Call us : 00000

Breaking News

* * 'ਇੱਕ ਸੀ ਹਾਕਮ ਸਿੰਘ' * * * * 'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ * * * * ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..? * * * * ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ * * * * ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ * * * * 'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ * * * * ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ * * * * ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ * * * * ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ * * * * ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ * * * * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ * * * * ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ * * * * ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ * * * * ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’ * * * * ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ? * * * * ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ * * * * ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ * * * * ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ * * * * ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ * * * * ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ * * * * ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ * * * * ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ * * * * ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ * * * * ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼ * * * * ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ * * * * ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ * * * * 'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ * * * * ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ * * * * ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ * * * * ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ * *
 
ਮਹਾਨਗਰ 'ਚ ਵੱਧਦਾ ਜਾ ਰਿਹੈ ਕ੍ਰਾਈਮ ਗ੍ਰਾਫ, 100 ਦਿਨਾਂ 'ਚ ਦਰਜ ਹੋਈਆਂ 854 ਐੱਫ. ਆਈ. ਆਰ.

ਜਲੰਧਰ — ਮਹਾਨਗਰ 'ਚ ਲਗਾਤਾਰ ਕ੍ਰਾਈਮ ਗ੍ਰਾਫ ਵੱਧਦਾ ਜਾ ਰਿਹਾ ਹੈ। ਪਿਛਲੇ 100 ਦਿਨਾਂ (1 ਜਨਵਰੀ ਤੋਂ ਲੈ ਕੇ ) 'ਚ ਕਮਿਸ਼ਨਰੇਟ ਪੁਲਸ ਦੇ ਅਧੀਨ ਆਉਂਦੇ 14 ਥਾਣਿਆਂ 'ਚ ਤਕਰੀਬਨ 854 ਐੱਫ . ਆਈ. ਆਰ. ਦਰਜ ਹੋਈਆਂ ਹਨ। ਜਿਨ੍ਹਾਂ 'ਚ ਜ਼ਿਆਦਾਤਰ ਚੋਰੀ, ਸਨੈਚਿੰਗ ਅਤੇ ਸ਼ਰਾਬ ਸਮੱਗਲਿੰਗ, ਦੜਾ-ਸੱਟਾ ਅਤੇ ਸੜਕ ਹਾਦਸਿਆਂ ਦੇ ਕੇਸ ਸ਼ਾਮਲ ਹਨ। ਥਾਣਾ ਬਸਤੀ ਬਾਵਾ ਖੇਲ 'ਚ 2, ਥਾਣਾ-5 ਅਤੇ ਥਾਣਾ-1 'ਚ ਹੱਤਿਆ ਦੇ ਕੇਸ ਵੀ ਦਰਜ ਹੋਏ ਹਨ। ਸਭ ਤੋਂ ਜ਼ਿਆਦਾ ਐੱਫ. ਆਈ. ਆਰ. ਥਾਣਾ 8 'ਚ ਅਤੇ ਸਭ ਤੋਂ ਘੱਟ ਥਾਣਾ ਕੈਂਟ 'ਚ ਦਰਜ ਹੋਈਆਂ ਹਨ। ਥਾਣਾ ਬਸਤੀ ਬਾਵਾ ਖੇਲ 'ਚ ਦਰਜ ਹੋਏ ਬਠਿੰਡਾ ਸਿੰਘ ਮਿੱਠੂ ਬਸਤੀ ਅਤੇ ਸਰਜੀਕਲ ਕੰਪਲੈਕਸ 'ਚ ਸਾੜੀ ਗਈ ਦੀਪ ਨਗਰ ਨਿਵਾਸੀ ਲੜਕੀ ਦੀ ਹੱਤਿਆ ਨੂੰ ਪੁਲਸ ਟ੍ਰੇਸ ਕਰ ਚੁੱਕੀ ਹੈ। ਇਸ ਤਰ੍ਹਾਂ ਥਾਣਾ 5 'ਚ ਜਗਦੀਸ਼ ਚੰਦਰ ਦੀ ਹੱਤਿਆ ਦਾ ਮਾਮਲਾ ਵੀ ਪੁਲਸ ਨੇ ਸੁਲਝਾਅ ਲਿਆ ਸੀ ਜਦਕਿ ਥਾਣਾ 1 'ਚ ਕਰੀਬ ਇਕ ਮਹੀਨਾ ਪਹਿਲਾਂ ਰੋਹਿਤ ਕੁਮਾਰ ਨਾਂ ਦੇ 12-13 ਸਾਲ ਦੇ ਬੱਚੇ ਦੀ ਹੱਤਿਆ ਦਾ ਮਾਮਲਾ ਪੁਲਸ ਹੁਣ ਤੱਕ ਹੱਲ ਨਹੀਂ ਕਰ ਸਕੀ, ਜਿਸ ਸਮੇਂ ਵਾਰਦਾਤ ਹੋਈ ਸੀ, ਉਸ ਸਮੇਂ ਥਾਣੇ ਦੀ ਕਮਾਨ ਇੰਪੈਕਟਰ ਰਛਮਿੰਦਰ ਸਿੰਘ ਕੋਲ ਸੀ ਜਦਕਿ ਹੁਣ ਪਿਛਲੇ 15 ਦਿਨਾਂ ਤੋਂ ਥਾਣੇ 'ਚ ਕਰਨਾਟਕਾ ਦੀ ਸਾਲ 2016 ਦੀ ਆਈ. ਪੀ. ਐੱਸ. ਮਹਿਲਾ ਅਧਿਕਾਰੀ ਅਸ਼ਵਨੀ ਗੁਟਿਆਲ ਥਾਣਾ ਮੁਖੀ ਦਾ ਕੰਮਕਾਜ ਦੇਖ ਰਹੀ ਹੈ। ਉਨ੍ਹਾਂ ਦੀ ਪੰਜਾਬ 'ਚ ਇਹ ਪਹਿਲੀ ਪੋਸਟਿੰਗ ਹੈ। ਰੋਹਿਤ ਦੀ ਹੱਤਿਆ ਦਾ ਕੇਸ ਟ੍ਰੇਸ ਹੋਣਾ ਤਾਂ ਦੂਰ ਦੀ ਗੱਲ ਹੈ ਪਰ ਹੁਣ ਤੱਕ ਤਾਂ ਪੁਲਸ ਦੇ ਹੱਥ ਹਤਿਆਰਿਆਂ ਦਾ ਵੀ ਕੋਈ ਸੁਰਾਗ ਨਹੀਂ ਲੱਗਾ ਹੈ। ਪ੍ਰਵਾਸੀ ਮਜ਼ਦੂਰ ਦਾ ਪੁੱਤਰ ਰੋਹਿਤ ਤੋਬੜੀ ਮੁਹੱਲੇ 'ਚ ਰਹਿੰਦਾ ਸੀ ਅਤੇ ਇਕ ਬੁੱਕ ਡਿਪੋ 'ਤੇ ਬੁੱਕ ਬਾਈਂਡਿੰਗ ਦਾ ਕੰਮ ਕਰਦਾ ਸੀ। ਗਰੀਬ ਅਤੇ ਪ੍ਰਵਾਸੀ ਪਰਿਵਾਰ ਨਾਲ ਸੰਬੰਧ ਹੋਣ ਕਾਰਨ ਰੋਹਿਤ ਦਾ ਕੇਸ ਟ੍ਰੇਸ ਕਰਨ 'ਚ ਪੁਲਸ ਹੁਣ ਤੱਕ ਕੋਈ ਖਾਸ ਦਿਲਚਸਪੀ ਨਹੀਂ ਦਿਖਾ ਰਹੀ ਹੈ। ਜਦਕਿ ਉਸ ਦੀ ਹੱਤਿਆ ਬੁਰੀ ਤਰ੍ਹਾਂ ਕੀਤੀ ਗਈ। ਜਿਸ ਦੀ ਪੁਸ਼ਟੀ ਉਸ ਦੀ ਪੋਸਟਮਾਰਟਮ ਰਿਪੋਰਟ 'ਚ ਹੋਈ ਸੀ। ਸੜਕ ਹਾਦਸਿਆਂ ਦੇ ਜ਼ਿੰਮੇਵਾਰ ਟਰੱਕਾਂ, ਬੱਸਾਂ ਅਤੇ ਟਿੱਪਰਾਂ ਦੇ ਚਾਲਕਾਂ 'ਤੇ ਨਹੀਂ ਹੁੰਦੀ ਕੋਈ ਠੋਸ ਕਾਰਵਾਈ ਟਰੱਕਾਂ-ਬੱਸਾਂ ਅਤੇ ਟਿੱਪਰਾਂ ਸਮੇਤ ਹੋਰ ਓਵਰਲੋਡ ਵਾਹਨਾਂ ਦੀ ਲਪੇਟ 'ਚ ਆਉਣ ਨਾਲ ਹਰ ਰੋਜ਼ ਹੀ ਕਿਤੇ ਨਾ ਕਿਤੇ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਹਾਦਸਿਆਂ ਦੇ ਜ਼ਿੰਮੇਵਾਰ ਮੁਲਜ਼ਮ ਉਕਤ ਵਾਹਨ ਚਾਲਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਦੇ ਖਿਲਾਫ 304-ਏ ਅਤੇ 279 ਸਮੇਤ ਆਈ. ਪੀ. ਸੀ. ਦੀਆਂ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ ਪਰ ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ। ਹਾਦਸਾ ਜਿੰਨਾ ਮਰਜ਼ੀ ਵੱਡਾ ਕਿਉਂ ਨਾ ਹੋਵੇ। ਪੀ. ਏ. ਪੀ. ਚੌਕ 'ਚ ਪਿਛਲੇ ਕੁਝ ਹੀ ਦਿਨਾਂ 'ਚ 2 ਟਰੱਕਾਂ ਹੇਠਾਂ ਆਉਣ ਨਾਲ 2 ਕੀਮਤੀ ਜਾਨਾਂ ਗਈਆਂ ਅਤੇ ਇਸ ਤਰ੍ਹਾਂ 10 ਦਿਨ ਪਹਿਲਾਂ ਹੀ ਰਾਮਾਮੰਡੀ-ਹੁਸ਼ਿਆਰਪੁਰ ਰੋਡ 'ਤੇ ਦੋਆਬਾ ਕੰਪਨੀ ਦੀ ਬੱਸ ਨੇ 5 ਭੈਣਾਂ ਦੇ ਇਕਲੌਤੇ ਭਰਾ ਨੂੰ ਕੁਚਲ ਦਿੱਤਾ। ਇਹ ਸਾਰੇ ਮੁਲਜ਼ਮ ਬਾਅਦ 'ਚ ਜ਼ਮਾਨਤਾਂ 'ਤੇ ਛੱਡ ਦਿੱਤੇ ਗਏ। ਇਨ੍ਹਾਂ 'ਤੇ ਕੇਸ ਕੀਤੇ ਗਏ, ਕੇਸ ਅਦਾਲਤਾਂ 'ਚ ਜ਼ਰੂਰ ਲੰਮਾ ਸਮੇਂ ਚਲਦੇ ਰਹਿੰਦੇ ਹਨ। ਜਾਣੋ ਕਿਨ੍ਹਾਂ ਥਾਣਿਆਂ 'ਚ ਕਿੰਨੇ ਕੇਸ ਹੋਏ ਦਰਜ ਥਾਣਾ ਨੰ.1 'ਚ 52 ਕੇਸ ਦਰਜ ਹੋਏ ਥਾਣਾ ਨੰ.2 'ਚ 51 ਕੇਸ ਦਰਜ ਹੋਏ ਥਾਣਾ ਨੰ.3 'ਚ 69 ਕੇਸ ਦਰਜ ਹੋਏ ਥਾਣਾ ਨੰ.4 'ਚ 73 ਕੇਸ ਦਰਜ ਹੋਏ ਥਾਣਾ ਨੰ. 4 'ਚ 75 ਕੇਸ ਦਰਜ ਹੋਏ ਥਾਣਾ ਨੰ.5 'ਚ 50 ਕੇਸ ਦਰਜ ਹੋਏ ਥਾਣਾ ਨੰ.6 'ਚ 76 ਕੇਸ ਦਰਜ ਹੋਏ ਥਾਣਾ ਨੰ.7 'ਚ 93 ਕੇਸ ਦਰਜ ਹੋਏ ਬਸਤੀ ਬਾਵਾ ਖੇਲ 'ਚ 54 ਕੇਸ ਦਰਜ ਹੋਏ ਥਾਣਾ ਭਾਰਗੋ ਕੈਂਪ 'ਚ 59 ਕੇਸ ਦਰਜ ਹੋਏ ਥਾਣਾ ਕੈਂਟ 'ਚ 28 ਕੇਸ ਦਰਜ ਹੋਏ ਥਾਣਾ ਸਦਰ 'ਚ 58 ਕੇਸ ਦਰਜ ਹੋਏ ਥਾਣਾ ਰਾਮਾਮੰਡੀ 'ਚ 67 ਕੇਸ ਦਰਜ ਹੋਏ ਥਾਣਾ ਨਵੀਂ ਬਾਰਾਂਦਰੀ 'ਚ 49 ਕੇਸ ਦਰਜ ਹੋਏ


Visitors :931541