Call us : 00000

Breaking News

* * 'ਇੱਕ ਸੀ ਹਾਕਮ ਸਿੰਘ' * * * * 'ਰਈਸਾਂ' ਨੂੰ ਗ੍ਰਾਂਟ ਦੇਣ 'ਤੇ ਡਿਪਟੀ ਕਮਿਸ਼ਨਰ ਨਹੀਂ ਬੋਲਣ ਲਈ ਤਿਆਰ * * * * ਖਹਿਰਾ ਨੂੰ ਝਟਕੇ ਮਗਰੋਂ ਕਿੱਧਰ ਜਾਏਗੀ 'ਆਪ'..? * * * * ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਪਰਿਵਾਰਾਂ ਦਾ ਮੰਦਾ ਹਾਲ * * * * ਕੈਪਟਨ ਨੂੰ ਛੱਡ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਰਸਿਮਰਤ * * * * 'ਆਪ' MLA ਦਾ ਕੁਟਾਪਾ ਕਰਨ ਵਾਲੇ ਨੇ ਸੰਦੋਆ 'ਤੇ ਲਾਏ ਗੰਭੀਰ ਇਲਜ਼ਾਮ * * * * ਅੰਕਿਤਾ ਨੇ ਵੀ ਏਸ਼ਿਆਡ 'ਚ ਪੱਕਾ ਕੀਤਾ ਮੈਡਲ * * * * ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ * * * * ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ * * * * ਸਹਿਵਾਗ ਦੇ ਬਰਾਬਰ ਪਹੁੰਚੇ ਵਿਰਾਟ ਕੋਹਲੀ * * * * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਫੁੰਡਿਆ ਸੋਨਾ-ਚਾਂਦੀ * * * * ਸੋਨਾਕਸ਼ੀ ਨੇ ਖੋਲ੍ਹੇ ‘ਦਬੰਗ-3’ ਦੇ ਕਈ ਪੱਤੇ * * * * ਔਰਤਾਂ ਬਾਰੇ ਖੁੱਲ੍ਹ ਕੇ ਬੋਲੇ ਰੈਪਰ ਬਾਦਸ਼ਾਹ * * * * ਕਰਮਜੀਤ ਅਨਮੋਲ ਦੇ ‘ਮਿੱਠੜੇ ਬੋਲ’ * * * * ਟਵੀਟ ਕਰ ਸਲਮਾਨ ਹੋ ਗਏ ਟ੍ਰੋਲ, ਜਾਣੋ ਕਿਉਂ? * * * * ਜਾਨ੍ਹਵੀ ਤੇ ਸਿਧਾਰਥ ਨਹੀਂ ਹੋਣਗੇ ਦੋਸਤਾਨਾ ਦਾ ਹਿੱਸਾ * * * * ਟਰੱਕ ਨਾਲ ਹਾਕੀ ਟੀਮ ਦੀ ਬੱਸ ਉਡਾਉਣ ਵਾਲੇ ਪੰਜਾਬੀ ਦੀ ਪੇਸ਼ੀ ਮੁਲਤਵੀ, 16 ਜਣਿਆਂ ਦੀ ਹੋਈ ਸੀ ਮੌਤ * * * * ਯੂਕੇ 'ਚ ਫਰਜ਼ੀ ਕਾਲ ਘੁਟਾਲੇ ਖਿਲਾਫ ਡਟੇ ਭਾਰਤੀ ਵਿਦਿਆਰਥੀ * * * * ਜੀਕੇ 'ਤੇ 'ਹਮਲੇ' ਤੋਂ ਅਕਾਲੀ ਦਲ ਲੋਹਾ-ਲਾਖਾ, ਅਮਰੀਕਾ ਤੋਂ ਮੰਗੀ ਕਾਰਵਾਈ * * * * ਨਵਜੋਤ ਸਿੱਧੂ ਦੇ ਹੱਕ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ * * * * ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਜਾਣਾ ਔਖਾ * * * * ਸਿਆਸੀ ਪਾਰਟੀਆਂ ਨੂੰ ਦੱਸਣਾ ਪਵੇਗਾ ਪਾਰਟੀ 'ਚ ਕਿੰਨੇ 'ਗੁੰਡੇ': ਸੁਪਰੀਮ ਕੋਰਟ * * * * ਪੁਲਿਸ ਵੱਲੋਂ ਘਰ 'ਚ ਵੜ ਕੇ ਨੌਜਵਾਨ ਤੇ ਪਿਉ 'ਤੇ ਤਸ਼ੱਦਦ * * * * ਕੇਂਦਰ ਵੱਲੋਂ ਕੇਰਲ ਲਈ ਵਿਦੇਸ਼ੀ ਸਹਾਇਤਾ ਲੈਣ ਤੋਂ ਇਨਕਾਰ, ਯੂਏਈ ਨੇ ਕੀਤੀ ਸੀ 700 ਕਰੋੜ ਦੀ ਪੇਸ਼ਕਸ਼ * * * * ਰਾਸ਼ਟਰਪਤੀ ਨੇ ਪੰਜ ਰਾਜਪਾਲ ਕੀਤੇ ਨਿਯੁਕਤ ਤੇ ਕਈ ਬਦਲੇ * * * * ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਉਣ ਦੇ ਕਾਰਨ ਨੂੰ ਸਿਰਸਾ ਨੇ ਠਹਿਰਾਇਆ ਗ਼ਲਤ * * * * 'ਆਪ' ਦੇ ਅੰਦਰੂਨੀ ਕਲੇਸ਼ ਦੌਰਾਨ ਚੱਲਿਆ ਨਿਯੁਕਤੀਆਂ ਦਾ ਦੌਰ * * * * ਨਸ਼ਾ ਤਸਕਰੀ ਕੇਸ 'ਚੋਂ ਰਾਜਾ ਕੰਦੋਲਾ ਬਰੀ * * * * ਆਪ ਹਾਈਕਮਾਨ ਨੇ ਵਿਧਾਇਕਾਂ ਨੂੰ ਦਿੱਤਾ ਵਫਾਦਾਰੀ ਦਾ ਇਨਾਮ * * * * ਹਾਈਕਰੋਟ ਨੇ ਮੌੜ ਧਮਾਕੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਪਾਈ ਝਾੜ * *
 
ਹੁਣ 'ਸਰਕਾਰੀ ਡਿਪੂਆਂ' 'ਚ ਵਿਕੇਗਾ ਰੇਤਾ

ਚੰਡੀਗੜ੍ਹ: ਕੈਬਨਿਟ ਮੰਤਰੀ ਤੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਲਈ ਬਣੀ ਕੈਬਨਿਟ ਸਬ-ਕਮੇਟੀ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ਰੇਤ ਦੇ ਵਧਦੇ ਮੁੱਲ ਤੇ ਨਾਜਾਇਜ਼ ਖਣਨ ਨੂੰ ਕਾਬੂ ਕਰਨ ਲਈ ਆਪਣੀ ਯੋਜਨਾ ਦਾ ਖੁਲਾਸਾ ਕਰ ਦਿੱਤਾ ਹੈ। ਵੀਰਵਾਰ ਨੂੰ ਕਮੇਟੀ ਦੀ ਬੈਠਕ ਤੋਂ ਬਾਅਦ ਸਿੱਧੂ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਸਰਕਾਰੀ ਡਿਪੂਆਂ ਵਾਂਗ ਦਰਿਆਵਾਂ ਕੰਢੇ ਰੇਤੇ ਦੇ ਸਟਾਕ ਯਾਰਡ ਬਣਾਏ ਜਾਣਗੇ। ਇਸ ਤੋਂ ਇਲਾਵਾ ਸਿੱਧੂ ਨੇ ਬਾਦਲ ਪਰਿਵਾਰ ਨੂੰ ਵੀ ਖ਼ੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨੂੰ 800 ਤੋਂ ਲੈ ਕੇ 1400 ਰੁਪਏ ਤਕ ਰੇਤੇ ਦੀ ਟਰਾਲੀ ਮਿਲ ਸਕੇਗੀ, ਜਦਕਿ ਪਹਿਲਾਂ 5,000 ਤੋਂ 20,000 ਰੁਪਏ ਤਕ ਰੇਤੇ ਦੀ ਟਰਾਲੀ ਮਿਲਦੀ ਸੀ। ਕਮੇਟੀ CM ਨੂੰ ਜਲਦ ਹੀ ਰਿਪੋਰਟ ਦਿੱਤੀ ਦੇਵੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਰੇਤੇ ਦੇ ਰੇਟ ਤੈਅ ਕਰੇਗੀ। ਸਿੱਧੂ ਨੇ ਕਿਹਾ ਕਿ ਰੇਤ ਮਾਫੀਆ ਨਾਂਅ ਦੀ ਕੋਈ ਚੀਜ਼ ਨਹੀਂ ਰਹੇਗੀ ਤੇ ਇਸ ਸਬੰਧੀ ਲੋਕਾਂ ਦੇ ਹੱਕ ‘ਚ ਅਗਲਾ ਫ਼ੈਸਲਾ ਮੁੱਖ ਮੰਤਰੀ ਕਰਨਗੇ। ਸਿੱਧੂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਛੇਤੀ ਹੀ BRTC ਸੇਵਾ ਸ਼ੁਰੂ ਕੀਤੀ ਜਾਵੇਗੀ। ਇਹ ਬੱਸ ਸੇਵਾ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਹੋਈ ਸੀ ਤੇ ਸਿੱਧੂ ਨੇ ਇਸ ਦੀ ਨੁਕਤਾਚੀਨੀ ਕਰਦਿਆਂ ਇਸ ਬੰਦ ਹੋਈ ਸੇਵਾ ਵਿੱਚ ਨਵੀਂ ਜਾਨ ਪਾਉਣ ਲਈ ਜੂਨ ਤੋਂ ਅਜ਼ਮਾਇਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਟ੍ਰਾਇਲ ਤੋਂ ਬਾਅਦ ਇਸ ਸੇਵਾ ਨੂੰ ਪੱਕੇ ਤੌਰ ‘ਤੇ ਸ਼ੁਰੂ ਕੀਤਾ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਤਨੀ ਨੂੰ ਮਿਲੀ ਨਵੀਂ ਅਹੁਦੇਦਾਰੀ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਪਤਨੀ ਮੈਰਿਟ ਦੇ ਆਧਾਰ ‘ਤੇ ਚੇਅਰਪਰਸਨ ਬਣੀ ਹੈ। ਇਸ ਤੋਂ ਬਾਅਦ ਉਨ੍ਹਾਂ ਬਾਦਲ ਪਰਿਵਾਰ ‘ਤੇ ਕਾਂਟਾ ਧਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਸਾਰਾ ਪੰਜਾਬ ਲੁੱਟ ਕੇ ਖਾਧਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਭੁੱਖਾ ਨਹੀਂ ਭੁੱਖੜ ਹੈ, ਭੁੱਖਾ ਰੱਜ ਜਾਂਦਾ ਭੁੱਖੜ ਨਹੀਂ ਰੱਜਦਾ।






Visitors :931544