Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ

* ਵਿਸ਼ਾਲ ਸਲਾਨਾ ਭਗਵਤੀ ਭਲਕੇ ਫਗਵਾੜਾ 31 ਅਕਤੂਬਰ (ਅਸ਼ੋਕ ਸ਼ਰਮਾ-ਸੁਸ਼ੀਲ ਸ਼ਰਮਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਜਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਸਬੰਧੀ 29ਵਾਂ ਸਲਾਨਾ ਸਮਾਗਮ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਜਿਸ ਵਿਚ 12 ਜਰੂਰਤਮੰਦ ਜੋੜਿਆਂ ਦੇ ਸਾਮੂਹਿਕ ਆਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ ਪਾਵਰਕਾਮ ਦੇ ਅਡੀਸ਼ਨਲ ਐਸ.ਈ. ਸ੍ਰੀ ਪਵਨ ਕੁਮਾਰ ਬੀਸਲਾ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਸ. ਯੁਰਿੰਦਰ ਸਿੰਘ ਹੇਅਰ ਅਡੀਸ਼ਨਲ ਡਾਇਰੈਕਟਰ (ਆਈ.ਜੀ.) ਪੀ.ਪੀ.ਏ. ਫਿਲੌਰ ਸ਼ਾਮਲ ਹੋਏ। ਇਸ ਤੋਂ ਇਲਾਵਾ ਜਸਬੀਰ ਸਿੰਘ ਰਾਏ ਕਮਾਂਡੈਂਟ ਪੀ.ਪੀ.ਏ., ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਡੀ.ਐਸ.ਪੀ. ਬਲਾਚੌਰ ਜਤਿੰਦਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਕੈਨੇਡਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਸਮਾਗਮ ਦੀ ਰੌਣਕ ਨੂੰ ਵਧਾਇਆ। ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਮੁੱਖ ਮਹਿਮਾਨ ਯੁਰਿੰਦਰ ਸਿੰਘ ਹੇਅਰ ਅਡੀਸ਼ਨਲ ਡਾਇਰੈਕਟਰ ਨੇ ਸਭਾ ਦੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਉਣਾ ਸਭਾ ਦਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਜਿਸ ਲਈ ਉਹ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਇਸ ਸੰਸਥਾ ਨਾਲ ਜੁੜੇ ਹਰ ਵਿਅਕਤੀ ਨੂੰ ਤਹਿ ਦਿਲੋਂ ਵਧਾਈ ਦਿੰਦੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਸਮਾਜ ਸੇਵਾ ਦੇ ਖੇਤਰ ਵਿਚ ਸਭਾ ਵਲੋਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉਸ ਨਾਲ ਫਗਵਾੜਾ ਦੀ ਚਰਚਾ ਦੇਸ਼ ਹੀ ਨਹÄ ਵਿਦੇਸ਼ਾਂ ਵਿਚ ਵੀ ਹੁੰਦੀ ਹੈ। ਉਹਨਾਂ ਆਸ ਪ੍ਰਗਟਾਈ ਕਿ ਦੋਆਬਾ ਵਿਚ ਸਮਾਜ ਸੇਵਾ ਦੇ ਮਿਸ਼ਨ ਨੂੰ ਕਰੀਬ 30 ਸਾਲ ਤੋਂ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਦੇ ਨਾਲ ਹੀ ਨੇੜਲੇ ਭਵਿੱਖ ‘ਚ ਮਾਝਾ ਅਤੇ ਮਾਲਵਾ ਵਿਚ ਵੀ ਅਜਿਹੇ ਸ਼ਾਨਦਾਰ ਉਪਰਾਲੇ ਕੀਤੇ ਜਾਣਗੇ। ਸਮਾਗਮ ਦੌਰਾਨ ਲੜਕੀਆਂ ਨੂੰ ਤੋਹਫਿਆਂ ਵਜੋਂ ਚਾਂਦੀ ਦੇ ਸੈਟ ਹਰਜਿੰਦਰ ਕੌਰ ਮੱਲੀ ਨਿਊਜੀਲੈਂਡ ਅਤੇ ਅਵਤਾਰ ਕੌਰ ਯੂ.ਐਸ.ਏ. ਨੇ ਸਾਂਝੇ ਤੌਰ ਤੇ ਭੇਂਟ ਕੀਤੇ। ਲੜਕਿਆਂ ਨੂੰ ਹੱਥ ਵਾਲੀਆਂ ਘੜੀਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਨੇ ਭੇਂਟ ਕੀਤੀਆਂ। ਇਸੇ ਤਰ੍ਹਾਂ ਲੜਕੀਆਂ ਨੂੰ ਹੱਥ ਘੜੀਆਂ ਭਾਜਪਾ ਆਗੂ ਸ੍ਰੀ ਰਾਜੇਸ਼ ਬਾਘਾ ਅਤੇ ਉਹਨਾਂ ਦੀ ਧਰਮ ਪਤਨੀ ਵਲੋਂ ਸਾਂਝੇ ਤੌਰ ਤੇ ਦਿੱਤੀਆਂ ਗਈਆਂ। ਵਿਆਹ ਦੇ ਸਰਟੀਫਿਕੇਟ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਭੇਂਟ ਕੀਤੇ। ਬੀ.ਆਰ. ਕਟਾਰੀਆ ਯੂ.ਕੇ. ਵਲੋਂ ਨਵਵਿਆਹੇ ਜੋੜਿਆਂ ਨੂੰ ਘਰੇਲੂ ਸਮਾਨ ਦੀ ਵੰਡ ਕੀਤੀ ਗਈ। ਡੋਲੀ ਤੋਰਨ ਦੀ ਰਸਮ ਐਸ.ਡੀ.ਐਮ. ਦਸੂਹਾ ਜਯੋਤੀ ਬਾਲਾ ਮੱਟੂ ਤੋਂ ਇਲਾਵਾ ਗੁਰੂ ਮਾਂ ਸਵਰਨ ਦੇਵਾ ਅਤੇ ਸੀਤੇ ਮਾਤਾ ਯੂਕੇ. ਤੇ ਬਾਬਾ ਬਿੱਲਾ ਜੀ ਬਸੰਤ ਨਗਰ ਨੇ ਪੂਰੀ ਕਰਵਾਈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਮਹਿਮਾਨਾ ਅਤੇ ਸਮਾਗਮ ਨੂੰ ਸਫਲ ਬਨਾਉਣ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ 2 ਨਵੰਬਰ (ਸ਼ਨੀਵਾਰ) ਨੂੰ 29ਵਾਂ ਵਿਸ਼ਾਲ ਸਲਾਨਾ ਭਗਵਤੀ ਜਾਗਰਣ ਮਾਡਲ ਟਾਊਨ ਨੇੜੇ ਬਿਜਲੀ ਘਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੀ.ਐਸ.ਪੀ. ਅਸ਼ੋਕ ਕੁਮਾਰ, ਸ਼ਿਵ ਹਾਂਡਾ, ਐਸ.ਐਚ.ਓ. ਸਿਟੀ ਵਿਜੇ ਕੁੰਵਰ ਪਾਲ, ਐਸ.ਐਚ.ਓ. ਸਤਨਾਮਪੁਰਾ ਉਂਕਾਰ ਸਿੰਘ ਬਰਾੜ, ਵਿਨੋਦ ਕੁਮਾਰ ਮੜ੍ਹੀਆ ਤੇ ਸ਼ੈਲੀ ਮੜ੍ਹੀਆ ਯੂ.ਐਸ.ਏ., ਸਤਪਾਲ ਲਾਂਬਾ ਮੁੱਖ ਸਰਪ੍ਰਸਤ, ਆਰ.ਐਸ.ਐਸ. ਪ੍ਰਚਾਰਕ ਰੋਹਿਤ ਪ੍ਰਭਾਕਰ, ਡਾ. ਤੁਸ਼ਾਰ ਅੱਗਰਵਾਲ, ਭਾਜਪਾ ਆਗੂ ਭਾਰਤੀ ਸ਼ਰਮਾ, ਕੌਂਸਲਰ ਸਰਬਜੀਤ ਕੌਰ ਚਾਚੋਕੀ, ਤ੍ਰਿਪਤਾ ਸ਼ਰਮਾ, ਪਰਮਜੀਤ ਕੌਰ ਕੰਬੋਜ, ਸਰਬਜੀਤ ਕੌਰ ਭਗਤਪੁਰਾ, ਹੁਸਨ ਲਾਲ, ਮਦਨ ਲਾਲ, ਡਾ. ਜਵਾਹਰ ਧੀਰ, ਹਰਜੀਤ ਕੌਰ, ਇਸਤਰੀ ਅਕਾਲੀ ਦਲ ਦੀ ਸੂਬਾ ਸਕੱਤਰ ਬੀਬੀ ਪਿ੍ਰਤਪਾਲ ਕੌਰ ਤੁਲੀ, ਸੂਬਾਈ ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ, ਉਂਕਾਰ ਜਗਦੇਵ, ਪੰਜਾਬੀ ਗਾਇਕ ਮਨਮੀਤ ਮੇਵੀ, ਨਿਰੰਜਨ ਸਿੰਘ ਬਿਲਖੂ, ਯਤਿੰਦਰ ਰਾਹੀ, ਅਨੂਪ ਦੁੱਗਲ, ਡਾ. ਕੁਲਦੀਪ ਸਿੰਘ, ਇੰਦਰਜੀਤ ਕਾਲੜਾ, ਡਾ. ਹਰਜਿੰਦਰ ਸਿੰਘ, ਪ੍ਰਮੋਦ ਜਲੋਟਾ, ਜੁਨੇਸ਼ ਜੈਨ, ਹੈਪੀ ਬਰੋਕਰ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਰਮੇਸ਼ ਅਰੋੜਾ, ਕਰਮਜੀਤ ਸਿੰਘ, ਸਰਬਜੀਤ ਕਾਕਾ, ਚੇਤਨ ਸ਼ਰਮਾ, ਚਰਨਪ੍ਰੀਤ ਸਿੰਘ, ਸੌਰਵ ਰਾਹੀ, ਸਾਹਿਲ ਪਬਿਆਲ, ਅਮਨਦੀਪ ਸਿੰਘ, ਅਮਿਤ ਸ਼ਰਮਾ, ਸੰਦੀਪ ਸ਼ਰਮਾ, ਕੁਲਜਿੰਦਰ ਲੱਕੀ, ਰਜਿੰਦਰਜੀਤ ਕੌਰ, ਨੀਤੂ ਗੁਡਿੰਗ, ਰਜਨੀ ਬਾਲਾ, ਬਲਦੀਪ ਸਿੰਘ ਸਹੋਤਾ, ਨਰਿੰਦਰ ਸੈਣੀ, ਸੰਜੀਵ ਖੁਰਾਣਾ, ਮਨੀਸ਼ ਸਿੰਗਲਾ, ਰਣਜੀਤ ਮੱਲ੍ਹਣ, ਪਿ੍ਰੰਸ ਸ਼ਰਮਾ, ਸੁਨੀਲ ਬੇਦੀ, ਹਰਕਮਲ ਬਸਰਾ, ਕੁਲਬੀਰ ਬਾਵਾ, ਪਰਮਜੀਤ ਰਾਏ, ਮਾਸਟਰ ਹਰਜਿੰਦਰ ਗੋਗਨਾ, ਡਾ. ਵਿਜੇ ਕੁਮਾਰ, ਸੁਰਿੰਦਰ ਬੱਧਣ, ਆਰ.ਪੀ. ਸ਼ਰਮਾ, ਰਮਨ ਨਹਿਰਾ, ਸੱਬਾ ਪਲਾਹੀ, ਮੋਹਨ ਸਿੰਘ ਜੀ.ਐਨ.ਏ., ਅਸ਼ੋਕ ਮਨੀਲਾ, ਗੁਰਦੀਪ ਸਿੰਘ ਕੰਗ, ਗੁਰਦੀਪ ਸਿੰਘ ਤੁਲੀ, ਰਵੀ ਚੌਹਾਨ, ਰਾਜਾ, ਸਾਬੀ, ਮਲਕੀਤ ਚੰਦ ਸਕੱਤਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ।


Visitors :1127963