Call us : 00000

Breaking News

* * 'ਇੱਕ ਸੀ ਹਾਕਮ ਸਿੰਘ' * * * * 'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ * * * * ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..? * * * * ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ * * * * ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ * * * * 'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ * * * * ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ * * * * ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ * * * * ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ * * * * ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ * * * * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ * * * * ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ * * * * ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ * * * * ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’ * * * * ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ? * * * * ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ * * * * ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ * * * * ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ * * * * ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ * * * * ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ * * * * ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ * * * * ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ * * * * ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ * * * * ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼ * * * * ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ * * * * ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ * * * * 'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ * * * * ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ * * * * ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ * * * * ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ * *
 
ਅਮਰੀਕਾ 'ਚ ਜਵਾਲਾਮੁਖੀ ਫਟਣ ਮਗਰੋਂ ਜ਼ਹਿਰੀਲੀਆਂ ਗੈਸਾਂ ਦਾ ਕਹਿਰ

ਹਵਾਈ: ਅਮਰੀਕਾ ਦੇ ਹਵਾਈ ਵਿੱਚ 6.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਸਥਾਨਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਸੀਐਨਐਨ ਮੁਤਾਬਕ ਝਟਕੇ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਲੋਲਾਨੀ ਅਸਟੇਟ ਦੇ 16 ਕਿਲੋਮੀਟਰ ਦੱਖਣ-ਪੱਛਮ ਵਿੱਚ ਮਹਿਸੂਸ ਕੀਤੇ ਗਏ। ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਕਿਲਾਉਏ ਦੇ ਫਟਣ ਪਿੱਛੋਂ ਦੇਸ਼ ਵਿੱਚ 110 ਤੋਂ ਵੱਧ ਭੂਚਾਲ ਆ ਚੁੱਕੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਵਿਗਿਆਨੀ ਜੈਨਾ ਪਰਸਲੇ ਨੇ ਕਿਹਾ ਕਿ ਬੀਤੇ ਵੀਰਵਾਰ ਦੀ ਦੁਪਹਿਰ ਤੋਂ ਇੱਥੇ 119 ਭੂਚਾਲ ਆ ਚੁੱਕੇ ਹਨ। ਯੂਐਸਜੀਐਸ ਮੁਤਾਬਕ ਸ਼ੁੱਕਰਵਾਰ ਆਇਆ 6.9 ਤੀਬਰਤਾ ਵਾਲਾ ਭੂਚਾਲ 1975 ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਭੂਚਾਲ ਤੋਂ ਤੁਰੰਤ ਬਾਅਦ ਲਗਪਗ 14 ਘਰਾਂ ਦੀ ਬਿਜਲੀ ਠੱਪ ਹੋ ਗਈ ਸੀ। ਜਨਤਕ ਸੁਰੱਖਿਆ ਪ੍ਰਸ਼ਾਸਕ (Public Safety Administrator) ਤਾਲਮੇਜ ਮਾਗਨੋ ਨੇ ਦੱਸਿਆ ਕਿ ਸਥਿਤੀ ਠੀਕ ਨਹੀਂ ਹੋ ਰਹੀ। ਸੀਐਨਐਨ ਨੇ ਮਾਗਨੋ ਦੇ ਹਵਾਲੇ ਨਾਲ ਦੱਸਿਆ ਕਿ ਸੁਰੱਖਿਆ ਤੇ ਬਚਾਅ ਕਾਰਜ ਅਜੇ ਜਾਰੀ ਹਨ। ਅਧਿਕਾਰੀਆਂ ਮੁਤਾਬਕ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਪਰ ਕਈ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਵਾਈ ਕਾਊਂਟੀ ਦੇ ਮੇਅਰ ਹੈਰੀ ਕਿਮ ਨੇ ਕਿਹਾ ਕਿ ਸਰਕਾਰ ਸਾਰੇ ਨਾਗਰਿਕਾਂ ਦੀ ਮਦਦ ਕਰੇਗੀ ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਕੁਝ ਸਾਮਾਨ ਲੈਣ ਲਈ ਆਪਣੇ ਘਰ ਜਾਣਾ ਚਾਹੁੰਦੇ ਹਨ। ਹਵਾਈ ਦੀ ਸਿਵਲ ਡਿਫੈਂਸ ਅਕੈਡਮੀ ਨੇ ਹਵਾ ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਿ ਸਲਫ਼ਰ ਡਾਇਆਕਸਾਈਡ ਦੀ ਮਾਤਰਾ ਵਧ ਜਾਣ ਕਾਰਨ ਖਤਰੇ ਦਾ ਨਿਸ਼ਾਨ ਦੱਸਦਿਆਂ ਲੋਕਾਂ ਨੂੰ ਜਿੰਨ੍ਹਾ ਛੇਤੀ ਹੇ ਸਕੇ ਉਥੋਂ ਜਾਣ ਲਈ ਕਿਹਾ। ਜ਼ਿਕਰਯੋਗ ਹੈ ਕਿ ਹਵਾਈ ਟਾਪੂ ਯੂਐਸ ਦੇ ਅੱਠ ਟਾਪੂਆਂ ਚੋਂ ਸਭ ਤੋਂ ਵੱਡਾ ਟਾਪੂ ਗਿਣਿਆ ਜਾਂਦਾ ਹੈ।






Visitors :931553