Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ!

ਚੰਡੀਗੜ੍ਹ: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ ਬਣੇ ਦਰਸ਼ਨ ਸਥਾਨ 'ਤੇ ਆਮ ਦਿਨਾਂ ਦੇ ਮੁਕਾਬਲੇ ਅੱਜ-ਕੱਲ੍ਹ ਹਲਚਲ ਵਧ ਗਈ ਹੈ। ਦੇਸ਼ ਭਰ ਦੇ ਸਿੱਖ ਵੱਡੀ ਗਿਣਤੀ ਵਿੱਚ ਗੁਰਦਾਸਪੁਰ ਵੱਲ ਰੁਖ਼ ਕਰ ਰਹੇ ਹਨ। ਦਰਅਸਲ, ਇਹ ਸਾਰੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖ਼ਰੀ ਸਮਾਂ ਬਿਤਾਇਆ ਸੀ। ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਲ ਜ਼ਿਲ੍ਹੇ ਵਿੱਚ ਰਾਵੀ ਤੋਂ ਪਾਰ ਸਥਿਤ ਹੈ। ਦਰਅਸਲ, ਪਿਛਲੇ ਮਹੀਨੇ ਜਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਗਏ ਸੀ ਤਾਂ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ, ਉਦੋਂ ਸਿੱਧੂ ਦੀ ਜੱਫੀ ਵੀ ਕਾਫੀ ਵਿਵਾਦਾਂ ਵਿੱਚ ਆਈ ਸੀ। ਕੁਝ ਸਮੇਂ ਬਾਅਦ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਅਹਿਮਦ ਚੌਧਰੀ ਨੇ ਵੀ ਕਿਹਾ ਸੀ ਕਿ ਇਨਰਾਨ ਖ਼ਾਨ ਸਰਕਾਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਲਈ ਬਗ਼ੈਰ ਵੀਜ਼ਾ ਤੋਂ ਸਿੱਧਾ ਆਉਣ-ਜਾਣ ਦੀ ਖੁੱਲ੍ਹ ਦੇਣ ਬਾਰੇ ਵਿਚਾਰ ਕਰ ਰਹੀ ਹੈ। ਕਰਤਾਰਪੁਰ ਲਾਂਘੇ ਦਾ ਇਤਿਹਾਸ ਸੰਨ 1999 ਵਿੱਚ ਪਾਕਿਸਤਾਨ ਦੀ ਤਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ ਬਗ਼ੈਰ ਵੀਜ਼ਾ ਆਉਣ ਦੇਣ ਦੀ ਪੇਸ਼ਕਸ਼ ਕੀਤੀ ਸੀ। ਮੁਸ਼ੱਰਫ ਨੇ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਆਉਣ-ਜਾਣ ਲਈ ਵਿਸ਼ੇਸ਼ ਇਜਾਜ਼ਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਲ

ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ

ਅੰਮ੍ਰਿਤਸਰ: ਬੇਅਦਬੀ ਰਿਪੋਰਟ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਿਰੁੱਧ ਫਿਰ ਤੋਂ ਉੱਠੀ ਆਲੋਚਨਾ ਲਹਿਰ ਨੇ ਪੰਥਕ ਅਦਾਰਿਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇਹ ਸਵਾਲ ਉਦੋਂ ਹੋਰ ਵੀ ਗੰਭੀਰ ਹੋ ਜਾਂਦੇ ਹਨ ਜਦ ਇਨ੍ਹਾਂ ਨੂੰ ਚੁੱਕਣ ਵਾਲੇ ਇਨ੍ਹਾਂ ਸਿਰਮੌਰ ਅਦਾਰਿਆਂ ਦੇ ਅਹੁਦੇਦਾਰ ਰਹਿ ਚੁੱਕੇ ਹੋਣ। ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਤੇ ਫਿਰ ਰੱਦ ਕਰਨ ਦਾ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 'ਏਬੀਪੀ ਸਾਂਝਾ' ਦੇ ਖ਼ਾਸ ਪ੍ਰੋਗਰਾਮ 'ਮੁੱਕਦੀ ਗੱਲ' ਵਿੱਚ ਖੁੱਲ੍ਹ ਕੇ ਵਿਰੋਧ ਕੀਤਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਸਥਿਤੀ ਦੀ ਇੱਕ ਪੁਲਿਸ ਥਾਣੇ ਨਾਲ ਤੁਲਨਾ ਕਰਦਿਆਂ ਵੀ ਚਿੰਤਾ ਜ਼ਾਹਰ ਕੀਤੀ। 'ਆਪੇ ਲਾਂਭੇ ਹੋਣ ਅਕਾਲ ਤਖ਼ਤ ਦੇ ਜਥੇਦਾਰ' ਵੇਦਾਂਤੀ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਰਾਮ ਰਹੀਮ ਨੂੰ ਮਰਿਆਦਾ ਮੁਤਾਬਕ ਮੁਆਫ਼ੀ ਨਹੀਂ ਮਿਲ ਸਕਦੀ ਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ। ਉਨ੍ਹਾਂ ਮੁਆਫ਼ੀਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ 'ਤੇ ਉਂਗਲ ਚੁੱਕਦਿਆਂ ਕਿਹਾ ਕਿ ਹੁਕਮਨਾਮੇ ਦੀ ਮਰਿਆਦਾ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ। ਇਸ ਲਈ ਪੰਥ ਦੀ ਬਿਹਤਰੀ ਲਈ ਅਕਾਲ ਤਖ਼ਤ ਦੇ ਜਥੇਦਾਰ ਆਪਣੇ ਅਹੁਦੇ ਤੋਂ ਹੱਟ ਜਾਣ। 'ਰਾਮ ਰਹੀਮ ਨੂੰ ਮੁਆਫ਼ੀ ਮਰਿਆਦਾ ਤਹਿਤ ਮਿਲ ਹੀ ਨਹੀਂ ਸਕਦੀ' ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣਾ ਸਿਧਾਂਤਕ ਤੌਰ 'ਤੇ ਹੀ ਸਹੀ ਨਹੀਂ ਧਾਰਮਿਕ ਤੌਰ 'ਤੇ ਤਾਂ ਕੀ ਸਹੀ ਹੋਣੀ ਸੀ। ਵੇਦਾਂਦੀ ਨੇ ਕਿਹਾ ਕਿ ਗਿਆਨੀ ਗੁਰਬਚ

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਬਾਰੇ ਚਿੱਠੀ ਲਿਖੀ ਹੈ। ਸਿੱਧੂ ਨੇ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫ਼ਵਾਦ ਚੌਧਰੀ ਦੇ ਕਰਤਾਰਪੁਰ ਕੌਰੀਡੋਰ ਖੋਲ੍ਹਣ ਬਾਰੇ ਇੰਟਰਵਿਊ ਤੋਂ ਬਾਅਦ ਸੁਸ਼ਮਾ ਨੂੰ ਦੋ ਸਫ਼ਿਆਂ ਦਾ ਪੱਤਰ ਲਿਖਿਆ ਹੈ। ਸਿੱਧੂ ਨੇ ਸਵਰਾਜ ਨੂੰ ਭਾਰਤ ਵੱਲੋਂ ਪਹਿਲਕਦਮੀ ਕਰਨ ਦੀ ਅਪੀਲ ਕੀਤੀ ਹੈ। ਆਪਣੀ ਚਿੱਠੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪਾਕਿਸਤਾਨ ਦਸਤਕ ਦੇ ਰਿਹਾ ਹੈ ਅਤੇ ਹੁਣ ਭਾਰਤ ਸਰਕਾਰ ਦਰਵਾਜ਼ੇ ਖੋਲ੍ਹ ਕੇ ਸਿੱਖਾਂ ਦਾ 70 ਸਾਲ ਪੁਰਾਣਾ ਸੁਫ਼ਨਾ ਪੂਰਾ ਕਰੇ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਹਿਲਕਦਮੀ ਕੀਤੇ ਜਾਣ ਦੀ ਲੋੜ ਹੈ। ਜੇਕਰ ਦੋਵਾਂ ਦੇਸ਼ਾਂ ਦਰਮਿਆਨ ਕਰਤਾਰਪੁਰ ਲਾਂਘਾ ਖੁੱਲ੍ਹਦਾ ਹੈ ਤਾਂ ਸ਼ਰਧਾਲੂ ਬਿਨਾ ਵੀਜ਼ਾ ਤੋਂ ਦਰਸ਼ਨ ਕਰ ਸਕਣਗੇ। ਨਵਜੋਤ ਸਿੱਧੂ ਨੇ ਜਿੱਥੇ ਪਾਕਸਿਤਾਨ ਫੇਰੀ ਦੌਰਾਨ ਵਿਵਾਦ ਖੱਟਿਆ ਸੀ ਉੱਥੇ ਹੀ ਹੁਣ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁੱਲ੍ਹਵਾਉਣ ਵਾਲੇ ਮਾਮਲੇ ਵਿੱਚ 'ਵ੍ਹਿਸਲਬਲੋਅਰ' ਜ਼ਰੂਰ ਬਣ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੀ ਕੇਂਦਰ ਸਰਕਾਰ ਨੂੰ ਇਸ ਲਾਂਘੇ ਨੂੰ ਖੋਲ੍ਹਣ ਬਾਰੇ ਅਪੀਲ ਕਰ ਚੁੱਕੇ ਹਨ।

'ਇੱਕ ਸੀ ਹਾਕਮ ਸਿੰਘ'

ਕੈਨੇਡਾ ਏਸ਼ੀਅਨ ਗੇਮਸ ਦੇ ਚੈਂਪੀਅਨ ਐਥਲੀਟ (ਵਾਕਰ) ਹਾਕਮ ਸਿੰਘ ਦੀ ਮੰਗਲਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਹਾਕਮ ਸਿੰਘ 64 ਸਾਲ ਦੇ ਸਨ। ਅਥਲੀਟ ਹਾਕਮ ਸਿੰਘ ਪਿਛਲੇ ਮਹੀਨੇ ਤੋਂ ਜਿਗਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬਿਮਾਰੀ ਨਾਲ ਜੂਝ ਰਹੇ ਹਾਕਮ ਸਿੰਘ ਭੱਠਲ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਤੇ ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਵੱਲੋਂ 10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਗਏ ਸਨ, ਪਰ ਜਿੰਦਗੀ-ਮੌਤ ਦੀ ਲੜਾਈ ਵਿੱਚ ਹਾਕਮ ਸਿੰਘ ਦੀ ਜਿੰਦਗੀ ਹਾਰ ਗਈ। ਇਸ ਖਬਰ ਕਾਰਨ ਖੇਡ ਜਗਤ ਵਿੱਚ ਅਫਸੋਸ ਦੀ ਲਹਿਰ ਦੌੜ ਗਈ। ਉਪਲੱਬਧੀਆਂ ਭਰਿਆ ਖੇਡ ਜੀਵਨ ਹਾਕਮ ਸਿੰਘ ਸੰਗਰੂਰ ਕੋਲ ਪਿੰਡ ਭੱਠਲ ਦੇ ਰਹਿਣ ਵਾਲੇ ਸਨ। ਸਾਲ 1978 ਵਿੱਚ ਹਾਕਮ ਸਿੰਘ ਨੇ ਬੈਂਗਕੌਕ ਏਸ਼ੀਅਨ ਗੇਮਸ ਵਿਚ 20km ਵਾਕ ਇਵੈਂਟ ਵਿੱਚ ਭਾਰਤ ਦੀ ਝੋਲੀ ਵਿਚ ਸੋਨ ਤਗਮਾ ਪਾਇਆ ਸੀ। ਉਸ ਤੋਂ ਅਗਲੇ ਹੀ ਸਾਲ ਉਨ੍ਹਾਂ ਨੇ ਏਸ਼ੀਅਨ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਸੀ। ਹੋਰ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਹਾਕਮ ਸਿੰਘ ਨੇ ਕਾਫੀ ਮੱਲਾਂ ਮਾਰੀਆਂ, ਪਰ ਇਹ ਸੋਨ ਤਗਮਾ ਜਿਹੜਾ ਉਨ੍ਹਾਂ ਜਿੱਤਿਆ, ਇਹ ਉਨ੍ਹਾਂ ਦੀ ਸਟੈਂਡ ਆਊਟ ਪ੍ਰਫਾਰਮੈਂਸ ਮੰਨੀ ਜਾਂਦੀ ਰਹੀ ਹੈ। 2008 ਵਿੱਚ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਸਿਰਫ ਸੋਨ ਤਗਮਾ ਹੀ ਹਾਕਮ ਸਿੰਘ ਨੇ ਨਹੀਂ ਜਿੱਤਿਆ, ਬਲਕਿ ਉਨ੍ਹਾਂ ਬਹੁਤ ਸਾਰੇ ਲੋਕਾਂ ਦੇ ਦਿਲ ਵੀ ਜਿੱਤੇ ਸੀ। ਹਾਕਮ ਸਿੰਘ ਨੇ ਕਈ ਐਵਾਰਡਸ ਜਿੱਤੇ ਸੀ, ਜਿਸ ਵਿੱਚ ਸਾਲ 2008 ਵਿੱਚ ਮਿਲਿਆ ਧਿਆਨ ਚੰਦ ਐਵਾਰਡ ਹੈ। ਇਹ ਉਨ੍ਹਾਂ ਦੀਆਂ ਖੇਡ ਮੈਦਾਨ ਦੀਆਂ ਪ੍ਰਾਪਤੀਆਂ ਤੇ ਫੇਰ ਉਨ੍ਹਾਂ ਦੇ ਹੋਰ ਖਿਡਾਰੀਆਂ ਦੀ ਬੇਹਤਰੀ ਲਈ ਬਤੌਰ ਕੋਚ ਪਾਏ ਯੋਗਦਾਨ

'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ

ਚੰਡੀਗੜ੍ਹ: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਚੰਡੀਗੜ੍ਹ ਗੌਲਫ਼ ਕਲੱਬ ਨੂੰ ਦਿੱਤੀ ਗ੍ਰਾਂਟ ਬਾਰੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਕੁਝ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਔਜਲਾ ਵੱਲੋਂ ਜਾਰੀ ਕੀਤੇ ਫੰਡਾਂ ਦੀ ਐਲੋਕੇਸ਼ਨ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ ਨੇ ਕੀਤੀ ਹੈ। ਹਰ ਸੰਸਦ ਮੈਂਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਸਲਾਹ ਕਰਕੇ ਹੀ ਕੋਈ ਵੀ ਪੈਸਾ ਐਮਪੀ ਲੈਡ ਫੰਡ ਵਿੱਚੋਂ ਦੇ ਸਕਦਾ ਹੈ। ਔਜਲਾ ਵੱਲੋਂ ਦਿੱਤੇ ਗਏ ਗੌਲਫ਼ ਕਾਰਟਸ ਦਾ ਫੰਡ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਸੈਂਕਸ਼ਨ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਦ 'ਏਬੀਪੀ ਸਾਂਝਾ' ਨੇ ਚੰਡੀਗੜ੍ਹ ਦੇ ਡੀਸੀ ਅਜੀਤ ਬਾਲਾ ਜੋਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੈਮਰੇ 'ਤੇ ਆਉਣ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਡੀਸੀ ਨੇ ਇਹ ਫੰਡ ਦੀ ਐਲੋਕੇਸ਼ਨ ਉਨ੍ਹਾਂ ਨੂੰ ਲਿਖੀ ਸੀ ਜੋ ਕਾਇਦੇ ਕਾਨੂੰਨ ਹੇਠ ਪਾਸ ਕਰ ਦਿੱਤੀ ਗਈ। ਜਦ ਡੀਸੀ ਨੂੰ ਕੈਮਰੇ 'ਤੇ ਆ ਕੇ ਜਵਾਬ ਦੇਣ ਲਈ ਕਿਹਾ ਗਿਆ ਤਾਂ ਉਹ ਸ਼ਰ੍ਹੇਆਮ ਮੁੱਕਰ ਗਏ। ਇੰਨਾ ਹੀ ਨਹੀਂ 'ਏਬੀਪੀ ਸਾਂਝਾ' ਦੇ ਕੈਮਰੇ ਨੂੰ ਡੀਸੀ ਦਫ਼ਤਰ ਅੰਦਰ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਏਬੀਪੀ ਸਾਂਝਾ ਨੇ ਸਭ ਤੋਂ ਪਹਿਲਾਂ ਤੁਹਾਡੇ ਤਕ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੇ ਹਲਕੇ ਤੋਂ ਸੈਂਕੜੇ ਮੀਲ ਦੂਰ ਚੰਡੀਗੜ੍ਹ ਦੇ ਕੁਲੀਨ ਵਰਗ ਦੀ ਸ਼ਾਨ ਸਮਝੇ ਜਾਂਦੇ ਗੌਲਫ਼ ਕਲੱਬ 'ਤੇ 20 ਲੱਖ ਰੁਪਿਆ 'ਲੁਟਾਉਣ' ਬਾਰੇ ਜਾਣਕਾਰੀ ਦਿੱਤੀ ਸੀ। ਇਸ 'ਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਸਰਕਾਰੀ ਕਲੱਬ ਹੈ ਤੇ ਉੱਥੇ ਫ਼ੌਜੀਆਂ ਦੇ ਬੱਚੇ ਖੇਡਦੇ ਹਨ ਤੇ ਵੱਡੇ ਪਲੇਅ

ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..?

ਚੰਡੀਗੜ੍ਹ: ਆਮ ਆਦਮੀ ਪਾਰਟੀ ਸਮੇਂ-ਸਮੇਂ ਬਾਅਦ ਆਪਣੇ ਵਿਸਫੋਟਕ ਫੈਸਲਿਆਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਸਾਲ 2017 ਵਿੱਚ ਸਰਕਾਰ ਬਣਾਉਣ ਦੇ ਦਾਅਵਿਆਂ ਦੀ ਹੋਈ ਕਿਰਕਿਰੀ ਤੋਂ ਬਾਅਦ ਪਾਰਟੀ ਦਾ ਗ੍ਰਾਫ਼ ਲਗਾਤਾਰ ਡਿੱਗਦਾ ਆ ਰਿਹਾ ਹੈ। ਪਾਰਟੀ ਦੇ ਲੀਡਰਾਂ ਨੇ ਕੁੱਕੜਖੇਹ ਉਡਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਚਾਹੇ ਉਹ ਭਗਵੰਤ ਮਾਨ ਦੇ ਕਥਿਤ ਸ਼ਰਾਬੀ ਹੋਣ ਤੋਂ ਹਰਿੰਦਰ ਸਿੰਘ ਖਾਲਸਾ ਨੂੰ ਤਕਲੀਫ਼ ਹੋਣ ਦੀ ਗੱਲ ਹੋਵੇ ਜਾਂ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੀ ਮਜੀਠੀਆ ਤੋਂ ਮੁਆਫੀ ਮੰਗਣ ਦੀ ਗੱਲ ਹੋਵੇ, ਮਨਆਈਆਂ ਕਰਨ ਵਿੱਚ ਇਸ ਦੇ ਲੀਡਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾ ਕੇ ਆਪਣੀ 'ਸਿਆਣਪ' ਦਾ ਤਾਜ਼ਾ ਨਮੂਨਾ ਪੇਸ਼ ਕੀਤਾ ਹੈ। ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਹੁਣ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਆਗਵਾਈ ਕਰਨਗੇ। ਵਿਰੋਧੀ ਧਿਰ ਦੇ ਲੀਡਰ ਦਾ ਸਥਾਨ ਸੱਤਾ ਧਿਰ ਦੇ ਲੀਡਰ ਭਾਵ ਮੁੱਖ ਮੰਤਰੀ ਦੇ ਬਰਾਬਰ ਦਾ ਹੁੰਦਾ ਹੈ। ਅੱਧੀ ਸਦੀ ਸਿਆਸਤ ਵਿੱਚ ਹੰਢਾ ਚੁੱਕੇ ਕੈਪਟਨ ਅਮਰਿੰਦਰ ਸਿੰਘ ਦੇ ਟਾਕਰੇ ਲਈ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪਹਿਲੀ ਵਾਰ ਬਣੇ ਵਿਧਾਇਕ ਚੀਮਾ ਨੂੰ ਚੁਣਿਆ ਹੈ। ਖਹਿਰਾ ਜਿੱਥੇ ਸਰਕਾਰ ਦੀ ਆਲੋਚਨਾ ਤੇ ਭਖ਼ਦੇ ਮੁੱਦਿਆਂ 'ਤੇ ਆਪਣੇ ਵਿਚਾਰ ਰੱਖਣ ਕਾਰਨ ਨਿੱਤ ਦਿਨ ਸੁਰਖੀਆਂ ਵਿੱਚ ਰਹਿੰਦੇ ਸਨ, ਉੱਥੇ ਹੀ ਚੀਮਾ ਚਰਚਾ ਦਾ ਵਿਸ਼ਾ ਬਣਨ ਤੇ ਚਰਚਾ ਛੇੜਨ ਲਈ ਮਜਬੂਰ ਕਰਨ ਵਿੱਚ ਬਹੁਤੇ ਕਾਮਯਾਬ ਨਹੀਂ ਰਹੇ। ਅਣੀਪਟੱਕੇ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਮਿਲਣ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਕਰਕੇ ਚਰਚਾ ਉਦੋਂ ਛਿੜੀ ਸੀ, ਜਦ ਵੀਆਈਪੀ ਕਲਚਰ ਨੂੰ ਅਲਵਿਦਾ ਕਹਿ ਕੇ ਉਹ ਪੰਜਾਬ ਵਿ

ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ

ਬਰਨਾਲਾ: ਬੀਤੀ 10 ਜੁਲਾਈ ਨੂੰ ਬਹੁਤਾਤ ਕਾਰਨ ਨਸ਼ੇ ਦੀ ਭੇਟ ਚੜ੍ਹੇ ਦੋ ਨੌਜਾਵਾਨਾਂ ਦੇ ਪਰਿਵਾਰਾਂ ਦੇ ਹਾਲਾਤ ਕਿਵੇਂ ਹਨ? ਆਪਣੇ ਇਕਲੌਤੇ ਪੁੱਤ ਗੁਆਉਣ ਵਾਲੇ ਮਾਪਿਆਂ ਦਾ ਕੀ ਹਾਲ ਹੈ? ਇਸ ਬਾਰੇ ਜਾਣਨ ਲਈ 'ਏਬੀਪੀ ਸਾਂਝਾ' ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਵਿੱਚ ਪਹੁੰਚਿਆ। ਇੱਕੋ ਪਿੰਡ ਦੇ ਦੋਵੇਂ ਨੌਜਵਾਨ ਸੁਖਦੀਪ ਤੇ ਜਸਵਿੰਦਰ ਦੇ ਪਰਿਵਾਰਾਂ ਨੇ ਆਪਣੇ ਪੁੱਤਾਂ ਦੇ ਮੌਤ ਦੇ ਮੂੰਹ ਵਿੱਚ ਜਾਣ ਦੀ ਪੂਰੀ ਦਾਸਤਾਨ ਬਿਆਨ ਕੀਤੀ। 28 ਸਾਲਾ ਨੌਜਵਾਨ ਸੁਖਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਨਿਮਨ ਕਿਸਾਨ ਪਰਿਵਾਰ ਨਾਲ ਸੰਬਧਤ ਸੁਖਦੀਪ ਦੇ ਪਿਤਾ ਦੀ ਸੱਤ ਸਾਲ ਪਹਿਲਾਂ ਮੌਤ ਹੋ ਗਈ ਸੀ। ਸੁਖਦੀਪ ਦੋ ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਤੇ ਕੁਝ ਪਸ਼ੂ ਵੀ ਰੱਖਦਾ ਸੀ। ਅੱਜ ਦੇ ਹਾਲਾਤ ਮੁਤਾਬਕ ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬਹੁਤ ਸੁਖਦ ਜੀਵਨ ਬਤੀਤ ਨਹੀਂ ਸੀ ਕਰ ਰਿਹਾ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਸੁਖਦੀਪ ਦੇ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਦੀਪ ਅੱਠ ਸਾਲਾਂ ਤੋਂ ਨਸ਼ਾ ਕਰਦਾ ਸੀ। ਉਸ ਨੂੰ ਪਿੰਡ ਦੇ ਨੌਜਵਾਨਾਂ ਨੇ ਹੀ ਇਹ ਲਤ ਲਾਈ। ਉਨ੍ਹਾਂ ਦੱਸਿਆ ਕਿ ਸੁਖਦੀਪ ਨੂੰ ਪੰਜ ਮਹੀਨੇ ਪਹਿਲਾਂ ਬਰਨਾਲਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਸੀ ਤੇ ਵੀਹ ਦਿਨ ਦਾਖਲ ਰਹਿਣ ਤੋਂ ਬਾਅਦ ਉਹ ਨਸ਼ਾ ਛੱਡ ਵੀ ਗਿਆ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜਿਸ ਦਿਨ ਸੁਖਦੀਪ ਦੀ ਮੌਤ ਹੋਈ ਉਸ ਨੇ ਨਸ਼ਾ ਲਿਆ ਹੋ ਸਕਦਾ ਹੈ। ਮ੍ਰਿਤਕ ਸੁਖਦੀਪ ਦੇ ਚਾਚਾ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਹੀ ਸੁਖਦੀਪ ਦਾ ਵਿਆਹ ਹੋਇਆ ਸੀ ਤੇ ਘਰ ਵਿੱਚ ਬਜ਼ੁਰਗ ਮਾਤਾ ਵੀ ਹੈ। ਉਨ੍ਹਾਂ ਸਰਕਾਰ ਤੋਂ ਪਰਿਵਾਰ ਦੀ ਆਰਥਕ ਮਦਦ ਦੀ ਮੰਗ ਵੀ ਕੀਤੀ। ਦੂਜਾ ਮ੍ਰਿਤਕ ਜਸਵਿੰਦਰ ਸਿੰਘ 23 ਸਾਲ ਦਾ ਸੀ ਤੇ ਬੇਜ਼ਮੀਨੇ

ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ

ਚੰਡੀਗੜ੍ਹ: ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਦੇ ਹੁਕਮਾਂ ਤੋਂ ਬਾਅਦ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਵੀ ਇਹ ਟੈਸਟ ਕਰਵਾਉਣ ਦੀ ਸ਼ੁਰੂ ਕੀਤੀ ਪਿਰਤ 'ਤੇ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਦਾ ਡੋਪ ਟੈਸਟ ਕੀਤੇ ਜਾਣ ਦੀ ਮੰਗ ਕੀਤੀ ਹੈ। ਹਰਸਿਮਰਤ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ 70 ਫ਼ੀਸਦੀ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਵਾਲੇ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਹਾਲਾਂਕਿ, ਹਰਸਿਮਰਤ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਡੋਪ ਟੈਸਟ ਕਰਵਾਉਣ 'ਤੇ ਸਪੱਸ਼ਟ ਜਵਾਬ ਨਾ ਦਿੱਤਾ ਤੇ ਕੈਪਟਨ ਸਰਕਾਰ ਨੂੰ ਫੇਲ੍ਹ ਕਰਾਰ ਦੇ ਦਿੱਤਾ। 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਾਹਬ ਸਮੇਂ ਇੰਨੀਆਂ ਮੌਤਾਂ ਹੁੰਦੀਆਂ ਤਾਂ ਉਹ ਜਾ ਕੇ ਉਨ੍ਹਾਂ ਦੇ ਘਰ ਬੈਠ ਜਾਂਦੇ ਪਰ ਕੈਪਟਨ ਨੇ ਕੁਝ ਨਹੀਂ ਕੀਤਾ। ਹਰਸਿਮਰਤ ਕੌਰ ਨੇ ਕਿਹਾ ਕਿ ਅਕਾਲੀ ਦਲ ਨਸ਼ੇ 'ਤੇ ਸਿਆਸਤ ਨਹੀਂ ਕਰੇਗਾ, ਸਿਰਫ਼ ਨਸ਼ਾ ਰੋਕਣ ਲਈ ਸਰਕਾਰ ਦਾ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨਸ਼ਾ ਰੋਕਣ ਲਈ ਕੰਮ ਕਰਨ। ਇਸ ਤੋਂ ਇਲਾਵਾ ਹਰਸਿਮਰਤ ਨੇ ਮੋਦੀ ਸਰਕਾਰ ਦੀ ਫ਼ਸਲਾਂ ਦੀ MSP ਵਧਾਏ ਜਾਣ 'ਤੇ ਸ਼ਲਾਘਾ ਕੀਤੀ। ਇਸ ਨੂੰ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੀ ਮੁੱਖ ਸਿਫ਼ਾਰਸ਼ ਦੀ ਪੂਰਤੀ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਪੱਖੀ ਹੈ।

'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ

ਰੂਪਨਗਰ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਕੁੱਟਮਾਰ ਕਰਨ ਵਾਲੇ ਮੁੱਖ ਮੁਲਜ਼ਮ ਅਜਵਿੰਦਰ ਸਿੰਘ ਨੇ 'ਏਬੀਪੀ ਸਾਂਝਾ' 'ਤੇ ਨਾ ਸਿਰਫ਼ ਆਪਣਾ ਪੱਖ ਦੱਸਿਆ, ਬਲਕਿ ਵਿਧਾਇਕ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਅੱਜ ਰੂਪਨਗਰ ਦੇ SSP ਨੇ ਮੁੱਖ ਮੁਲਜ਼ਮ ਨੂੰ 36 ਘੰਟੇ ਤਕ ਗ੍ਰਿਫ਼਼ਤਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ 'ABP ਸਾਂਝਾ' ਨੇ ਪਹਿਲਾਂ ਹੀ ਉਸ ਨੂੰ ਲੱਭ ਲਿਆ। ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਬੇਈਂਹਾਰਾ ਮਾਈਨਿੰਗ ਕਾਂਡ ਦੇ ਮੁੱਖ ਮੁਲਜ਼ਮ ਅਜਵਿੰਦਰ ਸਿੰਘ ਨੇ 'ABP ਸਾਂਝਾ' 'ਤੇ ਦੱਸਿਆ ਕਿ ਸੰਦੋਆ ਉਸ ਨੂੰ ਬਲੈਕਮੇਲ ਕਰਦਾ ਸੀ। ਅਜਵਿੰਦਰ ਨੇ ਕਿਹਾ ਕਿ ਅਸੀਂ ਵੀ ਪੈਸੇ ਦਿੱਤੇ ਪਰ ਉਹ ਹੋਰ ਮੰਗਦਾ ਸੀ। ਵਿਧਾਇਕ ਕੁਟਾਪਾ ਕਾਂਡ ਦੇ ਮੁੱਖ ਮੁਲਜ਼ਮ ਨੇ ਸੰਦੋਆ ਨੂੰ ਚੈਲੰਜ ਕਰਦਿਆਂ ਕਿਹਾ ਕਿ ਉਸ ਦਾ ਅੰਮ੍ਰਿਤ ਛਕਿਆ ਤੇ ਮੈਂ ਵੀ ਸਿੱਖ ਹਾਂ, ਉਹ ਗੁਰਦੁਆਰੇ ਜਾ ਕੇ ਸਹੁੰ ਖਾਵੇ ਮੇਰੇ ਨਾਲ ਕਿ ਪੈਸੇ ਨਹੀਂ ਮੰਗਦਾ ਸੀ। ਅਜਵਿੰਦਰ ਨੇ ਕਿਹਾ ਕਿ ਅਸੀਂ ਕੋਈ ਗ਼ੈਰ ਕਾਨੂੰਨੀ ਮਾਈਨਿੰਗ ਨਹੀਂ ਕੀਤੀ, ਸਭ ਕਨੂੰਨੀ ਹੈ। ਮਸ਼ੀਨਾਂ ਵਾਲੇ ਡਰਦੇ ਮੌਕੇ ਤੋਂ ਭੱਜ ਗਏ। ਇੰਨਾ ਹੀ ਨਹੀਂ ਅਜਵਿੰਦਰ ਨੇ ਕਿਹਾ ਕਿ ਉਸ ਨੂੰ ਬਾਅਦ ਗੰਨਮੈਨ ਵੀ ਸੰਦੋਆ ਨੇ ਹੀ ਦਿਵਾਏ ਹਨ। ਮੁਲਜ਼ਮ ਨੇ ਦੱਸਿਆ ਕਿ ਉਸ ਉੱਪਰ ਗੈਂਗਸਟਰ ਦਿਲਪ੍ਰੀਤ ਨੇ ਦੋ ਵਾਰ ਹਮਲਾ ਕੀਤਾ ਸੀ। ਘਟਨਾ ਦੌਰਾਨ ਗੁਰਸਿੱਖਾਂ ਵੱਲੋਂ ਪੱਗਾਂ ਨੂੰ ਪੈਰਾਂ ਵਿੱਚ ਰੋਲ਼ਣ ਦੇ ਮੁੱਦੇ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਕਾਫੀ ਗੰਭੀਰਤਾ ਨਾਲ ਲੈਂਦਿਆਂ ਅਕਾਲ ਤਖ਼ਤ ਨੂੰ ਕਾਰਵਾਈ ਕਰਨ ਦੀ ਗੱਲ ਕਹੀ ਸੀ। ਇਸ 'ਤੇ ਅਜਵਿੰਦਰ ਨੇ ਕਿਹਾ ਕਿ ਉਸ ਨੂੰ ਪੱਗਾਂ ਲਹਿਣ ਦਾ ਦੁੱਖ ਹੈ ਤੇ ਉਹ ਸਾਰੇ ਪੰਥ ਤੋਂ ਇਸ ਦੀ ਮੁਆਫ਼ੀ ਮੰਗਦਾ ਹੈ। ਉਸ ਨੇ ਇਸ ਪਿੱਛੇ ਤਰਕ ਦਿ

ਕੋਲਿਆਂਵਾਲੀ ਨੂੰ ਡਿਫ਼ਾਲਟਰ ਬਣਨ ਦੀ ਨਹੀਂ ਪਰਵਾਹ

ਚੰਡੀਗੜ੍ਹ: ਅਕਾਲੀ ਲੀਡਰ ਦੇ ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੂੰ ਆਪਣੇ ਨਾਂ ਨਾਲ ਡਿਫਾਲਟਰ ਲੱਗਣ ਦਾ ਕੋਈ ਇਤਰਾਜ਼ ਨਹੀਂ। ਇਹ ਗੱਲ ਕੋਲਿਆਂਵਾਲੀ ਨੇ ਬੈਂਕ ਡਿਫ਼ਾਲਟਰ ਐਲਾਨੇ ਜਾਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ਦੌਰਾਨ ‘ਏਬੀਪੀ ਸਾਂਝਾ’ ਨੂੰ ਦੱਸੀ ਹੈ। ਕੋਲਿਆਂਵਾਲੀ ਨੇ ਇਸ ਕਾਰਵਾਈ ਨੂੰ ਕਾਂਗਰਸ ਦੀ ਬਦਲਾਖੋਰੀ ਸਿਆਸਤ ਦਾ ਨਤੀਜਾ ਦੱਸਿਆ ਪਰ ਕੋਲਿਆਂਵਾਲੀ ਇੰਟਰਵਿਊ ਦੇ ਅੰਤ ‘ਚ ‘ਏਬੀਪੀ ਸਾਂਝਾ’ ਦੇ ਸਵਾਲਾਂ ਤੋਂ ਭੱਜ ਖੜ੍ਹੇ ਹੋਏ। ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਨੇ ਦੱਸਿਆ ਕਿ ਉਹ ਜਲਦ ਕਰਜ਼ ਵਾਪਸ ਕਰ ਦੇਣਗੇ। ਕੋਲਿਆਂਵਾਲੀ ਸਹਿਕਾਰੀ ਬੈਂਕ ਦੇ 1 ਕਰੋੜ 2 ਲੱਖ ਤੋਂ ਵੱਧ ਦਾ ਕਰਜ਼ਾ ਨਾ ਮੋੜਨ ਕਰਕੇ ਡਿਫਾਲਟਰ ਬਣ ਗਏ ਹਨ। ਬੁੱਧਵਾਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਲਿਆਂਵਾਲੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਕੋਲਿਆਂਵਾਲੀ ਨੇ ਕਿਹਾ ਕਿ ਨਾਂ ਨਾਲ ਡਿਫਾਲਟਰ ਲੱਗਣ ਦਾ ਕੋਈ ਇਤਰਾਜ਼ ਨਹੀਂ ਕਿਉਂਕਿ ਵੱਡੇ-ਵੱਡੇ ਲੋਕ ਕਰਜ਼ਈ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਜ਼ਿਆਦਾ ਵੱਡੇ ਲੋਨ ਵਾਪਸ ਕਰਨ ਵਾਲੇ ਵੀ ਬੈਠੇ ਹਨ ਤੇ ਰੰਧਾਵਾ ਦੀ ਉਨ੍ਹਾਂ ਵਿਰੁੱਧ ਕਾਰਵਾਈ ਬਦਲਾਖੋਰੀ ਦੀ ਸਿਆਸਤ ਦਾ ਨਤੀਜਾ ਹੈ। ਕੋਲਿਆਂਵਾਲੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਕਰਜ਼ ਮਾਫ ਕਰਨ ਵੱਲ ਧਿਆਨ ਦੇਵੇ।

ਨੋਟਾਂ 'ਚ ਡੁੱਬੇ ਕੈਪਟਨ ਦੇ 'ਸੱਜਰੇ ਮੰਤਰੀ'

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ‘ਤੇ ਵਰ੍ਹਿਆ ਨੋਟਾਂ ਦਾ ਮੀਂਹ। ਕੈਬਨਿਟ ਮੰਤਰੀ ਬਣਨ ਤੋਂ ਬਾਅਦ ਓ.ਪੀ. ਸੋਨੀ ਬੁੱਧਵਾਰ ਨੂੰ ਆਪਣੇ ਹਲਕੇ ਵਿੱਚ ਰੋਡ ਸ਼ੋਅ ਕਰਨ ਪਹੁੰਚੇ ਤਾਂ ਉਨ੍ਹਾਂ ‘ਤੇ ਸਮਰਥਕਾਂ ਨੇ ਨੋਟਾਂ ਨਾਲ ਬਣੇ ਹਾਰਾਂ ਦੀ ਵਾਛੜ ਹੀ ਕਰ ਦਿੱਤੀ। ਹਾਲਤ ਇਹ ਸੀ ਕਿ ਮੰਤਰੀ ਜੀ ਨੋਟਾਂ ਦੇ ਹਾਰਾਂ ਹੇਠ ਦੱਬੇ ਹੋਏ ਸਨ, ਪਰ ਫਿਰ ਵੀ ਉਨ੍ਹਾਂ ਆਪਣੇ ਸਮਰਥਕਾਂ ਨੂੰ ਨਹੀਂ ਰੋਕਿਆ। ਵੀਹ ਸਾਲ ਤੋਂ ਵਿਧਾਇਕ ਸੋਨੀ ਨੂੰ ਪਹਿਲੀ ਵਾਰ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਸ਼ਾਇਦ ਉਹ ਇਸ ‘ਸੁਭਾਗੀ ਘੜੀ’ ਨੂੰ ਖੁੰਝਾਉਣਾ ਨਹੀਂ ਸੀ ਚਾਹੁੰਦੇ। ਕੇਂਦਰੀ ਰਿਜ਼ਰਵ ਬੈਂਕ ਦੇ ਨਿਰਦੇਸ਼ ਹਨ ਕਿ ਨੋਟਾਂ ਨੂੰ ਸਟੇਪਲ ਆਦਿ ਨਹੀਂ ਕੀਤਾ ਜਾ ਸਕਦਾ, ਪਰ ਮੰਤਰੀ ਸਾਬ ਨੂੰ ਉਸ ਨਾਲ ਕੀ ਲੈਣ-ਦੇਣ। ਸਟੇਪਲਡ ਨੋਟਾਂ ਦੇ ਹਾਰ ਡਿੱਗਦੇ ਗਏ ਤੇ ਮੰਤਰੀ ਜੀ ਫੁੱਲੇ ਨਹੀਂ ਸੀ ਸਮਾ ਰਹੇ। ਸੋਨੀ ਨੂੰ ਬੀਤੀ 21 ਅਪ੍ਰੈਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੂੰ ਸਕੂਲ ਸਿੱਖਿਆ ਮੰਤਰੀ ਦਾ ਕਾਰਜਭਾਰ ਦਿੱਤਾ ਗਿਆ ਹੈ। ਸੋਨੀ ਸਾਬ ‘ਤੇ ਜਿੰਨੇ ਨੋਟ ਵਰ੍ਹੇ, ਓਨੇ ਵਿੱਚ ਸਕੂਲ ਅਧਿਆਪਕਾਂ ਦੀ ਦੋ-ਚਾਰ ਮਹੀਨਿਆਂ ਦੀ ਤਨਖ਼ਾਹ ਆ ਜਾਵੇ, ਜਿਸ ਲਈ ਅਧਿਆਪਕਾਂ ਨੂੰ ਧਰਨੇ ਵੀ ਦੇਣੇ ਪੈਂਦੇ ਹਨ। ਪਰ ਇੱਧਰ ਉਨ੍ਹਾਂ ਦੇ ਮੰਤਰੀ ਹਨ, ਜਿਨ੍ਹਾਂ ਨੂੰ ਨੋਟਾਂ ਦੀ ਕੋਈ ਕਮੀ ਨਹੀਂ ਹੈ। ਬੀਤੇ ਕੱਲ੍ਹ ਸੋਨੀ ਮੰਤਰੀ ਬਣਨ ਤੋਂ ਬਾਅਦ ਜਦ ਪਹਿਲੀ ਵਾਰ ਆਪਣੇ ਹਲਕੇ ਵਿੱਚ ਪਹੁੰਚੇ ਤਾਂ ਅੰਮ੍ਰਿਤਸਰ ਜਿਵੇਂ ਥੰਮ੍ਹ ਹੀ ਗਿਆ। ਸ਼ਹਿਰ ਦੇ ਮਸ਼ਹੂਰ ਭੰਡਾਰੀ ਪੁਲ ‘ਤੇ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹੇ। ਕਾਰਨ ਇਹ ਸੀ ਕਿ ਮੰਤਰੀ ਨੇ ਓਪਨ ਜੀਪ ਵਿੱਚ ਆਪਣੇ ਸਮਰਥਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਦੇ ਜਾ ਰਹੇ ਸਨ। ਮੰਤਰੀ ਨੇ ਦਰਬ

ਹੁਣ 'ਸਰਕਾਰੀ ਡਿਪੂਆਂ' 'ਚ ਵਿਕੇਗਾ ਰੇਤਾ

ਚੰਡੀਗੜ੍ਹ: ਕੈਬਨਿਟ ਮੰਤਰੀ ਤੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਲਈ ਬਣੀ ਕੈਬਨਿਟ ਸਬ-ਕਮੇਟੀ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ਰੇਤ ਦੇ ਵਧਦੇ ਮੁੱਲ ਤੇ ਨਾਜਾਇਜ਼ ਖਣਨ ਨੂੰ ਕਾਬੂ ਕਰਨ ਲਈ ਆਪਣੀ ਯੋਜਨਾ ਦਾ ਖੁਲਾਸਾ ਕਰ ਦਿੱਤਾ ਹੈ। ਵੀਰਵਾਰ ਨੂੰ ਕਮੇਟੀ ਦੀ ਬੈਠਕ ਤੋਂ ਬਾਅਦ ਸਿੱਧੂ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਸਰਕਾਰੀ ਡਿਪੂਆਂ ਵਾਂਗ ਦਰਿਆਵਾਂ ਕੰਢੇ ਰੇਤੇ ਦੇ ਸਟਾਕ ਯਾਰਡ ਬਣਾਏ ਜਾਣਗੇ। ਇਸ ਤੋਂ ਇਲਾਵਾ ਸਿੱਧੂ ਨੇ ਬਾਦਲ ਪਰਿਵਾਰ ਨੂੰ ਵੀ ਖ਼ੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨੂੰ 800 ਤੋਂ ਲੈ ਕੇ 1400 ਰੁਪਏ ਤਕ ਰੇਤੇ ਦੀ ਟਰਾਲੀ ਮਿਲ ਸਕੇਗੀ, ਜਦਕਿ ਪਹਿਲਾਂ 5,000 ਤੋਂ 20,000 ਰੁਪਏ ਤਕ ਰੇਤੇ ਦੀ ਟਰਾਲੀ ਮਿਲਦੀ ਸੀ। ਕਮੇਟੀ CM ਨੂੰ ਜਲਦ ਹੀ ਰਿਪੋਰਟ ਦਿੱਤੀ ਦੇਵੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਰੇਤੇ ਦੇ ਰੇਟ ਤੈਅ ਕਰੇਗੀ। ਸਿੱਧੂ ਨੇ ਕਿਹਾ ਕਿ ਰੇਤ ਮਾਫੀਆ ਨਾਂਅ ਦੀ ਕੋਈ ਚੀਜ਼ ਨਹੀਂ ਰਹੇਗੀ ਤੇ ਇਸ ਸਬੰਧੀ ਲੋਕਾਂ ਦੇ ਹੱਕ ‘ਚ ਅਗਲਾ ਫ਼ੈਸਲਾ ਮੁੱਖ ਮੰਤਰੀ ਕਰਨਗੇ। ਸਿੱਧੂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਛੇਤੀ ਹੀ BRTC ਸੇਵਾ ਸ਼ੁਰੂ ਕੀਤੀ ਜਾਵੇਗੀ। ਇਹ ਬੱਸ ਸੇਵਾ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਹੋਈ ਸੀ ਤੇ ਸਿੱਧੂ ਨੇ ਇਸ ਦੀ ਨੁਕਤਾਚੀਨੀ ਕਰਦਿਆਂ ਇਸ ਬੰਦ ਹੋਈ ਸੇਵਾ ਵਿੱਚ ਨਵੀਂ ਜਾਨ ਪਾਉਣ ਲਈ ਜੂਨ ਤੋਂ ਅਜ਼ਮਾਇਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਟ੍ਰਾਇਲ ਤੋਂ ਬਾਅਦ ਇਸ ਸੇਵਾ ਨੂੰ ਪੱਕੇ ਤੌਰ ‘ਤੇ ਸ਼ੁਰੂ ਕੀਤਾ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਤਨੀ ਨੂੰ ਮਿਲੀ ਨਵੀਂ ਅਹੁਦੇਦਾਰੀ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਪਤਨੀ ਮੈਰਿਟ ਦੇ ਆਧਾਰ ‘ਤੇ ਚੇਅਰਪਰਸਨ ਬਣੀ ਹੈ।

ਮੰਤਰੀਆਂ ਤੇ ਅਫ਼ਸਰਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਕੈਪਟਨ ਸਰਕਾਰ

ਚੰਡੀਗੜ੍ਹ: ਮੰਤਰੀਆਂ ਦੇ ਵਪਾਰਕ ਹਿਤਾਂ ਦੇ ਟਕਰਾਅ ਰੋਕਣ ਲਈ ਪੰਜਾਬ ਸਰਕਾਰ ਅਗਲੀ ਕੈਬਿਨਟ ਵਿੱਚ, “Punjab conflict of interest prevention and Management Bill 2018” ਪੇਸ਼ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਨੇ ABP ਸਾਂਝਾ ਨੂੰ ਖਾਸ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਇਸ ਕਾਨੂੰਨ ਦਾ ਮੰਤਵ ਸੰਵਿਧਾਨਿਕ ਅਹੁਦੇਦਾਰਾਂ ਵੱਲੋਂ ਆਪਣੇ ਅਹੁਦਿਆਂ ਦੀ ਨਾਜਾਇਜ਼ ਵਰਤੋਂ ‘ਤੇ ਰੋਕ ਲਾਉਣਾ ਹੋਵੇਗਾ। ਸੂਤਰਾਂ ਮੁਤਾਬਕ ਮੁੱਖ ਮੰਤਰੀ, ਮੰਤਰੀ,ਅਫਸਰ ਤੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਇਸ ਕਾਨੂੰਨ ਦੇ ਦਾਇਰੇ ਅਧੀਨ ਆਉਣਗੇ। ਬਿੱਲ ਪਾਸ ਕਰਨ ਤੋਂ ਪਹਿਲਾਂ ਜਲਦ ਆਰਡੀਨੈਂਸ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਅਕਾਲੀ-ਭਾਜਪਾ ਸਰਕਾਰ ਸਮੇਂ ਬਾਦਲ ਪਰਿਵਾਰ ‘ਤੇ ਸਭ ਤੋਂ ਵੱਧ ਇਲਜ਼ਾਮ ਲਗਾਉਂਦੀ ਰਹੀ ਹੈ ਕਿ ਉਨ੍ਹਾਂ ਸੱਤਾ ਦੀ ਦੁਰਵਰਤੋਂ ਕਰ ਕੇ ਆਪਣਾ ਪਰਿਵਾਰਕ ਕਾਰੋਬਾਰ ਵਧਾਉਂਦਾ ਰਿਹਾ ਹੈ। ਬਾਦਲ ਸਰਕਾਰ ਮੌਕੇ ਹੀ Conflit of Interest ਦਾ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਪੁੱਜਾ ਸੀ।

ਕੈਪਟਨ ਸਰਕਾਰ ਤੋਂ ਨਹੀਂ ਚੁੱਕਿਆ ਜਾ ਰਿਹਾ ਸਰਕਾਰੀ ਸਕੂਲਾਂ ਦਾ ਭਾਰ

ਲੁਧਿਆਣਾ: ਵਾਰ-ਵਾਰ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦੇਣ ਵਾਲੀ ਕੈਪਟਨ ਸਰਕਾਰ ਸਕੂਲੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਜਾਪਦੀ ਹੈ। ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਪ੍ਰਾਇਮਰੀ ਸਕੂਲ ਦਾ ਬਿਜਲੀ ਕੁਨੈਕਸ਼ਨ ਵੀ ਸ਼ਾਇਦ ਸਰਕਾਰ ਨੇ (ਸ਼ਾਇਦ) ਖ਼ਜ਼ਾਨਾ ਖਾਲੀ ਹੋਣ ਕਰਕੇ ਕੱਟਣ ਦੇ ਦਿੱਤਾ ਹੈ। ਤਾਜਪੁਰ ਰੋਡ ‘ਤੇ ਸਥਿਤ ਪ੍ਰਾਇਮਰੀ ਸਕੂਲ ਦਾ ਬਿਜਲੀ ਦਾ ਬਿੱਲ 96,000 ਰੁਪਏ ਬਕਾਇਆ ਪਿਆ ਹੈ, ਜਿਸ ਦੀ ਅਦਾਇਗੀ ਨਹੀਂ ਹੋ ਰਹੀ। ਬਿਜਲੀ ਵਿਭਾਗ ਨੇ ਸਕੂਲ ਦਾ ਕੁਨੈਕਸ਼ਨ ਕੱਟ ਦਿੱਤਾ ਤੇ ਨਾਲ ਹੀ ਮੀਟਰ ਵੀ ਉਤਾਰ ਲਿਆ। ਹੁਣ ਪੂਰੇ ਸਕੂਲ ਵਿੱਚ ਬੱਚੇ ਹਨੇਰੇ ਤੇ ਗਰਮੀ ਵਿੱਚ ਪੜ੍ਹਾਈ ਕਰਦੇ ਹਨ। ਸਕੂਲ ਦੇ ਪ੍ਰਿੰਸੀਪਲ ਮਹਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਦੇ ਸਕੂਲ ਦਾ ਕੁਨੈਕਸ਼ਨ ਕੱਟਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਨੂੰ ਇਸ ਦੀ ਸ਼ਿਕਾਇਤ ਵੀ ਭੇਜੀ ਹੈ ਪਰ ਫੰਡ ਨਾ ਹੋਣ ਕਾਰਨ ਬਿੱਲ ਦੀ ਅਦਾਇਗੀ ਨਾ ਹੋ ਸਕੀ। ਇਸ ਕਾਰਨ ਬੱਚੇ ਬਿਨਾ ਰੌਸ਼ਨੀ ਤੇ ਪੱਖੇ ਤੋਂ ਪੜ੍ਹਾਈ ਕਰ ਰਹੇ ਹਨ। ਇਸ ਮਸਲੇ ‘ਤੇ ਇਲਾਕੇ ਤੋਂ ਅਕਾਲੀ ਦਲ ਦੇ ਕੌਂਸਲਰ ਬਲਵਿੰਦਰ ਸਿੰਘ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਸਕੂਲਾਂ ਦੇ ਬਿੱਲਾਂ ਦੀ ਅਦਾਇਗੀ ਨਹੀਂ ਕਰ ਸਕਦੀ ਉਹ ਵਧੀਆ ਸਿੱਖਿਆ ਕਿੱਥੋਂ ਮੁਹੱਈਆ ਕਰਵਾਏਗੀ।

'ਦਾਰੂ ਘਰ ਦੀ,ਬੰਦੂਕ ਬਾਰਾਂ ਬੋਰ ਦੀ' ਵਾਲੇ ਬਾਈ ਸਾਂਭਣਗੇ ਪੰਜਾਬ ਦਾ ਸੱਭਿਆਚਾਰ..?

ਚੰਡੀਗੜ੍ਹ: ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਪੰਜਾਬ ‘ਚ ਸੱਭਿਆਚਾਰ ਕਮਿਸ਼ਨ ਦਾ ਗਠਨ ਹੋਣ ਜਾ ਰਿਹਾ ਹੈ। ਖ਼ਾਸ ਤੌਰ ‘ਤੇ ‘ਮਾੜੀ ਗਾਇਕੀ’ ਵਾਲਿਆਂ ਖ਼ਿਲਾਫ ਇਹ ਕਮਿਸ਼ਨ ਐਫ ਆਈ ਆਰ ਤੱਕ ਦਰਜ ਕਰਵਾਏਗਾ। ਪੰਜਾਬ ਦੇ ਸੱਭਿਆਚਾਕ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਨਵੀਂ ਸਰਕਾਰ ਬਣਨ ਤੋਂ ਬਾਅਦ ਨਵਜੋਤ ਸਿੱਧੂ ਦੇ ਨੇੜੇ ਲੱਗੇ ਪੰਮੀ ਬਾਈ ਵੀ ਇਸ ਕਮਿਸ਼ਨ ਦੇ ਮੈਂਬਰ ਬਣ ਸਕਦੇ ਹਨ। ਦੱਸਣਯੋਗ ਹੈ ਕਿ ਪੰਮੀ ਬਾਈ ਪਿਛਲੀ ਸਰਕਾਰ ‘ਚ ਅਕਾਲੀਆਂ ਦੇ ਵੀ ਬੇਹੱਦ ਕਰੀਬੀ ਰਹੇ ਹਨ। ਵੈਸੇ ਤਾਂ ਪੰਮੀ ਬਾਈ ਪੰਜਾਬੀ ਸੱਭਿਆਚਾਰ ਦੇ ਸ਼ੁਰੂ ਤੋਂ ਹੀ ਅਲੰਬਰਦਾਰ ਬਣਦੇ ਰਹੇ ਹਨ ਪਰ ਅੱਜਕਲ੍ਹ ਉਨ੍ਹਾਂ ਨੂੰ ‘ਮਾੜੀ ਗਾਇਕੀ’ ਦਾ ਫ਼ਿਕਰ ਕਾਫੀ ਜ਼ਿਆਦਾ ਵੱਢ-ਵੱਢ ਖਾ ਰਿਹਾ ਹੈ। ਬਾਈ ਨੇ ਸੱਭਿਆਚਾਰ ਦੀ ‘ਸੇਵਾ’ ‘ਚ ਹੀ ‘ਦੋ ਚੀਜ਼ਾਂ ਜੱਟ ਮੰਗ ਦਾ, ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ’ ਵਰਗੇ ਕਈ ਗਾਣੇ ਗਾਏ ਹਨ। ਉਨ੍ਹਾਂ ਨੇ ਹੀ ਗਾਇਆ ਸੀ ਕਿ ‘ਜੇ ਪੀਣੀ ਛੱਡ ‘ਤੀ ਜੱਟਾਂ ਨੇ ਕੌਣ ਮਾਰੂ ਲਾਲਕਾਰੇ’। ਇਸ ਤੋਂ ਇਲਾਵਾ ਵੀ ਉਨ੍ਹਾਂ ਦਾਰੂ ਤੇ ਗੰਨ ਕਲਚਰ ਨੂੰ ਪੰਜਾਬ ਦੀਆਂ ਵੱਖ ਵੱਖ ਸਟੇਜਾਂ ਤੋਂ ਕਾਫੀ ਪ੍ਰਮੋਟ ਕੀਤਾ। ਹੁਣ ਸਮਝ ਨਹੀਂ ਆ ਰਿਹਾ ਕਿ ਪੰਮੀ ਬਾਈ ਜੱਟਾਂ ਦੇ ਲਾਲਕਾਰੇ ਕਿਉਂ ਬੰਦ ਕਰਵਾਉਣਾ ਚਾਹੁੰਦੇ ਹਨ? ਸੂਤਰਾਂ ਦੀ ਮੰਨੀਏ ਤਾਂ ਬਾਈ ਦੀ ਨਜ਼ਰ ਸੱਭਿਆਚਾਰ ਨਾਲੋਂ ਵੱਧ ਕਮਿਸ਼ਨ ਦੀ ਕੁਰਸੀ ‘ਤੇ ਹੈ। ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ ‘ਚ ਅੱਜ ਪੰਮੀ ਬਾਈ ਨੇ ‘ਮਾੜੀ ਗਾਇਕੀ’ ‘ਤੇ ਵੱਡਾ ਨੈਤਿਕ ਲੈਕਚਰ ਦਿੱਤਾ। ਉਹ ਗਾਇਕਾਂ ਨੂੰ ਕਹਿ ਰਹੇ ਹਨ ਕਿ ਪੰਜਾਬ ਦੇ ਸਾਫ ਸੁਥਰੇ ਸੱਭਿਆਚਾਰ ਲਈ ਅਜਿਹੀ ਗਾਇਕੀ ਨਸ਼ੇ ਤੇ ਬੰਦੂਕਾਂ ਜਿਹੀ ਗਾਇਕੀ ਨਹੀਂ ਹੋਣੀ ਚਾਹੀਦੀ ਹੈ। ਹੁਣ ਵੱਡਾ

ਕਿਸਾਨਾਂ ਨੇ ਕੈਪਟਨ ਨੂੰ ਦੱਸਿਆ ਗੱਦਾਰ ਤੇ 800 ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ

ਬਠਿੰਡਾ: ਪੰਜਾਬ ਸਰਕਾਰ ਦੇ ਬਜਟ ਤੋਂ ਨਾਖੁਸ਼ ਹੋਏ ਕਿਸਾਨਾਂ ਨੇ ਕੈਪਟਨ ਸਰਕਾਰ ਵਿਰੁੱਧ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੂੰ ਗੱਦਾਰ ਤੇ 800 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ ਕਰਾਰ ਦੇ ਦਿੱਤਾ। ਕਿਸਾਨਾਂ ਨੇ ਕੈਪਟਨ ‘ਤੇ ਕਤਲ ਕੇਸ ਦਰਜ ਕੀਤੇ ਜਾਣ ਦੀ ਮੰਗ ਵੀ ਕੀਤੀ। ਕਿਸਾਨਾਂ ਨੇ ਕਿਹਾ ਹੈ ਕਿ ਸਾਨੂੰ ਕਦੇ ਵੀ ਕਿਸੇ ਸਰਕਾਰ ਤੋਂ ਕੋਈ ਉਮੀਦ ਨਹੀਂ ਰਹੀ ਸਰਕਾਰ ਭਾਵੇਂ ਕੋਈ ਵੀ ਹੋਵੇ ਉਹ ਸਿਰਫ਼ ਸਰਮਾਏਦਾਰਾਂ ਨੂੰ ਹੀ ਖੁਸ਼ ਰੱਖਣ ਵਿੱਚ ਹੀ ਯਕੀਨ ਰੱਖਦੀ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕਹੀ ਹੈ ਉਹ ਕੇਵਲ ਆਟੇ ਚ ਲੂਣ ਦੇ ਬਰਾਬਰ ਹੈ ਸਰਕਾਰ ਨੇ ਕੇਵਲ ਪੰਜਾਬ ਦੇ ਕੁੱਲ ਕਰਜ਼ੇ ਦਾ ਪੰਜ ਪ੍ਰਤੀਸ਼ਤ ਹੀ ਮੁਆਫ ਕਰਨ ਦੀ ਗੱਲ ਕਹੀ ਹੈ ਜਦਕਿ ਪੰਜਾਬ ਦੇ ਕਿਸਾਨ 8 ਤੋਂ 24 ਪ੍ਰਤੀਸ਼ਤ ਤੱਕ ਵਿਆਜ ਭਰਦੇ ਹਨ। ਕਿਸਾਨਾਂ ਨੇ ਕਿਹਾ,”ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਜਿਸ ਕਰ ਕੇ ਲੋਕਾਂ ਨੂੰ ਉਨ੍ਹਾਂ ‘ਤੇ ਯਕੀਨ ਕੀਤਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਗੱਲ ਜ਼ਰੂਰ ਸੁਣਨਗੇ। ਪਰ ਕੈਪਟਨ ਅਮਰਿੰਦਰ ਸਿੰਘ ਗਦਾਰ ਸਾਬਤ ਹੋਏ ਹਨ ਜੇਕਰ ਉਹ ਕਰਜ਼ਾ ਮਾਫ ਕਰ ਦਿੰਦੇ ਤਾਂ ਪੰਜਾਬ ਵਿੱਚ 800 ਕਿਸਾਨ ਆਤਮ ਹੱਤਿਆ ਨਾ ਕਰਦੇ ਇਸ ਕਰਕੇ ਕੈਪਟਨ ਖਿਲਾਫ ਉਨ੍ਹਾਂ ਦੀ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।” ਕਿਸਾਨਾਂ ਨੇ ਕਿਹਾ ਕਿ ਸਾਨੂੰ ਸੁਣਨ ਵਿੱਚ ਆਇਆ ਹੈ ਕਿ ਪੰਜਾਬ ਸਰਕਾਰ ਨੂੰ ਖੇਤੀ ਸਬਸਿਡੀ ਤੋਂ ਖ਼ਤਰਾ ਹੈ ਅਤੇ ਹੁਣ ਸਰਕਾਰ ਜੋ ਥੋੜ੍ਹੀ ਬਹੁਤ ਰਿਆਇਤ ਦੇ ਰਹੀ ਹੈ ਉਹਦੇ ਪਿੱਛੇ ਵੀ ਇਹ ਮਨਸ਼ਾ ਹੋਏਗੀ ਕਿ ਕਿਸਾਨਾਂ ਕੋਲੋਂ ਕਿਸੇ ਹੋਰ ਤਰੀਕੇ ਨਾਲ ਕਿਵੇਂ ਵਸੂਲੀ ਕਰਨੀ ਹੈ। ਖੇਤ

ਤੇਈ ਸਾਲ ਦੀ ਉਮਰੇ ਫ਼ਾਂਸੀ ਚੜ੍ਹਨ ਵਾਲਾ ਭਗਤ ਸਿੰਘ ਬਨਾਮ ਅਜੋਕਾ ਨੌਜਵਾਨ

ਯਹ ਦਾਗ਼ ਦਾਗ਼ ਉਜਾਲਾ, ਯਹ ਸ਼ਬ ਗੁਜੀਦਾ ਸਹਰ, ਯਹ ਵੋਹ ਸਹਰ ਤੋ ਨਹੀਂ ਕਿ ਜਿਸਕੀ ਆਰਜ਼ੂ ਲੇ ਕੇ ਚਲੇ ਥੇ ਯਾਰ, ਕਿ ਮਿਲ ਜਾਏਗੀ ਕਹੀਂ ਨਾ ਕਹੀਂ” ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਇਹ ਸ਼ੇਅਰ ਹਿੰਦੋਸਤਾਨ ਦੀ ਆਜ਼ਾਦੀ ਦੇ ਉਸ ਤਲਿੱਸਮ ਨੂੰ ਤੋੜਦਾ ਹੈ ਜਿਸ ਵਿੱਚ ਆਜ਼ਾਦੀ ਦੇ ਅਸਲ ਮਾਅਨਿਆਂ ਨੂੰ ਦਫ਼ਨ ਕਰ ਦਿੱਤ ਗਿਆ ਹੈ। ਇਕੱਵੀ ਸਦੀ ਦੇ ਬਾਜ਼ਾਰੀਕਰਨ ਨੇ ਹਰ ਉਸ ਖ਼ੁਆਬ ਨੂੰ ਨਿਲਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਦੇ ਮਗਰੋਂ ਕੁੱਝ ਮਰਜੀਵੜਿਆਂ ਨੇ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦਾ ਉਪਰਾਲਾ ਕੀਤਾ ਸੀ| ਜ਼ਿੰਦਗੀ ਨੂੰ ਖੁਸ਼ਗਵਾਰ ਦੇਖਣ ਦੇ ਚਾਹਵਾਨ,ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰਦੇ,ਸਗੋਂ ਮੌਤ ਦੀਆਂ ਅੱਖਾਂ ‘ਚ ਅੱਖਾਂ ਪਾ ਵੇਖਦੇ ਨੇ,ਤੇ ਮੌਤ ਵੀ ਉਨ੍ਹਾਂ ਅੱਗੇ ਸ਼ਰਮ ਨਾਲ ਸਿਰ ਝੁਕਾ ਦਿੰਦੀ ਹੈ।” ਵਪਾਰਕ ਮੰਡੀ ਦੀ ਇਸ ਬੇਕਿਰਕ ਹਨੇਰੀ ਵਿੱ ਭਗਤ ਸਿੰਘ ਦੇ ਇਨਕਲਾਬੀ ਸਮਾਜ ਦਾ ਸੁਪਨਾ ਵੀ ਚਰ੍ਹੀ ਦੇ ਪੱਤਿਆਂ ਵਾਂਗ ਉਡ-ਪੁੱਡ ਗਿਆ ਹੈ। ਕਿਊਬਾ ਦੇ ਇਨਕਲਾਬੀ ਚੀ ਗਵੇਰਾ ਵਾਂਗ ਭਗਤ ਸਿੰਘ ਜਾਂ ਤਾਂ ਟੀ ਸ਼ਰਟਾਂ ਦਾ ਮਾਅਰਕਾ ਬਣ ਕੇ ਰਹਿ ਗਿਆ ਏ ਅਤੇ ਜਾਂ ਫਿਰ ਵੱਡੀਆਂ ਗੱਡੀਆਂ ਵਾਲਿਆਂ ਦੀ ਧੌਂਸ ਨੂੰ ਦਰਸਾਂਉਦਾ ਮੁੱਛਾਂ ਨੂੰ ਵੱਟ ਦਿੰਦਾਂ ਹੈਂਕੜਬਾਜ਼। ਪਿਸਤੌਲ ਵਾਲੇ ਭਗਤ ਸਿੰਘ ਦੀ ਦਿੱਖ ਵਿੱਚ ਵਿਚਾਰਵਾਨ ਭਗਤ ਸਿੰਘ ਖਾਰਜ ਹੋ ਰਿਹਾ ਹੈ। ਉਹ ਭਗਤ ਸਿੰਘ ਜਿਸਨੇ ਸਮਕਾਲੀ ਸਾਹਿਤ, ਦਰਸ਼ਨ ਸ਼ਾਸਤਰ, ਰਾਜਨੀਤੀ ਵਿਗਿਆਨ ਤੇ ਕਾਨੂੰਨ ਦਾ ਨਾ ਸਿਰਫ਼ ਗਹਿਰਾਈ ਨਾਲ ਅਧਿਐਨ ਕੀਤਾ ਸਗੋਂ, ਸਮਕਾਲੀ ਚਿੰਤਨ ‘ਤੇ ਕਈ ਮੁੱਲਵਾਨ ਟਿੱਪਣੀਆ ਵੀ ਕੀਤੀਆਂ। ਸਾਢੇ ਤੇਈ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਫਾਂਸੀ ਚੜ੍ਹਣ ਵਾਲੇ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਦੇ ਮੁਲਵਾਨ 404 ਪੰਨੇ ਇ

ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!

ਚੰਡੀਗੜ੍ਹ: ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦਾ ਜਵਾਬ ਨਹੀਂ। ਰਿਪੋਰਟ ਤੋਂ ਪਹਿਲਾਂ ਉਨ੍ਹਾਂ ਆਪਣੇ ਬਾਰੇ ਹਾਈਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਦੋ ਭਰਾ (ਕਜ਼ਨ) ਹਨ ਅਰਜਨ ਮਜੀਠੀਆ ਤੇ ਗੋਬਿੰਦ ਸਿੰਘ ਮਜੀਠੀਆ। ਦੋਵੇਂ ਉਨ੍ਹਾਂ ਦੇ ਮਾਸੀ (ਮੈਟਰਨਲ ਆਂਟ) ਦੇ ਪੁੱਤ ਹਨ। ਪਰ 1987 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦਾ ਕੋਈ ਨਾਤਾ ਨਹੀਂ ਰਿਹਾ। ਫਿਰ ਵੀ ਹਾਈ ਕੋਰਟ ਨੂੰ ਇਸ ਬਾਰੇ ਦੱਸਣਾ ਜ਼ਰੂਰੀ ਸੀ। ਸਿੱਧੂ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ ਜਾਂਚ ਨਿਰਪੱਖ ਹੈ ਤੇ ਤੱਥਾਂ ‘ਤੇ ਆਧਾਰਤ ਹੈ। ‘ਤੇ ਮਜੀਠੀਆ ਵਿਰੁੱਧ ਐਸ.ਟੀ.ਐਫ. ਵੱਲੋਂ ਦਾਇਰ ਕੀਤੀ ਰਿਪੋਰਟ ਦੇ ਅਹਿਮ ਤੱਥ- ਪੰਜਾਬ ਦੇ ਡਰੱਗ ਰੈਕੇਟ ਵਿੱਚ ਵਾਂਟੇਡ ਕੈਨੇਡਾ ਦਾ ਸਭ ਤੋਂ ਵੱਡਾ ਸਮੱਗਲਰ ਸਤਪ੍ਰੀਤ ਸਿੰਘ ਉਰਫ਼ ਸੱਤਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਰੁਕਦਾ ਸੀ, ਇਸ ਗੱਲ ਦਾ ਇਕਬਾਲ ਖ਼ੁਦ ਮਜੀਠੀਆ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਪੜਤਾਲ ਵਿੱਚ ਕੀਤਾ ਹੈ। ਈ.ਡੀ. ਦੀ ਪੁੱਛਗਿੱਛ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਬਣਾਈ ਸਪੈਸ਼ਲ ਟਾਸਕ ਫੋਰਸ ਨੇ ਮਜੀਠੀਆ ਦੀ ਡਰੱਗ ਰੈਕੇਟ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕਰਨ ਲਈ ਜਾਂਚ ਸ਼ੁਰੂ ਕੀਤੀ। ਐਸ.ਟੀ.ਐਫ. ਦੀ ਜਾਂਚ ਦੇ ਚਾਰ ਮੁੱਖ ਪਹਿਲੂ ਹਨ, ਜਿਨ੍ਹਾਂ ਬਾਰੇ ਅੱਜ ਏਬੀਪੀ ਸਾਂਝਾ ਤੁਹਾਨੂੰ ਦੱਸ ਰਿਹਾ ਹੈ- 1. ਕੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਕੌਮਾਂਤਰੀ ਡਰੱਗ ਕੇਸ ਵਿੱਚ ਸ਼ਾਮਿਲ ਕੈਨੇਡਾ ਦੇ ਰਹਿਣ ਵਾਲੇ ਸਤਪ੍ਰੀਤ ਸਿੰਘ ਉਰਫ਼ ਸੱਤਾ, ਪਰਮਿੰਦਰ ਸਿੰਘ ਉਰਫ਼ ਪਿੰਦੀ, ਅਮਰਿੰਦਰ ਸਿੰਘ ਉਰਫ਼ ਲਾਡੀ ਤੇ ਅੰਮ੍ਰਿਤਸਰ ਦੇ ਜਗਜੀਤ ਸਿੰਘ ਚਹਿਲ ਤੇ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ ਨਾਲ ਕੋਈ ਸਬੰਧ ਹੈ?

ਸਿੱਧੂ ਦੇ 'ਛੱਕੇ' ਨਾਲ ਦੁਆਬਾ ਦੇ ਅੱਧਾ ਦਰਜਨ ਕਾਂਗਰਸੀ ਵਿਧਾਇਕ ਢੇਰ

ਜਲੰਧਰ: ਕਈ ਵਾਰ ਅਜਿਹਾ ਲੱਗਦਾ ਹੈ ਕਿ ਪੰਜਾਬ ਕੈਬਨਿਟ ਦੇ ਸੀਨੀਅਰ ਮੰਤਰੀ ਨਵਜੋਤ ਸਿੱਧੂ ਜਿਹੜੀਆਂ ਗੱਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀਆਂ ਨਹੀਂ ਕਹਿ ਪਾਉਂਦੇ, ਉਹ ਗੱਲਾਂ ਮੀਡੀਆ ਰਾਹੀਂ ਨਸ਼ਰ ਕਰਦੇ ਹਨ। ਅਕਸਰ ਵਿਧਾਇਕਾਂ ਤੇ ਆਪਣੇ ਮੇਅਰਾਂ ਨਾਲ ਘਿਰੇ ਰਹਿਣ ਵਾਲੇ ਨਵਜੋਤ ਸਿੱਧੂ ਐਤਵਾਰ ਨੂੰ ਜਲੰਧਰ ਵਿੱਚ ਇਕੱਲੇ ਪ੍ਰੈੱਸ ਕਾਨਫਰੰਸ ਕਰਨ ਆ ਗਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਅਜਿਹਾ ਸ਼ੌਟ ਲਾਇਆ ਜਿਸ ਨਾਲ ਦੁਆਬਾ ਦੇ ਅੱਧਾ ਦਰਜਨ ਤੋਂ ਵੱਧ ਕਾਂਗਰਸੀ ਵਿਧਾਇਕ ਆਪਣੇ ਉੱਪਰੋਂ ਜਾਂਦੀ ਗੇਂਦ ਨੂੰ ਹੀ ਵੇਖੀ ਜਾ ਰਹੇ ਹਨ। ਕਦੇ ਟੀਮ ਇੰਡੀਆ ਦੇ ਮਸ਼ਹੂਰ ਓਪਨਰ ਰਹੇ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਦਿਲੀ ਖਾਹਿਸ਼ ਹੈ ਕਿ ਪੰਜਾਬ ਨੂੰ ਚੰਗਾ ਖੇਡ ਮੰਤਰੀ ਮਿਲੇ। ਗੱਲਬਾਤ ਉਨ੍ਹਾਂ ਦੇ ਦੋਸਤ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਤੱਕ ਜਾਣੀ ਹੀ ਸੀ ਤੇ ਗਈ ਵੀ। ਪਹਿਲਾਂ ਸਿੱਧੂ ਨੇ ਕਿਹਾ, “ਮੈਂ ਪਰਗਟ ਸਿੰਘ ਤੋਂ ਬਹੁਤ ਥੱਲੇ ਹਾਂ। ਉਹ ਸ਼ਾਨਦਾਰ ਖਿਡਾਰੀ ਹਨ। ਹਾਕੀ ਦੇ ਡਿਫੈਂਡਰ। ਡਿਫੈਂਡ ਕਰਦੇ-ਕਰਦੇ ਗੋਲ ਵੀ ਕਰ ਜਾਂਦੇ ਹਨ। ਬੜੇ ਸ਼ਰਾਰਤੀ ਹਨ।” ਦੂਜੀ ਗੱਲ ਆਖੀ, “ਮੈਂ ਤਾਂ ਥਾਂ-ਥਾਂ ਉਨ੍ਹਾਂ ਨੂੰ ਰਿਕਮੈਂਡ ਕਰਦਾ ਰਹਿੰਦਾ ਹਾਂ, ਅੱਜ ਵੀ ਕਰ ਰਿਹਾ ਹਾਂ। ਬਾਕੀ ਫੈਸਲਾ ਰਾਹੁਲ ਗਾਂਧੀ ਜੀ ਨੇ ਲੈਣਾ ਹੈ। ਉਹੀ ਸਾਡੇ ਬੌਸ ਨੇ।” ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਸਿੱਧਾ ਰਾਹੁਲ ਗਾਂਧੀ ਨਾਲ ਹੱਥ ਮਿਲਾ ਕੇ ਆਏ ਸਨ। ਸਿੱਧੂ ਜਦੋਂ ਪਰਗਟ ਸਿੰਘ ਬਾਰੇ ਜਲੰਧਰ ਵਿੱਚ ਬੈਟਿੰਗ ਕਰ ਰਹੇ ਸੀ ਤਾਂ ਉਸ ਵੇਲੇ ਉਨ੍ਹਾਂ ਨਾਲ ਜਲੰਧਰ ਦਾ ਕੋਈ ਵੀ ਵਿਧਾਇਕ ਮੌਜੂਦ ਨਹੀਂ ਸੀ। ਲੱਗਦਾ ਹੈ ਜਿਵੇਂ ਸਿੱਧੂ ਪਰਗਟ ਸਿੰਘ ਬਾਰੇ ਹੀ ਗੱਲ ਕਰਨ ਆਏ ਹੋਣ। ਇਸੇ ਲਈ ਬਾਕੀ ਵਿਧਾਇਕਾਂ

ਸਰਦੀ, ਜ਼ੁਕਾਮ ਤੇ ਐਲਰਜ਼ੀ ਤੋਂ ਇੰਝ ਬਚੋ !

ਨਵੀ ਦਿੱਲੀ: ਮੌਸਮ ਵਿੱਚ ਅਚਾਨਕ ਤਬਦੀਲੀ ਨਾਲ ਜ਼ੁਕਾਮ, ਸਰਦੀ ਤੇ ਚਮੜੀ ‘ਤੇ ਧੱਫੜ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ, ਮੌਸਮ ਵਿੱਚ ਐਲਰਜੀ ਦੇ ਕੇਸ ਵੀ ਦੇਖਣ ਨੂੰ ਮਿਲਦੇ ਹਨ। ਕੁਝ ਲੋਕਾਂ ਨੂੰ ਸਰੀਰ ‘ਤੇ ਖੁਰਕ ਤੇ ਸਾਹ ਲੈਣ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ। ਇੰਦਸ ਹੈਲਥ ਪਲੱਸ ਹੈਲਥਕੇਅਰ ਦੀ ਸਪੈਸ਼ਲਿਸਟ ਕੰਚਨ ਨਾਇਕਵਾਡੀ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਲੋਕ ਘਰਾਂ ਅੰਦਰ ਬੈਠੇ ਰਹਿੰਦੇ ਹਨ ਜਿਸ ਨਾਲ ਉਹ ਇੰਡੋਰ ਅਲਰਜੀ ਦਾ ਸ਼ਿਕਾਰ ਹੋ ਜਾਂਦੇ ਹਨ। ਧੂੜ ਦੇ ਕਣ, ਸੂਖਮ ਬੈਕਟੀਰੀਆ ਤੇ ਉੱਲੀ ਕਰਕੇ ਐਲਰਜੀ ਦੇ ਸ਼ਿਕਾਰ ਬਣ ਕਹਿੰਦਾ ਹਨ। ਉੱਲੀ ਤੇ ਘਰਾਂ ਵਿੱਚ ਗੰਦਗੀ ਦਮੇ ਦੀ ਬਿਮਾਰੀ ਨੂੰ ਵਧਾਉਂਦੀ ਹੈ। ਇਹ ਖੰਘ, ਘਰਘਰਾਹਟ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਨੂੰ ਵੀ ਵੇਖਿਆ ਗਿਆ ਹੈ। ਅਜਿਹੇ ਅਲਰਜੀ ਤੋਂ ਬਚਣ ਲਈ, ਘਰ ਤੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ ਰੱਖਣਾ ਚਾਹੀਦਾ ਹੈ। ਐਲਰਜੀ ਨੂੰ ਰੋਕਣ ਲਈ ਉਪਾਅ- ਘਰ ‘ਚ ਧੂੜ ਤੇ ਗੰਦਗੀ ਨਾਲ ਕਾਰਪਟ ‘ਤੇ ਮੈਲ ਜੰਮਣ ਲੱਗ ਪੈਂਦੀ ਹੈ, ਜੋ ਐਲਰਜੀ ਦਾ ਕਾਰਨ ਬਣ ਜਾਂਦੀ ਹੈ। ਐਲਰਜ ਦੀ ਪਛਾਣ ਕਰਨ ਲਈ ਖਾਸ ਬਲੱਡ ਟੈਸਟ ਹੁੰਦਾ ਹੈ ਜਿਸ ਦਾ ਨਾਮ ਕੰਪਰਹੈਂਸਿਵ ਐਲਰਜੀ ਟੈਸਟ ਰੱਖਿਆ ਗਿਆ ਹੈ। ਐਲਰਜੀ ਦਾ ਕਾਰਨ ਜਾਣਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਧੂੜ ਕਣਾਂ ਤੇ ਬੈਕਟੀਰੀਆ ਨੂੰ ਰੋਕਣ ਲਈ ਘਰ ਵਿੱਚ ਆਉਣ ਵਾਲੀ ਹਵਾ ਦਾ ਸੁਧਾਰ ਜ਼ਰੂਰੀ ਹੈ। ਰਸੋਈ, ਬਾਥਰੂਮ ਤੇ ਕਮਰੇ ਨੂੰ ਸਾਫ ਰੱਖਣਾ ਜਰੂਰੀ ਹੈ। ਜਿਹੜੇ ਲੋਕ ਅਲਰਜੀ ਤੋਂ ਪੀੜਿਤ ਹਨ, ਉਨ੍ਹਾਂ ਨੂੰ ਧੂੜ ਤੇ ਗੰਦਗੀ ਤੋਂ ਦੂਰ ਰਹਿਣਾ ਚਾਹੀਦਾ ਹੈ। ਦਮੇ ਤੇ ਗਲੇ ਦੇ ਸੋਜ ਤੋਂ ਪੀੜਤ ਲੋਕਾਂ ਨੂੰ ਡ

ਲਾੜੇ ਨੇ ‘ਦੁਲਹਨ ਹੀ ਦਹੇਜ ਹੈ’ ਕਹਿ ਕੇ, 15 ਲੱਖ ਦਾ ਚੈੱਕ ਪਾੜ ਦਿੱਤਾ

ਬਾਗਪਤ- ਦਾਜ ਲੈਣ ਲਈ ਜਿੱਥੇ ਭਾਰਤ ਵਿੱਚ ਨੂੰਹਾਂ ਨੂੰ ਮਾਰਿਆ ਜਾ ਰਿਹਾ ਹੈ, ਉਥੇ ਇੱਕ ਨੌਜਵਾਨ ਨੇ ਦਾਜ ਦੇ ਖਿਲਾਫ ਮਿਸਾਲ ਪੇਸ਼ ਕਰਦੇ ਹੋਏ ਦੁਲਹਨ ਨੂੰ ਅਸਲੀ ਦਾਜ ਦੱਸਿਆ ਤੇ ਸ਼ਗਨ ਵਿੱਚ ਲੜਕੀ ਵਾਲਿਆਂ ਵੱਲੋਂ ਦਿੱਤਾ ਗਿਆ 15 ਲੱਖ ਦਾ ਚੈਕ ਪਾੜ ਦਿੱਤਾ। ਦਾਜ ਨੂੰ ਦੈਂਤ ਦੱਸਣ ਵਾਲੇ ਨੌਜਵਾਨ ਨਿਤਿਨ ਦੀ ਸਾਰੇ ਪ੍ਰਸ਼ੰਸਾ ਕਰ ਰਹੇ ਹਨ। ਗੁਰਾਨਾ ਪਿੰਡ ਦਾ ਨਿਤਿਨ ਤੋਮਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਵਿੱਚ ਇੰਸਪੈਕਟਰ ਹੈ। ਉਸ ਦੀ ਤੈਨਾਤੀ ਉੜੀਸਾ ਵਿੱਚ ਹੈ। ਨਿਤਿਨ ਦਾ ਵਿਆਹ ਕੱਲ੍ਹ ਸ਼ਾਮਲੀ ਜ਼ਿਲ੍ਹੇ ਦੇ ਢਿੰਢਾਵਲੀ ਪਿੰਡ ਵਿੱਚ ਸਤਵੀਰ ਬਾਲਿਆਨ ਦੀ ਧੀ ਵਿਸ਼ੂ ਬਲਿਆਨ ਨਾਲ ਹੋ ਰਿਹਾ ਸੀ। ਲੜਕੀ ਵਾਲੇ ਟੇਵਾ ਲੈ ਕੇ ਲੜਕੇ ਨੂੰ ਸ਼ਗਨ ਦੀ ਰਸਮ ਦੇਣ ਲਈ ਗੁਰਾਨਾ ਪਹੁੰਚੇ। ਇਸ ਮੌਕੇ ਲੜਕੀ ਵਾਲਿਆਂ ਨੇ 15 ਲੱਖ ਰੁਪਏ ਦਾ ਚੈੱਕ ਸੌਂਪਿਆ। ਨਿਤਿਨ ਨੇ ਇਹ ਕਹਿ ਕੇ ਚੈਕ ਪਾੜ ਦਿੱਤਾ ਕਿ ਉਹ ਦਾਜ ਨੂੰ ਦੈਂਤ ਮੰਨਦੇ ਹਨ, ਉਹ ਬਿਨਾਂ ਦਾਜ ਦੇ ਵਿਆਹ ਕਰਨਗੇ। ਨਿਤਿਨ ਦੇ ਪਿਤਾ ਦਿਨੇਸ਼ ਤੋਮਰ ਨੇ ਕਿਹਾ ਕਿ ਉਹ ਬੇਟੇ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਨਿਤਿਨ ਦੇ ਛੋਟੇ ਭਰਾ ਹਨੀ ਤੋਮਰ ਨੇ ਵੀ ਸੰਕਲਪ ਕਰ ਲਿਆ ਕਿ ਉਹ ਆਪਣੇ ਵਿਆਹ ਵਿੱਚ ਦਾਜ ਨਹੀਂ ਲਵੇਗਾ। ਨਿਤਿਨ ਤੋਮਰ ਆਪਣੇ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ। ਉਨ੍ਹਾਂ ਦੇ ਪਿਤਾ ਦਿਨੇਸ਼ ਤੋਮਰ ਖੇਤੀਬਾੜੀ ਦੇ ਇਲਾਵਾ ਆਟੋਮੋਬਾਈਲ ਮਕੈਨਿਕ ਵੀ ਹਨ।

ਜਨਮਦਿਨ 'ਤੇ ਵਿਸ਼ੇਸ਼: ਸਿਰਫ਼ ਅਮਿਤਾਭ ਬੱਚਨ ਦੇ ਬਾਪ ਨਹੀਂ, ਸਗੋਂ ਹਰਿਵੰਸ਼ ਰਾਏ ਬੱਚਨ ਦੀ ਕਲਮ ਸੀ ਉਨ੍ਹਾਂ ਦੀ ਪਛਾਣ

ਅੱਜ ਯਾਨੀ 27 ਨਵੰਬਰ ਨੂੰ ਹਿੰਦੀ ਦੇ ਮਸ਼ਹੂਰ ਕਵੀ ਹਰਿਵੰਸ਼ ਰਾਏ ਬੱਚਨ ਦਾ ਜਨਮਦਿਨ ਹੈ। ਬੱਚਨ ਜੀ ਦਾ ਜਨਮ 27 ਨਵੰਬਰ 1907 ਨੂੰ ਇਲਾਹਾਬਾਦ ਦੇ ਗੁਆਂਢੀ ਜ਼ਿਲ੍ਹੇ ਪ੍ਰਤਾਪਗੜ੍ਹ ਦੇ ਇੱਕ ਛੋਟੇ ਜਿਹੇ ਪਿੰਡ ਬਾਬੂਪੱਟੀ ਵਿੱਚ ਹੋਇਆ ਸੀ। ਸਾਹਿਤ ਤੋਂ ਅਣਜਾਣ ਲੋਕ ਹਰਿਵੰਸ਼ ਰਾਏ ਬੱਚਨ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪਿਤਾ ਦੇ ਰੂਪ ਵਿੱਚ ਵਧੇਰੇ ਜਾਣਦੇ ਹਨ। ਪਰ ਸਾਹਿਤ ਪ੍ਰੇਮੀਆਂ ਲਈ ਹਰਿਵੰਸ਼ ਰਾਏ ਬੱਚਨ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਬੱਚਨ ਸਾਹਿਬ ਦੇ ਦੋ ਪੁੱਤਰ ਸਨ, ਅਮਿਤਾਭ ਤੇ ਅਜਿਤਾਭ ਬੱਚਨ। ਹਰਿਵੰਸ਼ ਰਾਏ ਬੱਚਨ ਦੇ ਪਿਤਾ ਦਾ ਨਾਂ ਪ੍ਰਤਾਪ ਨਾਰਾਇਣ ਸ਼੍ਰੀਵਾਸਤਵ ਤੇ ਮਾਤਾ ਦਾ ਨਾਂ ਸਰਸਵਤੀ ਦੇਵੀ ਸੀ। ਉਨ੍ਹਾਂ ਬਚਪਨ ਤੋਂ ਹੀ ਬੱਚਨ ਭਾਵ ਬੱਚਾ ਜਾਂ ਸੰਤਾਨ ਕਹਿ ਕੇ ਬੁਲਾਇਆ ਜਾਂਦਾ ਸੀ। ਜੋ ਬਾਅਦ ਵਿੱਚ ਉਨ੍ਹਾਂ ਦੇ ਨਾਂ ਦੇ ਨਾਲ ਇੰਝ ਜੁੜਿਆ ਕਿ ਹੁਣ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਵੀ ਇਸ ਨੂੰ ਉਪਨਾਮ ਵਜੋਂ ਵਰਤਦੀਆਂ ਹਨ। ਹਰਿਵੰਸ਼ ਰਾਏ ਬੱਚਨ ਦੀ ਖ਼ਾਸੀਅਤ ਇਹ ਸੀ ਕਿ ਉਹ ਬੇਹੱਦ ਗੰਭੀਰ ਤੇ ਸੰਜੀਦਾ ਮੁੱਦਿਆਂ ਨੂੰ ਵੀ ਬਹੁਤ ਹੀ ਸੌਖੇ ਢੰਗ ਵਿੱਚ ਆਪਣੀ ਕਵਿਤਾ ਵਿੱਚ ਪਿਰੋ ਦਿੰਦੇ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ 1935 ਵਿੱਚ ਲਿਖੀ ਆਪਣੀ ਰਚਨਾ ਮਧੂਸ਼ਾਲਾ ਕਾਰਨ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ 1936 ਵਿੱਚ ਮਧੂਬਾਲਾ ਤੇ 1937 ਵਿੱਚ ਮਧੂਕਲਸ਼ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਰਚਨਾਵਾਂ ਨਾਲ ਹੀ ਹਿੰਦੀ ਸਾਹਿਤ ਵਿੱਚ ਨਵੀਂ ਰੂਹ ਫੂਕੀ ਗਈ। ਬੱਚਨ ਸਾਹਿਬ ਨੂੰ ਭਾਰਤ ਸਰਕਾਰ ਨੇ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਆਪਣੇ ਯੋਗਦਾਨ ਸਦਕਾ ‘ਪਦਮ ਭੂਸ਼ਣ’ ਨਾਲ ਸਨਮਾਨਿਤ ਵੀ ਕੀਤਾ ਸੀ।

ਬਹੁਤ ਘੱਟ ਲੋਕ ਜਾਣਦੇ ਦਾਲਚੀਨੀ ਦੇ ਚਮਤਕਾਰ, ਮੋਟਾਪਾ ਘਟਾਉਣ ਲਈ ਵੀ ਮਦਦਗਾਰ

ਚੰਡੀਗੜ੍ਹ: ਭਾਰਤ ਦੇ ਕਰੀਬ ਹਰ ਘਰ 'ਚ ਖਾਣਾ ਬਣਾਉਣ ਲਈ ਦਾਲਚੀਨੀ ਦੀ ਵਰਤੋਂ ਚੰਗੇ ਸੁਆਦ ਤੇ ਖ਼ੁਸ਼ਬੂ ਲਈ ਕੀਤੀ ਜਾਂਦੀ ਹੈ ਪਰ ਦਾਲਚੀਨੀ ਸਿਰਫ ਖਾਣੇ ਦਾ ਸੁਆਦ ਵਧਾਉਣ ਲਈ ਨਹੀਂ ਬਲਕਿ ਮੋਟਾਪਾ ਘਟਾਉਣ ਵਿੱਚ ਵੀ ਮਦਦਗਾਰ ਹੈ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਪਾਇਆ ਕਿ ਦਾਲਚੀਨੀ ਵਿੱਚ ਸਿਨੇਮੇਲਡੀਹਾਈਡ ਨਾਂ ਦਾ ਇੱਕ ਤੇਲ ਯੁਕਤ ਪਦਾਰਥ ਪਾਇਆ ਜਾਂਦਾ ਹੈ ਜਿਹੜਾ ਮੋਟਾਪਾ ਘਟਾਉਣ ਦੇ ਨਾਲ ਹੀ ਖ਼ੂਨ ਵਿੱਚ ਵਧਦੇ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ। ਮਿਸ਼ੀਗਨ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਜੁਨ ਵੁ ਨੇ ਕਿਹਾ, 'ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਿਨੇਮੇਲਡੀਹਾਈਡ ਮੈਟਾਬਾਲਿਜ਼ਮ (ਸਰੀਰ 'ਚ ਹੋਣ ਵਾਲੀ ਰਸਾਇਣਕ ਕਿਰਿਆਵਾਂ ਜਿਵੇਂ ਪਾਚਨ) 'ਤੇ ਅਸਰ ਪਾਉਣ ਦੇ ਨਾਲ ਚਰਬੀ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਪ੍ਰਕਿਰਿਆ ਦਾ ਹਾਲਾਂਕਿ ਹਾਲੇ ਪਤਾ ਨਹੀਂ ਚੱਲ ਸਕਿਆ ਹੈ।' ਸਿਨੇਮੇਲਡੀਹਾਈਡ ਵਸਾ ਕੋਸ਼ਿਕਾ ਜਾਂ ਐਡੀਪੋਸਾਈਟਿਸ 'ਤੇ ਕਿਰਿਆ ਕਰਕੇ ਉਸ ਦੀ ਊਰਜਾ ਨੂੰ ਸਾੜਨ ਲਈ ਪ੍ਰੇਰਿਤ ਕਰਦੀ ਹੈ। ਇਸ ਪ੍ਰਕਿਰਿਆ ਨੂੰ ਥਰਮੋਜੇਨੀਸਿਸ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਕਈ ਤਰ੍ਹਾਂ ਦੇ ਜੀਨ ਤੇ ਅੰਜਾਇਮ ਤੇਜ਼ੀ ਨਾਲ ਕੰਮ ਕਰਕੇ ਮੈਟਾਬਾਲਿਜ਼ਮ ਨੂੰ ਦਰੁਸਤ ਕਰਦੇ ਹਨ। ਪ੍ਰੋਫੈਸਰ ਜੁਨ ਵੁ ਨੇ ਕਿਹਾ ਕਿ ਦਾਲਚੀਨੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਸਾਡੇ ਖਾਣ-ਪੀਣ ਦਾ ਅਹਿਮ ਹਿੱਸਾ ਹੈ। ਇਹ ਜੇਕਰ ਮੋਟਾਪੇ ਦੇ ਨਾਲ-ਨਾਲ ਇਨਸਾਨ ਦੇ ਸਰੀਰ ਦਾ ਮੈਟਾਬਾਲਿਜ਼ਮ ਵਧਾਉਣ ਵਿੱਚ ਸਹਾਇਕ ਹੁੰਦੀ ਹੈ ਤਾਂ ਅਸੀਂ ਮਰੀਜ਼ਾਂ ਨੂੰ ਦਾਲਚੀਨੀ ਅਧਾਰਤ ਇਲਾਜ ਕਰਾਉਣ ਲਈ ਆਸਾਨੀ ਨਾਲ ਰਾਜ਼ੀ ਕਰ ਸਕਾਂਗੇ।

ਪਾਕਿਸਤਾਨ ਵੱਲ਼ੋਂ ਸਬਜ਼ੀਆਂ ਤੋਂ ਬਾਅਦ ਹੁਣ ਭਾਰਤੀ ਮਸਾਲਿਆਂ 'ਤੇ ਰੋਕ

ਚੰਡੀਗੜ੍ਹ: ਪਾਕਿਸਤਾਨ ਨੇ ਸਬਜ਼ੀਆਂ ਅਤੇ ਸੋਇਆਬੀਨ ‘ਤੇ ਭਾਰਤ ਤੋਂ ਦਰਾਮਦ ‘ਤੇ ਰੋਕ ਲਗਾਉਣ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਦਰਾਮਦ ਕੀਤੇ ਜਾਣ ਵਾਲੇ ਮਸਾਲਿਆਂ ਤੇ ਮੂੰਗਫਲੀ ‘ਤੇ ਵੀ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਭਾਰਤ ਦੇ ਵਪਾਰੀਆਂ ਨੂੰ ਝਟਕੇ ਤੋਂ ਬਾਅਦ ਝਟਕੇ ਦਿੰਦਾ ਹੋਇਆ ਕੌਮਾਂਤਰੀ ਵਪਾਰ ਸੰਧੀ ਦੀਆਂ ਲਗਾਤਾਰ ਧੱਜੀਆਂ ਉਡਾ ਰਿਹਾ ਹੈ। ਇਹ ਚੀਜ਼ਾਂ ਮੁੰਬਈ ਤੋਂ ਕਰਾਚੀ ਅਤੇ ਅਟਾਰੀ (ਅੰਮ੍ਰਿਤਸਰ) ਤੋਂ ਵਾਹਗਾ (ਲਾਹੌਰ) ਸਟੇਸ਼ਨਾਂ ‘ਤੇ ਰੇਲਾਂ ਰਾਹੀਂ ਭੇਜੀ ਜਾਂਦੀਆਂ ਹਨ। ਪਿਛਲੇ ਇਕ ਹਫਤੇ ਤੋਂ ਪਾਕਿ ਦੇ ਦੋਵਾਂ ਰੇਲਵੇ ਸਟੇਸ਼ਨਾਂ ਤੋਂ ਕੋਈ ਵੀ ਭਾਰਤੀ ਮਾਲ ਨੂੰ ਪਾਸ ਕਰਨ ਤੋਂ ਬਾਅਦ ਬਾਹਰ ਬਾਜ਼ਾਰ ਨਹੀਂ ਭੇਜਿਆ ਗਿਆ। ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਇਧਰੋਂ ਮਸਾਲਿਆਂ ‘ਚ ਵੱਡੀ ਇਲਾਚੀ, ਲਾਲ ਮਿਰਚ, ਸਤਇਸਕਬੋਲ ਅਤੇ ਅੱਜ-ਕੱਲ੍ਹ ਵੱਡੇ ਪੱਧਰ ‘ਤੇ ਭਾਰਤੀ ਮੂੰਗਫਲੀ ਪਾਕਿਸਤਾਨ ਨੂੰ ਭੇਜੀ ਜਾ ਰਹੀ ਹੈ। ਵਪਾਰੀਆਂ ਨੇ ਵੱਡੀ ਮਾਤਰਾ ਵਿਚ ਉਕਤ ਸਾਮਾਨ ਪਾਕਿ ਭੇਜਿਆ ਅਤੇ ਉਸ ਤੋਂ ਕਿਤੇ ਵੱਡੀ ਮਾਤਰਾ ਵਿਚ ਮਸਾਲੇ ਤੇ ਮੂੰਗਫਲੀ ਦਾ ਸਟਾਕ ਇਕੱਠਾ ਕੀਤਾ, ਤਾਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਪਾਕਿ ‘ਚ ਬਰਾਮਦ ਕੀਤਾ ਜਾ ਸਕੇ। ਅਨਿਲ ਮਹਿਰਾ ਨੇ ਦੱਸਿਆ ਕਿ ਪਾਕਿ ਸਰਕਾਰ ਨੇ ਪਿਛਲੇ ਇਕ ਹਫਤੇ ਤੋਂ ਲਾਹੌਰ ਰੇਲਵੇ ਸਟੇਸ਼ਨ ਜਾਂ ਕਰਾਚੀ ਰੇਲਵੇ ਸਟੇਸ਼ਨ ਤੋਂ ਕੋਈ ਵੀ ਭਾਰਤੀ ਮਾਲ ਪਾਸ ਨਹੀਂ ਕੀਤਾ। ਇਸ ਨਾਲ ਭਾਰਤੀ ਵਪਾਰੀਆਂ ਦਾ 200 ਕਰੋੜ ਰੁਪਏ ਤੋਂ ਲੈ ਕੇ 300 ਕਰੋੜ ਰੁਪਏ ਤਕ ਦਾ ਨੁਕਸਾਨ ਹੋਇਆ ਹੈ। ਇਕ ਪਾਸੇ ਕਰੋੜਾਂ ਦਾ ਮਾਲ ਵਾਹਗਾ ਸਟੇਸ਼ਨ ‘ਤੇ ਹੀ ਕਰੋੜਾਂ ਰੁਪਏ ਦਾ ਹੀ ਸਟਾਕ ਵਪਾਰੀਆਂ ਦੇ ਗੁਦਾਮਾਂ ਵਿਚ ਪਿਆ ਹੈ।

ਔਰਤਾਂ ਨੂੰ ਖੁਸ਼ ਰੱਖਣਾ ਲਈ ਸਰਕਾਰ ਚੁੱਕੇਗੀ ਇਹ ਕਦਮ....

ਨਵੀਂ ਦਿੱਲੀ : ਸਰਕਾਰ ਕੰਜ਼ਿਊਮਰ ਪ੫ੋਡਕਟਸ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਸਾਮਾਨ ਤੋਂ ਬਾਅਦ ਹੁਣ ਅਗਲੇ ਦੌਰ ‘ਚ ਸਮੀਖਿਆ ‘ਚ ਵਾਸ਼ਿੰਗ ਮਸ਼ੀਨ ਤੇ ਫਰਿੱਜ਼ ਵਰਗੀਆਂ ਚੀਜਾਂ ‘ਤੇ ਜੀਐੱਸਟੀ ਰੇਟ ‘ਚ ਕਟੌਤੀ ਕਰੇਗੀ। ਹੁਣ ਇਨ੍ਹਾਂ ਵਾਈਟ ਗੁੱਡਸ ‘ਤੇ 28 ਫ਼ੀਸਦੀ ਟੈਕਸ ਲੱਗ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਕੰਜ਼ਿਊਮਰ ਡਿਊਰੇਵਲਸ ‘ਤੇ ਟੈਕਸ ਘੱਟ ਕਰਨ ਨਾਲ ਇਨ੍ਹਾਂ ਦੀ ਖਰੀਦਦਾਰੀ ਵਧੇਗੀ। ਦਰਅਸਲ, ਉੱਚੀ ਟੈਕਸ ਦਰ ਦੀ ਵਜ੍ਹਾ ਨਾਲ ਇਸ ਸੈਕਟਰ ‘ਚ ਮੰਦੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ, ਸਰਕਾਰ ਔਰਤਾਂ ਨੂੰ ਵੀ ਖੁਸ਼ ਰੱਖਣਾ ਚਾਹੁੰਦੀ ਹੈ, ਇਸ ਲਈ ਟੈਕਸ ਰੇਟ ਘਟਾ ਕੇ ਉਸ ਦੀਆਂ ਸਹੂਲਤਾਵਾਂ ਦੇ ਸਾਮਾਨ ਸਸਤੇ ਕਰਨ ਦੀ ਯੋਜਨਾ ਹੈ। ਅਧਿਕਾਰੀ ਨੇ ਦੱਸਿਆ ਕਿ ਰੈਸਟਰੋਰੈਂਟ ‘ਚ ਖਾਣੇ ‘ਤੇ ਟੈਕਸ ਘੱਟ ਕਰਨ ਦੇ ਪਿੱਛੇ ਇਕ ਮਕਸਦ ਅੌਰਤਾਂ ਨੂੰ ਖਾਣਾ ਬਣਾਉਣ ਤੋਂ ਕੁਝ ਹੱਦ ਤਕ ਮੁਕਤੀ ਦਿਵਾਉਣਾ ਵੀ ਸੀ ਜਿਸ ਦੇ ਦਿਨ ਦੀ ਸ਼ੁਰੂਆਤ ਬੱਚਿਆਂ ਲਈ ਲੰਚ ਪੈਕ ਕਰਨ ਤੋਂ ਹੁੰਦੀ ਹੈ ਤੇ ਇਹੀ ਸਿਲਸਿਲਾ ਰਾਤ ਤਕ ਜਾਰੀ ਰਹਿੰਦਾ ਹੈ। ਦੁਨੀਆ ਭਰ ‘ਚ ਇਹ ਮੰਨਣਾ ਹੈ ਕਿ ਡਿਸ਼ ਵਾਸ਼ਰਸ ਤੇ ਵਾਸ਼ਿੰਗ ਮਸ਼ੀਨ ਵਰਗੇ ਪੋ੫ਡਕਟਸ ਔਰਤਾਂ ਦਾ ਬੋਝ ਘੱਟ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਖੁਦ ਹੋਰ ਉਤਪਾਦਕ ਪਦਾਰਥਾਂ ਲਈ ਜ਼ਿਆਦਾ ਸਮਾਂ ਮਿਲ ਜਾਂਦਾ ਹੈ।

ਰਿਪੋਰਟ ਦਾ ਖੁਲਾਸਾ, ਹੋਰ ਵਧੇਗੀ ਮਹਿੰਗਾਈ

ਨਵੀਂ ਦਿੱਲੀ : ਅਕਤੂਬਰ ‘ਚ 7 ਮਹੀਨਿਆਂ ‘ਚ ਉੱਚੇ ਲੈਵਲ ‘ਤੇ ਪਹੁੰਚੇ ਰਿਟੇਲ ਇਨਫਲੈਸ਼ਨ ਆਉਣ ਵਾਲੇ ਮਹੀਨਿਆਂ ‘ਚ ਹੋਰ ਵਧ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਤੇ ਕੱਚੇ ਤੇਲ ਦੇ ਰੇਟਾਂ ‘ਚ ਤੇਜ਼ੀ ਦੇ ਚਲਦੇ ਨਵਬੰਰ ‘ਚ ਮਹਿੰਗਾਈ 4 ਫ਼ੀਸਦੀ ਦਾ ਅੰਕੜਾ ਪਾਰ ਕਰ ਸਕਦੀ ਹੈ। ਨੋਮੁਰਾ, ਬੈਂਕ ਆਫ਼ ਅਮਰੀਕਾ, ਮੇਰਲਿ ਲਿੰਚ ਤੇ ਮੋਰਗਨ ਸਟੈਨਲੀ ਵਰਗੀ ਦਿੱਗਜ਼ ਫਾਈਨੈਂਸ਼ਲ ਸਰਵਸਿਜ ਫਰਮ ਦਾ ਕਹਿਣਾ ਹੈ ਕਿ ਇਕੋਨਾਮੀ ‘ਚ ਸਾਈਕਲਸ ਰਿਕਵਰੀ ਦੇ ਨਾਲ ਸਬਜ਼ੀਆਂ ਤੇ ਕੱਚੇ ਤੇਲ ਦੇ ਰੇਟ ‘ਚ ਉਛਾਲ ਨਾਲ ਆਉਣ ਵਾਲੇ ਮਹੀਨਿਆਂ ‘ਚ ਮਹਿੰਗਾਈ ਦੀ ਮਾਰ ਵਧ ਸਕਦੀ ਹੈ। ਨੋਮੁਰਾ ਨੇ ਆਪਣੇ ਰਿਸਰਚ ਨੋਟ ‘ਚ ਲਿਖਿਆ ਹੈ ਕਿ ਸਾਡੇ ਹਿਸਾਬ ਨਾਲ ਕੰਜ਼ਿਊਮਰ ਪ੍ਰਾਈਸ ਇੰਡੈਕਸ ਵੈਸਟ ਇੰਨਫਲੈਕਸ਼ਨ ਨਵੰਬਰ ‘ਚ 4 ਫ਼ੀਸਦੀ ਤੋਂ ਉੱਪਰ ਜਾ ਸਕਦਾ ਹੈ ਤੇ ਅਗਲੇ ਪੂਰੇ ਸਾਲ ਇਹ ਆਰਬੀਆਈ ਦੇ 4 ਫ਼ੀਸਦੀ ਦੇ ਟਾਰਗੈਟ ਤੋਂ ਉੱਪਰ ਬਣਿਆ ਰਹਿ ਸਕਦਾ ਹੈ। ਫੂਡ ਤੇ ਫਿਊਲ ਦੇ ਰੇਟ ‘ਚ ਉਛਾਲ ਆਉਣ ਦੀ ਵਜ੍ਹਾ ਨਾਲ ਸੀਪੀਆਈ ਵੈਸਡ ਇਨਫਲੇਸ਼ਨ ਅਕਤੂਬਰ ‘ਚ 7 ਮਹੀਨਿਆਂ ਦੇ ਉੱਚ ਭਾਵ 3.58 ਫ਼ੀਸਦੀ ‘ਤੇ ਪਹੁੰਚ ਗਿਆ ਸੀ। ਬੈਂਕ ਆਫ ਅਮਰੀਕਾ ਮੇਰਿਲ ਲਿੰਚ ਦੇ ਮੁਤਾਬਕ ਨਵੰਬਰ ‘ਚ ਸੀਬੀਆਈ ਵੇਸਡ ਇਨਫਲੈਕਸ਼ਨ ਲਗਪਗ 4.5 ਫ਼ੀਸਦੀ ਰਹਿ ਸਕਦਾ ਹੈ। ਉਸ ‘ਚ ਇਹ ਵੀ ਕਿਹਾ ਗਿਆ ਹੈ ਕਿ ਪਿਆਜ਼ ਇੰਪੋਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਹੀ ਜਮ੍ਹਾਖੋਰੀ ‘ਤੇ ਲਗਾਮ ਲਾਉਣ ਵਰਗੇ ਸਰਕਾਰੀ ਉਪਾਵਾਂ ਨਾਲ ਖਾਣ-ਪੀਣ ਦੇ ਸਾਮਾਨ ਦੇ ਰੇਟ ‘ਤੇ ਕਾਬੂ ‘ਚ ਰੱਖਣ ‘ਚ ਬਹੁਤ ਮਦਦ ਮਿਲੇਗੀ। ਮਾਰਗਨ ਸਟੈਨਲੀ ਦੇ ਅਰਥ ਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਫੂਡ ਤੇ ਤੇਲ ਦੇ ਰੇਟ ‘ਚ ਉਛਾਲ ਤੋਂ ਇਲਾਵਾ ਐੱਚਆਰਏ ਵਾਧਾ ਲਾਗੂ ਕਰਨ ਵਾਲੇ ਸੂਬਿਆਂ ਅਤੇ ਸੈਕਟਰਸ ਦੀ ਗਿਣਤੀ ‘ਚ ਵਾਧਾ ਹੋਣ ਨਾਲ ਵੀ ਮਹਿ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ ਦਾ 15 ਰੁਪਏ ਮੁੱਲ ਹੈ। 13 ਸਤੰਬਰ ਦਾ ਅੰਕ ਆਖ਼ਰੀ ਸੀ ਜੋ ਗੌਰੀ ਲੰਕੇਸ਼ ਨੇ ਸੰਪਾਦਤ ਕੀਤਾ। ਇਸ ਲਈ ਲਿਖੀ ਉਨ੍ਹਾਂ ਦੀ ਸੰਪਾਦਕੀ ਆਖ਼ਰੀ ਸਾਬਤ ਹੋਈ। ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੇ ਕਿਸੇ ਮਿੱਤਰ ਦੀ ਮਦਦ ਨਾਲ ਉਨ੍ਹਾਂ ਦੇ ਇਸ ਆਖ਼ਰੀ ਸੰਪਾਦਕੀ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ। ਰਵੀਸ਼ ਕੁਮਾਰ ਦੀ ਬਦੌਲਤ ਇਹ ਉਨ੍ਹਾਂ ਪਾਠਕਾਂ ਲਈ ਪੜ੍ਹਨਾ ਸੰਭਵ ਹੋਇਆ ਜਿਹੜੇ ਕੰਨੜ ਨਹੀਂ ਪੜ੍ਹ ਸਕਦੇ। ਅਸੀਂ ਇਸ ਨੂੰ ਪੰਜਾਬੀ ਪਾਠਕਾਂ ਲਈ ਅਨੁਵਾਦ ਕੀਤਾ ਹੈ। ਇਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੰਨੜ ਵਿੱਚ ਲਿਖਣ ਵਾਲੀ ਇਸ ਦਲੇਰ ਪੱਤਰਕਾਰ ਦੀ ਲੇਖਣੀ ਕਿਹੋ ਜਹੀ ਸੀ, ਉਸ ਦੀ ਧਾਰ ਕਿਹੋ ਜਹੀ ਸੀ। ਹਰ ਅੰਕ ਵਿੱਚ ਗੌਰੀ ‘ਕੰਡਾ ਹਾਗੇ’ ਨਾਂ ਨਾਲ ਕਾਲਮ ਲਿਖਦੀ ਸੀ। ਕੰਡਾ ਹਾਗੇ ਦਾ ਭਾਵ ਹੁੰਦਾ ਹੈ ਜਿਵੇਂ ਮੈਂ ਦੇਖਿਆ। ਉਨ੍ਹਾਂ ਦਾ ਸੰਪਾਦਕੀ ਅਖਬਾਰ ਦੇ ਤੀਜੇ ਪੰਨੇ ਉੱਪਰ ਛਪਦਾ ਸੀ। ਇਸ ਵਾਰ ਦਾ ਸੰਪਾਦਕੀ ਫੇਕ ਨਿਊਜ਼ ਉੱਪਰ ਸੀ ਤੇ ਉਸ ਦਾ ਸਿਰਲੇਖ ਸੀ- ‘ਫੇਕ ਨਿਊਜ਼ ਦੇ ਜ਼ਮਾਨੇ ਵਿੱਚ’ ‘ਫੇਕ ਨਿਊਜ਼ ਦੇ ਜ਼ਮਾਨੇ ਵਿੱਚ ਇਸ ਹਫ਼ਤੇ ਦੇ ਅੰਕ ਵਿੱਚ ਮੇਰੇ ਦੋਸਤ ਡਾ. ਵਾਸੂ ਨੇ ਗੋਇਬਲਜ਼ ਦੀ ਤਰ੍ਹਾਂ ਇੰਡੀਆ ਵਿੱਚ ਫੇਕ ਨਿਊਜ਼ ਬਣਾਉਣ ਦੀ ਫੈਕਟਰੀ ਬਾਰੇ ਲਿਖਿਆ ਹੈ। ਝੂਠ ਦੀਆਂ ਐਸੀਆਂ ਫੈਕਟਰੀਆਂ ਜ਼ਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਹਨ। ਝੂਠ ਦੀ ਫੈਕਟਰੀ ਨਾਲ ਜੋ ਨੁਕਸਾਨ ਹੋ ਰਿਹਾ ਹੈ, ਮੈਂ ਉਸ ਬਾਰੇ ਆਪਣੇ ਸੰਪਾਦਕੀ ਵਿੱਚ ਦੱਸਣ ਦਾ ਯਤਨ ਕਰਾਂਗੀ। ਅਜੇ ਪਰਸੋਂ ਹੀ ਗਣੇਸ਼ ਚਤੁਰਥੀ ਸੀ। ਉਸ ਦਿਨ ਸੋਸ਼ਲ ਮੀਡੀਆ ਵਿੱਚ ਇੱਕ ਝੂਠ ਫੈਲਾਇਆ ਗਿਆ। ਫੈਲਾਉਣ ਵਾਲੇ ਸੰਘ ਦੇ ਲੋਕ ਸਨ। ਇਹ ਝੂਠ ਕੀ ਸੀ? ਝੂਠ ਇਹ ਹੈ ਕਿ ਕਰਨਾਟਕਾ ਸਰਕਾਰ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ ਪੰਜਾਬ ਵਿੱਚ ਜਾਤੀ ਵਿਤਕਰਿਆਂ ਦੀਆਂ ਅਨੇਕਾਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਪਰ ‘ਦਸਵੇਂ ਪਾਤਸ਼ਾਹੀ’ ਦੇ ਚਰਨ ਛੋਹ ਪ੍ਰਾਪਤ ਬਠਿੰਡਾ ਦੇ ਇਤਿਹਾਸਕ ਪਿੰਡ ਕੋਟਗੁਰੂ ਵਿਖੇ ਦਲਿਤ ਭਾਈਚਾਰੇ ਨਾਲ ਵਿਤਕਰੇ ਦੀ ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਆਮ ਤੌਰ ‘ਤੇ ਅਕਸਰ ਜਿੰਦਾ ਵਿਅਕਤੀਆਂ ਨਾਲ ਵਿਤਕਰੇ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਪਿੰਡ ਵਿੱਚ ਤਾਂ ਮੁਰਦਿਆਂ ਨਾਲ ਹੀ ਜਾਤੀ ਵਿਤਕਰਾ ਹੁੰਦਾ ਹੈ। ਪਿੰਡ ‘ਚ ਦਲਿਤਾਂ ‘ਤੇ ਜਰਨਲ ਵਰਗ ਦੇ ਲੋਕਾਂ ਦੇ ਸਿਵੀਆ ਵਿਚਾਲੇ ਪੰਚਾਇਤ ਨੇ ਕੰਧ ਕੱਢੀ ਹੈ, ਜਿਸ ਕਾਰਨ ਦਲਿਤ ਮੁਰਦੇ ਦੀ ਅਰਥੀ ਤਸਵੀਰ ‘ਚ ਦਿਸਦੀ ਕੰਧ ਦੇ ਉੱਪਰ ਲੰਘਾਉਂਦੇ ਹਨ ਕਿਉਂਕਿ ਦਲਿਤਾਂ ਦੇ ਅੱਡ ਕੀਤੇ ਸਿਵੀਆ ਨੂੰ ਕੋਈ ਰਾਹ ਨਹੀਂ ਹੈ। ਇਸ ਸਬੰਧੀ ਵਿੱਚ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਜਸਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਰਿਆਂ ਲਈ ਇੱਕੋ ਹੀ ਸ਼ਮਸ਼ਾਨਘਾਟ ਹੁੰਦਾ ਸੀ ਫਿਰ ਬਾਅਦ ਵਿੱਚ ਗੰਧ ਬਣਾ ਕੇ ਇਸ ਸ਼ਮਸ਼ਾਨਘਾਟ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇੱਕ ਜਰਨਲ ਵਰਗ ਲਈ ਤੇ ਦੂਜਾ ਦਲਿਤ ਭਾਈਚਾਰੇ ਲਈ। ਇੰਨਾ ਹੀ ਨਹੀਂ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਵੀ ਕੰਧ ਬਣਾ ਕੇ ਬੰਦ ਕਰ ਦਿੱਤਾ ਗਿਆ। ਕੰਧ ਵਿਚਕਾਰ ਇੱਕ ਆਰਜ਼ੀ ਗੇਟ ਰੱਖਿਆ ਗਿਆ ਸੀ ਜਿਹੜਾ ਕਿ ਕੰਧ ਬਣਾ ਕੇ ਬੰਦ ਕਰ ਦਿੱਤਾ। ਮੌਤ ਹੋਣ ਤੇ ਦਲਿਤ ਭਾਈਚਾਰੇ ਦੇ ਲੋਕ ਮ੍ਰਿਤਕ ਦੇਹ ਨੂੰ ਇਸ ਕੰਧ ਤੋਂ ਉੱਤੋਂ ਚੁੱਕੇ ਲੈ ਕੇ ਜਾਂਦੇ ਹਨ, ਕਿਉਂਕਿ ਅਰਥੀ ਨੂੰ ਸਿਵੀਆ ਵਿੱਚ ਲੈ ਕੇ ਜਾਣ ਦਾ ਹੋਰ ਕੋਈ ਰਸਤਾ ਨਹੀਂ ਹੈ। download (4) ਪਿੰਡ ਕੋਟਗੁਰੂ ਦੇ ਸ਼ਮਸ਼ਾਨਘਾਟ ਵਿਚ ਕੱਢੀ ਗਈ ਕੰਧ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: -ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ ਬਹੁਤ ਸਾਰੇ ਬਾਬੇ ਹਨ ਜਿਨ੍ਹਾਂ ਦੇ ਪਿੱਛੇ ਜਨਤਾ ਲੱਗੀ ਹੋਈ ਹੈ। ਇਨ੍ਹਾਂ ਵਿੱਚੋਂ ਕਈ ਬਾਬੇ ਤਾਂ ਜੇਲ੍ਹ ਵਿੱਚ ਕਿਸੇ ਨਾ ਕਿਸੇ ਅਪਰਾਧ ਕਾਰਨ ਸਜਾ ਕੱਟ ਰਹੇ ਹਨ। ਜਿਵੇਂ ਗੁਰਮੀਤ ਰਾਮ ਰਹੀਮ, ਰਾਮਪਾਲ ਤੇ ਆਸਾਰਾਮ ਬਾਪੂ ਆਦਿ। ਹਰ ਸਿਆਸੀ ਪਾਰਟੀ ਤੇ ਆਗੂ ਇਨ੍ਹਾਂ ਬਾਬਿਆਂ ਦੇ ਪੈਰ ਚੁੰਮਦੇ ਹਨ। ਅੱਜ ਕੁੱਲ ਇੱਕ ਅਧਿਆਤਮਕ ਗੁਰੂ ਸਦਗੁਰੂ ਜੱਗੀ ਵਾਸੂਦੇਵ ਦਾ ਬੋਲਬਾਲਾ ਹੈ। ਇਸ ਅਧਿਆਪਕ ਗੁਰੂ ਦੀ ਸੰਸਥਾ ਈਸ਼ਾ ਫਾਂਊਡੇਸ਼ਨ ਹੈ। ਉਨ੍ਹਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਜੱਗੀ ਵਾਸੂਦੇਵ ਇੱਕ ਅਜਿਹੇ ਗੁਰੂ ਹਨ ਦਾਮਨ ‘ਤੇ ਕੋਈ ਦਾਗ਼ ਨਹੀਂ ਹੈ, ਉਹ ਦੁੱਧ ਧੋਤੇ ਗੁਰੂ ਹਨ। ਅੱਜ ਕਲ ਜੱਗੀ ਵਾਸੂਦੇਵ ਨੇ ਦੇਸ਼ ਵਿੱਚ ਨਦੀਆਂ ਨੂੰ ਸਾਫ਼ ਸੁਥਰਾ ਕਰਨ, ਉਨ੍ਹਾਂ ਦਾ ਧਿਆਨ ਰੱਖਣ ਦੀ ਮੁਹਿੰਮ ਛੇੜੀ ਹੋਈ ਹੈ। ਇਸ ਮੁਹਿੰਮ ਨੂੰ ਰੈਲੀ ਫ਼ਾਰ ਰਿਵਰਜ਼ ਦੇ ਨਾਂ ਹੇਠ ਦਰਿਆਵਾਂ ਨੂੰ ਬਚਾਉਣ ਚਲਾਇਆ ਗਿਆ ਹੈ। ਜਿਸ ਦੇ ਲਈ ਉਹ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਯਾਤਰਾ ਕਰਦੇ ਹਨ। ਇਸੇ ਕੜੀ ਵਜੋਂ ਪੰਜਾਬ ਸਰਕਾਰ ਤੇ ਸਦਗੁਰੂ ਦੀ ਈਸ਼ਾ ਫਾਊਡੇਸ਼ਨ ‘ਚ ਦਰਿਆਵਾਂ ਦੀ ਦੇਖਭਾਲ ਲਈ ਚੰਡੀਗੜ੍ਹ ਵਿੱਚ ਇੱਕ MOU ‘ਤੇ ਦਸਤਖ਼ਤ ਹੋਏ ਹਨ। ਇੱਥੇ ਸਦਗੁਰੂ ਨੇ ਕਿਹਾ ਕਿ ਇਹ ਪੰਜਾਬ ਦੇ ਦਰਿਆਵਾਂ ਨੂੰ ਗੰਦਗੀ ਤੋਂ ਬਚਾਉਣ ਦਾ ਨਵਾਂ ਉਪਰਾਲਾ ਹੈ ਤੇ ਅਸੀਂ ਦੇਸ਼ ਦੇ ਨਾਲ-ਨਾਲ ਪੰਜਾਬ ਨੂੰ ਵੀ ਬਚਾਵਾਂਗੇ। ਉਨ੍ਹਾਂ ਕਿਹਾ ਕਿ ਰੈਲੀ ਫ਼ਾਰ ਰਿਵਰਜ਼ ਦੇ ਨਾਂ ਇਸ ਮੁਹਿੰਮ ਨਾਲ ਪੰਜਾਬ ਤੇ ਹਰਿਆਣਾ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ। ਅਸਲ ਵਿੱਚ ਇਸ ਮੁਹਿੰਮ ਦਾ ਉਦਘਾਟਨ ਤਿੰਨ ਸਤੰਬਰ ਨੂੰ ਸਾਇੰਸ, ਤਕਨੀਕੀ ਤੇ ਵਾਤਾਵਰਨ ਬਾਰੇ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੀਤਾ ਸੀ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ

ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਹਨ ਪਰ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹਦੀ ਹੈ ਜਦੋਂ ਪਿੰਡਾਂ ‘ਚ ਖਿਡਾਰੀ ਖੇਤਾਂ ‘ਚ ਹੀ ਖੇਡਦੇ ਨਜ਼ਰ ਆਉਂਦੇ ਹਨ। ਜੇਕਰ ਅਸਲ ‘ਚ ਮੈਦਾਨ ਹੁੰਦੇ ਤਾਂ ਖਿਡਾਰੀਆਂ ਨੂੰ ਇਸ ਤਰ੍ਹਾਂ ਖੱਜਲ ਨਾ ਹੋਣਾ ਪੈਂਦਾ। ਇਸ ਤੋਂ ਇਲਾਵਾ ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਵੀ ਦੇਖਣ ਨੂੰ ਮਿਲਦੇ ਹਨ ਤੇ ਬਹੁਤੇ ਉਹ ਵੀ ਖੇਤਾਂ `ਚ ਹੀ ਹੁੰਦੇ ਹਨ। ਖੇਤਾਂ ‘ਚ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਪ੍ਰਸੰਸ਼ਾ ਕਰਨੀ ਬਣਦੀ ਹੈ ਕਿਉਂਕਿ ਉਹ ਇਸ `ਤੇ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਉਨ੍ਹਾਂ ਸਿਰ ਖੇਡ ਦਾ ਜਨੂੰਨ ਸਿਰ ਚੜ੍ਹ ਬੋਲਦਾ ਹੈ ਤੇ ਖੇਡਾਂ ਨਾਲ ਪ੍ਰੇਮ ਹੁੰਦਾ ਹੈ। ਇਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਸਰਕਾਰਾਂ ਦੀ ਵੀ ਨਾਕਾਮੀ ਸ਼ਰੇਆਮ ਨਜ਼ਰ ਆ ਜਾਂਦੀ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਕਿ ਅਸੀਂ ਸੂਬੇ `ਚ ਅਨੇਕਾਂ ਖੇਡ ਦੇ ਮੈਦਾਨ ਬਣਾਏ ਹਨ। ਜੇ ਅਸਲ `ਚ ਅਜਿਹਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਨੌਜਵਾਨ ਖੇਤਾਂ `ਚ ਖੇਡਣ ਲਈ ਮਜ਼ਬੂਰ ਨਾ ਹੁੰਦੇ। ਇਹ ਸਰਕਾਰਾਂ ਦੀ ਤ੍ਰਾਸਦੀ ਰਹੀ ਹੈ ਕਿ ਉਨ੍ਹਾਂ ਜੋ ਕੰਮ ਨਹੀਂ ਕੀਤਾ ਹੁੰਦਾ, ਉਸੇ ਨੂੰ ਸਭ ਤੋਂ ਵੱਧ ਸਹਿਲਾਇਆ ਜਾਂਦਾ ਹੈ। ਹਰ ਪਿੰਡ `ਚੋਂ ਚੰਗੇ ਖਿਡਾਰੀ ਨਿਕਲ ਸਕਦੇ ਹਨ ਪਰ ਉਨ੍ਹਾਂ ਨੂੰ ਜੋ ਮਾਰ ਪੈਂਦੀ ਹੈ, ਉਹ ਇਹੀ ਕਿ ਉਨ੍ਹਾਂ ਕੋਲ ਖੇਡਣ ਨੂੰ ਮੈਦਾਨ ਨਹੀਂ ਹੁੰਦਾ। ਅੱਜ-ਕੱਲ੍ਹ ਤਾਂ ਖਿਡਾਰੀ ਪੱਕੀਆਂ ਮੰਡੀਆਂ `ਚ ਵੀ ਖੇਡਣ ਨੂੰ ਮਜ਼ਬੂਰ ਹੋਏ ਪਏ ਹਨ। ਸਾਡੇ ਦੇਸ਼ ਵਿੱਚ ਖਿਡਾਰੀਆਂ ਦੀ ਕੋਈ ਕਮੀ ਨਹੀਂ ਪਰ ਜੇਕਰ ਕਮੀ ਹੈ ਤਾਂ ਉਨ੍ਹਾਂ ਨੂੰ ਸਿਰਫ਼ ਸਹੂਲਤਾਂ ਦੀ। ਸਾਡੇ ਸੂਬੇ `ਚ ਬਹੁਤੀ ਅਬਾਦੀ ਹਾਲੇ ਵੀ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ ਜੋਤੀ ਜੋਤ ਦਿਵਸ ਹੈ। ਗੁਰੂ ਗੋਬਿੰਦ ਸਿੰਘ ਜੀ 1708 ‘ਚ ਹਜ਼ੂਰ ਸਾਹਿਬ, ਨਾਂਦੇੜ ਦੀ ਧਰਤੀ ਉੱਤੇ ਜੋਤੀ ਜੋਤ ਸਮਾਏ ਸਨ। ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਵਿਖੇ ਉਨ੍ਹਾਂ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਤਿਹਾਸ ਮੁਤਾਬਕ 5 ਅਕਤੂਬਰ, 1708 ਦੇ ਦਿਨ ਦਸਮੇਸ਼ ਪਿਤਾ ਨੇ ਬੰਦਾ ਸਿੰਘ ਨੂੰ ਥਾਪੜਾ ਦੇ ਕੇ ਨਾਂਦੇੜ ਤੋਂ ਪੰਜਾਬ ਵੱਲ ਤੋਰਿਆ ਤੇ ਉਸੇ ਸ਼ਾਮ ਜਮਸ਼ੇਦ ਖਾਂ ਨਾਂ ਦੇ ਪਠਾਣ ਨੇ ਤੰਬੂ ਵਿੱਚ ਸੁੱਤੇ ਹੋਏ ਗੁਰੂ ਸਾਹਿਬ ਉੱਤੇ ਕਟਾਰ ਨਾਲ ਵਾਰ ਕਰ ਦਿੱਤਾ ਸੀ। ਭਾਵੇਂ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰਕੇ ਜਮਸ਼ੇਦ ਖ਼ਾਨ ਨੂੰ ਥਾਏਂ ਮਾਰ ਦਿੱਤਾ ਪਰ ਜ਼ਖਮ ਡੂੰਘਾ ਹੋ ਗਿਆ ਸੀ। ਜ਼ਖ਼ਮਾਂ ਦੀ ਮਲ੍ਹਮ ਪੱਟੀ ਵੀ ਕੀਤੀ ਪਰ ਉਹ ਵਧਦੇ ਗਏ। ਇਸੇ ਸਮੇਂ ਦੌਰਾਨ ਗੁਰੂ ਸਾਹਿਬ ਨੇ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸੰਪੂਰਨ ਗ੍ਰੰਥ ਸਾਹਿਬ ਦੀ ਬੀੜ ਨੂੰ ਜੁੱਗੋ ਜੁੱਗ ਅਟੱਲ ਗੁਰੂ ਮੰਨਣ ਦਾ ਸਮੂਹ ਸਿੱਖਾਂ ਨੂੰ ਆਦੇਸ਼ ਦਿੱਤਾ। ਗੁਰੂ ਪਾਤਸ਼ਾਹ ਨੇ ਫ਼ਰਮਾਇਆ ਕਿ ਅੱਜ ਤੋਂ ਸਿੱਖਾਂ ਦਾ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ, ਦਸਾਂ ਗੁਰੂਆਂ ਦੀ ਰਚੀ ਬਾਣੀ ਦਾ ਰੂਪ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸ਼ਬਦ ਗੁਰੂ ਵਜੋਂ ਅਮਰ ਹੋਣਗੇ। ਉਸ ਤੋਂ ਕੁਝ ਦਿਨ ਬਾਅਦ ਨਾਂਦੇੜ ਦੀ ਧਰਤੀ ਉੱਤੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਆਪ ਜੀ ਦਾ ਸਸਕਾਰ ਗੋਦਾਵਰੀ ਦਰਿਆ ਦੇ ਕੰਢੇ ਕੀਤਾ ਗਿਆ। ਨਾਂਦੇੜ ਦੀ ਧਰਤੀ ਤੇ ਸੁਸ਼ੋਭਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਵਜੋਂ ਦੁਨੀਆ ਭਰ ਵਿੱਚ ਪ੍ਰਸਿੱਧ ਹਨ। ਕਲਗ਼ੀਧਰ ਪਿਤਾ ਦੀ ਸ਼ਖ਼ਸੀਅਤ ‘ਤੇ ਨਜ਼ਰ ਮਾਰੀਏ ਤਾਂ ਆਪ ਜੀ ਮਹਾਨ ਵਿਦਵਾਨ, ਮਹਾਨ ਲੇਖ


Visitors :1126181