਜਾ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ।

ਹੁਣ ਕਾਂਗਰਸ ਲੋਕਾਂ ਨੂੰ ਲੈ ਕੇ ਜਾਵੇਗੀ ਤੀਰਥ ਯਾਤਰਾ 'ਤੇ

ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਸਮਾਗਮਾਂ ਲਈ ਕਾਂਗਰਸ ਸਰਕਾਰ ਤਿੰਨ ਵਿਸ਼ੇਸ਼ ਰੇਲ ਗੱਡੀਆਂ ਲੈ ਕੇ ਪਟਨਾ ਸਾਹਿਬ ਜਾਵੇਗੀ। ਪਟਨਾ ਸਾਹਿਬ ਦੀ ਯਾਤਰਾ ਲਈ ਪੰਜਾਬ ਸਰਕਾਰ ਨੇ ਤਿੰਨ ਰੇਲ ਗੱਡੀਆਂ ਨੂੰ ਰੇਲ ਮੰਤਰਾਲੇ ਤੋਂ ਲਿਆ ਹੈ। ਇਕ ਰੇਲ ਗੱਡੀ 75 ਲੱਖ ਰੁਪਏ ਵਿਚ ਆਈ ਹੈ। ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਤੋਂ 22 ਦਸੰਬਰ ਨੂੰ ਜਾਣ ਵਾਲੀਆਂ ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ 2.25 ਕਰੋੜ ਰੁਪਏ ਆਵੇਗਾ, ਜਦਕਿ ਰੇਲ ਗੱਡੀ ਵਿਚ ਜਾਣ ਵਾਲੇ ਸ਼ਰਧਾਲੂਆਂ ਦੇ ਖਾਣ-ਪੀਣ, ਸੁਰੱਖਿਆ ਆਦਿ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਚੁੱਕੇਗੀ। ਇਸ ਦੇ ਲਈ ਬਕਾਇਦਾ ਸਰਕਾਰ ਨੇ ਹਰੇਕ ਵਿਧਾਇਕ ਨੂੰ 70 ਤੋਂ 75 ਸ਼ਰਧਾਲੂਆਂ ਨੂੰ ਭੇਜਣ ਲਈ ਕਿਹਾ ਹੈ। ਹਰੇਕ ਰੇਲ ਗੱਡੀ ਵਿਚ ਡੀਐੱਸਪੀ ਪੱਧਰ ਦਾ ਪੁਲਿਸ ਅਧਿਕਾਰੀ ਵੀ ਹੋਵੇਗਾ। ਇਸ ਤੋਂ ਇਲਾਵਾ ਡਾਕਟਰ ਆਦਿ ਵੀ ਵੀ ਸਹੂਲਤ ਹੋਵੇਗੀ। ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚ ਜਾਣ ਵਾਲੇ ਸ਼ਰਧਾਲੂਆਂ ਨੂੰ ਬਕਾਇਦਾ ਟਿਕਟ ਦਿੱਤੀ ਜਾਵੇਗੀ ਤਾਂ ਕਿ ਪਟਨਾ ਸਾਹਿਬ ਤੋਂ ਆਉਂਦੇ ਸਮੇਂ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਸੀਟ ਮਿਲ ਸਕੇ। ਇਸ ਸਭ ‘ਤੇ ਪੰਜ ਕਰੋੜ ਤੋਂ ਵੱਧ ਦਾ ਖਰਚਾ ਆਉਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਆਰਥਿਕ ਸੰਕਟ ਦਾ ਹਵਾਲਾ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਬੰਦ ਕਰ ਦਿੱਤਾ ਸੀ। ਹੁਣ ਕਾਂਗਰਸ ਮੁੜ ਉਸੇ ਰਸਤੇ ‘ਤੇ ਚੱਲ ਰਹੀ ਹੈ।

ਸਿੱਖਾਂ ਦੀ ਧਰਮ ਤਬਦੀਲੀ ਬਾਰੇ ਭਾਰਤ ਸਰਕਾਰ ਸਰਗਰਮ

ਨਵੀਂ ਦਿੱਲੀ: ਸਿੱਖਾਂ ਨੂੰ ਜਬਰੀ ਮੁਸਲਿਮ ਬਣਾਉਣ ਦੇ ਮੁੱਦੇ ‘ਤੇ ਭਾਰਤ ਪਾਕਿਸਤਾਨ ਸਰਕਾਰ ਨਾਲ ਗੱਲ ਕਰੇਗੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਰਾਹੀਂ ਕਿਹਾ ਕਿ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਬਰੀ ਧਰਮ ਬਦਲਣ ਦਾ ਮੁੱਦਾ ਚੁੱਕਣ ਲਈ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਸੀ। ਕੈਪਟਨ ਦੀ ਅਪੀਲ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਕੋਲ ਇਸ ਮੁੱਦੇ ਨੂੰ ਜ਼ਰੂਰ ਚੁੱਕਿਆ ਜਾਵੇਗਾ। ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਹੰਗੂ ਜ਼ਿਲ੍ਹੇ ‘ਚ ਸਹਾਇਕ ਕਮਿਸ਼ਨਰ ਉੱਪਰ ਸਿੱਖਾਂ ਨੂੰ ਜਬਰੀ ਇਸਲਾਮ ਕਬੂਲਣ ਲਈ ਦਬਾਅ ਪਾਉਣ ਦੇ ਇਲਜ਼ਾਮ ਲੱਗੇ ਸਨ। ਸਿੱਖ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਖੈਬਰ ਦੇ ਮੁੱਖ ਸਕੱਤਰ ਨੇ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀ ਮੁਅੱਤਲ ਕਰਕੇ ਜਾਂਚ ਦੇ ਆਦੇਸ਼ ਕੀਤੇ ਸੀ।

ਨਿਗਮ ਚੋਣਾਂ: ਪਟਿਆਲਾ ਦੀ ਇੱਕ ਸੀਟ ਪਈ ਅਕਾਲੀ ਦਲ ਦੀ ਝੋਲੀ

ਪਟਿਆਲਾ: ਪੰਜਾਬ ਨਿਗਮ ਚੋਣਾਂ ਵਿੱਚ ਬੀਤੇ ਦਿਨ ਵਾਰਡ ਨੰਬਰ 37 ਦੀ ਮੁੜ ਚੋਣ ਕਰਵਾਏ ਜਾਣ ਵਿੱਚ ਇਸ ਦਾ ਨਤੀਜਾ ਹੁਣ ਅਕਾਲੀ ਦਲ ਦੀ ਝੋਲੀ ਪੈ ਗਿਆ ਹੈ। ਬੀਤੇ ਐਤਵਾਰ ਈ.ਵੀ.ਐਮ. ਵਿੱਚ ਹੋਈ ਖ਼ਰਾਬੀ ਕਾਰਨ ਇੱਥੋਂ ਦੀ ਚੋਣ ਰੱਦ ਕਰ ਦਿੱਤੀ ਗਈ ਸੀ ਤੇ ਮੁੜ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 37 ਹੀ ਅਕਾਲੀ ਦਲ ਦੀ ਪਟਿਆਲਾ ਤੋਂ ਇਕਲੌਤੀ ਸੀਟ ਹੈ। ਇਸੇ ਵਾਰਡ ਕਰ ਕੇ ਕਾਂਗਰਸ ਦੀ ਪਟਿਆਲਾ ‘ਕਲੀਨ ਸਵੀਪ’ ਕਰਨ ਦਾ ਸੁਫਨਾ ਟੁੱਟ ਗਿਆ। ਅਕਾਲੀ ਉਮੀਦਵਾਰ ਰਮਨਪ੍ਰੀਤ ਕੌਰ ਕੋਹਲੀ ਉਰਫ ਜੌਨੀ ਕੋਹਲੀ ਨੇ ਪਟਿਆਲਾ ਦੇ ਵਾਰਡ ਨੰਬਰ 37 ਤੋਂ ਉਸ ਨੂੰ ਕੁੱਲ 1085 ਵੋਟਾਂ ਪਈਆਂ। ਬੀਬੀ ਕੋਹਲੀ ਦੇ ਵਿਰੋਧ ਵਿੱਚ ਖੜ੍ਹੀ ਕਾਂਗਰਸੀ ਉਮੀਦਵਾਰ ਮੀਨਾਕਸ਼ੀ ਕਸ਼ਿਅਪ ਨੂੰ 614 ਵੋਟਾਂ ਪਈਆਂ। ਇਸ ਤਰ੍ਹਾਂ ਬੀਬੀ ਕੋਹਲੀ ਨੇ 471 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀ ਪਾਰਟੀ ਦੀ ਹਾਲਤ ਇੱਥੇ ਵੀ ਤਰਸਯੋਗ ਹੀ ਰਹੀ। ‘ਆਪ’ ਦੀ ਜਸਬੀਰ ਕੌਰ ਨੂੰ ਸਿਰਫ 31 ਵੋਟਾਂ ਹਾਸਲ ਕੀਤੀਆਂ। ਵਾਰਡ ਨੰਬਰ 37 ਲਈ ਕੁੱਲ 1759 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ 5 ਵੋਟਾਂ ਆਜ਼ਾਦ ਉਮੀਦਵਾਰ ਸਵਿੰਦਰ ਕੌਰ ਤੇ 24 ਵੋਟਰਾਂ ਨੇ ‘ਨੋਟਾ’ ਯਾਨੀ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ।

ਸਿੰਚਾਈ ਘੁਟਾਲਾ: ਠੇਕੇਦਾਰ ਗੁਰਿੰਦਰ ਦਾ ਰਿਮਾਂਡ ਵਧਾਇਆ

ਮੁਹਾਲੀ: ਪੰਜਾਬ ਵਿੱਚ ਹੋਏ ਬਹੁ ਕਰੋੜੀ ਸਿੰਚਾਈ ਘੁਟਾਲੇ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਪੁਲਿਸ ਰਿਮਾਂਡ ਤਿੰਨ ਦਿਨਾਂ ਲਈ ਵਧਾ ਦਿੱਤਾ ਹੈ। ਗੁਰਿੰਦਰ ਨੂੰ ਰਿਮਾਂਡ ਖਤਮ ਹੋਣ ‘ਤੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਵਿਜੀਲੈਂਸ ਨੇ ਕੋਰਟ ਨੂੰ ਦੱਸਿਆ ਕਿ ਗੁਰਿੰਦਰ ਕੋਲ ਬਹੁਤ ਸਾਰੀਆਂ ਫਾਈਲਾਂ ਨੇ ਜਿਨ੍ਹਾਂ ਦੀ ਰਿਕਵਰੀ ਜ਼ਰੂਰੀ ਹੈ। ਇਸ ਲਈ ਸੱਤ ਦਿਨ ਦਾ ਰਿਮਾਂਡ ਦਿੱਤਾ ਜਾਵੇ। ਮੁਹਾਲੀ ਦੀ ਅਦਾਲਤ ਨੇ ਵਿਜੀਲੈਂਸ ਦਾ ਪੱਖ ਸੁਣਨ ਮਗਰੋਂ ਗੁਰਿੰਦਰ ਦਾ ਤਿੰਨ ਦਿਨ ਰਿਮਾਂਡ ਹੋਰ ਦਿੱਤਾ। ਵਿਜੀਲੈਂਸ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਗੁਰਿੰਦਰ ਇਹ ਘਪਲੇਬਾਜ਼ੀ ਅਫਸਰਾਂ ਨਾਲ ਰਲ ਕੇ ਕਰਦਾ ਸੀ। ਵਿਜੀਲੈਂਸ ਨੇ ਇਹ ਕਿਹਾ ਕਿ ਗੁਰਿੰਦਰ ਨੂੰ ਕੁਝ ਥਾਂਵਾਂ ‘ਤੇ ਲੈ ਕੇ ਜਾਣਾ ਹੈ। ਕੋਰਟ ਨੇ ਵਿਜੀਲੈਂਸ ਦੀ ਅਰਜ਼ੀ ਨੂੰ ਸਾਹਮਣੇ ਰੱਖਦੇ ਹੋਏ ਗੁਰਿੰਦਰ ਦੀ ਹਿਰਾਸਤ ਤਿੰਨ ਦਿਨ ਦੀ ਹੋਰ ਵਧਾ ਦਿੱਤੀ। ਅਗਸਤ 19 ਪੰਜਾਬ ਵਿਜੀਲੈਂਸ ਨੇ ਗੁਰਿੰਦਰ ਸਮੇਤ ਸਿੰਚਾਈ ਵਿਭਾਗ਼ ਦੇ ਅਫਸਰਾਂ ਤੇ ਬਹੁ ਕਰੋੜੀ ਘੁਟਾਲੇ ਦਾ ਮਾਮਲਾ ਦਰਜ ਕੀਤਾ ਸੀ।

ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ ਸਿੱਧੂ

ਅੰਮ੍ਰਿਤਸਰ: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਅਕਾਲੀ ਲੀਡਰਾਂ ਤੇ ਵਰਕਰਾਂ ਖਿਲਾਫ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਹਾਈਵੇ ‘ਤੇ ਧਰਨਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਖਾਰੀਆਂ-ਖਰੀਆਂ ਸੁਣਾਈਆਂ ਹਨ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਡਰਾਮੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 5-5 ਲੱਖ ਦੇ ਹੋਟਲ ਦੇ ਕਮਰੇ ਦੇਣ ਵਾਲਾ ਸੜਕ ‘ਤੇ ਬੈਠ ਕੇ ਆਚਾਰ ਨਾਲ ਰੋਟੀ ਖਾਣ ਦੇ ਡਰਾਮੇ ਕਰ ਰਿਹਾ ਹੈ। ਸਿੱਧੂ ਨੇ ਬਾਦਲ ਪਰਿਵਾਰ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਚੱਲੇ ਹੋਏ ਕਾਰਤੂਸ ਹਨ। ਉਹ ਚੱਲੇ ਕਾਰਤੂਸ ਬਾਰੇ ਕੋਈ ਗੱਲ ਨਹੀਂ ਕਰਨਗੇ। ਸੁਖਬੀਰ ਬਾਦਲ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਸਹੀ ਥਾਂ ‘ਤੇ ਲਿਆਂਦਾ ਹੈ। ਪੰਜਾਬ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਦਾ ਹੀ ਨਤੀਜਾ ਹੈ ਕਿ ਅੱਜ ਸੜਕਾਂ ‘ਤੇ ਬੈਠੇ ਕੇ ਅਚਾਰ ਨਾਲ ਰੋਟੀ ਖਾਣੀ ਪੈ ਰਹੀ ਹੈ। ਜਦੋਂ ਪਿਛਲੇ 10 ਸਾਲ ਪੰਜਾਬ ਵਿੱਚ ਜ਼ੁਲਮ ਤੇ ਧੱਕੇਸ਼ਾਹੀ ਹੋ ਰਹੀ ਸੀ, ਉਦੋਂ ਸੁਖਬੀਰ ਬਾਦਲ ਕਿੱਥੇ ਸਨ। ਸਿੱਧੂ ਨੇ ਸੁਖਬੀਰ ਬਾਦਲ ਨੂੰ ਆਪਣੇ ਅੰਦਾਜ਼ ਵਿੱਚ ਕਿਹਾ, “ਪੱਲੇ ਨਾ ਧੇਲਾ ਤੇ ਕਰਦੀ ਮੇਲਾ-ਮੇਲਾ।” ਸੁਖਬੀਰ ਬਾਦਲ ਦੇ ਬਹਾਨੇ ਸਿੱਧੂ ਨੇ ਉਨ੍ਹਾਂ ਦੇ ਸਾਲੇ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ‘ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਗੱਲਾਂ-ਗੱਲਾਂ ਵਿੱਚ ਮਜੀਠੀਆ ਨੂੰ ਤਸਕਰ ਤੱਕ ਕਹਿ ਦਿੱਤਾ। ਸਿੱਧੂ ਨੇ ਕਿਹਾ ਕਿ ਅੱਜ ਆਕਲੀ ਦਲ ਸੱਤਾ ਵਿੱਚੋਂ ਬਾਹਰ ਹੋਇਆ ਤਾਂ ਇਨ੍ਹਾਂ ਨੂੰ ਬ੍ਰਹਮਪੁਰਾ ਵਰਗੇ ਸੀਨੀਅਰ ਆਕਲੀ ਲੀਡਰਾਂ ਦਾ ਵੀ ਚੇਤਾ ਆ ਗਿਆ ਪਰ ਜਦੋਂ ਫਿਰ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਸਿਰਫ ਤਸਕਰ ਹੀ

ਸਿੱਧੂ ਨੇ ਉਡਾਇਆ ਸੁਖਬੀਰ ਬਾਦਲ ਦੇ ਧਰਨੇ ਦਾ ਮਜ਼ਾਕ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਧਰਨੇ ਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੇ ਹੋਟਲਾਂ ਦੇ ਕਮਰੇ ਵਿੱਚ ਰਹਿਣ ਵਾਲੇ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਸੜਕਾਂ ‘ਤੇ ਲਿਆ ਕੇ ਅਚਾਰ ਨਾਲ ਰੋਟੀ ਖਾਣ ਲਈ ਮਜ਼ਬੂਰ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਡਰਾਮੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਪੁਰਾਣੇ ਅਕਾਲੀਆਂ ਦੀ ਯਾਦ ਆ ਜਾਂਦੀ ਹੈ। ਜਦੋਂ ਸੱਤਾ ਵਿੱਚ ਆਏ ਤਾਂ ਫਿਰ ਇਸ ਦੇ ਨਾਲ ਉਹੀ ਤਸਕਰ (ਮਜੀਠੀਆ) ਨਜ਼ਰ ਆਵੇਗਾ।

ਲੋਕ ਸਭਾ ਮੈਂਬਰ ਵੱਲੋਂ ਪੰਜਾਬ 'ਚ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਦੀ ਮੰਗ

ਚੰਡੀਗੜ੍ਹ : ਪੰਜਾਬ ਦੀ ਕਿਸਾਨੀ ਨੂੰ ਖੇਤੀ ਸੰਕਟ ਤੋਂ ਕੱਢਣ ਲਈ ਬਾਰ-ਬਾਰ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਵਿਚਾਰ-ਚਰਚਾ ਕੀਤੀ ਗਈ। ਜਿੱਥੇ ਧਰਮਵੀਰ ਗਾਂਧੀ ਨੇ ਕਿਹਾ ਕਿ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਕਾਰਨ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੈਕ, ਹੈਰੋਇਨ, ਸ਼ਰਾਬ ਤੇ ਹੋਰ ਘਾਤਕ ਸਿੰਥੈਟਿਕ ਨਸ਼ਿਆਂ ਨੂੰ ਖਤਮ ਕਰਨ ਲਈ ਅਫੀਮ ਤੇ ਭੁੱਕੀ ਦੀ ਕੁਦਰਤੀ ਖੇਤੀ ਪੰਜਾਬ ਵਿੱਚ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦਾ ਗ਼ੈਰ-ਸਿਆਸੀਕਰਨ ਅਤੇ ਗੈਰ-ਅਪਰਾਧੀਕਰਨ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਜੀਤ ਸਿੰਘ ਚੀਮਾ ਨੇ ਕਿਹਾ ਕਿ ਜੇ ਪੰਜਾਬ ਵਿਚ ਕੁਦਰਤੀ ਨਸ਼ਿਆਂ ਦੀ ਖੇਤੀ ਸ਼ੁਰੂ ਹੋ ਜਾਵੇ ਤਾਂ ਡਰਗ ਮਾਫੀਆ ਅਤੇ ਨਸ਼ਿਆਂ ਦੀ ਮੰਡੀ ਆਪਣੇ ਆਪ ਖਤਮ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੰਥੈਟਿਕ ਨਸ਼ੇ ਖਾਣ ਵਾਲਿਆਂ ਨੂੰ ਕੁਦਰਤੀ ਨਸ਼ੇ ਦਿਓਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਚ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਡਰੱਗ ਮਾਫੀਆ ਤੋਂ ਬਚਾਉਣਾ ਹੈ ਤਾਂ ਨਸ਼ਾ ਵਿਰੋਧੀ ਐਕਟ ਵਿੱਚ ਸੋਧ ਕੀਤੀ ਜਾਵੇ। ਫਾਊਂਡੇਸ਼ਨ ਵੱਲੋਂ ਚੇਅਰਮੈਨ ਹਰਭਜਨ ਸਿੰਘ ਬਰਾੜ ਵੱਲੋਂ ਕਰਵਾਏ ਇਸ ਵਿਚਾਰ-ਚਰਚਾ ਵਿੱਚ ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੇ ਪੰਜਾਬ ਨੂੰ ਘਾਤਕ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਇਸ ਦਾ ਇਕੋ-ਇਕ ਹੱਲ ਹੈ ਕਿ ਇਥੇ ਅਫੀਮ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇ। ਨਸ਼ਾ ਵਿਰੋਧੀ ਐਕਟ

ਸਰਕਾਰ ਜੋ ਕਰਨਾ ਚਾਹੁੰਦੀ ਕਰੇ, ਅਸੀਂ ਸੰਘਰਸ਼ ਕਰਾਂਗੇ: ਜਗੀਰ ਕੌਰ

ਜਲੰਧਰ: ਨੈਸ਼ਨਲ ਹਾਈਵੇ ‘ਤੇ ਧਰਨਾ ਦੇਣ ਵਾਲਿਆਂ ‘ਤੇ ਕੇਸ ਦਰਜ ਕੀਤੇ ਜਾਣ ‘ਤੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰੇ, ਅਕਾਲੀ ਦਲ ਸੰਘਰਸ਼ ਕਰੇਗਾ। ਉਨ੍ਹਾਂ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਬੀਬੀ ਜਗੀਰ ਨੇ ਕਿਹਾ ਕਿ ਧਰਨਾ ਦੇਣ ਵੇਲੇ ਜਿੰਨਾ ਹੋ ਸਕਿਆ ਗੱਡੀਆਂ ਲੰਘਾਈਆਂ ਸੀ। ਫੌਜ ਦੀਆਂ ਗੱਡੀਆਂ ਤੇ ਪੇਪਰ ਦੇਣ ਵਾਲਿਆਂ ਨੂੰ ਵੀ ਲੰਘਾਇਆ ਹੈ। ਸਕੂਲ ਦੇ ਬੱਚਿਆਂ ਨੂੰ ਤੇ ਬੀਮਾਰ ਲੋਕਾਂ ਨੂੰ ਵੀ ਜਾਣ ਦਿੱਤਾ। ਕਾਂਗਰਸੀਆਂ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਹੀ ਧਰਨਾ ਦੇਣਾ ਪਿਆ ਸੀ। ਉਨ੍ਹਾਂ ਕਿਹਾ, “ਅਸੀਂ ਨਹੀਂ ਕਹਿ ਰਹੇ ਕਿ ਕੇਸ ਰੱਦ ਕਰੋ। ਸਰਕਾਰ ਨੇ ਜੋ ਕਰਨਾ ਕਰੇ।” ਡੀਆਈਜੀ ਵੱਲੋਂ ਧਰਨੇ ਵਿੱਚ ਧਾਰਾ 307 ਖਤਮ ਕਰਨ ਦੇ ਐਲਾਨ ਤੇ ਬਾਅਦ ਵਿੱਚ ਜਾਖੜ ਵੱਲੋਂ ਧਾਰਾ ਲੱਗੀ ਰਹਿਣ ‘ਤੇ ਉਨ੍ਹਾਂ ਕਿਹਾ, “ਇਨ੍ਹਾਂ ਨੇ ਪਬਲਿਕ ਵਿੱਚ ਜਾ ਕੇ ਵੀ ਝੂਠ ਬੋਲਿਆ ਅਸੀਂ ਇਨ੍ਹਾਂ ‘ਤੇ ਕੀ ਯਕੀਨ ਕਰੀਏ। ਜਿਵੇਂ ਹੀ ਡੀਆਈਜੀ ਨੇ ਐਲਾਨ ਕੀਤਾ, ਉਸੇ ਵੇਲੇ ਅਸੀਂ ਧਰਨਾ ਖਤਮ ਕਰ ਦਿੱਤਾ ਅਸੀਂ ਲੋਕਾਂ ਤੋਂ ਮੁਆਫੀ ਮੰਗੀ।” ਤਪਾ ਵਿੱਚ ਅਕਾਲੀ ਦਲ ਨਾਲ ਸਬੰਧਤ ਔਰਤ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਤ ਦਿਨਾਂ ਵਿੱਚ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਨੈਸ਼ਨਲ ਵੁਮਨ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਨੇ ਪਹਿਲਾਂ ਉਸ ਔਰਤ ਦੀ ਸ਼ਿਕਾਇਤ ‘ਤੇ ਠੀਕ ਕਾਰਵਾਈ ਕੀਤੀ ਹੁੰਦੀ ਤਾਂ ਅਜਿਹਾ ਨਾ ਹੋਇਆ ਹੁੰਦਾ। ਔਰਤ ਨਾਲ ਇਸ ਤਰ੍ਹਾਂ ਕਰਨਾ ਬਹੁਤ ਗਲਤ ਹੈ। ਸਰਕਾਰ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ।

'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ‘ਦੰਗਲ ਗਰਲ’ ਜ਼ਾਇਰਾ ਵਸੀਮ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਕਿਹਾ ਜਿਸ ਦੇਸ਼ ਵਿੱਚ ਔਰਤਾਂ ਮਹਿਫ਼ੂਜ਼ ਨਹੀਂ, ਉਸ ਦੇਸ਼ ਦਾ ਸਰਵਨਾਸ਼ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਸਿੱਧੂ ਨੇ ਕਿਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੂਰਾ ਦੇਸ਼ ਸ਼ਰਮਸਾਰ ਹੁੰਦਾ ਹੈ। ਉਨ੍ਹਾਂ ਦੁਬਈ ਵਰਗੇ ਮੁਲਕਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਮੁਲਕਾਂ ਵਿੱਚ ਕੋਈ ਕੁੜੀਆਂ ਜਾਂ ਔਰਤਾਂ ਨਾਲ ਇਸ ਲਈ ਛੇੜਛਾੜ ਨਹੀਂ ਕਰਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਦੀ ਸਜ਼ਾ ਬਹੁਤ ਸਖਤ ਹੈ। ਲੋੜ ਹੈ ਕਿ ਸਾਡੇ ਦੇਸ਼ ਵਿੱਚ ਵੀ ਕ਼ਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

16 ਦਸੰਬਰ ਨੂੰ ਕਾਂਗਰਸ ਦੀ ਵਾਗਡੋਰ ਹਾਹੁਲ ਗਾਂਧੀ ਸੰਭਾਲਣਗੇ!

ਚੰਡੀਗੜ੍ਹ: 16 ਦਸੰਬਰ ਨੂੰ ਰਾਹੁਲ ਗਾਂਧੀ ਕਾਂਗਰਸ ਦੀ ਪ੍ਰਧਾਨਗੀ ਸੰਭਾਲ ਸਕਦੇ ਹਨ। ਸ੍ਰੀ ਰਾਮਚੰਦਰਨ ਮੁਤਾਬਕ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਨਿਯੁਕਤ ਕਰਨ ਸਬੰਧੀ ਸਰਟੀਫਿਕੇਟ 16 ਦਸੰਬਰ ਨੂੰ ਸੋਨੀਆ ਗਾਂਧੀ ਤੇ ਸੀਨੀਅਰ ਆਗੂਆਂ ਦੀ ਮੌਜੂਦਗੀ ’ਚ ਦਿੱਤਾ ਜਾਵੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਮਹਿਜ ਦੋ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਤਾਜਪੋਸ਼ੀ ਹੋਵੇਗੀ ਕਰੀਬ ਅੱਧੀ ਸਦੀ ਤਕ ਦੇਸ਼ ’ਤੇ ਸ਼ਾਸਨ ਕਰਨ ਵਾਲੀ ਕਾਂਗਰਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਉੱਥੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਦੇ ਮੋਢਿਆਂ ’ਤੇ ਪਾਰਟੀ ਦਾ ਰੁਤਬਾ ਮੁੜ ਬਹਾਲ ਕਰਨ ਦੀ ਕਠਿਨ ਜ਼ਿੰਮੇਵਾਰੀ ਵੀ ਪੈ ਜਾਵੇਗੀ। ਜਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਕੱਲ੍ਹ ਆਖ਼ਰੀ ਦਿਨ ਹੈ। ਪੜਤਾਲ ਦੌਰਾਨ 89 ਨਾਮਜ਼ਦਗੀਆਂ ਰਾਹੁਲ ਗਾਂਧੀ ਦੇ ਪੱਖ ’ਚ ਹੀ ਮਿਲੀਆਂ ਹਨ।

ਪਰਾਲੀ ਦੀ ਸਮੱਸਿਆ: ਕੈਪਟਨ ਨੇ ਕੇਂਦਰ ਤੋਂ ਮੰਗੇ 7100 ਕਰੋੜ...

ਜਲੰਧਰ- ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕ ਕੇ ਹੋਰ ਪਾਸੇ ਲਾਉਣ ਲਈ ਤੇ ਪ੍ਰਦੂਸ਼ਣ ਅਤੇ ਸਮੋਗ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਨੇ ਕੇਂਦਰ ਤੋਂ 7100 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਨੂੰ ਤਿੰਨ ਸਾਲਾ ਕਾਰਜ ਯੋਜਨਾ ਵੀ ਸੌਂਪੀ ਹੈ। ਇਹ ਯੋਜਨਾ ਕੇਂਦਰ ਦੀ ਉਸ ਉਪ ਕਮੇਟੀ ਨੂੰ ਸੌਂਪੀ ਗਈ ਹੈ, ਜਿਸ ਨੂੰ ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਪੰਜਾਬ ਨੇ ਕੇਂਦਰ ਤੋਂ 1103 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਸੀ, ਪਰ ਹੁਣ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਪਿੱਛੋਂ ਇਸ ਮੰਗ ਨੂੰ ਵਧਾ ਕੇ 7100 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਬਣਾਈ ਉਪ ਕਮੇਟੀ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਨੂੰ ਮੈਂਬਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਤੋਂ ਮੰਗ ਕਰ ਚੁੱਕੇ ਹਨ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਲਈ ਕਿਸਾਨਾਂ ਨੂੰ ਬੋਨਸ ਦੇ ਰੂਪ ਵਿੱਚ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਪ ਕਮੇਟੀ ਇਸ ਬਾਰੇ ਆਪਣੀਆਂ ਸਿਫਾਰਸ਼ਾਂ ਅਗਲੇ ਹਫਤੇ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਉੱਪਰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮੰਗਿਆ ਸੀ। ਪੰਜਾਬ ਸਰਕਾਰ ਪਰਾਲੀ ਪ੍ਰਬੰਧ ਦੇ ਕਈ ਉਪਾਵਾਂ ਉੱਤੇ ਵਿਚਾਰ ਕਰ ਰਹੀ ਹੈ ਅਤੇ ਉਪ ਕਮੇਟੀ ਦੇ ਸਾਹਮਣੇ ਐਡੀਸ਼ਨਲ ਚੀਫ ਸੈਕਟਰੀ ਵਿਸ਼ਵਜੀਤ ਖੰਨਾ ਨੇ ਮੰਗ ਪੇਸ਼ ਕੀਤੀ ਹੈ ਕਿ ਝੋਨੇ ਉੱਤੇ ਬੋਨਸ ਅਗਲੇ ਤਿੰਨ ਸਾਲਾਂ ਲਈ

ਸੁਖਬੀਰ ਬਾਦਲ ਵੱਲੋਂ ਸਵਾ ਲੱਖੀ ਫੌਜ ਤਿਆਰ ਕਰਨ ਦਾ ਐਲਾਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਨਵੀਂ ਰਣਨੀਤੀ ਘਰੀ ਹੈ। ਅੱਜ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਸੁਖਬੀਰ ਬਾਦਲ ਨੇ ਪੂਰੇ ਪੰਜਾਬ ਵਿੱਚ ਵਲੰਟੀਅਰਾਂ ਦੀ ਫੌਜ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਸ ਰਣਨੀਤੀ ਤਹਿਤ ਹਰ ਪਿੰਡ ਵਿੱਚੋਂ 10 ਵਲੰਟੀਅਰ ਲਏ ਜਾਣਗੇ। ਇਸ ਹਿਸਾਬ ਨਾਲ ਪੰਜਾਬ ਦੇ ਸਾਢੇ 12 ਹਜ਼ਾਰ ਪਿੰਡਾਂ ਵਿੱਚੋਂ ਸਵਾ ਲੱਖ ਦੇ ਕਰੀਬ ਵਲੰਟੀਅਰ ਚੁਣੇ ਜਾਣਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਵੱਡੀ ਫੌਜ ਪੰਜਾਬ ਭਰ ਵਿੱਚ ਕਿਸੇ ਵੀ ਜਗ੍ਹਾ ‘ਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਡਟ ਕੇ ਖੜ੍ਹੇਗੀ। ਦਰਅਸਲ ਪਿਛਲਾ ਇੱਕ ਦਹਾਕਾ ਸੱਤਾ ਵਿੱਚ ਰਹੇ ਅਕਾਲੀ ਦਲ ਖਿਲਾਫ ਅਜੇ ਵੀ ਲੋਕ ਰੋਹ ਹੈ। ਇਸ ਲਈ ਅਕਾਲੀ ਵਰਕਰਾਂ ਤੇ ਲੀਡਰਾਂ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ। ਵਿਧਾਨ ਸਭਾ ਵਿੱਚ ਹੋਈ ਨਿਮੋਸ਼ੀਜਨਕ ਹਾਰ ਮਗਰੋਂ ਅਕਾਲੀ ਵਰਕਰਾਂ ਦੇ ਹੌਸਲੇ ਵੀ ਪਸਤ ਹੋ ਗਏ ਹਨ। ਅਜਿਹੇ ਵਿੱਚ ਸੁਖਬੀਰ ਬਾਦਲ ਵਰਕਰਾਂ ਵਿੱਚ ਮੁੜ ਜੋਸ਼ ਭਰਨਾ ਚਾਹੁੰਦੇ ਹਨ। ਇਸੇ ਲਈ ਪਿਛਲੇ ਦਿਨੀਂ ਸੁਖਬੀਰ ਬਾਦਲ ਖੁਦ ਸੜਕਾਂ ਉੱਪਰ ਉੱਤਰੇ ਸਨ ਪਰ ਇਹ ਬਾਜ਼ੀ ਪੁੱਠੀ ਪੈ ਗਈ। ਪੰਜਾਬ ਪੁਲਿਸ ਨੇ 2000 ਤੋਂ ਵੱਖ ਅਕਾਲੀਆਂ ਖਿਲਾਫ ਕੇਸ ਦਰਜ ਕਰ ਲਏ ਹਨ। ਅਗਲੇ ਦਿਨਾਂ ਵਿੱਚ ਅਕਾਲੀਆਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ। ਇਸ ਲਈ ਸੁਖਬੀਰ ਬਾਦਲ ਨੇ ਸਵਾ ਲੱਖ ਵਲੰਟੀਅਰਾਂ ਦੀ ਫੌਜ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਕੋਰ ਕਮੇਟੀ ਦੀ ਮੀਟਿੰਗ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਸਾਰਾ ਅਕਾਲੀ ਦਲ ਗ੍ਰਿਫਤਾਰੀਆਂ ਦੇਣ ਲਈ ਤਿਆਰ ਹੈ। ਜੇ ਕੈਪਟਨ ਵਿੱਚ ਹਿੰਮਤ ਹੈ ਤਾਂ ਆ ਕੇ ਗ੍ਰਿਫਤਾਰ ਕਰ ਲੈਣ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਉਨ੍ਹਾਂ ਨੂੰ ਪਰ

ਬੱਚੇ 'ਤੇ ਤਸ਼ੱਦਦ ਕਰਨ ਦੇ ਕੇਸ 'ਚ ਤਿੰਨ ਥਾਣੇਦਾਰ ਰਗੜੇ

ਬਠਿੰਡਾ: ਚੁਫੇਰਿਓਂ ਅਲੋਚਨਾ ਮਗਰੋਂ ਅੱਜ 12 ਸਾਲਾ ਲੜਕੇ ਉੱਪਰ ਪੁਲਿਸ ਵੱਲੋਂ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਏ.ਐਸ.ਆਈ. ਕੁਲਵਿੰਦਰ ਤੇ ਲੜਕੇ ਨੂੰ ਕੁੱਟਮਾਰ ਕਰਕੇ ਥਾਣੇ ਫੜਾਉਣ ਵਾਲੇ ਦਵਿੰਦਰ ਸਿੰਘ ਤੇ ਹੋਰ ਮੁਹੱਲਾ ਵਾਸੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਦਵਿੰਦਰ ਤੇ ਏਐਸਆਈ ਰਾਜਵੀਰ ਲਾਈਨ ਹਾਜ਼ਰ ਕਰ ਦਿੱਤੇ ਗਏ ਹਨ। ਕਾਬਲੇਗੌਰ ਹੈ ਕਿ ਤਿੰਨ ਦਸੰਬਰ ਨੂੰ ਪਤੰਗ ਲੁੱਟਣ ਗਏ ਲੜਕੇ ਨੂੰ ਚੋਰੀ ਦੇ ਇਲਜ਼ਾਮ ਵਿੱਚ ਮੁਹੱਲਾ ਵਾਸੀਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਕੋਤਵਾਲੀ ਪੁਲਿਸ ਦੇ ਹਵਾਲੇ ਕੀਤਾ ਸੀ। ਪਰਸੋਂ ਲੜਕੇ ਦੀ ਮਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੁਲਿਸ ਵਾਲਿਆਂ ‘ਤੇ ਥਰਡ ਡਿਗਰੀ ਤਸ਼ੱਦਦ ਕਰਨ ਦੇ ਇਲਜ਼ਾਮ ਲਾਏ ਸਨ। ਉਸ ਨੇ ਕਿਹਾ ਸੀ ਕਿ ਬੱਚੇ ਦੇ ਗੁਪਤ ਅੰਗ ਵਿੱਚ ਪੈਟਰੋਲ ਪਾਇਆ ਗਿਆ ਸੀ। ਬੱਚਾ ਇਸ ਵੇਲੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੀਡੀਆ ਵਿੱਚ ਗੱਲ ਜਾਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਮੀਡੀਆ ਵਿੱਚ ਆਉਣ ਮਗਰੋਂ ਇਹ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ। ਅੱਜ ਆਦਮੀ ਪਾਰਟੀ ਦੀ ਬਠਿੰਡਾ ਦੇਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਲੜਕਾ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਬੱਚੇ ‘ਤੇ ਅਣਮਨੁੱਕੀ ਤਸ਼ੱਦਦ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ, ਬ੍ਰਹਮਪੁਰਾ ਤੇ ਡਾ. ਉਪਿੰਦਰਜੀਤ ਕੌਰ ਖਿਲਾਫ ਮਾਮਲੇ ਦਰਜ

ਕਪੂਰਥਲਾ, - ਅਕਾਲੀ ਦਲ ਦੇ ਲੋਕ ਸਭਾ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ 150 ਤੋਂ ਵੱਧ ਅਕਾਲੀ ਵਰਕਰਾਂ ਵਿਰੁੱਧ ਬਿਆਸ ਪੁੱਲ ਤੇ ਢਿਲਵਾਂ ਵਿਖੇ ਜਾਮ ਲਗਾਉਣ ਦੇ ਦੋਸ਼ ਤਹਿਤ ਵੱਖ ਵੱਖ ਥਾਣਿਆਂ 'ਚ ਕੇਸ ਦਰਜ ਕੀਤੇ ਗਏ ਹਨ।

ਵਿਧਾਇਕ ਸੁਸ਼ੀਲ ਰਿੰਕੂ ਦੀ ਪਤਨੀ ਦੀ ਜਿੱਤ ਦਾ ਰਸਤਾ ਸਾਫ਼

ਜਲੰਧਰ, -ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਵਾਰਡ ਨੰਬਰ 42 ਤੋਂ ਕੌਾਸਲਰ ਦੀ ਚੋਣ ਲੜ ਰਹੀ ਪਤਨੀ ਤੇ ਮੌਜੂਦਾ ਕੌਾਸਲਰ ਸੁਨੀਤਾ ਰਿੰਕੂ ਦੇ ਵਿਰੋਧ 'ਚ ਖੜ੍ਹੇ ਅਕਾਲੀ-ਭਾਜਪਾ ਉਮੀਦਵਾਰ ਵਿਜੇ ਸਹੋਤਾ ਵਲੋਂ ਕਾਗਜ਼ ਵਾਪਸ ਲੈਣ ਨਾਲ ਉਨ੍ਹਾਂ ਦੀ ਜਿੱਤ ਲਈ ਰਸਤਾ ਸਾਫ਼ ਹੋ ਗਿਆ | ਸ੍ਰੀ ਵਿਜੇ ਸਹੋਤਾ ਕੁਝ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੀ ਰਹਿਨੁਮਾਈ ਹੇਠ ਭਾਜਪਾ 'ਚ ਸ਼ਾਮਿਲ ਹੋਏ ਸਨ ਤੇ ਹੁਣ ਉਮੀਦਵਾਰੀ ਅਕਾਲੀ ਦਲ ਦੇ ਕੋਟੇ 'ਚੋਂ ਹੋਈ ਸੀ | ਸ੍ਰੀ ਵਿਜੇ ਕੁਮਾਰ ਨੇ ਕਾਂਗਰਸ ਭਵਨ ਵਿਖੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਤੇ ਅੰਮਿ੍ਤ ਖੋਸਲਾ ਦੀ ਹਾਜ਼ਰੀ ਵਿਚ ਚੋਣ ਮੈਦਾਨ ਵਿਚੋਂ ਹਟਣ ਅਤੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਹੁਣ ਮੁਕਾਬਲੇ ਵਿਚ ਬਸਪਾ ਹਮਾਇਤੀ ਆਜ਼ਾਦ ਉਮੀਦਵਾਰ ਗੀਤਾ ਰਾਣੀ ਹੀ ਮੈਦਾਨ ਵਿਚ ਰਹਿ ਗਈ ਹੈ | ਬਸਪਾ ਦੇ ਦੁਆਬਾ ਜ਼ੋਨ ਦੇ ਕੋਆਰਡੀਨੇਟਰ ਬਲਵਿੰਦਰ ਕੁਮਾਰ ਨੇ ਦੋਸ਼ ਲਗਾਇਆ ਕਿ ਵਿਧਾਇਕ ਦਬਾਅ ਪਾ ਕੇ ਵਿਰੋਧੀ ਉਮੀਦਵਾਰਾਂ ਨੰੂ ਮੈਦਾਨ ਵਿਚੋਂ ਬਾਹਰ ਕੱਢ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀ ਉਮੀਦਵਾਰ ਉਪਰ ਵੀ ਬੈਠ ਜਾਣ ਲਈ ਦਬਾਅ ਪਾਇਆ ਗਿਆ |

ਕਾਂਗਰਸੀ ਉਮੀਦਵਾਰ ਰਾਜੂ ਨੇ ਆਪਣੀ ਜਿੱਤ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਚੁਗਿੱਟੀ/ਜੰਡੂਸਿੰਘਾ, -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਸਾਰੇ ਜ਼ਿਲਿ੍ਹਆਂ ਨੂੰ ਵਿਕਾਸ ਦੇ ਮਾਮਲੇ 'ਚ ਨਵੀਂ ਦਿੱਖ ਦੇਣ ਦੇ ਯਤਨ ਕੀਤੇ ਜਾ ਰਹੇ ਹਨ | ਇਸ ਕਰਕੇ ਜ਼ਰੂਰੀ ਹੈ ਕਿ ਵਧੇਰੇ ਵਿਕਾਸ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ | ਇਹ ਪ੍ਰਗਟਾਵਾ ਅੱਜ ਵਾਰਡ ਨੰ: 16 ਦੇ ਮੁਹੱਲਾ ਨਿਊ ਗੁਰੂ ਨਾਨਕਪੁਰਾ (ਵੈੱਸਟ) ਦੇ ਵੋਟਰਾਂ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਅਪੀਲ ਕਰਦੇ ਹੋਏ ਕਾਂਗਰਸੀ ਉਮੀਦਵਾਰ ਮਨਮੋਹਨ ਸਿੰਘ ਰਾਜੂ ਨੇ ਕੀਤਾ | ਉਨ੍ਹਾਂ ਆਖਿਆ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜਿਸ ਵਲੋਂ ਸੂਬੇ ਦੇ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ-ਸਮੇਂ 'ਤੇ ਉਸਾਰੂ ਸਕੀਮਾਂ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਮੱਖਣ ਸਿੰਘ, ਮਨਜੀਤ ਸਿੰਘ, ਸੂਬੇਦਾਰ ਬਲਵੀਰ ਸਿੰਘ, ਰਾਜ ਕੁਮਾਰ, ਜਗਦੀਸ਼ ਵਰਮਾ, ਸੋਨੂੰ, ਸੁਖਜੀਤ ਸਿੰਘ, ਕਿਸ਼ਨ ਲਾਲ ਮੱਟੂ, ਜਤਿਨ ਕੁਮਾਰ, ਰਿੰਕੂ, ਬਲਵਿੰਦਰ ਕੁਮਾਰ, ਸੰਨੀ ਵਰਮਾ ਤੇ ਪਵਨ ਕੁਮਾਰ ਆਦਿ ਹਾਜ਼ਰ ਸਨ |

ਵਾਰਡ ਨੰਬਰ 10 ਤੋਂ ਕਮਲੇਸ਼ ਧੰਨੋਵਾਲੀ ਨੇ ਕੀਤਾ ਚੋਣ ਪ੍ਰਚਾਰ ਸ਼ੁਰੂ

ਜਲੰਧਰ ਛਾਉਣੀ, -ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ੍ਰੀ ਕਮਲੇਸ਼ ਕੁਮਾਰ ਧੰਨੋਵਾਲੀ ਵਲੋਂ ਅੱਜ ਆਪਣੇ ਸਮੱਰਥਕਾਂ ਸਮੇਤ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਹੈ ਤੇ ਇਸ ਦੇ ਤਹਿਤ ਉਨ੍ਹਾਂ ਵਲੋਂ ਅੱਜ ਸੈਨਿਕ ਵਿਹਾਰ ਵਿਖੇ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਟਰਾਂਸਪੋਰਟਰ, ਦਲਵਿੰਦਰ ਸਿੰਘ ਬੜਿੰਗ, ਗੁਰਮੀਤ ਸਿੰਘ ਧੰਨੋਵਾਲੀ, ਮੱਘਰ ਰਾਮ, ਦੀਪਾ, ਲਾਲੀ ਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ | ਇਸ ਦੌਰਾਨ ਉਮੀਦਵਾਰ ਸ੍ਰੀ ਕਮਲੇਸ਼ ਧੰਨੋਵਾਲੀ ਨੇ ਕਿਹਾ ਕਿ ਉਹ ਗਠਜੋੜ ਪਾਰਟੀ ਦੀਆਂ ਕਾਰਗੁਜਾਰੀਆਂ ਤੇ ਕਰਵਾਏ ਗਏ ਵਿਕਾਸ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਸਨ, ਜਿਸ ਕਾਰਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਕੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਠਜੋੜ ਦੇ ਹੱਕ 'ਚ ਇਕ-ਇਕ ਵੋਟ ਭੁਗਤਾਉਣ ਤਾਂ ਜੋ ਵਾਰਡ ਦੇ ਰਹਿੰਦੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾ ਸਕਣ | ਸ. ਮਨਜੀਤ ਸਿੰਘ ਟਰਾਂਸਪੋਰਟਰ ਤੇ ਦਲਵਿੰਦਰ ਸਿੰਘ ਬੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੀਆਂ ਲਹਿਰਾਂ ਲਾਉਣ ਵਾਲੀ ਗਠਜੋੜ ਪਾਰਟੀ ਦੇ ਹੱਕ 'ਚ ਆਪਣੀ ਇਕ-ਇਕ ਵੋਟ ਭੁਗਤਾਉਣ ਨਾਂ ਕਿ ਲੋਕਾਂ ਨੂੰ ਲਾਰੇ ਲਾ ਕੇ ਗੱਲਾਂ 'ਚ ਉਲਝਾਉਣ ਵਾਲੀ ਕਿਸੇ ਹੋਰ ਸਿਆਸੀ ਪਾਰਟੀ ਦੇ ਹੱਕ 'ਚ ਪਾਉਣ | ਇਸ ਦੌਰਾਨ ਲੋਕਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਆਪਣੀ ਇਕ-ਇਕ ਵੋਟ ਕਮਲੇਸ਼ ਧੰਨੋਵਾਲੀ ਦੇ ਹੱਕ 'ਚ ਭੁਗਤਾ ਕੇ ਗਠਜੋੜ ਦੇ ਉਮੀਦਵਾਰ ਨੂੰ ਜਿਤਾਉਣਗੇ |

ਆਪਣੇ ਭਰਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਵਲੋਂ ਚੁਗਿੱਟੀ ਵਿਖੇ ਦਫ਼ਤਰ ਦਾ ਉਦਘਾਟਨ

ਚੁਗਿੱਟੀ/ਜੰਡੂਸਿੰਘਾ,-ਵਾਰਡ ਨੰ: 14 ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਮਨਜਿੰਦਰ ਸਿੰਘ ਚੱਠਾ ਦੇ ਚੋਣ ਪ੍ਰਚਾਰ ਹਿਤ ਅੱਜ ਉਨ੍ਹਾਂ ਦੇ ਛੋਟੇ ਭਰਾ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਵਲੋਂ ਮੁਹੱਲਾ ਚੁਗਿੱਟੀ ਵਿਖੇ ਦਫਤਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ਉਨ੍ਹਾਂ ਆਖਿਆ ਕਿ ਉਕਤ ਮੁਹੱਲੇ ਤੇ ਇਸ ਦੇ ਆਸ-ਪਾਸ ਦੇ ਖੇਤਰ 'ਚ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੇ ਪ੍ਰਸੰਸਾਯੋਗ ਸਹਿਯੋਗ ਨਾਲ ਉਨ੍ਹਾਂ ਦੇ ਭਰਾ ਮਨਜਿੰਦਰ ਸਿੰਘ ਚੱਠਾ ਵਲੋਂ ਵਿਕਾਸ ਦਾ ਕਾਫੀ ਕੰਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਵਾਰਡ 'ਚ ਜਿਹੜੇ ਵਿਕਾਸ ਦੇ ਕੰਮ ਅਧੂਰੇ ਪਏ ਹਨ, ਉਹ ਵੀ ਜਲਦ ਹੀ ਪੂਰੇ ਕੀਤੇ ਜਾਣਗੇ | ਇਸ ਮੌਕੇ ਦਵਿੰਦਰ ਮੋਮੀ, ਜਸਕਰਨ ਚੱਠਾ, ਵਰਿੰਦਰ ਕੁਮਾਰ ਬਿੱਟਾ, ਜੱਗੀ ਚੱਠਾ, ਸੁਖਵਿੰਦਰ, ਰਵੀ, ਸ਼ੁਭਦੀਪ, ਸੋਢੀ, ਸੰਘਾ, ਸੰਨੀ ਨਾਹਰ, ਰਵੀ ਬੰਗੜ, ਸੰਨੀ ਬੰਗੜ, ਵਿੱਕੀ, ਸੈਂਟੀ, ਕਾਕੂ, ਚੇਤਨ, ਅਜੈ, ਸੱਤਿਆ, ਦੀਸ਼ੋ, ਗੁਰਦਾਸ ਕਮਲ, ਸੁਖਦੇਵ ਤੇ ਨਰਿੰਦਰ ਨਿੰਦੀ ਆਦਿ ਹਾਜ਼ਰ ਸਨ |

ਵਾਰਡ ਨੰ: 79 ਤੋਂ ਕਾਂਗਰਸ ਉਮੀਦਵਾਰ ਨੂੰ ਮਿਲਿਆ ਭਰਵਾਂ ਹੁੰਗਾਰਾ

ਮਕਸੂਦਾਂ, 8 ਦਸੰਬਰ (ਵੇਹਗਲ)-ਵਾਰਡ ਨੰ: 79 ਤੋਂ ਨਿਧੜਕ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਕੁਲਵਿੰਦਰ ਕੌਰ ਨਾਗਰਾ ਵਲੋਂ ਆਪਣੇ ਸਮਰਥਕਾਂ ਨਾਲ ਕੀਤੇ ਜਾ ਰਹੇ ਘਰ-ਘਰ ਚੋਣ ਪ੍ਰਚਾਰ ਦੌਰਾਨ ਇਲਾਕੇ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕੌ ਾਸਲਰ ਦੀ ਉਮੀਦਵਾਰ ਕੁਲਵਿੰਦਰ ਕੌਰ ਨਾਗਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਚੋਣ ਪ੍ਰਚਾਰ ਦੌਰਾਨ ਉਮੀਦਵਾਰ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਜੋ ਲੋਕ ਉਨ੍ਹਾਂ ਨੂੰ ਪਿਆਰ ਦੇ ਰਹੇ ਹਨ, ਉਨ੍ਹਾਂ ਦੇ ਪਿਆਰ ਦਾ ਮੁੱਲ ਉਹ ਮੋੜ ਨਹੀਂ ਸਕਦੇ ਪਰ ਉਹ ਚੋਣਾਂ ਜਿੱਤ ਕੇ ਇਲਾਕਾ ਨਿਵਾਸੀਆਂ ਦੀ ਸੇਵਾ 'ਚ ਕੋਈ ਕਸਰ ਨਹੀਂ ਛੱਡੇਗੀ | ਚੋਣ ਪ੍ਰਚਾਰ ਦੌਰਾਨ ਇੰਦਰਜੀਤ ਸਿੰਘ ਨਾਗਰਾ, ਕਸ਼ਮੀਰ ਸਿੰਘ ਸੈਣੀ, ਸਰਬਜੀਤ ਸਿੰਘ ਮਾਣਾ, ਚਰਨਜੀਤ ਸਿੰਘ ਚੰਨੀ, ਅਮਰੀਕ ਸਿੰਘ ਟਾਹਲੀ, ਰੇਸ਼ਮ ਸਿੰਘ, ਗਗਨ ਨਾਗਰਾ, ਕੁਲਵੰਤ ਸਿੰਘ, ਸੰਤ ਪ੍ਰਕਾਸ਼ ਸਿੰਘ, ਦਿਲਬਾਗ ਸਿੰਘ, ਹਰਮੀਤ ਸਿੰਘ ਸਾਬਾ, ਜੱਸਾ ਸਿੰਘ ਬੱਬੀ ਤੇ ਦਲਜੀਤ ਸਿੰਘ ਬੱਲ ਆਦਿ ਉਨ੍ਹਾਂ ਨਾਲ ਹਾਜ਼ਰ ਸਨ |

ਬਾਗ਼ੀਆਂ ਨੂੰ ਮਨਾਉਣ ਵਿਚ ਲੱਗੀਆਂ ਸਿਆਸੀ ਪਾਰਟੀਆਂ

ਜਲੰਧਰ, - ਨਿਗਮ ਚੋਣਾਂ ਵਿਚ ਨਾਮਜ਼ਦਗੀਆਂ ਦਾਖਲ ਕਰਾਉਣ ਦੀ ਪ੍ਰਕਿਰਿਆ ਦੇ ਖ਼ਤਮ ਹੋਣ ਤੋਂ ਬਾਅਦ ਭਾਜਪਾ, ਕਾਂਗਰਸ ਨੇ ਆਪਣੀ-ਆਪਣੀ ਜਿੱਤ ਪੱਕੀ ਕਰਨ ਲਈ ਬਾਗ਼ੀਆਂ ਨੂੰ ਮਨਾਉਣ ਦੀਆਂ ਤਿਆਰੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਕਾਂਗਰਸ ਵੱਲੋਂ ਜਿੱਥੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਬਾਗ਼ੀਆਂ ਨੂੰ ਵਾਪਸ ਪਾਰਟੀ ਵਿਚ ਆਉਣ ਦਾ ਸੱਦਾ ਦਿੱਤਾ ਸੀ ਜਿਸ ਕਰਕੇ ਵਾਰਡ ਨੰਬਰ 42 ਤੋਂ ਵਿਜੇ ਕੁਮਾਰ ਸਹੋਤਾ ਨਾ ਸਿਰਫ਼ ਕਾਂਗਰਸੀ ਉਮੀਦਵਾਰ ਸੁਨੀਤਾ ਰਿੰਕੂ ਦੇ ਹੱਕ ਵਿਚ ਬੈਠ ਗਏ ਹਨ ਸਗੋਂ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ ਜਦਕਿ ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਰਮੇਸ਼ ਸ਼ਰਮਾ ਨੇ ਬਾਗ਼ੀ ਮਨਾਓ ਪਾਰਟੀ ਵਿਚ ਵਾਪਸ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਭਾਜਪਾ ਦੇ ਕਰੀਬ 9 ਬਾਗ਼ੀ ਚੋਣ ਮੈਦਾਨ ਵਿਚ ਆ ਕੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਸਨ ਸਗੋਂ ਕੁਝ ਅਕਾਲੀ ਦਲ ਉਮੀਦਵਾਰ ਦੇ ਿਖ਼ਲਾਫ਼ ਵੀ ਭਾਜਪਾ ਆਗੂ ਖੜੇ ਹੋ ਗਏ ਸਨ | ਰਮੇਸ਼ ਸ਼ਰਮਾ ਨੇ ਦੱਸਿਆ ਕਿ ਗੜਾ ਤੋਂ ਅਮਰਜੀਤ ਸਿੰਘ ਗੋਲਡੀ ਨੂੰ 24 ਨੰਬਰ ਵਾਰਡ ਤੋਂ ਬਿਠਾ ਦਿੱਤਾ ਗਿਆ ਹੈ ਜਦਕਿ 26 ਨੰਬਰ ਵਾਰਡ 'ਚ ਅਕਾਲੀ ਉਮੀਦਵਾਰ ਦੇ ਿਖ਼ਲਾਫ਼ ਖੜੇ ਇਕ ਭਾਜਪਾ ਆਗੂ ਦਿਨੇਸ਼ ਕਮਲ ਨੂੰ ਮਨਾ ਲਿਆ ਗਿਆ ਹੈ ਜਦਕਿ ਬਾਕੀ ਆਗੂਆਂ ਨੂੰ ਮਨਾ ਲਿਆ ਜਾਏਗਾ | ਚੇਤੇ ਰਹੇ ਕਿ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਕਪੂਰ, ਸਤੀਸ਼ ਧੀਰ ਦੀ ਨੰੂਹ ਸਮੇਤ ਟਿਕਟ ਨਾ ਮਿਲਣ ਕਰਕੇ ਕਈ ਭਾਜਪਾ ਦੇ ਬਾਗ਼ੀ ਚੋਣਾਂ ਵਿਚ ਖੜੇ ਹੋ ਗਏ ਹਨ ਜਾਂ ਫਿਰ ਕਈਆਂ ਨੇ ਵਿਰੋਧੀ ਪਾਰਟੀਆਂ ਦਾ ਹੱਥ ਫੜ ਲਿਆ ਹੈ |

ਨਿਗਮ ਚੋਣਾਂ 'ਚੋਂ ਗਾਇਬ ਹੈ ਆਦਰਸ਼ ਚੋਣ ਜ਼ਾਬਤਾ

ਜਲੰਧਰ, -ਨਿਗਮ ਚੋਣਾਂ ਕਰਕੇ ਸ਼ਹਿਰ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਸ ਦੇ ਕਈ ਜਗਾ ਲਾਗੂ ਹੋਣਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਕਈ ਉਮੀਦਵਾਰਾਂ ਨੇ ਬਿਨਾਂ ਮਨਜ਼ੂਰੀ ਤੋਂ ਹੀ ਜਨਤਕ ਥਾਵਾਂ 'ਤੇ ਆਪਣੇ ਬੋਰਡ ਲਗਾਏ ਹੋਏ ਹਨ ਜਿਨ੍ਹਾਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਜਾਂ ਫਿਰ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਤੈਅ ਕੀਤੇ ਗਏ ਨਿਯਮਾਂ ਮੁਤਾਬਿਕ ਬੋਰਡ ਲਗਾਉਣੇ ਹੁੰਦੇ ਹਨ | ਸ਼ਹਿਰ ਵਿਚ ਕਈ ਧਾਰਮਿਕ ਥਾਵਾਂ ਅਤੇ ਹੋਰ ਖੰਭਿਆਂ 'ਤੇ ਲੱਗੇ ਬੋਰਡ ਚੋਣ ਜ਼ਾਬਤੇ 'ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ | ਧਾਰਮਿਕ ਸਥਾਨਾਂ ਲਾਗੇ ਇਸ ਤਰਾਂ ਦੀ ਬੋਰਡਾਂ ਨੂੰ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਹੈ | 17 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਸ਼ਹਿਰ ਵਿਚ ਇਸ ਵੇਲੇ ਉਮੀਦਵਾਰਾਂ ਦੇ ਬੋਰਡ ਤਿਆਰ ਕਰਨ ਦਾ ਕੰਮ ਕਈ ਜਗਾ ਹੋ ਰਿਹਾ ਹੈ | ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਫਲੈਕਸ ਬੋਰਡ ਤਿਆਰ ਕਰਵਾਏ ਜਾ ਰਹੇ ਹਨ | ਸਾਰੀਆਂ ਸਿਆਸੀ ਪਾਰਟੀਆਂ ਦੇ ਬੋਰਡ ਲਗਾਏ ਹਨ ਪਰ ਅਜੇ ਤੱਕ ਇਸ ਮਾਮਲੇ ਵਿਚ ਉਮੀਦਵਾਰਾਂ ਨੇ ਇਕ ਦੂਜੇ ਦੇ ਿਖ਼ਲਾਫ਼ ਸ਼ਿਕਾਇਤਾਂ ਨਹੀਂ ਕੀਤੀਆਂ ਹਨ | ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਾਉਣ ਲਈ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਅਧਿਕਾਰ ਹੁੰਦੇ ਹਨ | ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵਾਰਡਾਂ ਦੀ ਵੰਡ ਕੀਤੀ ਗਈ ਹੈ ਤੇ ਆਦਰਸ਼ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਆਬਜ਼ਰਵਰ ਵੀ ਡਿਊਟੀ 'ਤੇ ਡਟ ਗਏ ਹਨ | ਚੋਣ ਅਧਿਕਾਰੀਆਂ ਨੇ ਵੀ ਪ੍ਰਚਾਰ ਕਰਨ ਲਈ ਬੋਰਡ ਲਗਾਉਣ ਬਾਰੇ ਅਜੇ ਤੱਕ ਨਿਯਮ ਤੈਅ ਨਹੀਂ ਕੀਤੇ ਹਨ | ਉਂਜ ਬਿਜਲੀ ਦੇ ਖੰਭਿਆਂ ਅਤੇ ਹੋਰ ਸਰਕਾਰੀ ਜਾਇਦਾਦਾਂ 'ਤੇ ਉਮੀਦਵਾਰਾਂ ਦੇ ਬੋਰਡ ਲਗਾਉਣ ਬਾਰੇ ਕਿ ਮਨਜ਼ੂਰੀ ਲਈ ਜਾਣੀ ਹੈ, ਜ਼ਿਆਦਾਤਰ ਨ

ਅਮਰੀਕਾ ਲਈ ਨਿਕਲੇ ਪੰਜਾਬ ਦੇ 6 ਨੌਜਵਾਨ ਲਾਪਤਾ

ਜਲੰਧਰ: ਏਜੰਟਾਂ ਦੇ ਚੱਕਰਾਂ ‘ਚ ਪੈ ਕੇ ਅਮਰੀਕਾ ਲਈ ਨਿਕਲੇ ਪੰਜਾਬ ਦੇ ਛੇ ਨੌਜਵਾਨ ਲਾਪਤਾ ਹੋ ਗਏ ਹਨ। ਪਰਿਵਾਰ ਦੀ ਜਦੋਂ ਉਮੀਦ ਏਜੰਟਾਂ ਤੋਂ ਖਤਮ ਹੋ ਗਈ ਤਾਂ ਉਹ ਸਾਹਮਣੇ ਆਏ ਹਨ। ਇਨ੍ਹਾਂ 6 ਨੌਜਵਾਨਾਂ ‘ਚੋਂ ਇੱਕ ਮੁੰਡਾ ਸੂਬੇਦਾਰ ਸ਼ਮਸ਼ੇਰ ਸਿੰਘ ਦਾ ਵੀ ਹੈ। ਸੂਬੇਦਾਰ ਫੌਜ ‘ਚੋਂ ਛੁੱਟੀ ਲੈ ਕੇ ਆਪਣੇ ਮੁੰਡੇ ਨੂੰ ਲੱਭਣ ਦੀ ਥਾਂ-ਥਾਂ ਅਪੀਲ ਕਰ ਰਹੇ ਹਨ ਪਰ ਐਫਆਈਆਰ ਦਰਜ ਹੋਣ ਦੇ ਮਹੀਨੇ ਬਾਅਦ ਵੀ ਪੁਲਿਸ ਇਸ ਮਾਮਲੇ ‘ਚ ਕੁਝ ਨਹੀਂ ਕਰ ਸਕੀ। ਸੂਬੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਏਜੰਟ ਨੇ ਕਿਹਾ ਸੀ ਕਿ 35 ਲੱਖ ਰੁਪਏ ਲੈ ਕੇ ਮੁੰਡੇ ਨੂੰ ਅਮਰੀਕਾ ਭੇਜ ਦੇਵੇਗਾ। ਇਸ ਤੋਂ ਬਾਅਦ ਮੁੰਡੇ ਨੂੰ ਦਿੱਲੀ ਬੁਲਾਇਆ। ਦਿੱਲੀ ਤੋਂ ਕਿਹਾ ਕਿ ਮੁੰਡਾ ਦੁਬਈ ਰਾਹੀਂ ਉੱਥੇ ਪੁੱਜ ਗਿਆ ਹੈ ਤੇ ਬਾਕੀ ਪੈਸੇ ਦੇ ਦਿਓ। ਇਸ ਤੋਂ ਬਾਅਦ ਮੁੰਡੇ ਨਾਲ ਕਦੇ ਗੱਲ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਏਜੰਟ ਪੰਜਾਬ ਪੁਲਿਸ ‘ਚ ਨੌਕਰੀ ਕਰਦਾ ਹੈ। ਇਸ ਲਈ ਉਸ ‘ਤੇ ਕੋਈ ਐਕਸ਼ਨ ਨਹੀਂ ਲੈ ਰਿਹਾ। ਏਜੰਟ ਨੇ 12 ਲੱਖ ਐਡਵਾਂਸ ਲਿਆ ਸੀ। ਸੂਬੇਦਾਰ ਦੇ ਨਾਲ ਆਏ ਹੋਰ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਕੇਂਦਰੀ ਮੰਤਰੀ ਸ਼ੁਸਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਮੁੰਡਿਆਂ ਦਾ ਪਤਾ ਲਾਇਆ ਜਾਵੇ। ਕਪੂਰਥਲਾ ਦੇ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨਵਦੀਪ ਸਿੰਘ ਨੂੰ ਵੀ ਅਮਰੀਕਾ ਭੇਜਣ ਲਈ ਏਜੰਟ ਨੇ 40 ਲੱਖ ਰੁਪਏ ‘ਚ ਸੌਦਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਭਤੀਜਾ ਵੀ ਗਿਆ ਪਰ ਦੋਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ।

ਨਿਗਮ ਚੋਣਾਂ: ਕਾਂਗਰਸ ਨੇ ਖੋਲ੍ਹੇ ਪੱਤੇ

ਚੰਡੀਗੜ੍ਹ: ਸਭ ਤੋਂ ਦੇਰੀ ਨਾਲ ਸ਼ੁਰੂ ਕਰਨ ਤੋਂ ਬਾਅਦ ਅੱਜ ਕਾਂਗਰਸ ਨੇ ਪੰਜਾਬ ਦੀਆਂ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆ ਹਨ। ਪਾਰਟੀ ਪਟਿਆਲਾ ਤੋਂ ਅੱਧੀ ਸੂਚੀ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਅਤੇ ਹੁਣ ਅੰਮ੍ਰਿਤਸਰ ਤੇ ਜਲੰਧਰ ਦੇ ਨਾਲ-ਨਾਲ ਪਟਿਆਲਾ ਦੀਆਂ ਬਾਕੀ ਰਹਿੰਦੇ ਵਾਰਡਾਂ ਤੋਂ ਵੀ ਪਾਰਟੀ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਹਾਲਾਂਕਿ, ਕਈ ਥਾਵਾਂ ‘ਤੇ ਨਿਗਮ ਚੋਣਾਂ ਸਬੰਧੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਹਾਲੇ ਪਾਰਟੀ ਨੇ ਅਗਲੀ ਸੂਚੀ ਜਾਰੀ ਕਰਨੀ ਹੈ। ਹੇਠਾਂ ਵੇਖੋ ਕਾਂਗਰਸ ਵੱਲੋਂ ਅੱਜ ਜਾਰੀ ਕੀਤੀ ਹੋਈ ਸੂਚੀ, ਜਿਨ੍ਹਾਂ ਵਿੱਚ ਤੁਸੀਂ ਕ੍ਰਮਵਾਰ ਪਟਿਆਲਾ (ਬਕਾਇਆ), ਜਲੰਧਰ ਤੇ ਅੰਮ੍ਰਿਤਸਰ ਨਿਗਮ ਦੇ ਉਮੀਦਵਾਰਾਂ ਦੇ ਨਾਂਅ ਵੇਖ ਸਕਦੇ ਹੋ-

ਨਿਗਮ ਚੋਣ 'ਤੇ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਸੁਪਰੀਮ ਕੋਰਟ ਜਾਣਗੇ ਬੈਂਸ ਭਰਾ

ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਚੋਣ ਨਾ ਕਰਾਉਣ ਖਿਲਾਫ ਝੰਡਾ ਚੁੱਕ ਲਿਆ ਹੈ। ਪਾਰਟੀ ਇਸ ਖ਼ਿਲਾਫ਼ ਕੱਲ੍ਹ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ। ਪਾਰਟੀ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਹਾਈਕੋਰਟ ਨੇ ਅੰਸ਼ਿਕ ਰਾਹਤ ਦਿੱਤੀ ਹੈ ਪਰ ਜਲਦ ਚੋਣ ਕਰਵਾਉਣ ਲਈ ਸੁਪਰੀਮ ਜਾ ਰਹੇ ਹਾਂ। ਦਰਅਸਲ ਹਾਈਕੋਰਟ ਨੇ ਚੋਣ ਦੀ ਗੱਲ ਨਹੀਂ ਮੰਨੀ ਤੇ ਸਿਰਫ ਵਾਰਡਬੰਦੀ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਕਾਰਕੇ ਲੁਧਿਆਣਾ ਚੋਣ ਨਹੀਂ ਕਰਵਾ ਰਹੀ ਕਿਉਂਕਿ ਕਾਂਗਰਸ ਹਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ 3 ਚੋਣਾਂ ਜਿੱਤ ਜਾਵੇਗੀ, ਉਦੋਂ ਇਹ ਚੋਣ ਕਰਵਾਏਗੀ ਤਾਂ ਕਿ ਜਿੱਤ ਨੂੰ ਦਿਖਾ ਕੇ ਲੁਧਿਆਣਾ ਨਿਗਮ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਲੁਧਿਆਣਾ ਵਿੱਚ ਮਜ਼ਬੂਤ ਅਧਾਰ ਹੈ ਤੇ ਕਾਂਗਰਸ ਇਸੇ ਤੋਂ ਡਰਦੀ ਹੈ। ਬੈਂਸ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੋਂ ਮੰਗ ਕਰਨਗੇ ਕਿ ਜਾਂ ਤਾਂ ਲੁਧਿਆਣਾ ਚੋਣ ਬਾਕੀ ਨਿਗਮਾਂ ਦੇ ਨਾਲ ਹੋਵੇ ਜਾਂ ਬਾਕੀ ਤਿੰਨ ਨਿਗਮਾਂ ਦੀਆਂ ਚੋਣਾਂ ਵੀ ਬਾਅਦ ਵਿੱਚ ਹੋਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਇਨਸਾਫ ਪਾਰਟੀ ਲੁਧਿਆਣਾ ਤੋਂ ਬਾਹਰ ਨਿਕਲੇਗੀ। ਉਨ੍ਹਾਂ ਕਿਹਾ ਕਿ ਅਸੀ ਹਰ ਜ਼ਿਲ੍ਹੇ ਵਿੱਚ ਆਪਣੇ ਅਹੁਦੇਦਾਰ ਲਾਉਣ ਜਾ ਰਹੇ ਹਾਂ।

ਅਫਸਰਾਂ ਖ਼ਿਲਾਫ਼ ਚੋਣ ਕਮਿਸ਼ਨ ਕੋਲ ਪਹੁੰਚੇ ਅਕਾਲੀ ਤੇ ਬੀਜੇਪੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫਦ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ, ਜਿਹੜੇ ਕਾਂਗਰਸ ਦੇ ਏਜੰਟਾਂ ਵਜੋਂ ਕੰਮ ਕਰਦੇ ਹੋਏ ਮਿਉਂਸੀਪਲ ਚੋਣਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨਓਸੀਜ਼ ਜਾਰੀ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਦੇ ਨਾਲ ਹੀ ਵਫਦ ਨੇ ਮੱਲਾਂਵਾਲਾ ਤੇ ਮੱਖੂ (ਫਿਰੋਜ਼ਪੁਰ) ਵਿੱਚ ਅਕਾਲੀ ਉਮੀਦਵਾਰਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਵੀ ਉਜਾਗਰ ਕੀਤਾ। ਸੀਨੀਅਰ ਅਕਾਲੀ ਆਗੂ ਤੋਤਾ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪੰਜ ਅਕਾਲੀ ਵਰਕਰਾਂ ਨੇ ਨਗਰ ਪੰਚਾਇਤ ਮੱਖੂ ਤੇ ਮੱਲਾਂਵਾਲਾ ਦੇ ਕਾਰਜ ਸਾਧਕ ਅਫਸਰ (ਈਓ) ਦੇ ਵਤੀਰੇ ਬਾਰੇ ਸ਼ਿਕਾਇਤ ਕੀਤੀ ਸੀ, ਉਨ੍ਹਾਂ ਖ਼ਿਲਾਫ ਝੂਠੇ ਕੇਸ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੋਲ ਇਸ ਲਈ ਸ਼ਿਕਾਇਤ ਕੀਤੀ ਸੀ, ਕਿਉਂਕਿ ਈਓ ਉਨ੍ਹਾਂ ਨੂੰ ਐਨਓਸੀ ਦੇਣ ਤੋਂ ਇਨਕਾਰ ਕਰ ਰਿਹਾ ਸੀ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਪੰਜ ਵਰਕਰਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਪੁਲਿਸ ਨੇ ਉਲਟਾ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਏ। ਇਨ੍ਹਾਂ ਵਰਕਰਾਂ ਵਿੱਚ ਨਗਰ ਪੰਚਾਇਤ ਮੱਲਾਂਵਾਲਾ ਦੇ ਮੀਤ ਪ੍ਰਧਾਨ ਨਿਸ਼ਾਨ ਸਿੰਘ ਭੁੱਲਰ, ਮਾਰਕੀਟ ਕਮੇਟੀ ਮੱਲਾਂਵਾਲਾ ਦੇ ਮੀਤ ਪ੍ਰਧਾਨ ਗੁਰਲਾਲ ਸਿੰਘ, ਯੂਥ ਅਕਾਲੀ ਦਲ ਮੱਲਾਂਵਾਲਾ ਦੇ ਐਸਸੀ ਵਿੰਗ ਦੇ ਪ੍ਰਧਾਨ ਅਜੈ ਕੁਮਾਰ ਤੇ ਮਾਰਕੀਟ ਕਮੇਟੀ ਮੱਖੂ ਦੇ ਮੀਤ ਪ੍ਰਧਾਨ ਜੋਗਾ ਸਿੰਘ ਤੇ ਦਰਸ਼ਨ ਸਿੰਘ ਸ਼ਾਮਲ ਹਨ। ਜਦੋਂ ਈਓ ਸਥਾਨਕ ਵਿਧਾਇਕ ਦੀ ਰਿਹਾਇਸ਼ ਉੱਤੇ ਬੈਠਾ ਸੀ ਤਾਂ ਉਸ ਸਮੇਂ ਪੁਲਿਸ ਨੇ ਇਨ੍ਹਾਂ ਸਾਰੇ ਵਰਕਰਾਂ ਨੂੰ ਚੁੱਕ ਲਿਆ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਦਿਨ ਮਿਉਂਸੀਪ

ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਖਹਿਰਾ ਖਿਲਾਫ ਫਾਜ਼ਿਲਕਾ ਅਦਾਲਤ ਵੱਲੋਂ ਕਥਿਤ ਡਰੱਗ ਮਾਮਲੇ ਵਿੱਚ ਜਾਰੀ ਸੰਮਨ ‘ਤੇ ਰੋਕ ਲਾ ਦਿੱਤੀ ਹੈ। ਖਹਿਰਾ ਹਾਈਕੋਰਟ ਤੋਂ ਵੀ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਪੁੱਜੇ ਸਨ। ਸਰਬਉੱਚ ਅਦਾਲਤ ਤੋਂ ਮਿਲੀ ਰਾਹਤ ਬਾਰੇ ਖਹਿਰਾ ਨੇ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਸ ਫੈਸਲੇ ਨਾਲ ਸਾਜ਼ਿਸ਼ ਕਰਨ ਵਾਲਿਆਂ ਨੂੰ ਜਵਾਬ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਰਾਹਤ ਮਗਰੋਂ ਰੱਬ ਦਾ ਸ਼ੁਕਰਾਨਾ ਕਰਨ ਧਾਰਮਿਕ ਸਾਥਨ ਜਾਣਗੇ। ਕਾਬਲੇਗੌਰ ਹੈ ਕਿ ਖਹਿਰਾ ਫਾਜ਼ਿਲਕਾ ਅਦਾਲਤ ਵੱਲੋਂ ਕਥਿਤ ਡਰੱਗ ਮਾਮਲੇ ਵਿੱਚ ਜਾਰੀ ਸੰਮਨ ਖ਼ਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜੇ ਸਨ। ਉਨ੍ਹਾਂ ਨੂੰ ਹਾਈਕੋਰਟ ਨੇ ਰਾਹਤ ਨਹੀਂ ਦਿੱਤੀ ਸੀ। ਇਸ ਮਗਰੋਂ ਉਹ ਸੁਪਰੀਪ ਕੋਰਟ ਗਏ ਸਨ। ਸੁਪਰੀਮ ਕੋਰਟ ‘ਚ ਖਹਿਰਾ ਦੇ ਮਸਲੇ ‘ਤੇ ਅੱਜ ਸੁਣਵਾਈ ਸੀ ਜਿਸ ‘ਤੇ ਸਭ ਦੀਆਂ ਨਜ਼ਰਾਂ ਸਨ। ਖਹਿਰਾ ਨੇ ਵੀਰਵਾਰ ਨੂੰ ਫ਼ਾਜ਼ਿਲਕਾ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚੇ ਸਨ। ਇਸ ਲਈ ਅਦਾਲਤ ਨੇ ਮੁੜ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਹੁਣ ਸੁਪਰੀਮ ਕੋਰਟ ਨੇ ਇਨ੍ਹਾਂ ਸੰਮਨਾਂ ‘ਤੇ ਰੋਕ ਲਾ ਦਿੱਤੀ।

ਡਾ. ਜੌਹਲ ਨੇ ਦੱਸਿਆ ਕੈਪਟਨ ਦੇ ਕਰਜ਼ ਮੁਆਫੀ ਦੇ ਐਲਾਨਾਂ ਦਾ ਕੱਚ-ਸੱਚ

ਲੁਧਿਆਣਾ: ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅੱਜ ਮੁੱਖ ਮੰਤਰੀ ਦੇ ਗਲ਼ੇ ਦੀ ਹੱਡੀ ਬਣਦੇ ਜਾ ਰਹੇ ਹਨ। ਇਹ ਵਾਅਦੇ ਸਰਕਾਰ ਬਣਾਉਣ ਲਈ ਕੀਤੇ ਗਏ ਸਨ ਜਾਂ ਸਰਕਾਰ ਵਾਕਿਆ ਹੀ ਕਰਜ਼ ਮੁਆਫੀ ਬਾਰੇ ਸੰਜੀਦਾ ਹੈ। ਪੰਜਾਬ ਦੇ ਪ੍ਰਸਿੱਧ ਖੇਤੀ-ਅਰਥਸ਼ਾਸਤਰ ਮਾਹਰ ਸਰਦਾਰਾ ਸਿੰਘ ਜੌਹਲ ਨੇ ਅੱਜ ਲੁਧਿਆਣਾ ਵਿੱਚ ਕਿਸਾਨੀ ਕਰਜ਼ੇ ਦੇ ਮੁੱਦੇ ‘ਤੇ ਆਪਣੇ ਵਿਚਾਰ ਦੱਸੇ। ਡਾ. ਜੌਹਲ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਕਰਜ਼ਾ ਲਿਆ ਹੈ ਤਾਂ ਉਹ ਉਸ ਨੂੰ ਚੁਕਾਉਣਾ ਤਾਂ ਪੈਣਾ ਹੀ ਹੈ। ਉਨ੍ਹਾਂ ਕਈ ਉਦਾਹਰਨਾਂ ਦਿੰਦਿਆਂ ਕਿਹਾ ਕਿ ਕੋਈ ਵੀ ਕਿਸਾਨ ਆਪਣੇ ਸਿਰ ‘ਤੇ ਦੋ ਲੱਖ ਰੁਪਏ ਦੇ ਕਰਜ਼ ਕਾਰਨ ਆਤਮ ਹੱਤਿਆ ਨਹੀਂ ਕਰ ਸਕਦਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਡਾ. ਸਰਦਾਰਾ ਸਿੰਘ ਨੇ ਦੱਸਿਆ ਕਿ ਹਾਲੇ ਤਕ ਸਰਕਾਰ ਨੇ ਕਰਜ਼ ਮੁਆਫੀ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ, ਪਰ ਜਦੋਂ ਹੀ ਸਰਕਾਰ ਨੇ ਇਸ ਦਿਸ਼ਾ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਤਾਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ‘ਤੇ ਇਸ ਦਾ ਸਿੱਧਾ ਅਸਰ ਵਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੀਆਂ ਚੋਣ ਰੈਲੀਆਂ ਦੌਰਾਨ ਅਕਸਰ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਂਦਿਆਂ ਹੀ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰ ਦਿੱਤਾ ਜਾਵੇਗਾ। ਪਰ ਹੁਣ ਸਰਕਾਰ ਬਣੇ ਨੂੰ 9 ਮਹੀਨੇ ਬੀਤ ਗਏ ਹਨ ਪਰ ਹਾਲੇ ਤਕ ਸਰਕਾਰ ਨੇ ਆਪਣੇ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਹੈ। ਹਾਲਾਂਕਿ, ਸਰਕਾਰ ਨੇ ਇਸ ਸਾਲ ਦਿਵਾਲੀ ਵਾਲੇ ਦਿਨ ਕਿਸਾਨਾਂ ਦੇ ਕਰਜ਼ ਮੁਆਫ਼ੀ ਦਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਸਾਨਾਂ ਦੇ ਫ਼ਸਲੀ ਕਰਜ਼ ਦਾ 2

ਟਾਰਗੇਟ ਕਿਲਿੰਗ: NIA ਨੇ ਲਿਆ ਮੁਲਜ਼ਮਾਂ ਦਾ 6 ਦਸੰਬਰ ਤੱਕ ਰਿਮਾਂਡ

ਮੁਹਾਲੀ: ਪੰਜਾਬ ਵਿੱਚ ਟਾਰਗੇਟ ਕਤਲਾਂ ਦੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (NIA) ਨੇ ਮੁਲਜ਼ਮਾਂ ਹਰਦੀਪ ਸਿੰਘ (ਸ਼ੇਰਾ), ਰਮਨਦੀਪ ਸਿੰਘ (ਕੈਨੇਡੀਅਨ) ਤੇ ਧਰਮਿੰਦਰ ਗੁਗਨੀ ਦਾ 6 ਦਸੰਬਰ ਤੱਕ ਦਾ ਰਿਮਾਂਡ ਲਿਆ ਹੈ। ਐਨ.ਆਈ.ਏ. ਨੇ ਅੱਜ ਆਰ.ਐਸ.ਐਸ. ਲੀਡਰ ਦੇ ਰਵਿੰਦਰ ਗੋਸਾਈਂ ਤੋਂ ਇਲਾਵਾ ਹੋਰ ਕਤਲ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਹਿੰਦੂ ਲੀਡਰ ਰਵਿੰਦਰ ਗੋਸਾਈਂ ਦਾ 17 ਅਕਤੂਬਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਹੋਈ ਟਾਰਗੇਟ ਕਿਲਿੰਗ ਦੇ ਤਾਰ ਬਾਹਰਲੇ ਦੇਸ਼ਾਂ ਨਾਲ ਜੁੜ ਰਹੇ ਹਨ। ਇਸ ਲਈ ਇਨ੍ਹਾਂ ਸਾਰਿਆਂ ਕੇਸਾਂ ਦੀ ਜਾਂਚ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (NIA) ਨੂੰ ਸੌਂਪ ਦਿੱਤੀ ਗਈ ਹੈ।

ਅਮਰੀਕਾ 'ਚ ਪੁੱਤ ਦਾ ਕਤਲ, ਸਦਮੇ ਨਾਲ ਮਾਂ ਵੀ ਤੁਰ ਗਈ ਜਹਾਨੋਂ

ਪਟਿਆਲਾ: ਨਾਭਾ ਦੇ ਪਿੰਡ ਦਿੱਤੂਪਰ ਜੱਟਾਂ ਦੇ ਰਹਿਣ ਵਾਲੇ 30 ਸਾਲਾ ਹਰਦੀਪ ਸਿੰਘ ਦਾ ਪਿਛਲੇ ਸ਼ੁੱਕਰਵਾਰ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕਤਲ ਕਰ ਦਿੱਤਾ ਗਿਆ। ਪੁੱਤਰ ਨਾਲ ਕਾਫੀ ਦਿਨਾਂ ਤੋਂ ਗੱਲ ਨਾ ਕਰ ਸਕਣ ਕਾਰਨ ਉਸ ਦੀ ਬਿਮਾਰ ਮਾਂ ਸਦਮੇ ਕਾਰਨ ਅਕਾਲ ਚਲਾਣਾ ਕਰ ਗਈ। ਬੀਤੇ ਦਿਨੀਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਹਰਦੀਪ ਸਿੰਘ ਦੇ ਕਤਲ ਦੀ ਨਿਖੇਧੀ ਕੀਤੀ ਹੈ। ਅਮਰੀਕਾ ਮੀਡੀਆ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਟਰੱਕ ਚਲਾਉਣ ਵਾਲੇ ਹਰਦੀਪ ਸਿੰਘ ਦੀ ਲਾਸ਼ ਕੈਲੇਫੋਰਨੀਆ ਤੇ ਕੈਂਬਰਿਜ ਅਪਾਰਟਮੈਂਟ ਕੰਪਲੈਕਸ ਵਿੱਚ ਮਿਲੀ। ਉਸ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹਫਤਾ ਪਹਿਲਾਂ ਅਮਰੀਕਾ ਵਿੱਚ ਹੋਈ ਮੌਤ ਦੀ ਜਾਣਕਾਰੀ ਉੱਥੋਂ ਦੀ ਸਰਕਾਰ ਜਾਂ ਭਾਰਤ ਸਰਕਾਰ ਨੇ ਹਾਲੇ ਤੱਕ ਵੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਨਹੀਂ ਦਿੱਤੀ। ਹਰਦੀਪ ਦੀ ਮੌਤ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ। ਮ੍ਰਿਤਕ ਦੇ ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਸਬੰਧੀ ਕਿਸੇ ਸਰਕਾਰ ਪਾਸੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੀਤੇ ਇੱਕ ਹਫਤੇ ਤੋਂ ਗੱਲ ਆਪਣੇ ਪੁੱਤਰ ਨਾਲ ਕੋਈ ਗੱਲਬਾਤ ਨਾ ਹੋਣ ਕਾਰਨ ਉਸ ਦੀ ਬਿਮਾਰ ਮਾਂ ਪਰਮਜੀਤ ਕੌਰ ਦੀ ਵੀ ਮੌਤ ਹੋ ਗਈ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਹੱਤਿਆ ਨੂੰ ਮੰਗਭਾਗਾ ਕਰਾਰ ਦਿੰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਲੌਂਗੋਵਾਲ ਨੇ ਕਿਹਾ ਕਿ ਦੇਸ਼ ਦੁਨੀਆਂ ਅੰਦਰ ਜਿੱਥੇ ਪੰਜਾਬੀਆਂ ਨੇ ਸਖ਼ਤ ਮ

ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ

ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨਗੀ ਸਾਂਭਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਏ ਹਨ। ਪ੍ਰਧਾਨਗੀ ਸਾਂਭਣ ਤੋਂ ਬਾਅਦ ਆਪਣੇ ਪਹਿਲੇ ਦੌਰੇ ਦੌਰਾਨ ਅੱਜ ਸਵੇਰੇ ਉਹ ਐਸ.ਏ.ਐਸ. ਨਗਰ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪੁੱਜੇ। ਉੱਥੇ ਉਨ੍ਹਾਂ 'ਏ.ਬੀ.ਪੀ. ਸਾਂਝਾ' ਵੱਲੋਂ ਬੀਤੇ ਦਿਨ ਤਨਖਾਹੀਆ ਕਰਾਰ ਦਿੱਤੇ ਜਾਣ ਵਾਲੇ ਖੁਲਾਸੇ ਕਾਰਨ ਇਹੋ ਕਿਹਾ,"ਮੈਂ ਕਦੇ ਡੇਰਾ ਸਿਰਸਾ ਨਹੀਂ ਗਿਆ ਤੇ ਨਾ ਹੀ ਕਦੇ ਉੱਥੋਂ ਵੋਟਾਂ ਮੰਗੀਆਂ।" ਹਾਲਾਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮਾਮਲੇ ਵਿੱਚ ਧਾਰਮਿਕ ਸਜ਼ਾ ਵੀ ਭੁਗਤ ਚੁੱਕੇ ਹਨ। ਇਸ ਤੋਂ ਬਾਅਦ ਜਦੋਂ ਲੌਂਗੋਵਾਲ ਪਟਿਆਲਾ ਪਹੁੰਚੇ ਤਾਂ ਉੱਥੇ ਯੂਨਾਇਟਡ ਸਿੱਖ ਫਾਰਮ ਦੇ ਨੁਮਾਂਇੰਦਿਆਂ ਨੇ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪਟਿਆਲਾ ਦੁਖ ਨਿਵਾਰਨ ਸਾਹਿਬ ਗੁਰੂਦਵਾਰਾ ਵਿਖੇ ਮੱਥਾ ਟੇਕਣ ਆਉਣ ਸਮੇਂ ਕਾਲੀਆਂ ਝੰਡੀਆਂ ਵਿਖਾ ਵਿਰੋਧ ਕੀਤਾ। ਹਾਲਾਂਕਿ ਕਮੇਟੀ ਪ੍ਰਧਾਨ ਨੇ ਇਸ ਬਾਰੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

ਮਾਂ ਨੂੰ ਏਅਰਪੋਰਟ ਤੋਂ ਲਿਆ ਰਹੇ ਪੁੱਤ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋਵੇਂ ਹਲਾਕ

ਲੁਧਿਆਣਾ: ਦੋਰਾਹਾ ਵਿੱਚ ਅੱਜ ਦੁਪਹਿਰ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਨੂੰ ਵੇਖ ਕੇ ਹਰ ਕੋਈ ਕਾਰ ਤੇਜ਼ ਭਜਾਉਣ ਤੋਂ ਸਹਿਮ ਜਾਵੇਗਾ। ਮ੍ਰਿਤਕ ਮੁੱਲਾਂਪੁਰ ਦੇ ਦੱਸੇ ਜਾਂਦੇ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਨਵੀਰ ਸਿੰਘ ਨਾਂ ਦਾ ਨੌਜਵਾਨ ਆਪਣੇ ਦੋਸਤ ਨਾਲ ਆਪਣੀ ਕੈਨੇਡਾ ਤੋਂ ਆਈ ਮਾਂ ਭਗਵੰਤ ਕੌਰ ਨੂੰ ਏਅਰਪੋਰਟ ਤੋਂ ਲੈਣ ਗਿਆ ਸੀ। ਜਦ ਉਹ ਮੁੱਲਾਂਪੁਰ ਜਾ ਰਹੇ ਸੀ ਤਾਂ ਵਾਪਸੀ ਸਮੇਂ ਉਨ੍ਹਾਂ ਦੀ ਕਾਰ ਸੜਕ ‘ਤੇ ਖੜ੍ਹੇ ਟਰੱਕ ਪਿੱਛੇ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿੱਚ ਦੋਵੇਂ ਮਾਂ-ਪੁੱਤ ਦੀ ਥਾਏਂ ਮੌਤ ਹੋ ਗਈ ਜਦਕਿ ਮਨਵੀਰ ਦਾ ਦੋਸਤ ਹਸਪਤਾਲ ਵਿੱਚ ਭਰਤੀ ਹੈ, ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਟਰੱਕ ਸਮੇਤ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਲੰਧਰ ਪੁਲਿਸ ਨੇ ਕੀਤੇ ਤਿੰਨ ਗ੍ਰਿਫਤਾਰ, ਪੁਲਿਸ ਰਿਕਾਰਡ ਤੋਂ ਵੱਧ ਵਾਰਦਾਤਾਂ ਕਬੂਲ

ਜਲੰਧਰ: ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ। ਪੁਲਿਸ ਨੇ ਇਨ੍ਹਾਂ ਤਿੰਨਾ ਦੀ ਗ੍ਰਿਫਤਾਰੀ ਤੋਂ ਬਾਅਦ 53 ਵਾਰਦਾਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਲੰਧਰ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੱਸਿਆ ਹੈ ਕਿ 53 ਵਾਰਦਾਤਾਂ ਅੰਜਾਮ ਦਿੱਤਾ ਹੈ, ਪਰ ਸਾਰੀਆਂ ਰਿਪੋਰਟ ਹੀ ਨਹੀਂ ਹੋਈਆਂ। ਉਧਰ, ਜਲੰਧਰ ਪੁਲਿਸ 15 ਦਿਨ ਬਾਅਦ ਵੀ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਮਾਂ ਨਾਲ ਹੋਈ ਲੁੱਟ-ਖੋਹ ਦੇ ਮਾਮਲੇ ਨੂੰ ਹੱਲ ਨਹੀਂ ਕਰ ਸਕੀ ਹੈ। ਬੀਤੀ 17 ਨਵੰਬਰ ਨੂੰ ਜਲੰਧਰ ਦੇ ਬੱਸ ਅੱਡੇ ਨਜ਼ਦੀਕ ਰਿਕਸ਼ੇ ‘ਤੇ ਜਾ ਰਹੀ ਐਮ.ਐਲ.ਏ. ਦੀ ਮਾਂ ਨਾਲ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ ਸੀ। ਇਸ ਦੌਰਾਨ ਆਪਣਾ ਪਰਸ ਬਚਾਉਣ ਦੀ ਕੋਸ਼ਿਸ਼ ਵਿੱਚ ਵਿਧਾਇਕ ਦੀ ਮਾਂ ਰਿਕਸ਼ੇ ਤੋਂ ਡਿੱਗ ਗਈ ਸੀ ਤੇ ਉਸ ਦੀ ਕਾਫੀ ਸੱਟ ਵੀ ਲੱਗੀ ਸੀ। ਪੁਲਿਸ ਨੇ ਇਸ ਮਸਲੇ ਬਾਰੇ ਕਿਹਾ ਕਿ ਅਕਾਲੀ ਵਿਧਾਇਕ ਦੀ ਮਾਂ ਤੋਂ ਪਰਸ ਖੋਹਣ ਵਾਲੇ ਦੋ ਲੁਟੇਰਿਆਂ ਦੇ ਬਾਰੇ ਪੁਲਿਸ ਹੱਥ ਹਾਲੇ ਕੋਈ ਸੁਰਾਗ ਨਹੀਂ ਲੱਗਿਆ ਹੈ। ਡੀ.ਸੀ.ਪੀ. ਦਾ ਕਹਿਣਾ ਹੈ ਕਿ ਇਹ ਮਾਮਲਾ ਇਹ ਫਿਲਹਾਲ ਹੱਲ ਨਹੀਂ ਹੋਇਆ ਹੈ ਤੇ ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ।

ਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਡੇਰਾ ਸਿਰਸਾ ਨਹੀਂ ਗਿਆ ਤਾਂ ਸਜ਼ਾ ਕਿਉਂ ਭੁਗਤੀ..?

ਐਸਜੀਪੀਸੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਬਿਆਨ ਨੇ 7 ਮਹੀਨੇ ਪਹਿਲਾਂ ਹੋਈ ਅਕਾਲ ਤਖਤ ਸਾਹਿਬ ਦੀ ਕਾਰਵਾਈ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਕਹਿ ਰਹੇ ਨੇ ਕਿ ਉਹ ਕਦੇ ਡੇਰਾ ਸਿਰਸਾ ਨਹੀਂ ਗਏ ਤੇ ਨਾ ਹੀ ਕਦੇ ਉਨ੍ਹਾਂ ਸਿਰਸਾ ਹਮਾਇਤੀਆਂ ਤੋਂ ਵੋਟਾਂ ਮੰਗੀਆਂ ਹਨ। ਕਮੇਟੀ ਪ੍ਰਧਾਨ ਦਾ ਇਹ ਬਿਆਨ ਕਈ ਸਵਾਲ ਖੜ੍ਹੇ ਕਰਦਾ ਹੈ ਕਿ ਜੇ ਗੋਬਿੰਦ ਸਿੰਘ ਲੋਂਗੋਵਾਲ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਨਹੀਂ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਕਿਉਂ ਦਿੱਤਾ ਗਿਆ? ਜੇ ਗੋਬਿੰਦ ਸਿੰਘ ਲੌਂਗੋਵਾਲ ਦੀ ਗਲਤੀ ਹੈ ਹੀ ਨਹੀਂ ਸੀ ਤਾਂ ਸਜ਼ਾ ਮਿਲਣ ਵੇਲੇ ਲੋਂਗੋਵਾਲ ਨੇ ਆਵਾਜ਼ ਕਿਉਂ ਨਹੀਂ ਚੁੱਕੀ? ਜੇ ਗੋਬਿੰਦ ਸਿੰਘ ਲੋਂਗੋਵਾਲ ਬੇਗੁਨਾਹ ਹਨ ਤਾਂ ਉਨਾਂ ਨੇ ਤਨਖਾਹੀਏ ਵਜੋਂ ਲੱਗੀ ਸਜ਼ਾ ਕਿਉਂ ਭੁਗਤੀ? ਜੇ ਗੋਬਿੰਦ ਸਿੰਘ ਲੋਂਗੋਵਾਲ ਦਾ ਇਹ ਬਿਆਨ ਸੱਚਾ ਹੈ ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ? ਕੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਵੱਲੋਂ ਬਿਨਾਂ ਗਲਤੀ ਤੇ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ? ਇਹ ਸਾਰੇ ਸਵਾਲ ਛੋਟੇ ਸਵਾਲ ਨਹੀਂ ਬਲਕਿ ਸਿੱਖਾਂ ਦੀਆਂ ਦੋ ਸਿਰਮੌਰ ਸੰਸਥਾਵਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਗਰਿਮਾ ‘ਤੇ ਉੱਠੇ ਵੱਡੇ ਸਵਾਲ ਹਨ। ਗੋਬਿੰਦ ਸਿੰਘ ਲੋਂਗੋਵਾਲ ਇਸ ਵਕਤ ਸ਼੍ਰੋਮਣੀ ਸੰਸਥਾ ਦੇ ਪ੍ਰਧਾਨ ਹਨ ਇਸ ਕਰ ਕੇ ਉਨ੍ਹਾਂ ਦੇ ਇਸ ਬਿਆਨ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅੱਜ ਪੱਤਰਕਾਰ ਮਿਲਣੀ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਅਕਾਲੀ

ਸ਼ਹੀਦ ਸਿੱਖ ਫ਼ੌਜੀਆਂ ਦਾ ਸਨਮਾਨ ਕਬਾੜ ਦੁਕਾਨਾਂ ‘ਤੇ ਵਿਕਦੇ

ਅੰਮ੍ਰਿਤਸਰ- ਅੰਗਰੇਜ਼ਾਂ ਨੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਸ਼ਹਾਦਤਾਂ ਦੇਣ ਵਾਲੇ ਪੰਜਾਬ ਦੇ ਸਿੱਖ ਜੰਗੀ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨ ਵਜੋਂ ਜਿਹੜੇ ਤਗਮੇ ਤੇ ਤਖਤੀਆਂ ਭੇਟ ਕੀਤੇ ਸਨ, ਉਹ ਹੁਣ ਕਬਾੜੀਆਂ ਦੀਆਂ ਦੁਕਾਨਾਂ ਉੱਤੇ ਪਿੱਤਲ ਦੇ ਭਾਅ ਵਿਕ ਰਹੇ ਹਨ। ਅਸਲ ਵਿੱਚ ਉਕਤ ਯੁੱਧਾਂ ਦੇ ਬਾਅਦ 450 ਟਨ ਪਿੱਤਲ ਨਾਲ ਬਣਾਈਆਂ ਤਿੰਨ ਲੱਖ 55 ਹਜ਼ਾਰ ਯਾਦਗਾਰੀ ਤਖਤੀਆਂ ਇਸ ਯੁੱਧ ਵਿੱਚ ਹਿੱਸਾ ਲੈਣ ਵਾਲੇ ਸੈਨਿਕਾਂ ਨੂੰ ਸਨਮਾਨ ਹਿੱਤ ਭੇਟ ਕੀਤੀਆਂ ਗਈਆਂ ਸਨ। ਉਕਤ ਯੁੱਧਾਂ ਵਿੱਚ ਜੋ ਸੈਨਿਕ ਸ਼ਹੀਦ ਹੋਏ, ਉਨ੍ਹਾਂ ਦੇ ਪਰਿਵਾਰਾਂ ਨੂੰ ਮਹਾਰਾਣੀ ਵਿਕਟੋਰੀਆ ਨੇ ਉਕਤ ਸਨਮਾਨ ਚਿੰਨ੍ਹ ਦੇ ਨਾਲ ਆਪਣੇ ਵੱਲੋਂ ਲਿਖਿਆ ਇਕ ਪੱਤਰ ਵੀ ਭੇਜਿਆ ਸੀ, ਜਿਸ ‘ਤੇ ਮਹਾਰਾਣੀ ਦੀ ਰੰਗਦਾਰ ਫੋਟੋ ਬਣੀ ਹੋਈ ਹੈ ਅਤੇ ਮਹਾਰਾਣੀ ਵੱਲੋਂ ਯੁੱਧ ਵਿੱਚ ਕੁਰਬਾਨੀ ਦੇਣ ਵਾਲੇ ਸੈਨਿਕ ਨੂੰ ‘ਸ਼ਹੀਦ’ ਵਜੋਂ ਸੰਬੋਧਤ ਕਰਦਿਆਂ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਅਤੇ ਉਸ ਦੇ ਪਰਵਾਰਾਂ ਦਾ ਧੰਨਵਾਦ ਕੀਤਾ ਗਿਆ ਹੈ। ਪੰਜ ਇੰਚ ਘੇਰੇ ਵਾਲੀਆਂ ਗੁਲਾਈ ‘ਚ ਬਣੀਆਂ ਤਖਤੀਆਂ ‘ਤੇ ਅੰਗਰੇਜ਼ੀ ਵਿੱਚ ਸੈਨਿਕਾਂ ਦੇ ਨਾਂਅ ਦੇ ਨਾਲ ‘ਹੀ ਡਾਈਡ ਫਾਰ ਫਰੀਡਮ ਐਂਡ ਆਨਰ’ ਲਿਖਿਆ ਹੋਇਆ ਹੈ। ਪਹਿਲੀ ਤੇ ਦੂਸਰੀ ਵਿਸ਼ਵ ਜੰਗ ਵਿੱਚ ਸਿੱਖ ਫੌਜੀਆਂ ਦੇ ਯੋਗਦਾਨ ਉੱਤੇ ਪੰਜ ਪੁਸਤਕਾਂ ਲਿਖ ਚੁੱਕੇ ਨੀਦਰਲੈਂਡ ਦੇ ਭੁਪਿੰਦਰ ਸਿੰਘ ਹਾਲੈਂਡ ਨੇ ਦੱਸਿਆ ਕਿ ਪੰਜਾਬ ਦੇ ਸਿੱਖ ਸੈਨਿਕ ਪਹਿਲੀ ਸੰਸਾਰ ਜੰਗ ‘ਚ 19 ਮੁਲਕਾਂ ਤੇ ਦੂਸਰੀ ਸੰਸਾਰ ਜੰਗ ਵਿੱਚ 25 ਦੇਸ਼ਾਂ ਵਿੱਚ ਲੜੇ। ਇਨ੍ਹਾਂ ਯੁੱਧਾਂ ਵਿੱਚ 83 ਹਜ਼ਾਰ ਪੰਜ ਸਿੱਖ ਸੈਨਿਕ ਸ਼ਹੀਦ ਹੋਏ ਤੇ ਇਕ ਲੱਖ 9 ਹਜ਼ਾਰ 45 ਸੈਨਿਕ ਅਪਾਹਜ ਹੋਏ। ਉਨ੍ਹਾਂ ਦੱਸਿਆ ਕਿ ਉਕਤ ਸੈਨਿਕਾਂ ਨੂੰ ਸਨਮਾਨ ਦਿੰਦਿਆਂ ਇਟਲੀ ਦੇ ਸ਼ਹੀਦ ਸਿੱਖ ਸੈ

ਕਿਹੜੇ ਅਕਾਲੀ ਮੰਤਰੀ ਕੋਲ ਸੀ ਦਲਾਲ? ਸ਼੍ਰੋਮਣੀ ਕਮੇਟੀ ਮੈਂਬਰ ਨੇ ਕੀਤਾ ਖੁਲਾਸਾ

ਚੰਡੀਗੜ੍ਹ: “ਮੇਰੇ ਹਲਕੇ ਵਿੱਚ ਵੀ ਦੋ ਦਲਾਲ ਹਨ। ਇੱਕ ਵਜ਼ੀਰਾਂ ਤੇ ਅਫਸਰਾਂ ਤੱਕ ਦੀ ਦਲਾਲੀ ਕਰਦਾ ਹੈ। ਮੈਂ ਅਕਾਲੀ ਸਰਕਾਰ ਸਮੇਂ ਅੱਖੀਂ ਦੇਖਿਆ ਕਿ ਇਹ ਦਲਾਲ ਸਾਡੇ ਇੱਕ ਮੰਤਰੀ ਕੋਲ ਗਿਆ। ਮੈਂ ਵੀ ਮੰਤਰੀ ਕੋਲ ਕਿਸੇ ਕੰਮ ਗਿਆ ਸੀ। ਉੱਥੇ ਉਹ ਦਲਾਲ ਵੀ ਆ ਗਿਆ। ਮੰਤਰੀ ਸਾਹਿਬ ਨੇ ਬਹੁਤ ਹੀ ਸਤਿਕਾਰਯੋਗ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਤੁਸੀਂ ਜੀ ਅਗਲੇ ਕਮਰੇ ਵਿੱਚ ਚਲੇ ਜਾਓ। ਇਹ ਮੰਤਰੀ ਸਾਹਿਬ ਬਠਿੰਡੇ ਜ਼ਿਲ੍ਹੇ ਦੇ ਸਨ।” ਇਹ ਗੱਲ ਕੋਈ ਹੋਰ ਨਹੀਂ ਜਾਣੇ-ਪਛਾਣੇ ਅਕਾਲੀ ਲੀਡਰ ਤੇ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਪਣੀ ਫੇਸਬੁੱਕ ਵਾਲ ‘ਤੇ ਕਹੀ ਹੈ। ਦਰਅਸਲ ਉਹ ਬੈਂਸ ਭਰਾਵਾਂ ਦੇ ਆਡੀਓ ਦਲਾਲ ਕਾਂਡ ਦੇ ਸੰਦਰਭ ‘ਚ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਦਲਾਲ ਨੇ ਦਲਾਲੀ ਦੇ ਪੈਸਿਆਂ ਨਾਲ ਵੱਡੀ ਜਾਇਦਾਦ ਬਣਾ ਰੱਖੀ ਹੈ। ਇਸ ਨੂੰ ਕੋਈ ਵਿਜੀਲੈਂਸ ਨਹੀਂ ਫੜ੍ਹਦੀ ਕਿਉਂਕਿ ਉਹ ਸਭ ਲਈ ਦਲਾਲੀ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ ਕਿਹਾ ਕਿ ਜੇ ਬੈਂਸ ਦੀ ਸੀਡੀ ‘ਚ ਸਭ ਕੁਝ ਸੱਚ ਹੈ ਤਾਂ ਇਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਨਾ ਹੋਇਆ ਤਾਂ ਅਦਾਲਤ ਤੋਂ ਲੋਕਾਂ ਦਾ ਵਿਸ਼ਵਾਸ਼ ਟੁੱਟ ਜਾਏਗਾ ਤੇ ਫੇਰ ਲੋਕ ਇਨਸਾਫ ਲਈ ਕਿੱਥੇ ਜਾਣਗੇ। ਪੰਜੌਲੀ ਦੇ ਸਟੇਟਸ ‘ਤੇ ਆਮ ਆਦਮੀ ਪਾਰਟੀ ਦੇ ਮੀਡੀਆ ਪ੍ਰਬੰਧਕ ਤੇ ਸਾਬਕਾ ਪੱਤਰਕਾਰ ਮਨਜੀਤ ਸਿੱਧੂ ਨੇ ਕਿਹਾ ਕਿ ਪੰਜੌਲੀ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਪਰ ਤੁਸੀਂ ਦਲਾਲ ਤੇ ਮੰਤਰੀ ਦਾ ਨਾਂ ਕਿਉਂ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਤੁਹਾਨੂੰ ਨਾਂ ਲੈਣਾ ਚਾਹੀਦਾ ਹੈ ਤਾਂ ਕਿ ਪਰਦਾਫਾਸ਼ ਹੋ ਸਕੇ।

ਸਿਆਸੀ ਪੋਸਟ ਮਾਰਟਮ: ਲੌਂਗੋਵਾਲ ਕਿਉਂ ਤੇ ਕਿਵੇਂ ਬਣੇ SGPC ਪ੍ਰਧਾ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਲੌਂਗੋਵਾਲ ਨਾ ਬਾਦਲ ਪਰਿਵਾਰ ਦੇ ਬੇਹੱਦ ਕਰੀਬੀਆਂ ‘ਚੋਂ ਸਨ ਤੇ ਨਾ ਹੀ ਅਕਾਲੀ ਦਲ ‘ਚ ਉਨ੍ਹਾਂ ਦਾ ਕੋਈ ਬਹੁਤ ਵੱਡਾ ਕੱਦ ਸੀ। ਇੱਥੋਂ ਤੱਕ ਕਿ ਨਵੇਂ ਬਣਾਏ ਜਾ ਰਹੇ ਪ੍ਰਧਾਨਾਂ ਦੀ ਚਰਚਾ ‘ਚ ਵੀ ਉਨ੍ਹਾਂ ਦਾ ਨਾਂ ਸ਼ੁਮਾਰ ਨਹੀਂ ਸੀ। ਸਵਾਲ ਇਹ ਹੈ ਕਿ ਫੇਰ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਉਂ ਤੇ ਕਿਵੇਂ ਬਣੇ ? ਦਰਅਸਲ ਅਕਾਲੀ ਦਲ ਦੇ ਇਤਿਹਾਸ ‘ਚ ਪਿਛਲੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਉਸ ਨੂੰ ਹੁਣ ਤੱਕ ਦੀਆਂ ਸਭ ਤੋਂ ਘੱਟ 15 ਸੀਟਾਂ ਮਿਲੀਆਂ ਹਨ। ਚੋਣਾਂ ਤੋਂ ਬਾਅਦ ਬਾਦਲ ਪਰਿਵਾਰ ਨੂੰ ਇਹ ਗੱਲ ਸਮਝ ਆਈ ਹੈ ਕਿ ਉਨ੍ਹਾਂ ਦੇ ਪਰਿਵਾਰ ਖ਼ਿਲਾਫ ਰੋਹ ਵੀ ਇੱਕ ਮੁੱਦਾ ਵੱਡਾ ਸੀ। ਯਾਨੀ ਵਿਰੋਧੀਆਂ ਤੇ ਲੋਕਾਂ ਦੇ ਨਿਸ਼ਾਨੇ ‘ਤੇ ਅਕਾਲੀ ਦਲ ਦੀ ਥਾਂ ਬਾਦਲ ਪਰਿਵਾਰ ਸੀ। ਕੁਝ ਲੋਕਾਂ ਨੇ ਚੋਣਾਂ ‘ਚ ਇੱਥੋਂ ਤੱਕ ਕਿਹਾ ਕਿ ਅੱਜਕਲ੍ਹ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਬਾਦਲ ਪਰਿਵਾਰ ਹੋ ਚੁੱਕਿਆ ਹੈ। ਯਾਨੀ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਵਿਰੋਧ ਤੋਂ ਲੈ ਕੇ ਪੰਜਾਬੀ ਸੂਬਾ ਮੋਰਚਾ ਲਈ ਸੰਘਰਸ਼ ਕਰਨ ਵਾਲੀ ਪਾਰਟੀ ਇੱਕ ਪਰਿਵਾਰ ਤੱਕ ਸਿਮਟ ਗਈ। ਇਸ ਨਾਲ ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਸਾਖ਼ ਖਰਾਬ ਹੋਈ। ਬਾਦਲ ਪਰਿਵਾਰ ਬਹੁਤ ਚੇਤਨ ਤਰੀਕੇ ਨਾਲ ਵਿਰੋਧੀਆਂ ਤੇ ਲੋਕਾਂ ਵਿੱਚ ਬਣੀ ਇਸ ਸਮਝ ਨੂੰ ਤੋੜਣਾ ਚਾਹੁੰਦਾ ਹੈ। ਇਸੇ ਮਾਹੌਲ ‘ਚੋਂ ਹੀ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਹਨ। ਦਰਅਸਲ ਅਕਾਲੀ ਦਲ ਕੋਈ ਜਗੀਰ ਕੌਰ ਜਾਂ ਤੋਤਾ ਸਿੰਘ ਜਿਹਾ ਵਿਵਾਦਤ ਨਾਂ ਨਹੀਂ

ਅਦਾਲਤ 'ਚ ਪੇਸ਼ ਨਾ ਹੋਏ ਖਹਿਰਾ, ਮੁੜ ਜਾਰੀ ਕੀਤੇ ਸੰਮਨ

ਫ਼ਾਜ਼ਿਲਕਾ: ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਪੀ.ਐਸ.ਓ. ਜੋਗਾ ਸਿੰਘ ਅੱਜ ਕੇਸ ਦੀ ਸੁਣਵਾਈ ਮੌਕੇ ਫ਼ਾਜ਼ਿਲਕਾ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਨੇ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਪੀ.ਐਸ.ਓ. ਜੋਗਾ ਸਿੰਘ ਦੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਇੱਕ ਵਾਰ ਮੁੜ ਤੋਂ ਸੰਮਨ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਹੈ ਤੇ ਮਾਮਲੇ ਦੀ ਅਗਲੀ ਤਾਰੀਖ਼ 21 ਦਸੰਬਰ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ ਤੇ ਵਿਧਾਨ ਸਭਾ ਵਿੱਚ ਅੱਜ-ਕੱਲ੍ਹ ਖਹਿਰਾ ਦੇ ਨਸ਼ਾ ਤਸਕਰੀ ਦਾ ਮੁੱਦਾ ਗਰਮਾਇਆ ਹੋਇਆ ਹੈ। ਕੁਝ ਦਿਨ ਪਹਿਲਾਂ ‘ਆਪ’ ਦੀ ਭਾਈਵਾਲ ਲੋਕ ਇਨਸਾਫ਼ ਪਾਰਟੀ ਦੇ ਨੇਤਾ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਖਹਿਰਾ ਵਿਰੁੱਧ ਜਾਰੀ ਨਸ਼ਾ ਤਸਕਰੀ ਦੇ ਕੇਸ ਸਬੰਧੀ ਵਿੱਚ ਆਡੀਓ ਟੇਪ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਸਿਆਸੀ ਸਫ਼ਾਂ ਵਿੱਚ ਉਥਲ-ਪੁਥਲ ਮੱਚੀ ਹੋਈ ਹੈ। ਖਹਿਰਾ ਤੇ ਬੈਂਸ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਤੇ ਹਾਈਕੋਰਟ ਤੇ ਚੀਫ਼ ਜਸਟਿਸ ਨੂੰ ਵੀ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਵੀ ਖਹਿਰਾ ਕਈ ਵਾਰ ਆਪਣੇ ਆਪ ਹੀ ਸੀ.ਬੀ.ਆਈ. ਜਾਂਚ ਦੀ ਮੰਗ ਕਰ ਚੁੱਕੇ ਹਨ।

ਨਗਰ ਨਿਗਮ ਚੋਣਾਂ ਦਾ ਐਲਾਨ, ਕਾਂਗਰਸ ਦਾ ਪਹਿਲਾ ਟੈਸਟ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨਿਗਮ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਵੋਟਾਂ ਪੈਣ ਦਾ ਦਿਨ 17 ਦਸੰਬਰ ਐਲਾਨ ਦਿੱਤਾ ਹੈ। ਸੰਧੂ ਨੇ ਕਿਹਾ ਕਿ ਵੋਟਾਂ ਪੈਣ ਤੋਂ ਬਾਅਦ ਉਸੇ ਦਿਨ ਹੀ ਨਤੀਜੇ ਐਲਾਨ ਦਿੱਤੇ ਜਾਣਗੇ। ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੇ ਇਸ ਗੇੜ ਵਿੱਚ 3 ਨਗਰ ਨਿਗਮ ਤੇ 32 ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਕਮਿਸ਼ਨਰ ਨੇ ਦੱਸਿਆ ਨਿਗਮ ਚੋਣਾਂ ਸਬੰਧੀ 2 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਇਸੇ ਦਿਨ ਤੋਂ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਇਰ ਕਰਨ ਲੱਗ ਜਾਣਗੇ। 8 ਦਸੰਬਰ ਨੂੰ ਨਾਮਜ਼ਦਗੀ ਵਾਪਸ ਲੈਣ ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਵਾਰ ਉਮੀਦਵਾਰਾਂ ਦੀ ਚੋਣਾਂ ਵਿੱਚ ਖ਼ਰਚ-ਹੱਦ ਨੂੰ ਵਧਾ ਕੇ 2.5 ਲੱਖ ਕਰ ਦਿੱਤਾ ਹੈ। ਚੋਣਾਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਵਾਈਆਂ ਜਾਣਗੀਆਂ। ਨਗਰ ਨਿਗਮਾਂ ਵਿੱਚ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਦੀਆਂ ਚੋਣਾਂ ਬਾਦ ਵਿੱਚ ਕਰਵਾਈਆਂ ਜਾਣਗੀਆਂ। ਦੱਸ ਦੇਈਏ ਕਿ ਇਹ ਚੋਣਾਂ ਇਸ ਲਈ ਖ਼ਾਸ ਹਨ ਕਿਉਂਕਿ ਇਸੇ ਸਾਲ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਹੈ ਤੇ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਸਨ। ਇਹ ਚੋਣਾਂ ਕਾਂਗਰਸ ਲਈ ਇੱਕ ਸਖ਼ਤ ਟੈਸਟ ਸਾਬਤ ਹੋਣਗੀਆਂ। ਇਨ੍ਹਾਂ ਦੇ ਨਤੀਜਿਆਂ ਤੋਂ ਇਹ ਪਤਾ ਲੱਗੇਗਾ ਲੋਕਾਂ ਨੂੰ ਸਰਕਾਰ ਵਿੱਚ ਕਿੰਨਾ ਕੁ ਯਕੀਨ ਹੈ।

ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਅੰਮ੍ਰਿਤਸਰ: ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਇਹ ਚੋਣ ਵੋਟਾਂ ਰਾਹੀਂ ਹੋਈ। ਪ੍ਰਧਾਨਗੀ ਲਈ 169 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਲੌਂਗੋਵਾਲ ਨੂੰ 154 ਤੇ ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਮਿਲੀਆਂ। ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਤੇ ਵਿਰੋਧੀ ਧੜੇ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਵਿਚਾਲੇ ਸਿੰਗ ਫਸਣ ਮਗਰੋਂ ਪ੍ਰਧਾਨਗੀ ਦਾ ਫੈਸਲਾ ਵੋਟਾਂ ਰਾਹੀਂ ਹੋਇਆ। ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਤੇ ਸਰਬਸੰਮਤੀ ਦੀ ਅਪੀਲ ਕੀਤੀ ਪਰ ਵਿਰੋਧੀ ਧੜਾ ਨਾ ਮੰਨਿਆ। ਉਨ੍ਹਾਂ ਨੇ ਵੋਟਾਂ ਰਾਹੀਂ ਚੋਣ ਕਰਾਉਣ ਦੀ ਮੰਗ ਕੀਤੀ। ਇਸ ਲਈ ਪਰਚੀਆਂ ਰਾਹੀਂ ਵੋਟਿੰਗ ਹੋਈ। ਮੌਜੂਦਾ ਹਾਊਸ ਵਿੱਚ ਚੁਣੇ ਹੋਏ 170 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚੋਂ 157 ਬਾਦਲ ਧੜੇ ਨਾਲ ਸਬੰਧਤ ਹਨ। ਸਾਬਕਾ ਜਨਰਲ ਸਕੱਤਰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮਰਥਕ ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਪੰਥਕ ਫਰੰਟ ਕੋਲ 22 ਮੌਜੂਦਾ ਮੈਂਬਰ ਤੇ ਕੁਝ ਸਾਬਕਾ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਨੂੰ ਸਿਰਫ 15 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ, ਗੁਰਬਚਨ ਸਿੰਘ ਕਰਮੁਵਾਲਾ ਜਨਰਲ ਸਕੱਤਰ ਚੁਣੇ ਗਏ ਹਨ। ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿੱਚ ਸੱਜਣ ਸਿੰਘ ਬੱਜੂ ਮਾਨ, ਲਖਬੀਰ ਸਿੰਘ, ਬੀਬੀ ਗੁਰਪ੍ਰੀਤ ਕੌਰ, ਗੁਰਦੇਵ ਸਿੰਘ ਢੱਡੇ, ਹਰਦੇਵ ਸਿੰਘ, ਰਵਿੰਦਰ ਸਿੰਘ ਚੱਕ ਮੁਕੇਰੀਆਂ, ਗੁਰਮੀਤ ਸਿੰਘ, ਬਾਬਾ ਗੁਰਮੀਤ ਸਿੰਘ, ਨਰਪੇਜ ਸਿੰਘ, ਭਗਵੰਤ ਸਿੰਘ ਸਿਆਲਕਾ ਚਿਣੇ

ਹੁਣ ਵੋਟਾਂ ਰਾਹੀਂ ਚੁਣੇ ਜਾਣਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਵੋਟਿੰਗ ਸ਼ੁਰੂ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਤੇ ਵਿਰੋਧੀ ਧੜੇ ਵੱਲੋਂ ਅਮਰੀਕ ਸਿੰਘ ਸ਼ਾਹਪੁਰ ਵਿਚਾਲੇ ਸਿੰਗ ਫਸ ਗਏ। ਹੁਣ ਪ੍ਰਧਾਨਗੀ ਦਾ ਫੈਸਲਾ ਵੋਟਾਂ ਰਾਹੀਂ ਹੋਏਗਾ। ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਤੇ ਸਰਬਸੰਮਤੀ ਦੀ ਅਪੀਲ ਕੀਤੀ ਪਰ ਵਿਰੋਧੀ ਧੜਾ ਨਾ ਮੰਨਿਆ। ਉਨ੍ਹਾਂ ਨੇ ਵੋਟਾਂ ਰਾਹੀਂ ਚੋਣ ਕਰਾਉਣ ਦੀ ਮੰਗ ਕੀਤੀ। ਇਸ ਲਈ ਪਰਚੀਆਂ ਰਾਹੀਂ ਵੋਟਿੰਗ ਹੋ ਰਹੀ ਹੈ। ਮੌਜੂਦਾ ਹਾਊਸ ਵਿੱਚ ਚੁਣੇ ਹੋਏ 170 ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚੋਂ 157 ਬਾਦਲ ਧੜੇ ਨਾਲ ਸਬੰਧਤ ਹਨ। ਸਾਬਕਾ ਜਨਰਲ ਸਕੱਤਰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮਰਥਕ ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਪੰਥਕ ਫਰੰਟ ਕੋਲ 22 ਮੌਜੂਦਾ ਮੈਂਬਰ ਤੇ ਕੁਝ ਸਾਬਕਾ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੁਝ ਹਮਖਿਆਲੀ ਵਿਰੋਧੀ ਧਿਰਾਂ ਵੀ ਉਨ੍ਹਾਂ ਨੂੰ ਸਮਰਥਨ ਦੇ ਸਕਦੀਆਂ ਹਨ।

ਹਰਿਆਣਾ ਸਰਕਾਰ ਦਾ ਤਖ਼ਤਾ ਪਲਟਣਾ ਚਾਹੁੰਦੇ ਸੀ ਹਨੀਪ੍ਰੀਤ ਤੇ ਉਸ ਦੇ ਸਾਥੀ! ਚਾਰਜਸ਼ੀਟ 'ਚ ਖੁਲਾਸਾ

ਚੰਡੀਗੜ੍ਹ: ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 25 ਅਗਸਤ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਪੰਚਕੂਲਾ ਵਿੱਚ ਹਨੀਪ੍ਰੀਤ ਤੇ ਉਸ ਦੇ ਸਾਥੀਆਂ ਨੇ ਦੰਗਿਆਂ ਦੀ ਆੜ ਵਿੱਚ ਬਾਬੇ ਨੂੰ ਫਰਾਰ ਕਰਕੇ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਇਹ ਖੁਲਾਸਾ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਖਿਲਾਫ ਦਾਇਰ ਚਾਰਜਸ਼ੀਟ ਵਿੱਚ ਕੀਤਾ ਹੈ। ਇਸ ਵਿੱਚ ਹਨੀਪ੍ਰੀਤ ਤੇ ਉਸ ਦੇ ਸਾਥੀਆਂ ਖਿਲਾਫ ਦੇਸ਼ਧ੍ਰੋਹ ਤੇ ਪੰਚਕੂਲਾ ਵਿੱਚ ਹੋਏ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸਨ। ਇਹ ਸਾਜ਼ਿਸ਼ ਹਨੀਪ੍ਰੀਤ, ਆਦਿੱਤਿਆ ਇੰਸਾ, ਪਵਨ ਇੰਸਾ, ਦਾਨ ਸਿੰਘ, ਰਾਕੇਸ਼, ਦਿਲਾਵਰ ਇੰਸਾ, ਚਮਕੌਰ ਸਿੰਘ, ਮਹਿੰਦਰ ਸਿੰਘ, ਗੋਬੀ ਰਾਮ, ਜਸਪਾਲ, ਗੋਪਾਲ, ਸੁਰਿੰਦਰ, ਅਰਸ਼ ਅਰੋੜਾ ਤੇ ਹੋਰ ਕਈ ਸਾਥੀਆਂ ਨੇ 17 ਅਗਸਤ, 2017 ਨੂੰ ਹੀ ਰਚ ਲਈ ਸੀ। ਪੁਲਿਸ ਨੇ ਚਾਰਜਸ਼ੀਟ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਰਾਮ ਰਹੀਮ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦਾ ਪਹਿਲਾ ਇਸ਼ਾਰਾ ਹਨੀਪ੍ਰੀਤ ਨੇ ਹੀ ਦਿੱਤਾ ਸੀ। ਪੰਚਕੂਲਾ ਵਿੱਚ ਦੰਗੇ ਕਰਾਉਣ ਵਾਸਤੇ ਹਨੀਪ੍ਰੀਤ ਨੇ ਆਦਿਤਿਆ ਇੰਸਾ, ਪਵਨ ਇੰਸਾ ਤੇ ਗੋਬੀ ਰਾਮ ਨੂੰ 25-25 ਲੱਖ ਦਿੱਤੇ ਸੀ ਤੇ ਰਾਮ ਸਿੰਘ ਚੇਅਰਮੈਨ ਨੂੰ 18 ਲੱਖ ਦਿੱਤੇ ਸੀ। ਦੰਗੇ ਕਰਾਉਣ ਲਈ ਡੇਰੇ ਵਿੱਚੋਂ ਆਏ ਪੈਸੇ ਦਾ ਇੱਕ ਹਿਸਾ 24 ਲੱਖ 80 ਹਜ਼ਾਰ 500 ਰੁਪਏ ਪੁਲਿਸ ਨੇ ਸੈਕਟਰ 12 ਪੰਚਕੁਲਾ ਦੀ ਇੱਕ ਕੋਠੀ ਦੀ ਬੇਸਮੈਂਟ ਵਿੱਚੋਂ ਬਰਾਮਦ ਕੀਤੇ ਸੀ। ਹਨੀਪ੍ਰੀਤ ਨੇ ਪੁਲਿਸ ਹਿਰਾਸਤ ਵਿੱਚ ਦਿੱਤੇ ਬਿਆਨਾਂ ਵਿੱਚ ਇਹ ਕਬੂਲਿਆ ਕਿ ਸਜ਼ਾ ਹੋਣ ਤੋਂ ਪਹਿਲਾਂ ਡੇਰੇ ਵਿੱਚ ਕੀਤੀ ਬੈਠਕ ਦੌਰਾਨ ਸਰਕਾਰ ਤੇ ਨਿਆ ਪ੍ਰਣਾਲੀ ‘ਤੇ ਦਬਾਅ ਬਣਾਉਣ ਲਈ ਹਤਿਆਰਾਂ ਨਾਲ ਲੈਸ ਲੋਕ ਰਾਜਸਥਾਨ, ਹਰਿਆਣਾ ਤੇ ਯੂਪੀ ਤੋਂ ਬੁਲਾਏ ਗਏ ਸੀ। ਉਨ੍ਹਾਂ ਨੂੰ ਡੰ

ਵਿਧਾਨ ਸਭਾ 'ਚ ਬਾਦਲਾਂ ਦੇ ਹੋਟਲ ਦੀ ਗੂੰਜ, 'ਆਪ' ਨੇ ਚੁੱਕਿਆ ਮੁੱਦਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਬਾਦਲ ਪਰਿਵਾਰ ਦੇ ਬਹੁਕਰੋੜੀ ਹੋਟਲ ਸੁਖ ਵਿਲਾਸ ਨੂੰ ਜਾਣ ਵਾਲੀ ਸੜਕ ਦਾ ਮੁੱਦਾ ਉਠਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਇਹ ਸੜਕ ਬਾਦਲਾਂ ਦੇ ਹੋਟਲ ਲਈ ਬਣੀ ਹੈ ਤੇ ਟੋਲ ਆਮ ਲੋਕਾਂ ਨੂੰ ਦੇਣਾ ਪੈਂਦਾ ਹੈ। ਸੰਧੂ ਨੇ ਕਿਹਾ ਕਿ ਸੜਕ ‘ਤੇ ਲਾਈਟਾਂ ਵੀ ਸਿਰਫ ਬਾਦਲ ਦੇ ਹੋਟਲ ਤੱਕ ਲੱਗੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨਾ ਸਟੇਟ ਹਾਈਵੇ ਹੈ ਤੇ ਨਾ ਨੈਸ਼ਨਲ ਹਾਈਵੇ ਹੈ। ਇਸ ਲਈ ਟੋਲ ਪਲਾਜ਼ਾ ਕਾਨੂੰਨ ਮੁਤਾਬਕ ਨਹੀਂ ਲੱਗ ਸਕਦਾ। ਇਸ ਦਾ ਜਵਾਬ ਦਿੰਦਿਆਂ ਕਾਂਗਰਸੀ ਮੰਤਰੀ ਬ੍ਰਹਮ ਮੋਹਿੰਦਰ ਨੇ ਕਿਹਾ ਮਾਮਲੇ ਦੀ ਪੂਰੀ ਜਾਂਚ ਕਰਵਾਂਗੇ। ਇਸ ਮੌਕੇ ਪਰਾਲੀ ਦੇ ਮਸਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਅਹਿਮ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 20 ਮਿਲੀਅਨ ਟਨ ਪਰਾਲੀ ਹੈ। ਪੰਜਾਬ ਸਰਕਾਰ ਦਾ ਦੱਖਣੀ ਭਾਰਤ ਦੀ ਕੰਪਨੀ ਨਾਲ ਕਰਾਰ ਹੋ ਚੁੱਕਿਆ ਹੈ। ਉਹ 19 ਮਿਲੀਅਨ ਟਨ ਪਰਾਲੀ ਚੁੱਕਣਗੇ। ਇਸ ਲਈ ਅਗਲੀ ਵਾਰ ਪਰਾਲੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਇਸ ਮੌਕੇ ਸ਼ਗਨ ਸਕੀਮ 51,000 ਰੁਪਏ ਨਾ ਕਰਨ ਦਾ ਮਸਲਾ ਵੀ ਉੱਠਿਆ। ਕਾਂਗਰਸ ਨੇ ਮੈਨੀਫੈਸਟੋ ਵਿੱਚ ਸ਼ਗਨ 51,000 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਸਿਰਫ 21,000 ਕੀਤੀ ਹੈ। ਸੁਖਪਾਲ ਖਹਿਰਾ ਨੇ ਵਿਧਾਨ ਸਭਾ ਵਿੱਚ ਮਾਈਨਿੰਗ ਦਾ ਮਸਲਾ ਉਠਾਇਆ। ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਕਿਹਾ ਤੁਸੀਂ ਸਾਰੇ ਮਾਈਨਿੰਗ ਚ ਸ਼ਾਮਲ ਹੋ। ਜੇ ਨਹੀਂ ਤਾਂ ਬੋਲਦੇ ਕਿਉਂ ਨਹੀਂ। ਇਸ ‘ਤੇ ਸਿੱਧੂ ਨੇ ਖਹਿਰਾ ‘ਤੇ ਭੜਾਸ ਕੱਢੀ।

ਵਿਧਾਨ ਸਭਾ 'ਚ ਹੰਗਾਮੇ ਮਗਰੋਂ ਬੋਲੇ ਕਾਂਗਰਸੀ ਵਿਧਾਇਕ, ਸੁਖਬੀਰ ਤੇ ਮਜੀਠੀਆ ਨੂੰ ਵੀ ਮਿਲੇ 'ਗੈਂਗਸਟਰ' ਰਾਜਾ ਭਈਆ

ਚੰਡੀਗੜ੍ਹ: ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਆਪਣੇ ਘਰ ਉੱਤਰ ਪ੍ਰਦੇਸ਼ ਦੇ ਸਾਬਕਾ ਗੈਂਗਸਟਰ ਰਾਜਾ ਭਈਆ ਦੀ ਆਓ ਭਗਤ ਕਰਨ ਦਾ ਮੁੱਦਾ ਅੱਜ ਵਿਧਾਨ ਸਭਾ ਵਿੱਚ ਵੀ ਉੱਠਿਆ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਸਦਨ ਤੋਂ ਵਾਕਆਊਟ ਕੀਤਾ। ਇਸ ਬਾਰੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਕਿਹਾ ਹੈ, “ਰਾਜਾ ਭਈਆ ਮੇਰੇ ਫਾਰਮ ਹਾਊਸ ‘ਤੇ ਘੋੜੇ ਦੇਖਣ ਆਇਆ ਸੀ। ਉਹ ਸੁਖਬੀਰ ਬਾਦਲ ਤੇ ਮਜੀਠੀਆ ਕੋਲ ਵੀ ਗਏ ਸੀ। ਬੱਸ ਮੇਰੀ ਫੋਟੋ ਆ ਗਈ ਤੇ ਹੁਣ ਅਕਾਲੀ ਦਲ ਵਾਲੇ ਰੌਲਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹੀ ਸਾਰੇ ਗੈਂਗਸਟਰ ਪੈਦਾ ਕੀਤੇ ਹਨ। ਕਾਬਲੇਗੌਰ ਹੈ ਕਿ ਪਿਛਲੇ ਦਿਨੀਂ ਕੁਸ਼ਲਦੀਪ ਢਿੱਲੋਂ ਦੀ ਰਾਜਾ ਭਾਇਆ ਨਾਲ ਫੋਟੋ ਵਾਇਰਲ ਹੋਈ ਸੀ। ਰਾਜਾ ਭਈਆ ਉਨ੍ਹਾਂ ਦੇ ਰਿਹਾਇਸ਼ ‘ਤੇ ਆਇਆ ਸੀ। ਉਨ੍ਹਾਂ ਨੇ ਖੁਦ ਹੀ ਰਾਜਾ ਭਈਆ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਪਾਈ ਸੀ।

ਛੇੜਛਾੜ ਮਾਮਲਾ: ਬੀਜੇਪੀ ਲੀਡਰ ਦੇ ਬੇਟੇ ਵਿਕਾਸ ਬਰਾਲਾ ਨੂੰ ਨਹੀਂ ਮਿਲੀ ਹਾਈਕੋਰਟ ਤੋਂ ਵੀ ਰਾਹਤ

ਚੰਡੀਗੜ੍ਹ: ਵਰਨਿਕਾ ਕੁੰਡੂ ਛੇੜਛਾੜ ਮਾਮਲੇ ਵਿੱਚ ਬੀਜੇਪੀ ਲੀਡਰ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਬੁੱਧਵਾਰ ਨੂੰ ਵਿਕਾਸ ਬਰਾਲਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ। ਬਿਨਾ ਕੋਈ ਰਾਹਤ ਦਿੰਦਿਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ 7 ਦਸੰਬਰ ਨੂੰ ਰੱਖੀ ਹੈ। ਵਿਕਾਸ ਬਰਾਲਾ ਦੀ ਜ਼ਮਾਨਤ ਦੀ ਅਰਜ਼ੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਤੋਂ ਪਹਿਲਾਂ ਚਾਰ ਵਾਰ ਖਾਰਜ਼ ਹੋ ਚੁੱਕੀ ਹੈ। ਇਸ ਤੋਂ ਬਾਅਦ ਵਿਕਾਸ ਬਰਾਲਾ ਹਾਈਕੋਰਟ ਜ਼ਮਾਨਤ ਲੈਣ ਪਹੁੰਚੇ। ਚੰਡੀਗੜ੍ਹ ਪੁਲਿਸ ਨੇ ਹਰਿਆਣਾ ਬੀਜੇਪੀ ਦੇ ਪ੍ਰਧਾਨ ਦਾ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਨੂੰ ਇੱਕ ਸੀਨੀਅਰ ਆਈ.ਏ.ਐਸ. ਦੀ ਕੁੜੀ ਵਰਨਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਤੇ ਛੇੜਛਾੜ ਮਾਮਲੇ ਵਿੱਚ ਗ੍ਰਿਫਤਾਰ ਕਰ ਕੀਤਾ ਸੀ. ਗ੍ਰਿਫਤਾਰੀ ਤੋਂ ਬਾਅਦ ਵਿਕਾਸ ਬਰਾਲਾ ਨੇ ਕੁੱਲ ਚਾਰ ਵਾਰ ਚੰਡੀਗੜ੍ਹ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ, ਪਰ ਅਦਾਲਤ ਨੇ ਹਰ ਵਾਰ ਜ਼ਮਾਨਤ ਨੂੰ ਖਾਰਜ਼ ਕਰ ਦਿੱਤਾ ਸੀ।

ਸਿੱਖਿਆ ਮੰਤਰੀ ਹੋਏ ਵਿਦਿਆਰਥੀਆਂ ਲਈ ਬੇਹੱਦ ਫਿਕਰਮੰਦ !

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਗਲੇ ਅਕਾਦਮਿਕ ਸੈਸ਼ਨ ਤੋਂ ਪਹਿਲਾਂ ਹੀ 28 ਫਰਵਰੀ, 2018 ਤੱਕ ਕਿਤਾਬਾਂ ਤੇ ਵਰਦੀ ਮਿਲੇਗੀ। ਇਹ ਗੱਲ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਹੀ ਹੈ। ਦਰਅਸਲ ਇਸ ਬਾਰੇ ਇਹ ਵੱਡਾ ਮੁੱਦਾ ਬਣਿਆ ਸੀ ਤੇ ਸਰਕਾਰ ਦੀ ਇਸ ਮਾਮਲੇ ‘ਚ ਕਾਫੀ ਲਾਹ-ਪਾਹ ਹੋਈ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਵਿਦਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਪੁਸਤਕਾਂ ਤੇ ਵਰਦੀਆਂ ਦੇਣ ਉੱਪਰ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਅਗਲਾ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 28 ਫਰਵਰੀ ਤੱਕ ਵਿਦਿਆਰਥੀਆਂ ਨੂੰ ਪੁਸਤਕਾਂ ਤੇ ਵਰਦੀਆਂ ਮਿਲ ਜਾਣਗੀਆਂ। ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਕੇ ਕ੍ਰਾਂਤੀਕਾਰੀ ਕਦਮ ਉਠਾਇਆ ਹੈ। ਇਹ ਕਦਮ ਚੁੱਕਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ ਹੁਣ 3 ਤੋਂ 6 ਸਾਲ ਤੱਕ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਦਾਖਲਾ ਲੈ ਸਕਣਗੇ। ਇਸ ਤੋਂ ਪਹਿਲਾਂ 6 ਸਾਲ ਤੋਂ ਛੋਟੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣ ਜਾਂ ਘਰ ਬੈਠਣ ਲਈ ਮਜਬੂਰ ਸਨ। ਵਿਧਾਇਕਾਂ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਸਬੰਧੀ ਉਠਾਏ ਮੁੱਦੇ ਦਾ ਜਵਾਬ ਦਿੰਦਿਆਂ ਚੌਧਰੀ ਨੇ ਕਿਹਾ ਕਿ ਰੈਗੂਲੇਟਰੀ ਅਥਾਰਟੀ ਆਪਣਾ ਕੰਮ ਕਰ ਰਹੀ ਹੈ। ਜੇਕਰ ਕੋਈ ਵੀ ਸਕੂਲ 8 ਫੀਸਦੀ ਤੋਂ ਵੱਧ ਫੀਸਾਂ ਵਿੱਚ ਵਾਧਾ ਕਰਦਾ ਹੈ ਤਾਂ ਮਾਪੇ ਜਾਂ ਵਿਦਿਆਰਥੀ ਡਿਵੀਜ਼ਨ ਪੱਧਰ ‘ਤੇ ਕਮਿਸ਼ਨਰ ਕੋਲ ਸ਼ਿਕਾਇਤ ਕਰ ਸਕਦੇ ਹਨ।

ਆਪਣੀ ਤਨਖ਼ਾਹਾਂ ਵਧਾ ਕੇ ਸੈਸ਼ਨ ਮੁਲਤਵੀ ਕਰ ਲਾਂਭੇ ਹੋਏ ਵਿਧਾਇਕ

ਚੰਡੀਗੜ੍ਹ: ਸਵੇਰ ਤੋਂ ਹੀ ਰੌਲ਼ੇ ਰੱਪੇ ਦਾ ਸ਼ਿਕਾਰ ਹੋਏ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਨੂੰ ਅੱਜ ਇੱਕ ਵਾਰ ਅੱਧੇ ਘੰਟੇ ਲਈ ਮੁਲਤਵੀ ਕਰਨ ਤੋਂ ਬਾਅਦ ਭਲਕ ਤਕ ਉਠਾ ਦਿੱਤਾ ਗਿਆ। ਅੱਜ ਸਵੇਰ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਨਸ਼ਾ ਤਸਕਰੀ ਵਾਲੇ ਮਾਮਲੇ ਤੇ ਆਡੀਓ ਟੇਪ ਵਾਲੇ ਮਾਮਲੇ ‘ਤੇ ਸੀ.ਬੀ.ਆਈ. ਜਾਂਚ ਦੀ ਮੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਪੀਕਰ ਨੇ ਕਿਹਾ ਕਿ ਹੰਗਾਮਾ ਕਰਨਾ ਹੈ ਤਾਂ ਕਰੀ ਜਾਓ ਤੇ ਸਦਨ ਦੀ ਕਾਰਵਾਈ ਚਾਲੂ ਰੱਖੀ। ਜਦੋਂ ‘ਆਪ’ ਵਿਧਾਇਕਾਂ ਨੇ ਆਪਣਾ ਰੋਸ ਜਤਾਉਣਾ ਬੰਦ ਨਹੀਂ ਕੀਤਾ ਤੇ ਸਪੀਕਰ ਨੇ ਸਭਾ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ। ਸਦਨ ਦੀ ਕਾਰਵਾਈ ਮੁੜ ਤੋਂ ਸੁਰੂ ਹੋਈ ਤੇ ਹੰਗਾਮਾ ਵੀ ਚੱਲਦਾ ਰਿਹਾ ਪਰ ਇਸੇ ਦੌਰਾਨ ਸੰਸਦ ਵਿੱਚ ਦੋ ਬਿੱਲ ਪਾਸ ਹੋ ਗਏ। ਇਨ੍ਹਾਂ ਵਿੱਚ ਪਹਿਲਾ ਹੈ ਦ ਇੰਡੀਅਨ ਸਟੈਂਪ ਸੋਧ ਬਿੱਲ 2017 ਤੇ ਪੰਜਾਬ ਵਿਧਾਨ ਸਭਾ ਤਨਖ਼ਾਹ ਤੇ ਭੱਤੇ ਬਿੱਲ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਦੌਰਾਨ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲਣ ਸਬੰਧੀ ਮਤੇ ਨੂੰ ਆਮ ਸਹਿਮਤੀ ਨਾਲ ਮਨਜ਼ੂਰ ਕਰ ਲਿਆ। ਇਸ ਮਤੇ ਨੂੰ ਹੁਣ ਕੇਂਦਰ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਆਦਮਪੁਰ ਹਵਾਈ ਅੱਡੇ ਦਾ ਨਵਾਂ ਨਾਂ ਗੁਰੂ ਰਵਿਦਾਸ ਦੇ ਨਾਂ ‘ਤੇ ਹੋਵੇਗਾ।

ਪੁੱਤ ਲਈ ਪੁਲਿਸ ਤੋਂ ਹੀ ਇਨਸਾਫ ਮੰਗ ਰਿਹਾ ਥਾਣੇਦਾਰ

ਫ਼ਰੀਦਕੋਟ: ਕੁਝ ਬਦਮਾਸ਼ਾਂ ਵੱਲੋਂ ਆਪਣੇ ਪੁੱਤ ਤੇ ਉਸ ਦੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ ਵਿੱਚ ਇੱਕ ਥਾਣੇਦਾਰ ਦੋਸ਼ੀਆਂ ਵਿਰੁੱਧ ਕਾਰਵਾਈ ਲਈ 20 ਦਿਨਾਂ ਤੋਂ ਸਬੰਧਤ ਪੁਲਿਸ ਅਧਿਕਾਰੀਆਂ ਦੇ ਤਰਲੇ ਕੱਢ ਰਿਹਾ ਹੈ। ਖ਼ਬਰ ਫ਼ਰੀਦਕੋਟ ਤੋਂ ਹੈ ਜਿੱਥੇ ਤਕਰੀਬਨ 20 ਦਿਨ ਪਹਿਲਾਂ ਜਗਸੀਰ ਸਿੰਘ ਤੇ ਸ਼ਵਿੰਦਰ ਸਿੰਘ ਨਾਂ ਦੇ ਨੌਜਵਾਨਾਂ ‘ਤੇ 20-25 ਨੌਜਵਾਨਾਂ ਨੇ ਉਦੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਜਗਸੀਰ ਆਪਣੇ ਛੋਟੇ ਭਰਾ ਨੂੰ ਸਕੂਲ ਤੋਂ ਛੁੱਟੀ ਮਗਰੋਂ ਲੈਣ ਗਿਆ ਸੀ। ਥਾਣਾ ਮੁਖੀ ਜੈਤੋ ਦੇ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਉਕਤ ਨੌਜਵਾਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਉਹ ਉਸ ਤੋਂ ਉਸ ਦਾ ਮੋਟਰਸਾਈਕਲ ਮੰਗਦੇ ਰਹਿੰਦੇ ਸਨ ਪਰ ਉਸ ਨੇ ਅਜਿਹਾ ਨਹੀਂ ਸੀ ਕੀਤਾ। ਜਗਸੀਰ ਮੁਤਾਬਕ ਉਕਤ ਨੌਜਵਾਨਾਂ ਵਿੱਚੋਂ ਕਈਆਂ ਦਾ ਨਾਂ ਲੁੱਟ-ਖੋਹ ਦੇ ਮਾਮਲਿਆਂ ਵਿੱਚ ਉੱਛਲਦਾ ਰਿਹਾ ਹੈ, ਜਿਸ ਕਾਰਨ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਸੀ। ਇਸ ਦੌਰਾਨ ਜਗਸੀਰ ਤੇ ਉਸ ਦੇ ਦੋਸਤ ਸ਼ਵਿੰਦਰ ਨੂੰ ਕਾਫੀ ਸੱਟਾਂ ਲੱਗੀਆਂ। ਦੋਵੇਂ ਨੌਜਵਾਨਾਂ ਦਾ ਫ਼ਿਰੋਜ਼ਪੁਰ ਦੇ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਗਸੀਰ ਦੇ ਪਿਤਾ ਤੇ ਥਾਣਾ ਜੈਤੋ ਦੇ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪੁੱਤ ਤੇ ਉਸ ਦੇ ਦੋਸਤ ‘ਤੇ ਜਾਨਲੇਵਾ ਹਮਲਾ ਹੋਇਆ ਪਰ ਸਬੰਧਤ ਥਾਣਾ ਮੁਖੀ ਨੇ ਮਾਮੂਲੀ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਥਾਣਾ ਸਿਟੀ ਫ਼ਰੀਦਕੋਟ ਦੇ ਮੁਖੀ ‘ਤੇ ਸਿਆਸੀ ਦਬਾਅ ਹੇਠ ਹੋਣ ਦਾ ਇਲਜ਼ਾਮ ਵੀ ਲਾਇਆ ਹੈ। ਇਸ ਮਾਮਲੇ ਵਿੱਚ ਫ਼ਰੀਦਕੋਟ ਸ਼ਹਿਰ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਆਪਣਾ ਪੱਖ ਦੱਸਿਆ ਕਿ ਪੁਲਿਸ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਕੇ

ਮੋਢੇ ਦੇ ਦਰਦ ਤੋਂ ਛੁਟਕਾਰਾ ਲਈ ਇਹ ਕੰਮ ਕਰਨ ਦਾ ਫਾਇਦਾ ਨਹੀਂ..

ਚੰਡੀਗੜ੍ਹ: ਉਮਰ ਵਧਣ ਦੇ ਨਾਲ ਕਈ ਲੋਕ ਗੋਡੇ, ਜੋੜਾਂ ਜਾਂ ਮੋਢੇ ਦੇ ਦਰਦ ਤੋਂ ਗ੍ਰਸਤ ਹੋ ਜਾਂਦੇ ਹਨ। ਕਈ ਵਾਰ ਦਰਦ ਜ਼ਿਆਦਾ ਹੋਣ ‘ਤੇ ਡਾਕਟਰ ਮਰੀਜ਼ਾਂ ਨੂੰ ਆਪ੍ਰੇਸ਼ਨ ਕਰਾਉਣ ਦੀ ਸਲਾਹ ਦੇ ਦਿੰਦੇ ਹਨ ਪਰ ਆਪ੍ਰੇਸ਼ਨ ਤੋਂ ਬਾਅਦ ਵੀ ਮੋਢੇ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ। ਸ਼ੋਲਡਰ ਇਨਪਿੰਜਮੈਂਟ (ਮੋਢੇ ਦੇ ਟਿਸ਼ੂ ਵਿਚ ਰਗੜ ਕਾਰਨ ਹੋਣ ਵਾਲਾ ਦਰਦ) ਤੋਂ ਨਿਜਾਤ ਦਿਵਾਉਣ ਲਈ ਪੀੜਤ ਮਰੀਜ਼ਾਂ ਦੀ ਸੁਬਾਯੋਮੀਅਲ ਡੀਕੰਪ੍ਰੇਸ਼ਨ (ਟਿਸ਼ੂ ਨੂੰ ਕੱਢ ਕੇ ਜਗ੍ਹਾ ਬਣਾਉਣਾ) ਸਰਜਰੀ ਕੀਤੀ ਜਾਂਦੀ ਹੈ। ਖੋਜੀਆਂ ਦਾ ਕਹਿਣਾ ਹੈ ਕਿ ਲਗਪਗ ਤਿੰਨ ਦਹਾਕਿਆਂ ਤੋਂ ਡਾਕਟਰ ਇਸ ਸਰਜਰੀ ਦੀ ਵਰਤੋਂ ਕਰਦੇ ਆਏ ਹਨ ਕਿਉਂਕਿ ਉਨ੍ਹਾਂ ਮੁਤਾਬਕ ਇਸ ਦਾ ਕੋਈ ਉਲਟ ਪ੍ਰਭਾਵ ਵੇਖਣ ਨੂੰ ਨਹੀਂ ਮਿਲਦਾ। ਪਰ ਇਹ ਖੋਜ ਇਸ ਸਰਜਰੀ ਦੀ ਉਪਯੋਗਤਾ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਲੈਂਸੇਟ ਜਰਨਲ ਵਿਚ ਪ੍ਰਕਾਸ਼ਿਤ ਇਸ ਖੋਜ ਵਿਚ ਵਿਗਿਆਨੀਆਂ ਨੇ 32 ਹਸਪਤਾਲਾਂ ਅਤੇ 51 ਸਰਜਰਨਾਂ ਨੂੰ ਸ਼ਾਮਿਲ ਕੀਤਾ। ਮੋਢੇ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਤੋਂ ਛੇ ਮਹੀਨਿਆਂ ਤਕ ਉਨ੍ਹਾਂ ਦੇ ਦਰਦ ਦੇ ਪੱਧਰ ਨੂੰ ਲੈ ਕੇ ਸਵਾਲ ਪੁੱਛੇ ਗਏ। ਨਤੀਜੇ ਵਿਚ ਸਾਹਮਣੇ ਆਇਆ ਕਿ ਆਪ੍ਰੇਸ਼ਨ ਕਰਵਾਉਣ ਅਤੇ ਨਾ ਕਰਵਾਉਣ ਵਾਲੇ ਲੋਕਾਂ ਦੇ ਦਰਦ ਵਿਚ ਕੋਈ ਵਿਸ਼ੇਸ਼ ਫ਼ਰਕ ਨਹੀਂ ਪਿਆ ਸੀ।

ਗਵਰਨਰ ਨਾਲ ਮੁਲਾਕਾਤ ਤੋਂ ਬਾਅਦ ਖਹਿਰਾ ਨੇ ਮੁੜ ਮੰਗੀ CBI ਜਾਂਚ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਮਿਲ ਕੇ ਖਹਿਰਾ ਖਿਲਾਫ ਕਥਿਤ ਨਸ਼ਾ ਮਾਮਲੇ ਤੇ ਹਾਈਕੋਰਟ ਦੀ ਭੂਮਿਕਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਆਪਣੇ ਵਿਰੁੱਧ ਇਸ ਵਿਵਾਦ ਨੂੰ ਰਾਣਾ ਗੁਰਜੀਤ, ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਜਿਸ਼ ਦੱਸਿਆ। ਖਹਿਰਾ ਤੇ ਬੈਂਸ ਨੇ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਤੇ ਖਹਿਰਾ ਮੁਤਾਬਕ ਗਵਰਨਰ ਨੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਬਾਰੇ ਪੂਰਨ ਭਰੋਸਾ ਦਿਵਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਲਗਪਗ ਸਾਰੇ ਵਿਧਾਇਕ ਸਨ। ਇਸ ਮੌਕੇ ਖਹਿਰਾ ਨੇ ਕਿਹਾ ਕਿ ਅਸੀਂ ਸੱਚੇ ਸੀ ਤੇ ਸੱਚੇ ਹਾਂ ਮਾਮਲੇ ਦਾ ਪੂਰਾ ਸੱਚ ਸਾਮ੍ਹਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਮਾਮਲੇ ‘ਚ ਮੇਰੇ ਤੇ ਮਜੀਠੀਆ ਸਮੇਤ ਸਭ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਮੇਰੇ ਸਾਹਮਣੇ ਖੜ੍ਹ ਕੇ ਬਹਿਸ ਕਰਨ, ਮੈਂ ਸਾਰੇ ਜਵਾਬ ਦੇਵਾਂਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਆਡੀਓ ‘ਚ ਪੈਸੇ ਦੇਣ ਦੀ ਗੱਲਬਾਤ ਪਿੱਛੇ ਸੁਖਬੀਰ ਬਾਦਲ, ਰਾਣਾ ਗੁਰਜੀਤ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋ ਸਕਦਾ ਹੈ। ਇਸ ਮੌਕੇ ਸਿਮਰਜੀਤ ਬੈਂਸ ਨੇ ਕਿਹਾ ਕਿ ਸਾਡੇ ਕੋਲ ਸਾਰੇ ਸਬੂਤ ਹਨ। ਉਨ੍ਹਾਂ ਕਿਹਾ ਕਿ ਅਸੀਂ ਜੋ ਆਡੀਓ ਜਾਰੀ ਕੀਤਾ ਹੈ ਕਿ ਪੰਜਾਬ ਦਾ ਇੱਕ ਬਰਖ਼ਾਸਤ ਪੀ.ਸੀ.ਐੱਸ. ਅਧਿਕਾਰੀ ਤੇ ਬਾਦਲ ਸਰਕਾਰ ਦਾ ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਖਪਾਲ ਖਹਿਰਾ ਦੇ ਕੇਸ ‘ਚ ਹਾਈਕੋਰਟ ਦੇ ਜੱਜ ਨੂੰ ਪਟੀਸ਼ਨ ਡਿਸਮਿਸ ਕਰਵਾਉਣ ਲਈ 35 ਲੱਖ ਰੁਪਏ ਦੇਣ ਦੀ ਗੱਲ ਕਰ ਰਿਹਾ ਹੈ। ਬੈਂਸ ਨੇ ਕਿਹਾ ਕਿ ਉਹ ਮਾਮਲੇ ਦੀ ਸੀ.ਬੀ.ਆਈ.

ਬੈਂਸ ਵੱਲੋਂ ਖਹਿਰਾ ਦੇ ਮਾਮਲੇ ਸਬੰਧੀ ਜਾਰੀ ਆਡੀਓ, ਸਿਰਫ਼ ABP ਸਾਂਝਾ 'ਤੇ ਸੁਣੋ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਸਵਾਲ ਉਠਾਏ। ਉਨ੍ਹਾਂ ਨੇ ਕਥਿਤ ਡਰੱਗ ਕੇਸ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦਾ ਬਚਾਅ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਕੇਸ ਵਿੱਚ ਧਾਰਾ 319 ਤਹਿਤ ਸੰਮਨ ਜਾਰੀ ਨਹੀਂ ਹੋਇਆ। ਇਹ ਪਹਿਲੀ ਵਾਰ ਸਿਰਫ਼ ਖਹਿਰਾ ਨੂੰ ਹੋਇਆ ਹੈ। ਸਿਮਰਜੀਤ ਬੈਂਸ ਨੇ ਆਡੀਓ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਇੱਕ ਡਿਪਟੀ ਐਡਵੋਕੇਟ ਜਨਰਲ ਤੇ ਪੰਜਾਬ ਦੇ ਬਰਖ਼ਾਸਤ ਪੀਸੀਐਸ ਅਧਿਕਾਰੀ (ਭ੍ਰਿਸ਼ਟਾਚਾਰ ‘ਚ ਬਰਖ਼ਾਸਤ ਹੋਇਆ ਸੀ) ਵਿਚਾਲੇ ਹਾਈਕੋਰਟ ਦੇ ਇੱਕ ਜੱਜ ਨੂੰ 35 ਲੱਖ ਦੇਣ ਦੀ ਗੱਲ ਹੋ ਰਹੀ ਹੈ। ਇਹ ਨਹੀਂ ਪਤਾ ਇਹ 35 ਲੱਖ ਕਿਸ ਨੇ ਦਿੱਤਾ। ਬੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਵੀ ਸਬੂਤ ਹਨ। ਉਹ ਚੀਫ ਜਸਟਿਸ ਨੂੰ ਮਿਲਣਗੇ ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਬਰਖ਼ਾਸਤ ਪੀਸੀਐਸ ਅਧਿਕਾਰੀ ਡਿਪਟੀ ਐਡਵੋਕੇਟ ਜਨਰਲ ਨਾਲ ਗੱਲਬਾਤ ਕਰ ਰਿਹਾ ਹੈ ਕਿਉਂਕਿ ਉਸ ‘ਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਹੈ। ਉਹ ਹੋਰ ਕੇਸਾਂ ‘ਚ ਵੀ ਆਡੀਓ ਵਿੱਚ ਸੈਟਿੰਗ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਆਡੀਓ ਦੀ ਵੀਡੀਓ ਵੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਹਿਰਾ ਨੂੰ ਫਸਾਇਆ ਗਿਆ ਹੈ।

ਖਹਿਰਾ ਦੇ ਸੰਮਨ 'ਤੇ ਬੈਂਸ ਨੇ ਉਠਾਏ ਵੱਡੇ ਸਵਾਲ !

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਸਵਾਲ ਉਠਾਏ। ਉਨ੍ਹਾਂ ਨੇ ਕਥਿਤ ਡਰੱਗ ਕੇਸ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦਾ ਬਚਾਅ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਕੇਸ ਵਿੱਚ ਧਾਰਾ 319 ਤਹਿਤ ਸੰਮਨ ਜਾਰੀ ਨਹੀਂ ਹੋਇਆ। ਇਹ ਪਹਿਲੀ ਵਾਰ ਸਿਰਫ਼ ਖਹਿਰਾ ਨੂੰ ਹੋਇਆ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਅਦਾਲਤ ਨੂੰ ਰੱਬ ਕਹਿੰਦੇ ਹਾਂ ਪਰ ਜੇ ਅਦਾਲਤ ਹੀ ਭੇਦਭਾਵ ਕਰੇ ਤਾਂ ਕੀ ਕਰੀਏ। ਉਨ੍ਹਾਂ ਨੇ ਆਡੀਓ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਇੱਕ ਡਿਪਟੀ ਐਡਵੋਕੇਟ ਜਨਰਲ ਤੇ ਪੰਜਾਬ ਦੇ ਬਰਖ਼ਾਸਤ ਪੀਸੀਐਸ ਅਧਿਕਾਰੀ (ਭ੍ਰਿਸ਼ਟਾਚਾਰ ‘ਚ ਬਰਖ਼ਾਸਤ ਹੋਇਆ ਸੀ) ਵਿਚਾਲੇ ਹਾਈਕੋਰਟ ਦੇ ਇੱਕ ਜੱਜ ਨੂੰ 35 ਲੱਖ ਦੇਣ ਦੀ ਗੱਲ ਹੋ ਰਹੀ ਹੈ। ਇਹ ਨਹੀਂ ਪਤਾ ਇਹ 35 ਲੱਖ ਕਿਸ ਨੇ ਦਿੱਤਾ। ਬੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਵੀ ਸਬੂਤ ਹਨ। ਉਹ ਚੀਫ ਜਸਟਿਸ ਨੂੰ ਮਿਲਣਗੇ ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਬਰਖ਼ਾਸਤ ਪੀਸੀਐਸ ਅਧਿਕਾਰੀ ਡਿਪਟੀ ਐਡਵੋਕੇਟ ਜਨਰਲ ਨਾਲ ਗੱਲਬਾਤ ਕਰ ਰਿਹਾ ਹੈ ਕਿਉਂਕਿ ਉਸ ‘ਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਹੈ। ਉਹ ਹੋਰ ਕੇਸਾਂ ‘ਚ ਵੀ ਆਡੀਓ ਵਿੱਚ ਸੈਟਿੰਗ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਆਡੀਓ ਦੀ ਵੀਡੀਓ ਵੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਹਿਰਾ ਨੂੰ ਫਸਾਇਆ ਗਿਆ ਹੈ।

ਖਹਿਰਾ-ਮਜੀਠੀਆ ਬਾਰੇ ਸਦਨ 'ਚ ਹੋਵੇ ਚਰਚਾ: ਜਾਖੜ

ਚੰਡੀਗੜ੍ਹ: “ਵਿਧਾਨ ਸਭਾ ‘ਚ ਨਸ਼ੇ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਚਰਚਾ ਕਿਉਂ ਨਹੀਂ ਮੰਗ ਰਹੀ? ਮੈਂ ਕਹਿਣਾ ਹਾਂ ਕਿ ਖਹਿਰਾ ਤੇ ਮਜੀਠੀਆ ਸਮੇਤ ਤਮਾਮ ਲੋਕਾਂ ਬਾਰੇ ਵਿਧਾਨ ਸਭਾ ‘ਚ ਚਰਚਾ ਹੋਣੀ ਚਾਹੀਦੀ ਹੈ।” ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਖਾੜ ਨੇ ‘ਏ.ਬੀ.ਪੀ. ਸਾਂਝਾ’ ਨਾਲ ਵਿਸ਼ੇਸ਼ ਗੱਲਬਾਤ ‘ਚ ਕਹੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਕਾਂਗਰਸ ਦੇ ਪੱਖ ‘ਚ ਮਤਾ ਵੀ ਪਾਸ ਕਰਨਾ ਚਾਹੀਦਾ ਹੈ ਕਿ ਕਾਂਗਰਸ ਨੇ ਨਸ਼ਾ ਖ਼ਤਮ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਸ਼ੇ ਖਿਲਾਫ ਮੁੰਹਿਮ ਚਲਾਈ ਸੀ ਤੇ ਕਾਂਗਰਸ ਨੇ ਪੰਜਾਬ ‘ਚੋਂ ਨਸ਼ਾ ਖ਼ਤਮ ਕੀਤਾ ਹੈ। ਜਾਖੜ ਨੇ ਕਿਹਾ ਕਿ ਲੋਕਤੰਤਰ ‘ਚ ਬਹਿਸ ਬਹੁਤ ਅਹਿਮ ਹੈ ਤੇ ਮੈਂ ਇਸ ਦਾ ਹਮੇਸ਼ਾਂ ਮੁਦਾਈ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਪੀਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਬਹਿਸ ਲਈ ਸੈਸ਼ਨ ਹੋਰ ਵਧਾਉਣ। ਦੱਸਣਯੋਗ ਹੈ ਕਿ ਕਾਂਗਰਸ ਦੇ ਹੋਰ ਆਗੂ ਇਜਲਾਸ ਵਧਾਉਣ ਖ਼ਿਲਾਫ਼ ਬੋਲਦੇ ਰਹੇ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਨੇ ਕਾਨੂੰਨ ਵਿਵਸਥਾ ਲਈ ਵੀ ਵੱਡਾ ਕੰਮ ਕੀਤਾ ਹੈ ਤੇ ਜੋ ਅਕਾਲੀ ਦਲ ਭਾਜਪਾ ਤੋਂ ਗ੍ਰਿਫ਼ਤਾਰੀਆਂ ਨਹੀਂ ਹੋਈਆਂ ਉਹ ਅਸੀਂ ਕੀਤੀਆਂ ਹਨ।

ਉਮਰ ਕੈਦ ਭੋਗ ਰਹੇ ਸਾਬਕਾ ਥਾਣੇਦਾਰ ਦੀ ਮੌਤ

ਬਠਿੰਡਾ: ਕੇਂਦਰੀ ਜੇਲ੍ਹ ਵਿੱਚ ਸਜ਼ਾਯਾਫਤਾ ਪੰਜਾਬ ਪੁਲਿਸ ਦੇ ਸਾਬਕਾ ਸਹਾਇਕ ਸਬ ਇੰਸਪੈਕਟਰ ਨਰਿੰਦਰ ਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 68 ਵਰ੍ਹਿਆਂ ਦਾ ਸੀ ਤੇ 2013 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਰਿੰਦਰ ਪਾਲ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਰਥਕ ਤੰਗੀ ਵਿੱਚੋਂ ਲੰਘ ਰਿਹਾ ਹੈ। ਕੀ ਹੈ ਪੂਰਾ ਮਾਮਲਾ- ਅਬੋਹਰ ਦੀ ਭਵਾਨੀ ਕਾਟਨ ਮਿੱਲ ਦੇ 8 ਮਜ਼ਦੂਰਾਂ ਦੀ ਦੋ ਦਹਾਕੇ ਪਹਿਲਾਂ ਸਾਲ 1991 ਵਿੱਚ ਪੁਲਿਸ ਫਾਇਰਿੰਗ ਵਿੱਚ ਹੋਈ ਮੌਤ ਦੇ ਕੇਸ ’ਚ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਐਸ. ਮੈਰੋਕ ਦੀ ਅਦਾਲਤ ਨੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਤੇ 25-25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸੇ ਕੇਸ ਵਿੱਚ ਹੀ ਪੁਲਿਸ ’ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਤਿੰਨ-ਤਿੰਨ ਸਾਲ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਵੀ ਸੁਣਾਈ ਸੀ। ਗੌਰਤਲਬ ਹੈ ਕਿ 25 ਅਕਤੂਬਰ, 1991 ਨੂੰ ਵਾਪਰੀ ਇਸ ਘਟਨਾ ’ਚ ਭਵਾਨੀ ਕਾਟਨ ਦੇ ਮਿੱਲ ਮਜ਼ਦੂਰਾਂ ਤੇ ਪੁਲਿਸ ਦਰਮਿਆਨ ਤਿੱਖੀ ਝੜਪ ਹੋ ਗਈ। ਮਿੱਲ ਮਜ਼ਦੂਰਾਂ ਦੇ ਪੁਲਿਸ ’ਤੇ ਪੱਥਰਬਾਜ਼ੀ ਕਰਨ ਦੇ ਜਵਾਬ ਵਿੱਚ ਪੁਲਿਸ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ 8 ਮਜ਼ਦੂਰ ਮਾਰੇ ਗਏ ਤੇ 18 ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਪੱਥਰਬਾਜ਼ੀ ਦੇ ਦੋਸ਼ ਵਿੱਚ ਮਜ਼ਦੂਰਾਂ ’ਤੇ ਮੁਕੱਦਮਾ ਦਰਜ ਕੀਤਾ ਸੀ। ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਕੁਝ ਪੁਲਿਸ ਕਰਮਚਾਰੀਆਂ ਖਿਲਾਫ਼ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਵਧੀਕ ਸੈਸ਼ਨ ਜੱਜ

ਲੁਧਿਆਣਵੀ ਸਿੱਖ ਦੇ ਸੁਝਾਅ ਨੂੰ ਕੌਮਾਂਤਰੀ ਮੈਗ਼ਜ਼ੀਨ ਨੇ ਕੀਤਾ ਪ੍ਰਵਾਨ

ਲੁਧਿਆਣਾ: ਇੱਥੋਂ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਕੁਕਰੇਜਾ ਨਾਂ ਦੇ ਇੱਕ ਸਿੱਖ ਵਿਅਕਤੀ ਵੱਲੋਂ ਦਿੱਤੇ ਸੁਝਾਅ ਨੂੰ ਪ੍ਰਵਾਨ ਚੜ੍ਹਾਉਂਦਿਆਂ ਮਸ਼ਹੂਰ ਮੈਗ਼ਜ਼ੀਨ ਫੋਰਬਜ਼ ਨੇ ਆਪਣੀ ਲਿਸਟ ਵਿੱਚ ਸ਼ਾਮਲ ਕੀਤਾ ਹੈ। ਦਰਅਸਲ ਮੈਗ਼ਜ਼ੀਨ ਦੁਨੀਆ ਵਿੱਚ ਵਾਜਬ ਕੀਮਤ 'ਤੇ ਘੁੰਮੇ ਜਾ ਸਕਣ ਵਾਲੇ ਸਥਾਨਾਂ ਦੀ ਇੱਕ ਸੂਚੀ ਤਿਆਰ ਕਰ ਰਿਹਾ ਸੀ ਜਿਸ ਵਿੱਚ ਕੁਕਰੇਜਾ ਨੇ ਵੀ ਆਪਣੇ ਸੁਝਾਅ ਭੇਜੇ। ਹਰਜਿੰਦਰ ਸਿੰਘ ਨੇ ਪਹਿਲਾਂ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੇ ਦੂਜਾ ਪੈਰਿਸ ਦਾ ਨਾਂ ਮੈਗ਼ਜ਼ੀਨ ਨੂੰ ਆਪਣੇ ਸੁਝਾਅ ਵਜੋਂ ਭੇਜਿਆ। ਇਸ 'ਤੇ ਮੈਗ਼ਜ਼ੀਨ ਨੇ ਆਪਣੇ ਲੇਖ ਵਿੱਚ ਨਾ ਸਿਰਫ ਉਸ ਦਾ ਸੁਝਾਅ ਪ੍ਰਕਾਸ਼ਿਤ ਕੀਤਾ ਬਲਕਿ ਉਸ ਦੀਆਂ ਪਰਿਵਾਰ ਸਮੇਤ ਤਸਵੀਰਾਂ ਨੂੰ ਵੀ ਛਾਪਿਆ। ਦੱਸ ਦੇਈਏ ਕਿ ਘੁੰਮਣ ਫਿਰਨ ਦਾ ਸ਼ੌਕ ਰੱਖਣ ਵਾਲੇ ਹਰਜਿੰਦਰ ਸਿੰਘ ਨੇ ਦੁਨੀਆ ਦੇ ਕਈ ਖ਼ਤਰਨਾਕ ਕੰਮਾਂ ਨੂੰ ਪੂਰ ਚੜ੍ਹਾ ਕੇ ਵੇਖਿਆ ਹੈ। ਇਸ ਵਿੱਚ ਸਕੂਬਾ ਡਾਈਵਿੰਗ ਤੇ ਸਕਾਈਡਾਈਵਿੰਗ ਵੀ ਸ਼ਾਮਲ ਹੈ।

ਕੈਪਟਨ ਸਰਕਾਰ ਸਹਿਕਾਰੀ ਸੰਸਥਾਵਾਂ ਦਾ ਭੋਗ ਪਾ ਪ੍ਰਾਈਵੇਟ ਕਰਨ ਦੇ ਰਾਹ !

ਚੰਡੀਗੜ੍ਹ: ਹੁਣ ਸਹਿਕਾਰੀ ਸੰਸਥਾਵਾਂ ਨੂੰ ਪੰਜਾਬ ਸਰਕਾਰ ਪ੍ਰਾਈਵੇਟ ਸੰਸਥਾਵਾਂ ਬਣਾਉਣ ਜਾ ਰਹੀ ਹੈ। ਇਸ ਦੇ ਲਈ ਸਰਕਾਰ ਬਾਕਾਇਦਾ ਇਸ ਨੂੰ ਕਾਨੂੰਨੀ ਜਾਮਾ ਅਪਣਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕੀਤਾ ਹੈ। ਫਤਹਿਗੜ੍ਹ ਸਾਹਿਬ ਵਿੱਚ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਪਹੁੰਚੇ ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਸਹਿਕਾਰਤਾ ਨੂੰ ਲੋਕਪੱਖੀ ਲਹਿਰ ਬਣਾਉਣ ਦੀ ਬਜਾਏ ਹਾਕਮ ਸਰਕਾਰ ਪੰਜਾਬ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਆਪਣੀਆਂ ਪ੍ਰਾਈਵੇਟ ਕੰਪਨੀਆਂ ਬਣਾਉਣ ਜਾ ਰਹੀ ਹੈ। ਸਰਕਾਰ ਇਨ੍ਹਾਂ ਦੇ ਪ੍ਰਬੰਧਕ ਨਿਯੁਕਤ ਦੀ ਧਾਰਾ ਵਿੱਚ ਤਬਦੀਲੀ ਕਰਕੇ ਪ੍ਰਬੰਧਕ 6 ਮਹੀਨਿਆਂ ਦੀ ਬਜਾਏ, ਅਣਮਿਥੇ ਸਮੇਂ ਲਈ ਲਾਉਣ ਦਾ ਪ੍ਰਤਸਾਵ ਕੈਬਨਿਟ ‘ਚ ਪਾਸ ਕੀਤਾ ਹੈ। ਉਸ ਨੂੰ ਪਹਿਲਾਂ ਤੋਂ ਵੱਧ ਅਣਮਿਥੇ ਅਧਿਕਾਰ ਵੀ ਦਿੱਤੇ ਜਾ ਰਹੇ ਹਨ। ਸਹਿਕਾਰੀ ਸੰਸਥਾਵਾਂ ਦੀ ਜਮਹੂਰੀਅਤ ‘ਤੇ ਇਹ ਸਿੱਧਾ ਹਮਲਾ ਹੈ। ਪ੍ਰਬੰਧਕ ਦੀ ਜਬਰੀ ਨਿਯੁਕਤੀ ਵਿਰੁੱਧ ਨਿਆਂਪਾਲਿਕਾ ਵਿੱਚ ਜਾਣ ਦਾ ਰਸਤਾ ਵੀ ਬੰਦ ਕੀਤਾ ਜਾ ਰਿਹਾ ਹੈ। ਅਫ਼ਸਰਸ਼ਾਹੀ ਦੀ ਦਖ਼ਲਅੰਦਾਜ਼ੀ, ਸਿੱਧੀ ਸਿਆਸੀ ਦਖ਼ਲਅੰਦਾਜ਼ੀ ਤੇ ਭ੍ਰਿਸ਼ਟਾਚਾਰ ਵਿੱਚ ਹੋਰ ਵਾਧਾ ਕਰੇਗੀ। ਕਿਸਾਨ ਆਗੂ ਨੇ ਕਿਹਾ ਕਿ ਸਹਿਕਾਰੀ ਪੇਂਡੂ ਖੇਤੀ ਸਭਾਵਾਂ ਨੂੰ ਹੋਰ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਕਈ ਸਹਿਕਾਰੀ ਸਭਾਵਾਂ ਨੂੰ ਰਲੇਵਾਂ ਕਰਕੇ ਵੱਡੀ ਸੰਸਥਾ ਬਣਾਉਣ ਦੇ ਰਾਹ ਵੀ ਅਖ਼ਤਿਆਰ ਕਰਨ ਦਾ ਪ੍ਰਸਤਾਵ ਕੈਬਨਿਟ ਨੇ ਪਾਸ ਕੀਤਾ ਹੈ। ਇਹ ਜਿੱਥੇ ਸਹਿਕਾਰਤਾ ਦੇ ਉਦੇਸ਼ਾਂ ਦੇ ਉਲਟ ਹੈ, ਉਥੇ ਇਹ ਦਰਮਿਆਨੇ, ਛੋਟੇ ਤੇ ਗਰੀਬ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਦੇ ਪੂਰਾ ਵਿਰੁੱਧ ਹੈ। ਨਾ ਹੀ ਇਹ ਸਹਿਕਾਰੀ ਸਭਾ

ਆਡੀਓ ਦੇ ਮਸਲੇ 'ਤੇ ਭਖੀ ਸਿਆਸਤ..!

ਚੰਡੀਗੜ੍ਹ: ਸੁਖਪਾਲ ਖਹਿਰਾ ਦਾ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਮੈਂ ਇਸ ‘ਤੇ ਕੁਝ ਨਹੀਂ ਕਹਿਣਾ। ਕੋਈ ਕੁਝ ਵੀ ਕਹਿ ਸਕਦਾ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਸਿਮਨਰਜੀਤ ਸਿੰਘ ਬੈਂਸ ਦੇ ਇਲਜ਼ਾਮਾਂ ‘ਤੇ ਕਿਹਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਕਿ ਖਹਿਰਾ ਤੇ ਬੈਂਸ ਆਪਣੇ ਆਪ ਨੂੰ ਬਚਾਉਣ ਲਈ ਵੀ ਕੁਝ ਕਹਿੰਦੇ ਨੇ ਪਰ ਅਸਲ ‘ਚ ਉਨ੍ਹਾਂ ਨੇ ਵਿਧਾਨ ਸਭਾ ਵਿਚ ਆਪਣੇ ਮਸਲੇ ਨੂੰ ਉਲਝਾਉਣ ਲਈ ਇਹ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵੈਸੇ ਵੀ ਬਿਨਾ ਸਬੂਤ ਤੋਂ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ। ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰੇ ਖ਼ਿਲਾਫ਼ ਰਚਣ ਦਾ ਖੁਲਾਸਾ ਹੋ ਚੁੱਕਾ ਹੈ ਤੇ ਹੁਣ ਹਾਈਕੋਰਟ ਤੇ ਸਰਕਾਰ ਨੂੰ ਕੇਸ ਦੀ ਸੀ.ਬੀ.ਆਈ. ਜਾਂਚ ਕਰਵਾਉਣੀ ਚਾਹੀਦੀ ਹੈ। ਉੱਧਰ ਕੇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹੁਣ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਸਭ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਦੱਸਣਯੋਗ ਹੈ ਕਿ ਅੱਜ ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਨੇ ਕਿਹਾ ਸੀ ਕਿ ਖਹਿਰਾ ਦੀ ਪਟੀਸ਼ਨ ਰੱਦ ਕਰਾਉਣ ਲਈ ਅਦਾਲਤ ਚ ਭ੍ਰਿਸ਼ਟਾਚਾਰ ਹੋਇਆ ਹੈ। ਇਸੇ ਸਬੰਧ ਵਿੱਚ ਉਹ ਗਵਰਨਰ ਤੇ ਮੁੱਖ ਜੱਜ ਨੂੰ ਵੀ ਮਿਲਣਗੇ।

ਨਗਰ ਨਿਗਮ ਚੋਣ ਦੰਗਲ ਵਾਰਡ ਨੰ 78 ਤੋਂ ਜਗਦੀਸ਼ ਸਮਰਾਏ ਦੇ ਨਾਮ ਦੀ ਚਰਚਾ ਤੇ ਲੱਗ ਸਕਦੀ ਏ ਮੌਹਰ 

ਅੰਮ੍ਰਿਤਸਰ/ਜਲੰਧਰ ਸਤਨਾਮ ਸਿੰਘ ਜੋਧਾ : ਨਗਰ ਨਿਗਮ ਜਲੰਧਰ ਦੀ ਨਵੀਂ ਬਣੀ ਵਾਰਡ ਨੰ 78 ਦੋ ਵਿਧਾਨ  ਸਭਾ ਹਲਕਿਆਂ ਦੀ ਸਾਂਝੀ ਮਨੋਪਲੀ ਵਾਲੀ ਇਕਲੋਤੀ ਵਾਰਡ ਹੋਣ ਕਰਕੇ ਇਸ ਵਾਰਡ ਤੋਂ ਉਹੋ ਹੀ ਕਾਂਗਰਸ ਵਰਕਰ ਪਾਰਟੀ ਦੀ ਟਿੱਕਟ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਇੰਨਾ ਦੋਵਾਂ ਵਿਧਾਨ ਸਭਾ ਪੱਛਮੀ ਅਤੇ ਉਤਰੀ ਦੇ  ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੋਵੇਗਾ। ਵਾਰਡ ਦੀ ਇਸ ਪੇਚੀਦਾ ਬਣੀ ਸਥਿਤੀ 'ਚ ਕਾਂਗਰਸ ਪਾਰਟੀ ਵੀ ਸਾਂਝੇ ਅਤੇ ਨਿਰ ਵਿਰੋਧ ਸੰਭਾਂਵੀਂ ਉਮੀਂਦਵਾਰ ਦੀ ਭਾਲ 'ਚ ਹੈ। ਇਸ ਵਾਰਡ ਨੰ 78 ਤੋਂ ਅਜੇ ਕਾਂਗਰਸ ਪਾਰਟੀ ਵਲੋਂ ਕੋਈ ਵੀ ਵਰਕਰ ਖੁੱਲ ਕੇ ਟਿੱਕਟ ਤੇ ਦਾਅਵੇਦਾਰੀ ਠੋਕਦਾ ਨਜ਼ਰ ਨਹੀ ਆਇਆ ਹੈ,ਪਰ ਚਰਚਾ ਹੈ ਕਿ ਇਸ ਵਾਰਡ ਤੋਂ ਇਸ ਵਾਰ ਕਾਂਗਰਸ ਪਾਰਟੀ ਦੀ ਉੱਚ ਤਾਕਤੀ ਕਮੇਟੀ ਜਲੰਧਰ 'ਚ ਦੋਵਾਂ ਹਲਕਿਆਂ ਦੇ ਵਿਧਾਇਕਾਂ ਦੇ ਨੇੜੂ ਸਾਥੀ ਅਤੇ ਕਾਂਗਰਸ ਕਮੇਟੀ ਜਿਲਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਸਮਰਾਏ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਦੱਸਣਾ ਬਣਦਾ ਹੈ ਕਿ ਵਾਰਡ ਨੰ 78 ਦੀ ਵਾਰਡਬੰਦੀ ਕਰਨ ਕਰਕੇ ਵਿਧਾਨ ਸਭਾ ਹਲਕਾ ਪੱਛਮੀ ਅਤੇ ਉਤਰੀ ਦੋਵਾਂ ਦੀਆਂ ਸੀਮਾਵਾਂ ਨੂੰ ਰਲ ਗੱਡ ਕਰਨ ਕਰਕੇ ਇਹ ਵਾਰਡ ਸਾਂਝੀ ਬਣ ਚੁੱਕੀ ਹੈ। ਇਹ ਵਾਰਡ ਸਾਂਝੀ ਬਣਨ ਕਰਕੇ ਉਤਰੀ ਹਲਕੇ ਦਾ25 ਕੁ ਫੀਸਦੀ ਹਿੱਸਾ ਅਤੇ 75 ਕੁ ਫੀਸਦੀ ਹਿੱਸਾ ਹਲਕਾ ਪੱਛਮੀ ਦਾ ਸ਼ਾਮਲ ਹੋ ਗਿਆ ਹੈ। ਵਿਧਾਨ ਸਭਾ ਹਲਕਾ ਪੱਛਮੀ ਤੋਂ ਕਾਂਗਰਸ ਐਮ.ਐਲ.ਏ. ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਨ ਸਭਾ ਹਲਕਾ ਉਤਰੀ ਤੋਂ ਕਾਂਗਰਸੀ ਐਮ.ਐਲ.ਏ. ਸ੍ਰੀ ਬਾਵਾ ਹੈਨਰੀ ਦੋਵਾਂ ਦੀ ਸਹਿਮਤੀ ਤੋਂ ਬਿਨਾ ਕਾਂਗਰਸ ਪਾਰਟੀ ਵਲੋਂ ਸੁਤੰਤਰ ਤੌਰ ਤੇ ਉਮੀਦਵਾਰ ਬਣਾਉਂਣ ਦੇ ਨਾਲ ਪਾਰਟੀ ਲਈ ਆਜਾਦ ਫੈਸਲਾ ਲੈਣਾ ਕਾਂਗਰਸ ਲਈ ਟੇਡੀ ਖੀਰ ਸਾਬਤ ਹੋ

ਜੱਗੀ ਜੌਹਲ ਦੇ ਪੁਲਿਸ ਰਿਮਾਂਡ 'ਚ ਵਾਧਾ, ਬ੍ਰਿਟਿਸ਼ ਅਧਿਕਾਰੀ ਵੀ ਪੁੱਜਾ ਅਦਾਲਤ

ਲੁਧਿਆਣਾ: ਹਿੰਦੂ ਨੇਤਾਵਾਂ ਦੇ ਕਤਲ ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਯੂ.ਕੇ. ਦੇ ਵਸਨੀਕ ਜਗਤਾਰ ਸਿੰਘ ਜੌਹਲ ਨੂੰ ਅੱਜ ਲੁਧਿਆਣਾ ਅਦਾਲਤ ਨੇ 4 ਦਿਨ ਦਾ ਪੁਲਿਸ ਰਿਮਾਂਡ ਹੋਰ ਦੇ ਦਿੱਤਾ ਹੈ। ਦੱਸ ਦੇਈਏ ਕਿ ਗ੍ਰਿਫਤਾਰੀ ਤੋਂ ਪਹਿਲਾਂ ਵੀ ਜੌਹਲ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਸੀ। ਇਸ ਦੌਰਾਨ ਅਦਾਲਤ ਵਿੱਚ ਬਰਤਾਨੀਆ ਤੋਂ ਇੱਕ ਅਧਿਕਾਰੀ ਮੌਜੂਦ ਸੀ। ਜੱਗੀ ਦੇ ਨਾਲ-ਨਾਲ ਲੁਧਿਆਣਾ ਵਿੱਚ ਹਿੰਦੂ ਨੇਤਾਵਾਂ ਦੇ ਕਤਲ ਦੇ ਮੁਲਜ਼ਮ ਤਲਜੀਤ ਸਿੰਘ ਜਿੰਮੀ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਰਾਜਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜੱਜ ਨੇ ਪੁਲਿਸ ਦੀ ਮੰਗ ‘ਤੇ ਦੋਵਾਂ ਦੇ ਰਿਮਾਂਡ ਵਿੱਚ 4 ਦਿਨ ਦਾ ਵਾਧਾ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਦੱਸਿਆ ਕਿ ਪੁਲਿਸ ਨੇ ਹੁਣ ਤਕ ਇਹ ਪਤਾ ਲਾਇਆ ਹੈ ਕਿ ਹਿੰਦੂ ਨੇਤਾਵਾਂ ਦੇ ਕਤਲ ਲਈ ਜੰਮੂ ਦੇ ਕਿਸੇ ਵਿਅਕਤੀ ਕੋਲ ਪੈਸੇ ਜਮ੍ਹਾਂ ਹੁੰਦੇ ਸਨ ਤੇ ਉਹੀ ਆਦਮੀ ਹਥਿਆਰਾਂ ਦੀ ਸਪਲਾਈ ਵੀ ਕਰਦਾ ਸੀ। ਜ਼ਿਕਰਯੋਗ ਹੈ ਕਿ ਸਕੌਟਲੈਂਡ ਦੇ ਡੰਬੈਰਟਨ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਬੀਤੀ 4 ਨਵੰਬਰ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਨੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ। ਇਸ ਬਾਰੇ ਜੌਹਲ ਦੇ ਪਰਿਵਾਰ ਵਾਲਿਆਂ ਦੇ ਨਾਲ-ਨਾਲ ਉਸ ਦੇ ਮੌਜੂਦਾ ਦੇਸ਼ ਦੇ ਲੋਕਾਂ ਵੱਲੋਂ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਸਵਾਲ ਚੁੱਕੇ ਹਨ। ਪੁਲਿਸ ‘ਤੇ ਜੌਹਲ ਦੇ ਸਮਰਥਕਾਂ ਵੱਲੋਂ ਤਸ਼ੱਦਦ ਕਰਨ ਦੇ ਇਲਜ਼ਾਮ ਵੀ ਲਾਏ ਜਾਂਦੇ ਰਹੇ ਹਨ। ਹੋ ਸਕਦਾ ਹੈ ਕਿ ਇਸੇ ਗੱਲ ਦੀ ਪੁਸ਼ਟੀ ਲਈ ਬਰਤਾਨੀਆ ਸਰਕਾਰ ਨੇ ਆਪਣਾ ਨੁਮਾਇੰਦਾ ਭਾਰਤ ਭੇਜਿਆ ਹੋਵੇ। ਜੱਗੀ ਜੌਹਲ ਨੂੰ ਬੇ

ਚੰਡੀਗੜ੍ਹ ਗੈਂਗਰੇਪ ਮਾਮਲਾ: 7 ਦਿਨਾਂ ਬਾਅਦ ਇੱਕ ਗ੍ਰਿਫਤਾਰੀ, ਤਹਿਕੀਕਾਤ ਜਾਰੀ

ਚੰਡੀਗੜ੍ਹ: ਬੀਤੀ 17 ਨਵੰਬਰ ਨੂੰ ਸੈਕਟਰ 53 ਵਿੱਚ ਵਾਪਰੇ ਗੈਂਗਰੇਪ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤਾ ਹੋਇਆ ਮੁਲਜ਼ਮ ਜ਼ੀਰਕਪੁਰ ਦਾ ਰਹਿਣ ਵਾਲਾ ਹੈ। ਚੰਡੀਗੜ੍ਹ ਪੁਲਿਸ ਦੇ ਐੱਸਐੱਸਪੀ ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ 29 ਮੁਹੰਮਦ ਇਰਫਾਨ 29 ਸਾਲ ਨੂੰ ਗ੍ਰਿਫਤਾਰ ਕੀਤਾ ਹੈ। SSP ਨੇ ਇਹ ਖੁਲਾਸਾ ਕੀਤਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਪੁਲਿਸ ਨੇ ਮੁਲਜ਼ਮ ਤੋਂ ਪੁੱਛ-ਗਿੱਛ ਦੌਰਾਨ ਬਾਕੀ ਦੋ ਹੋਰ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ। ਨਿਲਾਂਬਰੀ ਨੇ ਕਿ ਤਿੰਨਾਂ ਨੇ ਨਸ਼ਾ ਕਰਨ ਤੋਂ ਬਾਆਦ ਇਹ ਸਾਜਿਸ਼ ਰਚੀ ਕਿ ਕਿਸੇ ਕੁੜੀ ਨੂੰ ਆਟੇ ਵਿੱਚ ਬਿਠਾ ਕੇ ਛੇੜ-ਛਾੜ ਕਰਨਗੇ। ਪੁਲਿਸ ਨੇ ਤਫਤੀਸ਼ ਦੌਰਾਨ ਆਟੋ ਜਿਸ ਵਿੱਚ ਬਲਾਤਕਾਰ ਹੋਇਆ ਸੀ ਉਹ ਵੀ ਬਰਾਮਦ ਕਰ ਲਿਆ ਹੈ।

5 ਦਿਨ ਬਾਅਦ ਵੀ 5 ਮੰਜ਼ਲਾ ਇਮਾਰਤ ਦੇ ਧੁਖ਼ਦੇ ਮਲਬੇ ਹੇਠ ਜਿੰਦੜੀਆਂ..!

ਲੁਧਿਆਣਾ: ਲੰਘੀ 20 ਨਵੰਬਰ ਨੂੰ ਇੱਥੋਂ ਦੇ ਸੂਫੀਆਂ ਚੌਕ ਇਲਾਕੇ ਵਿੱਚ ਢੇਰੀ ਹੋਈ ਪਲਾਸਟਿਕ ਫੈਕਟਰੀ ਦੀ ਇਮਾਰਤ ਦਾ ਮਲਬਾ ਹਾਲੇ ਤਕ ਧੁਖ਼ ਰਿਹਾ ਹੈ। ਇਸ ਦਰਦਨਾਕ ਹਾਦਸੇ ਨੂੰ 5 ਦਿਨ ਹੋ ਚੁੱਕੇ ਹਨ ਪਰ ਹਾਲੇ ਤਕ ਵੀ ਇਸ 5 ਮੰਜ਼ਲਾ ਇਮਾਰਤ ਦਾ ਮਲਬਾ ਇਕੱਠਾ ਨਹੀਂ ਹੋ ਸਕਿਆ। ਇਸ ਸਮੇਂ ਵੀ ਅੱਗ ਬੁਝਾਊ ਦਸਤੇ ਦੇ ਤਿੰਨ ਮੁਲਾਜ਼ਮ ਇਸ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਕੈਮੀਕਲ ਖਿੰਡਿਆ ਹੋਣ ਕਾਰਨ ਅੱਗ ਵਾਰ ਵਾਰ ਭੜਕ ਰਹੀ ਹੈ। ਪਿਛਲੇ 5 ਦਿਨਾਂ ਤੋਂ ਇਨ੍ਹਾਂ ਫਾਇਰ ਕਰਮੀਆਂ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ‘ਤੇ ਹੀ ਬੈਠੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਬਚਾਅ ਕਾਰਜ ਬਹੁਤ ਹੌਲੀ ਚੱਲ ਰਿਹਾ ਹੈ। ਪਰਿਵਾਰਾਂ ਅਸਲ ਬਚਾਅ ਕਾਰਜ ਪਹਿਲੇ ਦਿਨ ਤੇ ਉਸ ਤੋਂ ਅਗਲੇ ਦਿਨ ਹੀ ਚੱਲਿਆ, ਬਾਅਦ ਵਿੱਚ ਇਹ ਮੱਠਾ ਪੈ ਗਿਆ। ਇਸੇ ਹਾਦਸੇ ਵਿੱਚ ਮਾਰੇ ਗਏ ਅੱਗ ਬੁਝਾਊ ਦਸਤੇ ਦਾ ਮੈਂਬਰ ਰਾਜਨ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਨੇ ਦੱਸਿਆ ਕਿ ਰਾਜਨ ਦੀ ਮਾਂ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਰਾਜਨ ਨੂੰ ਫਾਇਰ ਬ੍ਰਿਗੇਡ ਵਿੱਚ ਨੌਕਰੀ ਮਿਲ ਗਈ ਸੀ। ਰਾਜਨ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਮੌਤ ਤੋਂ ਬਾਅਦ ਸਾਰਾ ਪਰਿਵਾਰ ਸਦਮੇ ਵਿੱਚ ਹੈ। ਰਾਜਨ ਆਪਣੇ ਪਿੱਛੇ ਆਪਣੀ ਮਾਂ, ਪਤਨੀ ਤੇ ਛੋਟੇ ਬੱਚੇ ਨੂੰ ਛੱਡ ਗਿਆ ਹੈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਮੀਡੀਆ ਤੋਂ ਇਲਾਵਾ ਹੋਰ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਖ਼ਬਰ ਸਾਰ ਲੈਣ ਨਹੀਂ ਆਇਆ ਹੈ।

ਪਟਿਆਲਾ 'ਚ ਅਜੇ ਵੀ ਨੋਟਬੰਦੀ ਦੀ ਮਾਰ, ਐਸ.ਬੀ.ਆਈ. ਨੇ ਲਿਖਿਆ ਗਵਰਨਰ ਨੂੰ ਪੱਤਰ

ਪਟਿਆਲਾ: ਦੇਸ਼ ਵਿੱਚ ਨੋਟਬੰਦੀ ਮਗਰੋਂ ਇੱਕ ਸਾਲ ਬੀਤ ਜਾਣ ਤੋਂ ਬਾਅਦ ਅਜੇ ਤਕ ਵੀ ਆਮ ਲੋਕਾਂ ਲਈ ਨਕਦੀ ਯਾਨੀ ਕੈਸ਼ ਦੀ ਸੱਮਸਿਆ ਹਾਲੇ ਵੀ ਬਰਕਰਾਰ ਹੈ। ਇਸ ਸਮੇਂ ਵੀ ਬੈਂਕਾਂ ਵਿੱਚ ਲੋੜ ਮੁਤਾਬਕ ਕੈਸ਼ ਨਹੀਂ ਆ ਰਿਹਾ। ਇਹ ਹਾਲਾਤ ਕਿਸੇ ਛੋਟੇ ਜਾਂ ਕਿਸੇ ਗ਼ੈਰ ਸਰਕਾਰੀ ਬੈਂਕ ਦੀ ਨਹੀਂ ਸਗੋਂ ਭਾਰਤ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦੀ ਹੈ। ਬੈਂਕ ਕੈਸ਼ ਦੀ ਕਮੀ ਕਾਰਨ ਲਗਾਤਾਰ ਆਪਣੇ ਗਾਹਕਾਂ ਨੂੰ ਨਿਰਾਸ਼ ਕਰ ਰਿਹਾ ਹੈ। ਨਕਦੀ ਦੀ ਕਮੀ ਬਾਰੇ ਸਟੇਟ ਬੈਂਕ ਆਫ ਇੰਡੀਆ ਦੀ ਪਟਿਆਲਾ ਦੀ ਮੁੱਖ ਬਰਾਂਚ ਵੱਲੋਂ ਐਸ.ਬੀ.ਆਈ. ਜ਼ਿਲ੍ਹਾ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਡਿਪਟੀ ਗਵਰਨਰ ਨੂੰ ਪੱਤਰ ਵੀ ਲਿਖਿਆ ਹੈ। ਅਧਿਕਾਰੀਆਂ ਨੇ ਜ਼ਿਕਰ ਕੀਤਾ ਹੈ ਕਿ ਇਕੱਲੇ ਪਟਿਆਲਾ ਜ਼ਿਲੇ ਵਿੱਚ ਐਸ.ਬੀ.ਆਈ. ਦੇ 450 ਏ.ਟੀ.ਐਮ. ਮੌਜੂਦ ਨੇ ਜਿਨ੍ਹਾਂ ਲਈ ਪ੍ਰਤੀ ਦਿਨ ਪ੍ਰਤੀ ਏ.ਟੀ.ਐਮ. 10 ਲੱਖ ਰੁਪਏ ਦੀ ਜ਼ਰੂਰਤ ਹੈ। ਪੂਰੇ ਜ਼ਿਲ੍ਹੇ ਦੀ ਇੱਕ ਹਫ਼ਤੇ ਦੀ ਨਕਦੀ ਦੀ ਖਪਤ ਤਕਰੀਬਨ 300 ਕਰੋੜ ਹੈ ਪਰ ਕੇਂਦਰੀ ਬੈਂਕ ਤੋਂ ਤਕਰੀਬਨ 25 ਕਰੋੜ ਮਿਲ ਰਿਹਾ ਹੈ। ਇਸ ਤੋਂ ਇਲਾਵਾ ਬੈਂਕ ਦੇ ਖ਼ਜ਼ਾਨੇ ਵਿੱਚ 150 ਕਰੋੜ ਹੋਣਾ ਚਾਹੀਦਾ ਹੈ ਜੋ ਕਿ ਸਿਰਫ 20 ਲੱਖ ਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਮੰਡੀਆਂ ਵਿੱਚ ਪੈਸੇ ਦੀ ਜ਼ਿਆਦਾ ਖਪਤ ਹੋਣ ਕਰ ਕੇ ਸਭ ਤੋਂ ਜ਼ਿਆਦਾ ਕਿਸਾਨ ਇਸ ਸੱਮਸਿਆ ਨਾਲ ਜੂਝ ਰਹੇ ਹਨ ਅਤੇ ਬੈਂਕ ਵਿੱਚ ਨੋਟਬੰਦੀ ਦੌਰਾਨ ਜੋ ਹਾਲਾਤ ਸੀ ਅਜਿਹੇ ਹਾਲਾਤ ਦੁਬਾਰਾ ਤੋਂ ਬਣਨ ਲੱਗੇ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਲਵਾ ਖੇਤਰ ਦੇ ਹਰ ਜ਼ਿਲ੍ਹੇ ਵਿੱਚ ਐੱਸ.ਬੀ.ਆਈ. ਦੀਆਂ ਤਕਰੀਬਨ 65 ਤੋਂ 80 ਸ਼ਾਖਾਵਾਂ ਹਨ ਤੇ ਮੌਜੂਦਾ ਸਮੇਂ ਵਿੱਚ ਪਟਿਆਲਾ ਸਮੇਤ ਪੂਰੀ ਮਾਲਵਾ ਪੱਟੀ ਵਿੱ

ਜਲੰਧਰ 'ਚ ਇੱਕ ਹੋਰ ਕਤਲ

ਜਲੰਧਰ: ਲਗਾਤਾਰ ਵੱਧ ਰਹੇ ਅਪਰਾਧ ‘ਚ ਇੱਕ ਹੋਰ ਕਤਲ ਦਾ ਮਾਮਲਾ ਜੁੜ ਗਿਆ ਹੈ। ਵੀਰਵਾਰ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਮੁੰਡੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਦੀ ਹਸਪਤਾਲ ‘ਚ ਮੌਤ ਹੋ ਗਈ। ਪੁਲਿਸ ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ। ਵੀਰਵਾਰ ਦੇਰ ਰਾਤ ਬਸਤੀ ਇਲਾਕੇ ‘ਚ ਅਸ਼ੋਕ ਕੁਮਾਰ ਨਾਂ ਦੇ ਮੁੰਡੇ ‘ਤੇ ਬਾਬੂ ਜਗਜੀਵਨ ਰਾਮ ਚੌਕ ‘ਚ ਕੁਝ ਹਥਿਆਰਬੰਦ ਮੁੰਡਿਆਂ ਨੇ ਹਮਲਾ ਕਰ ਦਿੱਤਾ। ਅਸ਼ੋਕ ਕੁਮਾਰ ਵੀ ਕਿਸੇ ਵੇਲੇ ਗੈਂਗਸਟਰ ਦਲਜੀਤ ਭਾਨਾ ਦਾ ਕਰੀਬੀ ਸੀ। ਇਹ ਜਾਪ ਰਿਹਾ ਹੈ ਕਿ ਇਸੇ ਰੰਜਿਸ਼ ਤਹਿਤ ਇਹ ਕਤਲ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ। ਅਸ਼ੋਕ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਲਾਕੇ ਦੇ ਲੋਕ ਭੜਕ ਗਏ ਅਤੇ ਪੁਲਿਸ ਖਿਲਾਫ ਭੜਾਸ ਕੱਢੀ। ਪਰਿਵਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ। ਹਾਲਾਂਕਿ, ਇਸ ਦਿਨ-ਦਿਹਾੜੇ ਹੋਏ ਕਤਲ ਬਾਰੇ ਏ.ਡੀ.ਸੀ.ਪੀ.-2 ਸੁਡਰਵਿਜ਼ੀ ਦਾ ਕਹਿਣਾ ਹੈ ਕਿ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਤਲ ਤੋਂ ਇਲਾਵਾ ਸਨੈਚਿੰਗ ਜਲੰਧਰ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਪੁਲਿਸ ਸਨੈਚਿੰਗ ‘ਤੇ ਕੰਟਰੋਲ ਨਹੀਂ ਕਰ ਪਾ ਰਹੀ। ਬੀਤੇ ਦਿਨੀਂ ਅਕਾਲੀ ਐਮ.ਐਲ.ਏ. ਪਵਨ ਟੀਨੂੰ ਦੀ ਮਾਂ ਨਾਲ ਵੀ ਲੁੱਟ ਖੋਹ ਹੋਈ ਸੀ, ਜਿਸ ਦਾ ਅਜੇ ਤੱਕ ਪੁਲਿਸ ਕੋਈ ਸੁਰਾਗ ਨਹੀਂ ਲਾ ਸਕੀ ਹੈ।

ਹਰਿਮੰਦਰ ਸਾਹਿਬ ਬਣਿਆ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲਾ ਸਥਾਨ, ਲੰਦਨ ਦੀ ਸੰਸਥਾ ਵੱਲੋਂ ਐਵਾਰਡ

ਅੰਮ੍ਰਿਤਸਰ: ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼੍ਰੋਮਣੀ ਕਮੇਟੀ ਨੂੰ ‘ਵਰਲਡ ਬੁੱਕ ਆਫ ਰਿਕਾਰਡਜ਼’, ਲੰਡਨ (ਯੂ.ਕੇ.) ਵੱਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਭੇਟ ਕੀਤਾ ਗਿਆ। ਇਹ ਐਵਾਰਡ ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਜਾਤਾਂ ਦੇ ਸ਼ਰਧਾਲੂਆਂ ਦੀ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ। ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵਰਲਡ ਬੁੱਕ ਆਫ ਰੀਕਾਰਡਜ਼ ਲੰਡਨ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਇਕੱਲਾ ਅਜਿਹਾ ਧਾਰਮਿਕ ਅਸਥਾਨ ਹੈ ਜਿੱਥੇ ਮਾਨਵਤਾ ਦੀ ਸੇਵਾ, ਹਰ ਵੇਲੇ ਹੁੰਦੀ ਸਰਬੱਤ ਦੇ ਭਲੇ ਦੀ ਅਰਦਾਸ, ਗੁਰਬਾਣੀ ਦਾ ਅਮੋਲਕ ਉਪਦੇਸ਼, ਸੰਗਤਾਂ ਲਈ ਕੀਤੇ ਜਾਂਦੇ ਵੱਡੇ ਪ੍ਰਬੰਧ, ਸਾਫ-ਸਫਾਈ, ਮਨੁੱਖੀ ਬਰਾਬਰਤਾ ਅਤੇ ਹਰ ਧਰਮ, ਜਾਤ-ਪਾਤ, ਨਸਲ, ਰੰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਛਕਾਇਆ ਜਾਂਦਾ ਅਤੁੱਟ ਲੰਗਰ ਆਪਣੇ ਆਪ ਵਿੱਚ ਸਦੀਆਂ ਤੋਂ ਵਿਸ਼ਵ ਰਿਕਾਰਡ ਬਣਾ ਰਿਹਾ ਹੈ। ਇਸ ਦੀ ਵਿਲੱਖਣਤਾ ਹੀ ਦੁਨੀਆਂ ਭਰ ਦੇ ਲੋਕਾਂ ਅੰਦਰ ਇਥੇ ਆਉਣ ਲਈ ਖਿੱਚ ਪੈਦਾ ਕਰਦੀ ਹੈ। ਸੋ ਇਸ ਪਾਵਨ ਅਸਥਾਨ ਨੂੰ ਐਵਾਰਡ ਭੇਟ ਕਰਨ ਵਾਲੀ ਸੰਸਥਾ ਦੀ ਆਪਣੀ ਸੋਭਾ ਵੀ ਵਧਦੀ ਹੈ। ਇਹ ਐਵਾਰਡ ਮਿਲਣਾ ਵੀ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਸਿੱਖਾਂ ਨੇ ਘੱਟ-ਗਿਣਤੀ ਹੁੰਦਿਆਂ ਵੀ ਵਿਸ਼ਵ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੰਸਥਾ ਦੀ ਜਨਰਲ ਸਕੱਤਰ ਸੁਰਭੀ ਕੌਲ ਤੇ ਰਨਦੀਪ ਸਿੰਘ ਕੋਹਲੀ ਨੇ ਸਾਂਝੇ ਰੂਪ ਵਿਚ ਐ

ਯੂਰੀਆ ਦੀ ਲੋੜੋਂ ਵੱਧ ਵਰਤੋਂ ਰੋਕਣ ਲਈ ਸਰਕਾਰ ਨੇ ਲੱਭਿਆ ਜੁਗਾੜ !

ਚੰਡੀਗੜ੍ਹ: ਹੁਣ ਸਬਸਿਡੀ ਵਾਲੇ ਯੂਰੀਆ ਦੀ ਬੋਰੀ 50 ਦੀ ਬਜਾਏ 45 ਕਿੱਲੋਗਰਾਮ ਦੀ ਹੋਵੇਗੀ। ਇਸ ਦੀ ਵਿੱਕਰੀ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। 45 ਕਿੱਲੋ ਦੇ ਬੋਰੇ ਦੀ ਕੀਮਤ 245 ਰੁਪਏ ਹੋਵੇਗੀ। ਜਦਕਿ 50 ਦੀ ਬੋਰੀ ਦਾ ਰੇਟ 268 ਰੁਪਏ ਹੈ। ਇਸ ਤਬਦੀਲੀ ਦੀ ਮਨਸ਼ਾ ਯੂਰੀਆ ਦੀ ਖਪਤ ਘਟਾਉਣਾ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਕਿਸਾਨ 45 ਕਿੱਲੋਗਰਾਮ ਦਾ ਬੋਰਾ ਖ਼ਰੀਦਣਗੇ ਤੇ ਜਿੰਨੇ ਬੋਰੇ ਉਹ ਪਹਿਲਾਂ ਵਰਤਦੇ ਸਨ, ਓਨੇ ਹੀ ਹੁਣ ਵਰਤਣਗੇ। ਬੋਰੇ ਦਾ ਭਾਰ 50 ਦੀ ਬਜਾਏ 45 ਕਿੱਲੋ ਹੋਣ ਨਾਲ ਅਪ੍ਰਤੱਖ ਤੌਰ ‘ਤੇ ਖਪਤ ‘ਚ 10 ਫ਼ੀਸਦੀ ਦੀ ਕਮੀ ਆਵੇਗੀ। ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਵੱਲੋਂ ਯੂਰੀਆ ਦੀ ਵਰਤੋਂ ਖਾਦ ਦੇ ਤੌਰ ‘ਤੇ ਕਾਫ਼ੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਉੱਥੇ ਹੀ, ਬੋਰੇ ਦਾ ਭਾਰ ਘੱਟ ਕਰਨ ਲਈ ਕੰਪਨੀਆਂ ਵੀ ਤਿਆਰ ਹਨ। ਜਾਣਕਾਰੀ ਮੁਤਾਬਕ ਕਿ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਕੰਪਨੀਆਂ ਇਸ ਬਦਲਾਅ ਲਈ ਤਿਆਰ ਹਨ। ਬੋਰੇ ਦਾ ਭਾਰ ਘੱਟ ਹੋਣ ‘ਤੇ ਇਸ ‘ਤੇ ਬਕਾਇਦਾ 45 ਕਿੱਲੋਗਰਾਮ ਦੀ ਛਪਾਈ ਕੀਤੀ ਹੋਈ ਹੋਵੇਗੀ। ਇਸ ਬਦਲਾਅ ਵਿੱਚ ਸਰਕਾਰ ਦਾ ਅਸਲ ਮਕਸਦ ਯੂਰੀਆ ਦੀ ਖਪਤ ਨੂੰ ਘੱਟ ਕਰਨਾ ਤੇ ਖਾਦਾਂ ਦੇ ਸੰਤੁਲਤ ਇਸਤੇਮਾਲ ਨੂੰ ਉਤਸ਼ਾਹਤ ਕਰਨਾ ਹੈ। ਭਾਰਤ ‘ਚ ਪਿਛਲੇ ਸਾਲ ਤੋਂ ਤਕਰੀਬਨ 2.4 ਕਰੋੜ ਟਨ ਯੂਰੀਆ ਦਾ ਉਤਪਾਦਨ ਹੋ ਰਿਹਾ ਹੈ, ਜੋ 2.2 ਕਰੋੜ ਟਨ ਦੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਕਿਸਾਨਾਂ ਨੂੰ ਸਸਤੇ ਰੇਟ ‘ਤੇ ਯੂਰੀਆ ਉਪਲਬਧ ਕਰਾਉਣ ਲਈ ਸਰਕਾਰ ਇਸ ਦੀ ਸਬਸਿਡੀ ‘ਤੇ ਸਾਲਾਨਾ ਕਰੋੜਾਂ ਰੁਪਏ ਖ਼ਰਚ ਕਰਦੀ ਹੈ।

ਹੁਣ 2010 ਤੋਂ ਬਾਅਦ ਭਰਤੀ ਅਧਿਆਪਕਾਂ ਨੂੰ ਕਰਨਾ ਪਊ ਟੈੱਟ ਕਲੀਅਰ !

ਚੰਡੀਗੜ੍ਹ: ਹੁਣ ਪਹਿਲੀ ਤੋਂ ਅੱਠਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ। ਇਹ ਹਦਾਇਤਾਂ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਨੇ ਜਾਰੀ ਕੀਤੀਆਂ ਹਨ। ਐਫੀਲੇਸ਼ਨ ਸਾਖ਼ਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਰਾਜ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ ਜੋ ਪੰਜਾਬ ਦੇ ਐਫੀਲੀਏਟਿਡ, ਐਸੋਸੀਏਟਿਡ ਤੇ ਆਦਰਸ਼ ਸਕੂਲਾਂ ਵਿੱਚ ਤਾਇਨਾਤ ਹਨ, ਨੂੰ ਇਹ ਪੱਤਰ ਜਾਰੀ ਕੀਤਾ ਗਿਆ ਹੈ। ਰਾਜ ਸਰਕਾਰ ਵੱਲੋਂ ਇਹ ਪ੍ਰੀਖਿਆ 23 ਅਗਸਤ, 2010 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ। ਰਾਜ ਸਰਕਾਰ ਦੇ ਪੱਤਰ ਵਿੱਚ ਇਸ ਗੱਲ ਦਾ ਭਾਵੇਂ ਕੋਈ ਜ਼ਿਕਰ ਨਹੀਂ ਕਿ ਇਹ ਅਧਿਆਪਕ ਯੋਗਤਾ ਪ੍ਰੀਖਿਆ ਕਿੰਨੇ ਸਮੇਂ ਦੇ ਅੰਤਕਾਲ ਵਿੱਚ ਪਾਸ ਕਰਨੀ ਹੈ ਪਰ ਸੂਬੇ ਦੇ ਅਧਿਆਪਕਾਂ ਨੂੰ ਭਾਜੜ ਪੈ ਗਈ ਹੈ।

ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਸਿੱਖ ਧਰਮ ਛੱਡਣ ਦੀ ਤਿਆਰੀ !

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਦੇ 15 ਕਰਮਚਾਰੀਆਂ ਨੇ ਸਿੱਖ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦੀ ਚਿਤਾਵਨੀ ਦਿੱਤੀ ਹੈ। ਇੰਨਾ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ। ਕਰਮਚਾਰੀਆਂ ਨੇ ਦੱਸਿਆ ਕਿ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। ਉਹ ਸਾਰੇ ਅੰਮ੍ਰਿਤਧਾਰੀ ਹਨ ਅਤੇ ਅਜਨਾਲਾ ਤਹਿਸੀਲ ਦੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਵਿੱਚ ਕੰਮ ਕਰ ਰਹੇ ਸਨ। ਇਹ ਗੁਰਦੁਆਰਾ 10 ਅਗਸਤ 2017 ਨੂੰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਗਿਆ ਸੀ। ਹੁਣ ਇਸ ਗੁਰਦੁਆਰੇ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਨਾਲ ਜੋੜ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਪੀੜਤ ਕਰਮਚਾਰੀਆਂ ਨੇ ਦੱਸਿਆ ਕਿ 10 ਅਗਸਤ ਤੋਂ ਉਨ੍ਹਾਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਧਰਮ ਬਦਲਣ ਲਈ ਮਜਬੂਰ ਹੋਣਗੇ ਅਤੇ 27 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਆਪਣੇ ਕਕਾਰ ਰੱਖ ਕੇ ਖਿਮਾ ਯਾਚਨਾ ਕਰਨਗੇ। 28 ਨਵੰਬਰ ਨੂੰ ਉਹ ਕਿਸੇ ਹੋਰ ਧਰਮ ਵਿੱਚ ਸ਼ਾਮਲ ਹੋ ਜਾਣਗੇ।

ਸਿੱਧੂ ਨੇ ਅਫ਼ਸਰ ਰਗੜੇ, ਕੀਤੇ ਬਰਖਾਸਤ, ਅਹੁਦਿਓਂ ਲਾਹੇ ਤੇ ਪੈਨਸ਼ਨ ਰੋਕੀ

ਚੰਡੀਗੜ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਗਲਿਆਰਾ ਪ੍ਰਾਜੈਕਟ ਸਬੰਧੀ ਭ੍ਰਿਸ਼ਟਾਚਾਰ ਖਿਲਾਫ ਕਰੜੀ ਕਾਰਵਾਈ ਕੀਤੀ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਾਰਪੋਰੇਸ਼ਨ ਕਾਡਰ ਦੇ 33 ਅਧਿਕਾਰੀਆਂ, ਜੋ ਕਿ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿਖੇ ਤੈਨਾਤ ਰਹੇ ਅਤੇ ਗਲਿਆਰਾ ਪ੍ਰੋਜੈਕਟ ਨਾਲ ਸਬੰਧਤ ਰਹੇ, ਨੂੰ ਆਪਣੇ ਫਰਜ ਵਿਚ ਕੁਤਾਹੀ ਵਰਤਣ ਅਤੇ ਮਿਉਂਸਿਪਲ ਕਾਰਪੋਰੇਸ਼ਨ ਐਕਟ ਤੇ ਪੰਜਾਬ ਸਿਵਲ ਸਰਵਿਸਿਜ (ਪਨੀਸ਼ਮੈਂਟ ਐਂਡ ਅਪੀਲਜ਼) ਰੂਲਜ ਦੇ ਨਿਯਮ 8 ਦੇ ਪ੍ਰਾਵਧਾਨਾਂ ਦੀ ਉਲੰਘਣਾ ਕਰਨ ਕਰ ਕੇ ਚਾਰਜਸ਼ੀਟ ਕੀਤਾ ਗਿਆ ਸੀ। ਚਾਰਜਸ਼ੀਟ ਕੀਤੇ ਅਧਿਕਾਰੀਆਂ ਦੇ ਜਵਾਬਾਂ ‘ਤੇ ਵਿਚਾਰ ਕਰਨ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਉਸ ਵੇਲੇ ਦੇ ਐਸ.ਟੀ.ਪੀ., ਅੰਮ੍ਰਿਤਸਰ ਹੇਮੰਤ ਬਤਰਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ। ਹੋਰ ਅਧਿਕਾਰੀਆਂ ਬਾਂਕੇ ਬਿਹਾਰੀ, ਏ ਟੀ ਪੀ, ਰਜਿੰਦਰ ਸ਼ਰਮਾ ਏ.ਟੀ.ਪੀ. ਅਤੇ ਹਰਜਿੰਦਰ ਸਿੰਘ ਬਿਲਡਿੰਗ ਇੰਸਪੈਕਟਰ ਨੂੰ ਆਪਣੇ ਮੌਜੂਦਾ ਅਹੁਦੇ ਤੋਂ ਇੱਕ ਅਹੁਦਾ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਕਤੀ ਸਾਗਰ ਭਾਟੀਆ ਐਸ.ਟੀ.ਪੀ., ਦੇਸਰਾਜ ਐਮ.ਟੀ.ਪੀ., ਸੁਰਜੀਤ ਸਿੰਘ ਏ.ਟੀ.ਪੀ., ਸੁਰੇਸ਼ ਰਾਜ ਏ.ਟੀ.ਪੀ., ਮਨੋਹਰ ਸਿੰਘ ਭੱਟੀ ਏ.ਟੀ.ਪੀ. ਅਤੇ ਬਿਲਡਿੰਗ ਇੰਸਪੈਕਟਰ ਮਾਈਕਲ ਨੂੰ ਤਿੰਨ ਸਾਲਾਂ ਦੇ ਸਮੇਂ ਲਈ ਪੈਂਸ਼ਨ ਵਿੱਚ 50 ਫ਼ੀ ਸਦੀ ਕਟੌਤੀ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਸੁਖਬੀਰ ਬਾਦਲ ਵੱਲੋਂ ਦਿੱਲੀ ਯੂਨੀਵਰਸਿਟੀ ਦਾ ਨਾਂਅ 'ਵੰਦੇ ਮਾਤਰਮ' ਰੱਖਣ ਦੀ ਸਲਾਹ

ਚੰਡੀਗੜ੍ਹ: ਦਿੱਲੀ ‘ਚ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ‘ਵੰਦੇ ਮਾਤਰਮ’ ਰੱਖੇ ਜਾਣ ਦੇ ਮਸਲੇ ‘ਤੇ ਸੁਖਬੀਰ ਬਾਦਲ ਦਾ ਸਖ਼ਤ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਜਾਂ ਕਿਸੇ ਹੋਰ ਸੰਸਥਾ ਦਾ ਨਾਂ ‘ਵੰਦੇ ਮਾਤਰਮ’ ਰੱਖ ਸਕਦੇ ਹਨ। ਉਨ੍ਹਾਂ ਕਿਹਾ ਮੈਂ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਬਹੁਤ ਸਤਿਕਾਰਤ ਹਨ ਤੇ ਉਨ੍ਹਾਂ ਨੇ ਆਪਣੀ ਨਿੱਜੀ ਜਾਇਦਾਦ ਦਾਨ ਕਰ ਕੇ ਇਹ ਕਾਲਜ ਬਣਾਇਆ ਸੀ। ਇਹ ਨਿਜੀ ਨਹੀਂ ਟਰੱਸਟ ਦੀ ਜ਼ਮੀਨ ਜਾਇਦਾਦ ਹੈ। ਸੁਖਬੀਰ ਨੇ ਕਿਹਾ ਅਸੀਂ ਵੰਦੇ ਮਾਤਰਮ ਦਾ ਬੇਹੱਦ ਸਤਿਕਾਰ ਕਰਦੇ ਹਾਂ ਪਰ ਸਾਡੇ ਸੰਸਥਾਨ ਨਾਲ ਇਹ ਸਲੀਕਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਵੈਸੇ ਵੀ ਇਤਿਹਾਸਕ ਸੰਸਥਾਨ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਨੂੰ ਆਰਥਿਕਤਾ ਦਾ ਕੁਝ ਵੀ ਪਤਾ ਨਹੀਂ ਹੈ ਤੇ ਉਹ ਐਵੇਂ ਹੀ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਸੀ ਕਿ ਪੈਸੇ ਨਹੀਂ ਹਨ ਤੇ 10 ਸਾਲ ਵਿਕਾਸ ਕੀਤਾ ਤੇ ਇਹ ਹਰ ਰੋਜ਼ ਕਹਿ ਦੇਂਦੇ ਨੇ ਕਿ ਪੈਸੇ ਨਹੀਂ ਹਨ। ਸੁਖਬੀਰ ਬਾਦਲ ਨੂੰ ਜਦੋਂ SGPC ਮੀਟਿੰਗ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸਵਾਲ ਦਾ ਜਵਾਬ ਨਹੀਂ ਦਿੱਤਾ। ਦਰ ਸੁਖਬੀਰ ਅੱਜ ਇਕੱਲੇ ਇਕੱਲੇ SGPC ਮੈਂਬਰ ਨੂੰ ਮਿਲੇ ਹਨ ਤੇ ਉਨ੍ਹਾਂ ਨਾਲ ਨਵੇਂ ਪ੍ਰਧਾਨ ਬਾਰੇ ਚਰਚਾ ਕੀਤੀ।

ਸ਼ਰਾਬ ਦੇ ਸ਼ੌਕੀਨ, ਹੁਣ ਇਹ ਕੰਮ ਕਰਨੇ 'ਤੇ ਹੋਵੇਗਾ ਗੈਰ ਜ਼ਮਾਨਤੀ ਜੁਰਮ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਪੰਜਾਬ ਐਕਸਾਈਜ਼ ਐਕਟ 1914 (ਸੋਧ) ਬਿੱਲ 2017 ਦੇ ਖਰੜੇ ਦੀਆਂ ਧਾਰਾਵਾਂ 26-ਏ, 72, 78 ਅਤੇ 81 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਕਾਨੂੰਨੀ ਰੂਪ ਦੇਣ ਲਈ ਵਿਧਾਨ ਸਭਾ ਦੇ ਅਗਲੇ ਇਜਲਾਸ ਦੌਰਾਨ ਪੇਸ਼ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਧਾਰਾ 72, 78 ਅਤੇ 81 ਵਿੱਚ ਸੋਧ ਨਾਲ ਸੂਬੇ ਵਿੱਚ ਸ਼ਰਾਬ ਦੀ ਸਮੱਗਲਿੰਗ ਉੱਤੇ ਕਾਬੂ ਪਾਇਆ ਜਾ ਸਕੇਗਾ ਅਤੇ 750 ਮਿਲੀਮੀਟਰ ਦੀ ਸਮਰੱਥਾ ਵਾਲੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ 12 ਤੋਂ ਵੱਧ ਬੋਤਲਾਂ ਪੰਜਾਬ ਵਿੱਚ ਲਿਆਉਣ ਨੂੰ ਗੈਰ ਜ਼ਮਾਨਤੀ ਜੁਰਮ ਮੰਨਿਆ ਜਾਵੇਗਾ। ਸ਼ਰਾਬ ਦੀਆਂ ਤਿੰਨ ਤੋਂ ਵੱਧ ਪੇਟੀਆਂ ਲਿਜਾਣ ਵਾਲੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਇਸ ਦੀ ਰਿਹਾਈ ਜ਼ਬਤ ਕੀਤੀ ਹੋਈ ਸ਼ਰਾਬ ਦੀ ਕੀਮਤ ਦੇ ਬਰਾਬਰ ਨਗਦੀ ਜਾਂ ਬੈਂਕ ਗਾਰੰਟੀ ਦਿੱਤੇ ਜਾਣ ਉੱਤੇ ਕੀਤੀ ਜਾਵੇਗੀ। ਇੱਕ ਹੋਰ ਫੈਸਲੇ ਵਿੱਚ ਕੈਬਨਿਟ ਨੇ ਪੰਜਾਬ ਲੈਂਡ ਰੈਵੇਨਿਊ ਐਕਟ 1972 ਦੀ ਧਾਰਾ 38 (ਏ) ਵਿੱਚ ਸੋਧ ਕਰ ਕੇ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਬਿੱਲ ਪੇਸ਼ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜਿਸ ਨਾਲ ਕੇਲੇ, ਅਮਰੂਦ ਤੇ ਅੰਗੂਰਾਂ ਦੀ ਖੇਤੀ ਲਈ ਜ਼ਮੀਨ ਨੂੰ ਬਾਗਾਂ ਦੀ ਪਰਿਭਾਸ਼ਾ ਤੋਂ ਬਾਹਰ ਕੱਢ ਲਿਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕੱਢ ਕੇ ਫਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਵੱਲ ਮੋੜਿਆ ਜਾ ਸਕੇ। ਇਸ ਸੋਧ ਨਾਲ ਅਮਰੂਦ, ਕੇਲੇ ਅਤੇ ਅੰਗੂਰਾਂ ਦੀ ਕਾਸ਼ਟ ਕਰਨ ਵਾਲੇ ਕਿਸਾਨਾਂ ਜਾਂ ਮੁਜਾਰੇ ਨੂੰ 20.5 ਹੈਕਟੇਅਰ ਤੱਕ ਜ਼ਮੀਨ ਰੱਖਣ ਦਾ ਕਾਨੂੰਨੀ ਹੱਕ ਮਿਲ ਜਾਵੇਗਾ। ਇਸ ਤੋਂ ਕਿਸਾਨਾਂ ਨੂੰ ਇੱਕ ਨਵੀਂ ਆਸ ਜਾਗੀ ਹੈ।

ਦੇਸ਼ ਲਈ ਜਾਨ ਵਾਰਨ ਵਾਲੇ ਮਨਦੀਪ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸਿਪਾਹੀ ਮਨਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦ ਮਨਦੀਪ ਸਿੰਘ ਦਾ ਬਟਾਲਾ ਦੇ ਪਿੰਡ ਚਾਹਲ ‘ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਪਰਿਵਾਰ ਹੀ ਨਹੀਂ ਪੂਰਾ ਪਿੰਡ ਵਿੱਚ ਸੋਗ ਦੀ ਲਹਿਰ ਸੀ। ਦੂਰੋਂ ਦੂਰੋਂ ਰਿਸ਼ਤੇਦਾਰ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਮਨਦੀਪ ਦੇ ਪਿਤਾ ਨੇ ਕਿਹਾ ਪੁੱਤਰ ਦੀ ਕੁਰਬਾਨੀ ‘ਤੇ ਮਾਣ ਹੈ। ਉਸ ਦੇ ਪਿਤਾ ਨੇ ਕਿਸਮਤ ਨਾਲ ਗਿਲਾਂ ਕਰਦਿਆਂ ਕਿਹਾ ਕਿ ਮਨਦੀਪ ਦੀ ਸ਼ਹੀਦੀ ਨਾਲ ਉਸ ਦੇ ਨੰਨ੍ਹੇ ਪੋਤਰੇ-ਪੋਤਰੀਆਂ ਦੀਆਂ ਰੀਝਾਂ ਵੀ ਅਧੂਰੀਆਂ ਰਹਿ ਗਈਆਂ। ਦੇਸ਼ ਲਈ ਸ਼ਹਾਦਤ ਦੇਣ ਵਾਲੇ ਮਨਦੀਪ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਸਦਾ ਆਪਣੀ ਡਿਊਟੀ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਜਾਣ ਪਿੱਛੋਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ 32 ਸਾਲ ਦਾ ਸ਼ਹੀਦ ਮਨਦੀਪ 9 ਸਿੱਖ ਰੈਜੀਮੈਂਟ ‘ਚ ਤੈਨਾਤ ਸੀ। ਬੀਤੇ ਬੁੱਧਵਾਰ ਨੂੰ ਸ਼੍ਰੀਨਗਰ ਦੇ ਕੁਪਵਾੜਾ ਸੈਕਟਰ ‘ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸ਼ਹੀਦ ਹੋ ਗਿਆ ਸੀ। ਮਨਦੀਪ ਆਪਣੇ ਪਿੱਛੇ 2 ਪੁੱਤਰ, ਪਤਨੀ ਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਜਵਾਨ ਮਨਦੀਪ ਦੀ ਸ਼ਹੀਦੀ ‘ਤੇ ਪਿੰਡ ਵਾਸੀਆਂ ਨੂੰ ਮਾਣ ਹੈ।

ਨੌਵੇਂ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਮਾਂ-ਧੀ ਦੀ ਸਰੋਵਰ 'ਚ ਡਿੱਗਣ ਕਾਰਨ ਮੌਤ

ਪਟਿਆਲਾ: ਇੱਥੋਂ ਦੇ ਇਤਿਹਾਸਿਕ ਗੁਰੂਦਵਾਰਾ ਮੋਤੀ ਬਾਗ਼ ਸਾਹਿਬ ਵਿਖੇ ਦੁਖਦਾਇਕ ਹਾਦਸਾ ਵਾਪਰਿਆ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਦਰਸ਼ਨ ਕਰਨ ਆਈਆਂ ਮਾਂ ਅਤੇ ਧੀ ਦੀ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਮਾਂ-ਧੀ ਸਰੋਵਰ ਕੋਲ ਇਸ਼ਨਾਨ ਲਈ ਗਈਆਂ ਸਨ ਤਾਂ ਪੈਰ ਤਿਲ੍ਹਕ ਜਾਣ ਕਾਰਨ ਦੋਵੇਂ ਸਰੋਵਰ ਵਿੱਚ ਡਿੱਗ ਗਈਆਂ। ਮ੍ਰਿਤਕ ਬੱਚੀ ਦਾ ਨਾਂ ਏਨਮ ਅਤੇ ਉਸ ਦੀ ਮਾਂ ਦਾ ਨਾਂ ਹਰਵਿੰਦਰ ਕੌਰ ਦੱਸਿਆ ਜਾਂਦਾ ਹੈ। ਮ੍ਰਿਤਕ ਲੜਕੀ ਦੀ ਉਮਰ ਕਰੀਬਨ 4 ਸਾਲ ਦੱਸੀ ਜਾ ਰਹੀ ਹੈ ਤੇ ਉਸ ਦੀ ਮਾਂ ਦੀ ਉਮਰ ਤਕਰੀਬਨ 32 ਸਾਲ ਹੈ। ਦੋਵੇਂ ਜਣੀਆਂ ਪਟਿਆਲਾ ਦੇ ਹੀ ਪਿੰਡ ਜੱਟਾਂ ਵਾਲੇ ਚੋਤਰਾ ਦੀਆਂ ਰਹਿਣ ਵਾਲਿਆਂ ਸਨ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਬੀਤੀ ਸ਼ਾਮ ਸਥਾਨਕ ਪੁਲਿਸ ਚੌਕੀ ਵਿੱਚ ਦੋਵਾਂ ਦੇ ਲਾਪਤਾ ਹੋਣ ਦੀ ਇਤਲਾਹ ਦਿੱਤੀ ਗਈ ਸੀ। ਹਾਲੇ ਮ੍ਰਿਤਕਾਂ ਦੀ ਸ਼ਨਾਖ਼ਤ ਕਰਵਾਉਣੀ ਬਾਕੀ ਹੈ।

ਰਾਮ ਰਹੀਮ ਦੇ ਡੇਰੇ 'ਚੋਂ ਮਿਲੇ ਦਸਤਾਵੇਜ਼ਾਂ ਦਾ ਵੱਡਾ ਖੁਲਾਸਾ...!

ਚੰਡੀਗੜ੍ਹ: ਰਾਮ ਰਹੀਮ ਦੇ ਡੇਰਾ ਹੈੱਡਕੁਆਰਟਰ ਸਿਰਸਾ ਦੀ ਤਫਤੀਸ਼ ਦੌਰਾਨ ਕੋਰਟ ਕਮਿਸ਼ਨਰ ਏ.ਕੇ. ਪਵਾਰ ਨੇ ਰਿਪੋਰਟ ਵਿੱਚ ਤਾਂ ਬਹੁਤ ਖੁਲਾਸੇ ਕੀਤੇ ਹੀ ਪਰ ਇਸ ਦੇ ਨਾਲ ਪਵਾਰ ਨੇ ਆਪਣੀ ਰਿਪੋਰਟ ਵਿੱਚ ਡੇਰੇ ਵਿਚੋਂ ਬਰਾਮਦ ਹੋਈ ਹਰ ਇੱਕ ਚੀਜ਼ ਦੀ ਸੂਚੀ ਵੀ ਤਿਆਰ ਕੀਤੀ। ਏ.ਬੀ.ਪੀ. ਸਾਂਝਾ ਨੇ ਜਦੋਂ ਲਿਸਟ ‘ਤੇ ਗੌਰ ਕੀਤੀ ਤਾਂ ਬਹੁਤ ਕੁਝ ਮਿਲਿਆ। ਡੇਰੇ ਦੀ ਰਿਪੋਰਟ ਜੋ 10 ਸੈਕਟਰਾਂ ਵਿੱਚ ਵੰਡੀ ਸੀ, ਉਸੇ ਤਰ੍ਹਾਂ ਅੰਦਰੋਦੀ ਦੀ ਇਹ ਸੂਚੀ ਵੀ 10 ਸੈਕਟਰਾਂ ਵਿੱਚ ਵੰਡੀ ਹੋਈ ਹੈ। ਡੇਰੇ ਅੰਦਰ ਕੁੱਲ 49 ਕੰਪਿਊਟਰਾਂ ਦੇ ਸੀ.ਪੀ.ਯੂ. ਮਿਲੇ ਜਿਨ੍ਹਾਂ ਵਿੱਚ ਡੇਰੇ ਦਾ ਹਰ ਰਾਜ਼ ਬੰਦ ਹੋ ਸਕਦਾ ਹੈ। ਕੋਰਟ ਕਮਿਸ਼ਨਰ ਨੇ ਇਹ ਕੰਪਿਊਟਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹਵਾਲੇ ਕਰ ਦਿੱਤੇ ਹਨ। ਇਹ ਸਾਰੇ ਸੀ.ਪੀ.ਯੂ. ਸੈਕਟਰ 7 ਤੇ 8 ਵਿੱਚੋਂ ਮਿਲੇ ਜਿਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਡੇਰੇ ਦਾ ਆਪਰੇਟਿੰਗ ਸਿਸਟਮ ਇਨ੍ਹਾਂ ਸੈਕਟਰਾਂ ਵਿੱਚ ਸੀ। ਇਸ ਤੋਂ ਇਲਾਵਾ ਡੇਰੇ ਵਿੱਚ ਸੀ.ਡੀ. ਤੇ ਡੀ.ਵੀ.ਡੀ. ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਡੇਰੇ ਵਿੱਚੋਂ ਕੁੱਲ 166 ਸੀ.ਡੀਜ਼. ਤੇ 4 ਡੀ.ਵੀ.ਡੀਜ਼. ਬਰਾਮਦ ਹੋਈਆਂ। ਪਰ ਇਨ੍ਹਾਂ ਵਿੱਚ ਕੀ ਰਿਕਾਰਡ ਕੀਤਾ ਹੈ ਇਸ ਦਾ ਜ਼ਿਕਰ ਰਿਪੋਰਟ ਵਿੱਚ ਨਹੀਂ ਹੈ। ਡੇਰਾ ਤਲਾਸ਼ੀ ਮੁਹਿੰਮ ਦੇ ਸੈਕਟਰ 2 ਵਿੱਚੋਂ 7 ਡਾਇਰੀਆਂ ਮਿਲੀਆਂ, ਜੋ ਕੋਰਟ ਕਮਿਸ਼ਨਰ ਨੇ ਹਾਈਕੋਰਟ ਦੇ ਹਵਾਲੇ ਕਰ ਦਿੱਤੀਆਂ ਹਨ। ਡੇਰੇ ਵਿੱਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਵੀ ਬਰਾਮਦ ਕੀਤੀ ਗਈ ਹੈ। ਤਫਤੀਸ਼ ਦੌਰਾਨ ਕੋਰਟ ਕਮਿਸ਼ਨਰ ਨੂੰ 29 ਡੀ.ਵੀ.ਆਰ. ਮਿਲੇ ਜੋ ਸੈਕਟਰ 2 ਤੇ 6 ਵਿੱਚ ਰੱਖੇ ਹੋਏ ਸਨ। ਡਿਜੀਟਸ ਦਸਤਾਵੇਜ਼ਾਂ ਤੋਂ ਇਲਾਵਾ ਕੋਰਟ ਕਮਿਸ਼ਨਰ ਨੂੰ ਕੁੱਲ 60 ਅਜਿਹੇ ਬੈਗ ਮਿਲੇ ਜਿਨ

ਹੁਣ ਸਮੱਗਲਰਾਂ ਦੀ ਖੈਰ ਨਹੀਂ ! ਕੈਬਨਿਟ ਮੀਟਿੰਗ 'ਚ ਅਹਿਮ ਫੈਸਲੇ

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਬੈਠਕ ‘ਚ ਸਮਗਲਿੰਗ ਨੂੰ ਰੋਕਣ ਲਈ ਐਕਸਾਈਜ਼ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨਾਲ ਪੰਜਾਬ ‘ਚ ਸਮੱਗਲਰਾਂ ਖ਼ਿਲਾਫ ਕਾਨੂੰਨ ਸਖ਼ਤ ਹੋਵੇਗਾ ਤੇ 27 ਨਵੰਬਰ ਨੂੰ ਵਿਧਾਨ ਸਭਾ ਚ ਬਿੱਲ ਪਾਸ ਹੋਵੇਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਕਿਹਾ ਕਿ ਹੁਣ ਹਰ ਹਫਤੇ ਬੁੱਧਵਾਰ ਨੂੰ ਕੈਬਿਨਟ ਬੈਠਕ ਹੋਇਆ ਕਰੇਗੀ ਤਾਂ ਕਿ ਸਰਕਾਰ ਦੇ ਕੰਮ ਹਰ ਹਫ਼ਤੇ ਨਬੇੜੇ ਜਾ ਸਕਣ। ਉਨ੍ਹਾਂ ਕਿਹਾ ਕਿ ਝੋਨੇ ਤੇ ਕਣਕ ਦੀ ਫ਼ਸਲ ਤੇ ਮਾਰਕੀਟ ਫੀਸ 1 ਤੋਂ 2 ਫ਼ੀਸਦੀ ਤੇ 2 ਤੋਂ 3 ਫ਼ੀਸਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਕੋਪਰੇਟਿਵ ਸੁਸਾਇਟੀ ਬਿੱਲ ਵਿੱਚ 6 ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਰੂਰਲ ਡਿਵੈਲਪਮੈਂਟ ਐਕਟ ‘ਚ ਸੋਧ ਬਾਰੇ ਬਿੱਲ ਨੂੰ ਮਨਜ਼ੂਰੀ ਮਿਲੀ ਹੈ। ਕੁੱਲ ਚਾਰ ਸੋਧ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬਾਦਲ ਨੇ ਕਿਹਾ ਕਿ ਆਂਗਣਵਾਂੜੀ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸੂਬੇ ‘ਚ ਇੱਕ ਵੀ ਆਂਗਣਵਾੜੀ ਵਰਕਰ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ ਤੇ ਇੱਕ ਵੀ ਆਂਗਣਵਾੜੀ ਸੈਂਟਰ ਬੰਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪ੍ਰੀ-ਪ੍ਰਾਇਮਰੀ ਸਕੂਲ ਆਂਗਣਵਾੜੀ ਸੈਂਟਰਾਂ ਦੇ ਖ਼ਿਲਾਫ ਨਹੀਂ ਹੈ। ਲੁਧਿਆਣਾ ਹਾਦਸੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਬਨਿਟ ਨੇ ਇਸ ‘ਤੇ ਭਾਰੀ ਅਫਸੋਸ ਜਤਾਇਆ ਹੈ ਤੇ ਇਹ ਫੈਸਲਾ ਹੋਇਆ ਹੈ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਇੱਕ ਵਿਸ਼ੇਸ਼ ਡਰੈਸ ਦਿੱਤੀ ਜਾਵੇਗੀ ਤਾਂ ਕਿ ਹਾਦਸੇ ਮੌਕੇ ਉਨ੍ਹਾਂ ਦਾ ਨੁਕਸਾਨ ਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੀ ਦੀ ਕੀਮਤੀ ਜਾਨ ਇਸ ਤਰ੍ਹਾਂ ਨਹੀਂ ਜਾਣੀ ਚਾਹੀਦੀ।

ਮੋਦੀ ਸਰਕਾਰ ਕੋਲ ਪੰਜਾਬ ਦੇ 3600 ਕਰੋੜ ਰੁਪਏ ਫਸੇ ! ਕਰਜ਼ ਦੇਣ ਤੋਂ ਵੀ ਇਨਕਾਰ

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਜੀਐਸਟੀ ਤੋਂ ਬਾਅਦ ਕੇਂਦਰ ਸਰਕਾਰ ਕੋਲ ਪੰਜਾਬ ਦੇ 3600 ਕਰੋੜ ਰੁਪਏ ਫਸੇ ਪਏ ਹਨ। ਅਸੀਂ ਕਈ ਵਾਰ ਕੇਂਦਰ ਸਰਕਾਰ ਨੂੰ ਆਪਣੀ ਪਤਲੀ ਵਿੱਤੀ ਹਾਲਤ ਬਾਰੇ ਦੱਸ ਚੁੱਕੇ ਹਾਂ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ‘ਤੇ ਲੈਟਰ ਲਿਖਣਗੇ ਤਾਂ ਕਿ ਸਾਨੂੰ ਸਾਡੇ ਪੈਸੇ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਵਿਆਜ਼ ‘ਤੇ ਪੈਸੇ ਲੈ ਕੇ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਲੋਨ ਦੇਣ ਦੀ ਬੇਨਤੀ ਵੀ ਕਰ ਚੁੱਕੇ ਹਾਂ ਉਹ ਨਾ ਤਾਂ ਸਾਨੂੰ ਲੋਨ ਦਿੰਦੇ ਹਨ ਤੇ ਨਾ ਹੀ ਸਾਡੇ ਪੈਸੇ ਰਲੀਜ਼ ਕਰਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ ਭਾਵੇਂ ਵੱਡੇ ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਹਾਂ ਪਰ ਇਸ ਸਾਲ ਦੇ ਅੰਤ ਤੱਕ ਕਰਜ਼ਾ ਮੁਆਫੀ ਅਮਲੀ ਰੂਪ ਵਿੱਚ ਲਾਗੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਪ੍ਰਤੀਬੱਧ ਹੈ ਤੇ ਅਸੀਂ ਹਰ ਵਾਅਦਾ ਹਰ ਹਾਲਤ ‘ਚ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਕੀ ਰਾਜਾਂ ਨਾਲੋਂ ਹਰ ਪਾਸੇ ਬਿਹਤਰ ਕੰਮ ਕੀਤੇ ਹਨ ਤੇ ਅੱਗੇ ਵੀ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਜੀ ਐਸ ਟੀ ‘ਚ ਬਹੁਤ ਵੱਡੀਆਂ ਸਮੱਸਿਆਵਾਂ ਹਨ ਤੇ ਇਸੇ ਨੇ ਰਾਜਾਂ ਨੂੰ ਵੱਡੇ ਸੰਕਟਾਂ ‘ਚ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਨਾ ਤਿਆਰੀ ਤੋਂ ਲਾਗੂ ਕੀਤਾ ਗਿਆ ਬਿੱਲ ਹੈ ਤੇ ਇਸੇ ਕਰਕੇ ਇਸ ਨੂੰ ਪਹਿਲਾਂ ਚੰਗਾ ਕਹਿਣ ਵਾਲੇ ਵੀ ਹੁਣ ਮਾੜਾ ਕਹਿ ਰਹੇ ਹਨ। ਉਨ੍ਹਾਂ ਕਿਹਾ ਜੇ ਦੇਸ਼ ਨੂੰ ਅੱਗੇ ਲਿਜਾਣਾ ਹੈ ਤਾਂ ਕੇਂਦਰ ਨੂੰ ਸੂਬਿਆਂ ਦਾ ਵਿਕਾਸ ਕਰਨਾ ਹੋਵੇਗਾ ਤਾਂ ਹੀ ਦੇਸ਼ ਅੱਗੇ ਵਧ ਸਕਦਾ ਹੈ। ਬਾਦਲ ਨੇ ਕਿਹਾ ਕਿ ਅਕਾਲੀ

ਕੈਸ਼ ਵੈਨ 'ਚੋਂ 1.14 ਕਰੋੜ ਲੁੱਟਣ ਦਾ ਮਾਮਲਾ, ਭੋਗਪੁਰ ਵਿਚ ਇਕ ਡੇਰਾ ਸੰਚਾਲਕ ਦੇ ਕਾਤਲ ਨਿਕਲੇ ਲੁਟੇਰੇ, ਨਗਦੀ ਤੇ ਪਿਸਤੌਲ ਬਰਾਮਦ

ਕਪੂਰਥਲਾ — 10 ਨਵੰਬਰ ਨੂੰ ਆਦਮਪੁਰ-ਭੋਗਪੁਰ ਮਾਰਗ 'ਤੇ ਇਕ ਬੈਂਕ ਦੀ ਕੈਸ਼ ਵੈਨ 'ਚੋਂ ਪਿਸਤੌਲ ਦੀ ਨੋਕ 'ਤੇ 1.14 ਕਰੋੜ ਰੁਪਏ ਲੁੱਟਣ ਵਾਲੇ ਲੁਟੇਰਾ ਗੈਂਗ ਦੇ ਇਕ ਮੈਂਬਰ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰ ਕੇ ਥਾਣਾ ਕੋਤਵਾਲੀ ਪੁਲਸ ਕਪੂਰਥਲਾ ਨੇ 10.80 ਲੱਖ ਰੁਪਏ ਦੀ ਲੁੱਟੀ ਗਈ ਰਕਮ, ਇਕ ਪਿਸਤੌਲ ਅਤੇ ਵੱਡੀ ਮਾਤਰਾ 'ਚ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। 8 ਜੂਨ 2016 ਨੂੰ ਭੋਗਪੁਰ ਦੇ ਇਕ ਡੇਰਾ ਸੰਚਾਲਕ ਦੀ ਕੀਤੀ ਸੀ ਹੱਤਿਆ ਉੱਥੇ ਹੀ ਗ੍ਰਿਫਤਾਰ ਮੁਲਜ਼ਮ ਨੇ ਭੋਗਪੁਰ ਖੇਤਰ ਵਿਚ ਇਕ ਡੇਰੇ ਦੇ ਸੰਚਾਲਕ ਦਾ ਕਤਲ ਕਰਨ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜ਼ਿਲਾ ਪੁਲਸ ਲਾਈਨ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਡੀ. ਐੱਸ. ਪੀ. ਸਬ-ਡਵੀਜ਼ਨ ਕਪੂਰਥਲਾ ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਬਹੁਈ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਕਿ 10 ਨਵੰਬਰ ਨੂੰ ਆਦਮਪੁਰ-ਭੋਗਪੁਰ ਰੋਡ 'ਤੇ ਇਕ ਬੈਂਕ ਦੀ ਕੈਸ਼ ਵੈਨ ਵਿਚੋਂ 1.14 ਕਰੋੜ ਰੁਪਏ ਦੀ ਰਕਮ ਲੁੱਟਣ ਦੀ ਵਾਰਦਾਤ ਵਿਚ ਸ਼ਾਮਲ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਗਤ ਰਾਮ ਵਾਸੀ ਪਿੰਡ ਕਮਰਾਵਾਂ ਤੇ ਕੁਲਦੀਪ ਉਰਫ ਯੋਧਾ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਬੂਸੋਵਾਲ ਥਾਣਾ ਕਬੀਰਪੁਰ ਨਾਲ ਮੋਟਰਸਾਈਕਲ 'ਤੇ ਕਪੂਰਥਲਾ ਵੱਲ ਆ ਰਹੇ ਹਨ। ਇਸ ਦੀ ਸੂਚਨਾ ਮਿਲਦੇ ਹੀ ਕੋਤਵਾਲੀ ਪੁਲਸ ਨੇ ਨਾਕਾਬੰਦੀ ਕਰਦੇ ਹ

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਐਮਬੀਏ (ਭਾਗ ਪਹਿਲਾ) ਦੇ ਵਿਦਿਆਰਥੀ ਸਰਤਾਜ ਅਨਜ਼ਾਰ (25) ਪੁੱਤਰ ਮੁਹੰਮਦ ਅਨਜ਼ਾਰ ਵਾਸੀ ਜੰਮੂ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦੇ ਪਿਤਾ ਜੰਮੂ ਵਿੱਚ ਐਸਐਚਓ ਵਜੋਂ ਤਾਇਨਾਤ ਹਨ। ਜਾਣਕਾਰਾਂ ਮੁਤਾਬਕ ਉਹ ਇਮਤਿਹਾਨ ਨੂੰ ਲੈ ਕੇ ਫਿਕਰਮੰਦ ਸੀ ਅਤੇ ਅੱਜ ਉਸ ਦਾ ਪੇਪਰ ਵੀ ਸੀ। ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਮੁਤਾਬਕ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ|

ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਪਲਾਸਟਿਕ ਨਿਰਮਾਣ ਕਾਰਖਾਨੇ ਵਿੱਚ ਅੱਗ ਤੋਂ ਬਾਅਦ ਫੈਕਟਰੀ ਦੀ ਇਮਾਰਤ ਦੇ ਨਾਲ-ਨਾਲ ਦੂਜੀ ਇਮਾਰਤ ਦੇ ਢਹਿ ਜਾਣ ਕਾਰਨ ਹੁਣ ਤਕ 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵਾਂ ਇਮਾਰਤਾਂ ਦੇ ਮਲਬੇ ਹੇਠ 6 ਅੱਗ ਬੁਝਾਊ ਦਸਤੇ ਦੇ ਮੁਲਾਜ਼ਮਾਂ ਸਮੇਤ ਕੁੱਲ 10-15 ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਘਟਨਾ ਸਥਾਨ ‘ਤੇ ਕੌਮੀ ਆਪਦਾ ਰਾਹਤ ਫੋਰਸ (ਐਨ.ਡੀ.ਆਰ.ਐਫ.) ਸਮੇਤ ਪੁਲਿਸ ਤੇ ਪ੍ਰਸ਼ਾਸਨ ਬਚਾਅ ਕਾਰਜ ਚਲਾ ਰਿਹਾ ਹੈ। ਹੁਣ ਤਕ ਬਚਾਅ ਟੀਮਾਂ ਨੇ ਇੱਕ ਵਿਅਕਤੀ ਨੂੰ ਜਿਉਂਦਾ ਬਾਹਰ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਜ਼ਖ਼ਮੀਆਂ ਦਾ ਇਲਾਜ ਵੀ ਹਸਪਤਾਲ ਵਿੱਚ ਜਾਰੀ ਹੈ। ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਘਟਨਾ ਸਥਾਨ ਦੇ ਆਲ਼ੇ-ਦੁਆਲ਼ੇ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਸੀ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਅੱਠ ਵਜੇ ਲੁਧਿਆਣਾ ਦੇ ਸਨਅਤੀ ਖੇਤਰ ‘ਏ’ ਵਿੱਚ ਅਮਰਸਨ ਪੌਲੀਮਰਜ਼ ਨਾਂ ਦੇ ਪਲਾਸਟਿਕ ਤੇ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਸੀ। ਸੂਚਨਾ ਮਿਲਦੇ ਹੀ ਅੱਗ ਬਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟੇ ਤੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸੇ ਦੌਰਾਨ ਅਚਾਨਕ ਉਕਤ ਕਾਰਖ਼ਾਨੇ ਦੀ ਇਮਾਰਤ ਡਿੱਗ ਗਈ। ਇਸ ਤੋਂ ਕੁਝ ਸਮੇਂ ਬਾਅਦ ਨਾਲ ਲੱਗਦੀ ਇੱਕ ਹੋਰ ਇਮਾਰਤ ਵੀ ਡਿੱਗ ਗਈ।

ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ ਤਸ਼ੱਦਦ ਦਾ ਇਲਜ਼ਾਮ

ਪਟਿਆਲਾ: ਇੱਥੋਂ ਦੇ ਸ਼ੰਭੂ ਥਾਣੇ ਵਿੱਚ ਮੁੱਖ ਮਾਈਨਿੰਗ ਅਧਿਕਾਰੀ ਦੀ ਰਿਵਾਲਵਰ ਖੋਹਣ ਅਤੇ ਉਨ੍ਹਾਂ ਦੀ ਕੁੱਟਮਾਰ ਦਾ ਮਾਮਲਾ ਭੜਕ ਗਿਆ ਹੈ। ਅੱਜ ਸਮੂਹ ਮਾਈਨਿੰਗ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿੱਚ ਮੀਟਿੰਗ ਮਗਰੋਂ ਪਟਿਆਲਾ ਜ਼ੋਨ ਦੇ ਆਈ.ਜੀ. ਏ.ਐਸ. ਰਾਏ ਨਾਲ ਦੇਰ ਸ਼ਾਮ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਥਾਣਾ ਮੁਖੀ ਸ਼ੰਭੂ ਕੁਲਵਿੰਦਰ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਈ.ਜੀ. ਨੇ ਐਸ.ਐਸ.ਪੀ. ਪਟਿਆਲਾ ਨੂੰ ਮਾਮਲੇ ਦੀ ਜਾਂਚ ਖ਼ੁਦ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਕੀ ਹੈ ਮਾਮਲਾ- ਮਾਈਨਿੰਗ ਅਧਿਕਾਰੀ ਟਹਿਲ ਸਿੰਘ ਸੇਖੋਂ ਨੇ ਏ.ਬੀ.ਪੀ. ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ‘ਤੇ ਬੀਤੇ ਕੱਲ੍ਹ ਉਹ ਛਾਪੇਮਾਰੀ ਲਈ ਮੋਹਾਲੀ ਤੋਂ ਵੱਖਰੇ ਵਾਹਨ ‘ਤੇ ਆ ਰਿਹਾ ਸੀ, ਜਦਕਿ, ਉਨ੍ਹਾਂ ਦੇ ਕੁਝ ਸਾਥੀ ਪਟਿਆਲਾ ਤੋਂ ਆ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਸਾਥੀਆਂ ਨੂੰ ਛਾਪੇ ਦੀ ਥਾਂ ਤੋਂ ਪਹਿਲਾਂ ਹੀ ਕੁਝ ਪੁਲਿਸ ਵਾਲਿਆਂ ਨੇ ਹੀ ਰੋਕ ਲਿਆ ਸੀ ਤੇ ਵਾਪਸ ਜਾਣ ਲਈ ਕਿਹਾ ਸੀ ਤੇ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਸਨ। ਅਧਿਕਾਰੀ ਟਹਿਲ ਸਿੰਘ ਨੇ ਕਿਹਾ ਕਿ ਮਾਈਨਿੰਗ ਮਾਫੀਆ ਦੇ ਇੱਕ ਟਿੱਪਰ ਦਾ ਪਿੱਛਾ ਕਰਦਿਆਂ ਟਿੱਪਰ ਚਾਲਕ ਨੇ ਉਨ੍ਹਾਂ ‘ਤੇ ਟਿੱਪਰ ਚਾੜ੍ਹਣ ਦੀ ਵੀ ਕੋਸ਼ਿਸ਼ ਕੀਤੀ। ਮਾਫੀਆ ਨੇ ਅਧਿਕਾਰੀ ਨੂੰ ਗੁਦਾਮ ਵਿੱਚ ਬੰਦ ਕਰ ਦਿੱਤਾ ਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ। ਥਾਣਾ ਮੁਖੀ ‘ਤੇ ਲਾਏ ਇਲਜ਼ਾਮ- ਮਾਈਨਿੰਗ ਅਧਿਕਾਰੀ ਟਹਿਲ ਸਿੰਘ ਦੱਸਿਆ ਕਿ ਮਾਫੀਆ ਨੇ ਉਨ੍ਹਾਂ ਦਾ ਪਿਸਤੌਲ ਖੋਹ ਕੇ ਉਸ ਵਿੱਚੋਂ ਫਾਇਰ ਵੀ ਕੀਤੇ। ਅਧਿਕਾਰੀ ਮੁਤਾਬਕ ਬਾਅਦ ਵਿੱਚ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਥਾਣੇ ਲਿਜਾ ਕੇ ਅਪਰਾਧੀ ਵਾਂਗ ਬੰਦ ਕਰ ਦਿੱਤਾ ਗਿਆ ਤੇ ਤਸ਼ੱ

ਲੁਧਿਆਣਾ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ: ਸੋਮਵਾਰ ਸਵੇਰੇ ਅੱਠ ਵਜੇ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਏ ਵਿੱਚ ਪਲਾਸਟਿਕ ਦੇ ਪੋਲੀਥੀਨ ਬਣਾਉਣ ਵਾਲੀ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਵਿੱਚ ਕਿਸੇ ਜਾਨੀ ਨੁਕਾਸਨ ਤੋਂ ਬਚਾਅ ਰਿਹਾ ਪਰ ਫ਼ੈਕਟਰੀ ਵਿੱਚ ਲੱਖਾਂ ਰੁਪਏ ਦਾ ਰੱਖਿਆ ਸਟੋਕ ਤੇ ਕੱਚਾ ਮਾਲ ਅੱਗ ਦੀ ਭੇਟ ਚੜ੍ਹ ਗਿਆ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ। ਅਮਰਸਨ ਪਾਲੀਮਰ ਨਾਮਕ ਇਸ ਫ਼ੈਕਟਰੀ ਦੀ ਪਹਿਲੀ ਮੰਜ਼ਲ ਨੂੰ ਅੱਗ ਲੱਗੀ ਤੇ ਫਿਰ ਦੂਜੀ ਮੰਜ਼ਲ ਨੂੰ ਵੀ ਲਪੇਟ ਵਿੱਚ ਲੈ ਲਿਆ। ਸੂਚਨਾ ਮਿਲਦੇ ਹੀ ਅੱਗ ਬਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟਿਆਂ ਵਿੱਚ ਅੱਗ ਬੁਝਾਈ ਗਈ।

ਜਲੰਧਰ 'ਚ HDFC ਬੈਂਕ ਦੀ ਕੈਸ਼ ਵੈਨ ਲੁੱਟੀ, 1.14 ਕਰੋੜ ਲੁੱਟ ਕੇ ਫਰਾਰ

ਜਲੰਧਰ: ਇੱਥੋਂ ਦੀ ਭੋਗਪੁਰ ਰੋਡ ‘ਤੇ ਆਦਮਪੁਰ ਕੋਲ ਸਥਿਤ ਪਿੰਡ ਮਾਣਕ ਅਰਾਈਆਂ ਨੇੜਿਓਂ 6 ਲੁਟੇਰਿਆਂ ਨੇ HDFC ਬੈਂਕ ਦਾ ਪੈਸਾ ਲਿਜਾ ਰਹੀ ਕੈਸ਼ ਵੈਨ ਨੂੰ ਲੁੱਟ ਲਿਆ। ਤਿੰਨ ਮੋਟਰਸਾਈਕਲਾਂ ‘ਤੇ ਸਵਾਰ 6 ਲੁਟੇਰਿਆਂ ਨੇ ਰੈਡੀਐਂਟ ਕੈਸ਼ ਮੈਨੇਜਮੈਂਟ ਕੰਪਨੀ ਵੱਲੋਂ ਲਿਜਾਏ ਜਾ ਰਹੇ ਐਚ.ਡੀ.ਐਫ.ਸੀ. ਬੈਂਕ ਦਾ ਤਕਰੀਬਨ 1.14 ਕਰੋੜ ਰੁਪਏ ਕੈਸ਼ ਲਿਜਾ ਰਹੀ ਵੈਨ ਨੂੰ ਸਮੇਤ ਗੱਡੀ ਲੁੱਟ ਲਿਆ। ਪੁਲਿਸ ਨੇ ਲੁਟੇਰਿਆਂ ਨੂੰ ਕਰਤਾਰਪੁਰ ਦੇ ਨੇੜੇ ਘੇਰਾ ਪਾ ਲਿਆ ਤਾਂ ਲੁਟੇਰਿਆਂ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ 1 ਲੁਟੇਰੇ ਨੂੰ ਕਾਬੂ ਕਰ ਲਿਆ ਹੈ ਪਰ ਬਾਕੀ ਲੁਟੇਰੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਹਨ।

ਧੁੰਦ ਦਾ ਕਹਿਰ: ਟਰੱਕ ਤੇ ਬੱਸ ਵਿਚਾਲੇ ਟੱਕਰ, ਇੱਕ ਮੌਤ

ਜਲੰਧਰ: ਅੰਮ੍ਰਿਤਸਰ ਰੋਡ ‘ਤੇ ਵਿਧੀਪੁਰ ਫਾਟਕ ਦੇ ਨਜ਼ਦੀਕ ਵੀਰਵਾਰ ਸਵੇਰੇ ਧੁੰਦ ਕਾਰਨ ਹਾਦਸਾ ਹੋ ਗਿਆ। ਇੱਕ ਤੇਜ਼ ਰਫਤਾਰ ਬੱਸ ਆਲੂਆਂ ਨਾਲ ਭਰੇ ਟਰੱਕ ‘ਚ ਜਾ ਵੱਜੀ। ਹਾਦਸੇ ‘ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਤੋਂ ਜ਼ਿਆਦਾ ਬਸ ਦੀਆਂ ਸਵਾਰੀਆਂ ਜ਼ਖਮੀ ਹਨ। ਇਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਤੋਂ ਬੱਸ ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਵੱਲ ਜਾ ਰਹੀ ਸੀ। ਜਲੰਧਰ ਦੇ ਵਿਧੀਪੁਰ ਫਾਟਕ ਨੇੜੇ ਇੱਕ ਆਲੂਆਂ ਦਾ ਟਰੱਕ ਮੋੜ ਕੱਟ ਰਿਹਾ ਸੀ। ਬੱਸ ਦੇ ਡਰਾਈਵਰ ਨੂੰ ਧੁੰਦ ‘ਚ ਟਰੱਕ ਨਜ਼ਰ ਨਹੀਂ ਆਇਆ ਤੇ ਬੱਸ ਟਰੱਕ ‘ਚ ਜਾ ਵੱਜੀ। ਥਾਣਾ ਮਕਸੂਦਾਂ ਦੇ ਐਸ.ਐਚ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ‘ਚ ਟਰੱਕ ਦੇ ਕਲੀਨਰ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਸੀ। ਉਨ੍ਹਾਂ ਦੀ ਹਾਲਤ ਠੀਕ ਹੈ।

ਸਕੂਲ ਬੰਦ ਹੋਣ ਦੇ ਬਾਵਜੂਦ ਬੱਚਿਆਂ ਨੂੰ ਲਿਜਾ ਰਹੀ ਵੈਨ ਹਾਦਸਾਗ੍ਰਸਤ

ਬਠਿੰਡਾ: ਪ੍ਰਦੂਸ਼ਣ ਤੇ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਖ਼ਿਆਲ ਕਰਦਿਆਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਐਤਵਾਰ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਹੀਂ ਜਾਪਦੀ। ਅੱਜ ਸਵੇਰੇ ਅਕਾਲ ਅਕੈਡਮੀ ਤਲਵੰਡੀ ਸਾਬੋ ਦੀ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਟ੍ਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਦੁਰਘਟਨਾ ਵਿੱਚ 2 ਸਕੂਲੀ ਬੱਚਿਆਂ ਸਮੇਤ ਕੁੱਲ 7 ਜਣੇ ਜ਼ਖ਼ਮੀ ਹੋ ਗਏ। ਦੁਰਘਟਨਾ ਵਿੱਚ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ। ਔਰਤਾਂ ਨੇ ਦੱਸਿਆ ਕਿ ਉਹ ਟਰੈਕਟਰ ‘ਤੇ ਸਵਾਰ ਹੋ ਕੇ ਖੇਤਾਂ ਵਿੱਚ ਨਰਮਾ ਚੁਗਣ ਲਈ ਜਾ ਰਹੀਆਂ ਸਨ। ਉਨ੍ਹਾਂ ਦੀ ਸਕੂਲ ਬੱਸ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਟੱਕਰ ਕਾਰਨ ਦੋ ਬੱਚੇ ਤੇ ਦੋ ਔਰਤਾਂ ਫੱਟੜ ਹੋ ਗਈਆਂ ਹਨ। ਇਸ ਸਬੰਧੀ ਸਕੂਲ ਦਾ ਪੱਖ ਜਾਣਨ ਲਈ ਜਦੋਂ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਵੈਨ ਵਿੱਚ ਪਹਿਲਾਂ ਤੋਂ ਲੱਗੀਆਂ ਸੀਟਾਂ ਦੇ ਨਾਲ-ਨਾਲ ਕੁਝ ਹੋਰ ਵੱਖਰੀਆਂ ਸੀਟਾਂ ਵੀ ਲਾਈਆਂ ਹੋਈਆਂ ਹਨ ਤਾਂ ਜੋ ਜ਼ਿਆਦਾ ਵਿਦਿਆਰਥੀ ਬਿਠਾਏ ਜਾ ਸਕਣ।

ਕਰਜ਼ਾ ਮਾਫੀ ਬਾਰੇ ਸਰਕਾਰ ਵੱਲੋਂ ਹਾਈਕੋਰਟ 'ਚ ਵੱਡਾ ਖੁਲਾਸਾ

ਚੰਡੀਗੜ੍ਹ: ਕਿਸਾਨ ਹਿੱਤ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਖ਼ਲ ਲੋਕਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਨਵਾਂ ਖੁਲਾਸਾ ਕੀਤਾ ਹੈ। ‘ਅਜੀਤ’ ਅਖ਼ਬਾਰ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਕਿਹਾ ਹੈ ਕਿ ਢਾਈ ਤੋਂ ਪੰਜ ਏਕੜ ਤੱਕ ਦੇ ਉਨ੍ਹਾਂ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਰਾਹਤ ਮਿਲੇਗੀ, ਜਿਨ੍ਹਾਂ ਦਾ ਕਰਜ਼ਾ 2 ਲੱਖ ਤੱਕ ਹੈ। ਯਾਨੀ ਅਸਿੱਧੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜੇਕਰ ਕਰਜ਼ਾ 2 ਲੱਖ ਤੋਂ ਵੱਧ ਹੋਇਆ ਤਾਂ ਕਰਜ਼ਾ ਮੁਆਫ਼ੀ ਦਾ ਲਾਭ ਨਹੀਂ ਮਿਲੇਗਾ। ਪ੍ਰਮੁੱਖ ਸਕੱਤਰ ਖੇਤੀਬਾੜੀ ਵਿਕਾਸ ਗਰਗ ਦੇ ਹਲਫ਼ਨਾਮੇ ਰਾਹੀਂ ਬੈਂਚ ਨੂੰ ਜਾਣੂ ਕਰਵਾਇਆ ਗਿਆ ਕਿ ਢਾਈ ਏਕੜ ਤੱਕ ਦੇ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਜੇਕਰ ਉਨ੍ਹਾਂ ਦਾ ਕਰਜ਼ਾ 2 ਲੱਖ ਤੋਂ ਵੱਧ ਹੋਇਆ ਤਾਂ 2 ਲੱਖ ਰੁਪਏ ਰਾਹਤ ਦਿੱਤੀ ਜਾਵੇਗੀ। ਸਰਕਾਰ ਨੇ ਦੱਸਿਆ ਕਿ ਕਰਜ਼ਾ ਮੁਆਫ਼ੀ ਲਈ 10 ਹਜ਼ਾਰ ਕਰੋੜ ਰੁਪਏ ਦੀ ਤਜਵੀਜ਼ ਹੈ, ਜਿਹੜੀ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਕਰਜ਼ਾ ਮੁਆਫ਼ੀ ਦੀ ਸਕੀਮ ਤੋਂ ਦੁਗਣੀ ਰਾਸ਼ੀ ਹੈ। ਇਹ ਵੀ ਦੱਸਿਆ ਗਿਆ ਕਿ ਕਰਜ਼ਾ ਮੁਆਫੀ ਲਈ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ੇ ਨੂੰ ਤਰਜੀਹ ਦਿੱਤੀ ਜਾਵੇਗੀ, ਦੂਜੀ ਤਰਜੀਹ ਨੈਸ਼ਨਲ ਬੈਂਕਾਂ ਤੇ ਤੀਜੀ ਤਰਜੀਹ ਪ੍ਰਾਈਵੇਟ ਬੈਂਕਾਂ ਦੀ ਹੋਵੇਗੀ। ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਬੈਂਕਾਂ ਦੀਆਂ ਸ਼ਾਖਾਵਾਂ ਵਾਰ ਸੂਚੀ ਤਿਆਰ ਕੀਤੀ ਜਾਵੇਗੀ ਤੇ ਡਿਪਟੀ ਕਮਿਸ਼ਨਰ ਵੱਲੋਂ ਕਰਜ਼ੇ ਦੀ ਰਾਸ਼ੀ ਦੇਣ ਉਪਰੰਤ ਬੈਂਕ ਕਿਸਾਨਾਂ ਨੂੰ ਸਰਟੀਫਿਕੇਟ ਦੇਣਗੇ।

ਮੋਦੀ ਖ਼ਿਲਾਫ ਸਨਅਤਕਾਰਾਂ ਦਾ 'ਕਾਲਾ ਦਿਵਸ'

ਲੁਧਿਆਣਾ: ਫੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਨੋਟਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ ਅੱਜ ਕਾਲਾ ਦਿਵਸ ਮਨਾਇਆ ਗਿਆ ਹੈ। ਸਨਅਤਕਾਰਾਂ ਅਤੇ ਵਪਾਰੀਆਂ ਨੇ ਕਾਲੇ ਬਿੱਲੇ ਲਗਾਕੇ ਸਰਕਾਰ ਦੇ ਇਸ ਫੈਸਲੇ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਪ੍ਰਧਾਨ ਬਦੀਸ਼ ਜਿੰਦਲ ਅਤੇ ਜਨਰਲ ਸਕੱਤਰ ਰਾਜ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨਾਲ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਦੇਸ਼ ਦੀ ਜੀ. ਡੀ. ਪੀ. ਘੱਟਕੇ 5.7 ਫ਼ੀਸਦੀ ਰਹਿ ਗਈ ਜਦਕਿ ਇਸਦੀ 7.8 ਫ਼ੀਸਦੀ ਹੋਣ ਦੀ ਉਮੀਦ ਸੀ। ਉਨ੍ਹਾਂ ਕਿਹਾ ਕਿ ਕਾਰੋਬਾਰ ਤਬਾਹ ਹੋਣ ਕਾਰਨ ਜਿੱਥੇ ਆਰਥਿਕ ਸੰਕਟ ਪੈਦਾ ਹੋ ਗਿਆ ਹੈ ਉਥੇ 30 ਫ਼ੀਸਦੀ ਦੇ ਕਰੀਬ ਬੇਰੁਜ਼ਗਾਰੀ ਵੀ ਵੱਧ ਗਈ ਹੈ ਜਦਕਿ ਨੋਟਬੰਦੀ ਦਾ ਪ੍ਰਭਾਵ ਕਈ ਸਾਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਆਰਥਿਕ ਮੰਦੀ ਕਾਰਨ ਸੈਂਕੜੇ ਸਨਅਤਕਾਰਾਂ ਅਤੇ ਵਪਾਰੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ।

37 ਹਜ਼ਾਰ ਪਰਾਲੀ ਜਲਾਉਣ ਦੇ ਮਾਮਲੇ, 2100 ਚਲਾਨ ਕੱਟੇ ,60 ਲੱਖ ਦੇ ਜੁਰਮਾਨੇ

ਚੰਡੀਗੜ੍ਹ- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਜ ‘ਚ ਹੁਣ ਤੱਕ ਕਰੀਬ 37 ਹਜ਼ਾਰ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਪ੍ਰਸ਼ਾਸਨਿਕ ਟੀਮਾਂ ਨੇ 2100 ਦੇ ਕਰੀਬ ਚਲਾਣ ਕਰ ਕੇ 60 ਲੱਖ ਰੁਪਏ ਦੇ ਜੁਰਮਾਨੇ ਵੀ ਕੀਤੇ ਹਨ ਪਰ ਕਿਸਾਨਾਂ ਵਲੋਂ ਪਰਾਲੀ ਨੂੰ ਜਲਾਇਆ ਜਾਣਾ ਲਗਾਤਾਰ ਜਾਰੀ ਹੈ। ਇਸ ਨਾਲ ਜਿੱਥੇ ਪ੍ਰਦੂਸ਼ਣ ਫ਼ੈਲ ਰਿਹਾ ਹੈ ਉੱਥੇ ਹੀ ਸੜਕ ਹਾਦਸੇ ਹੋਣ ਦਾ ਡਰ ਵੀ ਬਣਿਆ ਹੋਇਆ ਹੈ, ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਜਿਥੇ ਧਰਤੀ, ਮਨੁੱਖ, ਜੀਵ ਜੰਤੂਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ। ਬੇਸ਼ੱਕ ਕਈ ਉੱਦਮੀ ਕਿਸਾਨਾਂ ਨੇ ਪਰਾਲੀ ਨੂੰ ਜਲਾਉਣ ਤੋਂ ਤੋਬਾ ਕੀਤੀ ਹੋਈ ਹੈ ਪਰ ਫ਼ਿਰ ਵੀ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ | ਇਸੇ ਦੌਰਾਨ ਸਮਾਜ ਚਿੰਤਕ ਡਾ. ਏ.ਐਸ. ਮਾਨ ਨੇ ਕਿਹਾ ਹੈ ਕਿ ਪਰਾਲੀ ਜਲਾਏ ਜਾਣ ਦੀ ਇਹ ਸਮੱਸਿਆ ਬਹੁਤ ਗੰਭੀਰ ਹੈ ਇਸ ਦੇ ਹੱਲ ਲਈ ਗੰਭੀਰ ਯਤਨਾਂ ਦੀ ਜ਼ਰੂਰਤ ਹੈ।

ਪਰਾਲੀ ਸਾੜਨ 'ਤੇ 227 ਕਿਸਾਨਾਂ 'ਤੇ ਐੱਫਆਈਆਰ, 454 'ਤੇ ਜੁਰਮਾਨਾ

ਚੰਡੀਗੜ੍ਹ : ਨੈਸ਼ਨਲ ਗ੍ਰੀਨ ਟਿ੫ਬਿਊਨਲ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਹੈ। ਪਰਾਲੀ ਸਾੜਨ ਨਾਲ ਸੂਬਾ ਖ਼ਾਸ ਤੌਰ ‘ਤੇ ਐੱਨਸੀਆਰ ਇਲਾਕੇ ‘ਚ ਅਚਾਨਕ ਧੁੰਦ ਵਾਲੀ ਪਰਤ ਛਾ ਗਈ, ਜਿਸ ਨਾਲ ਸੜਕ ‘ਤੇ ਚੱਲਣਾ ਮੁਸ਼ਕਿਲ ਹੋ ਗਿਆ ਅਤੇ ਸਿਹਤ ਲਈ ਖ਼ਤਰਾ ਵੱਧ ਗਿਆ ਹੈ। ਵਾਤਾਵਰਣ ਵਿਭਾਗ ਨੇ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ 1011 ਕਿਸਾਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਅਜਿਹੇ ਕਿਸਾਨਾਂ ਖ਼ਿਲਾਫ਼ ਨਾ ਸਿਰਫ਼ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ ਬਲਕਿ ਉਨ੍ਹਾਂ ਤੋਂ ਜੁਰਮਾਨਾ ਵੀ ਵਸੂਲਿਆ ਗਿਆ ਹੈ। ਚਾਰ ਨਵੰਬਰ ਨੂੰ ਪਰਾਲੀ ਸਾੜਨ ਦੇ 963 ਅਤੇ ਪੰਜ ਨਵੰਬਰ ਨੂੰ 48 ਕੇਸ ਸਾਹਮਣੇ ਆਏ ਹਨ। ਛੇ ਅਤੇ ਸੱਤ ਨਵੰਬਰ ਦੇ ਅੰਕੜੇ ਹਾਲੇ ਹੈੱਡਕੁਆਰਟਰ ਨਹੀਂ ਪਹੁੰਚੇ। ਵਾਤਾਵਰਣ ਵਿਭਾਗ ਦੇ ਮੰਨਣਾ ਹੈ ਕਿ ਇਨ੍ਹਾਂ ਦੋਨੋਂ ਦਿਨਾਂ ‘ਚ ਵੀ ਲਗਪਗ ਇਕ ਹਜ਼ਾਰ ਕੇਸ ਸਾਹਮਣੇ ਆ ਸਕਦੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 227 ਕਿਸਾਨਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਾਈ ਜਾ ਚੁੱਕੀ ਹੈ ਜਦਕਿ 454 ਕਿਸਾਨਾਂ ਤੋਂ 11 ਲੱਖ, 89 ਹਜ਼ਾਰ, 500 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।

ਰੂਪ ਸਿੰਘ ਬਣੇ SGPC ਦੇ ਨਵੇਂ ਮੁੱਖ ਸਕੱਤਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਮੁੱਖ ਸਕੱਤਰ ਨਿਯੁਕਤ ਕੀਤੇ ਡਾ. ਰੂਪ ਸਿੰਘ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ ਸ਼੍ਰੋਮਣੀ ਕਮੇਟੀ ਦੇ ਤੀਜੇ ਮੁੱਖ ਸਕੱਤਰ ਹਨ ਤੇ ਅਜਿਹੇ ਪਹਿਲੇ ਮੁੱਖ ਸਕੱਤਰ ਹਨ, ਜਿਨ੍ਹਾਂ ਨੂੰ ਮੁਲਾਜ਼ਮ ਸ਼੍ਰੇਣੀ ਵਿੱਚੋਂ ਇਸ ਅਹੁਦੇ ਲਈ ਚੁਣਿਆ ਗਿਆ ਹੈ। ਡਾ. ਰੂਪ ਸਿੰਘ ਤੋਂ ਪਹਿਲਾਂ ਮਨਜੀਤ ਸਿੰਘ ਕਲਕੱਤਾ ਆਨਰੇਰੀ ਮੁੱਖ ਸਕੱਤਰ ਅਤੇ ਮਗਰੋਂ ਹਰਚਰਨ ਸਿੰਘ ਇਸ ਸੰਸਥਾ ਦੇ ਮੁੱਖ ਸਕੱਤਰ ਰਹੇ ਹਨ। ਡਾ. ਰੂਪ ਸਿੰਘ ਨੂੰ ਸਕੱਤਰ ਤੋਂ ਤਰੱਕੀ ਦੇ ਕੇ ਮੁੱਖ ਸਕੱਤਰ ਬਣਾਇਆ ਗਿਆ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਡਾ. ਰੂਪ ਸਿੰਘ 1989 ਵਿੱਚ ਸ਼੍ਰੋਮਣੀ ਕਮੇਟੀ ਵਿੱਚ ਇੰਚਾਰਜ ਕੇਡਰ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀ ਪਹਿਲੀ ਨਿਯੁਕਤੀ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਵਜੋਂ ਹੋਈ ਸੀ। 1997 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੇਲੇ ਤਰੱਕੀ ਦੇ ਕੇ ਉਨ੍ਹਾਂ ਨੂੰ ਮੀਤ ਸਕੱਤਰ ਬਣਾਇਆ ਗਿਆ, ਪਰ ਮੁੜ 1999 ਵਿੱਚ ਸਿਆਸੀ ਮੁਫਾਦ ਕਾਰਨ ਤਰੱਕੀ ਵਾਪਸ ਲੈ ਲਈ ਗਈ। ਉਹ 2012 ਵਿੱਚ ਸਕੱਤਰ ਬਣੇ ਸਨ ਤੇ ਹੁਣ ਤਰੱਕੀ ਮਿਲਣ ਮਗਰੋਂ ਸਿੱਖ ਸੰਸਥਾ ਦੇ ਤੀਜੇ ਮੁੱਖ ਸਕੱਤਰ ਬਣੇ ਹਨ।

ਲੁਧਿਆਣਾ ਦੀਆਂ ਤਿੰਨ ਲੜਕੀਆਂ ਬਾਰੇ ਹੈਰਾਨੀਜਨਕ ਖ਼ੁਲਾਸਾ...

ਲੁਧਿਆਣਾ: ਬੱਚਿਆਂ ਦੀ ਜ਼ਿੰਦਗੀ ਵਿੱਚ ਟੀਵੀ ਸੀਰੀਅਲ ਕਿਸ ਕਦਰ ਅਸਰ ਕਰਦੇ ਹਨ ਇਸ ਬਾਰੇ ਹੈਰਾਨੀਜਨਕ ਖੁਲਾਸਾ ਹੋਇਆ ਹੈ। ਲੁਧਿਆਣਾ ਦੀਆਂ ਤਿੰਨ ਲੜਕੀਆਂ ਕੱਲ੍ਹ ਲਾਪਤਾ ਹੋ ਗਈਆਂ ਸਨ। ਇਨ੍ਹਾਂ ਵਿੱਚੋਂ ਇਕ ਲੜਕੀ ਦੇ ਪਰਿਵਾਰ ਨੂੰ ਲੜਕੀਆਂ ਛੱਡਣ ਬਦਲੇ ਪੰਜਾਹ ਕਰੋੜ ਰੁਪਏ ਦੀ ਫਿਰੌਤੀ ਦੀ ਚਿੱਠੀ ਮਿਲੀ। ਮਾਪਿਆਂ ਨੇ ਲੁਧਿਆਣਾ ਪੁਲੀਸ ਨੂੰ ਬੱਚੀਆਂ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਤੇ ਲੁਧਿਆਣਾ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੀ ਮੱਦਦ ਲਈ, ਜਿਸ ਮਗਰੋਂ ਲੜਕੀਆਂ ਲੱਭ ਗਈਆਂ। ਇਸ ਤੋਂ ਬਾਅਦ ਹੈਰਾਨੀਜਨਕ ਖ਼ੁਲਾਸਾ ਹੋਇਆ ਕਿ ਬੱਚੀਆਂ ਨੇ ਟੀਵੀ ਅਦਾਕਾਰਾ ਨੂੰ ਮਿਲਣ ਲਈ ਅਗਵਾ ਹੋਣ ਦੀ ਯੋਜਨਾ ਘੜੀ ਸੀ। ਡਰਾਮਾ ਰਚੇ ਜਾਣ ਬਾਰੇ ਪੱਤਰਕਾਰਾਂ ਨੂੰ ਦੱਸਦੇ ਹੋਏ ਡੀਸੀਪੀ ਧਰੁਮਨ ਨਿੰਬਲੇ । ਡੀਸੀਪੀ ਧਰੁਮਨ ਨਿੰਬਲੇ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਪੁਲੀਸ ਕੰਟਰੋਲ ਰੂਮ ’ਚ ਸੂਚਨਾ ਮਿਲੀ ਕਿ ਇੱਕ ਹੀ ਇਲਾਕੇ ਦੀਆਂ ਤਿੰਨ ਬੱਚੀਆਂ ਅਚਾਨਕ ਘਰੋਂ ਗਾਇਬ ਹੋ ਗਈਆਂ ਹਨ। ਉਸ ਤੋਂ ਬਾਅਦ ਇੱਕ ਲੜਕੀ ਦੇ ਘਰੋਂ 50 ਕਰੋੜ ਰੁਪਏ ਦੀ ਫਿਰੌਤੀ ਵਾਲੀ ਚਿੱਠੀ ਮਿਲੀ। ਜਦੋਂ ਏਡੀਸੀਪੀ ਰਤਨ ਸਿੰਘ ਬਰਾੜ ਤੇ ਏਸੀਪੀ ਮਨਦੀਪ ਸਿੰਘ ਦੀ ਅਗਵਾਈ ’ਚ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਚਿੱਠੀ ’ਤੇ ਲਿਖਤ ਇੱਕ ਬੱਚੀ ਦੀ ਹੈ। ਇਸ ’ਤੇ ਪੁਲੀਸ ਨੂੰ ਸ਼ੱਕ ਹੋਇਆ ਕਿ ਬੱਚੀਆਂ ਖ਼ੁਦ ਹੀ ਕਿਤੇ ਗਈਆਂ ਹੋ ਸਕਦੀਆਂ ਹਨ। ਪੁਲੀਸ ਨੂੰ ਲੜਕੀਆਂ ਦੀ ਮੋਬਾਈਲ ਲੋਕੇਸ਼ਨ ਚੰਡੀਗੜ੍ਹ ਬੱਸ ਅੱਡੇ ਕੋਲ ਦੀ ਮਿਲੀ। ਉਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਚੰਡੀਗੜ੍ਹ ਪੁਲੀਸ ਦੀ ਮੱਦਦ ਲਈ ਅਤੇ ਬੱਚੀਆਂ ਮਿਲ ਗਈਆਂ। ਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਨੇ ਟੀਵੀ ਅਦਾਕਾਰ ਸੁਬੀਰ ਆਹਲੂਵਾਲੀਆ ਨੂੰ ਮਿਲਣ ਲਈ ਅਗਵਾ ਦੀ ਯ

ਬਠਿੰਡਾ ਹਾਦਸੇ 'ਚ 10 ਮ੍ਰਿਤਕ ਵਿਦਿਆਰਥੀਆਂ ਦੀ ਸ਼ਨਾਖ਼ਤ

ਬਠਿੰਡਾ: ਬਠਿੰਡਾ-ਭੁੱਚੋ ਰੋਡ ‘ਤੇ ਵਾਪਰੇ ਦੋ ਹਾਦਸਿਆਂ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਸਾਰੇ ਮ੍ਰਿਤਕਾਂ ਦੀ ਸ਼ਨਾਖਤ ਕਰ ਲਈ ਹੈ। ਮਰਨ ਵਾਲਿਆਂ ਵਿੱਚ ਪਿੰਡ ਪਿੱਥੋ ਵਾਸੀ ਅਧਿਆਪਕ ਮਨਦੀਪ ਕੌਰ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਰਫ਼ੀ ਮੁਹੰਮਦ (20) ਵਾਸੀ ਦਿਆਲਪੁਰਾ ਮਿਰਜਾ, ਵਿਨੋਦ ਕੁਮਾਰ ਮਿੱਤਲ (18) ਵਾਸੀ ਐਸ.ਬੀ.ਐਸ. ਕਲੋਨੀ ਰਾਮਪੁਰਾ ਮੰਡੀ, ਸ਼ਿਖਾ (17) ਵਾਸੀ ਚਾਉਕੇ ਸਟਰੀਟ ਰਾਮਪੁਰਾ ਮੰਡੀ ਤੇ ਖੁਸ਼ਵੀਰ ਕੌਰ (20) ਵਾਸੀ ਮਹਿਰਾਜ ਬਸਤੀ ਰਾਮਪੁਰਾ ਮੰਡੀ ਸ਼ਾਮਲ ਹਨ। ਇਸੇ ਤਰ੍ਹਾਂ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਜਸਪ੍ਰੀਤ ਕੌਰ (18) ਵਾਸੀ ਨੇੜੇ ਬਸ ਸਟੈਂਡ ਰਾਮਪੁਰਾ ਮੰਡੀ ਤੇ ਨੈਨਸੀ (19) ਵਾਸੀ ਰਾਮਪੁਰਾ ਮੰਡੀ, ਆਈਲੈਟਸ ਕੋਚਿੰਗ ਸੈਂਟਰ ਦੇ ਵਿਦਿਆਰਥੀ ਮਨਪ੍ਰੀਤ ਕੌਰ (18) ਵਾਸੀ ਪਿੰਡ ਲਹਿਰਾ ਖਾਨਾ ਤੇ ਈਸ਼ਵਰ (18) ਵਾਸੀ ਭੁਚੋ ਮੰਡੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਜਖ਼ਮੀ ਵਿਅਕਤੀ ਆਦੇਸ਼ ਹਸਪਤਾਲ ਭੁੱਚੋ ਵਿਖੇ ਇਲਾਜ ਕਰਵਾ ਰਹੇ ਹਨ। ਉਨ੍ਹਾਂ ਵਿੱਚ ਅਮਨਪ੍ਰੀਤ ਕੌਰ (25) ਵਾਸੀ ਪਿੱਥੋ, ਰਮਨਦੀਪ ਕੌਰ (28) ਵਾਸੀ ਜੇਠੂਕੇ, ਜਗਵਿੰਦਰ ਕੌਰ (34) ਵਾਸੀ ਢਪਾਲੀ, ਅਮ੍ਰਿਤਪਾਲ ਕੌਰ (30) ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ (29) ਲਿਬੜਾ ਬੱਸ ਦਾ ਡਰਾਈਵਰ ਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ (19) ਵਾਸੀ ਭੁੱਚੋ ਕਲਾਂ, ਪ੍ਰਿਯਾ ਗਰਗ (19) ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ (18) ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ (74) ਵਾਸੀ ਬਠਿੰਡਾ, ਮਨਥਨ (21) ਵਾਸੀ ਰਾਮਪੁਰਾ ਫੂਲ ਤੇ ਹਰਪ੍ਰੀਤ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੂਜਾ ਹਾਦਸਾ ਵੀ ਬਠਿੰਡਾ-ਭੁੱਚੋ ਰੋਡ ‘ਤੇ ਵਾਪਰਿਆ ਜਿਸ ਵਿੱਚ ਗੱਡੀਆਂ ਇਕ ਦੂਸਰੇ ਵਿੱਚ ਵਜੀਆਂ

ਹਿੰਦੂ ਲੀਡਰਾਂ ਦੇ ਕਤਲ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ: ਮਨਪ੍ਰੀਤ ਬਾਦਲ

ਲੁਧਿਆਣਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਸੂਬੇ ‘ਚ ਹੋ ਰਹੀਆਂ ਧਾਰਮਿਕ ਆਗੂਆਂ ਦੀਆਂ ਹੱਤਿਆਵਾਂ ਪਿੱਛੇ ਵਿਦੇਸ਼ੀ ਤਾਕਤਾਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਏਜੰਸੀਆਂ ਵੱਲੋਂ ਦਿੱਤੇ ਗਏ ਪੁਖਤਾ ਸਬੂਤ ਹਨ। ਦੂਜੇ ਪਾਸੇ ਅੰਮ੍ਰਿਤਸਰ ‘ਚ ਕਤਲ ਹੋਈ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੇ ਕਤਲ ਦੀ ਜਾਂਚ ਕਰ ਰਹੇ ਏਟੀਐਸ ਦੇ ਆਈਜੀ ਵਿਜੈ ਕੁੰਵਰ ਪ੍ਰਤਾਪ ਸਿੰਘ ਨੇ ਸਾਫ਼ ਕਿਹਾ ਸੀ ਕਿ ਇਸ ਪਿੱਛੇ ਗੈਂਗਸਟਰਾਂ ਦਾ ਹੱਥ ਹੈ। ਮਨਪ੍ਰੀਤ ਨੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਮੁੜ ਭਰੋਸਾ ਦਿੱਤਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਹੁਣ ਸਰਕਾਰ ਨਵੀਂ ਨੀਤੀ ਲੈ ਕੇ ਆ ਰਹੀ ਹੈ ਜਿਸ ਤਹਿਤ ਵਿਦੇਸ਼ ਜਾਣ ਲਈ ਲੋਕਾਂ ਨੂੰ ਏਜੰਟਾਂ ਦੇ ਧੱਕੇ ਨਹੀਂ ਚੜ੍ਹਨਾ ਪਵੇਗਾ। ਇਸ ਨੀਤੀ ਤਹਿਤ ਬੱਚਿਆਂ ਦੇ ਵਿਦੇਸ਼ ਜਾਣ ਦਾ ਰਸਤਾ ਅਸਾਨ ਹੋ ਜਾਵੇਗਾ। ਲੁਧਿਆਣਾ ‘ਚ ਉਦਯੋਗਕ ਕੇਂਦਰ ‘ਚ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਮਨਪ੍ਰੀਤ ਨੇ ਕਿਹਾ ਕਿ ਕਿਸੇ ਵੀ ਆਂਗਨਵਾੜੀ ਵਰਕਰ ਦੀ ਨੌਕਰੀ ਨਹੀਂ ਖੁੱਸੇਗੀ, ਉਹ ਪੂਰੀ ਤਰ੍ਹਾਂ ਨਿਸ਼ਚਿੰਤ ਰਹਿਣ। ਲੁਧਿਆਣਾ ‘ਚ ਚੱਲ ਰਹੇ ਰੁਜ਼ਗਾਰ ਮੇਲੇ ‘ਚ ਸਾਢੇ ਤਿੰਨ ਹਜ਼ਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਹੁਣ ਪਿਆਜ਼-ਟਮਾਟਰ ਦਾ ਤੜਕਾ ਲਾਉਣਾ ਔਖਾ!

ਮੁਹਾਲੀ: ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਦਰਜ ਕੀਤਾ ਗਿਆ ਹੈ। ਮੁਹਾਲੀ ਵਿੱਚ ਪਿਆਜ਼ 45 ਤੋਂ 50 ਰੁਪਏ ਪ੍ਰਤੀ ਕਿੱਲੋਅਤੇ ਟਮਾਟਰ 80 ਰੁਪਏ ਕਿੱਲੋ ਵਿੱਕ ਰਿਹਾ ਹੈ। ਜਦਕਿ 10 ਦਿਨ ਪਹਿਲਾਂ ਟਮਾਟਰ 40 ਰੁਪਏ ਤੇ ਵਿਆਜ਼ 30 ਤੋਂ 35 ਰੁਪਏ ਕਿੱਲੋ ਵਿਕ ਰਿਹਾ ਸੀ। ਮੰਡੀ ਮਾਹਿਰਾਂ ਮੁਤਾਬਕ ਪਿਆਜ਼ ਦੀ ਪਹਿਲੀ ਸਾਉਣੀ ਦੀ ਫ਼ਸਲ ਹੇਠ 25 ਫੀਸਦੀ ਰਕਬਾ ਘਟਣ ਕਰਕੇ ਪਿਆਜ਼ ਦੀਆਂ ਕੀਮਤਾਂ ਦਬਾਅ ਹੇਠ ਸਨ, ਪਰ ਸਾਉਣੀ ਤੇ ਉਸ ਤੋਂ ਬਾਅਦ ਦੀ ਫ਼ਸਲ ਦਾ ਰਕਬਾ ਬਿਹਤਰ ਰਿਹਾ ਤੇ ਚੰਗਾ ਉਤਪਾਦਨ ਹੋਣ ਦੇ ਸੰਕੇਤ ਹਨ। ਟਮਾਟਰਾਂ ਦੀਆਂ ਕੀਮਤਾਂ ਵਧਣ ਦੀ ਮੁੱਖ ਵਜ੍ਹਾ ਕਰਨਾਟਕ ਵਿੱਚ ਮੀਂਹ ਕਰਕੇ ਸਪਲਾਈ ਪ੍ਰਭਾਵਿਤ ਹੋਣਾ ਹੈ। ਕਰਨਾਟਕ ਟਮਾਟਰ ਉਤਪਾਦ ਕਰਨ ਵਾਲੇ ਸੂਬਿਆਂ ’ਚੋਂ ਮੋਹਰੀ ਹੈ। ਮੀਂਹ ਕਰਕੇ ਕਰਨਾਟਕ ’ਚ ਟਮਾਟਰ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ।

ਸਿਆਲ ਚੜ੍ਹਦੇ ਹੀ ਧੁੰਦ ਦਾ ਕਹਿਰ, ਪਰਿਵਾਰ ਦੇ 4 ਜੀਆਂ ਦੀ ਮੌਤ

ਅਬੋਹਰ: ਪੰਜਾਬ ‘ਚ ਅਜੇ ਸਰਦੀ ਦੀ ਰੁੱਤ ਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ ਤੇ ਅਗੇਤੀ ਧੁੰਦ ਨੇ ਕੋਹਰਾਮ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਧੁੰਦ ਕਾਰਨ ਅਬੋਹਰ ‘ਚ ਪੈਂਦੇ ਪਿੰਡ ਮੁਹਾਰ ‘ਚ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ‘ਚ ਜਾ ਡਿੱਗੀ। ਇਸ ਹਾਦਸੇ ਵਿੱਚ ਪਿਓ, ਪੁੱਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਜਦਕਿ ਡਰਾਈਵਰ ਜਿੰਦਾ ਬਾਹਰ ਨਿਕਲ ਆਇਆ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਧੁੰਦ ਕਾਰਨ ਲੁਧਿਆਣਾ ਜਗਰਾਓਂ ਮਾਰਗ ‘ਤੇ ਤਿੰਨ ਵਾਹਨ ਟਕਰਾਉਣ ਕਾਰਨ ਵੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋਏ ਸਨ।

ਕਿਸਾਨ ਇੰਦਰਪਾਲ ਨੇ ਲੱਭਿਆ ਪਾਰਲੀ ਦੇ ਨਿਬੇੜੇ ਦਾ ਹੱਲ

ਸੰਗਰੂਰ: ਪਿੰਡ ਕਹੇਰੂ ਦਾ ਕਿਸਾਨ ਇੰਦਰਪਾਲ ਸਿੰਘ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਉਹ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਇਕੱਠੀ ਕਰਕੇ ਵੇਚਕੇ ਜਿੱਥੇ ਕਮਾਈ ਕਰ ਰਿਹਾ ਹੈ, ਉੱਥੇ ਹੀ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਅ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸ ਦਾ ਚਾਰ ਹਜ਼ਾਰ ਟਨ ਝੋਨੇ ਦੀ ਪਰਾਲੀ ਇਕੱਠਾ ਕਰਨ ਦਾ ਟੀਚਾ ਹੈ। ਇਹ ਅਗਾਂਹਵਧੂ ਕਿਸਾਨ ਪਰਾਲੀ ਨੂੰ ਇਕੱਠੀ ਕਰਕੇ ਉਸ ਨੂੰ ਵੱਖ-ਵੱਖ ਥਾਵਾਂ ਉੱਤੇ ਲੋੜਵੰਦਾਂ ਨੂੰ ਵੇਚ ਦਿੰਦਾ ਹੈ। ਇੰਦਰਪਾਲ ਇੱਕ ਵਿਸ਼ੇਸ਼ ਤਕਨੀਕ ਨਾਲ ਲੋਕਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰ ਰਿਹਾ ਹੈ। ਇਸ ਕਾਰਨ ਬਹੁਤੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇੰਦਰਪਾਲ ਦਾ ਕਹਿਣਾ ਹੈ ਕਿ ਇਸ ਕਾਰਜ ਨਾਲ ਵਾਤਾਵਰਣ ਨੁਕਸਾਨ ਹੋਣ ਤੋਂ ਤਾਂ ਬਚਦਾ ਹੀ ਹੈ, ਇਸ ਦੇ ਨਾਲ ਹੀ ਕਿਸਾਨ ਦੀ ਜ਼ਮੀਨ ਵੀ ਸੁਰੱਖਿਅਤ ਰਹਿੰਦੀ ਹੈ। ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਜਿਸ ਨਾਲ ਫਸਲ ਦਾ ਝਾੜ ਵਧੀਆ ਆਉਂਦਾ ਹੈ ਤੇ ਲਾਗਤ ਵਿੱਚ ਵੀ ਕਮੀ ਆਉਂਦੀ ਹੈ। ਪਿੰਡ ਦੇ ਸਰਪੰਚ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਹਾਇਤਾ ਦੇਵੇ ਤਾਂ ਉਹ ਪਰਾਲੀ ਨੂੰ ਅੱਗ ਨਾ ਲਾਉਣ ਵਾਲੀ ਇੰਦਰਪਾਲ ਦੀ ਤਕਨੀਕ ਨੂੰ ਅਪਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਹੈ ਕਿ ਉਸ ਦੀ ਤਕਨੀਕ ਨਾਲ ਪ੍ਰਤੀ ਏਕੜ 2000 ਖਰਚਾ ਆਉਂਦਾ ਹੈ।

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖ਼ਤ ਤੋਂ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਵੱਡੀ ਗਿਣਤੀ ਸੰਗਤਾਂ ਨੇ ਇਸ ਨਗਰ ਕੀਰਤਨ ‘ਚ ਸ਼ਿਰਕਤ ਕਰਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ। ਹਰ ਸਾਲ ਵਾਂਗ ਇਸ ਸਾਲ ਵੀ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਖਾਸ ਰੌਣਕਾਂ ਵੇਖਣ ਨੂੰ ਮਿਲੀਆਂ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਆਰੰਭਤਾ ਮੌਕੇ ਦੂਰੋਂ-ਦੂਰੋਂ ਆਈਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿੱਚ ਸ਼ੁਸ਼ੋਭਿਤ ਕਰਨ ਮੌਕੇ ਫੁੱਲਾਂ ਦੀ ਵਰਖਾ ਕੀਤੀ। ਅੱਜ ਦੇ ਇਸ ਦਿਹਾੜੇ ਮੌਕੇ ਸੰਗਤਾਂ ਵਿੱਚ ਖਾਸਾ ਉਤਸਾਹ ਵੇਖਣ ਨੂੰ ਮਿਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਇਸ ਨਗਰ ਕੀਰਤਨ ਦਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁੱਜਣ ਮੌਕੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਵਾਲੇ ਰਸਤੇ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ। ਰਸਤੇ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਤੇ ਕਈ ਪ੍ਰਕਾਰ ਦੇ ਲੰਗਰ ਵੀ ਲਾਏ ਗਏ। ਨਗਰ ਕੀਰਤਨ ਵਿੱਚ ਸ਼ਾਮਲ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਸਕੂਲੀ ਬੈਂਡ ਪਾਰਟੀਆਂ ਵੱਲੋਂ ਵੀ ਧਾਰਮਿਕ ਧੁਨਾਂ ਵਜਾ ਕੇ ਆਪਣੇ ਵੱਲੋਂ ਹਾਜ਼ਰੀ ਭਰੀ ਗਈ। ਵੱਖ-ਵੱਖ ਸਭਾ ਸੁਸਾਇਟੀਆਂ ਤੇ ਜੱਥੇ ਇਸ ਨਗਰ ਕੀਰਤਨ ਵਿੱਚ ਗੁਰੂ ਜਸ ਗਾਇਨ ਕਰਦੇ ਹੋਏ ਦਿਖਾਈ ਦਿੱਤੇ। ਇਸ ਪਵਿੱਤਰ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸੰਗਤ

'ਬੇਵਤਨ' ਹਿਨਾ ਦੀ ਦਰਦਨਾਕ ਕਹਾਣੀ, ਅੰਮ੍ਰਿਤਸਰ ਜੇਲ੍ਹ 'ਚ ਜੰਮੀ ਨੂੰ ਕੀ ਪਾਕਿ ਦੇਵੇਗਾ ਨਾਗਰਿਕਤਾ !

ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪੈਦਾ ਹੋਈ ਹਿਨਾ ਅੱਜ ਆਪਣੀ ਮਾਂ ਤੇ ਮਾਸੀ ਸਮੇਤ ਜੇਲ੍ਹ ਵਿੱਚੋਂ ਜਿੱਦਾਂ ਹੀ ਬਾਹਰ ਨਿਕਲੀ ਤਾਂ ਉਸ ਦੇ ਚਿਹਰੇ ‘ਤੇ ਅਜੀਬ ਖੁਸ਼ੀ ਸੀ। ਹਿਨਾ ਅੱਜ ਤੋਂ 11 ਸਾਲ ਪਹਿਲਾਂ ਇਸੇ ਹੀ ਜੇਲ੍ਹ ਵਿੱਚ ਪੈਦਾ ਹੋਈ ਸੀ। ਦਰਅਸਲ ਸਾਲ 2006 ਵਿੱਚ ਅਟਾਰੀ ਰੇਲਵੇ ਸਟੇਸ਼ਨ ਤੋਂ ਦੋ ਔਰਤਾਂ ਨੂੰ ਨਸ਼ੀਲੇ ਪਦਾਰਥ ਤੇ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਔਰਤ ਫਾਤਿਮਾ ਗਰਭਵਤੀ ਸੀ। ਉਸ ਨੇ ਜੇਲ੍ਹ ਅੰਦਰ ਹੀ ਹਿਨਾ ਨੂੰ ਜਨਮ ਦਿੱਤਾ ਸੀ। ਹਿਨਾ ਦਾ ਜਨਮ ਭਾਰਤ ਦੀ ਜੇਲ੍ਹ ਵਿੱਚ ਹੋਇਆ ਪਰ ਉਸ ਨੂੰ ਪਾਕਿਸਤਾਨ ਦੀ ਨਾਗਰਿਕਤਾ ਮਿਲਦੀ ਹੈ ਜਾਂ ਨਹੀਂ। ਇਸ ਲਈ ਪਰਿਵਾਰ ਨੂੰ ਆਪਣੇ ਵਤਨ ਪੁੱਜਣ ਤੋਂ ਬਾਅਦ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2006 ਵਿੱਚ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ ਅਟਾਰੀ ਸਰਹੱਦ ਪਾਰ ਕਰਨ ਮਗਰੋਂ ਭਾਰਤ ਪੁੱਜੀਆਂ ਦੋ ਸਕੀਆਂ ਭੈਣਾਂ ਮੁਮਤਾਜ਼ ਤੇ ਫਾਤਿਮਾ ਨੂੰ ਕਸਟਮ ਵਿਭਾਗ ਨੇ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਸੀ। ਇਸ ਮਗਰੋਂ ਅਦਾਲਤ ਵੱਲੋਂ ਦੋਹਾਂ ਨੂੰ 11 ਸਾਲ ਦੀ ਸਜ਼ਾ ਤੇ 2-2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਵੱਲੋਂ ਜੇਲ੍ਹ ਵਿੱਚ ਜਮ੍ਹਾ ਕਾਰਵਾਈ ਜਾਣ ਵਾਲੀ ਰਕਮ ਵੀ ਸਰਬੱਤ ਦਾ ਭਲਾ ਸੰਸਥਾ ਦੇ ਮੁਖੀ ਤੇ ਸਮਾਜ ਸੇਵਕ ਨਵਤੇਜ ਸਿੰਘ ਗੱਗੂ ਵੱਲੋਂ ਦਿੱਤੀ ਗਈ ਸੀ। ਉਸ ਤੋਂ ਬਾਅਦ ਹੀ ਇਨ੍ਹਾਂ ਦੇ ਨਾਲ-ਨਾਲ ਹਿਨਾ ਦੀ ਰਿਹਾਈ ਤੇ ਵਤਨ ਵਾਪਸੀ ਦੀ ਉਮੀਦ ਜਾਗੀ ਸੀ। ਪਾਕਿਸਤਾਨ ਦੇ ਗੁੱਜਰਾਂਵਾਲਾ ਨਿਵਾਸੀ ਸੈਫੂਦੀਨ ਦੀ ਪਤਨੀ ਫਾਤਿਮਾ ਤੇ ਉਸ ਦੀ ਭੈਣ ਮੁਮਤਾਜ਼ 8 ਦਸੰਬਰ, 2006 ਨੂੰ ਭਾਰਤ ਆਈਆਂ ਸਨ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਦੀ ਮਦਦ ਕਰ ਰਹੀ ਭਾਰਤ

ਆਂਗਣਵਾੜੀ ਵਰਕਰਾਂ ਵੱਲੋਂ ਸੜਕਾਂ ਜਾਮ, ਵੇਖੋ ਤਸਵੀਰਾਂ

ਬਠਿੰਡਾ- ਪਿਛਲੇ ਕਾਫੀ ਸਮੇਂ ਤੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਨੇ ਅੱਜ ਬਠਿੰਡਾ ਵਿੱਚ ਜਾਮ ਲਾ ਦਿੱਤਾ ਹੈ। ਆਂਗਣਵਾੜੀ ਵਰਕਰਾਂ ਵੱਲੋਂ ਅੱਜ ਪੰਜਾਬ ਪੱਧਰ ਦਾ ਧਰਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਠੇਕਾ ਆਧਾਰਤ ਇਨ੍ਹਾਂ ਵਰਕਰਾਂ ਵੱਲੋਂ ਲੰਮੇ ਸਮੇਂ ਤੋਂ ਪੱਕਾ ਕਰਨ ਤੇ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਆਂਗਣਵਾੜੀ ਵਰਕਰ ਪਹਿਲਾਂ ਬਠਿੰਡਾ ਦੇ ਡੀ.ਸੀ. ਕੋਲ ਰੋਸ ਮੁਜ਼ਾਹਰਾ ਕਰ ਰਹੀਆਂ ਸਨ ਪਰ ਫਿਰ ਬਾਅਦ ਵਿੱਚ ਉਨ੍ਹਾਂ ਮਾਨਸਾ-ਡੱਬਵਾਲੀ ਸੜਕ ਨੂੰ ਜਾਮ ਕਰ ਦਿੱਤਾ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ। ਬਠਿੰਡਾ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਵੀ ਆਂਗਣਵਾੜੀ ਵਰਕਰ ਵੱਲੋਂ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਤੋਂ ਇਕੱਠੀਆਂ ਹੋਈਆਂ ਵਰਕਰਾਂ ਨੇ ਹੋਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ। ਇਸ ਤੋਂ ਇਲਾਵਾ ਆਂਗਣਵਾੜੀ ਕਰਮਚਾਰੀਆਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਏਅਪੋਰਟ ਰੋਡ ਨੂੰ ਜਾਮ ਕਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।

ਮ੍ਰਿਤਕਾਂ ਦੇ ਜਾਅਲੀ ਆਧਾਰ ਕਾਰਡ 'ਤੇ ਜ਼ਮੀਨਾਂ ਦੀਆਂ ਰਜਿਸਟਰੀਆਂ !

ਬਠਿੰਡਾ: ਪੁਲਿਸ ਨੇ ਮ੍ਰਿਤਕਾਂ ਦੇ ਨਕਲੀ ਆਧਾਰ ਕਾਰਡ ਬਣਾ ਜ਼ਮੀਨ ਦੀ ਰਜਿਸਟਰੀ ਕਰਵਾਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਚ ਦੋ ਮਹਿਲਾਵਾਂ ਵੀ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਇਹ ਗਰੋਹ ਮ੍ਰਿਤਕ ਲੋਕਾਂ ਦੇ ਜਾਅਲੀ ਆਧਾਰ ਕਾਰਡ ਬਣਾ ਜ਼ਮੀਨ ਦੀ ਰਜਿਸਟਰੀ ਕਰਵਾ ਲੋਕਾਂ ਨੂੰ ਠੱਗਦਾ ਸੀ। ਇਨ੍ਹਾਂ ਕੋਲੋਂ ਪੁਲਿਸ ਨੇ ਜਾਅਲੀ ਆਧਾਰ ਕਾਰਡ ਵੀ ਬਰਾਮਦ ਕੀਤੇ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਲੋਕ ਕਿਸ ਤੋਂ ਆਧਾਰ ਕਾਰਡ ਬਣਾਉਂਦੇ ਸੀ ਤੇ ਇਸ ਗਰੋਹ ਨੇ ਕਿੰਨੇ ਲੋਕਾਂ ਨੂੰ ਠੱਗਿਆ ਹੈ।

ਜਲੰਧਰ 'ਚ ਕੁੜੀਆਂ ਨਾਲ ਬਦਸਲੂਕੀਤੋਂ ਰੋਕਿਆ ਤਾਂ ਕੀਤੀ ਫਾਇਰਿੰਗ

ਜਲੰਧਰ: ਜਲੰਧਰ-ਫਗਵਾੜਾ ਹਾਈਵੇ ‘ਤੇ ਬਣੇ ਵੀਵਾ ਕੋਲਾਜ ਮੌਲ ਵਿੱਚ ਬਣੇ ਬਾਰ ‘ਚ ਪਾਰਟੀ ਦੌਰਾਨ ਮੁੰਡਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕੁੜੀਆਂ ਨਾਲ ਬਦਤਮੀਜ਼ੀ ਕਰਨ ਤੋਂ ਰੋਕਿਆ ਤਾਂ ਇੱਕ ਮੁੰਡੇ ਨੇ ਬਾਉਂਸਰ ‘ਤੇ ਗੋਲੀ ਚਲਾ ਦਿੱਤੀ। ਬਾਉਂਸਰ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਬਾਰ ਵਿੱਚ ਪਾਰਟੀ ਚੱਲ ਰਹੀ ਸੀ। ਕੁਝ ਮੁੰਡੇ ਰੌਲਾ ਪਾਉਣ ਲੱਗੇ। ਰੋਕਿਆ ਤਾਂ ਉਨ੍ਹਾਂ ਨੇ ਕੁੜੀਆਂ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ। ਬਾਹਰ ਗਏ ਤਾਂ ਉੱਥੇ 25-30 ਮੁੰਡੇ ਇਕੱਠੇ ਸੀ। ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। ਜਲੰਧਰ ਸੈਂਟਰਲ ਦੇ ਏਸੀਪੀ ਸਤਿੰਦਰਪਾਲ ਸਿੰਘ ਚੱਢਾ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਕੁਝ ਮੁੰਡਿਆਂ ਨੇ ਬਦਸਲੂਕੀ ਕਰਨਾ ਸ਼ੁਰੂ ਕਰ ਦਿੱਤਾ ਸੀ। ਸਮਝਾਉਣ ‘ਤੇ ਹੂਟਿੰਗ ਕਰਨ ਲੱਗੇ। ਬਾਥਰੂਮ ‘ਚ ਜਾ ਕੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਬਾਹਰ ਚਲੀਆਂ ਗਈਆਂ। ਉੱਥੇ ਇੱਕ ਮੁੰਡੇ ਨੇ ਫਾਇਰਿੰਗ ਕੀਤੀ। ਇਸ ਦੌਰਾਨ ਇੱਕ ਬਾਉਂਸਰ ਜ਼ਖਮੀ ਹੋ ਗਿਆ ਹੈ।

ਅਕਾਲੀ ਲੀਡਰ ਬੱਬੇਹਾਲੀ ਦੇ ਪੁੱਤਰ 'ਤੇ ਜਾਨਲੇਵਾ ਹਮਲਾ

ਗੁਰਦਾਸਪੁਰ: ਗੁਰਦਾਸਪੁਰ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਅਮਰਜੋਤ ਬੱਬੇਹਾਲੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਅਮਰਜੋਤ ਆਪਣੇ ਪਿੰਡ ਬੱਬੇਹਾਲੀ ਦਾ ਸਰਪੰਚ ਵੀ ਹੈ। ਉਹ ਅੱਜ ਸਵੇਰ ਆਪਣੇ ਸਾਥੀਆਂ ਨਾਲ ਕਿਤੇ ਜਾ ਰਿਹਾ ਸੀ ਕਿ ਪਿੰਡ ਵਿੱਚ ਹੀ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੱਬੇਹਾਲੀ ਸਮੇਤ ਕੁੱਲ 3 ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਤੋਂ ਇਹ ਪਤਾ ਲੱਗਾ ਹੈ ਕਿ ਹਮਲਾਵਰ ਵੀ ਬੱਬੇਹਾਲੀ ਦੇ ਪਿੰਡ ਦੇ ਹੀ ਸਨ। ਹਮਲਾਵਰਾਂ ਨੇ ਵਾਰ ਕਰਨ ਲਈ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਹੈ। ਲੋਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਗੋਲੀਆਂ ਚਲਾਉਣ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ।

ਜਲੰਧਰ ਦੇ ਦੋ ਜਿਗਰੀ ਯਾਰਾਂ ਨੇ ਇਕੱਠੇ ਕੀਤੀ ਖੁਦਕੁਸ਼ੀ

ਜਲੰਧਰ: ਸ਼ਹਿਰ ਦੇ ਫਰੈਂਡਜ਼ ਕਾਲੋਨੀ ਫਾਟਕ ‘ਤੇ ਦੋ ਜਿਗਰੀ ਦੋਸਤਾਂ ਨੇ ਇਕੱਠੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਅਜੇ ਸਾਫ ਨਹੀਂ ਹੋ ਸਕਿਆ। ਖੁਦਕੁਸ਼ੀ ਕਰਨ ਵਾਲੇ ਵੇਰਕਾ ਮਿਲਕ ਪਲਾਂਟ ਦੇ ਰਾਮਦਾਸ ਨਗਰ ਦਾ ਜਸਕਰਨ ਕਾਹਲੋਂ ਤੇ ਭਰਤ ਵਰਮਾ ਹੈ। ਇਹ ਦੋਵੇਂ ਕਾਲਜ ਸਟੂਡੈਂਟ ਹਨ। ਇੱਕ ਖਾਸਲਾ ਕਾਲਜ ਤੇ ਦੂਜਾ ਡੀਏਵੀ ‘ਚ ਪੜ੍ਹਦਾ ਹੈ। ਭਰਤ ਵਰਮਾ ਦੇ ਪਿਤਾ ਦਾ ਡੱਬੇ ਬਣਾਉਣ ਦਾ ਕਾਰੋਬਾਰ ਹੈ। ਮੌਕੇ ‘ਤੇ ਪੁੱਜੇ ਦੋਵੇਂ ਦੋਸਤਾਂ ਦੇ ਪਰਿਵਾਰਾਂ ਨੇ ਕਿਹਾ ਕਿ ਖੁਦਕੁਸ਼ੀ ਦਾ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ। ਜੀਆਰਪੀ ਇੰਸਪੈਕਟਰ ਮਝੈਲ ਰਾਮ ਦਾ ਕਹਿਣਾ ਹੈ ਕਿ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਪਰਿਵਾਰ ਵਾਲੇ ਇਸ ਨੂੰ ਸੁਸਾਇਡ ਨਹੀਂ ਮਨ ਰਹੇ। ਅਸੀਂ ਵੀ ਜਾਂਚ ਕਰ ਰਹੇ ਹਾਂ ਕਿ ਖੁਦਕੁਸ਼ੀ ਦਾ ਕੀ ਕਾਰਨ ਹੈ। ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਪਰ ਮਾਮਲੇ ਦੀ ਜਾਂਚ ਜਾਰੀ ਰਹੇਗੀ।

ਬੱਬੇਹਾਲੀ ਕਾਂਡ 'ਚ ਨਵਾਂ ਮੋੜ, ਕਾਂਗਰਸੀ ਸਮਰਥਕ ਵੀ ਹੋਏ ਜ਼ਖ਼ਮੀ, ਪੱਥਰਬਾਜ਼ੀ ਦੀ ਵੀਡੀਓ ਜਾਰੀ

ਗੁਰਦਾਸਪੁਰ: ਸਥਾਨਕ ਮਿਲਕ ਪਲਾਂਟ ਦੇ ਚੇਅਰਮੈਨ ਤੇ ਗੁਰਦਾਸਪੁਰ ਤੋਂ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ‘ਤੇ ਹਮਲੇ ਦੀਆਂ ਖਬਰਾਂ ਮਗਰੋਂ ਉਨ੍ਹਾਂ ਦੇ ਹੀ ਪਿੰਡ ਦੇ ਚਾਰ ਕਾਂਗਰਸੀ ਵਰਕਰ ਵੀ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਸਵੇਰੇ ਜਦੋਂ ਬੱਬੇਹਾਲੀ ਦੇ ਪੁੱਤਰ ਤੇ ਉਸ ਦੇ ਸਾਥੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਤਾਂ ਪੁਲਿਸ ਨੇ ਕੁਝ ਵੀ ਨਹੀਂ ਸੀ ਦੱਸਿਆ। ਹੁਣ ਪੁਲਿਸ ਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਝਗੜੇ ਵਿੱਚ ਦੋਵਾਂ ਪਾਰਟੀਆਂ ਦੇ ਲੋਕ ਜ਼ਖ਼ਮੀ ਹੋਏ ਹਨ। ਕਾਂਗਰਸੀਆਂ ਮੁਤਾਬਕ ਪਿੰਡ ਬੱਬੇਹਾਲੀ ਵਿੱਚ ਪੰਚਾਇਤ ਬੁਲਾਈ ਹੋਈ ਸੀ, ਜਿਸ ਵਿੱਚ ਪੰਚਾਇਤ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ‘ਤੇ ਵਿਚਾਰ ਹੋ ਰਿਹਾ ਸੀ। ਉਨ੍ਹਾਂ ਮੁਤਾਬਕ ਜਦੋਂ ਪੰਚਾਇਤ ਵਿਭਾਗ ਦੇ ਅਧਿਕਾਰੀ ਕਾਰਵਾਈ ਕਰਨ ਲੱਗੇ ਤਾਂ ਅਮਰਜੋਤ ਸਿੰਘ ਬੱਬੇਹਾਲੀ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਹਮਲਾ ਕਰ ਦਿੱਤਾ। ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਇੱਕ ਵੀਡੀਓ ਵੀ ਪੇਸ਼ ਕੀਤੀ ਪਰ ਉਸ ਵਿੱਚ ਦੋਵੇਂ ਧਿਰਾਂ ਪੱਥਰਬਾਜ਼ੀ ਕਰਦੀਆਂ ਵਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਘਟਨਾ ਦੌਰਾਨ ਗੋਲੀ ਵੀ ਚੱਲੀ ਹੈ। ਉਨ੍ਹਾਂ ਕਿਹਾ ਕਿ ਬੱਬੇਹਾਲੀ ਤੇ ਉਸ ਦੇ ਸਾਥੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਪੁਲਿਸ ਅਧਿਕਾਰੀ ਵਾਰ ਵਾਰ ਇਸ ਗੱਲ ਨੂੰ ਦੁਹਰਾ ਰਿਹਾ ਸੀ ਕਿ ਦੋਵੇਂ ਪਾਰਟੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਤੇ ਪਿੰਡ ਦੇ ਸਾਬਕਾ ਸਰਪੰਚ ਅਮਰਜੋਤ ਸਿੰਘ


Visitors :1069310