ਬੇਖੌਫ ਪ੍ਰਦੂਸ਼ਣ ਦਾ ਅਸਲ ਦੋਸ਼ੀ -- ਵਿਜੈ ਗਰਗ
ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਦਾ ਕਾਰਨ ਪਲਾਸਟਿਕ ਦਾ ਬਚਿਆ ਹਿਸਾ ਹੈ। ਪਲਾਸਟਿਕ ਦਾ ਜ਼ਿਆਦਾਤਰ ਹਿਸਾ ਸੜਦਾ ਨਹੀਂ। ਇਹ ਤਰਲ ਦੇ ਰੂਪ ਵਿੱਚ ਮਿੱਟੀ ਵਿੱਚ ਚਲਾ ਜਾਂਦਾ ਹੈ ਤੇ ਬਾਅਦ ਵਿੱਚ ਪਾਣੀ ਵਿੱਚ ਰੱਲ ਜਾਂਦਾ ਹੈ। ਜਿਸ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਉਸ ਪ੍ਰਦੂਸ਼ਿਤ ਮਿੱਟੀ ਵਿੱਚ ਉਗਣ ਵਾਲੀ ਫਸਲ ਸਾਡੇ ਪੇਟ ਵਿੱਚ ਜਾ ਕੇ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਰੰਗੀਨ ਟੀ.ਵੀ, ਮਾਈਕ੍ਰੋਵੇਵ, ਫੈਕਸ ਮਸ਼ੀਨ, ਟੈਬਲੇਟ,ਏਅਰ ਕੰਡੀਸ਼ਨਰ ਆਦਿ ਇਹਨਾਂ ਸਾਰੀਆਂ ਨੂੰ ਜੋੜ ਵੀ ਲਵਾਂਗੇ ਤਾਂ ਉਸ ਵਿੱਚੋਂ ਕਈ ਹਜ਼ਾਰ ਤਾਂ ਖਰਾਬ ਹੋਣ ਤੇ ਕਾਰਨ ਕਬਾੜ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹਨਾਂ ਉਪਕਰਨਾਂ ਵਿੱਚ ਅਜਿਹੇ ਰਸਾਇਣ ਹੁੰਦੇ ਹਨ, ਜੋ ਹਵਾ,ਜਮੀਨ,ਪਾਣੀ, ਮਨੁੱਖ ਤੇ ਵਾਤਾਵਰਣ ਨੂੰ ਇਸ ਤਰਾਂ ਨੁਕਸਾਨ ਪਹੁੰਚਾਉਂਦੇ ਹਨ, ਕਿ ਇਸ ਤੋਂ ਬਚਣਾ ਮੁਸ਼ਕਿਲ ਹੈ।
ਅਜਿਹੇ ਨਵੇਂ ਉਪਕਰਨ ਖਰੀਦਣ ਦੇ ਦੌਰਾਨ ਪੈਕਿੰਗ ਜਾਂ ਉਸ ਉਪਕਰਨ ਦੀ ਸੁਰੱਖਿਆ ਦੇ ਨਾਮ ਤੇ ਬਹੁਤ ਸਾਰਾ ਥਰਮੋਕੋਲ ਤੇ ਪਲਾਸਟਿਕ ਪਾ ਦਿੱਤਾ ਜਾਂਦਾ ਹੈ। ਜੋ ਵਰਤੋਂ(ਖਪਤਕਾਰ) ਕਰਨ ਵਾਲੇ ਦੁਆਰਾ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕਿ ਇਹ ਜਰੂਰੀ ਨਹੀਂ ਕਿ ਕੰਪਨੀ ਦੁਵਾਰਾ ਉਸ ਵਿਅਕਤੀ ਤੋਂ ਪੈਕਿੰਗ ਦਾ ਸਮਾਨ ਵਾਪਿਸ ਲੈ ਲਿਆ ਜਾਵੇ। ਇਹਨਾਂ ਦਿਨਾਂ ਵਿੱਚ ਈ-ਰਿਕਸ਼ਾ ਨੂੰ ਵਾਤਾਵਰਣ ਦਾ ਦੋਸਤ ਬਣਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਈ-ਰਿਕਸ਼ਾ ਨੂੰ ਵਿਦੇਸ਼ ਤੋਂ ਮੰਗਵਾ ਕੇ ਉਸਨੂੰ ਵੇਚਣ ਦਾ ਤਾਕਤਵਰ ਨੇਤਾਵਾਂ ਦਾ ਬਹੁਤ ਵੱਡਾ ਹੱਤ ਹੈ। ਇਹ ਨਹੀਂ ਦੱਸਿਆ ਜਾਂਦਾ ਕਿ ਈ-ਰਿਕਸ਼ੇ ਦੀ ਬੈਟਰੀ ਜ਼ਮੀਨ ਨੂੰ ਬੰਜਰ ਕਰ ਰਹੀ ਹੈ। ਹਰ ਸਾਲ ਇੱਕ ਰਿਕਸ਼ੇ ਦੀ ਬੈਟਰੀ ਦੇ ਚੱਲਣ ਨਾਲ 2 ਲੀਟਰ ਤੇਜ਼ਾਬੀ ਪਾਣੀ ਜਾਂ ਤਾਂ ਜ਼ਮੀਨ ਵਿੱਚ ਜਾਂ ਨਾਲੀਆਂ ਵਿੱਚ ਰੱਲ ਕੇ ਨਹਿਰਾਂ ਵਿੱਚ ਜਾ ਰਿਹਾ ਹੈ। ਇਸ ਨਾਲ ਸਾਡੀ ਧਰਤੀ ਬੰਜਰ ਹੋ ਰਹੀ ਹੈ ਤੇ ਨਹਿਰਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਈ-ਰਿਕਸ਼ਾ ਦੀ ਬੈਟਰੀ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਵਾਤਾਵਰਣ ਨਾਲ ਮਿੱਤਰਤਾ ਦਾ ਫਰਜ ਨਹੀਂ ਨਿਭਾ ਰਹੇ। ਬਹੁਤ ਵੱਡੀਆਂ ਕੰਪਨੀਆਂ ਆਪਣੇ ਵਹੀਕਲਾਂ ਨੂੰ ਜ਼ੋਰ-ਸ਼ੋਰ ਨਾਲ ਵੇਚ ਰਹੇ ਹੈ। ਪਰ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਵਹੀਕਲਾਂ ਦੇ ਇੰਜਣ ਵਿਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਕਿਸ ਤਰਾਂ ਦੂਸ਼ਿਤ ਕਰ ਰਿਹਾ ਹੈ। ਇਸ ਦਾ ਹੱਲ ਉਨ੍ਹਾਂ ਕੰਪਨੀਆਂ ਕੋਲ ਵੀ ਨਹੀਂ ਹੈ। ਹਰ ਸਾਲ ਕਰੋੜਾਂ ਵਾਹਨਾਂ ਦੇ ਖਰਾਬ ਟਾਇਰਾਂ ਨੂੰ ਸਾੜ ਦਿੱਤਾ ਜਾਂਦਾ ਹੈ। ਕੰਪਨੀਆਂ ਕੋਲ ਇਹਨਾਂ ਖਰਾਬ ਟਾਇਰਾਂ ਦੇ ਨਿਪਟਾਰੇ ਦਾ ਕੋਈ ਹੱਲ ਨਹੀਂ ਹੈ।
ਉੰਝ ਤਾਂ ਕੋਈ ਗੱਲ ਲੁੱਕੀ ਨਹੀਂ ਹੈ, ਸਰਕਾਰ ਵਾਤਾਵਰਣ ਦੀ ਸੁਰੱਖਿਆ ਲਈ ਬਹੁਤ ਸਾਰਾ ਟੈਕਸ ਲੋਕਾਂ ਤੋਂ ਵਸੂਲ ਕੇ ਆਪਣੇ ਖਜ਼ਾਨੇ ਭਰ ਰਹੇ ਹਨ। ਪਰ ਵਾਤਾਵਰਣ ਰੱਖਿਆ ਲਈ ਕੋਈ ਠੋਸ ਕਦਮ ਨਹੀਂ ਚੁੱਕਦੇ। ਸਰਕਾਰ ਨੂੰ ਚਾਹੀਦਾ ਕਿ ਉਹ ਇਹਨਾਂ ਉਪਕਰਨਾਂ,ਕਬਾੜਾਂ ਵਿਚੋਂ ਨਿਕਲਣ ਵਾਲੇ ਪ੍ਰਦੂਸ਼ਣ ਤੋਂ ਵਾਤਾਵਰਣ ਦੇ ਬਚਾਅ ਲਈ ਆਪਣੀ ਪੂਰੀ ਜਿੰਮੇਵਾਰੀ ਨਿਭਾਵ