Call us : 00000

Breaking News

* * 'ਇੱਕ ਸੀ ਹਾਕਮ ਸਿੰਘ' * * * * 'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ * * * * ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..? * * * * ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ * * * * ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ * * * * 'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ * * * * ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ * * * * ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ * * * * ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ * * * * ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ * * * * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ * * * * ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ * * * * ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ * * * * ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’ * * * * ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ? * * * * ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ * * * * ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ * * * * ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ * * * * ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ * * * * ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ * * * * ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ * * * * ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ * * * * ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ * * * * ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼ * * * * ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ * * * * ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ * * * * 'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ * * * * ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ * * * * ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ * * * * ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ * *
 
ਕੀਮਾ ਪਰੌਂਠਾ

ਨਵੀਂ ਦਿੱਲੀ— ਜੇ ਤੁਸੀਂ ਨਾਨ-ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਚਿਕਨ ਕੀਮਾ ਸਬਜ਼ੀ ਨਹੀਂ ਕੀਮਾ ਪਰੌਂਠਾ ਬਣਾ ਕੇ ਖਾਓ। ਇਹ ਖਾਣ 'ਚ ਬਹੁਤ ਹੀ ਸੁਆਦ ਅਤੇ ਸਿਹਤ ਲਈ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ... ਸਮੱਗਰੀ (ਭਰਾਈ ਲਈ) - ਤੇਲ 1 ਚੱਮਚ - ਜੀਰਾ 1/2 ਚੱਮਚ - ਪਿਆਜ਼ 55 ਗ੍ਰਾਮ - ਹਰੀ ਮਿਰਚ 1 ਚੱਮਚ - ਅਦਰਕ-ਲਸਣ ਪੇਸਟ 1 ਚੱਮਚ - ਮਟਨ ਕੀਮਾ 500 ਗ੍ਰਾਮ - ਧਨੀਆ ਪਾਊਡਰ 1 ਚੱਮਚ - ਜੀਰਾ ਪਾਊਡਰ 1 ਚੱਮਚ - ਗਰਮ ਮਸਾਲਾ 1/4 ਚੱਮਚ - ਨਮਕ 1 ਚੱਮਚ - ਨਿੰਬੂ ਦਾ ਰਸ 1 ਚੱਮਚ - ਧਨੀਆ 2 ਚੱਮਚ (ਆਟੇ ਲਈ) - ਕਣਕ ਦਾ ਆਟਾ 275 ਗ੍ਰਾਮ - ਦਹੀਂ 55 ਗ੍ਰਾਮ - ਅਜਵਾਈਨ ਦੇ ਬੀਜ 1/2 ਚੱਮਚ - ਤੇਲ 140 ਮਿਲੀਲੀਟਰ - ਤੇਲ ਬਰੱਸ਼ ਕਰਨ ਲਈ ਬਣਾਉਣ ਦੀ ਵਿਧੀ (ਭਰਾਈ ਲਈ) 1. ਪੈਨ 'ਚ 1 ਚੱਮਚ ਤੇਲ ਗਰਮ ਕਰਕੇ, 1/2 ਚੱਮਚ ਜੀਰਾ, 55 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ। 2. ਫਿਰ 1 ਚੱਮਚ ਹਰੀ ਮਿਰਚ ਮਿਲਾ ਕੇ 1 ਚੱਮਚ ਅਦਰਕ-ਲਸਣ ਦੀ ਪੇਸਟ ਪਾਓ ਅਤੇ 2-3 ਮਿੰਟ ਤਕ ਭੁੰਨ ਲਓ। 3. ਫਿਰ 500 ਗ੍ਰਾਮ ਮਟਨ ਕੀਮਾ, 1 ਚੱਮਚ ਧਨੀਆ ਪਾਊਡਰ, 1 ਚੱਮਚ ਜੀਰਾ ਪਾਊਡਰ, 1/4 ਚੱਮਚ ਗਰਮ ਮਸਾਲਾ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਉਦੋਂ ਤਕ ਪਕਾਓ ਜਦੋਂ ਤਕ ਕਿ ਇਹ ਗਹਿਰੇ ਭੂਰੇ ਰੰਗ ਦਾ ਨਾ ਹੋ ਜਾਵੇ। 4. ਫਿਰ 1 ਚੱਮਚ ਨਿੰਬੂ ਦਾ ਰਸ, 2 ਚੱਮਚ ਧਨੀਆ ਮਿਲਾ ਕੇ ਇਕ ਸਾਈਡ ਰੱਖ ਦਿਓ। (ਆਟੇ ਲਈ) 5. ਬਾਊਲ 'ਚ ਸਾਰੀਆਂ ਸਮੱਗਰੀਆਂ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। (ਬਾਕੀ ਦੀ ਤਿਆਰੀ) 6. ਆਟੇ 'ਚ ਕੁਝ ਹਿੱਸਾ ਪਾ ਕੇ ਗੇਂਦ ਦੇ ਆਕਾਰ 'ਚ ਗੋਲ ਕਰ ਲਓ। (ਵੀਡਿਓ ਦੇਖੋ) 7. ਫਿਰ ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ ਅਤੇ ਇਸ ਦੇ ਉੱਪਰ ਤਿਆਰ ਕੀਤਾ ਹੋਇਆ ਮਿਸ਼ਰਣ ਦੇ ਕੁਝ ਚੱਮਚ ਪਾਓ ਅਤੇ ਫੈਲਾ ਲਓ। 8. ਫਿਰ ਇਸ ਨੂੰ ਦੂਜੀ ਵੇਲੀ ਹੋਈ ਰੋਟੀ ਨਾਲ ਕਵਰ ਕਰੋ ਅਤੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ ਤਾਂ ਕਿ ਮਿਸ਼ਰਣ ਬਾਹਰ ਨਾ ਨਿਕਲ ਸਕੇ। 9. ਫਿਰ ਇਸ ਦੇ ਉੱਪਰ ਥੋੜ੍ਹਾ ਜਿਹਾ ਸੁੱਕਾ ਆਟਾ ਛਿੜਕੋ ਅਤੇ ਇਸ ਨੂੰ ਪਰੌਂਠਿਆਂ ਦੀ ਤਰ੍ਹਾਂ ਵੇਲ ਲਓ। 10. ਤਵੇ ਨੂੰ ਗਰਮ ਕਰਕੇ ਉਸ 'ਤੇ ਪਰੌਂਠਾ ਪਾਓ ਅਤੇ ਘੱਟ ਗੈਸ 'ਤੇ ਤਿੰਨ ਮਿੰਟ ਤਕ ਸੇਕੋ। ਫਿਰ ਇਸ ਨੂੰ ਪਲੇਟ 'ਤੇ ਪਾ ਕੇ ਇਸ ਦੇ ਉੱਪਰ ਤੇਲ ਫੈਲਾਓ। 11. ਫਿਰ ਇਸ ਨੂੰ ਪਲਟ ਕੇ ਦੂਜੀ ਸਾਈਡ ਤੋਂ ਵੀ ਫੈਲਾਓ ਅਤੇ ਘੱਟ ਗੈਸ 'ਤੇ ਸੁਨਿਹਰੀ ਭੂਰਾ ਹੋਣ ਤਕ ਸੇਕ ਲਓ। 12. ਕੀਮਾ ਪਰੌਂਠਾ ਬਣ ਕੇ ਤਿਆਰ ਹੈ। ਇਸ ਨੂੰ ਆਚਾਰ, ਦਹੀਂ ਜਾਂ ਮੱਖਣ ਨਾਲ ਪਰੋਸੋ।


Visitors :931526