Call us : 00000

Breaking News

* * ਮਾਂ ਚਿੰਤਪੁਰਨੀ ਨਿਸ਼ਕਾਮ ਚੈਰੀਟੇਬਲ ਸੁਸਾਇਟੀ ਨੇ ਕਰਵਾਇਆ 39ਵਾਂ ਰਾਸ਼ਨ ਵੰਡ ਸਮਾਗਮ * * * * ਕਾਂਗਰਸ ਦੀ ਇਕਜੁਟਤਾ ਨੇ ਤੈਅ ਕੀਤੀ ਜਿਮਨੀ ਚੋਣ ‘ਚ ਪਾਰਟੀ ਦੀ ਇਤਿਹਾਸਕ ਜਿੱਤ - ਦਲਜੀਤ ਰਾਜੂ * ਹਰ ਵਰਕਰ ਦਾ ਸਹਿਯੋਗ ਲਈ ਕੀਤਾ ਧੰਨਵਾਦ * * * * ਤ੍ਰਿਤੀਆ ਚਰਨ,ਸਵਰਨ ਪੰਖ ਸਕਾਊਟਿੰਗ ਕੈਂਪ ਸਮਾਰਟ ਰੁੜਕਾ ਕੁੜੀਆਂ ਵਿੱਚ ਹੋਇਆ ਸ਼ੁਰੂ *“ਸਕਾਊਟਿੰਗ ਚੰਗੇ ਇਨਸਾਨ ਤੇ ਨਾਗਰਿਕ ਪੈਦਾ ਕਰਦੀ ਹੈ:ਡੀ.ਈ.ਓ ਸ.ਰਾਮਪਾਲ ਸਿੰਘ” * * * * ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਫਗਵਾੜਾ ਦੇ ਬੈਂਕਾਂ ‘ਚ ਅੱਜ ਕੰਮਕਾਜ ਰਿਹਾ ਠੱਪ * * * * ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ * * * * ਹਲਕਾ ਫਗਵਾੜਾ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ *ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਦਾ ਧੰਨਵਾਦ * * * * ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ? * * * * ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ * * * * ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ * * * * ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ * * * * ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ * * * * ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ * * * * ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ * * * * ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ * * * * 9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ * * * * ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ * * * * ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ * * * * ‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ * * * * ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ * * * * ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ * * * * ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ * * * * ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ * * * * ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ * * * * ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ! * * * * ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ * * * * ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ * * * * ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ * * * * ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’ * * * * ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ * * * * ‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ * *
 
ਪਿਛਲੇ 15 ਮਹੀਨਿਆਂ ’ਚ ਭਾਰਤ ਨੇ ਜਿੱਤੇ ਸਭ ਤੋਂ ਜ਼ਿਆਦਾ ਵਨਡੇ

ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖ਼ਿਤਾਬ ਭਾਵੇਂ ਆਪਣੇ ਨਾਂ ਕਰ ਲਿਆ ਹੈ ਪਰ ਇੰਗਲੈਂਡ ਕੋਲੋਂ ਮਿਲੀ ਕਰਾਰੀ ਹਾਰ ਦਾ ਕਲੰਕ ਹਾਲ਼ੇ ਵੀ ਟੀਮ ਇੰਡੀਆ ਦਾ ਪਿੱਛਾ ਨਹੀਂ ਛੱਡ ਰਿਹਾ। ਭਾਰਤੀ ਟੀਮ ਨੇ 2017 ਵਿੱਚ ਚੈਂਪੀਅਨ ਟਰਾਫੀ ਦੇ ਬਾਅਦ, ਯਾਨੀ 15 ਮਹੀਨਿਆਂ ਦੌਰਾਨ ਦੂਜੀਆਂ ਟੀਮਾਂ ਮੁਕਾਬਲੇ ਸ ਭਤੋਂ ਜ਼ਿਆਦਾ ਵਨਡੇ ਜਿੱਤੇ ਹਨ। ਚੈਂਪੀਅਨ ਟਰਾਫੀ ਬਾਅਦ ਟੀਮ ਨੇ ਹੁਣ ਤਕ 36 ਵਨਡੇ ਖੇਡੇ ਹਨ। ਇਨ੍ਹਾਂ ਵਿੱਚੋਂ ਇੱਕ ਵਨਡੇ ਰੱਦ ਹੋ ਗਿਆ ਜਦਕਿ ਏਸ਼ੀਆ ਕੱਪ ਵਿੱਚ ਅਫ਼ਗ਼ਾਨਿਸਤਾਨ ਖ਼ਿਲਾਫ਼ ਖੇਡਿਆ ਗਿਆ ਮੁਕਾਬਲਾ ਟਾਈ ਰਿਹਾ। ਬਾਕੀ 34 ਵਨਡੇ ਮੈਚਾਂ ਵਿੱਚੋਂ ਭਾਰਤ ਨੇ 27 ਮੁਕਾਬਲਿਆਂ ’ਤੇ ਜਿੱਤ ਹਾਸਲ ਕੀਤੀ। ਇਸ ਹਿਸਾਬ ਨਾਲ ਪਿਛਲੇ 15 ਮਹੀਨਿਆਂ ਵਿੱਚ ਟੀਮ ਨੇ ਕੁੱਲ ਮੈਚਾਂ ਵਿੱਚੋਂ 79.41 ਫ਼ੀਸਦੀ ਵਨਡੇ ਜਿੱਤੇ ਸਨ। ਹੋਰ ਕੋਈ ਵੀ ਟੀਮ ਇਸ ਤੋਂ ਜ਼ਿਆਦਾ ਔਸਤ ਨਾਲ ਵਨਡੇ ਵਿੱਚ ਜਿੱਤ ਹਾਸਲ ਨਹੀਂ ਕਰ ਸਕੀ। ਇਗਲੈਂਡ ਦੀ ਟੀਮ ਇਸ ਅੰਕੜੇ ਦੇ ਕਰੀਬ ਜ਼ਰੂਰ ਪਹੁੰਚੀ, ਪਰ ਉਸ ਦਾ ਔਸਤ ਵੀ ਇੱਕ ਫੀਸਦੀ ਘੱਟ ਰਿਹਾ। ਵਿਦੇਸ਼ ਵਿੱਚ ਜਿੱਤੇ ਮੁਕਾਬਲਿਆਂ ਦੀ ਗੱਲ ਕੀਤੀ ਜਾਏ ਤਾਂ ਵਿਦੇਸ਼ਾਂ ਵਿੱਚ ਵੀ ਟੀਮ ਇੰਡੀਆ ਅੱਵਲ ਰਹੀ। ਪਿਛਲੇ 15 ਮਹੀਨਿਆਂ ਵਿੱਚ ਭਾਰਤ ਨੇ 34 ਵਿੱਚੋਂ 23 ਵਨਡੇ ਵਿਦੇਸ਼ ਦੀ ਧਰਤੀ ’ਤੇ ਖੇਡੇ ਜਿਨ੍ਹਾਂ ਵਿੱਚੋਂ 19 ਮੈਚਾਂ ’ਤੇ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ ਚੈਂਪੀਅਨ ਟਰਾਫੀ ਬਾਅਦ ਵਿਦੇਸ਼ ਵਿੱਚ 82+ ਫੀਸਦੀ ਦੀ ਦਰ ਨਾਲ ਵਨਡੇ ਮੁਕਾਬਲੇ ਜਿੱਤੇ। ਹੋਰ ਕੋਈ ਵੀ ਟੀਮ ਇਸ ਅੰਕੜੇ ਦੇ ਆਸਪਾਸ ਵੀ ਨਹੀਂ ਪਹੁੰਚੀ। ਦੂਜੇ ਨੰਬਰ ’ਤੇ ਆਇਰਲੈਂਡ ਹੈ ਜੇ 69 ਫੀਸਦੀ ਨਾਲ ਵਿਦੇਸ਼ੀ ਧਰਤੀ ’ਤੇ ਜਿਤ ਦਰਜ ਕਰਨ ਵਿੱਚ ਕਾਮਯਾਬ ਰਿਹਾ। ਸੁਰੱਖਿਆ ਕਾਰਨਾਂ ਦੀ ਹਵਾਲਾ ਦੇ ਕੇ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਟੀਮ ਪਾਕਿਸਤਾਨ ਵਿੱਚ ਖੇਡਣ ਨਹੀਂ ਜਾ ਰਹੀ। ਅਜਿਹੇ ਵਿੱਚ ਪਾਕਿਸਤਾਨੀ ਟੀਮ UAE ਨੂੰ ਆਪਣੇ ਘਰੇਲੂ ਮੈਦਾਨ ਵਜੋਂ ਵਰਤ ਰਹੀ ਹੈ। ਪਿਛਲੇ 15 ਮਹੀਨਿਆਂ ਦੌਰਾਨ ਪਾਕਿਸਤਾਨ ਨੇ UAE ਵਿੱਚ 10 ਵਨਡੇ ਖੇਡੇ। ਇਨ੍ਹਾਂ ਵਿੱਚੋਂ ਪਾਕਿਸਤਾਨੀ ਟੀਮ ਨੇ ਪੰਜ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਤੇ ਪੰਜਾਂ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯਾਨੀ ਪਾਕਿਸਤਾਨ ਦਾ ਸਕਸੈਸ ਰੇਟ 50 ਫੀਸਦੀ ਰਿਹਾ।


Visitors :1069253