Call us : 00000

Breaking News

* * ਮਾਂ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਨੇ ਕਰਵਾਇਆ 39ਵਾਂ ਰਾਸ਼ਨ ਵੰਡ ਸਮਾਗਮ * * * * ਕਾਂਗਰਸ ਦੀ ਇਕਜੁਟਤਾ ਨੇ ਤੈਅ ਕੀਤੀ ਜਿਮਨੀ ਚੋਣ ‘ਚ ਪਾਰਟੀ ਦੀ ਇਤਿਹਾਸਕ ਜਿੱਤ - ਦਲਜੀਤ ਰਾਜੂ * ਹਰ ਵਰਕਰ ਦਾ ਸਹਿਯੋਗ ਲਈ ਕੀਤਾ ਧੰਨਵਾਦ * * * * ਤ੍ਰਿਤੀਆ ਚਰਨ,ਸਵਰਨ ਪੰਖ ਸਕਾਊਟਿੰਗ ਕੈਂਪ ਸਮਾਰਟ ਰੁੜਕਾ ਕੁੜੀਆਂ ਵਿੱਚ ਹੋਇਆ ਸ਼ੁਰੂ *“ਸਕਾਊਟਿੰਗ ਚੰਗੇ ਇਨਸਾਨ ਤੇ ਨਾਗਰਿਕ ਪੈਦਾ ਕਰਦੀ ਹੈ:ਡੀ.ਈ.ਓ ਸ.ਰਾਮਪਾਲ ਸਿੰਘ” * * * * ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਫਗਵਾੜਾ ਦੇ ਬੈਂਕਾਂ ‘ਚ ਅੱਜ ਕੰਮਕਾਜ ਰਿਹਾ ਠੱਪ * * * * ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ * * * * ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ * * * * ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ? * * * * ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ * * * * ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ * * * * ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ * * * * ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ * * * * ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ * * * * ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ * * * * ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ * * * * 9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ * * * * ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ * * * * ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ * * * * ‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ * * * * ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ * * * * ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ * * * * ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ * * * * ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ * * * * ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ * * * * ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ! * * * * ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ * * * * ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ * * * * ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ * * * * ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’ * * * * ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ * * * * ‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ * *
 
ਏਸ਼ੀਆ ਕੱਪ: ਆਖਰੀ ਗੇਂਦ 'ਤੇ ਭਾਰਤ ਨੇ ਜਿੱਤਿਆ 7ਵਾਂ ਖਿਤਾਬ

ਦੁਬਈ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਦੀ ਖਿਤਾਬੀ ਟੱਕਰ 'ਚ ਭਾਰਤ ਨੂੰ ਡਿੱਗਦੇ ਢਹਿੰਦੇ ਜਿੱਤ ਪ੍ਰਾਪਤ ਹੋਈ। ਭਾਰਤ ਨੇ ਬੰਗਲਾਦੇਸ਼ ਨੂੰ ਮਾਤ ਦਿੰਦਿਆਂ ਸੱਤਵੀਂ ਵਾਰ ਖਿਤਾਬ ਆਪਣੇ ਨਾਂਅ ਕਰ ਲਿਆ। ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਸੀ। ਜਿੱਤ ਲਈ ਭਾਰਤ ਅੱਗੇ ਬੰਗਲਾਦੇਸ਼ ਨੇ 223 ਦੌੜਾਂ ਦੀ ਚੁਣੌਤੀ ਰੱਖੀ ਸੀ। ਭਾਰਤ ਨੂੰ ਆਖਰੀ ਦੋ ਓਵਰਾਂ 'ਚ 9 ਦੌੜਾਂ ਚਾਹੀਦੀਆਂ ਸਨ ਪਰ 49ਵੇਂ ਓਵਰ 'ਚ ਤਿੰਨ ਹੀ ਰਨ ਬਣੇ ਜਿਸ ਤੋਂ ਬਾਅਦ ਬਾਕੀ ਬਚੀਆਂ ਆਖਰੀ 6 ਗੇਂਦਾਂ 'ਚ 6 ਦੌੜਾਂ ਚਾਹੀਦੀਆਂ ਸਨ। ਹੁਣ ਏਸ਼ੀਆ ਕੱਪ ਦਾ ਖਿਤਾਬ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਟੀਮ ਵਜੋਂ ਭਾਰਤ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਦੇ ਗੇਂਦਬਾਜ਼ਾਂ 'ਤੇ ਲਿਟਨ ਦਾਸ ਪਿਆ ਹਾਵੀ ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਬੰਗਲਾਦੇਸ਼ੀ ਟੀਮ ਆਪਣੇ ਰਿਵਾਇਤੀ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੀ ਗੈਰਹਾਜ਼ਰੀ ਵਿਚ ਮੈਦਾਨ 'ਚ ਉੱਤਰੀ ਸੀ। ਭਾਰਤੀ ਗੇਂਦਬਾਜ਼ ਵਿਚ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਤਾਕ ਵਿਚ ਸਨ ਪਰ ਟੀਮ ਇੰਡੀਆ ਦੇ ਗੇਂਦਬਾਜ਼ਾਂ ਦਾ ਸਾਹਮਣਾ ਚੌਕੇ-ਛੱਕਿਆਂ ਦੀ ਵਾਛੜ ਨਾਲ ਹੋਇਆ। ਇਹ ਚੌਕੇ-ਛੱਕਿਆਂ ਦੀ ਵਾਛੜ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ ਕੀਤੀ। ਲਿਟਨ ਦਾਸ ਨੇ ਤਾਬੜਤੋੜ ਰਨ ਵਰ੍ਹਾਉਂਦਿਆਂ ਸੈਂਕੜਾ ਜੜਿਆ। ਲਿਟਨ ਨੇ 117 ਗੇਂਦਾਂ 'ਤੇ 121 ਦੌੜਾਂ ਦੀ ਪਾਰੀ ਖੇਡੀ। ਦਾਸ ਨੇ ਭਾਰਤੀ ਗੇਂਦਬਾਜਾਂ ਖਿਲਾਫ 12 ਚੌਕੇ ਤੇ 2 ਛੱਕੇ ਲਾਏ। ਹਾਲਾਂਕਿ, ਬਾਕੀ ਦੇ ਬੰਗਲਾਦੇਸ਼ੀ ਬੱਲੇਬਾਜ਼ ਕੋਈ ਜ਼ਿਆਦਾ ਕਮਾਲ ਕਰਨ ਵਿਚ ਨਾਕਾਮ ਰਹੇ। ਲਿਟਨ ਦਾਸ ਤੋਂ ਅਲਾਵਾ ਸਿਰਫ ਦੋ ਹੀ ਬੰਗਲਾਦੇਸ਼ੀ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਕਰ ਸਕੇ। ਬੰਗਲਾਦੇਸ਼ ਦੀ ਟੀਮ ਨਿਰਧਾਰਿਤ 50 ਓਵਰਾਂ ਤਕ ਵੀ ਨਹੀਂ ਟਿਕ ਸਕੀ ਅਤੇ ਬੰਗਲਾਦੇਸ਼ 48.3 ਓਵਰਾਂ ਵਿਚ 222 ਰਨ 'ਤੇ ਆਲ ਆਊਟ ਹੋ ਗਿਆ। ਕੁਲਦੀਪ ਯਾਦਵ ਰਹੇ ਸਭ ਤੋਂ ਸਫਲ ਗੇਂਦਬਾਜ਼ ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟ ਹਾਸਲ ਕੀਤੇ। ਜਦਕਿ ਕੇਦਾਰ ਜਾਧਵ ਨੇ 2 ਵਿਕਟ ਝਟਕੇ। ਭੁਮਰਾ ਤੇ ਚਾਹਲ ਨੂੰ 1-1 ਵਿਕਟ ਮਿਲਿਆ। ਬੰਗਲਾਦੇਸ਼ ਦੀ ਟੀਮ ਦੇ 3 ਬੱਲੇਬਾਜ਼ ਰਨ ਆਊਟ ਹੋਕੇ ਪੈਵਲੀਅਨ ਪਰਤੇ। ਰੋਹਿਤ ਸ਼ਰਮਾ ਨੇ ਦਿੱਤੀ ਚੰਗੀ ਸ਼ੁਰੂਆਤ 223 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਰੋਹਿਤ ਸ਼ਰਮਾ ਨੇ ਧਵਨ ਨਾਲ ਮਿਲਕੇ ਤੇਜ਼ ਸ਼ੁਰੂਆਤ ਦਿੱਤੀ। ਦੋਨਾਂ ਨੇ ਮਿਲਕੇ 4.4 ਓਵਰਾਂ ਵਿਚ 35 ਰਨ ਜੋੜੇ। ਇਸ ਤੋਂ ਬਾਅਦ ਧਵਨ 15 ਰਨ ਦਾ ਯੋਗਦਾਨ ਪਾ ਕੇ ਪੈਵਲੀਅਨ ਪਰਤ ਗਏ। ਜਲਦੀ ਹੀ ਅੰਬਾਤੀ ਰਾਇਡੂ ਵੀ 2 ਦੌੜਾਂ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਰੋਹਿਤ ਸ਼ਰਮਾ ਜਦੋਂ ਆਊਟ ਹੋਏ ਤਾਂ ਟੀਮ ਇੰਡੀਆ ਦਾ ਸਕੋਰ 16.4 ਓਵਰਾਂ ਵਿਚ 83 ਰਨ 'ਤੇ ਪਹੁੰਚਿਆ ਸੀ। ਰੋਹਿਤ ਸ਼ਰਮਾ ਨੇ 55 ਗੇਂਦਾਂ 'ਤੇ 3 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 48 ਰਨ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ (37), ਮਹੇਂਦਰ ਸਿੰਘ ਧੋਨੀ (36), ਰਵਿੰਦਰ ਜਡੇਜਾ (23) ਅਤੇ ਭੁਵਨੇਸ਼ਵਰ ਕੁਮਾਰ (21) ਨੇ ਕਿਫਾਇਤੀ ਪਾਰੀਆਂ ਖੇਡੀਆਂ ਤੇ ਭਾਰਤੀ ਟੀਮ ਨੂੰ ਜਿੱਤ ਦੇ ਨਜ਼ਦੀਕ ਲੈ ਗਏ। ਆਖਰੀ ਓਵਰ ਦਾ ਰੋਮਾਂਚ ਜਦ ਮੈਚ ਦਾ ਆਖਰੀ ਓਵਰ ਸ਼ੁਰੂ ਹੋਇਆ ਤਾਂ ਟੀਮ ਇੰਡੀਆ ਨੂੰ ਜਿੱਤ ਲਈ 6 ਰਨ ਦੀ ਲੋੜ ਸੀ। ਭਾਰਤੀ ਖੇਡ ਪ੍ਰੇਮੀ ਉਮੀਦ ਕਰ ਰਹੇ ਸਨ ਇੱਕ ਵੱਡੇ ਸ਼ਾਟ ਦੀ ਪਰ ਓਹ ਸ਼ਾਟ ਲੱਗਣਾ ਹਰ ਲੰਗਦੀ ਗੇਂਦ ਨਾਲ ਮੁਸ਼ਕਿਲ ਹੁੰਦਾ ਗਿਆ। ਪਹਿਲੀ ਗੇਂਦ 'ਤੇ 1 ਰਨ ਬਣਿਆ, ਦੂਜੀ ਗੇਂਦ 'ਤੇ ਵੀ 1 ਰਨ ਬਣਿਆ, ਤੀਜੇ ਤੇ 2 ਰਨ ਨਿਕਲੇ ਤੇ ਚੌਥੀ ਗੇਂਦ 'ਤੇ ਕੋਈ ਰਨ ਹੀ ਨਹੀਂ ਬਣਿਆ। ਹੁਣ ਆਖਰੀ 2 ਗੇਂਦਾਂ ਤੇ ਟੀਮ ਇੰਡੀਆ ਨੂੰ 2 ਰਨ ਦੀ ਲੋੜ ਸੀ। ਓਵਰ ਦੀ 5ਵੀਂ ਗੇਂਦ 'ਤੇ ਕੁਲਦੀਪ ਯਾਦਵ ਨੇ ਸਿੰਗਲ ਹਾਸਿਲ ਕੀਤਾ ਤੇ ਸਟ੍ਰਾਈਕ 'ਤੇ ਆ ਗਏ ਕੇਦਾਰ ਜਾਧਵ। ਜਾਧਵ ਨੇ ਜੋਰਦਾਰ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਪੈਡ 'ਤੇ ਲੱਗ ਕੇ ਪਿੱਛੇ ਨਿਕਲ ਗਈ ਤੇ ਇੰਨੇ ਨੂੰ ਜਾਧਵ ਤੇ ਕੁਲਦੀਪ ਯਾਦਵ ਨੇ ਰਨ ਪੂਰਾ ਕਰ ਲਿਆ। ਟੀਮ ਇੰਡੀਆ ਮੈਚ ਦੀ ਆਖਰੀ ਗੇਂਦ 'ਤੇ 3 ਵਿਕਟਾਂ ਨਾਲ ਮੈਚ ਜਿੱਤਣ ਵਿਚ ਕਾਮਯਾਬ ਰਹੀ। ਲਿਟਨ ਦਾਸ ਬਣੇ 'ਮੈਨ ਆਫ ਦ ਮੈਚ' ਬਹੁਤ ਘੱਟ ਅਜਿਹਾ ਵੇਖਣ ਨੂੰ ਮਿਲਦਾ ਹੈ ਜਦ ਕਿਸੇ ਹਾਰਨ ਵਾਲੀ ਟੀਮ ਦੇ ਖਿਡਾਰੀ ਨੂੰ 'ਮੈਨ ਆਫ ਦ ਮੈਚ' ਚੁਣਿਆ ਜਾਂਦਾ ਹੈ। ਪਰ ਏਸ਼ੀਆ ਕੱਪ ਦੇ ਖਿਤਾਬੀ ਮੈਚ ਵਿਚ ਲਿਟਨ ਦਾਸ ਨੂੰ ਧਮਾਕੇਦਾਰ ਸੈਂਕੜੇ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ। ਦੂਜੇ ਪਾਸੇ ਪੂਰੀ ਸੀਰੀਜ਼ ਦੌਰਾਨ ਆਪਣੇ ਦਮਦਾਰ ਖੇਡ ਸਦਕਾ 'ਮੈਨ ਆਫ ਦ ਸੀਰੀਜ਼' ਖਿਤਾਬ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਹਾਸਿਲ ਹੋਇਆ।


Visitors :1069265