Call us : 00000

Breaking News

* * 'ਇੱਕ ਸੀ ਹਾਕਮ ਸਿੰਘ' * * * * 'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ * * * * ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..? * * * * ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ * * * * ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ * * * * 'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ * * * * ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ * * * * ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ * * * * ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ * * * * ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ * * * * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ * * * * ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ * * * * ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ * * * * ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’ * * * * ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ? * * * * ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ * * * * ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ * * * * ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ * * * * ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ * * * * ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ * * * * ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ * * * * ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ * * * * ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ * * * * ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼ * * * * ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ * * * * ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ * * * * 'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ * * * * ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ * * * * ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ * * * * ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ * *
 
ਭਾਰਤ ਦੇ ਹਰੇਕ ਨਾਗਰਿਕ ਨੂੰ ਪਤਾ ਹੋਣੇ ਚਾਹੀਦੇ ਹਨ ਆਪਣੇ ਅਧਿਕਾਰ

(ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਣ ਕਾਰਨ ਹਰ ਖੇਤਰ ਵਿਚ ਜਵਾਬਦੇਹ ਹੁੰਦਾ ਹੈ ਇਨਸਾਨ) -ਮੌਜੂਦਾ ਸਮੇਂ ਦੋਰਾਨ ਦੋੜ ਭਰੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਹਰ ਭਾਰਤੀ ਨਾਗਰਿਕ ਦੇ ਅਜਿਹੇ ਕਈ ਅਧਿਕਾਰ ਹਨ ਜਿੰਨਾ ਤੋਂ ਅਨੇਕਾਂ ਲੋਕ ਬਿਲਕੁੱਲ ਅਣਜਾਣ ਹਨ ਅਤੇ ਇਸ ਕਾਰਨ ਅਨੇਕਾ ਚੁਸਤ ਤੇ ਚਲਾਕ ਲੋਕ ਚਾਹੇ ਉਹ ਕਿਸੇ ਸਰਕਾਰੀ ਜਾ ਪ੍ਰਾਈਵੇਟ ਮੁਲਾਜ਼ਮ ਹੋਣ, ਪੁਲਿਸ ਮੁਲਾਜ਼ਮ ਜਾ ਕਿਸੇ ਵੀ ਮਹਿਕਮੇ ਦੇ ਕਰਮਚਾਰੀ ਹੀ ਕਿਉ ਨਾ ਹੋਣ ਉਹਨਾ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਾ ਹੋਣ ਕਾਰਨ ਠੱਗੀ ਅਤੇ ਬੇਫਾਲਤੂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਬੇਇੱਜਤ ਹੋਣ ਤੋ ਬਚਣ ਲਈ ਆਪਣੇ ਅਧਿਕਾਰਾਂ ਦੀ ਜਾਣਕਾਰੀ ਰੱਖਦੇ ਹੋਏ ਤੁਸੀ ਹਰ ਖੇਤਰ ਵਿਚ ਆਪਣੇ ਆਪ ਨੂੰ ਚਲਾਕ ਸਮਝਣ ਵਾਲੇ ਲੋਕਾਂ ਨੂੰ ਮੋਕੇ ਤੇ ਜਵਾਬ ਦੇ ਕੇ ਉਸਦੀ ਬੋਲਤੀ ਬੰਦ ਕਰ ਸਕਦੇ ਹੋ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਵਿਦੇਸ਼ਾ ਦੀ ਰੀਸ ਕਰਦਿਆਂ ਡਿਜੀਟਲ ਇੰਡੀਆ ਬਣਾਉਣ ਦੀ ਤਰਕੀਬ ਤਾ ਠੀਕ ਹੈ ਪਰ ਇਹ ਵੀ ਤਾਂ ਸੱਚ ਹੈ ਕਿ ਭਾਰਤ ਵਿਚ 60 ਪ੍ਰਤੀਸ਼ਤ ਦੇ ਕਰੀਬ ਲੋੋਕ ਬਿਲਕੁੱਲ ਅਨਪੜਤਾ ਦਾ ਸ਼ਿਕਾਰ ਹਨ ਅਤੇੇ ਜਿਆਦਾਤਰ ਲੋਕਾਂ ਨੂੰ ਆਪਣੇ ਫੋਨ ਤੋ ਨੰੰਬਰ ਡਾਇਲ ਤੱਕ ਨਹੀਂ ਕਰਨਾ ਆਉਂਦਾ ਅਤੇ ਅਜਿਹੇ ਲੋੋਕਾਂ ਲਈ ਏਟੀਐਮ, ਡੇਬਿਟ, ਕਰੇਡਿਟ ਕਾਰਡ, ਆਨਲਾਈਨ ਪੇਮੈਂਟ ਕਰਨਾ ਇਸ ਤਰਾ ਹੈ ਜਿਵੇ ਕਿ ਸੁੱੱਤੇੇ ਹੋਏ ਵਿਦੇਸ਼ ਯਾਤਰਾ ਕਰਨਾ, ਫਿਰ ਅਜਿਹੇ ਦੇੇਸ਼ ਨੂੂੰ ਡਿਜੀਟਲ ਬਣਾਉਣ ਦੀ ਸੋਚ ਰੱਖਣਾ ਹਰ ਇਨਸਾਨ ਦੀ ਸਮਝ ਤੋ ਬਾਹਰ ਹੈ ਪਰ ਨਵੀ ਪੜੀ ਲਿਖੀ ਪੀੜੀ ਇਸਨੂੰ ਠੀਕ ਵੀ ਦੱਸ ਰਹੀ ਹੈ। ਚਲੋ ਛੱਡੋ ਮੋਦੀ ਸਾਹਿਬ ਨੇ ਜੋ ਵੀ ਸੋਚਿਆਂ ਪਰ ਵਰਤਮਾਨ ਸਮੇਂ ਦੋਰਾਨ ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਣਾ ਬਹੁਤ ਹੀ ਜਰੂਰੀ ਹੈ, ਜਿਵੇਂ ਕਿ ਲੋਡ਼ ਪੈਣ ਤੇ ਕਿਸੇ ਆਮ ਹੋਟਲ ਤੋਂ ਲੈ ਕੇ ਤਿੰਨ ਤਾਰਾ ਜਾਂ ਪੰਜ ਤਾਰਾ ਵਰਗੇ ਵੱਡੇ ਹੋਟਲ ਦਾ ਬਾਥਰੂਮ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਫਿਰ ਪਾਣੀ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਇਨਕਾਰ ਨਹੀਂ ਕਰ ਸਕਦਾ। ਜੇਕਰ ਕੋਈ ਤੁਹਾਨੂੰ ਇਸ ਦੇ ਲਈ ਰੋਕੇ ਤਾਂ ਤੁਸੀਂ ਉਸਦੇ ਖਿਲਾਫ ਕਾਰਵਾਈ ਕਰ ਸਕਦੇ ਹੋ। ਇੰਨਾਂ ਹੀ ਨਹੀਂ ਅਜਿਹੇ ਹੋਰ ਵੀ ਬਹੁਤ ਸਾਰੇ ਨਿਯਮ ਹਨ ਜਿਨਾਂ ਬਾਰੇ ਜਾਣਕਾਰੀ ਜਰੂਰ ਰੱਖੋ। ਤੁੁਹਾਡੇ ਅਨੇਕਾਂ ਜਰੂਰੀ ਅਧਿਕਾਰ ਹਨ ਜਿੰਨਾ ਵਿਚੋ ਕੁੱਝ ਅਧਿਕਾਰਾਂਂ ਨੂੰ ਮੈੈੰ ਆਪਣੇ ਲੇੇੇਖ ਰਾਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ( ਸਾਡੇ ਜਰੂਰੀ ਅਧਿਕਾਰ ਜਿੰਨਾ ਦੀ ਜਾਣਕਾਰੀ ਹੋਣਾ ਜਰੂਰੀ ਹੈ) 1) ਤੁਹਾਡੇ ਨਾਲ ਘਟੀ ਕਿਸੇ ਵੀ ਘਟਨਾ ਦੀ FIR ਲਿਖਣ ਤੋਂ ਕੋਈ ਪੁਲਿਸ ਅਧਿਕਾਰੀ ਇਨਕਾਰ ਕਰਦਾ ਹੈ ਤਾਂ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਸਨੂੰ ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। (2) ਡਰਾਈਵਿੰਗ ਕਰਦੇ ਸਮੇਂ ਜੇਕਰ ਤੁਹਾਡੇ 100ਮਿ.ਲੀ ਖੂਨ 'ਚ 30mg ਤੋਂ ਵੱਧ ਅਲਕੋਹਲ ਪਾਈ ਜਾਂਦੀ ਹੈ ਤਾਂ ਪੁਲਿਸ ਤੁਹਾਨੂੰ ਬਿਨਾਂ ਵਰੰਟ ਦੇ ਵੀ ਗਿਰਫ਼ਤਾਰ ਕਰ ਸਕਦੀ ਹੈ। (3)ਜੇਕਰ ਕੋਈ ਮੁੰਡਾ ਕੁਡ਼ੀ ਆਪਣੀ ਮਰਜੀ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹਨ ਤਾਂ ਇਸ ਨੂੰ ਕਾਨੂੰਨੀ ਅਪਰਾਧ ਨਹੀਂ ਮੰਨਿਆਂ ਜਾਂਦਾ। (4)- ਇੱਕ ਪੁਲਿਸ ਅਧਿਕਾਰੀ ਚਾਹੇ ਡਿਊਟੀ ਤੇ ਹੋਵੇ ਜਾਂ ਫਿਰ ਨਾ ਹੋਵੇ ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਖਡ਼੍ਹਾ ਹੁੰਦਾ ਹੈ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। (5 )ਕੋਈ ਵੀ ਕੰਪਨੀ ਕਿਸੇ ਵੀ ਔਰਤ ਨੂੰ ਗਰਭਵਤੀ ਹੋਣ ਤੋਂ ਬਾਅਦ ਨੌਕਰੀ ਤੋਂ ਨਹੀਂ ਕੱਢ ਸਕਦੀ ਬਲਕਿ ਗਰਭ ਅਵਸਥਾ 'ਚ ਔਰਤ ਨੂੰ ਬਿਨਾਂ ਸੈਲਰੀ ਕੱਟੇ 26 ਹਫਤਿਆਂ ਦੀ ਛੁੱਟੀ ਦਿੰਦੀ ਹੈ।(6 )ਜੇਕਰ ਕਿਸੇ ਗੱਲੋਂ ਤੁਹਾਡਾ ਚਲਾਨ ਕੱਟਿਆ ਗਿਆ ਹੋਵੇ ਤਾਂ ਉਸੀ ਦਿਨ ਦੁਬਾਰਾ ਤੁਹਾਡਾ ਚਲਾਨ ਨਹੀਂ ਕੱਟਿਆ ਜਾ ਸਕਦਾ। (7) ਕਿਸੇ ਵੀ ਘਟਨਾ ਵਿਚ ਦੋਸ਼ੀ ਜਾਂ ਫਿਰ ਸ਼ੱਕੀ ਔਰਤ ਨੂੰ ਬਿਨਾਂ ਮਹਿਲਾ ਪੁਲਿਸ ਕਰਮੀ ਦੇ ਕਾਬੂ ਨਹੀਂ ਕੀਤਾ ਜਾ ਸਕਦਾ। ਇੱਕ ਮਹਿਲਾ ਪੁਲਿਸ ਕਰਮੀ ਦਾ ਮੌਕੇ ਤੇ ਮੌਜੂਦ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਹ ਉਕਤ ਦੋਸ਼ੀ ਔਰਤ ਨੂੰ ਕਾਬੂ ਕਰਨ ਦਾ ਅਧਿਕਾਰ ਨਹੀਂ ਰੱਖਦੀ। (8 )ਸੂਰਜ ਢਲਣ ਤੋਂ ਬਾਅਦ ਵੀ ਕਿਸੇ ਔਰਤ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਸਕਦਾ ਜੇਕਰ ਕਿਸੇ ਗੰਭੀਰ ਮਾਮਲੇ 'ਚ ਅਜਿਹਾ ਕਰਨਾ ਪੈਂਦਾ ਹੈ ਤਾਂ ਮਜਿਸਟਰੇਟ ਤੋਂ ਖਾਸ ਅਨੁਮਤੀ ਲੈਣੀ ਪੈਂਦੀ ਹੈ। (9) ਤੁਹਾਡੀ ਕੰਪਨੀ ਵੱਲੋਂ ਤੁਹਾਡੀ ਸੈਲਰੀ ਨਾ ਦੇਣ ਤੇ ਤੁਸੀਂ ਕੰਪਨੀ ਖਿਲਾਫ ਕਾਰਵਾਈ ਕਰ ਸਕਦੇ ਹੋ। (10) ਜੇਕਰ ਤੁਸੀਂ ਕਿਸੇ ਜਨਤਕ ਥਾਂ ਤੇ ਅਸ਼ਲੀਲ ਹਰਕਤ ਕਰਦੇ ਪਾਏ ਜਾਂਦੇ ਹੋ ਤਾਂ ਤੁਹਾਨੂੰ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਫੋਟੋ ਕੈਪਸ਼ਨ- ਲੇੇਖਕ ਸੰਦੀਪ ਕੰਬੋਜ ਜਈਆ ਸਮਾਜਸੇਵੀ ਬਲਵਿੰਦਰ ਸਿੰਘ ਦੇੇ ਨਾਲ ਗੱੱਲਬਾਤ ਦੋਰਾਨ ( ਜੀਵਾਂ ਅਰਾਈਂ) ਜਿਲਾ - ਫਿਰੋਜ਼ਪੁਰ


Visitors :931574