Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਪਿਛਲੇ 15 ਮਹੀਨਿਆਂ ’ਚ ਭਾਰਤ ਨੇ ਜਿੱਤੇ ਸਭ ਤੋਂ ਜ਼ਿਆਦਾ ਵਨਡੇ

ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖ਼ਿਤਾਬ ਭਾਵੇਂ ਆਪਣੇ ਨਾਂ ਕਰ ਲਿਆ ਹੈ ਪਰ ਇੰਗਲੈਂਡ ਕੋਲੋਂ ਮਿਲੀ ਕਰਾਰੀ ਹਾਰ ਦਾ ਕਲੰਕ ਹਾਲ਼ੇ ਵੀ ਟੀਮ ਇੰਡੀਆ ਦਾ ਪਿੱਛਾ ਨਹੀਂ ਛੱਡ ਰਿਹਾ। ਭਾਰਤੀ ਟੀਮ ਨੇ 2017 ਵਿੱਚ ਚੈਂਪੀਅਨ ਟਰਾਫੀ ਦੇ ਬਾਅਦ, ਯਾਨੀ 15 ਮਹੀਨਿਆਂ ਦੌਰਾਨ ਦੂਜੀਆਂ ਟੀਮਾਂ ਮੁਕਾਬਲੇ ਸ ਭਤੋਂ ਜ਼ਿਆਦਾ ਵਨਡੇ ਜਿੱਤੇ ਹਨ। ਚੈਂਪੀਅਨ ਟਰਾਫੀ ਬਾਅਦ ਟੀਮ ਨੇ ਹੁਣ ਤਕ 36 ਵਨਡੇ ਖੇਡੇ ਹਨ। ਇਨ੍ਹਾਂ ਵਿੱਚੋਂ ਇੱਕ ਵਨਡੇ ਰੱਦ ਹੋ ਗਿਆ ਜਦਕਿ ਏਸ਼ੀਆ ਕੱਪ ਵਿੱਚ ਅਫ਼ਗ਼ਾਨਿਸਤਾਨ ਖ਼ਿਲਾਫ਼ ਖੇਡਿਆ ਗਿਆ ਮੁਕਾਬਲਾ ਟਾਈ ਰਿਹਾ। ਬਾਕੀ 34 ਵਨਡੇ ਮੈਚਾਂ ਵਿੱਚੋਂ ਭਾਰਤ ਨੇ 27 ਮੁਕਾਬਲਿਆਂ ’ਤੇ ਜਿੱਤ ਹਾਸਲ ਕੀਤੀ। ਇਸ ਹਿਸਾਬ ਨਾਲ ਪਿਛਲੇ 15 ਮਹੀਨਿਆਂ ਵਿੱਚ ਟੀਮ ਨੇ ਕੁੱਲ ਮੈਚਾਂ ਵਿੱਚੋਂ 79.41 ਫ਼ੀਸਦੀ ਵਨਡੇ ਜਿੱਤੇ ਸਨ। ਹੋਰ ਕੋਈ ਵੀ ਟੀਮ ਇਸ ਤੋਂ ਜ਼ਿਆਦਾ ਔਸਤ ਨਾਲ ਵਨਡੇ ਵਿੱਚ ਜਿੱਤ ਹਾਸਲ ਨਹੀਂ ਕਰ ਸਕੀ। ਇਗਲੈਂਡ ਦੀ ਟੀਮ ਇਸ ਅੰਕੜੇ ਦੇ ਕਰੀਬ ਜ਼ਰੂਰ ਪਹੁੰਚੀ, ਪਰ ਉਸ ਦਾ ਔਸਤ ਵੀ ਇੱਕ ਫੀਸਦੀ ਘੱਟ ਰਿਹਾ। ਵਿਦੇਸ਼ ਵਿੱਚ ਜਿੱਤੇ ਮੁਕਾਬਲਿਆਂ ਦੀ ਗੱਲ ਕੀਤੀ ਜਾਏ ਤਾਂ ਵਿਦੇਸ਼ਾਂ ਵਿੱਚ ਵੀ ਟੀਮ ਇੰਡੀਆ ਅੱਵਲ ਰਹੀ। ਪਿਛਲੇ 15 ਮਹੀਨਿਆਂ ਵਿੱਚ ਭਾਰਤ ਨੇ 34 ਵਿੱਚੋਂ 23 ਵਨਡੇ ਵਿਦੇਸ਼ ਦੀ ਧਰਤੀ ’ਤੇ ਖੇਡੇ ਜਿਨ੍ਹਾਂ ਵਿੱਚੋਂ 19 ਮੈਚਾਂ ’ਤੇ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ ਚੈਂਪੀਅਨ ਟਰਾਫੀ ਬਾਅਦ ਵਿਦੇਸ਼ ਵਿੱਚ 82+ ਫੀਸਦੀ ਦੀ ਦਰ ਨਾਲ ਵਨਡੇ ਮੁਕਾਬਲੇ ਜਿੱਤੇ। ਹੋਰ ਕੋਈ ਵੀ ਟੀਮ ਇਸ ਅੰਕੜੇ ਦੇ ਆਸਪਾਸ ਵੀ ਨਹੀਂ ਪਹੁੰਚੀ। ਦੂਜੇ ਨੰਬਰ ’ਤੇ ਆਇਰਲੈਂਡ ਹੈ ਜੇ 69 ਫੀਸਦੀ ਨਾਲ ਵਿਦੇਸ਼ੀ ਧਰਤੀ ’ਤੇ ਜਿਤ ਦਰਜ ਕਰਨ ਵਿੱਚ ਕਾਮਯਾਬ ਰਿਹਾ। ਸੁਰੱਖਿਆ ਕਾਰਨਾਂ ਦੀ ਹਵਾਲਾ ਦੇ ਕੇ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਟੀਮ ਪਾਕਿਸਤਾਨ ਵਿੱਚ ਖੇਡ

ਪ੍ਰੋ ਕਬੱਡੀ ਲੀਗ 2018: 5 ਸੀਜ਼ਨਾਂ ’ਚ ਫੇਲ੍ਹ ਰਹੀ ਦਿੱਲੀ ਦੀ ਟੀਮ ’ਚ ਵੱਡਾ ਫੇਰਬਦਲ

ਨਵੀ ਦਿੱਲੀ: ਪ੍ਰੋ ਕਬੱਡੀ ਲੀਗ ਵਿੱਚ ਪਟਨਾ ਪਾਈਰੇਟਸ ਤੇ ਦਿੱਲੀ ਦਬੰਗ ਟੀਮ ਵਿਚਾਲੇ ਭੇੜ ਹੋਏਗਾ ਪਰ ਪਿਛਲੇ 5 ਸੀਜ਼ਨਾਂ ਵਿੱਚ ਹਾਲ਼ੇ ਤਕ ਦਿੱਲੀ ਦੀ ਦਬੰਗਈ ਵੇਖਣ ਨੂੰ ਨਹੀਂ ਮਿਲੀ। ਇਸ ਵਾਰ ਟੀਮ ਪਿਛਲੇ 5 ਸੀਜ਼ਨ ਦਾ ਪ੍ਰਦਰਸ਼ਨ ਪਿੱਛੇ ਛੱਡ ਨਵੀਂ ਸ਼ੁਰੂਆਤ ਨਾਲ ਮੈਦਾਨ ’ਚ ਉਤਰੇਗੀ। ਪਿਛਲੇ 5 ਸੀਜ਼ਨਾਂ ਵਿੱਚ ਟੀਮ ਪਹਿਲੇ ਰਾਊਂਡ ਤੋਂ ਹੀ ਅੱਗੇ ਨਹੀਂ ਵਧ ਸਕੀ। ਪਿਛਲੇ ਸੀਜ਼ਨ ਵਿੱਚ ਵੀ ਟੀਮ ਨੇ 22 ਵਿੱਚੋਂ ਸਿਰਫ 5 ਮੁਕਾਬਲੇ ਹੀ ਜਿੱਤੇ ਹਨ। ਇਸ ਵਾਰ ਟੀਮ ’ਤੇ ਖ਼ੁਦ ਨੂੰ ਸਾਬਤ ਕਰਨ ਦੀ ਵੱਡੀ ਚੁਣੌਤੀ ਹੈ। ਇਸ ਵਾਰ ਦਿੱਲੀ ਲਈ ਵਧੀਆ ਗੱਲ ਇਹ ਹੈ ਕਿ ਨਿਲਾਮੀ ਵਿੱਚ ਫ੍ਰੈਂਚਾਈਜ਼ੀ ਨੇ ਕੁਝ ਨਵੇਂ ਤੇ ਵਧੀਆ ਖਿਡਾਰੀ ਸ਼ਾਮਲ ਕੀਤੇ ਹਨ। ਇਨ੍ਹਾਂ ਖਿਡਾਰੀਆਂ ਦੇ ਟੀਮ ਵਿੱਚ ਸ਼ਾਮਲ ਹੁੰਦਿਆਂ ਹੀ ਟੀਮ ਪਹਿਲਾਂ ਨਾਲੋਂ ਮਜ਼ਬੂਤ ਹੋ ਗਈ ਹੈ। ਇਸ ਵਾਰ ਕਪਤਾਨ ਮੇਰਾਜ ਸ਼ੇਖ ਨੂੰ ਰਿਟੇਨ ਕੀਤਾ ਗਿਆ ਹੈ। ਟੀਮ ’ਚ ਸ਼ਾਮਲ ਕੀਤੇ ਨਵੇਂ ਖਿਡਾਰੀਆਂ ਵਿੱਚ ਪਵਨ ਕੁਮਾਰ ਕਾਦੀਆਂ, ਚੰਦਰਨ ਰਨਜੀਤ, ਸ਼ਬੀਰ ਬਾਪੂ ਤੇ ਖੋਮਸਨ ਥੋਂਗਖਮ ਦਾ ਨਾਂ ਹੈ। ਇਹ ਸਾਰੇ ਬਿਹਤਰੀਨ ਖਿਡਾਰੀ ਹਨ। ਇਨ੍ਹਾਂ ਦੇ ਇਲਾਵਾ ਫ੍ਰੈਂਚਾਈਜ਼ੀ ਨੇ ਕਈ ਨੌਜਵਾਨ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਹੈ ਜਿਨ੍ਹਾਂ ਵਿੱਚ ਨਵੀਨ ਕੁਮਾਰ, ਤੁਸ਼ਾਹ ਭੌਰ, ਤਾਪਸ ਪਾਲ ਤੇ ਵਿਸ਼ਾਲ ਸ਼ਾਮਲ ਹਨ। ਦਿੱਲੀ ਦੀ ਪੂਰੀ ਟੀਮ ’ਤੇ ਇੱਕ ਨਜ਼ਰ ਟੀਮ ਵਿੱਚ 6 ਰੇਡਰ, 7 ਡਿਫੈਂਡਰ ਤੇ 6 ਆਲਰਾਊਂਡਰ ਸ਼ਾਮਲ ਹਨ। ਰੇਡਰ: ਚੰਦਰਨ ਰਨਜੀਤ, ਪਵਨ ਕੁਮਾਰ ਕਾਦੀਆਂ, ਸ਼ਬੀਰ ਬਾਪੂ, ਖੋਮਸਨ, ਕਮਲ ਕਿਸ਼ੋਰ, ਨਵਨ ਕੁਮਾਰ ਡਿਫੈਂਡਰ: ਰਵਿੰਦਰ ਪਹਿਲ, ਤੁਸ਼ਾਰ ਭੌਰ, ਵਿਸ਼ਾਲ ਮਾਨੇ, ਸਤਪਾਲ ਨਰਵਾਲ, ਵਿਰਾਜ ਵਿਸ਼ਣੂ, ਅਨਿਲ ਕੁਮਾਰ, ਯੋਗੇਸ਼ ਹੁੱਡਾ ਆਲਰਾਊਂਡਰ: ਜੋਗਿੰਦਰ ਨਰਵਾਲ, ਮੇਰਾਜ ਸ਼ੇਖ, ਰਾ

ਏਸ਼ੀਆ ਕੱਪ: ਆਖਰੀ ਗੇਂਦ 'ਤੇ ਭਾਰਤ ਨੇ ਜਿੱਤਿਆ 7ਵਾਂ ਖਿਤਾਬ

ਦੁਬਈ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਦੀ ਖਿਤਾਬੀ ਟੱਕਰ 'ਚ ਭਾਰਤ ਨੂੰ ਡਿੱਗਦੇ ਢਹਿੰਦੇ ਜਿੱਤ ਪ੍ਰਾਪਤ ਹੋਈ। ਭਾਰਤ ਨੇ ਬੰਗਲਾਦੇਸ਼ ਨੂੰ ਮਾਤ ਦਿੰਦਿਆਂ ਸੱਤਵੀਂ ਵਾਰ ਖਿਤਾਬ ਆਪਣੇ ਨਾਂਅ ਕਰ ਲਿਆ। ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਸੀ। ਜਿੱਤ ਲਈ ਭਾਰਤ ਅੱਗੇ ਬੰਗਲਾਦੇਸ਼ ਨੇ 223 ਦੌੜਾਂ ਦੀ ਚੁਣੌਤੀ ਰੱਖੀ ਸੀ। ਭਾਰਤ ਨੂੰ ਆਖਰੀ ਦੋ ਓਵਰਾਂ 'ਚ 9 ਦੌੜਾਂ ਚਾਹੀਦੀਆਂ ਸਨ ਪਰ 49ਵੇਂ ਓਵਰ 'ਚ ਤਿੰਨ ਹੀ ਰਨ ਬਣੇ ਜਿਸ ਤੋਂ ਬਾਅਦ ਬਾਕੀ ਬਚੀਆਂ ਆਖਰੀ 6 ਗੇਂਦਾਂ 'ਚ 6 ਦੌੜਾਂ ਚਾਹੀਦੀਆਂ ਸਨ। ਹੁਣ ਏਸ਼ੀਆ ਕੱਪ ਦਾ ਖਿਤਾਬ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਟੀਮ ਵਜੋਂ ਭਾਰਤ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਦੇ ਗੇਂਦਬਾਜ਼ਾਂ 'ਤੇ ਲਿਟਨ ਦਾਸ ਪਿਆ ਹਾਵੀ ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਬੰਗਲਾਦੇਸ਼ੀ ਟੀਮ ਆਪਣੇ ਰਿਵਾਇਤੀ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੀ ਗੈਰਹਾਜ਼ਰੀ ਵਿਚ ਮੈਦਾਨ 'ਚ ਉੱਤਰੀ ਸੀ। ਭਾਰਤੀ ਗੇਂਦਬਾਜ਼ ਵਿਚ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਤਾਕ ਵਿਚ ਸਨ ਪਰ ਟੀਮ ਇੰਡੀਆ ਦੇ ਗੇਂਦਬਾਜ਼ਾਂ ਦਾ ਸਾਹਮਣਾ ਚੌਕੇ-ਛੱਕਿਆਂ ਦੀ ਵਾਛੜ ਨਾਲ ਹੋਇਆ। ਇਹ ਚੌਕੇ-ਛੱਕਿਆਂ ਦੀ ਵਾਛੜ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ ਕੀਤੀ। ਲਿਟਨ ਦਾਸ ਨੇ ਤਾਬੜਤੋੜ ਰਨ ਵਰ੍ਹਾਉਂਦਿਆਂ ਸੈਂਕੜਾ ਜੜਿਆ। ਲਿਟਨ ਨੇ 117 ਗੇਂਦਾਂ 'ਤੇ 121 ਦੌੜਾਂ ਦੀ ਪਾਰੀ ਖੇਡੀ। ਦਾਸ ਨੇ ਭਾਰਤੀ ਗੇਂਦਬਾਜਾਂ ਖਿਲਾਫ 12 ਚੌਕੇ ਤੇ 2 ਛੱਕੇ ਲਾਏ। ਹਾਲਾਂਕਿ, ਬਾਕੀ ਦੇ ਬੰਗਲਾਦੇਸ਼ੀ ਬੱਲੇਬਾਜ਼ ਕੋਈ ਜ਼ਿਆਦਾ ਕਮਾਲ ਕਰਨ ਵਿਚ ਨਾਕਾਮ ਰਹੇ। ਲਿਟਨ ਦਾਸ ਤੋਂ ਅਲਾਵਾ ਸਿਰਫ ਦੋ ਹੀ ਬੰਗਲਾਦੇਸ਼ੀ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਕਰ ਸਕੇ। ਬੰਗਲਾਦੇਸ਼ ਦੀ ਟੀਮ ਨਿਰਧਾਰਿਤ 50 ਓਵਰਾ

IND vs BAN: ਭਾਰਤੀ ਗੇਂਦਬਾਜ਼ਾਂ ਦੀ ਵਾਪਸੀ, ਬੰਗਲਾਦੇਸ਼ 213 ’ਤੇ 8

ਚੰਡੀਗੜ੍ਹ: ਏਸ਼ੀਆ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਭਾਰਤ ਦੀਆਂ ਨਜ਼ਰਾਂ ਆਪਣੇ ਸਤਵੇਂ ਖ਼ਿਤਾਬ ’ਤੇ ਹਨ ਜਦਕਿ ਬੰਗਲਾਦੇਸ਼ ਆਪਣੇ ਪਹਿਲੇ ਖ਼ਿਤਾਬ ਦੀ ਖੋਜ ਵਿੱਚ ਹੈ। ਭਾਰਤ ਨੇ 2016 ਵਿੱਚ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਛੇਵਾਂ ਏਸ਼ੀਆ ਕੱਪ ਜਿੱਤਿਆ ਸੀ। ਬੰਗਲਾ ਦੇਸ਼ ਤੀਜੀ ਵਾਰ ਫਾਈਨਲ ਮੁਕਾਬਲੇ ਵਿੱਚ ਪੁੱਜਾ ਹੈ। ਪਹਿਲੇ ਦੋ ਮੈਚਾਂ ’ਤੇ ਉਹ ਜਿੱਤ ਹਾਸਲ ਕਰਨ ਤੋਂ ਨਾਕਾਮ ਰਹਿ ਗਿਆ ਸੀ, ਪਰ ਇਸ ਵਾਰ ਉਹ ਖਿਤਾਬੀ ਜਿੱਤ ਲਈ ਪੂਰਾ ਜ਼ੋਰ ਲਾ ਰਿਹਾ ਹੈ। ਬੁਮਰਾਹ ਦੀ ਬਿਹਤਰੀਨ ਯਾਰਕਰ ’ਤੇ ਦੌੜਾਂ ਬਣਾਉਣਾ ਬੰਗਲਾਦੇਸ਼ ਦੇ ਬੱਲੇਬਾਜ਼ਾਂ ਲਈ ਆਸਾਨ ਨਹੀਂ ਲੱਗ ਰਿਹਾ। ਅਜਿਹੇ ਵਿੱਚ ਬੰਗਲਾਦੇਸ਼ ਦੇ ਨਜਮੁਲ ਇਸਲਾਮ ਦੌੜ ਲੈਣ ਲਈ ਭੱਜਿਆ ਪਰ ਮਨੀਸ਼ ਪਾਂਡੇ ਨੇ ਬੜੀ ਆਸਾਨੀ ਨਾਲ ਗੇਂਦ ਫੜ ਕੇ ਬੰਗਲਾਦੇਸ਼ ਨੂੰ 213 ’ਤੇ 8ਵਾਂ ਝਟਕਾ ਦੇ ਦਿੱਤਾ ਹੈ। ਸੈਂਕੜਾ ਬਣਾਉਣ ਬਾਅਦ ਮੱਠੀ ਗਤੀ ਵਿੱਚ ਖੇਡ ਰਹੇ ਲਿਟਨ ਦਾਸ ਕੁਲਦੀਪ ਯਾਦਵ ਦੀ ਗੇਂਦ ’ਤੇ ਆਉਟ ਹੋ ਕੇ ਪਵੀਲੀਅਨ ਗਿਆ। ਧੋਨੀ ਨੇ ਇੱਕ ਵਾਰ ਫਿਰ ਬਿਹਤਰੀਨ ਸਪਿਨਿੰਗ ਕੀਤੀ। ਲਿਟਨ ਦਾਸ 117 ਗੇਂਦਾਂ ਵਿੱਚ 121 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਇਆ। 32ਵੇਂ ਓਵਰ ਵਿੱਚ ਵਿਕਟ ਡਿੱਗਣ ਬਾਅਦ ਕੁਲਦੀਪ ਯਾਦਵ ਨੇ ਮਹਮੂਦੁੱਲਾ ਦੇ ਰੂਪ ਵਿੱਚ ਬੰਗਲਾਦੇਸ਼ ਦੀ ਪੰਜਵੀਂ ਵਿਕਟ ਝਟਕਾਈ। ਮਹਮੂਦੁੱਲਾ 16ਵੀਂ ਗੇਂਦ ਵਿੱਚ ਚਾਰ ਦੌੜਾਂ ਬਣਾ ਸਕਿਆ। 150 ਦੌੜਾਂ ਦਾ ਅੰਕੜਾ ਪਾਰ ਕਰਨ ਤਕ ਟੀਮ ਆਪਣੇ ਅੱਧੇ ਬੱਲੇਬਾਜ਼ਾਂ ਨੂੰ ਗਵਾ ਚੁੱਕੀ ਸੀ। ਲਿਟਨ ਦਾਸ ਦਾ ਸੈਂਕੜਾ ਕਰੀਅਰ ਵਿੱਚ ਪਹਿਲੀ ਵਾਰ 50 ਦਾ ਅੰਕੜਾ ਪਾਰ ਕਰਨ ਵਾਲੇ ਲਿਟਨ ਦਾਸ ਨੇ ਕਰੀਅਰ ਦਾ ਪਹਿਲਾ ਸੈਂਕੜਾ ਲਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਆਪਣੀ 87 ਗੇਂਦਾਂ ਦੀ ਪਾ

IND vs BAN ਫਾਈਨਲ 'ਚ ਬੰਗਲਾਦੇਸ਼ ਦੀ ਤੇਜ਼ ਸ਼ੁਰੂਆਤ

ਚੰਡੀਗੜ੍ਹ: ਏਸ਼ੀਆ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਦੀ ਸਹਮਣਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਮੌਜੂਦਾ ਭਾਰਤ ਦੀਆਂ ਨਜ਼ਰਾਂ ਆਪਣੇ 7ਵੇਂ ਖ਼ਿਤਾਬ ’ਤੇ ਹਨ। ਉੱਧਰ ਬੰਗਲਾਦੇਸ਼ ਵੀ ਆਪਣੇ ਪਹਿਲੇ ਖ਼ਿਤਾਬ ਲਈ ਪੂਰਾ ਜ਼ੋਰ ਲਾ ਰਿਹਾ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਰੋਹਿਤ ਤੇ ਟੀਮ ਲਕਸ਼ ਦਾ ਪਿੱਛਾ ਕਰਨਾ ਚਾਹੁੰਦੇ ਹਨ ਜਿਵੇਂ ਉਨ੍ਹਾਂ ਪੂਰੀ ਸੀਰੀਜ਼ ਵਿੱਚ ਕੀਤਾ ਹੈ। ਬੰਗਲਾਦੇਸ਼ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ। ਪਹਿਲੇ ਦੋ ਮੈਚਾਂ ’ਤੇ ਬੰਗਲਾਦੇਸ਼ ਜਿੱਤ ਦਰਜ ਕਰਨ ਤੋਂ ਨਾਕਾਯਾਬ ਰਿਹਾ ਸੀ ਪਰ ਇਸ ਵਾਰ ਉਸਦਾ ਕੋਸ਼ਿਸ਼ ਭਾਰਤੀ ਚੁਣੌਤੀ ਨੂੰ ਖ਼ਤਮ ਕਰ ਪਹਿਲਾ ਖਿਤਾਬ ਜਿੱਤਣ ਦੀ ਹੋਏਗੀ। ਲਿਟਨ ਦਾਸ ਦਾ ਅੱਧ ਸੈਂਕੜਾ ਹੁਣ ਤਕ ਟੂਰਨਾਮੈਂਟ ਵਿੱਚ ਵੱਡਾ ਸਕੋਰ ਬਣਾਉਣ ਤੋਂ ਦੂਰ ਲਿਟਨ ਦਾਸ ਨੇ ਫਾਈਨਲ ਮੁਕਾਬਲੇ ਵਿੱਚ ਤੁਫਾਨੀ ਬੱਲੇਬਾਜ਼ੀ ਕਰਦਿਆਂ ਆਪਣੇ ਕਰੀਅਰ ਦਾ ਪਹਿਲਾ ਅੱਧ ਸੈਂਕੜਾ ਜੜ੍ਹਿਆ। ਆਪਣੀ ਪਾਰੀ ਵਿੱਚ ਉਸ ਨੇ ਛੇ ਚੌਕੇ ਤੇ ਦੋ ਬਿਹਤਰੀਨ ਛੱਕੇ ਲਾਏ। ਬੰਗਲਾਦੇਸ਼ ਦਾ ਸਕੋਰ ਤੇਜ਼ੀ ਨਾਲ ਅੱਗੇ ਵਧਦਿਆਂ 107 ’ਤੇ ਪੁੱਜ ਗਿਆ ਹੈ।

ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ

ਜਕਾਰਤਾ: ਚਾਰ ਸਾਲ ਦੀ ਉਮਰ 'ਚ ਟੈਨਿਸ ਕੋਰਟ 'ਤੇ ਕਦਮ ਰੱਖਣ ਵਾਲੀ ਭਾਰਤੀ ਖਿਡਾਰਨ ਅੰਕਿਤਾ ਰੈਨਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ੀਅਨ ਖੇਡਾਂ 'ਚ ਵੂਮੈਨ ਸਿੰਗਲਜ਼ ਦੇ ਸੈਮੀ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਅੰਕਿਤਾ ਨੇ ਕੁਆਰਟਰ ਫਾਈਨਲ ਮੁਕਾਬਲੇ 'ਚ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਮਾਤ ਦਿੱਤੀ। ਪਿਛਲੀ ਵਾਰ 2014 'ਚ ਹੋਈਆਂ ਏਸ਼ੀਅਨ ਖੇਡਾਂ 'ਚ ਆਖਰੀ 16 'ਚੋਂ ਬਾਹਰ ਆਉਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਅੰਕਿਤਾ ਨੇ ਇੱਕ ਘੰਟਾ ਤੇ ਇੱਕੀ ਮਿੰਟ ਚੱਲੇ ਮੁਕਾਬਲੇ 'ਚ ਯੂਡੀਸ ਨੂੰ 6-4 ਤੇ 6-1 ਨਾਲ ਮਾਤ ਦੇ ਕੇ ਮੈਡਲ ਪੱਕਾ ਕਰ ਲਿਆ ਹੈ। ਪਹਿਲੇ ਸੈੱਟ ਦੀ ਸ਼ੁਰੂਆਤ 'ਚ ਅੰਕਿਤਾ ਨੂੰ ਹਾਂਗਕਾਂਗ ਦੀ ਖਿਡਾਰਨ ਖਿਲਾਫ 1-4 ਨਾਲ ਪੱਛੜਦੇ ਦੇਖਿਆ ਗਿਆ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ 6-4 ਨਾਲ ਬੜ੍ਹਤ ਹਾਸਲ ਕੀਤੀ। ਦੂਜੇ ਸੈੱਟ 'ਚ ਅੰਕਿਤਾ ਨੇ ਪੂਰੀ ਤਰ੍ਹਾਂ ਆਪਣਾ ਦਬਦਬਾ ਬਣਾਉਂਦਿਆਂ 6-1 ਨਾਲ ਜਿੱਤ ਦਰਜ ਕੀਤੀ।

ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ

ਜਕਾਰਤਾ: ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਦਿਆਂ ਕਜ਼ਾਕਸਤਾਨ ਨੂੰ 21-0 ਨਾਲ ਮਾਤ ਦਿੱਤੀ। ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 8-0 ਨਾਲ ਮਾਤ ਦੇਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਦੂਜੇ ਮੈਚ ਵਿੱਚ ਵੀ ਗੋਲਾਂ ਦੀ ਵਾਛੜ ਕਰ ਦਿੱਤੀ। ਚੰਗੇ ਪ੍ਰਦਰਸ਼ਨ ਦੇ ਬਾਵਜੂਦ ਮਹਿਲਾ ਹਾਕੀ ਟੀਮ ਆਪਣੇ ਹੀ ਸਥਾਪਤ ਕੀਤੇ ਹੋਏ 1982 ਦੇ ਏਸ਼ਿਆਡ ਰਿਕਾਰਡ ਨੂੰ ਤੋੜਨ ਤੋਂ ਬਹੁਤ ਘਟ ਫਰਕ ਨਾਲ ਖੁੰਝ ਗਈ। 1982 ਵਿੱਚ ਭਾਰਤ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਹਾਂਗ-ਕਾਂਗ ਨੂੰ 22-0 ਨਾਲ ਮਾਤ ਦਿੱਤੀ ਸੀ। ਇਸ ਮੈਚ ਵਿੱਚ ਭਾਰਤ ਦੀਆਂ 4 ਖਿਡਾਰਨਾਂ ਨੇ ਹੈਟ੍ਰਿਕ ਲਾਈ ਪਰ ਟੀਮ ਵਾਸਤੇ ਸਭ ਤੋਂ ਵਧ ਗੋਲ ਨਵਨੀਤ ਕੌਰ ਨੇ ਕੀਤੇ। ਨਵਨੀਤ ਨੇ 11ਵੇਂ, 12ਵੇਂ, 16ਵੇਂ, 48ਵੇਂ ਤੇ ਫੇਰ 48ਵੇਂ ਮਿੰਟ ਵਿੱਚ ਕੁੱਲ 5 ਗੋਲ ਕੀਤੇ। ਇੰਡੋਨੇਸ਼ੀਆ ਖਿਲਾਫ ਹੈਟ੍ਰਿਕ ਲਾਉਣ ਵਾਲੀ ਗੁਰਜੀਤ ਕੌਰ ਨੇ ਇਸ ਮੈਚ ਵਿੱਚ 4 ਗੋਲ ਕੀਤੇ। ਲਾਲਰੇਮਸਿਆਮੀ ਤੇ ਵੰਦਨਾ ਕਟਾਰੀਆ ਨੇ 3-3 ਗੋਲ ਕੀਤੇ। ਯਾਦ ਰਹੇ ਕੱਲ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀ ਖੇਡਾਂ ਵਿਚ 17-0 ਦੀ ਵੱਡੀ ਜਿੱਤ ਨਾਲ ਖਾਤਾ ਖੋਲ੍ਹਿਆ ਸੀ। ਭਾਰਤੀ ਮਹਿਲਾ ਹਾਕੀ ਟੀਮ ਦਾ ਹੁਣ ਅਗਲੇ ਗਰੁੱਪ ਮੈਚ ਵਿਚ 25 ਅਗਸਤ ਨੂੰ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਵੇਗਾ।

ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ

ਇੰਡੋਨੇਸ਼ੀਆ ਵਿੱਚ ਖੇਡੀਆਂ ਜਾ ਰਹੀਆਂ 18ਵੀਆਂ ਏਸ਼ੀਅਨ ਖੇਡਾਂ ਵਿੱਚ ਹੁਣ ਤਕ ਭਾਰਤ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਤੀਜੇ ਦਨ ਦੇ ਖੇਡ ਦੌਰਾਨ ਭਾਰਤ ਹਿੱਸੇ ਇੱਕ ਸੋਨਾ, ਇੱਕ ਚਾਂਦੀ ਤੇ ਇੱਕ ਕਾਂਸੇ ਦੇ ਤਗ਼ਮੇ ਸਮੇਤ ਹੁਣ ਤਕ ਕੁੱਲ ਅੱਠ ਮੈਡਲ ਆਏ ਹਨ। ਤਿੰਨ ਸੋਨੇ, ਤਿੰਨ ਤਾਂਦੀ ਤੇ ਦੋ ਕਾਂਸੇ ਦੇ ਤਗ਼ਮੇ ਨਾਲ ਭਾਰਤ ਮੈਡਲ ਸੂਚੀ ਵਿੱਚ 7ਵੇਂ ਸਥਾਨ 'ਤੇ ਬਣਿਆ ਹੋਇਆ ਹੈ। ਏਸ਼ੀਅਨ ਖੇਡਾਂ ਦੀ ਸ਼ੁਰੂਆਤ ਭਾਰਤ ਨੇ ਗੋਲਡ ਮੈਡਲ ਨਾਲ ਕੀਤੀ ਸੀ। ਪੁਰਸ਼ਾਂ ਦੇ 65 ਕਿੱਲੋਗ੍ਰਾਮ ਭਾਰ ਵਰਗ ਵਿੱਚ ਫ੍ਰੀਸਟਾਈਲ ਕੁਸ਼ਤੀ ਕਰਦਿਆਂ ਭਾਰਤੀ ਭਲਵਾਨ ਬਜਰੰਗ ਪੂਨੀਆ ਨੇ ਸੋਨ ਤਗ਼ਮਾ ਜਿੱਤਿਆ। ਦੂਜਾ ਸੋਨ ਤਗ਼ਮਾ ਦੂਜੇ ਦਿਨ ਅਤੇ ਕੁਸ਼ਤੀ ਵਿੱਚ ਹੀ ਆਇਆ। ਵਿਨੇਸ਼ ਫੋਗਾਟ ਨੇ ਸੋਨ ਤਗ਼ਮਾ ਤਾਂ ਜਿੱਤਿਆ ਹੀ, ਪਰ ਇੱਕ ਵੱਖਰਾ ਰਿਕਾਰਡ ਵੀ ਕਾਇਮ ਕਰ ਦਿੱਤਾ। ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ, ਜਿਸ ਨੇ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤ ਦੀ ਝੋਲੀ ਤੀਜਾ ਸੋਨ ਤਗ਼ਮਾ ਤੀਜੇ ਦਿਨ ਹੀ ਆਇਆ। ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਵਿੱਚ 16 ਸਾਲ ਦੇ ਸੌਰਭ ਚੌਧਰੀ ਨੇ ਗੋਲ ਮੈਡਲ ਆਪਣੇ ਨਾਂ ਕੀਤਾ। ਪਹਿਲਾ ਦੂਜੇ ਨੰਬਰ ਵਾਲਾ ਮੈਡਲ ਭਾਵ ਚਾਂਦੀ ਦਾ ਤਗ਼ਮਾ ਦੂਜੇ ਦਿਨ ਮਿਲਿਆ। ਨਿਸ਼ਾਨੇਬਾਜ਼ੀ ਵਿੱਚ ਦੀਪਕ ਕੁਮਾਰ ਨੇ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਵਿੱਚ ਭਾਰਤ ਲਈ ਪਹਿਲਾ ਚਾਂਦੀ ਦਾ ਤਗ਼ਮਾ ਜਿੱਤਿਆ। ਦੂਜਾ ਸਿਲਵਰ ਮੈਡਲ 19 ਸਾਲ ਦੇ ਲਕਸ਼ਿਆ ਸ਼ੇਰਾਨ ਨੇ ਜਿੱਤਿਆ। ਉਸ ਨੇ 50 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਵਿੱਚ ਦੂਜਾ ਸਥਾਨ ਹਾਸਲ ਕਰ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਚਾਂਦੀ ਦਾ ਤੀਜਾ ਤਗ਼ਮਾ ਵੀ 50 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿੱਚ ਸੰਜੀਵ ਰਾਜਪੂਤ ਨੇ ਤੀਜੇ ਦਿਨ ਜਿੱਤਿਆ। ਏਸ਼ੀਅਨ ਖੇਡਾਂ ਦੇ ਪਹ

ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ

ਨਾਟਿੰਘਮ: ਕਪਤਾਨ ਵਿਰਾਟ ਕੋਹਲੀ ਦੇ 23ਵੇਂ ਸੈਂਕੜੇ ਦੇ ਦਮ ’ਤੇ ਭਾਰਤ ਨੇ ਤੀਜੇ ਟੈਸਟ ਮੈਚ ਵਿੱਚ ਇੰਗਲੈਂਡ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਕੋਹਲੀ ਨੇ 103 ਦੌੜਾਂ ਬਣਾਈਆਂ ਜਿਸ ਦੇ ਬਾਅਦ ਉਹ ਵੱਡੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ। ਤੀਜਾ ਟੈਸਟ ਮੈਚ ਸਿਰਫ ਤੇ ਸਿਰਫ ਵਿਰਾਟ ਕੋਹਲੀ ਦੇ ਨਾਂ ਰਿਹਾ। ਉਹ 23ਵੇਂ ਟੈਸਟ ਸੈਂਕੜੇ ਨਾਲ ਭਾਰਤ ਲਈ ਚੌਥਾ ਸਭ ਤੋਂ ਵੱਧ ਸੈਂਕੜੇ ਲਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਸੈਂਕੜੇ ਨਾਲ ਉਸ ਨੇ ਵਰੇਂਦਰ ਸਹਿਵਾਗ ਦੇ 23 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸਹਿਵਾਗ ਨੇ ਆਪਣੇ ਖੇਡ ਕਰੀਅਰ ਦੇ 103 ਮੈਚਾਂ ਵਿੱਚ ਇਹ ਰਿਕਾਰਡ ਬਣਾਇਆ ਸੀ। ਹਾਲਾਂਕਿ ਇਸ ਲਿਸਟ ਵਿੱਚ ਸਚਿਨ ਤੇਂਦੁਲਕਰ ਪਹਿਲੇ ਸਥਾਨ ’ਤੇ ਸ਼ੁਮਾਰ ਹਨ। ਉਨ੍ਹਾਂ ਟੈਸਟ ਕ੍ਰਿਕੇਟ ਵਿੱਚ 51 ਸੈਂਕੜੇ ਲਾਏ ਸਨ। ਦੂਜੇ ਸਥਾਨ ’ਤੇ 36 ਸੈਂਕੜਿਆਂ ਨਾਲ ਭਾਰਤ ਦੇ ਰਾਹੁਲ ਦ੍ਰਵਿੜ ਆਉਂਦੇ ਹਨ। ਤੀਜੇ ਨੰਬਰ ’ਤੇ ਲਿਟਲ ਮਾਸਟਰ ਸੁਨੀਲ ਗਾਵਸਕਰ ਦਾ ਨਾਂ ਆਉਂਦਾ ਹੈ ਜਿਨ੍ਹਾਂ 34 ਟੈਸਟ ਸੈਂਕੜਿਆਂ ਦਾ ਰਿਕਾਰਡ ਕਾਇਮ ਕੀਤਾ ਹੈ। ਭਾਰਤ ਨੇ ਮੈਚ ਦੇ ਤੀਜੇ ਦਿਨ ਸੋਮਵਾਰ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ ’ਤੇ 352 ਦੌੜਾਂ ’ਤੇ ਐਲਾਨ ਕੇ ਇੰਗਲੈਂਡ ਸਾਹਮਣੇ 521 ਦੌੜਾਂ ਦਾ ਟੀਚਾ ਰੱਖਿਆ ਹੈ।

ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ

ਜਕਾਰਤਾ: ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ ਮੰਗਲਵਾਰ ਨੂੰ 18ਵੀਆਂ ਏਸ਼ੀਅਨ ਖੇਡਾਂ 'ਚ ਪੁਰਸ਼ਾਂ ਦੀ 50 ਮੀਟਰ ਰਾਇਫਲ-3 ਪੋਜ਼ੀਸ਼ਨ ਦਾ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ। ਭਾਰਤ ਦੀ ਝੋਲੀ 'ਚ ਤੀਜੇ ਦਿਨ ਪਹਿਲਾ ਤੇ ਕੁੱਲ ਤੀਜਾ ਸਿਲਵਰ ਮੈਡਲ ਹੈ। ਸੰਜੀਵ ਨੇ 452.7 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰਕੇ ਏਸ਼ੀਅਨ ਖੇਡਾਂ 'ਚ ਪਹਿਲਾ ਤਗਮਾ ਜਿੱਤਿਆ ਹੈ। ਅੱਜ ਖੇਡੇ ਗਏ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਭਾਰਤ ਨੇ ਸੋਨ ਤਗਮਾ ਜਿੱਤਿਆ ਹੈ। ਭਾਰਤ ਦੇ 16 ਸਾਲਾ ਨਿਸ਼ਾਨੇਬਾਜ਼ ਸੌਰਭ ਨੇ ਇਹ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਭਾਰਤ ਦੀ ਝੋਲੀ ਕੁੱਲ ਤਿੰਨ ਸੋਨ ਤਗਮੇ ਪੈ ਗਏ ਹਨ। ਦੱਸ ਦੇਈਏ ਕਿ ਦੂਜੇ ਦਿਨ ਭਾਰਤ ਹਿੱਸੇ ਇਕ ਗੋਲਡ ਤੇ 2 ਸਿਲਵਰ ਮੈਡਲ ਆਏ ਸਨ। ਰੈਸਲਿੰਗ 'ਚ ਵਿਨੇਸ਼ ਫੋਗਾਟ ਨੇ ਸੋਨ ਤਗਮਾ ਜਿੱਤਿਆ ਸੀ ਤੇ ਨਿਸ਼ਾਨੇਬਾਜੀ 'ਚ ਦੀਪਕ ਤੇ ਲਕਸ਼ਿਆ ਨੇ ਭਾਰਤ ਲਈ ਇੱਕ-ਇੱਕ ਸਿਲਵਰ ਮੈਡਲ ਜਿੱਤਿਆ ਸੀ।

ਲੁਧਿਆਣਾ ਦੇ ਵਿਕਾਸ ਨੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਕਾਂਸੀ ਦਾ ਤਗਮਾ

ਲੁਧਿਆਣਾ: ਕਾਮਨਵੈਲਥ ਖੇਡਾਂ ‘ਚ 94 ਕਿਲੋ ਭਾਰ ਵਰਗ ‘ਚ ਵੇਟਲਿਫਟਿੰਗ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਲੁਧਿਆਣਾ ਦੇ ਵਿਕਾਸ ਦੇ ਘਰ ਖੁਸ਼ੀਆਂ ਦੀਆਂ ਲਹਿਰਾਂ ਲੱਗੀਆ ਹਨ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ ਉਸ ਨੂੰ ਪ੍ਰੈਕਟਿਸ ਕਰਨ ਦਾ ਮੌਕਾ ਹੋਰ ਮਿਲਦਾ ਤਾਂ ਉਹ ਕਾਂਸੀ ਨਹੀਂ ਗੋਲਡ ਮੈਡਲ ਜਿੱਤ ਕੇ ਆਉਂਦਾ। ਵਿਕਾਸ ਦੇ ਪਿਤਾ ਬ੍ਰਿਜਲਾਲ ਠਾਕੁਰ ਨੇ ਤਗਮੇ ਦੀ ਖੁਸ਼ੀ ‘ਚ ਲੋਕਾਂ ਦਾ ਮੂੰਹ ਮਿੱਠਾ ਕਰਾਇਆ। ਪਿਤਾ ਬ੍ਰਿਜਲਾਲ ਨੇ ਕਿਹਾ ਕਿ ਵਿਕਾਸ ਪ੍ਰੈਕਟਿਸ ਦੌਰਾਨ 85 ਕਿਲੋ ਭਾਰ ‘ਚ ਵੇਟਲਿਫਟਿੰਗ ਕਰਦਾ ਸੀ। 95 ਕਿਲੋ ਭਾਰ ‘ਚ ਉਸ ਨੂੰ ਪ੍ਰੈਕਟਿਸ ਵਾਸਤੇ ਪੂਰਾ ਸਾਲ ਵੀ ਨਹੀਂ ਦਿੱਤਾ। ਜੇਕਰ ਉਸ ਨੂੰ ਹੋਰ ਸਮਾਂ ਮਿਲਦਾ ਤਾਂ ਉਹ ਭਾਰਤ ਦੇ ਖਾਤੇ ‘ਚ ਸੋਨੇ ਦਾ ਤਗਮਾ ਪਾਉਂਦਾ। ਵਿਕਾਸ ਦੀ ਮਾਂ ਆਸ਼ਾ ਠਾਕੁਰ ਨੇ ਕਿਹਾ ਕਿ ਵਿਕਾਸ ਦੀ ਜਿੱਤ ਸਾਰੇ ਦੇਸ਼ ਦੀ ਜਿੱਤ ਹੈ। ਖੁਸ਼ੀ ਨਾਲ ਮਾਂ ਨੇ ਸਭ ਨੂੰ ਵਧਾਈ ਦਿੱਤੀ। ਖੁਸ਼ੀ ਨੂੰ ਵੰਡਣ ਲਈ ਪਰਿਵਾਰ ਸਮੇਤ ਵਿਕਾਸ ਦੀ ਭੈਣ ਅਭਿਲਾਸ਼ਾ ਤੇ ਜੀਜਾ ਸੰਗੀਤ ਵੀ ਪਹੁੰਚੇ।

ਭਾਰਤ ਦੀ ਝੋਲੀ ਪਏ ਦੋ ਹੋਰ ਸੋਨ ਤਗ਼ਮੇ

ਗੋਲਡ ਕੋਸਟ: 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਵਾਰ ਭਾਰਤ ਲਈ ਬਹੁਤ ਕੁਝ ਪਹਿਲੀ ਵਾਰ ਹੋ ਰਿਹਾ ਹੈ, ਕਿਉਂਕਿ ਭਾਰਤੀ ਖਿਡਾਰੀ ਵੱਡੇ ਕਾਰਨਾਮੇ ਕਰ ਰਹੇ ਹਨ। ਭਾਰਤ ਨੇ ਕਾਮਨਵੈਲਥ ਗੇਮਜ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਟੇਬਲ ਟੈਨਿਸ (ਪੁਰਸ਼) ਤੇ ਬੈਡਮਿੰਟਨ (ਮਿਕਸਡ ਟੀਮ) ਨੇ ਸੋਨ ਤਗ਼ਮੇ ਜਿੱਤੇ ਹਨ। ਭਾਰਤ ਹੁਣ ਤਕ ਕੁੱਲ 10 ਸੋਨ ਤਗ਼ਮੇ ਜਿੱਤ ਚੁੱਕਾ ਹੈ ਅਤੇ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। ਟੇਬਲ ਟੈਨਿਸ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਨੇ ਨਾਈਜੀਰੀਆ ਨੂੰ 3-0 ਨਾਲ ਮਾਤ ਦੇ ਕੇ ਸੋਨ ਤਗ਼ਮੇ ‘ਤੇ ਕਬਜ਼ਾ ਕਰ ਲਿਆ। ਦੂਜੇ ਪਾਸੇ ਚੈਂਪੀਅਨ ਰਹੇ ਮਲੇਸ਼ੀਆ ਨੂੰ 3-1 ਨਾਲ ਮਾਤ ਦੇ ਭਾਰਤੀ ਖਿਡਾਰੀਆਂ ਨੇ ਮਿਸ਼ਰਤ ਬੈਡਮਿੰਟਨ ਵਿੱਚ ਸੋਨ ਤਗ਼ਮੇ ‘ਤੇ ਕਬਜ਼ਾ ਕਰ ਲਿਆ। ਬੈਡਮਿੰਟਨ ਦੇ ਪੰਜ ਮੈਂਬਰੀ ਦਲ ਵਿੱਚ ਸਾਇਨਾ ਨੇਹਾਵਾਲ ਤੇ ਕਿਦਾਂਬੀ ਸ੍ਰੀਕਾਂਥ ਨੇ ਸਿੰਗਲ ਮੁਕਾਬਲਿਆਂ ਵਿੱਚ ਭਾਰਤ ਦੀ ਅਗਵਾਈ ਕੀਤੀ। 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਇਸ ਈਵੈਂਟ ਵਿੱਚ ਭਾਰਤ ਚਾਂਦੀ ਦਾ ਤਗ਼ਮਾ ਜਿੱਤ ਪਾਇਆ ਸੀ।

ਸਮਿੱਥ-ਵਾਰਨਰ ਤੋਂ ਬਿਨਾ RR ਤੇ SRH ਨੇ ਘੜੀ ਇਹ ਰਣਨੀਤੀ

ਨਵੀਂ ਦਿੱਲੀ: ਪਹਿਲੇ ਦੋਵੇਂ ਦਿਨ ਧਮਾਕੇਦਾਰ ਮੁਕਾਬਲਿਆਂ ਨਾਲ ਆਈ.ਪੀ.ਐਲ. ਸੀਜ਼ਨ 11 ਦੀ ਸ਼ੁਰੂਆਤ ਹੋ ਗਈ ਹੈ। ਆਈ.ਪੀ.ਐਲ. ਦੀਆਂ ਛੇ ਟੀਮਾਂ ਦੀ ਟੱਕਰ ਤੋਂ ਬਾਅਦ ਅੱਜ ਵਾਰੀ ਹੈ ਰਾਜਸਥਾਨ ਰੌਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਦੀ। ਦੋਵੇਂ ਟੀਮਾਂ ਅੱਜ ਆਪਣੇ ਪੁਰਾਣੇ ਕਪਤਾਨਾਂ ਦੀ ਗ਼ੈਰ-ਹਾਜ਼ਰੀ ਵਿੱਚ ਇੱਕ-ਦੂਜੇ ਨਾਲ ਭਿੜਨਗੀਆਂ। ਰਾਜਸਥਾਨ ਆਪਣੇ ਪੁਰਾਣੇ ਕਪਤਾਨ ਸਟੀਵ ਸਮਿੱਥ ਤੇ ਹੈਦਰਾਬਾਦ ਡੇਵਿਡ ਵਾਰਨਰ ਦੇ ਬਗ਼ੈਰ ਲੀਗ ਵਿੱਚ ਉੱਤਰੀ ਹੈ। ਸਮਿੱਥ ਤੇ ਵਾਰਨਰ ‘ਤੇ ਬਾਲ ਟੈਂਪਰਿੰਗ ਮਾਮਲੇ ਵਿੱਚ ਦੋਸ਼ੀ ਪਾਏ ਜਾਣ ‘ਤੇ 1-1 ਸਾਲ ਦਾ ਬੈਨ ਲੱਗਿਆ ਹੋਇਆ ਹੈ। ਕੌਮਾਂਤਰੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਲਾਈ ਇਸ ਰੋਕ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਬਹਾਲ ਰੱਖਿਆ ਹੈ। RR ਤੇ SRH ਅੱਜ ਆਈ.ਪੀ.ਐਲ. ਦੇ ਚੌਥੇ ਮੈਚ ਵਿੱਚ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਰਾਤ ਅੱਠ ਵਜੇ ਆਹਮੋ-ਸਾਹਮਣੇ ਹੋਣਗੀਆਂ। ਰਾਜਸਥਾਨ ਦੀ ਟੀਮ ਦੋ ਸਾਲ ਦੇ ਬੈਨ ਤੋਂ ਬਾਅਦ ਇਸ ਲੀਗ ਵਿੱਚ ਵਾਪਸੀ ਕਰਨ ਲਈ ਬੇਕਰਾਰ ਹੈ, ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਆਪਣਾ ਦਮ ਦਿਖਾ ਦੇ ਆਪਣੇ ਕਪਤਾਨ ਦੀ ਕਮੀ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਹੋਵੇਗੀ। ਸਮਿੱਥ ਦੀ ਗ਼ੈਰ ਮੌਜੂਦਗੀ ਵਿੱਚ ਰਾਜਸਥਾਨ ਰੌਇਲਜ਼ ਦੀ ਕਮਾਨ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਸੰਭਾਲਣਗੇ। ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਦੇ ਹੱਥਾਂ ਵਿੱਚ ਹੈਦਰਾਬਾਦ ਦੀ ਕਮਾਨ ਹੈ। ਬੱਲੇਬਾਜ਼ੀ ਵਿੱਚ ਹੈਦਰਾਬਾਦ ਨੂੰ ਸ਼ਿਖਰ ਧਵਨ ਤੇ ਐਲੇਕਸ ਹੇਲਸ ਨਾਲ ਧਮਾਕੇਦਾਰ ਸ਼ੁਰੂਆਤ ਦੀ ਆਸ ਰਹੇਗੀ। ਇਸ ਤੋਂ ਇਲਾਵਾ ਮਨੀਸ਼ ਪਾਂਡੇ ਤੇ ਯੁਸੂਫ਼ ਪਠਾਨ ਮੱਧਕ੍ਰਮ ਨੂੰ ਮਜ਼ਬੂਤ ਰੱਖਣਗੇ। ਉੱਥੇ ਸਵਿੰਗ ਦੇ ਬਾਦਸ਼ਾਹ ਭੁਵਨੇਸ਼ਵਰ

ਵੇਟਲਿਫ਼ਟਰਾਂ ਤੋਂ ਬਾਅਦ ਨਿਸ਼ਾਨੇਬਾਜ਼ਾਂ ਨੇ ਦੇਸ਼ ਨੂੰ ਕੀਤਾ ਮੈਡਲਾਂ ਨਾਲ ਮਾਲੋਮਾਲ

ਗੋਲਡ ਕੋਸਟ: ਭਾਰਤੀ ਭਾਰ ਤੋਲਕਾਂ ਵੱਲੋਂ ਦੇਸ਼ ਨੂੰ ਤਗ਼ਮਿਆਂ ਵਿੱਚ ਤੋਲਣ ਤੋਂ ਬਾਅਦ ਨਿਸ਼ਾਨੇਬਾਜ਼ਾਂ ਨੇ ਵੀ ਇੱਕੀਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਮੋਰਚਾ ਸਾਂਭ ਲਿਆ ਹੈ। ਪੰਜਵੇਂ ਦਿਨ ਦੇਸ਼ ਦੀ ਝੋਲੀ ਕੁੱਲ ਤਿੰਨ ਸੋਨ ਤਗ਼ਮੇ ਪਏ। ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨੇ ਸੋਨ, ਹੀਨਾ ਸਿੱਧੂ ਨੇ ਚਾਂਦੀ ਤੇ ਰਵੀ ਕੁਮਾਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ, ਜਦਕਿ ਟੇਬਲ ਟੈਨਿਸ ਦੇ ਇਕਹਿਰੇ ਮੁਕਾਬਲੇ ਵਿੱਚ ਮਾਨਿਕਾ ਬਤਰਾ ਨੇ ਇਤਿਹਾਸ ਸਿਰਜਦਿਆਂ ਸੋਨ ਤਗ਼ਮਾ ਆਪਣੇ ਨਾਂਅ ਕੀਤਾ। ਵੇਟਲਿਫਟਿੰਗ ਵਿੱਚ ਪੂਨਮ ਯਾਦਵ ਨੇ ਦੇਸ਼ ਨੂੰ ਪੰਜਵਾਂ ਸੋਨ ਤਗ਼ਮਾ ਦਿਵਾਇਆ, ਜਦੋਂਕਿ ਵਿਕਾਸ ਠਾਕੁਰ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤਰ੍ਹਾਂ ਇਨ੍ਹਾਂ ਕਾਮਨਵੈਲਥ ਖੇਡਾਂ ਦੇ ਪੰਜਵੇਂ ਦਿਨ ਭਾਰਤ ਸੱਤ ਸੋਨ, ਦੋ ਚਾਂਦੀ ਤੇ ਤਿੰਨ ਕਾਂਸੇ ਸਣੇ ਕੁੱਲ 12 ਤਗ਼ਮਿਆਂ ਨਾਲ ਚੌਥੇ ਸਥਾਨ ’ਤੇ ਕਾਇਮ ਹੈ। ਮੇਜ਼ਬਾਨ ਆਸਟਰੇਲੀਆ 83 ਤਗ਼ਮਿਆਂ ਨਾਲ ਚੋਟੀ ’ਤੇ ਚੱਲ ਰਿਹਾ ਹੈ।

600 ਤੋਂ ਵੱਧ ਦੌੜਾਂ ਬਣਾ ਕੌਹਲੀ ਨੇ ਰਚਿਆ ਇੱਕ ਹੋਰ ਇਤਿਹਾਸ

ਨਵੀਂ ਦਿੱਲੀ: ਇਸ ਸਾਲ ਇੱਕ ਹੋਰ ਰਿਕਾਰਡ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਨਾਲ ਜੁੜਿਆ ਹੈ। ਕੋਹਲੀ ਸ਼੍ਰੀਲੰਕਾ ਵਿਰੁੱਧ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਤੀਜੇ ਟੈਸਟ ਦੇ ਚੌਥੇ ਦਿਨ 50 ਦੌੜਾਂ ਦੀ ਪਾਰੀ ਦੌਰਾਨ ਤਿੰਨ ਮੈਚਾਂ ਦੀ ਲੜੀ ਵਿੱਚ 600 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ ਹੈ। ਕੋਹਲੀ ਨੇ ਸ਼੍ਰੀਲੰਕਾ ਨਾਲ ਚੱਲ ਰਹੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਕੁੱਲ 610 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਸਾਲ 2016-17 ਵਿੱਚ ਆਸਟਰੇਲੀਆ ਵਿਰੁੱਧ 655 ਤੇ 2014-15 ਵਿੱਚ 692 ਦੌੜਾਂ ਬਣਾਈਆਂ ਹਨ। ਸ੍ਰੀਲੰਕਾ ਦੇ ਖਿਲਾਫ ਮੌਜੂਦਾ ਲੜੀ ਵਿੱਚ ਟੈਸਟ ਦੀਆਂ ਪੰਜ ਪਾਰੀਆਂ ਵਿੱਚੋਂ ਇੱਕ ਵਾਰ 610 ਦੌੜਾਂ ਬਣਾਈਆਂ ਤੇ ਨੌਟਆਊਟ ਰਹੇ। ਕੋਹਲੀ ਨੇ ਕੋਲਕਾਤਾ ਟੈਸਟ ਦੀ ਪਹਿਲੀ ਪਾਰੀ ਵਿੱਚ 0 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ਵਿੱਚ 104 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੋਹਲੀ ਨੇ ਨਾਗਪੁਰ ਟੈਸਟ ਵਿੱਚ 213 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ ਪਾਰੀ ਵਿੱਚ ਹੀ ਜਿੱਤ ਲਿਆ। ਦਿੱਲੀ ਟੈਸਟ ਵਿੱਚ ਕੋਹਲੀ ਨੇ ਪਹਿਲੀ ਪਾਰੀ ਵਿੱਚ 243 ਦੌੜਾਂ ਦੀ ਵਧੀਆ ਪਾਰੀ ਖੇਡੀ ਤੇ ਉਹ ਲਗਾਤਾਰ ਤਿੰਨ ਵਾਰ ਲਗਾਤਾਰ ਦੋ ਡਬਲ ਸੈਂਕੜੇ ਬਣਾਉਣ ਵਾਲਾ ਪਹਿਲਾ ਕਪਤਾਨ ਬਣਿਆ। ਕੋਹਲੀ ਨੇ ਫਿਰ ਆਪਣੀ ਦੂਜੀ ਪਾਰੀ ਵਿੱਚ 50 ਦੌੜਾਂ ਬਣਾਈਆਂ। ਇਸ ਲੜੀ ਵਿੱਚ ਕੋਹਲੀ ਦੀ ਔਸਤ 152 ਰਹੀ ਸੀ। ਇਸ ਲੜੀ ਵਿੱਚ ਕੋਹਲੀ ਨੇ 82.21 ਦੀ ਸਟ੍ਰਾਈਕ ਰੇਟ ਨਾਲ 57 ਚੌਕੇ ਤੇ ਚਾਰ ਛੱਕੇ ਲਾਏ। ਇਸ ਤੋਂ ਪਹਿਲਾਂ ਕੋਹਲੀ ਨੇ ਪਿਛਲੇ ਸਾਲ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀਆਂ ਸੀਰੀਜ਼ ਵਿੱਚ ਅੱਠ ਪਾਰੀਆਂ ਵਿੱਚ ਨਾਬਾਦ ਰਹਿੰਦੇ 655 ਦੌੜਾਂ ਬਣਾਈਆਂ ਸਨ। ਇਸ ਲੜੀ ਵਿੱਚ

ਹੁਣ ਕੋਈ ਭਾਰਤੀ ਕ੍ਰਿਕਟਰ ਨਹੀਂ ਪਾ ਸਕੇਗਾ 10 ਨੰਬਰ ਵਾਲੀ ਜਰਸੀ

ਨਵੀਂ ਦਿੱਲੀ: ਬੀਸੀਸੀਆਈ ਨੇ 10 ਨੰਬਰ ਵਾਲੀ ਜਰਸੀ ਨੂੰ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰ ਕਰ ਦਿੱਤਾ ਹੈ। ਕਿਸੇ ਵੀ ਕ੍ਰਿਕਟ ਪ੍ਰੇਮੀ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ 10 ਨੰਬਰ ਵਾਲੀ ਜਰਸੀ ਵਨਡੇ ਤੇ ਟੀ20 ਮੈਚਾਂ ‘ਚ ਕਿਹੜਾ ਖਿਡਾਰੀ ਪਾਉਂਦਾ ਸੀ। ਤੁਹਾਨੂੰ ਦੱਸ ਦਈਏ ਕਿ ਸਚਿਨ ਨੇ 10 ਨੰਬਰ ਦੀ ਜਰਸੀ ਆਖਰੀ ਵਾਰ ਮਾਰਚ 2012 ‘ਚ ਪਾਕਿਸਤਾਨ ਖਿਲਾਫ ਵਨਡੇ ‘ਚ ਪਾਈ ਸੀ। ਇਸ ਤੋਂ ਬਾਅਦ ਸਚਿਨ ਨੇ ਨਵੰਬਰ 2013 ‘ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਸਚਿਨ ਦੀ ਰਿਟਾਇਰਮੈਂਟ ਦੇ ਪੰਜ ਸਾਲ ਤੱਕ ਇਸ ਡ੍ਰੈਸ ਨੂੰ ਕਿਸੇ ਨੇ ਨਹੀਂ ਪਾਇਆ। ਇਸੇ ਸਾਲ ਅਗਸਤ ‘ਚ 10 ਨੰਬਰ ਦੀ ਜਰਸੀ ਨੂੰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਸ਼੍ਰੀਲੰਕਾ ਖਿਲਾਫ ਕੋਲੰਬੋ ਵਨਡੇ ‘ਚ ਪਾਇਆ ਸੀ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਤੇ ਬੀਸੀਸੀਆਈ ਨੂੰ ਸਚਿਨ ਦੇ ਫੈਨਸ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਸ਼ਾਰਦੁਲ ਨੇ ਇਸ ਆਲੋਚਨਾ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਮੇਰਾ ਡੇਟ ਆਫ ਬਰਥ 16/10/1991 ਹੈ ਤੇ ਇਸ ਦਾ ਜੋੜ 28 ਬਣਦਾ ਹੈ ਤੇ 8+2=10 ਬਣਦਾ ਹੈ। ਇਸ ਲਈ ਮੈਂ 10 ਨੰਬਰ ਦੀ ਜਰਸੀ ਪਾਈ ਸੀ। ਬੀਸੀਸੀਆਈ ਨੇ ਪਹਿਲਾਂ ਹੀ ਆਈਪੀਐਲ ‘ਚ ਮੁੰਬਈ ਇੰਡੀਅੰਸ ਨੇ ਸਚਿਨ ਦੇ ਸਨਮਾਣ ‘ਚ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਦਿੱਤਾ ਹੈ।

ਵੱਡੇ ਸ਼ਾਟ ਖੇਡਣ ਵਾਲੇ ਰੋਹਿਤ ਨੇ ਦੱਸਿਆ ਕਿਉਂ ਨਹੀਂ ਕੀਤੀ ਛੱਕਿਆਂ ਦੀ ਬਾਰਸ਼

ਨਵੀਂ ਦਿੱਲੀ: ਕਪਤਾਨ ਵਿਰਾਟ ਕੋਹਲੀ ਦੇ ਦੋਹਰੇ ਸੈਂਕੜੇ ਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਮਦਦ ਨਾਲ ਹੋਈ ਭਾਈਵਾਲੀ ਨਾਲ ਭਾਰਤੀ ਟੀਮ ਨੇ ਟੈਸਟ ਮੈਚ ਵਿੱਚ ਆਪਣੀ ਪਕੜ ਮਜਬੂਤ ਕਰ ਲਈ ਹੈ। ਹੁਣ ਸ਼ਾਇਦ ਹੀ ਕੋਈ ਚਮਤਕਾਰ ਸ਼੍ਰੀਲੰਕਾ ਟੀਮ ਨੂੰ ਇਸ ਮੈਚ ਵਿੱਚ ਬਚਾ ਸਕਦਾ ਹੈ। ਬੀਤੇ ਦਿਨ ਕਪਤਾਨ ਕੋਹਲੀ ਤੇ ਰੋਹਿਤ ਸ਼ਰਮਾ ਵਿਚਾਲੇ ਹੋਈ 173 ਰਨਾਂ ਦੀ ਮੈਚ ਟਰਨਿੰਗ ਪਾਰਟਨਰਸ਼ਿਪ ਦੀ ਮਦਦ ਨਾਲ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ 405 ਰਨਾਂ ਦੀ ਲੀਡ ਬਣਾ ਲਈ ਹੈ। ਇੱਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਬਾਅਦ ਭਾਰਤੀ ਪਲੇਇੰਗ ਇਲੈਵਨ ਵਿੱਚ ਖੇਡ ਰਹੇ ਰੋਹਿਤ ਨੇ ਹੇਠਲੇ ਕਰਮ ਵਿੱਚ ਆ ਕੇ ਸ਼ਾਨਦਾਰ ਟੈਸਟ ਸੈਂਕੜਾ ਬਣਾਇਆ ਪਰ ਵੱਡੇ ਸ਼ਾਟਸ ਲਈ ਜਾਣੇ ਜਾਂਦੇ ਰੋਹਿਤ ਨੇ ਆਪਣੀ 160 ਗੇਂਦਾਂ ਦੀ ਪਾਰੀ ਵਿੱਚ ਸਿਰਫ ਇੱਕ ਛੱਕਾ ਹੀ ਲਾਇਆ। ਰੋਹਿਤ ਸ਼ਰਮਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਰਾਟ ਕੋਹਲੀ ਨਾਲ ਤਹਿ ਹੋਇਆ ਸੀ ਕਿ ਅਸੀਂ ਲੰਬੀ ਭਾਈਵਾਲੀ ਕਰੀਏ ਤੇ ਮੈਂ ਕਾਫੀ ਦੇਰ ਤੱਕ ਬੱਲੇਬਾਜ਼ੀ ਕਰਦਿਆਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਪਿੱਚ ‘ਤੇ ਕੀ ਹੋ ਰਿਹਾ ਹੈ। ਗੇਂਦ ਡਿੱਗਣ ਤੋਂ ਬਾਅਦ ਨੀਵੀਂ ਰਹਿ ਰਹੀ ਸੀ ਅਜਿਹੇ ਵਿੱਚ ਸਟਰੋਕ ਖੇਡਣਾ ਠੀਕ ਨਹੀਂ ਸੀ ਤੇ ਇਸ ਲਈ ਮੈਂ ਆਰਾਮ ਨਾਲ ਬੱਲੇਬਾਜ਼ੀ ਕੀਤੀ। ਮੈਂ ਇਹ ਨਹੀਂ ਕਹਾਂਗਾ ਕਿ ਮੈਂ ਦਬਾਅ ਵਿੱਚ ਸੀ ਪਰ ਮੈਂ ਥੋੜਾ ਪ੍ਰੇਸ਼ਾਨ ਜ਼ਰੂਰ ਸੀ। ਇਸ ਪਾਰੀ ਤੋਂ ਬਾਅਦ ਰੋਹਿਤ ਨੇ ਪ੍ਰੇਸ਼ਾਨੀ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਉਹ ਤਕਰੀਬਨ 450 ਦਿਨਾਂ ਤੋਂ ਬਾਅਦ ਟੈਸਟ ਖੇਡ ਰਹੇ ਸਨ। ਇਸ ਲਈ ਰੋਹਿਤ ਨੇ ਦੱਸਿਆ ਕਿ ਉਹ ਸਿਰਫ ਸਟਰਾਈਕ ਰੋਟੇਟ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਰੋਹਿਤ ਨੇ ਲੰਬੇ ਸਮੇਂ ਤੋਂ ਸੱਟ ਦੀ ਵਜ੍ਹਾ ਕਰਕੇ ਟੈਸਟ ਟੀਮ ਤੋਂ ਬਾਹਰ ਰਹਿਣ ਦਾ ਵੀ ਜ਼ਿਕਰ ਕੀਤ

ਏਸ਼ੀਆ ਕੱਪ ਦੀ ਉਡੀਕ ਕਰ ਰਹੇ ਭਾਰਤੀ ਕ੍ਰਿਕੇਟ ਪ੍ਰੇਮੀਆਂ ਲਈ ਬੁਰੀ ਖ਼ਬਰ

ਨਵੀਂ ਦਿੱਲੀ: ਕੌਮਾਂਤਰੀ ਕ੍ਰਿਕੇਟ ਦੀ ਮਸ਼ਹੂਰ ਟ੍ਰਾਫੀ ਏਸ਼ੀਆ ਕੱਪ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਇਸ ਵਾਰ ਏਸ਼ੀਆ ਕੱਪ ਭਾਰਤ ਤੋਂ ਬਾਹਰ ਜਾ ਸਕਦਾ ਹੈ। ਮੋਦੀ ਸਰਕਾਰ ਵੱਲੋਂ ਪਾਕਿਸਤਾਨ ਦੀ ਟੀਮ ਨੂੰ ਹਿੰਦੁਸਤਾਨ ਚ ਖੇਡਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਅਜਿਹਾ ਹੋਣਾ ਸੰਭਵ ਹੈ। ਭਾਰਤ ਸਰਕਾਰ ਦੇ ਇਨਕਾਰ ਕਰਨ ਤੋਂ ਬਾਅਦ ਹੁਣ ਕਿਸੇ ਦੂਜੇ ਮੁਲਕ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਸੌਂਪੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ‘ਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੇ ਸ੍ਰੀਲੰਕਾ ਦੀਆਂ ਕ੍ਰਿਕੇਟ ਟੀਮਾਂ ਖੇਡਦੀਆਂ ਹਨ। ਬੰਗਾਲਦੇਸ਼ ‘ਚ ਹੋਏ ਪਿਛਲੇ ਏਸ਼ੀਆ ਕੱਪ ਦੌਰਾਨ ਭਾਰਤ ਚੈਂਪੀਅਨ ਬਣਿਆ ਸੀ। ਇਸ ਵਾਰ ਏਸ਼ੀਆ ਕੱਪ ਦੀ ਮੇਜ਼ਬਾਨੀ ਭਾਰਤ ਨੇ ਕਰਨੀ ਸੀ ਪਰ ਭਾਰਤ ਸਰਕਾਰ ਪਾਕਿਸਤਾਨ ਦੀ ਕ੍ਰਿਕੇਟ ਟੀਮ ਨੂੰ ਦੇਸ਼ ਵਿੱਚ ਖੇਡਣ ਲਈ ਇਜਾਜ਼ਤ ਤੋਂ ਮੁਨਕਰ ਹੋ ਗਈ ਹੈ।

ਕ੍ਰਿਸ ਗੇਲ ਨਹੀਂ ਹੋਇਆ ਸੀ ਮਾਲਸ਼ ਵਾਲੀ ਸਾਹਮਣੇ ਨੰਗਾ..? ਮਾਣਹਾਨੀ ਕੇਸ ਜਿੱਤਿਆ

ਸਿਡਨੀ: ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਆਸਟ੍ਰੇਲੀਆ ਵਿੱਚ ਫੇਅਰਫੈਕਸ ਮੀਡੀਆ ਖਿਲਾਫ ਮਾਣਹਾਨੀ ਦਾ ਮੁਕੱਦਮਾ ਜਿੱਤ ਲਿਆ ਹੈ। ਸੋਮਵਾਰ ਨੂੰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿੱਚ ਸੁਪਰੀਮ ਕੋਰਟ ਨੇ ਮੀਡੀਆ ਕੰਪਨੀ ਵੱਲੋਂ ਛਾਪੀ ਗਈ ਖ਼ਬਰ ਨੂੰ ਗ਼ੈਰ-ਪ੍ਰਮਾਣਿਤ ਪਾਉਂਦਿਆਂ ਆਪਣਾ ਫੈਸਲਾ ਸੁਣਾਇਆ। ਮੀਡੀਆ ਕੰਪਨੀ ਨੇ ਗੇਲ ‘ਤੇ ਇਲਜ਼ਾਮ ਲਾਏ ਸੀ ਕਿ 2015 ਵਿਸ਼ਵ ਕੱਪ ਦੌਰਾਨ ਗੇਲ ਨੇ ਮਾਲਸ਼ ਕਰਨ ਵਾਲੀ ਔਰਤ ਸਾਹਮਣੇ ਕੱਪੜੇ ਉਤਾਰ ਦਿੱਤੇ ਸਨ। ਫੇਅਰਫੈਕਸ ਨਾਂ ਦੇ ਮੀਡੀਆ ਗਰੁੱਪ ਨੇ ਇੱਕ ਰਿਪੋਰਟ ਪ੍ਰਕਾਸ਼ਤ ਕਰਕੇ ਇਹ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਗੇਲ ਨੇ ਆਸਟ੍ਰੇਲੀਆ ਦੇ ਇਸ ਮੀਡੀਆ ਸਮੂਹ ਖਿਲਾਫ ਮਾਣਹਾਣੀ ਦਾ ਮੁਕੱਦਮਾ ਦਰਜ ਕਰਾਇਆ ਸੀ। ਗੇਲ ਨੂੰ ਇਸ ਮੁਕੱਦਮੇ ਵਿੱਚ ਜਿੱਤ ਮਿਲੀ ਹੈ। ਵੈਸਟਇੰਡੀਜ਼ ਟੀਮ ਦੀ ਮਹਿਲਾ ਥੈਰੇਪਿਸਟ ਨੇ ਗੇਲ ‘ਤੇ ਭੈੜੇ ਵਿਹਾਰ ਦਾ ਇਲਜ਼ਾਮ ਲਾਇਆ ਸੀ। ਵਿਸ਼ਵ ਕੱਪ ਦੌਰਾਨ ਕ੍ਰਿਸ ਗੇਲ ਨੇ ਉਸ ਔਰਤ ਦੇ ਸਾਹਮਣੇ ਆਪਣਾ ਤੌਲੀਆ ਖੋਲ੍ਹ ਦਿੱਤਾ ਸੀ ਤੇ ਨਗਨ ਹੋ ਗਿਆ ਸੀ, ਜਿਸ ‘ਤੇ ਉਹ ਰੋਣ ਲੱਗ ਗਈ ਸੀ। ਇਸ ਮਾਮਲੇ ਬਾਰੇ ਫੇਅਰਫੈਕਸ ਮੀਡੀਆ ਨੇ ਖ਼ਬਰਾਂ ਛਾਪੀਆਂ ਸਨ। ਫੇਅਰਫੈਕਸ ਮੀਡੀਆ ਸਮੂਹ ਦੇ ਸਬੰਧਤ ਦ ਸਿਡਨੀ ਮਾਰਨਿੰਗ ਹੇਰਾਲਡ, ਦ ਏਜ਼ ਤੇ ਦ ਕੈਨਬਰਾ ਟਾਈਮਜ਼ ਨੇ ਇਸ ਮਾਮਲੇ ਵਿੱਚ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਗੇਲ ਤੇ ਉਨ੍ਹਾਂ ਦੀ ਟੀਮ ਦੇ ਸਾਥੀ ਖਿਡਾਰੀ ਡਵੇਨ ਸਮਿੱਥ ਨੇ ਇਸ ਘਟਨਾ ਤੋਂ ਸਾਫ਼ ਤੌਰ ‘ਤੇ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਗੇਲ ਦੇ ਪੱਖ ਵਿੱਚ ਫੈਸਲਾ ਸੁਣਾਇਆ ਹੈ। ਜੱਜਾਂ ਨੇ ਪਾਇਆ ਕਿ ਮੀਡੀਆ ਕੰਪਨੀ ਆਪਣੀ ਪ੍ਰਕਾਸ਼ਿਤ ਕੀਤੀ ਹੋਈ ਰਿਪੋਰਟ ਦੇ ਪੱਖ ਵਿੱਚ ਸਬੂਤ ਨਹੀਂ ਸੀ ਦੇ ਸਕੀ। ਫੈਸਲੇ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵ

ਪਟਿਆਲਾ 'ਚ ਸਪੋਰਟਸ ਯੂਨੀਵਰਸਿਟੀ ਬਣੇਗੀ

ਚੰਡੀਗੜ੍ਹ – ਪਟਿਆਲਾ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਉਣ ਲਈ ਪੰਜਾਬ ਸਰਕਾਰ ਨੇ ਫੈਸਲ ਕਰ ਲਿਆ ਹੈ ਤਾਂ ਕਿ ਸੂਬੇ ਵਿੱਚ ਖੇਡਾਂ ਉਤਸ਼ਾਹਤ ਕੀਤਾ ਜਾ ਸਕੇ। ਇਸ ਮਕਸਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਓਲੰਪੀਅਨ ਰਣਧੀਰ ਸਿੰਘ ਦੀ ਅਗਵਾਈ ਵਿੱਚ ਇੱਕ ਸਟੀਅਰਿੰਗ ਕਮੇਟੀ ਬਣਾਈ ਹੈ, ਜੋ ਇਸ ਯੂਨੀਵਰਸਿਟੀ ਦੇ ਬਣਾਉਣ ਦੀ ਪ੍ਰਕਿਰਿਆ ਨੂੰ ਅਮਲੀ ਰੂਪ ਦੇਵੇਗੀ। ਇਹ ਕਮੇਟੀ ਸਪੋਰਟਸ ਤੇ ਯੂਥ ਮਾਮਲਿਆਂ ਦੇ ਵਿਭਾਗ ਹੇਠ ਬਣਾਈ ਗਈ ਹੈ ਤਾਂ ਕਿ ਪ੍ਰਸਤਾਵਿਤ ਯੂਨੀਵਰਸਿਟੀ ਦਾ ਰਸਮੀ ਕੰਮ ਕੀਤਾ ਜਾ ਸਕੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਪੋਰਟਸ ਯੂਨੀਵਰਸਿਟੀਆਂ ਦਾ ਅਧਿਐਨ ਕੀਤਾ ਜਾਵੇਗਾ ਤੇ ਉਸ ਦੇ ਮੁਤਾਬਕ ਨਵਾਂ ਕਾਨੂੰਨ ਬਣਾਉਣ ਦਾ ਖਰੜਾ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਸੂਤਰਾਂ ਮੁਤਾਬਕ ਕਮੇਟੀ ਵੱਲੋਂ ਪਟਿਆਲਾ ਜਾਂ ਉਸ ਦੇ ਨੇੜੇ ਸਪੋਰਟਸ ਯੂਨੀਵਰਸਿਟੀ ਬਣਾਉਣ ਲਈ ਜ਼ਮੀਨ ਲੱਭੀ ਜਾਵੇਗੀ ਤਾਂ ਕਿ ਸਰਕਾਰ ਜ਼ਰੂਰੀ ਕਾਰਵਾਈ ਕਰ ਸਕੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਸੀ। ਯੂਨੀਵਰਸਿਟੀ ਵਿੱਚ ਸਪੋਰਟਸ ਨਾਲ ਸੰਬੰਧਤ ਟਰੇਨਿੰਗ ਅਤੇ ਟ੍ਰੇਨਿੰਗ ਦੇਣ ਦੀ ਵਿਵਸਥਾ ਹੋਵੇਗੀ। ਸਰਕਾਰ ਵੱਲੋਂ ਬਣਾਈ ਕਮੇਟੀ ਵਿੱਚ ਓਲੰਪੀਅਨ ਰਣਧੀਰ ਸਿੰਘ ਦੇ ਨਾਲ ਵਿਧਾਇਕ ਪਰਗਟ ਸਿੰਘ, ਗਵਾਲੀਅਰ ਦੀ ਲਕਸ਼ਮੀਬਾਈ ਨੈਸ਼ਨਲ ਯੂਨੀਵਰਸਿਟੀ ਆਫ ਫਿਜ਼ੀਕਲ ਐਜੂਕੇਸ਼ਨ ਦੇ ਸਾਬਕਾ ਵਾਈਸ ਚਾਂਸਲਰ ਜੇ ਐਸ ਨਰੂਲਾ, ਰਾਜਸਥਾਨ ਸਪੋਰਟਸ ਯੂਨੀਵਰਸਿਟੀ ਦੇ ਸਾਬਕਾ ਪ੍ਰੋ: ਚਾਂਸਲਰ ਡਾਕਟਰ ਐਲ ਐਸ ਰਾਣਾਵਤ ਅਤੇ ਸੱਭਿਆਚਾਰਕ ਅਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਖੇਡ ਤੇ ਯੂਥ ਮਾਮਲਿਆ

ਕ੍ਰਿਕਟਰ ਬਿੰਨੀ ਦੀ ਪਤਨੀ ਨੇ ਮੰਗਿਆ ਰੈਨਾ ਤੋਂ ਵਾਈਫਾਈ ਪਾਸਵਰਡ,ਲੋਕਾਂ ਨੇ ਦਿੱਤਾ ਜਵਾਬ

ਨਵੀਂ ਦਿੱਲੀ: ਕਾਮੇਂਟੇਟਰ ਤੇ ਆਲ ਰਾਊਂਡਰ ਸਟੂਅਰਟ ਬਿੰਨੀ ਦੀ ਪਤਨੀ ਮਯੰਤੀ ਲੈਂਗਰ ਨੇ ਸੋਸ਼ਨ ਮੀਡੀਆ ‘ਤੇ ਟੀਮ ਇੰਡੀਆ ਦੇ ਸਟਾਰ ਸੁਰੇਸ਼ ਰੈਨਾ ਤੋਂ ਵਾਈਫਾੲ. ਦਾ ਪਾਸਵਰਡ ਮੰਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੈਸੇਜ ਵਾਇਰਲ ਹੋ ਗਿਆ। ਇਹ ਪੂਰਾ ਮਾਮਲਾ ਹੋਇਆ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਵਨਡੇ ਦੌਰਾਨ। ਕਾਨਪੁਰ ‘ਚ ਖੇਡੇ ਜਾ ਰਹੇ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ ਨੂੰ ਮਸ਼ਹੂਰ ਖੇਡ ਪੱਤਰਕਾਰ ਮਯੰਤੀ ਲੈਂਗਰ ਕਵਰ ਕਰ ਰਹੀ ਸੀ। ਇਸ ਦੌਰਾਨ ਗ੍ਰੀਨ ਪਾਰਕ ਸਟੇਡੀਅਮ ‘ਚ ਉਨ੍ਹਾਂ ਇੰਟਰਨੈਟ ਦੇ ਲਈ ਵਾਈਫਾਈ ਦਾ ਨੈਟਵਰਕ ਸਰਚ ਕੀਤਾ। ਜਿਸ ‘ਚ ਤਮਾਮ ਵਾਈਫਾਈ ਦੇ ਆਪਸ਼ਨ ਆ ਗਏ ਤ ਇਸ ‘ਚ ਇੱਕ ਨਾਮ ਸੀ ਟੀਮ ਇੰਡੀਆ ਦੇ ਸਟਾਰ ਸੁਰੇਸ਼ ਰੈਨਾ ਦਾ। ਜਿਸ ਦਾ ਸਕ੍ਰੀਨ ਸ਼ਾਟ ਲੈ ਕੇ ਉਸ ਨੂੰ ਟਵੀਟ ਕਰ ਦਿੱਤਾ ਤੇ ਸੁਰੇਸ਼ ਰੈਨਾ ਤੋਂ ਇਸ ਨੈਟਵਰਕ ਦਾ ਪਾਸਵਰਡ ਖੁੱਛ ਲਿਆ। ਮਯੰਤੀ ਨੇ ਲਿਖਿਆ,ਹੈਲੋ ਰੈਨਾ! ਕੀ ਮੈਨੂੰ ਤੁਹਾਡਾ ਵਾਈਫਾਈ ਦਾ ਪਾਸਵਰਡ ਮਿਲ ਸਕਦਾ ਹੈ? ਹਾਲਾਂਕਿ ਰੈਨਾ ਨੇ ਇਸ ਤੇ ਜਵਾਬ ‘ਚ ਕੁੱਝ ਨਹੀਂ ਲਿਖਿਆ ਪਰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ‘ਤੇ ਜੰਮ ਕੇ ਜਵਾਬ ਭੇਜੇ।

ਮਹਿਲਾ ਏਸ਼ੀਆ ਹਾਕੀ ਕੱਪ: ਭਾਰਤੀ ਮੁਟਿਆਰਾਂ ਪਹੁੰਚੀਆਂ ਫਾਈਨਲ 'ਚ

ਕਾਕਾਮਿਘਾਰਾ (ਜਾਪਾਨ): ਭਾਰਤ ਨੇ ਮਹਿਲਾ ਹਾਕੀ ਏਸ਼ੀਆ ਕੱਪ ਦੇ ਫਾਈਨਲ ‘ਚ ਥਾਂ ਬਣਾ ਲਈ ਹੈ। ਸੈਮੀਫਾਈਨਲ ਮੁਕਾਬਲੇ ‘ਚ ਭਾਰਤ ਨੇ ਮੇਜ਼ਬਾਨ ਜਾਪਾਨ ਨੂੰ 4-2 ਗੋਲਾਂ ਦੇ ਫਰਕ ਨਾਲ ਮਾਤ ਦਿੱਤੀ। ਕੁਆਟਰ ਫਾਈਨਲ ‘ਚ ਹੈਟ੍ਰਿਕ ਲਾਉਣ ਵਾਲੀ ਗੁਰਜੀਤ ਕੌਰ ਨੇ ਸੈਮੀਫਾਈਨਲ ‘ਚ ਵੀ ਦੋ ਗੋਲ ਦਾਗੇ। ਗੁਰਜੀਤ ਨੇ 7ਵੇਂ ਮਿੰਟ ‘ਚ ਪੈਨਲਟੀ ਕਾਰਨਰ ਜ਼ਰੀਏ ਪਹਿਲਾ ਗੋਲ ਕਰ ਭਾਰਤ ਦਾ ਖਾਤਾ ਖੋਲ੍ਹਿਆ। ਪਹਿਲੀ ਤਿਮਾਹੀ ਦੇ ਅੰਤ ਤੱਕ ਭਾਰਤ ਨੇ 3-0 ਦੀ ਬੜ੍ਹਤ ਬਣਾਉਣ ‘ਚ ਕਾਮਯਾਬੀ ਹਾਸਲ ਕੀਤੀ। ਮੈਚ ਦੇ ਦੂਜੇ ਅੱਧ ‘ਚ ਜਾਪਾਨ ਦੀ ਟੀਮ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕਰਦਿਆਂ ਦੋ ਗੋਲ ਕੀਤੇ ਤੇ ਲੀਡ ਨੂੰ ਕੁਝ ਹੱਦ ਤੱਕ ਘਟਾਇਆ ਪਰ ਭਾਰਤੀ ਖਿਡਾਰਨਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦਬਦਬਾ ਕਾਇਮ ਰੱਖਿਆ। ਜਾਪਾਨ ਨੇ ਵਾਪਸੀ ਕਰਨ ਦੀ ਧਮਕੀ ਦਿੱਤੀ, ਪਰ ਭਾਰਤ ਨੇ ਤੀਜੀ ਤਿਮਾਹੀ ਵਿੱਚ ਟੂਰਨਾਮੈਂਟ ਦੇ ਲਾਲਰੇਮਸੀਆਮੀ ਦੇ ਪਹਿਲੇ ਟੀਚੇ ਨਾਲ ਲੀਡ ਬਣਾਉਣ ਵਿੱਚ ਕਾਮਯਾਬ ਰਹੀ। ਜਾਪਾਨ ਨੇ ਸਖਤ ਚੁਣੌਤੀ ਦਿੱਤੀ ਪਰ ਭਾਰਤ ਨੇ ਚੌਥੀ ਤਿਮਾਹੀ ਵਿੱਚ ਮੇਜ਼ਬਾਨ ਨੂੰ ਚੈਂਪੀਅਨਸ਼ਿਪ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਚੀਨ ਨਾਲ ਚੋਟੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾਲਰੇਮਸਿਆਮੀ ਨੇ 38ਵੇਂ ਮਿੰਟ ‘ਚ ਚੋਥਾ ਗੋਲ ਕਰ ਗੋਲਾਂ ਦੀ ਬੜ੍ਹਤ ਨੂੰ ਦੁਗੁਣਾ ਕਰ ਦਿੱਤਾ। ਮੈਚ ‘ਚ ਨਵਜੋਤ ਕੌਰ ਨੇ ਵੀ ਇੱਕ ਗੋਲ ਕੀਤਾ। ਇਸ ਉਪਰੰਤ ਸ਼ਾਨਦਾਰ ਡਿਫੈਂਸ ਕਰਦਿਆਂ ਜਪਾਨ ਨੂੰ ਕੋਈ ਹੋ ਗੋਲ ਨਾ ਕਰਨ ਦਿੱਤਾ। ਭਾਰਤ ਦਾ ਫਾਈਨਲ ‘ਚ ਮੁਕਾਬਲਾ ਚੀਨ ਨਾਲ ਐਤਵਾਰ ਨੂੰ ਹੋਵੇਗਾ।


Visitors :1124312