Call us : 00000

Breaking News

* * ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ? * * * * ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ * * * * ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ * * * * ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ * * * * ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ * * * * ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ * * * * ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ * * * * ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ * * * * 9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ * * * * ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ * * * * ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ * * * * ‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ * * * * ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ * * * * ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ * * * * ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ * * * * ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ * * * * ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ * * * * ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ! * * * * ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ * * * * ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ * * * * ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ * * * * ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’ * * * * ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ * * * * ‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ * * * * ਪਿਛਲੇ 15 ਮਹੀਨਿਆਂ ’ਚ ਭਾਰਤ ਨੇ ਜਿੱਤੇ ਸਭ ਤੋਂ ਜ਼ਿਆਦਾ ਵਨਡੇ * * * * ਪ੍ਰੋ ਕਬੱਡੀ ਲੀਗ 2018: 5 ਸੀਜ਼ਨਾਂ ’ਚ ਫੇਲ੍ਹ ਰਹੀ ਦਿੱਲੀ ਦੀ ਟੀਮ ’ਚ ਵੱਡਾ ਫੇਰਬਦਲ * * * * ਏਸ਼ੀਆ ਕੱਪ: ਆਖਰੀ ਗੇਂਦ 'ਤੇ ਭਾਰਤ ਨੇ ਜਿੱਤਿਆ 7ਵਾਂ ਖਿਤਾਬ * * * * IND vs BAN: ਭਾਰਤੀ ਗੇਂਦਬਾਜ਼ਾਂ ਦੀ ਵਾਪਸੀ, ਬੰਗਲਾਦੇਸ਼ 213 ’ਤੇ 8 * * * * IND vs BAN ਫਾਈਨਲ 'ਚ ਬੰਗਲਾਦੇਸ਼ ਦੀ ਤੇਜ਼ ਸ਼ੁਰੂਆਤ * * * * ਕਿਸਾਨਾਂ ਦੇ ਰੋਹ ਤੋਂ ਡਰੇ ਹੋਟਲ ਵਾਲੇ, 5 ਸਟਾਰ ਹੋਟਲ 'ਚ ਖਾਧਾ ਮੁਫਤ ਖਾਣਾ * *
 
ਸਮਿੱਥ-ਵਾਰਨਰ ਤੋਂ ਬਿਨਾ RR ਤੇ SRH ਨੇ ਘੜੀ ਇਹ ਰਣਨੀਤੀ

ਨਵੀਂ ਦਿੱਲੀ: ਪਹਿਲੇ ਦੋਵੇਂ ਦਿਨ ਧਮਾਕੇਦਾਰ ਮੁਕਾਬਲਿਆਂ ਨਾਲ ਆਈ.ਪੀ.ਐਲ. ਸੀਜ਼ਨ 11 ਦੀ ਸ਼ੁਰੂਆਤ ਹੋ ਗਈ ਹੈ। ਆਈ.ਪੀ.ਐਲ. ਦੀਆਂ ਛੇ ਟੀਮਾਂ ਦੀ ਟੱਕਰ ਤੋਂ ਬਾਅਦ ਅੱਜ ਵਾਰੀ ਹੈ ਰਾਜਸਥਾਨ ਰੌਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਦੀ। ਦੋਵੇਂ ਟੀਮਾਂ ਅੱਜ ਆਪਣੇ ਪੁਰਾਣੇ ਕਪਤਾਨਾਂ ਦੀ ਗ਼ੈਰ-ਹਾਜ਼ਰੀ ਵਿੱਚ ਇੱਕ-ਦੂਜੇ ਨਾਲ ਭਿੜਨਗੀਆਂ। ਰਾਜਸਥਾਨ ਆਪਣੇ ਪੁਰਾਣੇ ਕਪਤਾਨ ਸਟੀਵ ਸਮਿੱਥ ਤੇ ਹੈਦਰਾਬਾਦ ਡੇਵਿਡ ਵਾਰਨਰ ਦੇ ਬਗ਼ੈਰ ਲੀਗ ਵਿੱਚ ਉੱਤਰੀ ਹੈ। ਸਮਿੱਥ ਤੇ ਵਾਰਨਰ ‘ਤੇ ਬਾਲ ਟੈਂਪਰਿੰਗ ਮਾਮਲੇ ਵਿੱਚ ਦੋਸ਼ੀ ਪਾਏ ਜਾਣ ‘ਤੇ 1-1 ਸਾਲ ਦਾ ਬੈਨ ਲੱਗਿਆ ਹੋਇਆ ਹੈ। ਕੌਮਾਂਤਰੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਲਾਈ ਇਸ ਰੋਕ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਬਹਾਲ ਰੱਖਿਆ ਹੈ। RR ਤੇ SRH ਅੱਜ ਆਈ.ਪੀ.ਐਲ. ਦੇ ਚੌਥੇ ਮੈਚ ਵਿੱਚ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਰਾਤ ਅੱਠ ਵਜੇ ਆਹਮੋ-ਸਾਹਮਣੇ ਹੋਣਗੀਆਂ। ਰਾਜਸਥਾਨ ਦੀ ਟੀਮ ਦੋ ਸਾਲ ਦੇ ਬੈਨ ਤੋਂ ਬਾਅਦ ਇਸ ਲੀਗ ਵਿੱਚ ਵਾਪਸੀ ਕਰਨ ਲਈ ਬੇਕਰਾਰ ਹੈ, ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਆਪਣਾ ਦਮ ਦਿਖਾ ਦੇ ਆਪਣੇ ਕਪਤਾਨ ਦੀ ਕਮੀ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਹੋਵੇਗੀ। ਸਮਿੱਥ ਦੀ ਗ਼ੈਰ ਮੌਜੂਦਗੀ ਵਿੱਚ ਰਾਜਸਥਾਨ ਰੌਇਲਜ਼ ਦੀ ਕਮਾਨ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਸੰਭਾਲਣਗੇ। ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਦੇ ਹੱਥਾਂ ਵਿੱਚ ਹੈਦਰਾਬਾਦ ਦੀ ਕਮਾਨ ਹੈ। ਬੱਲੇਬਾਜ਼ੀ ਵਿੱਚ ਹੈਦਰਾਬਾਦ ਨੂੰ ਸ਼ਿਖਰ ਧਵਨ ਤੇ ਐਲੇਕਸ ਹੇਲਸ ਨਾਲ ਧਮਾਕੇਦਾਰ ਸ਼ੁਰੂਆਤ ਦੀ ਆਸ ਰਹੇਗੀ। ਇਸ ਤੋਂ ਇਲਾਵਾ ਮਨੀਸ਼ ਪਾਂਡੇ ਤੇ ਯੁਸੂਫ਼ ਪਠਾਨ ਮੱਧਕ੍ਰਮ ਨੂੰ ਮਜ਼ਬੂਤ ਰੱਖਣਗੇ। ਉੱਥੇ ਸਵਿੰਗ ਦੇ ਬਾਦਸ਼ਾਹ ਭੁਵਨੇਸ਼ਵਰ ਕੁਮਾਰ ਤੇ ਸੰਦੀਪ ਸ਼ਰਮਾ, ਲੈਗ ਸਪਿੰਨਰ ਰਾਸ਼ਿਦ ਖ਼ਾਨ ਤੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੇ ਨਾਲ ਗੇਂਦਬਾਜ਼ੀ ਦਾ ਜ਼ਿੰਮਾ ਸੰਭਾਲਣਗੇ। ਦੂਜੇ ਪਾਸੇ ਰਾਜਸਥਾਨ ਦੀ ਟੀਮ 12.5 ਕਰੋੜ ਰੁਪਏ ਦੀ ਮੋਟੀ ਰਕਮ ਵਿੱਚ ਖਰੀਦੇ ਗਏ ਆਲਰਾਊਂਡਰ ਬੇਨ ਸਟੋਕਸ ‘ਤੇ ਨਿਰਭਰ ਕਰੇਗੀ। ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਲਈ ਰਾਜਸਥਾਨ ਨੇ ਜੈਦੇਵ ਉਨਾਦਕਟ ਨੂੰ 11.5 ਕਰੋੜ ਰੁਪਏ ਅਦਾ ਕਰ ਆਪਣੇ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਹਰਫਨਮੌਲਾ ਜੋਫਰਾ ਆਰਚਰ ਤੇ ਕਰਨਾਟਕ ਦੇ ਸਪਿੰਨਰ ਗੌਤਮ ਦੇ ਮੋਢਿਆਂ ‘ਤੇ ਜ਼ਿੰਮੇਵਾਰੀ ਹੋਵੇਗੀ।


Visitors :1050194