Call us : 00000

Breaking News

* * 'ਇੱਕ ਸੀ ਹਾਕਮ ਸਿੰਘ' * * * * 'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ * * * * ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..? * * * * ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ * * * * ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ * * * * 'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ * * * * ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ * * * * ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ * * * * ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ * * * * ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ * * * * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ * * * * ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ * * * * ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ * * * * ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’ * * * * ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ? * * * * ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ * * * * ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ * * * * ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ * * * * ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ * * * * ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ * * * * ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ * * * * ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ * * * * ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ * * * * ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼ * * * * ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ * * * * ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ * * * * 'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ * * * * ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ * * * * ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ * * * * ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ * *
 
ਪੰਜਾਬ ਦਾ ਡਿਪਟੀ ਸੀਐਮ ਬਣੇਗਾ ਦਲਿਤ...?

ਚੰਡੀਗੜ੍ਹ: ਦੇਸ਼ ’ਚ ਦਲਿਤ ਮੁੱਦਾ ਭਖ਼ਿਆ ਹੋਇਆ ਹੈ ਤੇ ਰਾਹੁਲ ਗਾਂਧੀ ਦਲਿਤ ਭਾਈਚਾਰੇ ਲਈ ਭੁੱਖ ਹੜਤਾਲ ਕਰ ਰਹੇ ਹਨ। ਕਾਂਗਰਸ 2019 ‘ਚ ਦਿੱਲੀ ਦੀ ਸੱਤਾ ‘ਤੇ ਬੈਠਣ ਲਈ ਦਲਿਤ-ਮੁਸਲਮਾਨ ਹਰ ਸਿਆਸੀ ਪੱਤਾ ਖੇਡ ਰਹੀ ਹੈ ਤਾਂ ਕਿ ਸਾਰੇ ਦਾ ਸਾਰਾ ਦਲਿਤ ਤੇ ਮੁਸਲਮਾਨ ਭਾਈਚਾਰਾ ਕਾਂਗਰਸ ਦੇ ਪੱਖ ‘ਚ ਡੱਟ ਜਾਵੇ। ਚਰਚਾ ਹੈ ਕਿ ਕਾਂਗਰਸ ਪੰਜਾਬ ਦੇ ਕੈਬਨਿਟ ਵਿਸਥਾਰ ‘ਚ ਵੀ ਦਲਿਤ ਕਾਰਡ ਖੇਡਣ ਦੀ ਤਿਆਰੀ ‘ਚ ਹੈ। ਸੂਤਰਾਂ ਮੁਤਾਬਕ ਪੰਜਾਬ ਦਾ ਉੱਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਦੀ ਚਰਚਾ ਰਾਹੁਲ ਦਰਬਾਰ ’ਚ ਹੋਈ ਹੈ। ਰਾਹੁਲ ਚਾਹੁੰਦੇ ਹਨ ਕਿ ਪੰਜਾਬ ‘ਚ ਦਲਿਤ ਉੱਪ ਮੁੱਖ ਮੰਤਰੀ ਬਣਾ ਕੇ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਕਾਂਗਰਸ ਪਾਰਟੀ ਹੀ ਦਲਿਤਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਹੈ। ਕਾਂਗਰਸ ਦੇ ਸੀਨੀਅਰ ਲੀਡਰ ਮੁਤਾਬਕ ਇਸ ਮਸਲੇ ‘ਤੇ ਚਰਚਾ ਚੱਲ ਰਹੀ ਹੈ ਪਰ ਇਹ ਚਰਚਾ ਸਿਰੇ ਚੜ੍ਹਦੀ ਹੈ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਮਸਲੇ ‘ਤੇ ਅਜੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚਰਚਾ ਹੋਣੀ ਹੈ। ਦੱਸ ਦਈਏ ਕਿ ਦਲਿਤ ਵਿਧਾਇਕਾਂ ‘ਚ ਮੁੱਖ ਚਿਹਰੇ ਡਾ. ਰਾਜ ਕੁਮਾਰ ਵੇਰਕਾ, ਚਰਨਜੀਤ ਚੰਨੀ, ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੋਤ ਹਨ। ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ‘ਚ ਅਜਿਹੀ ਕੋਈ ਗੱਲਬਾਤ ਨਹੀਂ ਹੈ ਇਸ ਦੀ ਸੰਭਾਵਨਾ ਘੱਟ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਬਨਿਟ ਦੇ ਵਿਸਥਾਰ ਮੌਕੇ ਹੀ ਅਜਿਹੀ ਗੱਲਬਾਤ ਪਤਾ ਲੱਗ ਸਕਦੀ ਹੈ ਤੇ ਇਹ ਵਿਸਥਾਰ ਕਾਰਨਾਟਕ ਚੋਣਾਂ ਤੋਂ ਬਾਅਦ ਹੋ ਸਕਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉੱਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਇਆ ਜਾਵੇਗਾ। ਕਾਂਗਰਸ ‘ਚ ਨਵਜੋਤ ਸਿੱਧੂ ਨੂੰ ਡਿਪਟੀ ਸੀਐਮ ਬਣਾਉਣ ਦੀ ਚਰਚਾ ਸੀ ਪਰ ਉਹ ਨਹੀਂ ਬਣੇ। ਦੱਸ ਦਈਏ ਪੂਰੇ ਦੇਸ਼ ‘ਚੋਂ ਦਲਿਤਾਂ ਦੀ ਵੱਡੀ ਆਬਾਦੀ ਪੰਜਾਬ ‘ਚ ਹੈ ਤੇ ਦੁਆਬੇ ‘ਚ ਸਭ ਤੋਂ ਜ਼ਿਆਦਾ ਦਲਿਤ ਵੋਟ ਬੈਂਕ ਹੈ।






Visitors :931520