Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
'ਇੱਕ ਸੀ ਹਾਕਮ ਸਿੰਘ'

ਕੈਨੇਡਾ ਏਸ਼ੀਅਨ ਗੇਮਸ ਦੇ ਚੈਂਪੀਅਨ ਐਥਲੀਟ (ਵਾਕਰ) ਹਾਕਮ ਸਿੰਘ ਦੀ ਮੰਗਲਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਹਾਕਮ ਸਿੰਘ 64 ਸਾਲ ਦੇ ਸਨ। ਅਥਲੀਟ ਹਾਕਮ ਸਿੰਘ ਪਿਛਲੇ ਮਹੀਨੇ ਤੋਂ ਜਿਗਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬਿਮਾਰੀ ਨਾਲ ਜੂਝ ਰਹੇ ਹਾਕਮ ਸਿੰਘ ਭੱਠਲ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਤੇ ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਵੱਲੋਂ 10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਗਏ ਸਨ, ਪਰ ਜਿੰਦਗੀ-ਮੌਤ ਦੀ ਲੜਾਈ ਵਿੱਚ ਹਾਕਮ ਸਿੰਘ ਦੀ ਜਿੰਦਗੀ ਹਾਰ ਗਈ। ਇਸ ਖਬਰ ਕਾਰਨ ਖੇਡ ਜਗਤ ਵਿੱਚ ਅਫਸੋਸ ਦੀ ਲਹਿਰ ਦੌੜ ਗਈ। ਉਪਲੱਬਧੀਆਂ ਭਰਿਆ ਖੇਡ ਜੀਵਨ ਹਾਕਮ ਸਿੰਘ ਸੰਗਰੂਰ ਕੋਲ ਪਿੰਡ ਭੱਠਲ ਦੇ ਰਹਿਣ ਵਾਲੇ ਸਨ। ਸਾਲ 1978 ਵਿੱਚ ਹਾਕਮ ਸਿੰਘ ਨੇ ਬੈਂਗਕੌਕ ਏਸ਼ੀਅਨ ਗੇਮਸ ਵਿਚ 20km ਵਾਕ ਇਵੈਂਟ ਵਿੱਚ ਭਾਰਤ ਦੀ ਝੋਲੀ ਵਿਚ ਸੋਨ ਤਗਮਾ ਪਾਇਆ ਸੀ। ਉਸ ਤੋਂ ਅਗਲੇ ਹੀ ਸਾਲ ਉਨ੍ਹਾਂ ਨੇ ਏਸ਼ੀਅਨ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਸੀ। ਹੋਰ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਹਾਕਮ ਸਿੰਘ ਨੇ ਕਾਫੀ ਮੱਲਾਂ ਮਾਰੀਆਂ, ਪਰ ਇਹ ਸੋਨ ਤਗਮਾ ਜਿਹੜਾ ਉਨ੍ਹਾਂ ਜਿੱਤਿਆ, ਇਹ ਉਨ੍ਹਾਂ ਦੀ ਸਟੈਂਡ ਆਊਟ ਪ੍ਰਫਾਰਮੈਂਸ ਮੰਨੀ ਜਾਂਦੀ ਰਹੀ ਹੈ। 2008 ਵਿੱਚ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਸਿਰਫ ਸੋਨ ਤਗਮਾ ਹੀ ਹਾਕਮ ਸਿੰਘ ਨੇ ਨਹੀਂ ਜਿੱਤਿਆ, ਬਲਕਿ ਉਨ੍ਹਾਂ ਬਹੁਤ ਸਾਰੇ ਲੋਕਾਂ ਦੇ ਦਿਲ ਵੀ ਜਿੱਤੇ ਸੀ। ਹਾਕਮ ਸਿੰਘ ਨੇ ਕਈ ਐਵਾਰਡਸ ਜਿੱਤੇ ਸੀ, ਜਿਸ ਵਿੱਚ ਸਾਲ 2008 ਵਿੱਚ ਮਿਲਿਆ ਧਿਆਨ ਚੰਦ ਐਵਾਰਡ ਹੈ। ਇਹ ਉਨ੍ਹਾਂ ਦੀਆਂ ਖੇਡ ਮੈਦਾਨ ਦੀਆਂ ਪ੍ਰਾਪਤੀਆਂ ਤੇ ਫੇਰ ਉਨ੍ਹਾਂ ਦੇ ਹੋਰ ਖਿਡਾਰੀਆਂ ਦੀ ਬੇਹਤਰੀ ਲਈ ਬਤੌਰ ਕੋਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਦਿੱਤਾ ਗਿਆ। 29 ਅਗਸਤ, 2008 ਨੂੰ ਹਾਕਮ ਸਿੰਘ ਨੂੰ 'ਧਿਆਨ ਚੰਦ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਵੇਲੇ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਹਾਕਮ ਸਿੰਘ ਨੂੰ ਇਸ ਸਨਮਾਨ ਨਾਲ ਨਵਾਜਿਆ ਸੀ। ਖੇਡ ਜੀਵਨ ਤੇ 1981 ਵਿੱਚ ਲੱਗੀ ਸੀ ਬਰੇਕ ਹਾਕਮ ਸਿੰਘ ਦੇ ਕਰੀਅਰ ਦੀ ਜੇਕਰ ਗੱਲ ਕਰੀਏ, ਤਾਂ ਉਪਲੱਬਧੀਆਂ ਨਾਲ ਭਰੇ ਕਰੀਅਰ ਤੇ ਸਾਲ 1981 ਵਿੱਚ ਹੋਈ ਦੁਰਘਟਨਾ ਕਰਕੇ ਰੋਕ ਲੱਗ ਗਈ ਸੀ, ਜਦ ਇੱਕ ਹਾਦਸੇ ਵਿੱਚ ਉਹ ਵਿਕਲਾਂਗ ਹੋਣ ਦੀ ਕਗਾਰ 'ਤੇ ਪਹੁੰਚ ਗਏ ਸਨ। ਬਤੌਰ ਹੌਲਦਾਰ 1972 ਵਿੱਚ ਉਨ੍ਹਾਂ ਨੇ ਆਰਮੀ ਜੁਆਇਨ ਕੀਤੀ ਸੀ। ਆਰਮੀ ਦੀ 6 ਸਿੱਖ ਰੈਜੀਮੈਂਟ ਤੋਂ ਸਾਲ 1987 ਵਿੱਚ ਉਹ ਰਿਟਾਇਰ ਹੋਏ। ਫੇਰ ਕੁਝ ਮਾੜਾ ਦੌਰ ਵੀ ਉਨ੍ਹਾਂ ਨੇ ਵੇਖਿਆ, ਪਰ ਉਨ੍ਹਾਂ ਦੀਆਂ ਉਪਲੱਬਧੀਆਂ ਤੇ ਉਨ੍ਹਾਂ ਦੇ ਖੇਡ ਵਾਸਤੇ ਯੋਗਦਾਨ ਨੂੰ ਵੇਖਦਿਆਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਸਾਲ 2003 ਵਿੱਚ ਬਤੌਰ ਕਾਂਸਟੇਬਲ, ਖਿਡਾਰੀਆਂ ਨੂੰ ਕੋਚਿੰਗ ਦੇਣ ਵਾਸਤੇ ਭਰਤੀ ਕਰ ਲਿਆ ਸੀ। ਫੇਰ ਪੰਜਾਬ ਪੁਲਿਸ ਵਿਚੋਂ ਹਾਕਮ ਸਿੰਘ 2014 ਵਿੱਚ ਰਿਟਾਇਰ ਹੋਏ ਸਨ। ਬਿਮਾਰੀ ਤੇ ਆਰਥਿਕ ਤੰਗੀ ਜੁਲਾਈ ਮਹੀਨੇ ਦੇ ਆਖਰੀ ਦਿਨਾਂ ਵਿੱਚ ਪਹਿਲੀ ਵਾਰ ਹਾਕਮ ਸਿੰਘ ਦੇ ਬਿਮਾਰੀ ਨਾਲ ਜੂਝ ਰਹੇ ਹੋਣ ਦੀਆਂ ਖਬਰਾਂ ਉਜਾਗਰ ਹੋਈਆਂ। ਇਸ ਦੇ ਨਾਲ ਹੀ ਇਹ ਵੀ ਖਬਰਾਂ ਉਜਾਗਰ ਹੋਈਆਂ ਸੀ ਕਿ ਹਾਕਮ ਸਿੰਘ ਕੋਲ ਇਲਾਜ ਕਰਵਾਉਣ ਲਈ ਕੋਈ ਆਰਥਿਕ ਸਾਧਨ ਵੀ ਨਹੀਂ ਹਨ। ਭੱਜੀ ਤੇ ਆਰਪੀ ਸਿੰਘ ਨੇ ਕੀਤੀ ਸੀ ਮਦਦ ਦੀ ਪੇਸ਼ਕਸ਼ ਹਾਕਮ ਸਿੰਘ ਦੀ ਬਿਮਾਰੀ ਨਾਲ ਜੂਝਣ ਬਾਰੇ ਉਜਾਗਰ ਹੋਈਆਂ ਖਬਰਾਂ ਦੀ ਆਵਾਜ਼ ਸਰਕਾਰ ਤੇ ਕੁਝ ਖਿਡਾਰੀਆਂ ਤਕ ਵੀ ਪਹੁੰਚੀ। ਸਭ ਤੋਂ ਪਹਿਲਾਂ ਹਾਕਮ ਸਿੰਘ ਦੀ ਮਦਦ ਲਈ ਕ੍ਰਿਕਟਰ ਹਰਭਜਨ ਸਿੰਘ ਅੱਗੇ ਆਏ। ਭੱਜੀ ਨੇ ਦੇਸ਼ ਤੋਂ ਬਾਹਰ ਹੋਣ ਦੇ ਬਾਵਜੂਦ, ਮਾਲੀ ਮਦਦ ਦੇਣ ਲਈ ਖਬਰ ਉਜਾਗਰ ਕਰਨ ਵਾਲੀ ਏਜੰਸੀ ANI ਤਕ ਪਹੁੰਚ ਕੀਤੀ। ਹਰਭਜਨ ਸਿੰਘ ਤੋਂ ਇਲਾਵਾ ਭਾਰਤ ਦੇ ਸਾਬਕਾ ਤੇਜ ਗੇਂਦਬਾਜ, ਆਰਪੀ ਸਿੰਘ ਨੇ ਵੀ ਹਾਕਮ ਸਿੰਘ ਵਾਸਤੇ ਮਦਦ ਦੀ ਪੇਸ਼ਕਸ਼ ਕੀਤੀ ਸੀ। ਆਰਪੀ ਸਿੰਘ ਨੇ ਵੀ ਖਬਰ ਪੜ੍ਹਨ ਤੋਂ ਬਾਅਦ, ਖਬਰ ਦੇ ਹੇਠ ਟਵੀਟ ਕੀਤਾ ਸੀ ਕਿ ਜੇਕਰ ਹਾਕਮ ਸਿੰਘ ਦਾ ਫੋਨ ਨੰਬਰ ਜਾਂ ਉਨ੍ਹਾਂ ਦਾ ਕੋਈ ਬੈਂਕ ਦਾ ਖਾਤਾ ਨੰਬਰ ਸਾਂਝਾ ਕੀਤਾ ਜਾ ਸਕਦਾ ਹੋਵੇ, ਤਾਂ ਬਹੁਤ ਚੰਗਾ ਹੋਵੇਗਾ। ਖੇਡ ਮੰਤਰੀ ਤਕ ਪਹੁੰਚੀ ਬਿਮਾਰੀ ਦੀ ਖਬਰ ਇਨ੍ਹਾਂ ਕ੍ਰਿਕਟ ਖਿਡਾਰੀਆਂ ਦੀ ਪੇਸ਼ਕਸ਼ ਦੀ ਗੱਲ ਅਜੇ ਵਿਚਾਲੇ ਹੀ ਸੀ, ਇੰਨੇ ਨੂੰ ਇਸ ਖਬਰ ਦਾ ਅਸਰ ਕੇਂਦਰੀ ਸਰਕਾਰ 'ਤੇ ਹੋਇਆ। ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌਰ ਨੇ ਸਮਾਂ ਨਾ ਗਵਾਉਂਦਿਆਂ ਕੇਂਦਰੀ ਸਰਕਾਰ ਵੱਲੋਂ ਹਾਕਮ ਸਿੰਘ ਵਾਸਤੇ ਮਦਦ ਲਈ ਰਾਸ਼ੀ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ। ਰਾਠੌਰ ਨੇ ਸਰਕਾਰੀ ਖਜਾਨੇ ਵਿਚੋਂ ਹਾਕਮ ਸਿੰਘ ਦੀ ਮਦਦ ਲਈ 10 ਲੱਖ ਰੁਪਏ ਦੀ ਰਾਸ਼ੀ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ। ਪੰਜਾਬ ਸਰਕਾਰ ਹਾਕਮ ਸਿੰਘ ਦੀਆਂ ਦਵਾਈਆਂ ਤੇ ਆਉਣ ਵਾਲਾ ਸਾਰਾ ਖਰਚ ਉਠਾ ਰਹੀ ਸੀ। ਇਸ ਸਬੰਧੀ 5 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕਰਨ ਦੇ ਹੁਕਮ ਹੋਏ ਸਨ।


Visitors :1124186