ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’
ਮੁੰਬਈ: ਤਨੂਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਦਾ ਨਾਂ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ 'ਚ ਛਾਇਆ ਹੋਇਆ ਹੈ। ਤਨੂ ਨੇ ਨਾਨਾ 'ਤੇ 10 ਸਾਲ ਪਹਿਲਾਂ ਫ਼ਿਲਮ ਦੇ ਸੈੱਟ ‘ਤੇ ਬਤਮੀਜ਼ੀ ਕਰਨ ਦਾ ਇਲਜ਼ਾਮ ਲਾਇਆ ਸੀ। ਇਹ ਮਾਮਲਾ ਇੱਕ ਵਾਰ ਫੇਰ ਤੂਲ ਫੜ੍ਹ ਰਿਹਾ ਹੈ। ਇਸ ਕਾਰਨ ਹੁਣ ਤਨੂ ਨੂੰ ਕਈ ਵੱਡੇ-ਛੋਟੇ ਸਟਾਰਸ ਦਾ ਸਾਥ ਵੀ ਮਿਲ ਰਿਹਾ ਹੈ। ਇਹੀ ਨਹੀਂ ਬੀਤੇ ਦਿਨੀਂ ਤਾਂ ਤਨੂ ਦੀ ਕਾਰ ‘ਤੇ ਹੋਏ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਸੀ। ਇਸ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਗਿਆ। ਇਸ ਸਭ ਤੋਂ ਬਾਅਦ ਨਾਨਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਤਨੂਸ਼੍ਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਦੋਂਕਿ ਤਨੂ ਦਾ ਕਹਿਣਾ ਹੈ ਕਿ ਉਸ ਨੂੰ ਤਾਂ ਅਜੇ ਤਕ ਕੋਈ ਨੋਟਿਸ ਨਹੀਂ ਮਿਲਿਆ। ਉਧਰ, ਨਾਨਾ ਪਾਟੇਕਰ ਆਪਣੀ ਅਗਲੀ ਫ਼ਿਲਮ ‘ਹਾਉਸਫੁਲ-4’ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਇਸ ਨੂੰ ਦੇਖ ਕੇ ਕਈ ਬਾਲੀਵੁੱਡ ਸਟਾਰਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਾਨਾ ਨਾਲ ਕੰਮ ਨਹੀਂ ਕਰਨਾ ਚਾਹੀਦਾ। ਨਾਨਾ ਇਸ ਸਮੇ ਜੈਸਲਮੇਰ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਬੀਤੇ ਦਿਨੀਂ ਤਾਂ ਖ਼ਬਰ ਇਹ ਵੀ ਆਈ ਸੀ ਕਿ ਫ਼ਿਲਮ ਦੇ ਸੈੱਟ ਤੋਂ ਨਾਨਾ ਅਚਾਨਕ ਕਿਤੇ ਗਾਇਬ ਹੋ ਗਏ ਸੀ। ਹੁਣ ਖ਼ਬਰ ਹੈ ਕਿ ਨਾਨਾ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਮੇਕਰਸ ਨੇ ਉਨ੍ਹਾਂ ਲਈ ਐਕਸਟ੍ਰਾ ਸ਼ੂਟਿੰਗ ਦਾ ਇੰਤਜ਼ਾਮ ਕੀਤਾ ਹੈ, ਜਿਸ ਦੇ ਨੇੜੇ ਕਾਫੀ ਕਰੜੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਫ਼ਿਲਮ ਦੇ ਸੈੱਟ ‘ਤੇ ਫੋਨ ਲੈ ਕੇ ਜਾਣ ਦੀ ਮਨਾਹੀ ਕੀਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਨਾਨਾ ਪਾਟੇਕਰ ਮੁੰਬਈ ਆ ਕੇ ਪ੍ਰੈੱਸ ਕਾਨਫਰੰਸ ਕਰਨਗੇ ਤੇ ਇਲਜ਼ਾਮਾਂ ਬਾਰੇ ਮੀਡੀਆ ਦੇ ਰੂ-ਬ-ਰੂ ਹੋਣਗੇ।