ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ
ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੀ ਮੰਗਣੀ ਮਗਰੋਂ ਸਭ ਨੂੰ ਇੰਤਜ਼ਾਰ ਹੈ ਇਸ ਜੋੜੇ ਦੇ ਵਿਆਹ ਦੀ ਤਾਰੀਖ ਦੇ ਐਲਾਨ ਦਾ। ਇਸ ਦੇ ਨਾਲ ਹੀ ਦੋਵੇਂ ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। ਹਾਲ ਹੀ ‘ਚ ਨਿੱਕ ਇੱਕ ਵਾਰ ਫੇਰ ਪੀਸੀ ਨਾਲ ਸਮਾਂ ਗੁਜ਼ਾਰਦੇ ਮੁੰਬਈ ‘ਚ ਨਜ਼ਰ ਆਏ। ਨਿੱਕ ਬਾਲੀਵੁੱਡ ਸਟਾਰਸ ਨਾਲ ਫੁਟਬਾਲ ਮੈਚ ਖੇਡਦੇ ਵੀ ਨਜ਼ਰ ਆਏ ਸੀ। ਸਿਰਫ ਇਹੀ ਨਹੀਂ ਨਿੱਕ ਲਈ ਪ੍ਰਿਅੰਕਾ ਨੇ ਡਿਨਰ ਪਾਰਟੀ ਵੀ ਹੋਸਟ ਕੀਤੀ ਸੀ ਜਿਸ ‘ਚ ਦੇਸੀ ਗਰਲ ਦੇ ਕੁਝ ਖਾਸ ਦੋਸਤਾਂ ਨੇ ਸ਼ਿਰਕਤ ਕੀਤੀ। ਹੁਣ ਖ਼ਬਰਾਂ ਤੇਜ਼ ਹੋ ਗਈਆਂ ਹਨ ਕਿ ਨਿੱਕ-ਪ੍ਰਿਅੰਕਾ ਦਾ ਵਿਆਹ ਵੀ ਜਲਦੀ ਹੀ ਹੋਣ ਵਾਾਲ ਹੈ। ਦੋਵਾਂ ਦਾ ਵਿਆਹ ਕੁਝ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਮੌਜੂਦਗੀ ‘ਚ ਹੋਏਗਾ।
ਖ਼ਬਰਾਂ ਨੇ ਕਿ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਇਸ ਲਈ ਦੋਵਾਂ ਨੇ ਫੈਸਲਾ ਲਿਆ ਹੈ ਕਿ ਉਹ ਦੋਵੇਂ ਆਪਣੀਆਂ-ਆਪਣੀਆਂ ਰੀਤਾਂ ਮੁਤਾਬਕ ਵਿਆਹ ਕਰਨਗੇ। ਦੇਸੀ ਗਰਲ ਤੇ ਨਿੱਕ ਭਾਰਤੀ ਤੇ ਅਮਰੀਕੀ ਰੀਤਾਂ ਮੁਤਾਬਕ ਵਿਆਹ ਕਰਨਗੇ ਤੇ ਵਿਆਹ ਬੇਹੱਦ ਸਾਦਗੀ ਨਾਲ ਕੀਤਾ ਜਾਵੇਗਾ। ਨਿੱਕ-ਪ੍ਰਿਅੰਕਾ ਆਪਣੀ ਮੰਗਣੀ ਤੋਂ ਬਾਅਦ ਇੱਕ-ਦੂਜੇ ਨਾਲ ਕਾਫੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਇਹ ਕੱਪਲ ਆਪਣੇ ਸਾਰੇ ਕੰਮ ਵੀ ਖ਼ਤਮ ਕਰਨ ‘ਚ ਲੱਗਿਆ ਹੋਇਆ ਹੈ ਤਾਂ ਜੋ ਬਾਅਦ ‘ਚ ਇੱਕ ਦੂਜੇ ਨਾਲ ਸਮਾਂ ਬਿਤਾ ਸਕਣ।