Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਦੇਸ਼ ਨੂੰ ਵਿਗਿਆਨੀ ਚਾਹੀਦਾ ਹੈ, ਜੋਤਸ਼ੀ ਨਹੀਂ

ਹਾਲ ਦੀ ਦੋ ਵੱਡੀ ਖਬਰਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਉਂ ਦੁਨੀਆਂ ਭਰ ਵਿੱਚ ਸਿੱਖਿਆ ਸੰਸਥਾਨ ਘੱਟ ਰਹੇ ਹਨ ਅਤੇ ਸਮਾਜ ਵਿੱਚ ਅੰਧਵਿਸ਼ਵਾਸ਼ ਅਤੇ ਚਮਤਕਾਰਾਂ ਦੀ ਬਾੜ ਆ ਰਹੀ ਹੈ। ਇੱਕ ਖਬਰ ਇਹ ਹੈ ਕਿ ਮੱਧ-ਪ੍ਰਦੇਸ਼ ਵਿੱਚ ਹੁਣ ਜੋਤਸ਼ੀ,ਵਾਸਤੂ-ਸ਼ਾਸਤਰ ਦੀ ਸਿਖਿਆ ਸ਼ੁਰੂ ਹੋਣ ਲੱਗੀ ਹੈ। ਇੱਕ ਸਾਲ ਦੇ ਇਸ ਕੋਰਸ ਦੀ ਫੀਸ 20,000 ਰੁਪਏ ਹੈ। ਇਸਨੂੰ ਭੋਪਾਲ ਦੀ ਇੱਕ ਯੋਗ ਸੰਸਥਾ ਚਲਾਵੇਗੀ। ਇਸ ਵਿੱਚ ਜੋਤਸ਼ੀ ਦੇ ਹਸਥ-ਰੇਖਾ ਦੇਖਕੇ ਭਵਿੱਖਵਾਣੀ ਦੱਸਣ ਵਾਲਾ ਵਿਸ਼ਾ ਵੀ ਸ਼ਾਮਿਲ ਹਾਵੇਗਾ। ਦੂਸਰੀ ਖਬਰ ਇਹ ਹੈ , ਕਿ ਦਿੱਲੀ ਦੇ ਸਰਕਾਰੀ ਸਕੂਲ ਵਿੱਚ ਕੇਵਲ ਅੱਠ ਫ਼ੀਸਦੀ ਬੱਚੇ ਵਿਗਿਆਨ ਦਾ ਵਿਸ਼ਾ ਪੜ੍ਹ ਪਾਉਂਦੇ ਹਨ। ਇਸ ਦਾ ਕਾਰਨ ਲੈਬ ਤੇ ਸਿੱਖਿਆ ਵਿੱਚ ਕਮੀ ਹੈ। ਵਿਗਿਆਨ ਦੀ ਪੜ੍ਹਾਈ ਬਾਰੇ ਸਮਝ ਨਾ ਆਣਾ ਤਾਂ ਪਤਾ ਹੈ ਪਰ 21ਵੀਂ ਸਦੀ ਵਿੱਚ ਵਾਸਤੂ-ਸ਼ਾਸਤਰ ਤੇ ਜੋਤਸ਼ੀ ਦੀ ਸਿੱਖਿਆ? ਕਿ ਅਜਿਹੀ ਸਿੱਖਿਆ ਦੇ ਨਾਲ ਹੀ ਭਾਰਤ ਨੋਲੇਜ ਪਾਵਰ ਬਣੇਗਾ? ਦੇਸ਼ ਦੇ ਨੀਤੀ ਨਿਰਮਾਤਾ ਆਪ ਵਿਗਿਆਨ ਦੀ ਮਾਨਸਿਕਤਾ ਤੋਂ ਪੀੜਤ ਹੈ। ਜ਼ਿਆਦਾਤਰ ਨੌਕਰਸ਼ਾਹ ਜੋਤਸ਼ੀ ਤੇ ਵਾਤਸੂ- ਸ਼ਾਸਤਰ ਵਿੱਚ ਵਿਸ਼ਵਾਸ਼ ਰੱਖਦੇ ਹਨ। ਜਦੋਂ ਕਿਸੇ ਅਧਿਕਾਰੀ ਦੀ ਕੰਮ ਵਿੱਚ ਤਰੱਕੀ ਹੁੰਦੀ ਹੈ, ਤਾਂ ਆਪਣੇ ਕੰਮ ਬਾਰੇ ਜਾਨਣ ਲਈ ਆਪਣੇ ਚੈਂਬਰ ਦਾ ਮੁਆਇਨਾ ਕਰਵਾਉਂਦਾ ਹੈ। ਸੂਰਜ, ਚੰਦ ਦੀ ਦਿਸ਼ਾ ਕਿੱਧਰ ਹੈ, ਉਹ ਇਸਦਾ ਪਤਾ ਲਗਾਉਂਦਾ ਹੈ ਅਤੇ ਸਭ ਤੋਂ ਨੇੜੇ ਮੰਦਿਰ, ਚਰਚ ਕਿੱਧਰ ਹੈ,ਉਹ ਇਸਦਾ ਵੀ ਪਤਾ ਲਗਾਉਂਦਾ ਹੈ। ਖਿੜਕੀ ਦੀ ਦਿਸ਼ਾ ਕਿ ਹੈ, ਮੇਜ ਚ ਕਿੰਨੇ ਕੋਨੇ ਹਨ, ਇਹ ਵੀ ਪਤਾ ਲਗਾਉਂਦਾ ਹੈ।ਕਈ ਵਾਰ ਤਾਂ ਉਹ ਇਹ ਵੀ ਪਤਾ ਲਗਾਉਂਣਾ ਚਾਹੁੰਦਾ ਹੈ, ਕਿ ਇਸ ਸੰਸਦ ਦੇ ਨੇੜੇ ਸਭ ਤੋਂ ਨਜਦੀਕ ਇਸ ਭਵਨ ਦੇ ਨੀਚੇ ਕੋਈ ਸ਼ਮਸ਼ਾਨ ਤਾਂ ਨਹੀਂ ? ਰਾਤੋਂ ਰਾਤ ਲੱਖਾਂ ਰੁਪਏ ਖਰਚ ਕਰਕੇ ਕਮਰੇ ਦੀ ਸੂਰਤ ਬਦਲ ਦਿੱਤੀ ਜਾਂਦੀ ਹੈ। ਕੇਵਲ ਅਧਿਕਾਰੀ ਹੀ ਨਹੀਂ ਮੰਤਰੀ ਵੀ ਇਹਨਾਂ ਵਾਸਤੂ-ਸ਼ਾਸਤਰ ਅਤੇ ਜੋਤਸ਼ੀਆਂ ਦੇ ਸ਼ਿਕੰਜੇ ਵਿੱਚ ਫਸੇ ਹਨ। ਪ੍ਰਸਿੱਧ ਵਿਗਿਆਨੀ ਜੈਅੰਤ ਨਾਰਲੀਕਰ ਨੇ ਆਪਣੇ ਕਈ ਖੋਜਾਂ ਵਿੱਚ ਇਹ ਸਿੱਧ ਕੀਤਾ ਕਿ, ਜੋਤਸ਼ੀ ਵਰਗੇ ਗਿਆਨ ਵਿੱਚ ਏਨਾ ਅੰਧ- ਵਿਸ਼ਵਾਸ਼ ਤਾਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਵੀ ਨਹੀਂ ਸੀ। ਅੱਜਕਲ ਅਖਬਾਰ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਅਜਿਹੇ ਤਾਂਤਰਿਕ ਤੇ ਜੋਤਸ਼ੀ ਦੇ ਕਾਰਨਾਮਿਆਂ ਦੁਆਰਾ ਬੱਚਿਆਂ ਦੀ ਹੱਤਿਆ , ਔਰਤਾਂ ਦਾ ਸ਼ੋਸ਼ਣ ਅਜਿਹੀ ਸਿੱਖਿਆ ਦਾ ਨਤੀਜਾ ਹੈ। ਸਾਲ 1957 ਵਿੱਚ ਰੂਸ ਦੇ ਸਪੂਤਨੀਕ ਦੀ ਸਫਲਤਾ ਨੇ ਅਮਰੀਕਾ ਨੂੰ ਹਿਲਾ ਦਿੱਤਾ ਸੀ। ਉਸ ਤੋਂ ਬਾਅਦ ਅਮਰੀਕਾ ਵਿੱਚ ਬਹਿਸ ਛਿੜ ਗਈ ਅਤੇ ਵਿਗਿਆਨ ਦੇ ਪਾਠ ਬਦਲੇ ਗਏ। ਨਤੀਜਾ ਸਾਹਮਣੇ ਹੀ ਹੈ। ਅੱਜ ਵਿਗਿਆਨ ਦੇ ਮੁਕਾਬਲੇ ਅਮਰੀਕਾ ਸਭ ਤੋਂ ਅੱਗੇ ਹੈ। ਸਾਰੇ ਰਾਸ਼ਟਰ ਅਜਿਹਾ ਕਰ ਰਹੇ ਹਨ। ਕਿ ਜੋਤਸ਼ੀ, ਵਾਸਤੂ ਦੇ ਪਿੱਛੇ ਵਿਗਿਆਨੀ ਲਗਾ ਦੇਣ ਨਾਲ ਉਹ ਵਿਗਿਆਨੀ ਬਣ ਜਾਣਗੇ? ਭਾਰਤੀ ਸੰਵਿਧਾਨ ਵਿੱਚ ਵਿਗਿਆਨਕ ਸੋਚ ਤਿਆਰ ਕੀਤੀ ਗਈ ਹੈ, ਜੋ ਕਿ ਨਹਿਰੂ, ਅੰਬੇਡਕਰ ਤੇ ਪਟੇਲ ਦੇ ਤਹਿਤ ਲਾਗੂ ਕੀਤੀ ਗਈ ਸੀ। ਸ਼ੁਰੂ ਤੋਂ ਹੀ ਜੇ ਸਿੱਖਿਆ ਨੂੰ ਅੰਧ ਵਿਸ਼ਵਾਸ਼ ਤੋਂ ਬਚਾ ਕੇ ਰੱਖਦੇ ਤਾਂ ਅੱਜ ਦੇਸ਼ ਦੀ ਤਸਵੀਰ ਕੁੱਝ ਹੋਰ ਹੀ ਹੁੰਦੀ। ਚਾਰ ਸਾਲ ਪਹਿਲਾਂ ਪੁਨੇ ਵਿੱਚ ਡਾ. ਨਰਿੰਦਰ ਦਾਭੋਲਕਰ ਨੂੰ ਇਹੀ ਉਤਸੁਕਤਾ ਦੇ ਖਿਲਾਫ ਲੜਦੇ ਹੋਏ ਆਪਣੀ ਜਾਨ ਗਵਾਣੀ ਪਈ। ਪਰ ਦਾਭੋਲਕਰ ਦੀ ਕੋਸ਼ਿਸ਼ਾਂ ਕੁੱਝ ਰੰਗ ਲਾਈਆਂ ਹਨ। ਉਸ ਦੀ ਹੱਤਿਆ ਤੋਂ ਬਾਅਦ ਮਹਾਰਾਸ਼ਟਰ ਦੀ ਸਰਕਾਰ ਨੇ ਕਾਲਾ ਜਾਦੂ ਅਤੇ ਅੰਧ ਵਿਸ਼ਵਾਸ਼ ਦੇ ਖਿਲਾਫ ਕਾਨੂੰਨ ਬਣਾਇਆ ਅਤੇ ਉਸਦੇ ਅੰਤਰਗਤ ਹੁਣ ਤੱਕ ਲੱਖਾਂ ਲੋਕਾਂ ਨੂੰ ਸਜਾ ਮਿੱਲ ਚੁੱਕੀ ਹੈ। ਤਿੰਨ ਮਹੀਨੇ ਪਹਿਲਾਂ ਹੀ ਕਰਨਾਟਕ ਸਰਕਾਰ ਨੇ ਕਾਲਾ ਜਾਦੂ ਅਤੇ ਅੰਧ ਵਿਸ਼ਵਾਸ਼ ਦੇ ਖਿਲਾਫ ਕਾਨੂੰਨ ਬਣਾ ਦਿੱਤਾ ਹੈ। ਪਰ ਉੱਤਰ ਭਾਰਤ ਵਿੱਚ ਜਿੱਥੇ ਅਜਿਹੀ ਧਰਮਸ਼ਾਲਾ ਜ਼ਿਆਦਾ ਭਿਆਨਕ ਹਨ। ਓਥੇ ਕਾਨੂੰਨ ਦਾ ਕੋਈ ਇੰਤਜ਼ਾਮ ਨਹੀਂ ਹੈ। ਕਿ ਅਸੀਂ ਹਰ ਸਾਲ ਅਗਸਤ ਮਹੀਨੇ ਸਿਰਫ ਦਾਭੋਲਕਰ ਨੂੰ ਸ਼ਰਧਾਂਜਲੀ ਹੀ ਦਿੰਦੇ ਰਹਾਂਗੇ ਜਾਂ ਵਾਸਤੂ- ਸ਼ਾਸਤਰ , ਜੋਤਸ਼ੀ ਵਾਰਗੀ ਸਿੱਖਿਆ ਖਿਲਾਫ ਆਵਾਜ਼ ਉਠਾਵਾਂਗੇ? -- ਵਿਜੈ ਗਰਗ


Visitors :1124225