Call us : 00000

Breaking News

* * ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ? * * * * ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ * * * * ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ * * * * ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ * * * * ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ * * * * ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ * * * * ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ * * * * ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ * * * * 9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ * * * * ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ * * * * ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ * * * * ‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ * * * * ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ * * * * ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ * * * * ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ * * * * ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ * * * * ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ * * * * ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ! * * * * ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ * * * * ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ * * * * ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ * * * * ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’ * * * * ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ * * * * ‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ * * * * ਪਿਛਲੇ 15 ਮਹੀਨਿਆਂ ’ਚ ਭਾਰਤ ਨੇ ਜਿੱਤੇ ਸਭ ਤੋਂ ਜ਼ਿਆਦਾ ਵਨਡੇ * * * * ਪ੍ਰੋ ਕਬੱਡੀ ਲੀਗ 2018: 5 ਸੀਜ਼ਨਾਂ ’ਚ ਫੇਲ੍ਹ ਰਹੀ ਦਿੱਲੀ ਦੀ ਟੀਮ ’ਚ ਵੱਡਾ ਫੇਰਬਦਲ * * * * ਏਸ਼ੀਆ ਕੱਪ: ਆਖਰੀ ਗੇਂਦ 'ਤੇ ਭਾਰਤ ਨੇ ਜਿੱਤਿਆ 7ਵਾਂ ਖਿਤਾਬ * * * * IND vs BAN: ਭਾਰਤੀ ਗੇਂਦਬਾਜ਼ਾਂ ਦੀ ਵਾਪਸੀ, ਬੰਗਲਾਦੇਸ਼ 213 ’ਤੇ 8 * * * * IND vs BAN ਫਾਈਨਲ 'ਚ ਬੰਗਲਾਦੇਸ਼ ਦੀ ਤੇਜ਼ ਸ਼ੁਰੂਆਤ * * * * ਕਿਸਾਨਾਂ ਦੇ ਰੋਹ ਤੋਂ ਡਰੇ ਹੋਟਲ ਵਾਲੇ, 5 ਸਟਾਰ ਹੋਟਲ 'ਚ ਖਾਧਾ ਮੁਫਤ ਖਾਣਾ * *
 
ਵੱਡੇ ਸ਼ਾਟ ਖੇਡਣ ਵਾਲੇ ਰੋਹਿਤ ਨੇ ਦੱਸਿਆ ਕਿਉਂ ਨਹੀਂ ਕੀਤੀ ਛੱਕਿਆਂ ਦੀ ਬਾਰਸ਼

ਨਵੀਂ ਦਿੱਲੀ: ਕਪਤਾਨ ਵਿਰਾਟ ਕੋਹਲੀ ਦੇ ਦੋਹਰੇ ਸੈਂਕੜੇ ਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਮਦਦ ਨਾਲ ਹੋਈ ਭਾਈਵਾਲੀ ਨਾਲ ਭਾਰਤੀ ਟੀਮ ਨੇ ਟੈਸਟ ਮੈਚ ਵਿੱਚ ਆਪਣੀ ਪਕੜ ਮਜਬੂਤ ਕਰ ਲਈ ਹੈ। ਹੁਣ ਸ਼ਾਇਦ ਹੀ ਕੋਈ ਚਮਤਕਾਰ ਸ਼੍ਰੀਲੰਕਾ ਟੀਮ ਨੂੰ ਇਸ ਮੈਚ ਵਿੱਚ ਬਚਾ ਸਕਦਾ ਹੈ। ਬੀਤੇ ਦਿਨ ਕਪਤਾਨ ਕੋਹਲੀ ਤੇ ਰੋਹਿਤ ਸ਼ਰਮਾ ਵਿਚਾਲੇ ਹੋਈ 173 ਰਨਾਂ ਦੀ ਮੈਚ ਟਰਨਿੰਗ ਪਾਰਟਨਰਸ਼ਿਪ ਦੀ ਮਦਦ ਨਾਲ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ 405 ਰਨਾਂ ਦੀ ਲੀਡ ਬਣਾ ਲਈ ਹੈ। ਇੱਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਬਾਅਦ ਭਾਰਤੀ ਪਲੇਇੰਗ ਇਲੈਵਨ ਵਿੱਚ ਖੇਡ ਰਹੇ ਰੋਹਿਤ ਨੇ ਹੇਠਲੇ ਕਰਮ ਵਿੱਚ ਆ ਕੇ ਸ਼ਾਨਦਾਰ ਟੈਸਟ ਸੈਂਕੜਾ ਬਣਾਇਆ ਪਰ ਵੱਡੇ ਸ਼ਾਟਸ ਲਈ ਜਾਣੇ ਜਾਂਦੇ ਰੋਹਿਤ ਨੇ ਆਪਣੀ 160 ਗੇਂਦਾਂ ਦੀ ਪਾਰੀ ਵਿੱਚ ਸਿਰਫ ਇੱਕ ਛੱਕਾ ਹੀ ਲਾਇਆ। ਰੋਹਿਤ ਸ਼ਰਮਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਰਾਟ ਕੋਹਲੀ ਨਾਲ ਤਹਿ ਹੋਇਆ ਸੀ ਕਿ ਅਸੀਂ ਲੰਬੀ ਭਾਈਵਾਲੀ ਕਰੀਏ ਤੇ ਮੈਂ ਕਾਫੀ ਦੇਰ ਤੱਕ ਬੱਲੇਬਾਜ਼ੀ ਕਰਦਿਆਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਪਿੱਚ ‘ਤੇ ਕੀ ਹੋ ਰਿਹਾ ਹੈ। ਗੇਂਦ ਡਿੱਗਣ ਤੋਂ ਬਾਅਦ ਨੀਵੀਂ ਰਹਿ ਰਹੀ ਸੀ ਅਜਿਹੇ ਵਿੱਚ ਸਟਰੋਕ ਖੇਡਣਾ ਠੀਕ ਨਹੀਂ ਸੀ ਤੇ ਇਸ ਲਈ ਮੈਂ ਆਰਾਮ ਨਾਲ ਬੱਲੇਬਾਜ਼ੀ ਕੀਤੀ। ਮੈਂ ਇਹ ਨਹੀਂ ਕਹਾਂਗਾ ਕਿ ਮੈਂ ਦਬਾਅ ਵਿੱਚ ਸੀ ਪਰ ਮੈਂ ਥੋੜਾ ਪ੍ਰੇਸ਼ਾਨ ਜ਼ਰੂਰ ਸੀ। ਇਸ ਪਾਰੀ ਤੋਂ ਬਾਅਦ ਰੋਹਿਤ ਨੇ ਪ੍ਰੇਸ਼ਾਨੀ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਉਹ ਤਕਰੀਬਨ 450 ਦਿਨਾਂ ਤੋਂ ਬਾਅਦ ਟੈਸਟ ਖੇਡ ਰਹੇ ਸਨ। ਇਸ ਲਈ ਰੋਹਿਤ ਨੇ ਦੱਸਿਆ ਕਿ ਉਹ ਸਿਰਫ ਸਟਰਾਈਕ ਰੋਟੇਟ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਰੋਹਿਤ ਨੇ ਲੰਬੇ ਸਮੇਂ ਤੋਂ ਸੱਟ ਦੀ ਵਜ੍ਹਾ ਕਰਕੇ ਟੈਸਟ ਟੀਮ ਤੋਂ ਬਾਹਰ ਰਹਿਣ ਦਾ ਵੀ ਜ਼ਿਕਰ ਕੀਤਾ। ਰੋਹਿਤ ਨੇ ਕਿਹਾ ਕਿ ਮੈਂ ਪਿਛਲੇ ਘਰੇਲੂ ਸੀਜ਼ਨ ਵਿੱਚ ਨਹੀਂ ਖੇਡ ਸਕਿਆ ਜਿਸ ਦਾ ਮੈਨੂੰ ਮਲਾਲ ਹੈ। ਸ਼ਾਇਦ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਤੋਂ 13 ਟੈਸਟ ਮੈਚਾਂ ਵਾਲਾ ਹੋਮ ਸੀਜ਼ਨ ਖੇਡੇ। ਅਜਿਹੇ ਵਿੱਚ ਟੀਮ ਦਾ ਹਿੱਸਾ ਨਾ ਬਣ ਸਕਣਾ ਨਿਰਾਸ਼ਾਜਨਕ ਹੈ। ਭਾਰਤੀ ਟੀਮ ਨੇ ਤੀਜੇ ਦਿਨ 610 ਰਨ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ, ਜਿਸ ਤੋਂ ਬਾਅਦ ਦਿਨ ਦੀ ਸਮਾਪਤੀ ਨਾਲ ਸ੍ਰੀਲੰਕਾਈ ਟੀਮ ਨੇ ਆਪਣਾ ਇੱਕ ਵਿਕੇਟ ਵੀ ਗਵਾ ਦਿੱਤਾ। ਭਾਰਤੀ ਟੀਮ ਨੇ ਇਸ ਮੁਕਾਬਲੇ ਨੂੰ ਜਿੱਤਣ ਲਈ 9 ਵਿਕਟ ਹਾਸਲ ਕਰਨੇ ਹਨ। ਜਦਕਿ ਮਿਹਮਾਣੁ ਟੀਮ ਭਾਰਤ ਦੇ ਸਕੋਰ ਤੋਂ 384 ਰਨ ਪਿੱਛੇ ਹੈ।


Visitors :1050176